ਤਾਜਾ ਖ਼ਬਰਾਂ


ਗੁਜਰਾਤ : ਐਸ.ਡੀ.ਆਰ.ਐਫ. ਦੀ ਟੀਮ ਨੇ ਅਰਾਵਲੀ ਦੀ ਮੇਸ਼ਵੋ ਨਦੀ ਵਿਚ ਫਸੇ ਲੋਕਾਂ ਨੂੰ ਬਚਾਇਆ
. . .  18 minutes ago
ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ
. . .  21 minutes ago
ਮਾਛੀਵਾੜਾ ਸਾਹਿਬ ,16 ਅਗਸਤ (ਮਨੋਜ ਕੁਮਾਰ)- ਕਰੀਬ 6 ਦਿਨ ਤੋ ਲਾਪਤਾ ਘਰੋਂ ਕੁਝ ਕੰਮ ਕਹਿ ਕੇ ਨਿਕਲੇ 20 ਸਾਲਾ ਪ੍ਰਵਾਸੀ ਮਜ਼ਦੂਰ ਮਨੀਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ 'ਚੋਂ ਬਰਾਮਦ ਹੋ ਗਈ । ਸਮਰਾਲਾ ਰੋਡ ’ਤੇ ਪੈਂਦੀ ਗੁਰਾਂ ਕਲੋਨੀ ਦੇ ...
ਸੰਸਦ ਮੈਂਬਰ ਬਿੱਟੂ ਦੇ ਨਿੱਜੀ ਸਹਾਇਕ ’ਤੇ ਹਮਲਾ ਕਰਨ ਵਾਲੇ 6 ਗ੍ਰਿਫ਼ਤਾਰ
. . .  about 1 hour ago
ਲੁਧਿਆਣਾ ,16 ਅਗਸਤ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਿੱਜੀ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਉੱਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ...
ਪਹਿਲਗਾਮ 'ਚ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦਾ ਫ਼ੌਜੀ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . .  about 1 hour ago
ਭਿੱਖੀਵਿੰਡ, 16 ਅਗਸਤ (ਬੋਬੀ)-ਪਹਿਲਗਾਮ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਸ਼ਹੀਦ ਹੋ ਗਿਆ। ਹਾਦਸੇ 'ਚ ਸ਼ਹੀਦ ਹੋਏ ਜਵਾਨ ਦੀ ਪਛਾਣ ਦੁੱਲਾ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਆਈ.ਟੀ.ਬੀ.ਪੀ. ਦੀ ਬੱਸ ਨਾਲ ਵਾਪਰਿਆ। ਖ਼ਬਰ ਸੁਣਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ 'ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਸੰਬੰਧੀ ਵਿਜੀਲੈਂਸ ਵਲੋਂ ਨਿੱਜੀ ਫ਼ਰਮ ਦਾ ਮਾਲਕ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਮਾਮਲੇ 'ਚ ਨਿੱਜੀ ਫ਼ਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ...
ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ,ਚਾਰ ਥਾਣਿਆਂ ਦੇ ਐੱਸ.ਐੱਚ.ਓ. ਕੀਤੇ ਲਾਈਨ ਹਾਜ਼ਰ
. . .  about 2 hours ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਥਾਣਿਆਂ ਦੇ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ...
ਰਾਵੀ ਦਰਿਆ ਦਾ ਪੁਲ ਰੁੜਿਆ, ਮੀਡੀਆ ਕਰਮੀਆਂ ਸਮੇਤ ਕਈ ਲੋਕ ਫਸੇ
. . .  about 2 hours ago
ਡੇਰਾ ਬਾਬਾ ਨਾਨਕ, 16 ਅਗਸਤ (ਅਵਤਾਰ ਸਿੰਘ ਰੰਧਾਵਾ)-ਭਾਰੀ ਬਰਸਾਤਾਂ ਨਾਲ ਰਾਵੀ ਦਰਿਆ ਦਾ ਪਾਣੀ ਕਈ ਦਿਨਾਂ ਤੋਂ ਮਿਥੇ ਪੱਧਰ ਤੋਂ ਵਧ ਰਿਹਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਹਾਈ ਅਲਰਟ ਵੀ ਕੀਤਾ ਸੀ ਅਤੇ ਇਸ ਦਰਿਆ ਨੇੜਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਵੀ ਕਿਹਾ...
ਅੰਮ੍ਰਿਤਸਰ ਪੁੱਜਣ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ
. . .  about 2 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਜੋ ਪਿਛਲੇ ਦਿਨੀਂ ਮਾਣਯੋਗ ਅਦਾਲਤ 'ਚੋਂ ਜ਼ਮਾਨਤ 'ਤੇ ਰਿਹਾਅ ਹੋਏ ਸਨ, ਦਾ ਅੱਜ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਪੁੱਜਣ ਤੇ ਅਕਾਲੀ ਆਗੂਆਂ ਅਤੇ...
ਬਿਕਰਮ ਸਿੰਘ ਮਜੀਠੀਆ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਸੰਦੀਪ ਸਿੰਘ ਏ.ਆਰ.ਵਲੋਂ ਸ਼ਾਨਦਾਰ ਸਵਾਗਤ
. . .  about 3 hours ago
ਜੰਡਿਆਲਾ ਗੁਰੂ, 16 ਅਗਸਤ (ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ)-ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਰਸਤੇ 'ਚ ਅੱਜ ਜੰਡਿਆਲਾ ਗੁਰੂ ਪਹੁੰਚਣ ਤੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਯੂਥ ਅਕਾਲੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ...
ਨੈਸ਼ਨਲ ਹਾਈਵੇ ਪਿੰਡ ਗੁੰਮਜਾਲ ਰਾਜਸਥਾਨ ਬਾਰਡਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਦੀ ਤਰ੍ਹਾਂ ਕੱਲ੍ਹ 17 ਅਗਸਤ ਨੂੰ ਕੀਤਾ ਜਾਵੇਗਾ ਸੀਲ
. . .  about 3 hours ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਕਿਸਾਨ ਜਥੇਬੰਦੀਆਂ ਵਲੋਂ ਅਬੋਹਰ ਇਲਾਕੇ ਦੇ ਬਾਗਾਂ ਅਤੇ ਚਿੱਟੀ ਮੱਖੀ ਦੇ ਕਾਰਨ ਨਰਮੇ ਦੇ ਖ਼ਰਾਬੇ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰਾਜਸਥਾਨ ਬਾਰਡਰ 'ਤੇ ਪੈਂਦੇ ਪਿੰਡ ਗੁੰਮਜਾਲ ਵਿਖੇ ਦਿੱਲੀ ਦੇ ਸਿੰਘੂ ਬਾਰਡਰ ਦੀ ਤਰਜ਼ ਤੇ...
ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  about 3 hours ago
ਸੁਲਤਾਨਪੁਰ ਲੋਧੀ, 16 ਅਗਸਤ (ਲਾਡੀ ਹੈਪੀ,ਥਿੰਦ)-ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 'ਚ ਬਣ ਰਹੀ ਸਕੂਲ ਬਿਲਡਿੰਗ ਦੌਰਾਨ ਚੱਲ ਰਹੀ ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਨਾਲ ਇਕ ਡੇਢ ਸਾਲ ਦੇ ਪ੍ਰਵਾਸੀ ਬੱਚੇ ਅੰਸ਼ ਯਾਦਵ ਦੀ ਹੋਈ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਹਾਦਸਾ, ਬੱਸ ਅਤੇ ਤੇਲ ਟੈਂਕਰ ਦੀ ਟੱਕਰ 'ਚ 20 ਲੋਕਾਂ ਦੀ ਮੌਤ
. . .  about 4 hours ago
ਇਸਲਾਮਾਬਾਦ, 16 ਅਗਸਤ- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਪੰਜਾਬ ਸੂਬੇ ਦੇ ਜਲਾਲਪੁਰ ਪੀਰਵਾਲਾ ਜ਼ਿਲ੍ਹੇ ਦੇ ਨੇੜੇ ਇਕ ਬੱਸ ਅਤੇ ਤੇਲ ਟੈਂਕਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਅਤੇ ਤੇਲ ਟੈਂਕਰ 'ਚ ਭਿਆਨਕ ਅੱਗ...
ਮੁੰਬਈ: ਐਂਟੀ ਨਾਰਕੋਟਿਕਸ ਸੈੱਲ ਨੇ ਇਕ ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਡਰੱਗ ਕੀਤੀ ਜ਼ਬਤ, 7 ਗ੍ਰਿਫ਼ਤਾਰ
. . .  about 4 hours ago
ਮੁੰਬਈ, 16 ਅਗਸਤ-ਮੁੰਬਈ ਐਂਟੀ ਨਾਰਕੋਟਿਕਸ ਸੈੱਲ (ਮੁੰਬਈ ਏ.ਐਨ.ਸੀ.) ਦੀ ਵਰਲੀ ਯੂਨਿਟ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਖ਼ੇਤਰ 'ਚ ਇਕ ਡਰੱਗ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਲਗਭਗ 513 ਕਿਲੋਗ੍ਰਾਮ ਐੱਮ.ਡੀ. ਡਰੱਗ ਬਰਾਮਦ...
ਪਾਸਲਾ ਦੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਹੋਇਆ ਦੋ ਵਾਰ ਉਦਘਾਟਨ
. . .  about 5 hours ago
ਗੁਰਾਇਆ, 16 ਅਗਸਤ (ਚਰਨਜੀਤ ਸਿੰਘ ਦੁਸਾਂਝ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 75ਵੇਂ ਆਜ਼ਾਦੀ ਦਿਵਸ ਤੇ ਪੰਜਾਬ 'ਚ 75 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਜ਼ਿਲ੍ਹਾ ਜਲੰਧਰ 'ਚ 6 ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ...
ਮਾਮਲਾ ਕਤਲ ਦਾ, ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਧਰਨਾ
. . .  about 5 hours ago
ਸ਼ੁਤਰਾਣਾ, 16 ਅਗਸਤ (ਬਲਦੇਵ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਦੇ ਪਿੰਡ ਬਹਿਰ ਜੱਛ ਵਿਖੇ ਕੱਲ੍ਹ ਸ਼ਾਮ ਇਕ ਨੌਜਵਾਨ ਦੇ ਹੋਏ ਕਤਲ ਤੋਂ ਬਾਅਦ ਅੱਜ ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ੁਤਰਾਣਾ ਪੁਲਿਸ...
ਬਿਕਰਮਜੀਤ ਸਿੰਘ ਮਜੀਠੀਆ ਦਾ ਕਰਤਾਰਪੁਰ 'ਚ ਕੀਤਾ ਗਿਆ ਭਰਵਾਂ ਸਵਾਗਤ
. . .  about 5 hours ago
ਕਰਤਾਰਪੁਰ, 16 ਅਗਸਤ (ਭਜਨ ਸਿੰਘ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਰਤਾਰਪੁਰ ਪੁੱਜਣ ਤੇ ਬਸਪਾ ਤੇ ਅਕਾਲੀ ਆਗੂਆਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਰਤਾਰਪੁਰ ਪੁੱਜ ਕੇ ਵਰਕਰਾਂ ਦਾ ਧੰਨਵਾਦ...
ਪੁਲਿਸ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਲਾਏ ਜਾਣ ਦੀ ਅਫ਼ਵਾਹ
. . .  about 5 hours ago
ਅੰਮ੍ਰਿਤਸਰ, 16 ਅਗਸਤ (ਰੇਸ਼ਮ ਸਿੰਘ)-15 ਅਗਸਤ ਤੋਂ ਇਕ ਦਿਨ ਬਾਅਦ ਅੱਜ ਇੱਥੇ ਰਣਜੀਤ ਐਵੀਨਿਊ ਖ਼ੇਤਰ 'ਚ ਇਕ ਪੁਲਿਸ ਅਧਿਕਾਰੀ ਦੀ ਗੱਡੀ ਹੇਠ ਬੰਬ ਲਾਏ ਜਾਣ ਦੀ ਅਫ਼ਵਾਹ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਕੱਲ੍ਹ ਤੋਂ 2 ਰੁਪਏ ਮਹਿੰਗਾ ਹੋ ਜਾਵੇਗਾ ਅਮੂਲ ਤੇ ਮਦਰ ਡੇਅਰੀ ਦਾ ਦੁੱਧ
. . .  about 5 hours ago
ਨਵੀਂ ਦਿੱਲੀ, 16 ਅਗਸਤ-ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ , ਜੋ ਅਮੂਲ ਦੁੱਧ ਵੇਚਦੀ ਹੈ, ਨੇ ਅਮੂਲ ਦੁੱਧ ਦੀ ਕੀਮਤ ਵਿਚ...
ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਨਹਿਰੀ ਵਿਭਾਗ ਦਾ ਘੇਰਿਆ ਦਫ਼ਤਰ
. . .  about 6 hours ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾ 'ਚ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਂਬਰਾਂ ਵਲੋਂ ਅਬੋਹਰ ਨਹਿਰੀ ਕਲੋਨੀ...
ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  about 6 hours ago
ਜਲੰਧਰ, 16 ਅਗਸਤ-ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
ਜੰਮੂ-ਕਸ਼ਮੀਰ: ਸ਼ੋਪੀਆਂ 'ਚ ਅੱਤਵਾਦੀਆਂ ਵਲੋਂ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ
. . .  about 6 hours ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੇਪੋਰਾ ਇਲਾਕੇ 'ਚ ਇਕ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਲੋਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ 'ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ...
ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
. . .  about 7 hours ago
ਚੰਡੀਗੜ੍ਹ, 16 ਅਗਸਤ-ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
. . .  about 7 hours ago
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
ਹਰਪਾਲ ਚੀਮਾ ਦਾ ਵੱਡਾ ਬਿਆਨ: ਸਰਕਾਰ ਨੇ 5 ਮਹੀਨਿਆਂ 'ਚ 12,339 ਕਰੋੜ ਕਰਜ਼ਾ ਵਾਪਸ ਕੀਤਾ
. . .  about 8 hours ago
ਚੰਡੀਗੜ੍ਹ, 16 ਅਗਸਤ- ਭਗਵੰਤ ਮਾਨ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋਣ ਤੇ ਪੰਜਾਬ ਦੇ 5 ਕੈਬਨਿਟ ਮੰਤਰੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਵਲੋਂ 5 ਮਹੀਨਿਆਂ 'ਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ...
ਨਿਰਮਲ ਸੰਧੂ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਯੁਕਤ
. . .  about 8 hours ago
ਸੰਧਵਾਂ,16 ਅਗਸਤ (ਪ੍ਰੇਮੀ ਸੰਧਵਾਂ)- ਅਗਾਂਹਵਧੂ ਕਿਸਾਨ ਤੇ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ.ਕੇ. ਦੇ ਜਨਰਲ ਸਕੱਤਰ ਸ.ਨਿਰਮਲ ਸਿੰਘ ਸੰਧੂ ਸੰਧਵਾਂ ਨੂੰ ਕਿਸਾਨਾਂ ਦੀ ਵੱਡੀ ਇਕੱਤਰਤਾ ਦੌਰਾਨ ਕਿਸਾਨ ਯੂਨੀਅਨ ਹਲਕਾ ਬੰਗਾ ਦਾ ਸਰਬਸੰਮਤੀ ਨਾਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਫੱਗਣ ਸੰਮਤ 551

ਦਿੱਲੀ / ਹਰਿਆਣਾ

ਦਿੱਲੀ ਦੀ ਸਿਆਸਤ

ਦਿੱਲੀ ਚੋਣਾਂ, ਕੇਜਰੀਵਾਲ ਦੀ ਜਿੱਤ ਦੀ ਬਜਾਏ 'ਨਫ਼ਰਤ ਭਰੇ ਭਾਸ਼ਨਾਂ' ਲਈ ਵਧੇਰੇ ਯਾਦ ਕੀਤੀਆਂ ਜਾਣਗੀਆਂ

ਸਾਲ 2015 ਵਾਲਾ ਚਮਤਕਾਰ ਮੁੜ ਦੁਹਰਾਉਂਦੇ ਹੋਏ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ-2020 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਦਿੱਲੀ 'ਚ ਨਵਾਂ ਇਤਿਹਾਸ ਸਿਰਜਿਆ ਜਦਕਿ ਭਾਜਪਾ ਤੇ ਕਾਂਗਰਸ ਨੂੰ ਸਾਲ 2015 ਵਰਗੀ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ | ਭਵਿੱਖ 'ਚ ਜਦੋਂ ਵੀ ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਕੇਜਰੀਵਾਲ ਦੀ ਇਸ ਇਤਿਹਾਸਕ ਜਿੱਤ ਨੂੰ ਯਾਦ ਕੀਤਾ ਜਾਇਆ ਕਰੇਗਾ, ਉਸ ਸਮੇਂ ਕੇਜਰੀਵਾਲ ਦੀ ਜਿੱਤ ਦੇ ਨਾਲ-ਨਾਲ ਇਨ੍ਹਾਂ ਚੋਣਾਂ ਨੂੰ 'ਨਫ਼ਰਤ ਭਰੇ ਭਾਸ਼ਨਾਂ' ਅਤੇ ਬਿਆਨਾਂ ਲਈ ਵਧੇਰੇ ਯਾਦ ਕੀਤਾ ਜਾਵੇਗਾ | ਚੋਣ ਪ੍ਰਚਾਰ ਦੌਰਾਨ ਕਈ ਆਗੂਆਂ ਨੇ ਸ਼ਬਦਾਂ ਦੀ ਮਰਿਆਦਾਵਾਂ ਨੂੰ ਪਾਰ ਕਰਦੇ ਹੋਏ ਬੇਹੱਦ ਨਫ਼ਰਤ ਤੇ ਜ਼ਹਿਰੀਲੀ ਕਿਸਮ ਦੀਆਂ ਤਕਰੀਰਾਂ ਕੀਤੀਆਂ | ਕਈ ਸਿਆਸੀ ਮਾਹਿਰਾਂ ਦਾ ਇੱਥੋਂ ਤੱਕ ਮੰਨਣਾ ਹੈ ਕਿ ਦਿੱਲੀ ਦੀਆਂ ਚੋਣਾਂ ਦੌਰਾਨ 'ਨਫ਼ਰਤ ਦੀ ਭਾਸ਼ਾ' ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ,ਜਿਸ ਨਾਲ ਬਹੁਗਿਣਤੀ ਵਰਗ 'ਚ ਇਹ ਭਰਮ ਪੈਦਾ ਕੀਤਾ ਜਾ ਸਕੇ ਕਿ, ਘੱਟ ਗਿਣਤੀ ਵਰਗ ਨਾਲ ਸਬੰਧਤ ਇਕ ਧਰਮ ਵਿਸ਼ੇਸ਼ ਿਖ਼ਲਾਫ਼ ਨਫ਼ਰਤ ਫੈਲਾਉਣੀ ਵੀ ਰਾਸ਼ਟਰਵਾਦ ਦਾ ਹਿੱਸਾ ਹੋ ਸਕਦਾ ਹੈ | ਹਾਲਾਂਕਿ ਦਿੱਲੀ ਦੀ ਜਨਤਾ ਨੇ ਇਸ ਪੱਖੋਂ ਜਾਗਰੂਕ ਹੋਣ ਦੀ ਮਿਸਾਲ ਪੈਦਾ ਕਰਦਿਆਂ ਭੜਕਾਊ ਅਤੇ ਜ਼ਹਿਰੀਲੇ ਕਿਸਮ ਦੇ ਭਾਸ਼ਨ ਤੇ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਦਿੱਲੀ ਦੀ ਸੱਤਾ ਦੇ ਨੇੜੇ ਹੀ ਨਹੀਂ ਲੱਗਣ ਦਿੱਤਾ | ਚੋਣ ਨਤੀਜਿਆਂ ਤੋਂ ਬਾਅਦ ਸਿਆਸੀ ਹਲਕਿਆਂ 'ਚ ਵੀ ਅਜਿਹਾ ਮੰਨਿਆ ਗਿਆ ਕਿ ਭਾਜਪਾ ਵਲੋਂ ਚੋਣ ਪ੍ਰਚਾਰ ਦੌਰਾਨ ਜ਼ਰੂਰਤ ਤੋਂ ਜ਼ਿਆਦਾ ਹਮਲਾਵਰ ਰੁਖ਼ ਨੁਕਸਾਨਦਾਇਕ ਹੀ ਸਾਬਤ ਹੋਇਆ ਅਤੇ ਸ਼ਾਹੀਨ ਬਾਗ਼ ਦੇ ਬਹਾਨੇ ਧਾਰਮਿਕ ਆਧਾਰ 'ਤੇ ਧਰੂਵੀਕਰਨ ਕਰਾਉਣ ਦੀ ਕੋਸ਼ਿਸ਼ ਵੀ ਸਿਰੇ ਨਹੀਂ ਚੜ ਸਕੀ |
ਦਿੱਲੀ ਚੋਣਾਂ ਨੂੰ ਸ਼ਾਹੀਨ ਬਾਗ਼ 'ਤੇ ਰਾਇਸ਼ੁਮਾਰੀ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼
ਦਿੱਲੀ ਚੋਣਾਂ ਦੇ ਪ੍ਰਚਾਰ ਦੌਰਾਨ ਜਿੰਨੀ ਵੀ ਜ਼ਹਿਰੀਲੀ ਜਾਂ ਵਿਵਾਦਿਤ ਕਿਸਮ ਦੀ ਬਿਆਨਬਾਜ਼ੀ ਕੀਤੀ ਗਈ ਉਹ ਜ਼ਿਆਦਾਤਰ ਸ਼ਾਹੀਨ ਬਾਗ਼ ਦੇ ਮੁੱਦੇ ਨਾਲ ਹੀ ਸਬੰਧਿਤ ਰਹੀ,ਜਿੱਥੇ ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ 2 ਮਹੀਨਿਆਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ | ਭਾਜਪਾ ਵਲੋਂ ਦਿੱਲੀ ਚੋਣਾਂ 'ਚ ਸ਼ਾਹੀਨ ਬਾਗ਼ ਨੂੰ ਇਕ 'ਪ੍ਰਤੀਕ' ਬਣਾ ਲਿਆ ਗਿਆ ਤੇ ਫਿਰ ਇਸੇ ਸ਼ਾਹੀਨ ਬਾਗ਼ ਦੇ ਸਹਾਰੇ ਹਿੰਦੂਆਂ ਨੂੰ ਮੁਸਲਮਾਨਾਂ ਦਾ ਝੂਠਾ ਡਰ ਵਿਖਾ ਕੇ ਵੋਟ ਲੈਣ ਜਾਂ ਧਰੂਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਇਹ ਆਖ ਲਓ ਕਿ ਪੂਰੀਆਂ ਚੋਣਾਂ ਨੂੰ ਮੁਸਲਮਾਨ ਬਨਾਮ ਹਿੰਦੂ ਬਣਾਉਣ ਦੀ ਕੋਸ਼ਿਸ਼ ਤਹਿਤ ਸ਼ਾਹੀਨ ਬਾਗ਼ ਦੇ ਮੁੱਦੇ ਨੂੰ ਲੈ ਕੇ ਰੱਜ ਕੇ ਸਿਆਸਤ ਕੀਤੀ ਗਈ | ਦਿੱਲੀ ਚੋਣਾਂ ਦੌਰਾਨ ਸਭ ਤੋਂ ਜ਼ਿਆਦਾ ਰੈਲੀਆਂ ਤੇ ਰੋਡ ਸ਼ੋਅ ਕਰਨ ਵਾਲੇ ਅਮਿਤ ਸ਼ਾਹ ਨੇ ਕਈ ਥਾਵਾਂ 'ਤੇ ਪ੍ਰਚਾਰ ਦੌਰਾਨ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਵੋਟਾਂ ਵਾਲੇ ਦਿਨ ਯਾਨੀ 8 ਫਰਵਰੀ ਨੂੰ ਈ.ਵੀ.ਐੱਮ. ਦਾ ਬਟਨ ਇੰਨੀ ਜ਼ੋਰ ਦੀ ਦਬਾਉਣਾ ਕਿ ਕਰੰਟ ਸ਼ਾਹੀਨ ਬਾਗ਼ 'ਚ ਜਾ ਕੇ ਲੱਗੇ | ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਸ਼ਾਹੀਨ ਬਾਗ਼ ਬਾਰੇ ਕਿਹਾ ਕਿ,ਅਸੀਂ ਦਿੱਲੀ ਨੂੰ ਸੀਰੀਆ (ਅੱਤਵਾਦ ਤੋਂ ਪ੍ਰਭਾਵਿਤ ਦੇਸ਼) ਨਹੀਂ ਬਣਨ ਦੇਵਾਂਗੇ | ਸਾਂਸਦ ਪ੍ਰਵੇਸ਼ ਵਰਮਾ ਨੇ ਇਕ ਜਨ ਸਭਾ 'ਚ ਇੱਥੋਂ ਤੱਕ ਆਖ ਦਿੱਤਾ ਕਿ ਉੱਥੇ (ਸ਼ਾਹੀਨ ਬਾਗ਼) ਲੱਖਾਂ ਲੋਕ ਇਕੱਠੇ ਹੁੰਦੇ ਹਨ ਤੇ ਇਸ ਬਾਰੇ ਦਿੱਲੀ ਦੇ ਲੋਕਾਂ ਨੂੰ ਸੋਚਣਾ ਪਵੇਗਾ, ਕਿਉਂਕਿ ਉਹ ਲੋਕ ਤੁਹਾਡੇ ਘਰਾਂ 'ਚ ਦਾਖ਼ਲ ਹੋ ਕੇ ਤੁਹਾਡੀਆਂ ਭੈਣਾਂ-ਲੜਕੀਆਂ ਨਾਲ ਜਬਰ ਜਨਾਹ ਕਰਨਗੇ ਤੇ ਕਤਲ ਕਰ ਦੇਣਗੇ | ਇਸ ਤਰ੍ਹਾਂ ਭਾਜਪਾ ਵਲੋਂ ਦਿੱਲੀ ਚੋਣਾਂ ਨੂੰ ਸ਼ਾਹੀਨ ਬਾਗ਼ 'ਤੇ ਰਾਇਸ਼ੁਮਾਰੀ ਦੇ ਰੂਪ 'ਚ ਪੇਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ |
ਕੇਂਦਰੀ ਮੰਤਰੀ ਨੇ ਚੋਣ ਸਭਾ ਦੌਰਾਨ ਲਗਵਾਏ ਇਤਰਾਜ਼ਯੋਗ ਨਾਅਰੇ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੋਣ ਪ੍ਰਚਾਰ ਦੌਰਾਨ ਇਕ ਜਨ ਸਭਾ 'ਚ 'ਦੇਸ਼ ਕੇ ਗੱਦਾਰੋ ਕੋ, ਗੋਲੀ ਮਾਰੋ......,' ਦੇ ਨਾਅਰੇ ਲਗਵਾਏ ਗਏ, ਜਿਸ ਨੂੰ ਕਾਫ਼ੀ ਇਤਰਾਜ਼ਯੋਗ ਮੰਨਿਆ ਗਿਆ | ਭਾਜਪਾ ਆਗੂ ਤੇ ਉਮੀਦਵਾਰ ਕਪਿਲ ਮਿਸ਼ਰਾ ਨੇ ਵੋਟਾਂ ਵਾਲੇ ਦਿਨ ਨੂੰ ਭਾਰਤ-ਪਾਕਿਸਤਾਨ ਮੈਚ ਕਰਾਰ ਦੇ ਦਿੱਤਾ | ਸਾਂਸਦ ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਨੂੰ ਕਥਿਤ ਤੌਰ 'ਤੇ ਅੱਤਵਾਦੀ ਕਰਾਰ ਦਿੱਤਾ ਜਿਸ 'ਤੇ ਕਾਫ਼ੀ ਵਿਵਾਦ ਹੋਇਆ | ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਵੱਖ-ਵੱਖ ਸਮੇਂ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਦੇ ਚੋਣ ਪ੍ਰਚਾਰ ਕਰਨ 'ਤੇ ਰੋਕ ਵੀ ਲਗਾਈ ਗਈ | ਸਿਆਸੀ ਮਾਹਿਰਾਂ ਮੁਤਾਬਿਕ ਦਿੱਲੀ ਚੋਣਾਂ 'ਚ ਭਾਜਪਾ ਦੀ ਹਰ ਰਣਨੀਤੀ ਫ਼ੇਲ੍ਹ ਹੋਈ, ਲੋਕ ਝਾਂਸੇ 'ਚ ਨਹੀਂ ਆਏ ਅਤੇ ਨਫ਼ਰਤ ਨੂੰ ਹਾਰ ਮੰਨਣੀ ਪਈ |
ਵਿਵਾਦਿਤ ਭਾਸ਼ਨਾਂ ਤੇ ਬਿਆਨਾਂ ਨੇ ਭਾਜਪਾ ਨੂੰ ਨੁਕਸਾਨ ਪਹੁੰਚਾਇਆ
ਚੋਣ ਪ੍ਰਚਾਰ ਦੌਰਾਨ 'ਗੋਲੀ ਮਾਰੋ......', ਕੇਜਰੀਵਾਲ ਨੂੰ ਅੱਤਵਾਦੀ ਦੱਸਣ, ਚੋਣਾਂ ਨੂੰ ਭਾਰਤ-ਪਾਕਿਸਤਾਨ ਮੈਚ ਕਰਾਰ ਦੇਣ ਵਰਗੇ ਭਾਸ਼ਨਾਂ ਕਾਰਨ ਭਾਜਪਾ ਨੂੰ ਨੁਕਸਾਨ ਹੀ ਹੋਇਆ ਹੈ ਤੇ ਚੋਣ ਨਤੀਜਿਆਂ ਉਪਰੰਤ ਇਸ ਗੱਲ ਨੂੰ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਕਬੂਲ ਕੀਤਾ ਹੈ | ਨਤੀਜਿਆਂ ਉਪਰੰਤ 'ਟਾਈਮਜ਼ ਨਾਓ ਸਮਿਟ' ਪ੍ਰੋਗਰਾਮ 'ਚ ਉਪਰੋਕਤ ਮਸਲੇ ਨਾਲ ਜੁੜੇ ਸਵਾਲ ਦੇ ਜਵਾਬ 'ਚ ਸ਼ਾਹ ਨੇ ਕਿਹਾ ਕਿ 'ਦੇਸ਼ ਕੇ ਗੱਦਾਰੋ.....' ਵਰਗਾ ਬਿਆਨ ਨਹੀਂ ਦਿੱਤਾ ਜਾਣਾ ਚਾਹੀਦਾ ਸੀ, ਪਾਰਟੀ ਨੂੰ ਅਜਿਹੇ ਬਿਆਨਾਂ ਨਾਲ ਸੰਭਾਵਿਤ ਨੁਕਸਾਨ ਪੁੱਜਾ ਹੈ | ਪ੍ਰੋਗਰਾਮ ਦੌਰਾਨ ਸ਼ਾਹ ਨੇ ਇਹ ਮੰਨਿਆ ਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੂੰ 'ਗੋਲੀ ਮਾਰੋ' ਅਤੇ 'ਭਾਰਤ-ਪਾਕ ਮੈਚ' ਵਰਗੇ ਵਿਵਾਦਿਤ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਕਿਉਂਕਿ ਇਸ ਤਰ੍ਹਾਂ ਦੀ ਟਿੱਪਣੀ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ | ਹਾਲਾਂਕਿ ਸ਼ਾਹ ਨੇ ਇਹ ਵੀ ਆਖਿਆ ਕਿ ਵਿਵਾਦਿਤ ਟਿੱਪਣੀ ਤੋਂ ਪਾਰਟੀ ਨੇ ਖ਼ੁਦ ਨੂੰ ਵੱਖ ਕਰ ਲਿਆ ਹੈ | ਬੇਸ਼ੱਕ ਸ਼ਾਹ ਨੇ ਵਿਵਾਦਿਤ ਬਿਆਨਾਂ ਨੂੰ ਗ਼ਲਤ ਕਰਾਰ ਦੇ ਦਿੱਤਾ ਹੈ ਪਰ ਦੇਸ਼ ਦੀ ਜਨਤਾ ਦੇ ਮਨ 'ਚ ਇਹ ਸਵਾਲ ਉੱਠਦੇ ਹੀ ਰਹਿਣਗੇ ਕਿ, ਇਕ ਸਥਾਪਿਤ ਤੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੂੰ ਇਸ ਪੱਧਰ ਦਾ ਪ੍ਰਚਾਰ ਕਿਉਂ ਕਰਨਾ ਪੈ ਗਿਆ?

ਕਾਰੋਬਾਰੀ ਅਕਾਲੀਆਂ ਦੀਆਂ ਜ਼ਿਆਦਤੀਆਂ ਨੂੰ ਪੰਜਾਬ ਦੇ ਲੋਕ ਅਜੇ ਨਹੀਂ ਭੁੱਲੇ-ਖਹਿਰਾ

ਚੰਡੀਗੜ੍ਹ, 15 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਭੁਲੱਥ ਤੋਂ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ 'ਚ ਘੱਟ ਗਿਣਤੀਆਂ ਦੇ ਹੱਕਾਂ ਨੂੰ ਲੈ ਕੇ ਅਕਾਲੀ ਦਲ ਖ਼ਾਸਕਰ ਸ. ਪ੍ਰਕਾਸ਼ ਸਿੰਘ ...

ਪੂਰੀ ਖ਼ਬਰ »

ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਕਾਬੂ

ਚੰਡੀਗੜ੍ਹ, 16 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸੈਕਟਰ 49 ਦੀ ਟੀਮ ਨੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸ਼ਾਹਪੁਰ ਕਾਲੋਨੀ ਸੈਕਟਰ 38 ਵੈਸਟ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਵਲੋਂ ਠੇਕੇ ਵਿਰੁੱਧ ਪ੍ਰਦਰਸ਼ਨ

ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)-ਚੰਡੀਗੜ੍ਹ ਦੇ ਸੈਕਟਰ-61 ਦੀ ਮਾਰਕੀਟ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਿਖ਼ਲਾਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ-61 ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ-ਫ਼ੇਜ਼ 7 ਦੇ ਨਿਵਾਸੀਆਾ ਨੇ ਸ਼ਰਾਬ ਠੇਕੇ ਦੇ ਸਾਹਮਣੇ ਰੋਸ ...

ਪੂਰੀ ਖ਼ਬਰ »

ਹਰਿਆਣਾ ਪੁਲਿਸ 'ਚ ਤਬਾਦਲਿਆਂ ਨਾਲ ਕਈ ਜ਼ਿਲਿ੍ਹਆਂ ਦੇ ਐਸ.ਪੀ. ਇੱਧਰੋਂ-ਉੱਧਰ

ਚੰਡੀਗੜ੍ਹ, 16 ਫਰਵਰੀ (ਐਨ.ਐਸ.ਪਰਵਾਨਾ)-ਹਰਿਆਣਾ ਸਰਕਾਰ ਨੇ ਅੱਜ ਰਾਤ 42 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਇਨ੍ਹਾਂ ਵਿਚ ਕਈ ਆਈ.ਪੀ.ਐਸ ਅਤੇ ਐਚ.ਪੀ.ਐਸ ਸ਼ਾਮਿਲ ਹਨ | ਕੁਝ ਆਈ.ਜੀ, ਡੀ.ਆਈ.ਜੀ. ਅਤੇ ਪੁਲਿਸ ਸੁਪਰਡੈਂਟ ਵੀ ਸ਼ਾਮਿਲ ਹਨ | ਕਈਆਂ ਨੂੰ ਵਾਧੂ ਚਾਰਜ ...

ਪੂਰੀ ਖ਼ਬਰ »

ਸਰਕਾਰੀ ਹੋਮ ਸਾਇੰਸ ਕਾਲਜ ਵਿਖੇ 'ਉੱਚ ਸਿੱਖਿਆ ਦੀ ਗੁਣਵੱਤਾ ਵਧਾਉਣ' ਵਿਸ਼ੇ 'ਤੇ ਸੈਮੀਨਾਰ

ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਸਰਕਾਰੀ ਹੋਮ ਸਾਇੰਸ ਕਾਲਜ ਵਿਖੇ 'ਨੈਕ' ਵਲੋਂ 'ਉੱਚ ਸਿੱਖਿਆ ਦੀ ਗੁਣਵੱਤਾ ਵਧਾਉਣ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਮੁਲਾਂਕਣ ਅਤੇ ਪ੍ਰਮਾਣਿਕਤਾ ਦੇ ਮਾਪਦੰਡਾਂ ਅਨੁਸਾਰ ਸਿੱਖਿਆ ਦੇ ਗੁਣਨਾਤਮਕ ...

ਪੂਰੀ ਖ਼ਬਰ »

ਔਰੰਗਜ਼ੇਬ ਦਾ ਮਹਿਮਾ ਗਾਨ ਇਸ ਮੁਲਕ 'ਚ ਨਹੀਂ ਹੋਣ ਦਿੱਤਾ ਜਾਵੇਗਾ-ਸਿਰਸਾ

ਨਵੀਂ ਦਿੱਲੀ, 16 ਫਰਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਪੁਰਾਤਤਵ ਵਿਭਾਗ (ਏ ਐੱਸ. ਆਈ.) ਵਲੋਂ ਸ਼ਾਲੀਮਾਰ ਬਾਗ਼ ਵਿਖੇ ਔਰੰਗਜ਼ੇਬ ਦੇ ਰਾਜਤਿਲਕ ਵਾਲੀ ਥਾਂ ਦੇ ...

ਪੂਰੀ ਖ਼ਬਰ »

ਦਿੱਲੀ ਕਮੇਟੀ ਪ੍ਰਬੰਧ 'ਚ ਹੋਏ ਭਿ੍ਸ਼ਟਾਚਾਰ ਦੀ ਜਾਂਚ ਸੀ.ਬੀ.ਆਈ. ਕੋਲੋ ਕਰਵਾਈ ਜਾਵੇ-ਮਲਸੀਆਂ

ਨਵੀਂ ਦਿੱਲੀ,16 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਸਿੱਖਾਂ ਦੇ ਇਤਿਹਾਸਕ ਤੇ ਦੂਜੇ ਸਾਰੇ ਗੁਰਧਾਮਾਂ ਦਾ ਪ੍ਰਬੰਧ ਯਕੀਨੀ ਤੌਰ 'ਤੇ ਭਿ੍ਸ਼ਟਾਚਾਰ ਮੁਕਤ ਬਣਾਏ ਜਾਣ ਦੀ ਅਪੀਲ ਕੀਤੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਸਿੱਖ ਮਸਲੇ ਹੱਲ ਕਰਵਾਉਣ ਲਈ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ-ਰਾਠੌਰ

ਨਵੀਂ ਦਿੱਲੀ,16 ਫਰਵਰੀ (ਜਗਤਾਰ ਸਿੰਘ)-ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ (ਰਜਿ:) ਦੇ ਕਨਵੀਨਰ ਤੇ ਸਮਾਜ ਸੇਵੀ ਰਾਮ ਸਿੰਘ ਰਾਠੌਰ ਨੇ, ਸਾਰੇ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਾਰੀਆਂ ਸਿੱਖ ਧਿਰਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ੀਆ ਿਖ਼ਲਾਫ਼ ਕਾਰਵਾਈ ਬਾਰੇ ਬਾਦਲ ਦੀ ਇੱਛਾ ਪੂਰੀ ਕਰਨ ਮੁੱਖ ਮੰਤਰੀ ਅਮਰਿੰਦਰ ਸਿੰਘ-ਸਰਨਾ

ਨਵੀਂ ਦਿੱਲੀ, 16 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦੇ ਪੂਰੇ ਕਰਨ ਦੇ ਦਿੱਤੇ ਬਿਆਨ ਦਾ ...

ਪੂਰੀ ਖ਼ਬਰ »

ਪਿੰਡ ਨਿਹਾਲਾ ਕਿਲਚਾ ਤੇ ਮਾਛੀਵਾੜਾ 'ਚ ਜਾਗਰੂਕਤਾ ਕੈਂਪ ਲਗਾਇਆ

ਮਮਦੋਟ, 16 ਫਰਵਰੀ (ਸੁਖਦੇਵ ਸਿੰਘ ਸੰਗਮ)- ਮਿਸ਼ਨ ਇੰਦਰਧਨੁਸ਼ ਤਹਿਤ ਨਿੱਕੇ ਬੱਚਿਆਂ ਅਤੇ ਔਰਤਾਂ ਦੇ ਟੀਕਾਕਰਨ ਲਈ ਪਿੰਡ ਨਿਹਾਲਾ ਕਿਲਚਾ ਅਤੇ ਮਾਛੀਵਾੜਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸੂਚਨਾ ਅਤੇ ਪ੍ਰਸਾਰ ਮੰਤਰਾਲਾ ਭਾਰਤ ਸਰਕਾਰ ਵਲੋਂ ...

ਪੂਰੀ ਖ਼ਬਰ »

ਬਾਬਾ ਕਾਲਾ ਮਹਿਰ ਸੰਧੂ ਦਾ ਸਾਲਾਨਾ ਮੇਲਾ 24, 25 ਨੂੰ

ਗੁਰੂਹਰਸਹਾਏ, 16 ਫਰਵਰੀ (ਹਰਚਰਨ ਸਿੰਘ ਸੰਧੂ)- ਪਿੰਡ ਕੋਹਰ ਸਿੰਘ ਵਾਲਾ ਵਿਖੇ ਸੰਧੂ ਗੋਤ ਦੇ ਵੱਡ ਵਡੇਰੇ ਬਾਬਾ ਕਾਲਾ ਮਹਿਰ ਦਾ ਸਾਲਾਨਾ ਮੇਲਾ 24 ਤੇ 25 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | 24 ਫਰਵਰੀ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਤੇ ਉਸ ਦਿਨ 12 ...

ਪੂਰੀ ਖ਼ਬਰ »

ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ 'ਚ ਇਕ ਰੋਜ਼ਾ ਕਾਰਜਸ਼ਾਲਾ ਲੱਗੀ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਵਿਚ ਆਰਟ ਆਫ਼ ਲਿਵਿੰਗ ਵਲੋਂ ਅੱਜ ਇਕ ਵਿਸ਼ੇਸ਼ ਕਾਰਜਸ਼ਾਲਾ ਕਰਵਾਈ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸਟੇਟ ਐਵਾਰਡੀ ਵਿਵੇਕ ਬਾਂਸਲ ਤੇ ਮੈਡਮ ਰੇਨੂੰ ਕਾਮਰਾ ਵਲੋਂ ...

ਪੂਰੀ ਖ਼ਬਰ »

ਰਾਜਸਥਾਨ ਸਰਕਾਰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏਗੀ ਮੁਕਾਬਲੇ

ਸ੍ਰੀਗੰਗਾਨਗਰ, 16 ਫਰਵਰੀ (ਦਵਿੰਦਰਜੀਤ ਸਿੰਘ)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਪੂਰੇ ਉਤਸ਼ਾਹ ਉਲਾਸ ਅਤੇ ਵਿਆਪਕ ਜਨਤਕ ਭਾਗੀਦਾਰੀ ਨਾਲ ਰਾਜ ਪੱਧਰੀ ਮਨਾਉਣ ਦਾ ਐਲਾਨ ਕੀਤਾ ਹੈ, ਜਿਸ ਲਈ ...

ਪੂਰੀ ਖ਼ਬਰ »

ਦੋ ਰੋਜ਼ਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਸਮਾਪਤੀ ਹੋਈ

ਅਬੋਹਰ, 16 ਫਰਵਰੀ (ਕੁਲਦੀਪ ਸਿੰਘ ਸੰਧੂ)-ਕੈਨਵੇ ਕਾਲਜ ਆਫ਼ ਐਜੂਕੇਸ਼ਨ 'ਚ ਚੱਲ ਰਹੇ ਦਸਵੇਂ ਦੋ ਰੋਜ਼ਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਅੱਜ ਸਮਾਪਤੀ ਹੋ ਗਈ | ਕਾਲਜ ਪਿ੍ੰਸੀਪਲ ਡਾ: ਸੁਸ਼ੀਲਾ ਨਾਰੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ...

ਪੂਰੀ ਖ਼ਬਰ »

ਬਾਲਾ ਜੀ ਸਮਾਜ ਸੇਵਾ ਸੰਘ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸ੍ਰੀ ਬਾਲਾ ਜੀ ਸਮਾਜ ਸੇਵਾ ਸੰਘ ਵਲੋਂ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿਚ ਇਥੇ ਗਲੀ ਨੰਬਰ 15 ਬੀ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ | ਕੈਂਪ ਵਿਚ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਖ਼ੂਨਦਾਨ ...

ਪੂਰੀ ਖ਼ਬਰ »

ਨਾਨਕਸਰ ਠਾਠ ਛਾਂਗਾ ਖ਼ੁਰਦ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਮਮਦੋਟ, 16 ਫਰਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਨੇੜਲੇ ਪਿੰਡ ਛਾਂਗਾ ਖ਼ੁਰਦ ਦੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਧੰਨ-ਧੰਨ ਬਾਬਾ ਕੁੰਦਨ ਸਿੰਘ ਦੀ ਸਾਲਾਨਾ ਬਰਸੀ 'ਤੇ ਮਾਘ ਮਹੀਨੇ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਦੀ ...

ਪੂਰੀ ਖ਼ਬਰ »

ਜਲਾਲਾਬਾਦ ਵਿਖੇ ਸਰਬ ਸਾਂਝੀਵਾਲਤਾ ਸੁਸਾਇਟੀ ਵਲੋਂ ਮੀਟਿੰਗ

ਜਲਾਲਾਬਾਦ, 16 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਸਰਵ ਸਾਂਝੀ ਵਾਲਤਾ ਸੁਸਾਇਟੀ ਵਲੋਂ ਅੱਜ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਸਰਵ ਸਾਂਝੀ ਵਾਲਤਾ ਦੇ ਕੌਮੀ ਆਗੂ ਬਲਵੰਤ ਸਿੰਘ ਖ਼ਾਲਸਾ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸਰਵ ਸਮਾਜ ਸਰਵ ਕਲਿਆਣ ਸੰਸਥਾ ਵਲੋਂ ਪੁਲਵਾਮਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ)-ਸਰਵ ਸਮਾਜ ਸਰਵ ਕਲਿਆਣ ਸੰਸਥਾ ਵਲੋਂ ਸਥਾਨਕ ਘੰਟਾ ਘਰ ਚੌਾਕ ਵਿਚ ਪ੍ਰਧਾਨ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ ਦੀ ਅਗਵਾਈ ਵਿਚ ਪਿਛਲੇ ਸਾਲ ਪੁਲਵਾਮਾ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ...

ਪੂਰੀ ਖ਼ਬਰ »

25 ਦੀ ਜ਼ਿਲ੍ਹਾ ਪੱਧਰੀ ਰੋਸ ਰੈਲੀ ਲਈ ਸਾਬਕਾ ਵਿਧਾਇਕ ਜਿੰਦੂ ਵਲੋਂ ਵਰਕਰਾਂ ਨਾਲ ਮੀਟਿੰਗ

ਫ਼ਿਰੋਜ਼ਸ਼ਾਹ, 16 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਵਿਚ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਵਾਅਦੇ ਪੂਰੇ ਨਾ ਕਰਨ, ਬਿਜਲੀ ਦੇ ਵਧਾਏ ਰੇਟਾਂ ਅਤੇ ਸੂਬੇ ਵਿਚ ਬਦਲ ਰਹੀ ਅਮਨ ਕਾਨੂੰਨ ਦੀ ਸਥਿਤੀ ਦੇ ਰੋਸ ਵਜੋਂ ਸੂਬਾ ਭਰ ਵਿਚ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀਆਂ ਨਵੀਆਂ ਨੀਤੀਆਂ ਕਾਰਨ ਪ੍ਰਾਈਵੇਟ ਸਕੂਲ ਸੰਚਾਲਕ ਪ੍ਰੇਸ਼ਾਨ-ਕੋਰ ਕਮੇਟੀ ਮੈਂਬਰ

ਅਬੋਹਰ, 16 ਫਰਵਰੀ (ਕੁਲਦੀਪ ਸਿੰਘ ਸੰਧੂ)-ਰੈਕੋਗਨਾਈਜ਼ਡ ਐਾਡ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਦੀ ਇਕ ਬੈਠਕ ਅੱਜ ਇਥੇ ਹੋਟਲ ਹੈਵਨਵਿਊ ਵਿਖੇ ਹੋਈ ਜਿਸ ਵਿਚ ਸੂਬਾ ਪੱਧਰੀ ਕੋਰ ਕਮੇਟੀ ਮੈਂਬਰ ਅਤੇ ਸਕੱਤਰ ਹਰਜੀਤ ਸ਼ਰਮਾ, ਬੱਬਲੂ, ਜਗਤਾਰ ਸਿੰਘ ਮਹਾਜਨ, ...

ਪੂਰੀ ਖ਼ਬਰ »

ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ 21ਵੀਂ ਸਦੀ ਵਿਚ ਸ੍ਰੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਦਰਜੇਬੰਦੀ ਨੂੰ ਚੁਣੌਤੀਆਂ ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ...

ਪੂਰੀ ਖ਼ਬਰ »

ਪੁਲਿਸ ਨੇ 160 ਕਿਲੋ ਲਾਹਣ , 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਾਮਾਨ ਕੀਤਾ ਬਰਾਮਦ

ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਤੋਂ ਕੱਚੀ ਲਾਹਣ, ਚਾਲੂ ਭੱਠੀ ਤੇ 10 ਬੋਤਲਾਂ ਨਾਜਾਇਜ਼ ਬਰਾਮਦ ਕਰ ਕੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕੇਂਦਰੀ ਬਜਟ 'ਚ ਐਫ.ਆਰ.ਬੀ.ਐਮ. ਦੀ ਨਹੀਂ ਹੋਈ ਉਲੰਘਣਾ-ਸੀਤਾਰਮਨ

ਹੈਦਰਾਬਾਦ, 16 ਫਰਵਰੀ (ਏਜੰਸੀ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੱਸਿਆ ਕਿ 2020-21 ਦਾ ਕੇਂਦਰੀ ਬਜਟ ਬਣਾਉਣ ਸਮੇਂ ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਨ (ਐਫ.ਆਰ.ਬੀ.ਐਮ.) ਦਾ ਧਿਆਨ ਰੱਖਿਆ ਗਿਆ ਹੈ ਅਤੇ ਐਫ.ਆਰ.ਬੀ.ਐਮ. ਕਾਨੂੰਨ ਦੀ ਕੋਈ ਉਲੰਘਣਾ ਨਹੀਂ ...

ਪੂਰੀ ਖ਼ਬਰ »

ਸਈਦ ਅਲੀ ਸ਼ਾਹ ਗਿਲਾਨੀ ਸਥਿਰ, ਹਾਲਤ 'ਚ ਹੋ ਰਿਹਾ ਸੁਧਾਰ-ਡਾਕਟਰ

ਸ੍ਰੀਨਗਰ, 16 ਫਰਵਰੀ (ਏਜੰਸੀ)-ਬਿਮਾਰ ਚੱਲ ਰਹੇ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ (90) ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਐਤਵਾਰ ਨੂੰ ਦੱਸਿਆ ਕਿ ਉਹ ਸਥਿਰ ਹਨ ਤੇ ਉਨ੍ਹਾਂ ਦੀ ਦੀ ਹਾਲਤ ਸੁਧਰ ਰਹੀ ਹੈ | ਐਸ.ਕੇ.ਆਈ.ਐਮ.ਐਸ. ਹਸਪਤਾਲ ਦੇ ਨਿਰਦੇਸ਼ਕ ਏ. ਜੀ. ਅਹਾਨਗਰ ਨੇ ...

ਪੂਰੀ ਖ਼ਬਰ »

ਜਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਲਾਠੀਚਾਰਜ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਜਾਮੀਆ ਮਿਲੀਆ ਯੂਨੀਵਰਸਿਟੀ ਇਕ ਵਾਰ ਫਿਰ ਉਸ ਸਮੇਂ ਚਰਚਾ 'ਚ ਆ ਗਈ, ਜਦੋਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ, ਜਿਸ ਨੂੰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ 15 ਦਸੰਬਰ ਨੂੰ ਵਿਦਿਆਰਥੀਆਂ 'ਤੇ ਪੁਲਿਸ ਦੀ ...

ਪੂਰੀ ਖ਼ਬਰ »

'ਆਪ' ਵਲੋਂ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਤੋਂ

ਨਵੀਂ ਦਿੱਲੀ, 16 ਫਰਵਰੀ (ਏਜੰਸੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਦੱਸਿਆ ਕਿ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਫਰਵਰੀ ਤੋਂ 23 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਸਾਰੇ ਸੂਬਿਆਂ 'ਚ ਇਕ ਕਰੋੜ ਲੋਕਾਂ ਨੂੰ ਪਾਰਟੀ ਨਾਲ ...

ਪੂਰੀ ਖ਼ਬਰ »

ਐਨ.ਆਈ.ਏ. ਨੂੰ ਡੀ.ਐਸ.ਪੀ. ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰੋਂ ਵਪਾਰ ਜ਼ਰੀਏ ਹੁੰਦੀ ਅੱਤਵਾਦੀ ਫੰਡਿੰਗ ਦੇ ਮਿਲੇ ਸਬੂਤ

ਸ੍ਰੀਨਗਰ, 16 ਫਰਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਅੱਤਵਾਦੀਆਂ ਨਾਲ ਗਿ੍ਫ਼ਤਾਰ ਕੀਤੇ ਗਏ ਪੁਲਿਸ ਦੇ ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰ ਤੋਂ ਹੁੰਦੇ ਵਪਾਰ ਜ਼ਰੀਏ ਹੋਣ ਵਾਲੀ ...

ਪੂਰੀ ਖ਼ਬਰ »

ਸ਼ਾਹੀਨ ਬਾਗ਼-ਅਮਿਤ ਸ਼ਾਹ ਨੂੰ ਮਿਲਣ ਜਾ ਰਹੀਆਂ ਔਰਤਾਂ ਨੂੰ ਰਸਤੇ 'ਚ ਰੋਕਿਆ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਔਰਤਾਂ ਦਾ ਇਕ ਸਮੂਹ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਗਿਆ, ਪਰ ਪੁਲਿਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਰੋਕ ਦਿੱਤਾ ਕਿ ਮੁਲਾਕਾਤ ਲਈ ...

ਪੂਰੀ ਖ਼ਬਰ »

ਨੌਸਰਬਾਜ਼ ਨੇ ਖਾਤੇ 'ਚੋਂ ਕਢਵਾਏ 4 ਲੱਖ ਰੁਪਏ

ਅੰਮਿ੍ਤਸਰ, 16 ਫਰਵਰੀ (ਰੇਸ਼ਮ ਸਿੰਘ)-ਨੌਸਰਬਾਜ਼ ਨੇ ਇਕ ਵਿਅਕਤੀ ਦੇ ਖਾਤੇ ਦੀ ਧੋਖੇ ਨਾਲ ਜਾਣਕਾਰੀ ਲੈ ਕੇ ਉਸ ਦੇ ਖਾਤੇ 'ਚੋਂ 4 ਲੱਖ ਦੇ ਕਰੀਬ ਰਾਸ਼ੀ ਕਢਵਾ ਲਈ | ਪੁਲਿਸ ਵਲੋਂ ਇਸ ਅਣਪਛਾਤੇ ਵਿਅਕਤੀ ਿਖ਼ਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੁੂ ਕਰ ਦਿੱਤੀ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਸਮੂਹ 'ਚੋਂ ਔਰਤ ਦਾ ਮੋਬਾਈਲ ਚੋਰੀ

ਅੰਮਿ੍ਤਸਰ, 16 ਫਰਵਰੀ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਇਕ ਔਰਤ ਦਾ ਮੋਬਾਈਲ ਫ਼ੋਨ ਚੋਰੀ ਹੋ ਗਿਆ | ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਸ੍ਰੀਮਤੀ ਪਿ੍ਯਾ ਪਾਂਡੇ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ...

ਪੂਰੀ ਖ਼ਬਰ »

ਪੁਲਿਸ ਨੇ 160 ਕਿਲੋ ਲਾਹਣ , 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਾਮਾਨ ਕੀਤਾ ਬਰਾਮਦ

ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਤੋਂ ਕੱਚੀ ਲਾਹਣ, ਚਾਲੂ ਭੱਠੀ ਤੇ 10 ਬੋਤਲਾਂ ਨਾਜਾਇਜ਼ ਬਰਾਮਦ ਕਰ ਕੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕੇਂਦਰੀ ਬਜਟ 'ਚ ਐਫ.ਆਰ.ਬੀ.ਐਮ. ਦੀ ਨਹੀਂ ਹੋਈ ਉਲੰਘਣਾ-ਸੀਤਾਰਮਨ

ਹੈਦਰਾਬਾਦ, 16 ਫਰਵਰੀ (ਏਜੰਸੀ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੱਸਿਆ ਕਿ 2020-21 ਦਾ ਕੇਂਦਰੀ ਬਜਟ ਬਣਾਉਣ ਸਮੇਂ ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਨ (ਐਫ.ਆਰ.ਬੀ.ਐਮ.) ਦਾ ਧਿਆਨ ਰੱਖਿਆ ਗਿਆ ਹੈ ਅਤੇ ਐਫ.ਆਰ.ਬੀ.ਐਮ. ਕਾਨੂੰਨ ਦੀ ਕੋਈ ਉਲੰਘਣਾ ਨਹੀਂ ...

ਪੂਰੀ ਖ਼ਬਰ »

ਸਈਦ ਅਲੀ ਸ਼ਾਹ ਗਿਲਾਨੀ ਸਥਿਰ, ਹਾਲਤ 'ਚ ਹੋ ਰਿਹਾ ਸੁਧਾਰ-ਡਾਕਟਰ

ਸ੍ਰੀਨਗਰ, 16 ਫਰਵਰੀ (ਏਜੰਸੀ)-ਬਿਮਾਰ ਚੱਲ ਰਹੇ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ (90) ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਐਤਵਾਰ ਨੂੰ ਦੱਸਿਆ ਕਿ ਉਹ ਸਥਿਰ ਹਨ ਤੇ ਉਨ੍ਹਾਂ ਦੀ ਦੀ ਹਾਲਤ ਸੁਧਰ ਰਹੀ ਹੈ | ਐਸ.ਕੇ.ਆਈ.ਐਮ.ਐਸ. ਹਸਪਤਾਲ ਦੇ ਨਿਰਦੇਸ਼ਕ ਏ. ਜੀ. ਅਹਾਨਗਰ ਨੇ ...

ਪੂਰੀ ਖ਼ਬਰ »

ਜਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਲਾਠੀਚਾਰਜ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਜਾਮੀਆ ਮਿਲੀਆ ਯੂਨੀਵਰਸਿਟੀ ਇਕ ਵਾਰ ਫਿਰ ਉਸ ਸਮੇਂ ਚਰਚਾ 'ਚ ਆ ਗਈ, ਜਦੋਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ, ਜਿਸ ਨੂੰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ 15 ਦਸੰਬਰ ਨੂੰ ਵਿਦਿਆਰਥੀਆਂ 'ਤੇ ਪੁਲਿਸ ਦੀ ...

ਪੂਰੀ ਖ਼ਬਰ »

'ਆਪ' ਵਲੋਂ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਤੋਂ

ਨਵੀਂ ਦਿੱਲੀ, 16 ਫਰਵਰੀ (ਏਜੰਸੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਦੱਸਿਆ ਕਿ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਫਰਵਰੀ ਤੋਂ 23 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਸਾਰੇ ਸੂਬਿਆਂ 'ਚ ਇਕ ਕਰੋੜ ਲੋਕਾਂ ਨੂੰ ਪਾਰਟੀ ਨਾਲ ...

ਪੂਰੀ ਖ਼ਬਰ »

ਐਨ.ਆਈ.ਏ. ਨੂੰ ਡੀ.ਐਸ.ਪੀ. ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰੋਂ ਵਪਾਰ ਜ਼ਰੀਏ ਹੁੰਦੀ ਅੱਤਵਾਦੀ ਫੰਡਿੰਗ ਦੇ ਮਿਲੇ ਸਬੂਤ

ਸ੍ਰੀਨਗਰ, 16 ਫਰਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਅੱਤਵਾਦੀਆਂ ਨਾਲ ਗਿ੍ਫ਼ਤਾਰ ਕੀਤੇ ਗਏ ਪੁਲਿਸ ਦੇ ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰ ਤੋਂ ਹੁੰਦੇ ਵਪਾਰ ਜ਼ਰੀਏ ਹੋਣ ਵਾਲੀ ...

ਪੂਰੀ ਖ਼ਬਰ »

ਸ਼ਾਹੀਨ ਬਾਗ਼-ਅਮਿਤ ਸ਼ਾਹ ਨੂੰ ਮਿਲਣ ਜਾ ਰਹੀਆਂ ਔਰਤਾਂ ਨੂੰ ਰਸਤੇ 'ਚ ਰੋਕਿਆ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਔਰਤਾਂ ਦਾ ਇਕ ਸਮੂਹ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਗਿਆ, ਪਰ ਪੁਲਿਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਰੋਕ ਦਿੱਤਾ ਕਿ ਮੁਲਾਕਾਤ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX