ਨਵੀਂ ਦਿੱਲੀ, 10 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੀਰਤੀ ਨਗਰ ਵਿਖੇ ਸੁਰੀਤ ਈਵੈਂਟਸ ਫਾਊਾਡੇਸ਼ਨ ਟਰੱਸਟ ਅਤੇ ਨੈਸ਼ਨਲ ਅਕਾਲੀ ਦਲ ਦੀ ਮਹਿਲਾ ਵਿੰਗ ਵਲੋਂ ਬੱਚਿਆਂ ਦਾ ਇਕ 'ਸੁਰੀਤ ਸੁਪਰ ਸਟਾਰ' (ਫ਼ੈਸ਼ਨ ਸ਼ੋਅ) ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਆਪੋ-ਆਪਣੀ ਕਲਾ ਦੇ ਜਲਵੇ ਵਿਖਾਏ | ਟਰੱਸਟ ਦੀ ਪ੍ਰਧਾਨ ਰਸ਼ਮੀਤ ਕੌਰ ਬਿੰਦਰਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੇ ਨਾਲ ਸਮਾਜਿਕ ਮੁੱਦਿਆਂ ਬਾਰੇ ਉਹ ਸਰਕਾਰ ਦਾ ਧਿਆਨ ਸਮੇਂ-ਸਮੇਂ 'ਤੇ ਦਿਵਾਉਂਦੇ ਰਹਿੰਦੇ ਹਨ | ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਮਾਜਿਕ ਮੁੱਦਿਆਂ ਪ੍ਰਤੀ ਸਾਨੂੰ ਆਪ ਹੀ ਅੱਗੇ ਵਧਣਾ ਹੋਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਅਪਰਾਧ ਵਧਦਾ ਜਾ ਰਿਹਾ ਹੈ ਅਤੇ ਲੋਕ ਤਮਾਸ਼ਾ ਵੇਖਦੇ ਰਹਿੰਦੇ ਹਨ | ਪ੍ਰਸਿੱਧ ਗਾਇਕਾ ਅਰਪਿਤਾ ਬਾਂਸਲ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜੀਏ | ਪ੍ਰਸਿੱਧ ਕਲਾਕਾਰ ਦਲਜੀਤ ਕੌਰ (ਮੁੰਬਈ) ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਆਪਣੀ ਮੁੰਬਈ ਦੀ ਸੰਸਥਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਇੰਦਰਜੀਤ ਸਿੰਘ ਆਂਸ਼ਟ, ਸਕੱਤਰ ਆਰ.ਪੀ.ਐੱਸ.ਬੇਦੀ, ਗਾਇਕ ਆਸ਼ੂ ਪੰਜਾਬੀ, ਪਰਵਿੰਦਰ ਸਿੰਘ ਸਭਰਵਾਲ, ਜਸਵਿੰਦਰ ਸਿੰਘ ਸਭਰਵਾਲ, ਅਮਨ ਕਮੇਟੀ ਦੇ ਸੰਸਥਾਪਕ ਅਲੀ ਸ਼ੈਫ਼ੀ, ਪੰਡਤ ਹੇਮੰਤ ਗੁਰੂ ਮਹਾਰਾਜ, ਸਰੀਤਾ ਦਿਵੇਦੀ, ਆਂਚਲ ਕੁਮਾਰੀ, ਰੀਤ ਕੌਰ ਬਿੰਦਰਾ, ਸਾਧਨਾ ਸਿੰਘ, ਸਰਬਜੀਤ ਸਿੰਘ ਬਿੱਟੂ, ਸੁਨੀਤਾ ਅਰੋੜਾ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ |
ਜਲੰਧਰ, 10 ਫਰਵਰੀ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਹਰਿਰਾਏ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਦੀਵਾਨ ਸਜਾਏ ਗਏ¢ ਸਵੇਰੇ ਅੰਮਿ੍ਤ ਵੇਲੇ ਨਿਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਉਪਰੰਤ ...
ਜਲੰਧਰ, 10 ਫਰਵਰੀ (ਸ਼ੈਲੀ)-ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਨੇ 23 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸਦੀ ਪਛਾਣ ਕੁਲਦੀਪ ਕੁਮਾਰ ਉਰਫ ਭੋਪੂ ਪੁੱਤਰ ਹਰੀ ਦਾਸ ਨਿਵਾਸੀ ਬਸਤੀ ਪੀਰ ਦਾਦ ਦੇ ਰੂਪ 'ਚ ਹੋਈ ਹੈ | ਮਾਮਲੇ ਦੀ ਜਾਣਕਾਰੀ ...
ਜਲੰਧਰ, 10 ਫਰਵਰੀ (ਰਣਜੀਤ ਸਿੰਘ ਸੋਢੀ)- ਹੰਸ ਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 'ਖੇਲੋ ਇੰਡੀਆ ਗੇਮਜ਼-2020' ਵਿਚ ਰੈਸਲਿੰਗ 'ਚ ਪੰਜਾਬ ਦਾ ਪ੍ਰਤੀਨਿਧਤਾ ਕਰਦੇ ਹੋਏ 68 ਕਿੱਲੋਗਰਾਮ ਵਰਗ ਵਿਚ ਕਾਂਸੇ ਦਾ ਤਗਮਾ ਜਿੱਤਿਆ | ਸਿਮਰਨਜੀਤ ...
ਜਲੰਧਰ, 10 ਫਰਵਰੀ (ਸਾਬੀ)-ਨੈਸ਼ਨਲ ਮਾਸਟਰ ਗੇਮਜ਼ ਦੇ ਮੁਕਾਬਲੇ 5 ਤੋਂ 9 ਫਰਵਰੀ ਤੱਕ ਗੁਜ਼ਰਾਤ ਦੇ ਸ਼ਹਿਰ ਬੜੌਦਰਾ ਵਿਖੇ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ ਦੇ ਵੇਟ ਲਿਫਟਿੰਗ ਦੇ 55 ਸਾਲ ਉਮਰ ਵਰਗ ਦੇ ਮੁਕਾਬਲੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ...
ਮਕਸੂਦਾਂ, 10 ਫਰਵਰੀ (ਲਖਵਿੰਦਰ ਪਾਠਕ)- ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਦੋਸ਼ੀ ਨੂੰ 5 ਗਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ | ਦੋਸ਼ੀ ਦੀ ਪਛਾਣ ਸੁਭਾਸ਼ ਚੰਦ ਪੁੱਤਰ ਅਮਿਤ ਕੁਮਾਰ ਚੰਦ ਵਾਸੀ ਬੁਲੰਦਪੁਰ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ...
ਮਕਸੂਦਾਂ, 10 ਫਰਵਰੀ (ਲਖਵਿੰਦਰ ਪਾਠਕ)-ਕੌਾਸਲਰ ਪਤੀ ਕੁਲਦੀਪ ਲੁਬਾਣਾ ਨੂੰ ਗੁਲਮਰਗ ਕਾਲੋਨੀ ਵਾਸੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਗਲੀਆਂ ਦੀ ਸਟਰੀਟ ਲਾਈਟਾਂ ਨਹੀਂ ਜਗ ਰਹੀਆਂ | ਜਦ ਕੌਾਸਲਰ ਲੁਬਾਣਾ ਨੂੰ ਨਿਗਮ ਤੋਂ ਕੋਈ ਮਦਦ ਨਾ ਮਿਲੀ ਤਾਂ ਉਹ ਖ਼ੁਦ ਹੀ ...
ਕੋਲਕਾਤਾ, 10 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਆਖਰੀ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਤਿੰਨ ਮਹੀਨੇ 'ਚ 75 ਯੂਨਿਟ ਬਿਜਲੀ ਗ੍ਰਾਹਕਾਂ ਦੇ ਬਿਜਲੀ ਦੇ ਬਿਲ ਮੁਫ਼ਤ ਕਰਨ ਦਾ ਐਲਾਨ ਕਰਨ ...
ਨਵੀਂ ਦਿੱਲੀ, 10 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਪ੍ਰਤੀ ਲੋਕਾਂ ਵਿਚ ਕਾਫ਼ੀ ਚਰਚਾ ਛਿੜੀ ਹੋਈ ਹੈ ਅਤੇ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕ ਆਪੋ-ਆਪਣੀ ਪਾਰਟੀ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ | ਉਨ੍ਹਾਂ ਆਪਣੇ ਸਮਰਥਕਾਂ ...
ਨਵੀਂ ਦਿੱਲੀ, 10 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਦੀਆਂ ਬੋਰਡ ਪ੍ਰੀਖਿਆਵਾਂ (10ਵੀਂ ਤੇ 12ਵੀਂ ਕਲਾਸ) 15 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ, ਜਿਨ੍ਹਾਂ ਪ੍ਰਤੀ ਸੀ. ਬੀ. ਐਸ. ਈ. ਅਤੇ ਸੈਂਟਰਾਂ ਵਲੋਂ ਤਿਆਰੀਆਂ ...
ਨਵੀਂ ਦਿੱਲੀ, 10 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿਆਲ ਸਿੰਘ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਬੇਗਮਪੁਰਾ ਸ਼ਹਿਰ ਕੋ ਨਾਂਓ' ਵਿਸ਼ੇ 'ਤੇ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਭਵਨ ਦੇ ਡਾਇਰੈਕਟਰ ਬਲਬੀਰ ...
ਚੰਡੀਗੜ੍ਹ, 10 ਫਰਵਰੀ (ਰਣਜੀਤ ਸਿੰਘ/ਜਾਗੋਵਾਲ)-ਯਾਤਰੀ ਨੂੰ ਬਿਨਾਂ ਜਾਣਕਾਰੀ ਦਿੱਤੇ ਉਸ ਦੀ ਹਵਾਈ ਟਿਕਟ ਰੱਦ ਕਰਨਾ ਇਕ ਟ੍ਰੈਵਲ ਕੰਪਨੀ ਨੂੰ ਮਹਿੰਗਾ ਪੈ ਗਿਆ | ਟਿਕਟ ਰੱਦ ਹੋਣ ਦੇ ਬਾਅਦ ਯਾਤਰੀ ਨੂੰ ਦੂਸਰੀ ਟਿਕਟ ਇਕ ਲੱਖ 14 ਹਜ਼ਾਰ 400 ਰੁਪਏ ਵਿਚ ਬੁੱਕ ਕਰਵਾਉਣੀ ਪਈ ...
ਅੰਮਿ੍ਤਸਰ, 10 ਫਰਵਰੀ (ਸੁਰਿੰਦਰ ਕੋਛੜ)-ਪਿਸ਼ਾਵਰ ਸੈਨਿਕ ਸਕੂਲ 'ਤੇ ਹੋਏ ਜਾਨਲੇਵਾ ਅੱਤਵਾਦੀ ਹਮਲੇ ਅਤੇ ਸਾਲ 2012 'ਚ ਮਲਾਲਾ ਯੂਸਫਜ਼ਈ 'ਤੇ ਗੋਲੀ ਚਲਾਉਣ ਵਾਲੇ ਅੱਤਵਾਦੀ ਅਹਿਸਾਨੁੱਲਾ ਅਹਿਸਾਨ ਦੇ ਜੇਲ੍ਹ ਤੋਂ ਫ਼ਰਾਰ ਹੋਣ ਦੇ ਮਾਮਲੇ 'ਚ ਪਾਕਿਸਤਾਨੀ ਖ਼ੂਫ਼ੀਆ ...
ਅੰਮਿ੍ਤਸਰ, 10 ਫਰਵਰੀ (ਸੁਰਿੰਦਰ ਕੋਛੜ)-ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਚੀਨ 'ਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਪਾਕਿ ਸਰਕਾਰ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਨੇ ਇਮਰਾਨ ਖ਼ਾਨ ...
ਅੰਮਿ੍ਤਸਰ, 10 ਫਰਵਰੀ (ਸੁਰਿੰਦਰ ਕੋਛੜ)-ਗੁਰਦੁਆਰਿਆਂ ਅਤੇ ਹੋਰਨਾਂ ਧਾਰਮਿਕ ਅਸਥਾਨਾਂ 'ਤੇ ਗਾਣਿਆਂ 'ਤੇ ਵੀਡੀਓ ਬਣਾ ਕੇ ਟਿਕ-ਟਾਕ 'ਤੇ ਪਾਉਣ ਦੀਆਂ ਘਟਨਾਵਾਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ਿਲ੍ਹਾ ...
ਅੰਮਿ੍ਤਸਰ, 10 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਸਰਹੱਦੀ ਪਿੰਡ ਡੇਰਾ ਚਾਹਲ ਦੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਨਜ਼ਦੀਕ ਨਿੱਜੀ ਦੁਸ਼ਮਣੀ ਦੇ ਚਲਦਿਆਂ ਪਾਕਿ ਤਸਕਰਾਂ ਵਲੋਂ ਮਾਰੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮੀਤ ਸਿੰਘ ...
ਅੰਮਿ੍ਤਸਰ, 10 ਫਰਵਰੀ (ਸੁਰਿੰਦਰ ਕੋਛੜ)-ਪਿਸ਼ਾਵਰ ਸੈਨਿਕ ਸਕੂਲ 'ਤੇ ਹੋਏ ਜਾਨਲੇਵਾ ਅੱਤਵਾਦੀ ਹਮਲੇ ਅਤੇ ਸਾਲ 2012 'ਚ ਮਲਾਲਾ ਯੂਸਫਜ਼ਈ 'ਤੇ ਗੋਲੀ ਚਲਾਉਣ ਵਾਲੇ ਅੱਤਵਾਦੀ ਅਹਿਸਾਨੁੱਲਾ ਅਹਿਸਾਨ ਦੇ ਜੇਲ੍ਹ ਤੋਂ ਫ਼ਰਾਰ ਹੋਣ ਦੇ ਮਾਮਲੇ 'ਚ ਪਾਕਿਸਤਾਨੀ ਖ਼ੂਫ਼ੀਆ ...
ਅੰਮਿ੍ਤਸਰ, 10 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਸਰਹੱਦੀ ਪਿੰਡ ਡੇਰਾ ਚਾਹਲ ਦੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਨਜ਼ਦੀਕ ਨਿੱਜੀ ਦੁਸ਼ਮਣੀ ਦੇ ਚਲਦਿਆਂ ਪਾਕਿ ਤਸਕਰਾਂ ਵਲੋਂ ਮਾਰੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮੀਤ ਸਿੰਘ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਮੋਹਾਲੀ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਕਰਨ ਲਈ ਫ਼ੌਜ ਭਰਤੀ ਦਫ਼ਤਰ, ਢੋਲੇਵਾਲ ਮਿਲਟਰੀ ਕੰਪਲੈਕਸ, ਲੁਧਿਆਣਾ ਵਲੋਂ 27 ਨਵੰਬਰ ਤੋਂ 6 ਦਸੰਬਰ, 2019 ਤੱਕ ਕਰਵਾਈ ਭਰਤੀ ਰੈਲੀ ...
ਖੰਨਾ, 10 ਫਰਵਰੀ (ਹਰਜਿੰਦਰ ਸਿੰਘ ਲਾਲ)-ਸਟੂਡੈਂਟ ਵੀਜ਼ਾ, ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਦੀ ਗਾਈਡੈਂਸ ਦੇਣ ਲਈ ਖੰਨਾ, ਪਟਿਆਲਾ ਅਤੇ ਬੰਗਾ ਸ਼ਹਿਰਾਂ 'ਚ ਸਥਿਤ ਇੰਸਟੀਚਿਊਟਸ ਵਿਚ ਸੈਂਕੜੇ ਲੋਕਾਂ ਦਾ ਮਾਰਗ ਦਰਸ਼ਨ ਕਰਨ ਵਾਲੀ ਵਿੱਦਿਅਕ ਸੰਸਥਾ 'ਮਾਈਾਡ ਮੇਕਰ' ਦੇ ...
ਜਲੰਧਰ, 10 ਫਰਵਰੀ (ਐੱਮ.ਐੱਸ. ਲੋਹੀਆ)-ਜੇਕਰ ਤੁਸੀਂ ਦੂਰ ਨੇੜੇ ਜਾਂ ਵਿਚਕਾਰਲੀ ਦੂਰੀ ਦੀ ਸਾਫ਼ ਨਜ਼ਰ ਬਿਨਾਂ ਐਨਕ ਦੇ ਚਾਹੁੰਦੇ ਹੋ ਤਾਂ ਨਵੀਂ ਤਕਨੀਕ ਟ੍ਰਾਈਫੋਕਲ ਲੈਂਸ ਨਾਲ ਹਰ ਤਰ੍ਹਾਂ ਦੀ ਐਨਕ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਜਾਣਕਾਰੀ ਹਰਪ੍ਰੀਤ ਅੱਖਾਂ ...
ਚੰਡੀਗੜ੍ਹ, 10 ਫਰਵਰੀ (ਸੁਰਜੀਤ ਸਿੰਘ ਸੱਤੀ)-ਵਿਸ਼ਵ ਪ੍ਰਸਿੱਧ ਪਹਿਲਵਾਨ ਗਰੇਟ ਖਲੀ (ਦਲੀਪ ਸਿੰਘ) ਨੇ ਹਾਈਕੋਰਟ ਪਹੁੰਚ ਕਰਕੇ ਉਨ੍ਹਾਂ ਸਬੰਧੀ ਗਿੱਦੜਬਾਹਾ ਅਦਾਲਤ 'ਚ ਚੱਲ ਰਹੇ ਇਕ ਮਾਮਲੇ ਦੀ ਸੁਣਵਾਈ ਜਲੰਧਰ ਤਬਦੀਲ ਕਰਨ ਦੀ ਮੰਗ ਕਰਦੀ ਪਟੀਸ਼ਨ 'ਤੇ ਵਿਰੋਧੀ ਧਿਰ ਨੇ ...
ਸੰਗਰੂਰ, 10 ਫਰਵਰੀ (ਅ.ਬ.)-ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਅਤਰ ਸਿੰਘ ਦੀ ਯਾਦ ਨੂੰ ਸਮਰਪਿਤ 'ਸੰਤ ਸਮਾਗਮ' ਗੁਰਦੁਆਰਾ ਰਕਾਬ ਗੰਜ ਸਾਹਿਬ ਨਵੀਂ ਦਿੱਲੀ ਵਿਖੇ ਕਰਵਾਇਆ ਗਿਆ ਹੈ | ...
ਅਜੀਤਵਾਲ, 10 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਮਸ਼ਹੂਰ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਉੱਚਾ ਡੇਰਾ ਢੁੱਡੀਕੇ (ਮੋਗਾ) ਵਿਖੇ ਪਾਏ ਗਏ | ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਅਲੰਕਾਰ ਸਿੰਘ ਨੇ ਕੀਰਤਨ ਕੀਤਾ | ਭਾਈ ਗਗਨਦੀਪ ...
ਚੰਡੀਗੜ੍ਹ, 10 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਚਲੇ ਨਿੱਜੀ ਥਰਮਲ ਪਲਾਂਟਾਂ ਨਾਲ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਨ ਦੇ ਮਾਮਲੇ ਵਿਚ ਵਿਰੋਧੀ ਸਿਆਸੀ ਦਲਾਂ ਦੇ ਦਬਾਅ ਨੂੰ ਝੱਲ ਰਹੀ ਪੰਜਾਬ ਸਰਕਾਰ ਇਸ ਮਾਮਲੇ 'ਚ ਜਲਦੀ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ | ਇਹ ...
ਅੰਮਿ੍ਤਸਰ, 10 ਫ਼ਰਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ ਸਰਕਾਰ ਵਲੋਂ ਇਸਲਾਮਾਬਾਦ ਸਥਿਤ ਲਾਲ ਮਸਜਿਦ ਦੇ ਕਬਜ਼ਾਧਾਰੀ ਮੌਲਾਨਾ ਅਬਦੁਲ ਅਜ਼ੀਜ਼ ਦੀਆਂ ਸ਼ਰਤਾਂ ਮੰਨੇ ਜਾਣ ਦੇ ਬਾਅਦ ਉਹ ਮਸਜਿਦ ਦਾ ਕਬਜ਼ਾ ਛੱਡਣ ਲਈ ਸਹਿਮਤ ਹੋ ਗਿਆ ਹੈ | ਸਰਕਾਰ ਨਾਲ ਹੋਏ ਸਮਝੌਤੇ ਦੇ ...
ਚੰਡੀਗੜ੍ਹ, 10 ਫਰਵਰੀ (ਵਿਕਰਮਜੀਤ ਸਿੰਘ ਮਾਨ)-ਵਿਸ਼ਵ ਕਬੱਡੀ ਕੱਪ ਲਈ ਭਾਰਤੀ ਟੀਮ ਦੇ ਪਾਕਿਸਤਾਨ ਪਹੁੰਚਣ 'ਤੇ ਖੜ੍ਹਾ ਹੋਇਆ ਵਿਵਾਦ ਉਦੋਂ ਹੋਰ ਭਖ ਗਿਆ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਚੁੱਕਦੇ ਹੋਏ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਕਿ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX