ਮਾਊਾਟ ਮੋਨਾਗਾਨੁਈ, 10 ਫਰਵਰੀ (ਏਜੰਸੀ)- ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੌਰੇ 'ਤੇ ਇਕ ਦਿਨਾ ਲੜੀ ਹਾਰ ਚੁੱਕੀ ਹੈ ਤੇ ਨਿਊਜ਼ੀਲੈਂਡ ਨੇ 2-0 ਨਾਲ ਅਜੇਤੂ ਬੜ੍ਹਤ ਬਣਾਈ ਹੋਈ ਹੈ | ਇਸ ਸਮੇਂ ਭਾਰਤ 'ਤੇ ਆਪਣੀ ਸਾਖ਼ ਬਚਾਉਣ ਦਾ ਦਬਾਅ ਹੈ | ਭਾਰਤੀ ਟੀਮ 11 ਫਰਵਰੀ (ਮੰਗਲਵਾਰ) ਨੂੰ ਓਵਲ ਮੈਦਾਨ 'ਤੇ ਨਿਊਜ਼ੀਲੈਂਡ ਿਖ਼ਲਾਫ਼ ਤੀਸਰਾ ਇਕ ਦਿਨਾ ਮੈਚ ਖੇਡੇਗੀ | ਇਹ ਇਕ ਦਿਨਾ ਲੜੀ ਦਾ ਆਖ਼ਰੀ ਮੈਚ ਹੈ | ਭਾਰਤੀ ਟੀਮ ਕਲੀਨ ਸਵੀਪ ਤੋਂ ਬਚਣ ਦੇ ਇਰਾਦੇ ਨਾਲ ਮੈਦਾਨ 'ਚ ਉੱਤਰੇਗੀ ਤੇ ਮੈਚ ਨੂੰ ਹਰ ਹਾਲ 'ਚ ਜਿੱਤਣ ਦੀ ਕੋਸ਼ਿਸ਼ ਕਰੇਗੀ | ਭਾਰਤ ਨੇ ਟੀ-20 ਲੜੀ ਵਿਚ ਨਿਊਜ਼ੀਲੈਂਡ ਨੂੰ 5-0 ਨਾਲ ਕਲੀਨ ਸਵੀਪ ਕੀਤਾ ਸੀ ਤੇ ਨਿਊਜ਼ੀਲੈਂਡ ਇਸ ਦਾ ਬਦਲਾ ਲੈਣ ਦੇ ਰੋਹ ਵਿਚ ਦਿਖਾਈ ਦੇ ਰਿਹਾ ਹੈ | ਭਾਰਤ ਨੂੰ ਪਹਿਲੇ ਮੈਚ 'ਚ 4 ਵਿਕਟਾਂ ਤੇ ਦੂਸਰੇ ਇਕ ਦਿਨਾ ਮੈਚ ਵਿਚ 22 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਆਸ ਕੀਤੀ ਜਾ ਰਹੀ ਹੈ ਕਿ ਇਸ ਮੈਚ ਵਿਚ ਰਿਸ਼ਵ ਪੰਤ ਤੇ ਮਨੀਸ਼ ਪਾਂਡੇ ਨੂੰ ਮੌਕਾ ਮਿਲ ਸਕਦਾ ਹੈ |
ਵਿਲੀਅਮਸਨ ਦੀ ਟੀਮ 'ਚ ਵਾਪਸੀ, ਸੋਢੀ ਤੇ ਟਿਕਨਰ ਵੀ ਸ਼ਾਮਿਲ
ਮਾਊਾਟ ਮੋਨਾਗਾਨੁਈ, (ਏਜੰਸੀ)- ਕੇਨ ਵਿਲੀਅਮਸਨ ਭਾਰਤ ਿਖ਼ਲਾਫ਼ ਤੀਜਾ ਤੇ ਆਖ਼ਰੀ ਇਕ ਦਿਨਾ ਮੈਚ ਖੇਡਣ ਲਈ ਫਿੱਟ ਹੋ ਗਏ ਹਨ ਤੇ ਨਿਊਜ਼ੀਲੈਂਡ ਟੀਮ ਦੇ ਲੈੱਗ ਸਪਿਨਰ ਈਸ਼ ਸੋਢੀ ਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਨੂੰ ਵੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ | ਨਿਊਜ਼ੀਲੈਂਡ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਚੁੱਕਾ ਹੈ | ਵਿਲੀਅਮਸਨ ਦੀ ਸੱਟ ਠੀਕ ਹੋਣ ਸਬੰਧੀ ਨਿਊਜ਼ੀਲੈਂਡ ਦੇ ਕੋਚ ਸ਼ੋਨ ਜਰਗੇਨਸਨ ਨੇ ਦੱਸਿਆ ਕਿ ਉਸ ਨੇ ਪੂਰਾ ਅਭਿਆਸ ਕੀਤਾ ਤੇ ਉਹ ਕੱਲ੍ਹ ਮੈਚ ਵਿਚ ਖੇਡੇਗਾ ਤੇ ਉਹ ਪੂਰੀ ਤਰ੍ਹਾਂ ਫਿੱਟ ਹੈ | ਸਵੇਰੇ ਉਸ ਦੀ ਇਕ ਵਾਰ ਫਿਰ ਜਾਂਚ ਕੀਤੀ ਜਾਵੇਗੀ | ਸੋਢੀ ਤੇ ਟਿਕਨਰ ਨਿਊਜ਼ੀਲੈਂਡ-ਏ ਟੀਮ ਦਾ ਹਿੱਸਾ ਸਨ ਜਿਸ ਨੇ ਭਾਰਤ-ਏ ਿਖ਼ਲਾਫ਼ ਿਲੰਕਨ 'ਚ ਖੇਡੇ ਦੂਸਰੇ ਗ਼ੈਰਰਸਮੀ ਟੈਸਟ ਮੈਚ ਵਿਚ ਡਰਾਅ ਖੇਡਿਆ | ਉਹ ਸੋਮਵਾਰ ਨੂੰ ਖੇਡੇ ਗਏ ਚੌਥੇ ਤੇ ਮੈਚ ਦੇ ਆਖ਼ਰੀ ਦਿਨ ਖੇਡ ਦਾ ਹਿੱਸਾ ਨਹੀਂ ਸਨ | ਨਿਊਜ਼ੀਲੈਂਡ ਦੇ ਟਿਮ ਸਾਊਦੀ ਤੇ ਮਿਸ਼ੇਲ ਸੈਂਟਨਰ ਪੇਟ ਦੀ ਇਨਫੈਕਸ਼ਨ ਦਾ ਸ਼ਿਕਾਰ ਹਨ ਤੇ ਸਕਾਟ ਕੁਗਲੇਨ ਨੰੂ ਵਾਇਰਲ ਬੁਖ਼ਾਰ ਹੈ ਜਿਨ੍ਹਾਂ ਦੀ ਤੀਸਰੇ ਇਕ ਦਿਨਾ ਮੈਚ ਲਈ ਠੀਕ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ |
ਮੈਲਬੌਰਨ, 10 ਫਰਵਰੀ (ਏਜੰਸੀ)- ਆਸਟ੍ਰੇਲੀਆ ਦੇ ਸਾਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਗੇਂਦ ਨਾਲ ਛੇੜਛਾੜ ਕਾਰਨ ਲੱਗੀ ਪਾਬੰਦੀ ਤੋਂ ਵਾਪਿਸ ਪਰਤਦਿਆਂ ਪਹਿਲੇ ਸੀਜ਼ਨ ਵਿਚ ਆਪਣੇ ਸਾਥੀ ਖਿਡਾਰੀ ਸਟੇਵ ਸਮਿਥ ਨੂੰ 1 ਵੋਟ ਨਾਲ ਹਰਾ ਕੇ ਸਰਬੋਤਮ 'ਆਸਟ੍ਰੇਲੀਅਨ ਕ੍ਰਿਕਟਰ ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)- ਬੰਗਲਾਦੇਸ਼ ਦੀ ਟੀਮ ਨੇ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਜਿੱਤ ਲਿਆ ਹੈ ਤੇ ਉਸ ਨੇ ਇਹ ਿਖ਼ਤਾਬ ਪਹਿਲੀ ਵਾਰ ਜਿੱਤਆ ਹੈ | ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ 'ਚ ਇਤਿਹਾਸਕ ਜਿੱਤ ਤੋਂ ਬਾਅਦ ਬੰਗਲਾਦੇਸ਼ ਦੇ ਖਿਡਾਰੀਆਂ ਭਾਰਤੀ ਖਿਡਾਰੀਆਂ ...
ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਇਕ ਦਿਨਾ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਚੈਂਪੀਅਨ ਬਣਾਉਣ ਵਾਲੇ ਇਓਨ ਮੋਰਗਨ ਨੂੰ ਈ.ਐਸ.ਪੀ.ਐਨ. ਕ੍ਰਿਕਇੰਫੋ ਪੁਰਸਕਾਰਾਂ 'ਚ ਅੱਜ 'ਕੈਪਟਨ ਆਫ਼ ਦੀ ਈਅਰ' ਚੁਣਿਆ ਗਿਆ | ਵਿਸ਼ਵ ਕੱਪ ਵਿਚ ਸ੍ਰੀਲੰਕਾ ਤੇ ਆਸਟ੍ਰੇਲੀਆ ਿਖ਼ਲਾਫ਼ ਮੈਚ ...
ਚੰਡੀਗੜ੍ਹ, 10 ਫਰਵਰੀ (ਅ.ਬ)-ਪੰਜਾਬ ਖੇਡ ਵਿਭਾਗ ਵਲੋਂ ਵੱਖ-ਵੱਖ ਜ਼ਿਲਿ੍ਹਆਂ 'ਚ ਸਪੋਰਟਸ ਵਿੰਗ ਸਕੂਲ ਦੀ ਸਥਾਪਤੀ ਲਈ ਅੰਡਰ-14, 17 ਅਤੇ 19 ਉਮਰ ਵਰਗ ਦੇ ਲੜਕੇ ਤੇ ਲੜਕੀਆਂ ਦੇ ਚੋਣ ਟਰਾਇਲ 12 ਤੇ 13 ਫ਼ਰਵਰੀ ਨੂੰ ਸਾਰੇ ਜ਼ਿਲਿ੍ਹਆਂ ਵਿਚ ਕਰਵਾਏ ਜਾ ਰਹੇ ਹਨ | ਜਦੋਂ ਕਿ ਤੈਰਾਕੀ ...
ਸੰਗਰੂਰ, 10 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟ ਵਿਖੇ ਪੰਜਾਬ ਟੈਕਨੀਕਲ ਕਾਲਜਾਂ ਨਾਲ ਸਬੰਧਿਤ ਇੰਟਰ ਕਾਲਜ ਦਾ ਹੈਂਡ ਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ 'ਚ ਪੰਜਾਬ ਦੇ ਵੱਡੀ ਗਿਣਤੀ ਤਕਨੀਕੀ ਕਾਲਜਾਂ ਨੇ ਭਾਗ ਲਿਆ | ਇਸ ਮੌਕੇ ...
ਬਟਾਲਾ, 10 ਫਰਵਰੀ (ਕਾਹਲੋਂ)-ਗੁਜਰਾਤ ਦੇ ਵਡੋਦਰਾ (ਬੜੌਦਾ) ਸ਼ਹਿਰ ਵਿਖੇ ਹੋਈਆਂ ਰਾਸ਼ਟਰੀ ਮਾਸਟਰਜ਼ ਖੇਡਾਂ 'ਚ ਗੌਸਪੁਰਾ ਬਟਾਲਾ ਦੇ ਮਾ. ਸਰਬਜੀਤ ਸਿੰਘ ਪਹਿਲੇ ਦਰਜੇ 'ਤੇ ਰਹੇ | ਜਾਣਕਾਰੀ ਦਿੰਦਿਆਂ ਮਾ. ਸਰਬਜੀਤ ਸਿੰਘ ਨੇ ਦੱਸਿਆ ਕਿ 5 ਤੋਂ 9 ਫਰਵਰੀ ਤੱਕ ਹੋਈਆਂ ...
ਪਟਿਆਲਾ, 10 ਫਰਵਰੀ (ਚਹਿਲ)-ਪੰਜਾਬੀ ਵੈਟਰਨ ਅਥਲੀਟ ਕੈਪਟਨ ਗੁਰਜੀਵਨ ਸਿੰਘ ਸਿੱਧੂ ਨੇ 17ਵੀਂ ਵਾਰ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ | ਬਠਿੰਡਾ ਜ਼ਿਲੇ੍ਹ ਦੇ ਪਿੰਡ ਪੂਹਲਾ ਦੇ ਜੰਮਪਲ ਅਤੇ ਪਟਿਆਲਾ ਨਿਵਾਸੀ ਗੁਰਜੀਵਨ ਸਿੰਘ ਨੇ ਚੌਧਰੀ ਦੇਵੀ ਲਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX