ਮੰਡਵੀ, ਮੂਨਕ, 16 ਫਰਵਰੀ (ਮਦਾਨ, ਸਿੰਗਲਾ, ਭਾਰਦਵਾਜ) - ਮੂਨਕ-ਪਾਤੜਾਂ ਸੜਕ ਦਾ ਪਿੰਡ ਬੰਗਾਂ ਦੇ ਬੱਸ ਸਟੈਂਡ ਤੇ ਪੰਜਾਬ ਦੇ ਲੋਕ ਨਿਰਮਾਨ ਵਿਭਾਗ ਤੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਪਲੈਨਿੰਗ ਬੋਰਡ ਦੀ ਉਪ ਚੇਅਰਮੈਨ ਬੀਬੀ ਰਜਿੰਦਰ ਕੌਰ ਭੱਠਲ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਸ਼ੋਕ ਭਾਨ ਨੇ ਸਾਂਝੇ ਤੌਰ ਉੱਤੇ ਇਸ ਸੜਕ ਦਾ ਨਾਂਅ ਪੈਪਸੂ ਸਮੇਂ ਮੁੱਖ ਮੰਤਰੀ ਰਹੇ ਸਵ: ਬਾਬੂ ਬਿਰਸ਼ ਭਾਨ ਦੇ ਨਾਂਅ ਦਾ ਨੀਂਹ-ਪੱਥਰ ਰੱਖਿਆ ਤੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਇਹ ਮਾਰਗ ਬਾਬੂ ਬਿਰਸ਼ ਭਾਨ ਦੇ ਨਾਂਅ 'ਤੇ ਜਾਣਿਆ ਜਾਵੇਗਾ | ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾਂ ਵਿਖੇ ਰੱਖੇ ਪ੍ਰੋਗਰਾਮ ਵਿਚ ਬੋਲਦੇ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਬਾਬੂ ਬਿਰਸ ਭਾਨ ਜੀ ਦੀਆਂ ਕੀਤੀਆਂ ਕੁਰਬਾਨੀਆਂ ਤੇ ਕੀਤੇ ਵਿਕਾਸ ਦੇ ਕੰਮਾਂ ਨੰੂ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਬਾਬੂ ਜੀ ਨੰੂ ਮਹਾਨ ਸ਼ਖ਼ਸੀਅਤ ਦੱਸਿਆ | ਇਸ ਦੌਰਾਨ ਸ੍ਰੀ ਸਿੰਗਲਾ ਨੇ ਦੱਸਿਆ ਕਿ ਲਹਿਰੇ ਹਲਕੇ ਦੀ ਸੜਕਾਂ ਦੇ ਨਵੀਨੀਕਰਨ ਲਈ 60 ਕਰੋੜ ਰੁਪਏ ਰਾਖਵੇਂ ਰੱਖੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ ਖੇਡ ਗਰਾਊਾਡ ਤੇ ਕਿੱਟਾਂ ਵੱਲ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਬਦਲੀਆਂ ਵੱਲ ਵਿਸ਼ੇਸ਼ ਰਣਨੀਤੀ, ਮੈਰਿਟ ਅਤੇ ਮਹਿਲਾ ਅਧਿਆਪਕਾ ਨੰੂ ਪਹਿਲ ਦੇ ਆਧਾਰਤ ਰਣਨੀਤੀ ਤੇ ਕੰਮ ਕਰ ਰਹੀ ਹੈ | ਉਨ੍ਹਾਂ ਬੰਗਾਂ ਸਕੂਲ ਦੇ ਲਈ ਬਾਸਕਟਬਾਲ ਦੇ ਗਰਾਊਾਡ ਅਤੇ ਮਿਡ ਡੇ ਮੀਲ ਲਈ ਸ਼ੈੱਡ ਅਤੇ ਕਮਰਿਆਂ ਦੀ ਮੰਗ ਨੰੂ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ | ਇਸ ਦੌਰਾਨ ਸ੍ਰੀਮਤੀ ਭੱਠਲ ਨੇ ਕਿਹਾ ਕਿ ਇਸ ਸੜਕ ਦਾ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਹੁਣ ਵੀ ਚੰਗਾ ਹੈ ਕਿ ਇਹ ਸੜਕ ਆਜ਼ਾਦੀ ਘੁਲਾਟੀਆ ਦੀ ਯਾਦ ਬਣੀ ਹੈ | ਇਸ ਦੌਰਾਨ ਬਾਬੂ ਬਿਰਸ ਭਾਨ ਦੇ ਸਪੁੱਤਰ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਸ਼ੋਕ ਭਾਨ ਨੇ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੂਨਕ ਵਿਖੇ ਦੂਜੀ ਕੋਰਟ 24 ਫਰਵਰੀ ਤੋਂ ਚਾਲੂ ਹੋ ਜਾਵੇਗੀ ਜਿਸ ਕਾਰਨ ਲੋਕਾਂ ਨੰੂ ਇਨਸਾਫ਼ ਮਿਲਨ ਵਿਚ ਸਮਾਂ ਘੱਟ ਲੱਗੇਗਾ | ਸਟੇਜ ਦਾ ਸੰਚਾਲਨ ਮੈਡਮ ਭੁਪਿੰਦਰ ਕੌਰ ਅਤੇ ਪੂਨਮ ਮਦਾਨ ਨੇ ਕੀਤਾ | ਇਸ ਸਮੇਂ ਐਮ.ਐਲ.ਏ. ਨਿਰਮਲ ਸਿੰਘ ਸਤਰਾਣਾ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਰਘਵੀਰ ਸਿੰਘ ਬਨਾਰਸੀ, ਸਮਾਜ ਸੇਵੀ ਵਿਪਨ ਗਰਗ, ਪੋਲੋਜੀਤ ਸਿੰਘ ਮਕੋਰੜ, ਕੈਪਟਨ ਮੁਖ਼ਤਿਆਰ ਸਿੰਘ ਸਰਪੰਚ ਬੰਗਾਂ, ਕੈਪਟਨ ਮੱਘਰ ਸਿੰਘ, ਚਾਂਦੀ ਰਾਮ ਬੰਗਾਂ, ਅਮਰ ਸਿੰਘ ਸਾਬਕਾ ਸਰਪੰਚ ਰਾਮ ਸਿੰਘ ਬੰਗਾਂ, ਰਾਮਗਿਰ, ਭੂਰਾ ਸਿੰਘ ਨੰਬਰਦਾਰ, ਸਾਬਕਾ ਚੇਅਰਮੈਨ ਰਾਜਵਿੰਦਰ ਸਿੰਘ ਬਾਦਲਗੜ੍ਹ, ਕੁਲਦੀਪ ਸਿੰਘ ਬਾਦਲਗੜ੍ਹ, ਪ੍ਰਵੀਨ ਸਿੰਘ, ਗੁਰਚੈਨ ਸਿੰਘ, ਦੇਸ਼ ਰਾਜ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਬਾਦਲਗੜ੍ਹ, ਜੋਰਾ ਸਿੰਘ ਪੰਚ, ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਜਗਦੀਸ ਗੋਇਲ, ਉਪ ਪ੍ਰਧਾਨ ਰਿੰਕੂ ਸੈਣੀ, ਐਸ.ਈ. ਪਰਮਜੀਤ ਗੋਇਲ, ਐਕਸੀਅਨ ਵਿਪਨ ਬਾਂਸਲ, ਐਸ.ਡੀ.ਓ. ਹਰਸ਼ ਗੋਇਲ ਐਸ.ਡੀ.ਐਮ.ਮੂਨਕ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਬੂਟਾ ਸਿੰਘ ਗਿੱਲ, ਐਸ.ਐਚ.ਓ. ਗੁਰਮੀਤ ਸਿੰਘ, ਪਿ੍ੰਸੀਪਲ ਡੀ.ਏ.ਵੀ. ਸੰਜੀਵ ਸ਼ਰਮਾ, ਰਵਿੰਦਰ ਸ਼ਰਮਾ, ਪਿ੍ੰਸੀਪਲ ਹਰਪ੍ਰੀਤ ਕੌਰ, ਹਿਮਾਂਸੂ ਸਿੰਗਲਾ ਤੇ ਸਮੂਹ ਸਕੂਲ ਸਟਾਫ਼ ਮੌਜੂਦ ਸੀ |
ਲੌਾਗੋਵਾਲ, 16 ਫਰਵਰੀ (ਵਿਨੋਦ, ਖੰਨਾ) - ਲੰਘੇ ਦਿਨ ਲੌਾਗੋਵਾਲ ਵਿਖੇ ਵਾਪਰੇ ਹਿਰਦੇਵੇਧਕ ਵੈਨ ਹਾਦਸੇ ਦੌਰਾਨ ਉਸੇ ਮੰਦਭਾਗੀ ਵੈਨ 'ਚ ਸਵਾਰ 9ਵੀਂ ਸ਼੍ਰੇਣੀ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਚਾਰ ਬੱਚਿਆਂ ਦੀਆਂ ਜਾਨਾਂ ਬਚਾ ਕੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ | ...
ਚੀਮਾ ਮੰਡੀ, 16 ਫਰਵਰੀ (ਦਲਜੀਤ ਸਿੰਘ ਮੱਕੜ) - ਕਸਬੇ ਦੇ ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਦੌਰਾਨ ਭਾਰੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੇ ...
ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ (ਭੁੱਲਰ, ਧਾਲੀਵਾਲ) - ਸਥਾਨਕ ਕੱਚਾ ਪਹਾ ਰੋਡ ਦੇ ਪ੍ਰੀਤ ਨਗਰ ਮੁਹੱਲੇ 'ਚ ਲੋਕਾਂ ਦੇ ਵਿਰੋਧ ਦੇ ਬਾਵਜੂਦ ਪੁਲਿਸ ਦੀ ਮੌਜੂਦਗੀ ਵਿਚ ਲੱਗ ਰਹੇ ਟਾਵਰ ਨੂੰ ਲੈ ਕੇ ਮੁਹੱਲਾ ਵਾਸੀਆਂ ਵੱਲੋਂ ਪੁਲਿਸ ਅਤੇ ਪਲਾਟ ਮਾਲਕ ਦੇ ਿਖ਼ਲਾਫ਼ ਧਰਨਾ ...
ਸੰਗਰੂਰ, 16 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਟੈੱਟ ਪਾਸ ਬੇਰੁਜਗਾਰ ਬੀ.ਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾ, ਸੂਬਾਈ ਆਗੂ ਰਣਬੀਰ ਨਦਾਮਪੁਰ, ਤਜਿੰਦਰ ਬਠਿੰਡਾ ਅਤੇ ਸੰਦੀਪ ਗਿੱਲ ਨੇ ਦੱਸਿਆ ਕਿ ਉਨ੍ਹਾਂ ਦਾ ਸਿੱਖਿਆ ਮੰਤਰੀ ਸ੍ਰੀ ...
ਭਵਾਨੀਗੜ੍ਹ, 16 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਪਿੰਡ ਮਾਝੀ ਦੇ ਵਾਸੀਆਂ ਵਲੋਂ ਪਿੰਡ ਵਿਚ ਵਿਕ ਰਹੇ ਨਸ਼ੇ ਨੂੰ ਰੋਕਣ ਲਈ ਪਿੰਡ ਵਾਸੀਆਂ ਦੀ ਬੁਲਾਈ ਮੀਟਿੰਗ ਦੌਰਾਨ ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਸਬੰਧੀ ਪਿੰਡ ...
ਭਵਾਨੀਗੜ੍ਹ, 16 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਨਾਭਾ ਕੈਂਚੀਆਂ ਵਿਖੇ ਇਕ ਕਾਰ ਅਤੇ ਬੋਲੇਰੋ ਗੱਡੀ ਵਿਚਕਾਰ ਹੋਏ ਹਾਦਸੇ ਵਿਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਦੋਵੇਂ ਗੱਡੀਆਂ ਦੇ ਸਵਾਰ ਵਾਲ-ਵਾਲ ਬਚ ਗਏ | ਇਸ ਸਬੰਧੀ ...
ਜਖੇਪਲ, 16 ਫਰਵਰੀ (ਮੇਜਰ ਸਿੰਘ ਸਿੱਧੂ) - ਪਿੰਡ ਦੌਲਾ ਸਿੰਘ ਵਾਲਾ ਅਤੇ ਜਖੇਪਲ ਦੇ ਖੇਤਾਂ ਵਿਚੋਂ ਦੋ ਟਰਾਂਸਫਾਰਮ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਖ਼ਜ਼ਾਨਚੀ ਰਛਪਾਲ ਸਿੰਘ ਦੌਲਾ ਸਿੰਘ ਵਾਲਾ ਨੇ ਦੱਸਿਆ ਕਿ ...
ਸੰਗਰੂਰ, 16 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਮੁੱਖ ਮੰਤਰੀ ਪੰਜਾਬ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਹੈ ਕਿ ਸਬੰਧਿਤ ਡੀ.ਐਸ.ਪੀਜ਼ ਦੇ ਸਹਿਯੋਗ ਨਾਲ ...
ਸੰਗਰੂਰ, 16 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਟੈੱਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ ਦਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੱਕਾ-ਧਰਨਾ 162 ਦਿਨਾਂ ਤੋਂ ਜਾਰੀ ਹੈ | ਯੂਨੀਅਨ ਦੇ ...
ਧਰਮਗੜ੍ਹ, 16 ਫਰਵਰੀ (ਗੁਰਜੀਤ ਸਿੰਘ ਚਹਿਲ) - ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਹਲਕਾ ਲਹਿਰਾਗਾਗਾ ਪਰਮਿੰਦਰ ਸਿੰਘ ਢੀਂਡਸਾ ਵਲੋਂ ਸਰਕਲ ਧਰਮਗੜ੍ਹ ਦੇ ਵਰਕਰਾਂ ਦੀ ਮੀਟਿੰਗ ਅੱਜ (17 ਫਰਵਰੀ) ਨੂੰ ਪਿੰਡ ਕਣਕਵਾਲ ਭੰਗੂਆਂ ਵਿਖੇ ਕੀਤੀ ਜਾ ਰਹੀ ਹੈ | ਢੀਂਡਸਾ ਪਰਿਵਾਰ ਦੇ ...
ਅਮਰਗੜ੍ਹ , 16 ਫਰਵਰੀ (ਸੁਖਜਿੰਦਰ ਸਿੰਘ ਝੱਲ) - ਸੰਗਰੂਰ ਵਿਖੇ 23 ਫਰਵਰੀ ਨੂੰ ਰੈਲੀ ਦੇ ਰੂਪ ਵਿਚ ਕੀਤਾ ਜਾਣ ਵਾਲਾ ਇਕੱਠ ਇਕ ਵਿਸ਼ੇਸ਼ ਪਾਰਟੀ ਦਾ ਨਹੀਂ ਬਲਕਿ ਸਾਂਝੀ ਪੰਥਕ ਸੋਚ ਰੱਖਣ ਵਾਲਿਆਂ ਦਾ ਹੋਵੇਗਾ ਅਤੇ ਇਹ ਇਕੱਠ ਸਪਸ਼ਟ ਕਰ ਦੇਵੇਗਾ ਕਿ ਸਮੁੱਚੇ ਪੰਜਾਬੀ ...
ਸੰਗਰੂਰ, 16 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਅਕਾਲੀ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਹੈ ਕਿ ਟਕਸਾਲੀ ਆਗੂਆਂ ਦਾ ਕੋਈ ਸਿਧਾਂਤ ਨਹੀਂ ਅਤੇ ਸ਼੍ਰੋਮਣੀ ਅਕਾਲੀ ਦਲ ਨੰੂ ਇਨ੍ਹਾਂ ਤੋਂ ਕੋਈ ਖ਼ਤਰਾ ਨਹੀਂ | ਅੱਜ ਇੱਥੇ ਇਕ ...
ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ (ਭੁੱਲਰ, ਧਾਲੀਵਾਲ) - ਸੁਨਾਮ ਨੇਤਰ ਬੈਂਕ ਸਮਿਤੀ ਸੁਨਾਮ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪ੍ਰਧਾਨ ਨਰਿੰਦਰਪਾਲ ਦੀ ਅਗਵਾਈ ਵਿਚ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ...
ਸੰਦੌੜ, 16 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਕਾਲਜ ਦਾ ਸਾਲਾਨਾ 49ਵਾਂ ਖੇਡ ਸਮਾਰੋਹ ਪਿ੍ੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਹੇਠ ਸਾਨੋ ਸ਼ੌਕਤ ਨਾਲ ਕਰਵਾਇਆ ਗਿਆ | ਜਿਸ ਵਿਚ ਦਸਮੇਸ਼ ਕੰਬਾਈਨ ਮਾਲੇਰਕੋਟਲਾ ਦੇ ...
ਭਵਾਨੀਗੜ੍ਹ, 16 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਓ.ਬੀ.ਸੀ. ਭਾਈਚਾਰੇ ਨੂੰ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਸਮਾਜ ਵਿਚ ਵਧੀਆ ਰੁਤਬੇ ਲੈਣ ਲਈ ਮਿਹਨਤ ਕਰਨੀ ਚਾਹੀਦੀ ਹੈ, ਇਹ ਵਿਚਾਰ ਓ.ਬੀ.ਸੀ ਮਹਾਂ ਸਭਾ ਦੇ ਸੂਬਾ ਪ੍ਰਧਾਨ ਐਮ.ਪੀ ...
ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ (ਸੱਗੂ, ਧਾਲੀਵਾਲ, ਭੁੱਲਰ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਹਲਕਾ ਸੁਨਾਮ ਵਿਚ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕਰ ਕੇ ਵਿੱਦਿਅਕ ਪਛੜੇ ਪਣ ਨੂੰ ਦੂਰ ਕਰਨ ਅਤੇ ਛੇੜੀ ਮੁਹਿੰਮ ...
ਕੌਹਰੀਆਂ, 16 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀ ਹਨ | ਇਸ ਕੜੀ ਤਹਿਤ ਮਾਸਟਰ ਅਜੈਬ ਸਿੰਘ ਰਟੋਲ ਹਲਕਾ ਇੰਚਾਰਜ ਵਲੋਂ ਹਲਕੇ ਦੇ ਪਿੰਡ ਉਭਿਆ, ਹਰੀਗੜ੍ਹ, ਢੰਢਿਆਲ, ...
ਲਹਿਰਾਗਾਗਾ, 16 ਫਰਵਰੀ (ਸੂਰਜ ਭਾਨ ਗੋਇਲ) - ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ਦੀ ਰਾਜਨੀਤੀ 'ਤੇ ਕੋਈ ਅਸਰ ਨਹੀਂ ਪਵੇਗਾ | ਵਿਧਾਨ ਸਭਾ ਚੋਣਾਂ 2017 ਦੀ ਤਰਾਂ ਹੀ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ ਅਤੇ ਕੈਪਟਨ ਮੁੱਖ ...
ਸੰਦੌੜ, 16 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਬਾਦਲ ਪਰਿਵਾਰ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ ਅਤੇ ਇਸ ਰੈਲੀ ਵਿਚ ਸਿਰਫ਼ ਜ਼ਿਲ੍ਹਾ ...
ਮਹਿਲਾਂ ਚੌਾਕ, 16 ਫਰਵਰੀ (ਸੁਖਵੀਰ ਸਿੰਘ ਢੀਂਡਸਾ) - ਚੇਅਰਮੈਨ ਰਾਓਇੰਦਰ ਸਿੰਘ ਅਤੇ ਵਾਇਸ ਚੇਅਰਮੈਨ ਕੌਰ ਸਿੰਘ ਡੁੱਲਟ ਦੀ ਅਗਵਾਈ ਵਿਚ ਚੱਲ ਰਹੀ ਸੰਸਥਾ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਕ ਵਿਖੇ ਗੁਰੂ ਨਾਨਕ ਦੇਵ ਡੈਂਟਲ ਕਾਲਜ ਐਾਡ ਰਿਸਰਚ ਇੰਸਟੀਚਿਊਟ ਸੁਨਾਮ ...
ਛਾਜਲੀ, 16 ਫ਼ਰਵਰੀ (ਗੁਰਸੇਵ ਸਿੰਘ ਛਾਜਲੀ) - ਜੀ.ਐਮ. ਮਾਡਲ ਹਾਈ ਸਕੂਲ ਛਾਜਲੀ ਵਿਖੇ ਸਾਲਾਨਾ ਪ੍ਰੋਗਰਾਮ ਕਰਵਾਇਆਂ ਗਿਆ ਜਿਸ ਵਿੱਚ ਐਮ.ਡੀ .ਸੁਰਿੰਦਰ ਸਿੰਘ ਮਾਨ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਬੱਚਿਆ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ...
ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ (ਧਾਲੀਵਾਲ, ਭੁੱਲਰ) - ਲਾਇਨਜ਼ ਕਲੱਬ ਸੁਨਾਮ ਰਾਇਲਜ ਵਲੋਂ ਕਲੱਬ ਪ੍ਰਧਾਨ ਅੰਕੁਰ ਜਖਮੀ ਦੀ ਅਗਵਾਈ ਵਿਚ ਚਾਰਟਰ ਨਾਇਟ ਕਰਵਾਈ ਗਈ ਜਿਸ ਵਿਚ ਕਲੱਬ ਦੇ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ, ਜਗਮੋਹਨ ਸਿੰਘ, ਕਰੁਨ ਨੇ ਬਾਂਸਲ ...
ਸੰਦੌੜ, 16 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸਮਾਜਸੇਵੀ ਇੰਜੀਨੀਅਰ ਹਰਜਿੰਦਰ ਸਿੰਘ ਕਹਿਲ ਅਮਰੀਕਾ ਅਤੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਕਹਿਲ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਦੌੜ ...
ਕੌਹਰੀਆਂ, 16 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਭਗਤ ਧੰਨਾ ਜੱਟ ਗਊਸ਼ਾਲਾ ਪਿੰਡ ਰੋਗਲਾ ਵਿਚ ਤੀਜਾ ਪੰਚ ਕੁੰਡੀਯ ਮਾਂ ਬਗਲਾਮੁਖੀ ਯੱਗ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਰਾਮਲਾਲ ਸ਼ਾਸਤਰੀ ਰੋਗਲਾ ਵਾਲਿਆਂ ਨੇ ਦੱਸਿਆ ਕਿ ਇਲਾਕੇ ਦੀ ਸੁਖ ਸ਼ਾਂਤੀ ਅਤੇ ਤਰੱਕੀ ਲਈ ...
ਸੰਗਰੂਰ, 16 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾਈ ਸਕੱਤਰ ਅਤੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ, ਕੈਪਟਨ ਰਾਮ ਸਿਘ ਅਤੇ ਜ਼ਿਲ੍ਹਾ ਸਕੱਤਰ ਪਵਨ ਕੁਮਾਰ ਗਰਗ ਨੇ ਕਿਹਾ ਕਿ 2022 ਦੀ ਚੋਣਾਂ ਵਿਚ ਪੰਜਾਬ ਅੰਦਰ ਅਕਾਲੀ ...
ਅਮਰਗੜ੍ਹ, 16 ਫਰਵਰੀ (ਸੁਖਜਿੰਦਰ ਸਿੰਘ ਝੱਲ) - ਪਿ੍ੰਸੀਪਲ ਸੁਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ, ਸ਼ਬਦ ਗਾਇਨ ਨਾਲ ਆਰੰਭ ਹੋਏ ਇਸ ਸਮਾਗਮ ਦੌਰਾਨ ਸੈਸ਼ਨ 2016-17 ਅਤੇ 2017-18 ਵਿਚ ਪਾਸ ਹੋਏ ਵਿਦਿਆਰਥੀਆਂ ਨੂੰ ਮੁੱਖ ...
ਮੂਣਕ, 16 ਫਰਵਰੀੰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)- ਅਕਾਲੀ ਸਰਕਾਰ ਸਮੇਂ ਵਾਪਰੇ ਬਰਗਾੜੀ ਬੇਅਦਬੀ ਕਾਂਡ ਦਾ ਖ਼ਮਿਆਜ਼ਾ ਅਕਾਲੀਆਂ ਨੂੰ ਹੀ ਭੁਗਤਣਾ ਪਵੇਗਾ, ਅਕਾਲੀ ਸਰਕਾਰ ਨੇ ਵਿਕਾਸ ਪੱਖੋਂ ਹਲਕੇ ਲਹਿਰੇ ਨੂੰ ਪਿਛਲੇ ਦਸ ਸਾਲਾਂ 'ਚ ਪਿਛਾੜ ਕੇ ਰੱਖ ਦਿੱਤਾ ਸੀ | ...
ਸੰਗਰੂਰ, 16 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਨਿਵੇਕਲੀ ਪਹਿਲ ਕਦਮੀ ਕਰਦਿਆਂ 'ਬਾਬਾ ਨਾਨਕ' ਵਲੋਂ 24 ਸਾਲਾਂ ਦੇ ਸਫ਼ਰ ਦੌਰਾਨ ਕੀਤੀਆਂ ...
ਧਰਮਗੜ੍ਹ, 16 ਫਰਵਰੀ (ਗੁਰਜੀਤ ਸਿੰਘ ਚਹਿਲ) - ਆਲ ਇੰਡੀਆ ਗ੍ਰੰਥੀ, ਰਾਗੀ, ਪ੍ਰਚਾਰਕ ਸਿੰਘ ਸਭਾ ਅਤੇ ਬਾਬਾ ਬੁੱਢਾ ਇੰਟਰਨੈਸ਼ਨਲ ਗ੍ਰੰਥੀ ਸਭਾ ਵਲੋਂ ਸਾਂਝੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨਾਲ ਅਹਿਮ ...
ਅਹਿਮਦਗੜ੍ਹ, 16 ਫਰਵਰੀ (ਪੁਰੀ, ਮਹੋਲੀ) - ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਕੈਂਸਰ ਬੀਮਾਰੀ ਦੇ ਮੁਫ਼ਤ ਟੈੱਸਟ ਸਬੰਧੀ ਕੈਂਪ ਲਗਾਇਆ ਗਿਆ | ਰੋਟਰੀ ਇੰਟਰਨੈਸ਼ਨਲ ਵਲੋਂ ਸਥਾਪਿਤ ਕੈਂਸਰ ਬੀਮਾਰੀਆਂ ਟੈੱਸਟਾਂ ਸਬੰਧੀ ਸਾਰੀ ਟੀਮ ਵਲੋਂ ਡਾਕਟਰ ਗਗਨਦੀਪ ਦੀ ਦੇਖ-ਰੇਖ ...
ਮੂਣਕ, 16 ਫਰਵਰੀ (ਭਾਰਦਵਜ, ਸਿੰਗਲਾ) - ਬਾਦਲ ਧੜੇ ਤੋਂ ਨਿਰਾਸ਼ ਆਗੂਆਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਸਿਧਾਂਤਕ ਸੋਚ ਵਾਲੇ ਅਕਾਲੀ ਲੀਡਰਾਂ ਦੀ ਅਗਵਾਈ 'ਚ ਅਕਾਲੀ ਦਲ ਨੂੰ ਮੁੜ ਸਿਧਾਂਤਕ ਲੀਹਾਂ ਤੇ ਲਿਆਉਣ ਅਤੇ ਪੰਥ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ 23 ...
ਮੰਡਵੀ, 16 ਫਰਵਰੀ (ਪ੍ਰਵੀਨ ਮਦਾਨ)- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪਲਾਨਿੰਗ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਬਾਦਲਾਂ ਅਤੇ ਢੀਂਡਸਾਂ ਪਰਿਵਾਰ ਦੀ ਆਪਸੀ ਲੜਾਈ 'ਤੇ ਵੱਡਾ ਬਿਆਨ ਦਿੱਤਾ | ਪਿੰਡ ਬੰਗਾ ਵਿਖੇ ਪ੍ਰੋਗਰਾਮ ਵਿਚ ਸ਼ਾਮਲ ...
ਭਵਾਨੀਗੜ੍ਹ, 16 ਫਰਵਰੀ (ਰਣਧੀਰ ਸਿੰਘ ਫੱਗੂਵਾਲਾ)- ਭਾਰਤੀ ਫ਼ੌਜ ਦੇ ਰਾਵਿੰਦਰ ਸਿੰਘ ਨੇ ਇੰਟਰਨੈਸ਼ਨਲ ਕਿੱਕ ਬਾਕਸਿੰਗ ਵਿਚੋਂ ਭਾਰਤ ਦੀ ਨੁਮਇੰਦਗੀ ਕਰਦਿਆਂ 81 ਕਿਲੋ ਭਾਰ ਵਰਗ 'ਚੋਂ ਸੋਨ ਤਗਮਾ ਜਿੱਤ ਕੇ ਭਾਰਤੀ ਫ਼ੌਜ, ਪੰਜਾਬ, ਜ਼ਿਲ੍ਹਾ ਸੰਗਰੂਰ ਅਤੇ ਆਪਣੇ ਮਾਪਿਆਂ ...
ਸੰਗਰੂਰ, 16 ਫਰਵਰੀ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ | ਯੂਨੀਅਨ ਵਲੋਂ 17 ਫਰਵਰੀ ਨੂੰ ਚੰਡੀਗੜ੍ਹ ਵਿਖੇ ਜਿਨਸਾਂ ਦੀ ਸਰਕਾਰੀ ਖਰੀਦ ਬੰਦ ਕਰਨ ਦੇ ਵਿਰੋਧ ਵਿਚ ...
ਲਹਿਰਾਗਾਗਾ, 16 ਫਰਵਰੀ (ਗਰਗ, ਢੀਂਡਸਾ, ਗੋਇਲ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੌਾਗੋਵਾਲ ਵਿਖੇ ਵਾਪਰੇ ਸਕੂਲ ਵੈਨ ਹਾਦਸੇ 'ਤੇ ਗਹਿਰਾ ...
ਭਵਾਨੀਗੜ੍ਹ, 16 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਕਾਂਗਰਸ ਸਰਕਾਰ ਵਲੋਂ ਪਾਰਟੀ ਲਈ ਮਿਹਨਤੀ ਅਤੇ ਵਫਾਦਾਰੀ ਨਿਭਾਉਣ ਵਾਲੇ ਵਿਅਕਤੀਆਂ ਨੂੰ ਹਮੇਸ਼ਾਂ ਵੱਡੇ ਮਾਣ ਦਿੱਤੇ ਜਾ ਰਹੇ ਹਨ, ਇਹ ਵਿਚਾਰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ...
ਸੰਗਰੂਰ, 16 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸ ਆਗੂ ਸ੍ਰੀ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਕਿਹਾ ਕਿ ਮਾਰਚ ਦੇ ਪਹਿਲੇ ਹਫ਼ਤੇ ਤੋਂ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦਾ ਕੰਮ ਆਰੰਭ ਹੋ ...
ਸੰਗਰੂਰ, 16 ਫਰਵਰੀ (ਅਮਨਦੀਪ ਸਿੰਘ ਬਿੱਟਾ) - ਦਰਜਾ ਚਾਰ ਵੇਅਰ ਹਾਊਸ ਯੂਨੀਅਨ ਦੀ ਮੀਟਿੰਗ ਕੰਵਰ ਪਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੰਗਰੂਰ, ਬਰਨਾਲਾ ਦੇ ਦਰਜਾ ਚਾਰ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ 24 ਫਰਵਰੀ ਨੂੰ ਪੰਜਾਬ, ਯੂ.ਟੀ ਦੇ ...
ਛਾਹੜ, 16 ਫਰਵਰੀ (ਜਸਵੀਰ ਸਿੰਘ ਔਜਲਾ) - ਨੇੜਲੇ ਪਿੰਡ ਚੱਠਾ ਨਨਹੇੜਾ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਨੀਂਹ ਪੱਥਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਰੱਖਿਆ | ਗੁਰਦੁਆਰਾ ਸਾਹਿਬ ਦੇ ਲੰਗਰ ...
ਧੂਰੀ, 16 ਫਰਵਰੀ (ਸੰਜੇ ਲਹਿਰੀ, ਦੀਪਕ) - ਬਾਦਲ ਭਜਾਓ ਪੰਥ ਬਚਾਓ, ਬਾਦਲ ਭਜਾਓ ਪਾਰਟੀ ਬਚਾਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਸਿਧਾਂਤਕ ਲੀਹਾਂ 'ਤੇ ਲਿਆਉਣ ਲਈ 23 ਫਰਵਰੀ ਨੂੰ ਅਨਾਜ ਮੰਡੀ ਸੰਗਰੂਰ ਵਿਖੇ ਸੁਖਦੇਵ ਸਿੰਘ ...
ਧੂਰੀ, 16 ਫਰਵਰੀ (ਦੀਪਕ) - ਅੱਜ ਐਟੀ ਸਮਾਜ ਵਿਰੋਧੀ ਧਤਾਕਤਾਂ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੋਰਾ ਸਿੰਘ ਚੀਮਾਂ ਅਤੇ ਮੀਤ ਪ੍ਰਧਾਨ ਸਾਬਕਾ ਸਰਪੰਚ ਨਾਹਰ ਸਿੰਘ ਮੀਮਸਾ ਵਲੋਂ ਥਾਣਾ ਸਦਰ ਧੂਰੀ ਦੇ ਮੁੱਖ ਅਫ਼ਸਰ ਡਾ. ਜਗਬੀਰ ਸਿੰਘ ਢੱਟ ਦਾ ਸਨਮਾਨ ਕੀਤਾ ਗਿਆ | ਆਗੂਆਂ ...
ਧੂਰੀ, 16 ਫਰਵਰੀ (ਦੀਪਕ)- ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੀਤੇ ਗਏ ਸਮਾਗਮ ਸਮੇਂ ਬਿਆਨ ਦਿੱਤਾ ਹੈ ਕਿ ਪੰਜਾਬੀ ਮਾਂ ਬੋਲੀ ਦੀ ਬਿਹਤਰੀ ਹਿਤ 20 ਫਰਵਰੀ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੀਤਾ ...
ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ (ਧਾਲੀਵਾਲ, ਭੁੱਲਰ) - ਸ਼ਹਿਰ ਦੇ ਵਾਰਡ ਨੰਬਰ 3 ਦੀ ਪੀਰ ਬਾਬਾ ਸੰਗਲਾਂ ਵਾਲਾ ਦੀ ਧਰਮਸ਼ਾਲਾ ਵਿਖੇ ਐਕੁਈਟਸ ਫਾਈਨੈਂਸ ਬੈਂਕ ਦੇ ਸਹਿਯੋਗ ਨਾਲ ਸਮਾਜ ਸੇਵਕ ਚਮਕੌਰ ਸਿੰਘ ਹਾਂਡਾ ਦੀ ਅਗਵਾਈ ਵਿਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ...
ਕੌਹਰੀਆਂ, 16 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਗੁਰੂ ਨਾਨਕ ਮਿਸ਼ਨ ਵੈੱਲਫੇਅਰ ਸੁਸਾਇਟੀ ਹਰੀਗੜ੍ਹ ਵਲੋਂ ਭਾਈ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਦੀ ਅਗਵਾਈ ਹੇਠ ਸੱਤਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ...
ਲੌਾਗੋਵਾਲ, 16 ਫਰਵਰੀ (ਵਿਨੋਦ) - ਨੰਬਰਦਾਰਾ ਯੂਨੀਅਨ ਤਹਿਸੀਲ ਲੌਾਗੋਵਾਲ ਦੀ ਮੀਟਿੰਗ ਸਥਾਨਕ ਗੁਰਦੁਆਰਾ ਚੁੱਲੇ੍ਹ ਬਾਬਾ ਆਲਾ ਸਿੰਘ ਵਿਖੇ ਪ੍ਰਧਾਨ ਪਰਮਜੀਤ ਸਿੰਘ ਕਿਲ੍ਹਾ ਭਰੀਆਂ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਮਤਾ ਪਾਸ ਕਰ ਕੇ ਨੰਬਰਦਾਰੀ ਨੂੰ ਜੱਦੀ ...
ਮਸਤੂਆਣਾ ਸਾਹਿਬ, 16 ਫਰਵਰੀ (ਦਮਦਮੀ) - ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾ. ਸੁਖਦੀਪ ਕੌਰ ਦੀ ਨਿਗਰਾਨੀ ਹੇਠ ਸਮੂਹ ਸਟਾਫ਼ ਦੇ ਸਹਿਯੋਗ ਸਦਕਾ 'ਫਰੈਂਚ ਭਾਸ਼ਾ ਦਾ ਮੁੱਢਲਾ ਗਿਆਨ' ਵਿਸ਼ੇ ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ...
ਸੰਦੌੜ, 16 ਫਰਵਰੀ (ਜਸਵੀਰ ਸਿੰਘ ਜੱਸੀ) - ਬੀਤੇ ਦਿਨੀਂ ਲੌਾਗੋਵਾਲ ਵਿਖੇ ਇਕ ਸਕੂਲੀ ਵੈਨ ਕਾਰਨ ਚਾਰ ਬੱਚਿਆਂ ਦੀ ਹੋਈ ਬੇਵਕਤੀ ਦਰਦਨਾਕ ਮੌਤ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਾਂਗਰਸ ਪਾਰਟੀ ਦੇ ਓ.ਬੀ.ਸੈੱਲ ਦੇ ਪੰਜਾਬ ਕਨਵੀਨਰ ਗੁਰਦੀਪ ਸਿੰਘ ਧੀਮਾਨ ਨੇ ਕਿਹਾ ਕਿ ...
ਮਸਤੂਆਣਾ ਸਾਹਿਬ, 16 ਫਰਵਰੀ (ਦਮਦਮੀ) - ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾ. ਗੀਤਾ ਠਾਕੁਰ ਦੀ ਅਗਵਾਈ ਵਿੱਚ ਕਲਾਸ ਇੰਚਾਰਜ ਪ੍ਰੋਫੈਸਰ ਰਣਧੀਰ ਕੁਮਾਰ ਸ਼ਰਮਾ ਦੀ ਨਿਗਰਾਨੀ ਹੇਠ ਬੀ.ਪੀ.ਐਡ ਭਾਗ ਦੂਜਾ ਦੁਆਰਾ ਪ੍ਰੋਜੈਕਟ ...
ਲਹਿਰਾਗਾਗਾ, 16 ਫਰਵਰੀ (ਸੂਰਜ ਭਾਨ ਗੋਇਲ) - ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਨੂੰ ਮਿਆਰੀ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਗੁਰਦਵਾਰੇ, ਮੰਦਰ, ਮਸਜਿਦ ਤੇ ਗਿਰਜਿਆਂ ਦੀ ਇਮਾਰਤਾਂ ...
ਮੂਣਕ, 16 ਫਰਵਰੀ (ਸਿੰਗਲਾ, ਭਾਰਦਵਾਜ) - ਯੂਨੀਵਰਸਿਟੀ ਕਾਲਜ ਮੂਣਕ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਿਘਾਰ ਵੱਲ ਜਾ ਰਹੀ ਸਥਿਤੀ ਨੂੰ ਲੈ ਕੇ ਸਮੂਹ ਅਧਿਆਪਕਾਂ ਨੇ ਆਪਣੇ ਪੱਧਰ 'ਤੇ ਨੈਤਿਕ ਜਿੰਮੇਵਾਰੀ ਲੈਦੇ ਹੋਏ ਇਕ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਜਿਸ ...
ਖਨੌਰੀ, 16 ਫਰਵਰੀ (ਬਲਵਿੰਦਰ ਸਿੰਘ ਥਿੰਦ) - ਭਾਜਪਾ ਮੰਡਲ ਖਨੌਰੀ ਦਾ ਪ੍ਰਧਾਨ ਚੁਣੇ ਜਾਣ ਦੇ ਲਈ ਭਾਜਪਾ ਮੰਡਲ ਖਨੋਰੀ ਦੀ ਇਕ ਵਿਸ਼ੇਸ਼ ਮੀਟਿੰਗ ਸ਼੍ਰੀ ਨੈਣਾ ਦੇਵੀ ਮੰਦਿਰ ਖਨੌਰੀ ਵਿਖੇ ਮੰਡਲ ਪ੍ਰਧਾਨ ਕਿ੍ਸ਼ਨ ਗੋਇਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਪ੍ਰਦੇਸ਼ ...
ਖਨੌਰੀ, 16 ਫਰਵਰੀ (ਬਲਵਿੰਦਰ ਸਿੰਘ ਥਿੰਦ)- ਗੁਰਦੁਆਰਾ ਪਾਤਸ਼ਾਹੀ ਛੇਵੀਂ (ਸੰਤ ਆਸ਼ਰਮ) ਖਨੌਰੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਪ੍ਰਧਾਨ ਸ਼੍ਰੋਮਣੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX