ਲੌਾਗੋਵਾਲ, 16 ਫਰਵਰੀ (ਸ.ਸ.ਖੰਨਾ, ਵਿਨੋਦ)-ਬੀਤੇ ਦਿਨੀਂ ਕਸਬਾ ਲੌਾਗੋਵਾਲ ਵਿਖੇ ਸਿੱਧ ਸਮਾਧਾਂ ਰੋਡ 'ਤੇ ਵਾਪਰੇ ਭਿਆਨਕ ਵੈਨ ਹਾਦਸੇ ਵਿਚ ਸਿਮਰਨ ਪਬਲਿਕ ਸਕੂਲ ਲੌਾਗੋਵਾਲ ਦੇ ਮਾਰੇ ਗਏ ਚਾਰ ਮਾਸੂਮ ਬੱਚਿਆਂ ਦਾ ਅੱਜ ਇੱਥੋਂ ਦੀ ਲੋਹਾਖੇੜਾ ਰੋਡ 'ਤੇ ਬਣੇ ਰਾਮ ਬਾਗ ਵਿਚ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਕਸਬਾ ਲੌਾਗੋਵਾਲ ਦਾ ਹਰ ਇਕ ਇਨਸਾਨ ਧਾਹਾਂ ਮਾਰ ਕੇ ਰੋਇਆ | ਵੈਨ ਹਾਦਸੇ 'ਚ ਸਿਮਰਜੀਤ ਸਿੰਘ (5) ਪੁੱਤਰ ਕੁਲਵੰਤ ਸਿੰਘ, ਕਮਲਜੀਤ ਕੌਰ ਉਮਰ (6) ਪੁੱਤਰੀ ਜਗਸੀਰ ਸਿੰਘ ਨਵਜੋਤ ਕੌਰ (4) ਪੁੱਤਰੀ ਜਸਵੀਰ ਸਿੰਘ ਅਤੇ ਆਰਾਧਿਆ (6) ਪੁੱਤਰੀ ਸੱਤਪਾਲ ਦੀ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਕੇ ਮੌਤ ਹੋ ਗਈ ਸੀ | ਗਮਗੀਨ ਮਾਹੌਲ 'ਚ ਬੱਚਿਆਂ ਦੀਆਂ ਮਿ੍ਤਕ ਦੇਹਾਂ ਅੱਜ ਸਵੇਰ ਸਮੇਂ ਪੁਲਿਸ ਅਧਿਕਾਰੀ ਰਾਮ ਬਾਗ਼ ਵਿਚ ਪਹੁੰਚੇ | ਇਸ ਦੌਰਾਨ ਇਕ ਪਰਿਵਾਰ ਨਾਲ ਸਬੰਧਿਤ ਤਿੰਨ ਬੱਚਿਆਂ ਦਾ ਸਸਕਾਰ ਸਿੱਖ ਧਰਮ ਦੀਆਂ ਰੀਤਾਂ ਮੁਤਾਬਿਕ ਹੋਇਆ ਜਦੋਂ ਕਿ ਪ੍ਰਵਾਸੀ ਪਰਿਵਾਰ ਨਾਲ ਸਬੰਧਿਤ ਆਰਾਧਿਆ ਦਾ ਸਸਕਾਰ ਹਿੰਦੂ ਧਰਮ ਦੀਆਂ ਰੀਤਾਂ ਮੁਤਾਬਿਕ ਕੀਤਾ ਗਿਆ | ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਮਹਿੰਦਰ ਸਿੰਘ ਆਹਲੀ ਨਿੱਜੀ ਸਕੱਤਰ, ਅੰਮਿ੍ਤਸਰ, ਮੈਡਮ ਦਾਮਨ ਥਿੰਦ ਬਾਜਵਾ, ਹਰਮਨਦੇਵ ਬਾਜਵਾ, ਜਥੇਦਾਰ ਊਦੇ ਸਿੰਘ, ਐਸ.ਡੀ.ਐਮ. ਬੱਬਨਜੀਤ ਸਿੰਘ, ਨਾਇਬ ਤਹਿਸੀਲਦਾਰ ਊਸ਼ਾ ਰਾਣੀ, ਡੀ. ਐਸ. ਪੀ. ਸੁਖਵਿੰਦਰਪਾਲ ਸਿੰਘ ਅਤੇ ਥਾਣਾ ਮੁਖੀ ਬਲਵੰਤ ਸਿੰਘ ਆਪਣੀ ਟੀਮ ਸਮੇਤ ਮੌਜੂਦ ਸਨ | ਹਾਦਸੇ 'ਚ ਮਾਰੇ ਗਏ ਇਨ੍ਹਾਂ ਬੱਚਿਆਂ ਨੂੰ ਅੱਗ ਨੇ ਐਨੀ ਬੁਰੀ ਤਰ੍ਹਾਂ ਸਾੜ ਦਿੱਤਾ ਸੀ ਜਿਨ੍ਹਾਂ ਦੀ ਪਹਿਚਾਣ ਕਰਨੀ ਮੁਸ਼ਕਿਲ ਸੀ | ਮਾਰੇ ਗਏ ਬੱਚਿਆਂ ਵਿਚ ਇਕ ਲੜਕਾ ਅਤੇ ਤਿੰਨ ਲੜਕੀਆਂ ਸਨ, ਜਿਨ੍ਹਾਂ 'ਚੋਂ ਹਿੰਦੂ ਪਰਿਵਾਰ ਨਾਲ ਸਬੰਧਿਤ ਬੱਚੀ ਅਰਾਧਿਆ ਦੇ ਹੱਥ ਵਿਚ ਹਿੰਦੂ ਧਰਮ ਨਾਲ ਸਬੰਧਿਤ ਪਾਏ ਗਏ ਕੜੇ ਨਾਲ ਹੋ ਸਕੀ ਜਦੋਂ ਕਿ ਲੜਕਾ ਇਕ ਹੋਣ ਕਰ ਕੇ ਉਸ ਦੀ ਪਹਿਚਾਣ ਹੋ ਗਈ ਜਦੋਂ ਕਿ ਦੂਜੀਆਂ ਲੜਕੀਆਂ ਦੀ ਪਹਿਚਾਣ ਉਨ੍ਹਾਂ ਦੀ ਉਮਰ ਅਨੁਸਾਰ ਕੀਤੀ ਗਈ |
ਪ੍ਰਸ਼ਾਸਨ ਦੇ ਉੱਚ ਅਧਿਕਾਰੀ ਰਹੇ ਗ਼ੈਰ-ਹਾਜ਼ਰ
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਾਗੋਵਾਲ, ਮਾਸਟਰ ਬਲਵੀਰ ਚੰਦ ਅਤੇ ਜੁਝਾਰ ਸਿੰਘ ਨੇ ਕਿਹਾ ਕਿ ਮਾਸੂਮਾਂ ਦੇ ਸਸਕਾਰ ਮੌਕੇ ਸਮੁੱਚੇ ਪ੍ਰਸ਼ਾਸਨ ਦਾ ਇੱਥੇ ਹਾਜ਼ਰ ਹੋਣਾ ਲਾਜ਼ਮੀ ਸੀ ਪਰ ਕੋਈ ਵੀ ਉੱਚ ਅਧਿਕਾਰੀ ਇਸ ਸਮੇਂ ਹਾਜ਼ਰ ਨਹੀਂ ਹੋਇਆ | ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਐਲਾਨ ਕੀਤਾ ਕਿ ਮਿ੍ਤਕ ਬੱਚਿਆ ਦੇ ਪਰਿਵਾਰਾਂ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਇਕ-ਇਕ ਲੱਖ ਦੇਣ ਦਾ ਐਲਾਨ ਵੀ ਕੀਤਾ | ਸਸਕਾਰ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ, ਹਰਮਨਦੇਵ ਬਾਜਵਾ, ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ, ਜੀਤ ਸਿੰਘ ਸਿੱਧੂ, ਕਰਨੈਲ ਸਿੰਘ ਦੁਲਟ, ਸੁਖਵਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਲਿਬੜਾ ਸ਼ਹਿਰੀ ਪ੍ਰਧਾਨ, ਦਲਜੀਤ ਸਿੰਘ ਸਿੱਧੂ, ਸੂਬੇਦਾਰ ਮੇਲਾ ਸਿੰਘ, ਬੁੱਧ ਰਾਮ ਗਰਗ, ਵਿਜੈ ਗੋਇਲ, ਬਬਲੂ ਸਿੰਗਲਾ, ਸੁਖਵਿੰਦਰ ਸਿੰਘ ਸਰਪੰਚ ਸਤੀਪੁਰਾ, ਜਥੇਦਾਰ ਮਹਿੰਦਰ ਸਿੰਘ ਦੁੱਲਟ, ਹਰਵਿੰਦਰ ਸਿੰਘ ਮੱਖਣ ਮੰਡੇਰ ਕਲਾਂ, ਸਤਵੰਤ ਸਿੰਘ ਦੁੱਲਟ, ਲਖਵਿੰਦਰ ਸਿੰਘ ਭਾਲ, ਗੁਰਮੀਤ ਸਿੰਘ ਲੱਲੀ, ਪਰਮਜੀਤ ਸਿੰਘ ਜੱਸੇਕਾ, ਸਰਪੰਚ ਪਰਮਜੀਤ ਸਿੰਘ ਦੁੱਲਟ, ਸਰਪੰਚ ਮੁਲਖਾ ਸਿੰਘ ਕੁੰਨਰਾਂ, ਸਰਪੰਚ ਸੁਖਦੀਪ ਸਿੰਘ ਮੰਡੇਰ ਕਲਾਂ ਆਦਿ ਮੌਜੂਦ ਸਨ |
ਘਟਨਾ ਦੀ ਜਾਂਚ ਕਰਨਗੇ ਡੀ.ਸੀ. ਤਿ੍ਪਾਠੀ
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-ਲੌਾਗੋਵਾਲ ਲਾਗੇ ਕੱਲ੍ਹ ਹੋਏ ਵੈਨ ਹਾਦਸੇ ਵਿਚ ਮਾਰੇ ਗਏ ਚਾਰ ਬੱਚਿਆਂ ਨਾਲ ਸਬੰਧਿਤ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੀ ਜ਼ਿੰਮੇਵਾਰੀ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਰਾਜੇਸ਼ ਤਿ੍ਪਾਠੀ ਨੂੰ ਸੌਾਪੀ ਗਈ ਹੈ | ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਾਂਚ ਕਿੰਨੇ ਸਮੇਂ ਵਿਚ ਕੀਤੀ ਜਾਵੇਗੀ |
ਕੈਪਟਨ ਨੇ ਕੀਤਾ ਅਮਨਦੀਪ ਕੌਰ ਨੂੰ ਸਲਾਮ
ਇਸ ਹਾਦਸੇ ਸਮੇਂ ਵੈਨ 'ਚ 13 ਸਾਲਾ ਅਮਨਦੀਪ ਕੌਰ ਵੀ ਬੈਠੀ ਹੋਈ ਸੀ, ਜਿਸ ਨੇ ਸਮਝਦਾਰੀ ਵਿਖਾਉਂਦਿਆਂ ਵੈਨ ਅੰਦਰ ਬੈਠੇ 4 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ | ਅਮਨਦੀਪ ਕੌਰ ਵਲੋਂ ਵਿਖਾਈ ਬਹਾਦਰੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ | ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੈਂ 14 ਸਾਲਾ ਅਮਨਦੀਪ ਕੌਰ ਦੀ ਬਹਾਦਰੀ ਅਤੇ ਹੌਸਲੇ ਨੂੰ ਸਲਾਮ ਕਰਦਾ ਹਾਂ, ਜਿਸ ਨੇ ਬੀਤੇ ਦਿਨੀਂ ਸਕੂਲ ਵੈਨ 'ਚ ਅੱਗ ਲੱਗਣ ਤੋਂ ਬਾਅਦ ਆਪਣੀ ਜਾਨ ਜ਼ੋਖ਼ਮ 'ਚ ਪਾ ਕੇ 4 ਬੱਚਿਆਂ ਨੂੰ ਬਚਾਇਆ ਸੀ | ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਅਤੇ ਮੈਂ ਤੁਹਾਨੂੰ ਛੇਤੀ ਹੀ ਮਿਲਾਂਗਾ |
ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੇ ਦੱਸਿਆ ਕਿਹਾ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੀ ਸਕਰੀਨਿੰਗ ਦੀ ਸੂਚੀ 'ਚ 2 ਹੋਰ ਦੇਸ਼ਾਂ ਨੂੰ ਸ਼ਾਮਲ ਕੀਤਾ ਹੈ | ਇਸ ਤੋਂ ਪਹਿਲਾਂ ਸੂਬੇ ਵਲੋਂ ਚੀਨ, ਹਾਂਗਕਾਂਗ, ਥਾਈਲੈਂਡ ਅਤੇ ...
ਪਟਿਆਲਾ, 16 ਫਰਵਰੀ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਹਾਲੇ ਵੀ ਮੌਸਮ ਬਦਲਿਆ ਹੋਇਆ ਹੈ ਭਾਵੇਂ ਤਾਪਮਾਨ ਦਾ ਅੰਕੜਾ ਕੁਝ ਉੱਪਰਲੇ ਪਾਸੇ ਵੱਲ ਜਾ ਰਿਹਾ ਹੈ ਅਤੇ ਮੌਸਮ ਦੀ ਤਬਦੀਲੀ ਕਾਰਨ ਇਸ ਵੇਲੇ ਬਿਜਲੀ ਦੀ ਖਪਤ 5721 ਮੈਗਾਵਾਟ ਤੱਕ ਹੈ | ਬਿਜਲੀ ਦੀ ਖਪਤ ਨਾਲ ਨਿੱਬੜਨ ...
ਛੇਹਰਟਾ, 16 ਫਰਵਰੀ (ਸੁਰਿੰਦਰ ਸਿੰਘ ਵਿਰਦੀ)-ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਕ੍ਰਿਸ਼ਨਾ ਨਗਰ 'ਚ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ਵਿਚ ਆਉਣ ਨਾਲ 10 ਸਾਲ ਦੇ ਬੱਚੇ ਦੀ ਮੌਤ ਹੋ ਗਈ | ਮਿ੍ਤਕ ਬੱਚੇ ਦੀ ਪਛਾਣ ਸੂਰਜ ਪੁੱਤਰ ਚੰਦਰਪਾਲ ਵਾਸੀ ਸ਼ਰੀਫ ਨਗਰ, ਬਰੇਲੀ ਯੂ.ਪੀ. ...
ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)- ਪੰਜਾਬ ਪੁਲਿਸ ਵਲੋਂ ਗੈਂਗਸਟਰ ਬੁੱਢਾ ਕੇਸ 'ਚ ਅਗਲੇਰੀ ਜਾਂਚ ਨਾਲ ਤਿੰਨ ਦਿਨ ਪਹਿਲਾਂ ਗਿ੍ਫ਼ਤਾਰ ਕੀਤੇ ਜਗਦੀਪ ਸਿੰਘ ਉਰਫ਼ ਜੱਗਾ (ਬਿੱਲਾ), ਅਤੇ ਗੁਰਵਿੰਦਰ ਸਿੰਘ (ਪਹਿਲਵਾਨ) ਦੇ ਪਾਕਿਸਤਾਨ ਨਾਲ ਸਬੰਧ ਸਾਹਮਣੇ ਆਏ ਹਨ | ਪੁਲਿਸ ...
ਮੁਕੇਰੀਆਂ, 16 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਸਵੇਰੇ 4 ਵਜੇ ਦੇ ਕਰੀਬ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਭੰਗਾਲਾ ਦੇ ਜੰਡਵਾਲ ਮੋੜ 'ਤੇ ਦਿੱਲੀ ਤੋਂ ਕਟੜਾ (ਜੰਮੂ) ਜਾ ਰਹੀ ਹਰਿਆਣਾ ਰੋਡਵੇਜ਼ ਬੱਸ ਬੇਕਾਬੂ ਹੋ ਕੇ ਸਫ਼ੈਦੇ ਦੇ ਦਰਖ਼ਤ ...
ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)-ਤਨਦੇਹੀ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ, ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਕਰਮੀਆਂ ਨੂੰ ਮਾਨਤਾ ਦੇਣ ਲਈ ਇਕ ਮਹੀਨਾਵਾਰ 'ਮਾਣ ਤੇ ...
ਜਲੰਧਰ, 16 ਫਰਵਰੀ (ਸ਼ਿਵ)- ਪੰਜਾਬ ਦੀਆਂ ਜ਼ਿਆਦਾਤਰ ਨਗਰ ਕੌਾਸਲਾਂ/ਨਗਰ ਪੰਚਾਇਤਾਂ ਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾਲ ਮਿਲਣ ਕਾਰਨ ਪੰਜਾਬ ਸਰਕਾਰ ਪ੍ਰਤੀ ਨਿਰਾਸ਼ਤਾ ਜ਼ਾਹਰ ਕੀਤੀ ਹੈ ਜਿੱਥੇ ਕਈ ਮੁਲਾਜ਼ਮਾਂ ਨੂੰ ਤਿੰਨ ਮਹੀਨੇ ਦੀਆਂ ਤਨਖ਼ਾਹਾਂ ਮਿਲਣੀਆਂ ਸੀ ...
ਅੰਮਿ੍ਤਸਰ, 16 ਫਰਵਰੀ (ਜਸਵੰਤ ਸਿੰੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਨਾਭਾ ਜੇਲ੍ਹ ਦੇ ਪ੍ਰਬੰਧਕਾਂ ਵਲੋਂ ਬੰਦੀ ਸਿੰਘਾਂ ਲਈ ਭੇਜੇ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਕੀਤੀ ਬੇਅਦਬੀ ਦਾ ਸਖਤ ਨੋਟਿਸ ...
ਜਲੰਧਰ, 16 ਫਰਵਰੀ (ਸ਼ਿਵ ਸ਼ਰਮਾ)- ਪੰਜਾਬ ਵਿਚ ਦੂਜੇ ਰਾਜਾਂ ਤੋਂ ਸਭ ਤੋਂ ਜ਼ਿਆਦਾ ਕਰ ਹੋਣ ਦੇ ਬਾਵਜੂਦ ਖ਼ਜ਼ਾਨਾ ਖ਼ਾਲੀ ਦੱਸਿਆ ਜਾ ਰਿਹਾ ਹੈ ਜਦ ਕਿ ਹਰ ਸਾਲ ਰਾਜ ਦੇ ਲੋਕਾਂ ਲਈ ਸੇਵਾਵਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ ਜਦ ਕਿ ਉਨ੍ਹਾਂ ਦੇ ਉੱਪਰ ਸਰਚਾਰਜ ਹੋਰ ...
ਪਟਿਆਲਾ, 16 ਫਰਵਰੀ (ਮਨਦੀਪ ਸਿੰਘ ਖਰੋੜ)-ਨਿਆਂ ਮਿਲਣ 'ਚ ਦੇਰੀ ਹੋਣਾ ਇਨਸਾਫ਼ ਨਾ ਮਿਲਣ ਦੇ ਬਰਾਬਰ ਹੀ ਹੁੰਦਾ ਹੈ, ਜਿਵੇਂ ਕਿ ਦਿੱਲੀ 'ਚ 1984 ਦੇ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਿਖ ਕੌਮ ਵਲੋਂ ਪਿਛਲੇ 35 ਸਾਲਾਂ ਤੋਂ ਸੰਘਰਸ਼ ਕਰਨ ਦੇ ...
ਸੰਗਰੂਰ, 16 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਦੇ ਸਕੂਲਾਂ |ਚ ਖ਼ਾਲੀ ਅਸਾਮੀਆਂ ਭਰਨ ਲਈ ਜਿੰਨੇ ਅਧਿਆਪਕਾਂ ਦੀ ਲੋੜ ਹੈ ਉਸ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ ਅਤੇ 31 ਮਾਰਚ ਤੋਂ ਪਹਿਲਾਂ-ਪਹਿਲਾਂ ...
ਪਠਾਨਕੋਟ, 16 ਫਰਵਰੀ (ਸੰਧੂ)-ਸ਼ਿਮਲਾ ਕਾਲਕਾ ਹੈਰੀਟੇਜ ਤੇ ਵਿਸਟਾਡੋਮ ਕੋਚ ਦੀ ਸਫ਼ਲਤਾ ਤੋਂ ਬਾਅਦ ਹੁਣ ਉੱਤਰ ਰੇਲਵੇ ਵਲੋਂ ਕਾਂਗੜਾ ਘਾਟੀ ਦੀ ਸੈਰ ਕਰਨ ਵਾਲੇ ਸੈਲਾਨੀਆਂ ਨੂੰ ਲਭਾਉਣ ਲਈ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਸੈਕਸ਼ਨ 'ਤੇ ਵੀ ਵਿਸਟਾਡੋਮ ਕੋਚ ਸ਼ੁਰੂ ...
ਨਵੀਂ ਦਿੱਲੀ, 16 ਫਰਵਰੀ (ਏਜੰਸੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਦੱਸਿਆ ਕਿ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਫਰਵਰੀ ਤੋਂ 23 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਸਾਰੇ ਸੂਬਿਆਂ 'ਚ ਇਕ ਕਰੋੜ ਲੋਕਾਂ ਨੂੰ ਪਾਰਟੀ ਨਾਲ ...
ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਇਹ ਸਪਸ਼ਟ ਕਰਨ ਲਈ ਆਖਿਆ ਹੈ ਕਿ ਇਹ ਸਰਕਾਰੀ ਨੌਕਰੀਆਂ 'ਚ ਨਿਯੁਕਤੀਆਂ ਅਤੇ ਤਰੱਕੀਆਂ ਸਬੰਧੀ ਮੌਜੂਦਾ ਰਾਖਵਾਂਕਰਨ ਨੀਤੀ ਨਾਲ ਕੋਈ ਛੇੜਛਾੜ ਨਹੀਂ ਕਰੇਗੀ ਤਾਂ ਕਿ ਅਨੁਸੂਚਿਤ ...
ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)-ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪੈਟਰਨ ਪ੍ਰਕਾਸ਼ ਸਿੰਘ ਬਾਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਬੁਰੇ ਪ੍ਰਭਾਵਾਂ 'ਤੇ ਦੇਰੀ ਨਾਲ ਜਾਗ ਖੋਲ੍ਹੇ ਜਾਣ ਉੱਤੇ ਕਾਂਗਰਸ ਨੇ ਚੁਟਕੀ ਲੈਂਦਿਆਂ ਇਸ ਨੂੰ ਅਕਾਲੀ ਦਲ ਦਾ ਦੋਗਲਾ ...
ਅੰਮਿ੍ਤਸਰ, 16 ਫਰਵਰੀ (ਰੇਸ਼ਮ ਸਿੰਘ)-ਜਮਾਂਦਰੂ ਵਿਗਾੜ ਕਾਰਨ ਸਰੀਰ ਦੇ ਸੱਜੇ ਪਾਸੇ ਦੇ ਵਿਕਾਸ 'ਚ ਰੁਕਾਵਟ ਚੱਲਣ ਫਿਰਨ ਤੋਂ ਅਸਮਰਥ ਕਰੀਬ ਦੋ ਸਾਲ ਦੇ ਬੱਚੇ ਨੂੰ ਨਿਊਰੋ ਫ਼ਿਜ਼ੀਓਥਰੈਪੀ ਦੇ ਇਲਾਜ ਨਾਲ ਚੱਲਣ ਦੇ ਕਾਬਿਲ ਬਣਾਇਆ ਹੈ | ਇਹ ਪ੍ਰਗਟਾਵਾ ਇੱਥੇ ਬਾਵਾ ...
ਚੰਡੀਗੜ੍ਹ, 16 ਫਰਵਰੀ (ਪਠਾਨੀਆ)-ਚੰਡੀਗੜ੍ਹ ਪੁਲਿਸ ਹੁਣ ਜਲਦ ਹੀ ਡਿ੍ੰਕਨ ਡਰਾਈਵ ਨਾਕਿਆਂ 'ਤੇ ਕੈਮਰੇ ਨਾਲ ਲੈਸ ਐਲਕੋਮੀਟਰਾਂ ਨਾਲ ਨਜ਼ਰ ਆਉਣ ਵਾਲੀ ਹੈ | ਟ੍ਰੈਫਿਕ ਪੁਲਿਸ ਅਪ੍ਰੈਲ ਮਹੀਨੇ ਤੋਂ ਨਵੇਂ ਐਲਕੋਮੀਟਰਾਂ ਨਾਲ ਨਾਕਿਆਂ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ...
ਜਲੰਧਰ, 16 ਫਰਵਰੀ (ਫੁੱਲ)-ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਸਾਹਿਤਕ ਸਮਾਗਮ 'ਚ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਪੁਰਸਕਾਰ ਨਾਲ ਲੋਕ-ਹਿਤੈਸ਼ੀ ਕਹਾਣੀਕਾਰ ਅਤਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਅਤਰਜੀਤ ...
ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਔਰਤਾਂ ਦਾ ਇਕ ਸਮੂਹ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਗਿਆ, ਪਰ ਪੁਲਿਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਰੋਕ ਦਿੱਤਾ ਕਿ ਮੁਲਾਕਾਤ ਲਈ ...
ਨਰਪਿੰਦਰ ਸਿੰਘ ਧਾਲੀਵਾਲ ਰਾਮਪੁਰਾ ਫੂਲ (ਬਠਿੰਡਾ), 16 ਫਰਵਰੀ- ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮਾਲਵਾ ਪੱਟੀ ਵਿਚ ਵੱਡੀਆਂ ਗਿਣਤੀ 'ਚ ਔਰਤਾਂ ਬੱਚੇ ਜੰਮਣ ਤੋਂ ਵਾਾਝੀਆਂ ਹੋ ਰਹੀਆਂ ਹਨ | ਇਸ ਬਿਮਾਰੀ ਦੇ ਡਰ ਕਾਰਨ ਬੱਚੇਦਾਨੀ ਦੇ ਮਾਮੂਲੀ ਰੋਗ ਦੇ ਚੱਲਦਿਆਂ ...
ਪਟਿਆਲਾ, 16 ਫਰਵਰੀ (ਜਸਪਾਲ ਸਿੰਘ ਢਿੱਲੋਂ)-ਪੰਜਾਬ ਬਿਜਲੀ ਨਿਗਮ ਨੇ ਹਾਲ ਹੀ 'ਚ ਕਈ ਇੰਜੀਨੀਅਰਾਂ ਦੇ ਤਬਾਦਲੇ ਕਰਕੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਤਾਜ਼ਾ ਆਦੇਸ਼ਾਂ ਮੁਤਾਬਿਕ ਇੰਜ: ਹਰਮਿੰਦਰ ਸਿੰਘ ਕੰਬੋਜ ਨੂੰ ਉਪ ਮੁੱਖ ਇੰਜੀਨੀਅਰ/ਆਈ.ਐਸ.ਬੀ.-1 ਪਟਿਆਲਾ, ...
ਅੰਮਿ੍ਤਸਰ, 16 ਫਰਵਰੀ (ਸੁਰਿੰਦਰ ਕੋਛੜ)-ਲਾਹੌਰ ਦੇ ਪਾਕਿ ਹੈਰੀਟੇਜ ਹੋਟਲ 'ਚ ਸੰਪੂਰਨ ਹੋਈ 30ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਫ਼ਖ਼ਰ ਜ਼ਮਾਨ, ਡਾ: ਦੀਪਕ ਮਨਮੋਹਨ ਸਿੰਘ ਤੇ ਮੁਸ਼ਤਾਕ ਲਾਛਾਰੀ ਇੰਗਲੈਂਡ ਵਲੋਂ ਪੇਸ਼ ਤੇ ਸਰਬਸੰਮਤੀ ਨਾਲ ਪਾਸ ਕੀਤੇ 7 ਮਤਿਆਂ 'ਚ ...
ਲੁਧਿਆਣਾ, 16 ਫਰਵਰੀ (ਸਲੇਮਪੁਰੀ)- ਚੀਨ 'ਚ ਫੈਲੇ ਕੋਰੋਨਾ ਵਾਇਰਸ, ਜਿਸ ਨੂੰ ਹੁਣ ਕੋਵਿਡ-19 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ ਕੇਵਲ ਚੀਨ ਦੇ ਕਾਰੋਬਾਰ ਉਪਰ ਹੀ ਅਸਰ ਨਹੀਂ ਪਾਇਆ, ਸਗੋਂ ਇਸ ਦਾ ਅਸਰ ਹਰ ਤਰ੍ਹਾਂ ਦੇ ਕਾਰੋਬਾਰ ਦੇ ਨਾਲ-ਨਾਲ ਦਵਾਈ ਕਾਰੋਬਾਰ ਉੱਪਰ ਵੀ ...
ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ 22 ਫ਼ਰਵਰੀ ਤੋਂ 7 ਮਾਰਚ ਤੱਕ ਕੱਢਿਆ ਜਾ ਰਿਹਾ ਹੈ | ਇਹ ...
ਅੰਮਿ੍ਤਸਰ, 16 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਆਪਣੀ ਫ਼ੌਜ ਬਾਰੇ ਦਿੱਤੇ ਬਿਆਨ ਕਿ ਉਹ 'ਫ਼ੌਜ ਤੋਂ ਨਹੀਂ ਡਰਦੇ' ਕਾਰਨ ਪੂਰੀ ਤਰ੍ਹਾਂ ਨਾਲ ਵਿਰੋਧੀ ਧਿਰਾਂ ਦਾ ਨਿਸ਼ਾਨਾ ਬਣ ਚੁੱਕੇ ਹਨ | ਉਨ੍ਹਾਂ ਕਿਹਾ ਸੀ ਕਿ ਉਹ ਫ਼ੌਜ ...
ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਦੀ 4 ਨੰਬਰ ਬੈਰਕ 'ਚ ਬੀਤੇ ਦਿਨ ਆਪਸੀ ਮਾਰਕੁੱਟ ਦੌਰਾਨ ਕਈ ਕੈਦੀ ਜ਼ਖ਼ਮੀ ਹੋ ਗਏ | ਇਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਰੋਜ਼ਾਨਾ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੈਦੀਆਂ ...
ਉਨਾਓ, 16 ਫਰਵਰੀ (ਏਜੰਸੀ)-ਉੱਤਰ ਪ੍ਰਦੇਸ਼ 'ਚ ਐਤਵਾਰ ਨੂੰ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਇਕ ਕਾਰ ਤੇ ਟਰੱਕ ਦੀ ਟੱਕਰ ਕਾਰਨ ਕਾਰ ਨੂੰ ਅੱਗ ਲੱਗਣ ਨਾਲ 7 ਲੋਕ ਜ਼ਿੰਦਾ ਸੜ ਗਏ ਹਨ | ਉਨਾਓ ਦੇ ਪੁਲਿਸ ਸੁਪਰਡੰਟ ਵੀਰਕਾਂਤ ਵੀਰ ਸਿੰਘ ਨੇ ਦੱਸਿਆ ਕਿ ਬੰਗਾਰਮਾਊ ਨੇੜੇ ...
ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਜਾਮੀਆ ਮਿਲੀਆ ਯੂਨੀਵਰਸਿਟੀ ਇਕ ਵਾਰ ਫਿਰ ਉਸ ਸਮੇਂ ਚਰਚਾ 'ਚ ਆ ਗਈ, ਜਦੋਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ, ਜਿਸ ਨੂੰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ 15 ਦਸੰਬਰ ਨੂੰ ਵਿਦਿਆਰਥੀਆਂ 'ਤੇ ਪੁਲਿਸ ਦੀ ...
ਸ੍ਰੀਨਗਰ, 16 ਫਰਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਅੱਤਵਾਦੀਆਂ ਨਾਲ ਗਿ੍ਫ਼ਤਾਰ ਕੀਤੇ ਗਏ ਪੁਲਿਸ ਦੇ ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰ ਤੋਂ ਹੁੰਦੇ ਵਪਾਰ ਜ਼ਰੀਏ ਹੋਣ ਵਾਲੀ ...
ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਰਾਹੁਲ ਗਾਂਧੀ ਵਲੋਂ 2013 'ਚ ਆਪਣੀ ਹੀ ਯੂ.ਪੀ.ਏ. ਸਰਕਾਰ ਵਲੋਂ ਲਿਆਂਦੇ ਇਕ ਆਰਡੀਨੈਂਸ ਦੀ ਕਾਪੀ ਪਾੜਨ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਯੋਜਨਾ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਮੌਾਟੇਕ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX