ਮਕਸੂਦਾਂ, 16 ਫਰਵਰੀ (ਲਖਵਿੰਦਰ ਪਾਠਕ)- ਜਲੰਧਰ-ਅੰਮਿ੍ਤਸਰ ਹਾਈਵੇ ਦੇ 5 ਕਿੱਲੋਮੀਟਰ ਦੇ ਦਾਇਰੇ 'ਚ ਬੀਤੇ 30 ਘੰਟਿਆਂ ਦੌਰਾਨ ਵਾਪਰੇ ਵੱਖ-ਵੱਖ 3 ਹਾਦਸਿਆਂ 'ਚ 3 ਮੌਤਾਂ ਹੋ ਗਈਆਂ ਜਿਨ੍ਹਾਂ 'ਚ 2 ਦੀ ਪਛਾਣ ਹੋ ਗਈ ਅਤੇ ਇਕ ਪਾਸੋਂ ਕੋਈ ਪਛਾਣ ਪੱਤਰ ਨਾ ਮਿਲਣ ਕਾਰਨ ਪਛਾਣ ਨਹੀਂ ਹੋ ਸਕੀ | ਹਾਦਸਿਆਂ ਦੇ ਕਾਰਨ ਬਣੇ ਇਕ ਵਾਹਨ ਚਾਲਕ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਜਦਕਿ ਹਾਦਸੇ ਦੇ ਕਾਰਨ ਬਣੇ 2 ਵਾਹਨ ਚਾਲਕਾਂ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲ ਸਕੀ |
ਤੇਜ਼ ਰਫ਼ਤਾਰ ਆਲਟੋ ਕਾਰ ਨੇ ਰੇਹੜੀ ਚਾਲਕ ਨੂੰ ਦਰੜਿਆ
ਪਹਿਲੇ ਵਾਪਰੇ ਹਾਦਸਾ 'ਚ ਐਤਵਾਰ ਸਵੇਰੇ 10.15 ਵਜੇ ਦੇ ਕਰੀਬ ਇਕ ਤੇਜ਼ ਰਫ਼ਤਾਰ ਆਲਟੋ ਕਾਰ ਨੇ ਫੋਕਲ ਪੁਆਇੰਟ ਸਬਜ਼ੀ ਮੰਡੀ ਦੇ ਬਾਹਰ ਆਪਣੀ ਰੇਹੜੀ ਲਗਾ ਰਹੇ ਸ਼ਖ਼ਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਰੇਹੜੀ ਵਾਲੇ ਦੀ ਮੌਕੇ 'ਤੇ ਮੌਤ ਹੋ ਗਈ | ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ | ਮਿ੍ਤਕ ਦੀ ਪਛਾਣ ਰਾਮ ਸ਼ਰਨ ਪੁੱਤਰ ਛੇਦੀ ਰਾਮ ਵਾਸੀ ਸੰਜੇ ਗਾਂਧੀ ਨਗਰ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਭਰਾ ਗੰਗਾ ਰਾਮ ਨੇ ਦੱਸਿਆ ਕਿ ਕਾਰ 120 ਦੀ ਰਫ਼ਤਾਰ ਨਾਲ ਆ ਰਹੀ ਸੀ ਤੇ ਡਿਵਾਈਡਰ ਨੂੰ ਪਾਰ ਕਰਦੇ ਹੋਏ ਪਾਣੀ ਪੀ ਰਹੇ ਉਸ ਦੇ ਭਰਾ ਨੂੰ ਟੱਕਰ ਮਾਰ ਗਈ | ਟੱਕਰ ਦੇ ਕਾਰਨ ਉਸ ਭਰਾ 15 ਫੁੱਟ ਉੱਪਰ ਉੱਛਲਦਾ ਹੋਇਆ ਸਾਹਮਣੇ ਲੱਗੇ ਦਰਖਤ ਨਾਲ ਟਕਰਾਇਆ ਜਿਸ ਕਾਰਨ ਦਰਖਤ ਦਾ ਇਕ ਟਹਿਣਾ ਵੀ ਟੁੱਟ ਗਿਆ ਪਰ ਉਸ ਦੇ ਭਰਾ ਦੇ ਥੱਲੇ ਡਿਗਦੇ ਹੀ ਕਾਰ ਫਿਰ ਉਸ ਦੇ ਉੱਪਰ ਚੜ੍ਹ ਗਈ ਤੇ ਫਿਰ ਦਰਖਤ ਨਾਲ ਟਕਰਾ ਗਈ | ਘਟਨਾ ਦੀ ਸੂਚਨਾ ਮਿਲਦੇ ਫੋਕਲ ਪੁਆਇੰਟ ਚੌਕੀ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਤੇ ਕਾਰ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ 23 ਸਾਲਾ ਕਾਰ ਚਾਲਕ ਗੁਰਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਿਲਗਾ ਦਾ ਕਹਿਣਾ ਹੈ ਕਿ ਇਕਦਮ ਸਾਹਮਣੇ ਤੋਂ ਆ ਗਏ ਸਾਈਕਲ ਤੇ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਉਸ ਦੀ ਕਾਰ ਡਿਵਾਈਡਰ 'ਤੇ ਚੜ੍ਹ ਗਈ ਤੇ ਹਾਦਸਾ ਵਾਪਰ ਗਿਆ |
ਅਣਪਛਾਤੇ ਵਾਹਨ ਦੀ ਟੱਕਰ ਨੇ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਨੂੰ ਮਾਰੀ ਟੱਕਰ, ਪਿਤਾ ਦੀ ਮੌਤ
ਦੂਜੇ ਵਾਪਰੇ ਹਾਦਸੇ 'ਚ ਦੇਰ ਰਾਤ ਥਾਣਾ 8 ਦੇ ਅਧੀਨ ਆਉਂਦੇ ਲੰਮਾ ਪਿੰਡ ਚੌਕ ਨੇੜੇ ਹੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਪਿਤਾ-ਪੁੱਤਰ ਗੰਭੀਰ ਜ਼ਖ਼ਮੀ ਹੋ ਗਏ, ਜਿਸ ਕਾਰਨ ਪਿਤਾ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਨੂਰਪੁਰ ਦੇ ਤੌਰ 'ਤੇ ਹੋਈ ਹੈ | ਹਾਦਸੇ 'ਚ ਮਿ੍ਤਕ ਦਾ 13 ਸਾਲਾ ਬੱਚਾ ਗੁਰਚਰਨ ਸਿੰਘ ਬਾਲ-ਬਾਲ ਬਚ ਗਿਆ | ਮਿਲੀ ਜਾਣਕਾਰੀ ਅਨੁਸਾਰ ਪੇਸ਼ੇ ਤੋਂ ਇਲੈਕਟ੍ਰੀਸ਼ਨ ਸੁਖਵਿੰਦਰ ਸਿੰਘ ਆਪਣੀ ਦੁਕਾਨ ਬੰਦ ਕਰ ਆਪਣੇ ਬੇਟੇ ਨਾਲ ਘਰ ਜਾ ਰਿਹਾ ਸੀ ਕਿ ਅਣਪਛਾਤੀ ਵਾਹਨ ਟੱਕਰ ਮਾਰ ਮੌਕੇ ਤੋਂ ਫ਼ਰਾਰ ਹੋ ਗਿਆ | ਬੱਚਾ ਘਬਰਾਹਟ ਨਾਲ ਰੋ-ਰੋ ਲੋਕਾਂ ਤੋਂ ਮਦਦ ਲਈ ਆਵਾਜ਼ਾਂ ਲਗਾਉਂਦਾ ਰਿਹਾ | ਲੋਕਾਂ ਨੇ ਪੁਲਿਸ ਤੇ ਐਾਬੂਲੰਸ ਨੂੰ ਫ਼ੋਨ ਕੀਤਾ ਜੋ ਕਿ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਮੌਕੇ 'ਤੇ ਨਹੀਂ ਪੁੱਜੇ ਤਾਂ ਲੋਕ ਜ਼ਖਮੀ ਸੁਖਵਿੰਦਰ ਨੂੰ ਆਟੋ 'ਚ ਨਿਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਘਟਨਾ ਦੀ ਸੂਚਨਾ ਮਿਲਦੇ ਥਾਣਾ 8 ਦੀ ਪੁਲਿਸ ਹਸਪਤਾਲ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ |
ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ
ਤੀਜੇ ਵਾਪਰੇ ਹਾਦਸੇ 'ਚ ਦੀ ਸੂਚਨਾ ਸਨਿੱਚਰਵਾਰ ਸਵੇਰੇ 7 ਵਜੇ ਦੇ ਕਰੀਬ ਪੁਲਿਸ ਨੂੰ ਮਿਲੀ | ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਲਿੱਧੜਾ ਪਿੰਡ ਨੇੜੇ ਹਾਈਵੇ 'ਤੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਮਕਸੂਦਾਂ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਤਾਂ ਨੌਜਵਾਨ ਪਾਸੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ | ਪੁਲਿਸ ਨੇ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਰਖਵਾ ਦਿੱਤਾ |
ਜਲੰਧਰ, 16 ਫਰਵਰੀ (ਸ਼ਿਵ)-ਨਿਗਮ ਦੀ ਸਖ਼ਤੀ ਕਰ ਕੇ ਰੈਣਕ ਬਾਜ਼ਾਰ ਤੋਂ ਬਾਹਰ 3 ਮੁੱਖ ਸੜਕਾਂ 'ਤੇ ਸੰਡੇ ਬਾਜ਼ਾਰ ਨਹੀਂ ਲੱਗਣ ਦਿੱਤਾ | ਦਿਨ ਵੇਲੇ ਕੁਝ ਲੋਕਾਂ ਨੇ ਸੰਡੇ ਬਾਜ਼ਾਰ ਲਗਾਉਣ ਦਾ ਯਤਨ ਕੀਤਾ ਸੀ ਪਰ ਨਿਗਮ ਦੀ ਟੀਮ ਨੇ ਉਨ੍ਹਾਂ ਨੂੰ ਰੋਕ ਦਿੱਤਾ | ਤਹਿਬਾਜ਼ਾਰੀ ...
ਜਲੰਧਰ 16 ਫਰਵਰੀ (ਸ਼ੈਲੀ)-ਵਿਜੀਲੈਂਸ ਵਿਭਾਗ ਜਲੰਧਰ ਦੀ ਪੁਲਿਸ ਨੇ ਫਰਜ਼ੀ ਏ.ਐੱਸ.ਆਈ. ਬਣਕੇ ਲੋਕਾਂ ਨੂੰ ਡਰਾ ਧਮਕਾ ਕੇ ਨਕਲੀ ਛਾਪਾਮਰੀ ਕਰ ਉਨ੍ਹਾਂ ਨਾਲ ਠੱਗੀਆਂ ਮਾਰਨ ਵਾਲੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ ਜਿਸਦੀ ਪਹਿਚਾਣ ਅਮਨਦੀਪ ਕੁਮਾਰ ਪੁੱਤਰ ਜਗਦੀਸ਼ ...
ਮੰਡ (ਜਲੰਧਰ), 16 ਫਰਵਰੀ (ਬਲਜੀਤ ਸਿੰਘ ਸੋਹਲ)-ਕਰਤਾਰਪੁਰ ਤੋਂ ਹੁੰਦੀ ਹੋਈ ਹਾਈਵੇ ਨਾਲ ਜੋੜਦੀ ਅਣਗਿਣਤ ਪਿੰਡਾਂ 'ਚੋਂ ਲੰਘਦੀ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਬਣੀ ਸੜਕ ਤੋਂ ਵੱਡੀ ਗਿਣਤੀ ਵਿਚ ਲੋਕ ਨਿੱਤਾ ਦਾ ਸਫ਼ਰ ਤੈਅ ਕਰਦੇ ਹਨ | ਕਾਫ਼ੀ ਸਮੇਂ ਤੋਂ ਸੜਕ ...
ਲਾਂਬੜਾ, 16 ਫਰਵਰੀ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਨੇ ਅੱਜ ਵੱਖ-ਵੱਖ ਕੇਸਾਂ ਨਾਲ ਸਬੰਧਿਤ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਲਾਂਬੜਾ ਤੋਂ ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਕੇਵਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਚਿੱਟੀ ਮੋੜ ਲਾਂਬੜਾ ਕੋਲ ...
ਜਲੰਧਰ, 16 ਫਰਵਰੀ (ਸ਼ਿਵ ਸ਼ਰਮਾ)-ਰਾਜ ਦੀ ਅਰਥਵਿਵਸਥਾ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਨਅਤਕਾਰ ਸਰਕਾਰ ਨਾਲ ਹੋਈਆਂ ਬੈਠਕਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਕਰਕੇ ਕਾਫ਼ੀ ਨਿਰਾਸ਼ ਹਨ | ਸਨਅਤਕਾਰ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਨਅਤਕਾਰਾਂ ਦੇ ਮਸਲੇ ਹੱਲ ...
ਜਲੰਧਰ, 16 ਫਰਵਰੀ (ਸ਼ਿਵ ਸ਼ਰਮਾ)-ਸ਼ਹਿਰ 'ਚ ਮਹਿੰਗੀਆਂ ਲਾਈਟਾਂ ਦੀ ਜਗਾ ਹਲਕੀਆਂ ਕੰਪਨੀਆਂ ਦੀ ਲਾਈਟਾਂ ਲੱਗਣ ਤੇ ਟੈਂਡਰਾਂ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਵੀ ਕੁੱਦ ਗਈ ਹੈ | ਆਮ ਆਦਮੀ ਪਾਰਟੀ ਦੇ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ...
ਜਲੰਧਰ ਸ਼ਹਿਰੀ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਨੇ ਸਟਰੀਟ ਲਾਈਟਾਂ ਦੇ ਮਾਮਲੇ 'ਚ ਦੱਸਿਆ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਹਨੇਰਾ ਮੁਕਤ ਬਣਾ ਦਿੱਤਾ ਹੈ ਪਰ ਸ਼ਹਿਰ 'ਚ ਕਰੋੜਾਂ ਰੁਪਏ ਖ਼ਰਚ ਕੇ ਸ਼ਹਿਰ ਦੀਆਂ ਲਾਈਟਾਂ ਵੀ ਨਹੀਂ ਜਗ ...
ਜਲੰਧਰ, 16 ਫਰਵਰੀ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟਰੇਟਾਂ (ਐਸ.ਡੀ.ਐਮਜ਼) ਨੰੂ ਸੋਮਵਾਰ ਤੋਂ ਇਕ ਵੱਡੀ ਮੁਹਿੰਮ ਸ਼ੁਰੂ ਕਰ ਕੇ ਸਕੂਲੀ ਬੱਚਿਆਂ ਦੇ ਆਉਣ-ਜਾਣ ਲਈ ਵਰਤੇ ਜਾਣ ਵਾਲੀਆਂ ਬੱਸਾਂ ਅਤੇ ਹੋਰ ...
ਜਲੰਧਰ, 16 ਫਰਵਰੀ (ਸਾਬੀ)-ਪਹਿਲੀ ਕਾਰਪੋਰੇਟ ਫੁੱਟਬਾਲ ਲੀਗ ਦੇ ਕੁਆਰਟਰ ਫਾਈਨਲ ਮੁਕਾਬਲੇ ਪਿਮਸ ਦੇ ਖੇਡ ਮੈਦਾਨ 'ਚ ਫੁੱਟਬਾਲ ਕਿੱਕਰਜ ਅਕੈਡੀਮ ਦੇ ਸਹਿਯੋਗ ਨਾਲ ਕਰਵਾਏ ਗਏ | ਇਹ ਜਾਣਕਾਰੀ ਦਿੰਦੇ ਹੋਏ ਕੌਮਾਂਤਰੀ ਖਿਡਾਰੀ ਤੇ ਫੁੱਟਬਾਲ ਕੋਚ ਵਰੁਣਦੀਪ ਨੇ ਦੱਸਿਆ ...
ਜਲੰਧਰ, 16 ਫਰਵਰੀ (ਸ਼ਿਵ)-ਅਲੀਪੁਰ ਦੀ ਦੁਰਗਾ ਕਾਲੋਨੀ ਵਿਚ ਉਸਾਰੀਆਂ ਢਾਹੁਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੀ ਜਾਂਚ ਦਾ ਕੰਮ ਆਈ.ਏ.ਐੱਸ. ਵਧੀਕ ਕਮਿਸ਼ਨਰ ਤੇ ਸਮਾਰਟ ਸਿਟੀ ਦੀ ਸੀ.ਈ.ਓ. ਸ਼ੇਨਾ ਅਗਰਵਾਲ ਕਰਨਗੇ | ਇਸ ਬਾਰੇ ਨਿਗਮ ਕਮਿਸ਼ਨਰ ਨੇ ਬੀਤੇ ਦਿਨੀਂ ਹੀ ਸ਼ੇਨਾ ...
ਜਲੰਧਰ, 16 ਫਰਵਰੀ (ਮੇਜਰ ਸਿੰਘ)-ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਕਾਰਜਕਾਰਨੀ ਮੀਟਿੰਗ ਸੂਬਾ ਪ੍ਰਧਾਨ ਨਿਰਮਲ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਸਮੁੱਚੇ ਸੂਬਾ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਵਿਸੇਸ਼ ...
ਜਲੰਧਰ, 16 ਫਰਵਰੀ (ਸ਼ਿਵ)-ਕਈ ਸਾਲਾਂ ਤੋਂ ਦੁਕਾਨਾਂ ਦਾ ਕਿਰਾਇਆ ਨਾ ਦੇਣ ਕਰਕੇ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ 4 ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ | ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਦੱਸਿਆ ਕਿ ਉਕਤ ਦੁਕਾਨਾਂ ਵਾਲਿਆਂ ਨੇ ਨਿਗਮ ਨੂੰ 5 ਲੱਖ ਰੁਪਏ ਦਾ ...
ਜਲੰਧਰ, 16 ਫਰਵਰੀ (ਮੇਜਰ ਸਿੰਘ)-'ਨੇੜਿਓਾ ਡਿਠੇ ਸੰਤ ਭਿੰਡਰਾਂਵਾਲੇ' ਕਿਤਾਬ ਦੇ ਰਚੇਤਾ ਦਲਬੀਰ ਸਿੰਘ ਐਤਵਾਰ ਸ਼ਾਮ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦਾ ਸਸਕਾਰ ਸਵੇਰੇ 11.30 ਵਜੇ ਦੇ ਕਰੀਬ ਗੰਨਾ ਪਿੰਡ (ਫਿਲੌਰ) ਵਿਖੇ ਕੀਤਾ ਜਾਵੇਗਾ | ਦਲਬੀਰ ਸਿੰਘ ਨੇ ਸਾਰੀ ਉਮਰ ...
ਜਲੰਧਰ 16 ਫ਼ਰਵਰੀ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀਂ ਅਦਾਲਤ ਵਿਚ ਸੱਜਣ ਕੁਮਾਰ ਦੀ ਹੋਈ ਪੇਸ਼ੀ ਦੌਰਾਨ ਉਸ ਦੇ ਵਕੀਲ ਵਲੋਂ ਇਹ ਕਿਹਾ ਜਾਣਾ ਕਿ ਸੱਜਣ ਕੁਮਾਰ ਸਿੱਖਾਂ ਦਾ ਕਾਤਲ ਕਿਵੇਂ ਹੋ ਸਕਦਾ ਹੈ ਕਿਉਂਕਿ ਸੱਜਣ ਕੁਮਾਰ ਨੇ ਸਿੱਖਾਂ ਨੂੰ ਮੁੜ ਵਸਾਉਣ 'ਚ ਮਦਦ ਕੀਤੀ ...
ਚੁਗਿੱਟੀ/ਜੰਡੂਸਿੰਘਾ, 16 ਫਰਵਰੀ (ਨਰਿੰਦਰ ਲਾਗੂ)-ਐਤਵਾਰ ਨੂੰ ਤੜਕੇ ਸਥਾਨਕ ਲੰਮਾ ਪਿੰਡ ਚੌਕ ਲਾਗੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਪਲਾਸਟਿਕ ਦੇ ਪਾਈਪਾਂ ਨਾਲ ਭਰਿਆ ਇਕ ਟਰੱਕ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਿਆ | ਇਸ ਦੌਰਾਨ ਅੱਗੇ ਪਿੱਛੇ ਆ ਰਹੇ ਹੋਰ ਵਾਹਨਾਂ ਦਾ ...
ਜਲੰਧਰ, 16 ਫਰਵਰੀ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਸ਼ੀਰਵਾਦ ਸਮਾਰੋਹ ਕਰਵਾਇਆ ਗਿਆ, ਜਿਸ 'ਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਤੇ ...
ਜਲੰਧਰ, 16 ਫਰਵਰੀ (ਜਸਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸਾਲਾਨਾ ਸਮਾਗਮ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਾਲ ਹੋਣ ਵਾਲੀਆਂ ਪ੍ਰੀਖਿਆਂ 'ਚ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਅਤੇ ਸਕੂਲ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ...
ਜਲੰਧਰ ਛਾਉਣੀ, 16 ਫਰਵਰੀ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਸੱਕਤਰ ਸੁਰਜੀਤ ਸਿੰਘ ਚੀਮਾ ਅਤੇ ਪਿ੍ੰਸੀਪਲ ਸਾਹਿਬਾ ਨਿਸ਼ਾ ਮੜੀਆ ਦੀ ਨਿਗਰਾਨੀ ਹੇਠ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੀ ਬੀ ਐਸ.ਈ ਇਮਤਿਹਾਨਾਂ ਲਈ ਸ਼ੁੱਭ ਇੱਛਾਵਾਂ ...
ਜਲੰਧਰ, 16 ਫਰਵਰੀ (ਰਣਜੀਤ ਸਿੰਘ ਸੋਢੀ)-'ਦ ਗੁਰੂਕੁਲ' ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਰੁਖਸਤ-ਏ-ਪਲ ਦਿੱਤੀ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸੰਸਥਾ ਦੇ ਡਾਇਰੈਕਟਰ ਸੁਸ਼ਮਾ ਹਾਂਡਾ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪਿ੍ੰਸੀਪਲ ਰਾਧਾ ...
ਜਲੰਧਰ/ਹੁਸ਼ਿਆਰਪੁਰ, 16 ਫਰਵਰੀ (ਮੇਜਰ ਸਿੰਘ)-ਸਿੱਖ ਪੰਥ ਦੇ ਵਿਦਵਾਨ ਅਤੇ ਮਲਟੀਮੀਡੀਆ ਇਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਦੇ ਰਚੇਤਾ ਸਚਖੰਡਵਾਸੀ ਡਾ. ਰਘਬੀਰ ਸਿੰਘ ਬੈਂਸ ਕੈਨੇਡਾ ਦੀ ਯਾਦ 'ਚ ਉਨ੍ਹਾਂ ਦੇ ਜੱਦੀ ਪਿੰਡ ਮਾਣਕ ਢੇਰੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ...
ਜਲੰਧਰ, 16 ਫਰਵਰੀ (ਸ਼ਿਵ)-ਭਾਜਪਾ ਦੇ ਸੀਨੀਅਰ ਆਗੂ ਅਨਿਲ ਸੱਚਰ ਨੇ ਨਿਗਮ ਵਲੋਂ ਕੰਪਨੀਆਂ ਦੀਆਂ ਲਾਈਟਾਂ ਦੀ ਜਗਾ ਲਗਾਈਆਂ ਹਲਕੀਆਂ ਲਾਈਟਾਂ ਦੇ ਮਾਮਲੇ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਦੀ ਗੱਲ ਕਹੀ ਹੈ | ਸੱਚਰ ਨੇ ਕਿਹਾ ਕਿ ਨਿਗਮ ਨਾਲ ਹੋਏ ਇਕਰਾਰਨਾਮੇ 'ਚ ...
ਜਲੰਧਰ, 16 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਮਿ੍ਤਸਰ ਵਿਚ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਪ੍ਰਕਾਸ਼ ...
ਜਮਸ਼ੇਰ ਖ਼ਾਸ, 16 ਫਰਵਰੀ (ਜਸਬੀਰ ਸਿੰਘ ਸੰਧੂ)-ਸਾੲੀਂ ਬਾਬੂ ਸ਼ਾਹ ਦੀ ਯਾਦ 'ਚ ਪਿੰਡ ਨਾਨਕਪਿੰਡੀ ਵਿਖੇ ਸੱਭਿਆਚਾਰ ਮੇਲਾ ਸਾੲੀਂ ਨਸੀਬ ਚੰਦ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ | ਇਸ ਸਬੰਧਿਤ ਸਮਾਜ ਸੇਵਕ ਰਾਜ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਫਰਵਰੀ ...
ਜਲੰਧਰ, 16 ਫਰਵਰੀ (ਸ਼ਿਵ)-ਗਲੋਬ ਕਾਲੋਨੀ ਵੈੱਲਫੇਅਰ ਸੁਸਾਇਟੀ ਦੇ ਮੀਤ ਪ੍ਰਧਾਨ ਸੁਨੀਲ ਕੁਮਾਰ ਨੇ ਨਿਗਮ ਕਮਿਸ਼ਨਰ ਨੂੰ ਕਾਲੀ ਮਾਤਾ ਮੰਦਰ ਕੋਲ ਇਕ ਦੁਕਾਨ ਦੇ ਬਾਹਰ ਸੜਕ ਦੀ ਜਗਾ 'ਤੇ ਪਿੱਲਰ ਬਣਾਉਣ ਦੇ ਮਾਮਲੇ ਦੀ ਸ਼ਿਕਾਇਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਲਾਕਾ ...
ਜਲੰਧਰ, 16 ਫਰਵਰੀ (ਜਸਪਾਲ ਸਿੰਘ)-ਕਸ਼ਿਅਪ ਰਾਜਪੂਤ ਸਭਾ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ 29ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ 23 ਫਰਵਰੀ ਨੂੰ ਜਲੰਧਰ ਛਾਉਣੀ ਨੇੜਲੇ ਪਿੰਡ ਸੰਸਾਰਪੁਰ ਵਿਖੇ ਮਨਾਇਆ ਜਾ ਰਿਹਾ ਹੈ | ਇਸ ...
ਜਲੰਧਰ, 16 ਫਰਵਰੀ (ਹਰਵਿੰਦਰ ਸਿੰਘ ਫੁੱਲ)-ਮਸ਼ਹੂਰ ਸ਼ਾਇਰ ਸੁਦਰਸ਼ਨ ਫਾਕਿਰ ਦੀ ਯਾਦ 'ਚ ਸੁਦਰਸ਼ਨ ਫਾਕਿਰ ਯਾਦਗਾਰੀ ਸੁਸਾਇਟੀ ਵਲ਼ੋਂ ਸਥਾਨਕ ਕੇ.ਐਸ. ਸਹਿਗਲ ਯਾਦਗਾਰੀ ਹਾਲ ਵਿਖੇ 'ਸ਼ਾਮ-ਏ-ਫਾਕਿਰ' ਸੰਗੀਤ ਮਈ ਸ਼ਾਮ ਕਰਵਾਈ ਗਈ | ਜਿਸ ਵਿਚ ਉੱਘੇ ਗ਼ਜ਼ਲ ਗਾਇਕ ਰਾਜੇਸ਼ ...
ਜਲੰਧਰ, 16 ਫਰਵਰੀ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਛਾਉਣੀ ਹਲਕੇ ਦੇ 20 ਪਿੰਡਾਂ ਦੇ ਡੈਲੀਗੇਟਾਂ ਤੇ ਆਗੂਆਂ ਦੀ ਪਿੰਡ ਕਾਦੀਆਂ ਵਿਖੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੈਂਬਰ ਤੇ ਸਾਬਕਾ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਬੀਬੀ ਗੁਰਦੇਵ ਕੌਰ ਸੰਘਾ ਦੀ ...
ਮਕਸੂਦਾਂ, 16 ਫਰਵਰੀ (ਲਖਵਿੰਦਰ ਪਾਠਕ)-ਵਾਰਡ ਨੰ. 59 ਦੇ ਅਧੀਨ ਆਉਂਦੇ ਸੰਤੋਖਪੁਰਾ ਦੇ ਮੁਹੱਲਾ ਦੁਰਗਾ ਵਿਹਾਰ 'ਚ ਇਕ ਵਿਅਕਤੀ ਵਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦਾ ਮੁਹੱਲੇ ਦੇ ਲੋਕਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ | ਟਾਵਰ ਦਾ ਕੰਮ ਰੁਕਵਾਉਣ ਲਈ ਦੇਰ ਰਾਤ ਵੱਡੀ ...
ਜਲੰਧਰ, 16 ਫਰਵਰੀ (ਸ਼ਿਵ)- ਨਿਗਮ ਦੀ ਸਟਰੀਟ ਲਾਈਟ ਦੀ ਐਡਹਾਕ ਕਮੇਟੀ ਦੀ ਚੇਅਰਪਰਸਨ ਮਨਦੀਪ ਕੌਰ ਮੁਲਤਾਨੀ ਨੇ ਕਿਹਾ ਹੈ ਕਿ ਸ਼ਹਿਰ ਵਿਚ ਸਟਰੀਟ ਲਾਈਟਾਂ ਦੀ ਸਮੱਸਿਆ ਨੂੰ ਜਲਦੀ ਹੱਲ ਕਰਵਾ ਕੇ ਲੋਕਾਂ ਨੂੰ ਵਧੀਆ ਸਹੂਲਤ ਦਿੱਤੀ ਜਾਵੇਗੀ | ਸ੍ਰੀਮਤੀ ਮੁਲਤਾਨੀ ਨੇ ...
ਜਲੰਧਰ, 16 ਫਰਵਰੀ (ਚੰਦੀਪ ਭੱਲਾ) - ਵੱਖ-ਵੱਖ ਸੰਗਠਨਾਂ ਵਲੋਂ ਕੀਤੇ ਜਾਂਦੇ ਧਰਨਿਆਂ ਤੋਂ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ, ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਧਰਨਿਆਂ ਲਈ 8 ਥਾਵਾਂ ਨਿਰਧਾਰਿਤ ਕੀਤੀਆਂ ...
ਚੁਗਿੱਟੀ/ਜੰਡੂਸਿੰਘਾ, 16 ਫਰਵਰੀ (ਨਰਿੰਦਰ ਲਾਗੂ)-ਗੁਰੂ ਘਰ ਦੀ ਸਿੱਖਿਆ ਤੇ ਅਮਲ ਕਰਦੇ ਹੋਏ ਸਾਰਿਆਂ ਨੂੰ ਵੱਧ ਤੋਂ ਵੱਧ ਲੋਕ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ ਤੇ ਇਸ ਉੱਦਮ ਲਈ ਦੂਜਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਲੰਮਾ ਪਿੰਡ ਚੌਕ ਲਾਗੇ ...
ਚੁਗਿੱਟੀ/ਜੰਡੂਸਿੰਘਾ, 16 ਫਰਵਰੀ (ਨਰਿੰਦਰ ਲਾਗੂ)-ਪਿਛਲੇ ਲੰਬੇ ਸਮੇਂ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਬਸ਼ੀਰਪੁਰਾ ਤੇ ਕਮਲ ਵਿਹਾਰ ਦੇ ਲੋਕਾਂ ਵਲੋਂ ਇਸ ਪ੍ਰੇਸ਼ਾਨੀ ਨੂੰ ਖ਼ਤਮ ਕਰਨ 'ਚ ਕਾਮਯਾਬ ਰਹੇ ਸੀਨੀ: ਕਾਂਗਰਸੀ ਆਗੂ ...
ਜਲੰਧਰ, 16 ਫਰਵਰੀ (ਸ਼ੈਲੀ)-ਗੋਪਾਲ ਨਗਰ ਦੇ ਲੋਕਾਂ ਨੂੰ ਆਸ ਪਾਸ ਦੇ ਹੋਟਲਾਂ 'ਚ ਦੇਰ ਰਾਤ ਤਕ ਵੱਜਣ ਵਾਲੇ ਡੀ.ਜੇ. ਤੋਂ ਪ੍ਰੇਸ਼ਾਨੀ ਹੋਣ ਨੂੰ ਲੈ ਕੇ ਪ੍ਰੋ. ਐਮ.ਪੀ. ਸਿੰਘ ਅਤੇ ਗੋਪਾਲ ਨਗਰ ਵੈਲਫੇਅਰ ਸੋਸਾਇਟੀ ਵਲੋਂ ਗੋਪਾਲ ਨਗਰ ਦੇ ਆਸ ਪਾਸ ਬਣੇ ਹੋਟਲਾਂ ਤੇ ਪੈਲਸਾਂ ...
ਨੂਰਮਹਿਲ, 16 ਫਰਵਰੀ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਪੀ.ਟੀ.ਐਮ. ਆਰੀਆ ਕਾਲਜ ਨੂਰਮਹਿਲ ਵਿਖੇ ਵਿਦਿਆਰਥਣਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚਲੀ ਸਫਲਤਾ ਅਤੇ ਚੰਗੇਰੇ ਨਤੀਜਿਆਂ ਦੀ ਸ਼ੁੱਭ ਕਾਮਨਾ ਕਰਦਿਆਂ ਕਾਲਜ 'ਚ ਆਸ਼ੀਰਵਾਦ ਸਮਾਗਮ ਕਰਵਾਇਆ ਗਿਆ, ਜਿਸ 'ਚ ...
ਨਕੋਦਰ, 16 ਫਰਵਰੀ (ਭੁਪਿੰਦਰ ਅਜੀਤ ਸਿੰਘ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ (ਵੂਮੈਨ) ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ | ਸ. ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਹਲਕਾ ਨਕੋਦਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ...
ਕਾਲਾ ਸੰਘਿਆਂ, 16 ਫਰਵਰੀ (ਸੰਘਾ)- ਸਥਾਨਕ ਕਸਬੇ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ 12ਵੇਂ ਬਾਬਾ ਕਾਹਨ ਦਾਸ ਕਬੱਡੀ ਕੱਪ ਦੌਰਾਨ ਪੰਜਾਬ ਸਟਾਈਲ ਕਬੱਡੀ ਅਕੈਡਮੀ ਦੀਆਂ ਫ਼ਾਈਨਲ ਪਹੁੰਚੀਆਂ ਚੜ੍ਹਦੀ ਕਲਾ ਕਲੱਬ ਜਲੰਧਰ ਅਤੇ ਬਾਬਾ ਸੰਤ ਰਾਮ ਕਬੱਡੀ ਕਲੱਬ ਦੇ ਦਿਲਚਸਪ ...
ਲੋਹੀਆਂ ਖਾਸ, 16 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸਮਾਜ ਸੇਵੀ ਸੰਸਥਾ ਡਾ. ਬੀ.ਆਰ. ਅੰਬੇਡਕਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਗਤਾਰ ਸਿੰਘ ਕਾਕੜ ਕਲਾਂ ਦੀ ਅਗਵਾਈ ਵਿਚ ਭਗਵਾਨ ਵਾਲਮੀਕ ਮੰਦਰ ਲੋਹੀਆਂ ਖਾਸ ਵਿਖੇ ਸੁਸਾਇਟੀ ਦੇ ਆਗੂ ਅਤੇ ਵਰਕਰਾਂ ਦੀ ਮੀਟਿੰਗ ਹੋਈ, ...
ਕਰਤਾਰਪੁਰ, 16 ਫਰਵਰੀ (ਭਜਨ ਸਿੰਘ ਧੀਰਪੁਰ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਗੜ੍ਹ ਸਾਹਿਬ ਵਿਖੇ ਬੀਤੀ ਰਾਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਦੀ ਅਰੰਭਤਾ ਭਾਈ ਕੰਵਲਪ੍ਰੀਤ ਸਿੰਘ ਜੀ ਖਡੂਰ ਸਾਹਿਬ ...
ਬਹਿਰਾਮ, 16 ਫਰਵਰੀ (ਨਛੱਤਰ ਸਿੰਘ)-ਪੰਜਾਬ ਰੋਡਵੇਜ਼ ਜਲੰਧਰ-2 ਦੇ ਸੇਵਾ ਮੁਕਤ ਸਬ ਇੰਸਪੈਕਟਰ ਹੰਸ ਰਾਜ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਹੋਈ ਬੇਵਕਤੀ ਮੌਤ 'ਤੇ ਵੱਖ-ਵੱਖ ਸਮਾਜਿਕ ਅਤੇ ਸਿਆਸੀ ਆਗੂਆਂ ਤੇ ਹੋਰ ਸ਼ਖ਼ਸੀਅਤਾਂ ...
ਚੁਗਿੱਟੀ/ਜੰਡੂਸਿੰਘਾ, 16 ਫਰਵਰੀ (ਨਰਿੰਦਰ ਲਾਗੂ)-ਮੁਹੱਲਾ ਬਸ਼ੀਰਪੁਰਾ 'ਚ ਸਥਿਤ ਗੁ. ਯਾਦਗਾਰ ਬੀਬਾ ਨਿਰੰਜਣ ਕੌਰ ਵਿਖੇ ਸੰਤ ਹਰਨਾਮ ਸਿੰਘ, ਸੰਤ ਹੀਰਾ ਸਿੰਘ, ਸੰਤ ਰਘਬੀਰ ਸਿੰਘ ਤੇ ਸੰਤ ਮਹਿੰਦਰ ਸਿੰਘ ਹਰਿਦੁਆਰਾ ਵਾਲਿਆਂ ਦੀ ਪਵਿੱਤਰ ਯਾਦ 'ਚ ਅੱਜ ਸਾਲਾਨਾ ਗੁਰਮਤਿ ...
ਚੁਗਿੱਟੀ/ਜੰਡੂਸਿੰਘਾ, 16 ਫਰਵਰੀ (ਨਰਿੰਦਰ ਲਾਗੂ)-ਦਰਪੇਸ਼ ਮੁਸ਼ਕਿਲਾਂ ਸਬੰਧੀ ਸਬੰਧਿਤ ਅਫ਼ਸਰਾਂ ਨੂੰ ਇਤਲਾਹ ਕਰਨ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਦੀ ਅਗਵਾਈ 'ਚ ਇਕ ...
ਜਲੰਧਰ, 16 ਫਰਵਰੀ (ਅ.ਬ)-ਸੱਤਿਆ ਨਾਰਾਇਣ ਮੰਦਰ ਕਾਜ਼ੀ ਮੁਹੱਲਾ ਵਲੋਂ 38ਵਾਂ ਮਾਘ ਮਹਾਤਮ ਮਹਾਂਯੱਗ 16 ਫਰਵਰੀ ਨੂੰ ਕਰਵਾਇਆ ਗਿਆ | ਮੰਦਰ ਦੇ ਕਥਾਵਾਚਕ ਅਤੇ ਜੋਤਸ਼ੀ ਪੰਡਤ ਗੁਲਸ਼ਨ ਕੁਮਾਰ ਅਨੁਸਾਰ 14 ਜਨਵਰੀ ਤੋਂ ਸ਼ੁਰੂ ਹੋਏ ਸਮਾਗਮ ਦੀ ਸਮਾਪਤੀ 16 ਫਰਵਰੀ ਨੂੰ ਸਵੇਰੇ 8 ...
ਲੋਹੀਆਂ ਖਾਸ, 16 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਸਰਕਾਰ ਪੰਜਾਬ 'ਚ ਡਿੱਗ ਚੁੱਕੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜਾ ਦੇਵੇਗੀ, ਜਿਸ ਨਾਲ ਬੱਚੇ ਆਧੁਨਿਕ ਤਰੀਕੇ ਨਾਲ ਸਿੱਖਿਆ ਹਾਸਲ ਕਰਨਗੇ | ਇਨ੍ਹਾਂ ਵਿਚਾਰਾਂ ਦਾ ...
ਭੋਗਪੁਰ, 16 ਫਰਵਰੀ (ਕੁਲਦੀਪ ਸਿੰਘ ਪਾਬਲਾ)-ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਭੋਗਪੁਰ ਵਲੋਂ ਚੇਅਰਮੈਨ ਇੰਜੀਨੀਅਰ ਸੁਖਵਿੰਦਰ ਸਿੰਘ ਅਤੇ ਵਾਈਸ ਚੇਅਰਪਰਸਨ ਪਰਮਜੀਤ ਕੌਰ ਦੀ ਅਗਵਾਈ ਹੇਠ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ...
ਮਲਸੀਆਂ, 16 ਫਰਵਰੀ (ਸੁਖਦੀਪ ਸਿੰਘ)-ਮਲਸੀਆਂ ਵਿਖੇ ਇਕ ਸ਼ੌਕ ਸਭਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਸ.ਸੀ. ਵਿੰਗ ਦੇ ਸਰਕਲ ਸ਼ਾਹਕੋਟ ਦੇ ਪ੍ਰਧਾਨ ਦਲਬੀਰ ਸਿੰਘ ਸੱਭਰਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮਾ. ਗੁਰਦੇਵ ਸਿੰਘ ਦੇਸਲ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ ...
ਨਕੋਦਰ, 16 ਫਰਵਰੀ (ਗੁਰਵਿੰਦਰ ਸਿੰਘ)-ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੀ 50ਵੀਂ ਸਾਲਾਨਾ ਅਥਲੈਟਿਕ ਮੀਟ ਸੰਪੰਨ ਹੋਈ | ਇਸ ਮੀਟ ਦੀ ਸ਼ੁਰੂਆਤ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਨਰਿੰਦਰਜੀਤ ਸਿੰਘ ਵਿਰਕ ਵਲੋਂ ਝੰਡਾ ਚੜ੍ਹਾ ਕੇ ਕੀਤੀ ਗਈ | ਖਿਡਾਰੀਆਂ ਨੇ ਮਾਰਚ ...
ਲੋਹੀਆਂ ਖਾਸ, 16 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸ਼ਾਹਕੋਟ ਦੇ ਐੱਸ.ਡੀ.ਐੱਮ. ਦਫ਼ਤਰ ਮੂਹਰੇ 17 ...
ਸ਼ਾਹਕੋਟ, 16 ਫਰਵਰੀ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਟੁੱਟ ਸ਼ੇਰ ਸਿੰਘ ਵਿਖੇ ਸਰਕਾਰੀ ਗ੍ਰਾਂਟ ਨਾਲ 5 ਲੱਖ ਤੋਂ ਵੱਧ ਦੀ ਲਾਗਤ ਨਾਲ ਗੁਰੂ ਰਵਿਦਾਸ ਧਰਮਸ਼ਾਲਾ ਅਤੇ ਭਗਵਾਨ ਵਾਲਮੀਕਿ ਧਰਮਸ਼ਾਲਾ ਦਾ ਉਦਘਾਟਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ...
ਆਦਮਪੁਰ, 16 ਫਰਵਰੀ (ਹਰਪ੍ਰੀਤ ਸਿੰਘ)-ਬੀਤੀ ਰਾਤ ਪਿੰਡ ਕਢਿਆਣਾ ਵਿਖੇ ਇਕ ਅਣਪਛਾਤੇ ਵਿਅਕਤੀ ਵਲੋਂ ਕੰਧ ਟੱਪ ਕੇ ਘਰ 'ਚ ਦਾਖਲ ਹੋਇਆ ਤੇ ਔਰਤ 'ਤੇ ਹਮਲਾ ਕਰ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਹਸਪਤਾਲ ਆਦਮਪੁਰ ਵਿਖੇ ਦਾਖਲ ਕੁਲਵੀਰ ਕੌਰ (31) ਪਤਨੀ ਗੁਰਚਰਨ ...
ਸ਼ਾਹਕੋਟ, 16 ਫਰਵਰੀ (ਸਚਦੇਵਾ)-ਬਾਬਾ ਸੁਖਚੈਨ ਦਾਸ ਸਪੋਰਟਸ ਕਲੱਬ ਵਲੋਂ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਦੇ ਖੇਡ ਸਟੇਡੀਅਮ 'ਚ 20 ਫਰਵਰੀ ਨੂੰ ਕਰਵਾਏ ਜਾ ਰਹੇ 28ਵੇਂ ਕਬੱਡੀ ਕੱਪ 'ਚ 3 ਕਬੱਡੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਜਾਣਕਾਰੀ ਦਿੰਦੇ ਹੋਏ ...
ਸ਼ਾਹਕੋਟ, 16 ਫਰਵਰੀ (ਸਚਦੇਵਾ)-ਬਾਬਾ ਸੁਖਚੈਨ ਦਾਸ ਸਪੋਰਟਸ ਕਲੱਬ ਵਲੋਂ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਦੇ ਖੇਡ ਸਟੇਡੀਅਮ 'ਚ 20 ਫਰਵਰੀ ਨੂੰ ਕਰਵਾਏ ਜਾ ਰਹੇ 28ਵੇਂ ਕਬੱਡੀ ਕੱਪ 'ਚ 3 ਕਬੱਡੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਜਾਣਕਾਰੀ ਦਿੰਦੇ ਹੋਏ ...
ਸ਼ਾਹਕੋਟ, 16 ਫਰਵਰੀ (ਸਚਦੇਵਾ)-ਕਮਿਊਨਿਟੀ ਹੈੱਲਥ ਸੈਂਟਰ (ਸੀ.ਐੱਚ.ਸੀ) ਸ਼ਾਹਕੋਟ 'ਚ ਡਾਕਟਰਾਂ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ 2 ਕੁ ਸਾਲ ਪਹਿਲਾਂ ਕਮਿਊਨਿਟੀ ਹੈੱਲਥ ...
ਸ਼ਾਹਕੋਟ, 16 ਫਰਵਰੀ (ਸਚਦੇਵਾ)-ਪਿੰਡ ਢੰਡੋਵਾਲ (ਸ਼ਾਹਕੋਟ) ਦੇ ਖੇਡ ਸਟੇਡੀਅਮ ਵਿਖੇ ਢੰਡੋਵਾਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਐੱਨ.ਆਰ.ਆਈ (ਰਜਿ.) ਵਲੋਂ ਪ੍ਰਵਾਸੀ ਭਾਰਤੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 17 ਤੇ 18 ਫਰਵਰੀ ਨੂੰ ਕਰਵਾਏ ਜਾ ਰਹੇ 'ਢੰਡੋਵਾਲ ਕਬੱਡੀ ...
ਸ਼ਾਹਕੋਟ, 16 ਫਰਵਰੀ (ਸਚਦੇਵਾ)-ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਨੀਤਿਆਨੰਦ ਦੀ ਅਗਵਾਈ ਹੇਠ ਪਿੰਡ ਕੰਨੀਆਂ ਖੁਰਦ (ਸ਼ਾਹਕੋਟ) ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਬਲਾਕ ਪੱਧਰੀ 'ਯੂਥ ਕਲੱਬ ...
ਲੋਹੀਆਂ ਖਾਸ, 16 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਰੇਲ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਦੀ ਪ੍ਰਵਾਨਗੀ ਤੋਂ ਬਾਅਦ ਵਿਸ਼ਵਪ੍ਰਸਿੱਧ ਹਸਤੀ ਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਅਤੇ 'ਹੜ੍ਹ ਰੋਕੂ ਲੋਕ ਕਮੇਟੀ ਇਲਾਕਾ ...
ਸ਼ਾਹਕੋਟ, 16 ਫਰਵਰੀ (ਸੁਖਦੀਪ ਸਿੰਘ)- ਹਰ-ਹਰ ਮਹਾਂਦੇਵ ਕਲੱਬ ਗਾਂਧੀ ਚੌਾਕ, ਸ਼ਾਹਕੋਟ ਵਲੋਂ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਮਹਾਂਸ਼ਿਵਰਾਤਰੀ ਦੇ ਸਬੰਧ 'ਚ ਵਿਸ਼ਾਲ ਸ਼ੋਭਾ ਯਾਤਰਾ 20 ਫਰਵਰੀ ਨੂੰ ਸਜਾਈ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ...
ਜਲੰਧਰ, 16 ਫਰਵਰੀ (ਸ਼ਿਵ)-ਭਾਜਪਾ ਦੇ ਸੀਨੀਅਰ ਆਗੂ ਅਨਿਲ ਸੱਚਰ ਨੇ ਨਿਗਮ ਵਲੋਂ ਕੰਪਨੀਆਂ ਦੀਆਂ ਲਾਈਟਾਂ ਦੀ ਜਗਾ ਲਗਾਈਆਂ ਹਲਕੀਆਂ ਲਾਈਟਾਂ ਦੇ ਮਾਮਲੇ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਦੀ ਗੱਲ ਕਹੀ ਹੈ | ਸੱਚਰ ਨੇ ਕਿਹਾ ਕਿ ਨਿਗਮ ਨਾਲ ਹੋਏ ਇਕਰਾਰਨਾਮੇ 'ਚ ...
ਗੁਰਾਇਆ, 16 ਫਰਵਰੀ (ਬਲਵਿੰਦਰ ਸਿੰਘ)- ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ ਵਲੋਂ ਨੈਸ਼ਨਲ ਪ੍ਰਤੀਯੋਗਤਾ 2019 ਤਹਿਤ 'ਬੈੱਸਟ ਟੀਮ ਆਫ਼ ਜ਼ਿਲ੍ਹਾ ਜਲੰਧਰ' ਦਾ ਿਖ਼ਤਾਬ ਹਾਸਿਲ ਕਰਕੇ ਸਕੂਲ ਅਤੇ ...
ਭੋਗਪੁਰ, 16 ਫਰਵਰੀ (ਕੁਲਦੀਪ ਸਿੰਘ ਪਾਬਲਾ)-ਇਥੋਂ ਲਗਪਗ 4 ਕਿਲੋਂਮੀਟਰ ਦੂਰ ਭੋਗਪੁਰ-ਆਦਮਪੁਰ ਰੋਡ 'ਤੇ ਸਥਿਤ ਪਿੰਡ ਲਾਹਧੜਾ ਵਿਖੇ ਦਿਨ-ਦਿਹਾੜੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਲਗਪਗ 9500 ਰੁਪਏ ਦਾ ਚੜ੍ਹਾਵਾ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ | ਗੁਰਦੁਆਰਾ ...
ਫਿਲੌਰ, 16 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਦੰਦਾਂ ਦਾ ਪੰਦ੍ਹਰਵਾੜਾ ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਫਿਲੌਰ ਵਿਖੇ ਲਗਾਇਆ ਗਿਆ | ਜਿਸ ਦੌਰਾਨ ਸੈਂਕੜੇ ਮਰੀਜ਼ਾ ਨੇ ਆਪਣਾ ਇਲਾਜ ਕਰਵਾਇਆ | ਇਸ ਸਬੰਧੀ ...
ਫਿਲੌਰ, 16 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਪੰਜਾਬ ਪੁਲਿਸ ਦੇ ਜਵਾਨ ਨੂੰ ਇਕ ਵਿਅਕਤੀ ਨੇ ਫ਼ੌਜੀ ਦੱਸ ਕੇ 25 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਮੁਲਾਜ਼ਮ ਹੁਸਨ ਲਾਲ ਨੇ ਦੱਸਿਆ ਕਿ ਉਹ ਫਿਲੌਰ ਸਥਿਤ ...
ਭੋਗਪੁਰ, 16 ਫਰਵਰੀ (ਕਮਲਜੀਤ ਸਿੰਘ ਡੱਲੀ)-ਬਲਾਕ ਭੋਗਪੁਰ ਦੇ ਪਿੰਡ ਭੂੰਦੀਆਂ ਦੀ ਪ੍ਰਭਜੋਤ ਕੌਰ ਪੁੱਤਰੀ ਓਮ ਪ੍ਰਕਾਸ਼ ਸੈਣੀ ਪਿੰਡ ਭੂੰਦੀਆਂ ਨੇ ਦਿੱਲੀ ਤੋਂ ਬਾਅਦ ਹੁਣ ਪੰਜਾਬ ਜੁਡੀਸ਼ਰੀ ਦਾ ਪੇਪਰ ਪਾਸ ਕਰਦੇ ਹੋਏ ਪੰਜਾਬ 'ਚ ਵੀ ਜੱਜ ਦੀ ਪਦਵੀ ਹਾਸਿਲ ਕਰ ਲਈ ਹੈ | ਇਸ ...
ਡਰੋਲੀ ਕਲਾਂ, 16 ਫਰਵਰੀ (ਸੰਤੋਖ ਸਿੰਘ)-ਗੁਰਦੁਆਰਾ ਦੇਸ਼ ਭਗਤ ਸੰਤਪੁਰਾ ਦੇ ਮਹਾਨ ਤਪੱਸਵੀ ਸੰਤ ਬਾਬਾ ਠਾਕੁਰ ਸਿੰਘ, ਬਾਬਾ ਵਿਸਾਖਾ ਸਿੰਘ ਦੀ ਯਾਦ 'ਚ ਅਤੇ ਬਾਬਾ ਰੱਖਾ ਸਿੰਘ ਦੀ 28ਵੀਂ ਬਰਸੀ ਸਬੰਧੀ ਸਮਾਗਮ ਕਰਵਾਏ ਗਏ | ਇਸ ਸੰਬੰਧੀ ਰੱਖੇ ਅਖੰਡ ਪਾਠ ਦੇ ਭੋਗ ਪੈਣ ...
ਫਿਲੌਰ, 16 ਫਰਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਗੁਰੂ ਰਵਿਦਾਸ ਦੇ ਜਨਮ ਦਿਵਸ ਸਬੰਧੀ ਡੇਰਾ ਮਾਨ 108 ਸੰਤ ਬਾਬਾ ਮੇਲਾ ਰਾਮ ਪਿੰਡ ਨਗਰ ਤੋ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਦੀ ਰਹਿਨੁਮਾਈ ਹੇਠ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ...
ਮਹਿਤਪੁਰ, 16 ਫਰਵਰੀ (ਮਿਹਰ ਸਿੰਘ ਰੰਧਾਵਾ)-ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਮਹਿਤਪੁਰ ਵਿਖੇ ਐਲੂਮਨੀ ਇਕੱਠ ਮੌਕੇ ਵਿਦਿਆ, ਸਹਿ ਵਿਦਿਆ, ਖੇਡਾਂ 'ਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਬਲਵੰਤ ...
ਭੋਗਪੁਰ, 16 ਫਰਵਰੀ (ਕਮਲਜੀਤ ਸਿੰਘ ਡੱਲੀ)-ਜੌਹਲ ਹਸਪਤਾਲ ਭੋਗਪੁਰ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਮੌਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਮਰੀਜ਼ਾਂ ਦੇ ਚੈੱਕਅਪ ਡਾ. ਜਸਦੀਪ ਬੇਦੀ ਐਮ.ਡੀ. ਮੈਡੀਸਨ, ਡਾ. ਜਤਿੰਦਰਜੀਤ ਹੱਡੀਆਂ ਦੇ ਮਾਹਿਰ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX