ਸਾਹਨੇਵਾਲ, 16 ਫਰਵਰੀ (ਅਮਰਜੀਤ ਸਿੰਘ ਮੰਗਲੀ/ਹਰਜੀਤ ਸਿੰਘ ਢਿੱਲੋਂ)-ਪੰਚਾਇਤੀ ਰਾਜ ਸਪੋਰਟਸ ਕਲੱਬ, ਐੱਨ. ਆਰ. ਆਈਜ਼ ਭਰਾਵਾਂ ਤੇ ਸਾਹਨੇਵਾਲ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 45ਵੀਆਂ ਮਿੰਨੀ ਉਲੰਪਿਕ ਤਿੰਨ ਰੋਜ਼ਾ ਖੇਡ ਮੇਲਾ ਸਵ: ਪ੍ਰਦੀਪ ਕੁਮਾਰ ਗੌਤਮ ਦੀ ਨਿੱਘੀ ਯਾਦ ਨੂੰ ਸਮਰਪਿਤ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਖੇਡ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਫੁੱਟਬਾਲ ਦੇ ਫਾਈਨਲ ਮੈਚ 'ਚ ਫਸਵੇਂ ਮੁਕਾਬਲੇ 'ਚ ਬਰਮਾਲੀਪੁਰ ਦੀ ਟੀਮ ਨੇ ਮੂੰਡੀਆਂ ਦੀ ਟੀਮ ਨੂੰ ਹਰਾ ਕੇ ਜੇਤੂ ਬਣੀ | ਕਬੱਡੀ ਦੇ ਫਾਈਨਲ ਮੈਚ 'ਚ ਬਰਸਾਲਪੁਰ ਦੀ ਟੀਮ ਨੇ ਸਪੈਲੀ ਸਾਹਿਬ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ | ਇਸ ਤਰ੍ਹਾਂ ਹੀ ਵਾਲੀਬਾਲ ਦੇ ਫਾਈਨਲ ਮੈਚ 'ਚ ਗੰਢੂਆ ਦੀ ਟੀਮ ਨੇ ਪੰਜੇਟੇ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕਰ ਲਿਆ | ਰੱਸਾਕਸ਼ੀ 'ਚ ਲੋਹਾਰਮਜਾਰੇ ਦੀ ਟੀਮ ਜੇਤੂ ਰਹੀ | ਖੇਡ ਮੇਲੇ 'ਚ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਤੋਂ ਬਾਅਦ ਪ੍ਰਸਿੱਧ ਕਲਾਕਾਰ ਆਰ. ਨੇਤ ਨੇ ਆਏ ਹੋਏ ਦਰਸ਼ਕਾਂ ਨੂੰ ਆਪਣੀ ਸੁਰੀਲੀ ਗਾਇਕੀ ਰਾਹੀਂ ਕੀਲ ਕੇ ਰੱਖ ਦਿੱਤਾ | ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਜਗਰਾਜ ਸਿੰਘ ਕੈਨੇਡਾ, ਚਰਨਜੀਤ ਸਿੰਘ ਯੂ. ਐੱਸ. ਏ., ਤਾਰਾ ਸਿੰਘ ਸੰਧੂ ਸਵਰਨ ਸਿੰਘ ਸੰਧੂ, ਭੁਪਿੰਦਰ ਸਿੰਘ ਬਿੰਦੀ ਕੈਨੇਡਾ, ਸਤਿੰਦਰ ਸਿੰਘ ਗੋਲਡੀ, ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਪਰਮਜੀਤ ਸਿੰਘ ਘਵੱਦੀ, ਰਮਨੀਤ ਸਿੰਘ ਗਿੱਲ,ਨਿਰਮਲ ਸਿੰਘ ਰੰਧਾਵਾ, ਬਲਜੀਤ ਸਿੰਘ ਸੰਧੂ, ਅੰਮਿ੍ਤਪਾਲ ਸਿੰਘ ਸੰਧੂ ਕੈਨੇਡਾ, ਦਵਿੰਦਰ ਸਿੰਘ ਸੰਧੂ ਏ. ਸੀ. ਪੀ., ਰਣਜੀਤ ਸਿੰਘ ਮੈਨੇਜਰ, ਤਰਲੋਚਨ, ਦੀਪੀ ਸੰਧੂ, ਨਰਿੰਦਰ ਸਿੰਘ ਨਿੰਦੀ, ਜਗਜੀਤ ਸਿੰਘ ਸੰਧੂ, ਮਨਜਿੰਦਰ ਸਿੰਘ ਭੋਲਾ, ਕਿਰਨਪਾਲ ਸਿੰਘ, ਬੰਟੀ ਢਿੱਲੋਂ, ਗੁਰਤੇਜ ਸਿੰਘ, ਬੰਤਾ ਸਿੰਘ, ਸੁੱਖੀ ਸੰਧੂ, ਗੁਰਲੀਨ, ਲਵਲੀ ਢਿੱਲੋਂ, ਦਲਜੀਤ ਸਿੰਘ, ਪਾਲੀ ਸੰਧੂ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਕਰਤਾਰ ਸਿੰਘ, ਜੋਤ ਸੰਧੂ, ਦਾਰਾ ਸਿੰਘ, ਮਨੀ ਗੋਗਨਾ, ਮਾ. ਸ਼ਿੰਗਾਰਾ ਸਿੰਘ, ਹਰਜਿੰਦਰ ਸਿੰਘ, ਸੁਦੇਸ਼ ਕੁਮਾਰ, ਅਰਜਨ ਸਾਹਨੇਵਾਲ, ਸੁੱਖੀ ਆਦਿ ਹਾਜ਼ਰ ਸਨ |
ਦੋਰਾਹਾ, 16 ਫਰਵਰੀ (ਜਸਵੀਰ ਝੱਜ)-ਦੋਰਾਹਾ ਦੇ ਬੱਸ ਅੱਡੇ ਵਿਚ ਉੱਤਰਦੀਆਂ, ਚੜ੍ਹਦੀਆਂ ਸਵਾਰੀਆਂ ਲਈ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ | ਹੋਰ ਤਾਂ ਹੋਰ ਵੇਲ਼ੇ ਕੁਵੇਲ਼ੇ ਦੀ ਹਾਯਤ ਲਈ ਕੋਈ ਪਾਖ਼ਾਨਾ ਹੀ ਨਹੀਂ ਹੈ | ਲੁਧਿਆਣਾ ਵੱਲ ਜਾਣ ਵਾਲ਼ੇ ਪਾਸੇ ਪ੍ਰਾਈਵੇਟ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡ. ਅਨਿਲ ਵਰਮਾ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਕਰਕੇ 20 ਲੀਟਰ ਸ਼ੁੱਧ ਪਾਣੀ ਦਾ ਉਹ ਜਾਰ ਦਿਖਾਇਆ, ਜਿਸਦਾ ਪਾਣੀ ਪੂਰੀ ਤਰ੍ਹਾਂ ਨਾਲ ਗੰਦਾ ਸੀ ਅਤੇ ਉਸ ਵਿਚ ਉੱਲੀ ਵੀ ਦਿਖਾਈ ਦੇ ਰਹੀ ਸੀ | ...
ਕੁਹਾੜਾ, 16 ਫਰਵਰੀ (ਤੇਲੂ ਰਾਮ ਕੁਹਾੜਾ)-ਬੀਤੀ ਦੇਰ ਸ਼ਾਮ ਨੂੰ ਪਿੰਡ ਭੈਰੋਮੁੰਨਾਂ ਦੇ ਦੋ ਮੁੰਡੇ ਇਕ ਸੜਕ ਹਾਦਸੇ ਵਿਚ ਮੌਕੇ 'ਤੇ ਹੀ ਦਮ ਤੋੜ ਗਏ ਸਨ | ਭੈਰੋਮੰੁਨਾਂ ਪਿੰਡ ਵਿਚ ਉਹ ਇਕੋ ਗਲੀ ਵਿਚ ਰਹਿੰਦੇ ਸਨ ਤੇ ਦੋਵੇਂ ਸਾਹਨੇਵਾਲ ਦੇ ਇਕੋ ਸਕੂਲ ਵਿਚ ਪੜ੍ਹਦੇ ਸਨ ...
ਮਲੌਦ, 16 ਫਰਵਰੀ (ਦਿਲਬਾਗ ਸਿੰਘ ਚਾਪੜਾ)-ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਨੇ ਲੌਾਗੋਵਾਲ ਵਿਚ ਇਕ ਸਕੂਲ ਵੈਨ ਨੂੰ ਅੱਗ ਲੱਗਣ ਕਾਰਣ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ 'ਤੇ ਭਰੇ ਮਨ ਨਾਲ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ...
ਖੰਨਾ, 16 ਫਰਵਰੀ (ਮਨਜੀਤ ਸਿੰਘ ਧੀਮਾਨ)-ਬੀਤੀ ਦੇਰ ਰਾਤ ਸਮੇਂ ਸਮਰਾਲਾ ਰੋਡ ਰੇਲਵੇ ਓਵਰ ਬਿ੍ਜ ਉਪਰ ਪਲਟੇ ਮਿੱਟੀ ਤੇ ਬਜਰੀ ਦੇ ਓਵਰਲੋਡ ਟਿੱਪਰ ਕਾਰਨ ਰਾਹਗੀਰ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟਿੱਪਰ ਦੇ ਡਰਾਈਵਰ ਪੱਪੂ ਸਿੰਘ ਤੋਂ ਮਿਲੀ ...
ਸਮਰਾਲਾ, 16 ਫਰਵਰੀ (ਗੋਪਾਲ ਸੋਫਤ)-ਗੁਰਦੁਆਰਾ ਵਿਸ਼ਵਕਰਮਾ ਭਵਨ ਗੁਰੂ ਨਾਨਕ ਰੋਡ ਸਮਰਾਲਾ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ 19 ਤੇ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ਪਹਿਲੇ ਦਿਨ 19 ਫਰਵਰੀ ਨੂੰ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਇੰਚਾਰਜ ਦੋਆਬਾ ...
ਖੰਨਾ, 16 ਫਰਵਰੀ (ਮਨਜੀਤ ਸਿੰਘ ਧੀਮਾਨ)-ਚਾਚੇ ਵਲੋਂ ਆਪਣੀ ਭਤੀਜੀ ਦੀ ਕੁੱਟਮਾਰ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ | ਸਿਵਲ ਹਸਪਤਾਲ ਵਿਖੇ ਦਾਖ਼ਲ ਸਮਨਦੀਪ ਕੌਰ ਵਾਸੀ ਰਾਏਪੁਰ ਨੇ ਆਪਣੇ ਚਾਚੇ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕੱਲ੍ਹ ਦੁਪਹਿਰ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਇੱਥੋਂ ਕੁੱਝ ਕਿੱਲੋਮੀਟਰ ਦੂਰ ਪਿੰਡ ਪੰਜਰੁੱਖਾ ਦੇ 15 ਸਾਲਾਂ ਦੇ ਇਕ ਬੱਚੇ ਦੇ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਹੋਣ 'ਤੇ ਬੱਚੇ ਦੇ ਤਾਏ ਨੇ ਕਿਸੇ ਅਣਪਛਾਤੇ ਵਿਅਕਤੀ 'ਤੇ ਉਸਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਦੋਸ਼ ਲਾਏ ...
ਦੋਰਾਹਾ, 16 ਫ਼ਰਵਰੀ (ਮਨਜੀਤ ਸਿੰਘ ਗਿੱਲ)-ਅੱਜ-ਕੱਲ੍ਹ ਪੰਜਾਬ ਦੇ ਖੇਡ ਮੰਤਰੀ ਤੇ ਵਿਦੇਸ਼ੀ ਮਾਮਲਿਆਂ ਦੇ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ ਪੰਜਾਬ ਵਿਚ ਖੇਡਾਂ ਦੇ ਖੇਤਰ ਵਿਚ ਵਿਸ਼ਵ ਪੱਧਰੀ ਤਕਨੀਕਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜਰਮਨ ਦਾ ਦੌਰਾ ਕਰ ਰਹੇ ਹਨ | ...
ਲੁਧਿਆਣਾ, 16 ਫਰਵਰੀ (ਪੁਨੀਤ ਬਾਵਾ)-ਕਾਰਜਕਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਇਕਬਾਲ ਸਿੰਘ ਸੰਧੂ ਵਲੋਂ ਵੱਖ-ਵੱਖ ਵਿਭਾਗਾਂ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਲੁਧਿਆਣਾ ਅੰਦਰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ 'ਸੇਫ਼ ਸਕੂਲ ਵਾਹਨ ਸਕੀਮ' ਦੀ ਇੰਨ-ਬਿੰਨ ਪਾਲਣਾ ...
ਮੁੱਲਾਂਪੁਰ-ਦਾਖਾ, 16 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸਤ੍ਹਾਧਾਰੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪ: ਸੰਦੀਪ ਸੰਧੂ ਵਲੋਂ ਚੰਡੀਗੜ੍ਹ ਸੈਕਟ੍ਰੀਏਟ ਦੇ ਨਾਲ ਹਲਕਾ ਦਾਖਾ 'ਚ ਵੀ ਪੱਕਾ ਡੇਰਾ ਲਗਾ ਕੇ ਦੋ ਧਾਰੀ ...
ਬੀਜਾ, 16 ਫਰਵਰੀ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਦੇ ਸਫਲ ਫੋਕਲ ਪੁਆਇੰਟ ਮਹਿਦੂਦਾਂ ਵਿਖੇ ਕੈਂਸਰ ਦੀ ਨਾਮੁਰਾਦ ਬਿਮਾਰੀ ਨੂੰ ਨੱਥ ਪਾਉਣ ਲਈ ਸਾਲਾਨਾ ਚੌਥੇ ਫ਼ਰੀ ਮੈਡੀਕਲ ਕੈਂਪ 'ਚ 325 ਮਰੀਜ਼ਾਂ ਦੀ ਜਾਂਚ ਕੀਤੀ ਗਈ | ਵਰਡ ਕੈਂਸਰ ਕੇਅਰ ਦੀ ...
ਭੰੂਦੜੀ, 16 ਫਰਵਰੀ (ਕੁਲਦੀਪ ਸਿੰਘ ਮਾਨ)-ਸਥਾਨਕ ਪੁਲਿਸ ਚੌਾਕੀ ਭੂੰਦੜੀ ਦੇ ਨਵੇ ਇੰਚਾਰਜ ਵਜੋਂ ਪਹਾੜਾ ਸਿੰਘ ਨੇ ਅਹੁੱਦਾ ਸੰਭਾਲਦਿਆਂ ਹੀ ਸਮਾਜ ਵਿਰੋਧੀ ਅਨਸਰਾਂ ਦਾ ਸ਼ਿਕੰਜਾ ਕੱਸਿਆ | ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਪੰਚਾਂ ਸਰਪੰਚਾਂ ਤੋਂ ਸਮੈਕ ਤਸਕਰੀ ਰੋਕਣ ...
ਗੁਰੂਸਰ ਸੁਧਾਰ, 16 ਫਰਵਰੀ (ਜਸਵਿੰਦਰ ਸਿੰਘ ਗਰੇਵਾਲ)-ਦਮਦਮੀ ਟਕਸਾਲ ਦੇ ਧੁਰੇ ਵਜੋਂ ਜਾਣੇ ਜਾਂਦੇ ਪਿੰਡ ਬੋਪਾਰਾਏ ਕਲਾਂ ਵਿਖੇ ਟਕਸਾਲ ਦੇ 12ਵੇਂ ਮੁਖੀ ਬ੍ਰਹਿਮ ਗਿਆਨੀ ਸੰਤ ਸੁੰਦਰ ਸਿੰਘ ਭਿੰਡਰਾਂਵਾਲਿਆਂ ਦੀ ਬਰਸੀ ਸਮਾਗਮ ਮੌਕੇ ਕਰਵਾਏ ਜਾ ਰਹੇ ਧਾਰਮਿਕ ਦਿਵਾਨ ...
ਜਗਰਾਉਂ, 16 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਜਗਰੂਪ ਸਿੰਘ ਬੇਗਮਪੁਰਾ ਭੋਰਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਨਾਲ ਆਲ ਫਰੈਂਡਜ਼ ਸਪੋਰਟਸ ਐਾਡ ਵੈੱਲਫੇਅਰ ਕਲੱਬ ਜਗਰਾਉਂ ਵਲੋਂ ਸਵ: ਕੁਲਦੀਪ ਸਿੰਘ ਗਰੇਵਾਲ ਦੀ ਯਾਦ ਵਿਚ ਸੱਤਵਾਂ ਮੈਗਾ ਮੈਡੀਕਲ ਕੈਂਪ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦੇ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ¢ ਵੱਖ-ਵੱਖ ਬੁਲਾਰਿਆਂ ਵਿਚੋਂ ਜ਼ਿਲ੍ਹਾ ਪਲਾਨਿੰਗ ਬੋਰਡ ...
ਰਾਏਕੋਟ, 16 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਨੂਰਪੁਰਾ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਤੇ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ...
ਮਲੌਦ, 16 ਫਰਵਰੀ (ਸਹਾਰਨ ਮਾਜਰਾ)-ਖ਼ੂਨਦਾਨ ਕਰਨਾ ਇੱਕ ਲੋੜਵੰਦ ਲਈ ਨਵੀਂ ਜ਼ਿੰਦਗੀ ਦੇਣ ਦਾ ਸਭ ਤੋਂ ਉੱਤਮ ਸਮਾਜ ਸੇਵੀ ਕਾਰਜ ਹੈ ਇਸ ਲਈ ਹਰੇਕ ਤੰਦਰੁਸਤ ਵਿਅਕਤੀ ਨੂੰ ਅੱਗੇ ਆ ਕੇ ਇਸ ਮਹਾਨ ਕਾਰਜ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਇਹ ਵਿਚਾਰ ਸੰਤ ਬਾਬਾ ਸੁਖਦੇਵ ...
ਦੋਰਾਹਾ, 16 ਫ਼ਰਵਰੀ (ਮਨਜੀਤ ਸਿੰਘ ਗਿੱਲ)-ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੁਆਰਾ ਆੜ੍ਹਤੀਆਂ ਦੇ ਹਿੱਤਾਂ ਤੇ ਐਸੋਸੀਏਸ਼ਨ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਸੂਬਾ ਪ੍ਰਧਾਨ ਰਵਿੰਦਰ ਸਿੰਘ ...
ਖੰਨਾ, 16 ਫਰਵਰੀ (ਪੱਤਰ ਪ੍ਰੇਰਕਾਂ ਰਾਹੀਂ)-ਖੰਨਾ ਪੁਲਿਸ ਦੇ ਐੱਸ.ਪੀ. ਜਗਵਿੰਦਰ ਸਿੰਘ ਚੀਮਾ, ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਦੇ ਹੁਕਮਾਂ 'ਤੇ ਐੱਸ.ਐੱਚ.ਓ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਅਸ਼ੋਕ ਕੁਮਾਰ ਵਾਸੀ ਫ਼ਿਰੋਜ਼ਪੁਰ ਤੋਂ ਕੱਲ ਫੜੇ 14 ਕਿੱਲੋ ...
ਈਸੜੂ, 16 ਫਰਵਰੀ (ਬਲਵਿੰਦਰ ਸਿੰਘ)-ਗੁਰੂ ਰਵਿਦਾਸ ਜੀ ਨੇ ਆਪਣੀ ਸਾਰੀ ਉਮਰ ਛੂਤ-ਛਾਤ ਨੂੰ ਮਿਟਾਉਣ ਅਤੇ ਬਰਾਬਰਤਾ ਲਿਆਉਣ ਲਈ ਲਗਾ ਦਿੱਤੀ | ਉਨ੍ਹਾਂ ਹੱਥੀਂ ਕਿਰਤ ਕਰਨ ਤੇ ਪ੍ਰਮਾਤਮਾ ਦਾ ਨਾਂਅ ਜਪਣ ਦਾ ਉਪਦੇਸ਼ ਦਿੱਤਾ | ਇਸ ਲਈ ਅੱਜ ਗੁਰੂ ਰਵਿਦਾਸ ਜੀ ਦੀਆਂ ...
ਕੁਹਾੜਾ, 16 ਫਰਵਰੀ (ਤੇਲੂ ਰਾਮ ਕੁਹਾੜਾ)-ਕਮਿਊਨਿਟੀ ਹੈਲਥ ਸੈਂਟਰ ਕੂੰਮ ਕਲਾਂ ਵਿਖੇ ਚਲ ਰਹੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ 33ਵੇਂ ਪੰਦ੍ਹਰਵਾੜੇ ਦਾ ਸਮਾਪਤੀ ਸਮਾਗਮ ਕੀਤਾ ਗਿਆ, ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਤੀਰਥ ਸਿੰਘ ਸਨ | ...
ਡੇਹਲੋਂ, 16 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਖੱਟੜਾ ਚੁਹਾਰਮ ਵਿਖੇ ਨਰਾਤਾ ਰਾਮ ਨਾਤੀ ਯਾਦਗਾਰੀ 23ਵਾਂ ਪੇਂਡੂ ਖੇਡ ਮੇਲਾ 5 ਅਤੇ 6 ਮਾਰਚ 2020 ਨੰੂ ਨਾਤੀ ਸਪੋਰਟਸ ਕਲੱਬ ਵਲੋਂ ਪੰਚਾਇਤ ਅਤੇ ਸਮੂਹ ਨਗਰ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ...
ਅਹਿਮਦਗੜ੍ਹ, 16 ਫਰਵਰੀ (ਪੁਰੀ)-ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਸਥਾਨਕ ਗਾਂਧੀ ਸਕੂਲ ਵਿਖੇ ਵੱਖ-ਵੱਖ ਖੇਤਰ 'ਚ ਚੰਗਾ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਕਲੱਬ ਦੇ ਚੇਅਰਮੈਨ ਮਹੇਸ਼ ਸ਼ਰਮਾ ਅਤੇ ਪ੍ਰਧਾਨ ਡਾ. ਰਵੀ ਸ਼ਰਮਾ ਦੀ ਅਗਵਾਈ ਹੇਠ ਹੋਏ ...
ਖੰਨਾ, 16 ਫਰਵਰੀ (ਪੱਤਰ ਪ੍ਰੇਰਕ)-ਪਿੰਡ ਰਾਮਗੜ੍ਹ ਵਿਖੇ ਸਰਪੰਚ ਜਗਦੀਪ ਸਿੰਘ ਦੇ ਖੇਤਾਂ ਵਿਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਡਾ: ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਮਸ਼ੀਨਾਂ ਤੇ ਸਬਸਿਡੀ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ...
ਸਮਰਾਲਾ, 16 ਫਰਵਰੀ (ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਪਪੜੌਦੀ ਵਿਖੇ ਗੁਰੂ ਰਵਿਦਾਸ ਜੀ ਦਾ 643 ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪਿੰਡ ਵਿਚ ਨਗਰ ਕੀਰਤਨ ਵੀ ਸਜਾਇਆ ਗਿਆ | ਬਾਬਾ ਜੋਗਿੰਦਰ ...
ਅਹਿਮਦਗੜ੍ਹ, 16 ਫਰਵਰੀ (ਸੋਢੀ)-ਸਥਾਨਕ ਪੋਹੀੜ ਰੋਡ ਸਥਿਤ ਮਾਇਆ ਦੇਵੀ ਗੋਇਲ ਸਕੂਲ ਵਿਖੇ ਪਿ੍ੰਸੀਪਲ ਕਿਰਨਜੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੌਰਾਨ ਡਾ. ਗੀਤਿਕਾ ਦੀਵਾਨ ਨੇ 9ਵੀਂ ...
ਮਲੌਦ, 16 ਫਰਵਰੀ (ਦਿਲਬਾਗ ਸਿੰਘ ਚਾਪੜਾ)-ਸਰਕਾਰੀ ਹਸਪਤਾਲ ਮਲੌਦ ਵਿਖੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਰਾਮ ਦੀ ਅਗਵਾਈ ਵਿਚ ਛੋਟੇ ਬੱਚਿਆਂ ਦੀ ਘਰੇਲੂ ਦੇਖਰੇਖ ਵਿਸ਼ੇ ਸਬੰਧੀ ਆਸ਼ਾ ਵਰਕਰਾਂ ਦਾ 5 ਰੋਜ਼ਾ ...
ਬੀਜਾ, 16 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਦਹਿੜੂ ਵਿਖੇ ਸਮੂਹ ਨਗਰ ਵਾਸੀਆਂ ਵਲੋਂ ਐੱਨ. ਆਰ. ਆਈ. ਵੀਰਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਧੰਨ-ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 13 ਫ਼ਰਵਰੀ ਤੋਂ ਲੈ ਕੇ 16 ਫ਼ਰਵਰੀ ਤੱਕ ਦੂਸਰਾ ਗੁਰੂ ਮਾਨਿਓ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਮੋਟਾ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਪਹਿਲਾਂ ਠੇਕੇਦਾਰਾਂ ਨੇ ਸ਼ਹਿਰ ਦੀਆਂ ਸੜਕਾਂ/ਗਲੀਆਂ ਪੁੱਟ ਕੇ ਇੰਟਰਲਾਕਿੰਗ ਟਾਈਲਾਂ ਲਾਉਣ ਦੇ ਠੇਕੇ ਧੜਾ-ਧੜ ਲੈ ਲਏ ਪਰ ਹੁਣ ਨਗਰ ਕੌਾਸਲ ਵਲੋਂ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਣ ਕੰਮ ...
ਡੇਹਲੋਂ, 16 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਵੱਖ-ਵੱਖ ਮੁਲਕਾਂ ਵਿਚ ਵੱਸਦੇ ਪੰਜਾਬੀ ਭਰਾ ਆਪੋ-ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਦੇ ਨਕਸ਼ੇ ਕਦਮ 'ਤੇ ਅੱਗੇ ਆਉਣ ਤਾਂ ਕਿ ਪ੍ਰਵਾਸੀ ਪੰਜਾਬੀਆਂ ਦਾ ਸਨੇਹ ਆਪਣੇ ਸਾਕ-ਸਬੰਧੀਆਂ ਤੇ ਪਿੰਡ ਵਾਸੀਆਂ ਨਾਲ ...
ਬੀਜਾ, 16 ਫ਼ਰਵਰੀ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਅੱਜ ਐਤਵਾਰ ਦੇ ਦਿਹਾੜੇ 'ਤੇ ਹਫ਼ਤਾਵਾਰੀ ਦੀਵਾਨ ਸਜਾਏ ਗਏ. ਦੀਵਾਨਾ ਵਿਚ ਪੰਥ ਪ੍ਰਸਿੱਧ ਢਾਡੀ ਤੇ ...
ਪਾਇਲ, 16 ਫਰਵਰੀ (ਨਿਜ਼ਾਮਪੁਰ)-ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਹੋਈ ਸ਼ਾਨਦਾਰ ਜਿੱਤ ਬਦਲੇ ਪਾਰਟੀ ਵਲੰਟੀਅਰਾਂ ਨੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਧਮੋਟ ਦੇ ਘਰ ਪਾਰਟੀ ਆਗੂ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਦੀ ਹਾਜ਼ਰੀ ਵਿਚ ਲੱਡੂ ਵੰਡੇ | ਐਡਵੋਕੇਟ ਕੂਹਲੀ ਨੇ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਗੁਰੂ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਮਾਨਵਤਾ ਨੌਜਵਾਨ ਭਲਾਈ ਕਲੱਬ ਵਲੋਂ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਖੰਨਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ ਵਲੋਂ ਖੰਨਾ ਨੇੜਲੇ ਪਿੰਡ ਮਲਕਪੁਰ ਦੀ ਇਕ ਲੜਕੀ ਦਾ ਵਿਆਹ ਕਰਵਾਇਆ ਗਿਆ | ਇਸ ਸੁਸਾਇਟੀ ਵਲੋਂ ਸਮੇਂ-ਸਮੇਂ 'ਤੇ ਕੀਤੇ ਜਾ ਰਹੇ ...
ਡੇਹਲੋਂ, 16 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕਾਲਖ ਵਿਖੇ ਚੀਮਾ ਸਪੋਟਰ ਕਲੱਬ ਵਲੋਂ 18ਵਾਂ ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ 27 ਫਰਵਰੀ ਨੰੂ ਐੱਨ. ਆਰ. ਆਈ. ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸਵਰਗੀ ਸਰਪੰਚ ਹੁਸ਼ਿਆਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ...
ਈਸੜੂ, 16 ਫਰਵਰੀ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਚਕੋਹੀ ਵਿਖੇ ਨਗਰ ਪੰਚਾਇਤ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਵਲੋਂ 7 ਮਾਰਚ ਨੂੰ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਸਬੰਧੀ ਗੱਲਬਾਤ ...
ਦੋਰਾਹਾ, 16 ਫ਼ਰਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਪਿ੍ੰਸੀਪਲ ਜਸਵਿੰਦਰ ਕੌਰ ਦੀ ਅਗਵਾਈ 'ਚ ਸਾਲਾਨਾ ਇਨਾਮ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਸ਼ੁਰੂਆਤ 'ਚ ਪਾਠ ...
ਸਮਰਾਲਾ, 16 ਫਰਵਰੀ (ਕੁਲਵਿੰਦਰ ਸਿੰਘ)-ਅੱਜ ਲੋਕ ਚੇਤਨਾ ਲਹਿਰ ਪੰਜਾਬ ਦੀ ਮੀਟਿੰਗ ਹਲਕਾ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਅਗਵਾਈ ਵਿਚ ਗੁਰਦੁਆਰਾ ਗੰ੍ਰਥ ਸਾਹਿਬ ਸਮਰਾਲਾ ਵਿਖੇ ਹੋਈ | ਇਸ ਮੀਟਿੰਗ ਵਿਚ ਸ਼੍ਰੀ ਝਾੜ ਸਾਹਿਬ-ਬਹਿਲੋਲਪੁਰ ਰੋਡ ਦੇ ਪੁਲ਼ ਬਣਾਉਣ ਲਈ ...
ਖੰਨਾ , 16 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ 33ਵੇਂ ਦੰਦਾਂ ਦੇ ਪੰਦ੍ਹਰਵਾੜੇ ਦੇ ਆਖ਼ਰੀ ਦਿਨ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜਿੰਦਰ ਗੁਲ੍ਹਾਟੀ ਨੇ ਗਰੀਬ ਤੇ ਲੋੜਵੰਦ 20 ਮਰੀਜ਼ਾਂ ਨੂੰ ਜਬਾੜੇ ਮੁਫ਼ਤ ਲਾਏ ਗਏ | ਇਸ ਮੌਕੇ ਡਾ. ਗੁਲ੍ਹਾਟੀ ਨੇ ਕਿਹਾ ਕਿ ...
ਦੋਰਾਹਾ, 16 ਫਰਵਰੀ (ਮਨਜੀਤ ਸਿੰਘ ਗਿੱਲ)-ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਆਖਿਆ ਕਿ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਲਕਾ ਦੋਰਾਹਾ ਅਤੇ ਵਿਧਾਨ ਸਭਾ ਹਲਕਾ ਪਾਇਲ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ...
ਮਲੌਦ, 16 ਫਰਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਨਿਜ਼ਾਮਪੁਰ)-ਅੱਜ ਪਿੰਡ ਮਦਨੀਪੁਰ ਦੇ ਐੱਨ. ਆਰ. ਆਈ. ਭਰਾਵਾਂ ਗੁਰਵਿੰਦਰ ਸਿੰਘ ਗਿੱਲ, ਗਿੰਨੀ ਗਿੱਲ, ਲਵਪ੍ਰੀਤ ਗਿੱਲ ਆਸਟਰੇਲੀਆ, ਵਰਿੰਦਰ ਸਿੰਘ ਗਿੱਲ, ਸਰਿੰਦਰ ਸਿੰਘ ਗਿੱਲ, ਮਲਵਿੰਦਰ ਸਿੰਘ ਕੈਨੇਡਾ, ਅਵਿੰਦਰ ...
ਸਮਰਾਲਾ, 16 ਫਰਵਰੀ (ਰਾਮ ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਮਾਲਵਾ ਸਪੋਰਟਸ ਕਲੱਬ ਸਮਰਾਲਾ ਵਲੋਂ ਸਥਾਨਕ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਵਿਚ ਸਵਰਗੀ ਮੇਜਰ ਸਿੰਘ ਗਹਿਲੇਵਾਲ ਅਤੇ ਕੋਚ ਅਵਤਾਰ ਸਿੰਘ ਰਾਜੇਵਾਲ ਦੀ ਯਾਦ ਵਿਚ ਕਰਵਾਇਆ ਦੋ ਰੋਜ਼ਾ ਖੇਡ ਮੇਲਾ ਅਗਲੇ ਸਾਲ ...
ਈਸੜੂ, 16 ਫਰਵਰੀ (ਬਲਵਿੰਦਰ ਸਿੰਘ)-ਸ਼ਹੀਦ ਬਾਬਾ ਹਰੀ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ ਪਿੰਡ ਨਸਰਾਲੀ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਬੜੀ ਹੀ ਸ਼ਰਧਾ ਨਾਲ ਕਰਵਾਇਆ ਗਿਆ | ਸਮਾਗਮ ਦੇ ਪਹਿਲੇ ਦਿਨ ਸੰਤ ਬਾਬਾ ...
ਖੰਨਾ, 16 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਵਿਖੇ ਸਲਾਨਾ ਖੇਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਏ. ਐੱਸ. ਆਈ. ਸਕੂਲ ਖੰਨਾ ਟਰੱਸਟ ਐਾਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਐੱਡਵੋਕੇਟ ਰਾਜੀਵ ਰਾਏ ਮਹਿਤਾ, ਸਕੱਤਰ ਨਵੀਨ ਥੰਮ੍ਹਣ, ਮੈਂਬਰ ...
ਬੀਜਾ, 16 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਮਹਿਦੂਦਾਂ ਵਿਖੇ ਸਾਲਾਨਾ ਸਮਾਗਮ ਪਿ੍ੰਸੀਪਲ ਹਰਪ੍ਰੀਤ ਸਿੰਘ ਚਾਪੜਾ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੁਨੀਤਾ ਰਾਣੀ ਏ. ...
ਡੇਹਲੋਂ, 16 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਲਾਗਲੇ ਪਿੰਡ ਸ਼ੰਕਰ ਵਿਖੇ ਗੁਰਦੁਆਰਾ ਭਗਤ ਰਵਿਦਾਸ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ 643ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਸਮਾਗਮ ਦੇ ਪਹਿਲੇ ਦਿਨ ਅਖੰਡ ...
ਕੁਹਾੜਾ, 16 ਫਰਵਰੀ (ਤੇਲੂ ਰਾਮ ਕੁਹਾੜਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ. ਏ. ਭਾਗ ਤੀਜੇ ਦੇ ਸਮੈਸਟਰ ਪੰਜਵੇਂ ਦੇ ਨਤੀਜੇ ਅਨੁਸਾਰ ਮਾਈ ਭਾਗੋ ਕਾਲਜ ਫ਼ਾਰ ਵੁਮੈਨ ਰਾਮਗੜ੍ਹ ਦਾ ਇਹ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰਸੀਪਲ ਕੁਲਦੀਪ ਕੌਰ ਵਲੋਂ ...
ਸਮਰਾਲਾ, 16 ਫ਼ਰਵਰੀ (ਰਾਮ ਗੋਪਾਲ ਸੋਫ਼ਤ)-ਸਮਰਾਲਾ ਦੇ ਸਤਿਕਾਰਤ 'ਹੀਰਾ' ਪਰਿਵਾਰ ਦੀ ਹੋਣਹਾਰ ਬੇਟੀ ਹਰਲੀਨ ਕੌਰ ਦੇ ਪੰਜਾਬ ਅਤੇ ਹਰਿਆਣਾ ਤੋਂ ਸਿਵਲ ਜੱਜ ਸਲੈਕਟ ਹੋਣ 'ਤੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ 'ਚ ਬਲਕਿ ਸ਼ਹਿਰ ਵਿਚ ਖ਼ੁਸ਼ੀ ਦਾ ਮਾਹੌਲ ਹੈ | ਦੇਰ ਰਾਤ ...
ਮਾਛੀਵਾੜਾ ਸਾਹਿਬ, 16 ਫਰਵਰੀ (ਮਨੋਜ ਕੁਮਾਰ)-ਪੰਜਾਬ ਇਸਤਰੀ ਸਭਾ ਬਲਾਕ ਮਾਛੀਵਾੜਾ ਦੇ ਚੇਅਰਪਰਸਨ ਸਰਬਜੀਤ ਕੌਰ ਗਿੱਲ ਨੇ ਸ਼ਾਹਿਣ ਬਾਗ ਦੀਆਂ ਔਰਤਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਵਰਗੇ ਕਾਲੇ ਕਾਨੂੰਨ ...
ਸਮਰਾਲਾ, 16 ਫਰਵਰੀ (ਗੋਪਾਲ ਸੋਫਤ)-ਮਾਨ ਸਪੋਰਟਸ ਐਾਡ ਵੈੱਲਫੇਅਰ ਕਲੱਬ ਘਰਖਣਾਂ ਵਲੋਂ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ਦੀਆਂ 20 ਕਬੱਡੀ ਟੀਮਾਂ ਨੇ ਭਾਗ ਲਿਆ | ਕਬੱਡੀ ਕੱਪ ਦਾ ਉਦਘਾਟਨ ਯੂਥ ਕਾਂਗਰਸ ਦੇ ਆਗੂ ਕਰਨਵੀਰ ਸਿੰਘ ਢਿੱਲੋਂ ਨੇ ਕੀਤਾ | ...
ਦੋਰਾਹਾ, 16 ਫਰਵਰੀ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਦੁਆਰਾ ਕੀਤਾ ਗਿਆ | ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ...
ਮਲੌਦ, 16 ਫਰਵਰੀ (ਸਹਾਰਨ ਮਾਜਰਾ)-ਪੇਂਡੂ ਖੇਤਰ ਵਿਚਲੇ 40 ਪਿੰਡਾਂ ਵਿਚ ਅੰਗਰੇਜ਼ੀ ਮਾਧਿਅਮ ਰਾਹੀਂ ਸਿੱਖਿਆ ਦੇ ਪਸਾਰ ਅਤੇ ਪ੍ਰਸਾਰ ਵਿਚ ਸਭ ਤੋਂ ਪਹਿਲਾਂ ਯੋਗਦਾਨ ਪਾਉਣ ਵਾਲੇ ਐੱਮ.ਟੀ.ਪੀ. ਸੀ. ਸੈਕੰਡਰੀ ਸਕੂਲ ਮਲੌਦ ਦੇ ਸੰਸਥਾਪਕ ਸਵਰਗੀ ਗੁਰਮੀਤ ਸਿੰਘ ਭਾਟੀਆ ਦੀ ...
ਬੀਜਾ, 16 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪਿੰਡ ਬੀਜਾ ਵਿਖੇ ਸਾਇੰਸ ਅਤੇ ਟੈਕਾਲੋਜੀ ਸਕੀਮ ਤਹਿਤ ਫੁੱਲਾਂ ਦੀ ਖੇਤੀ ਦੇ ਮਾਹਿਰ ਡਾ. ਰਜੇਸ਼ ਕੁਮਾਰ ਦੁੱਬੇ ਪਿੰ੍ਰਸੀਪਲ ਇਨਵੈਸਟੀਗੇਟਰ ਦੇ ਤੌਰ 'ਤੇ ਪਿੰਡ ...
ਦੋਰਾਹਾ, 16 ਫਰਵਰੀ (ਮਨਜੀਤ ਸਿੰਘ ਗਿੱਲ)- ਦੋਰਾਹਾ ਸ਼ਹਿਰ ਦੇ ਵਾਰਡ ਨੰ: 6 ਤੇ 8 ਵਿਚਕਾਰ ਪੈਂਦੀ ਗਲੀ ਵਿਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਰਹਿਣ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਿੱਧੂ ਹਸਪਤਾਲ ਦੇ ਨਾਲ ਲੱਗਦੀ ਇਸ ਗਲੀ ...
ਬੀਜਾ, 16 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਇਕ ਸਾਦੇ ਸਮਾਗਮ ਦੌਰਾਨ ਆਖਿਆ ਕਿ ਸ਼ੋ੍ਰਮਣੀ ਕਮੇਟੀ ਜਿਥੇ ਸਿੱਖ ਧਰਮ ਦੇ ਪ੍ਰਚਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX