ਤਾਜਾ ਖ਼ਬਰਾਂ


ਪੰਜਾਬ ਪੁਲਿਸ ਦੀ ਭਰਤੀ , ਨੋਟੀਫਿਕੇਸ਼ਨ ਜਾਰੀ
. . .  24 minutes ago
ਚੰਡੀਗੜ੍ਹ, 25 ਜੂਨ - ਪੰਜਾਬ ਪੁਲਿਸ ਦੀ ਭਰਤੀ - 2021 ਨੂੰ ...
ਸੜਕੀ ਹਾਦਸੇ ਵਿਚ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
. . .  30 minutes ago
ਗੁਰਾਇਆ, 25 ਜੂਨ ( ਚਰਨਜੀਤ ਸਿੰਘ ਦੁਸਾਂਝ) - ਨਜ਼ਦੀਕੀ ਬੀੜ ਬੰਸੀਆਂ ਰੂਪੋਵਾਲ ਬਾਗ ਵਾਲੇ ਚੁਰਾਹੇ ਤੇ ਦੋ ਮੋਟਰਸਾਈਕਲਾਂ ...
ਅੰਮ੍ਰਿਤਸਰ 'ਚ ਕੋਰੋਨਾ ਦੇ 30 ਨਵੇਂ ਮਾਮਲੇ ਆਏ ਸਾਹਮਣੇ
. . .  36 minutes ago
ਅੰਮ੍ਰਿਤਸਰ , 25 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ...
ਐਨ.ਪੀ.ਏ. 'ਚ ਕੀਤੀ ਕਟੌਤੀ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਓ.ਪੀ.ਡੀ. ਸੇਵਾਵਾਂ ਬੰਦ ਰੱਖੀਆਂ
. . .  49 minutes ago
ਹੁਸ਼ਿਆਰਪੁਰ, 25 ਜੂਨ (ਬਲਜਿੰਦਰਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਸਰਕਾਰੀ ਡਾਕਟਰਾਂ ਦੇ ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਅੱਜ ਜੁਆਇੰਟ ...
ਪਿੰਡ ਕਰੀਰ ਵਾਲੀ (ਜੈਤੋ) ਦੇ ਨੌਜਵਾਨ ਦੀ ਨਸ਼ੇ ਨਾਲ ਮੌਤ
. . .  about 1 hour ago
ਜੈਤੋ, 25 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਸਥਾਨਕ ਬਿਜਲੀ ਬੋਰਡ ਦੀ ਖਾਲੀ ਪਈ ਬਿਲਡਿੰਗ 'ਚ ਅੱਜ ਸਵੇਰੇ ਨੌਜਵਾਨ ਦੀ ਲਾਸ਼ ...
ਰਿਕਵਰੀ ਦਰ ਵਿਚ 96.7% ਵਾਧਾ - ਸਿਹਤ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 25 ਜੂਨ - ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ...
ਕੋਵਿਡ19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ 776 ਡਾਕਟਰਾਂ ਦੀ ਮੌਤ
. . .  about 1 hour ago
ਨਵੀਂ ਦਿੱਲੀ, 25 ਜੂਨ - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦਾ ਕਹਿਣਾ ਹੈ ਕਿ ਕੋਵਿਡ19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ...
ਪਿੰਡ ਜੌਲੀਆਂ ਵਿਖੇ ਔਰਤ ਨੇ ਗੁਰੂ ਘਰ ਨੂੰ ਲਗਾਈ ਅੱਗ
. . .  about 1 hour ago
ਭਵਾਨੀਗੜ੍ਹ, 25 ਜੂਨ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਨੇੜੇ ਪਿੰਡ ਜੌਲੀਆਂ ਵਿਖੇ ਔਰਤ ਨੇ ਗੁਰੂ ਘਰ ਦੇ ਦਰਬਾਰ ਸਾਹਿਬ ਵਿਚ...
ਬਲਾਕ ਚੋਗਾਵਾਂ ਦੇ ਦੋ ਦਰਜਨ ਪਿੰਡਾ 'ਚ ਸਮਾਰਟ ਕਾਰਡ ਤੇ ਲੱਖਾ ਦੀਆਂ ਗਰਾਂਟਾਂ ਜਾਰੀ
. . .  55 minutes ago
ਚੋਗਾਵਾਂ, 25 ਜੂਨ (ਗੁਰਬਿੰਦਰ ਸਿੰਘ ਬਾਗੀ) - ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਹੇਠ ਬਲਾਕ ਚੋਗਾਵਾਂ...
ਜ਼ਹਿਰੀਲਾ ਸੱਪ ਲੜਨ ਨਾਲ ਤਿੰਨ ਸਾਲਾ ਬੱਚੇ ਦੀ ਮੌਤ
. . .  about 2 hours ago
ਪੰਜ ਗਰਾਈਂਆਂ, 25 ਜੂਨ (ਬਲਵਿੰਦਰ ਸਿੰਘ) - ਨਜ਼ਦੀਕੀ ਪਿੰਡ ਤਾਰਾ ਚੱਕ ਵਿਖੇ ਸੱਪ ਲੜ ਜਾਣ ਕਾਰਨ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ...
ਆਕਸੀਜਨ ਸੰਕਟ - ਕੇਜਰੀਵਾਲ ਦਾ ਭਾਜਪਾ ਨੂੰ ਪਲਟਵਾਰ
. . .  about 2 hours ago
ਨਵੀਂ ਦਿੱਲੀ, 25 ਜੂਨ - ਸੁਪਰੀਮ ਕੋਰਟ ਵਲੋਂ ਗਠਿਤ ਪੈਨਲ ਨੇ ਸੁਪਰੀਮ ਕੋਰਟ ਦੇ ਵਿਚ ਰਿਪੋਰਟ ਦਾਖ਼ਲ ਕੀਤੀ ਜਿਸ ਤੋਂ ਬਾਅਦ ਭਾਜਪਾ ਵਲੋਂ...
ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਚੌਥੀ ਵਾਰ ਮੁਲਤਵੀ
. . .  about 2 hours ago
ਕੋਟਕਪੂਰਾ, 25 ਜੂਨ ( ਮੋਹਰ ਸਿੰਘ ਗਿੱਲ) - ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਅੱਜ ਰੱਖੀ ਗਈ ਚੋਣ ਚੌਥੀ ਵਾਰ ਮੁਲਤਵੀ ਹੋ ਗਈ ਹੈ...
ਐਨ. ਪੀ. ਏ. ਘਟਾਉਣ ਵਿਰੁੱਧ ਸਰਕਾਰੀ ਡਾਕਟਰਾਂ ਵਲੋਂ ਹੜਤਾਲ
. . .  about 3 hours ago
ਲੁਧਿਆਣਾ,ਘਨੌਰ, 25 ਜੂਨ (ਸਲੇਮਪੁਰੀ, ਜਾਦਵਿੰਦਰ ਸਿੰਘ ਜੋਗੀਪੁਰ) - ਲੁਧਿਆਣਾ ਵਿਚ ਐਨ. ਪੀ. ਏ. ਘਟਾਉਣ ਵਿਰੁੱਧ ਸਰਕਾਰੀ ਡਾਕਟਰਾਂ ਵਲੋਂ ਹੜਤਾਲ ਕੀਤੀ...
ਯੂਥ ਕਾਂਗਰਸ ਨੇ ਨਿਯੁਕਤ ਕੀਤੇ ਸੋਸ਼ਲ ਮੀਡਿਆ ਲਈ ਜ਼ਿਲ੍ਹਾ ਅਤੇ ਅਸੈਂਬਲੀ ਕਾਰਡੀਨੇਟਰ
. . .  about 3 hours ago
ਅਜਨਾਲਾ, 25 ਜੂਨ - (ਗੁਰਪ੍ਰੀਤ ਸਿੰਘ ਢਿੱਲੋਂ) - ਯੂਥ ਕਾਂਗਰਸ ਦੇ ਰਾਸ਼ਟਰੀ ਸੈਕਟਰੀ ਵੈਭਵ ਵਾਲੀਆ ਨੇ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ...
ਕਿਸਾਨ ਜਥੇਬੰਦੀ ਨੇ ਪਾਵਰ ਕਾਮ ਦਫ਼ਤਰ 'ਚ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ
. . .  about 3 hours ago
ਤਪਾ ਮੰਡੀ,25 ਜੂਨ (ਪ੍ਰਵੀਨ ਗਰਗ) - ਬਿਜਲੀ ਦੀ ਸਪਲਾਈ ਨੂੰ ਲੈ ਕੇ ਆ ਰਹੀ ਦਿੱਕਤ ਦੇ ਚਲਦੇ ਕਿਸਾਨ ਜਥੇਬੰਦੀ ਨੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦੀ...
ਉੱਚ ਅਫ਼ਸਰਾਂ ਦੀਆਂ ਕਮੇਟੀਆਂ ਅੱਗੇ ਵੈਟਨਰੀ ਇੰਸਪੈਕਟਰਜ ਆਪਣਾ ਪੱਖ ਪੂਰੀ ਮਜ਼ਬੂਤੀ ਨਾਲ ਰੱਖਣਗੇ - ਸੱਚਰ, ਮਹਾਜਨ
. . .  about 2 hours ago
ਪਠਾਨਕੋਟ, 25 ਜੂਨ (ਸੰਧੂ) - ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ , ਜਸਵਿੰਦਰ ਸਿੰਘ ਬੜੀ, ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜਨ , ਗੁਰਦੀਪ ਸਿੰਘ ਬਾਸੀ, ਜਗਰਾਜ ਸਿੰਘ ਟੱਲੇਵਾਲ, ਜਗਸੀਰ ਸਿੰਘ ਖਿਆਲਾ , ਮਨਦੀਪ ਸਿੰਘ ਗਿੱਲ...
ਸਿਵਲ ਹਸਪਤਾਲ ਤਪਾ ਦੇ ਡਾਕਟਰਾਂ ਨੇ ਹੜਤਾਲ ਕਰ ਕੇ ਕੀਤੀ ਨਾਅਰੇਬਾਜ਼ੀ
. . .  about 3 hours ago
ਤਪਾ ਮੰਡੀ, 25 ਜੂਨ (ਪ੍ਰਵੀਨ ਗਰਗ) - ਸੂਬਾਈ ਜਥੇਬੰਦੀ ਦੇ ਸੱਦੇ 'ਤੇ ਸਿਵਲ ਹਸਪਤਾਲ ਤਪਾ ਦੇ ਡਾਕਟਰਾਂ ਨੇ ਡਾ. ਸਤਿੰਦਰਪਾਲ ਸਿੰਘ ਬੁੱਟਰ ਦੀ ਅਗਵਾਈ 'ਚ ਹੜਤਾਲ ਕਰਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰਾਂ ਨੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ...
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਗੁ: ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
. . .  about 3 hours ago
ਅੰਮ੍ਰਿਤਸਰ, 25 ਜੂਨ (ਜੱਸ) - ਸ਼੍ਰੋਮਣੀ ਕਮੇਟੀ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ...
ਡਾਕਟਰਾਂ ਵਲੋਂ ਸੇਵਾਵਾਂ ਬੰਦ ਕਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
. . .  about 3 hours ago
ਲੁਧਿਆਣਾ, ਤਪਾ ਮੰਡੀ - 25 ਜੂਨ ( ਸਲੇਮਪੁਰੀ, ਵਿਜੇ ਸ਼ਰਮਾ ) - ਪਿਛਲੇ ਹਫ਼ਤੇ ਪੰਜਾਬ ਸਰਕਾਰ ਵਲੋਂ ਐਲਾਨੀਆਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲੈ ...
ਵਿਆਹੁਤਾ ਔਰਤ ਦੇ ਕਤਲ ਦਾ ਮਾਮਲਾ, ਪੁੱਤਰ ਨੇ ਪਿਤਾ ਪਰਿਵਾਰ 'ਤੇ ਲਗਾਏ ਇਲਜ਼ਾਮ
. . .  about 4 hours ago
ਸੁਲਤਾਨਪੁਰ ਲੋਧੀ, 25 ਜੂਨ (ਲਾਡੀ ਹੈਪੀ ਥਿੰਦ) - ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਕਰਮਜੀਤ ਪੁਰ ਵਿਖੇ ਇਕ ਵਿਆਹੁਤਾ ਔਰਤ ਦੇ ...
ਬਿਸਤ ਦੁਆਬ ਨਹਿਰ 'ਚ ਨਹਾਉਂਦੇ 2 ਨੌਜਵਾਨਾਂ ਦੀ ਡੁਬਣ ਨਾਲ ਮੌਤ
. . .  about 4 hours ago
ਕੋਟਫ਼ਤੂਹੀ, 25 ਜੂਨ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਵਿਚ ਨਹਾਉਂਦੇ ਦੋ 15 ਸਾਲਾਂ ਟੱਪਰੀ ਵਾਸ ਨੌਜਵਾਨਾਂ ਦੇ ਡੁੱਬਣ ਨਾਲ ਮੌਤ...
ਨਵੀਂ ਐੱਸ.ਆਈ.ਟੀ. ਦੇ ਖ਼ਿਲਾਫ਼ ਕੇਸ ਦਰਜ ਕਰਵਾਵੇਗਾ ਅਕਾਲੀ ਦਲ
. . .  about 4 hours ago
ਅੰਮ੍ਰਿਤਸਰ, 25 ਜੂਨ - ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਨਵੀਂ ਐੱਸ.ਆਈ.ਟੀ. ਦੇ ਖ਼ਿਲਾਫ਼ ਕੇਸ ਦਰਜ...
ਐਨ.ਆਈ.ਏ. ਨੇ ਤਹਿਰੀਕ-ਉਲ-ਮੁਜਾਹਿਦੀਨ ਦੇ ਸੱਤ ਅੱਤਵਾਦੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ
. . .  about 4 hours ago
ਨਵੀਂ ਦਿੱਲੀ , 25 ਜੂਨ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪੂੰਛ ਵਿਚ ਤਹਿਰੀਕ-ਉਲ-ਮੁਜਾਹਿਦੀਨ ਦੇ ਸੱਤ ਅੱਤਵਾਦੀਆਂ ਖ਼ਿਲਾਫ਼...
ਆਕਸੀਜਨ ਸੰਕਟ : ਸੁਪਰੀਮ ਕੋਰਟ ਵਲੋਂ ਗਠਿਤ ਪੈਨਲ ਨੇ ਪੇਸ਼ ਕੀਤੀ ਰਿਪੋਰਟ
. . .  about 4 hours ago
ਨਵੀਂ ਦਿੱਲੀ, 25 ਜੂਨ - ਸੁਪਰੀਮ ਕੋਰਟ ਵਲੋਂ ਬਣਾਈ ਗਈ ਆਕਸੀਜਨ ਆਡਿਟ ਟੀਮ ਨੇ ਸੁਪਰੀਮ ਕੋਰਟ ਅੱਗੇ ਆਪਣੀ ਰਿਪੋਰਟ ਸੌਂਪ ਦਿੱਤੀ ...
ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ਜਲਦੀ ਨਿਬੜੇਗਾ - ਰਾਣਾ ਗੁਰਜੀਤ ਸਿੰਘ
. . .  about 5 hours ago
ਨਵੀਂ ਦਿੱਲੀ , 25 ਜੂਨ - ਰਾਣਾ ਗੁਰਜੀਤ ਸਿੰਘ ਨੇ ਵੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਬਹੁਤ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਫੱਗਣ ਸੰਮਤ 551

ਪਹਿਲਾ ਸਫ਼ਾ

ਬਹਿਬਲ ਕਲਾਂ ਅਤੇ ਬਰਗਾੜੀ ਕੇਸਾਂ ਦੀ ਜਾਂਚ ਸੀ.ਬੀ.ਆਈ. ਤੋਂ ਵਾਪਸ ਲੈਣ ਦੇ ਮਤੇ ਦੀ ਸੁਪਰੀਮ ਕੋਰਟ 'ਚ ਹੋਈ ਪੁਸ਼ਟੀ-ਕੈਪਟਨ

ਅਨਵਰ ਮਸੀਹ ਦੇ ਅਕਾਲੀਆਂ ਨਾਲ ਸਬੰਧਾਂ ਦੀ ਵੀ ਹੋਵੇਗੀ ਜਾਂਚ • ਅਕਾਲੀ ਮੈਂਬਰਾਂ ਵਲੋਂ ਬਿਜਲੀ ਭਾੜਿਆਂ ਵਿਚ ਵਾਧੇ ਵਿਰੁੱਧ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ • ਸੋਧੇ ਪ੍ਰੋਗਰਾਮ ਅਨੁਸਾਰ 28 ਨੂੰ ਪੇਸ਼ ਹੋਵੇਗਾ ਬਜਟ, 4 ਮਾਰਚ ਤੱਕ ਚੱਲੇਗਾ ਇਜਲਾਸ
ਹਰਕਵਲਜੀਤ ਸਿੰਘ
ਚੰਡੀਗੜ੍ਹ, 20 ਫਰਵਰੀ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਪਲੇਠੀ ਬੈਠਕ ਦੌਰਾਨ ਐਲਾਨ ਕੀਤਾ ਕਿ ਬਹਿਬਲ ਕਲਾਂ ਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਦੀ ਜਾਂਚ ਸਬੰਧੀ ਪੰਜਾਬ ਸਰਕਾਰ ਤੇ ਵਿਧਾਨ ਸਭਾ ਦੇ ਮੈਂਬਰਾਂ ਦੇ ਰੁਖ ਦੀ ਅੱਜ ਸੁਪਰੀਮ ਕੋਰਟ ਵਲੋਂ ਪੁਸ਼ਟੀ ਕਰਦਿਆਂ ਸੀ.ਬੀ.ਆਈ. ਵਲੋਂ ਸੁਪਰੀਮ ਕੋਰਟ 'ਚ ਦਾਇਰ ਐਸ.ਐਲ.ਪੀ. ਨੂੰ ਰੱਦ ਕਰ ਦਿੱਤਾ, ਜਿਸ 'ਚ ਸੀ.ਬੀ.ਆਈ. ਵਲੋਂ ਪੰਜਾਬ ਵਿਧਾਨ ਸਭਾ ਦੇ ਸੀ.ਬੀ.ਆਈ. ਤੋਂ ਜਾਂਚ ਵਾਪਸ ਲੈਣ ਦੇ ਮਤੇ ਨੂੰ ਠੀਕ ਠਹਿਰਾਉਣ ਦੇ ਹਾਈਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ | ਮੁੱਖ ਮੰਤਰੀ ਨੇ ਸਦਨ ਨੂੰ ਕਿਹਾ ਕਿ ਇਨ੍ਹਾਂ ਬੇਅਦਬੀ ਦੇ ਕੇਸਾਂ 'ਚ ਜਾਂਚ ਮਗਰਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸੀ.ਬੀ.ਆਈ. ਨੂੰ ਦਿੱਤੀ ਗਈ ਸੀ ਪਰ ਉਨ੍ਹਾਂ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੌਰਾਨ ਸਦਨ ਨੇ ਇਹ ਜਾਂਚ ਸੀ.ਬੀ.ਆਈ. ਤੋਂ ਵਾਪਸ ਲਏ ਜਾਣ ਦਾ ਮਤਾ ਪਾਸ ਕੀਤਾ ਸੀ ਕਿਉਂਕਿ ਸੀ.ਬੀ.ਆਈ. ਵਲੋਂ ਇਸ ਜਾਂਚ ਨੂੰ ਪੂਰਾ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਸੀ | ਮੁੱਖ ਮੰਤਰੀ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਉਕਤ ਬੇਅਦਬੀ ਦੇ ਕੇਸਾਂ 'ਚ ਜਾਂਚ ਬੰਦ ਕਰਨ ਲਈ ਅਦਾਲਤ 'ਚ ਕਲੋਜ਼ਰ ਰਿਪੋਰਟ ਵੀ ਦੇ ਦਿੱਤੀ ਗਈ ਸੀ |
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਵਲੋਂ ਸੀ.ਬੀ.ਆਈ. ਦੀ ਐਸ.ਐਲ.ਪੀ. ਦੇ ਰੱਦ ਹੋਣ ਨਾਲ ਜਿੱਥੇ ਪੰਜਾਬ ਸਰਕਾਰ ਦੇ ਰੁਖ਼ ਦੀ ਪੁਸ਼ਟੀ ਹੋ ਗਈ ਹੈ, ਉੱਥੇ ਹੁਣ ਪੰਜਾਬ ਸਰਕਾਰ ਨੂੰ ਇਨ੍ਹਾਂ ਕੇਸਾਂ ਦੀ ਜਾਂਚ ਆਪਣੇ ਪੱਧਰ 'ਤੇ ਕਰਨ ਦਾ ਵੀ ਅਧਿਕਾਰ ਮਿਲ ਗਿਆ ਹੈ ਅਤੇ ਰਾਜ ਸਰਕਾਰ ਹੁਣ ਇਨ੍ਹਾਂ ਕੇਸਾਂ 'ਚ ਜਾਂਚ ਦਾ ਕੰਮ ਛੇਤੀ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ। ਸਦਨ 'ਚ ਅੱਜ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਨਸ਼ਾ ਵਿਰੋਧੀ ਵਿਸ਼ੇਸ਼ ਜਾਂਚ ਟੀਮ ਵਲੋਂ ਗ੍ਰਿਫ਼ਤਾਰ ਕੀਤੇ ਗਏ ਅਨਵਰ ਮਸੀਹ ਦਾ ਮੁੱਦਾ ਉਠਾਇਆ ਗਿਆ, ਜੋ ਅਕਾਲੀ ਆਗੂ ਹੋਣ ਦੇ ਨਾਲ ਮਗਰਲੀ ਸਰਕਾਰ ਦੌਰਾਨ ਐਸ.ਐਸ. ਬੋਰਡ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਸਦਨ 'ਚ ਤਸਵੀਰਾਂ ਲਹਿਰਾਉਂਦਿਆਂ ਦੋਸ਼ ਲਗਾਇਆ ਕਿ ਅਨਵਰ ਮਸੀਹ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਮੇਤ ਕਈ ਉੱਚ ਅਕਾਲੀ ਆਗੂਆਂ ਦੇ ਕਾਫ਼ੀ ਨੇੜੇ ਸੀ ਅਤੇ ਇਨ੍ਹਾਂ ਅਕਾਲੀ ਆਗੂਆਂ ਨਾਲ ਉਸ ਦੇ ਸਬੰਧਾਂ ਦੀ ਵੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਕੋਲ ਦੋਸ਼ੀ ਮੰਨ ਚੁੱਕੇ ਹਨ ਕਿ ਉਨ੍ਹਾਂ ਵਲੋਂ 5 ਕਿੱਲੋ ਚਿੱਟਾ ਵੇਚਿਆ ਜਾ ਚੁੱਕਾ ਸੀ ਜਦੋਂਕਿ 2 ਕੁਇੰਟਲ ਦੇ ਕਰੀਬ ਉਨ੍ਹਾਂ ਕੋਲੋਂ ਫੜਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਪੱਧਰ 'ਤੇ ਨਸ਼ੇ ਦੀ ਵਿਕਰੀ ਸਿਆਸੀ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ। ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾਂ ਨੇ ਵੀ ਜ਼ੀਰਾ ਦੀ ਮੰਗ ਦਾ ਸਮਰਥਨ ਕੀਤਾ ਅਤੇ ਮੁੱਖ ਮੰਤਰੀ ਤੋਂ ਇਸ ਮਾਮਲੇ 'ਚ ਨਿਰਪੱਖ ਜਾਂਚ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਬਾਅਦ 'ਚ ਸਦਨ 'ਚ ਭਰੋਸਾ ਦਿੱਤਾ ਕਿ ਇਸ ਸਾਰੇ ਮਾਮਲੇ ਨੂੰ ਜਾਂਚ ਲਈ ਉਹ ਵਿਸ਼ੇਸ਼ ਜਾਂਚ ਟੀਮ ਨੂੰ ਭੇਜ ਰਹੇ ਹਨ ਅਤੇ ਸਰਕਾਰ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਏਗੀ। ਕੁਲਬੀਰ ਸਿੰਘ ਜ਼ੀਰਾ ਵਲੋਂ ਸਦਨ 'ਚ ਲਹਿਰਾਈਆਂ ਜਾ ਰਹੀਆਂ ਤਸਵੀਰਾਂ ਤੇ ਦਸਤਾਵੇਜ਼ ਆਦਿ ਜਾਂਚ ਲਈ ਮੁੱਖ ਮੰਤਰੀ ਨੂੰ ਸੌਂਪ ਦਿੱਤੇ ਗਏ।
ਸਿਫ਼ਰ ਕਾਲ ਦੌਰਾਨ ਉੱਠਿਆ ਬਿਜਲੀ ਭਾੜਿਆਂ ਦਾ ਮੁੱਦਾ
ਵਿਧਾਨ ਸਭਾ 'ਚ ਸਿਫ਼ਰ ਕਾਲ ਦੌਰਾਨ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਸਪੀਕਰ ਨੂੰ ਦਿੱਤੇ ਗਏ ਕੰਮ ਰੋਕੂ ਮਤੇ ਦਾ ਮੁੱਦਾ ਉਠਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਇਹ ਕੰਮ ਰੋਕੂ ਮਤਾ ਬਿਜਲੀ ਦੇ ਭਾੜਿਆਂ 'ਚ ਕੀਤੇ ਗਏ ਵਾਧੇ ਸਬੰਧੀ ਹੈ ਜਿਸ ਕਾਰਨ ਰਾਜ ਦੀ ਸਮੁੱਚੀ ਜਨਤਾ ਕਾਫ਼ੀ ਪ੍ਰੇਸ਼ਾਨ ਹੈ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ 'ਚ ਦੱਸਿਆ ਕਿ ਉਕਤ ਕੰਮ ਰੋਕੂ ਮਤਾ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਸਦਨ 'ਚ ਅਜੇ ਰਾਜਪਾਲ ਦੇ ਭਾਸ਼ਣ, ਬਜਟ ਤਜਵੀਜ਼ਾਂ ਸਮੇਤ ਪਾਰਟੀ ਨੂੰ ਅਜਿਹੇ ਮੁੱਦਿਆਂ 'ਤੇ ਬੋਲਣ ਲਈ ਕਾਫ਼ੀ ਮੌਕੇ ਮਿਲਣਗੇ ਅਤੇ ਨਿਯਮਾਂ ਅਨੁਸਾਰ ਕੰਮ ਰੋਕੂ ਮਤਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸਪੀਕਰ ਦੇ ਐਲਾਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਤੇ ਢਿੱਲੋਂ ਦੀ ਅਗਵਾਈ 'ਚ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਉਹ ਕਾਫ਼ੀ ਦੇਰ ਤੱਕ ਸਦਨ ਦੀ ਕਾਰਵਾਈ 'ਚ ਵਿਘਨ ਪਾਉਂਦੇ ਰਹੇ।
ਧਿਆਨ ਦਿਵਾਊ ਮਤੇ
ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਤੇ ਜੈ ਕਿਸ਼ਨ ਰੋੜੀ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਚ ਜਬਰੀ ਬਿਜਲੀ ਦੇ ਖੰਭੇ ਲਗਾਉਣ ਸਬੰਧੀ ਦਿੱਤੇ ਗਏ ਧਿਆਨ ਦਿਵਾਊ ਮਤੇ ਜਿਸ 'ਚ ਉਨ੍ਹਾਂ ਦੱਸਿਆ ਕਿ ਜੋ ਵੱਡੇ ਖੰਭੇ ਲੱਗ ਰਹੇ ਹਨ ਉਹ 40 ਗੁਣਾ 40 ਫੁੱਟ ਜਗ੍ਹਾ ਲੈ ਰਹੇ ਹਨ ਜਦੋਂਕਿ ਕਿਸਾਨਾਂ ਨੂੰ ਇਸ ਦਾ ਕੋਈ ਮੁਆਵਜ਼ਾ ਨਹੀਂ ਮਿਲ ਰਿਹਾ ਅਤੇ ਕਿਸਾਨ ਇਸ ਲਈ 15 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ 'ਚ ਐਲਾਨ ਕੀਤਾ ਕਿ ਰਾਜ ਸਰਕਾਰ ਤਾਰਾਂ ਹੇਠ ਆਉਂਦੀਆਂ ਜ਼ਮੀਨਾਂ ਲਈ ਕਿਸੇ ਤਰ੍ਹਾਂ ਦਾ ਮੁਆਵਜ਼ਾ ਦੇਣ 'ਚ ਅਸਮਰੱਥ ਹੈ ਪਰ ਮੈਂਬਰਾਂ ਵਲੋਂ ਅਜਿਹੇ ਖੰਭੇ ਲਗਾਉਣ ਲਈ ਮੁਆਵਜ਼ੇ ਨੂੰ ਉਹ ਵੀ ਵਾਜਬ ਸਮਝਦੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਸ ਮਾਮਲੇ 'ਤੇ ਵਿਚਾਰ ਕਰ ਕੇ ਛੇਤੀ ਕੋਈ ਫ਼ੈਸਲਾ ਲਵੇਗੀ ਤਾਂ ਜੋ ਅਜਿਹੇ ਵੱਡੇ ਖੰਭਿਆਂ ਲਈ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ। ਆਮ ਆਦਮੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ, ਬੁੱਧ ਰਾਮ ਤੇ ਕੁਲਵੰਤ ਸਿੰਘ ਪੰਡੋਰੀ ਵਲੋਂ ਰਾਜ 'ਚ 1300 ਪ੍ਰਾਈਮਰੀ ਸਕੂਲਾਂ ਦੇ ਬੰਦ ਹੋਣ ਸਬੰਧੀ ਦਿੱਤੇ ਗਏ ਧਿਆਨ ਦਿਵਾਊ ਮਤੇ ਦੇ ਜਵਾਬ 'ਚ ਰਾਜ ਦੇ ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਸਕੂਲ ਬੰਦ ਨਹੀਂ ਕੀਤਾ ਗਿਆ ਅਤੇ ਮੈਂਬਰਾਂ ਵਲੋਂ ਦਿੱਤੀ ਗਈ ਸੂਚਨਾ ਗ਼ਲਤ ਹੈ। ਆਮ ਆਦਮੀ ਪਾਰਟੀ ਦੇ ਹੀ ਬਲਦੇਵ ਸਿੰਘ, ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਨੇ ਸਰਕਾਰੀ ਹਸਪਤਾਲਾਂ 'ਚ ਲੋੜੀਂਦੀਆਂ ਦਵਾਈਆਂ ਉਪਲਬਧ ਨਾ ਹੋਣ ਦਾ ਧਿਆਨ ਦਿਵਾਊ ਮਤਾ ਵੀ ਪੇਸ਼ ਕੀਤਾ ਜਿਸ 'ਚ ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਹਸਪਤਾਲਾਂ 'ਚ ਡਾਕਟਰ ਅਜਿਹੀਆਂ ਦਵਾਈਆਂ ਲਿਖ ਰਹੇ ਹਨ ਜੋ ਸਰਕਾਰੀ ਹਸਪਤਾਲਾਂ 'ਚ ਉਪਲਬਧ ਹੀ ਨਹੀਂ ਅਤੇ ਗਰੀਬ ਮਰੀਜ਼ਾਂ ਨੂੰ ਬਾਜ਼ਾਰ 'ਚੋਂ ਪੈਸੇ ਖਰਚ ਕੇ ਦਵਾਈਆਂ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਇਸ ਸਾਰੇ ਸਕੈਂਡਲ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ 'ਚ ਨਿਸਚਿਤ ਦਵਾਈਆਂ ਦੀ ਕੋਈ ਕਮੀ ਨਹੀਂ।
ਗ਼ੈਰ-ਸਰਕਾਰੀ ਮਤਾ
ਸਦਨ 'ਚ ਅੱਜ ਗ਼ੈਰ-ਸਰਕਾਰੀ ਕੰਮਕਾਜ ਦੌਰਾਨ ਕਾਂਗਰਸ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲਾਂ ਲਈ ਸੁਰੱਖਿਅਤ ਇਮਾਰਤਾਂ ਬਣਾਏ ਜਾਣ ਸਬੰਧੀ ਮਾਸਟਰ ਪਲਾਨ ਬਣਾਉਣ ਅਤੇ ਇਸ ਮੰਤਵ ਲਈ ਪ੍ਰਵਾਸੀ ਭਾਰਤੀਆਂ ਦੀ ਮਦਦ ਵੀ ਲਏ ਜਾਣ ਸਬੰਧੀ ਮਤਾ ਪੇਸ਼ ਕੀਤਾ ਗਿਆ ਜਿਸ 'ਤੇ ਤਕਰੀਬਨ 2 ਘੰਟੇ ਬਹਿਸ ਹੋਈ ਤੇ ਮੈਂਬਰਾਂ ਵਲੋਂ ਦੋਸ਼ ਲਾਏ ਗਏ ਕਿ ਸਰਕਾਰੀ ਸਕੂਲਾਂ 'ਚ ਆਮ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਹੈ ਅਤੇ ਇਨ੍ਹਾਂ ਸਕੂਲਾਂ ਦੇ ਅਧਿਆਪਕ ਖ਼ੁਦ ਆਪਣੇ ਬੱਚੇ ਨਿੱਜੀ ਸਕੂਲਾਂ 'ਚ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ 'ਚ ਬੱਚਿਆਂ ਦੇ ਮੈਡੀਕਲ ਚੈੱਕਅਪ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ, ਜਿਸ ਦਾ ਕਾਫ਼ੀ ਲਾਭ ਸੀ। ਉਨ੍ਹਾਂ ਕਿਹਾ ਕਿ ਡਾਇਟਾਂ ਤੋਂ ਟ੍ਰੇਨਿੰਗ ਲੈ ਕੇ ਜੋ ਨਵੇਂ ਅਧਿਆਪਕ ਆ ਰਹੇ ਹਨ ਉਨ੍ਹਾਂ ਦਾ ਮਿਆਰ ਬਹੁਤਾ ਚੰਗਾ ਨਹੀਂ। 'ਆਪ' ਦੀ ਸਰਬਜੀਤ ਕੌਰ ਮਾਣੂੰਕੇ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਬਜਟ ਦਾ 10 ਫ਼ੀਸਦੀ ਸਿੱਖਿਆ 'ਤੇ ਖਰਚਿਆ ਜਾ ਰਿਹਾ ਹੈ, ਜਦੋਂਕਿ ਦਿੱਲੀ 'ਚ ਇਹ 26 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਹੋਣ ਦੀ ਫ਼ੀਸਦੀ 85 ਹੈ ਜਦੋਂਕਿ ਦਿੱਲੀ 'ਚ ਇਹ 96 ਫ਼ੀਸਦੀ ਹੈ। ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਸਰਹੱਦੀ ਖ਼ੇਤਰ 'ਚ ਸਰਕਾਰੀ ਸਿੱਖਿਆ ਦੇ ਮਾੜੇ ਮਿਆਰ ਦਾ ਮੁੱਦਾ ਕਾਫ਼ੀ ਜ਼ੋਰ ਨਾਲ ਉਠਾਇਆ ਤੇ ਕਿਹਾ ਕਿ ਸਰਹੱਦੀ ਖ਼ੇਤਰ ਲਈ ਸਿੱਖਿਆ ਵਿਭਾਗ ਨੂੰ ਵੀ ਸਰਹੱਦੀ ਪੱਟੀ ਬਣਾ ਕੇ ਇਸ ਖ਼ੇਤਰ 'ਚ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਸਕੂਲਾਂ ਦੀਆਂ ਅਣਸੁਰੱਖਿਅਤ ਇਮਾਰਤਾਂ ਦੀ ਪਹਿਚਾਣ ਕਰਨ ਲਈ ਸਿੱਖਿਆ ਵਿਭਾਗ 'ਚ ਹੀ ਇਕ ਵਿਸ਼ੇਸ਼ ਵਿੰਗ ਬਣਾਏ ਜਾਣ ਦੀ ਮੰਗ ਰੱਖੀ।
ਕਾਰਜ ਸਲਾਹਕਾਰ ਕਮੇਟੀ ਦੀ ਰਿਪੋਰਟ ਸਦਨ 'ਚ ਪੇਸ਼
ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਅੱਜ ਸਦਨ ਦੀ ਕਾਰਜ ਸਲਾਹਕਾਰ ਕਮੇਟੀ ਦੀ ਰਿਪੋਰਟ ਸਦਨ 'ਚ ਪੇਸ਼ ਕੀਤੀ ਗਈ ਜਿਸ ਵਲੋਂ ਮੌਜੂਦਾ ਇਜਲਾਸ ਦੇ ਪ੍ਰੋਗਰਾਮ 'ਚ ਕੁਝ ਤਬਦੀਲੀਆਂ ਦੀ ਸਿਫ਼ਾਰਸ਼ ਕੀਤੀ ਗਈ। ਹੁਣ ਸੋਧੇ ਗਏ ਪ੍ਰੋਗਰਾਮ ਅਨੁਸਾਰ ਸੋਮਵਾਰ 24 ਫਰਵਰੀ ਬਾਅਦ ਦੁਪਹਿਰ 2 ਵਜੇ ਸਦਨ ਦੀ ਬੈਠਕ 'ਚ ਰਾਜਪਾਲ ਦੇ ਭਾਸ਼ਨ ਸਬੰਧੀ ਧੰਨਵਾਦ ਦਾ ਮਤਾ ਪੇਸ਼ ਹੋਵੇਗਾ ਅਤੇ ਉਸ 'ਤੇ ਬਹਿਸ ਸ਼ੁਰੂ ਹੋਵੇਗੀ। 25 ਫਰਵਰੀ ਨੂੰ ਸਵੇਰੇ 10 ਵਜੇ ਰਾਜਪਾਲ ਦੇ ਭਾਸ਼ਨ 'ਤੇ ਬਹਿਸ ਜਾਰੀ ਰਹੇਗੀ ਅਤੇ 26 ਫਰਵਰੀ ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਜਲਾਸ ਦੌਰਾਨ ਭਾਰਤ ਸਰਕਾਰ ਦੇ ਲੇਖਾਕਾਰ ਦੀ ਸਾਲ 2018-19 ਲਈ ਵਿੱਤੀ ਰਿਪੋਰਟ ਤੇ ਸਾਲ 2017-18 ਲਈ ਸਿਵਲ ਤੇ ਕਮਰਸ਼ੀਅਲ ਰਿਪੋਰਟ ਪੇਸ਼ ਕੀਤੀ ਜਾਵੇਗੀ, ਇਸੇ ਦਿਨ ਸਦਨ 'ਚ ਚਾਲੂ ਵਿੱਤੀ ਸਾਲ ਲਈ ਸਪਲੀਮੈਂਟਰੀ ਵਿੱਤੀ ਮੰਗਾਂ ਤੇ ਗ੍ਰਾਂਟਾਂ ਪੇਸ਼ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਸਬੰਧੀ ਖ਼ਜ਼ਾਨਾ ਬਿੱਲ ਵੀ ਪੇਸ਼ ਹੋਵੇਗਾ। ਇਸੇ ਦਿਨ ਰਾਜਪਾਲ ਦੇ ਭਾਸ਼ਨ 'ਤੇ ਬਹਿਸ ਵੀ ਪੂਰੀ ਕੀਤੀ ਜਾਵੇਗੀ। 27 ਫਰਵਰੀ ਗ਼ੈਰ ਸਰਕਾਰੀ ਕੰਮਕਾਜ ਵਾਲਾ ਦਿਨ ਹੋਵੇਗਾ, ਜਦੋਂਕਿ 28 ਫਰਵਰੀ ਸਵੇਰੇ 10 ਵਜੇ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਉਂਦੇ ਵਿੱਤੀ ਸਾਲ 2020-21 ਲਈ ਬਜਟ ਤਜਵੀਜ਼ਾਂ ਪੇਸ਼ ਕਰਨਗੇ। ਵਰਨਣਯੋਗ ਹੈ ਕਿ ਪਹਿਲੇ ਪ੍ਰੋਗਰਾਮ ਅਨੁਸਾਰ ਬਜਟ 25 ਫਰਵਰੀ ਨੂੰ ਪੇਸ਼ ਹੋਣਾ ਸੀ। 29 ਫਰਵਰੀ ਤੇ 1 ਮਾਰਚ ਛੁੱਟੀ ਵਾਲੇ ਦਿਨ ਹੋਣ ਕਾਰਨ 2 ਮਾਰਚ ਬਾਅਦ ਦੁਪਹਿਰ 2 ਵਜੇ ਬਜਟ ਤਜਵੀਜ਼ਾਂ 'ਤੇ ਬਹਿਸ ਸ਼ੁਰੂ ਹੋਵੇਗੀ ਜੋ 3 ਮਾਰਚ ਸਵੇਰੇ 10 ਵਜੇ ਦੀ ਬੈਠਕ 'ਚ ਜਾਰੀ ਰਹੇਗੀ ਅਤੇ ਇਸੇ ਦਿਨ ਬਹਿਸ ਪੂਰੀ ਕੀਤੀ ਜਾਵੇਗੀ ਤੇ 4 ਮਾਰਚ ਨੂੰ ਬਜਟ ਤਜਵੀਜ਼ਾਂ ਲਈ ਵੋਟਿੰਗ ਹੋਵੇਗੀ ਅਤੇ ਇਸੇ ਦਿਨ ਖ਼ਜ਼ਾਨਾ ਬਿੱਲ ਨੂੰ ਪਾਸ ਕੀਤਾ ਜਾਵੇਗਾ। ਇਸੇ ਦਿਨ ਵਿਧਾਨਕ ਕੰਮਕਾਜ ਵੀ ਕੀਤਾ ਜਾਣਾ ਹੈ, ਜਦੋਂਕਿ 4 ਮਾਰਚ ਦੀ ਬੈਠਕ 'ਚ ਹੀ ਸਦਨ ਦੀ ਬੈਠਕ ਅਣਮਿੱਥੇ ਸਮੇਂ ਲਈ ਉਠਾਉਣ ਦਾ ਮਤਾ ਵੀ ਰੱਖਿਆ ਜਾਵੇਗਾ।

ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਸਰਕਾਰੀ ਕਾਰਜਸ਼ੈਲੀ ਤੇ ਅਫ਼ਸਰਸ਼ਾਹੀ ਦੀ ਨੁਕਤਾਚੀਨੀ

ਚੰਡੀਗੜ੍ਹ, 20 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਦੇ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਵਲੋਂ ਰਾਜ ਸਰਕਾਰ, ਮੁੱਖ ਮੰਤਰੀ ਤੇ ਅਫ਼ਸਰਸ਼ਾਹੀ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਅੱਜ ਇੱਥੇ ਪਾਰਟੀ ਵਿਧਾਇਕਾਂ ਦੀ ਮੀਟਿੰਗ 'ਚ ਵੀ ਜਾਰੀ ਰਹੀ | ਵਿਧਾਨ ਸਭਾ ਦੀ ਬੈਠਕ ਤੋਂ ਪਹਿਲਾਂ ਰੱਖੀ ਗਈ ਇਸ ਮੀਟਿੰਗ 'ਚ ਬਹੁਤੇ ਵਿਧਾਇਕਾਂ ਵਲੋਂ ਸਰਕਾਰ ਦੇ ਫ਼ੈਸਲੇ ਅਫ਼ਸਰਸ਼ਾਹੀ ਪੱਧਰ 'ਤੇ ਲਾਗੂ ਨਾ ਹੋਣ ਅਤੇ ਚੋਣਾਂ ਮੌਕੇ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਅੱਖੋਂ ਪਰੋਖੇ ਕੀਤੇ ਜਾਣ ਕਾਰਨ ਵਿਧਾਇਕਾਂ ਨੂੰ ਆਮ ਲੋਕਾਂ ਦਾ ਸਾਹਮਣਾ ਕਰਨ 'ਚ ਹੋ ਰਹੀ ਪ੍ਰੇਸ਼ਾਨੀ ਵਰਗੇ ਮੁੱਦੇ ਜ਼ੋਰ ਨਾਲ ਉਠਾਏ ਗਏ |
ਪਾਰਟੀ ਦੇ ਸੀਨੀਅਰ ਵਿਧਾਇਕ ਪਰਗਟ ਸਿੰਘ ਨੇ ਅੱਜ ਮੀਟਿੰਗ 'ਚ ਰਾਜ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਕੰਮ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀਆਂ ਹਾਈਕੋਰਟ 'ਚ ਰਿਪੋਰਟਾਂ ਦਾ ਮੁੱਦਾ ਉਠਾਇਆ ਅਤੇ ਇਹ ਵੀ ਦੱਸਿਆ ਗਿਆ ਕਿ ਰਾਜ ਸਰਕਾਰ ਵਲੋਂ ਇਨ੍ਹਾਂ 'ਤੇ ਕੀਤੀ ਗਈ ਕਾਰਵਾਈ ਸਬੰਧੀ ਵੀ ਹਾਈਕੋਰਟ 'ਚ ਰਿਪੋਰਟ ਪੇਸ਼ ਕੀਤੀ ਗਈ ਹੈ ਪਰ ਕੁਝ ਉੱਚ ਅਫ਼ਸਰਾਂ ਦੀ ਮਿਲੀਭੁਗਤ ਕਾਰਨ ਇਹ ਰਿਪੋਰਟਾਂ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਅਫ਼ਸਰਸ਼ਾਹੀ ਅਸਲ ਤੱਥ ਜਨਤਕ ਨਹੀਂ ਹੋਣ ਦੇ ਰਹੀ | ਉਨ੍ਹਾਂ ਕਿਹਾ ਕਿ ਇਸ ਕਾਰਨ ਜਿੱਥੇ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ, ਉੱਥੇ ਰਾਜ ਦੇ ਲੋਕਾਂ 'ਚ ਸਰਕਾਰ ਪ੍ਰਤੀ ਬੇਪ੍ਰਤੀਤੀ ਵੀ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਜਾਂਚ ਨੂੰ ਲਟਕਾਉਣ ਦੀਆਂ ਕੋਸ਼ਿਸ਼ਾਂ ਨੂੰ ਕਰੜੇ ਹੱਥੀਂ ਲੈਣ ਦੀ ਜ਼ਰੂਰਤ ਹੈ | ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਦਰਸ਼ਨ ਸਿੰਘ ਬਰਾੜ ਨੇ ਮੀਟਿੰਗ 'ਚ ਨੀਲੇ ਕਾਰਡਾਂ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਮਗਰਲੇ 3 ਸਾਲ ਵਿਚ ਅਫ਼ਸਰਸ਼ਾਹੀ ਨੇ ਅਜੇ ਤੱਕ ਲੋੜਵੰਦਾਂ ਨੂੰ ਨੀਲੇ ਕਾਰਡ ਤੱਕ ਜਾਰੀ ਨਹੀਂ ਕੀਤੇ ਜਦੋਂਕਿ ਇਸ ਸਬੰਧੀ ਸਾਲ ਪਹਿਲਾਂ ਸੂਚੀਆਂ ਤਿਆਰ ਹੋ ਗਈਆਂ ਸਨ | ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਅਕਾਲੀਆਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵਲੋਂ ਨਿਯੁਕਤ ਅਧਿਕਾਰੀ ਹੀ ਅੱਜ ਵੀ ਨਿਯੁਕਤ ਹਨ | ਉਨ੍ਹਾਂ ਕਿਹਾ ਕਿ ਜੇ ਅਫ਼ਸਰਸ਼ਾਹੀ ਵਲੋਂ ਸਾਡੇ ਕੰਮ ਹੀ ਨਹੀਂ ਹੋਣੇ ਤਾਂ ਅਸੀਂ ਲੋਕਾਂ 'ਚ ਕੀ ਮੂੰਹ ਲੈ ਕੇ ਜਾਈਏ | ਕੁਲਬੀਰ ਸਿੰਘ ਜ਼ੀਰਾ, ਲਖਵਿੰਦਰ ਸਿੰਘ ਲੱਖਾ ਸਮੇਤ ਹੋਰ ਬਹੁਤ ਸਾਰੇ ਵਿਧਾਇਕਾਂ ਗਰਾਂਟਾਂ ਦੇ ਮੁੱਦੇ ਉਠਾਏ ਅਤੇ ਮੁੱਖ ਮੰਤਰੀ ਨੂੰ ਕਿਹਾ ਕਿ ਵਿਕਾਸ ਕਾਰਜਾਂ ਲਈ ਪਹਿਲਾਂ ਬੀ.ਡੀ.ਪੀ.ਓ. ਰਾਹੀਂ ਪ੍ਰਾਜੈਕਟ ਬਣਵਾ ਕੇ ਹੈੱਡਕੁਆਟਰ 'ਤੇ ਪ੍ਰਧਾਨਗੀ ਲਈ ਭੇਜਣ ਵਰਗੇ ਤੌਰ ਤਰੀਕੇ ਬਦਲੇ ਜਾਣ, ਕਿਉਂਕਿ ਇਨ੍ਹਾਂ ਦੇ ਹੁੰਦਿਆਂ ਕੰਮ ਨਹੀਂ ਹੋ ਸਕਣਗੇ, ਕਿਉਂਕਿ ਅਜਿਹੇ ਕੰਮਾਂ ਲਈ ਹੁਣ ਇਕ ਸਾਲ ਦਾ ਸਮਾਂ ਹੀ ਉਨ੍ਹਾਂ ਕੋਲ ਰਹਿ ਗਿਆ ਹੈ | ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਦਨ ਵਿਚ ਫਾਸਟਵੇਅ ਚੈਨਲ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਇਸ ਚੈਨਲ ਵਲੋਂ ਰਾਜ ਸਰਕਾਰ ਦੇ ਬਿਜਲੀ ਵਿਭਾਗ ਦੇ ਖੰਭਿਆਂ ਰਾਹੀਂ ਸੂਬੇ 'ਚ ਆਪਣੀ ਤਾਰ ਦਾ ਜਾਲ ਵਿਛਾਇਆ ਹੋਇਆ ਹੈ ਅਤੇ ਇਸ ਲਈ ਬਿਜਲੀ ਵਿਭਾਗ ਜਾਂ ਸਰਕਾਰ ਨੂੰ ਇਕ ਧੇਲਾ ਨਹੀਂ ਦਿੱਤਾ ਜਾ ਰਿਹਾ | ਗੁਰਕੀਰਤ ਸਿੰਘ ਕੋਟਲੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪੋ੍ਰਟੋਕਾਲ 'ਚ ਵਿਧਾਇਕ ਮੁੱਖ ਸਕੱਤਰ ਅਤੇ ਦੂਜੇ ਸਾਰੇ ਅਧਿਕਾਰੀਆਂ ਤੋਂ ਉੱਪਰ ਹੈ ਪਰ ਦਿੱਲੀ ਪੰਜਾਬ ਭਵਨ 'ਚ ਵਿਧਾਇਕਾਂ ਨੂੰ ਏ ਬਲਾਕ ਵਿਚ ਕਮਰੇ ਨਹੀਂ ਦਿੱਤੇ ਜਾਂਦੇ, ਕਿਉਂਕਿ ਉਸ ਨੂੰ ਉੱਚ ਅਧਿਕਾਰੀਆਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਤੇ ਮੀਡੀਆ ਸਲਾਹਕਾਰ ਸਮੇਤ ਦਿੱਲੀ ਪੰਜਾਬ ਭਵਨ ਦੇ ਏ ਬਲਾਕ 'ਚ ਮੁੱਖ ਸਕੱਤਰ ਅਤੇ ਦੂਜੇ ਸੀਨੀਅਰ ਅਧਿਕਾਰੀਆਂ ਲਈ ਰਾਖਵੇਂ ਕਮਰੇ ਹਨ ਜੋ ਕੇਵਲ ਉਨ੍ਹਾਂ ਲਈ ਹੀ ਖੁੱਲ੍ਹਦੇ ਹਨ | ਮੁੱਖ ਮੰਤਰੀ ਨੇ ਮੀਟਿੰਗ 'ਚ ਇਸ ਸਬੰਧੀ ਹੈਰਾਨੀ ਦਾ ਪ੍ਰਗਟਾਵਾ ਕੀਤਾ | ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਕੋਲ ਕਈ ਵਾਰ ਨਿੱਕੇ ਮੋਟੇ ਕੰਮਾਂ ਲਈ ਗਏ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਕੋਲ ਜਾਣਾ ਹੀ ਬੰਦ ਕਰ ਦਿੱਤਾ ਹੈ | ਵਿਧਾਇਕ ਲਖਵਿੰਦਰ ਸਿੰਘ ਵਲੋਂ ਦੋਰਾਹਾ ਵਿਖੇ ਹਸਪਤਾਲ ਦਾ ਮਾਮਲਾ ਉਠਾਇਆ ਗਿਆ ਜਿਸ ਦਾ ਐਲਾਨ 2018 ਦੇ ਬਜਟ ਵਿਚ ਹੋਇਆ ਸੀ ਪਰ ਅਜੇ ਤੱਕ ਉੱਥੇ ਇਕ ਇੱਟ ਨਹੀਂ ਲੱਗੀ | ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅੱਜ ਮੀਟਿੰਗ ਦੌਰਾਨ ਹਾਜ਼ਰ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ, ਪੈੱ੍ਰਸ ਸਕੱਤਰ ਸ੍ਰੀ ਬਿਮਲ ਸੰੁਬਲੀ ਅਤੇ ਕਾਂਗਰਸ ਦਫ਼ਤਰ ਇੰਚਾਰਜ ਏ.ਸੀ. ਕੌਸ਼ਿਕ ਦੀ ਮੀਟਿੰਗ ਵਿਚ ਹਾਜ਼ਰੀ 'ਤੇ ਇਤਰਾਜ ਉਠਾਇਆ ਅਤੇ ਕਿਹਾ ਕਿ ਜਦੋਂ ਇਹ ਮੀਟਿੰਗ ਕਾਂਗਰਸ ਵਿਧਾਇਕ ਦਲ ਦੀ ਹੈ ਤਾਂ ਉਹ ਮੀਟਿੰਗ 'ਚ ਕਿਸ ਤਰ੍ਹਾਂ ਹਾਜ਼ਰ ਹਨ | ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ 'ਚੋਂ ਬਾਹਰ ਕੱਢਿਆ ਜਾਵੇ | ਮੁੱਖ ਮੰਤਰੀ ਦੇ ਇਸ਼ਾਰੇ 'ਤੇ ਉਕਤ ਤਿੰਨੋਂ ਮੀਟਿੰਗ 'ਚੋਂ ਬਾਹਰ ਚਲੇ ਗਏ | ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 10 ਵਜੇ ਸ਼ੁਰੂ ਹੋਣ ਵਾਲੀ ਇਸ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਟਿੰਗ ਲਈ ਪੁੱਜ ਚੁੱਕੇ ਸਨ ਜਦੋਂਕਿ ਬਹੁਤੇ ਵਿਧਾਇਕ 10-15 ਮਿੰਟ ਲੇਟ ਸਨ ਪਰ ਸੈਸ਼ਨ ਵਿਚ ਹਾਜ਼ਰ ਹੋਣ ਲਈ ਇਹ ਮੀਟਿੰਗ 10.50 'ਤੇ ਖ਼ਤਮ ਕਰ ਦਿੱਤੀ ਗਈ ਅਤੇ ਬਹੁਤੇ ਵਿਧਾਇਕਾਂ ਵਲੋਂ ਮੁੱਖ ਮੰਤਰੀ ਕੋਲ ਮੰਗ ਰੱਖੀ ਗਈ ਕਿ ਉਨ੍ਹਾਂ ਨੂੰ ਅੱਜ ਦੀ ਮੀਟਿੰਗ ਵਿਚ ਲੋੜੀਂਦੇ ਮਸਲੇ ਵਿਚਾਰਨ ਲਈ ਪੂਰਾ ਟਾਈਮ ਨਹੀਂ ਮਿਲ ਸਕਿਆ ਇਸ ਲਈ ਇਹ ਮੀਟਿੰਗ ਦੁਬਾਰਾ ਰੱਖੀ ਜਾਵੇ | ਮੁੱਖ ਮੰਤਰੀ ਨੇ ਵਿਧਾਇਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਕਿਹਾ ਕਿ ਉਹ 25 ਫਰਵਰੀ ਨੂੰ ਮੰਗਲਵਾਰ ਘੱਟੋ-ਘੱਟ 2 ਘੰਟੇ ਲਈ ਇਹ ਮੀਟਿੰਗ ਦੁਬਾਰਾ ਰੱਖੇ ਜਾਣ ਲਈ ਸਮਾਂ ਨਿਸ਼ਚਿਤ ਕਰਨਗੇ | ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਮੈਂਬਰਾਂ ਨੂੰ ਦੱਸਿਆ ਕਿ ਬਿਜਲੀ ਸਮਝੌਤਿਆਂ ਸਬੰਧੀ ਵਾਈਟ ਪੇਪਰ ਚਾਲੂ ਸੈਸ਼ਨ 'ਚ ਸਰਕਾਰ ਵਲੋਂ ਪੇਸ਼ ਕੀਤਾ ਜਾਵੇਗਾ ਅਤੇ ਸਰਕਾਰ ਬਿਜਲੀ ਤੇ ਪਾਣੀ ਦੇ ਭਾੜਿਆਂ ਦਾ ਮਾਮਲਾ ਵਿਚਾਰ ਰਹੀ ਹੈ | ਉਨ੍ਹਾਂ ਮੈਂਬਰਾਂ ਨੂੰ ਇਹ ਵੀ ਦੱਸਿਆ ਕਿ ਉਹ ਅਦਾਲਤੀ ਕੇਸ ਦੇ ਨਿਪਟਾਰੇ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਤੋਂ ਬਾਅਦ ਬਿਜਲੀ ਸਮਝੌਤੇ ਰੱਦ ਕੀਤੇ ਜਾ ਸਕਦੇ ਹਨ |
<br/>  

ਸੁਪਰੀਮ ਕੋਰਟ ਨੇ ਦੇਰੀ ਦੇ ਆਧਾਰ 'ਤੇ ਸੀ.ਬੀ.ਆਈ. ਦੀ ਪਟੀਸ਼ਨ ਕੀਤੀ ਰੱਦ

ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਵਲੋਂ ਅੱਜ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ 'ਚ ਸੀ.ਬੀ.ਆਈ. ਵਲੋਂ ਜਾਂਚ ਆਪਣੇ ਕਬਜ਼ੇ 'ਚ ਰੱਖਣ ਸਬੰਧੀ ਦਾਇਰ ਪਟੀਸ਼ਨ 'ਤੇ ਅੱਜ ਫ਼ੈਸਲੇ ਦੌਰਾਨ ਪਟੀਸ਼ਨ ਰੱਦ ਕਰਨ ਲਈ ਪਟੀਸ਼ਨ ਦੇਰ ਨਾਲ ਕਰਨ ਦੇ ਆਧਾਰ 'ਤੇ ਪਟੀਸ਼ਨ
ਬਰਖ਼ਾਸਤ ਕਰ ਦਿੱਤੀ। ਸੁਪਰੀਮ ਕੋਰਟ 'ਚ ਰਾਜ ਸਰਕਾਰ ਦੇ ਵਕੀਲ ਕਰਨਭਾਰਿਓਖੇ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਉਕਤ ਪਟੀਸ਼ਨ 90 ਦਿਨਾਂ 'ਚ ਦਾਇਰ ਕੀਤੀ ਜਾਣੀ ਸੀ ਜਦੋਂਕਿ ਸੀ.ਬੀ.ਆਈ. ਨੇ ਇਹ ਪਟੀਸ਼ਨ ਦਾਇਰ ਕਰਨ 'ਚ 257 ਦਿਨਾਂ ਦਾ ਸਮਾਂ ਲਿਆ। ਦਿਲਚਸਪ ਗੱਲ ਇਹ ਹੈ ਕਿ ਸੁਪਰੀਮ ਕੋਰਟ ਵਲੋਂ ਕਾਨੂੰਨ ਦਾ ਸਵਾਲ ਕਿ ਆਮ ਧਾਰਾਵਾਂ ਐਕਟ ਦੀ ਧਾਰਾ 21 ਦਿੱਲੀ ਸਪੈਸ਼ਲ ਪੁਲਿਸ ਸਥਾਪਨਾ ਐਕਟ 'ਤੇ ਲਾਗੂ ਹੁੰਦੀ ਹੈ ਨੂੰ ਪਹਿਲਾਂ ਕਾਜੀ ਲੰਦਮ ਦੋਰਜੀ ਤੇ ਆਰ. ਚੰਦਰਸ਼ੇਖਰ ਦੇ ਮਾਮਲਿਆਂ 'ਚ ਵੀ ਖੁੱਲ੍ਹਾ ਛੱਡ ਦਿੱਤਾ ਸੀ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਲੋਂ ਜਾਂਚ ਸੀ.ਬੀ.ਆਈ. ਤੋਂ ਵਾਪਸ ਲਏ ਜਾਣ ਸਬੰਧੀ ਪਾਸ ਕੀਤੇ ਗਏ ਮਤੇ ਦੇ ਅਧਾਰ 'ਤੇ ਰਾਜ ਸਰਕਾਰ ਵਲੋਂ ਇਹ ਕੇਸ ਵਾਪਸ ਲੈਣ ਸਬੰਧੀ 6 ਸਤੰਬਰ 2018 ਨੂੰ ਬਕਾਇਦਾ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਜਿਸ ਨੂੰ ਕਿ ਸੀ.ਬੀ.ਆਈ. ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਸੀ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸੀ.ਬੀ.ਆਈ. ਦੀ ਇਸ ਚੁਣੌਤੀ ਨੂੰ ਰੱਦ ਕਰਦਿਆਂ ਵਿਧਾਨ ਸਭਾ ਵਲੋਂ ਮਤਾ ਪਾਸ ਕਰਨ ਦੇ ਹੱਕ ਨੂੰ ਬਰਕਰਾਰ ਰੱਖਿਆ ਗਿਆ ਸੀ, ਜਿਸ ਵਿਰੁੱਧ ਸੀ.ਬੀ.ਆਈ. ਨੇ ਸੁਪਰੀਮ ਕੋਰਟ 'ਚ ਵਿਸ਼ੇਸ਼ ਛੁੱਟੀ ਪਟੀਸ਼ਨ ਦਾਇਰ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਸੁਪਰੀਮ ਕੋਰਟ ਵਲੋਂ ਭਾਵੇਂ ਉਕਤ ਪਟੀਸ਼ਨ 'ਚ ਸੀ.ਬੀ.ਆਈ. ਨੂੰ ਸਟੇਅ ਨਹੀਂ ਦਿੱਤਾ ਗਿਆ ਸੀ ਪਰ ਸੀ.ਬੀ.ਆਈ. ਨੇ ਰਾਜ ਨੂੰ ਉਕਤ ਕੇਸਾਂ ਦੀਆਂ ਫਾਈਲਾਂ ਵਾਪਸ ਕਰਨ ਦੀ ਥਾਂ ਇਨ੍ਹਾਂ ਕੇਸਾਂ 'ਚ ਜਾਂਚ ਜਾਰੀ ਰੱਖੀ ਹੋਈ ਸੀ ਅਤੇ ਕੁਝ ਸਮਾਂ ਪਹਿਲਾਂ ਮੁਹਾਲੀ ਦੀ ਅਦਾਲਤ 'ਚ ਇਨ੍ਹਾਂ ਕੇਸਾਂ ਨੂੰ ਖ਼ਤਮ ਕਰਨ ਲਈ ਕਲੋਜ਼ਰ ਰਿਪੋਰਟ ਵੀ ਦਾਇਰ ਕੀਤੀ ਸੀ ਪਰ ਸ਼ਿਕਾਇਤਕਰਤਾਵਾਂ ਦੇ ਵਕੀਲ ਗਗਨਪ੍ਰਦੀਪ ਸਿੰਘ ਬੱਲ ਵਲੋਂ ਕਲੋਜ਼ਰ ਰਿਪੋਰਟ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਸੀ.ਬੀ.ਆਈ. ਨੇ ਇਹ ਵੀ ਕਿਹਾ ਸੀ ਕਿ ਉਹ ਅਜੇ ਜਾਂਚ ਜਾਰੀ ਰੱਖ ਰਹੇ ਹਨ। ਰਾਜ ਸਰਕਾਰ ਵਲੋਂ ਹਾਲਾਂਕਿ ਮੁਹਾਲੀ ਦੀ ਅਦਾਲਤ 'ਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਸੀ ਅਤੇ ਸ਼ਿਕਾਇਤਕਰਤਾਵਾਂ ਦੇ ਵਕੀਲ ਬੱਲ ਹੀ ਇਹ ਕੇਸ ਲੜ ਰਹੇ ਸਨ ਪਰ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਰਾਜ ਸਰਕਾਰ ਸੀ.ਬੀ.ਆਈ. ਤੋਂ ਇਨ੍ਹਾਂ ਕੇਸਾਂ ਦੀਆਂ ਫਾਈਲਾਂ ਕਿੰਨੀ ਛੇਤੀ ਵਾਪਸ ਪ੍ਰਾਪਤ ਕਰਦੀ ਹੈ ਅਤੇ ਇਸ ਜਾਂਚ ਨੂੰ ਸਿਰੇ ਲਗਾਉਣ ਲਈ ਸਰਕਾਰੀ ਪੱਧਰ 'ਤੇ ਕਿੰਨੀ ਕੁ ਦਿਲਚਸਪੀ ਜਾਂ ਸੰਜੀਦਗੀ ਦਿਖਾਈ ਜਾਂਦੀ ਹੈ।
ਮੁੱਖ ਮੰਤਰੀ ਤੇ ਪਾਰਟੀ ਨੂੰ ਲੋਕਾਂ 'ਚ ਆਪਣਾ ਅਕਸ ਸੁਧਾਰਨ ਲਈ ਸੁਨਹਿਰੀ ਮੌਕਾ-ਪ੍ਰਤਾਪ ਸਿੰਘ ਬਾਜਵਾ
ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਤ ਬਰਗਾੜੀ ਤੇ ਬਹਿਬਲ ਕਲਾਂ ਕੇਸਾਂ ਦੀ ਜਾਂਚ ਪੰਜਾਬ ਸਰਕਾਰ ਨੂੰ ਵਾਪਸ ਮਿਲਣ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੇਰੇ ਅਨੁਸਾਰ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਨੂੰ ਪੰਜਾਬ ਦੇ ਲੋਕਾਂ 'ਚ ਆਪਣਾ ਅਕਸ ਸੁਧਾਰਨ ਲਈ ਇਕ ਵੱਡਾ ਸੁਨਹਿਰੀ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਅਨੁਸਾਰ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਦੇਰੀ ਦੇ ਸੁਖਬੀਰ ਸਿੰਘ ਬਾਦਲ ਤੇ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪੰਜਾਬ ਪੁਲਿਸ ਨੂੰ ਜ਼ਿਆਦਾ ਪੇਸ਼ੇਵਾਰਾਨਾ ਸਮਝਦੇ ਰਹੇ ਹਨ ਅਤੇ ਇਸ ਦਾ ਹੁਣ ਜਾਂਚ ਨੂੰ ਬਿਨਾਂ ਕਿਸੇ ਦੇਰੀ ਸਿਰੇ ਲਗਾ ਕੇ ਸਬੂਤ ਵੀ ਦਿੱਤਾ ਜਾਣਾ ਚਾਹੀਦਾ ਹੈ।

ਪਟਿਆਲਾ 'ਚ ਹਾਕੀ ਖਿਡਾਰੀ ਦੀ ਸਾਥੀ ਸਮੇਤ ਗੋਲੀਆਂ ਮਾਰ ਕੇ ਹੱਤਿਆ

ਪਟਿਆਲਾ, 20 ਫਰਵਰੀ (ਮਨਦੀਪ ਸਿੰਘ ਖਰੋੜ)-ਬੀਤੀ ਰਾਤ ਸਥਾਨਕ 24 ਨੰਬਰ ਫਾਟਕ ਨੇੜੇ ਪੰਜਾਬ ਬਿਜਲੀ ਨਿਗਮ ਦੇ ਇਕ ਹਾਕੀ ਖਿਡਾਰੀ ਅਤੇ ਉਸ ਦੇ ਸਾਥੀ ਦੀ ਸਿਰ 'ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕਾਂ ਦੀ ਪਹਿਚਾਣ ਅਮਰੀਕ ਸਿੰਘ ਹਾਕੀ ਖਿਡਾਰੀ (34) ਅਤੇ ਸਿਮਰਨਜੀਤ ਸਿੰਘ (30) ਵਾਸੀਆਨ ਪਟਿਆਲਾ ਵਜੋਂ ਹੋਈ ਹੈ | ਇਸ ਦੀ ਪੁਸ਼ਟੀ ਕਰਦਿਆਂ ਮਾਡਲ ਟਾਊਨ ਪੁਲਿਸ ਚੌਕੀ ਦੇ ਮੁਖੀ ਰੌਣੀ ਸਿੰਘ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ 24 ਨੰਬਰ ਫਾਟਕ ਨੇੜੇ ਉਕਤ ਵਿਅਕਤੀਆਂ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਸਿਰ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਸੂਚਨਾ ਮਿਲੀ ਸੀ | ਜਿਸ ਤਹਿਤ ਉਨ੍ਹਾਂ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਕੇ ਦੋਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋਣ ਕਰਕੇ ਲਾਸ਼ਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜਿਆ | ਇਸ ਤੋਂ ਬਾਅਦ ਫੋਰੈਂਸਿਕ ਦੀ ਟੀਮ ਨੇ ਵਾਰਦਾਤ ਵਾਲੇ ਸਥਾਨ ਤੋਂ ਵੱਖ-ਵੱਖ ਚੀਜ਼ਾਂ ਦੇ ਨਮੂਨੇ ਸਬੂਤਾਂ ਵਜੋਂ ਇਕੱਤਰ ਕੀਤੇ | ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਮੁਖੀ ਰਾਹੁਲ ਕੌਸ਼ਲ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਹੜੀਆਂ ਕਿ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਸਵੀਰਾਂ ਚੈੱਕ ਕਰਨ ਦੇ ਨਾਲ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਬੀਤੀ ਰਾਤ 24 ਨੰਬਰ ਫਾਟਕ ਦੇ ਨੇੜੇ ਇਕ ਢਾਬੇ 'ਚ ਉਕਤ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਨਾਲ ਤਕਰਾਰ ਹੋ ਗਈ ਸੀ | ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਦੁਬਾਰਾ ਵਾਪਸ ਆ ਕੇ ਅਮਰੀਕ ਸਿੰਘ ਅਤੇ ਸਿਮਰਜੀਤ ਸਿੰਘ ਦੇ 8 ਦੇ ਕਰੀਬ ਗੋਲੀਆਂ ਮਾਰੀਆਂ ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਸਬੰਧੀ ਸਰਕਾਰੀ ਰਜਿੰਦਰਾ ਹਸਪਤਾਲ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਡੀ.ਐਸ .ਭੁੱਲਰ ਨੇ ਦੱਸਿਆ ਉਕਤ ਨੌਜਵਾਨਾਂ ਦੇ ਪੋਸਟਮਾਰਟਮ ਕਰਨ ਲਈ 2 ਡਾਕਟਰਾਂ ਦਾ ਬੋਰਡ ਗਠਿਤ ਕੀਤਾ ਗਿਆ ਸੀ | ਦੱਸਣਯੋਗ ਹੈ ਕਿ ਪੰਜਾਬ ਬਿਜਲੀ ਨਿਗਮ ਦੀ ਹਾਕੀ ਦੀ ਟੀਮ ਲੰਘੇ ਵਰ੍ਹੇ ਗੁਜਰਾਤ 'ਚ ਹੋਈਆਂ ਖੇਡਾਂ 'ਚ ਗੋਲਡ ਮੈਡਲ ਲੈ ਕੇ ਆਇਆ ਸੀ ਜਿਸ 'ਚ ਅਮਰੀਕ ਸਿੰਘ ਵੀ ਸ਼ਾਮਿਲ ਸੀ | ਜਦਕਿ ਸਿਮਰਨਜੀਤ ਸਿੰਘ ਵੀ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਠੇਕੇਦਾਰੀ ਪ੍ਰਣਾਲੀ ਅਧੀਨ ਕੰਮ ਕਰਦਾ ਸੀ |

ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ

ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸਦਨ 'ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇਣ ਦੇ ਨਾਲ ਸ਼ੁਰੂ ਹੋਇਆ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵਿਧਾਨ ਸਭਾ ਦੇ ਪਿਛਲੇ ਇਜਲਾਸ ਤੋਂ ਬਾਅਦ ਅਕਾਲ ਚਲਾਣਾ ਕਰ ਗਈਆਂ
ਰਾਜਨੀਤਕ ਸ਼ਖ਼ਸੀਅਤਾਂ, ਪੱਤਰਕਾਰਾਂ ਤੇ ਸੁਤੰਤਰਤਾ ਸੰਗਰਾਮੀਆਂ ਸਮੇਤ 10 ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਦਨ 'ਚ ਸਾਂਝੇ ਪੰਜਾਬ (ਪੁਨਰਗਠਨ ਤੋਂ ਪਹਿਲਾਂ) ਦੇ ਸਾਬਕਾ ਵਿਧਾਇਕ ਚੌਧਰੀ ਖ਼ੁਰਸ਼ੀਦ ਅਹਿਮਦ ਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਸਮੇਤ ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਤੇ ਦਰਬਾਰਾ ਸਿੰਘ, ਸੀਨੀਅਰ ਪੱਤਰਕਾਰ ਤੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਕੁਮਾਰ ਚੋਪੜਾ ਨੂੰ ਯਾਦ ਕਰਦਿਆਂ ਉੱਘੀ ਪੰਜਾਬੀ ਲੇਖਿਕਾ ਡਾ: ਦਲੀਪ ਕੌਰ ਟਿਵਾਣਾ, ਨਾਵਲਕਾਰ ਡਾ: ਜਸਵੰਤ ਸਿੰਘ ਕੰਵਲ ਤੇ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਲਾਚੀ ਬਾਵਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ । ਨਾਲ ਹੀ ਸਦਨ ਨੇ ਲੌਂਗੋਵਾਲ ਵਿਖੇ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਜਾਨ ਗਵਾਉਣ ਵਾਲੇ ਚਾਰ ਬੱਚਿਆਂ ਸਿਮਰਨਜੀਤ ਸਿੰਘ, ਸੁਖਜੀਤ ਕੌਰ, ਨਵਜੋਤ ਕੌਰ ਤੇ ਅਰਾਧਿਆ ਕੁਮਾਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ । ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਨੌਜਵਾਨ ਪੱਤਰਕਾਰ ਅਮਨ ਬਰਾੜ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੀ ਪ੍ਰਸਤਾਵ ਪੇਸ਼ ਕੀਤਾ । ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੇਨਤੀ 'ਤੇ ਤਰਨ ਤਾਰਨ ਵਿਖੇ ਪਟਾਕਿਆਂ ਦੇ ਧਮਾਕੇ ਨਾਲ ਮਾਰੇ ਗਏ 3 ਬੱਚਿਆਂ ਦਾ ਨਾਂਅ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਬੇਨਤੀ 'ਤੇ ਸਪੀਕਰ ਨੇ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਦੇ ਨਾਂਅ ਨੂੰ ਵੀ ਸ਼ਰਧਾਂਜਲੀਆਂ ਦੀ ਸੂਚੀ 'ਚ ਦਰਜ ਕਰਨ ਦੀ ਇਜਾਜ਼ਤ ਦਿੱਤੀ।

ਸਿਆਸੀ ਆਗੂਆਂ, ਮੁਲਾਜ਼ਮਾਂ ਨੂੰ ਨਹੀਂ ਮਿਲੇਗੀ 200 ਯੂਨਿਟ ਮੁਫ਼ਤ ਬਿਜਲੀ

ਸਰਕਾਰ ਦੇ ਫ਼ੈਸਲੇ ਤੋਂ ਬਾਅਦ ਪਾਵਰਕਾਮ ਨੇ ਜਾਰੀ ਕੀਤੀ ਹਦਾਇਤ
ਸ਼ਿਵ ਸ਼ਰਮਾ

ਜਲੰਧਰ, 20 ਫਰਵਰੀ-ਪੰਜਾਬ ਸਰਕਾਰ ਨੇ ਮੁਲਾਜ਼ਮਾਂ, ਸੇਵਾਮੁਕਤ ਮੁਲਾਜ਼ਮਾਂ, ਸਿਆਸੀ ਆਗੂਆਂ ਨੂੰ ਘਰੇਲੂ ਖ਼ੇਤਰ 'ਚ ਮਿਲਦੀ 200 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਹੈ | ਜਿਨ੍ਹਾਂ ਖ਼ਪਤਕਾਰਾਂ ਨੂੰ ਇਕ ਕਿੱਲੋਵਾਟ ਤੱਕ ਦੇ ਕੁਨੈਕਸ਼ਨ ਉੱਪਰ ਛੋਟ ਮਿਲਦੀ ਸੀ ਤੇ ਉਹ ਆਪਣਾ ਬਿਜਲੀ ਦਾ ਖਰਚਾ ਦੇ ਸਕਦੇ ਹਨ, ਉਨ੍ਹਾਂ ਨੂੰ ਅੱਗੇ ਤੋਂ ਇਹ ਸਹੂਲਤ ਨਹੀਂ ਮਿਲੇਗੀ | ਐੱਸ.ਸੀ., ਬੀ.ਸੀ. ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਮੁਫ਼ਤ ਬਿਜਲੀ ਦੀ ਸਹੂਲਤ ਮਿਲਦੀ ਰਹੇਗੀ | ਜਿਨ੍ਹਾਂ ਖ਼ਪਤਕਾਰਾਂ ਨੂੰ ਹੁਣ ਇਹ ਸਹੂਲਤ ਨਹੀਂ ਮਿਲੇਗੀ, ਉਨ੍ਹਾਂ 'ਚ ਸਾਬਕਾ ਤੇ ਮੌਜੂਦਾ ਮੰਤਰੀ, ਰਾਜ ਮੰਤਰੀ, ਲੋਕ ਸਭਾ ਤੇ ਰਾਜ ਸਭਾ ਦੇ ਮੌਜੂਦਾ ਮੈਂਬਰ, ਵਿਧਾਇਕ, ਸਾਬਕਾ ਤੇ ਮੌਜੂਦਾ ਮੇਅਰ ਤੇ ਜ਼ਿਲ੍ਹਾ ਪੰਚਾਇਤ ਦੇ ਮੌਜੂਦਾ ਚੇਅਰਪਰਸਨ ਸ਼ਾਮਿਲ ਹਨ | ਇਨ੍ਹਾਂ ਤੋਂ ਇਲਾਵਾ ਕੇਂਦਰ ਤੇ ਰਾਜ ਸਰਕਾਰ ਦੇ ਸੇਵਾਮੁਕਤ ਅਧਿਕਾਰੀ ਤੇ ਮੁਲਾਜ਼ਮ ਸ਼ਾਮਿਲ ਹਨ | ਜਿਨ੍ਹਾਂ ਸੇਵਾਮੁਕਤ ਪੈਨਸ਼ਨਰਾਂ ਨੂੰ 10 ਹਜ਼ਾਰ ਪੈਨਸ਼ਨ ਮਿਲਦੀ ਹੈ, ਆਮਦਨ ਕਰ ਦੀ ਰਿਟਰਨ ਦਾਖ਼ਲ ਕਰਵਾਈ ਗਈ ਹੈ, ਉਨ੍ਹਾਂ ਤੋਂ ਵੀ ਇਹ ਸਹੂਲਤ ਵਾਪਸ ਲਈ ਗਈ ਹੈ | ਪਾਵਰਕਾਮ ਨੇ ਇਸ ਬਾਰੇ ਸਰਕੁਲਰ ਜਾਰੀ ਕਰ ਦਿੱਤਾ ਹੈ | ਸਰਕਾਰ ਨੇ ਜਿਹੜੇ ਲੋਕਾਂ ਦੀ ਮੁਫ਼ਤ ਬਿਜਲੀ ਸਹੂਲਤ ਵਾਪਸ ਲਈ ਹੈ, ਉਸ ਨਾਲ ਸਰਕਾਰ ਦੀ ਸਬਸਿਡੀ ਨੂੰ ਜ਼ਿਆਦਾ ਫ਼ਰਕ ਨਹੀਂ ਪਏਗਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਸਰਕਾਰ ਅਪ੍ਰੈਲ ਤੋਂ ਖ਼ਪਤਕਾਰਾਂ 'ਤੇ ਬਿਜਲੀ ਦਾ ਜ਼ਿਆਦਾ ਭਾਰ ਪਾਉਣ ਦੀ ਇੱਛਾ ਨਹੀਂ ਰੱਖਦੀ | ਇਸ ਕਰਕੇ ਸਰਕਾਰ ਇਸ ਵਾਰ ਅਪ੍ਰੈਲ ਤੋਂ ਖ਼ਪਤਕਾਰਾਂ ਦੇ ਉੱਪਰ ਜ਼ਿਆਦਾ ਭਾਰ ਪਾਉਣ ਤੋਂ ਪਿੱਛੇ ਹਟਣ ਦਾ ਫ਼ੈਸਲਾ ਲੈ ਸਕਦੀ ਹੈ | ਉਂਝ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਇਕਰਾਰਨਾਮਿਆਂ ਬਾਰੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ | ਇਸ ਤੋਂ ਇਲਾਵਾ ਪਾਵਰਕਾਮ ਨੇ ਕੁਝ ਦਿਨ ਪਹਿਲਾਂ ਹੀ ਪੰਜਾਬ ਬਿਜਲੀ ਅਥਾਰਟੀ ਕਮਿਸ਼ਨ ਕੋਲ ਇਕ ਸੋਧੀ ਪਟੀਸ਼ਨ ਪਾਈ ਹੈ ਕਿ ਇਸ ਵਾਰ ਬਿਜਲੀ ਦੀ ਖ਼ਰੀਦ ਘੱਟ ਕਰਨ ਕਰਕੇ ਪਾਵਰਕਾਮ ਦਾ 500 ਕਰੋੜ ਰੁਪਏ ਬਚੇਗਾ ਜਿਸ ਕਰਕੇ ਇਹ ਰਕਮ ਬਿਜਲੀ ਦਰਾਂ 'ਚ ਵਾਧੇ ਲਈ ਸ਼ਾਮਿਲ ਨਾ ਕੀਤੀ ਜਾਵੇ |

ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਪੁਰਾਣਾ ਰਿਸ਼ਤਾ-ਨੱਢਾ

ਬਠਿੰਡਾ/ਲੰਬੀ, 20 ਫਰਵਰੀ (ਕੰਵਲਜੀਤ ਸਿੰਘ ਸਿੱਧੂ, ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੇ ਪਿੰਡ ਬਾਦਲ ਵਿਖੇ 70 ਮਿੰਟ ਦੇ ਕਰੀਬ ਗੱਲਬਾਤ ਕੀਤੀ | ਨੱਢਾ ਬਠਿੰਡਾ ਸਿਵਲ ਹਵਾਈ ਅੱਡੇ 'ਤੇ ਉਤਰੇ ਅਤੇ ਸੜਕੀ ਰਸਤੇ ਰਾਹੀਂ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਵਿਖੇ ਪੁੱਜੇ | ਇਸ ਮੌਕੇ ਸ੍ਰੀ ਨੱਢਾ ਨੇ ਕਿਹਾ ਕਿ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਪੁਰਾਣਾ ਰਿਸ਼ਤਾ ਹੈ | ਸ੍ਰੀ ਨੱਢਾ ਨੇ ਕਿਹਾ ਕਿ ਉਹ ਅੱਜ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਲੜਕੇ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦੇਣ ਲਈ ਆਏ ਹਨ | ਉਨ੍ਹਾਂ ਕਿਹਾ ਕਿ ਸ: ਬਾਦਲ ਨੇ ਅਸ਼ੀਰਵਾਦ ਦਿੰਦਿਆਂ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਦਾ ਸੱਦਾ ਪੱਤਰ ਕਬੂਲ ਕੀਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਹੰੁਦਿਆਂ ਬਹੁਤਾ ਸਮਾਂ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਇਕੱਠਿਆਂ ਕੰਮ ਕੀਤਾ ਹੈ ਅਤੇ ਉਨ੍ਹਾਂ ਦਾ ਬਾਦਲ ਪਰਿਵਾਰ ਨਾਲ ਵਿਅਕਤੀਗਤ ਤੌਰ 'ਤੇ ਗੂੜ੍ਹਾ ਸਬੰਧ ਹੈ | ਪੱਤਰਕਾਰਾਂ ਵਲੋਂ ਪੁੱਛੇ ਅਨੇਕਾਂ ਹੀ ਸਵਾਲਾਂ ਦੇ ਜਵਾਬਾਂ ਨੂੰ ਟਾਲਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੋ ਰਾਜਨੀਤਕ ਆਗੂ ਮਿਲਦੇ ਹਨ ਤਾਂ ਰਾਜਸੀ ਵਿਚਾਰਾਂ ਹੋਣੀਆਂ ਸੁਭਾਵਿਕ ਹੰੁਦੀਆਂ ਹਨ | ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਿਕੰਦਰ ਸਿੰਘ ਮਲੂਕਾ, ਦਰਸ਼ਨ ਸਿੰਘ ਕੋੋਟਫੱਤਾ, ਸਰੂਪ ਚੰਦ ਸਿੰਗਲਾ, ਦਿਆਲ ਸੋਢੀ, ਵਿਨੋਦ ਬਿੰਟਾ, ਬਲਕਾਰ ਸਿੰਘ ਬਰਾੜ, ਸੁਨੀਲ ਸਿੰਗਲਾ, ਅਮਿਤ ਰਤਨ ਕੋਟਫੱਤਾ, ਦਿਨੇਸ਼ ਕੁਮਾਰ, ਜੀਵਨ ਗੁਪਤਾ, ਦਿਆਲ ਸਿੰਘ ਸੋਢੀ, ਪ੍ਰਵੀਨ ਬਾਂਸਲ, ਅਰੁਨ ਨਾਗਪਾਲ, ਸੁਰਜੀਤ ਕੁਮਾਰ ਜਿਆਣੀ, ਰਾਜੇਸ਼ ਗੋਰਾ ਪਲੇਟਾ, ਕੁਲਦੀਪ ਸਿੰਘ ਭੰਗੇਵਾਲਾ ਆਦਿ ਹਾਜ਼ਰ ਸਨ | ਬਠਿੰਡਾ ਤੋਂ ਪਿੰਡ ਬਾਦਲ ਤੱਕ ਦਰਜਨਾਂ ਦੇ ਕਰੀਬ ਥਾਵਾਂ 'ਤੇ ਭਾਜਪਾ ਪ੍ਰਧਾਨ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ 'ਤੇ ਸਮਰਥਕਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ |

ਜੰਮੂ-ਕਸ਼ਮੀਰ 'ਚ ਅੱਤਵਾਦ ਦੀਆਂ ਘਟਨਾਵਾਂ 'ਚ ਕਮੀ ਆਈ-ਫ਼ੌਜ ਮੁਖੀ

ਫ਼ੌਜ 'ਚ ਮਹਿਲਾ ਅਫ਼ਸਰਾਂ ਨੂੰ ਸਥਾਈ ਕਮਿਸ਼ਨ ਬਾਰੇ ਫ਼ੈਸਲਾ ਸਵਾਗਤਯੋਗ ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਫ਼ੌਜ ਮੁਖੀ ਜਨਰਲ ਐਮ. ਐਮ. ਨਰਵਾਣੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ ਵਿਚ 15-20 ਅੱਤਵਾਦੀ ਕੈਂਪ ਹਨ ਜਿਥੇ ਹਰ ਸਮੇਂ ਲਗਪਗ 250-350 ਅੱਤਵਾਦੀ ...

ਪੂਰੀ ਖ਼ਬਰ »

ਚਿਨਮਯਾਨੰਦ ਨੂੰ ਜ਼ਮਾਨਤ ਦੇਣ ਿਖ਼ਲਾਫ਼ ਪਟੀਸ਼ਨ 'ਤੇ ਸੁਣਵਾਈ 24 ਨੂੰ

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਸੁਪਰੀਮ ਕੋਰਟ ਵਲੋਂ ਅੱਜ ਦੱਸਿਆ ਗਿਆ ਹੈ ਕਿ ਉਹ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਵਾਮੀ ਚਿਨਮਯਾਨੰਦ ਨੂੰ ਇਲਾਹਾਬਾਦ ਹਾਈਕੋਰਟ ਵਲੋਂ ਦਿੱਤੀ ਜ਼ਮਾਨਤ ਿਖ਼ਲਾਫ਼ ਦਾਇਰ ਪਟੀਸ਼ਨ 'ਤੇ 24 ਫਰਵਰੀ ਨੂੰ ਸੁਣਵਾਈ ਕਰੇਗੀ, ਸਵਾਮੀ ...

ਪੂਰੀ ਖ਼ਬਰ »

ਜਰਮਨੀ ਦੇ ਹੁੱਕਾ ਬਾਰਾਂ 'ਚ ਗੋਲੀਬਾਰੀ-9 ਮੌਤਾਂ

ਹਨਾਊ, 20 ਫਰਵਰੀ (ਏਜੰਸੀਆਂ)-ਜਰਮਨੀ ਦੇ ਹੁੱਕਾ ਬਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਦੀ ਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ | ਇਸ ਤੋਂ ਇਲਾਵਾ ਇਸ ਘਟਨਾ 'ਚ ਕਈ ਲੋਕ ਜ਼ਖ਼ਮੀ ਵੀ ਹੋਏ | ਗੋਲੀਬਾਰੀ ਦੀ ਘਟਨਾ ਹਨਾਊ ਸ਼ਹਿਰ ...

ਪੂਰੀ ਖ਼ਬਰ »

ਨਿਰਭੈਆ ਕਾਂਡ: ਦੋਸ਼ੀ ਵਿਨੈ ਨੇ ਕੰਧ 'ਚ ਸਿਰ ਮਾਰ ਕੇ ਖ਼ੁਦ ਨੂੰ ਕੀਤਾ ਜ਼ਖ਼ਮੀ

ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਨਿਰਭੈਆ ਕਾਂਡ ਦੇ ਦੋਸ਼ੀ ਵਿਨੈ ਸ਼ਰਮਾ, ਜੋ ਫਾਂਸੀ ਤੋਂ ਬਚਣ ਲਈ ਸਾਰੇ ਕਾਨੂੰਨੀ ਵਿਕਲਪ ਅਪਣਾ ਚੁੱਕਾ ਹੈ, ਨੇ ਮਾਨਸਿਕ ਸਥਿਤੀ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਮੁੜ ਅਦਾਲਤ ਦਾ ਰੁਖ਼ ਕੀਤਾ ਹੈ | ਵਿਨੈ ਦੇ ਵਕੀਲ ਨੇ ...

ਪੂਰੀ ਖ਼ਬਰ »

ਅੰਸਲ ਭਰਾਵਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਨਹੀਂ ਵਧੇਗੀ ਸਜ਼ਾ ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ 1997 'ਚ ਉਪਹਾਰ ਸਿਨੇਮਾ 'ਚ ਲੱਗੀ ਅੱਗ ਦੇ ਮਾਮਲੇ 'ਚ ਅੰਸਲ ਭਰਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ | ਸੁਪਰੀਮ ਕੋਰਟ ਨੇ ਉਪਹਾਰ ਸਿਨੇਮਾ ਕਾਂਡ ਦੇ ਮਾਮਲੇ 'ਚ ਪੀੜਤਾਂ ਦੇ ਇਕ ਸੰਘ ਵਲੋਂ ਪਾਈ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਮਾਮਲੇ 'ਚ ਸੁਪਰੀਮ ਕੋਰਟ 'ਚ ਉਲੰਘਣਾ ਦੀ ਪਟੀਸ਼ਨ ਦਾਇਰ

ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਮੰਦਰ ਦੇ ਨਿਰਮਾਣ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਲੋਕ ਸਭਾ ਮੈਂਬਰ ਅਸ਼ੋਕ ਤੰਵਰ ਨੇ ਸੁਪਰੀਮ ਕੋਰਟ 'ਚ ਦਿੱਲੀ ਵਿਕਾਸ ਅਥਾਰਿਟੀ (ਡੀ. ਡੀ. ਏ.) ਅਤੇ ਦਿੱਲੀ ਸਰਕਾਰ ਿਖ਼ਲਾਫ਼ ਉਲੰਘਣਾ ...

ਪੂਰੀ ਖ਼ਬਰ »

ਤਾਮਿਲਨਾਡੂ 'ਚ ਬੱਸ ਤੇ ਟਰੱਕ 'ਚ ਜ਼ਬਰਦਸਤ ਟੱਕਰ-20 ਮੌਤਾਂ

ਕੋਇੰਬਟੂਰ/ਤਿਰੂਵਨੰਤਪੁਰਮ, 20 ਫਰਵਰੀ (ਏਜੰਸੀਆਂ)-ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਅਤੇ ਟਰੱਕ 'ਚ ਜ਼ਬਰਦਸਤ ਟੱਕਰ ਹੋ ਗਈ | ਜਿਸ ਕਾਰਨ 20 ਲੋਕਾਂ ਦੀ ਦਰਦਨਾਕ ਮੌਤ ਹੋ ਗਈ | ਹਾਦਸਾ ਅੱਜ ਸਵੇਰੇ ਅਵਿਨਾਸ਼ੀ ...

ਪੂਰੀ ਖ਼ਬਰ »

ਜੰਮੂ ਸੜਕ ਹਾਦਸੇ 'ਚ ਪਰਿਵਾਰ ਦੇ 5 ਜੀਆਂ ਦੀ ਮੌਤ

ਸ੍ਰੀਨਗਰ, 20 ਫਰਵਰੀ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਉਦੋਂ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਕਾਰ ਜੰਮੂ-ਪਠਾਨਕੋਟ ਰਾਜ ਮਾਰਗ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾਅ ਗਈ | ਪੁਲਿਸ ਅਧਿਕਾਰੀ ਨੇ ਦੱਸਿਆ ...

ਪੂਰੀ ਖ਼ਬਰ »

ਟਰੰਪ ਦੇ ਰੋਡ ਸ਼ੋਅ 'ਚ 70 ਲੱਖ ਨਹੀਂ, ਇਕ ਤੋਂ ਦੋ ਲੱਖ ਲੋਕ ਕਰਨਗੇ ਸ਼ਿਰਕਤ

ਅਹਿਮਦਾਬਾਦ, 20 ਫਰਵਰੀ (ਪੀ. ਟੀ. ਆਈ.)-ਇਕ ਅਧਿਕਾਰੀ ਨੇ ਦੱਸਿਆ ਕਿ 24 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹਿਮਦਾਬਾਦ 'ਚ ਹੋਣ ਵਾਲੇ 22 ਕਿਲੋਮੀਟਰ ਲੰਬੇ ਰੋਡ ਸ਼ੋਅ 'ਚ 2 ਲੱਖ ਤੋਂ ਘੱਟ ਲੋਕਾਂ ਦੇ ਸ਼ਾਮਿਲ ਹੋਣ ਦੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਨਸ਼ਿਆਂ ਦੇ ਸਰਗਨੇ ਸੰਧੂ ਦੇ ਪਿਤਾ ਨੂੰ ਵੀ ਐਸ.ਐਸ. ਬੋਰਡ 'ਚ ਲਾਇਆ ਸੀ-ਅਕਾਲੀ ਦਲ

ਚੰਡੀਗੜ੍ਹ, 20 ਫਰਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਵਿਚ ਦਿੱਤੇ ਬਿਆਨ ਦਾ ਸਵਾਗਤ ਕੀਤਾ ਹੈ ਕਿ ਉਹ ਕ੍ਰਿਸਚੀਅਨ ਦਲਿਤ ਫ਼ਰੰਟ ਦੇ ਆਗੂ ਅਤੇ ਕਾਂਗਰਸੀ ਨੇਤਾ ਅਨਵਰ ਮਸੀਹ ਦੇ ਸਿਆਸੀ ਸਬੰਧਾਂ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX