ਤਾਜਾ ਖ਼ਬਰਾਂ


ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਤਤਕਾਲੀ ਆਬਕਾਰੀ ਕਮਿਸ਼ਨਰ ਦੇ ਘਰ ਵੀ ਛਾਪੇਮਾਰੀ
. . .  19 minutes ago
ਨਵੀਂ ਦਿੱਲੀ, 19 ਅਗਸਤ - ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ 'ਤੇ ਛਾਪੇਮਾਰੀ ਦੇ ਨਾਲ ਨਾਲ ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ ਦੇ ਘਰ ਵੀ ਛਾਪੇਮਾਰੀ ਕੀਤੀ...
ਮੁੰਬਈ 'ਚ ਡਿਗੀ 4 ਮੰਜ਼ਿਲਾਂ ਇਮਾਰਤ
. . .  30 minutes ago
ਮੁੰਬਈ, 19 ਅਗਸਤ - ਮੁੰਬਈ ਦੇ ਬੋਰੀਵਲੀ ਪੱਛਮ 'ਚ ਸਾਈ ਬਾਬਾ ਨਗਰ ਵਿਖੇ ਇਕ 4 ਮੰਜ਼ਿਲਾਂ ਇਮਾਰਤ ਡਿਗ...
ਧਰਮਸ਼ਾਲਾ 'ਚ ਖਿਸਕੀ ਜ਼ਮੀਨ
. . .  42 minutes ago
ਧਰਮਸ਼ਾਲਾ, 19 ਅਗਸਤ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਭਾਰੀ ਬਰਸਾਤ ਦੇ ਚੱਲਦਿਆਂ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ...
ਆਜ਼ਾਦ ਭਾਰਤ ਦੇ ਸਭ ਤੋਂ ਵਧੀਆ ਸਿੱਖਿਆ ਮੰਤਰੀ ਹਨ ਮਨੀਸ਼ ਸਿਸੋਦੀਆ - ਭਗਵੰਤ ਮਾਨ
. . .  50 minutes ago
ਚੰਡੀਗੜ੍ਹ, 19 ਅਗਸਤ - ਮਨੀਸ਼ ਸਿਸੋਦੀਆਂ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਛਾਪੇਮਾਰੀ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ...
ਨਸ਼ੇੜੀ ਪਤੀ ਦਾ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ, 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ
. . .  about 1 hour ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜਿਲ੍ਹੇ ਦੇ ਪਿੰਡ ਬੁੱਟਰ ਵਿਚ ਨਸ਼ੇੜੀ ਪਤੀ ਨੇ ਕਹੀ ਨਾਲ ਵਾਰ ਕਰ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਪਰਮਜੀਤ ਕੌਰ...
ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ ਨਿਕਲੇਗਾ - ਬਿਕਰਮ ਸਿੰਘ ਮਜੀਠੀਆ
. . .  about 1 hour ago
ਬਾਬਾ ਬਕਾਲਾ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਪ੍ਰੈੱਸ ਵਾਰਤਾ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ...
ਦਿੱਲੀ ਦੇ ਸਿੱਖਿਆ ਮਾਡਲ ਤੋਂ ਕੇਂਦਰ ਪ੍ਰੇਸ਼ਾਨ - ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਵਾਰਤਾ ਦੌਰਾਨ...
ਸੀ.ਬੀ.ਆਈ. ਦਾ ਸਵਾਗਤ ਹੈ ਤੇ ਸੀ.ਬੀ.ਆਈ. ਨਾਲ ਪੂਰਾ ਸਹਿਯੋਗ ਕਰਨਗੇ ਮਨੀਸ਼ ਸਿਸੋਦੀਆ - ਕੇਜਰੀਵਾਲ
. . .  1 minute ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਸੀ.ਬੀ.ਆਈ. ਦੀ ਛਾਪੇਮਾਰੀ ਉੱਪਰ ਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਦਿਨ ਅਮਰੀਕਾ ਦੀ ਸਭ ਤੋਂ ਵੱਡੀ ਅਖ਼ਬਾਰ ਦੇ ਪਹਿਲੇ ਪੇਜ 'ਤੇ ਮਨੀਸ਼ ਸਿਸੋਦੀਆ ਦੀ ਫ਼ੋਟੋ...
ਭਾਰਤ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 15,754 ਨਵੇਂ ਮਾਮਲੇ
. . .  about 2 hours ago
ਨਵੀਂ ਦਿੱਲੀ, 19 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 15,754 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 15,220 ਠੀਕ ਹੋਏ...
ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  about 2 hours ago
ਨਵੀਂ ਦਿੱਲੀ, 19 ਅਗਸਤ - ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਸੀ.ਬੀ.ਆਈ. ਵਲੋਂ ਦਿੱਲੀ ਐਨ.ਸੀ.ਆਰ. 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਠਿਕਾਣਿਆਂ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ...
2 ਮੋਟਰਸਾਈਕਲਾਂ ਦੀ 'ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  about 3 hours ago
ਠੱਠੀ ਭਾਈ, 19 ਅਗਸਤ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮਾੜੀ ਮੁਸਤਫਾ ਵਿਚਕਾਰ ਪੈਂਦੇ ਪਿੰਡ ਮੌੜ ਨੌਂ ਆਬਾਦ ਦੇ ਇਕ ਭਿਆਨਕ ਮੋੜ 'ਤੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ...
ਬਰਨਾਲਾ ਜ਼ਿਲ੍ਹੇ 'ਚ ਵੀ 20 ਅਗਸਤ ਨੂੰ ਛੁੱਟੀ ਦਾ ਐਲਾਨ
. . .  about 3 hours ago
ਬੁਢਲਾਡਾ, 19 ਅਗਸਤ (ਸਵਰਨ ਸਿੰਘ ਰਾਹੀ) - ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਦੇ ਸੰਬੰਧ ਵਿਚ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦੇ ਐਲਾਨ ਤੋਂ ਬਾਅਦ ਹੁਣ ਸਰਕਾਰ ਨੇ ਇਸੇ ਦਿਨ ਬਰਨਾਲਾ ਜ਼ਿਲ੍ਹੇ ਚ ਵੀ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਬਰਨਾਲਾ...
ਅਗਵਾ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ, ਅਗਵਾਰਕਾਰ ਕਾਬੂ
. . .  about 3 hours ago
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ) - ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ਹੀਦ ਭਗਤ ਸਿੰਘ ਨਗਰ ਤੋਂ ਬੀਤੇ ਦਿਨ ਅਗਵਾ ਹੋਏ ਤਿੰਨ ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਦੇਰ ਰਾਤ ਬਠਿੰਡਾ ਤੋਂ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੇ ਨੂੰ ਅਗਵਾ ਕਰਨ ਉਪਰੰਤ...
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 8 ਮੋਬਾਈਲ ਅਤੇ 2 ਹੈੱਡਫੋਨ ਬਰਾਮਦ
. . .  about 4 hours ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੇਲ੍ਹ ਪ੍ਰਸ਼ਾਸਨ ਵਲੋਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ 8 ਮੋਬਾਈਲ ਅਤੇ 2 ਹੈੱਡਫੋਨ ਬਰਾਮਦ ਹੋਏ...
ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਮਿਲੇ ਰਾਜਨਾਥ ਸਿੰਘ
. . .  about 4 hours ago
ਇੰਫਾਲ, 19 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੰਫਾਲ ਦੇ ਮੰਤਰੀਪੁਖਾਰੀ ਗੈਰੀਸਨ ਵਿਖੇ ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨਾਲ ਗੱਲਬਾਤ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ...
ਸੀ.ਬੀ.ਆਈ. ਟੀਮ ਦੇ ਆਪਣੇ ਨਿਵਾਸ ਪਹੁੰਚਣ 'ਤੇ ਮੰਤਰੀ ਮਨੀਸ਼ ਸਿਸੋਦੀਆ ਦਾ ਟਵੀਟ
. . .  about 4 hours ago
ਨਵੀਂ ਦੱਲੀ, 19 ਅਗਸਤ - ਸੀ.ਬੀ.ਆਈ. ਟੀਮ ਦੇ ਆਪਣੇ ਨਿਵਾਸ ਪਹੁੰਚਣ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ ਸੀ.ਬੀ.ਆਈ. ਦੀ ਟੀਮ ਆ ਗਈ ਹੈ। ਅਸੀਂ ਇਮਾਨਦਾਰ...
ਕੈਲੇਫੋਰਨੀਆ 'ਚ ਦੋ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਮੌਤਾਂ
. . .  about 5 hours ago
ਵਾਸ਼ਿੰਗਟਨ, 19 ਅਗਸਤ - ਅਮਰੀਕਾ ਦੇ ਕੈਲੇਫੋਰਨੀਆ 'ਚ ਦੋ ਜਹਾਜ਼ਾਂ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ...
ਪ੍ਰਧਾਨ ਮੰਤਰੀ ਵਲੋਂ ਜਨਮ ਅਸ਼ਟਮੀ ਦੀਆਂ ਸਮੂਹ ਦੇਸ਼ ਵਾਸੀਆ ਨੂੰ ਸ਼ੁੱਭਕਾਮਨਾਵਾਂ
. . .  about 5 hours ago
ਨਵੀਂ ਦਿੱਲੀ, 19 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਉਤਸਵ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ : ਆਈ.ਏ.ਐਸ. ਰਾਜੇਸ਼ ਵਰਮਾ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਕੱਤਰ ਨਿਯੁਕਤ ਕੀਤਾ ਗਿਆ
. . .  1 day ago
ਪੁਲਿਸ ਕਮਿਸ਼ਨਰ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਮੰਗੇ ਪੈਸੇ
. . .  1 day ago
ਲੁਧਿਆਣਾ ,18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਇਕ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਪੈਸੇ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਮਾਮਲੇ ਦੀ ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
. . .  1 day ago
ਬੁਢਲਾਡਾ ,18 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦਾ ਐਲਾਨ ਕੀਤਾ ਹੈ ...
ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਸਟਾਫ਼ ਦੀਆਂ ਛੁੱਟੀਆਂ ਬੰਦ
. . .  1 day ago
ਮਲੇਰਕੋਟਲਾ,18 ਅਗਸਤ (ਪਰਮਜੀਤ ਸਿੰਘ ਕੂਠਾਲਾ)- ਪਸ਼ੂਆਂ ਅੰਦਰ ਫੈਲੇ ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਆਪਣੇ ਸਾਰੇ ਸਟਾਫ਼ ਨੂੰ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਦੌਰਾਨ ਵੀ ...
ਵਿਜੀਲੈਂਸ ਬਿਊਰੋ ਵਲੋਂ ਗ੍ਰਾਮ ਪੰਚਾਇਤ ਧੀਰੇਕੋਟ ਦਾ ਸਾਬਕਾ ਸਰਪੰਚ, ਪੰਚਾਇਤ ਵਿਭਾਗ ਦੇ ਜੇ.ਈ.ਤੇ ਪੰਚਾਇਤ ਸਕੱਤਰ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 18 ਅਗਸਤ(ਰਣਜੀਤ ਸਿੰਘ ਜੋਸਨ)- ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗ੍ਰਾਮ ਪੰਚਾਇਤ ਧੀਰੇਕੋਟ, ਬਲਾਕ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦੇ ਪੰਚਾਇਤੀ ਫੰਡਾਂ, ਵਿਕਾਸ ਗ੍ਰਾਂਟਾਂ ...
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦੇ ਜ਼ਮੀਨਦੋਜ਼ ਨਿਰਮਾਣ ਕਾਰਜ ਦਾ ਰੱਖਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਮਾਘ ਸੰਮਤ 551

ਸੰਪਾਦਕੀ

ਕਸ਼ਮੀਰ ਵਿਚ ਸਰਕਾਰ ਲਈ ਚੁਣੌਤੀਆਂ

ਛੇ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਅਤੇ ਅਬਦੁਲ ਗਨੀ ਬਟ ਆਦਿ ਅਤੇ ਸੂਬੇ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਦੀ ਨਜ਼ਰਬੰਦੀ ਦੇ ਸਮੇਂ ਵਿਚ ਹੋਰ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਲਗਪਗ ਛੇ ਮਹੀਨੇ ਤੋਂ ਇਹ ਆਗੂ ਨਜ਼ਰਬੰਦ ਹਨ। ਸੁਭਾਵਿਕ ਤੌਰ 'ਤੇ ਵਿਰੋਧੀ ਪਾਰਟੀਆਂ ਅਤੇ ਜਮਹੂਰੀਅਤ ਪਸੰਦਲੋਕਾਂ ਵਲੋਂ ਇਸ ਦੀ ਆਲੋਚਨਾ ਹੋਵੇਗੀ। 5 ਅਗਸਤ, 2019 ਨੂੰ ਕੇਂਦਰ ਸਰਕਾਰ ਵਲੋਂ ਸੰਸਦ ਤੋਂ ਕਾਨੂੰਨ ਪਾਸ ਕਰਵਾ ਕੇ ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖ-ਵੱਖ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦਾ ਐਲਾਨ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੁਣ ਤੱਕ ਚਾਹੇ ਅੱਤਵਾਦ ਨਾਲ ਸਬੰਧਿਤ ਇੱਕਾ-ਦੁੱਕਾ ਘਟਨਾਵਾਂ ਤਾਂ ਵਾਪਰਦੀਆਂ ਰਹਿੰਦੀਆਂ ਹਨ। ਕਿਤੇ ਨਾ ਕਿਤੇ ਜੈਸ਼-ਏ-ਮੁਹੰਮਦ ਅਤੇ ਹੋਰ ਅੱਤਵਾਦੀ ਸੰਗਠਨਾਂ ਨਾਲ ਸਬੰਧਿਤ ਅੱਤਵਾਦੀਆਂ ਦੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵੀ ਹੁੰਦੇ ਰਹਿੰਦੇ ਹਨ ਪਰ ਸਮੁੱਚੇ ਤੌਰ 'ਤੇ ਇਹ ਪ੍ਰਭਾਵ ਬਣਿਆ ਹੈ ਕਿ ਪਿਛਲੇ ਸਮੇਂ ਵਿਚ ਜਿਥੇ ਅੱਤਵਾਦ ਦੀਆਂ ਘਟਨਾਵਾਂ ਕਾਫੀ ਹੱਦ ਤੱਕ ਘਟੀਆਂ ਹਨ, ਉਥੇ ਪ੍ਰਸ਼ਾਸਨ ਵਲੋਂ ਜ਼ਿੰਦਗੀ ਨੂੰ ਆਮ ਵਾਂਗ ਬਣਾਉਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ।
ਇਕ ਅੰਦਾਜ਼ੇ ਅਨੁਸਾਰ ਪਿਛਲੇ ਸਮੇਂ ਵਿਚ ਘਾਟੀ ਵਿਚ ਅੱਤਵਾਦੀ ਸੰਗਠਨਾਂ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਕਾਫੀ ਘਟੀ ਹੈ। ਪੱਥਰਬਾਜ਼ੀ ਦੀਆਂ ਘਟਨਾਵਾਂ ਤਾਂ ਇਕ ਤਰ੍ਹਾਂ ਨਾਲ ਬੰਦ ਹੀ ਹੋ ਗਈਆਂ ਹਨ। ਬੇਸ਼ੱਕ ਸੰਚਾਰ ਸਾਧਨਾਂ 'ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ ਪਰ ਹੁਣ ਇਨ੍ਹਾਂ ਨੂੰ ਵੀ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ। ਘਾਟੀ 'ਚੋਂ ਸੁਰੱਖਿਆ ਬਲਾਂ ਦੀ ਗਿਣਤੀ ਵਿਚ ਵੀ ਕਮੀ ਕੀਤੀ ਜਾ ਰਹੀ ਹੈ। ਪਰ ਇਸੇ ਹੀ ਸਮੇਂ ਵਿਚ ਘਾਟੀ ਵਿਚ ਵਪਾਰਕ ਸਰਗਰਮੀਆਂ ਬੇਹੱਦ ਘਟੀਆਂ ਜਾਪਦੀਆਂ ਹਨ। ਇਕ ਅੰਦਾਜ਼ੇ ਅਨੁਸਾਰ ਇਸ ਸਮੇਂ ਦੌਰਾਨ ਵਪਾਰ ਵਿਚ 18 ਹਜ਼ਾਰ ਕਰੋੜ ਤੋਂ ਵੀ ਵਧੇਰੇ ਦਾ ਨੁਕਸਾਨ ਹੋਇਆ ਹੈ। ਉਂਝ ਕਸ਼ਮੀਰ ਘਾਟੀ ਵਿਚ ਹਾਲੇ ਵੀ ਤਣਾਅਪੂਰਨ ਚੁੱਪ ਪਸਰੀ ਹੋਈ ਹੈ ਪਰ ਜੰਮੂ ਤੇ ਲੱਦਾਖ ਵਿਚ ਪ੍ਰਭਾਵ ਇਸ ਤੋਂ ਵੱਖਰਾ ਵਿਖਾਈ ਦਿੰਦਾ ਹੈ। ਲੱਦਾਖ ਦੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਇਸ ਖਿੱਤੇ ਨੂੰ ਕੇਂਦਰ ਆਪਣੇ ਪ੍ਰਸ਼ਾਸਨ ਹੇਠ ਲੈ ਲਵੇ ਤਾਂ ਜੋ ਇਸ ਦੀ ਹਰ ਪੱਖ ਤੋਂ ਤਰੱਕੀ ਹੋ ਸਕੇ। ਜੰਮੂ ਖਿੱਤੇ ਦੇ ਲੋਕ ਚਾਹੇ ਆਪਣੇ ਰਾਜ ਦਾ ਦਰਜਾ ਖੁਸਣ ਦੀ ਸ਼ਿਕਾਇਤ ਤਾਂ ਕਰ ਰਹੇ ਹਨ ਪਰ ਉਹ ਅਜਿਹੇ ਆਉਣ ਵਾਲੇ ਸਮੇਂ ਦਾ ਵੀ ਇੰਤਜ਼ਾਰ ਕਰ ਰਹੇ ਹਨ ਜਦੋਂ ਜ਼ਿੰਦਗੀ ਦੀਆਂ ਸਰਗਰਮੀਆਂ ਆਮ ਵਾਂਗ ਦਿਖਾਈ ਦੇਣਗੀਆਂ। ਘਾਟੀ ਵਿਚੋਂ ਅੱਤਵਾਦ ਦੇ ਸਮੇਂ ਪੈਦਾ ਹੋਏ ਖੌਫ਼ ਕਰਕੇ ਨਿਕਲੇ ਲੱਖਾਂ ਹੀ ਕਸ਼ਮੀਰੀ ਪੰਡਤ ਇਨ੍ਹਾਂ ਨਵੀਆਂ ਤਬਦੀਲੀਆਂ ਪ੍ਰਤੀ ਸੰਤੁਸ਼ਟ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਇਹ ਉਮੀਦ ਬੱਝਣੀ ਸ਼ੁਰੂ ਹੋਈ ਹੈ ਕਿ ਉਹ ਮੁੜ ਆਪਣੀ ਵਿਛੜੀ ਧਰਤੀ 'ਤੇ ਪਰਤ ਸਕਣਗੇ। ਆਉਂਦੇ ਸਮੇਂ ਵਿਚ ਇਸ ਸਮੁੱਚੇ ਖਿੱਤੇ ਦੀ ਮੰਦੀ ਆਰਥਿਕਤਾ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੰਮ 'ਤੇ ਲਾਉਣ ਦੀ ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ। ਪਿਛਲੇ ਤਿੰਨ ਦਹਾਕਿਆਂ ਤੋਂ ਹੁੰਦੀ ਹਿੰਸਾ ਕਰਕੇ ਇਸ ਖਿੱਤੇ ਦਾ ਬੁਨਿਆਦੀ ਢਾਂਚਾ ਵੱਡੀ ਹੱਦ ਤੱਕ ਬਦਤਰ ਬਣਿਆ ਦਿਖਾਈ ਦਿੰਦਾ ਹੈ। ਇਸ ਦੇ ਨਾਲ-ਨਾਲ ਲੋਕ ਜੀਵਨ ਨੂੰ ਕਿਵੇਂ ਲੀਹਾਂ 'ਤੇ ਲਿਆਉਣਾ ਹੈ, ਕਸ਼ਮੀਰ ਵਿਚ ਦੇਸ਼ ਦੇ ਅਤੇ ਵਿਦੇਸ਼ ਦੇ ਯਾਤਰੂਆਂ ਨੂੰ ਇਥੇ ਆਉਣ ਲਈ ਕਿਵੇਂ ਉਤਸ਼ਾਹਤ ਕਰਨਾ ਹੈ, ਇਸ ਲਈ ਵੀ ਮਾਹੌਲ ਤਿਆਰ ਕਰਨਾ ਇਕ ਵੱਡਾ ਕੰਮ ਹੈ। ਘਾਟੀ ਵਿਚ ਸੈਲਾਨੀਆਂ ਦੀ ਆਮਦ ਲੋਕਾਂ ਲਈ ਹਮੇਸ਼ਾ ਹਰ ਪੱਖੋਂ ਵੱਡੀ ਰਾਹਤ ਬਣਦੀ ਰਹੀ ਸੀ, ਜਿਸ ਨੂੰ ਮੁੜ ਲੀਹਾਂ 'ਤੇ ਲਿਆਉਣਾ ਹੋਵੇਗਾ। ਪ੍ਰਸ਼ਾਸਨ ਇਹ ਵੀ ਯਤਨ ਕਰ ਰਿਹਾ ਹੈ ਕਿ ਘਾਟੀ ਵਿਚ ਪੰਚਾਇਤੀ ਚੋਣਾਂ ਵੀ ਕਰਵਾਈਆਂ ਜਾਣ ਤਾਂ ਜੋ ਲੋਕਾਂ ਦੀ ਦਿਲਚਸਪੀ ਸਿਆਸੀ ਸਰਗਰਮੀ ਵਿਚ ਵਧ ਸਕੇ। ਪਿਛਲੇ ਸਮੇਂ ਵਿਚ ਇਨ੍ਹਾਂ ਚੋਣਾਂ 'ਤੇ ਅੱਤਵਾਦੀਆਂ ਦਾ ਖੌਫ਼ ਛਾਇਆ ਹੁੰਦਾ ਸੀ, ਜਿਸ ਕਰਕੇ ਇਨ੍ਹਾਂ ਬਾਰੇ ਲੋਕਾਂ ਵਿਚ ਉਤਸ਼ਾਹ ਦਿਖਾਈ ਨਹੀਂ ਸੀ ਦਿੰਦਾ।
ਹੁਣ ਅੱਤਵਾਦੀਆਂ ਦੇ ਵੱਡੀ ਗਿਣਤੀ ਵਿਚ ਸਫ਼ਾਏ ਤੋਂ ਬਾਅਦ ਅਜਿਹਾ ਉਤਸ਼ਾਹ ਮੁੜ ਸੁਰਜੀਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਸਰਹੱਦ ਪਾਰੋਂ ਚਾਹੇ ਪਾਕਿਸਤਾਨ ਨੇ ਕਸ਼ਮੀਰ ਪ੍ਰਤੀ ਆਪਣੀ ਨੀਤੀ ਵਿਚ ਕੋਈ ਵੱਡੀ ਤਬਦੀਲੀ ਨਹੀਂ ਲਿਆਂਦੀ ਪਰ ਉਥੋਂ ਦੇ ਪੈਦਾ ਹੋਏ ਹਾਲਾਤ ਕਰਕੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਖ਼ੀਰ ਪਾਕਿਸਤਾਨ ਨੂੰ ਆਪਣੀਆਂ ਨੀਤੀਆਂ ਵਿਚ ਤਬਦੀਲੀ ਲਿਆਉਣੀ ਹੀ ਪਵੇਗੀ। ਆਉਂਦੇ ਸਮੇਂ ਵਿਚ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੱਖਣੀ ਏਸ਼ੀਆ ਦੇ ਸਮੁੱਚੇ ਖਿੱਤੇ ਲਈ ਬੇਹੱਦ ਲਾਭਕਾਰੀ ਸਾਬਤ ਹੋ ਸਕਦਾ ਹੈ। ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵੀ ਸਮੇਂ-ਸਮੇਂ ਅਜਿਹੇ ਅਨੇਕਾਂ ਬਿਆਨਾਂ ਆਉਂਦੇ ਰਹੇ ਹਨ ਕਿ ਦੋਵਾਂ ਦੇਸ਼ਾਂ ਵਿਚ ਇਸ ਸਮੇਂ ਜ਼ਰੂਰਤ ਲੋਕਾਂ ਨੂੰ ਅਤਿ ਗ਼ਰੀਬੀ 'ਚੋਂ ਬਾਹਰ ਕੱਢਣ ਦੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਅਤੇ ਖਿੱਤੇ ਦੀ ਆਰਥਿਕਤਾ ਵਿਚ ਮਜ਼ਬੂਤੀ ਲਿਆਉਣ ਦੀ ਹੈ। ਪਾਕਿਸਤਾਨ ਵਲੋਂ ਪਹਿਲਾਂ ਸਿਰਜੇ ਮਾਹੌਲ ਵਿਚ ਅਜਿਹਾ ਹੋਣਾ ਸੰਭਵ ਨਹੀਂ ਸੀ। ਪਰ ਹੁਣ ਇਹ ਜਾਪਣ ਲੱਗਾ ਹੈ ਕਿ ਆਪਣੀ ਹੋਂਦ ਨੂੰ ਬਚਾਉਣ ਲਈ ਪਾਕਿਸਤਾਨ ਨੂੰ ਆਪਣੀਆਂ ਨੀਤੀਆਂ ਵਿਚ ਵੱਡੀ ਤਬਦੀਲੀ ਲਿਆਉਣੀ ਹੀ ਪਵੇਗੀ। ਅਸੀਂ ਆਉਣ ਵਾਲੇ ਸਮੇਂ ਵਿਚ ਜੰਮੂ-ਕਸ਼ਮੀਰ ਦੇ ਹਾਲਾਤ ਦੇ ਬਿਹਤਰ ਹੋਣ ਦੀ ਕਾਮਨਾ ਕਰਦੇ ਹਾਂ।

-ਬਰਜਿੰਦਰ ਸਿੰਘ ਹਮਦਰਦ

 

ਆਰਥਿਕਤਾ ਨੂੰ ਅੱਗੇ ਵਧਾਉਣ ਵਾਲਾ ਨਹੀਂ ਹੈ ਬਜਟ

ਹਿਟਲਰ ਦੇ ਪ੍ਰਚਾਰ ਮੰਤਰੀ ਗੋਇਬਲਜ਼ ਦਾ ਵਿਚਾਰ ਸੀ ਕਿ ਜੇਕਰ ਇਕ ਝੂਠ ਸੌ ਵਾਰ ਬੋਲਿਆ ਜਾਵੇ ਤਾਂ ਉਹ ਸੱਚ ਮੰਨ ਲਿਆ ਜਾਂਦਾ ਹੈ। ਗੋਇਬਲਜ਼ ਦੇ ਇਸ ਸਿਧਾਂਤ ਦਾ ਪਾਲਣ ਰਾਜਨੇਤਾਵਾਂ ਵਲੋਂ ਅਕਸਰ ਕੀਤਾ ਜਾਂਦਾ ਹੈ। ਪਰ ਉਹ ਇਕ ਗੱਲ ਭੁੱਲ ਜਾਂਦੇ ਹਨ ਕਿ ਇਸ ਸਿਧਾਂਤ ਨਾਲ ਇਕ ...

ਪੂਰੀ ਖ਼ਬਰ »

ਸੰਤੁਲਤ ਕਵਰੇਜ ਦੇਖਣਾ ਚਾਹੁੰਦੇ ਹਨ ਟੀ.ਵੀ. ਚੈਨਲਾਂ ਦੇ ਦਰਸ਼ਕ

ਦਿੱਲੀ ਚੋਣ ਨਤੀਜਿਆਂ 'ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। 11 ਫਰਵਰੀ ਨੂੰ ਹਾਰ ਜਿੱਤ ਦਾ ਫ਼ੈਸਲਾ ਹੋ ਜਾਵੇਗਾ। ਬੀਤੇ ਮਹੀਨੇ ਭਰ ਤੋਂ ਖ਼ਬਰ ਚੈਨਲਾਂ ਦੀ ਦੌੜ ਲੱਗੀ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵਾਂਗ, ਵੱਖ-ਵੱਖ ਚੈਨਲਾਂ ਦੇ ਐਂਕਰ ਗਲੀ-ਗਲੀ ਘੁੰਮਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ, ਕਾਰਨ, ਲੱਛਣ ਅਤੇ ਸਾਵਧਾਨੀਆਂ

ਚੀਨ ਵਿਚ ਵਿਕਰਾਲ ਰੂਪ ਧਾਰਨ ਕਰ ਚੁੱਕਾ ਕੋਰੋਨਾ ਵਾਇਰਸ, ਜਿਸ ਨੂੰ 2019-ਅ3ਰਡ ਦਾ ਨਾਂਅ ਵੀ ਦਿੱਤਾ ਗਿਆ ਹੈ, ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਅੱਜ ਭੈਭੀਤ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਕਦੀ ਮਨੁੱਖ ਇਸ ਵਾਇਰਸ ਤੋਂ ਪ੍ਰਭਾਵਿਤ ਨਹੀਂ ਸੀ ਹੋਇਆ। ਸ਼ੰਕਾ ਇਹ ਵੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX