ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਅੰਦਰ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੂੰ ਸਕੂਲੀ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕਰਨ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼ ਜਾਰੀ ਕੀਤੇ ਹਨ | ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲਨਾ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਅੰਦਰ ਆਵਾਜਾਈ ਨਿਯਮਾਂ ਅੰਦਰ ਊਣਤਾਈਆਂ ਕਰਨ ਵਾਲੇ ਵਾਹਨਾਂ ਚਾਲਕਾਂ ਤੇ ਸਖ਼ਤ ਕਾਰਵਾਈ ਕਰਨ ਦੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸੜਕ ਸੁਰੱਖਿਆ ਕਮੇਟੀ ਦੀ ਅਹਿਮ ਮੀਟਿੰਗ ਕੀਤੀ | ਸ. ਸੰਧੂ ਨੇ ਟੈ੍ਰਫਿਕ ਪੁਲਿਸ, ਟਰਾਂਸਪੋਰਟ ਵਿਭਾਗ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਸਾਂਝੇ ਤੌਰ 'ਤੇ ਸਕੂਲੀ ਵਾਹਨਾਂ ਦੀ ਸਮੇਂ-ਸਮੇਂ ਜਾਂਚ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਪ੍ਰਬੰਧਕਾਂ ਅਤੇ ਵਾਹਨ ਚਾਲਕਾਂ ਦੇ ਿਖ਼ਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਉਣ ਦੀ ਹਦਾਇਤ ਕੀਤੀ | ਉਨ੍ਹਾਂ ਸਕੂਲੀ ਵਾਹਨਾਂ ਅੰਦਰ ਅੱਗ ਬੁਝਾਊ ਯੰਤਰ, ਮੁੱਢਲੀ ਸਹਾਇਤਾ ਲਈ ਦਵਾਈਆਂ, (ਫ਼ਸਟ ਏਡ ਕਿੱਟ) ਸੀ.ਸੀ.ਟੀ.ਵੀ ਕੈਮਰੇ, ਵਾਹਨਾਂ ਵਿੱਚ ਬੱਚਿਆਂ ਨੰੂ ਲਿਜਾਉਣ ਸਮੇਂ ਲੇਡੀ ਅਟੈਂਡੈਂਟ ਦਾ ਲਾਜ਼ਮੀ ਹੋਣਾ, ਸਪੀਡ ਗਵਰਨਰ, ਬੱਚਿਆ ਦੀ ਸੁਰੱਖਿਆ ਲਈ ਸਾਈਡ ਗਰਿੱਲਾਂ ਦੀ ਫਿਟਿੰਗ, ਵਾਹਨਾਂ ਉੱਪਰ ਸਕੂਲ ਪਿ੍ੰਸੀਪਲ ਅਤੇ ਵਾਹਨ ਮਾਲਕ ਦਾ ਮੋਬਾਈਲ ਨੰਬਰ ਲਿਖਿਆ ਹੋਣਾ ਆਦਿ ਨਿਯਮਾਂ ਦੀ ਪਾਲਨਾ ਹਰ ਹਾਲਤ ਵਿੱਚ ਯਕੀਨੀ ਬਣਾਉਣ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਸ ਦੇ ਦਸਤਾਵੇਜ਼ ਜਿਵੇਂ ਕਿ ਆਰ.ਸੀ., ਪਰਮਿਟ (50 ਕਿੱਲੋਮੀਟਰ ਦੀ ਹੱਦ), ਇੰਸ਼ੋਰੈਂਸ, ਡਰਾਈਵਰ ਕੋਲ ਆਪਣਾ ਕਮਰਸ਼ੀਅਲ ਲਾਇਸੈਂਸ, ਡਰਾਈਵਰ ਯੂਨੀਫ਼ਾਰਮ (ਗਰੇਅ ਰੰਗ), ਡਰਾਈਵਰ ਨੇਮ ਪਲੇਟ ਤੇ ਮੋਬਾਈਲ ਨੰਬਰ, ਬੱਸ ਦੇ ਪਿੱਛੇ ਸ਼ਿਕਾਇਤ ਨੰਬਰ, ਸਕੂਲ ਬੱਸ ਦਾ ਨਾਂਅ (ਅੱਗੇ ਤੇ ਪਿੱਛੇ), ਬੱਸ 'ਤੇ ਚੜ੍ਹਨ ਲਈ ਪਹਿਲਾ ਸਟੈੱਪ ਜ਼ਮੀਨ ਤੋਂ 9 ਇੰਚ ਤੱਕ, ਬੱਸ ਦੇ ਪਿੱਛੇ ਚਾਈਲਡ ਹੈਲਪ ਲਾਈਨ ਨੰਬਰ 1098, ਪੁਲਿਸ ਹੈਲਪ ਲਾਈਨ ਨੰਬਰ 112, ਬੱਸ ਅੰਦਰ ਬੱਚਿਆਂ ਦੀ ਗਿਣਤੀ ਆਰ.ਸੀ. ਮੁਤਾਬਿਕ ਹੋਣੀ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਸ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੀ ਤਾਂ ਸਕੂਲ ਮੁਖੀ ਿਖ਼ਲਾਫ਼ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਪੁਰਾਣੀਆਂ ਖਸਤਾ ਹਾਲਤ ਵਾਲੀਆਂ ਬੱਸਾਂ ਤੇ ਗੈਰ ਮਨਜ਼ੂਰਸ਼ੁਦਾ ਗੈੱਸ ਕਿੱਟਾਂ ਵਾਲੀਆਂ ਗੱਡੀਆਂ 'ਤੇ ਚਲਾਨ ਕੀਤੇ ਜਾਣ ਦੀ ਹਦਾਇਤ ਕੀਤੀ | ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਸਕੂਲ ਮੁਖੀਆਂ ਵਲੋਂ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਜਾਵੇ ਕਿ ਨਵੇਂ ਮੋਟਰ ਵਹੀਕਲ ਐਕਟ ਮੁਤਾਬਿਕ ਜੇਕਰ ਕੋਈ ਨਾਬਾਲਗ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਉਸ ਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ | ਉਨ੍ਹਾਂ ਸਮੂਹ ਹਾਜ਼ਰੀਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੋਜ਼ਾਨਾ ਦੀ ਰੋਜ਼ਾਨਾ ਕਾਰਵਾਈ ਕਰਕੇ ਰਿਪੋਰਟ ਦਫ਼ਤਰ ਡਿਪਟੀ ਕਮਿਸ਼ਨਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ | ਉਨ੍ਹਾਂ ਟਰਾਂਸਪੋਰਟ ਵਿਭਾਗ ਤੋਂ ਆਏ ਅਧਿਕਾਰੀਆਂ ਅਤੇ ਟੈ੍ਰਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕਤਾ ਕੈਂਪ ਲਗਾਉਣ ਦੇ ਆਦੇਸ਼ ਜਾਰੀ ਕੀਤੇ | ਇਸ ਮੌਕੇ ਐਸ.ਡੀ.ਐਮ. ਅਬੋਹਰ ਵਿਨੋਦ ਕੁਮਾਰ ਬਾਂਸਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਬੀਰ ਸਿੰਘ, ਬਾਲ ਸੁਰੱਖਿਆ ਅਫ਼ਸਰ ਮੈਡਮ ਰਿਤੂ ਬਾਲਾ, ਆਰ.ਟੀ.ਏ. ਵਿਭਾਗ ਦੇ ਨੁਮਾਇੰਦੇ ਜਸਵਿੰਦਰ ਸਿੰਘ ਚਾਵਲਾ, ਨਵਦੀਪ ਅਸੀਜਾ ਤੋਂ ਇਲਾਵਾ ਟਰੈਫ਼ਿਕ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ |
ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਫ਼ਾਜ਼ਿਲਕਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 21 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਜਦੋਂ ਗਸ਼ਤ ਕਰਦੀ ਹੋਈ ਡੀ.ਐਸ.ਪੀ. ਚੌਾਕ ...
ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇਥੋਂ ਦੀ ਦਿੱਲੀ ਹਸਪਤਾਲ ਵਿਚ ਸਫ਼ਾਈ ਸੇਵਕ ਵਜੋਂ ਕੰਮ ਕਰਨ ਵਾਲੀ ਇਕ ਔਰਤ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਰਾਜਪੁਰਾ ਨਿਵਾਸੀ ਪੀੜਤ ...
ਫ਼ਿਰੋਜ਼ਪੁਰ, 16 ਫਰਵਰੀ (ਜਸਵਿੰਦਰ ਸਿੰਘ ਸੰਧੂ)- ਕਿਸਾਨਾਂ ਦੇ ਦੁੱਖ ਦਰਦ ਸੁਣਨ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਭਲਾਈ ਯੋਜਨਾਵਾਂ ਦੱਸਣ ਲਈ ਕੈਲਾਸ਼ ਚੌਧਰੀ ਕੇਂਦਰੀ ਰਾਜ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਫ਼ਿਰੋਜ਼ਪੁਰ ਪਹੰੁਚੇ, ...
ਫ਼ਿਰੋਜ਼ਪੁਰ, 16 ਫਰਵਰੀ (ਕੰਵਰਜੀਤ ਸਿੰਘ ਜੈਂਟੀ)- ਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚ ਬੰਦ ਕੈਦੀ ਤੋਂ ਤਲਾਸ਼ੀ ਦੌਰਾਨ 1 ਮੋਬਾਈਲ ਫ਼ੋਨ ਬਰਾਮਦ ਹੋਇਆ ਹੈ, ਜਿਸ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ 'ਚ ਪੁਲਿਸ ਵਲੋਂ ਕੇਂਦਰੀ ਜੇਲ੍ਹ ਵਿਚ ਬੰਦ ਕੈਦੀ ਿਖ਼ਲਾਫ਼ ਪਰੀਸੰਨਜ ...
ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਮਾਰਕੁੱਟ ਕਰਨ ਵਾਲੀਆਂ 6 ਔਰਤਾਂ ਸਮੇਤ 9 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜੰਗੀਰ ਸਿੰਘ ਪੁੱਤਰ ਲਾਭ ਸਿੰਘ ਨੇ ...
ਫ਼ਿਰੋਜ਼ਪੁਰ, 16 ਫਰਵਰੀ (ਗੁਰਿੰਦਰ ਸਿੰਘ)- ਰਾਹ ਜਾਂਦੀ ਨਾਬਾਲਗਾ ਦਾ ਰਸਤਾ ਰੋਕ ਕੇ ਛੇੜਛਾੜ ਕਰਨ ਅਤੇ ਭੱਦੇ ਮਖ਼ੌਲ ਕਰਨ ਦੇ ਦੋਸ਼ਾਂ ਤਹਿਤ ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਪਿੰਡ ਦੇ ਹੀ ਇਕ ਨੌਜਵਾਨ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ...
ਗੋਲੂ ਕਾ ਮੋੜ, 16 ਫਰਵਰੀ (ਸੁਰਿੰਦਰ ਸਿੰਘ ਪੁਪਨੇਜਾ)- ਗੁਰੂਹਰਸਹਾਏ ਵਿਚ ਚੋਰਾਂ ਦਾ ਸੀਜ਼ਨ ਪੂਰੇ ਜ਼ੋਰਾਂ ਨਾਲ ਰਿਹਾ ਹੈ | ਆਏ ਦਿਨ ਚੋਰ ਕਿਸੇ ਨਾ ਕਿਸੇ ਘਰ, ਦੁਕਾਨ, ਬੈਂਕ ਆਦਿ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਹੀ ਦਿੰਦੇ ਹਨ | ਇਸੇ ਤਰ੍ਹਾਂ ...
ਫ਼ਿਰੋਜ਼ਪੁਰ, 16 ਫਰਵਰੀ (ਜਸਵਿੰਦਰ ਸਿੰਘ ਸੰਧੂ)- ਕਿਸਾਨਾਂ ਦੇ ਦੁੱਖ ਦਰਦ ਸੁਣਨ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਭਲਾਈ ਯੋਜਨਾਵਾਂ ਦੱਸਣ ਲਈ ਕੈਲਾਸ਼ ਚੌਧਰੀ ਕੇਂਦਰੀ ਰਾਜ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਫ਼ਿਰੋਜ਼ਪੁਰ ਪਹੰੁਚੇ, ...
ਫ਼ਿਰੋਜ਼ਪੁਰ, 16 ਫਰਵਰੀ (ਜਸਵਿੰਦਰ ਸਿੰਘ ਸੰਧੂ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਮੱਲਵਾਲ ਜਦੀਦ ਵਿਚ ਪਿੰਡ ਇਕਾਈ ਦੇ ਪ੍ਰਧਾਨ ਕਰਨੈਲ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਵਿਸ਼ੇਸ਼ ਤੌਰ 'ਤੇ ...
ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਬੀਤੇ ਦਿਨ ਸੰਗਰੂਰ 'ਚ ਇਕ ਸਕੂਲ ਵੈਨ ਵਿਚ ਅੱਗ ਨਾਲ ਚਾਹੁੰਦੇ ਚਾਰ ਬੱਚਿਆਂ ਦੇ ਸੜ ਜਾਣ ਦੀ ਦਰਦਨਾਕ ਘਟਨਾ ਵਾਪਰਨ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੀ ਸੁਚੇਤ ਹੋ ਗਿਆ ਹੈ | ਅੱਜ ਐਸ.ਡੀ.ਐਮ ਵਿਨੋਦ ਬਾਂਸਲ ਨੇ ਆਪਣੇ ਦਫ਼ਤਰ ...
ਗੁਰੂਹਰਸਹਾਏ, 16 ਫਰਵਰੀ (ਹਰਚਰਨ ਸਿੰਘ ਸੰਧੂ)- ਆਵਾਰਾ ਪਸ਼ੂਆਂ ਤੋਂ ਤੰਗ ਆਏ ਪਿੰਡਾਂ ਦੇ ਕਿਸਾਨਾਂ ਨੇ ਅੱਜ ਆਵਾਰਾ ਫਿਰ ਰਹੇ ਪਸ਼ੂਆਂ ਨੂੰ ਟਰਾਲੀਆਂ 'ਤੇ ਲਿਆ ਗੁਰੂਹਰਸਹਾਏ ਦੇ ਐੱਸ.ਡੀ.ਐਮ. ਦਫ਼ਤਰ ਮੂਹਰੇ ਲਿਆ ਛੱਡ ਦਿੱਤਾ ਤੇ ਇਨ੍ਹਾਂ ਦੀ ਸੰਭਾਲ ਨਾ ਕਰਨ 'ਤੇ ...
ਫ਼ਾਜ਼ਿਲਕਾ, 16 ਫਰਵਰੀ (ਅਮਰਜੀਤ ਸ਼ਰਮਾ)- ਥਾਣਾ ਸਿਟੀ ਫ਼ਾਜ਼ਿਲਕਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਦਾਣਾ ਮੰਡੀ ਗੇਟ ਨੰਬਰ 2 'ਤੇ ...
ਫ਼ਿਰੋਜ਼ਪੁਰ, 16 ਫਰਵਰੀ (ਗੁਰਿੰਦਰ ਸਿੰਘ)- ਥਾਣਾ ਆਰਿਫ਼ ਕੇ ਪੁਲਿਸ ਨੇ ਸ਼ਰਾਬੀ ਹਾਲਤ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਸਕੂਲ ਵਿਚ ਹੜਦੁੰਗ ਮਚਾਉਣ ਤੇ ਮਹਿਲਾ ਅਧਿਆਪਕਾਂ ਨਾਲ ਗਾਲੀ-ਗਲੋਚ ਕਰਨ ਦੇ ਮਾਮਲੇ ਵਿਚ ਸ਼ਰਾਬੀ ਨੂੰ ਕਾਬੂ ਕਰਕੇ ਉਸ ਿਖ਼ਲਾਫ਼ ਵੱਖ-ਵੱਖ ...
ਤਲਵੰਡੀ ਭਾਈ, 16 ਫਰਵਰੀ (ਕੁਲਜਿੰਦਰ ਸਿੰਘ ਗਿੱਲ)- ਪੁਲਿਸ ਵਿਭਾਗ ਵਲੋਂ ਆਵਾਜਾਈ ਨਿਯਮਾਂ ਸਬੰਧੀ ਚਲਾਈ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਸੇਖਵਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਸੈਮੀਨਾਰ ਲਗਾਇਆ ਗਿਆ, ਜਿਸ ਦੀ ਆਰੰਭਤਾ ਸਮੇਂ ਅਧਿਆਪਕ ਹਰਸੇਵਕ ਸਿੰਘ ਸਾਧੂ ਵਾਲਾ ਨੇ ...
ਮਖੂ, 16 ਫਰਵਰੀ (ਵਰਿੰਦਰ ਮਨਚੰਦਾ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਆਸ਼ਰਮ ਮਖੂ ਵਲੋਂ ਬੀ.ਕੇ. ਦਿਵਿਆ ਦੀਦੀ ਦੀ ਅਗਵਾਈ 'ਚ ਮਹਾਂ ਸ਼ਿਵਰਾਤਰੀ ਦੇ ਸਬੰਧ 'ਚ ਡਾ: ਰਣਜੀਤ ਸਿੰਘ ਚੌਕ ਵਿਖੇ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਮੌਕੇ ਝੰਡਾ ...
ਗੋਲੂ ਕਾ ਮੋੜ, 16 ਫਰਵਰੀ (ਸੁਰਿੰਦਰ ਸਿੰਘ ਪੁਪਨੇਜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਗੁਰਦੁਆਰਾ ਸੰਗਤਸਰ ਮਾਦੀ ਕੇ ਲਈ ਸੰਗਤਾਂ ਦੇ ਪੜ੍ਹਨ ਵਾਸਤੇ ਧਾਰਮਿਕ ਪੁਸਤਕਾਂ ਅਤੇ ਗੁਰਦੁਆਰਾ ਰਾਮਗੜ੍ਹੀਆ ਜਲਾਲਾਬਾਦ ਲਈ ਧਾਰਮਿਕ ...
ਫ਼ਿਰੋਜ਼ਪੁਰ, 16 ਫਰਵਰੀ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਿਰੋਜ਼ਪੁਰ ਵਿਖੇ ਫ਼ਰੀਦਕੋਟ ਰੋਡ 'ਤੇ ਦਾਣਾ ਮੰਡੀ ਵਿਚ ਪੰਜਾਬ ਸਰਕਾਰ ਵਿਰੁੱਧ ਕੀਤੀ ਜਾ ਰਹੀ ਰੋਸ ਰੈਲੀ ਲਈ ਸ਼ਹਿਰੀ ਹਲਕੇ ਤੋਂ ਇਕ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ, ਜਿਸ ਸਬੰਧੀ ...
ਮਖੂ, 16 ਫਰਵਰੀ (ਵਰਿੰਦਰ ਮਨਚੰਦਾ)- ਡਾ: ਸੁਰਿੰਦਰਪਾਲ ਸਿੰਘ ਓਬਰਾਏ ਦੁਆਰਾ ਸੰਚਾਲਿਤ ਕੌਮਾਂਤਰੀ ਸੰਸਥਾ ਸਰਬੱਤ ਦਾ ਭਲਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਲੋਕ ਭਲਾਈ ਦੇ ਕੰਮ ਕਰਦਿਆਂ ਦੁਨੀਆ ਭਰ 'ਚ ਨਾਮਣਾ ਖੱਟਿਆ ਹੈ | ਸੰਸਥਾ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ...
ਫ਼ਿਰੋਜ਼ਪੁਰ, 16 ਫਰਵਰੀ (ਜਸਵਿੰਦਰ ਸਿੰਘ ਸੰਧੂ)- ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੀ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਤੇ ਪ੍ਰੈੱਸ ਸਕੱਤਰ ਨੀਰਜ ਯਾਦਵ ਦੀ ...
ਫ਼ਿਰੋਜ਼ਪੁਰ, 16 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੰਜਾਬ ਵਾਸੀਆਂ 'ਤੇ ਵਧੀਕੀਆਂ ਕਰਨ, ਅਕਾਲੀ ਵਰਕਰ 'ਤੇ ਜਬਰ ਢਾਹੁਣ ਅਤੇ ਚੁਣਾਵੀ ਵਾਅਦਿਆਂ ਤੋਂ ਮੁੱਕਰਨ ਵਾਲੀ ਕਾਂਗਰਸ ਸਰਕਾਰ ਿਖ਼ਲਾਫ਼ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ 25 ਫਰਵਰੀ ਨੂੰ ਦਾਣਾ ਮੰਡੀ ...
ਗੋਲੂ ਕਾ ਮੋੜ, 16 ਫਰਵਰੀ (ਸੁਰਿੰਦਰ ਸਿੰਘ ਪੁਪਨੇਜਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਦੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿਚ ਪੂਰੇ ਪੰਜਾਬ ਵਿਚ ਕਾਂਗਰਸ ਦੇ ਿਖ਼ਲਾਫ਼ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ...
ਫ਼ਿਰੋਜ਼ਸ਼ਾਹ, 16 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)- ਸੂਬੇ ਅੰਦਰ ਰਾਜ ਕਰ ਰਹੀ ਕਾਂਗਰਸ ਪਾਰਟੀ ਨੇ ਤਿੰਨ ਸਾਲਾਂ ਦੇ ਕਾਰਜਕਾਲ ਵਿਚ ਲੋਕਾਂ ਨਾਲ ਕੀਤੇ ਵਾਅਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ...
ਬਾਘਾ ਪੁਰਾਣਾ, 16 ਫਰਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨੇੜਲੇ ਪਿੰਡ ਰਾਜੇਆਣਾ ਦੇ ਪੈਟਰੋਲ ਪੰਪ ਕੋਲੋਂ ਅਣਪਛਾਤੇ ਲੁਟੇਰਿਆਂ ਨੇ ਪਿੱਕਅਪ ਗੱਡੀ ਅਤੇ ਡਰਾਈਵਰ ਨੂੰ ਅਗਵਾ ਕਰਕੇ ਕਰੀਬ 60 ਹਜ਼ਾਰ ਰੁਪਏ ਦੀ ਨਕਦੀ ਲੁੱਟੇ ਜਾਣ ਦੀ ਖ਼ਬਰ ਹੈ | ਪੁਲਿਸ ਵਲੋਂ ਪਿੱਕਅਕ ...
ਮੋਗਾ, 16 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਪਵਨ ਮਾਰਕੀਟ ਜੋ ਕਿ ਸਿਵਲ ਪਸ਼ੂ ਹਸਪਤਾਲ ਦੇ ਨਾਲ ਮੇਨ ਬਾਜ਼ਾਰ ਵਿਚ ਸਥਿਤ ਹੈ ਦੀਆਂ ਦੋ ਸਟਰੀਟ ਲਾਈਟਾਂ ਚਾਰ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਖ਼ਰਾਬ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ...
ਮੋਗਾ, 16 ਫਰਵਰੀ (ਸਟਾਫ਼ ਰਿਪੋਰਟਰ)-ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਕੁਸ਼ਟ ਆਸ਼ਰਮ ਮੋਗਾ ਵਿਖੇ ਰਾਸ਼ਨ ਵੰਡਿਆ ਗਿਆ | ਇਹ ਰਾਸ਼ਨ ਰਿਲੀਵ ਹੰਗਰ ਪ੍ਰੋਜੈਕਟ ਤਹਿਤ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ 200 ਕਿੱਲੋ ਕਣਕ ਦਾ ਆਟਾ, 100 ਕਿੱਲੋ ਚਾਵਲ, 15 ਕਿੱਲੋ ਘਿਉ ਤੇ 25 ...
ਕੁੱਲਗੜ੍ਹੀ, 16 ਫਰਵਰੀ (ਸੁਖਜਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਘੱਲ ਖੁਰਦ ਦੇ ਅਧੀਨ ਪਿੰਡ ਸੋਢੀ ਨਗਰ ਤੋਂ 36 ਸਾਲਾ ਨੌਜਵਾਨ ਭੇਦਭਰੀ ਹਾਲਤ 'ਚ ਗੁੰਮ ਹੈ | ਪਰਿਵਾਰਕ ਮੈਂਬਰਾਂ ਨੂੰ ਮਿਲਿਆ ਆਤਮ ਹੱਤਿਆ ਪੱਤਰ ਨੇ ਪਰਿਵਾਰ ਨੂੰ ਫ਼ਿਕਰਾਂ 'ਚ ਪਾਇਆ | ਨੌਜਵਾਨ ਦੀ ਬਜ਼ੁਰਗ ...
ਤਲਵੰਡੀ ਭਾਈ, 16 ਫਰਵਰੀ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਕੌਾਸਲਰ ਰਾਮ ਸਰੂਪ ਰਾਮਾਂ ਦੇ ਭਤੀਜਾ ਅਤੇ ਰਵਿੰਦਰ ਸਿੰਘ ਬੰਟੀ ਅਜ਼ੀਜ਼ ਹੋਟਲ ਵਾਲੇ ਦੇ ਭਰਾਤਾ ਸੁਰਿੰਦਰ ਸਿੰਘ ਸੋਨੂੰ (ਪੁੱਤਰ ਜਸਪਾਲ ਸਿੰਘ) ਤੇ ਉਨ੍ਹਾਂ ਦੇ ਮਾਸੂਮ ਪੁੱਤਰ ਫਤਹਿ ਸਿੰਘ ਸੜਕ ...
ਫ਼ਿਰੋਜ਼ਪੁਰ, 16 ਫਰਵਰੀ (ਕੰਵਰਜੀਤ ਸਿੰਘ ਜੈਂਟੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਬਾਲਾ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ 29 ਫਰਵਰੀ ਨੂੰ ਦਿਨ ਸਨਿਚਰਵਾਰ ਗੁਰਦੁਆਰਾ ਸੰਗਤਸਰ ਸਾਹਿਬ ਭਗਤ ਸਿੰਘ ਕਾਲੋਨੀ ਮੱਲਾਂਵਾਲਾ ਰੋਡ ਫ਼ਿਰੋਜ਼ਪੁਰ ...
ਫ਼ਿਰੋਜ਼ਪੁਰ, 16 ਫਰਵਰੀ (ਕੰਵਰਜੀਤ ਸਿੰਘ ਜੈਂਟੀ)- ਅੱਜ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਾਰਾਗੜ੍ਹੀ ਮੈਮੋਰੀਅਲ ਮੈਨੇਜਮੈਂਟ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਫ਼ਿਰੋਜ਼ਪੁਰ ਵਲੋਂ ਮਾਘ ਮਹੀਨੇ ਤੋਂ ਸ਼ੁਰੂ ਹੋਏ ਜਪ ਤਪ ਸਮਾਗਮ ਦੀ ਸਮਾਪਤੀ ਮੌਕੇ ...
ਫ਼ਿਰੋਜ਼ਪੁਰ, 16 ਫਰਵਰੀ (ਜਸਵਿੰਦਰ ਸਿੰਘ ਸੰਧੂ)- ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਬਜਟ ਸੈਸ਼ਨ ਦੌਰਾਨ 24 ਫਰਵਰੀ ਨੂੰ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਲਈ ਵਿਧਾਨ ਸਭਾ ...
ਤਲਵੰਡੀ ਭਾਈ, 16 ਫਰਵਰੀ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਿਖ਼ਲਾਫ਼ 25 ਫਰਵਰੀ ਨੂੰ ਫ਼ਿਰੋਜ਼ਪੁਰ ਛਾਉਣੀ ਦੀ ਦਾਣਾ ਮੰਡੀ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਦੀਆਂ ਤਿਆਰੀਆਂ ਸਬੰਧੀ ਹਲਕਾ ਫ਼ਿਰੋਜ਼ਪੁਰ ...
ਕੁੱਲਗੜ੍ਹੀ, 16 ਫਰਵਰੀ (ਸੁਖਜਿੰਦਰ ਸਿੰਘ ਸੰਧੂ)- ਨਜ਼ਦੀਕੀ ਪਿੰਡ ਫਰੀਦੇ ਵਾਲਾ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ 20 ਦੇ ਕਰੀਬ ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਭੁਪਿੰਦਰ ਸਿੰਘ ਫਰੀਦੇਵਾਲਾ ਸੀਨੀਅਰ ਅਕਾਲੀ ...
ਤਲਵੰਡੀ ਭਾਈ, 16 ਫਰਵਰੀ (ਕੁਲਜਿੰਦਰ ਸਿੰਘ ਗਿੱਲ)- ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਲੋਕ ਮਾਰੂ ਸਾਬਿਤ ਹੋ ਰਹੀਆਂ ਹਨ, ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਨ ਲੋਕ ਭਾਰਤੀ ਜਨਤਾ ਪਾਰਟੀ ਨੂੰ ਕੋਸ ਰਹੇ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ...
ਮੋਗਾ, 16 ਫਰਵਰੀ (ਗੁਰਤੇਜ ਸਿੰਘ)-ਪਤੀ ਵਲੋਂ ਆਪਣੀ ਪਤਨੀ ਨੂੰ ਮਾਰਨ ਦੇ ਇਰਾਦੇ ਨਾਲ ਗਲ ਵਿਚ ਉਸ ਦੀ ਹੀ ਚੁੰਨੀ ਪਾ ਕੇ ਗਲ ਘੁੱਟ ਦੇਣ ਅਤੇ ਛੋਟੀ ਬੇਟੀ ਨੂੰ ਧੱਕੇ ਨਾਲ ਘਰੋਂ ਲੈ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਵੀਰਪਾਲ ਕੌਰ ਪੁੱਤਰੀ ...
ਮੋਗਾ, 16 ਫਰਵਰੀ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਰਾਜਪੂਤਾਂ ਰਾਮਗੰਜ ਮੰਡੀ ਮੋਗਾ ਵਿਖੇ ਸਵਰਕਾਰ ਰਾਜਪੂਤ ਸਭਾ ਜੀ. ਟੀ. ਰੋਡ ਮੋਗਾ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੈਤੋ ਮੋਰਚੇ ਦੀ ਨਾਇਕਾ ਮਾਤਾ ਕਿਸ਼ਨ ਕੌਰ ਕਾਉਂਕੇ ਕਲਾਂ ਦੀ ...
ਸੀਤੋ ਗੰੁਨੋ੍ਹ, 16 ਫਰਵਰੀ (ਜਸਮੇਲ ਸਿੰਘ ਢਿੱਲੋਂ)-ਨੇੜਲੇ ਪਿੰਡ ਖੁੱਬਣ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪਿੰਡ ਦੇ ਸਰਪੰਚ ਜਰਨੈਲ ਸਿੰਘ ਅਤੇ ਨੰਬਰਦਾਰ ਰਜੇਸ਼ ਅਹੂਜਾ ਨੇ ਮੁੱਖ ਮਹਿਮਾਨ ਵਿਧਾਇਕ ਨੱਥੂ ਰਾਮ ਨੂੰ ਸਨਮਾਨ ...
ਮੰਡੀ ਲਾਧੂਕਾ, 16 ਫਰਵਰੀ (ਰਾਕੇਸ਼ ਛਾਬੜਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ 19 ਫਰਵਰੀ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਮਿੱਟੀ ਸਿਹਤ ਕਾਰਡ ਦਿਵਸ ਅਬੋਹਰ ਵਿਖੇ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਖੇਤੀਬਾੜੀ ਵਿਭਾਗ ਜਲਾਲਾਬਾਦ ਦੀ ਬਲਾਕ ...
ਫ਼ਿਰੋਜ਼ਪੁਰ, 16 ਫਰਵਰੀ (ਜਸਵਿੰਦਰ ਸਿੰਘ ਸੰਧੂ)- ਸਤਲੁਜ ਦਰਿਆ ਤੋਂ ਪਾਰ ਹਿੰਦ-ਪਾਕਿ ਕੌਮੀ ਸਰਹੱਦ 'ਤੇ ਸਥਿਤ ਪਿੰਡ ਗੱਟੀ ਰਾਜੋ ਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਦਾਖਾ ਈਸੇਵਾਲ ਕਲੱਬ ਟੋਰਾਂਟੋ ...
ਸੀਤੋ ਗੰੁਨੋ੍ਹ, 16 ਫਰਵਰੀ (ਜਸਮੇਲ ਸਿੰਘ ਢਿੱਲੋਂ)- ਬੇਸਹਾਰਾ ਅਤੇ ਆਵਾਰਾ ਘੁੰਮ ਰਹੇ ਪਸ਼ੂਆਂ ਲਈ ਹਰੇ ਚਾਰੇ ਦਾ ਸਰਕਾਰ ਵਲੋਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ | ਇਹ ਮੰਗ ਬਾਬਾ ਹਨੂਮਾਨ ਦਾਸ ਪਿੰਡ ਹਿੰਮਤਪੁਰਾ ਨੇ ਆਪਣੇ ਹੱਥੀ ਹਰਾ ਚਾਰਾ ਵੱਢ ਕੇ ਪਸ਼ੂਆਂ ਨੂੰ ...
ਮੋਗਾ, 16 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਸਾਧੂ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਾਡਲ ਟਾਊਨ ਅੰਮਿ੍ਤਸਰ ਰੋਡ ਮੋਗਾ 25 ਅਕਤੂਬਰ 2019 ਨੂੰ ਆਪਣੀ ਪਤਨੀ ਤੇ ਲੜਕੀ ਸਮੇਤ ਪਟਿਆਲੇ ਗਿਆ ਹੋਇਆ ਸੀ | ਉਸ ਦਿਨ ਸਵੇਰੇ 9 ਵਜੇ ਤੋਂ 6 ਵਜੇ ਦੇ ਦਰਮਿਆਨ ਉਸ ਦੇ ਘਰ ਦੀ ਗਰਿੱਲ ਕਿਸੇ ...
ਫ਼ਾਜ਼ਿਲਕਾ, 16 ਫ਼ਰਵਰੀ (ਦਵਿੰਦਰ ਪਾਲ ਸਿੰਘ)-ਬੀਤੇ ਸਾਲ 14 ਫਰਵਰੀ ਨੂੰ ਭਾਰਤ ਦੇ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦਿਆਂ ਸ਼ਿਵਾਲਿਕ ਸਕੂਲ ਵਿਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੋ ਮਿੰਟ ਦਾ ...
ਫ਼ਾਜ਼ਿਲਕਾ,16 ਫਰਵਰੀ (ਦਵਿੰਦਰ ਪਾਲ ਸਿੰਘ)-ਹਿੰਦ-ਪਾਕਿਸਤਾਨ ਵੰਡ ਤੋਂ ਪਹਿਲਾਂ ਲੁਧਿਆਣਾ ਤੋਂ ਕਰਾਚੀ ਵਾਇਆ ਫ਼ਾਜ਼ਿਲਕਾ ਨਕਸ਼ੇ 'ਤੇ ਚੱਲਣ ਵਾਲਾ ਰੇਲਵੇ ਟਰੈਕ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਬੇਰੁਖ਼ੀ ਦਾ ਸ਼ਿਕਾਰ ਹੋਇਆ ਪਿਆ ਹੈ | ਜਦ ਦੇਸ਼ ਅੰਦਰ ਬੁਲਟ ...
ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ)-ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ ਵਿਖੇ ਚੱਲ ਰਹੇ 12ਵੇਂ ਸਾਲਾਨਾ ਸਮਾਗਮ ਅਤੇ ਮੂਰਤੀ ਸਥਾਪਨਾ ਨੂੰ ਸਮਰਪਿਤ ਸਮਾਗਮ ਅੱਜ 17 ਫ਼ਰਵਰੀ ਦਿਨ ਸੋਮਵਾਰ ਨੂੰ ਹੋਣਗੇ | ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ...
ਜਲਾਲਾਬਾਦ, 16 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਬਜ਼ੁਰਗ ਮਾਂ-ਬਾਪ ਦੇ ਤੁਰ ਜਾਣ ਭਾਵ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦਾ ਬਾਕੀ ਪਰਿਵਾਰ ਕਈ ਤਰ੍ਹਾਂ ਦੇ ਝੂਠੇ ਕਰਮ-ਕਾਢਾਂ ਵਿਚ ਫਸ ਜਾਂਦਾ ਹੈ, ਪ੍ਰੰਤੂ ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਚੱਕ ਅਰਨੀ ਵਾਲਾ ...
ਫ਼ਾਜ਼ਿਲਕਾ, 16 ਫ਼ਰਵਰੀ (ਦਵਿੰਦਰ ਪਾਲ ਸਿੰਘ)-ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸ਼ੂਗਰ, ਮੋਟਾਪਾ ਅਤੇ ਥਾਈਰਾਈਡ ਦੇ ਰੋਗ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਰਾਮ ਸ਼ਰਣਮ ਫ਼ਾਜ਼ਿਲਕਾ ਵਿਚ ਇਕ ਮੈਗਾ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਿਵਲ ...
ਜਲਾਲਾਬਾਦ, 16 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਪਰਸਵਾਰਥ ਸਭਾ (ਰਜਿ.) ਵਲੋਂ ਸੰਚਾਲਿਤ ਮੁਫ਼ਤ ਡਿਸਪੈਂਸਰੀ ਵਿਚ ਅੱਜ ਐਤਵਾਰ ਨੂੰ ਲਗਾਏ ਗਏ ਕੈਂਪ ਦੇ ਦੌਰਾਨ ਡਾ.ਤਿਲਕ ਰਾਜ ਕੁਮਾਰ ਵਲੋਂ ਸੇਵਾ ਭਾਵਨਾ ਨਾਲ 90 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਹੈ, ਉਥੇ ਇਸ ਦੇ ...
ਮੰਡੀ ਲਾਧੂਕਾ, 16 ਫਰਵਰੀ (ਰਾਕੇਸ਼ ਛਾਬੜਾ)- ਐਫ.ਐਫ.ਰੋਡ ਤੇ ਬਣਾਈ ਗਈ ਫਰੈੱਸ਼ ਲੀਫ਼ਜ ਨਰਸਰੀ ਦਾ ਉਦਘਾਟਨ ਅੱਜ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕੀਤਾ | ਫਰੈੱਸ਼ ਲੀਫ਼ਜ ਦੇ ਉੱਤਰੀ ਖੇਤਰ ਦੇ ਮੁਖੀ ਵਰਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਫਰੈੱਸ਼ ...
ਮੰਡੀ ਰੋੜਾਂਵਾਲੀ, 16 ਫਰਵਰੀ (ਮਨਜੀਤ ਸਿੰਘ ਬਰਾੜ)-ਸਥਾਨਕ ਪੁਲਿਸ ਚੌਾਕੀ ਇੰਚਾਰਜ ਹਰਮੇਸ਼ ਕੁਮਾਰ ਵਲੋਂ ਬੀਤੇ ਕੱਲ੍ਹ ਸਵੇਰ ਸਮੇਂ ਨਾਕਾਬੰਦੀ ਕਰਕੇ ਰੇਤਾ ਚੋਰੀ ਕਰਕੇ ਲੈ ਕੇ ਜਾ ਰਹੇ ਪੰਜ ਵਿਅਕਤੀਆਂ ਨੂੰ ਟਰੈਕਟਰ ਟਰਾਲਿਆਂ ਸਮੇਤ ਗਿ੍ਫ਼ਤਾਰ ਕਰਕੇ ਮਾਈਨਿੰਗ ...
2019 ਦੀਆਂ ਲੋਕ ਸਭਾ ਚੋਣਾਂ ਵਿਚ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇਤੂ ਬਣੇ | ਲੋਕਾਂ ਨੇ ਉਨ੍ਹਾਂ ਨੂੰ ਬੜੀ ਵੱਡੀ ਲੀਡ ਨਾਲ ਜਿਤਾਇਆ ਜਿਸ ਦਾ ਮੱੁਖ ਕਾਰਨ ਇਹ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਧਰਮ-ਪਤਨੀ ...
ਫ਼ਾਜ਼ਿਲਕਾ,16 ਫਰਵਰੀ (ਦਵਿੰਦਰ ਪਾਲ ਸਿੰਘ)-ਹਿੰਦ-ਪਾਕਿਸਤਾਨ ਵੰਡ ਤੋਂ ਪਹਿਲਾਂ ਲੁਧਿਆਣਾ ਤੋਂ ਕਰਾਚੀ ਵਾਇਆ ਫ਼ਾਜ਼ਿਲਕਾ ਨਕਸ਼ੇ 'ਤੇ ਚੱਲਣ ਵਾਲਾ ਰੇਲਵੇ ਟਰੈਕ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਬੇਰੁਖ਼ੀ ਦਾ ਸ਼ਿਕਾਰ ਹੋਇਆ ਪਿਆ ਹੈ | ਜਦ ਦੇਸ਼ ਅੰਦਰ ਬੁਲਟ ...
ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਭਾਗ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਾਲਾ ਟਿੱਬਾ ਵਿਖੇ 17ਵੀਂ ਅਥਲੈਟਿਕਸ ਮੀਟ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਤੋਂ ਪੜ੍ਹੀਆਂ ਵਿਦਿਆਰਥਣਾਂ ਸਬ ਇੰਸਪੈਕਟਰ ਜੋਤੀ ਬਿਸ਼ਨੋਈ, ਸਬ ਇੰਸਪੈਕਟਰ ਚੰਚਲ ...
ਛਾਹੜ, 16 ਫਰਵਰੀ (ਜਸਵੀਰ ਸਿੰਘ ਔਜਲਾ) - ਨੇੜਲੇ ਪਿੰਡ ਚੱਠਾ ਨਨਹੇੜਾ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਨੀਂਹ ਪੱਥਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਰੱਖਿਆ | ਗੁਰਦੁਆਰਾ ਸਾਹਿਬ ਦੇ ਲੰਗਰ ...
ਧੂਰੀ, 16 ਫਰਵਰੀ (ਸੰਜੇ ਲਹਿਰੀ, ਦੀਪਕ) - ਬਾਦਲ ਭਜਾਓ ਪੰਥ ਬਚਾਓ, ਬਾਦਲ ਭਜਾਓ ਪਾਰਟੀ ਬਚਾਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਸਿਧਾਂਤਕ ਲੀਹਾਂ 'ਤੇ ਲਿਆਉਣ ਲਈ 23 ਫਰਵਰੀ ਨੂੰ ਅਨਾਜ ਮੰਡੀ ਸੰਗਰੂਰ ਵਿਖੇ ਸੁਖਦੇਵ ਸਿੰਘ ...
ਧੂਰੀ, 16 ਫਰਵਰੀ (ਦੀਪਕ) - ਅੱਜ ਐਟੀ ਸਮਾਜ ਵਿਰੋਧੀ ਧਤਾਕਤਾਂ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੋਰਾ ਸਿੰਘ ਚੀਮਾਂ ਅਤੇ ਮੀਤ ਪ੍ਰਧਾਨ ਸਾਬਕਾ ਸਰਪੰਚ ਨਾਹਰ ਸਿੰਘ ਮੀਮਸਾ ਵਲੋਂ ਥਾਣਾ ਸਦਰ ਧੂਰੀ ਦੇ ਮੁੱਖ ਅਫ਼ਸਰ ਡਾ. ਜਗਬੀਰ ਸਿੰਘ ਢੱਟ ਦਾ ਸਨਮਾਨ ਕੀਤਾ ਗਿਆ | ਆਗੂਆਂ ...
ਧੂਰੀ, 16 ਫਰਵਰੀ (ਦੀਪਕ)- ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੀਤੇ ਗਏ ਸਮਾਗਮ ਸਮੇਂ ਬਿਆਨ ਦਿੱਤਾ ਹੈ ਕਿ ਪੰਜਾਬੀ ਮਾਂ ਬੋਲੀ ਦੀ ਬਿਹਤਰੀ ਹਿਤ 20 ਫਰਵਰੀ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੀਤਾ ...
ਮਸਤੂਆਣਾ ਸਾਹਿਬ, 16 ਫਰਵਰੀ (ਦਮਦਮੀ) - ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾ. ਸੁਖਦੀਪ ਕੌਰ ਦੀ ਨਿਗਰਾਨੀ ਹੇਠ ਸਮੂਹ ਸਟਾਫ਼ ਦੇ ਸਹਿਯੋਗ ਸਦਕਾ 'ਫਰੈਂਚ ਭਾਸ਼ਾ ਦਾ ਮੁੱਢਲਾ ਗਿਆਨ' ਵਿਸ਼ੇ ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ...
ਸੰਦੌੜ, 16 ਫਰਵਰੀ (ਜਸਵੀਰ ਸਿੰਘ ਜੱਸੀ) - ਬੀਤੇ ਦਿਨੀਂ ਲੌਾਗੋਵਾਲ ਵਿਖੇ ਇਕ ਸਕੂਲੀ ਵੈਨ ਕਾਰਨ ਚਾਰ ਬੱਚਿਆਂ ਦੀ ਹੋਈ ਬੇਵਕਤੀ ਦਰਦਨਾਕ ਮੌਤ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਾਂਗਰਸ ਪਾਰਟੀ ਦੇ ਓ.ਬੀ.ਸੈੱਲ ਦੇ ਪੰਜਾਬ ਕਨਵੀਨਰ ਗੁਰਦੀਪ ਸਿੰਘ ਧੀਮਾਨ ਨੇ ਕਿਹਾ ਕਿ ...
ਮਸਤੂਆਣਾ ਸਾਹਿਬ, 16 ਫਰਵਰੀ (ਦਮਦਮੀ) - ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾ. ਗੀਤਾ ਠਾਕੁਰ ਦੀ ਅਗਵਾਈ ਵਿੱਚ ਕਲਾਸ ਇੰਚਾਰਜ ਪ੍ਰੋਫੈਸਰ ਰਣਧੀਰ ਕੁਮਾਰ ਸ਼ਰਮਾ ਦੀ ਨਿਗਰਾਨੀ ਹੇਠ ਬੀ.ਪੀ.ਐਡ ਭਾਗ ਦੂਜਾ ਦੁਆਰਾ ਪ੍ਰੋਜੈਕਟ ...
ਲਹਿਰਾਗਾਗਾ, 16 ਫਰਵਰੀ (ਸੂਰਜ ਭਾਨ ਗੋਇਲ) - ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਨੂੰ ਮਿਆਰੀ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਗੁਰਦਵਾਰੇ, ਮੰਦਰ, ਮਸਜਿਦ ਤੇ ਗਿਰਜਿਆਂ ਦੀ ਇਮਾਰਤਾਂ ...
ਮੂਣਕ, 16 ਫਰਵਰੀ (ਸਿੰਗਲਾ, ਭਾਰਦਵਾਜ) - ਯੂਨੀਵਰਸਿਟੀ ਕਾਲਜ ਮੂਣਕ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਿਘਾਰ ਵੱਲ ਜਾ ਰਹੀ ਸਥਿਤੀ ਨੂੰ ਲੈ ਕੇ ਸਮੂਹ ਅਧਿਆਪਕਾਂ ਨੇ ਆਪਣੇ ਪੱਧਰ 'ਤੇ ਨੈਤਿਕ ਜਿੰਮੇਵਾਰੀ ਲੈਦੇ ਹੋਏ ਇਕ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਜਿਸ ...
ਖਨੌਰੀ, 16 ਫਰਵਰੀ (ਬਲਵਿੰਦਰ ਸਿੰਘ ਥਿੰਦ) - ਭਾਜਪਾ ਮੰਡਲ ਖਨੌਰੀ ਦਾ ਪ੍ਰਧਾਨ ਚੁਣੇ ਜਾਣ ਦੇ ਲਈ ਭਾਜਪਾ ਮੰਡਲ ਖਨੋਰੀ ਦੀ ਇਕ ਵਿਸ਼ੇਸ਼ ਮੀਟਿੰਗ ਸ਼੍ਰੀ ਨੈਣਾ ਦੇਵੀ ਮੰਦਿਰ ਖਨੌਰੀ ਵਿਖੇ ਮੰਡਲ ਪ੍ਰਧਾਨ ਕਿ੍ਸ਼ਨ ਗੋਇਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਪ੍ਰਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX