ਗ੍ਰੇਟਰ ਨੋਇਡਾ, 10 ਫਰਵਰੀ (ਏਜੰਸੀ)- ਯਾਤਰੀ ਵਾਹਨਾਂ ਦੀ ਘਰੇਲੂ ਵਿੱਕਰੀ 'ਚ ਜਨਵਰੀ 'ਚ 6.2 ਫ਼ੀਸਦੀ ਦੀ ਗਿਰਾਵਟ ਦੇਖੀ ਗਈ ਹੈ | ਵਾਹਨ ਨਿਰਮਾਤਾਵਾਂ ਦੇ ਸੰਗਠਨ 'ਸਿਆਮ' ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ | ਇਸ ਦਾ ਮੁੱਖ ਕਾਰਨ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਿਕਾਸ ਦਰ 'ਚ ਨਰਮੀ ਰਹਿਣਾ ਅਤੇ ਵਾਹਨ ਮੰਗ ਦਾ ਕਮਜ਼ੋਰ ਰਹਿਣਾ ਹੈ | ਸੁਸਾਇਟੀ ਆਫ਼ ਇੰਡੀਅਨ ਆਟੋ-ਮੋਬਾਈਲ ਮੈਨਯੂਫੈਕਰਸ (ਸਿਆਮ) ਦੇ ਅੰਕੜਿਆਂ ਅਨੁਸਾਰ ਜਨਵਰੀ 'ਚ ਘਰੇਲੂ ਬਾਜ਼ਾਰ 'ਚ ਕੁੱਲ 2,62,714 ਯਾਤਰੀ ਵਾਹਨਾਂ ਦੀ ਵਿੱਕਰੀ ਹੋਈ, ਜਦਕਿ ਜਨਵਰੀ 2019 'ਚ ਇਹ ਅੰਕੜਾ 2,80,091 ਸੀ | ਇਸ ਮਿਆਦ 'ਚ ਕਾਰਾਂ ਦੀ ਵਿੱਕਰੀ 8.1 ਫ਼ੀਸਦੀ ਘੱਟ ਕੇ 1,64,793 ਵਾਹਨ ਰਹੀ, ਜਦਕਿ ਪਿਛਲੇ ਸਾਲ ਜਨਵਰੀ 'ਚ 1,79,324 ਕਾਰਾਂ ਵਿਕੀਆਂ ਸਨ | ਸਿਆਮ ਨੇ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਦੀ ਵਿੱਕਰੀ ਜਨਵਰੀ 'ਚ 13.83 ਫ਼ੀਸਦੀ ਘੱਟ ਕੇ 17,39,975 ਵਾਹਨ ਰਹੀ, ਜਦਕਿ ਪਿਛਲੇ ਸਾਲ ਜਨਵਰੀ 'ਚ ਕੁੱਲ 20,19,253 ਵਾਹਨ ਵਿਕੇ ਸਨ | 'ਸਿਆਮ' ਦੇ ਪ੍ਰਧਾਨ ਰਾਜਨ ਵਢੇਰਾ ਨੇ ਕਿਹਾ ਕਿ ਜੀ.ਡੀ.ਪੀ. ਵਿਕਾਸ ਦਰ ਦੇ ਹੇਠਾਂ ਰਹਿਣ ਅਤੇ ਵਾਹਨ ਰੱਖਣ ਦੀ ਵਧਦੀ ਲਾਗਤ ਦੇ ਚੱਲਦਿਆਂ ਵਾਹਨਾਂ ਦੀ ਵਿੱਕਰੀ 'ਤੇ ਦਬਾਅ ਬਣਿਆ ਹੋਇਆ ਹੈ | ਵਢੇਰਾ ਨੇ ਕਿਹਾ ਕਿ ਬੁਨਿਆਦੀ ਢਾਂਚੇ ਅਤੇ ਪੇਂਡੂ ਅਰਥਵਿਵਸਥਾ ਨੂੰ ਲੈ ਕੇ ਸਰਕਾਰ ਦੀ ਹਾਲ ਦੀਆਂ ਘੋਸ਼ਨਾਵਾਂ ਨਾਲ ਸਾਨੂੰ ਉਮੀਦ ਹੈ ਕਿ ਇਹ ਵਾਹਨਾਂ ਦੀ ਵਿੱਕਰੀ ਨੂੰ ਵਧਾਏਗੀ ਅਤੇ ਵਿਕਾਸ ਨੂੰ ਸਮਰਥਨ ਕਰੇਗੀ | 'ਸਿਆਮ' ਮੁਤਾਬਿਕ ਸਮੀਖਿਆ ਮਿਆਦ 'ਚ ਦੁਪਹੀਆ ਵਾਹਨ ਦੀ ਵਿੱਕਰੀ 16.06 ਫ਼ੀਸਦੀ ਘੱਟ ਕੇ 13,41,005 ਇਕਾਈ ਰਹੀ, ਜਦਕਿ ਪਿਛਲੇ ਸਾਲ ਜਨਵਰੀ 'ਚ ਇਹ ਅੰਕੜਾ 15,97,528 ਇਕਾਈ ਸੀ | ਸਮੀਖਿਆ ਮਿਆਦ 'ਚ ਮੋਟਰਸਾਈਕਲ ਦੀ ਵਿੱਕਰੀ 15.17 ਫ਼ੀਸਦੀ ਘੱਟ ਕੇ 8,71,886 ਵਾਹਨ ਅਤੇ ਸਕੂਟਰ ਦੀ ਵਿੱਕਰੀ 16.21 ਫ਼ੀਸਦੀ ਘੱਟ ਕੇ 4,16,594 ਵਾਹਨ ਰਹੀ | ਜਨਵਰੀ 2019 'ਚ ਇਹ ਅੰਕੜਾ ਕ੍ਰਮਵਾਰ 10,27,766 ਅਤੇ 4,97,169 ਵਾਹਨ ਸੀ | 'ਸਿਆਮ' ਅਨੁਸਾਰ ਜਨਵਰੀ 2020 'ਚ ਵਪਾਰਕ ਵਾਹਨਾਂ ਦੀ ਵਿੱਕਰੀ 14.04 ਫ਼ੀਸਦੀ ਘੱਟ ਕੇ 75,289 ਵਾਹਨ ਰਹੀ ਜੋ ਜਨਵਰੀ 2019 'ਚ 87,591 ਵਾਹਨ ਸੀ | ਸਿਆਮ ਦੇ ਮਹਾ ਨਿਰਦੇਸ਼ਕ ਰਾਜੇਸ਼ ਮੇਨਨ ਨੇ ਕਿਹਾ ਕਿ ਤਿੰਨ ਪਹੀਆ ਵਾਹਨ ਸ਼੍ਰੇਣੀ ਨੂੰ ਛੱਡ ਕੇ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਥੋਕ ਵਿੱਕਰੀ ਡਿੱਗੀ ਹੈ |
ਚੰਡੀਗੜ੍ਹ, 10 ਜਨਵਰੀ (ਬਿਊਰੋ ਚੀਫ਼)- ਇਟਾਲੀਅਨ ਕੰਪਨੀ ਪਿਆਜਿਓ ਗਰੁੱਪ ਵਲੋਂ ਦੇਸ਼ 'ਚ ਤਿਆਰ ਕੀਤਾ ਗਿਆ ਬੈਟਰੀ ਨਾਲ ਚੱਲਣ ਵਾਲਾ ਥ੍ਰੀ ਵੀਲ੍ਹਰ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਕ ਮਹੀਨੇ 'ਚ ਅਜਿਹੇ 100 ਵਾਹਨ ਚੰਡੀਗੜ੍ਹ ਟ੍ਰਾਈਸਿਟੀ ਦੀਆਂ ਸੜਕਾਂ 'ਤੇ ਹੋਣਗੇ | ਕੰਪਨੀ ...
ਮੁੰਬਈ, 10 ਫਰਵਰੀ (ਏਜੰਸੀ)- ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਸੋਮਵਾਰ ਨੂੰ ਗਿਰਾਵਟ ਦਰਜ ਕੀਤੀ ਗਈ | ਪ੍ਰਮੁੱਖ ਸੂਚਕ ਅੰਕ ਸੈਂਸੈਕਸ 162.23 ਅੰਕਾਂ ਨੂੰ ਗਿਰਾਵਟ ਦੇ ਨਾਲ 40,979.62 'ਤੇ ਅਤੇ 66.85 ਅੰਕਾਂ ਦੀ ਗਿਰਾਵਟ ਦੇ ਨਾਲ 12,031.50 'ਤੇ ਬੰਦ ਹੋਇਆ | ਬੰਬਈ ਸਟਾਕ ਐਕਸਚੇਂਜ (ਬੀ.ਐਸ.ਈ.) ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)- ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਲਗਾਤਾਰ 5ਵੇਂ ਦਿਨ ਸੋਮਵਾਰ ਨੂੰ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ | ਪੈਟਰੋਲ ਫਿਰ ਦਿੱਲੀ ਅਤੇ ਮੁੰਬਈ 'ਚ 13 ਪੈਸੇ ਜਦਕਿ ਕੋਲਕਾਤਾ 'ਚ 18 ਪੈਸੇ ਅਤੇ ਚੇਨਈ 'ਚ 14 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ | ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)- ਬਜਟ ਵਾਲੇ ਦਿਨ ਅਤੇ ਉਸ ਤੋਂ ਠੀਕ ਇਕ ਦਿਨ ਪਹਿਲਾਂ (31 ਜਨਵਰੀ ਅਤੇ 1 ਫਰਵਰੀ) ਨੂੰ ਬੈਂਕਾਂ ਦੀ ਹੜਤਾਲ ਸੀ | ਬੈਂਕ ਕਰਮਚਾਰੀਆਂ ਦੀਆਂ ਮੰਗਾਂ ਅਜੇ ਤੱਕ ਨਹੀਂ ਮੰਨੀਆਂ ਗਈਆਂ | ਅਜਿਹੇ 'ਚ ਸੰਭਾਵਨਾ ਹੈ ਕਿ ਬੈਂਕ ਕਰਮਚਾਰੀ ਮਾਰਚ ਮਹੀਨੇ 'ਚ ...
ਮੁੰਬਈ, 10 ਫਰਵਰੀ (ਇੰਟ.)- ਦੇਸ਼ ਦੀ 'ਫਾਇਨਾਂਸ਼ੀਅਲ ਹੱਬ' ਮੁੰਬਈ ਅਤੇ ਦੇਸ਼ ਦੀ ਸਭ ਤੋਂ ਅਮੀਰ ਨਗਰ ਪਾਲਿਕਾ ਬੀ.ਐਮ.ਸੀ. ਦੀ ਇਨ੍ਹੀਂ ਦਿਨੀਂ ਆਮਦਨ ਕਾਫ਼ੀ ਘੱਟ ਗਈ ਹੈ | ਸੁਸਤ ਆਰਥਿਕਤਾ ਦੇ ਕਾਰਨ ਰੀਅਲ ਅਸਟੇਟ ਤੋਂ ਹੋਣ ਵਾਲੀ ਆਮਦਨ ਘੱਟ ਰਹੀ ਹੈ | ਅਜਿਹੇ 'ਚ ਇਹ ਨਗਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX