ਤਾਜਾ ਖ਼ਬਰਾਂ


ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ
. . .  7 minutes ago
ਚੰਡੀਗੜ੍ਹ, 8 ਦਸੰਬਰ-ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ...
ਸੀ.ਡੀ.ਐੱਸ. ਬਿਪਿਨ ਰਾਵਤ ਦੀ ਮੌਤ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  10 minutes ago
ਨਵੀਂ ਦਿੱਲੀ, 8 ਦਸੰਬਰ- ਤਾਮਿਲਨਾਡੂ 'ਚ ਫ਼ੌਜ ਦੇ ਹੈਲੀਕਾਪਟਰ ਦੁਰਘਟਨਾ 'ਚ ਸੀ.ਡੀ.ਐੱਸ. ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਲੋਕਾਂ ਦੀ ਮੌਤ 'ਤੇ..
ਜ਼ਮੀਨ ਮਸਲੇ ਤੇ ਚੁੱਪੀ ਧਾਰਨ ਵਾਲੇ ਮੁੱਖ ਮੰਤਰੀ ਚੰਨੀ ਦਾ ਸੰਗਰੂਰ ਆਉਣ 'ਤੇ ਵਿਰੋਧ ਕਰਨ ਦਾ ਐਲਾਨ
. . .  18 minutes ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਬਿੱਕਰ ਸਿੰਘ ਹਥੋਆ ਨੇ ਦੱਸਿਆ ਹੈ ਕਿ ਅੱਜ ਜਥੇਬੰਦੀ ਦੀ ਜ਼ਿਲ੍ਹੇ ਦੀ ਬੈਠਕ ਕਰਕੇ ਮੁੱਖ ਮੰਤਰੀ ਚਰਨਜੀਤ ਚੰਨੀ..
ਕੈਪਟਨ ਦੀ ਪਾਰਟੀ ’ਚ ਸ਼ਾਮਿਲ ਹੋਏ ਬਲੀਏਵਾਲ
. . .  28 minutes ago
ਚੰਡੀਗੜ੍ਹ, 8 ਦਸੰਬਰ- ਕਾਂਗਰਸ ਦੇ ਕੌਮੀ ਕੋਆਰਡੀਨੇਟਰ ਅਤੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਕੈਪਟਨ ਦੀ ਹਾਜ਼ਰੀ ਵਿਚ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਹੋਏ ਹਨ...
ਵੱਡੀ ਖ਼ਬਰ: ਹੈਲੀਕਾਪਟਰ ਹਾਦਸੇ ’ਚ ਸੀ.ਡੀ.ਐੱਸ. ਬਿਪਿਨ ਰਾਵਤ ਦੀ ਮੌਤ ਦੀ ਪੁਸ਼ਟੀ
. . .  34 minutes ago
ਕੁੰਨੂਰ, 8 ਦਸੰਬਰ-ਤਾਮਿਲਨਾਡੂ ਦੇ ਕੁੰਨੂਰ ’ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ’ਚ ਸਵਾਰ ਸੀ.ਡੀ.ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ...
ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ
. . .  43 minutes ago
ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ
ਸੰਯੁਕਤ ਕਿਸਾਨ ਮੋਰਚੇ ਦੀ ਕੱਲ੍ਹ 12 ਵਜੇ ਮੀਟਿੰਗ ਵਿਚ ਕਿਸਾਨ ਅੰਦੋਲਨ ਸੰਬੰਧੀ ਲਿਆ ਜਾਵੇਗਾ ਅਹਿਮ ਫ਼ੈਸਲਾ-ਗੁਰਨਾਮ ਸਿੰਘ ਚੜੂਨੀ
. . .  about 1 hour ago
ਸਿੰਘੂ ਬਾਰਡਰ, 8 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਕੱਲ੍ਹ 12 ਵਜੇ ਮੀਟਿੰਗ ਵਿਚ ਕਿਸਾਨ ਅੰਦੋਲਨ ਸੰਬੰਧੀ ਲਿਆ ਜਾਵੇਗਾ ਅਹਿਮ ਫ਼ੈਸਲਾ-ਗੁਰਨਾਮ ਸਿੰਘ ਚੜੂਨੀ..
ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਅੱਜ ਭੇਜਿਆ ਪ੍ਰਸਤਾਵ ਕੀਤਾ ਪਾਸ-ਗੁਰਨਾਮ ਸਿੰਘ ਚੜੂਨੀ
. . .  about 1 hour ago
ਸਿੰਘੂ ਬਾਰਡਰ, 8 ਦਸੰਬਰ- ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਅੱਜ ਭੇਜਿਆ ਪ੍ਰਸਤਾਵ ਕੀਤਾ ਪਾਸ-ਗੁਰਨਾਮ ਸਿੰਘ ਚੜੂਨੀ..
ਜਗਬੀਰ ਬਰਾੜ ਦੀ ਜਿੱਤ ਯਕੀਨੀ ਬਣਾਉਣ ਲਈ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਪੱਬਾਂ ਭਾਰ- ਰਾਜਪਾਲ
. . .  about 1 hour ago
ਜਲੰਧਰ, 8 ਦਸੰਬਰ (ਸੁਖਮਿੰਦਰ)- ਯੂਥ ਅਕਾਲੀ ਦਲ ਵਲੋਂ ਅੱਜ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਗਬੀਰ ਬਰਾੜ ਦੇ ਹੱਕ ਵਿਚ ਲਗਾਤਾਰ ਯੂਥ ਅਕਾਲੀ ਦਲ ਸ਼ਹਿਰੀ ਮੀਟਿੰਗ ਕਰ ਰਿਹਾ...
ਅੱਜ ਸ਼ਾਮ ਸਾਢੇ ਛੇ ਵਜੇ ਹੋਵੇਗੀ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਐੱਸ.) ਦੀ ਅੱਜ ਸ਼ਾਮ ਸਾਢੇ ਛੇ ਵਜੇ ਬੈਠਕ ਹੋਵੇਗੀ।..
ਹੈਲੀਕਾਪਟਰ ਹਾਦਸਾ: 14 ’ਚੋਂ 13 ਲੋਕਾਂ ਦੀ ਹੋਈ ਮੌਤ- ਸੂਤਰ
. . .  about 1 hour ago
ਕੁੰਨੂਰ, 8 ਦਸੰਬਰ- ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਤਾਮਿਲਨਾਡੂ 'ਚ ਹੈਲੀਕਾਪਟਰ ਦੁਰਘਟਨਾ 'ਚ ਸ਼ਾਮਿਲ 14 ਲੋਕਾਂ 'ਚੋਂ 13 ਲੋਕਾਂ ਦੀ ਮੌਤ ਹੋ ...
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਖ਼ਤਮ
. . .  about 1 hour ago
ਨਵੀਂ ਦਿੱਲੀ, 8 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਖ਼ਤਮ...
ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ
. . .  about 2 hours ago
ਨਵੀਂ ਦਿੱਲੀ, 8 ਦਸੰਬਰ-ਰਾਜ ਸਭਾ ਦੀ ਕਾਰਵਾਈ 9 ਦਸੰਬਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ..
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸਥਾਨਕ ਪ੍ਰਸ਼ਾਸਨ ਨੂੰ ਬਚਾਅ ਕਾਰਜਾਂ 'ਚ ਲੋੜੀਂਦੀ ਹਰ ਮਦਦ ਮੁਹੱਈਆ ਕਰਵਾਉਣ ਦੇ ਦਿੱਤੇ ਨਿਰਦੇਸ਼
. . .  about 2 hours ago
ਕੁੰਨੂਰ, 8 ਦਸੰਬਰ- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦਾ ਕਹਿਣਾ ਹੈ ਕਿ ਉਹ ਸੀ.ਡੀ.ਐੱਸ. ਬਿਪਿਨ ਰਾਵਤ ਸਮੇਤ ਫ਼ੌਜੀ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ...
ਮੁੱਖ ਮੰਤਰੀ ਚੰਨੀ ਵਲੋਂ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਘਟਨਾ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 2 hours ago
ਚੰਡੀਗੜ੍ਹ, 8 ਦਸੰਬਰ-ਤਾਮਿਲਨਾਡੂ ਦੇ ਕੁੰਨੂਰ 'ਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਨੇ ਸਾਰਿਆਂ ਦੀ ਜਲਦੀ ਸਿਹਤਯਾਬੀ ਅਤੇ ਤੰਦਰੁਸਤੀ..
ਸੀ.ਡੀ.ਐੱਸ. ਬਿਪਨ ਰਾਵਤ ਦੇ ਘਰ ਪਹੁੰਚੇ ਰਾਜਨਾਥ ਸਿੰਘ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਸੀ.ਡੀ.ਐੱਸ. ਬਿਪਨ ਰਾਵਤ ਦੇ ਘਰ ਪਹੁੰਚੇ ਰਾਜਨਾਥ ਸਿੰਘ..
ਹੈਲੀਕਾਪਟਰ ਹਾਦਸਾ: 5 ਲੋਕਾਂ ਦੀ ਮੌਤ, ਜੰਗਲਾਤ ਮੰਤਰੀ ਨੇ ਮੌਕੇ 'ਤੇ ਪਹੁੰਚ ਕੇ ਲਿਆ ਜਾਇਜ਼ਾ
. . .  about 3 hours ago
ਕੁਨੂੰਰ, 8ਦਸੰਬਰ-ਤਾਮਿਲਨਾਡੂ ਦੇ ਜੰਗਲਾਤ ਮੰਤਰੀ ਕੇ ਰਾਮਚੰਦਰਨ ਦਾ ਕਹਿਣਾ ਹੈ ਕਿ ਮੈਂ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਇੱਥੇ (ਹੈਲੀਕਾਪਟਰ ਹਾਦਸੇ ਵਾਲੀ ਥਾਂ) ਪਹੁੰਚਿਆ ਹਾਂ। ਜਹਾਜ਼ 'ਚ ਸਵਾਰ 14 ਲੋਕਾਂ 'ਚੋਂ 5 ਲੋਕਾਂ ਦੀ ਮੌਤ ਹੋ ਗਈ ...
ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਸਥਿਤੀ 'ਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਚੱਲ ਰਹੀ ਬੈਠਕ
. . .  about 3 hours ago
ਨਵੀਂ ਦਿੱਲੀ, 8 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਤਾਮਿਲਨਾਡੂ 'ਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਚੱਲ ਰਹੀ ਹੈ...
ਸਰਕਾਰ ਵਲੋਂ ਭੇਜੇ ਗਏ ਸੋਧੇ ਹੋਏ ਖਰੜੇ ’ਤੇ ਕਿਸਾਨਾਂ ਦੀ ਕਮੇਟੀ ਦੀ ਬਣੀ ਸਹਿਮਤੀ
. . .  about 3 hours ago
ਨਵੀਂ ਦਿੱਲੀ, 8 ਦਸੰਬਰ-ਕੇਂਦਰ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਇਕ ਦਿਨ ਪਹਿਲਾਂ ਭੇਜੇ ਪ੍ਰਸਤਾਵ ਤੋਂ ਬਾਅਦ ਬੁੱਧਵਾਰ ਨੂੰ ਮੁੜ ਨਵਾਂ ਖਰੜਾ ਭੇਜਿਆ ਗਿਆ ਹੈ। ਜਿਸ ’ਤੇ ਸੋਧੇ ਹੋਏ ਖਰੜੇ ’ਤੇ ਕਿਸਾਨਾਂ ਦੀ ਕਮੇਟੀ ਦੀ ਸਹਿਮਤੀ ਬਣ ਗਈ ਹੈ।...
ਤਾਮਿਲਨਾਡੂ ਵਿਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਵਿਚ ਸਵਾਰਾਂ ਦੇ ਨਾਂਅ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 8 ਦਸੰਬਰ - ਤਾਮਿਲਨਾਡੂ ਵਿਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਵਿਚ 14 ਲੋਕ ਸਵਾਰ ਸਨ। ਇਨ੍ਹਾਂ ਵਿਚ ਸੀ.ਡੀ.ਐਸ. ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲ.ਐਸ....
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਟਵਿੱਟਰ 'ਤੇ ਪੇਜ਼ 'ਤੇ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਯਾਦ ਨੂੰ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ 'ਚ ਗੁਰਦੁਆਰਾ ਸੀਸ ਗੰਜ ਸਾਹਿਬ ਦੀ...
ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਖ਼ਬਰ, ਮਿਲਾਨ ਤੋਂ ਆਏ ਮਾਂ-ਪੁੱਤਰ ਕੋਰੋਨਾ ਪਾਜ਼ੀਟਿਵ
. . .  about 3 hours ago
ਰਾਜਾਸਾਂਸੀ, 8ਦਸੰਬਰ (ਹੇਰ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਮਿਲਾਨ ਤੋਂ ਆਏ ਮਾਂ-ਪੁੱਤ ਦੇ ਹਵਾਈ ਅੱਡੇ 'ਚ ਕੀਤੇ ਗਏ ਟੈਸਟਾਂ ਦੇ ਆਏ ਨਤੀਜੇ 'ਚ ਉਹ ਕੋਰੋਨਾ ਵਾਇਰਸ...
ਓਮੀਕਰੋਨ ਵਾਇਰਸ ਨਾਲ ਨਜਿੱਠਣ ਲਈ ਸਾਡੀ ਪੂਰੀ ਤਿਆਰੀ: ਓ.ਪੀ.
. . .  about 4 hours ago
ਚੰਡੀਗੜ੍ਹ, 8 ਦਸੰਬਰ-ਸਿਹਤ ਮੰਤਰੀ ਅਤੇ ਡਿਪਟੀ ਸੀ.ਐੱਮ. ਓ.ਪੀ. ਸੋਨੀ ਦਾ ਕਹਿਣਾ ਹੈ ਕਿ ਓਮੀਕੋਰਨ ਵਾਇਰਸ ਨੂੰ ਦੇਖਦੇ ਹੋਏ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਸਾਊਥ ਅਫ਼ਰੀਕਾ 'ਚੋਂ ਆਏ ਲੋਕਾਂ ..
ਤਾਮਿਲਨਾਡੂ : ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਘਟਨਾ ਵਾਲੀ ਥਾਂ ਤੋਂ ਲਾਸ਼ਾਂ ਹੋਈਆਂ ਬਰਾਮਦ
. . .  about 4 hours ago
ਕੁੰਨੂਰ, 8 ਦਸੰਬਰ, ਤਾਮਿਲਨਾਡੂ ਦੇ ਕੁੰਨੂਰ 'ਚ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼ ਹੋਇਆ,ਜਿਸ ਵਿਚ ਸੀ.ਡੀ.ਐੱਸ. ਬਿਪਿਨ ਰਾਵਤ ਵੀ ਮੌਜੂਦ ਸਨ | ਉੱਥੇ ਹੀ ਘਟਨਾ ਵਾਲੀ ਥਾਂ ਤੋਂ ਲਾਸ਼ਾਂ ਬਰਾਮਦ ਹੋਈਆਂ ਹਨ | ਲਾਸ਼ਾਂ ਨੂੰ ਤਾਮਿਲਨਾਡੂ ਦੇ ਮਿਲਟਰੀ ਹਸਪਤਾਲ, ਵੈਲਿੰਗਟਨ....
ਰਾਘਵ ਚੱਢਾ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ 'ਤੇ ਸਾਧਿਆ ਨਿਸ਼ਾਨਾ
. . .  about 4 hours ago
ਚੰਡੀਗੜ੍ਹ, 8 ਦਸੰਬਰ (ਸੁਰਿੰਦਰਪਾਲ)-ਰਾਘਵ ਚੱਢਾ ਵਲੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ 'ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸਾਂ ਨੂੰ ਇੰਪਾਊਂਡ ਕਰਨਾ ਵੀ ਕੇਵਲ ਤੇ ਕੇਵਲ ਇਕ ਦਿਖਾਵਾ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਪੰਜਾਬ / ਜਨਰਲ

ਬੰਗਾ-ਸ੍ਰੀ ਅਨੰਦਪੁਰ ਸਾਹਿਬ ਸੜਕ ਦੀ ਬਦਤਰ ਹਾਲਤ

ਸਰਕਾਰ ਵਲੋਂ ਜੁਗਨੂੰ ਦੇ ਦੀਵੇ ਦਿਖਾ ਕੇ ਡੰਗ ਟਪਾਉਣ ਦੇ ਯਤਨ

ਗੜ੍ਹਸ਼ੰਕਰ, 17 ਫਰਵਰੀ (ਧਾਲੀਵਾਲ)-ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਜਾਣ ਵਾਲੀ ਪਿਛਲੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦੀ ਬਦਤਰ ਹਾਲਤ ਜਿਉਂ ਦੀ ਤਿਉਂ ਹੈ ਤੇ ਮਾਰਚ ਦੇ ਪਹਿਲੇ ਹਫ਼ਤੇ ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਸ੍ਰੀ ਅਨੰਦਪੁਰ ਸਾਹਿਬ ਦਾ ਹੋਲੇ-ਮਹੱਲੇ ਦਾ ਜੋੜ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ | ਸੜਕ ਦੇ ਸੁਧਾਰਾਂ ਲਈ ਧੀਮੀ ਗਤੀ ਨਾਲ ਚੱਲ ਰਹੇ ਕਾਰਜਾਂ ਨੂੰ ਦੇਖ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਸਰਕਾਰ ਵਲੋਂ ਜੁਗਨੂੰ ਦੇ ਦੀਵਾ ਦਿਖਾ ਕੇ ਡੰਗ ਟਪਾਉਣ ਦੇ ਯਤਨ ਕੀਤੇ ਜਾ ਰਹੇ ਹਨ | ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਪਵਿੱਤਰ ਸਥਾਨਾਂ ਨੂੰ ਜਾਂਦੀ ਇਹ ਸੜਕ ਸਰਕਾਰ ਦੇ ਤਰਜੀਹੀ ਕੰਮਾਂ ਦਾ ਹਿੱਸਾ ਨਹੀਂ ਬਣ ਸਕੀ | ਸੂਬੇ ਭਰ ਦੀ ਸੰਗਤ ਲਈ ਅਹਿਮ ਮੰਨੀ ਜਾਣ ਵਾਲੀ ਦੋ ਤਖ਼ਤਾਂ ਅਤੇ ਦੋ ਰਾਜ਼ਾਂ ਨੂੰ ਆਪਸ ਵਿਚ ਮਿਲਾਉਣ ਵਾਲੀ ਇਸ ਸੜਕ ਨੂੰ ਸੂਬਾ ਸਰਕਾਰ 'ਰਾਜ ਮਾਰਗ' ਦਾ ਦਰਜਾ ਵੀ ਨਹੀਂ ਦੇ ਸਕੀ | ਸੂਬਾ ਸਰਕਾਰ ਵਲੋਂ ਸੜਕ ਦੇ ਰੋਪੜ ਜ਼ਿਲ੍ਹੇ 'ਚ ਪੈਂਦੇ ਕਾਹਨਪੁਰ ਖੂਹੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਦੇ ਕਰੀਬ 19 ਕਿੱਲੋਮੀਟਰ ਬਦਤਰ ਹਿੱਸੇ ਦਾ 25 ਕਰੋੜ ਦੀ ਲਾਗਤ ਨਾਲ ਨਿਰਮਾਣ ਕਰਵਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਗੜ੍ਹਸ਼ੰਕਰ ਤੋਂ ਕਾਹਨਪੁਰ ਖੂਹੀ ਤੱਕ ਦੇ 22.40 ਕਿੱਲੋ ਮੀਟਰ ਹਿੱਸੇ ਦਾ 80 ਲੱਖ ਦੀ ਲਾਗਤ ਨਾਲ ਪੈਚ ਵਰਕ ਕਰਵਾਇਆ ਜਾਣਾ ਹੈ | ਗੜ੍ਹਸ਼ੰਕਰ ਤੋਂ ਬੰਗਾ ਸੜਕ 'ਤੇ ਪੈਂਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ 6 ਕਿੱਲੋ ਮੀਟਰ ਹਿੱਸੇ ਦਾ 40 ਲੱਖ ਦੀ ਲਾਗਤ ਨਾਲ ਸੁਧਾਰ ਕੀਤਾ ਜਾਣਾ ਹੈ | ਪਿਛਲੇ ਕਈ ਸਾਲਾਂ ਤੋਂ ਬੇਹੱਦ ਖਸਤਾ ਹਾਲਤ ਚਲੇ ਆ ਰਹੇ ਗੜ੍ਹਸ਼ੰਕਰ-ਬੰਗਾ ਸੜਕ ਵਿਚ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਕਰੀਬ 9.33 ਕਿੱਲੋ ਮੀਟਰ ਦੇ ਹਿੱਸੇ ਦਾ ਸੁਧਾਰ ਹੋਣਾ ਵੀ ਹੈ ਜਾਂ ਨਹੀਂ ਇਸ ਬਾਰੇ ਕੁੱਝ ਵੀ ਸਪੱਸ਼ਟ ਨਹੀਂ ਹੋ ਰਿਹਾ | ਜ਼ਿਲ੍ਹਾ ਰੋਪੜ ਵਿਚਲੇ ਸੜਕ ਦੇ ਹਿੱਸੇ ਦਾ ਨਿਰਮਾਣ ਬੇਹੱਦ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ | ਇੱਥੇ ਸੜਕ ਦੀ ਸਿਰਫ਼ ਪੁਟਾਈ ਹੀ ਕੀਤੀ ਗਈ ਹੈ ਤੇ ਸੜਕ ਨੂੰ ਮੁਕੰਮਲ ਕਰਨ ਵਾਲੀ ਅਗਲੀ ਕਾਰਵਾਈ ਕਦੋਂ ਤੱਕ ਮੁਕੰਮਲ ਹੋਵੇਗੀ ਇਸ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ | ਫਿਲਹਾਲ ਸੜਕ 'ਤੇ ਮੱਠੀ ਰਫ਼ਤਾਰ ਨਾਲ ਚੱਲ ਰਹੇ ਕੰਮ ਤੋਂ ਇਹ ਸਪੱਸ਼ਟ ਪ੍ਰਤੀਤ ਹੋ ਰਿਹਾ ਹੈ ਕਿ ਹੋਲੇ-ਮਹੱਲੇ ਦੇ ਜੋੜ ਮੇਲੇ ਤੋਂ ਪਹਿਲਾਂ ਸੜਕ ਦਾ ਨਿਰਮਾਣ ਹੋਣਾ ਸੰਭਵ ਨਹੀਂ | ਕਾਹਨਪੁਰ ਖੂਹੀ ਅਤੇ ਪਿੰਡ ਸਿੰਘਪੁਰ ਵਿਚਕਾਰ ਪੈਂਦੀ ਖਸਤਾ ਹਾਲਤ ਪੁਲੀ ਕਿਸੇ ਵੀ ਸਮੇਂ ਦਰਦਨਾਕ ਹਾਦਸੇ ਨੂੰ ਜਨਮ ਦੇ ਸਕਦੀ ਹੈ | ਸਰਕਾਰ ਵਲੋਂ ਜਾਰੀ ਫ਼ੰਡਾਂ ਨਾਲ ਇਸ ਦਾ ਸੁਧਾਰ ਹੁੰਦਾ ਨਹੀਂ ਜਾਪ ਰਿਹਾ | ਗੜ੍ਹਸ਼ੰਕਰ ਤੋਂ ਕਾਹਨਪੁਰ ਖੂਹੀ ਅਤੇ ਗੜ੍ਹਸ਼ੰਕਰ ਤੋਂ ਬੰਗਾ ਸੜਕ 'ਤੇ ਪੈਂਦੇ ਪਿੰਡ ਕੋਟ ਤੱਕ ਦੇ ਸੜਕ ਦੇ ਕੁੱਲ 28.40 ਕਿੱਲੋਮੀਟਰ ਦੇ ਪੈਚ ਵਰਕ ਲਈ ਸੜਕ ਦੀ ਪੁਟਾਈ ਸ਼ੁਰੂ ਹੋਣ ਸਮੇਂ ਗੜ੍ਹਸ਼ੰਕਰ ਤੋਂ ਕਾਂਗਰਸ ਦੀ ਮਹਿਲਾ ਆਗੂ ਵਲੋਂ ਲੱਡੂ ਵੰਡਣ ਅਤੇ ਉਸੇ ਤਰਜ਼ 'ਤੇ ਕਾਂਗਰਸ ਦੇ ਸਾਬਕਾ ਵਿਧਾਇਕ ਵਲੋਂ ਗੜ੍ਹਸ਼ੰਕਰ 'ਚ ਸੜਕ ਦੇ ਪੈਚ ਵਰਕ ਦਾ ਕੰਮ ਸ਼ੁਰੂ ਕਰਨ ਸਮੇਂ ਉਦਘਾਟਨ ਕਰਨ ਦਾ ਮਾਹੌਲ ਸਿਰਜਿਆ ਗਿਆ | ਕਾਂਗਰਸੀਆਂ ਦੀਆਂ ਵੱਖੋ-ਵੱਖ ਰਸਮਾਂ ਤੋਂ ਬਾਅਦ ਵੀ ਕਈ ਦਿਨ ਬੀਤ ਜਾਣ 'ਤੇ ਸੜਕ ਦਾ ਪੈਚ ਵਰਕ ਸ਼ੁਰੂ ਨਾ ਹੋਣ ਕਾਰਨ ਸਥਿਤੀ ਹਾਸੋ-ਹੀਣੀ ਬਣੀ ਹੋਈ ਹੈ | ਠੇਕੇਦਾਰ ਵਲੋਂ ਪੈਚ ਵਰਕ ਲਈ ਪਿਛਲੇ ਕਈ ਦਿਨਾਂ ਤੋਂ ਪੁੱਟੀ ਹੋਈ ਸੜਕ ਤੋਂ ਲੋਕ ਧੂੜ ਫੱਕਣ ਲਈ ਮਜਬੂਰ ਹਨ | ਵਿਭਾਗ ਦੇ ਅਧਿਕਾਰੀ ਇਸ ਸੜਕ ਦਾ ਕੰਮ ਕੁਝ ਦਿਨਾਂ ਵਿਚ ਹੀ ਸਮੇਟਣ ਦੇ ਦਾਅਵੇ ਕਰ ਰਹੇ ਹਨ |
ਸੜਕ ਦੇ ਸੁਧਾਰ ਲਈ ਮੁੱਖ ਮੰਤਰੀ ਦਖ਼ਲ ਦੇਣ-ਗਿਆਨੀ ਰਘਵੀਰ ਸਿੰਘ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੂਬੇ ਦੇ 16 ਜ਼ਿਲਿ੍ਹਆਂ ਦੀ ਸੰਗਤ ਇਸ ਸੜਕ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਸੜਕ ਦੀ ਤਰਸਯੋਗ ਹਾਲਤ ਕਾਰਨ ਸੰਗਤ ਦੀ ਆਮਦ ਘਟੀ ਹੈ | ਉਨ੍ਹਾਂ ਕਿਹਾ ਕਿ ਜੋ ਸੰਗਤ ਸੜਕ ਤੋਂ ਸਫ਼ਰ ਕਰਦੀ ਵੀ ਹੈ ਉਨ੍ਹਾਂ ਵਲੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੜਕ ਦੇ ਸੁਧਾਰ ਲਈ ਨਿੱਜੀ ਦਖ਼ਲ ਦਿੰਦੇ ਹੋਏ 5 ਮਾਰਚ ਤੱਕ ਸੜਕ ਦਾ ਕੰਮ ਮੁਕੰਮਲ ਕਰਵਾਉਣ ਤਾਂ ਜੋ ਹੋਲੇ-ਮਹੱਲੇ ਮੌਕੇ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸ਼ੇਰਪੁਰ, 17 ਫਰਵਰੀ (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ)-ਪਿੰਡ ਕਾਲਾਬੂਲਾ ਦੇ ਇਕ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਮਿ੍ਤਕ ਦਰਸ਼ਨ ਸਿੰਘ (70) ਪੁੱਤਰ ਚੰਨਣ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ...

ਪੂਰੀ ਖ਼ਬਰ »

ਚਚੇਰੇ ਭਰਾ ਵਲੋਂ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ

ਮੌੜ ਮੰਡੀ, 17 ਫਰਵਰੀ (ਗੁਰਜੀਤ ਸਿੰਘ ਕਮਾਲੂ)-ਪਿੰਡ ਥੰਮਣਗੜ੍ਹ ਵਿਖੇ ਕਿ੍ਕਟ ਟੂਰਨਾਮੈਂਟ ਮੌਕੇ ਹੋਈ ਤਕਰਾਰ ਦੌਰਾਨ ਦੋਵੇਂ ਪਾਸੇ ਤੋਂ ਚੱਲੀਆਂ ਗੋਲੀਆਂ ਦੌਰਾਨ ਕਾਂਗਰਸੀ ਆਗੂ ਤਰਨਪਾਲ ਸਿੰਘ ਢਿੱਲੋਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਸਿੱਧੂ ਮੂਸੇ ਵਾਲੇ ਦੀ ਆਮਦ ਤੋਂ ਇਕ ਦਿਨ ਪਹਿਲਾਂ ਚੱਲੀਆਂ ਗੋਲੀਆਂ

ਨਵਾਂਸ਼ਹਿਰ, 17 ਫਰਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਗਾਇਕ ਸਿੱਧੂ ਮੂਸੇ ਵਾਲਾ ਦੀ ਆਮਦ ਤੋਂ ਇਕ ਦਿਨ ਪਹਿਲਾਂ 5-6 ਅਣਪਛਾਤਿਆਂ ਵਲੋਂ ਕਬੱਡੀ ਪ੍ਰਬੰਧਕਾਂ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ਕਾਰਨ ਇਸ ਮਹੀਨੇ ਦਾ ਦੂਸਰਾ ਕਬੱਡੀ ਕੱਪ ਵੀ ਰੱਦ ਹੋ ਕੇ ਰਹਿ ਗਿਆ ...

ਪੂਰੀ ਖ਼ਬਰ »

ਕੈਪਟਨ ਵਲੋਂ ਅਮਨਦੀਪ ਕੌਰ ਨੂੰ ਬਹਾਦਰੀ ਪੁਰਸਕਾਰ ਅਤੇ ਮੁਫ਼ਤ ਸਿੱਖਿਆ ਦੇਣ ਦਾ ਐਲਾਨ

ਚੰਡੀਗੜ੍ਹ, 17 ਫਰਵਰੀ (ਅਜੀਤ ਬਿਊਰੋ)-ਪੰਜਾਬ ਸਰਕਾਰ Ñਲੌਾਗੋਵਾਲ ਵਿਖੇ ਸਕੂਲ ਵੈਨ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਬਹਾਦਰੀ ਦਿਖਾ ਕੇ ਚਾਰ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਿਤ ਕਰੇਗੀ | ਇਹ ਐਲਾਨ ਕਰਦਿਆਂ ਮੁੱਖ ...

ਪੂਰੀ ਖ਼ਬਰ »

ਪੈਸਟੀਸਾਈਡਜ਼ ਸਬੰਧੀ ਬਣਾਏ ਜਾ ਰਹੇ ਨਵੇਂ-ਨਵੇਂ ਕਾਨੰੂਨਾਂ ਤੋਂ ਡੀਲਰ ਪ੍ਰੇਸ਼ਾਨ

ਪਟਿਆਲਾ, 17 ਫਰਵਰੀ (ਭਗਵਾਨ ਦਾਸ)-ਪੰਜਾਬ ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬੀਰਇੰਦਰ ਸਿੰਘ ਕਪੂਰ ਦੀ ਸਰਪ੍ਰਸਤੀ 'ਚ ਇੱਥੇ ਹੋਈ ਮੀਟਿੰਗ 'ਚ ਸਰਕਾਰ ਵਲੋਂ ਪੈਸਟੀਸਾਈਡਜ਼ ਡੀਲਰਾਂ ਨੂੰ ਪ੍ਰੇਸ਼ਾਨ ਕਰਨ ਲਈ ਨਵੇਂ-ਨਵੇਂ ਬਣਾਏ ਕਾਨੰੂਨਾਂ ਤੋਂ ਹੋ ਰਹੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬਸ 'ਚੋਂ ਫਾਰਗ 1200 ਮੁਲਾਜ਼ਮ 24 ਤੋਂ ਅਣਮਿੱਥੇ ਸਮੇਂ ਲਈ ਚੰਡੀਗੜ੍ਹ ਬੈਠਣਗੇ ਮਰਨ ਵਰਤ 'ਤੇ

ਲੁਧਿਆਣਾ, 17 ਫਰਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਅਧੀਨ ਚੱਲ ਰਹੇ ਪੰਜਾਬ ਰੋਡਵੇਜ਼ ਅਤੇ ਪਨਬਸ ਵਿਚ ਠੇਕਾ ਅਧਾਰਿਤ ਜਿਹੜੇ ਮੁਲਾਜ਼ਮਾਂ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਸੀ, ਉਨ੍ਹਾਂ ਮੁਲਾਜ਼ਮਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ...

ਪੂਰੀ ਖ਼ਬਰ »

ਮਾਣਹਾਨੀ ਦੇ ਕੇਸ 'ਚ ਬੈਂਸ ਿਖ਼ਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ

ਪਟਿਆਲਾ, 17 ਫਰਵਰੀ (ਮਨਦੀਪ ਸਿੰਘ ਖਰੋੜ)-ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ 1 ਅਗਸਤ 2018 ਨੂੰ ਪਟਿਆਲਾ ਦੀ ਅਦਾਲਤ 'ਚ ਲੁਧਿਆਣਾ ਤੋਂ ਲੋਕ ਇਨਸਾਫ਼ ਵਿਧਾਇਕ ਸਿਮਰਜੀਤ ਸਿੰਘ ਬੈਂਸ ਿਖ਼ਲਾਫ਼ ਦਾਇਰ ਕੀਤੇ ਮਾਨਹਾਨੀ ਦੇ ਕੇਸ 'ਚ ਬੈਂਸ ਵਲੋਂ ਅਦਾਲਤ 'ਚ ਕੇਸ ...

ਪੂਰੀ ਖ਼ਬਰ »

ਪੰਜਾਬ ਮੰਡੀ ਬੋਰਡ ਵਲੋਂ ਕਿਸਾਨਾਂ ਲਈ 5 ਲੱਖ ਤੱਕ ਦੀ ਮੁਫ਼ਤ ਸਿਹਤ ਬੀਮਾ ਯੋਜਨਾ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰਾਜ ਦੇ ਸਮੁੱਚੇ ਕਿਸਾਨਾਂ ਨੂੰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ, ਇਸ ਲਈ ਸਬੰਧਿਤ ਕਿਸਾਨ 2018 ਜਾਂ 2019 ਦੌਰਾਨ ...

ਪੂਰੀ ਖ਼ਬਰ »

ਵਿਆਹ ਸਮਾਗਮਾਂ 'ਚ ਠੇਕੇਦਾਰ ਉਗਰਾਹੁੰਦੇ ਹਨ ਗੁੰਡਾ ਟੈਕਸ

ਮੇਜਰ ਸਿੰਘ ਜਲੰਧਰ, 17 ਫਰਵਰੀ-ਪੰਜਾਬ ਅੰਦਰ ਰੇਤ-ਬਜਰੀ ਤੇ ਹੋਰ ਢੋਅ-ਢੁਆਈ 'ਚ ਗੁੰਡਾ ਟੈਕਸ ਉਗਰਾਹੇ ਜਾਣ ਦੀਆਂ ਕਹਾਣੀਆਂ ਅਕਸਰ ਛਪਦੀਆਂ ਹਨ, ਪਰ ਹੁਣੇ ਵਿਆਹ ਸਮਾਗਮਾਂ ਵਿਚ ਸ਼ਰਾਬ ਪਰੋਸਣ ਲਈ ਕਰ ਤੇ ਆਬਕਾਰੀ ਵਿਭਾਗ ਵਲੋਂ ਜਾਰੀ ਪਰਮਿਟਾਂ ਦੇ ਬਾਵਜੂਦ ਸਰਕਾਰੀ ...

ਪੂਰੀ ਖ਼ਬਰ »

ਚਾਰ ਮੈਂਬਰਾਂ ਦੀ ਹੱਤਿਆ ਕਰਨ ਵਾਲਾ ਪੁਲਿਸ ਮੁਲਾਜ਼ਮ ਦੋ ਦਿਨਾ ਰਿਮਾਂਡ 'ਤੇ

ਮੋਗਾ, 17 ਫਰਵਰੀ (ਗੁਰਤੇਜ ਸਿੰਘ)-ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਸੈਦ ਜਲਾਲਪੁਰ ਵਿਖੇ ਪੁਲਿਸ ਲਾਈਨ ਮੋਗਾ ਵਿਖੇ ਤਾਇਨਾਤ ਇਕ ਹੈੱਡ-ਕਾਂਸਟੇਬਲ ਕੁਲਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਨੇ ...

ਪੂਰੀ ਖ਼ਬਰ »

ਐੱਨ. ਐੱਸ. ਕਿਊ. ਐੱਫ. ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਤੇ ਟ੍ਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ

ਐੱਸ. ਏ. ਐੱਸ. ਨਗਰ, 17 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐੱਨ. ਐੱਸ. ਕਿਊ. ਐੱਫ. ਅਧੀਨ 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਅਤੇ ਇਸ ਦੀ 7 ਰੋਜ਼ਾ ਆਨ ਜਾਬ ਟ੍ਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ ਕੀਤੀ ਗਈ ਹੈ | ਪੰਜਾਬ ...

ਪੂਰੀ ਖ਼ਬਰ »

ਹਰਸਿਮਰਤ ਕੌਰ ਬਾਦਲ ਵਲੋਂ ਯੂ.ਏ.ਈ. ਦੀ ਖੁਰਾਕ ਸੁਰੱਖਿਆ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 17 ਫਰਵਰੀ (ਅਜੀਤ ਬਿਊਰੋ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੁਬਈ ਵਿਖੇ ਗਲਫੂਡ 2020 ਦੌਰਾਨ ਆਪਣੀ ਹਮਰੁਤਬਾ ਯੂ.ਏ.ਈ. ਦੀ ਖੁਰਾਕ ਸੁਰੱਖਿਆ ਮੰਤਰੀ ਮਰੀਅਮ ਬਿੰਟ ਮੁਹੰਮਦ ਸਈਅਦ ਹਰੇਬ ਅਲੀ ਮੁਹੈਰੀ ਨੰੂ ਮਿਲੇ | ਦੋਵੇਂ ...

ਪੂਰੀ ਖ਼ਬਰ »

ਲੌਾਗੋਵਾਲ ਹਾਦਸੇ ਤੋਂ ਬਾਅਦ ਜਾਗੀ ਸਰਕਾਰ

ਚੰਡੀਗੜ੍ਹ•, 17 ਫਰਵਰੀ (ਅਜੀਤ ਬਿਊਰੋ)-ਬੀਤੀ ਦਿਨੀਂ ਲੌਾਗੋਵਾਲ ਵਿਖੇ ਵਾਪਰੇ ਬੇਹੱਦ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਤੀਸਰੇ ਦਿਨ ਪੰਜਾਬ ਸਰਕਾਰ ਜਾਗੀ ਅਤੇ ਹਰਕਤ ਵਿਚ ਆਉਂਦੇ ਹੋਏ ਪੰਜਾਬ ਭਰ ਵਿਚ ਸਕੂਲੀ ਵਾਹਨਾਂ ਦੀ ਜਾਂਚ ਕੀਤੀ | ਲੌਾਗੋਵਾਲ ਘਟਨਾ ਦਾ ਗੰਭੀਰ ...

ਪੂਰੀ ਖ਼ਬਰ »

ਪਾਕਿ 'ਚ ਨਹਿਰ 'ਚੋਂ ਮਿਲੀ ਅਗਵਾ ਕੀਤੇ ਪੱਤਰਕਾਰ ਦੀ ਲਾਸ਼

ਅੰਮਿ੍ਤਸਰ, 17 ਫ਼ਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਦੱਖਣ-ਪੱਛਮੀ ਸਿੰਧ ਸੂਬੇ 'ਚ ਲਾਪਤਾ ਹੋਣ ਤੋਂ ਕੁਝ ਘੰਟਿਆਂ ਬਾਅਦ ਪੱਤਰਕਾਰ ਅਜ਼ੀਜ਼ ਮੇਮਨ ਦੀ ਲਾਸ਼ ਇਕ ਨਹਿਰ 'ਚੋਂ ਮਿਲੀ | 56 ਸਾਲਾ ਅਜ਼ੀਜ਼ ਮੇਮਨ ਕਰਾਚੀ ਦੇ ਇਕ ਟੀ. ਵੀ. ਲਈ ਪੱਤਰਕਾਰ ਅਤੇ ਕੈਮਰਾਮੈਨ ਵਜੋਂ ...

ਪੂਰੀ ਖ਼ਬਰ »

ਸ਼ਹਿਰਾਂ ਨੂੰ 'ਕੂੜਾ ਮੁਕਤ' ਬਣਾਉਣ ਲਈ ਸ਼ਹਿਰੀ ਸਥਾਨਕ ਇਕਾਈਆਂ ਨੂੰ ਦਿੱਤਾ 15 ਦਿਨਾਂ ਦਾ ਸਮਾਂ

ਚੰਡੀਗੜ੍ਹ, 17 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ (ਯੂ.ਐੱਲ.ਬੀ.) ਨੂੰ ਸ਼ਹਿਰਾਂ ਨੂੰ 'ਕੂੜਾ ਰਹਿਤ' ਬਣਾਉਣ ਲਈ 15 ਦਿਨਾਂ ਦੀ ਸਮਾਂ ਸੀਮਾ ਤੈਅ ਕੀਤੀ ਹੈ ਤਾਂ ਜੋ ਸ਼ਹਿਰਾਂ ...

ਪੂਰੀ ਖ਼ਬਰ »

ਯੂ.ਕੇ. ਜਾਣ ਵਾਲੇ ਵਿਦਿਆਰਥੀਆਂ ਲਈ ਗਲੋਬਲ ਵੀਜ਼ਾ ਹੈਪਲਾਈਨ ਨੇ ਕੀਤੇ ਵੱਡੇ ਐਲਾਨ

ਚੰਡੀਗੜ੍ਹ•, 17 ਫਰਵਰੀ (ਅਜੀਤ ਬਿਊਰੋ)-ਗਲੋਬਲ ਵੀਜ਼ਾ ਹੈਪਲਾਈਨ ਦੇ ਵੀਜ਼ਾ ਮਾਹਿਰ ਗੁਰਮਿੰਦਰ ਸ਼ੇਰਗਿੱਲ ਨੇ ਦੱਸਿਆ ਯੂ. ਕੇ. ਜਾਣ ਵਾਲੇ ਵਿਦਿਆਰਥੀਆਂ ਲਈ ਗਲੋਬਲ ਵੀਜ਼ਾ ਹੈਲਪਲਾਈਨ ਨੇ ਵੱਡੇ ਐਲਾਨ ਕੀਤੇ ਹਨ | ਉਨ੍ਹਾਂ ਦੱਸਿਆ ਕਿ ਗਲੋਬਲ ਵੀਜ਼ਾ ਹੈਲਪਲਾਈਨ ਵਲੋਂ 18 ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਕਹਿਰ-ਚੀਨ ਤੋਂ ਸਾਈਕਲ ਦੇ ਕਲਪੁਰਜ਼ੇ ਨਾ ਆਉਣ ਕਰਕੇ ਸਾਈਕਲ ਉਦਯੋਗ ਦੀ ਚਿੰਤਾ ਵਧੀ

ਪੁਨੀਤ ਬਾਵਾ ਲੁਧਿਆਣਾ, 17 ਫਰਵਰੀ -ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਸਾਰੀ ਦੁਨੀਆ ਨੂੰ ਕਿਸੇ ਨਾ ਕਿਸੇ ਪੱਖੋਂ ਨੁਕਸਾਨ ਪਹੰੁਚਾਇਆ ਹੈ ਅਤੇ ਇਸ ਕਹਿਰ ਨੇ ਭਾਰਤ ਦੀ ਸਾਈਕਲ ਸਨਅਤ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਸਾਈਕਲ ਨੂੰ ਲੱਗਣ ਵਾਲੇ ਕਈ ...

ਪੂਰੀ ਖ਼ਬਰ »

ਸਰਹੱਦੀ ਤੇ ਕੰਢੀ ਖੇਤਰ ਦੇ ਸਰਬਪੱਖੀ ਵਿਕਾਸ ਲਈ 125 ਕਰੋੜ ਮਨਜ਼ੂਰ

ਕੰਢੀ ਨਹਿਰ ਦੀ ਰੀਲਾਈਨਿੰਗ ਵਾਸਤੇ ਸੁਝਾਅ ਲੈਣ ਲਈ ਕਮੇਟੀ ਬਣਾਉਣ ਨੂੰ ਵੀ ਦਿੱਤੀ ਪ੍ਰਵਾਨਗੀ

ਚੰਡੀਗੜ•, 17 ਫਰਵਰੀ (ਅਜੀਤ ਬਿਊਰੋ)-ਸੂਬੇ 'ਚ ਕੰਢੀ ਤੇ ਸਰਹੱਦੀ ਖੇਤਰ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਾਲ 2019-20 ਲਈ 125 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਤੇ ਸਕੀਮਾਂ ਨੂੰ ਪ੍ਰਵਾਨਗੀ ...

ਪੂਰੀ ਖ਼ਬਰ »

ਦੇਸ਼ ਭਰ 'ਚ ਜਲਦ ਹੀ ਲਾਗੂ ਹੋਵੇਗੀ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਸਕੀਮ-ਕੇਂਦਰੀ ਰਾਜ ਮੰਤਰੀ

ਰਾਜਾਸਾਂਸੀ, 17 ਫ਼ਰਵਰੀ (ਹੇਰ/ਖੀਵਾ)¸ ਕੇਂਦਰ ਸਰਕਾਰ ਵਲੋਂ ਜਨਤਕ ਵੰਡ ਪ੍ਰਣਾਲੀ 'ਚ ਵੱਡੇ ਪੱਧਰ 'ਤੇ ਸੁਧਾਰ ਕੀਤਾ ਜਾ ਰਿਹਾ ਹੈ ਜਿਸ ਤਹਿਤ 'ਇਕ ਦੇਸ਼-(ਇਕ ਰਾਸ਼ਟਰ) ਇਕ ਰਾਸ਼ਨ ਕਾਰਡ' ਯੋਜਨਾ ਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ | ਇਸ ਯੋਜਨਾ ਨਾਲ ਕੋਈ ਵੀ ਨਾਗਰਿਕ ਦੇਸ਼ ...

ਪੂਰੀ ਖ਼ਬਰ »

ਜੇ. ਪੀ. ਨੱਡਾ 20 ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਗੇ

ਅੰਮਿ੍ਤਸਰ, 17 ਫਰਵਰੀ (ਹਰਮਿੰਦਰ ਸਿੰਘ)¸ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜੇ. ਪੀ. ਨੱਡਾ 20 ਫ਼ਰਵਰੀ ਨੂੰ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣਗੇ | ਸ੍ਰੀ ਨੱਡਾ ਦੀ ਅੰਮਿ੍ਤਸਰ ਫ਼ੇਰੀ ਨੂੰ ਲੈ ਕੇ ਭਾਜਪਾ ਦੇ ਸਥਾਨਕ ਹਲਕਿਆਂ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦਾ ਹੌਲਦਾਰ ਹੈਰੋਇਨ ਸਮੇਤ ਗਿ੍ਫ਼ਤਾਰ

ਲੁਧਿਆਣਾ 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਐਸ. ਟੀ. ਐਫ਼. ਦੀ ਪੁਲਿਸ ਨੇ ਪੰਜਾਬ ਪੁਲਿਸ ਦੇ ਹੌਲਦਾਰ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ | ਐੱਸ. ਟੀ. ਐੱਫ. ਦੇ ਜ਼ਿਲ•੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

ਸਰਕਾਰ ਬਿਜਲੀ ਖ਼ਰੀਦ ਸਮਝੌਤਿਆਂ 'ਤੇ ਮੁੜ ਵਿਚਾਰ ਕਰੇਗੀ-ਕੈਪਟਨ

ਚੰਡੀਗੜ••, 17 ਫਰਵਰੀ (ਅਜੀਤ ਬਿਊਰੋ)-ਨਿੱਜੀ ਬਿਜਲੀ ਉਤਪਾਦਕਾਂ ਨੂੰ ਪੰਜਾਬ ਦੇ ਖ਼ਜ਼ਾਨੇ ਨਾਲ ਖਿਲਵਾੜ ਕਰਨ ਵਿਰੁੱਧ ਚਿਤਾਵਨੀ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ••੍ਹਾਂ ਦੀ ਸਰਕਾਰ ਬਿਜਲੀ ਖਰੀਦ ...

ਪੂਰੀ ਖ਼ਬਰ »

ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਵਲੋਂ ਨਵੀਂ ਭਰਤੀ ਸਿਰਫ਼ ਸਰਹੱਦੀ ਇਲਾਕੇ ਲਈ ਕੀਤੇ ਜਾਣ ਦੀ ਯੋਜਨਾ ਦਾ ਵਿਰੋਧ

ਚੰਡੀਗੜ੍ਹ, 17 ਫਰਵਰੀ (ਵਿਕਰਮਜੀਤ ਸਿੰਘ ਮਾਨ)-ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਨੇ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦਾ ਜ਼ਿਲ੍ਹਾ ਕਾਡਰ ਬਣਾਉਣ ਦੀਆਂ ਯੋਜਨਾਵਾਂ ਬਣਾਉਣ ਦਾ ਡਟਵਾਂ ਵਿਰੋਧ ਕੀਤਾ ਹੈ ਤੇ ਨਵੀਂ ਅਧਿਆਪਕ ਭਰਤੀ ਗ੍ਰਹਿ ਜ਼ਿਲਿ੍ਹਆਂ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਨੇਤਾ ਜਨਾਬ ਖ਼ੁਰਸ਼ੀਦ ਅਹਿਮਦ ਨਹੀਂ ਰਹੇ- ਨੂੰਹ 'ਚ ਸਪੁਰਦ-ਏ-ਖ਼ਾਕ, ਹੁੱਡਾ ਵੀ ਪੁੱਜੇ

ਚੰਡੀਗੜ੍ਹ, 17 ਫਰਵਰੀ (ਐਨ.ਐਸ.ਪਰਵਾਨਾ)- ਜਾਇੰਟ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਜਨਾਬ ਖ਼ੁਰਸ਼ੀਦ ਅਹਿਮਦ ਅੱਜ ਸਵਰਗਵਾਸ ਹੋ ਗਏ | ਉਨ੍ਹਾਂ ਦਾ ਜਨਮ 1934 ਵਿਚ ਹੋਇਆ ਸੀ | ਉਹ ਪੰਜਾਬ ਤੇ ਹਰਿਆਣਾ 'ਚ ਮੰਤਰੀ ਵੀ ਰਹੇ ਤੇ ਬਾਅਦ 'ਚ ਫ਼ਰੀਦਾਬਾਦ ਤੋਂ ਲੋਕ ਸਭਾ ਦੇ ਮੈਂਬਰ ਤੇ ...

ਪੂਰੀ ਖ਼ਬਰ »

ਸੰਤ ਬਾਬਾ ਠਾਕੁਰ ਗੁਲਾਬ ਸਿੰਘ ਦੀ ਯਾਦ ਵਿਚ ਸਾਲਾਨਾ ਸਮਾਗਮ ਸਮਾਪਤ

ਮਲੌਦ, 17 ਫਰਵਰੀ (ਸਹਾਰਨ ਮਾਜਰਾ)-ਨਿਰਮਲ ਡੇਰਾ ਬੇਰ ਕਲਾਂ ਦੇ ਬਾਨੀ ਮਹਾਂਪੁਰਸ਼ ਸੰਤ ਬਾਬਾ ਠਾਕੁਰ ਗੁਲਾਬ ਸਿੰਘ ਜੀ ਦੀ ਯਾਦ ਵਿਚ ਕਰਵਾਏ ਗਏ 294ਵੇਂ ਸਾਲਾਨਾ ਸਮਾਗਮ ਸਮਾਪਤ ਹੋ ਗਏ ਜਿਸ ਤਹਿਤ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਸੰਤ ਬਾਬਾ ਬੇਅੰਤ ਸਿੰਘ ਲੰਗਰਾਂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਕਾਰਗੁਜ਼ਾਰੀ 'ਚ ਬਦਲਾਅ ਨਾ ਲਿਆਂਦਾ ਤਾਂ ਇੱਥੇ ਵੀ ਪਾਰਟੀ ਦਾ ਦਿੱਲੀ ਵਾਲਾ ਹਾਲ ਹੋ ਸਕਦਾ-ਬਾਜਵਾ

ਜਗਰਾਉਂ, 17 ਫਰਵਰੀ (ਜੋਗਿੰਦਰ ਸਿੰਘ, ਤੇਜਿੰਦਰ ਸਿੰਘ ਚੱਢਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੜ ਆਪਣੀ ਹੀ ਪਾਰਟੀ ਦੀ ਸੂਬਾ ਸਰਕਾਰ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਆਪਣੀ ...

ਪੂਰੀ ਖ਼ਬਰ »

ਸੇਵਾਦਾਰ ਸਮੇਤ ਸੀ.ਡੀ.ਪੀ.ਓ. 25 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਵਿਜੀਲੈਂਸ ਨੇ ਦਬੋਚੀ

ਮਾਨਸਾ, 17 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਚੌਕਸੀ ਵਿਭਾਗ ਮਾਨਸਾ ਦੀ ਟੀਮ ਵਲੋਂ ਸੀ.ਡੀ.ਪੀ.ਓ. ਝੁਨੀਰ ਵਾਧੂ ਚਾਰਜ ਮਾਨਸਾ ਨੂੰ ਸੇਵਾਦਾਰ ਸਮੇਤ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗਿ੍ਫ਼ਤਾਰ ਕੀਤਾ ਗਿਆ ਹੈ | ਵਰਿੰਦਰ ਸਿੰਘ ਬਰਾੜ ਐਸ. ਐਸ. ਪੀ. ਵਿਜੀਲੈਂਸ ਬਿਊਰੋ ...

ਪੂਰੀ ਖ਼ਬਰ »

ਨਾਬਾਲਗ ਵਾਹਨ ਚਾਲਕਾਂ ਦੇ ਮਾਪਿਆਂ ਿਖ਼ਲਾਫ਼ ਵੀ ਕੇਸ ਦਰਜ ਕਰਨ ਦਾ ਫ਼ੈਸਲਾ

ਲੁਧਿਆਣਾ, 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਨਾਬਾਲਗ ਵਾਹਨ ਚਾਲਕਾਂ ਦੇ ਮਾਪਿਆਂ ਿਖ਼ਲਾਫ ਵੀ ਅਪਰਾਧਿਕ ਮਾਮਲੇ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਸ਼ਰਦ ਸੱਤਿਆ ਚੌਹਾਨ ਨੇ ਦੱਸਿਆ ਕਿ ਇਸ ਸੂਬੇ ਭਰ 'ਚ ...

ਪੂਰੀ ਖ਼ਬਰ »

ਮਿਡ-ਡੇ-ਮੀਲ ਕੁੱਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ

ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮਿਡ-ਡੇ-ਮੀਲ ਕੁੱਕ ਯੂਨੀਅਨ ਪੰਜਾਬ (ਇੰਟਕ) ਦੀ ਸੂਬਾ ਪੱਧਰੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਕਿਹਾ ਕਿ ...

ਪੂਰੀ ਖ਼ਬਰ »

ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ, ਪਰ ਅਧਿਕਾਰਾਂ ਤੇ ਫਰਜ਼ਾਂ 'ਚ ਸੰਤੁਲਨ ਜ਼ਰੂਰੀ-ਸੁਪਰੀਮ ਕੋਰਟ

ਨਵੀਂ ਦਿੱਲੀ, 17 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸ਼ਾਹੀਨ ਬਾਗ਼ ਮਸਲੇ 'ਤੇ ਸੁਣਵਾਈ ਕਰਦੇ ਹੋਏ ਕੇਂਦਰ, ਦਿੱਲੀ ਸਰਕਾਰ ਤੇ ਦਿੱਲੀ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਹਨ | ਅਦਾਲਤ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ...

ਪੂਰੀ ਖ਼ਬਰ »

ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਗ਼ੈਰ ਵਿਕਾਸ ਯਕੀਨੀ ਬਣਾਵਾਂਗੇ-ਮੋਦੀ

ਨਵੀਂ ਦਿੱਲੀ/ਗਾਂਧੀਨਗਰ, 17 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਟਿਕਾਊ ਵਿਕਾਸ ਦੇ ਮਾਰਗ 'ਤੇ ਚਲਣ 'ਚ ਵਿਸ਼ਵਾਸ ਰੱਖਦਿਆਂ ਹੋਇਆਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਕਾਸ ਯਕੀਨੀ ਬਣਾ ਰਹੀ ਹੈ | ਮੋਦੀ ਨੇ ...

ਪੂਰੀ ਖ਼ਬਰ »

ਪ੍ਰਵਾਸੀ ਪ੍ਰਜਾਤੀਆਂ ਦੀ ਆਬਾਦੀ 'ਚ ਆ ਰਹੀ ਹੈ ਗਿਰਾਵਟ

ਗਾਂਧੀਨਗਰ, 17 ਫਰਵਰੀ (ਏਜੰਸੀ)-ਕੁਝ ਸਫ਼ਲ ਕਹਾਣੀਆਂ ਦੇ ਬਾਵਜੂਦ ਕਨਵੈਂਸ਼ਨ ਆਨ ਮਾਈਗ੍ਰੇਟਰੀ ਸਪੇਸੀਜ਼ (ਸੀ.ਐਮ.ਐਸ.) ਤਹਿਤ ਸੁਰੱਖਿਅਤ ਜ਼ਿਆਦਾਤਾਰ ਪ੍ਰਵਾਸੀ ਪ੍ਰਜਾਤੀਆਂ ਦੀ ਆਬਾਦੀ ਘੱਟ ਰਹੀ ਹੈ | ਇੱਥੇ ਸੀ.ਐਮ.ਐਸ. ਵਲੋਂ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਇਹ ...

ਪੂਰੀ ਖ਼ਬਰ »

ਨਿੱਜੀ ਸਕੂਲ ਬੱਸ ਹੇਠ ਬੱਚਾ ਆਇਆ, ਮੌਤ

ਲੋਹੀਆਂ ਖਾਸ, 17 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ•)-ਲੋਹੀਆਂ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਵਿਖੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਇਕ ਨਿੱਜੀ ਸਕੂਲ ਦੀ ਬੱਸ ਥੱਲੇ ਆ ਕੇ 10 ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਲੋਹੀਆਂ ਦੇ ਇੰਚਾਰਜ ਐੱਸ.ਆਈ. ਬਲਬੀਰ ...

ਪੂਰੀ ਖ਼ਬਰ »

ਪ੍ਰਬੰਧਕੀ ਬੋਰਡ ਅਤੇ ਸ਼ੋ੍ਰਮਣੀ ਕਮੇਟੀ ਦੇ ਇਕ ਮੈਂਬਰ ਵਿਰੁੱਧ ਸ਼ਿਕਾਇਤ

ਅੰਮਿ੍ਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਕੁਝ ਮੈਂਬਰਾਂ ਸਮੇਤ ਨਾਂਦੇੜ ਦੀਆਂ ਕੁਝ ਸੰਗਤਾਂ ਨੇ ਪ੍ਰਬੰਧਕੀ ਬੋਰਡ ਅਤੇ ਸ਼ੋ੍ਰਮਣੀ ਕਮੇਟੀ ਦੇ ਇਕ ਮੈਂਬਰ ਵਿਰੁੱਧ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ...

ਪੂਰੀ ਖ਼ਬਰ »

ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ, 17 ਫਰਵਰੀ (ਏਜੰਸੀ)-'ਆਪ' ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ | ਉਨ੍ਹਾਂ ਤੋਂ ਇਲਾਵਾ ਦਿੱਲੀ ਮੰਤਰੀ ਮੰਡਲ ਦੇ ਮੈਂਬਰਾਂ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਰਾਜੇਂਦਰ ਪਾਲ ਗੌਤਮ, ਇਮਰਾਨ ...

ਪੂਰੀ ਖ਼ਬਰ »

ਪਾਕਿਸਤਾਨ ਅੱਤਵਾਦੀਆਂ ਲਈ ਹੁਣ ਸੁਰੱਖਿਅਤ ਪਨਾਹਗਾਹ ਨਹੀਂ-ਇਮਰਾਨ ਖ਼ਾਨ

ਅੰਮਿ੍ਤਸਰ, 17 ਫਰਵਰੀ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਸ਼ਰਨਾਰਥੀਆਂ ਦੇ ਪਾਕਿਸਤਾਨ 'ਚ 40 ਵਰ੍ਹੇ ਪੂਰੇ ਹੋਣ ਦੇ ਮੌਕੇ 'ਤੇ ਅੱਜ ਇਕ ਕੌਮਾਂਤਰੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿ ਹੁਣ ਅੱਤਵਾਦੀ ਸੰਗਠਨਾਂ ਲਈ ...

ਪੂਰੀ ਖ਼ਬਰ »

ਏਅਰਟੈਲ ਵਲੋਂ ਸਰਕਾਰ ਨੂੰ 10,000 ਕਰੋੜ ਦੀ ਕਾਨੂੰਨੀ ਦੇਣਦਾਰੀ ਦੀ ਅਦਾਇਗੀ

ਨਵੀਂ ਦਿੱਲੀ, 17 ਫਰਵਰੀ (ਏਜੰਸੀ)- ਸੁਪਰੀਮ ਕੋਰਟ ਵਲੋਂ ਪਈ ਝਾੜ ਬਾਅਦ ਭਾਰਤੀ ਏਅਰਟੈਲ ਨੇ ਸੋਮਵਾਰ ਨੂੰ ਐਡਜਸਟਿਡ ਕੁੱਲ ਆਮਦਨ (ਏ.ਜੀ.ਆਰ.) 'ਚੋਂ ਸਰਕਾਰ ਨੂੰ 10,000 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ, ਕੰਪਨੀ ਵਲੋਂ ਇਹ ਰਕਮ ਭਾਰਤੀ ਏਅਰਟੈਲ, ਭਾਰਤੀ ਹੈਕਸਾਕਮ ਤੇ ...

ਪੂਰੀ ਖ਼ਬਰ »

ਜਾਪਾਨ 2 ਹੋਰ ਭਾਰਤੀਆਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ

ਟੋਕੀਓ, 17 ਫਰਵਰੀ (ਏਜੰਸੀ)- ਜਾਪਾਨ ਤੱਟ ਤੋਂ ਵੱਖ ਖੜੇ ਕਰੂਜ਼ ਜਹਾਜ਼ 'ਤੇ 2 ਹੋਰ ਭਾਰਤੀਆਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਬਾਅਦ ਇਸ ਜਹਾਜ਼ 'ਤੇ ਸਵਾਰ ਕੋਰੋਨਾ ਵਾਇਰਸ ਤੋਂ ਪੀੜਤ ਭਾਰਤੀ ਨਾਗਰਿਕਾਂ ਦੀ ਗਿਣਤੀ 6 ਹੋ ਗਈ ਹੈ | ਭਾਰਤੀ ਦੂਤਾਵਾਸ ਵਲੋਂ ਜਾਰੀ ਬਿਆਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ

ਚੀਨ 'ਚ ਮੌਤਾਂ ਦੀ ਗਿਣਤੀ 1770 ਹੋਈ

ਬੀਜਿੰਗ, 17 ਫਰਵਰੀ (ਏਜੰਸੀਆਂ)-ਚੀਨ 'ਚ ਘਾਤਕ ਕੋਰੋਨਾ ਵਾਇਰਸ ਨਾਲ 105 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਅੱਜ ਤੱਕ 1770 ਦੇ ਪਾਰ ਪਹੁੰਚ ਗਈ | ਅਧਿਕਾਰੀਆਂ ਨੇ ਘੱਟ ਮਹੱਤਵ ਵਾਲੇ ਜਨਤਕ ਸਥਾਨਾਂ ਨੂੰ ਬੰਦ ਕਰਨ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੁਬੋਈ ...

ਪੂਰੀ ਖ਼ਬਰ »

ਸੀ.ਡੀ.ਐਸ. ਜਨਰਲ ਰਾਵਤ ਵਲੋਂ ਵੱਡੇ ਫੌਜੀ ਸੁਧਾਰ ਏਜੰਡੇ ਦਾ ਐਲਾਨ

ਨਵੀਂ ਦਿੱਲੀ, 17 ਫਰਵਰੀ (ਏਜੰਸੀ)- ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐਸ.) ਜਨਰਲ ਬਿਪਿਨ ਰਾਵਤ ਨੇ ਸੋਮਵਾਰ ਨੂੰ ਵੱਡੇ ਫੌਜੀ ਸੁਧਾਰ ਏਜੰਡਾ ਦਾ ਐਲਾਨ ਕਰਦਿਆਂ ਕਿਹਾ ਕਿ ਭਵਿੱਖ 'ਚ ਪੱਛਮੀ ਤੇ ਉੱਤਰੀ ਸਰਹੱਦਾਂ 'ਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਵਲੋਂ 2 ਤੋਂ ...

ਪੂਰੀ ਖ਼ਬਰ »

'ਕਸ਼ਮੀਰ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਦਾ ਸਨਮਾਨ ਕਰੇ ਸੰਯੁਕਤ ਰਾਸ਼ਟਰ'

ਇਸਲਾਮਾਬਾਦ, 17 ਫਰਵਰੀ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਐਾਟੋਨੀਓ ਗੁਟਰੇਜ਼ ਨਾਲ ਮੁਲਾਕਾਤ ਦੌਰਾਨ ਅਪੀਲ ਕੀਤੀ ਕਿ ਸੰਯੁਕਤ ਰਾਸ਼ਟਰ ਕਸ਼ਮੀਰ ਦੇ ਲੋਕਾਂ ਨਾਲ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰੇ ਅਤੇ ...

ਪੂਰੀ ਖ਼ਬਰ »

ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਗ਼ੈਰ ਵਿਕਾਸ ਯਕੀਨੀ ਬਣਾਵਾਂਗੇ-ਮੋਦੀ

ਨਵੀਂ ਦਿੱਲੀ/ਗਾਂਧੀਨਗਰ, 17 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਟਿਕਾਊ ਵਿਕਾਸ ਦੇ ਮਾਰਗ 'ਤੇ ਚਲਣ 'ਚ ਵਿਸ਼ਵਾਸ ਰੱਖਦਿਆਂ ਹੋਇਆਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਕਾਸ ਯਕੀਨੀ ਬਣਾ ਰਹੀ ਹੈ | ਮੋਦੀ ਨੇ ...

ਪੂਰੀ ਖ਼ਬਰ »

ਮੰਤਰੀ ਵਲੋਂ ਨਿਗਮਾਂ ਨੂੰ ਵਸੂਲੀ ਵਧਾਉਣ ਦੀ ਹਦਾਇਤ

ਜਲੰਧਰ, 17 ਫਰਵਰੀ (ਸ਼ਿਵ)-ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਚੰਡੀਗੜ੍ਹ 'ਚ ਹੋਈ ਬੈਠਕ ਵਿਚ ਚਾਰ ਨਿਗਮਾਂ ਦੇ ਮੇਅਰਾਂ ਨੂੰ ਆਮਦਨੀ ਵਿਚ ਵਾਧਾ ਕਰਨ ਦੀ ਹਦਾਇਤ ਦਿੱਤੀ ਹੈ ਤਾਂ ਇਸ ਨਾਲ ਨਿਗਮਾਂ ਦੀ ਹਾਲਤ ਹੋਰ ਵੀ ਮਜ਼ਬੂਤ ਹੋ ਸਕੇ | ਸ੍ਰੀ ...

ਪੂਰੀ ਖ਼ਬਰ »

ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਸਾਨ ਭਵਨ ਵਿਖੇ ਸਰਬ ਪਾਰਟੀ ਇਕੱਤਰਤਾ

ਚੰਡੀਗੜ੍ਹ, 17 ਫਰਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ 'ਚ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੱਦੇ 'ਤੇ ਕਿਸਾਨੀ ਮੁੱਦਿਆਂ ਦੇ ਸਬੰਧ ਵਿਚ ਇਕ ਸਰਬ ਪਾਰਟੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ, ਜਿਸ ਵਿਚ ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ, ...

ਪੂਰੀ ਖ਼ਬਰ »

ਜਾਖੜ ਵਲੋਂ ਯੂਥ ਕਾਂਗਰਸ ਦਾ ਪ੍ਰੋਗਰਾਮ 'ਯੰਗ ਇੰਡੀਆ ਕੇ ਬੋਲ' ਪੰਜਾਬ ਲਈ ਲਾਂਚ

ਚੰਡੀਗੜ੍ਹ, 17 ਫਰਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰੋਗਰਾਮ 'ਯੰਗ ਇੰਡੀਆ ਕੇ ਬੋਲ' ਨੂੰ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਲਈ ਲਾਂਚ ਕੀਤਾ ਗਿਆ | ਇਸ ਤਰ੍ਹਾਂ ਉਨ੍ਹਾਂ ...

ਪੂਰੀ ਖ਼ਬਰ »

ਕਾਂਗਰਸ ਵਿਧਾਇਕਾਂ ਨੇ ਵਿਕਾਸ ਕਾਰਜਾਂ ਲਈ ਪ੍ਰਕਿਰਿਆ ਸਰਲ ਕਰਨ ਹਿੱਤ ਮੁੱਖ ਮੰਤਰੀ ਨਾਲ ਕੀਤੀ ਬੈਠਕ

ਚੰਡੀਗੜ੍ਹ, 17 ਫਰਵਰੀ ( ਬਿਊਰੋ ਚੀਫ਼)-ਪੰਜਾਬ ਤੋਂ ਕੋਈ ਡੇਢ ਦਰਜਨ ਕਾਂਗਰਸ ਵਿਧਾਇਕਾਂ ਨੇ ਅੱਜ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰਕੇ ਮੰਗ ਰੱਖੀ ਕਿ ਉਨ੍ਹਾਂ ਦੇ ਹਲਕਿਆਂ ਨੂੰ ਵਿਕਾਸ ਕਾਰਜਾਂ ਲਈ ਦਿੱਤੀ ਜਾ ਰਹੀ 25-25 ਕਰੋੜ ਦੀ ਗਰਾਂਟ ਨਾਲ ...

ਪੂਰੀ ਖ਼ਬਰ »

ਪ੍ਰਾਈਮ ਇੰਟਰਨੈਸ਼ਨਲ ਨੇ ਪੀ.ਟੀ.ਈ. 'ਚੋਂ 44 ਸਕੋਰ ਅਤੇ ਦੋ ਸਾਲ ਦਾ ਗੈਪ ਹੋਣ 'ਤੇ ਲਗਵਾਇਆ ਆਸਟੇ੍ਰਲੀਆ ਦਾ ਸਟੱਡੀ ਵੀਜ਼ਾ

ਧੂਰੀ, 17 ਫਰਵਰੀ (ਸੰਜੇ ਲਹਿਰੀ)-ਪ੍ਰਾਈਮ ਇੰਟਰਨੈਸ਼ਨਲ ਕੰਸਲਟੈਂਸੀ ਧੂਰੀ ਦੇ ਐਮ.ਡੀ. ਮਨਦੀਪ ਸਿੰਘ ਰਾਜੋਮਾਜਰਾ ਅਤੇ ਅੰਮਿ੍ਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪ੍ਰਾਈਮ ਇੰਟਰਨੈਸ਼ਨਲ ਵੱਲੋਂ ਪਿੰਡ ਧਾਂਦਰਾ ਦੀ ਰਹਿਣ ਵਾਲੀ ਅਮਨਦੀਪ ਕੌਰ ਦੇ ਪੀ.ਟੀ.ਆਈ. 'ਚੋਂ ਟੋਟਲ ...

ਪੂਰੀ ਖ਼ਬਰ »

ਸੇਵਾਦਾਰ ਸਮੇਤ ਸੀ.ਡੀ.ਪੀ.ਓ. 25 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਵਿਜੀਲੈਂਸ ਨੇ ਦਬੋਚੀ

ਮਾਨਸਾ, 17 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਚੌਕਸੀ ਵਿਭਾਗ ਮਾਨਸਾ ਦੀ ਟੀਮ ਵਲੋਂ ਸੀ.ਡੀ.ਪੀ.ਓ. ਝੁਨੀਰ ਵਾਧੂ ਚਾਰਜ ਮਾਨਸਾ ਨੂੰ ਸੇਵਾਦਾਰ ਸਮੇਤ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗਿ੍ਫ਼ਤਾਰ ਕੀਤਾ ਗਿਆ ਹੈ | ਵਰਿੰਦਰ ਸਿੰਘ ਬਰਾੜ ਐਸ. ਐਸ. ਪੀ. ਵਿਜੀਲੈਂਸ ...

ਪੂਰੀ ਖ਼ਬਰ »

ਗੋ ਗਲੋਬਲ ਨੇ ਲਵਦੀਪ ਸਿੰਘ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਨੇ ਮੋਗਾ ਦੇ ਵਿਦਿਆਰਥੀ ਲਵਦੀਪ ਸਿੰਘ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਹੈ | ਸੰਸਥਾ ਦੇ ...

ਪੂਰੀ ਖ਼ਬਰ »

ਆਨਲਾਈਨ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦੇ 3 ਮੈਂਬਰ ਕਾਬੂ

ਮਾਨਸਾ, 17 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਨੇ ਵੱਡੀਆਂ ਕੰਪਨੀਆਂ ਨਾਲ ਆਨਲਾਈਨ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ | ਪੁਲਿਸ ਵਲੋਂ ਇਸ ਗਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 630 ਸਿੰਮ ...

ਪੂਰੀ ਖ਼ਬਰ »

ਆਪਣੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸੀਆਂ 'ਚੋਂ ਮੜਕ ਗ਼ਾਇਬ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 17 ਫਰਵਰੀ- ਸਰਕਾਰੇ ਦਰਬਾਰੇ ਸੁਣਵਾਈ ਨਾ ਹੋਣ, ਚੇਅਰਮੈਨੀਆਂ ਤੇ ਉਪ ਚੇਅਰਮੈਨੀਆਂ ਅਸਰ ਰਸੂਖ਼ ਵਾਲੇ ਨੇਤਾਵਾਂ ਤੱਕ ਸੀਮਤ ਰੱਖਣ ਕਾਰਨ ਕਾਂਗਰਸੀ ਵੱਡੀ ਨਿਰਾਸ਼ਾ 'ਚੋਂ ਗੁਜ਼ਰ ਰਹੇ ਹਨ | ਭਾਵੇਂ ਪੰਜਾਬ 'ਚ ਕਾਂਗਰਸੀ ਆਪਣੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX