ਤਾਜਾ ਖ਼ਬਰਾਂ


ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ
. . .  2 minutes ago
ਚੌਲਾਂਗ, 19 ਅਗਸਤ (ਸੁਖਦੇਵ ਸਿੰਘ) - ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ ਦਿੱਤਾ ਗਿਆ। ਇਸ ਸੰਬੰਧੀ ਨੰਬਰਦਾਰ ਦਲੀਪ ਸਿੰਘ ਮੁੱਖ ਬੁਲਾਰਾ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਦੱਸਿਆ ਕਿ ਕੱਲ੍ਹ ਮੈਂ ਚੌਲਾਂਗ ਟੋਲ ਪਲਾਜ਼ਾ ਤੋਂ ਲੰਘਿਆ...
ਡਾ. ਐਸ.ਐਸ.ਗੋਸਲ ਪੀ.ਏ.ਯੂ. ਦੇ ਉਪ ਕੁਲਪਤੀ ਨਿਯੁਕਤ
. . .  14 minutes ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ ਅਤੇ ਪੀ.ਏ.ਯੂ. ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਐਸ.ਐਸ. ਗੋਸਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਪ ਕੁਲਪਤੀ...
ਪੰਚਾਇਤ ਮੰਤਰੀ ਧਾਲੀਵਾਲ ਵਲੋਂ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੀ ਸਰਪੰਚ ਦਾ ਸਨਮਾਨ
. . .  39 minutes ago
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅੱਜ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨੇੜਲੇ ਪਿੰਡ ਮੰਡਿਆਣੀ ਪਹੁੰਚ ਕੇ ਪਿਛਲੇ ਸਮੇਂ ਨਸ਼ਿਆਂ ਖ਼ਿਲਾਫ਼...
ਵਿਜੀਲੈਂਸ ਵਲੋਂ ਆਰ.ਟੀ.ਏ. ਦਫ਼ਤਰ ’ਚ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼
. . .  54 minutes ago
ਸੰਗਰੂਰ, 19 ਅਗਸਤ (ਧੀਰਜ ਪਸ਼ੋਰੀਆ) - ਵਿਜੀਲੈਂਸ ਬਿਊਰੋ ਨੇ ਸੂਬੇ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫ਼ਤਰ ਸੰਗਰੂਰ ਵਿਚ ਇਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਆਰ.ਟੀ.ਏ. ਮੋਟਰ ਵਹੀਕਲ ਇੰਸਪੈਕਟਰ...
ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਤਤਕਾਲੀ ਆਬਕਾਰੀ ਕਮਿਸ਼ਨਰ ਦੇ ਘਰ ਵੀ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 19 ਅਗਸਤ - ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ 'ਤੇ ਛਾਪੇਮਾਰੀ ਦੇ ਨਾਲ ਨਾਲ ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ ਦੇ ਘਰ ਵੀ ਛਾਪੇਮਾਰੀ ਕੀਤੀ...
ਮੁੰਬਈ 'ਚ ਡਿਗੀ 4 ਮੰਜ਼ਿਲਾਂ ਇਮਾਰਤ
. . .  about 1 hour ago
ਮੁੰਬਈ, 19 ਅਗਸਤ - ਮੁੰਬਈ ਦੇ ਬੋਰੀਵਲੀ ਪੱਛਮ 'ਚ ਸਾਈ ਬਾਬਾ ਨਗਰ ਵਿਖੇ ਇਕ 4 ਮੰਜ਼ਿਲਾਂ ਇਮਾਰਤ ਡਿਗ...
ਧਰਮਸ਼ਾਲਾ 'ਚ ਖਿਸਕੀ ਜ਼ਮੀਨ
. . .  about 1 hour ago
ਧਰਮਸ਼ਾਲਾ, 19 ਅਗਸਤ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਭਾਰੀ ਬਰਸਾਤ ਦੇ ਚੱਲਦਿਆਂ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ...
ਆਜ਼ਾਦ ਭਾਰਤ ਦੇ ਸਭ ਤੋਂ ਵਧੀਆ ਸਿੱਖਿਆ ਮੰਤਰੀ ਹਨ ਮਨੀਸ਼ ਸਿਸੋਦੀਆ - ਭਗਵੰਤ ਮਾਨ
. . .  about 1 hour ago
ਚੰਡੀਗੜ੍ਹ, 19 ਅਗਸਤ - ਮਨੀਸ਼ ਸਿਸੋਦੀਆਂ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਛਾਪੇਮਾਰੀ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ...
ਨਸ਼ੇੜੀ ਪਤੀ ਦਾ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ, 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ
. . .  about 1 hour ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜਿਲ੍ਹੇ ਦੇ ਪਿੰਡ ਬੁੱਟਰ ਵਿਚ ਨਸ਼ੇੜੀ ਪਤੀ ਨੇ ਕਹੀ ਨਾਲ ਵਾਰ ਕਰ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਪਰਮਜੀਤ ਕੌਰ...
ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ ਨਿਕਲੇਗਾ - ਬਿਕਰਮ ਸਿੰਘ ਮਜੀਠੀਆ
. . .  about 2 hours ago
ਬਾਬਾ ਬਕਾਲਾ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਪ੍ਰੈੱਸ ਵਾਰਤਾ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ...
ਦਿੱਲੀ ਦੇ ਸਿੱਖਿਆ ਮਾਡਲ ਤੋਂ ਕੇਂਦਰ ਪ੍ਰੇਸ਼ਾਨ - ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਵਾਰਤਾ ਦੌਰਾਨ...
ਸੀ.ਬੀ.ਆਈ. ਦਾ ਸਵਾਗਤ ਹੈ ਤੇ ਸੀ.ਬੀ.ਆਈ. ਨਾਲ ਪੂਰਾ ਸਹਿਯੋਗ ਕਰਨਗੇ ਮਨੀਸ਼ ਸਿਸੋਦੀਆ - ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਸੀ.ਬੀ.ਆਈ. ਦੀ ਛਾਪੇਮਾਰੀ ਉੱਪਰ ਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਦਿਨ ਅਮਰੀਕਾ ਦੀ ਸਭ ਤੋਂ ਵੱਡੀ ਅਖ਼ਬਾਰ ਦੇ ਪਹਿਲੇ ਪੇਜ 'ਤੇ ਮਨੀਸ਼ ਸਿਸੋਦੀਆ ਦੀ ਫ਼ੋਟੋ...
ਭਾਰਤ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 15,754 ਨਵੇਂ ਮਾਮਲੇ
. . .  about 3 hours ago
ਨਵੀਂ ਦਿੱਲੀ, 19 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 15,754 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 15,220 ਠੀਕ ਹੋਏ...
ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  about 3 hours ago
ਨਵੀਂ ਦਿੱਲੀ, 19 ਅਗਸਤ - ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਸੀ.ਬੀ.ਆਈ. ਵਲੋਂ ਦਿੱਲੀ ਐਨ.ਸੀ.ਆਰ. 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਠਿਕਾਣਿਆਂ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ...
2 ਮੋਟਰਸਾਈਕਲਾਂ ਦੀ 'ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  about 3 hours ago
ਠੱਠੀ ਭਾਈ, 19 ਅਗਸਤ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮਾੜੀ ਮੁਸਤਫਾ ਵਿਚਕਾਰ ਪੈਂਦੇ ਪਿੰਡ ਮੌੜ ਨੌਂ ਆਬਾਦ ਦੇ ਇਕ ਭਿਆਨਕ ਮੋੜ 'ਤੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ...
ਬਰਨਾਲਾ ਜ਼ਿਲ੍ਹੇ 'ਚ ਵੀ 20 ਅਗਸਤ ਨੂੰ ਛੁੱਟੀ ਦਾ ਐਲਾਨ
. . .  about 4 hours ago
ਬੁਢਲਾਡਾ, 19 ਅਗਸਤ (ਸਵਰਨ ਸਿੰਘ ਰਾਹੀ) - ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਦੇ ਸੰਬੰਧ ਵਿਚ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦੇ ਐਲਾਨ ਤੋਂ ਬਾਅਦ ਹੁਣ ਸਰਕਾਰ ਨੇ ਇਸੇ ਦਿਨ ਬਰਨਾਲਾ ਜ਼ਿਲ੍ਹੇ ਚ ਵੀ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਬਰਨਾਲਾ...
ਅਗਵਾ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ, ਅਗਵਾਰਕਾਰ ਕਾਬੂ
. . .  about 4 hours ago
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ) - ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ਹੀਦ ਭਗਤ ਸਿੰਘ ਨਗਰ ਤੋਂ ਬੀਤੇ ਦਿਨ ਅਗਵਾ ਹੋਏ ਤਿੰਨ ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਦੇਰ ਰਾਤ ਬਠਿੰਡਾ ਤੋਂ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੇ ਨੂੰ ਅਗਵਾ ਕਰਨ ਉਪਰੰਤ...
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 8 ਮੋਬਾਈਲ ਅਤੇ 2 ਹੈੱਡਫੋਨ ਬਰਾਮਦ
. . .  1 minute ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੇਲ੍ਹ ਪ੍ਰਸ਼ਾਸਨ ਵਲੋਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ 8 ਮੋਬਾਈਲ ਅਤੇ 2 ਹੈੱਡਫੋਨ ਬਰਾਮਦ ਹੋਏ...
ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਮਿਲੇ ਰਾਜਨਾਥ ਸਿੰਘ
. . .  about 5 hours ago
ਇੰਫਾਲ, 19 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੰਫਾਲ ਦੇ ਮੰਤਰੀਪੁਖਾਰੀ ਗੈਰੀਸਨ ਵਿਖੇ ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨਾਲ ਗੱਲਬਾਤ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ...
ਸੀ.ਬੀ.ਆਈ. ਟੀਮ ਦੇ ਆਪਣੇ ਨਿਵਾਸ ਪਹੁੰਚਣ 'ਤੇ ਮੰਤਰੀ ਮਨੀਸ਼ ਸਿਸੋਦੀਆ ਦਾ ਟਵੀਟ
. . .  about 5 hours ago
ਨਵੀਂ ਦੱਲੀ, 19 ਅਗਸਤ - ਸੀ.ਬੀ.ਆਈ. ਟੀਮ ਦੇ ਆਪਣੇ ਨਿਵਾਸ ਪਹੁੰਚਣ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ ਸੀ.ਬੀ.ਆਈ. ਦੀ ਟੀਮ ਆ ਗਈ ਹੈ। ਅਸੀਂ ਇਮਾਨਦਾਰ...
ਕੈਲੇਫੋਰਨੀਆ 'ਚ ਦੋ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਮੌਤਾਂ
. . .  about 6 hours ago
ਵਾਸ਼ਿੰਗਟਨ, 19 ਅਗਸਤ - ਅਮਰੀਕਾ ਦੇ ਕੈਲੇਫੋਰਨੀਆ 'ਚ ਦੋ ਜਹਾਜ਼ਾਂ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ...
ਪ੍ਰਧਾਨ ਮੰਤਰੀ ਵਲੋਂ ਜਨਮ ਅਸ਼ਟਮੀ ਦੀਆਂ ਸਮੂਹ ਦੇਸ਼ ਵਾਸੀਆ ਨੂੰ ਸ਼ੁੱਭਕਾਮਨਾਵਾਂ
. . .  about 6 hours ago
ਨਵੀਂ ਦਿੱਲੀ, 19 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਉਤਸਵ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
⭐ਮਾਣਕ - ਮੋਤੀ⭐
. . .  37 minutes ago
⭐ਮਾਣਕ - ਮੋਤੀ⭐
ਨਵੀਂ ਦਿੱਲੀ : ਆਈ.ਏ.ਐਸ. ਰਾਜੇਸ਼ ਵਰਮਾ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਕੱਤਰ ਨਿਯੁਕਤ ਕੀਤਾ ਗਿਆ
. . .  1 day ago
ਪੁਲਿਸ ਕਮਿਸ਼ਨਰ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਮੰਗੇ ਪੈਸੇ
. . .  1 day ago
ਲੁਧਿਆਣਾ ,18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਇਕ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਪੈਸੇ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਮਾਮਲੇ ਦੀ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਮਾਘ ਸੰਮਤ 551

ਬਠਿੰਡਾ

ਖੇਤੀਬਾੜੀ ਸਹਿਕਾਰੀ ਸਭਾ ਪਿੰਡ ਕਰਾੜਵਾਲਾ ਦੀ ਚੋਣ ਹੋਈ ਮੁਲਤਵੀ

ਚਾਉਕੇ, 10 ਫਰਵਰੀ (ਮਨਜੀਤ ਸਿੰਘ ਘੜੈਲੀ)-ਪਿੰਡ ਕਰਾੜਵਾਲਾ ਦੀ ਬੁਹ ਮੰਤਵੀ ਸਹਿਕਾਰੀ ਸਭਾ ਕਰਾੜਵਾਲਾ ਦੀ ਅੱਜ ਰੱਖੀ ਗਈ ਕਮੇਟੀ ਮੈਂਬਰਾਾ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ | ਇਸ ਮੌਕੇ ਚੋਣ ਮੁਲਤਵੀ ਤੋਂ ਖ਼ਫ਼ਾ ਹੋਏ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਲੜਨ ਦੇ ਇੱਛੁਕ ਅਕਾਲੀ ਦਲ ਦੇ ਉਮੀਦਵਾਰਾਾ ਅਤੇ ਵਰਕਰਾਾ ਵਲੋਂ ਪਿੰਡ ਦੇ ਸਾਬਕਾ ਸਰਪੰਚ ਗੁਰਨੈਬ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਚੋਣ ਲਈ ਅਕਾਲੀ ਦਲ ਵਲੋਂ ਨਿੱਤਰੇ ਉਮੀਦਵਾਰ ਨਛੱਤਰ ਸਿੰਘ ਗੋਰਾ, ਕਰਮਜੀਤ ਕੌਰ, ਮੱਖਣ ਸ਼ਰਮਾ, ਜਸਵਿੰਦਰ ਸਿੰਘ ਭੱਲਾ, ਤੇਜਾ ਸਿੰਘ, ਪ੍ਰਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਆਖਿਆ ਕਿ ਅਸੀਂ ਸ਼ਾਂਤੀ ਪੂਰਵਕ ਚੋਣ ਕਰਵਾਉਣ ਲਈ ਸਹਿਮਤ ਸੀ ਪਰ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਬੌਖਲਾਹਟ ਵਿਚ ਆ ਕੇ ਆਪਣੀ ਸਰਕਾਰ ਦਾ ਲਾਹਾ ਲੈਂਦਿਆਂ ਇਹ ਚੋਣ ਮੁਲਤਵੀ ਕਰਵਾ ਦਿੱਤੀ ਹੈ | ਸਾਬਕਾ ਸਰਪੰਚ ਗੁਰਨੈਬ ਸਿੰਘ ਨੇ ਦੱਸਿਆ ਕਿ ਕਾਾਗਰਸੀ ਆਗੂ ਧੱਕੇ ਨਾਲ ਪਿੰਡ ਦੇ ਕਿਸਾਨਾਾ ਦੀ ਸਾਂਝੀ ਸਹਿਕਾਰੀ ਸਭਾ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਨੰੂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸਹਿਕਾਰੀ ਸਭਾ ਦੀ ਚੋਣ ਨਿਰਪੱਖ ਢੰਗ ਨਾਲ ਕਰਵਾਈ ਜਾਵੇ | ਇਸ ਮੌਕੇ ਬਲਵਿੰਦਰ ਸਿੰਘ, ਸਾਬਕਾ ਉਪ ਪ੍ਰਧਾਨ ਜਗਸੀਰ ਸਿੰਘ, ਜਥੇਦਾਰ ਬਾਬੂ ਸਿੰਘ, ਭਗਵਾਨ ਸਿੰਘ ਭਾਗਾ, ਜਸਵੀਰ ਸਿੰਘ ਬਿੱਟੂ, ਸਾਬਕਾ ਬਲਾਕ ਸੰਮਤੀ ਮੈਂਬਰ ਜਲੌਰ ਸਿੰਘ, ਰਾਜਪਾਲ ਸਿੰਘ ਰਾਜੂ, ਭੋਲਾ ਸਿੰਘ, ਲਛਮਣ ਸਿੰਘ, ਬਲਦੇਵ ਸਿੰਘ, ਸਤਿਨਾਮ ਸਿੰਘ, ਜਸਕਰਨ ਸਿੰਘ ਜੱਸਾ, ਜੱਸੀ ਸਿੰਘ, ਦਰਸ਼ਨ, ਬਿੱਕਰ ਸਿੰਘ, ਬਲਵੀਰ, ਖੁਸ਼ਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਕੀ ਕਹਿਣਾ ਹੈ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦਾ:-
ਬੁਹ-ਮੰਤਵੀ ਸਹਿਕਾਰੀ ਸਭਾ ਕਰਾੜਵਾਲਾ ਦੀ ਚੋਣ ਕਰਵਾਉਣ ਆਏ ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਨੇ ਕਿਸੇ ਵੀ ਪ੍ਰਕਾਰ ਦੀ ਧੱਕੇਸ਼ਾਹੀ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਆਖਿਆ ਕਿ ਸਭਾ ਦੀ ਚੋਣ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਸਬੰਧਿਤ ਥਾਣਾ ਮੁੱਖੀ ਵਲੋਂ ਥਾਣੇ ਵਿਚ ਮੁਲਾਜ਼ਮਾਂ ਦੀ ਘਾਟ ਹੋਣ ਦਾ ਹਵਾਲਾ ਦਿੰਦਿਆਂ ਲੋੜੀਂਦੇ ਪੁਲਿਸ ਮੁਲਾਜ਼ਮ ਨਾ ਹੋਣ ਕਰਕੇ ਇਸ ਸਹਿਕਾਰੀ ਸਭਾ ਦੀ ਚੋਣ ਅਗਲੇ ਹੁਕਮਾਾ ਤੱਕ ਮੁਲਤਵੀ ਕਰ ਦਿੱਤੀ ਗਈ ਹੈ |

ਪਲੇਟਫਾਰਮ 'ਤੇ ਭਿਖਾਰੀ ਨੂੰ ਵਿਅਕਤੀ ਨੇ ਮਾਰਿਆ ਧੱਕਾ, ਟਰੇਨ ਨਾਲ ਟਕਰਾ ਕੇ ਹੋਇਆ ਜ਼ਖ਼ਮੀ

ਬਠਿੰਡਾ, 10 ਫਰਵਰੀ (ਅਵਤਾਰ ਸਿੰਘ)-ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ ਦੋ 'ਤੇ ਇਕ ਭਿਖਾਰੀ ਇਕ ਵਿਅਕਤੀ ਦੇ ਅੱਗੇ ਨੱਚ ਕੇ ਭੀਖ ਮੰਗ ਰਿਹਾ ਸੀ | ਉਸ ਵਿਅਕਤੀ ਨੇ ਭਿਖਾਰੀ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਅਸੰਤੁਲਨ ਵਿਗੜ ਗਿਆ, ਸੰਭਲ ਨਾ ਸਕਿਆ ਅਤੇ ਉਸ ...

ਪੂਰੀ ਖ਼ਬਰ »

ਰੂੜੀ ਵਿਚ ਦੱਬੇ ਹੋਏ 35600 ਨਸ਼ੀਲੇ ਕੈਪਸੂਲ ਬਰਾਮਦ

ਏਲਨਾਬਾਦ, 10 ਫਰਵਰੀ (ਜਗਤਾਰ ਸਮਾਲਸਰ)-ਸਥਾਨਕ ਪੁਲਿਸ ਨੇ ਬਲਾਕ ਦੇ ਪਿੰਡ ਖਾਰੀ ਸੁਰੇਰਾ ਵਿਖੇ ਇਕ ਰੂੜੀ ਵਿਚ ਦੱਬੇ ਹੋਏ 170 ਡੱਬੇ ਨਸ਼ੀਲੇ ਕੈਪਸੂਲਾਂ ਦੇ ਬਰਾਮਦ ਕੀਤੇ ਹਨ | ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਿਚ ਮਨਜੀਤ ਸਿੰਘ ਪੁੱਤਰ ਮੋਹਨ ਲਾਲ ਪ੍ਰਤੀਬੰਧਿਤ ...

ਪੂਰੀ ਖ਼ਬਰ »

ਵਾਇਸ ਆਫ਼ ਪੰਜਾਬ 'ਚ ਦਸਮੇਸ਼ ਸਕੂਲ ਦਾ ਵਿਦਿਆਰਥੀ ਚੌਥੇ ਸਥਾਨ 'ਤੇ

ਬਠਿੰਡਾ, 10 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਦਸ਼ਮੇਸ਼ ਸਕੂਲ ਬਠਿੰਡਾ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੋਨੀ ਸਿੰਘ ਨੇ ਵਾਇਸ ਆਫ਼ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕਰਕੇ ਪੰਜਾਬ ਪੱਧਰ 'ਤੇ ਬਠਿੰਡਾ ਅਤੇ ਆਪਣੇ ਸਕੂਲ ਅਤੇ ਮਾਪਿਆਂ ਦਾਨ ਨਾਂਅ ਰੌਸ਼ਨ ਕੀਤਾ ਹੈ ¢ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਵਿਧਾਇਕ ਪ੍ਰੀਤਮ ਕੋਟਭਾਈ ਨੇ 8 ਲੱਖ 10 ਹਜ਼ਾਰ ਰੁਪਏ ਦੇ ਚੈੱਕ ਵੰਡੇ

ਮਹਿਮਾ ਸਰਜਾ, 10 ਫਰਵਰੀ (ਬਲਦੇਵ ਸੰਧੂ)-ਬਲਾਕ ਗੋਨਿਆਣਾ ਅਧੀਨ ਪੈਂਦੇ 9 ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ 8 ਲੱਖ 10 ਹਜ਼ਾਰ ਰੁਪਏ ਚੈੱਕ ਵੰਡੇ | ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਸੰਮਤੀ ਦੇ ...

ਪੂਰੀ ਖ਼ਬਰ »

ਨਗਰ ਕੌ ਾਸਲ ਦਫ਼ਤਰ ਵਿਖੇ ਡਿਗੇ 50 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਦਾ ਦਿੱਤਾ ਸਬੂਤ

ਰਾਮਪੁਰਾ ਫੂਲ, 10 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਨਗਰ ਕੌਾਸਲ ਦਫ਼ਤਰ ਸਥਿਤ ਮਾਰਕੀਟ ਵਿਖੇ ਪਿੰਡ ਰਾਮਪੁਰਾ ਦੇ ਇਕ ਨੌਜਵਾਨ ਦੇ 50 ਹਜ਼ਾਰ ਰੁਪਏ ਡਿੱਗ ਪਏ | ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਜੋ ਕਿ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹੈ ਦੀ ਜੇਬ ਵਿਚੋਂ 50 ਹਜ਼ਾਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਆੜ੍ਹਤੀਆਾ ਨਾਲ ਕੀਤਾ ਵਿਸ਼ਵਾਸਘਾਤ-ਚੀਮਾ

ਬਠਿੰਡਾ, 10 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਆੜ੍ਹਤੀਆਂ ਨਾਲ ਪੰਜਾਬ ਸਰਕਾਰ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਕੇ ਧੱਕੇਸ਼ਾਹੀ ਕਰ ਰਹੀ ਹੈ ਜਿਸ ਨੂੰ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ ਇਹ ਵਿਚਾਰ ਅੱਜ ਪੰਜਾਬ ਸਰਕਾਰ ਵਲੋਂ ਫ਼ਸਲਾਂ ਦੀ ਅਦਾਇਗੀ ਅਤੇ ਪੋਰਟਲ ਬਾਰੇ ...

ਪੂਰੀ ਖ਼ਬਰ »

ਟੈਂਕਰ, ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ 2 ਦੀ ਮੌਤ, ਇਕ ਗੰਭੀਰ ਜ਼ਖ਼ਮੀ

ਬਠਿੰਡਾ,10 ਫਰਵਰੀ (ਅਵਤਾਰ ਸਿੰਘ)-ਸਥਾਨਕ ਬਠਿੰਡਾ ਮਾਨਸਾ ਰੋਡ ਜੱਸੀ ਚੌਕ ਦੇ ਨੇੜੇ ਇਕ ਤੇਲ ਟੈਂਕਰ, ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਕਾਰ ਡਰਾਈਵਰ ਅਤੇ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਕੇ ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ, ਜ਼ਿਲ੍ਹੇ 'ਚ ਕੰਟਰੋਲ ਰੂਮ ਕੀਤਾ ਸਥਾਪਤ

ਬਠਿੰਡਾ, 10 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ | ਇਸ ਛੂਤ ਦੀ ਭਿਆਨਕ ਬਿਮਾਰੀ ਦੇ ਅਗਾਊਾ ਪ੍ਰਬੰਧਾਂ ਲਈ ਸਿਹਤ ਵਿਭਾਗ ਵਲੋਂ ਜ਼ਿਲ੍ਹੇ 'ਚ ...

ਪੂਰੀ ਖ਼ਬਰ »

ਬੱਸਾਂ 'ਚ ਲੱਚਰ ਗੀਤ ਚਲਾਉਣ ਵਾਲਿਆਂ ਿਖ਼ਲਾਫ਼ ਟਰਾਂਸਪੋਰਟ ਵਿਭਾਗ ਕਰੇਗਾ ਕਾਰਵਾਈ

ਬਠਿੰਡਾ, 10 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਬੱਸਾਂ ਵਿਚ ਕੋਈ ਵੀ ਲੱਚਰਤਾ, ਹਿੰਸਾ ਜਾਂ ਨਸ਼ਿਆਂ ਵਾਲਾ ਆਡੀਓ, ਵੀਡੀਓ ਲਗਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਉਦੈਦੀਪ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰਾਂ 'ਚ ਖਾਲੀ ਪੀਪੇ ਖੜਕਣ ਲੱਗੇ

ਬੱਲੂਆਣਾ, 10 ਫਰਵਰੀ (ਗੁਰਨੈਬ ਸਾਜਨ)-ਆਂਗਣਵਾੜੀ ਸੈਂਟਰਾਂ ਵਿਚ ਰਾਸ਼ਨ ਇਕ ਮਹੀਨੇ ਤੋਂ ਨਾ ਹੋਣ ਕਾਰਨ ਖਾਲੀ ਪੀਪੇ ਖੜਕਣ ਲੱਗ ਪਏ ਹਨ¢ ਸੈਂਟਰਾਂ ਵਿਚ ਇਕੱਲੀ ਪੰਜੀਰੀ ਹੀ ਨਰਸਿੰਗ ਮਾਵਾਂ, ਗਰਭਵਤੀ ਔਰਤਾਂ ਨੂੰ ਮਿਲਦੀ ਹੈ ਅਤੇ ਬੱਚਿਆਂ ਦੇ ਖਾਣੇ 'ਚੋਂ ਇਕ ਮਹੀਨੇ ਤੋਂ ...

ਪੂਰੀ ਖ਼ਬਰ »

ਡੇਢ ਕਿੱਲੋ ਭੁੱਕੀ ਅਤੇ 20 ਲੀਟਰ ਲਾਹਣ ਬਰਾਮਦ

ਗੋਨਿਆਣਾ, 10 ਫਰਵਰੀ (ਬਰਾੜ ਆਰ. ਸਿੰਘ, ਲਛਮਣ ਦਾਸ ਗਰਗ)-ਪੁਲਿਸ ਥਾਣਾ ਨੇਹੀਂਆਂ ਵਾਲਾ ਵਲੋਂ ਇਕ ਕਥਿਤ ਦੋਸ਼ੀ ਕੋਲੋਂ ਡੇਢ ਕਿੱਲੋ ਭੁੱਕੀ ਅਤੇ 20 ਲੀਟਰ ਲਾਹਣ ਬਰਾਮਦ ਕੀਤੇ ਜਾਣ 'ਤੇ ਉਸ ਵਿਰੁੱਧ ਨਸ਼ਾ ਰੋਕੂ ਐਕਟ 15, 61, 85 ਅਤੇ ਐਕਸਾਇਜ਼ ਐਕਟ 61, 1, 14 ਤਹਿਤ ਕੇਸ ਦਰਜ ਹੋਣ ਦਾ ...

ਪੂਰੀ ਖ਼ਬਰ »

ਦੁਕਾਨਦਾਰਾਂ ਨੰੂ ਫੂਡ ਸੇਫ਼ਟੀ ਲਾਇਸੰਸ ਬਣਾਉਣ ਸਬੰਧੀ ਦਿੱਤੀ ਜਾਣਕਾਰੀ

ਰਾਮਪੁਰਾ ਫੂਲ, 10 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਕਰਿਆਨਾ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪੰਨਾ ਲਾਲ ਧੀਗੜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਰਮੇਸ਼ ਮਹੇਸ਼ਵਰੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜ਼ਿਲ੍ਹਾ ਸਿਹਤ ...

ਪੂਰੀ ਖ਼ਬਰ »

ਤਾਰਾ ਕਾਨਵੈਂਟ ਸਕੂਲ ਵਿਚ ਪਹਿਲੇ ਸਾਲਾਨਾ ਸਮਾਗਮ ਨੇ ਦਰਸ਼ਕਾਂ ਦੇ ਮਨਾਂ 'ਤੇ ਛੱਡੀ ਡੂੰਘੀ ਛਾਪ

ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਤਾਰਾ ਕਾਨਵੈਂਟ ਸਕੂਲ ਤਲਵੰਡੀ ਸਾਬੋ ਵਲੋਂ 'ਇਨਕਰੈਡੀਬਲ ਇੰਡੀਆ' ਸਿਰਲੇਖ ਹੇਠ ਪਹਿਲਾ ਸਾਲਾਨਾ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਵਿਚ ਤਲਵੰਡੀ ਸਾਬੋ ਦੇ ਡੀ. ਐੱਸ. ਪੀ. ਨਰਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ...

ਪੂਰੀ ਖ਼ਬਰ »

ਲੜਾਈ ਦੇ ਮਾਮਲੇ 'ਚ ਕਰਾਸ ਪਰਚਾ ਦਰਜ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਰਾਮਾਂ ਪੁਲਿਸ ਵਲੋਂ ਇਕ ਮਹਿਲਾ ਨਾਲ ਗ਼ਲਤ ਹਰਕਤਾਂ ਕਰਨ ਦੇ ਮਾਮਲੇ 'ਚ ਹੋਈ ਆਪਸੀ ਲੜਾਈ ਨੂੰ ਕਰਾਸ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵੀਰਪਾਲ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਬੰਗੀ ...

ਪੂਰੀ ਖ਼ਬਰ »

ਆਵਾਰਾਗਰਦਾਂ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ ਮਾਰਚ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਅੱਜ ਥਾਣਾ ਮੁਖੀ ਹਰਨੇਕ ਸਿੰਘ ਨੇ ਪੁਲਿਸ ਟੀਮ ਦੇ ਨਾਲ ਸ਼ਹਿਰ 'ਚ ਪੈਦਲ ਮਾਰਚ ਕੱਢਿਆ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਥਾਣਾ ਮੁਖੀ ਨੇ ਕਿਹਾ ਕਿ ਸਕੂਲਾਂ, ਕਾਲਜਾਂ ਅੱਗੇ ਅਤੇ ਸ਼ਹਿਰ ਵਿਚ ਬਾਈਕਾਂ 'ਤੇ ਗਲੀਆਂ ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰਾਂ ਤੇ ਸਕੂਲਾਂ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ

ਸੀਂਗੋ ਮੰਡੀ, 10 ਫਰਵਰੀ (ਲੱਕਵਿੰਦਰ ਸ਼ਰਮਾ)- ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲ ,ਸਿਹਤ ਕੇਂਦਰਾਂ ਤੇ ਆਂਗਣਵਾੜੀ ਕੇਂਦਰਾਂ 'ਚ ਕੌਮੀ ਡੀ-ਵਰਮਿੰਗ ਡੇ ਮੌਕੇ 1 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਅਲਬੈਂਡਾਜ਼ੋਲ ਦੀਆਂ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਬਠਿੰਡਾ, 10 ਫਰਵਰੀ (ਅਵਤਾਰ ਸਿੰਘ)-ਗੁਰੂ ਰਵਿਦਾਸ ਦਾ 643ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਜ਼ੂਰਾ ਕਪੂਰਾ ਕਾਲੋਨੀ, ਬਠਿੰਡਾ ਵਿਖੇ ਭਗਤ ਰਵਿਦਾਸ ਵੈਲਫੇਅਰ ਸੋਸਾਇਟੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਸਥਾਨਕ ਮੰਡੀ ਦੇ ਨਵੇਂ ਚੌਕੀ ਇੰਚਾਰਜ ਨੇ ਅਹੁਦਾ ਸੰਭਾਲਿਆ

ਸੀਂਗੋ ਮੰਡੀ 10 ਫਰਵਰੀ (ਲੱਕਵਿੰਦਰ ਸ਼ਰਮਾ)-ਸਥਾਨਕ ਮੰਡੀ ਦੇ ਨਵੇਂ ਚੌਕੀ ਇੰਚਾਰਜ ਗੁਰਮੇਜ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਉਨ੍ਹਾਂ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਤੇ ਵਰਤਣ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਜਿਸ ਨੂੰ ਤੁਰੰਤ ...

ਪੂਰੀ ਖ਼ਬਰ »

ਤੰਬਾਕੂ ਨਾਲ ਲਗਦੇ ਹਨ ਫੇਫੜਿਆਂ ਅਤੇ ਦਿਲ ਦੇ ਰੋਗ-ਸਿਵਲ ਸਰਜਨ

ਬਠਿੰਡਾ, 10 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ: ਅਮਰੀਕ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਪੁਲਿਸ ਲਾਈਨ ਬਠਿੰਡਾ ਵਿਖੇ ਪੁਲਿਸ ਹੈੱਡ ਕਾਂਸਟੇਬਲਾਂ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ...

ਪੂਰੀ ਖ਼ਬਰ »

12ਵੀਂ ਓਪਨ ਨੈਸ਼ਨਲ ਐਥਲੀਟ ਵਿਚ ਖੋਖਰ ਪਰਿਵਾਰ ਦੀ ਰਹੀ ਝੰਡੀ

ਰਤੀਆ, 10 ਫਰਵਰੀ (ਬੇਅੰਤ ਕੌਰ ਮੰਡੇਰ)-12ਵੀਂ ਓਪਨ ਨੈਸ਼ਨਲ ਮਹਾਰਾਣੀ ਮਹਿੰਦਰਾ ਕੁਮਾਰੀ ਚੈਂਪੀਅਨਸ਼ਿਪ ਵਿਚ ਰਤੀਆ ਦੇ ਮਾਸਟਰ ਐਥਲੀਟ ਹਰਦੀਪ ਖੋਖਰ ਅਤੇ ਉਨ੍ਹਾਂ ਦੀ ਪਤਨੀ ਛਿੰਦਰਪਾਲ ਕੌਰ ਖੋਖਰ ਨੇ ਪੰਜ-ਪੰਜ ਸੋਨ ਤਗਮੇ ਹਾਸਲ ਕਰ ਕੇ ਖੇਡ ਦੀ ਝੰਡੀ ਆਪਣੇ ਨਾਮ ਕਰ ਕੇ ...

ਪੂਰੀ ਖ਼ਬਰ »

ਸੰਗਤ ਦਰਸ਼ਨ ਦੌਰਾਨ ਮਾਲ ਮੰਤਰੀ ਕਾਂਗੜ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਵਿੱਤੀ ਸਹਾਇਤਾ

ਭਾਈਰੂਪਾ/ਭਗਤਾ ਭਾਈ, 10 ਫਰਵਰੀ (ਵਰਿੰਦਰ ਲੱਕੀ/ਸੁਖਪਾਲ ਸੋਨੀ)-ਪੰਜਾਬ ਦੇ ਮਾਲ ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਰਾਮਪੁਰਾ ਸਬ-ਡਵੀਜ਼ਨ ਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ...

ਪੂਰੀ ਖ਼ਬਰ »

ਨਗਰ ਕੌ ਾਸਲ ਰਾਮਪੁਰਾ ਫੂਲ ਦੀ ਕੌ ਾਸਲਰ ਹਾਜ਼ਰ ਨਾ ਹੋਣ ਕਾਰਨ ਮੀਟਿੰਗ ਹੋਈ ਰੱਦ

ਰਾਮਪੁਰਾ ਫੂਲ, 10 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਨਗਰ ਕੌਾਸਲ ਰਾਮਪੁਰਾ ਫੂਲ ਵਿਖੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦ ਨਗਰ ਕੌਾਸਲ ਦੇ ਲੇਖਾਕਾਰ ਕਲਰਕ ਵਲੋਂ ਪ੍ਰਧਾਨ ਚਰਨਜੀਤ ਸਿੰਘ ਜਟਾਣਾ ਉਤੇ ਕਾਰਵਾਈ ਰਜਿਸਟਰ ਜਬਰੀ ਖੋਹਣ ਦੇ ਦੋਸ਼ ਲਗਾਏ | ਜ਼ਿਕਰਯੋਗ ...

ਪੂਰੀ ਖ਼ਬਰ »

ਜਬਰ-ਜਨਾਹ ਦੇ ਦੋਸ਼ ਤੋਂ ਬਰੀ

ਬਠਿੰਡਾ, 10 ਫਰਵਰੀ (ਸਟਾਫ਼ ਰਿਪੋਰਟਰ)-ਵਧੀਕ ਸ਼ੈਸ਼ਨ ਜੱਜ ਕਿਰਨ ਬਾਲਾ ਦੀ ਅਦਾਲਤ ਨੇ ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋਸ਼ੀ ਸੁਖਦੀਪ ਸਿੰਘ ਉਰਫ਼ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੂਰਤੀਆ ਜ਼ਿਲ੍ਹਾ ਸਿਰਸਾ (ਹਰਿਆਣਾ) ਨੂੰ ਬਚਾਅ ਪੱਖ਼ ਦੇ ਵਕੀਲ ...

ਪੂਰੀ ਖ਼ਬਰ »

ਡੀ-ਵਾਰਮਿੰਗ ਡੇਅ ਮਨਾਇਆ

ਸਰਦੂਲਗੜ੍ਹ, 10 ਫਰਵਰੀ (ਜ਼ੈਲਦਾਰ )-ਸਥਾਨਕ ਸਿਹਤ ਵਲ਼ੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਹਣ ਲਾਲ ਅਰੋੜਾ ਦੀ ਅਗਵਾਈ 'ਚ ਨੈਸ਼ਨਲ ਡੀ-ਵਾਰਮਿੰਗ ਡੇਅ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਸਰਕਾਰੀ ਸੈਕੰਡਰੀ ਸਕੂਲ ਸਰਦੂਲਗੜ੍ਹ (ਲੜਕੇ) ਤੋਂ ਕੀਤੀ ਗਈ | ਇਸ ਦੌਰਾਨ ਵੱਖ-ਵੱਖ ...

ਪੂਰੀ ਖ਼ਬਰ »

ਸਟੇਜ ਛੱਡ ਸਕਦਾ ਹਾਂ ਪਰ ਸੋਚ ਨਹੀਂ-ਰਣਜੀਤ ਸਿੰਘ ਢੱਡਰੀਆਂ ਵਾਲੇ

ਜੋਗਾ, 10 ਫਰਵਰੀ (ਹਰਜਿੰਦਰ ਸਿੰਘ)-ਸਥਾਨਕ ਕਸਬਾ ਜੋਗਾ ਵਿਖੇ ਪਿਛਲੇ 3 ਦਿਨਾਂ ਤੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਅਤੇ ਪੁਖ਼ਤਾ ਪ੍ਰਬੰਧਾਂ ਤਹਿਤ ਅੱਜ ਸਮਾਪਤ ਹੋ ਗਏ ਹਨ | ਸਮਾਗਮ ਦੇ ਆਖ਼ਰੀ ਦਿਨ 100 ਦੇ ਲਗਭਗ ਵਿਅਕਤੀਆਂ ...

ਪੂਰੀ ਖ਼ਬਰ »

ਸਰਦੂਲਗੜ੍ਹ ਦੇ ਕਈ ਸਕੂਲਾਂ 'ਚ ਈ-ਪ੍ਰੋਜੈਕਟਰਾਂ ਦੀ ਸ਼ੁਰੂਆਤ

ਸਰਦੂਲਗੜ੍ਹ, 10 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ )-ਪੰਜਾਬ ਸਰਕਾਰ ਵਲੋਂ ਸਕੂਲੀ ਸਿੱਖਿਆ ਨੂੰ ਉੱਚ-ਤਕਨੀਕ ਦੇਣ ਦੀ ਮੁਹਿੰਮ ਤਹਿਤ ਇਲਾਕਾ ਸਰਦੂਲਗੜ੍ਹ ਦੇ ਵੱਖ-ਵੱਖ ਸਕੂਲਾਂ ਅੰਦਰ ਵਿਦਿਆਰਥੀਆਂ ਦੀ ਸਹੂਲਤ ਲਈ ਈ-ਪ੍ਰੋਜੈਕਟਰਾਂ ਦੀ ਸ਼ੁਰੂਆਤ ਕੀਤੀ ਗਈ | ਮੀਰਪੁਰ ...

ਪੂਰੀ ਖ਼ਬਰ »

ਡੁੱਬ ਰਹੀ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਤੇਜ਼ ਕਰਨਾ ਪਵੇਗਾ- ਛੱਜੂ ਰਾਮ ਰਿਸ਼ੀ

ਸਰਦੂਲਗੜ੍ਹ, 10 ਫਰਵਰੀ (ਅਰੋੜਾ)-ਜ਼ਮਹੂਰੀ ਕਿਸਾਨ ਸਭਾ ਤਹਿਸੀਲ ਸਰਦੂਲਗੜ੍ਹ ਦਾ ਅਜਲਾਸ ਸ਼ੋ੍ਰਮਣੀ ਭਗਤ ਨਾਮਦੇਵ ਧਰਮਸ਼ਾਲਾ ਵਿਖੇ ਹੋਇਆ | ਇਜਲਾਸ ਦੀ ਅਗਵਾਈ ਤਹਿਸੀਲ ਪ੍ਰਧਾਨ ਮੰਗਤ ਰਾਮ ਕਰੰਡੀ, ਕੇਵਲ ਸਿੰਘ ਰੋੜਕੀ, ਜਰਨੈਲ ਸਿੰਘ ਖੈਰਾ ਕਲਾਂ ਨੇ ਕੀਤੀ | ਇਜਲਾਸ ...

ਪੂਰੀ ਖ਼ਬਰ »

ਮੀਰਾ ਪਬਲਿਕ ਸਕੂਲ ਵਿਖੇ ਦਾਦਾ-ਦਾਦੀ ਦਿਵਸ ਮਨਾਇਆ

ਸਰਦੂਲਗੜ੍ਹ 10 ਫਰਵਰੀ (ਨਿ.ਪ.ਪ)- ਮੀਰਾ ਪਬਲਿਕ ਸਕੂਲ ਸਰਦੁਲੇਵਾਲਾ ਵਿਖੇ ਦਾਦਾ ਦਾਦੀ ਦਿਵਸ ਮਨਾਇਆ ਗਿਆ | ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਕੁਮਾਰ ਲਹਿਰੀ ਨੇ ਰਿਬਨ ਕੱਟ ਕੇ ਕੀਤੀ | ਬੱਚਿਆ ਨੇ ਆਪਣੇ ਦਾਦਾ ਦਾਦੀ ਜੀ ਦਾ ਸਵਾਗਤ ਬੈੱਡ ਵਜਾ ਕੇ ...

ਪੂਰੀ ਖ਼ਬਰ »

ਸਵੱਛ ਭਾਰਤ ਤਹਿਤ ਬਣੇ ਪਖ਼ਾਨਿਆਂ ਦੀਆਂ ਬਾਕੀ ਕਿਸ਼ਤਾਂ ਜਾਰੀ ਕਰਨ ਦੀ ਮੰਗ

ਭੀਖੀ, 10 ਫਰਵਰੀ (ਗੁਰਿੰਦਰ ਸਿੰਘ ਔਲਖ)-ਸਵੱਛ ਭਾਰਤ ਤਹਿਤ ਪਿੰਡਾਂ ਅੰਦਰ ਲੋੜਵੰਦ ਪਰਿਵਾਰਾਂ ਨੂੰ ਪਖਾਨੇ ਬਣਾਏ ਜਾਣ ਲਈ ਕੇਂਦਰ ਸਰਕਾਰ ਵਲੋਂ 2 ਕਿਸ਼ਤਾਂ 'ਚ ਤਹਿ ਰਾਸ਼ੀ ਦਿੱਤੀ ਜਾਂਦੀ ਹੈ ਪਰ ਇੱਕ ਕਿਸ਼ਤ ਜਾਰੀ ਕਰਨ ਤੋਂ ਬਾਅਦ ਬਾਕੀ ਰਕਮ ਲਾਭਪਾਤਰੀਆਂ ਨੂੰ ਜਾਰੀ ...

ਪੂਰੀ ਖ਼ਬਰ »

ਭੀਖੀ 'ਚ ਛੱਪੜ ਵਾਲੀ ਥਾਂ 'ਤੇ ਨਾਜਾਇਜ਼ ਕਬਜ਼ਾ ਕਰਨ ਨੂੰ ਲੈ ਕੇ ਸਥਿਤੀ ਤਣਾਅਪੂਰਨ

ਭੀਖੀ, 10 ਫਰਵਰੀ (ਬਲਦੇਵ ਸਿੰਘ ਸਿੱਧੂ)-ਭੀਖੀ ਦੇ ਵਾਰਡ ਨੰਬਰ 8 ਵਿਖੇ ਸਥਿਤ ਡੇਰਾ ਗੁਰੂ ਰਵਿਦਾਸ ਲਈ ਵਾਰਡ ਵਾਸੀਆਂ ਵਲੋਂ ਛੱਪੜ ਦੀ ਥਾਂ 'ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣ ਗਈ ਹੈ | ਬੀਤੀ ਕੱਲ੍ਹ ਗੁਰੂ ਰਵਿਦਾਸ ਭਗਤ ਦਾ ਪ੍ਰਕਾਸ਼ ...

ਪੂਰੀ ਖ਼ਬਰ »

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਸਮਾਗਮ ਕਰਵਾਇਆ

ਸਰਦੂਲਗੜ੍ਹ, 10 ਫਰਵਰੀ (ਜ਼ੈਲਦਾਰ )-ਅਕਾਲ ਅਕੈਡਮੀ ਕੌੜੀਵਾੜਾ ਵਿਖੇ ਪਹਿਲਾਂ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਇਕ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਬੱਚਿਆਂ ਵਲੋਂ ਗੁਰਮਤਿ ਮਰਿਆਦਾ ਅਨੁਸਾਰ ਗਾਏ ਇਕ ਧਾਰਮਿਕ ਸ਼ਬਦ ਨਾਲ ਹੋਈ | ਇਸ ਦੌਰਾਨ ਬਾਰ੍ਹਵੀਂ ਜਮਾਤ ...

ਪੂਰੀ ਖ਼ਬਰ »

ਮਾਤਾ ਸੁੰਦਰੀ ਕਾਲਜ ਦੀਆਂ ਪ੍ਰਤਿਭਾਵਾਨ ਵਿਦਿਆਰਥਣਾਂ ਦਾ ਕੀਤਾ ਸਨਮਾਨ

ਮਾਨਸਾ, 10 ਫਰਵਰੀ (ਧਾਲੀਵਾਲ)-ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਕਾਮਰਸ ਵਿਭਾਗ ਦੀਆਂ 7 ਵਿਦਿਆਰਥਣਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਵਿਭਾਗ ਦੇ ਮੁਖੀ ਪ੍ਰੋ: ਕਿਰਨ ਬਾਲਾ ਨੇ ਦੱਸਿਆ ਕਿ ਇੰਡੀਅਨ ਕਾਮਰਸ ਐਸੋਸੀਏਸ਼ਨ ਵਲ਼ੋਂ ਕਰਵਾਏ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਅਪਨਾਉਣ 'ਤੇ ਦਿੱਤਾ ਜ਼ੋਰ

ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਵੀ ਦੇਣ ਤਾਂ ਕਿ ਨਿਰੋਆ ਸਮਾਜ ਸਿਰਜਿਆ ਜਾ ਸਕੇ | ਨੌਜਵਾਨ ਵਰਗ ਅਜਿਹੀ ਸਿੱਖਿਆ ਲੈ ਕੇ ਜਿੱਥੇ ਆਪਣੇ ਤੇ ਪਰਿਵਾਰ ਦਾ ...

ਪੂਰੀ ਖ਼ਬਰ »

ਪਿੰਡ ਕਾਹਨਗੜ੍ਹ ਵਿਖੇ ਪੰਚਾਇਤੀ ਮੈਰਿਜ ਪੈਲੇਸ ਬਣਿਆ ਖਿੱਚ ਦਾ ਕੇਂਦਰ

ਬਰੇਟਾ, 10 ਫਰਵਰੀ (ਰਵਿੰਦਰ ਕੌਰ ਮੰਡੇਰ)-ਗ੍ਰਾਮ ਪੰਚਾਇਤ ਕਾਹਨਗੜ੍ਹ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ 'ਚ ਇਕ ਸੁੰਦਰ ਮੈਰਿਜ ਪੇਲੈਸ ਦੀ ਉਸਾਰੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੱਤਪਾਲ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ...

ਪੂਰੀ ਖ਼ਬਰ »

ਡਿਪਟੀ ਸਪੀਕਰ ਭੱਟੀ ਵਲੋਂ ਹੀਰੋ ਕਲਾਂ ਦੇ ਸਰਕਾਰੀ ਸਕੂਲਾਂ ਦਾ ਦੌਰਾ, 7 ਲੱਖ ਦੀ ਗਰਾਂਟ ਦਾ ਐਲਾਨ

ਭੀਖੀ, 10 ਫਰਵਰੀ (ਗੁਰਿੰਦਰ ਸਿੰਘ ਔਲਖ)-ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਨੇੜਲੇ ਪਿੰਡ ਹੀਰੋ ਕਲਾਂ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ | ਉਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ | ਜ਼ਿਕਰਯੋਗ ਹੈ ਕਿ ਸ. ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ 'ਖੇਤੀ ਦਾ ਵਿਕਾਸ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਤਲਵੰਡੀ ਸਾਬੋ, 10 ਫਰਵਰੀ (ਰਵਜੋਤ ਸਿੰਘ ਰਾਹੀ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰ ਵਿਖੇ 'ਖੇਤੀ ਦਾ ਵਿਕਾਸ' ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਦੌਰਾਨ ਡਾ. ਐਮ.ਸੀ ਖੜਕਵਾਲ ਨੇ ਮੁੱਖ ਬੁਲਾਰੇ ਵਜੋਂ ਜਦਕਿ ਡਾ. ਗੁਰਸ਼ਰਨ ਸਿੰਘ ...

ਪੂਰੀ ਖ਼ਬਰ »

ਸਹਿਕਾਰੀ ਸਭਾ 'ਤੇ ਕਾਂਗਰਸ ਕਾਬਜ਼, ਅਕਾਲੀ ਵਿਆਹ ਪਾਰਟੀ 'ਚ ਮਸ਼ਰੂਫ

ਨਥਾਣਾ, 10 ਫਰਵਰੀ (ਗੁਰਦਰਸ਼ਨ ਲੁੱਧੜ)-ਚਾਰ ਪੰਚਾਇਤਾਂ 'ਤੇ ਆਧਾਰਿਤ ਪੰਜ ਕਲਿਆਣਾਂ ਦੀ ਸਾਂਝੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਬਿਨਾਂ ਮੁਕਾਬਲਾ ਮੁਕੰਮਲ ਹੋਣ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਚੋਣ ਅਧਿਕਾਰੀ ਕੰਵਰਦੀਪ ਸਿੰਘ ਮਾਨ ...

ਪੂਰੀ ਖ਼ਬਰ »

ਫ਼ੋਟੋਗਰਾਫ਼ਰ ਦਾ ਕਾਰ 'ਚੋਂ ਕੀਮਤੀ ਕੈਮਰਾ ਗ਼ਾਇਬ

ਭੁੱਚੋ ਮੰਡੀ, 10 ਫਰਵਰੀ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਵਾਰਡ ਨੰਬਰ ਚਾਰ ਵਿਚ ਬੀਤੀ ਰਾਤ ਪਿੰਡ ਲਹਿਰਾ ਬੇਗਾ ਦੇ ਫ਼ੋਟੋਗਰਾਫ਼ਰ ਜੁਗਰਾਜ ਸਿੰਘ ਉਰਫ਼ ਸੋਨੀ ਪੁੱਤਰ ਛਿੰਦਾ ਸਿੰਘ ਦਾ ਕੀਮਤੀ ਕੈਮਰਾ ਕਾਰ ਵਿਚੋਂ ਚੋਰੀ ਹੋ ਗਿਆ | ਪੀੜਤ ਨੌਜਵਾਨ ਅਨੁਸਾਰ ਉਸ ਨੇ ਆਪਣੇ ...

ਪੂਰੀ ਖ਼ਬਰ »

ਨੈਸ਼ਨਲ ਡੀ ਵਾਰਮਿੰਗ ਡੇਅ ਮੌਕੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ

ਤਲਵੰਡੀ ਸਾਬੋ, 10 ਫਰਵਰੀ (ਰਵਜੋਤ ਸਿੰਘ ਰਾਹੀ)-ਕੌਮੀ ਡੀ-ਵਰਮਿੰਗ ਡੇਅ ਮੌਕੇ ਸਿਵਲ ਸਰਜਨ ਬਠਿੰਡਾ ਡਾ.ਅਮਰੀਕ ਸਿੰਘ ਸੰਧੂ ਅਤੇ ਡਾ. ਗੁਰਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਐਸ.ਡੀ.ਐਚ ਤਲਵੰਡੀ ਸਾਬੋ ਦੀ ਅਗਵਾਈ ਹੇਠ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ...

ਪੂਰੀ ਖ਼ਬਰ »

ਰੌਕਰਿੱਜ਼ ਸਕੂਲ ਦਾ ਚੌਥਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਮਹਿਮਾ ਸਰਜਾ, 10 ਫਰਵਰੀ (ਰਾਮਜੀਤ ਸ਼ਰਮਾ)-ਰੌਕਰਿੱਜ਼ ਪਬਲਿਕ ਸਕੂਲ ਮਹਿਮਾ ਸਰਕਾਰੀ ਵਿਖੇ ਚੌਥਾ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰ ਸਮਾਗਮ ਕਰਵਾਇਆ ਗਿਆ¢ ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਐਮ. ਡੀ. ਬਲਤੇਜ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਕੂਲ ਸਟਾਫ਼, ...

ਪੂਰੀ ਖ਼ਬਰ »

ਸਕੂਲਾਂ ਦੇ ਬੱਚਿਆਂ ਨੂੰ ਐਲਬੈਂਡਾਜੋਲ ਗੋਲੀਆਂ ਖਿਲਾਈਆਂ

ਭਾਗੀਵਾਂਦਰ, 10 ਫਰਵਰੀ (ਮਹਿੰਦਰ ਸਿੰਘ ਰੂਪ)- ਸਰਕਾਰ ਦੇ ਸਿਹਤ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 'ਪੇਟ ਦੇ ਕੀੜਿਆਂ ਤੋਂ ਮੁਕਤੀ', 'ਬੱਚਿਆਂ ਦੀ ਸ਼ਕਤੀ' ਨਾਅਰੇ ਨੂੰ ਮੁੱਖ ਰੱਖਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਕਾਲੋਨੀਆਂ ਭਾਗੀਵਾਂਦਰ ਅਤੇ ਹੋਰਨਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਬੱਚਿਆਂ ਨੂੰ ਦਵਾਈ ਦਿੱਤੀ

ਮਹਿਮਾ ਸਰਜਾ, 10 ਫਰਵਰੀ (ਰਾਮਜੀਤ ਸ਼ਰਮਾ)-ਸਿਹਤ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ (ਅਬਲੂ ਕੀ) ਵਿਖੇ ਪਿ੍ੰਸੀਪਲ ਸਾਧੂ ਸਿੰਘ ਰੋਮਾਣਾ ਦੀ ਅਗਵਾਈ ਹੇਠ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦਿੱਤੀ ਗਈ¢ ਪਿ੍ੰਸੀਪਲ ਰੋਮਾਣਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ਹਿਰ ਵਿਚ ਵੱਖ-ਵੱਖ ਘਟਨਾ 'ਚ ਦੋ ਜ਼ਖ਼ਮੀ, ਇਕ ਦੀ ਮੌਤ

ਬਠਿੰਡਾ 10 ਫਰਵਰੀ (ਅਵਤਾਰ ਸਿੰਘ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵਲੋਂ ਇਕ ਨੌਜਵਾਨ ਜੋ ਕਿ ਬੱਸ ਹੇਠਾਂ ਆ ਗਿਆ ਸੀ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਜਦ ਕਿ ਉਹ ਬੱਸ ਤੋਂ ਥੱਲੇ ਉਤਰ ਰਿਹਾ ਸੀ ਤਾਂ ਉਹ ਬੱਸ ...

ਪੂਰੀ ਖ਼ਬਰ »

ਚਾਉਕੇ ਵਿਖੇ ਕਈ ਅਹਿਮ ਮਸਲਿਆਂ ਸਬੰਧੀ ਲੋਕਾਂ ਦੀ ਭਰਵੀਂ ਇਕੱਤਰਤਾ

ਚਾਉਕੇ, 10 ਫਰਵਰੀ (ਮਨਜੀਤ ਸਿੰਘ ਘੜੈਲੀ)-ਕਸਬਾ ਚਾਉਕੇ ਵਿਖੇ ਨਗਰ ਨਿਵਾਸੀਆਂ ਦੀ ਭਰਵੀਂ ਇਕੱਤਰਤਾ ਸੱਥ ਵਿਚ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਚਾਉਕੇ ਦੇ ਪ੍ਰਧਾਨ ਬਲਵੀਰ ਸਿੰਘ ਚਾਉਕੇ ਆਦਿ ਪਤਵੰਤਿਆਂ ਨੇ ਦੱਸਿਆ ਕਿ ਲੋਕਾਂ ਨੇ ਇਕੱਠ ਦੌਰਾਨ ...

ਪੂਰੀ ਖ਼ਬਰ »

ਸ. ਸ. ਸ. ਸਕੂਲ, ਗੁਲਾਬਗੜ੍ਹ ਵਿਚ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ

ਬਠਿੰਡਾ, 10 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਲਾਬਗੜ੍ਹ (ਬਠਿੰਡਾ) ਵਿਖੇ ਪਿ੍ੰਸੀਪਲ ਸੁਨੀਤਾ ਕੁਮਾਰੀ ਦੀ ਅਗਵਾਈ ਹੇਠ ਅਤੇ ਸਕੂਲ ਮੈਨੇਜਮੈਂਟ ਕਮੇਟੀ, ਨਗਰ ਪੰਚਾਇਤ ਦੇ ਸਹਿਯੋਗ ਨਾਲ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ...

ਪੂਰੀ ਖ਼ਬਰ »

ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਿਖ਼ਲਾਫ਼ ਸੰਘਰਸ਼ ਕਰਾਂਗੇ ਤੇਜ਼-ਹਰਵਿੰਦਰ ਸੇਮਾ

ਬਠਿੰਡਾ, 10 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ 'ਤੇ ਚਰਚਾ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਵਿਸ਼ੇਸ਼ ਮੀਟਿੰਗ ਜਸਵੰਤ ਸਿੰਘ ਪੂਹਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਆਉਣ ਵਾਲੇ ...

ਪੂਰੀ ਖ਼ਬਰ »

ਤਾਰਾ ਕਾਨਵੈਂਟ ਸਕੂਲ ਵਿਚ ਪਹਿਲੇ ਸਾਲਾਨਾ ਸਮਾਗਮ ਨੇ ਦਰਸ਼ਕਾਂ ਦੇ ਮਨਾਂ 'ਤੇ ਛੱਡੀ ਡੂੰਘੀ ਛਾਪ

ਤਲਵੰਡੀ ਸਾਬੋ, 10 ਫਰਵਰੀ (ਰਣਜੀਤ ਸਿੰਘ ਰਾਜੂ)-ਤਾਰਾ ਕਾਨਵੈਂਟ ਸਕੂਲ ਤਲਵੰਡੀ ਸਾਬੋ ਵਲੋਂ 'ਇਨਕਰੈਡੀਬਲ ਇੰਡੀਆ' ਸਿਰਲੇਖ ਹੇਠ ਪਹਿਲਾ ਸਾਲਾਨਾ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਵਿਚ ਤਲਵੰਡੀ ਸਾਬੋ ਦੇ ਡੀ. ਐੱਸ. ਪੀ. ਨਰਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਸਮਾਰਟ ਕਲਾਸ ਰੂਮ ਬਣਾਇਆ ਤੇ ਵਾਟਰ ਕੂਲਰ ਕੀਤਾ ਭੇਟ

ਭਾਈਰੂਪਾ, 10 ਫਰਵਰੀ (ਵਰਿੰਦਰ ਲੱਕੀ)-ਨੇੜਲੇ ਪਿੰਡ ਸੇਲਬਰਾਹ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਦਾਨੀ ਸੱਜਣਾਂ ਨੇ ਸਮਾਰਟ ਕਲਾਸ ਰੂਮ ਤੇ ਬੱਚਿਆਾ ਦੇ ਪੀਣ ਲਈ ਵਾਟਰ ਕੂਲਰ ਭੇਟ ਕੀਤਾ ਹੈ¢ ਸਕੂਲ ਦੇ ਮੁੱਖ ਅਧਿਆਪਕਾ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਕੈਨੇਡਾ ਵਸਦੇ ...

ਪੂਰੀ ਖ਼ਬਰ »

ਡੀ.ਵਾਰਮਿੰਗ ਡੇਅ 'ਤੇ ਹਜ਼ਾਰਾਂ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ

ਰਾਮਾਂ ਮੰਡੀ, 10 ਫਰਵਰੀ (ਤਰਸੇਮ ਸਿੰਗਲਾ)-ਅੱਜ ਕੌਮੀ ਡੀ.ਵਾਰਮਿੰਗ ਡੇਅ 'ਤੇ ਸਿਵਲ ਸਰਜਨ ਡਾ.ਅਮਰੀਕ ਸਿੰਘ ਸੰਧੂ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਐਮਓ ਡਾ.ਗੁਰਜੀਤ ਸਿੰਘ ਤਲਵੰਡੀ ਸਾਬੋ ਅਤੇ ਡਾ. ਮਨਿੰਦਰਪਾਲ ਸਿੰਘ ਰਾਮਾਂ ਦੀ ਅਗਵਾਈ ਹੇਠ ਹਸਪਤਾਲ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX