ਤਾਜਾ ਖ਼ਬਰਾਂ


ਅੱਜ ਸ਼ਾਮ ਸਾਢੇ ਛੇ ਵਜੇ ਹੋਵੇਗੀ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ
. . .  0 minutes ago
ਨਵੀਂ ਦਿੱਲੀ, 8 ਦਸੰਬਰ- ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਐੱਸ.) ਦੀ ਅੱਜ ਸ਼ਾਮ ਸਾਢੇ ਛੇ ਵਜੇ ਬੈਠਕ ਹੋਵੇਗੀ।..
ਹੈਲੀਕਾਪਟਰ ਹਾਦਸਾ: 14 ’ਚੋਂ 13 ਲੋਕਾਂ ਦੀ ਹੋਈ ਮੌਤ- ਸੂਤਰ
. . .  22 minutes ago
ਕੁੰਨੂਰ, 8 ਦਸੰਬਰ- ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਤਾਮਿਲਨਾਡੂ 'ਚ ਹੈਲੀਕਾਪਟਰ ਦੁਰਘਟਨਾ 'ਚ ਸ਼ਾਮਿਲ 14 ਲੋਕਾਂ 'ਚੋਂ 13 ਲੋਕਾਂ ਦੀ ਮੌਤ ਹੋ ...
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਖ਼ਤਮ
. . .  33 minutes ago
ਨਵੀਂ ਦਿੱਲੀ, 8 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਖ਼ਤਮ...
ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ
. . .  52 minutes ago
ਨਵੀਂ ਦਿੱਲੀ, 8 ਦਸੰਬਰ-ਰਾਜ ਸਭਾ ਦੀ ਕਾਰਵਾਈ 9 ਦਸੰਬਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ..
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸਥਾਨਕ ਪ੍ਰਸ਼ਾਸਨ ਨੂੰ ਬਚਾਅ ਕਾਰਜਾਂ 'ਚ ਲੋੜੀਂਦੀ ਹਰ ਮਦਦ ਮੁਹੱਈਆ ਕਰਵਾਉਣ ਦੇ ਦਿੱਤੇ ਨਿਰਦੇਸ਼
. . .  1 minute ago
ਕੁੰਨੂਰ, 8 ਦਸੰਬਰ- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦਾ ਕਹਿਣਾ ਹੈ ਕਿ ਉਹ ਸੀ.ਡੀ.ਐੱਸ. ਬਿਪਿਨ ਰਾਵਤ ਸਮੇਤ ਫ਼ੌਜੀ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ...
ਮੁੱਖ ਮੰਤਰੀ ਚੰਨੀ ਵਲੋਂ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਘਟਨਾ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 1 hour ago
ਚੰਡੀਗੜ੍ਹ, 8 ਦਸੰਬਰ-ਤਾਮਿਲਨਾਡੂ ਦੇ ਕੁੰਨੂਰ 'ਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਨੇ ਸਾਰਿਆਂ ਦੀ ਜਲਦੀ ਸਿਹਤਯਾਬੀ ਅਤੇ ਤੰਦਰੁਸਤੀ..
ਸੀ.ਡੀ.ਐੱਸ. ਬਿਪਨ ਰਾਵਤ ਦੇ ਘਰ ਪਹੁੰਚੇ ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਸੀ.ਡੀ.ਐੱਸ. ਬਿਪਨ ਰਾਵਤ ਦੇ ਘਰ ਪਹੁੰਚੇ ਰਾਜਨਾਥ ਸਿੰਘ..
ਹੈਲੀਕਾਪਟਰ ਹਾਦਸਾ: 5 ਲੋਕਾਂ ਦੀ ਮੌਤ, ਜੰਗਲਾਤ ਮੰਤਰੀ ਨੇ ਮੌਕੇ 'ਤੇ ਪਹੁੰਚ ਕੇ ਲਿਆ ਜਾਇਜ਼ਾ
. . .  about 1 hour ago
ਕੁਨੂੰਰ, 8ਦਸੰਬਰ-ਤਾਮਿਲਨਾਡੂ ਦੇ ਜੰਗਲਾਤ ਮੰਤਰੀ ਕੇ ਰਾਮਚੰਦਰਨ ਦਾ ਕਹਿਣਾ ਹੈ ਕਿ ਮੈਂ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਇੱਥੇ (ਹੈਲੀਕਾਪਟਰ ਹਾਦਸੇ ਵਾਲੀ ਥਾਂ) ਪਹੁੰਚਿਆ ਹਾਂ। ਜਹਾਜ਼ 'ਚ ਸਵਾਰ 14 ਲੋਕਾਂ 'ਚੋਂ 5 ਲੋਕਾਂ ਦੀ ਮੌਤ ਹੋ ਗਈ ...
ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਸਥਿਤੀ 'ਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਚੱਲ ਰਹੀ ਬੈਠਕ
. . .  about 2 hours ago
ਨਵੀਂ ਦਿੱਲੀ, 8 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਤਾਮਿਲਨਾਡੂ 'ਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਚੱਲ ਰਹੀ ਹੈ...
ਸਰਕਾਰ ਵਲੋਂ ਭੇਜੇ ਗਏ ਸੋਧੇ ਹੋਏ ਖਰੜੇ ’ਤੇ ਕਿਸਾਨਾਂ ਦੀ ਕਮੇਟੀ ਦੀ ਬਣੀ ਸਹਿਮਤੀ
. . .  about 2 hours ago
ਨਵੀਂ ਦਿੱਲੀ, 8 ਦਸੰਬਰ-ਕੇਂਦਰ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਇਕ ਦਿਨ ਪਹਿਲਾਂ ਭੇਜੇ ਪ੍ਰਸਤਾਵ ਤੋਂ ਬਾਅਦ ਬੁੱਧਵਾਰ ਨੂੰ ਮੁੜ ਨਵਾਂ ਖਰੜਾ ਭੇਜਿਆ ਗਿਆ ਹੈ। ਜਿਸ ’ਤੇ ਸੋਧੇ ਹੋਏ ਖਰੜੇ ’ਤੇ ਕਿਸਾਨਾਂ ਦੀ ਕਮੇਟੀ ਦੀ ਸਹਿਮਤੀ ਬਣ ਗਈ ਹੈ।...
ਤਾਮਿਲਨਾਡੂ ਵਿਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਵਿਚ ਸਵਾਰਾਂ ਦੇ ਨਾਂਅ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 8 ਦਸੰਬਰ - ਤਾਮਿਲਨਾਡੂ ਵਿਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਵਿਚ 14 ਲੋਕ ਸਵਾਰ ਸਨ। ਇਨ੍ਹਾਂ ਵਿਚ ਸੀ.ਡੀ.ਐਸ. ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲ.ਐਸ....
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਟਵਿੱਟਰ 'ਤੇ ਪੇਜ਼ 'ਤੇ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਯਾਦ ਨੂੰ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ 'ਚ ਗੁਰਦੁਆਰਾ ਸੀਸ ਗੰਜ ਸਾਹਿਬ ਦੀ...
ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਖ਼ਬਰ, ਮਿਲਾਨ ਤੋਂ ਆਏ ਮਾਂ-ਪੁੱਤਰ ਕੋਰੋਨਾ ਪਾਜ਼ੀਟਿਵ
. . .  about 2 hours ago
ਰਾਜਾਸਾਂਸੀ, 8ਦਸੰਬਰ (ਹੇਰ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਮਿਲਾਨ ਤੋਂ ਆਏ ਮਾਂ-ਪੁੱਤ ਦੇ ਹਵਾਈ ਅੱਡੇ 'ਚ ਕੀਤੇ ਗਏ ਟੈਸਟਾਂ ਦੇ ਆਏ ਨਤੀਜੇ 'ਚ ਉਹ ਕੋਰੋਨਾ ਵਾਇਰਸ...
ਓਮੀਕਰੋਨ ਵਾਇਰਸ ਨਾਲ ਨਜਿੱਠਣ ਲਈ ਸਾਡੀ ਪੂਰੀ ਤਿਆਰੀ: ਓ.ਪੀ.
. . .  about 2 hours ago
ਚੰਡੀਗੜ੍ਹ, 8 ਦਸੰਬਰ-ਸਿਹਤ ਮੰਤਰੀ ਅਤੇ ਡਿਪਟੀ ਸੀ.ਐੱਮ. ਓ.ਪੀ. ਸੋਨੀ ਦਾ ਕਹਿਣਾ ਹੈ ਕਿ ਓਮੀਕੋਰਨ ਵਾਇਰਸ ਨੂੰ ਦੇਖਦੇ ਹੋਏ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਸਾਊਥ ਅਫ਼ਰੀਕਾ 'ਚੋਂ ਆਏ ਲੋਕਾਂ ..
ਤਾਮਿਲਨਾਡੂ : ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਘਟਨਾ ਵਾਲੀ ਥਾਂ ਤੋਂ ਲਾਸ਼ਾਂ ਹੋਈਆਂ ਬਰਾਮਦ
. . .  about 2 hours ago
ਕੁੰਨੂਰ, 8 ਦਸੰਬਰ, ਤਾਮਿਲਨਾਡੂ ਦੇ ਕੁੰਨੂਰ 'ਚ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼ ਹੋਇਆ,ਜਿਸ ਵਿਚ ਸੀ.ਡੀ.ਐੱਸ. ਬਿਪਿਨ ਰਾਵਤ ਵੀ ਮੌਜੂਦ ਸਨ | ਉੱਥੇ ਹੀ ਘਟਨਾ ਵਾਲੀ ਥਾਂ ਤੋਂ ਲਾਸ਼ਾਂ ਬਰਾਮਦ ਹੋਈਆਂ ਹਨ | ਲਾਸ਼ਾਂ ਨੂੰ ਤਾਮਿਲਨਾਡੂ ਦੇ ਮਿਲਟਰੀ ਹਸਪਤਾਲ, ਵੈਲਿੰਗਟਨ....
ਰਾਘਵ ਚੱਢਾ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ 'ਤੇ ਸਾਧਿਆ ਨਿਸ਼ਾਨਾ
. . .  about 3 hours ago
ਚੰਡੀਗੜ੍ਹ, 8 ਦਸੰਬਰ (ਸੁਰਿੰਦਰਪਾਲ)-ਰਾਘਵ ਚੱਢਾ ਵਲੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ 'ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸਾਂ ਨੂੰ ਇੰਪਾਊਂਡ ਕਰਨਾ ਵੀ ਕੇਵਲ ਤੇ ਕੇਵਲ ਇਕ ਦਿਖਾਵਾ..
ਕਾਂਗਰਸ ਸਰਕਾਰ ਨੇ ਲਾਇਆ ਲਾਲ ਸਿੰਘ ਨੂੰ ਹਲਕਾ ਸਨੌਰ ਦਾ ਇੰਚਾਰਜ !
. . .  about 3 hours ago
ਪਟਿਆਲਾ, 8 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਵਿਧਾਨ ਸਭਾ ਹਲਕਾ ਸਨੌਰ ਨੂੰ ਲੈ ਕੇ ਕਾਂਗਰਸ ਵਿਚ ਚੱਲ ਰਹੀ ਕਸ਼ਮਕਸ਼ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਨੂੰ ਕਾਂਗਰਸ ਪਾਰਟੀ ਵਲੋਂ ਹਲਕਾ ...
ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਸੀ.ਡੀ.ਐੱਸ. ਬਿਪਿਨ ਰਾਵਤ ਵੀ ਸਨ ਮੌਜੂਦ, ਜਾਂਚ ਦੇ ਆਦੇਸ਼ ਹੋਏ ਜਾਰੀ
. . .  about 1 hour ago
ਕੁੰਨੂਰ, 8 ਦਸੰਬਰ- ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਤਾਮਿਲਨਾਡੂ ਦੇ ਕੁੰਨੂਰ 'ਚ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਹੈ। ਇਸ 'ਚ ਸੀ.ਜੀ.ਐੱਸ. ਬਿਪਿਨ ਰਾਵਤ ...
ਤਾਮਿਲਨਾਡੂ ਦੇ ਕੁੰਨੂਰ ’ਚ ਵੱਡਾ ਹਾਦਸਾ,ਫੌਜ ਦਾ ਹੈਲੀਕਾਪਟਰ ਕ੍ਰੈਸ਼
. . .  about 3 hours ago
ਕੁੰਨੂਰ,8 ਦਸੰਬਰ-ਤਾਮਿਲਨਾਡੂ ਦੇ ਕੁੰਨੂਰ ’ਚ ਵੱਡਾ ਹਾਦਸਾ,ਫੌਜ ਦਾ ਹੈਲੀਕਾਪਟਰ ਕ੍ਰੈਸ਼...
'ਆਪ' ਦਾ ਮੁੱਖ ਮੰਤਰੀ ਚੰਨੀ 'ਤੇ ਸ਼ਬਦੀ ਹਮਲਾ
. . .  about 4 hours ago
ਚੰਡੀਗੜ੍ਹ, 8 ਦਸੰਬਰ - 'ਆਪ' ਨੇ ਮੁੱਖ ਮੰਤਰੀ ਚੰਨੀ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਖੁਫੀਆ ਬੈਠਕ ਹੋਈ ਹੈ | 'ਆਪ' ਦਾ ਕਹਿਣਾ ਹੈ ਕਿ ਮਜੀਠੀਆ ਖ਼ਿਲਾਫ਼ ਕੇਸ ਕਮਜ਼ੋਰ...
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਵਿਖੇ ਹੋਏ ਨਤਮਸਤਕ
. . .  about 4 hours ago
ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਨਿੱਕੂਵਾਲ,ਕਰਨੈਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਵਿਖੇ ਹੋਏ ਨਤਮਸਤਕ..
ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਛੁੱਟੀ ਦਾ ਐਲਾਨ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਨਿੱਕੂਵਾਲ,ਕਰਨੈਲ ਸਿੰਘ)- ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਛੁੱਟੀ ਦਾ ਐਲਾਨ
ਸੁਨੀਲ ਜਾਖੜ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕੀਤਾ ਟਵੀਟ
. . .  about 4 hours ago
ਚੰਡੀਗੜ੍ਹ 8 ਦਸੰਬਰ-ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਟਵੀਟ ਕਰਕੇ ਕਿਹਾ ਕਿ 'ਹਿੰਦ ਕੀ ਚਾਦਰ' ਪੰਜਾਬ..
ਪ੍ਰਭਾਵਿਤ ਦੇਸ਼ਾਂ ਤੋਂ ਦਿੱਲੀ ਆ ਰਹੇ ਲੋਕਾਂ ਦਾ ਕੀਤਾ ਜਾ ਰਿਹਾ ਹੈ ਟੈਸਟ: ਸਤੇਂਦਰ ਜੈਨ
. . .  about 4 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਪ੍ਰਭਾਵਿਤ ਦੇਸ਼ਾਂ ਤੋਂ ਦਿੱਲੀ ਆ ਰਹੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਅਜੇ ਤੱਕ 37 ਲੋਕਾਂ ਨੂੰ ਐੱਲ.ਐੱਨ.ਜੇ.ਪੀ. ਹਸਪਤਾਲ 'ਚ ਦਾਖ਼ਲ ਕਰਵਾਇਆ...
ਸੰਯੁਕਤ ਕਿਸਾਨ ਮੋਰਚੇ ਦੀ 5 ਮੈਂਬਰੀ ਕਮੇਟੀ ਦੀ ਮੀਟਿੰਗ ਜਾਰੀ
. . .  about 4 hours ago
ਨਵੀਂ ਦਿੱਲੀ, 8 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਐਮਰਜੰਸੀ ਮੀਟਿੰਗ ਰੱਖੀ ਗਈ ਹੈ। ਜਿਸ ਵਿਚ ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ, ਸ਼ਿਵ ਕੁਮਾਰ ਕੱਕਾ, ਹਰਿੰਦਰ ਲੱਖੋਵਾਲ, ਅਸ਼ੋਕ ਧਾਵਲੇ ਮੌਜੂਦ ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਸਨਅਤ ਤੇ ਵਪਾਰ

ਨਵੀਂ ਮਾਲਕੀ ਅਧੀਨ ਵੀ ਨਹੀਂ ਬਦਲੇਗਾ 'ਏਅਰ ਇੰਡੀਆ' ਦਾ ਨਾਂਅ- ਪੁਰੀ

ਨਵੀਂ ਦਿੱਲੀ, 17 ਫਰਵਰੀ (ਏਜੰਸੀ)- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਭਰੋਸਾ ਪ੍ਰਗਟਾਇਆ ਕਿ ਏਅਰ ਇੰਡੀਆ ਦੇ ਅਪਨਿਵੇਸ਼ 'ਚ ਇਸ ਵਾਰ ਮੁਸ਼ਕਿਲ ਨਹੀਂ ਆਵੇਗੀ, ਕਿਉਂਕਿ ਸੰਭਾਵਿਤ ਖ਼ਰੀਦਾਰਾਂ ਨੇ ਇਸ 'ਚ ਜੋ ਰੂਚੀ ਦਿਖਾਈ ਹੈ, ਉਹ ਵਿਸ਼ਵਾਸ ਵਧਾਉਣ ਵਾਲੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹੀ ਇੱਛਾ ਹੈ ਕਿ ਏਅਰ ਇੰਡੀਆ ਦਾ ਝੰਡਾ ਅੱਗੇ ਵੀ ਲਹਿਰਾਉਂਦਾ ਰਹੇ | ਪੁਰੀ ਇੱਥੇ ਪ੍ਰਧਾਨ ਮੰਤਰੀ ਦੁਆਰਾ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ 'ਲੇਟਰਜ਼ ਆਫ਼ ਇੰਸੀਪ੍ਰੀਏਸ਼ਨ' ਦੀ ਵੰਡ ਮੌਕੇ ਕਰਵਾਏ ਇਕ ਸਮਾਗਮ 'ਚ ਬੋਲ ਰਹੇ ਸਨ, ਜਿਨ੍ਹਾਂ ਨੇ ਵੁਹਾਨ ਸ਼ਹਿਰ 'ਚ ਫਸੇ ਭਾਰਤੀਆਂ ਉੱਥੋਂ ਕੱਢਣ 'ਚ ਅਹਿਮ ਭੂਮਿਕਾ ਨਿਭਾਈ ਸੀ | ਉਨ੍ਹਾਂ ਨੇ ਸਰਕਾਰੀ ਖੇਤਰ ਇਸ ਏਅਰਲਾਈਨ ਦੇ ਕਰਮਚਾਰੀਆਂ ਨੂੰ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਅਪਨਿਵੇਸ਼ 'ਚ ਚੁਣੇ ਗਏ ਨਿਵੇਸ਼ਕ ਦੇ ਨਾਲ ਭਵਿੱਖ ਦੀ ਵਿਵਸਥਾ ਤੈਅ ਕਰਦੇ ਸਮੇਂ ਕਰਮਚਾਰੀਆਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ | ਏਅਰ ਇੰਡੀਆ ਦੇ ਅਪਨਿਵੇਸ਼ ਦੇ ਲਈ ਕੁਝ ਹਫ਼ਤੇ ਪਹਿਲਾਂ ਸਰਕਾਰ ਨੇ 'ਸ਼ੁਰੂਆਤੀ ਜਾਣਕਾਰੀ ਮੰਗ ਪੱਤਰ' ਜਾਰੀ ਕੀਤਾ ਸੀ | ਇਸ 'ਚ ਨਵੀਂ ਮਾਲਕੀ ਅਧੀਨ ਵੀ ਏਅਰਲਾਈਨ ਨੂੰ ਏਅਰ ਇੰਡੀਆ ਨਾਂਅ ਨਾਲ ਹੀ ਚਲਾਇਆ ਜਾਵੇਗਾ | ਪੁਰੀ ਨੇ ਕਿਹਾ ਕਿ ਕਰਮਚਾਰੀਆਂ ਦੇ ਭਵਿੱਖ ਦੇ ਲਈ ਉਨ੍ਹਾਂ ਨੂੰ ਸਭ ਤੋਂ ਵੱਡਾ ਸਮਰਥਨ ਸਰਕਾਰ ਤੋਂ ਮਿਲਦਾ ਹੈ | ਅਸੀਂ ਸਿਰਫ਼ ਇਹ ਨਹੀਂ ਚਾਹੁੰਦੇ ਕਿ ਏਅਰ ਇੰਡੀਆ ਉੱਡਦੀ ਰਹੇ, ਸਗੋਂ ਅਸੀਂ ਚਾਹੁੰਦੇ ਹਾਂ ਕਿ ਇਹ ਨਿਰੰਤਰ ਚੱਲਦੀ ਰਹੇ ਅਤੇ ਪਿਛਲੇ ਕੁਝ ਸਾਲਾਂ ਦੀਆਂ ਅਨਿਸ਼ਚਤਾਵਾਂ ਖ਼ਤਮ ਹੋਣ |

ਗੂਗਲ ਭਾਰਤ ਸਮੇਤ ਹੋਰ ਦੇਸ਼ਾਂ ਦੇ ਰੇਲਵੇ ਸਟੇਸ਼ਨਾਂ 'ਤੇ ਬੰਦ ਕਰੇਗਾ ਮੁਫ਼ਤ ਵਾਈ-ਫਾਈ ਸੇਵਾ

ਨਵੀਂ ਦਿੱਲੀ, 17 ਫਰਵਰੀ (ਏਜੰਸੀ)- ਗੂਗਲ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਭਾਰਤ ਸਮੇਤ ਹੋਰ ਦੇਸ਼ਾਂ 'ਚ 'ਗੂਗਲ ਸਟੇਸ਼ਨ ਪ੍ਰੋਗਰਾਮ' ਤਹਿਤ ਜੋ ਰੇਲਵੇ ਸਟੇਸ਼ਨਾਂ 'ਤੇ ਮੁਫ਼ਤ ਵਾਈ-ਫਾਈ ਸੇਵਾ ਮੁਹੱਈਆ ਕਰਵਾਉਂਦਾ ਹੈ ਨੂੰ ਬੰਦ ਕਰ ਦੇਵੇਗਾ | ਉਸ ਨੇ ਕਿਹਾ ਕਿ ਹੁਣ ...

ਪੂਰੀ ਖ਼ਬਰ »

ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਅਨੁਮਾਨ ਘਟਾ ਕੇ ਕੀਤਾ 5.4 ਫ਼ੀਸਦੀ

ਨਵੀਂ ਦਿੱਲੀ, 17 ਫਰਵਰੀ (ਏਜੰਸੀ)- ਕ੍ਰੇਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤੀ ਅਰਥ ਵਿਵਸਥਾ 'ਚ ਸੁਧਾਰ ਦੀ ਗਤੀ ਬਹੁਤ ਸੁਸਤ ਰਹਿਣ ਦੀ ਸੰਭਾਵਨਾ ਜਤਾਉਂਦਿਆਂ ਸੋਮਵਾਰ ਨੂੰ ਜੀ.ਡੀ.ਪੀ. ਵਿਕਾਸ ਦਰ ਅਨੁਮਾਨ 'ਚ ਕਟੌਤੀ ਕੀਤੀ ਹੈ | ਏਜੰਸੀ ਨੇ ਚਾਲੂ ਵਿੱਤੀ ਸਾਲ (2019-20) ਦੇ ...

ਪੂਰੀ ਖ਼ਬਰ »

ਆਮਦਨ ਕਰ 'ਚ ਛੋਟ ਖ਼ਤਮ ਕਰਨ ਨੂੰ ਲੈ ਕੇ ਫ਼ਿਲਹਾਲ ਕੋਈ ਸਮਾਂ ਸੀਮਾ ਨਹੀਂ- ਸੀਤਾਰਮਨ

ਹੈਦਰਾਬਾਦ, 17 ਫਰਵਰੀ (ਏਜੰਸੀ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਫ਼ਿਲਹਾਲ ਆਮਦਨ ਕਰ ਸਬੰਧੀ ਛੋਟਾਂ ਅਤੇ ਰਿਆਇਤਾਂ ਨੂੰ ਖ਼ਤਮ ਕਰਨ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ | ਨਵੀਂ ਕਰ ਪ੍ਰਣਾਲੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਦਾ ਮਕਸਦ ਆਸਾਨ, ਛੋਟ ...

ਪੂਰੀ ਖ਼ਬਰ »

ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ

ਮੁੰਬਈ, 17 ਫਰਵਰੀ (ਏਜੰਸੀ)- ਤੇਲ ਤੇ ਗੈਸ ਅਤੇ ਵਿੱਤੀ ਖੇਤਰ ਦੀ ਕੰਪਨੀ ਦੇ ਸ਼ੇਅਰਾਂ 'ਚ ਵਿਕਰੀ ਵਿਚਾਲੇ ਸੈਂਸੇਕਸ ਅਤੇ ਨਿਫਟੀ ਸੋਮਵਾਰ ਨੂੰ ਲਗਾਤਾਰ ਗਿਰਾਵਟ ਦੇ ਨਾਲ ਬੰਦ ਹੋਇਆ | ਬੀ.ਐਸ.ਈ. ਦਾ 30 ਕੰਪਨੀਆਂ ਦੇ ਸ਼ੇਅਰਾਂ ਦਾ ਸੂਚਕ ਅੰਕ ਸੈਂਸੇਕਸ 202.05 ਅੰਕ (ਕਰੀਬ 0.49 ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਸਸਤਾ ਹੋ ਸਕਦੈ ਪੈਟਰੋਲ- ਡੀਜ਼ਲ

ਨਵੀਂ ਦਿੱਲੀ, 17 ਫਰਵਰੀ (ਇੰਟ.)- ਜਦੋਂ ਦਾ ਕੋਰੋਨਾ ਵਾਇਰਸ ਚੀਨ 'ਚ ਫੈਲਿਆ ਹੈ ਇਸ ਨਾਲ ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆ ਗਈ ਹੈ | ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ 'ਚ ਹੋਰ ਕਮੀ ਆਵੇਗੀ | ਕੋਰੋਨਾ ਵਾਇਰਸ ਦੇ ਕਾਰਨ ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਦਿੱਲੀ ਹਵਾਈ ਅੱ ਡੇ 'ਤੇ ਯਾਤਰੀ ਕੋਲੋਂ 42 ਲੱਖ ਦੀ ਵਿਦੇਸ਼ੀ ਕਰੰਸੀ ਬਰਾਮਦ

ਨਵੀਂ ਦਿੱਲੀ, 17 ਫਰਵਰੀ (ਏਜੰਸੀ)- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ.ਜੀ.ਆਈ.) 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐੱਫ਼.) ਨੇ ਇਕ ਯਾਤਰੀ ਕੋਲੋਂ ਵੱਡੀ ਗਿਣਤੀ 'ਚ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਆਈ.ਜੀ.ਆਈ. ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX