ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਕੇਂਦਰ ਸਰਕਾਰ ਵਲੋਂ ਸ਼ਹਿਰ ਨੂੰ 100 ਫ਼ੀਸਦੀ ਸੀਵਰੇਜ ਤੇ ਵਾਟਰ ਸਪਲਾਈ ਮੁਹੱਈਆ ਕਰਨ ਲਈ ਬਣਾਈ ਗਈ 100 ਕਰੋੜ ਰੁਪਏ ਤੋਂ ਵਧੇਰੇ ਦੀ ਅਮਰੂਤ ਸਕੀਮ ਦਾ ਸ਼ਹਿਰ ਵਿਚ ਕਈ ਥਾਂਈ ਜ਼ੋਰਦਾਰ ਵਿਰੋਧ ਹੋ ਰਿਹਾ ਹੈ ਕਿਉਂਕਿ ਅਮਰੂਤ ਯੋਜਨਾ ਦੇ ਇਸ ਪ੍ਰਾਜੈਕਟ ਦੇ ਸਾਰੇ ਤੈਅਸ਼ੁਦਾ ਅੰਕੜਿਆਂ ਨੂੰ ਅਣਗੌਲਿਆ ਕਰਕੇ ਸੀਵਰੇਜ ਬੋਰਡ ਦੇ ਅਧਿਕਾਰੀ ਰਾਜਨੀਤਕ ਨੇਤਾਵਾਂ ਨੂੰ ਖ਼ੁਸ਼ ਕਰਨ ਵਿਚ ਲੱਗੇ ਦਿਖਾਏ ਦੇ ਰਹੇ ਹਨ | ਸੀਵਰੇਜ ਪ੍ਰਾਜੈਕਟ ਦੇ ਮੇਨ ਨਕਸ਼ੇ ਨੂੰ ਛੱਡ ਕੇ ਰੁਕੇ ਹੋਏ ਉਨ੍ਹਾਂ ਪ੍ਰਾਜੈਕਟਾਂ ਦੇ ਸੀਵਰੇਜ ਦੀਆਂ ਲਾਈਨਾਂ ਜੋੜਨ ਨੂੰ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਰਾਜਨੀਤਕ ਸ਼ਹਿ ਪ੍ਰਾਪਤ ਹੈ | ਜਿਥੇ ਪਹਿਲਾਂ ਤੋਂ ਹੀ ਸੀਵਰੇਜ, ਉਨ੍ਹਾਂ ਨੂੰ ਮੁਰੰਮਤ ਕਰਕੇ ਪਾਏ ਜਾ ਰਹੇ ਹਨ ਨਵੇਂ ਸੀਵਰੇਜ ਅਮਰੂਤ ਯੋਜਨਾ ਦੇ ਤਹਿਤ ਸ਼ਹਿਰ ਨੂੰ 100 ਫ਼ੀਸਦੀ ਸੀਵਰੇਜ, ਵਾਟਰ ਸਪਲਾਈ ਮੁਹੱਈਆ ਕੀਤਾ ਜਾਣਾ ਹੈ | ਕੇਂਦਰ ਸਰਕਾਰ ਦੇ ਇਸ ਪ੍ਰੋਜੈਕਟ ਦੇ ਅਧੀਨ ਸ਼ਹਿਰ ਵਿਚ ਕਈ ਪਾਣੀ ਦੀਆਂ ਟੈਂਕੀਆਂ, ਪਾਰਕ, ਸਟਰੀਟ ਲਾਈਟ, ਟਿਊਬਵੈੱਲ ਆਦਿ ਵੀ ਲਗਾਏ ਜਾਣੇ ਹਨ, ਜੋ ਕਿ ਇਸ ਪਲਾਨ ਦਾ ਹੀ ਹਿੱਸਾ ਹਨ | ਪਰੰਤੂ ਕਿਤੇ ਵੀ ਉਸ ਜਗ੍ਹਾ 'ਤੇ ਸੀਵਰੇਜ ਪਾਉਣ ਦਾ ਪ੍ਰਾਵਧਾਨ ਨਹੀਂ ਦਿੱਤਾ ਗਿਆ ਜਿਥੇ ਪਹਿਲਾਂ ਤੋਂ ਹੀ ਸੀਵਰੇਜ ਪਾਇਆ ਹੋਇਆ ਹੈ | ਪਰੰਤੂ ਖੰਨਾ ਵਿਚ ਦੇਖਣ ਵਿਚ ਆਇਆ ਹੈ ਕਿ ਰਾਜਨੀਤਕ ਚਹੇਤਿਆਂ ਨੂੰ ਖ਼ੁਸ਼ ਕਰਨ ਵਿਚ ਲੱਗੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਗ਼ਲਤ ਠੀਕ ਨੂੰ ਦੇਖਣ ਦੀ ਬਜਾਏ ਰਾਜਨੀਤਕ ਚਹੇਤਿਆਂ ਦੇ ਇਸ਼ਾਰੇ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ | ਸਥਾਨਕ ਅਮਲੋਹ ਰੋਡ 'ਤੇ ਸਥਿਤ ਸਬਜ਼ੀ ਮੰਡੀ ਦੇ ਨਾਲ ਲੱਗਦੇ ਇਲਾਕੇ ਵਿਚ ਵੀ ਸੀਵਰੇਜ ਬੋਰਡ ਵਲੋਂ ਸੀਵਰੇਜ ਪਾਇਆ ਜਾ ਰਿਹਾ ਹੈ | ਪਰੰਤੂ ਜਾਣਕਾਰੀ ਅਨੁਸਾਰ ਇਸ ਇਲਾਕੇ ਵਿਚ ਪਹਿਲਾਂ ਤੋਂ ਹੀ ਸੀਵਰੇਜ ਪਿਆ ਹੋਇਆ ਹੈ | ਬੇਸ਼ੱਕ ਇਸ ਸੀਵਰੇਜ ਦੀ ਮੁਰੰਮਤ ਹੋਣੀ ਚਾਹੀਦੀ ਹੈ, ਪਰੰਤੂ ਇੱਥੇ ਅਮਰੂਤ ਸਕੀਮ ਅਧੀਨ ਨਵਾਂ ਸੀਵਰੇਜ ਕਿਵੇਂ ਪਾਇਆ ਜਾ ਸਕਦਾ ਹੈ? ਅਮਰੂਤ ਯੋਜਨਾ ਦੀ ਹੋੜ ਵਿਚ ਸ਼ਹਿਰ ਵਿਚ ਕੁੱਝ ਅਜਿਹੀਆਂ ਥਾਵਾਂ ਤੇ ਵੀ ਸੀਵਰੇਜ ਕੁਨੈਕਸ਼ਨ ਕੀਤੇ ਗਏ ਹਨ, ਜਿੰਨ੍ਹਾਂ ਨੂੰ ਸਰਕਾਰ ਵਲੋਂ ਅਨ-ਅਪਰੂਵਡ ਐਲਾਨਿਆ ਗਿਆ ਹੈ | ਸਿਟੀ ਕਾਲੋਨੀ ਜਿਹੇ ਇਲਾਕੇ ਜੋ ਕਿ ਖੰਨਾ ਦੀ ਇਕਾ ਦੁੱਕਾ ਉਨ੍ਹਾਂ ਕਾਲੋਨੀਆਂ ਵਿਚ ਸ਼ੁਮਾਰ ਹੈ, ਜੋ ਪੁੱਡਾ ਅਪਰੂਵਡ ਹਨ | ਪਰ ਉਨ੍ਹਾਂ ਦਾ ਸੀਵਰੇਜ ਕੁਨੈਕਸ਼ਨ ਨਹੀਂ ਕੀਤਾ ਜਾ ਰਿਹਾ | ਭਾਜਪਾ ਨੇਤਾ ਅਨੁਜ ਛਾਹੜੀਆ ਨੇ ਕਿਹਾ ਕਿ ਕਰੀਬ ਸਵਾ ਤਿੰਨ ਸਾਲ ਦੇ ਕਾਰਜਕਾਲ ਵਿਚ ਵਿਧਾਇਕ ਗੁਰਕੀਰਤ ਸਿੰਘ ਪੰਜਾਬ ਸਰਕਾਰ ਤੋਂ ਇਕ ਵੀ ਯੋਜਨਾ ਲਿਆਉਣ ਵਿਚ ਨਾਕਾਮ ਰਹੇ ਹਨ | ਜੇਕਰ ਕੇਂਦਰ ਸਰਕਾਰ ਵਲੋਂ ਸ਼ਹਿਰਾਂ ਦਾ ਨਵੀਨੀਕਰਨ ਕਰਨ ਨੂੰ ਲੈ ਕੇ ਰਾਸ਼ਟਰੀ ਪੱਧਰ ਤੇ ਸ਼ੁਰੂ ਕੀਤੀ ਗਈ ਅਮਰੂਤ ਯੋਜਨਾ ਤੇ ਕਾਂਗਰਸ ਵਲੋਂ ਰਾਜਨੀਤਕ ਰੋਟੀਆਂ ਸੇਕੀਆਂ ਜਾ ਰਹੀਆਂ ਹਨ | ਛਾਹੜੀਆ ਨੇ ਕਿਹਾ ਕਿ ਅਮਰੂਤ ਯੋਜਨਾ ਦੇ ਦੁਰਉਪਯੋਗ ਤੇ ਅਧਿਕਾਰੀਆਂ ਵਲੋਂ ਦਿਸ਼ਾ ਨਿਰਦੇਸ਼ਾਂ ਤੇ ਨਿਯਮਾਂ ਦੀ ਕੀਤੀ ਜਾ ਰਹੀ ਉਲੰਘਣਾ ਦੇ ਮਾਮਲੇ ਨੂੰ ਜਲਦ ਹੀ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ |
ਕੀ ਕਹਿੰਦੇ ਹਨ ਸੀਵਰੇਜ ਬੋਰਡ ਅਧਿਕਾਰੀ-
ਸੀਵਰੇਜ ਬੋਰਡ ਦੇ ਐੱਸ. ਡੀ. ਓ. ਸੁਖਪਾਲ ਸਿੰਘ ਨੇ ਕਿਹਾ ਕਿ ਸੀਵਰੇਜ ਦੇ ਕੰਮ ਨਿਯਮਾਂ ਅਨੁਸਾਰ ਹੀ ਕੀਤੇ ਜਾ ਰਹੇ ਹਨ | ਕਿਸੇ ਵੀ ਪ੍ਰਕਾਰ ਦੇ ਰਾਜਨੀਤਕ ਦਬਾਅ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਸਬਜ਼ੀ ਮੰਡੀ ਦੇ ਨਾਲ ਪਾਏ ਜਾ ਰਹੇ ਸੀਵਰੇਜ ਨੂੰ ਲੈ ਕੇ ਐੱਸ. ਡੀ. ਓ. ਨੇ ਕਿਹਾ ਕਿ ਉਕਤ ਇਲਾਕੇ ਵਿਚ ਪਹਿਲਾਂ ਹੀ ਸੀਵਰੇਜ ਨਹੀਂ ਸੀ | ਜਿਸ ਕਾਰਨ ਉੱਥੇ ਸੀਵਰੇਜ ਪਾਇਆ ਗਿਆ ਹੈ | ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਆਪ ਅਜਿਹੇ ਇਲਾਕੇ ਵਿਚ ਸੀਵਰੇਜ ਪਾ ਸਕਦੇ ਹੋ, ਜਿੱਥੇ ਪਹਿਲਾਂ ਤੋਂ ਹੀ ਸੀਵਰੇਜ ਹੋਵੇ ਤਾਂ ਉਨ੍ਹਾਂ ਕਿਹਾ ਕਿ ਨਹੀਂ ਅਮਰੂਤ ਯੋਜਨਾ ਅਧੀਨ ਉਸ ਇਲਾਕੇ ਵਿਚ ਸੀਵਰੇਜ ਨਹੀਂ ਪਾਇਆ ਜਾ ਸਕਦਾ |
ਖੰਨਾ, 10 ਫਰਵਰੀ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਹੋਏ ਝਗੜੇ ਵਿਚ ਪਿਓ ਪੁੱਤਰ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਵਿਖੇ ਦਾਖ਼ਲ ਜਗਨਨਾਥ ਵਾਸੀ ਮਾਡਲ ਟਾਊਨ ਖੰਨਾ ਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਸਾਹਮਣੇ ਬਣੇ ਚੌਾਕ ਵਿਚ ਸਿਕੰਦਰ ਰਾਮ, ਜੀਤੂ ਰਾਮ, ਵੀਰਾ ਰਾਮ ਦੇ ਕੋਲ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਆਰਥਿਕ ਸੰਕਟ ਤੋਂ ਲੰਘ ਰਹੀ ਖੰਨਾ ਨਗਰ ਕੌਾਸਲ ਦੇ ਮੁਲਾਜ਼ਮਾਂ ਦੀ ਤਨਖਾਹ ਦੇਣ ਵਿਚ ਤਾਂ ਦੇਰੀ ਹੁੰਦੀ ਹੈ ਨਾਲ ਹੀ ਮੁਲਾਜਮਾਂ ਵਲੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਵੀ ਬੈਂਕਾਂ ਵਿਚ ਦੇਰੀ ਨਾਲ ਜਮਾ ਹੋ ਰਹੀਆਂ ਹਨ | ਜਿਸ ਕਾਰਨ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਬੀ.ਕੇ.ਯੂ. ਮੀਆਂਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਖੰਨਾ ਵਿਖੇ ਹੋਈ | ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ | ਇਸ ਮੌਕੇ ਸੂਬਾ ਪ੍ਰਧਾਨ ਬਲਦੇਵ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ 'ਤੇ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅੱਜ ਏ.ਐੱਸ.ਆਈ. ਤਰਵਿੰਦਰ ਕੁਮਾਰ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਜੀ. ਟੀ. ਰੋਡ ਪਿੰਡ ਲਿਬੜਾ ਵਿਖੇ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਫੋਕਲ ਪੁਆਇੰਟ ਦੀ ਸੀਵਰੇਜ ਸਮੱਸਿਆ ਹੱਲ ਹੋਣ ਦੀ ਥਾਂ ਹੋਰ ਉਲਝਦੀ ਜਾ ਰਹੀ ਹੈ | ਜਿਸ ਦਾ ਮੁੱਖ ਕਾਰਨ ਅਮਲੋਹ ਰੋਡ ਤੋਂ ਹੋ ਕੇ ਗੁਜ਼ਰਨ ਵਾਲੀ ਸੀਵਰੇਜ ਮੇਨ ਲਾਈਨ 'ਤੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ ਹੈ | ਬੇਸ਼ੱਕ ਅਮਲੋਹ ਰੋਡ 'ਤੇ ...
ਡੇਹਲੋਂ, 10 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਰਕੇਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਪੁਲੀਸ ਜ਼ੋਨ-2 ਲੁਧਿਆਣਾ ਜਸਕਰਨਜੀਤ ਸਿੰਘ ਤੇਜਾ ਪੀ.ਪੀ. ਐੱਸ. ਅਤੇ ਏ.ਸੀ.ਪੀ. ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਦੀ ਅਗਵਾਈ ਹੇਠ ਖੰਨਾ ਦੇ ਐੱਫ. ਸੀ. ਆਈ. ਦੇ ਦਫ਼ਤਰ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਕਾਰ ਵਿਰੁੱਧ ਰੋਸ ਜ਼ਾਹਿਰ ...
ਕੁਹਾੜਾ, 10 ਫਰਵਰੀ (ਤੇਲੁ ਰਾਮ ਕੁਹਾੜਾ)-ਲੁਧਿਆਣਾ ਚੰਡੀਗੜ੍ਹ ਮਾਰਗ ਦੇ ਕਿਨਾਰੇ ਵਸੇ ਪਿੰਡ ਹੀਰਾਂ ਦੇ ਖੇਤਾਂ ਵਿਚੋਂ ਇਕ ਅਣਪਛਾਤੀ ਲਾਸ਼ ਮਿਲੀ ਹੈ | ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਇਹ ਖੇਤ ਭੁਪਿੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਹੀਰਾਂ ਦਾ ਹੈ ¢ ...
ਮਲੌਦ, 10 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸਿਹੌੜਾ ਵਿਖੇ ਸੁਖਮਨੀ ਹਸਪਤਾਲ ਪਾਇਲ ਦੇ ਸਹਿਯੋਗ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ¢ ਕੈਂਪ ਦਾ ਰਸਮੀ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ...
ਸਾਹਨੇਵਾਲ, 10 ਫਰਵਰੀ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਵਿਖੇ ਧਾਰਮਿਕ ਸਥਾਨ ਬਾਬੇ ਸ਼ਹੀਦ ਪਲਾਹੀਆ ਵਾਲੇ ਦੇ ਸਥਾਨ 'ਤੇ ਹਾਲ ਦੀ ਉਸਾਰੀ ਲਈ ਤਾਰਾ ਸਿੰਘ ਸੰਧੂ ਸਾਬਕਾ ਡਿਪਟੀ ਕੰਟਰੋਲਰ ਲਈ (ਆਡਿਟ ਵਿਭਾਗ ਪੰਜਾਬ) ਤੇ ਉਨ੍ਹਾਂ ਦੇ ਬੇਟੇ ਗੁਰਜੀਤ ਸਿੰਘ ਸੰਧੂ ਟੀਟੂ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਮੰਡੀ ਗੋਬਿੰਦਗੜ੍ਹ ਦਾ ਇਕ ਕਾਰੋਬਾਰੀ ਅੰਕੁਸ਼ ਆਪਣੀ ਕਾਰ ਨੰਬਰ ਪੀ. ਬੀ. 04 ਐਲ. 0001 ਸਮਰਾਲਾ ਰੋਡ 'ਤੇ ਜਾ ਰਿਹਾ ਸੀ ਤਾਂ ਰੇਲਵੇ ਪੁਲ ਤੋਂ ਪਹਿਲਾ ਉਸ ਦੀ ਕਾਰ ਅੱਗੇ ਇਕ ਆਵਾਰਾ ਸਾਨ੍ਹ ਆ ਗਿਆ, ਜੋ ਉਸਦੀ ਕਾਰ ਨਾਲ ਟਕਰਾ ...
ਕੁਹਾੜਾ, 10 ਫਰਵਰੀ (ਤੇਲੂ ਰਾਮ ਕੁਹਾੜਾ)-ਪਾਵਰਕਾਮ ਦੇ ਪ੍ਰਬੰਧਕੀ ਬੋਰਡ ਵਲੋਂ ਬਿਜਲੀ ਕਾਮਿਆਂ ਦੀਆਂ ਬਦਲੀਆਂ ਦੇ ਕੀਤੇ ਹੁਕਮਾਂ ਦੇ ਵਿਰੁੱਧ ਬਿਜਲੀ ਕਾਮਿਆਂ ਦੀ ਯੂਨੀਅਨ ਟੈਕਨੀਕਲ ਸਰਵਿਸਜ ਯੂਨੀਅਨ ਵਲੋਂ ਮੁਜ਼ਾਹਰਾ ਕਰ ਕੇ ਰੋਸ ਦ ਪ੍ਰਗਟਾਵਾ ਕੀਤਾ ਗਿਆ¢ ਜਿਸ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਸੀ.ਐੱਚ.ਸੀ. ਮਾਨੂੰਪੁਰ ਦੇ ਐੱਸ. ਐੱਮ. ਓ. ਡਾ. ਅਜੀਤ ਸਿੰਘ ਦੀ ਅਗਵਾਈ ਵਿਚ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮੌਕੇ ਬਲਾਕ ਵਿਚਲੇ ਸਮੂਹ ਆਂਗਣਵਾੜੀ ਸੈਂਟਰਾਂ, ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਦੇ ...
ਮਲੌਦ, 10 ਫਰਵਰੀ (ਸਹਾਰਨ ਮਾਜਰਾ)-ਨਿਰਮਲ ਡੇਰਾ ਬੇਰ ਕਲਾਂ ਦੇ ਬਾਨੀ ਮਹਾਂਪੁਰਸ਼ ਸੰਤ ਬਾਬਾ ਠਾਕੁਰ ਗੁਲਾਬ ਸਿੰਘ ਜੀ ਦੀ ਯਾਦ ਵਿਚ 294ਵਾਂ ਸਾਲਾਨਾ ਸਮਾਗਮਾਂ ਸਬੰਧੀ ਸੰਤ ਬਾਬਾ ਸੁਖਦੇਵ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਨਗਰ ਦੇ ਪਤਵੰਤਿਆਂ ਦੀ ਵਿਸ਼ੇਸ਼ ...
ਬੀਜਾ, 10 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਹਾਨ ...
ਦੋਰਾਹਾ, 10 ਫ਼ਰਵਰੀ (ਮਨਜੀਤ ਸਿੰਘ ਗਿੱਲ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਥਾਵਾਂ 'ਤੇ ਸਮਾਗਮ ਕਰਵਾਇਆ ਗਿਆ | ਦੋਰਾਹਾ ਵਿਖੇ ਗੁਰਦੁਆਰਾ ਸ੍ਰੀ ਨਾਨਕਸਰ ਜੈਪੁਰਾ ਰੋਡ ਮੁਹੱਲਾ ਸੁੰਦਰ ਨਗਰ ਦੋਰਾਹਾ ਵਿਖੇ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ...
ਸਾਹਨੇਵਾਲ, 10 ਫਰਵਰੀ (ਅਮਰਜੀਤ ਸਿੰਘ ਮੰਗਲੀ)-ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ (ਰਜਿ.) ਵਲੋਂ ਸਮੂਹ ਨਗਰ ਕੌਾਸਲ ਸਾਹਨੇਵਾਲ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 14 ਮਾਰਚ ਦਿਨ ਸਨਿਚਰਵਾਰ ਨੂੰ ਜਿਫਕੋ ਰਿਜ਼ੋਰਟਸ ਜੀ.ਟੀ. ...
ਮਲੌਦ, 10 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਚੋਣ ਪ੍ਰਚਾਰ ਦੌਰਾਨ ਪੰਜਾਬ ਵਿਚ 5500 ਸਮਾਰਟ ਸਕੂਲ ਬਣਾਉਣ ਦੀ ਕੀਤੀ ਬਿਆਨਬਾਜ਼ੀ ਅੱਜ ਉਸ ਵਕਤ ਹਾਸੋਹੀਣੀ ਬਣ ਗਈ ਜਦੋਂ ਸਰਕਾਰੀ ਮਿਡਲ ਸਕੂਲ ਨਿਜ਼ਾਮਪੁਰ ਦੇ ...
ਕੁਹਾੜਾ, 10 ਫਰਵਰੀ (ਤੇਲੁ ਰਾਮ ਕੁਹਾੜਾ)-ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਦੇ ਮੁੱਖ ਅਧਿਆਪਕਾ ਲਖਵਿੰਦਰ ਕੌਰ ਸਿਖਿਆ ਵਿਭਾਗ ਵਿਚ ਆਪਣੀ 31 ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤ ਹੋ ਗਏ¢ ਉਨ੍ਹਾਂ ਦੀ ਸੇਵਾ ਮੁਕਤੀ ਤੇ ਸਕੂਲ ਵਿਚ ਨਵੇਂ ਆਏ ਮੁੱਖ ਅਧਿਆਪਕਾ ਰੂਹਾਨੀ ਦੀ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਡਾ ਰਾਕੇਸ਼ ਸ਼ਰਮਾ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂਅਤੇ ਡਾ: ਮਨਜੀਤ ਸਿੰਘ ਜ਼ਿਲ੍ਹਾ ਆਯੁਰਵੈਦਿਕ/ਯੂਨਾਨੀ ਅਫ਼ਸਰ ਲੁਧਿਆਣਾ ਦੀ ਅਗਵਾਈ ਹੇਠ ਮੁਫ਼ਤ ਸਪੈਸ਼ਲ ਆਯੁਰਵੈਦਿਕ ਮੈਡੀਕਲ ...
ਖੰਨਾ, 10 ਫਰਵਰੀ ਹਰਜਿੰਦਰ ਸਿੰਘ ਲਾਲ)-ਅੱਜ ਸ਼ਾਮ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ ਵਿਚ ਖੰਨਾ ਦੇ ਸ਼ੈਲਰ ਮਾਲਕ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਿਲੇ | ਖੰਨਾ ਤੇ ਲੁਧਿਆਣਾ ਜ਼ਿਲ੍ਹੇ ਨੂੰ ਚਾਵਲ ਦੀ ਚੁਕਵਾਈ ਲਈ ਹਰ ਮਹੀਨੇ 10 ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿੱਤ ਸਭਾ ਖੰਨਾ ਦੀ ਮੀਟਿੰਗ ਪ੍ਰਸਿੱਧ ਸ਼ਾਇਰ ਜਰਨੈਲ ਰਾਮਪੁਰੀ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ਡਾ. ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ, ਨਾਵਲਿਸਟ ਇੰਦਰ ਸਿੰਘ ਖਮੋਸ਼, ਡਾ.ਸੁਰਜੀਤ ਸਿੰਘ ਢਿੱਲੋਂ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਲੋਕਾਂ ਨੂੰ ਫ਼ਿਰਕੂ ਆਧਾਰ ਤੇ ਵੰਡਣ ਵਾਲੇ ਐੱਨ. ਆਰ. ਸੀ., ਸੀ. ਏ. ਏ. ਅਤੇ ਐੱਨ. ਪੀ. ਆਰ. ਵਰਗੇ ਕਾਲੇ ਕਾਨੂੰਨਾਂ ਖਿਲਾਫ ਮਜ਼ਦੂਰ ਅੱਡਾ ਖੰਨਾ ਵਿਖੇ 12 ਫਰਵਰੀ ਅਤੇ ਮਲੇਰਕੋਟਲਾ ਵਿਖੇ 16 ਫਰਵਰੀ ਨੂੰ ਰੱਖੇ ਪ੍ਰੋਗਰਾਮਾਂ ਵਿਚ ...
ਸਮਰਾਲਾ, 10 ਫ਼ਰਵਰੀ (ਕੁਲਵਿੰਦਰ ਸਿੰਘ)-ਅੱਜ ਨਗਰ ਕੌਾਸਲ ਸਮਰਾਲਾ ਵਿਖੇ ਰਿਟਾਇਰਡ ਕਰਮਚਾਰੀਆਂ ਦੀ ਇੱਕ ਸਾਂਝੇ ਤੌਰ 'ਤੇ ਮੀਟਿੰਗ ਕੀਤੀ ਗਈ, ਜਿਸ ਵਿਚ ਦਫ਼ਤਰ ਨਗਰ ਕੌਾਸਲ ਸਮਰਾਲਾ ਦੇ ਕਰਮਚਾਰੀਆਂ ਤੋਂ ਇਲਾਵਾ ਖੰਨਾ, ਮਾਛੀਵਾੜਾ ਤੇ ਸਾਹਨੇਵਾਲ ਦੇ ਰਿਟਾਇਰਡ ...
ਲੁਧਿਆਣਾ, 10 ਫਰਵਰੀ (ਬੀ.ਐੱਸ.ਬਰਾੜ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੀਟਿੰਗ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸ. ਲੱਖੋਵਾਲ ਨੇ ਕਿਹਾ ਕਿ ਡਾ. ਸੁਵਾਮੀਨਾਥਨ ਦੀ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਭਾਅ ਲੈਣ, ਕਿਸਾਨਾਂ ਸਿਰ ...
ਸਮਰਾਲਾ, 10 ਫ਼ਰਵਰੀ (ਕੁਲਵਿੰਦਰ ਸਿੰਘ)-ਅੱਜ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮਰਾਲਾ ਵਿਖੇ ਪਾਵਰਕਾਮ ਐਸੋਸੀਏਸ਼ਨ ਦੇ ਪੈਨਸ਼ਨਰਾਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ ਕਰਦੇ ਹੋਏ ਸਮੂਹ ਪੈਨਸ਼ਨਰਜਾਂ ਵੱਲੋਂ ਭਰਵੀਂ ਮੀਟਿੰਗ ਕੀਤੀ ਗਈ | ਇਹ ਮੀਟਿੰਗ ...
ਦੋਰਾਹਾ, 10 ਫ਼ਰਵਰੀ (ਮਨਜੀਤ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ ਚਰਨਜੀਤ ਸਿੰਘ ਅਟਵਾਲ ਨੇ ਪਿੰਡ ਅੜੈਚਾ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਵਿੱਚ ਹਾਜ਼ਰੀ ਲਗਾਉਂਦੇ ਸਮੇਂ ਆਖਿਆ ਕਿ ਭਗਤ ਰਵਿਦਾਸ ਜੀ ਨੇ ਸਮੁੱਚੀ ਮਾਨਵਤਾ ਨੰੂ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਨੇੜੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੇ ਦੀ ਮੀਟਿੰਗ ਕੈਪਟਨ ਜਰਨੈਲ ਸਿੰਘ ਜਲਾਜਣ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਿਕਾਂ ਨੇ ਭਾਗ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਨੰਬਰਦਾਰ ਯੂਨੀਅਨ ਪੁਲਿਸ ਜ਼ਿਲ੍ਹਾ ਖੰਨਾ ਦੀ ਮੀਟਿੰਗ ਪ੍ਰਧਾਨ ਸ਼ੇਰ ਸਿੰਘ ਫੈਜ਼ਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਚੋਣਾਂ ਤੋਂ ...

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX