ਨਵਾਂਸ਼ਹਿਰ, 18 ਫਰਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਲੱਗਦੈ ਲੌਾਗੋਵਾਲ 'ਚ ਸਕੂਲੀ ਵੈਨ ਦੀ ਵਾਪਰੀ ਘਟਨਾ ਤੋਂ ਇੱਥੋਂ ਦੀ ਟਰੈਫ਼ਿਕ ਪੁਲਿਸ ਨੇ ਸਬਕ ਨਹੀਂ ਲਿਆ | ਜਿਸ ਕਰਕੇ ਸ਼ਹਿਰ ਦੀਆਂ ਛੋਟੀਆਂ, ਮੋਟੀਆਂ ਗਲੀਆਂ 'ਚੋਂ ਲੰਘਦੇ ਛੋਟੇ ਵਾਹਨਾਂ 'ਚ ਨੰਨ੍ਹੀਆਂ ਜ਼ਿੰਦਗੀਆਂ ਨੂੰ ਤੁੰਨ-ਤੁੰਨ ਕੇ ਭਰਿਆ ਜਾ ਰਿਹਾ ਹੈ | ਇੱਥੇ ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਲੌਾਗੋਵਾਲ ਵਿਖੇ ਵਾਪਰੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ 'ਚ ਸਮੂਹ ਸਕੂਲ ਵਾਹਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ | ਜਿਸ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਕੂਲ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕਰਨ ਬਾਰੇ ਆਖਿਆ ਗਿਆ ਸੀ ਪਰ ਟਰੈਫ਼ਿਕ ਪੁਲਿਸ ਮੁੱਖ ਮਾਰਗਾਂ ਤੇ ਹੀ ਇਕਾ-ਦੁੱਕਾ ਸਕੂਲ ਵਾਹਨਾਂ ਦਾ ਨਿਰੀਖਣ ਕਰਨ ਉਪਰੰਤ ਸਕੂਟਰ, ਮੋਟਰ ਸਾਈਕਲਾਂ ਦੇ ਚਲਾਨ ਕੱਟਣ 'ਚ ਮਸਰੂਫ਼ ਹੈ ਹੁਣ ਸਿਵਲ ਪ੍ਰਸ਼ਾਸਨ ਵਲੋਂ ਪੁਲਿਸ ਦੇ ਸਹਿਯੋਗ ਨਾਲ ਬੀਤੇ ਕੱਲ੍ਹ ਤੋਂ ਸਕੂਲੀ ਬੱਚਿਆਂ ਦੀਆਂ ਬੱਸਾਂ ਦੇ ਚਲਾਨ ਕੀਤੇ ਜਾ ਰਹੇ ਹਨ | ਜਦ ਕਿ ਸ਼ਹਿਰ ਦੀਆਂ ਛੋਟੀਆਂ ਗਲੀਆਂ 'ਚੋਂ ਛੋਟੇ-ਛੋਟੇ ਵਾਹਨ ਕੋਈ ਵਾਹਨਾਂ ਤੇ ਪ੍ਰੈੱਸ ਅਤੇ ਕੋਈ ਐਾਟੀ ਕੁਰੱਪਸ਼ਨ ਬਿਊਰੋ ਆਦਿ ਸ਼ਬਦ ਲਿਖਾ ਕੇ ਧੌਾਸ ਜਮਾਉਂਦਿਆਂ ਮਾਸੂਮਾਂ ਦੀਆਂ ਜ਼ਿੰਦਗੀਆਂ ਨਾਲ ਲਗਾਤਾਰ ਖਿਲਵਾੜ ਕਰਦੇ ਆ ਰਹੇ ਹਨ ਜੋ ਟਰੈਫ਼ਿਕ ਪੁਲਿਸ ਨੂੰ ਨਜ਼ਰ ਨਹੀਂ ਆਉਂਦੇ | ਇਸ ਤੋਂ ਇਲਾਵਾ ਬਹੁਤੇ ਤਿੰਨ ਪਹੀਆ ਵਾਹਨ ਵੀ ਚੰਦ ਕੁ ਪੈਸਿਆਂ ਦੀ ਖ਼ਾਤਰ ਆਪਣੇ ਵਾਹਨਾਂ 'ਚ ਲੋੜ ਤੋਂ ਵੱਧ ਵਿਦਿਆਰਥੀ ਲੱਦ ਕੇ ਸ਼ਹਿਰ 'ਚ ਘੁੰਮਦੇ ਆਮ ਵੇਖੇ ਜਾ ਸਕਦੇ ਹਨ | ਰੋਜ਼ਾਨਾ ਵੀ.ਆਈ.ਪੀਜ਼ ਦੇ ਲੰਘਣ ਤੋਂ ਬਾਅਦ ਸੜਕਾਂ ਤੋਂ ਟਰੈਫ਼ਿਕ ਨਿਯਮ ਖੰਭ ਲਾ ਕੇ ਉੱਡ ਜਾਂਦੇ ਹਨ ਅਤੇ ਵਾਹਨ ਚਾਲਕ ਆਪਣੀ ਮਰਜ਼ੀ ਨਾਲ ਟਰੈਫ਼ਿਕ ਨਿਯਮਾਂ 'ਚ ਵਿਘਨ ਪਾਉਂਦੇ ਨੇ | ਇੱਥੇ ਹੀ ਬੱਸ ਨਹੀਂ ਸਕੂਲਾਂ 'ਚ ਪੜ੍ਹਦੇ ਨੌਜਵਾਨ ਅਕਸਰ ਦੋ ਪਹੀਆ ਵਾਹਨਾਂ 'ਤੇ ਤਿੰਨ ਤਿੰਨ ਸਵਾਰ ਹੋ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਇਨ੍ਹਾਂ 'ਤੇ ਵੀ ਟਰੈਫ਼ਿਕ ਨਿਯਮ ਲਾਗੂ ਨਹੀਂ ਹੁੰਦੇ ਅਤੇ ਇਹ ਛੋਟੇ ਵਾਹਨ 'ਸੇਫ਼ ਸਕੂਲ ਵਾਹਨ' ਦੀਆਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੇ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਅਤੇ ਕੁਝ ਨਿੱਜੀ ਸਕੂਲਾਂ ਜਿਨ੍ਹਾਂ ਪਾਸ ਵਾਹਨ ਨਹੀਂ ਹਨ ਉਨ੍ਹਾਂ ਸਕੂਲਾਂ ਦੇ ਵਿਦਿਆਰਥੀ ਮਜਬੂਰਨ ਥਰੀ ਵੀਲਰਾਂ ਰਾਹੀਂ ਸਕੂਲ ਜਾਂਦੇ ਹਨ | ਵਿਦਿਆਰਥੀਆਂ ਦੇ ਮਾਪੇ ਲਗਾਤਾਰ ਸਰਕਾਰ ਪਾਸੋਂ ਮੰਗ ਕਰਦੇ ਆ ਰਹੇ ਹਨ ਕਿ ਖ਼ਾਸ ਕਰਕੇ ਲੜਕੀਆਂ ਦੀ ਸੁਰੱਖਿਆ ਲਈ ਵਾਹਨਾਂ ਦਾ ਜ਼ਰੂਰ ਪ੍ਰਬੰਧ ਕੀਤਾ ਜਾਵੇ | ਜਦੋਂ ਇਸ ਸਬੰਧੀ ਐੱਸ.ਡੀ.ਐਮ. ਜਗਦੀਸ਼ ਸਿੰਘ ਜੌਹਲ ਨਾਲ ਫ਼ੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਸਬੰਧਤ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ |
ਮਜਾਰੀ/ਸਾਹਿਬਾ, 18 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ 19 ਫਰਵਰੀ ਦਿਨ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ | ਇਸ ਮੌਕੇ ਅੱਖਾਂ ਦੇ ...
ਬੰਗਾ, 18 ਫਰਵਰੀ (ਕਰਮ ਲਧਾਣਾ)- ਸੰਜੋਗ ਕਮਿਊਨਿਟੀ ਹਾਲ ਲਧਾਣਾ ਉੱਚਾ ਵਿਖੇ ਸੰਜੋਗ ਹਾਲ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ 20 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਮੁਫ਼ਤ ਸਿਹਤ ਅਤੇ ਅੱਖਾਂ ਦਾ ਮੁਫ਼ਤ ਜਾਂਚ ...
ਭੱਦੀ, 18 ਫਰਵਰੀ (ਨਰੇਸ਼ ਧੌਲ)-ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀਵਾਲਿਆਂ ਦੇ ਚੇਲੇ ਸਵਾਮੀ ਦਵਿੰਦਰਾ ਨੰਦ ਭੂਰੀਵਾਲੇ ਬੀਤੇ ਦਿਨ ਅਚਾਨਕ ਹੀ ਗੁਰੂ ਚਰਨਾ ਵਿਚ ਜਾ ਬਿਰਾਜੇ | ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੁਟੀਆ ਸਾਹਿਬ ਬਾਬਾ ਅਵਧੂਤ ਪਿੰਡ ਥੋਪੀਆ ਵਿਖੇ ਸਵਾਮੀ ...
ਨਵਾਂਸ਼ਹਿਰ, 18 ਫਰਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੁਮਾਰ, ਯੂਵਾ ਸੰਗਠਨ ਮੰਤਰੀ ਪੰਜਾਬ ਸਨੀ ਮਹਿਤਾ, ਜ਼ਿਲ੍ਹਾ ਯੂਥ ਪ੍ਰਧਾਨ ਲਖਵੀਰ ਲੱਕੀ ਦੀ ਅਗਵਾਈ ਹੇਠ ਚੰਡੀਗੜ੍ਹ ਚੌਾਕ ਵਿਖੇ ਅੱਤਵਾਦ ਅਤੇ ...
ਮੁਕੰਦਪੁਰ, 18 ਫਰਵਰੀ (ਦੇਸ ਰਾਜ ਬੰਗਾ)- ਕੁਟੀਆ ਸੰਤ ਸ਼ਹਿਨਸ਼ਾਹ ਪ੍ਰਬੰਧਕ ਕਮੇਟੀ ਮੁਕੰਦਪੁਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਦਾ ਸਲਾਨਾ ਸ਼ਿਵਰਾਤਰੀ ਮੇਲਾ ਡੇਰਾ ਪ੍ਰੇਮਪੁਰਾ ਜਗਤਪੁਰ-ਬਘੌਰਾ ਦੇ ਮੁੱਖੀ ਸੰਤ ਅਮਰੀਕ ਦਾਸ ਦੀ ...
ਨਵਾਂਸ਼ਹਿਰ, 18 ਫਰਵਰੀ (ਗੁਰਬਖਸ਼ ਸਿੰਘ ਮਹੇ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਪੂਨਾ ਰਾਣੀ ਦੀ ਪ੍ਰਧਾਨਗੀ ਹੇਠ ਬਾਰਾਂਦਰੀ ਬਾਗ ਨਵਾਂਸ਼ਹਿਰ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਸੂਬਾ ਪ੍ਰਧਾਨ ਨੇ ਕਿਹਾ ਕਿ ...
ਕਾਠਗੜ੍ਹ, 18 ਫਰਵਰੀ (ਬਲਦੇਵ ਸਿੰਘ ਪਨੇਸਰ)- ਥਾਣਾ ਕਾਠਗੜ੍ਹ ਦੀ ਪੁਲਿਸ ਵਲੋਂ 95 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਥਾਣਾ ਕਾਠਗੜ੍ਹ ਦੇ ਐੱਸ.ਐੱਚ.ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਇਕ ਗੁਪਤ ...
ਬੰਗਾ, 18 ਫਰਵਰੀ (ਲਾਲੀ ਬੰਗਾ) - ਰੋਪੜ ਬਾਡੀ ਬਿਲਡਿੰਗ ਅਤੇ ਫਿਜੀਕ ਐਸੋਸੀਏਸ਼ਨ ਵਲੋਂ ਕਰਵਾਏ ਗਏ ਓਪਨ ਪੰਜਾਬ, ਮਿਸਟਰ ਪੰਜਾਬ ਅਤੇ ਮਿਸਟਰ ਰੋਪੜ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਦੌਰਾਨ ਜੀ. ਸਟਾਰ ਜਿੰਮ ਬੰਗਾ ਦੇ ਬਾਡੀ ਬਿਲਡਰ ਬਲਜੀਤ ਕੁਮਾਰ ਨੇ ਸ਼ਾਨਦਾਰ ...
ਬੰਗਾ, 18 ਫਰਵਰੀ (ਜਸਬੀਰ ਸਿੰਘ ਨੂਰਪੁਰ)- ਪੰਜਾਬ ਕਾਂਗਰਸ ਸੇਵਾ ਦਲ ਵਲੋਂ ਕੱਢੀ ਤਿੰਨ ਦਿਨਾ ਭਾਰਤ ਜੋੜੋ ਤਿਰੰਗਾ ਯਾਤਰਾ ਲੁਧਿਆਣਾ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਦੇ ਸਮਾਰਕ ਖਟਕੜ ਕਲਾਂ ਵਿਖੇ ਪੁੱਜੀ | ਜਿੱਥੇ ਪ੍ਰਧਾਨ ਨਿਰਮਲ ਕੈੜਾ ਸਮੇਤ ਸਮੁੱਚੇ ...
ਮਜਾਰੀ/ਸਾਹਿਬਾ, 18 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਮੰਡੇਰ ਪਰਿਵਾਰ ਵਲੋਂ ਜਥੇ: ਸਵ: ਸੁੱਚਾ ਸਿੰਘ ਬਕਾਪੁਰ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ 19 ਫਰਵਰੀ ਦਿਨ ਬੁੱਧਵਾਰ ਨੂੰ ਸ਼ਿਵ ਮੰਦਰ ਪਿੰਡ ਬਕਾਪੁਰ ਵਿਖੇ ਲਗਾਇਆ ਜਾ ਰਿਹਾ ਹੈ | ਜਿਸ ਵਿਚ ਅੱਖਾਂ ...
ਬੰਗਾ, 18 ਫਰਵਰੀ (ਜਸਬੀਰ ਸਿੰਘ ਨੂਰਪੁਰ)- ਗੁਰੂ ਰਵਿਦਾਸ ਨੇ ਸਮਾਜ ਅੰਦਰ ਚੇਤਨਾ ਪੈਦਾ ਕਰਕੇ ਭੇਦ ਭਾਵ ਖਿਲਾਫ ਆਵਾਜ਼ ਉਠਾਈ | ਇਹ ਪ੍ਰਗਟਾਵਾ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਪਿੰਡ ਸਰਹਾਲ ਕਾਜੀਆਂ ਵਿਖੇ ਕਰਵਾਏ ਪ੍ਰਕਾਸ਼ ਪੁਰਬ ਸਮਾਗਮ ...
ਭੱਦੀ, 18 ਫਰਵਰੀ (ਨਰੇਸ਼ ਧੌਲ)-ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਹਿਤ ਜਿੱਥੇ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਉੱਥੇ ਕੁਝ ਸਮਾਜ ਸੇਵੀਆਂ ਅਤੇ ਐਨ.ਆਰ.ਆਈ. ਵੀਰਾਂ ਵਲੋਂ ਵੀ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ | ਜਿਸ ਦੇ ਤਹਿਤ ...
ਬੰਗਾ, 18 ਫਰਵਰੀ (ਜਸਬੀਰ ਸਿੰਘ ਨੂਰਪੁਰ)- ਬੰਗਾ ਦੇ ਵਾਰਡ ਨੰਬਰ ਬਾਰਾਂ ਗਾਂਧੀ ਨਗਰ 'ਚ ਬਿਜਲੀ ਦੇ ਪਏ ਖੰਭੇ ਦੁਰਘਟਨਾ ਨੂੰ ਸੱਦਾ ਦੇ ਰਹੇ ਹਨ ਜਿਨ੍ਹਾਂ ਨੂੰ ਪਾਸੇ ਕਰਨ 'ਚ ਕੋਈ ਵੀ ਬਿਜਲੀ ਅਧਿਕਾਰੀ ਯਤਨ ਨਹੀਂ ਕਰ ਰਿਹਾ | ਵਾਰਡ ਨੰਬਰ ਬਾਰਾਂ ਦੇ ਕੌਾਸਲਰ ਬਹਾਦਰ ਸਿੰਘ ...
ਨਵਾਂਸ਼ਹਿਰ, 18 ਫਰਵਰੀ (ਗੁਰਬਖਸ਼ ਸਿੰਘ ਮਹੇ)- ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਪੱਤਰਕਾਰ ਹਰਮਿੰਦਰ ਸਿੰਘ ਪਿੰਟੂ ਦੀ ਮਾਤਾ ਇੰਦਰਪਾਲ ਕੌਰ (70) ਪਤਨੀ ਸਵ: ਗੁਰਜੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਨਵਾਂਸ਼ਹਿਰ ਦੀ ...
ਬੰਗਾ, 18 ਫਰਵਰੀ (ਲਾਲੀ ਬੰਗਾ) - ਨਿਊ ਮਾਡਲ ਕਲੋਨੀ ਨੇੜੇ ਜੀ. ਐਨ. ਮਿੱਲ ਗੜ੍ਹਸ਼ੰਕਰ ਰੋਡ ਬੰਗਾ ਦੇ ਵਾਸੀ ਡੀ. ਐਸ. ਪੀ ਭਜਨ ਸਿੰਘ ਦੀ ਅਗਵਾਈ ਵਿਚ ਹਲਕਾ ਇੰਚਾਰਜ ਬੰਗਾ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਵੀਰ ਸਿੰਘ ਪੱਲੀ ਝਿੱਕੀ ਨੂੰ ...
ਬਲਾਚੌਰ, 18 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਆਮ ਲੋਕਾਂ ਖ਼ਾਸਕਰ ਵਿਦਿਆਰਥੀ ਵਰਗ ਦੀ ਕਿਤਾਬਾਂ ਪ੍ਰਤੀ ਦਿਲਚਸਪੀ ਵਿਚ ਵਾਧਾ ਕਰਨ ਦੇ ਮੰਤਵ ਨਾਲ ਨੈਸ਼ਨਲ ਬੁੱਕ ਟਰੱਸਟ ਇੰਡੀਆ ਵਲੋਂ ਸ਼ੁਰੂ ਕੀਤੀ ਪੰਜਾਬ ਪੁਸਤਕ ਪ੍ਰਕਰਮਾ ਮੁਹਿੰਮ ਤਹਿਤ ਪੁਸਤਕ ਪ੍ਰਦਰਸ਼ਨੀ ...
ਬਲਾਚੌਰ, 18 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਕਾਂਗਰਸ ਹਾਈ ਕਮਾਂਡ ਵਲੋਂ ਹਾਲ ਵਿਚ ਪੰਜਾਬ ਕਾਂਗਰਸ ਓ.ਬੀ.ਸੀ. ਸੈੱਲ ਦੇ ਨਿਯੁਕਤ ਕੀਤੇ ਜਨਰਲ ਸਕੱਤਰ ਨਵੀਨ ਚੌਧਰੀ ਆਦੋਆਣਾ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਤੋਂ ...
ਨਵਾਂਸ਼ਹਿਰ, 18 ਫਰਵਰੀ (ਗੁਰਬਖਸ਼ ਸਿੰਘ ਮਹੇ)- ਸਿਹਤ ਵਿਭਾਗ ਵਲੋਂ 1 ਫਰਵਰੀ ਤੋਂ 15 ਫਰਵਰੀ 2020 ਤੱਕ ਮਨਾਏ ਗਏ 33ਵੇਂ ਡੈਂਟਲ ਸਿਹਤ ਪੰਦ੍ਹਰਵਾੜੇ ਦਾ ਸਮਾਪਤੀ ਸਮਾਗਮ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਡਾ: ਆਰ.ਪੀ.ਭਾਟੀਆ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਇਸ ...
ਮੁਕੰਦਪੁਰ, 18 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)- ਬਲਾਕ ਔੜ ਦੇ ਪਿੰਡ ਰਟੈਂਡਾ ਦੇ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਹੇਠ ਰੱਖੇ ਹੋਏ ਸ੍ਰੀ ...
ਬਹਿਰਾਮ, 18 ਫਰਵਰੀ (ਨਛੱਤਰ ਸਿੰਘ ਬਹਿਰਾਮ) - ਪੁਲਿਸ ਥਾਣਾ ਬਹਿਰਾਮ ਨੂੰ ਉਸ ਵੇਲੇ ਹੋਰ ਕਾਮਯਾਬੀ ਮਿਲੀ ਜਦੋਂ ਅਦਾਲਤ ਦੇ ਇਕ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਥਾਣਾ ਇੰਚਾਰਜ ਮੈਡਮ ਨਰੇਸ਼ ਕੁਮਾਰੀ ਨੇ ਦੱਸਿਆ ਕਿ ਬਲਵੰਤ ਸਿੰਘ ਉਰਫ ਬੰਤੂ ...
ਪੋਜੇਵਾਲ ਸਰਾਂ, 18 ਫਰਵਰੀ (ਨਵਾਂਗਰਾਈਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਹਰਚਰਨ ਸਿੰਘ ਵਲੋਂ ਅੱਜ ਇਸ ਇਲਾਕੇ ਦੇ ਵੱਖ-ਵੱਖ ਸਕੂਲਾਂ ਦੀ ਵਿਸ਼ੇਸ਼ ਵਿਜ਼ਟ ਕੀਤੀ ਗਈ | ਇਸ ਵਿਜ਼ਟ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਹਰਚਰਨ ਸਿੰਘ ਵਲੋਂ ਸ.ਹ.ਸ. ਚਾਂਦਪੁਰ ...
ਉੜਾਪੜ/ਲਸਾੜਾ, 18 ਫਰਵਰੀ (ਲਖਵੀਰ ਸਿੰਘ ਖੁਰਦ)- ਗੁਰੂ ਰਵਿਦਾਸ ਦਾ ਜਨਮ ਦਿਹਾੜਾ ਪਿੰਡ ਲਸਾੜਾ ਦੀ ਸਮੂਹ ਸਾਧ ਸੰਗਤ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | 15 ਫਰਵਰੀ ਨੂੰ ਗੁਰਦੁਆਰਾ ਸੁੱਖ ਸਾਗਰ ਸਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ...
ਮੁਕੰਦਪੁਰ, 18 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਹਕੀਮਪੁਰ ਵਿਖੇ 25ਵੇਂ ਸ. ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡ ਮੇਲਾ ਜੋ 28 ਫਰਵਰੀ ਤੇ 1 ਮਾਰਚ ਨੂੰ ਸ. ਨਿਰੰਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਜਗਤਪੁਰ ਵਿਖੇ ...
ਮੁਕੰਦਪੁਰ, 18 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)- ਬਲਾਕ ਔੜ ਦੇ ਪਿੰਡ ਬੱਲੋਵਾਲ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦਿਹਾੜੇ ਦੇ ਸਬੰਧ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਹੇਠ ਅਤੇ ਪੰਜ ਪਿਆਰਾਂ ਦੀ ਅਗਵਾਈ ਅਧੀਨ ਵਿਸ਼ਾਲ ਨਗਰ ਕੀਰਤਨ ਸਜਾਇਆ ...
ਔੜ, 18 ਫਰਵਰੀ (ਜਰਨੈਲ ਸਿੰਘ ਖੁਰਦ)- ਪਿਛਲੇ ਕਾਫ਼ੀ ਸਾਲਾਂ ਤੋਂ ਫਿਲੌਰ, ਔੜ-ਰਾਹੋਂ ਸੜਕ 'ਤੇ ਪ੍ਰੀਮਿਕਸ ਨਹੀਂ ਪਿਆ, ਪਰ ਇਹ ਗੱਲ ਸੱਚ ਹੈ ਕਿ ਲਗ-ਪਗ 40 ਕਿੱਲੋਮੀਟਰ ਲੰਬੀ ਇਹ ਸੜਕ ਜੋ ਅਨੇਕਾਂ ਪਿੰਡਾਂ ਨੂੰ ਦੋ ਜ਼ਿਲਿ੍ਹਆਂ ਨਾਲ ਜੋੜਦੀ ਹੈ, ਪਿਛਲੇ 15/18 ਸਾਲਾਂ ਤੋਂ ...
ਨਵਾਂਸ਼ਹਿਰ, 18 ਫ਼ਰਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਮਾਰਚ ਮਹੀਨੇ ਲਾਏ ਜਾ ਰਹੇ 'ਹਾਈ ਐਾਡ ਰੁਜ਼ਗਾਰ ਮੇਲਿਆਂ' 'ਚ ਭਾਗ ਲੈਣ ਦੇ ਚਾਹਵਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਤੀਸਰੀ ਮੰਜ਼ਿਲ ਜ਼ਿਲ੍ਹਾ ...
ਨਵਾਂਸ਼ਹਿਰ, 18 ਫਰਵਰੀ (ਗੁਰਬਖਸ਼ ਸਿੰਘ ਮਹੇ)-ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੀ ਅਗਵਾਈ ਹੇਠ ਆਰੀਆ ਸਮਾਜ ਨਵਾਂਸ਼ਹਿਰ ਵਲੋਂ ਆਰ.ਕੇ.ਆਰੀਆ ਕਾਲਜ ਵਿਖੇ ਮਹਾਂ ਰਿਸ਼ੀ ਦਯਾਨੰਦ ਸਰਸਵਤੀ ਦਾ ਜਨਮ ਦਿਵਸ ਅਤੇ ਦੂਸਰਾ ਪੰਡਿਤ ਹਰਬੰਸ ਲਾਲ ਸ਼ਰਮਾ ਸਾਲਾਨਾ ਯਾਦਗਾਰੀ ...
ਘੁੰਮਣਾ, 18 ਫਰਵਰੀ (ਮਹਿੰਦਰ ਪਾਲ ਸਿੰਘ) - ਪਿੰਡ ਘੁੰਮਣਾਂ 'ਚ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਗਾਇਕ ਮਨੀ ...
ਬੰਗਾ, 18 ਫਰਵਰੀ (ਕਰਮ ਲਧਾਣਾ)- ਸਨਾਤਨ ਮੱਤ ਨਾਲ ਸਬੰਧਿਤ ਇਤਿਹਾਸਕ ਮੱਠ ਜੋ ਕਿ ਇਸ ਤਹਿਸੀਲ ਦੇ ਪਿੰਡ ਪੱਦੀ ਮੱਠਵਾਲੀ ਵਿਖੇ ਸਥਿੱਤ ਹੈ ਵਿਖੇ ਦੋ ਰੋਜਾ ਸ਼ਿਵਰਾਤਰੀ ਸਮਾਗਮ 21 ਅਤੇ 22 ਫਰਵਰੀ ਨੂੰ ਕਰਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੱਠ ਦੇ ਪ੍ਰਬੰਧਕ ...
ਔੜ/ਝਿੰਗੜਾਂ, 18 ਫਰਵਰੀ (ਕੁਲਦੀਪ ਸਿੰਘ ਝਿੰਗੜ)- ਧੰਨ-ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਦੀ ਸੁਖ-ਸ਼ਾਂਤੀ ਲਈ ਉਨ੍ਹਾਂ ਦੇ ਤਪੋ ਅਸਥਾਨ ਛੱਪੜੀ ਸਾਹਿਬ ਪਿੰਡ ਝਿੰਗੜਾਂ ਦੀ ਮੁੱਖ ਸੇਵਾਦਾਰ ਬੀਬੀ ਰੇਸ਼ਮੋ ਦੀ ਰਹਿਨੁਮਾਈ ਹੇਠ ...
ਬਹਿਰਾਮ, 18 ਫਰਵਰੀ (ਨਛੱਤਰ ਸਿੰਘ ਬਹਿਰਾਮ) - ਉੱਘੇ ਸਮਾਜ ਸੇਵਕ ਸਵ: ਸ਼ਾਮ ਸਿੰਘ ਅਟਵਾਲ ਦੀ ਯਾਦ ਵਿਚ ਚਾਚਾ ਪਿਆਰਾ ਸਿੰਘ ਅਟਵਾਲ ਕੋਠੀ ਵਾਲੇ ਚੈਰੀਟੇਬਲ ਸੁਸਾਇਟੀ ਵਲੋਂ ਗ੍ਰਾਮ ਪੰਚਾਇਤ ਬਹਿਰਾਮ ਦੇ ਸਹਿਯੋਗ ਨਾਲ ਮੁਫ਼ਤ ਹੋਮੀਓਪੈਥਿਕ ਮੈਡੀਕਲ ਜਾਂਚ ਕੈਂਪ ਲਗਾਇਆ ...
ਨਵਾਂਸ਼ਹਿਰ, 18 ਫਰਵਰੀ (ਗੁਰਬਖਸ਼ ਸਿੰਘ ਮਹੇ)- ਧਾਰਮਿਕ ਉਤਸਵ ਕਮੇਟੀ ਦੇ ਪ੍ਰਧਾਨ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਦੱਸਿਆ ਕਿ 21 ਫਰਵਰੀ ਨੂੰ ਨਵਾਂਸ਼ਹਿਰ ਵਿਖੇ ਮਹਾ ਸ਼ਿਵਰਾਤਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 20 ਫਰਵਰੀ ਨੂੰ ...
ਔੜ/ਝਿੰਗੜਾਂ, 18 ਫਰਵਰੀ (ਕੁਲਦੀਪ ਸਿੰਘ ਝਿੰਗੜ)- ਪਿੰਡ ਪਰਾਗਪੁਰ ਵਿਖੇ ਗੁਰੂ ਰਵਿਦਾਸ ਦਾ ਆਗਮਨ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲ੍ਹਾ ਪਹਿਨਾਉਣ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ...
ਬਹਿਰਾਮ, 18 ਫਰਵਰੀ (ਨਛੱਤਰ ਸਿੰਘ ਬਹਿਰਾਮ) - ਰੈੱਡ ਕਰਾਸ ਨਸ਼ਾ ਮੁਕਤੀ ਹਸਪਤਾਲ ਨਵਾਂਸ਼ਹਿਰ ਵਲੋਂ ਬਹਿਰਾਮ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਟੀਮ ਦੇ ਮੈਂਬਰ ਚਰਨ ਸਿੰਘ ਵਲੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ...
ਮੁਕੰਦਪੁਰ, 18 ਫਰਵਰੀ (ਦੇਸ ਰਾਜ ਬੰਗਾ)- ਸੰਤ ਸ਼ਹਿਨਸ਼ਾਹ ਕੁਟੀਆ ਮੁੁਕੰਦਪੁਰ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਸਮੂਹ ਪ੍ਰਬੰਧਕ ਕਮੇਟੀ, ਨਗਰ ਵਾਸੀਆਂ ਅਤੇ ਪੰਚਾਇਤ ਮੁਕੰਦਪੁਰ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ 23 ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ...
ਬੰਗਾ, 18 ਫਰਵਰੀ (ਲਾਲੀ ਬੰਗਾ)- ਸਮਾਜ ਸੇਵਾ ਦੇ ਖੇਤਰ ਵਿਚ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾ ਤਤਪਰ ਸ਼ਖਸ਼ੀਅਤ ਉੱਘੇ ਸਮਾਜ ਸੇਵੀ ਤੇ ਖੂਨਦਾਨੀ ਬਲਵੀਰ ਸਿੰਘ ਝਿੱਕਾ ਦਾ ਬਲੱਡ ਡੋਨਰ ਕੌਾਸਲ ਨਵਾਂਸ਼ਹਿਰ ਵਿਖੇ ਖੂਨਦਾਨ ਕਰਨ ਮੌਕੇ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ...
ਬੰਗਾ, 18 ਫਰਵਰੀ (ਕਰਮ ਲਧਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਜੋ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਦਾਨੀ ਦਰਵਾਰਾ ਸਿੰਘ ਪਰਿਹਾਰ ਸਨ | ਸਮਾਗਮ ਦੀ ਪ੍ਰਧਾਨਗੀ ਸਕੂਲ ...
ਰਾਹੋਂ, 18 ਫਰਵਰੀ (ਬਲਬੀਰ ਸਿੰਘ ਰੂਬੀ)- ਪੀ.ਐੱਸ.ਪੀ.ਸੀ.ਐਲ. (ਪਾਵਰਕਾਮ) ਵਲੋਂ ਜਾਡਲਾ ਤੋਂ ਚੰਦਗਾੜ ਨੇੜੇ ਨੀਲੋਵਾਲ ਵੱਲ 66 ਕੇ.ਵੀ. ਲਾਇਨ ਵਿਛਾ ਕੇ ਕਿਸਾਨਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ | ਇਹ ਸ਼ਬਦ ਕਿਸਾਨ ਆਗੂ ਅਤੇ ਉੱਘੇ ਸਮਾਜ ਸੇਵਕ ਮਲਕੀਤ ਸਿੰਘ ਕਾਹਲੋਂ ਅਤੇ ...
ਰਾਹੋਂ, 18 ਫਰਵਰੀ (ਬਲਬੀਰ ਸਿੰਘ ਰੂਬੀ)- ਸਰਪੰਚ ਪਿ੍ਤਪਾਲ ਸਿੰਘ ਭਾਰਟਾ ਦੀ ਮਾਤਾ ਰਤਨ ਕੌਰ (90) ਦੀ ਅੰਤਿਮ ਯਾਤਰਾ ਵਿਚ ਧਾਰਮਿਕ, ਰਾਜਨੀਤਿਕ ਅਤੇ ਭਾਰਟਾ ਖ਼ੁਰਦ ਦੇ ਸਮਾਜਸੇਵੀ ਸ਼ਖ਼ਸੀਅਤਾਂ ਨੇ ਭਾਗ ਲਿਆ | ਫਿਲੌਰ ਰੋਡ ਨਜ਼ਦੀਕ ਸਥਿਤ ਸ਼ਮਸ਼ਾਨ ਘਾਟ ਵਿਚ ਉਨ੍ਹਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX