ਲੁਧਿਆਣਾ, 16 ਫਰਵਰੀ (ਪੁਨੀਤ ਬਾਵਾ)-ਕਾਰਜਕਰੀ ਡਿਪਟੀ ਕਮਿਸ਼ਨਰ ਲੁਧਿਆਣਾ ਇਕਬਾਲ ਸਿੰਘ ਸੰਧੂ ਵਲੋਂ ਵੱਖ-ਵੱਖ ਵਿਭਾਗਾਂ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਲੁਧਿਆਣਾ ਅੰਦਰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ 'ਸੇਫ਼ ਸਕੂਲ ਵਾਹਨ ਸਕੀਮ' ਦੀ ਇੰਨ-ਬਿੰਨ ਪਾਲਣਾ ਕਰਨ ਦਾ ਹੁਕਮ ਜਾਰੀ ਕੀਤਾ ਹੈ | ਉਨ੍ਹਾਂ ਸਕੂਲਾਂ ਤੇ ਵਿੱਦਿਅਕ ਅਦਾਰਿਆਂ ਦੇ ਵਾਹਨਾਂ ਦੀ ਵੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਡਿਪਟੀ ਕਮਿਸ਼ਨਰ ਨੇ ਪੁਲਿਸ ਕਮਿਸ਼ਨਰ ਲੁਧਿਆਣਾ, ਐੱਸ. ਐੱਸ. ਪੀ. ਜਗਰਾਉਂ, ਐੱਸ. ਐੱਸ. ਪੀ. ਖੰਨਾ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਅਤੇ ਸਾਰੇ ਐੱਸ. ਡੀ. ਐੱਮਜ਼. ਨੂੰ ਹਦਾਇਤ ਕੀਤੀ ਹੈ ਕਿ ਉਹ ਵਿੱਦਿਅਕ ਅਦਾਰਿਆਂ ਤੇ ਸਕੂਲਾਂ ਦੀਆਂ ਬੱਸਾਂ, ਵੈਨਾਂ ਤੇ ਹੋਰ ਵਾਹਨਾਂ ਦੀ ਜਾਂਚ ਕਰਨੀ ਯਕੀਨੀ ਬਣਾਉਣ | ਉਨ੍ਹਾਂ ਕਿਹਾ ਸਬੰਧਿਤ ਵਿਭਾਗ 17 ਫਰਵਰੀ ਤੋਂ ਸਕੂਲੀ ਵਾਹਨਾਂ ਦੀ ਜਾਂਚ ਆਰੰਭਣ ਅਤੇ ਰੋਜ਼ਾਨਾ ਸ਼ਾਮ 5 ਵਜੇ ਉਨ੍ਹਾਂ ਨੂੰ ਵਾਹਨਾਂ ਦੀ ਜਾਂਚ ਕਰਨ ਦੀ ਰਿਪੋਰਟ ਭੇਜਣ | ਉਨ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਟੀਮਾਂ ਦਾ ਗਠਨ ਕਰਕੇ ਸਾਰੇ ਜ਼ਿਲ੍ਹੇ ਦੇ ਸਕੂਲਾਂ ਦੀ ਜਾਂਚ ਕਰਨ ਅਤੇ ਸਾਰੇ ਪਿ੍ੰਸੀਪਲਾਂ ਤੋਂ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਭੇਜਣ | ਉਨ੍ਹਾਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਸੇਫ਼ ਸਕੂਲ ਵਾਹਨ ਸਕੀਮ ਦੀ ਪਾਲਣਾ ਨਾ ਕਰਨ ਵਾਲੇ, ਮੋਟਰ ਵਹੀਕਲ ਐਕਟ ਤਹਿਤ ਵਾਹਨ ਨਾ ਚਲਾਉਣ ਵਾਲੇ ਵਾਹਨਾਂ ਨੂੰ ਸਕੂਲ ਪ੍ਰਬੰਧਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਬੱਚਿਆਂ ਨੂੰ ਲੈ ਕੇ ਆਉਣ ਤੇ ਲੈ ਕੇ ਜਾਣ ਤੋਂ ਹਟਾਉਣ ਨੂੰ ਯਕੀਨੀ ਬਣਾਉਣ | ਸ. ਸੰਧੂ ਨੇ ਸਬੰਧਿਤ ਅਧਿਕਾਰੀਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਸਖ਼ਤੀ ਨਾਲ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਵੀ ਸਕੂਲ ਇਸ ਯੋਜਨਾ ਨੂੰ ਸਹੀ ਮਾਇਨਿਆਂ ਵਿਚ ਲਾਗੂ ਨਹੀਂ ਕਰੇਗਾ, ਉਨ੍ਹਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸੇ ਤਰ੍ਹਾਂ ਜੋ ਅਧਿਕਾਰੀ ਇਸ ਦਿਸ਼ਾ ਵਿਚ ਅਣਗਹਿਲੀ ਵਰਤਣਗੇ, ਉਹ ਵੀ ਬਖ਼ਸ਼ੇ ਨਹੀਂ ਜਾਣਗੇ |ਉਨ੍ਹਾਂ ਕਿਹਾ ਕਿ ਵਾਹਨ ਚਾਲਕ ਆਪ ਵੀ ਆਪਣੇ ਵਾਹਨਾਂ ਨੂੰ ਮਾਪਦੰਡਾਂ ਅਨੁਸਾਰ ਤੇ ਸੇਫ਼ ਸਕੂਲ ਵਾਹਨ ਸਕੀਮ ਨੂੰ ਪੂਰਾ ਕਰਨ ਤੋਂ ਬਾਅਦ ਹੀ ਸੜਕਾਂ 'ਤੇ ਉਤਾਰਨ | ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨੂੰ ਸਕੂਲੀ ਵਾਹਨਾਂ ਦੀ ਪੜਤਾਲ ਕਰਕੇ ਉਸ ਦੀ ਰਿਪੋਰਟ ਭੇਜਣ ਲਈ ਵੱਖ-ਵੱਖ ਪ੍ਰੋਫਾਰਮੇ ਵੀ ਭੇਜੇ ਹਨ |
ਵਾਹਨਾਂ ਦੀ ਜਾਂਚ ਸਮੇਂ ਇਨ੍ਹਾਂ ਗੱਲਾਂ ਦੀ ਪੜਤਾਲ ਹੋਵੇਗੀ
ਸਬਿੰਧਤ ਵਿਭਾਗਾਂ ਨੂੰ ਸਪੀਡ ਗਵਰਨਰ ਹੋਣ, ਹੱਥ ਇਸ਼ਾਰੇ 'ਤੇ ਬੱਤੀਆਂ 'ਤੇ ਰੁਕਣ, ਬੱਸ ਵਿਚ ਚੜ੍ਹਨ ਲਈ ਪੌੜੀ ਦਾ ਪ੍ਰਬੰਧ ਹੋਣ, ਸਕੂਲ ਵਾਹਨਾਂ ਨੂੰ ਪੀਲਾ ਰੰਗ ਹੋਣ, ਅਪਾਤਕਾਲੀਨ ਦਰਵਾਜ਼ਾ ਹੋਣ, ਸਕੂਲੀ ਬਸਤਿਆਂ ਲਈ ਰੈਕ ਹੋਣ, ਸੀਟਾਂ ਦਾ ਨਕਸ਼ਾ ਹੋਣ, ਮੁੱਢਲੀ ਸਹਾਇਤਾ ਕਿੱਟ ਹੋਣ, ਅੱਗ ਬੁਝਾਉਣ ਦਾ ਪ੍ਰਬੰਧ ਹੋਣ, ਸਕੂਲੀ ਬੱਸਾਂ ਦੇ ਸ਼ੀਸ਼ੇ ਦੇ ਨਾਲ ਗਰਿੱਲਾਂ ਲੱਗੀਆਂ ਹੋਣ, ਬੱਸ 'ਤੇ ਸਕੂਲ ਦਾ ਨਾਮ ਤੇ ਟੈਲੀਫ਼ੋਨ ਨੰਬਰ ਹੋਣ, ਬੱਸ 'ਤੇ ਸਕੂਲ ਦਾ ਲੋਗੋ ਲੱਗਿਆ ਹੋਣ, ਬੱਸਾਂ ਦੇ ਹਾਈਡਰੋਲਿਕ ਦਰਵਾਜ਼ੇ ਲੱਗੇ ਹੋਣ, ਵਾਹਨ ਚਾਲਕ ਕੋਲ ਭਾਰੀ ਵਾਹਨ ਚਲਾਉਣ ਦਾ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਹੋਣ, ਸਕੂਲ ਦੇ ਵਾਹਨ ਦੇ ਚਾਲਕ, ਕੰਡਕਟਰ ਤੇ ਅਟੈਂਡੈਂਟ ਦੇ ਵਰਦੀ ਪਾਈ ਹੋਣ, ਲੜਕੀਆਂ ਲਈ ਇਕ ਔਰਤ ਅਟੈਂਡੈਂਟ ਹੋਣ, ਸਕੂਲ ਬੱਸ ਪਰਮਿਟ ਹੋਣ, ਸਕੂਲ ਬੱਸ ਦਾ ਫਿੱਟਨੈੱਸ ਪਾਸ ਹੋਣ, ਸਕੂਲ ਬੱਸ 15 ਸਾਲ ਤੋਂ ਪੁਰਾਣੀ ਨਾ ਹੋਣ, ਬੱਸ ਵਿਚ ਸੀ. ਸੀ. ਟੀ. ਵੀ. ਕੈਮਰਾ ਲੱਗਿਆ ਹੋਣ ਸਮੇਤ ਵੱਖ-ਵੱਖ ਮਾਪਦੰਡਾਂ ਦੀ ਪੜਤਾਲ ਕਰਨੀ ਹੋਵੇਗੀ |
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਮਾਲਪੁਰ ਸਥਿਤ ਹੋਟਲ ਕੇ 9 ਵਿਚ ਬੀਤੀ ਰਾਤ ਇਕ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਗਏ ਹਮਲੇ ਵਿਚ ਦੋ ਹੋਟਲ ਮਾਲਕ ਭਰਾਵਾਂ ਸਮੇਤ 3 ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਆਰ. ਕੇ. ਰੋਡ ਨੇੜੇ ਪੁਲਿਸ ਨੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਅੱਜ ਸਵੇਰੇ ਪਾਰਕ 'ਚ ਕੁਝ ਲੋਕਾਂ ਨੇ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ | ...
ਲੁਧਿਆਣਾ, 16 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਰੇਹੜ੍ਹੀ ਫੜ੍ਹੀ ਵਾਲਿਆਂ ਦਾ ਸੰਘਰਸ਼ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਲਗਾਤਾਰ ਹੀ ਰੋਸ ਵਿਖਾਵੇ ਕੀਤੇ ਜਾ ਰਹੇ ਹਨ | ਰੇਹੜ੍ਹੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਬਾਲ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਇਮਤਿਹਾਨਾਂ ਦੇ ਦਿਨਾਂ 'ਚ ਉੱਚੀ ਅਵਾਜ਼ 'ਚ ਲਾਊਡ ਸਪੀਕਰ ਚਲਾਉਣ ਵਾਲਿਆਂ ਿਖ਼ਲਾਫ਼ ਪੁਲਿਸ ਵਲੋਂ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ...
ਲੁਧਿਆਣਾ, 16 ਫਰਵਰੀ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ 25 ਫ਼ਰਵਰੀ ਤੱਕ ਛੁੱਟੀ 'ਤੇ ਚਲੇ ਗਏ ਹਨ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਡਿਪਟੀ ਕਮਿਸ਼ਨਰ ਦਾ ਚਾਰਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਲੁਧਿਆਣਾ ਇਕਬਾਲ ਸਿੰਘ ਸੰਧੂ ਨੂੰ ਦਿੱਤਾ ਗਿਆ ਹੈ | ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)- 5 ਮਹੀਨੇ ਪਹਿਲਾਂ ਪੁਲਿਸ ਹਿਰਾਸਤ 'ਚ ਨੌਜਵਾਨ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਨੇ ਇਹ ਕਾਰਵਾਈ ਨੌਜਵਾਨ ਰਾਜਨ ਦੀ ਮਾਤਾ ਪੂਨਮ ...
ਢੰਡਾਰੀ ਕਲਾਂ, 16 ਫਰਵਰੀ (ਪਰਮਜੀਤ ਸਿੰਘ ਮਠਾੜੂ)-ਧਰਤੀ ਹੇਠਲੇ ਪਾਣੀ ਦੀ ਤਹਿ ਲਗਾਤਾਰ ਡੂੰਘੀ ਹੁੰਦੀ ਜਾ ਰਹੀ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸੇ ਤਰ੍ਹਾਂ ਨਾਲ ਧਰਤੀ ਹੇਠੋਂ ਪਾਣੀ ਕੱਢਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੀ ਤਾਂ ਇਕ ਦਿਨ ਪੰਜਾਬ ਦੀ ਧਰਤੀ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਧਾਮ ਵਿਖੇ ਯੋਗੀ ਸਤਿਆਨਾਥ ਮਹਾਰਾਜ ਦੀ ਅਗਵਾਈ ਹੇਠ ਚੱਲ ਰਹੇ 205 ਘੰਟੇ ਦੇ ਅਖੰਡ ਮਹਾਂਯੱਗ ਦੇ ਆਖ਼ਰੀ ਦਿਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਾਜ਼ਰੀਆਂ ਭਰ ਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ 'ਚ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀਆਂ ਲੁੱਟਾਂ-ਖੋਹਾਂ ਕਾਰਨ ਜਿੱਥੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਪੁਲਿਸ ਦੀ ਕਾਰਗੁਜਾਰੀ ਵੀ ਸ਼ੱਕ ਦੇ ਘੇਰੇ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ 5 ਮੋਟਰਸਾਈਕਲ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਸਥਾਨਕ ਗੁਰੂ ਨਾਨਕ ਦੇਵ ਨਗਰ ਤੋਂ ਚੋਰ ਗੋਪਾਲ ਪੁੱਤਰ ਸਤੀਸ਼ ਕੁਮਾਰ ਦਾ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)- ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਰੇਹੜੀ ਫੜ੍ਹੀ ਵਾਲੇ ਸੜਕਾਂ 'ਤੇ ਭੀਖ ਮੰਗਣ ਲਈ ਮਜਬੂਰ ਹਨ | ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਗਰੀਬ ਰੇਹੜੀ ਫੜ੍ਹੀ ...
ਭਾਮੀਆਂ ਕਲਾਂ, 16 ਫਰਵਰੀ (ਜਤਿੰਦਰ ਭੰਬੀ)-ਮਾਤਾ ਅਮਰਜੀਤ ਕੌਰ ਰਸੂਲਪੁਰ ਦੇ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨੌਵੀਂ ਪਾਤਸ਼ਾਹੀ ਮੈਟਰੋ ਰੋਡ ਜਮਾਲਪੁਰ ਚੌਕ ਲੁਧਿਆਣਾ ਵਿਖੇ ਹੋਈ, ਜਿਸ 'ਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸ. ਹਰਜੀਤ ਸਿੰਘ ...
ਲੁਧਿਆਣਾ, 16 ਫਰਵਰੀ (ਬੀ.ਐੱਸ.ਬਰਾੜ)-ਸਰਕਾਰੀ ਕਾਲਜ ਲੜਕੀਆਂ ਦੇ ਬੀ. ਕਾਮ. ਸਮੈਸਟਰ ਪਹਿਲਾ ਅਤੇ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ 'ਚ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿਚ ਸਮੈਸਟਰ ਪਹਿਲਾ ਅਤੇ ਪੰਜਵੇਂ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)- ਵਾਰਡ ਨੰਬਰ-31 ਦੇ ਮੁਹੱਲਾ ਅਮਰਪੁਰੀ (ਗਿਆਸਪੁਰਾ) ਦੇ ਰਹਿਣ ਵਾਲੇ ਇਲਾਕਾ ਨਿਵਾਸੀਆਂ ਨੂੰ ਪੀਣ ਲਈ ਨਿਗਮ ਵਲੋਂ ਤੇਜ਼ਾਬ ਵਾਲਾ ਪਾਣੀ ਮਿਲ ਰਿਹਾ ਹੈ, ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ | ਇਸ ਨਾਲ ਸਬੰਧਿਤ ਅਧਿਕਾਰੀਆਂ ਨੂੰ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੰਚਕੂਲਾ 'ਚ ਸਕੂਲੀ ਬੱਸ ਡਰਾਈਵਰ ਵਲੋਂ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਹਰਕਤ 'ਚ ਆਈ ਲੁਧਿਆਣਾ ਪੁਲਿਸ ਨੇ ਵੀ ਅਜਿਹੀਆਂ ਘਟਨਾਵਾਂ ਰੋਕਣ ਲਈ ਸਕੂਲ ਪ੍ਰਬੰਧਕਾਂ ਨੂੰ ਕੁਝ ਹਦਾਇਤਾਂ ਜਾਰੀ ...
ਲੁਧਿਆਣਾ, 16 ਫਰਵਰੀ (ਅਮਰੀਕ ਸਿੰਘ ਬੱਤਰਾ)-ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਨਿਰਦੇਸ਼ਾਂ 'ਤੇ ਸ਼ਹਿਰ ਦੀਆਂ ਸੜਕਾਂ ਮੁਰੰਮਤ ਅਤੇ ਸਫ਼ਾਈ ਦਾ ਕੰਮ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਜਾਣ ਤੋਂ ਬਾਅਦ ਮੁੱਖ ਸੜਕਾਂ ਤੋਂ ਗੰਦਗੀ ਖਤਮ ਹੋਣੀ ਸ਼ੁਰੂ ਹੋ ਗਈ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਯੂਥ ਕਾਂਗਰਸ ਸ਼ਹਿਰੀ ਵਲੋਂ ਮੀਤ ਪ੍ਰਧਾਨ ਗੁਰਵਿੰਦਰਪਾਲ ਸਿੰਘ ਟਵਿੰਕਲ ਗਿੱਲ ਦੀ ਅਗਵਾਈ ਹੇਠ ਦੇਸ਼ 'ਚ ਵੱਧਦੀ ਬੇਰੁਜ਼ਗਾਰੀ ਨੂੰ ਲੈ ਕੇ ਨੌਜਵਾਨਾਂ ਨੂੰ ਨੈਸ਼ਨਲ ਰਜਿਸਟਰਾਰ ਆਫ਼ ਅਨ-ਇੰਪਲਾਇਮੈਂਟ (ਐੱਨ.ਆਰ.ਯੂ.) 'ਚ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਗ੍ਰਹਿ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਤਜਿੰਦਰ ਸਿੰਘ ਸ਼ਿਮਲਾ ਅਤੇ ਭਾਈ ਸਤਿੰਦਰ ਸਿੰਘ ਸਾਰੰਗ ਦੇ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦੇ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਸ੍ਰੀ ਆਖੰਡ ਪਾਠ ਦੇ ਭੋਗ ਪਾਉਣ ਉਪਰੰਤ ਵੱਖ-ਵੱਖ ਬੁਲਾਰਿਆਂ ਵਿਚੋਂ ਜ਼ਿਲ੍ਹਾ ਪਲਾਨਿੰਗ ਬੋਰਡ ਲੁਧਿਆਣਾ ਦੇ ...
ਭਾਮੀਆਂ ਕਲਾਂ ,16 ਫਰਵਰੀ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ ਸਮੂਹ ਟੀਮ ਵਰਕਰ ਵਲੋਂ ਦਸਮੇਸ਼ ਕਲਾਂ ਮੁੰਡੀਆਂ ਖੁਰਦ ਵਿਖੇ ਮੁਫ਼ਤ ਖੂਨ ਜਾਂਚ ਕੈਂਪ ਸਚਿਨ ਸ਼ਰਮਾ ਪੀ. ਏ. ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਕੈਂਪ 'ਚ ਐੱਮ. ਪੈਥ ਲੈਬ ...
ਲੁਧਿਆਣਾ, 16 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖੁਰਾਕ ਸਪਲਾਈ ਵਿਭਾਗ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਸਸਤੀ ਕਣਕ ਵੰਡੀ ਜਾ ਰਹੀ ਹੈ | ਸਰਕਾਰ ਦੀ ਨੀਤੀ ਅਨੁਸਾਰ ਸਬੰਧਿਤ ਲੋਕਾਂ ਨੂੰ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ 6-6 ...
ਡੇਹਲੋਂ, 16 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕਾਲਖ ਵਿਖੇ ਚੀਮਾ ਸਪੋਟਰ ਕਲੱਬ ਵਲੋਂ 18ਵਾਂ ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ 27 ਫਰਵਰੀ ਨੂੰ ਪ੍ਰਵਾਸੀ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸਵ. ਸਰਪੰਚ ਹੁਸ਼ਿਆਰ ਸਿੰਘ ਯਾਦਗਾਰੀ ਸਟੇਡੀਅਮ ...
ਲੁਧਿਆਣਾ, 16 ਫਰਵਰੀ (ਪੁਨੀਤ ਬਾਵਾ)-ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਨੇ ਸਥਾਨਕ ਵਿਸ਼ਵਕਰਮਾ ਚੌਾਕ ਵਿਖੇ ਸਥਿਤ ਰਾਜਾ ਕਮਰਸ਼ੀਅਲਸ ਵਿਚ ਆਪਣਾ ਨਵਾਂ ਦਫ਼ਤਰ ਖੋਲਿ੍ਹਆ ਹੈ, ਜਿਸ ਦਾ ਉਦਘਾਟਨ ਖੇਤਰੀ ਪ੍ਰਬੰਧਕ ਦਰਬਾਰਾ ਸਿੰਘ ਨੇ ...
ਆਲਮਗੀਰ, 16 ਫਰਵਰੀ (ਜਰਨੈਲ ਸਿੰਘ ਪੱਟੀ)-ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਤਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਐਤਵਾਰ ਦੇ ਦੀਵਾਨ ਸਜਾਏ ਗਏ | ਅੰਮਿ੍ਤ ਵੇਲੇ ਗੁਰਬਾਣੀ ਸ਼ਬਦ ਦੀ ...
ਇਯਾਲੀ/ਥਰੀਕੇ, 16 ਫਰਵਰੀ (ਰਾਜ ਜੋਸ਼ੀ)-ਸੰਤ ਬਾਬਾ ਸਤਨਾਮ ਸਿੰਘ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਭੀਖੀ, ਰਾੜਾ ਸਾਹਿਬ ਵਾਲਿਆਂ ਦੇ 5 ਦਿਨਾ ਧਾਰਮਿਕ ਦੀਵਾਨ ਲਾਗਲੇ ਪਿੰਡ ਝੱਮਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਆਰੰਭ ਹੋਏ ਹਨ | ਇਸ ਸਬੰਧੀ ਹੋਰ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਲੁਧਿਆਣਾ ਦਾਣਾ ਮੰਡੀ ਵਿਖੇ ਸ਼ਾਹੀਨ ਬਾਗ ਦੇ ਪੰਜਵੇਂ ਦਿਨ ਨਾਮਦੇਵ ਕਾਲੋਨੀ ਤੋਂ ਮੁਹਮੰਦ ਮੇਹਰਦੀਨ, ਮੁਹਮੰਦ ਰਿਜਵਾਨ ਸੈਫੀ, ਮੁਹਮੰਦ ਮੁਖਤਾਰ, ਹਾਜੀ ਯੂਸੁਫ ਸਮੀਮ ਰਿਯਾਜ, ਮੁਹਮੰਦ ਰਾਸ਼ਿਦ ਅਤੇ ਮੁਹਮੰਦ ਹਾਰੂਨ ਦੀ ...
ਲਾਡੋਵਾਲ, 16 ਫਰਵਰੀ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਆਉਂਦੇ ਕਸਬਾ ਲਾਡੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਮਰਿਆਂ ਅਤੇ ਸ਼ਮਸ਼ਾਨਘਾਟ ਦੀ ਉਸਾਰੀ ਦਾ ਨੀਂਹ ਪੱਥਰ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਰੱਖਿਆ ਗਿਆ | ਇਸ ਮੌਕੇ ...
ਲੁਧਿਆਣਾ, 16 ਫਰਵਰੀ (ਸਲੇਮਪੁਰੀ)-ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਜਥੇਬੰਦੀ ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਅਨਸਾਰ ਕਮੇਟੀ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵਲੋਂ ਆਗੂ ਨਿਰਭੈ ਸਿੰਘ ਸ਼ੰਕਰ, ਜਸਪਾਲ ਸਿੰਘ ਕੁੱਪ ...
ਲੁਧਿਆਣਾ, 16 ਫਰਵਰੀ (ਬੀ.ਐੱਸ.ਬਰਾੜ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੀਟਿੰਗ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸ. ਲੱਖੋਵਾਲ ਨੇ ਕਿਹਾ ਕਿ ਡਾ. ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਭਾਅ ਲੈਣ, ਕਿਸਾਨਾਂ ਸਿਰ ...
ਲੁਧਿਆਣਾ, 16 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਵਲੋਂ ਸ਼ਹਿਰ ਦੀ ਲਾਈਫ਼ ਲਾਈਨ ਦੇ ਤੌਰ 'ਤੇ ਜਾਣੇ ਜਾਂਦੇ ਜਗਰਾਉਂ ਪੁਲ ਦੀ ਉਸਾਰੀ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ | ਰੇਲਵੇ ਵਿਭਾਗ ਵਲੋਂ ਸਾਈਟ ਕਲੀਅਰ ਮਿਲਣ ਤੋਂ ਬਾਅਦ ਨਗਰ ਨਿਗਮ ਵਲੋਂ ਕੁਝ ...
ਫੁੱਲਾਂਵਾਲ, 16 ਫਰਵਰੀ (ਮਨਜੀਤ ਸਿੰਘ ਦੁੱਗਰੀ)-ਅਵਾਰਾ ਪਸ਼ੂਆਂ ਵਲੋਂ ਖੇਤੀ ਦਾ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਨੁਕਸਾਨ ਤੋਂ ਅੱਕੇ ਪਿੰਡ ਗਿੱਲ ਤੇ ਮਾਣਕਵਾਲ ਦੇ ਕਿਸਾਨਾਂ ਨੇ 27 ਦੇ ਕਰੀਬ ਅਵਾਰਾ ਪਸ਼ੂਆਂ ਨੂੰ ਇਕ ਖਾਲੀ ਪਲਾਟ ਵਿਚ ਡੱਕ ਕੇ ਪ੍ਰਸ਼ਾਸਨ ਨੂੰ ਸੂਚਿਤ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਵਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਚਲਾਈ ਲੜੀ ਨੂੰ ਅੱਗੇ ਤੋਰਦਿਆ ਉਨ੍ਹਾਂ ਤੋਂ ਵਰੋਸਾਏ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ...
ਲੁਧਿਆਣਾ, 16 ਫਰਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਨਿਯਮਾਂ ਤੋਂ ਉਲਟ ਹੋ ਰਹੀਆਂ ਉਸਾਰੀਆਂ ਦੀਆਂ ਸ਼ਿਕਾਇਤਾਂ ਨਗਰ ਨਿਗਮ ਉੱਚ ਅਧਿਕਾਰੀਆਂ ਕੋਲ ਪੁੱਜਣ 'ਤੇ ਨਿਗਮ ਯੋਜਨਾਕਾਰ ਸ੍ਰੀਮਤੀ ਮੋਨਿਕਾ ਅਨੰਦ ਅਤੇ ਸਹਾਇਕ ਨਿਗਮ ਯੋਜਨਾਕਾਰ ਮੋਹਨ ਸਿੰਘ ਨੇ ਜ਼ੋਨ ਬੀ, ਸੀ ...
ਲੁਧਿਆਣਾ,16 ਫਰਵਰੀ (ਬੀ.ਐੱਸ. ਬਰਾੜ)-ਸਰਕਾਰੀ ਕਾਲਜ ਲੜਕੀਆਂ ਦੇ ਐੱਮ. ਐੱਸ. ਸੀ. (ਬਾਟਨੀ) ਭਾਗ ਦੂਜਾ ਅਤੇ ਬੀ. ਐੱਸ. ਸੀ. ਦੇ ਬਾਇਓਕੈਮਿਸਟਰੀ ਵਿਸ਼ੇ ਦੀਆਂ 83 ਵਿਦਿਆਰਥਣਾਂ ਨੇ ਪਿ੍ੰਸੀਪਲ ਡਾ. ਮੰਜੂ ਸਾਹਨੀ ਦੀ ਅਗਵਾਈ ਹੇਠ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ...
ਸਾਹਨੇਵਾਲ, 16 ਫਰਵਰੀ (ਅਮਰਜੀਤ ਸਿੰਘ ਮੰਗਲੀ/ਹਰਜੀਤ ਸਿੰਘ ਢਿੱਲੋਂ)-ਪੰਚਾਇਤੀ ਰਾਜ ਸਪੋਰਟਸ ਕਲੱਬ, ਐੱਨ. ਆਰ. ਆਈਜ਼ ਭਰਾਵਾਂ ਤੇ ਸਾਹਨੇਵਾਲ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 45ਵਾਂ ਮਿੰਨੀ ਉਲੰਪਿਕ ਤਿੰਨ ਰੋਜ਼ਾ ਖੇਡ ਮੇਲਾ ਸਵ: ਪ੍ਰਦੀਪ ਕੁਮਾਰ ਗੌਤਮ ਦੀ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਲੌਾਗੋਵਾਲ ਦੇ ਇਕ ਨਿੱਜੀ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਹੋਈ ਦਰਦਨਾਕ ਮੌਤ ਅਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਘਟਨਾ ਕਾਰਨ ਸੂਬੇ ਵਿਚ ਸੋਗ ਦੀ ਲਹਿਰ ਹੈ | ਘਟਨਾ ਸਬੰਧੀ ਦੁੱਖ ਪ੍ਰਗਟ ਕਰਦਿਆਂ ਸੀਨੀਅਰ ...
ਲੁਧਿਆਣਾ, 16 ਫਰਵਰੀ (ਪੁਨੀਤ ਬਾਵਾ)-ਐਮ.ਐਸ.ਡੀ.ਸੀ. ਹੁਨਰ ਵਿਕਾਸ ਕੇਂਦਰ ਲੁਧਿਆਣਾ ਵਿਖੇ ਅੱਜ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਿਖ਼ਲਾਈ ਕੈਂਪ ਲਗਾਇਆ ਗਿਆ | ਜਿਸ ਦੌਰਾਨ ਸਿਖ਼ਲਾਈ ਕੈਂਪ ਵਿਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ...
ਲੁਧਿਆਣਾ, 16 ਫਰਵਰੀ (ਅ.ਬ)-ਵਾਰਡ ਨੰਬਰ ਇਕ ਦੇ ਅਧੀਨ ਪੈਂਦੇ ਮੁਹੱਲਾ ਭਾਰਤੀ ਕਾਲੋਨੀ, ਗੀਤਾ ਨਗਰ, ਨਿਊ ਅਮਨ ਨਗਰ ਦੀ ਮੁਹੱਲਾ ਸੁਧਾਰ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਰਾਣਾ, ਨਿਰਮਲ ਸਿੰਘ, ਸਲਾਹਕਾਰ ਹਰੀਸ਼ ਸਹਿਗਲ, ਟਹਿਲ ਸਿੰਘ, ਮੇਜਰ ਸਿੰਘ ਆਦਿ ਦੀ ਅਗਵਾਈ ਵਿਚ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਸਿੱਖ ਪੰਥ ਦਾ ਸਿਰਮੌਰ ਜਰਨੈਲ ਸ. ਸ਼ਾਮ ਸਿੰਘ ਅਟਾਰੀ ਦੀ ਕੁਰਬਾਨੀ ਸਾਨੂੰ ਅਣਖ, ਗੈਰਤ, ਸੂਰਬੀਰਤਾ ਅਤੇ ਦੇਸ਼-ਭਗਤੀ ਦਾ ਜ਼ਜਬਾ ਪੈਦਾ ਕਰਨ ਦੀ ਪ੍ਰੇਰਨਾ ਦਿੰਦੀ ਹੈ | ਇਹ ਪ੍ਰਗਟਾਵਾ ਗੁਰੂ ਘਰ ਦੇ ਕੀਰਤਨੀਏ ਭਾਈ ਜਗਪ੍ਰੀਤ ਸਿੰਘ ...
ਹੰਬੜਾਂ, 16 ਫਰਵਰੀ (ਜਗਦੀਸ਼ ਸਿੰਘ ਗਿੱਲ)-ਸਰਪੰਚ ਬਲਜਿੰਦਰ ਸਿੰਘ ਮਲਕਪੁਰ ਦੀ ਅਗਵਾਈ ਹੇਠ ਪਿੰਡ ਮਲਕਪੁਰ ਦੇ ਸਰਕਾਰੀ ਮਿਡਲ ਸਕੂਲ 'ਚ ਬੱਚਿਆਂ ਦੇ ਦਾਖਲੇ ਵਧਾਉਣ ਸਬੰਧੀ ਅਹਿਮ ਮੀਟਿੰਗ ਹੋਈ | ਮੀਟਿੰਗ 'ਚ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਨੇ ਆਖਿਆ ਕਿ ਸੂਬੇ ਦੀ ...
ਹੰਬੜਾਂ, 16 ਫਰਵਰੀ (ਹਰਵਿੰਦਰ ਸਿੰਘ ਮੱਕੜ)-ਪਿੰਡ ਵਲੀਪੁਰ ਕਲਾਂ ਗੁਰਦੁਆਰਾ ਗੁਰੂ ਰਵਿਦਾਸ ਜੀ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ...
ਲੁਧਿਆਣਾ, 16 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਵੱਖ-ਵੱਖ ਥਾਣਿਆਂ 'ਚ ਲਗਾਏ ਗਏ ਵਿਸ਼ੇਸ਼ ਕੈਂਪਾਂ ਵਿਚ 438 ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਜਦਕਿ 29 ਵਿਅਕਤੀਆਂ ਨੂੰ ਉਨ੍ਹਾਂ ਦੀਆਂ ਦਰਖਾਸਤਾਂ ਸਬੰਧੀ ਜਾਣਕਾਰੀ ਮੁਹੱਈਆ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੱਥਾ ਲੈ ਕੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਥੇ. ਹਰਭਜਨ ਸਿੰਘ ਡੰਗ ਅਤੇ ਜ਼ਿਲ੍ਹਾ ਅਕਾਲੀ ਜੱਥੇ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਅਵਤਾਰ ਸਿੰਘ ਬਿੱਟਾ ਨੂੰ ਸੱਚਖੰਡ ਸ੍ਰੀ ...
ਲੁਧਿਆਣਾ, 16 ਫਰਵਰੀ (ਸਲੇਮਪੁਰੀ)-ਅੱਜ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਜਥੇਬੰਦੀ ਪੰਜਾਬ ਐਾਡ ਯੂ. ਟੀ. ਮੁਲਾਜ਼ਮ ਪੈਨਸ਼ਨਰਜ਼ ਸੰਘਰਸ਼ ਕਮੇਟੀ ਵਲੋਂ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਨਜੀਤ ਸਿੰਘ ਬੈਂਸ ਰਾਹੀਂ ਕੈਪਟਨ ਅਮਰਿੰਦਰ ਸਿੰਘ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਸੂਬੇ ਦੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਜਾਨਣ ਅਤੇ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਜਲਦ ਹੀ 'ਹੈੱਲਪ ਲਾਈਨ' ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਪੰਜਾਬ ਯੂਥ ਵਿਕਾਸ ...
ਲੁਧਿਆਣਾ, 16 ਫਰਵਰੀ (ਪੁਨੀਤ ਬਾਵਾ)-ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵੱਲੋਂ ਬ੍ਰੇਡ ਭਵਨ ਵਿਖੇ ਵੈਲੇਨਟਾਈਨਸ ਡੇ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪ੍ਰਮਾਤਮਾ ਨਾਲ ਪਿਆਰ ਕਰਨ ਦਾ ਸੁਨੇਹਾ ਦੇ ਕੇ ਵੈਲੇਨਟਾਈਨਸ ਡੇ ਮਨਾਇਆ ਗਿਆ | ...
ਲੁਧਿਆਣਾ, 16 ਫਰਵਰੀ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵੱਲੋਂ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਦਾ ਵਾਅਦਾ 3 ਸਾਲ ਬੀਤ ਜਾਣ 'ਤੇ ਵੀ ਪੂਰਾ ਨਾ ਕਰਨ ਦੇ ਰੋਸ ਵਜੋਂ ਅੱਜ ਅਨੋਖਾ ਤਰੀਕੇ ਨਾਲ ਰੋਸ ਪ੍ਰਗਟਾਇਆ | ਨੌਜਵਾਨਾਂ ਨੇ ਅੱਜ ...
ਲੁਧਿਆਣਾ, 16 ਫਰਵਰੀ (ਕਵਿਤਾ ਖੁੱਲਰ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਉੱਘੇ ਸ਼ਾਇਰ ਪਦਮਸ੍ਰੀ ਡਾ. ਸੁਰਜੀਤ ਪਾਤਰ ਵਲੋਂ ਸੰਪਾਦ ਕੀਤੀ ਪੁਸਤਕ 'ਸੁਇਨੇ ਕਾ ਬਿਰਖੁ' ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ...
ਢੰਡਾਰੀ ਕਲਾਂ, 16 ਫਰਵਰੀ (ਪਰਮਜੀਤ ਸਿੰਘ ਮਠਾੜੂ)-ਜਸਪਾਲ ਬਾਂਗਰ ਇਲਾਕੇ 'ਚ ਲੱਗੀਆਂ ਫੈਕਟਰੀਆਂ ਦੇ ਵਿਚ ਵਿਚਕਾਰ ਖੁੱਲ੍ਹੇ ਅਸਮਾਨ 'ਚ ਗੈਰ-ਕਾਨੂੰਨੀ ਤੌਰ 'ਤੇ ਪੁਰਾਣੇ ਪਲਾਸਟਿਕ ਦਾ ਵਪਾਰ ਕੀਤਾ ਜਾ ਰਿਹਾ ਹੈ, ਹਾਲਾਂਕਿ ਸਰਕਾਰ ਵਲੋਂ ਪਲਾਸਟਿਕ ਅਤੇ ਪਲਾਸਟਿਕ ਦੀਆਂ ...
ਲੁਧਿਆਣਾ, 16 ਫਰਵਰੀ (ਪੁਨੀਤ ਬਾਵਾ)-ਪੰਜਾਬ ਏਕਤਾ ਪਾਰਟੀ ਦੇ ਮੁੱਖ ਬੁਲਾਰੇ ਪ੍ਰੋ. ਕੋਮਲ ਗੁਰਨੂਰ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕੋਈ ਵੀ ਕਾਂਗਰਸੀ ਮੰਤਰੀ, ਵਿਧਾਇਕ ਜਾਂ ਆਗੂ ਉਨ੍ਹਾਂ ਨਾਲ ਕਿਸੇ ਵੀ ਮੁੱਦੇ 'ਤੇ ਬਹਿਸ ਕਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX