ਬਟਾਲਾ, 16 ਫਰਵਰੀ (ਕਾਹਲੋਂ)-ਮਈ 2019 ਵਿਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ, ਜਿਸ ਵਿਚ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਗੁਰਦਾਸਪੁਰੀਆਂ ਨੇ ਕਾਂਗਰਸੀਆਂ ਦੀ ਵਗਦੀ ਹਨੇਰੀ 'ਚ ਜਿਤਾਇਆ ਸੀ | ਇਹ ਵੀ ਦੱਸਣਯੋਗ ਹੈ ਕਿ ਸੰਨੀ ਦਿਓਲ ਦੇ ਵਿਰੋਧੀ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ 7 ਵਿਧਾਇਕਾਂ ਤਕੜੀ ਫ਼ੌਜ 'ਚ ਵੀ ਆਪਣੀ ਜਿੱਤ ਨੂੰ ਬਰਕਰਾਰ ਨਾ ਰੱਖ ਸਕੇ ਸਨ | ਲੋਕਾਂ ਵਲੋਂ ਦਿੱਤੇ ਪਿਆਰ ਅਤੇ ਭਰਪੂਰ ਸਮਰਥਨ ਦੇ ਬਾਵਜੂਦ ਸੰਨੀ ਦਿਓਲ ਪੂਰੇ ਹਲਕੇ ਵਿਚ ਧੰਨਵਾਦ ਕਰਨ ਵੀ ਨਾ ਪਹੁੰਚ ਸਕੇ ਅਤੇ ਕਈ ਮਹੀਨਿਆਂ ਤੋਂ ਉਨ੍ਹਾਂ ਨੇ ਆਪਣੇ ਇਸ ਲੋਕ ਸਭਾ ਹਲਕੇ ਦੀ ਸੁੱਖ-ਸਾਂਦ ਵੀ ਨਹੀਂ ਪੁੱਛੀ | ਉਨ੍ਹਾਂ ਵਲੋਂ ਇਸ ਹਲਕੇ ਦੇ ਕੰਮਕਾਜ ਲਈ ਥਾਪੇ ਇਕ ਸਹਾਇਕ ਵਲੋਂ ਹੀ ਡੰਗ ਟਪਾਊ ਕੰਮ ਚਲਾਇਆ ਜਾ ਰਿਹਾ ਹੈ |
ਜਿੱਤਣ ਤੋਂ ਕਈ ਮਹੀਨਿਆਂ ਬਾਅਦ ਪਹਿਲੀ ਧੰਨਵਾਦੀ ਮੀਟਿੰਗ
ਸੰਨੀ ਦਿਓਲ ਨੂੰ ਜਿੱਤਿਆਂ ਲਗਪਗ 9 ਮਹੀਨੇ ਹੋ ਗਏ ਹਨ | ਪਠਾਨਕੋਟ ਤੋਂ ਇਲਾਵਾ ਉਹ ਬਾਕੀ ਹਲਕੇ ਵਿਚ ਇਕ ਵਾਰ ਵੀ ਲੋਕਾਂ ਨੂੰ ਮਿਲਣ ਜਾਂ ਕਿਸੇ ਕਿਸਮ ਦੇ ਹੋਰ ਸਮਾਗਮ ਲਈ ਨਹੀਂ ਪਹੁੰਚੇ, ਪ੍ਰੰਤੂ ਅੱਜ ਉਹ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਦਫ਼ਤਰ ਪਹਿਲੀ ਧੰਨਵਾਦੀ ਮੀਟਿੰਗ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਧੰਨਵਾਦ ਕਰਨ ਤੋਂ ਬਾਅਦ ਇਕ-ਦੋ ਡਾਇਲਾਗ ਬੋਲੇ ਅਤੇ ਪੱਤਰਕਾਰਾਂ ਨਾਲ ਬਿਨਾਂ ਕੋਈ ਗੱਲਬਾਤ ਕੀਤੇ ਵਿਧਾਇਕ ਦੇ ਨਾਲ ਹੀ ਕੁਝ ਮਸਲੇ ਸਾਂਝੇ ਕੀਤੇ | ਭਾਵੇਂ ਕਿ ਆਦਤ ਅਨੁਸਾਰ ਸੰਨੀ ਦਿਓਲ ਮਸਲੇ ਲੋਕਾਂ ਨਾਲ ਸਾਂਝੇ ਨਾ ਕਰ ਸਕੇ, ਪ੍ਰੰਤੂ ਉਨ੍ਹਾਂ ਦੀ ਜਗ੍ਹਾ 'ਤੇ ਵਿਧਾਇਕ ਲੋਧੀਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਬਾਬਾ ਨਾਨਕ ਰੋਡ 'ਤੇ ਰੇਲਵੇ ਲਾਈਨ ਦੇ ਥੱਲਿਓਾ ਦੀ ਲੰਘਣ ਲਈ ਰਸਤਾ ਬਣਾਉਣਾ ਹੈ, ਇਸ ਬਾਰੇ ਅਸੀਂ ਮੰਗ ਰੱਖੀ ਹੈ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇੱਥੇ ਰਾਸ਼ਟਰੀ ਪੱਧਰ ਦਾ ਸਟੇਡੀਅਮ, ਮੈਡੀਕਲ ਕਾਲਜ ਅਤੇ ਇੰਜੀਨੀਅਰਿੰਗ ਕਾਲਜ ਦੀ ਵੀ ਮੰਗ ਰੱਖੀ ਹੈ |
ਆਰ. ਆਰ. ਬਾਵਾ ਕਾਲਜ ਦੇ ਸਮਾਗਮ 'ਚ ਪਹੰੁਚੇ
ਇਸ ਤੋਂ ਪਹਿਲਾਂ ਸੰਨੀ ਦਿਓਲ ਲੜਕੀਆਂ ਦੇ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਵਿਚ ਪਹੰੁਚੇ, ਜਿੱਥੇ ਉਨ੍ਹਾਂ ਨੇ ਸਾਲਾਨਾ ਮੇਲੇ 'ਚ ਭਾਗ ਲਿਆ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਆਪਣੇ ਪਿਤਾ ਧਰਮਿੰਦਰ ਦਿਓਲ ਅਤੇ ਮਾਤਾ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਚੰਗੇ ਵਿਦਿਆਰਥੀ ਬਣਨ ਅਤੇ ਮਾਤਾ-ਪਿਤਾ ਦਾ ਕਹਿਣਾ ਮੰਨਣ ਦਾ ਉਪਦੇਸ਼ ਦਿੰਦਿਆਂ ਚਲੇ ਗਏ | ਇਸ ਮੌਕੇ ਨੇ ਵਿਦਿਆਰਥਣਾਂ ਨਾਲ ਭੰਗੜਾ ਵੀ ਪਾਇਆ |
ਭਾਜਪਾਈਆਂ ਨਾਲ ਕੀਤੀ ਗੁਪਤ ਮੀਟਿੰਗ
ਆਰ.ਆਰ. ਬਾਵਾ ਕਾਲਜ ਵਿਚ ਬਣੇ ਆਡੀਟੋਰੀਅਮ ਵਿਚ ਉਨ੍ਹਾਂ ਨੇ ਭਾਜਪਾਈਆਂ ਨਾਲ ਗੁਪਤ ਮੀਟਿੰਗ ਕੀਤੀ | ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਕੇਸ਼ ਭਾਟੀਆ ਦੀ ਅਗਵਾਈ 'ਚ ਹੋਈ | ਬੰਦ ਕਮਰਾ ਇਸ ਮੀਟਿੰਗ 'ਚ ਭਾਵੇਂ ਪੱਤਰਕਾਰਾਂ ਨੂੰ ਨਹੀਂ ਸੱਦਿਆ ਗਿਆ, ਪ੍ਰੰਤੂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਭਾਜਪਾ ਦੀਆਂ ਗਤੀਵਿਧੀਆਂ ਵਧਾਉਣ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਰਗੇ ਮਸਲਿਆਂ 'ਤੇ ਚਰਚਾ ਹੁੰਦੀ ਰਹੀ |
ਕੋਟਲੀ ਸੂਰਤ ਮੱਲ੍ਹੀ, 16 ਫਰਵਰੀ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਭਗਵਾਨਪੁਰ ਚੋਂ ਅੱਜ ਚਿੱਟੇ ਦਿਨ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਗਏੇ ਇਕ ਪਰਿਵਾਰ ਦੇ ਘਰੋਂ ਨਕਦੀ ਤੇ ਗਹਿਣੇ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਪੁੱਤਰ ...
ਬਟਾਲਾ, 16 ਫਰਵਰੀ (ਕਾਹਲੋਂ)-ਆਰ.ਪੀ.ਐਸ. ਵਜੋਂ ਜਾਣੇ ਜਾਦੇ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਤੋਂ ਸਖ਼ਤ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ | ਇਸ ਵਾਰ ਜਿੱਤ ਦਾ ਸਿਹਰਾ ਜੂਨੀਅਰ ਵਿਦਿਆਰਥੀਆਂ ਦੇ ਸਿਰ ਬੱਝਦਾ ਹੈ | ...
ਬਟਾਲਾ, 16 ਫਰਵਰੀ (ਕਾਹਲੋਂ)-ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਪ੍ਰਧਾਨ ਕਲਸੀ ਨੇ ਦੱਸਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਦਾ ਅਸਰ ...
ਵਡਾਲਾ ਬਾਂਗਰ, 16 ਫਰਵਰੀ (ਭੁੰਬਲੀ)-ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੇ ਸੂਬੇ ਦੇ ਹਰੇਕ ਲੋੜਵੰਦ ਵਰਗ ਨੂੰ ਸਹੂਲਤਾਂ ਦੇ ਕੇ ਨਿਵਾਜਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜਸਬੀਰ ਸਿੰਘ ਮਾਲੋਗਿੱਲ ਨੇ ਸਾਥੀ ਪੰਚਾਂ-ਸਰਪੰਚਾਂ ਦੇ ...
ਬਟਾਲਾ, 16 ਫਰਵਰੀ (ਕਾਹਲੋਂ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀ: ਸੈਕੰ: ਸਕੂਲ ਬਟਾਲਾ ਦੇ 39ਵੇਂ ਸਾਲਾਨਾ ਪੁਰਸਕਾਰ ਵੰਡ ਅਤੇ ਸੱਭਿਆਚਾਰਕ ਪੋ੍ਰਗਰਾਮ 'ਚ ਭਾਰਤੀ ਤਿਉਹਾਰਾਂ ਦੀ ਤਰੰਗ ਬਿਖਰੀ ਨਜ਼ਰ ਆਈ | ਪ੍ਰੀ-ਨਰਸਰੀ ਤੋਂ ਜਮਾਤ ਚੌਥੀ (ਫੇਜ਼-2) ਦੇ ਇਸ ਪ੍ਰੋਗਰਾਮ 'ਚ ...
ਬਟਾਲਾ, 16 ਫਰਵਰੀ (ਕਾਹਲੋਂਾ)-ਐਸ.ਐਲ. ਬਾਵਾ ਡੀ.ਏ.ਵੀ. ਕਾਲਜ, ਬਟਾਲਾ 'ਚ ਪਿ੍ੰ: ਡਾ. ਵਰਿੰਦਰ ਭਾਟੀਆ ਦੀ ਅਗਵਾਈ ਤੇ ਕਾਲਜ ਦੇ ਬਿਜਨਸ ਕਲੱਬ ਦੁਆਰਾ ਕਾਮਰਸ ਵਿਭਾਗ ਦੇ ਮੁਖੀ ਪ੍ਰੋ: ਡਾ. ਦਿਨੇਸ਼ ਕੁਮਾਰ ਦੀ ਦੇਖ-ਰੇਖ 'ਚ 'ਬਜਟ ਔਰ ਹਮ-2020' ਵਿਸ਼ੇ 'ਤੇ ਆਧਾਰਿਤ ਸੈਮੀਨਾਰ ...
ਗੁਰਦਾਸਪੁਰ, 16 ਫਰਵਰੀ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਫਰਵਰੀ ਨੂੰ ਜ਼ਿਲੇ੍ਹ ਦੀਆਂ ਸਾਰੀਆਂ ਸਬ-ਡਵੀਜ਼ਨਾਂ 'ਤੇ ਲੋੜਵੰਦ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮੌਕੇ 'ਤੇ ਪੁੱਜਦਾ ਕਰਨ ਦੇ ਮੰਤਵ ਨਾਲ 'ਮਹਾਤਮਾ ...
ਦੀਨਾਨਗਰ, 16 ਫਰਵਰੀ (ਸੰਧੂ/ਸੋਢੀ/ਸ਼ਰਮਾ)-ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਸੰਨੀ ਦਿਓਲ 17 ਫਰਵਰੀ ਨੂੰ ਦੁਪਹਿਰ 2 ਵਜੇ ਦੀਨਾਨਗਰ ਦੇ ਅਨੰਦ ਪੈਲੇਸ ਵਿਖੇ ਪਹੁੰਚ ਕੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ | ਉਕਤ ਜਾਣਕਾਰੀ ਦਿੰਦੇ ਹੋਏ ਭਾਜਪਾ ...
ਬਟਾਲਾ, 16 ਫਰਵਰੀ (ਹਰਦੇਵ ਸਿੰਘ ਸੰਧੂ)-ਥਾਣਾ ਸਿਟੀ ਅਧੀਨ ਆਉਂਦੀ ਪੁਲਿਸ ਚੌਕੀ ਬੱਸ ਸਟੈਂਡ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ 2 ਮੋਟਰਸਾਈਕਲ ਤੇ ਇਕ ਐਕਟਿਵਾ ਸਕੂਟੀ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਇਸ ਬਾਰੇ ਪੁਲਿਸ ਚੌਕੀ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ...
ਬਟਾਲਾ, 16 ਫਰਵਰੀ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਐਸ.ਪੀ. ਮਰਵਾਹਾ ਚੇਅਰਮੈਨ ਸਥਾਨਕ ਕਮੇਟੀ ਕਾਲਜ ਪਿ੍ੰਸੀ: ਪ੍ਰੋ: ਡਾ. ਨੀਰੂ ਚੱਡਾ ਨਾਲ ਅਤੇ ਸੁਪ੍ਰੀਆ ਦੁੱਗਲ ਮੁਖੀ ਕਾਮਰਸ ਦੇ ਸਹਿਯੋਗ ਨਾਲ ਉਤਸਵ 2020 ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ...
ਕਾਦੀਆਂ, 16 ਫਰਵਰੀ (ਗੁਰਪ੍ਰੀਤ ਸਿੰਘ)-ਸਰਕਾਰੀ ਝੋਨੇ ਦੇ ਨਾਲ ਹੇਰ-ਫੇਰ ਕਰਨ ਵਾਲਿਆਂ ਵਿਰੁੱਧ ਕਾਦੀਆਂ ਪੁਲਿਸ ਵਲੋਂ ਮੁਕੱਦਮਾ ਦਰਜ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਕੇਸ਼ ਕੁਮਾਰ ਪੁੱਤਰ ਭਾਰਤ ...
ਭੈਣੀ ਮੀਆਂ ਖਾਂ, 16 ਫਰਵਰੀ (ਜਸਬੀਰ ਸਿੰਘ)-ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਹੂਰੀਆਂ ਦੇ ਕਿਸਾਨਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਚੋਰੀ ਹੋਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ | ਬੀਤੇ ਸਮੇਂ ਵਿਚ ਵੀ ਕੁਝ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਈਆਂ ਸਨ | ਬੀਤੀ ...
ਬਟਾਲਾ, 16 ਫਰਵਰੀ (ਕਾਹਲੋਂ)-ਲੋਕ ਇਨਸਾਫ਼ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਹਲਕਾ ਬਟਾਲਾ ਤੋਂ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਕੌਰ ਚਾਹਲ ਦੀ ਅਗਵਾਈ ਵਿਚ ਸਥਾਨਕ ਲੰਬੀ ਗਲੀ ਬਟਾਲਾ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਹਲਕਾ ਬਟਾਲਾ ਪ੍ਰਧਾਨ ਵਿਜੇ ਤ੍ਰੇਹਨ ਆਪਣੇ ...
ਕਲਾਨੌਰ, 16 ਫਰਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਕੇਰਲਾ ਇੰਟਰਨੈਸ਼ਨਲ ਸਕੂਲ 'ਚ ਪਿ੍ੰਸੀਪਲ ਡੋਮੀਨਿਕ ਮੈਥਿਊ ਦੀ ਅਗਵਾਈ 'ਚ ਸਕੂਲ ਦੇ ਬੱਚਿਆਂ ਦਰਮਿਆਨ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ 'ਚੋਂ ਮੋਹਰੀ ਰਹਿਣ ਵਾਲੇ ਬੱਚਿਆਂ ਦਾ ਸਨਮਾਨ ਕਰਨ ...
ਗੁਰਦਾਸਪੁਰ, 15 ਫਰਵਰੀ (ਆਰਿਫ਼)-ਸਥਾਨਿਕ ਜੇਲ੍ਹ ਰੋਡ, ਗੁਰਦਾਸਪੁਰ ਵਿਖੇ ਬਰੇਨਵੇਵਜ਼ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰਪਾਲ ਸਿੰਘ ਕੌਾਟਾ ਨੇ ਦੱਸਿਆ ਕਿ ਉਨ੍ਹਾਂ ਦੇ ਇੰਸਟੀਚਿਊਟ ਦੇ ਜਨਵਰੀ ਮਹੀਨੇ ਦੇ ਆਈਲੈਟਸ ਅਤੇ ਪੀ.ਟੀ.ਈ. ਦੇ ਨਤੀਜੇ 100 ਫੀਸਦੀ ...
ਕਲਾਨੌਰ, 16 ਫਰਵਰੀ (ਪੁਰੇਵਾਲ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਸਾ: ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਸੂਬੇ ਭਰ 'ਚ ਸ਼ੁਰੂ ਕੀਤੀਆਂ ਗਈਆਂ ਰੈਲੀਆਂ 'ਚ ਆਪ ਮੁਹਾਰੇ ਹੋ ਰਹੇ ਵੱਡੇ ਇਕੱਠ ਸਾਬਤ ਕਰ ਰਹੇ ...
ਡੇਰਾ ਬਾਬਾ ਨਾਨਕ, 16 ਫਰਵਰੀ (ਵਿਜੇ ਸ਼ਰਮਾ)-ਲੈਂਡ ਮਾਰਟਗੇਜ਼ ਬੈਂਕ ਦੇ ਸਾਬਕਾ ਚੇਅਰਮੈਨ ਤੇ ਪਿੰਡ ਧਰਮਕੋਟ ਰੰਧਾਵਾ ਦੇ ਸਰਪੰਚ ਅਸ਼ੋਕ ਕੁਮਾਰ ਗੋਗੀ ਦੇ ਪਰਿਵਾਰ ਵਲੋਂ ਸਰਬਤ ਦੇ ਭਲੇ ਲਈ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ...
ਕਲਾਨੌਰ, 16 ਫਰਵਰੀ (ਪੁਰੇਵਾਲ)-ਸਥਾਨਕ ਗਿਆਨ ਸਾਗਰ ਕਾਲਜ ਵਿਖੇ ਕਾਲਜ ਕੰਟਰੋਲਰ ਪ੍ਰੋ: ਹਰਜੀਤ ਸਿੰਘ ਕਾਹਲੋਂ ਦੀ ਅਗਵਾਈ ਤੇ ਪਿ੍ੰਸੀਪਲ ਅਨਿਲ ਗੁਪਤਾ ਦੀ ਦੇਖ-ਰੇਖ ਹੇਠ ਕਾਲਜ ਦੀਆਂ ਵਿਦਿਆਰਥਣਾਂ ਦਰਮਿਆਨ 'ਤੰਬਾਕੂਨੋਸ਼ੀ ਰਹਿਤ ਸਮਾਜ' ਵਿਸ਼ੇ 'ਤੇ ਮਾਡਲ ਮੁਕਾਬਲੇ ...
ਡੇਰਾ ਬਾਬਾ ਨਾਨਕ, 16 ਫਰਵਰੀ (ਹੀਰਾ ਸਿੰਘ ਮਾਂਗਟ)-ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਕੱਲ੍ਹ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਪਿੰਡ ਰੱਤਾ ਵਿਖੇ ਇਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ...
ਕਲਾਨੌਰ, 16 ਫਰਵਰੀ (ਪੁਰੇਵਾਲ)-ਸਥਾਨਕ ਕਸਬੇ ਦੇ ਸਥਾਨਕ ਸਾਹਿਬਜ਼ਾਦਾ ਜੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਦੇ ਸਹਿਯੋਗ ਤੇ ਪਿ੍ੰਸੀਪਲ ਮੀਨਾ ਪਰਾਸ਼ਰ ਦੀ ਅਗਵਾਈ 'ਚ ਬਲਾਕ ਅਤੇ ...
ਡੇਹਰੀਵਾਲ ਦਰੋਗਾ, 16 ਫਰਵਰੀ (ਹਰਦੀਪ ਸਿੰਘ ਸੰਧੂ)-ਪੰਜਾਬ ਪੈਨਸ਼ਨ ਭਲਾਈ ਬੋਰਡ ਦੇ ਡਾਇਰੈਕਟਰ ਸੂਬੇਦਾਰ ਮੇਜਰ ਪ੍ਰਤਾਪ ਸਿੰਘ ਤੱਤਲਾ ਦੀ ਮਾਤਾ ਮਹਿੰਦਰ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਪਿੰਡ ਤਤਲਾ ...
ਬਟਾਲਾ, 16 ਫਰਵਰੀ (ਕਾਹਲੋਂ)-ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦ ਜਥੇ: ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਸਾਥੀ ਸਿੰਘਾਂ ਦੀ ਪਵਿੱਤਰ ਯਾਦ 'ਚ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਪਿੰਡ ਗੋਧਰਪੁਰ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋਇਆ, ਜਿਸ ਦਾ ...
ਗੁਰਦਾਸਪੁਰ, 16 ਫਰਵਰੀ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ 'ਸੇਫ ਸਕੂਲ ਵਾਹਨ ਪਾਲਿਸੀ' ਤਹਿਤ ਸਬੰਧਿਤ ਅਧਿਕਾਰੀਆਂ ਅਤੇ ਵੱਖ-ਵੱਖ ਸਕੂਲ ਐਸੋਸੀਏਸ਼ਨ ਨਾਲ ਸਥਾਨਿਕ ਪੀ.ਡਬਲਿਊ.ਡੀ ਰੈਸਟ ਹਾਊਸ ਵਿਖੇ ਮੀਟਿੰਗ ਕੀਤੀ ਗਈ | ਡਿਪਟੀ ਕਮਿਸ਼ਨਰ ...
ਗੁਰਦਾਸਪੁਰ, 16 ਫਰਵਰੀ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੀ ਚੋਣ ਸੂਬਾ ਅਬਜਰਵਰ ਰਵਿੰਦਰ ਲੁਥਰਾ ਫਿਰੋਜ਼ਪੁਰ ਅਤੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਅੰਮਿ੍ਤਸਰ ਦੀ ਨਿਗਰਾਨੀ ਹੇਠ ਸਿਵਲ ਸਰਜਨ ਦਫ਼ਤਰ ਅਨੈਕਸੀ ਗੁਰਦਾਸਪੁਰ ਵਿਖੇ ...
ਫਤਹਿਗੜ੍ਹ ਚੂੜੀਆਂ, 16 ਫਰਵਰੀ (ਧਰਮਿੰਦਰ ਸਿੰਘ ਬਾਠ)-ਹਲਕਾ ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਉਪਰ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੀ.ਡਬਲਯੂ ਡੀ. ਦੇ ...
ਪੁਰਾਣਾ ਸ਼ਾਲਾ, 16 ਫਰਵਰੀ (ਅਸ਼ੋਕ ਸ਼ਰਮਾ)-ਭਾਰਤੀ ਜਨਤਾ ਪਾਰਟੀ ਦਿਹਾਤੀ ਮੰਡਲ ਤਿੱਬੜ ਦੀ ਮੀਟਿੰਗ ਮੰਡਲ ਪ੍ਰਧਾਨ ਤੇ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਡਾ: ਦਿਲਬਾਗ ਰਾਏ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਇਲਾਕੇ ਦੇ ਭਾਜਪਾ ਵਰਕਰ, ਆਗੂ ਤੇ ਪੰਚ, ਸਰਪੰਚ ...
ਡੇਰਾ ਬਾਬਾ ਨਾਨਕ, 16 ਫਰਵਰੀ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ ਇਸ ਸਰਹੱਦੀ ਅਤੇ ਪਿਛੜੇ ਖੇਤਰ ਅੰਦਰ ਲੋੜਵੰਦਾਂ ਲਈ ਵੱਡਮੁਲੀਆਂ ਸੇਵਾਵਾਂ ਨਿਰੰਤਰ ਜਾਰੀ ਹਨ | ਸੇਵਾ ਦੇ ਮਹਾਨ ਕਾਰਜਾਂ ਸਬੰਧੀ ...
ਬਟਾਲਾ, 16 ਫਰਵਰੀ (ਕਾਹਲੋਂ)-ਜ਼ਿਲ੍ਹਾ ਪੱਧਰੀ ਰੈਲੀ ਜ਼ਿਲ੍ਹਾ ਗੁਰਦਾਸਪੁਰ ਵਿਚ 5 ਮਾਰਚ ਨੂੰ ਕਰਵਾਈ ਜਾ ਰਹੀ ਹੈ, ਜਿਸ ਦੇ ਤਹਿਤ ਅਕਾਲੀ ਦਲ ਦੇ ਆਗੂਆਂ ਵਲੋਂ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਅਨੁਸਾਰ ਜ਼ਿਲ੍ਹਾ ਪ੍ਰਧਾਨ ...
ਦੀਨਾਨਗਰ, 16 ਫਰਵਰੀ (ਸੰਧੂ/ਸੋਢੀ ਸ਼ਰਮਾ)-ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਵਲੋਂ ਕਿਸਾਨਾਂ ਨੂੰ ਖੰਡ ਮਿੱਲਾਂ ਵਲੋਂ ਗੰਨੇ ਦੀ ਫ਼ਸਲ ਦੇ ਬਕਾਏ ਨਾ ਦੇਣ ਦੇ ਰੋਸ ਵਲੋਂ ਖੰਡ ਮਿਲ ਪਨਿਆੜ ਦੇ ਬਾਹਰ ਸ਼ੁਰੂ ਕੀਤਾ ਰੋਸ ਧਰਨਾ ਸੱਤਵੇਂ ਦਿਨ ਵਿਚ ਦਾਖ਼ਲ ਹੋਇਆ ਤੇ ...
ਪੁਰਾਣਾ ਸ਼ਾਲਾ, 16 ਫਰਵਰੀ (ਅਸ਼ੋਕ ਸ਼ਰਮਾ)-ਪਿੰਡ ਨੌਸ਼ਹਿਰਾ ਬਹਾਦਰ ਦੇ ਰਾਮ ਮੰਦਰ ਤੋਂ ਸੰਚਾਲਕ ਮਹੰਤ ਰਘੁਬੀਰ ਦਾਸ ਮਹਾਰਾਜ ਦੀ ਰਹਿਨੁਮਾਈ ਹੇਠ ਸ਼ਿਵਰਾਤਰੀ ਦੇ ਦਿਹਾੜੇ ਨੰੂ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਜਿਸ ਦੀ ਅਗਵਾਈ ਮਹੰਤ ਗੋਪਾਲ ਦਾਸ ...
ਗੁਰਦਾਸਪੁਰ, 16 ਫਰਵਰੀ (ਭਾਗਦੀਪ ਸਿੰਘ ਗੋਰਾਇਆ)-ਆਰੀਆ ਸਮਾਜ ਮੰਦਰ ਗੁਰਦਾਸਪੁਰ ਵਿਖੇ ਸਵਾਮੀ ਦਯਾਨੰਦ ਸਰਸਵਤੀ ਜੀ ਦੇ ਜਨਮ ਦਿਵਸ ਮੌਕੇ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਬ੍ਰਹਮ ਦੱਤ ਭਨੋਟ ਵਲੋਂ ਕੀਤੀ ਗਈ | ਜਦੋਂ ਕਿ ਸੰਸਕ੍ਰਿਤ ...
ਕਿਲ੍ਹਾ ਲਾਲ ਸਿੰਘ, 16 ਫਰਵਰੀ (ਬਲਬੀਰ ਸਿੰਘ)-ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਆ ਕੇ ਫਿਰ ਤੋਂ ਦੁਨੀਆਂ ਦੇ ਨਕਸ਼ੇ 'ਤੇ ਸੋਨੇ ਦੀ ਚਿੜੀ ਬਣਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਹਲਕਾ ਫਤਹਿਗੜ੍ਹ ਚੂੜੀਆਂ ...
ਕਾਦੀਆਂ, 16 ਫਰਵਰੀ (ਗੁਰਪ੍ਰੀਤ ਸਿੰਘ)-ਪੰਜਾਬ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਕਾਦੀਆਂ ਦੇ ਪ੍ਰਧਾਨ ਸਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਬੈਠਕ ਕੀਤੀ ਗਈ | ਬੈਠਕ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਔਲਖ ਨੇ ਪੈਨਸ਼ਨਰਾਂ ਨੂੰ ਆ ਰਹੀਆਂ ...
ਕਾਦੀਆਂ, 16 ਫਰਵਰੀ (ਕੁਲਵਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੈਤਿਕ ਸਿੱਖਿਆ ਇਮਤਿਹਾਨ ਜੋ ਅਕਤੂਬਰ 2019 ਵਿਚ ਲਏ ਗਏ, ਉਸ ਦਾ ਨਤੀਜਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਸਿੱਖ ...
ਦੋਰਾਂਗਲਾ, 16 ਫਰਵਰੀ (ਲਖਵਿੰਦਰ ਸਿੰਘ ਚੱਕਰਾਜਾ)-ਪਿਛਲੇ ਕਈ ਸਾਲਾਂ ਤੋਂ ਗਾਹਲੜੀ ਤੋਂ ਗੁਰਦਾਸਪੁਰ ਨੰੂ ਜਾਣ ਵਾਲੀ ਸੜਕ ਦੀ ਹਾਲਤ ਨਾ ਸੁਧਾਰੇ ਜਾਣ ਕਾਰਨ ਸਰਹੱਦੀ ਲੋਕਾਂ 'ਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਸੜਕ ਦੀ ਹਾਲਤ ਇਸ ਸਮੇਂ ਅਜਿਹੀ ਹੋ ...
ਬਟਾਲਾ, 16 ਫਰਵਰੀ (ਕਾਹਲੋਂ)-ਜੀ.ਓ.ਜੀ. ਬਟਾਲਾ ਦੀ ਵਿਸ਼ੇਸ਼ ਮੀਟਿੰਗ ਸੇਵਾ ਮੁਕਤ ਸੰਸਥਾ ਬਟਾਲਾ ਦੇ ਮੁਖੀ ਕਰਨਲ ਜੇ.ਐਸ. ਸ਼ਾਹੀ ਦੀ ਅਗਵਾਈ 'ਚ ਹੋਈ | ਇਸ ਮੀਟਿੰਗ ਵਿਚ ਸੇਵਾ ਮੁਕਤ ਬਿ੍ਗੇਡੀਅਰ ਜੀ.ਐਸ. ਕਾਹਲੋਂ ਜ਼ਿਲ੍ਹਾ ਪ੍ਰਧਾਨ ਤੇ ਕਰਨਲ ਡੀ.ਐਸ. ਕਾਹਲੋਂ ਜ਼ਿਲ੍ਹਾ ...
ਬਟਾਲਾ, 16 ਫਰਵਰੀ (ਕਾਹਲੋਂ)-ਡਿਵਾਈਨ ਵਿੱਲ ਪਬਲਿਕ ਸਕੂਲ ਬਟਾਲਾ ਵਿਖੇ ਜੂਨੀਅਰ ਵਿੰਗ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਨਰਸਰੀ, ਐਲ.ਕੇ.ਜੀ. ਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ 'ਤੇ ਪਿ੍ੰਸੀਪਲ ਸ੍ਰੀਮਤੀ ਰਤਨ ਮਾਲਾ ਨੇ ਵਧੀਆ ਪ੍ਰਦਰਸ਼ਨ ...
ਧਾਰੀਵਾਲ, 16 ਫਰਵਰੀ (ਸਵਰਨ ਸਿੰਘ)- ਪੰਜਾਬ ਸਰਕਾਰ ਵਲੋਂ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਨਵਨਿਯੁਕਤ ਕੀਤੇ ਗਏ ਚੇਅਰਮੈਨ ਡਾ: ਇਮਾਨੂਏਲ ਨਾਹਰ ਦਾ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਪਹੁੰਚਣ 'ਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ...
ਬਟਾਲਾ, 16 ਫਰਵਰੀ (ਹਰਦੇਵ ਸਿੰਘ ਸੰਧੂ)-ਗੋਲਡਨ ਕਾਲਜ ਆਫ਼ ਐਜੂਕੇਸ਼ਨ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੇ ਵਿਦਿਅਕ ਦਰਸ਼ਨ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ...
ਕਾਹਨੂੰਵਾਨ, 16 ਫਰਵਰੀ (ਹਰਜਿੰਦਰ ਸਿੰਘ ਜੱਜ)- ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਪੂਰਨ ਸਾਧੂ ਬਾਪੂ ਹਰਭਜਨ ਸਿੰਘ ਹਰਚੋਵਾਲ ਵਾਲਿਆਂ ਦੀ ਯਾਦ 'ਚ ਬਲਾਕ ਕਾਹਨੂੰਵਾਨ ਦੇ ਪਿੰਡ ਸੂਚ ਵਿਖੇ ਕਰਵਾਏ ਜਾ ਰਹੇ 21ਵੇਂ ਤਿੰਨ ਰੋਜ਼ਾ ਕੀਰਤਨ ਦਰਬਾਰ ਸਾਹਿਬ ਦੀਆਂ ...
ਕਾਦੀਆਂ, 16 ਫਰਵਰੀ (ਗੁਰਪ੍ਰੀਤ ਸਿੰਘ)-ਸਕੱਤਰ ਸਿੱਖਿਆ ਪੰਜਾਬ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀ ਲੜੀ ਤਹਿਤ ਸਰਕਾਰੀ ਹਾਈ ਸਕੂਲ ਕਾਹਲਵਾਂ ਦੇ ਮੁਖੀ ਸਤਿੰਦਰ ਸਿੰਘ ਧਾਲੀਵਾਲ ਦੀ ਪ੍ਰੇਰਨਾ ਸਦਕਾ ਜਸਵੰਤ ਸਿੰਘ ਝਾਂਸ ਵਾਸੀ ...
ਦੀਨਾਨਗਰ, 16 ਫਰਵਰੀ (ਸੋਢੀ/ਸੰਧੂ/ਸ਼ਰਮਾ)-ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟ ਵਲੋਂ ਪਿਛਲੇ ਸਾਲ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਮਨਿੰਦਰ ਸਿੰਘ ਜੋ ਕਿ ਇਸ ਸੰਸਥਾ ਵਿਦਿਆਰਥੀ ਰਹਿ ਚੁੱਕਾ ਸੀ, ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੰਸਥਾ ...
ਡੇਹਰੀਵਾਲ ਦਰੋਗਾ, 16 ਫਰਵਰੀ (ਹਰਦੀਪ ਸਿੰਘ ਸੰਧੂ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਜਥੇਬੰਦਕ ਇਜਲਾਸ ਪਿੰਡ ਠੱਕਰ ਸੰਧੂ ਵਿਖੇ ਕਰਵਾਇਆ ਗਿਆ | ਇਸ ਸਬੰਧੀ ਜ਼ਿਲ੍ਹਾ ਆਗੂਆਂ ਪ੍ਰਧਾਨ ਸੰਤੋਖ ਸਿੰਘ ਔਲਖ, ਜ਼ਿਲ੍ਹਾ ਸਕੱਤਰ ਬਲਵਿੰਦਰ ਰਵਾਲ ...
ਬਹਿਰਾਮਪੁਰ, 16 ਫਰਵਰੀ (ਬਲਬੀਰ ਸਿੰਘ ਕੋਲਾ)-ਗਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਭਾਰਤ-ਪਾਕਿਸਤਾਨ ਬਾਰਡਰ 'ਤੇ ਬੀ.ਐਸ.ਐਫ. ਦੀ 75 ਬਟਾਲੀਅਨ ਦੀ ਭਰਿਆਲ ਪੋਸਟ 'ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕਰਕੇ 14 ਫਰਵਰੀ 2019 ਨੰੂ ਪੁਲਵਾਮਾ ਦੇ ਸ਼ਹੀਦਾਂ ਨੰੂ ਸ਼ਰਧਾਂਜਲੀਆਂ ...
ਬਟਾਲਾ, 16 ਫਰਵਰੀ (ਬੁੱਟਰ)-ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਗਮ ਦੇ ਮੱੁਖ ਸੈਨੇਟਰੀ ਇੰਸਪੈਕਟਰ ਖੁਸ਼ਬੀਰ ਸਿੰਘ ਵਲੋਂ ਸ਼ਹਿਰ ਦੀ ਸਾਫ਼-ਸੁਥਰਾ ਬਣਾਉਣ ਲਈ ਕੀਤੇ ਵਿਸ਼ੇਸ਼ ਉਪਰਾਲੇ ਤਹਿਤ ...
ਕਾਦੀਆਂ, 16 ਫਰਵਰੀ (ਕੁਲਵਿੰਦਰ ਸਿੰਘ)-ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਸੱਦੇ 'ਤੇ ਕਾਦੀਆਂ ਵਿਖੇ ਆਪਣੀਆਂ ਮੰਗਾਂ ਸਬੰਧੀ ਪੀ.ਐਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਰਕਲ ਗੁਰਦਾਸਪੁਰ ਵਲੋਂ ਸਰਕਲ ਸਕੱਤਰ ਦਵਿੰਦਰ ਸਿੰਘ ਸੈਣੀ ਦੀ ...
ਗੁਰਦਾਸਪੁਰ, 16 ਫਰਵਰੀ (ਭਾਗਦੀਪ ਸਿੰਘ ਗੋਰਾਇਆ)-ਅੱਜ ਬਲੱਡ ਸੇਵਾ ਸੁਸਾਇਟੀ (ਰਜਿ:) ਗੁਰਦਾਸਪੁਰ ਵਲੋਂ ਪੁਰਾਣੇ ਸਿਵਲ ਹਸਪਤਾਲ ਵਿਖੇ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਹੰਸ ਨੇ ਦੱਸਿਆ ...
ਫਤਹਿਗੜ੍ਹ ਚੂੜੀਆਂ, 16 ਫਰਵਰੀ (ਧਰਮਿੰਦਰ ਸਿੰਘ ਬਾਠ)- ਫਤਹਿਗੜ੍ਹ ਚੂੜੀਆਂ ਦੇ ਸੀਵਰੇਜ ਦਾ ਪਾਣੀ ਸੰਗਤਪੁਰਾ ਰੋਡ ਨਜ਼ਦੀਕ ਨਵਾਂ ਪਿੰਡ ਵਾਲੀ ਨਹਿਰ ਦੇ ਸਰਕਾਰੀ ਖਾਲ ਵਿਚ ਸੱੁਟਣ 'ਤੇ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਇਸ ਸਮੱਸਿਆ ਦੇ ਹੱਲ ਲਈ ਪੇਂਡੂ ...
ਡੇਹਰੀਵਾਲ, 16 ਫਰਵਰੀ (ਹਰਦੀਪ ਸਿੰਘ ਸੰਧੂ)-ਪਿੰਡ ਤੱਤਲਾ ਦਾ ਵਿਕਾਸ ਕਾਰਜ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਸਪਾਲ ਸਿੰਘ ਤੱਤਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ...
ਕੋਟਲੀ ਸੂਰਤ ਮੱਲ੍ਹੀ, 16 ਫਰਵਰੀ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ 20ਵੇਂ ਅੰਤਰਰਾਸ਼ਟਰੀ ਪੱਧਰ ਦੇ ਮਹਾਨ ਗੁਰਮਤਿ ਸਮਾਗਮ 'ਚ ਇਲਾਕੇ ...
ਊਧਨਵਾਲ, 16 ਫਰਵਰੀ (ਪਰਗਟ ਸਿੰਘ)-ਵਾਹੁ-ਵਾਹੁ ਸਟੈਪਿੰਗ ਸਟੋਨਜ਼ ਹਾਈ ਸਕੂਲ ਧਰਮਕੋਟ ਦੇ ਨੌਵੀਂ ਜਮਾਤ ਵਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ, ਜਿਸ ਵਿਚ ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਦਾ ਓਟ ਆਸਰਾ ਲੈ ਕੇ ਸ਼ੁਰੂਆਤ ਕੀਤੀ | ਨੌਵੀਂ ...
ਦੋਰਾਂਗਲਾ, 16 ਫਰਵਰੀ (ਲਖਵਿੰਦਰ ਸਿੰਘ ਚੱਕਰਾਜਾ)-ਮੈਡੀਕਲ ਅਫ਼ਸਰ ਪੀ.ਐੱਚ.ਸੀ ਦੋਰਾਂਗਲਾ ਡਾ: ਨੇਚਰਪ੍ਰੀਤ ਕੌਰ ਦੀ ਅਗਵਾਈ ਹੇਠ ਪੀ.ਐੱਚ.ਸੀ ਦੋਰਾਂਗਲਾ ਅਧੀਨ ਆਉਂਦੇ ਪਿੰਡ ਲੱਖੋਵਾਲ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ...
ਘਰੋਟਾ, 16 ਫਰਵਰੀ (ਸੰਜੀਵ ਗੁਪਤਾ)-ਕਸਬਾ ਘਰੋਟਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਤੀ ਜਾਗਰਣ ਦਾ ਆਯੋਜਨ ਹੋਇਆ | ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਜਾਗਰਨ ਦੀ ਪ੍ਰਧਾਨਗੀ ਮਿûਨ ਨੇ ਕੀਤੀ | ਜਦ ਕਿ ਉਦਘਾਟਨ ਸਾਬਕਾ ਸਰਪੰਚ ਨਰੇਸ਼ ...
ਨੌਸ਼ਹਿਰਾ ਮੱਝਾ ਸਿੰਘ, 16 ਫਰਵਰੀ (ਤਰਾਨਾ)-ਨੀਲਧਾਰੀ ਸੰਪਰਦਾਇ ਦੇ ਮੁੱਖ ਅਸਥਾਨ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸਾਲਾਨਾ ਤਿੰਨ ਦਿਨਾਂ ਧਾਰਮਿਕ ਸਮਾਗਮਾਂ ਦੀ ਤਿਆਰੀ ਸਬੰਧੀ ਸੰਪਰਦਾਇ ਦੇ ਪ੍ਰਬੰਧਕਾਂ ਦੀ ਇਕੱਤਰਤਾ ਹੋਈ, ਜਿਸ ਵਿਚ ਸ਼ਰਧਾਲੂ ਪੁੱਜਦੀਆਂ ...
ਗੁਰਦਾਸਪੁਰ, 16 ਫਰਵਰੀ (ਸੁਖਵੀਰ ਸਿੰਘ ਸੈਣੀ)-ਸਥਾਨਿਕ ਵਾਸੀ, ਕ੍ਰਿਸਚਨ ਵੈਲਫੇਅਰ ਬੋਰਡ ਦੇ ਉਪ ਚੇਅਰਮੈਨ ਅਤੇ ਕੈਥੋਲਿਕ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਸਹੋਤਾ ਨੇ ਆਪਣੇ ਜਨਮ ਦਿਨ ਮੌਕੇ ਪਿੰਡ ਰਾਮਨਗਰ ਵਿਖੇ ਸਲੱਮ ਏਰੀਏ ਵਿਚੋਂ ਗਰੀਬ ਬੱਚਿਆਂ ਦੇ ਸਕੂਲ ...
ਹਰਚੋਵਾਲ, 16 ਫਰਵਰੀ (ਢਿੱਲੋਂ)-ਗੁਰਦੁਆਰਾ ਬਾਬਾ ਜੀਵਨ ਸਿੰਘ ਨੇੜੇ ਸ਼ਹੀਦੀ ਪਾਰਕ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਰਾਮ ਥੰਮਣ ਜਨਮ ਸਥਾਨ ਖੁਜਾਲਾ ਤੋਂ ਸਜਾਇਆ ...
ਘੁਮਾਣ, 16 ਫਰਵਰੀ (ਬੰਮਰਾਹ)-ਗੁਰੂ ਹਰਕ੍ਰਿਸ਼ਨ ਸਕੂਲ ਨੰਗਲ-ਘੁਮਾਣ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਉਚੇਰੀ ਵਿੱਦਿਆ ਦੇ ਡਿਪਟੀ ਡਾਇਰੈਕਟਰ ਲਖਵਿੰਦਰ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਡਾ. ਕੰਵਲਪ੍ਰੀਤ ਕੌਰ ਗੁਰੂ ...
ਸ੍ਰੀ ਹਰਿਗੋਬਿੰਦਪੁਰ, 16 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਵਿਖੇ ਫੌਜੀ ਸੁਖਵਿੰਦਰ ਸਿੰਘ ਦੇੇ ਗ੍ਰਹਿ ਵਿਖੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਰਜਿ: ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਵਲੋਂ ਬੈਠਕ ਕੀਤੀ ਗਈ | ਪ੍ਰਧਾਨ ...
ਡੇਹਰੀਵਾਲ ਦਰੋਗਾ, 16 ਫਰਵਰੀ (ਹਰਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ 5 ਮਾਰਚ ਨੂੰ ਜ਼ਿਲ੍ਹਾ ਪੱਧਰ ਦੀ ਰੈਲੀ ਕਰਵਾਈ ਜਾ ਰਹੀ ਹੈ | ਇਸ ਰੈਲੀ ਦੀ ਸਫਲਤਾ ਲਈ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਸ ...
ਕਾਦੀਆਂ, 16 ਫਰਵਰੀ (ਗੁਰਪ੍ਰੀਤ ਸਿੰਘ)-ਪਿੰਡ ਨੱਤ ਵਿਖੇ ਪਿੰਡ ਦੇ ਸਰਪੰਚ ਅਤੇ ਸਮੁੱਚੀ ਪੰਚਾਇਤ ਵਲੋਂ ਪਿੰਡ ਦੇ ਆਲੇ-ਦੁਆਲੇ ਅਤੇ ਸ਼ਮਸ਼ਾਨਘਾਟ ਦੇ ਅੰਦਰ ਲੋਕਾਂ ਦੀ ਸਹੂਲਤ ਲਈ 50 ਕੁਰਸੀਆਂ ਲਗਾਈਆਂ ਗਈਆਂ | ਸਰਪੰਚ ਕਵਲਜੀਤ ਸਿੰਘ ਨੱਤ ਨੇ ਦੱਸਿਆ ਕਿ ਉਨ੍ਹਾਂ ਵਲੋਂ ...
ਬਟਾਲਾ, 16 ਫਰਵਰੀ (ਬੁੱਟਰ)-ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਦੀ ਅਗਵਾਈ 'ਚ ਪਿੰਡ ਪੁਰਾਣਾ ਵੈਰੋਨੰਗਲ ਦੇ ਹਰਪ੍ਰੀਤ ਸਿੰਘ ਪੁੱਤਰ ਦਿਆਲ ਨਾਲ ਹੋ ਰਹੀ ਬੇਇਨਸਾਫ਼ੀ ਸਬੰਧੀ ਐੱਸ.ਡੀ.ਐਮ. ਬਟਾਲਾ ਦੇ ਨਾਂਅ ਸੁਪਰਡੈਂਟ ਬਾਊ ਸੁੰਦਰ ...
ਨਿੱਕੇ ਘੁੰਮਣ, 16 ਫਰਵਰੀ (ਸਤਬੀਰ ਸਿੰਘ ਘੁੰਮਣ)-ਨਜ਼ਦੀਕੀ ਪਿੰਡ ਭਾਈ ਕਾ ਵਿਖੇ ਨਗਰ ਵਿਖੇ ਉਸਾਰੇ ਗਏ ਨਵੇਂ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਸੁਸ਼ੋਭਿਤ ਕੀਤਾ ਗਿਆ | ਉਪਰੰਤ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ...
ਫਤਹਿਗੜ੍ਹ ਚੂੜੀਆਂ, 16 ਫਰਵਰੀ (ਐਮ.ਐਸ. ਫੁੱਲ)-ਸਥਾਨਕ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਦੇ ਪਿ੍ੰਸੀਪਲ ਡਾ. ਅਲਕਾ ਵਿਜ ਨੇ ਐਮ.ਏ. ਪੰਜਾਬੀ ਦੀਆਂ ਵਿਦਿਆਰਥਣਾਂ ਤੇ ਅਧਿਆਪਕਾਂ ਨਾਲ ਖ਼ਾਲਸਾ ਕਾਲਜ ਅੰਮਿ੍ਤਸਰ ਵਿਚ ਪਬਲੀਕੇਸ਼ਨ ਬਿਊਰੋ ...
ਕਾਹਨੂੰਵਾਨ, 16 ਫਰਵਰੀ (ਹਰਜਿੰਦਰ ਸਿੰਘ ਜੱਜ)- ਸਥਾਨਕ ਐਸ.ਐਮ. ਕਾਲਜ (ਲੜਕੀਆਂ) ਕਾਹਨੂੰਵਾਨ ਵਿਖੇ ਕਾਲਜ ਕਮੇਟੀ ਦੇ ਐਮ.ਡੀ. ਉਂਕਾਰ ਸਿੰਘ ਢਪੱਈ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਐਮ.ਡੀ. ਉਂਕਾਰ ਸਿੰਘ, ਪਿ੍ੰ. ਗੁਰਿੰਦਰ ਕੌਰ ...
ਕਾਦੀਆਂ, 16 ਫਰਵਰੀ (ਗੁਰਪ੍ਰੀਤ ਸਿੰਘ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਮਾਨ) ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਤੇ ਬਲਕੌਰ ਸਿੰਘ ਮਾਨ ਦੀ ਅਗਵਾਈ 'ਚ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮੰਗ-ਪੱਤਰ ਦਿੱਤਾ ਗਿਆ | ਇਸ ਸਬੰਧੀ ...
ਬਟਾਲਾ, 16 ਫਰਵਰੀ (ਕਾਹਲੋਂ)-ਇਸ ਸਾਲ ਵੀ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਦੇ ਪਿ੍ੰ. ਕੁਲਵੰਤ ਸਿੰਘ ਤੇ ਸਟਾਫ਼ ਵਲੋਂ ਨਵੇਂ ਸ਼ੁਰੂ ਹੋ ਰਹੇ ਵਿੱਦਿਅਕ ਸੈਸ਼ਨ ਲਈ ਦਾਖ਼ਲਾ ਮੁਹਿੰਮ ਵਿੱਢ ਦਿੱਤੀ ਹੈ | ਪਿ੍ੰ. ਕੁਲਵੰਤ ਸਿੰਘ ਨੇ ਜਾਣਕਾਰੀ ...
ਬਟਾਲਾ, 16 ਫਰਵਰੀ (ਬੁੱਟਰ)-ਸਥਾਨਕ ਸਿਵਲ ਹਸਪਤਾਲ ਵਿਖੇ ਨਵ ਜਨਮੇ ਬੱਚੇ ਨੂੰ ਬਹੁਤ ਜ਼ਿਆਦਾ ਪੀਲੀਆ ਹੋਣ 'ਤੇ ਹਸਪਤਾਲ ਦੇ ਡਾਕਟਰਾਂ ਵਲੋਂ ਖੂਨ ਬਦਲੀ ਕਰ ਕੇ ਬੱਚੇ ਦੀ ਜਾਨ ਬਚਾਏ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਐੱਸ.ਐਮ.ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ 5 ...
ਗੁਰਦਾਸਪੁਰ, 16 ਫਰਵਰੀ (ਆਰਿਫ਼)-ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਨੌਜਵਾਨ ਖਿਲਾਫ ਤਾਰਾਗੜ੍ਹ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਇਕ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਨਾਬਾਲਗ ਲੜਕੀ 14 ...
ਪਠਾਨਕੋਟ, 16 ਫਰਵਰੀ (ਆਸ਼ੀਸ਼ ਸ਼ਰਮਾ)-ਤੇਜ਼ ਰਫ਼ਤਾਰ ਇਕ ਕਾਰ ਤੇ ਸਕੂਟਰੀ ਦੀ ਟੱਕਰ ਵਿਚ ਸਕੂਟਰੀ ਸਵਾਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਘਣਸ਼ਾਮ ਦੇ ਭਤੀਜੇ ਰੋਹਿਤ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਆਪਣੇ ਅੰਕਲ ਦੇ ਘਰੋਂ ...
ਕਾਦੀਆਂ, 16 ਫਰਵਰੀ (ਗੁਰਪ੍ਰੀਤ ਸਿੰਘ)-ਪੰਜਾਬ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਕਾਦੀਆਂ ਦੇ ਪ੍ਰਧਾਨ ਸਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਬੈਠਕ ਕੀਤੀ ਗਈ | ਬੈਠਕ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਔਲਖ ਨੇ ਪੈਨਸ਼ਨਰਾਂ ਨੂੰ ਆ ਰਹੀਆਂ ...
ਧਾਰ ਕਲਾਂ, 16 ਫਰਵਰੀ (ਨਰੇਸ਼ ਪਠਾਨੀਆ)-ਧਾਰ ਬਲਾਕ ਵਿਚੋਂ ਗੁਜ਼ਰਦੇ ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੋ ਚੁੱਕੀ ਹੈ | ਜਿਸ ਤੋਂ ਨਾਰਾਜ਼ ਭਾਜਪਾ ਆਗੂਆਂ ਨੇ ਧਾਰ ਮੰਡਲ ਪ੍ਰਧਾਨ ਰਜਤ ਸ਼ਰਮਾ ਦੀ ਅਗਵਾਈ ਵਿਚ ਪੰਜਾਬ ਸਰਕਾਰ ...
ਸੁਜਾਨਪੁਰ, 16 ਫਰਵਰੀ (ਜਗਦੀਪ ਸਿੰਘ)-ਭਾਜਪਾ ਵਲੋਂ ਸੁਜਾਨਪੁਰ ਦੇ ਕਮਿਊਨਿਟੀ ਹਾਲ ਵਿਖੇ ਇਕ ਪ੍ਰੋਗਰਾਮ ਹਲਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਦੇਖਰੇਖ ਹੇਠ ਕਰਵਾਇਆ ਗਿਆ | ਜਿਸ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਮਾੈਬਰ ਸੰਨੀ ਦਿਓਲ ਵਿਸ਼ੇਸ਼ ਤੌਰ 'ਤੇ ...
ਤਾਰਾਗੜ੍ਹ, 16 ਫਰਵਰੀ (ਸੋਨੂੰ ਮਹਾਜਨ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਾ ਕਾਰਨ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਹੁਣ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਪਗ 150 ਰੁਪਏ ਪ੍ਰਤੀ ਸਿਲੰਡਰ ਵਾਧੇ ਦੇ ਵਿਰੋਧ ਵਿਚ ਕਾਾਗਰਸੀ ਆਗੂਆਂ ਨੇ ਭੋਆ ਹਲਕੇ ਦੇ ...
ਨਰੋਟ ਜੈਮਲ ਸਿੰਘ ,16 ਫਰਵਰੀ (ਗੁਰਮੀਤ ਸਿੰਘ)-ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਗੁਗਰਾਂ ਵਿਖੇ ਸਰਪੰਚ ਨਰੇਸ਼ ਸਿੰਘ, ਬਲਾਕ ਸੰਮਤੀ ਮੈਂਬਰ ਮਦਨ ਗੋਪਾਲ ਦੀ ਅਗਵਾਈ ਹੇਠ ਪੰਚਾਇਤ ਮੈਂਬਰ ਰਾਹੁਲ, ਨੰਬਰਦਾਰ ਦਲੀਪ ਸਿੰਘ, ਸੰਪੂਰਨ ਸਿੰਘ, ਰਣਧੀਰ ...
ਪਠਾਨਕੋਟ, 16 ਫਰਵਰੀ (ਆਰ. ਸਿੰਘ)-ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਅਭਿਆਨ ਨੂੰ ਜਾਰੀ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਉਪ ਪ੍ਰਧਾਨ ਨਰਿੰਦਰ ਪਰਮਾਰ ਦੀ ਅਗਵਾਈ ਹੇਠ ਪਠਾਨਕੋਟ ਜ਼ਿਲੇ੍ਹ 'ਚ 311ਵਾਂ ਅਤੇ ਭਗਵਾਨ ...
ਪਠਾਨਕੋਟ, 16 ਫਰਵਰੀ (ਚੌਹਾਨ)-ਸਟੇਟ ਬਾਡੀ ਦੇ ਫ਼ੈਸਲੇ ਅਨੁਸਾਰ ਸਿਵਲ ਹਸਪਤਾਲ ਅਤੇ ਜ਼ਿਲ੍ਹੇ ਅੰਦਰ ਐਨ.ਐੱਚ.ਐਮ.ਅਧੀਨ ਕੰਮ ਕਰ ਰਹੇ ਕਰਮਚਾਰੀ 17 ਤੋਂ 19 ਫਰਵਰੀ ਤੱਕ ਕਾਲੇ ਬਿੱਲੇ ਲਗਾ ਕੇ ਕੰਮ ਕਰਨਗੇ | ਜ਼ਿਲ੍ਹੇ ਵਿਚ 800 ਦੇ ਕਰੀਬ ਐਨ.ਐੱਚ.ਐਮ ਅਧੀਨ ਕਰਮਚਾਰੀ ਕੰਮ ਕਰਦੇ ...
ਪਠਾਨਕੋਟ, 16 ਫਰਵਰੀ (ਚੌਹਾਨ)-ਇੰਡੀਅਨ ਯੂਥ ਕਾਂਗਰਸ ਵਲੋਂ ਸ਼ੁਰੂ ਕੀਤੇ ਦੇਸ਼ ਵਿਆਪੀ ਅਭਿਆਨ 'ਯੰਗ ਇੰਡੀਆ ਦੇ ਬੋਲ' ਮੁਹਿੰਮ ਸਾਰੇ ਰਾਜਾਂ ਵਿਚ ਚਲਾਈ ਜਾ ਰਹੀ ਹੈ | ਜਿਸ ਨੰੂ ਸਫਲਤਾਪੂਰਵਕ ਸਿਰੇ ਚੜ੍ਹਾਉਣ ਲਈ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਭਾਨੂ ਪ੍ਰਤਾਪ ਸਿੰਘ ...
ਪਠਾਨਕੋਟ, 16 ਫਰਵਰੀ (ਚੌਹਾਨ)-ਸਰਬੱਤ ਖ਼ਾਲਸਾ ਵਲੋਂ ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਪਠਾਨਕੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਚੱਲ ਰਹੀ ਬਾਣੀ ਦੀ ਵਿਆਖਿਆ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ ਵਾਲਿਆਂ ਵਲੋਂ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ | ...
ਪਠਾਨਕੋਟ, 16 ਫਰਵਰੀ (ਸੰਧੂ)-ਆਮ ਆਦਮੀ ਪਾਰਟੀ ਦੀ ਦਿੱਲੀ ਵਿਖੇ ਹੋਈ ਇਤਿਹਾਸਿਕ ਜਿੱਤ ਤੋਂ ਬਾਅਦ ਪਾਰਟੀ ਦੇ ਵਲੰਟੀਅਰਾਂ ਵਿਚ ਪੂਰਾ ਜੋਸ਼ ਹੈ | ਇਸੇ ਜੋਸ਼ ਕਰਕੇ ਹੀ ਆਮ ਆਦਮੀ ਪਾਰਟੀ ਪੰਜਾਬ ਦੀਆਂ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸ਼ਾਨ ਨਾਲ ਜਿੱਤੇਗੀ | ਉਕਤ ...
ਪਠਾਨਕੋਟ, 16 ਫਰਵਰੀ (ਚੌਹਾਨ)-ਇੰਟਕ (ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ) ਦੇ ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਲੂੰਬਾ ਨੇ ਕਿਹਾ ਕਿ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਲੋਂ ਲਗਾਤਾਰ ਪੰਜਾਬ ਦੇ ਮੁਲਾਜ਼ਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ | ਜਿਸ ਨਾਲ ਪ੍ਰਦੇਸ਼ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX