ਤਾਜਾ ਖ਼ਬਰਾਂ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ
. . .  1 day ago
ਅੰਮ੍ਰਿਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ...
ਠਾਣੇ 'ਚ ਇਮਾਰਤ ਡਿੱਗਣ ਕਾਰਨ ਬੱਚੇ ਸਮੇਤ 4 ਦੀ ਮੌਤ
. . .  1 day ago
ਮੁੰਬਈ, 15 ਮਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਅੱਜ ਸਨਿੱਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸਲੈਬ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 12 ਸਾਲਾ ਬੱਚਾ ਵੀ...
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  1 day ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  1 day ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  1 day ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  1 day ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  1 day ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  1 day ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  1 day ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  1 day ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  1 day ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  1 day ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  1 day ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  1 day ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  1 day ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  1 day ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  1 day ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  1 day ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  1 day ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਪੰਜਾਬ / ਜਨਰਲ

ਨਾਜਾਇਜ਼ ਮਾਈਨਿੰਗ ਵਾਲੇ ਸਥਾਨ 'ਤੇ ਅਚਾਨਕ ਪਹੰੁਚੇ ਸੰਨੀ ਦਿਓਲ

ਬਮਿਆਲ/ਤਾਰਾਗੜ੍ਹ, 15 ਫਰਵਰੀ (ਰਾਕੇਸ਼ ਸ਼ਰਮਾ/ਸੋਨੰੂ ਮਹਾਜਨ)-ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਅਧੀਨ ਆਉਂਦੇ ਪਿੰਡ ਰਾਜੀ ਬੇਲੀ ਵਿਚ ਪਿਛਲੇ ਲੰਬੇ ਸਮੇਂ ਤੋਂ ਰਾਵੀ ਦਰਿਆ ਵਿਚ ਮਾਈਨਿੰਗ ਮਾਫ਼ੀਆ ਵਲੋਂ ਸ਼ਰੇਆਮ ਪੀਲਾ ਪੰਜਾ ਚਲਾ ਕੇ ਰਾਵੀ ਦਰਿਆ 'ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ | ਜਿਸ ਸਬੰਧੀ ਲੋਕਾਂ ਵਲੋਂ ਵਾਰ-ਵਾਰ ਸ਼ਿਕਾਇਤਾਂ ਮਿਲਣ ਉਪਰੰਤ ਅੱਜ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਵਲੋਂ ਰਾਜੀ ਬੇਲੀ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਘਟਨਾ ਸਥਾਨ ਦਾ ਅਚਨਚੇਤ ਦੌਰਾ ਕੀਤਾ ਗਿਆ | ਜਿਸ ਦੇ ਚਲਦੇ ਸੰਨੀ ਦਿਓਲ ਸਮੇਤ ਭੋਆ ਹਲਕਾ ਦੀ ਸਾਬਕਾ ਵਿਧਾਇਕ ਸੀਮਾ ਕੁਮਾਰੀ, ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਪਨ ਸੈਣੀ ਵੀ ਹਾਜ਼ਰ ਸਨ | ਸੰਨੀ ਦਿਓਲ ਵਲੋਂ ਘਟਨਾ ਸਥਾਨ 'ਤੇ ਪਹੰੁਚਣ ਦੌਰਾਨ ਹੀ ਮਾਈਨਿੰਗ ਮਾਫ਼ੀਆ ਦੇ ਕਰਿੰਦੇ ਮਸ਼ੀਨਾਂ ਛੱਡ ਕੇ ਫ਼ਰਾਰ ਹੁੰਦੇ ਦਿਖੇ | ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਸੰਨੀ ਦਿਓਲ ਵਲੋਂ ਇਸ ਮਾਈਨਿੰਗ ਨੂੰ ਤੁਰੰਤ ਰੋਕਣ ਲਈ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਦੁੱਖ ਦੀ ਗੱਲ ਹੈ ਕਿ ਸੰਨੀ ਦਿਓਲ ਵਲੋਂ ਘਟਨਾ ਸਥਾਨ ਤੋਂ ਵਾਪਸ ਮੁੜਨ ਤੋਂ 20 ਮਿੰਟ ਬਾਅਦ ਹੀ ਮਾਈਨਿੰਗ ਮਾਫ਼ੀਆ ਵਲੋਂ ਦੁਬਾਰਾ ਨਾਜਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ ਗਈ |

ਸਰਹੱਦੀ ਇਲਾਕੇ ਦਾ ਕੀਤਾ ਦੌਰਾ

ਨਰੋਟ ਜੈਮਲ ਸਿੰਘ, 15 ਫਰਵਰੀ (ਗੁਰਮੀਤ ਸਿੰਘ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਸਰਹੱਦੀ ਪਿੰਡ ਅਖ਼ਬਾੜਾ-ਬਰਮਾਲ ਵਿਖੇ ਸਰਹੱਦੀ ਇਲਾਕੇ ਦੇ ਲੋਕਾਂ ਦਾ ਵਿਸ਼ੇਸ਼ ...

ਪੂਰੀ ਖ਼ਬਰ »

ਜਬਰ-ਜਨਾਹ ਦੇ ਝੂਠੇ ਕੇਸ ਦੀ ਪੁਲਿਸ ਮੁਲਾਜ਼ਮ ਦੀ ਪਤਨੀ ਨੇ ਸਟਿੰਗ ਆਪ੍ਰੇਸ਼ਨ ਕਰ ਕੇ ਖੋਲ੍ਹੀ ਪੋਲ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ 'ਚ ਪੁਲਿਸ ਵਲੋਂ ਦਰਜ ਕੀਤੇ ਜਬਰ-ਜਨਾਹ ਦੇ ਮਾਮਲੇ ਨੇ ਇਕ ਨਵਾਂ ਮੋੜ ਲਿਆ | ਹਿੰਦੁਸਤਾਨ 'ਚ ਜਬਰ-ਜਨਾਹ ਦੇ ਦਰਜ ਹੋਏ ਝੂਠੇ ਕੇਸਾਂ 'ਚ ਲੜਕਿਆਂ ਦੀ ਮਦਦ ਕਰਨ ਵਾਲੀ ਸੰਸਥਾ 'ਜਵਾਲਾ ਸ਼ਕਤੀ ...

ਪੂਰੀ ਖ਼ਬਰ »

ਲੁਟੇਰੇ ਵਪਾਰੀ ਤੋਂ ਦਿਨ-ਦਿਹਾੜੇ ਸਾਢੇ ਤਿੰਨ ਲੱਖ ਲੁੱਟ ਕੇ ਫ਼ਰਾਰ

ਲੁਧਿਆਣਾ, 15 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਦਫ਼ਤਰ ਨਾਲ ਲੱਗਦੀ ਫਿਰੋਜ਼ਗਾਂਧੀ ਮਾਰਕੀਟ ਵਿਚ ਅੱਜ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਹੌਜ਼ਰੀ ਵਪਾਰੀ ਤੋਂ ਸਾਢੇ ਤਿੰਨ ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ | ਘਟਨਾ ਅੱਜ ਦੁਪਹਿਰ ਉਸ ...

ਪੂਰੀ ਖ਼ਬਰ »

ਲੁਟੇਰਿਆਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ 3 ਲੱਖ

ਘੱਗਾ, (ਪਟਿਆਲਾ) 15 ਫਰਵਰੀ (ਵਿਕਰਮਜੀਤ ਸਿੰਘ ਬਾਜਵਾ)-ਬੀਤੀ ਰਾਤ ਇੱਥੋਂ ਨੇੜਲੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਲੁਟੇਰਿਆਂ ਵਲੋਂ ਦਿੜ੍ਹਬਾ ਤੋਂ ਪੈਸੇ ਲੈ ਕੇ ਆ ਰਹੇ ਵਿਅਕਤੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ ਕੋਲੋਂ ਤਿੰਨ ਲੱਖ ਰੁਪਏ ਦੀ ਲੁੱਟ ਕਰਨ ਮਾਮਲਾ ਸਾਹਮਣੇ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਵੇਲੇ ਭਾਜਪਾ ਤੇ ਆਮ ਆਦਮੀ ਪਾਰਟੀ 'ਚੋਂ ਕਿਸੇ ਨਾਲ ਵੀ ਹੋ ਸਕਦਾ ਹੈ ਗੱਠਜੋੜ- ਢੀਂਡਸਾ

ਮਲੇਰਕੋਟਲਾ, 15 ਫਰਵਰੀ (ਕੁਠਾਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਅੱਜ ਇੱਥੇ ਅਹਿਮ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਸ਼ੱਕ ਅਜੇ ਉਨ੍ਹਾਂ ਦਾ ਧਿਆਨ ਸਮੁੱਚੀਆਂ ਪੰਥਕ ਧਿਰਾਂ ਤੇ ਆਗੂਆਂ ਨੂੰ ਇਕ ਸਾਂਝੇ ...

ਪੂਰੀ ਖ਼ਬਰ »

ਫ਼ਰਾਰ ਹੋਏ ਹਵਾਲਾਤੀ ਵਾਲੇ ਮਾਮਲੇ 'ਚ 2 ਸਹਾਇਕ ਸਬ-ਇੰਸਪੈਕਟਰਾਂ ਸਮੇਤ 5 ਮੁਲਾਜ਼ਮ ਮੁਅੱਤਲ

ਹੁਸ਼ਿਆਰਪੁਰ, 15 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸੈਸ਼ਨ ਕੋਰਟ 'ਚੋਂ ਪੇਸ਼ੀ ਭੁਗਤਣ ਉਪਰੰਤ ਇਕ ਹਵਾਲਾਤੀ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਫ਼ਰਾਰ ਹੋਣ ਵਾਲੇ ਮਾਮਲੇ 'ਚ 2 ਸਹਾਇਕ ਸਬ-ਇੰਸਪੈਕਟਰਾਂ ਸਮੇਤ 5 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ ...

ਪੂਰੀ ਖ਼ਬਰ »

- ਸਿੱਖ ਨੌਜਵਾਨ ਦੀ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ -

ਕੈਬਨਿਟ ਮੰਤਰੀ ਆਸ਼ੂ ਅਤੇ ਹੋਰਨਾਂ ਿਖ਼ਲਾਫ਼ ਦਾਇਰ ਕੀਤੇ ਕੇਸ ਦੀ ਸੁਣਵਾਈ 29 ਅਪ੍ਰੈਲ ਤੱਕ ਮੁਲਤਵੀ

ਲੁਧਿਆਣਾ, 15 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮੁੱਲਾਂਪੁਰ-ਦਾਖਾ 'ਚ ਜ਼ਿਮਨੀ ਚੋਣ ਦੌਰਾਨ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ, ਉਸ ਦੇ ਪਿਤਾ ਨੂੰ ਅਗਵਾ ਕਰਨ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਦਾਇਰ ਕੇਸ ਦੀ ਸੁਣਵਾਈ ਅਦਾਲਤ ਵਲੋਂ 29 ਅਪ੍ਰੈਲ ਤੱਕ ਮੁਲਤਵੀ ਕਰ ...

ਪੂਰੀ ਖ਼ਬਰ »

ਭੜਕਾਊ ਬਿਆਨਬਾਜ਼ੀ ਨੂੰ ਲੈ ਕੇ ਭਾਜਪਾ ਹੋਈ ਸਖ਼ਤ

ਨਵੀਂ ਦਿੱਲੀ, 15 ਫਰਵਰੀ (ਏਜੰਸੀਆਂ)-ਦਿੱਲੀ ਵਿਧਾਨ ਸਭਾ ਚੋਣਾਂ 'ਚ ਹੋਈ ਕਰਾਰੀ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਭੜਕਾਊ ਬਿਆਨਬਾਜ਼ੀ ਨੂੰ ਲੈ ਕੇ ਸਖ਼ਤ ਹੋ ਗਈ ਹੈ | ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ 'ਦੇਵਬੰਦ ਨੂੰ ਅੱਤਵਾਦੀ ਗੰਗੋਤਰੀ' ਦੱਸਣ ਵਾਲੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਮਸਕਟ 'ਚ ਫਸੀਆਂ 104 ਭਾਰਤੀ ਔਰਤਾਂ ਨੂੰ ਵਾਪਸ ਲਿਆਵੇ- ਕੈਪਟਨ

ਚੰਡੀਗੜ੍ਹ, 15 ਫਰਵਰੀ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਸਕਟ ਵਿਚ ਫਸੀਆਂ ਮਹਿਲਾਵਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ | ਗ੍ਰਹਿ ਮਾਮਲਿਆਂ ਦੇ ਮੰਤਰੀ ਐਸ. ਜੈ ਸ਼ੰਕਰ ਨੂੰ ਅਪੀਲ ਕਰਦੇ ਹੋਏ ਕੈਪਟਨ ਨੇ ...

ਪੂਰੀ ਖ਼ਬਰ »

ਭਾਖੜਾ ਨਹਿਰ 'ਚ ਕਾਰ ਡਿਗਣ ਕਾਰਨ ਸਕੇ ਭੈਣ-ਭਰਾ ਦੀ ਮੌਤ

ਭਰਤਗੜ੍ਹ, 15 ਫਰਵਰੀ (ਜਸਬੀਰ ਸਿੰਘ ਬਾਵਾ)-ਅੱਜ ਬਾਅਦ ਦੁਪਹਿਰ 2:30 ਵਜੇ ਆਲੋਵਾਲ ਕੋਲ ਇਕ ਇੰਡੀਗੋ ਕਾਰ ਭਾਖੜਾ ਨਹਿਰ 'ਚ ਜਾ ਡਿਗੀ ਤੇ ਇਸ ਕਾਰ ਵਿਚ ਸਕੇ ਭੈਣ-ਭਰਾ ਦੀ ਮੌਤ ਹੋ ਗਈ, ਜਦ ਕਿ ਕਾਰ ਚਾਲਕ ਇਸ ਕਾਰ ਦੀ ਸ਼ੀਸ਼ੇ ਤੋੜ ਕੇ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ | ...

ਪੂਰੀ ਖ਼ਬਰ »

ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ 'ਚ ਫਸੇ 8 ਨੌਜਵਾਨ ਵਤਨ ਪਰਤੇ

ਬਾਕੀ ਰਹਿੰਦੇ 21 ਨੌਜਵਾਨਾਂ ਨੂੰ ਵੀ ਜਲਦ ਵਾਪਸ ਲਿਆਂਦਾ ਜਾਵੇਗਾ

ਐੱਸ.ਏ.ਐੱਸ. ਨਗਰ, 15 ਫਰਵਰੀ (ਕੇ.ਐੱਸ. ਰਾਣਾ)-ਧੋਖੇਬਾਜ਼ ਏਜੰਟਾਂ ਰਾਹੀਂ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਦੁਬਈ ਵਿਖੇ ਨੌਕਰੀ ਕਰਨ ਗਏ 29 ਨੌਜਵਾਨਾਂ ਨਾਲ ਸਬੰਧਿਤ ਕੰਪਨੀ ਦੇ ਪਾਕਿਸਤਾਨੀ ਮੂਲ ਦੇ ਮਾਲਕ ਵਲੋਂ ਨੌਜਵਾਨਾਂ ਤੋਂ 3-4 ਮਹੀਨੇ ਬਿਨਾਂ ਤਨਖ਼ਾਹ ਦਿੱਤੇ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਵਿਦਿਆਰਥੀਆਂ ਨੇ ਕੀਤਾ ਵਰਧਮਾਨ ਨਿਸ਼ਿਨਬੋ ਗਰੁੱਪ ਕੰਪਨੀ ਦਾ ਉਦਯੋਗਿਕ ਦੌਰਾ

ਲੁਧਿਆਣਾ, 15 ਫਰਵਰੀ (ਕਵਿਤਾ ਖੁੱਲਰ)-ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਮਾਡਲ ਟਾਊਨ ਦੇ ਬਿਜ਼ਨਸ ਮੈਨੇਜਮੈਂਟ ਐਾਡ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਲਈ ਵਰਧਮਾਨ ਨਿਸ਼ਿਨਬੋ ਗਰੁੱਪ ਕੰਪਨੀ ਲਿਮਟਿਡ ਲੁਧਿਆਣਾ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ, ਜਿਸ ਵਿਚ 53 ...

ਪੂਰੀ ਖ਼ਬਰ »

ਵੈਲੇਨਟਾਈਨ ਡੇਅ ਮੌਕੇ ਫੈਸ਼ਨ ਸ਼ੋਅ ਕਰਵਾਇਆ

ਲੁਧਿਆਣਾ, 15 ਫਰਵਰੀ (ਕਵਿਤਾ ਖੁੱਲਰ)-ਵੈਲੇਨਟਾਈਨ ਡੇਅ ਮੌਕੇ ਬਲਬੀਰ ਸਿਲਕ ਸਟੋਰ ਮਾਡਲ ਟਾਊਨ ਵਲੋਂ ਕਰਾਏ ਫੈਸ਼ਨ ਸ਼ੋਅ ਦੌਰਾਨ ਜਸਕੀਰਤ ਬੱਤਰਾ ਅਤੇ ਡਾਲੀ ਬੱਤਰਾ ਵਲੋਂ ਤਿਆਰ ਕੀਤੀਆਂ ਇੰਡੋ ਵੈਸਟਰਨ ਡਰੈਸਿਸ ਨਾਲ ਮਾਡਲਜ਼ ਨੇ ਜਲਬੇ ਬਿਖੇਰੇ | ਐਾਕਰ ਨਵਨੀਤ ਨੇ ...

ਪੂਰੀ ਖ਼ਬਰ »

ਸੈਂਕੜੇ ਵਕੀਲਾਂ ਵਲੋਂ ਏ. ਜੀ. ਮਾਮਲੇ 'ਚ ਬਾਰ ਐਸੋਸੀਏਸ਼ਨ ਦੀ ਮੀਟਿੰਗ ਬੁਲਾਉਣ ਦੀ ਮੰਗ

ਚੰਡੀਗੜ੍ਹ, 15 ਫਰਵਰੀ (ਸੁਰਜੀਤ ਸਿੰਘ ਸੱਤੀ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵਿਰੁੱਧ ਪ੍ਰਗਟਾਏ ਰੋਸ ਦਾ ਮਾਮਲਾ ਭਾਵੇਂ ਠੰਢਾ ਪੈ ਗਿਆ ਹੈ ਪਰ ...

ਪੂਰੀ ਖ਼ਬਰ »

ਰਣਜੀਤ ਸਿੰਘ ਢਿੱਲੋਂ ਅਤੇ ਅਕਾਲੀ ਆਗੂਆਂ ਿਖ਼ਲਾਫ਼ ਦਰਜ ਕੀਤਾ ਮੁਕੱਦਮਾ ਵਾਪਸ ਲਿਆ ਜਾਵੇ-ਬੇਦੀ, ਲੀਲ

ਲੁਧਿਆਣਾ, 15 ਫ਼ਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਾਸਲਰ ਹਰਪ੍ਰੀਤ ਸਿੰਘ ਬੇਦੀ, ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਹਲਕਾ ਪੱਛਮੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਲੀਲ, ਅਕਾਲੀ ਜਥਾ ...

ਪੂਰੀ ਖ਼ਬਰ »

ਜ਼ੀ ਪੰਜਾਬੀ ਨੇ ਤੋੜੇ ਰਿਕਾਰਡ, ਬਣਿਆ ਸਭ ਤੋਂ ਵੱਡਾ ਜੀ. ਈ. ਸੀ. ਲਾਂਚ ਕਰਨ ਵਾਲਾ ਨੈੱਟਵਰਕ

ਚੰਡੀਗੜ੍ਹ 15 ਫਰਵਰੀ (ਅ.ਬ.)- ਜ਼ੀ ਪੰਜਾਬੀ, ਪੰਜਾਬ ਦਾ ਸਭ ਤੋਂ ਪਹਿਲਾਂ ਜਨਰਲ ਇੰਟਰਟੇਨਮੈਂਟ ਚੈਨਲ (ਜੀ.ਈ.ਸੀ.) ਆਪਣੀ ਸ਼ੁਰੂਆਤ ਦੇ ਪਹਿਲੇ ਮਹੀਨੇ 'ਚ ਪੰਜਾਬ ਦੇ ਪ੍ਰਮੁੱਖ ਚੈਨਲਾਂ 'ਚੋਂ ਇਕ ਬਣ ਗਿਆ ਹੈ¢ ਪੰਜਾਬ 'ਚ ਜੀ.ਈ.ਸੀ. ਸ਼੍ਰੇਣੀ 'ਚ 31 ਫ਼ੀਸਦੀ ਹਿੱਸੇਦਾਰੀ ਅਤੇ ...

ਪੂਰੀ ਖ਼ਬਰ »

ਲੈਂਡਮਾਰਕ ਵਲੋਂ ਮਈ / ਸਤੰਬਰ 2020 ਇੰਟੇਕ ਲਈ ਸੈਮੀਨਾਰ ਅੱਜ ਨਵਾਂਸ਼ਹਿਰ, ਲੁਧਿਆਣਾ ਅਤੇ ਚੰਡੀਗੜ੍ਹ 'ਚ

ਜਲੰਧਰ 15 ਫਰਵਰੀ (ਅਜੀਤ ਬਿਊਰੋ)-ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਲੈਂਡਮਾਰਕ ਇਮੀਗ੍ਰੇਸ਼ਨ ਦੁਆਰਾ ਸੈਮੀਨਾਰ ਕਰਵਾਏ ਜਾ ਰਿਹਾ ਹੈ | ਜਿਸ ਤਹਿਤ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ, ਅਲਬਰਟਾ, ਨਿਊ ਫਾਉਂਡਲੈਂਡ, ਓਾਟਾਰਿਊ, ਮੈਨੀਟੋਬਾ, ਸਸਕਚੈਵਨ, ਨਿਊ ਬਰੁਨਸਵਿਕ ...

ਪੂਰੀ ਖ਼ਬਰ »

4 ਸਾਲਾ ਬੱਚੀ ਨਾਲ ਬੱਸ ਡਰਾਈਵਰ ਵਲੋਂ ਜਬਰ-ਜਨਾਹ

ਪੰਚਕੂਲਾ, 15 ਫਰਵਰੀ (ਕਪਿਲ)-ਪੰਚਕੂਲਾ ਦੇ ਪਿੰਜੌਰ ਥਾਣਾ ਅਧੀਨ ਪੈਂਦੇ ਪਿੰਡ ਮਢਾਂਵਾਲਾ ਵਿਖੇ ਇਕ 4 ਸਾਲ ਬੱਚੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਨੂੰ ਬੱਚੀ ਦੇ ਸਕੂਲ ਦੇ ਬੱਸ ਡਰਾਈਵਰ ਵਲੋਂ ਅੰਜਾਮ ਦਿੱਤਾ ਗਿਆ | ਇਸ ਸਬੰਧੀ ਪੰਚਕੂਲਾ ਦੇ ...

ਪੂਰੀ ਖ਼ਬਰ »

ਲੌ ਾਗੋਵਾਲ ਦੀ ਅਨੁਭਾ ਜਿੰਦਲ ਤੀਜੀ ਵਾਰ ਜੱਜ ਬਣੀ

ਲੌਾਗੋਵਾਲ, 15 ਫਰਵਰੀ (ਸ.ਸ. ਖੰਨਾ)-ਕਸਬਾ ਲੌਾਗੋਵਾਲ ਦੀ ਅਨੁਭਾ ਜਿੰਦਲ ਵਲੋਂ ਪੰਜਾਬ ਸਰਵਿਸਜ਼ ਜੁਡੀਸ਼ੀਅਲ 2020 ਦੇ ਐਲਾਨੇ ਨਤੀਜਿਆਂ ਵਿਚ ਇਕ ਵਾਰ ਫਿਰ ਜੱਜ ਬਣ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਅਨੂਬਾ ਜਿੰਦਲ ਵਲੋਂ ਪਹਿਲਾਂ ਰਾਜਸਥਾਨ ...

ਪੂਰੀ ਖ਼ਬਰ »

ਐਨ.ਓ.ਸੀ. ਲਏ ਬਗੈਰ ਸੀ.ਬੀ.ਐੱਸ.ਈ./ ਆਈ.ਸੀ.ਐੱਸ.ਈ. ਬੋਰਡ ਤੋਂ ਮਾਨਤਾ ਲੈਣ ਵਾਲੇ ਸਕੂਲਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਐੱਸ.ਏ.ਐੱਸ. ਨਗਰ, 15 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ (ਸਿੱਖਿਆ-3 ਸ਼ਾਖਾ) ਵਲੋਂ ਪੰਜਾਬ ਸਰਕਾਰ ਤੋਂ ਐਨ.ਓ.ਸੀ. ਦਾ ਪ੍ਰਾਪਤ ਕੀਤੇ ਬਿਨਾਂ ਸੀ. ਬੀ. ਐੱਸ. ਈ./ਆਈ. ਸੀ. ਐਸ. ਈ. ਬੋਰਡ ਤੋਂ ਮਾਨਤਾ ਪ੍ਰਾਪਤ ਕਰਨ ਵਾਲੇ ਸਕੂਲਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ...

ਪੂਰੀ ਖ਼ਬਰ »

ਸਰਕਾਰ ਵਲੋਂ ਖੇਤੀਬਾੜੀ ਕਾਨੂੰਨ ਦੀਆਂ ਸੋਧਾਂ ਵਾਪਸ ਨਾ ਲੈਣ 'ਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਲਗਾਇਆ ਜਾਵੇਗਾ ਧਰਨਾ

ਫਿਲੌਰ, 15 ਫਰਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਭਰ ਤੋ ਪੰਜਾਬ ਦੀਆ 150 ਮੰਡੀਆਂ ਤੋਂ ਆਏ 5000 ਤੋ ਵੱਧ ਆੜ੍ਹਤੀਆ ਹਾਜ਼ਰ ਹੋਏ | ਇਸ ਮੌਕੇ ਪ੍ਰਧਾਨ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ...

ਪੂਰੀ ਖ਼ਬਰ »

ਪੰਜਾਬ ਨੇ ਸਹਿਕਾਰੀ ਮਿੱਲਾਂ ਦੀ ਖੰਡ ਹਿਮਾਚਲ ਸਰਕਾਰ ਨੂੰ ਸਪਲਾਈ ਕਰਨ ਦੀ ਕੀਤੀ ਪੇਸ਼ਕਸ਼

ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਦੀ ਵਿਕਰੀ ਦਾ ਦਾਇਰਾ ਵਧਾਉਂਦਿਆਂ ਪੰਜਾਬ ਸਰਕਾਰ ਨੇ ਆਪਣੀਆਂ ਸਹਿਕਾਰੀ ਖੰਡ ਮਿੱਲਾਂ ਦੀ ਖੰਡ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ | ਪੰਜਾਬ ਦੇ ...

ਪੂਰੀ ਖ਼ਬਰ »

ਪੰਜਾਬ 'ਚ ਮਾਰਕੀਟ ਕਮੇਟੀਆਂ ਦੀ ਦੂਜੀ ਸੂਚੀ ਤਿਆਰ

ਚੰਡੀਗੜ੍ਹ, 15 ਫਰਵਰੀ (ਐਨ.ਐਸ.ਪਰਵਾਨਾ)-ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਮਾਰਕੀਟ ਕਮੇਟੀਆਂ ਨਾਮਜ਼ਦ ਕਰਨ ਦੀ ਦੂਜੀ ਕਿਸ਼ਤ ਲਗਪਗ ਤਿਆਰ ਕਰ ਲਈ ਹੈ, ਜੋ ਕਿਸੇ ਵੀ ਸਮੇਂ ਜਾਰੀ ਕੀਤੀ ਜਾ ਸਕਦੀ ਹੈ | ...

ਪੂਰੀ ਖ਼ਬਰ »

ਕੁਲਵੰਤ ਸਿੰਘ ਸਿੱਧੂ ਨੂੰ ਹਲਕਾ ਦੱਖਣੀ ਦੀ ਕਮਾਨ ਸੌ ਾਪੀ ਜਾਵੇ-ਕਾਂਗਰਸੀ ਵਰਕਰ

ਲੁਧਿਆਣਾ, 15 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਵਿਧਾਨ ਸਭਾ ਹਲਕਾ ਦੱਖਣੀ ਵਿਚ ਪੈਂਦੇ ਵਾਰਡ ਨੰਬਰ 36 ਵਿਖੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਵਿਚ ਵਰਕਰਾਂ ਵੱਲੋਂ ਹਾਈ ਕਮਾਂਡ ਤੋਂ ਮੰਗ ਕੀਤੀ ਗਈ ਕਿ ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ...

ਪੂਰੀ ਖ਼ਬਰ »

ਫ਼ਿਕੋ ਨੇ ਭਾਰਤੀ ਰਿਜ਼ਰਵ ਬੈਂਕ ਨਾਲ ਮਿਲ ਕੇ ਆਰਥਿਕ ਸਾਖਰਤਾ ਜਾਗਰੂਕਤਾ ਸੈਮੀਨਾਰ ਕਰਵਾਇਆ

ਲੁਧਿਆਣਾ, 15 ਫਰਵਰੀ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਵੱਲੋਂ ਭਾਰਤੀ ਰਿਜ਼ਰਵ ਬੈਂਕ ਨਾਲ ਮਿਲ ਕੇ ਫ਼ਿਕੋ ਦਫ਼ਤਰ ਵਿਚ ਆਰਥਿਕ ਸ਼ਾਖਰਤਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਲੀਡ ਬੈਂਕ ਦਫ਼ਤਰ ਦੇ ...

ਪੂਰੀ ਖ਼ਬਰ »

ਪੀ.ਏ.ਯੂ. ਦੀ ਸਾਲਾਨਾ ਅਥਲੈਟਿਕ ਮੀਟ ਸਮਾਪਤ

ਅਨੁਸ਼ਾਸਨ ਖੇਡਾਂ 'ਚ ਹੀ ਨਹੀਂ ਜੀਵਨ ਵਿਚ ਵੀ ਲਾਜ਼ਮੀ-ਬਰਾੜ

ਲੁਧਿਆਣਾ, 15 ਫਰਵਰੀ(ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 54ਵੀਂ ਸਲਾਨਾ ਐਥਲੈਟਿਕ ਮੀਟ ਦੇ ਸਮਾਪਤੀ ਸਮਾਰੋਹ ਅਤੇ ਇਨਾਮ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਰਜਨ ਐਵਾਰਡੀ ਸੁਖਪਾਲ ਸਿੰਘ ਬਰਾੜ ਹੋਏ | ਸ. ...

ਪੂਰੀ ਖ਼ਬਰ »

ਸ਼ਿਵਲਿੰਗ ਦੀ ਸਥਾਪਨਾ ਅੱਜ

ਭਾਮੀਆਂ ਕਲਾਂ, 15 ਫਰਵਰੀ (ਜਤਿੰਦਰ ਭੰਬੀ)-ਬੰਦਗੀ ਦਾ ਘਰ ਲੱਖ ਦਾਤਾ ਪੀਰ ਦਰਬਾਰ ਸੁਸਾਇਟੀ ਰਜਿਸਟਰਡ ਵਲੋਂ ਫਿਲਟੋਕ ਕਾਲੋਨੀ ਭਾਮੀਆਂ ਖੁਰਦ ਵਿਖੇ 16 ਫਰਵਰੀ ਨੂੰ ਦਰਬਾਰ ਵਿਖੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਜਾ ਰਹੀ ਹੈ | ਉਪਰੋਕਤ ਜਾਣਕਾਰੀ ਦਿੰਦਿਆਂ ਦਰਬਾਰ ਦੇ ...

ਪੂਰੀ ਖ਼ਬਰ »

ਹਲਕਾ ਦੱਖਣੀ ਦੇ ਵਿਕਾਸ ਲਈ ਡਿਪਟੀ ਮੇਅਰ ਸ਼ਿਮਲਾਪੁਰੀ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲੇ

ਡਾਬਾ/ਲੁਹਾਰਾ, 15 ਫਰਵਰੀ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਅਤੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ...

ਪੂਰੀ ਖ਼ਬਰ »

ਪੀ. ਏ. ਯੂ. ਪੈਨਸ਼ਨਰਜ਼ ਐਾਡ ਰਿਟਾਇਰੀਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ

ਲੁਧਿਆਣਾ, 15 ਫਰਵਰੀ (ਕਵਿਤਾ ਖੁੱਲਰ)-ਪੀ. ਏ. ਯੂ. ਪੈਨਸ਼ਨਰਜ਼ ਐਾਡ ਰਿਟਾਇਰੀਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਡੀ. ਪੀ. ਮੌੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੇਵਾ-ਮੁਕਤ ਮੁਲਾਜ਼ਮ ਵੱਡੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਤੇ ਪ੍ਰਸ਼ਾਸਨ ਗਰੀਬ ਲੋਕਾਂ ਤੇ ਅਕਾਲੀ ਆਗੂਆਂ ਉੱਤੇ ਦਰਜ ਮੁਕੱਦਮੇ ਤੁਰੰਤ ਵਾਪਸ ਲਵੇ-ਵਿਜੈ ਦਾਨਵ

ਲੁਧਿਆਣਾ, 15 ਫ਼ਰਵਰੀ (ਕਵਿਤਾ ਖੁੱਲਰ)-ਨਗਰ ਨਿਗਮ ਲੁਧਿਆਣਾ ਖਿਲਾਫ਼ ਬੀਤੇ ਦਿਨੀਂ ਰੇਹੜੀ ਫ਼ੜੀ ਯੂਨੀਅਨ ਵਲੋਂ ਲਾਏ ਗਏ ਧਰਨੇ ਦੌਰਾਨ ਉਨ੍ਹਾਂ ਦੀ ਗੱਲਬਾਤ ਸੁਣਨ ਗਏ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਅਤੇ ਯੂਥ ਅਕਾਲੀ ਦਲ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਹਰ ਵਰਗ ਨੂੰ ਮੁਢਲੀਆਂ ਸਹਲੂਤਾਂ ਦੇਣ 'ਚ ਨਾਕਾਮ ਰਹੀ-ਬੈਂਸ

ਲੁਧਿਆਣਾ, 15 ਫਰਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਹਰ ਵਿਅਕਤੀ ਤੇ ਹਰ ਵਰਗ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਪਰ ਕੈਪਟਨ ਅਮਰਿੰਦਰ ਸਿਘ ਦੀ ਅਗਵਾਈ ...

ਪੂਰੀ ਖ਼ਬਰ »

ਵਾਰਡ ਇੰਚਾਰਜ ਸਰਬਾ ਨੇ ਸੁਖਦੇਵ ਨਗਰ ਵਿਖੇ ਕੀਤੀ ਨੀਲੇ ਕਾਰਡਾਂ ਦੀ ਵੰਡ

ਡਾਬਾ/ਲੁਹਾਰਾ, 15 ਫਰਵਰੀ (ਕੁਲਵੰਤ ਸਿੰਘ ਸੱਪਲ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਵਾਰਡ ਨੰਬਰ 31 ਦੇ ਕਾਂਗਰਸ ਇੰਚਾਰਜ ਸਰਬਜੀਤ ਸਿੰਘ ਸਰਬਾ ਸਮੇਤ (ਟੀਮ ਆਸ਼ੂ) ਨੇ ਵਾਰਡ ਦੇ ਮੁਹੱਲਾ ਸੁਖਦੇਵ ਨਗਰ ਵਿਖੇ ਲੋੜਵੰਦ ਪਰਿਵਾਰਾਂ ਦੇ ਬਣਾਏ ਨੀਲੇ ਕਾਰਡਾਂ ਦੀ ਵੰਡ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਅੰਮਿ੍ਤਸਰ ਵਲੋਂ 'ਗਲੋਬਲ ਐਲੂਮਨੀ ਐਸੋਸੀਏਸ਼ਨ' ਦਾ ਗਠਨ

ਅੰਮਿ੍ਤਸਰ, 15 ਫਰਵਰੀ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਵਲੋਂ 5 ਮਾਰਚ ਨੂੰ ਖ਼ਾਲਸਾ ਕਾਲਜ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਐਲੂਮਨੀ ਮੀਟ ਦੇ ਸਬੰਧ 'ਚ 'ਖਾਲਸਾ ਕਾਲਜ ਗਲੋਬਲ ਅਲੂਮਨੀ ਐਸੋਸੀਏਸ਼ਨ' ਦਾ ਐਲਾਨ ਕੀਤਾ ਹੈ | ਕੌਾਸਲ ਦੇ ਆਨਰੇਰੀ ਸਕੱਤਰ ਰਜਿੰਦਰ ...

ਪੂਰੀ ਖ਼ਬਰ »

ਫ਼ਰੀਦਕੋਟ ਦੇ ਬੀਰ ਕੰਵਰ ਸਿੰਘ ਸੰਧੂ ਆਰਮੀ ਦੀ ਜੈਗ ਪ੍ਰੀਖਿਆ 'ਚ ਭਾਰਤ ਵਿਚੋਂ ਅਵੱਲ

ਫ਼ਰੀਦਕੋਟ, 15 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਜੰਮਪਲ ਬੀਰ ਕੰਵਰ ਸਿੰਘ ਸੰਧੂ ਨੇ ਜੱਜ ਐਡਵੋਕੇਟ ਜਨਰਲ ਜੈਗ ਆਰਮੀ ਪ੍ਰੀਖਿਆ ਵਿਚ ਭਾਰਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਫ਼ਰੀਦਕੋਟ ਦਾ ਨਾਂਅ ਪੂਰੇ ਭਾਰਤ 'ਚ ਰੌਸ਼ਨ ਕੀਤਾ ਹੈ | ਇਹ ਅਹੁਦਾ ਫ਼ੌਜ ਵਿਚ ...

ਪੂਰੀ ਖ਼ਬਰ »

ਅੰਮਿ੍ਤਸਰ-ਲਾਹੌਰ ਅੰਤਰਰਾਸ਼ਟਰੀ ਰੇਲ ਪੱਟੜੀ ਤੋਂ ਚਾਬੀਆਂ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ

ਅਟਾਰੀ, 15 ਫ਼ਰਵਰੀ (ਰੁਪਿੰਦਰਜੀਤ ਸਿੰਘ ਭਕਨਾ)-ਰੇਲਵੇ ਸੁਰੱਖਿਆ ਬੱੱਲ ਚੌਾਕੀ ਅਟਾਰੀ ਵੱਲੋਂ ਅੰਤਰਰਾਸ਼ਟਰੀ ਅੰਮਿ੍ਤਸਰ-ਲਾਹੌਰ ਰੇਲਵੇ ਪਟੜੀ ਤੋਂ ਚਾਬੀਆਂ (ਇਕ ਤਰ੍ਹਾਂ ਦਾ ਯੰਤਰ ਜੋ ਰੇਲਵੇ ਪਟੜੀ ਨੂੰ ਕੱਸ ਕੇ ਰੱਖਦਾ ਹੈ) ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ...

ਪੂਰੀ ਖ਼ਬਰ »

ਕੈਨਰਾ ਬੈਂਕ ਫੈਡਰੇਸ਼ਨ ਦਾ 5ਵਾਂ ਸੰਮੇਲਨ 22, 23 ਨੂੰ ਬੈਂਗਲੁਰੂ 'ਚ

ਜਲੰਧਰ, 15 ਫਰਵਰੀ (ਸ਼ਿਵ)-ਕੈਨਰਾ ਬੈਂਕ ਸਟਾਫ਼ ਫੈਡਰੇਸ਼ਨ ਦੇ ਪ੍ਰਧਾਨ ਆਈ. ਐੱਸ. ਵਿਸ਼ਵਾਨਾਥ ਨੇ ਫੈਡਰੇਸ਼ਨ ਦੇ ਕੇਂਦਰੀ ਦਫ਼ਤਰ ਬੈਂਗਲੁਰੂ ਤੋਂ ਜਾਰੀ ਬਿਆਨ ਵਿਚ ਦੱਸਿਆ ਕਿ ਫੈਡਰੇਸ਼ਨ ਦੇ ਪੰਜਵੇਂ ਅਖਿਲ ਭਾਰਤੀ ਸੰਮੇਲਨ 'ਚ ਐਮ. ਪੀ. ਭਗਵੰਤ ਮਾਨ ਮੁੱਖ ਮਹਿਮਾਨ ...

ਪੂਰੀ ਖ਼ਬਰ »

ਭਾਈ ਦਯਾ ਸਿੰਘ ਲਾਹੌਰੀਆ ਨੂੰ ਮਿਲੇ ਢੀਂਡਸਾ

ਸੰਦੌੜ, 15 ਫਰਵਰੀ (ਗੁਰਪ੍ਰੀਤ ਸਿੰਘ ਚੀਮਾ/ਜਸਵੀਰ ਸਿੰਘ ਜੱਸੀ)-ਤਿਹਾੜ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਈ ਦਯਾ ਸਿੰਘ ਲਾਹੌਰੀਆ ਜਿਨ੍ਹਾਂ ਨੂੰ ਕਿ ਆਪਣੇ ਪੁੱਤਰ ਦੇ ਵਿਆਹ 'ਚ ਸ਼ਾਮਿਲ ਹੋਣ ਲਈ 20 ਦਿਨ ਦੀ ਪੈਰੋਲ ਮਿਲੀ ਹੈ, ਨੂੰ ਮਿਲਣ ਲਈ ਸੀਨੀਅਰ ਅਕਾਲੀ ...

ਪੂਰੀ ਖ਼ਬਰ »

ਕੈਪਟਨ ਅਭਿਮਨਿਊ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ 4 ਮੁਲਜ਼ਮਾਂ ਿਖ਼ਲਾਫ਼ ਦੋਸ਼ ਤੈਅ

ਪੰਚਕੂਲਾ, 15 ਫਰਵਰੀ (ਕਪਿਲ)-ਹਰਿਆਣਾ ਵਿਖੇ ਹੋਏ ਜਾਟ ਅੰਦੋਲਨ ਦੌਰਾਨ ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ 'ਚ ਹੋਈ | ਅੱਜ ਮਾਮਲੇ ਦੀ ...

ਪੂਰੀ ਖ਼ਬਰ »

ਐਮਰਜੈਂਸੀ ਦੇ ਪਹਿਲੇ 24 ਘੰਟਿਆਂ ਦੌਰਾਨ ਕੋਈ ਮੁਫ਼ਤ ਸੇਵਾਵਾਂ ਨਾ ਹੋਣ ਸਬੰਧੀ ਜਾਰੀ ਪੱਤਰ ਨੂੰ ਤੁਰੰਤ ਵਾਪਸ ਲੈਣ ਦੇ ਹੁਕਮ

ਐੱਸ. ਏ. ਐੱਸ. ਨਗਰ, 15 ਫਰਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟੋਰੇਟ ਵਲੋਂ ਜ਼ਿਲਿ੍ਹਆਂ ਨੂੰ ਜਾਰੀ ਪੱਤਰ ਜਿਸ ਵਿਚ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਮੈਡੀਕਲ ਟਰੀਟਮੈਂਟ ...

ਪੂਰੀ ਖ਼ਬਰ »

--ਮਾਮਲਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦਾ--

ਮੁਲਜ਼ਮ ਸਬਦਿਲ ਨੇ ਜ਼ਿਲ੍ਹਾ ਮਾਨਸਾ ਦੇ ਐਸ. ਪੀ. ਨੂੰ ਅਦਾਲਤ 'ਚ ਸੱਦਣ ਦੀ ਕੀਤੀ ਮੰਗ

ਪੰਚਕੂਲਾ, 15 ਫਰਵਰੀ (ਕਪਿਲ)-ਡੇਰਾ ਸਿਰਸਾ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ | ਸੁਣਵਾਈ ਦੇ ਚਲਦਿਆਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅਤੇ ਕਿ੍ਸ਼ਨ ਨੂੰ ਵੀਡੀਓ ...

ਪੂਰੀ ਖ਼ਬਰ »

ਖੰਨਾ ਦੇ ਐਸ.ਐਸ.ਪੀ. ਸਮੇਤ ਦੋ ਪੀ.ਪੀ.ਐਸ ਅਧਿਕਾਰੀ ਬਦਲੇ

ਚੰਡੀਗੜ੍ਹ, 15 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਦੋ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਕਰ ਦਿੱਤੀਆਂ ਹਨ ¢ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਖੰਨਾ ਦੇ ਐਸ.ਐਸ.ਪੀ. ਗੁਰਸ਼ਰਣ ਸਿੰਘ ਗਰੇਵਾਲ ਨੂੰ ਬਦਲ ਕੇ ...

ਪੂਰੀ ਖ਼ਬਰ »

ਪੰਜਾਬ ਕਲਾ ਪ੍ਰੀਸ਼ਦ ਵਲੋਂ ਕਵੀ ਦਰਬਾਰ, ਸਨਮਾਨ ਸਮਾਰੋਹ

ਚੰਡੀਗੜ੍ਹ, 15 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਕਵੀ ਦਰਬਾਰ, ਸਨਮਾਨ ਸਮਾਰੋਹ ਅਤੇ ਸੰਗੀਤਕ ਸ਼ਾਮ ਕਰਵਾਈ ਗਈ | ਇਸ ਮੌਕੇ 11 ਨਾਮੀ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਹ ਰਸਮਾਂ ਮੁੱਖ ਮਹਿਮਾਨ ਅਤੇ ...

ਪੂਰੀ ਖ਼ਬਰ »

ਬਾਇਓਮੈਟਿ੍ਕ ਮਸ਼ੀਨਾਂ ਨਾਲ ਸਕੂਲਾਂ ਦੇ ਅਧਿਆਪਕਾਂ 'ਚ ਹੜਕੰਪ

ਸੰਗਰੂਰ, 15 ਫਰਵਰੀ (ਧੀਰਜ ਪਸ਼ੌਰੀਆ)-ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਅਧਿਆਪਕਾਂ ਦੀ ਬਾਇਓਮੈਟਿ੍ਕ ਮਸ਼ੀਨਾਂ ਨਾਲ ਹਾਜ਼ਰੀ ਸਬੰਧੀ ਸਕੂਲਾਂ ਵਿਚ ਬਾਇਓਮੈਟਿ੍ਕ ਮਸ਼ੀਨਾਂ ਪਹੁੰਚਣ ਨਾਲ ਅਧਿਆਪਕ ਵਰਗ ਵਿਚ ਹੜਕੰਪ ਮੱਚ ਗਿਆ ਹੈ | ਸਿੱਖਿਆ ਵਿਭਾਗ ਵਲੋਂ ਸੂਬੇ ਦੇ ...

ਪੂਰੀ ਖ਼ਬਰ »

ਸੰਗਤ ਲਈ ਮੁੜ ਖੋਲਿ੍ਹਆ ਵੱਡੇ ਘੱਲੂਘਾਰੇ ਦਾ ਸ਼ਹੀਦੀ ਸਮਾਰਕ

ਕੁੱਪ ਕਲਾਂ, 15 ਫਰਵਰੀ (ਮਨਜਿੰਦਰ ਸਿੰਘ ਸਰੌਦ)-ਕੁੱਪ-ਰੋਹੀੜੇ ਦੇ ਮੈਦਾਨਾਂ 'ਚ ਸ਼ਹੀਦ ਹੋਏ 35 ਹਜ਼ਾਰ ਸਿੰਘ ਸਿੰਘਣੀਆਂ ਅਤੇ ਬੱਚਿਆਂ ਦੀ ਲਾਸਾਨੀ ਕੁਰਬਾਨੀ ਦੀ ਯਾਦ 'ਚ ਉਸਾਰੇ ਸ਼ਹੀਦੀ ਸਮਾਰਕ ਨੂੰ ਕੰਪਨੀ ਦੇ ਕਰਮਚਾਰੀਆਂ ਵਲੋਂ ਲੰਬੇ ਸਮੇਂ ਤੋਂ ਤਨਖ਼ਾਹ ਨਾ ਮਿਲਣ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀਆਂ ਚੀਨ ਦੀਆਂ ਪਿਚਕਾਰੀਆਂ

ਜਲੰਧਰ, 15 ਫਰਵਰੀ (ਸ਼ਿਵ ਸ਼ਰਮਾ)-ਚੀਨ ਸਮੇਤ ਸੰਸਾਰ ਭਰ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਕਰਕੇ ਦਹਿਸ਼ਤ ਪਾਈ ਜਾ ਰਹੀ ਹੈ ਪਰ ਹੋਲੀ 'ਤੇ ਚੀਨ ਦੀਆਂ ਬਣੀਆਂ ਪਿਚਕਾਰੀਆਂ ਤੇ ਹੋਰ ਸਾਮਾਨ ਵਿਕਣਾ ਸ਼ੁਰੂ ਹੋ ਗਿਆ ਹੈ | ਵਪਾਰੀਆਂ ਦਾ ਕਹਿਣਾ ਸੀ ਕਿ ਕਈ ਸਾਲ ਤੋਂ ਹੋਲੀ ...

ਪੂਰੀ ਖ਼ਬਰ »

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਡਾ. ਰੂਪ ਸਿੰਘ ਵਲੋਂ 6 ਧਾਰਮਿਕ ਪੁਸਤਕਾਂ ਦਾ ਸੈੱਟ ਭੇਟ

ਅੰਮਿ੍ਤਸਰ, 15 ਫ਼ਰਵਰੀ (ਜੱਸ)-ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਧਾਰਮਿਕ ਮਾਸਿਕ ਪਰਚੇ 'ਗੁਰਮਤਿ ਪ੍ਰਕਾਸ਼' ਦੇ ਚੋਣਵੇਂ ਲੇਖਾਂ 'ਤੇ ਆਧਾਰਿਤ ਦਸ ਗੁਰੂ ਸਾਹਿਬਾਨ ਦੇ ਜੀਵਨ ਦਰਸ਼ਨ ਸਬੰਧੀ ਸ਼ੋੋ੍ਰਮਣੀ ਕਮੇਟੀ ਦੇ ਮੁੱਖ ...

ਪੂਰੀ ਖ਼ਬਰ »

ਪੈਸੇ ਲੈ ਕੇ ਭੱਜੇ ਦੋ ਵਿਅਕਤੀ 5 ਲੱਖ 50 ਹਜ਼ਾਰ ਨਕਦੀ ਸਮੇਤ ਕਾਬੂ

ਡਮਟਾਲ, 15 ਫਰਵਰੀ (ਰਾਕੇਸ਼ ਕੁਮਾਰ)-ਕੌਾਤਰਪੁਰ-ਮੀਰਥਲ ਮਾਈਨਿੰਗ ਠੇਕੇਦਾਰ ਦੇ ਦਫ਼ਤਰ ਵਿਚ ਲੱਗੇ ਕਰਮਚਾਰੀ ਵਲੋਂ ਚੋਰੀ ਦੀ ਵਾਰਦਾਤ ਨੰੂ ਅੰਜ਼ਾਮ ਦਿੰਦੇ ਹੋਏ 16,19,300 ਰੁਪਏ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਸੀ | ਨੰਗਲ ਥਾਣੇ ਵਿਚ ਸ਼ਿਕਾਇਤਕਰਤਾ ਜਤਿੰਦਰ ਕੈਸ਼ੀਅਰ ਨੇ ...

ਪੂਰੀ ਖ਼ਬਰ »

ਗੁਰੂ ਨਾਨਕ ਉਪਦੇਸ਼ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਮਹੱਤਵਪੂਰਨ-ਹਾਮਿਦ ਖ਼ਾਨ

ਅੰਮਿ੍ਤਸਰ, 15 ਫ਼ਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਹਾਮਿਦ ਖ਼ਾਨ ਨੇ ਲਾਹੌਰ 'ਚ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫ਼ਰੰਸ 'ਚ ਪ੍ਰਧਾਨਗੀ ਭਾਸ਼ਵ ਦਿੰਦਿਆਂ ਕਿਹਾ ਕਿ ਦੱਖਣੀ ਏਸ਼ੀਆ ਤੇ ਵਿਸ਼ਵ ਅਮਨ ਦੀ ...

ਪੂਰੀ ਖ਼ਬਰ »

ਬਠਿੰਡਾ ਦਾ 25 ਸਾਲਾ ਸੁਖਮਨਦੀਪ ਸਿੰਘ ਸਿੱਧੂ ਬਣਿਆ ਜੱਜ

ਬਠਿੰਡਾ, 15 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਸੇਂਟ ਜ਼ੇਵੀਅਰ ਸਕੂਲ ਦੇ ਵਿਦਿਆਰਥੀ ਰਹੇ 25 ਸਾਲਾ ਸੁਖਮਨਦੀਪ ਸਿੰਘ ਸਿੱਧੂ ਨੇ ਪੰਜਾਬ ਨਿਆਂਇਕ ਸਿਵਲ ਸਰਵਿਸਿਜ਼ ਵਿਚੋਂ ਛੇਵਾਂ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਬਠਿੰਡਾ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਚੰਦ ਪੁਰਾਣੇ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ 15 ਮਾਰਚ ਨੂੰ -ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ, 15 ਫਰਵਰੀ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ (ਮੋਗਾ) ਵਿਖੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਵਲੋਂ ਸਾਲਾਨਾ ਸ਼ਹੀਦੀ ਜੋੜ ਮੇਲਾ ਅਤੇ ਸੰਤ ਬਾਬਾ ਨਛੱਤਰ ...

ਪੂਰੀ ਖ਼ਬਰ »

ਚੀਨ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 1500 ਤੋਂ ਟੱਪੀ

ਬੀਜਿੰਗ, 15 ਫਰਵਰੀ (ਏਜੰਸੀ)-ਚੀਨ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਸੂਬੇ ਹੁਬੇਈ 'ਚ 143 ਹੋਰ ਲੋਕਾਂ ਦੇ ਮਰਨ ਨਾਲ ਮੌਤਾਂ ਦਾ ਅੰਕੜਾ 1523 ਤੱਕ ਪਹੁੰਚ ਗਿਆ ਹੈ, ਜਦੋਂ ਕਿ 66000 ਤੋਂ ਜ਼ਿਆਦਾ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਖਬਰ ਹੈ | ਸਿਹਤ ਕਮਿਸ਼ਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਹਵਾਈ ਹਮਲੇ 'ਚ ਤਾਲਿਬਾਨੀ ਅੱਤਵਾਦੀਆਂ ਦੀ ਥਾਂ 8 ਨਾਗਰਿਕਾਂ ਦੀ ਮੌਤ

ਅਫ਼ਗਾਨਿਸਤਾਨ, 15 ਫਰਵਰੀ (ਯੂ.ਐਨ.ਆਈ.)-ਅਫ਼ਗਾਨਿਸਤਾਨ 'ਚ ਤਾਲਿਬਾਨ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ 'ਚ ਇਕ ਬੱਚੇ ਸਮੇਤ 8 ਨਾਗਰਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ | ਇਹ ਜਾਣਕਾਰੀ ਸਰਕਾਰੀ ਅਧਿਕਾਰੀ ਨੇ ਅੱਜ ਇਥੇ ਦਿੱਤੀ | ...

ਪੂਰੀ ਖ਼ਬਰ »

ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਤਿਆਰ

ਨਵੀਂ ਦਿੱਲੀ, 15 ਫਰਵਰੀ (ਏਜੰਸੀ)-ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਦੇ ਇਕ ਧੜੇ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਵੇਂ ਨਾਗਰਿਕਤਾ ਕਾਨੂੰਨ ਸਬੰਧੀ ਚਿੰਤਾਵਾਂ ਨੂੰ ਲੈ ਕੇ ਮੁਲਾਕਾਤ ਲਈ ਤਿਆਰ ਹਨ ਪਰ ਗੱਲਬਾਤ ਲਈ ਬੁਲਾਉਣਾ ਸਰਕਾਰ 'ਤੇ ਨਿਰਭਰ ਹੈ | ...

ਪੂਰੀ ਖ਼ਬਰ »

ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਤਲੁਜ, ਬਿਆਸ, ਘੱਗਰ ਅਤੇ ਬੁੱਢੇ ਨਾਲੇ 'ਤੇ 31 ਮਾਰਚ ਤੱਕ ਕੁਆਲਟੀ ਮੋਨੀਟਰਿੰਗ ਸਟੇਸ਼ਨ ਸਥਾਪਤ ਕਰਨ ਲਈ ਕਿਹਾ

ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਦੀ ਨਿਗਰਾਨ ਕਮੇਟੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੂੰ 11 ਰੀਅਲ ਟਾਈਮ ਵਾਟਰ ਕੁਆਲਿਟੀ ਮੋਨੀਟਰਿੰਗ ਸਟੇਸ਼ਨ ਸਥਾਪਤ ਕਰਨ ਲਈ ਤੇਜ਼ੀ ਨਾਲ ਕਦਮ ਚੁੱਕਣ ਦੇ ਨਿਰਦੇਸ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX