ਤਾਜਾ ਖ਼ਬਰਾਂ


ਯੋਗਾ ਕੋਰੋਨਾ ਯੁੱਗ 'ਚ ਇਕ ਉਮੀਦ ਦੀ ਕਿਰਨ - ਪ੍ਰਧਾਨ ਮੰਤਰੀ
. . .  10 minutes ago
ਨਵੀਂ ਦਿੱਲੀ, 21 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਯੋਗਾ ਦਿਵਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ...
ਅੱਜ ਦਾ ਵਿਚਾਰ
. . .  25 minutes ago
ਅੱਜ ਦਾ ਵਿਚਾਰ
ਕੌਮਾਂਤਰੀ ਯੋਗ ਦਿਵਸ 'ਤੇ ਅਜੀਤ ਵਲੋਂ ਸ਼ੁਭਕਾਮਨਾਵਾਂ।
. . .  29 minutes ago
ਕੌਮਾਂਤਰੀ ਯੋਗ ਦਿਵਸ 'ਤੇ ਅਜੀਤ ਵਲੋਂ...
ਗ੍ਰੇਟ ਖਲੀ ਦੀ ਮਾਂ ਦਾ ਦਿਹਾਂਤ
. . .  1 day ago
ਲੁਧਿਆਣਾ, 20 ਜੂਨ {ਸਲੇਮਪੁਰੀ} -ਰੈਸਲਰ ਦ ਗ੍ਰੇਟ ਖਲੀ ਦੀ ਮਾਂ ਦਾ ਅੱਜ ਦਿਹਾਂਤ ਹੋ ਗਿਆ ਹੈ । ਉਹ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ 13 ਜੂਨ ਤੋਂ ਜੇਰੇ ਇਲਾਜ ਸਨ ...
ਕਤਲ ਕੇਸ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਕਰ ਰਹੀ ਹੈ ਕੰਮ -ਪੁਲਿਸ ਕਮਿਸ਼ਨਰ
. . .  1 day ago
ਜਲੰਧਰ, 20 ਜੂਨ{ ਚਿਰਾਗ਼ ਸ਼ਰਮਾ } - ਸਥਾਨਕ ਗੋਪਾਲ ਨਗਰ ਇਲਾਕੇ ਵਿਚ ਸੁਖਮੀਤ ਸਿੰਘ ਡਿਪਟੀ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਕਮਿਸ਼ਨਰੇਟ ਪੁਲਿਸ ਨੂੰ ਕੁਝ ਵੱਡੇ ਸੁਰਾਗ ਮਿਲੇ ਹਨ, ਜੋ ਮਾਮਲੇ ਨੂੰ ਥੋੜੇ ਸਮੇਂ ਵਿਚ ਹੀ ਸੁਲਝਾਉਣ ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਭਾਰਤ ਨੇ ਪਹਿਲੀ ਪਾਰੀ 'ਚ ਬਣਾਈਆਂ 217 ਦੌੜਾਂ
. . .  1 day ago
ਮੁੱਖ ਮੰਤਰੀ ਪੰਜਾਬ ਦੇ ਸਿਸਵਾਂ ਫਾਰਮ ਹਾਊਸ ਨੇੜੇ ਪੁਲਿਸ ਨੂੰ ਮਿਲੀ ਸਿਰ ਕਟੀ ਲਾਸ਼
. . .  1 day ago
ਮੁੱਲਾਂਪੁਰ ਗਰੀਬਦਾਸ (ਮੋਹਾਲੀ) , 20 ਜੂਨ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਪੁਲਿਸ ਥਾਣੇ ਅਧੀਨ ਸ਼ਿਵਾਲਿਕ ਪਹਾੜੀਆਂ ਵਿਚ ਸਥਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਮਹਿੰਦਰਾ ਬਾਗ ਨੇੜੇ ਅੱਜ ਸਿਰ ...
ਰਾਵੀ ਦਰਿਆ ਵਿਚ ਪਿਕਨਿਕ ਮਨਾਉਣ ਆਏ ਨੌਜਵਾਨਾਂ ਵਿਚੋਂ ਇਕ ਵਹਿਆ ਅਤੇ ਦੋ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ
. . .  1 day ago
ਮਾਧੋਪੁਰ ,20 ਜੂਨ (ਨਰੇਸ਼ ਮਹਿਰਾ) - ਐਤਵਾਰ ਦਿਨ ਸਮੇਂ ਰਾਵੀ ਦਰਿਆ ’ਚ ਪਿਕਨਿਕ ਮਨਾਉਣ ਆਏ ਕੁੱਝ ਨੌਜਵਾਨ ਰਣਜੀਤ ਸਾਗਰ ਡੈਮ ਤੋਂ ਅਚਾਨਕ ਪਾਣੀ ਜ਼ਿਆਦਾ ਆਣ ਕਰਕੇ ਰਾਵੀ ਦਰਿਆ ਦੇ ਵਿਚਕਾਰ ਫਸ ਗਏ ,ਜਿਨ੍ਹਾਂ ਨੂੰ ਸਥਾਨਕ ...
ਸਾਬਕਾ ਕੌਂਸਲਰ ਸੁਖਮੀਤ ਡਿਪਟੀ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਜਲੰਧਰ , 20 ਜੂਨ- ਮਿੱਕੀ ਅਗਵਾ ਕਾਂਡ 'ਚ ਸਜ਼ਾ ਕੱਟ ਚੁੱਕੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ 'ਤੇ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ , ਜਦੋਂ ਉਹ ਆਪਣੇ ਬੁਲੇਟ 'ਤੇ ਗੋਪਾਲ ਨਗਰ ਜਾ ਰਹੇ ਸੀ । 4 ਨੌਜਵਾਨਾਂ ਨੇ ...
ਪੰਜਾਬ ਸਰਕਾਰ ਵਲੋਂ 52 ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ 'ਤੇ ਅਗਲੇ ਹੁਕਮਾਂ ਤਕ ਲਗਾਈ ਰੋਕ
. . .  1 day ago
ਕੈਨੇਡਾ ਬੈਠੇ ਖਾਲਿਸਤਾਨ ਟਾਈਗਰ ਫੋਰਸ ਦੇ ਸੰਚਾਲਕ ਅਰਸ਼ ਡਾਲਾ ਦਾ ਕਰੀਬੀ ਸਾਥੀ ਮੋਗਾ ਪੁਲਿਸ ਵਲੋਂ ਗ੍ਰਿਫਤਾਰ
. . .  1 day ago
ਮੋਗਾ ,20 ਜੂਨ { ਗੁਰਦੇਵ ਭਾਮ }– ਮੋਗਾ ਪੁਲਿਸ ਨੇ ਐਤਵਾਰ ਨੂੰ ਇੱਕ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ...
ਪਿਸਤੌਲ ਦੀ ਨੋਕ 'ਤੇ ਅਣਪਛਾਤੇ ਲੁਟੇਰਿਆਂ ਵਲੋਂ 63 ਹਜ਼ਾਰ ਰੁਪਏ ਦੀ ਲੁੱਟ
. . .  1 day ago
ਜੰਡਿਆਲਾ ਗੁਰੂ , 20 ਜੂਨ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜਦੀਕ ਜੇ.ਸੀ. ਫਿਊਲ ਪੁਆਇੰਟ ਨਵਾਂ ਕੋਟ ਵਿਖੇ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਮੈਨੇਜਰ ਪਾਸੋਂ 63,190 ਰੁਪਏ ਲੁੱਟ ਕੇ ...
ਐਂਟੀਫੰਗਲ ਡਰੱਗ ਐਂਫੋਟੇਰੀਸਿਨ ਬੀ. ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
. . .  1 day ago
ਨਵੀਂ ਦਿੱਲੀ, 20 ਜੂਨ – ਡੀ.ਸੀ.ਪੀ. ਕ੍ਰਾਈਮ ਮੋਨਿਕਾ ਭਾਰਦਵਾਜ ਨੇ ਕਿਹਾ ਕਿ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਐਂਟੀਫੰਗਲ ਡਰੱਗ ਐਂਫੋਟੇਰੀਸਿਨ ਬੀ. ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ...
ਦੁਬਈ 'ਚ ਰੁੱਖ ਹੇਠਾਂ ਜ਼ਿੰਦਗੀ ਕੱਟ ਰਹੇ ਤਿੰਨ ਨੌਜਵਾਨ ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪਰਤੇ
. . .  1 day ago
ਅਜਨਾਲਾ , 20 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਕੌਮਾਂਤਰੀ ਪੱਧਰ ’ਤੇ ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ...
ਮੇਜਰ ਜਨਰਲ ਪ੍ਰੀਤ ਪਾਲ ਸਿੰਘ ਨੇ ਬਾਈਸਨ ਡਵੀਜ਼ਨ ਦੀ ਕਮਾਨ ਸੰਭਾਲੀ
. . .  1 day ago
ਨਵੀਂ ਦਿੱਲੀ, 20 ਜੂਨ- ਮੇਜਰ ਜਨਰਲ ਪ੍ਰੀਤ ਪਾਲ ਸਿੰਘ ਨੇ ਅੱਜ ਸਿਕੰਦਰਬਾਦ, ਤੇਲੰਗਾਨਾ ਵਿਖੇ 35 ਵੇਂ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਵਜੋਂ ਬਾਈਸਨ ਡਿਵੀਜ਼ਨ ਦਾ ਚਾਰਜ ਸੰਭਾਲ ...
ਹਦਵਾਣੇ ਭਰਨ ਲਈ ਮਜ਼ਦੂਰੀ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਮੌਤ
. . .  1 day ago
ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ 'ਚ ਘਰੋਂ ਗੱਡੀ 'ਚ ਹਦਵਾਣੇ ਭਰਨ ਦਾ ਕੰਮ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ...
ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ
. . .  1 day ago
ਨੱਥੂਵਾਲਾ ਗਰਬੀ (ਮੋਗਾ), 20 ਜੂਨ (ਸਾਧੂ ਰਾਮ ਲੰਗੇਆਣਾ) - ਅੱਜ ਦੁਪਹਿਰ ਦੇ ਸਮੇਂ ਬਾਘਾਪੁਰਾਣਾ ਵਿਖੇ ਮੋਗਾ ਰੋਡ 'ਤੇ ਸਥਿਤ ਮਾਤਾ ਦੇ ਮੰਦਰ ਕੋਲ ਵਾਪਰੇ ਇਕ ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ...
ਚਿਰਾਗ਼ ਪਾਸਵਾਨ ਵਲੋਂ 5 ਜੁਲਾਈ ਨੂੰ ਕੱਢੀ ਜਾਵੇਗੀ ਆਸ਼ੀਰਵਾਦ ਯਾਤਰਾ
. . .  1 day ago
ਨਵੀਂ ਦਿੱਲੀ, 20 ਜੂਨ - ਆਪਣੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਨਾਲ ਖਿੱਚੋਤਾਣ ਵਿਚਕਾਰ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ ਅਹਿਮ ਮੀਟਿੰਗ ਕੀਤੀ ਗਈ। ਬੈਠਕ ਤੋਂ ਬਾਅਦ ਚਿਰਾਗ਼ ਪਾਸਵਾਨ ਨੇ ਕਿਹਾ ਕਿ ਅੱਜ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ
. . .  1 day ago
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ...
ਪੰਜਾਬ ਭਰ 'ਚ 21 ਜੂਨ ਨੂੰ ਮਨਾਇਆ ਜਾਵੇਗਾ ਗੱਤਕਾ ਦਿਵਸ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ) - ਪੰਜਾਬ ਭਰ ਵਿਚ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ। 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਯੋਗ ਦਿਵਸ ਦੇ ਮੁਕਾਬਲੇ ਪਾਰਟੀ...
ਮਹਿਬੂਬਾ ਮੁਫ਼ਤੀ ਮੋਦੀ ਦੀ ਅਹਿਮ ਬੈਠਕ 'ਚ ਨਹੀਂ ਕਰੇਗੀ ਸ਼ਿਰਕਤ
. . .  1 day ago
ਨਵੀਂ ਦਿੱਲੀ, 20 ਜੂਨ - ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜੂਨ ਨੂੰ ਉੱਥੋਂ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਬੈਠਕ ਕਰ ਸਕਦੇ ਹਨ। ਹਾਲਾਂਕਿ ਇਸ ਅਹਿਮ ਬੈਠਕ ਤੋਂ ਪਹਿਲਾ ਰਿਪੋਰਟਾਂ ਮੁਤਾਬਿਕ ਪੀ.ਡੀ.ਪੀ. ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਿੱਸਾ ਨਹੀਂ ਲਵੇਗੀ...
ਅਨਲਾਕ ਦੀ ਪ੍ਰਕਿਰਿਆ ਤਹਿਤ ਦਿੱਲੀ ਵਾਸੀਆਂ ਨੂੰ ਭਲਕੇ ਤੋਂ ਹੋਰ ਮਿਲੇਗੀ ਰਾਹਤ
. . .  1 day ago
ਨਵੀਂ ਦਿੱਲੀ, 20 ਜੂਨ - ਦਿੱਲੀ ਵਿਚ ਅਨਲਾਕ ਦੀ ਪ੍ਰਕਿਰਿਆ ਤਹਿਤ ਭਲਕੇ ਸੋਮਵਾਰ ਤੋਂ ਕਈ ਹੋਰ ਖੇਤਰਾਂ ਵਿਚ ਰਾਹਤ ਮਿਲੇਗੀ। ਜਿਸ ਤਹਿਤ ਦਿੱਲੀ ਵਿਚ 50 ਫ਼ੀਸਦੀ ਸਮਰਥਾ ਨਾਲ ਬਾਰ ਸ਼ੁਰੂ ਕਰਨ ਦੀ ਇਜਾਜ਼ਤ...
ਬ੍ਰਾਜ਼ੀਲ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਲੱਖ ਤੋਂ ਟੱਪੀ
. . .  1 day ago
ਬ੍ਰਾਸੀਲੀਆ, 20 ਜੂਨ - ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਵਿਚ ਕੋਰੋਨਾ ਕਾਰਨ ਬੁਰੇ ਹਾਲਾਤ ਹਨ। ਕੋਰੋਨਾ ਵੈਕਸੀਨੇਸ਼ਨ ਦਾ ਕੰਮ ਬੇਹੱਦ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਮਹਾਂਮਾਰੀ ਕਾਰਨ ਬਹੁਤ ਭੈੜੇ ਹਾਲਾਤ ਹੋ ਸਕਦੇ ਹਨ। ਬਰਾਜ਼ੀਲ ਵਿਚ ਕੋਰੋਨਾ...
ਚਿਰਾਗ਼ ਪਾਸਵਾਨ ਨੇ ਪਾਰਟੀ ਆਗੂਆਂ ਨਾਲ ਦਿੱਲੀ ਵਿਚ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 20 ਜੂਨ - ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ...
ਕੈਪਟਨ ਸਰਕਾਰ ਨੇ ਕੀਤਾ ਵਿਸ਼ਵਾਸਘਾਤ - ਧਿਆਨ ਸਿੰਘ ਮੰਡ
. . .  1 day ago
ਅੰਮ੍ਰਿਤਸਰ , 20 ਜੂਨ (ਹਰਮਿੰਦਰ ਸਿੰਘ ) - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਚੁੱਕਣ 'ਤੇ ਸ਼ਮਾਯਾਚਨਾ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕੀਤੀ । ਇਸ ਦੌਰਾਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਫੱਗਣ ਸੰਮਤ 551

ਪਹਿਲਾ ਸਫ਼ਾ

ਭਾਰਤ ਨੂੰ ਸੱਚਾ ਦੋਸਤ ਮੰਨਦਾ ਹੈ ਅਮਰੀਕਾ-ਟਰੰਪ

* ਖ਼ਚਾਖਚ ਭਰੇ ਮੋਟੇਰਾ ਸਟੇਡੀਅਮ ਨੂੰ ਦੇਖ ਕੇ ਬਾਗ਼ੋਬਾਗ਼ ਹੋਏ ਰਾਸ਼ਟਰਪਤੀ * ਮੋਦੀ ਤੇ ਭਾਰਤ ਵਾਸੀਆਂ ਦਾ ਕੀਤਾ ਧੰਨਵਾਦ * ਕਿਹਾ, ਅੱਤਵਾਦ ਨੂੰ ਨੱਥ ਪਾਉਣ ਲਈ ਦੋਵੇਂ ਦੇਸ਼ ਵਚਨਬੱਧ * ਬਹੁਤ ਚੰਗੇ ਮਿੱਤਰ ਦੱਸਦਿਆਂ ਮੋਦੀ ਦੀ ਕੀਤੀ ਭਰਵੀਂ ਤਾਰੀਫ਼ * ਮੋਦੀ ਨੇ ਭਾਰਤ ਅਮਰੀਕਾ ਸਬੰਧਾਂ 'ਤੇ ਦਿੱਤਾ ਜ਼ੋਰ * ਟਰੰਪ ਦੇ ਨਾਲ ਮੇਲਾਨੀਆ ਤੇ ਇਵਾਂਕਾ ਦੀ ਵੀ ਕੀਤੀ ਤਾਰੀਫ਼ * ਅੱਜ 3 ਅਰਬ ਡਾਲਰ ਦੇ ਰੱਖਿਆ ਸਮਝੌਤੇ ਹੋਣਗੇ

ਅਹਿਮਦਾਬਾਦ, 24 ਫਰਵਰੀ (ਏਜੰਸੀ)-ਅਮਰੀਕਾ ਨੂੰ ਭਾਰਤ ਪ੍ਰਤੀ ਵਫ਼ਾਦਾਰ ਦੱਸਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਆਪਣੇ ਲੋਕਾਂ ਨੂੰ ਕੱਟੜਵਾਦ ਇਸਲਾਮਿਕ ਅੱਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ। ਉਨ੍ਹਾਂ ਰੱਖਿਆ ਸਬੰਧਾਂ ਨੂੰ ਅਹਿਮੀਅਤ ਨਾਲ ਵਧਾਉਣ ਦਾ ਸੰਕਲਪ ਲੈਂਦਿਆਂ ਕਿਹਾ ਕਿ ਅਸੀਂ ਇਕ ਸ਼ਾਨਦਾਰ ਵਪਾਰਕ ਸੌਦੇ 'ਤੇ ਕੰਮ ਕਰ ਰਹੇ ਹਨ। ਮੋਟੇਰਾ ਸਟੇਡੀਅਮ 'ਚ 'ਨਮਸਤੇ ਟਰੰਪ' ਸਮਾਗਮ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਭਾਰਤ 'ਚ ਨਿੱਜੀ ਸੁਤੰਤਰਤਾ, ਕਾਨੂੰਨ ਦਾ ਸ਼ਾਸਨ ਅਤੇ ਹਰ ਇਨਸਾਨ ਦਾ ਮਾਣ ਰੱਖਣ ਬਾਰੇ ਗੱਲਬਾਤ ਕੀਤੀ। ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਭਾਰਤ ਦੌਰੇ 'ਤੇ ਆਏ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦਾ ਵਫ਼ਾਦਾਰ ਮਿੱਤਰ ਬਣਿਆ ਰਹੇਗਾ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਬੇਮਿਸਾਲ ਆਗੂ ਦੱਸਿਆ, ਜੋ ਦੇਸ਼ ਲਈ ਦਿਨ ਰਾਤ ਕੰਮ ਕਰਦਾ ਹੈ। ਟਰੰਪ ਨੇ ਆਪਣੇ ਪਰਿਵਾਰ ਅਤੇ ਆਪਣੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ 'ਚ ਕਿਹਾ ਕਿ ਭਾਰਤ ਅਤੇ ਅਮਰੀਕਾ ਅੱਤਵਾਦੀਆਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਖ਼ਿਲਾਫ਼ ਲੜਨ ਲਈ ਵਚਨਬੱਧ ਹਨ, ਇਸੇ ਕਰਕੇ ਮੇਰੀ ਸਰਕਾਰ ਅੱਤਵਾਦੀ ਸੰਗਠਨਾਂ ਨੂੰ ਨੱਥ ਪਾਉਣ ਲਈ ਪਾਕਿਸਤਾਨ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਸ਼ਾਨਦਾਰ ਸਵਾਗਤ ਲਈ ਭਾਰਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਹਮੇਸ਼ਾ ਭਾਰਤ ਦਾ ਵਫ਼ਾਦਾਰ ਦੋਸਤ ਰਹੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਦੋਵੇਂ ਦੇਸ਼ ਮੰਗਲਵਾਰ ਨੂੰ 3 ਅਰਬ ਡਾਲਰ ਦੇ ਰੱਖਿਆ ਸਮਝੌਤੇ ਕਰਨਗੇ ਅਤੇ ਅਮਰੀਕਾ ਭਾਰਤ ਦਾ ਪ੍ਰਮੱਖ ਰੱਖਿਆ ਭਾਈਵਾਲ ਬਣੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਕੁਦਰਤੀ ਅਤੇ ਸਥਾਈ ਦੋਸਤੀ ਹੈ। ਅਸੀਂ ਦੁਨੀਆ ਭਰ 'ਚ ਆਪਣੇ ਗਠਜੋੜਾਂ ਨੂੰ ਤੇਜ਼ੀ ਨਾਲ ਸੁਰਜੀਤ ਕਰ ਰਹੇ ਹਾਂ। ਟਰੰਪ ਨੇ ਕਿਹਾ ਕਿ ਦੋਵੇਂ ਦੇਸ਼ ਇਕ ਸ਼ਾਨਦਾਰ ਵਪਾਰ ਸੌਦੇ 'ਤੇ ਕੰਮ ਕਰ ਰਹੇ ਹਨ। ਟਰੰਪ ਨੇ ਮੋਦੀ ਨੂੰ ਇਕ ਸਖ਼ਤ ਵਾਰਤਾਕਾਰ ਦੱਸਿਆ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੋਦੀ ਇਕ ਜੀਵਤ ਸਬੂਤ ਹਨ ਜੋ ਇਕ ਭਾਰਤੀ ਸਖ਼ਤ ਮਿਹਨਤ ਨਾਲ ਪ੍ਰਾਪਤ ਕਰ ਸਕਦਾ ਹੈ। ਟਰੰਪ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਦੇ ਰੂਪ 'ਚ ਭਾਰਤ ਪੂਰੀ ਮਨੁੱਖਤਾ ਨੂੰ ਉਮੀਦ ਦੀ ਕਿਰਨ ਵਿਖਾਉਂਦਾ ਹੈ। ਟਰੰਪ ਨੇ ਆਪਣੇ ਸ਼ਾਸਨ ਦੌਰਾਨ ਅਮਰੀਕੀ ਆਰਥਿਕਤਾ 'ਚ ਆਈ ਤੇਜ਼ੀ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਭਾਰਤ ਜਲਦ ਹੀ ਸਭ ਤੋਂ ਵੱਡੇ ਮੱਧਮ ਵਰਗ ਦਾ ਘਰ ਬਣੇਗਾ ਕਿਉਂਕਿ ਇਹ ਅਗਲੇ 10 ਸਾਲਾਂ 'ਚ ਅਤਿਅੰਤ ਗਰੀਬੀ ਨੂੰ ਖ਼ਤਮ ਕਰ ਦੇਵੇਗਾ। ਇਸ ਮੌਕੇ ਮੋਦੀ ਨੇ ਅੱਤਵਾਦ ਨਾਲ ਨਜਿੱਠਣ ਲਈ ਟਰੰਪ ਦੀ ਲੀਡਰਸ਼ਿਪ ਦੀ ਪ੍ਰਸੰਸਾ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ਹੁਣ ਇਕ ਹੋਰ ਭਾਈਵਾਲੀ ਨਹੀਂ ਰਹੇ ਬਲਕਿ ਹੋਰ ਉਚਾਈਆਂ ਨੂੰ ਛੂਹ ਗਏ ਹਨ। ਟਰੰਪ ਦਾ ਸਵਾਗਤ ਕਰਦਿਆਂ ਮੋਦੀ ਨੇ ਕਿਹਾ ਕਿ ਇਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ।
ਖ਼ੁਦ ਲੈਣ ਗਏ ਮੋਦੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਜਵਾਈ ਜਾਰੇਡ ਕੁਸ਼ਨਰ ਸਵੇਰੇ 11.37 ਵਜੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ। ਮੋਦੀ, ਜੋ ਟਰੰਪ ਦੇ ਆਉਣ ਤੋਂ ਇਕ ਘੰਟਾ ਪਹਿਲਾਂ ਹੀ ਅਹਿਮਦਾਬਾਦ ਪੁੱਜ ਗਏ ਸਨ, ਨੇ ਹਵਾਈ ਅੱਡੇ 'ਤੇ ਜਾ ਕੇ ਟਰੰਪ ਅਤੇ ਮੇਲਾਨੀਆ ਦਾ ਸਵਾਗਤ ਕੀਤਾ। ਮੋਦੀ ਨੇ ਇਸ ਮੌਕੇ ਟਰੰਪ ਨਾਲ ਜੱਫੀ ਵੀ ਪਾਈ।
22 ਕਿਲੋਮੀਟਰ ਲੰਬਾ ਰੋਡ ਸ਼ੋਅ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੱਢੇ ਗਏ 22 ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਸੜਕਾਂ ਦੇ ਕਿਨਾਰੇ 'ਤੇ ਖੜ੍ਹੇ ਵੱਡੀ ਗਿਣਤੀ 'ਚ ਲੋਕ ਦੋਵਾਂ ਦੇਸ਼ਾਂ ਦੇ ਝੰਡੇ ਲਹਿਰਾ ਰਹੇ ਸਨ। ਇਸ ਰੋਡ ਸ਼ੋਅ ਨੂੰ 'ਇੰਡੀਆ ਰੋਡ ਸ਼ੋਅ' ਦਾ ਨਾਂਅ ਦਿੱਤਾ ਗਿਆ ਸੀ। ਵੱਡੀ ਗਿਣਤੀ 'ਚ ਵਿਦਿਆਰਥੀ ਵੀ ਪਹੁੰਚੇ ਸਨ। ਰੋਡ ਸ਼ੋਅ ਦੌਰਾਨ ਸਾਰੇ ਰਾਜਾਂ ਦੇ ਕਲਾਕਾਰਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਵਿਖਾਈਆਂ। ਰੂਟ 'ਤੇ ਇਕ ਨਿਯਮਿਤ ਦੂਰੀ 'ਤੇ ਹਰੇਕ ਸੂਬੇ ਲਈ ਅਲੱਗ-ਅਲੱਗ ਸਟੇਜਾਂ ਬਣਾਈਆਂ ਗਈਆਂ ਸਨ।
ਖਚਾਖ਼ਚ ਭਰਿਆ ਮੋਟੇਰਾ ਸਟੇਡੀਅਮ
'ਨਮਸਤੇ ਟਰੰਪ' ਸਮਾਰੋਹ ਦੌਰਾਨ ਨਵੇਂ ਬਣੇ ਮੋਟੇਰਾ ਕ੍ਰਿਕਟ ਸਟੇਡੀਅਮ 'ਚ ਇਕ ਲੱਖ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਭਾਵੇਂ ਟਰੰਪ ਦਾ ਭਾਸ਼ਨ 1.30 ਵਜੇ ਸ਼ੁਰੂ ਹੋਣਾ ਸੀ ਪਰ ਲੋਕ ਸਵੇਰੇ 8 ਵਜੇ ਤੋਂ ਹੀ ਸਟੇਡੀਅਮ ਪੁੱਜਣੇ ਸ਼ੁਰੂ ਹੋ ਗਏ। ਸਟੇਡੀਅਮ 'ਚ ਹਾਜ਼ਰ ਕਈ ਲੋਕਾਂ ਨੇ ਮੋਦੀ ਅਤੇ ਟਰੰਪ ਦੀਆਂ ਤਸਵੀਰਾਂ ਵਾਲ ਮਖੌਟੇ (ਮਾਸਕ) ਪਹਿਨੇ ਹੋਏ ਸਨ। ਸਟੇਡੀਅਮ 'ਚ ਟਰੰਪ ਅਤੇ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨੇ ਸਥਾਨਕ ਗੁਜਰਾਤੀ ਗਾਇਕਾਂ ਤੇ ਹਾਜ਼ਰੀਨ ਦਾ ਮਨੋਰੰਜਨ ਕੀਤਾ।
ਸਾਬਰਮਤੀ ਆਸ਼ਰਮ ਗਏ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ ਟਰੰਪ ਨਾਲ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਜੋ ਪਹਿਲਾਂ ਤੋਂ ਹੀ ਆਸ਼ਰਮ 'ਚ ਮੌਜੂਦ ਸਨ, ਨੇ ਟਰੰਪ ਅਤੇ ਮੇਲਾਨੀਆ ਨੂੰ 'ਹਿਰਦੇ ਕੁੰਜ' ਵਿਖਾਇਆ, ਜਿੱਥੇ ਮਹਾਤਮਾ ਗਾਂਧੀ ਪਤਨੀ ਕਸਤੂਰਬਾ ਨਾਲ ਰਹਿੰਦੇ ਸਨ। ਮੋਦੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਇਸ ਥਾਂ ਦੇ ਮਹੱਤਵ ਸਬੰਧੀ ਜਾਣੂੰ ਕਰਵਾਇਆ। ਇਸ ਮੌਕੇ ਟਰੰਪ ਅਤੇ ਮੇਲਾਨੀਆ ਨੇ ਚਰਖਾ ਵੀ ਚਲਾਇਆ। ਮੇਲਾਨੀਆ ਨੇ ਟਰੰਪ ਦੀ ਚਰਖਾ ਚਲਾਉਣ 'ਚ ਮਦਦ ਕੀਤੀ। ਟਰੰਪ ਨੇ ਆਸ਼ਰਮ ਦੀ ਸੈਲਾਨੀਆਂ ਲਈ ਕਿਤਾਬ 'ਚ ਸੰਦੇਸ਼ ਵੀ ਲਿਖਿਆ 'ਮੇਰੇ ਚੰਗੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਸ ਸ਼ਾਨਦਾਰ ਯਾਤਰਾ ਲਈ ਤੁਹਾਡਾ ਧੰਨਵਾਦ'। ਟਰੰਪ ਤੇ ਮੇਲਾਨੀਆ ਨੇ ਇਸ ਸੰਦੇਸ਼ 'ਤੇ ਦਸਤਖ਼ਤ ਵੀ ਕੀਤੇ। ਟਰੰਪ ਤੇ ਮੇਲਾਨੀਆ ਆਸ਼ਰਮ 'ਚ ਕਰੀਬ 15 ਮਿੰਟ ਰੁਕੇ। ਮੋਦੀ ਨੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਦਰਸਾਉਣ ਵਾਲੇ 'ਤਿੰਨ ਸਮਝਦਾਰ ਬੰਦਰਾਂ' ਦੇ ਇਕ ਯਾਦਗਾਰੀ ਚਿੰਨ੍ਹ ਨੂੰ ਟਰੰਪ ਨੂੰ ਭੇਟ ਕੀਤਾ।
ਸਾਬਰਮਤੀ ਆਸ਼ਰਮ 'ਚ ਨਹੀਂ ਖਾਧਾ ਖਾਣਾ
ਟਰੰਪ ਤੇ ਮੇਲਾਨੀਆ ਨੇ ਸਾਬਰਮਤੀ ਆਸ਼ਰਮ ਦੇ ਦੌਰੇ ਦੌਰਾਨ ਕੁਝ ਨਹੀਂ ਖਾਧਾ। ਆਸ਼ਰਮ ਦੀ ਟਰੱਸਟੀ ਕਾਰਤਿਕਾ ਸਾਰਾਭਾਈ ਨੇ ਕਿਹਾ ਕਿ ਕੁਝ ਖਾਣ ਵਾਲੀਆਂ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਨਾ ਹੀ ਟਰੰਪ ਤੇ ਨਾ ਹੀ ਮੇਲਾਨੀਆ ਨੇ ਕੁਝ ਖਾਧਾ।
ਟਰੰਪ ਨੇ ਕੀਤਾ ਭੰਗੜੇ ਦਾ ਜ਼ਿਕਰ, 'ਸ਼ੋਅਲੇ' ਅਤੇ 'ਡੀ ਡੀ ਐਲ ਜੇ' ਦੀ ਪ੍ਰਸੰਸਾ
'ਨਮਸਤੇ ਟਰੰਪ' ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਆਪਣੀਆਂ ਦੋ ਸਭ ਤੋਂ ਵੱਧ ਹਰਮਨ ਪਿਆਰੀਆਂ ਹਿੰਦੀ ਫ਼ਿਲਮਾਂ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਤੇ 'ਸ਼ੋਲੇ' ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਬਾਲੀਵੁੱਡ ਫ਼ਿਲਮਾਂ ਵੇਖ ਕੇ ਲੋਕ ਕਾਫ਼ੀ ਮਜ਼ਾ ਲੈਂਦੇ ਹਨ ਅਤੇ ਇਨ੍ਹਾਂ ਰਾਹੀਂ ਭਾਰਤੀ ਸੱਭਿਆਚਾਰ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਜਿਹਾ ਦੇਸ਼ ਹੈ ਜਿੱਥੇ ਸਾਲ 'ਚ ਕਰੀਬ 2000 ਫ਼ਿਲਮਾਂ ਬਣਦੀਆਂ ਹਨ। ਦੁਨੀਆ ਭਰ ਦੇ ਲੋਕ ਇਨ੍ਹਾਂ ਫ਼ਿਲਮਾਂ 'ਚ ਭੰਗੜੇ, ਸੰਗੀਤ ਅਤੇ ਨਾਚ ਦੇ ਦ੍ਰਿਸ਼ਾਂ ਨੂੰ ਪਸੰਦ ਕਰਦੇ ਹਨ।
ਸਚਿਨ ਤੇ ਵਿਰਾਟ ਕੋਹਲੀ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਮੇਲਾਨੀਆ ਦੇ ਪਹਿਰਾਵੇ 'ਚ
ਦਿਸੀ ਭਾਰਤੀ ਝਲਕ

ਮੇਲਾਨੀਆ ਟਰੰਪ ਦੇ ਪਹਿਰਾਵੇ 'ਚ ਭਾਰਤੀ ਝਲਕ ਵੇਖਣ ਨੂੰ ਮਿਲੀ। ਮੇਲਾਨੀਆ ਵਲੋਂ ਪਾਏ ਚਿੱਟੇ ਜੰਪਸੂਟ 'ਤੇ ਹਰੇ ਰੰਗ ਦੀ ਰੇਸ਼ਮ ਅਤੇ ਸੋਨੇ ਦੀ ਕਢਾਈ ਵਾਲੀ ਬੈਲੇਟ ਸੀ। ਇਹ ਬੈਲੇਟ ਬਨਾਰਸੀ ਬ੍ਰਾਕੇਡ ਫੈਬ੍ਰਿਕ ਦੀ ਬਣੀ ਹੈ। ਇਸ ਪੋਸ਼ਾਕ ਨੂੰ ਅਮਰੀਕੀ ਡਿਜ਼ਾਈਨਰ ਹਰਵੇ ਪੀਅਰੇ ਨੇ ਡਿਜ਼ਾਈਨ ਕੀਤਾ। ਜਦਕਿ ਟਰੰਪ ਦੀ ਬੇਟੀ ਇਵਾਂਕਾ ਨੇ ਵਨ ਪੀਸ ਡਰੈੱਸ ਪਾਈ ਹੋਈ ਸੀ। ਲਾਲ ਫ਼ਲੋਰਲ ਪ੍ਰਿੰਟ ਵਾਲੀ ਡਰੈੱਸ ਦੇ ਨਾਲ ਖੁੱਲ੍ਹੇ ਛੱਡੇ ਵਾਲ੍ਹਾਂ 'ਚ ਇਵਾਂਕਾ ਕਾਫ਼ੀ ਸੁੰਦਰ ਨਜ਼ਰ ਆ ਰਹੀ ਸੀ। ਇਵਾਂਕਾ ਟਰੰਪ ਦੱਖਣੀ ਅਮਰੀਕਾ ਦੇ ਦੌਰੇ ਦੌਰਾਨ ਵੀ ਇਹ ਡਰੈੱਸ ਪਹਿਨ ਚੁੱਕੀ ਹੈ। ਇਕ ਅਮਰੀਕੀ ਵੈਬਸਾਈਟ ਮੁਤਾਬਿਕ ਇਸ ਡਰੈੱਸ ਦੀ ਕੀਮਤ 1,21,450 ਰੁਪਏ ਹੈ।
ਤਾਜ ਮਹੱਲ ਦਾ ਦੀਦਾਰ
ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ, ਬੇਟੀ ਇਵਾਂਕਾ ਤੇ ਜਵਾਈ ਜਾਰੇਡ ਕੁਸ਼ਨਰ ਸਮੇਤ ਤਾਜ ਮਹੱਲ ਦਾ ਦੀਦਾਰ ਕੀਤਾ। ਤਾਜ ਮਹੱਲ 'ਚ ਟਰੰਪ ਤੇ ਮੇਲਾਨੀਆ ਇਕ ਦੂਸਰੇ ਦੇ ਹੱਥਾਂ 'ਚ ਹੱਥ ਪਾ ਕੇ ਘੁੰੰਮਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੂੰ ਤਾਜ ਮਹੱਲ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਟਰੰਪ ਤੇ ਮੇਲਾਨੀਆ ਅਤੇ ਇਵਾਂਕਾ ਤੇ ਕੁਸ਼ਨਰ ਨੇ ਤਾਜ ਮਹੱਲ 'ਚ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ। ਰਾਸ਼ਟਰਪਤੀ ਟਰੰਪ ਨੇ ਸੈਲਾਨੀਆਂ ਲਈ ਕਿਤਾਬ (ਵਿਜ਼ੀਟਰ ਬੁੱਕ) 'ਚ ਸੰਦੇਸ਼ ਵੀ ਲਿਖਿਆ।
ਟਰੰਪ ਦਿੱਲੀ ਪੁੱਜੇ-ਅੱਜ ਪ੍ਰਧਾਨ ਮੰਤਰੀ ਨਾਲ ਹੋਵੇਗੀ ਗੱਲਬਾਤ
ਦੇਰ ਸ਼ਾਮ ਟਰੰਪ ਦਿੱਲੀ ਪੁੱਜ ਗਏ, ਜਿੱਥੇ ਉਹ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਪੱਧਰ 'ਤੇ ਗੱਲਬਾਤ ਕਰਨਗੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹੋਰ ਸੀਨੀਅਰ ਅਧਿਕਾਰੀ ਟਰੰਪ ਨੂੰ ਹਵਾਈ ਅੱਡੇ 'ਤੇ ਲੈਣ ਗਏ। ਆਈ. ਟੀ. ਸੀ. ਮੌਰਿਆ ਹੋਟਲ 'ਚ ਟਰੰਪ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਮੰਗਲਵਾਰ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਜਾਵੇਗਾ। ਟਰੰਪ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਹੈਦਰਾਬਾਦ ਹਾਊਸ ਵਿਖੇ ਮੋਦੀ ਅਤੇ ਟਰੰਪ ਦੋਵੇਂ ਅਤੇ ਵਫ਼ਦ ਪੱਧਰ ਦੀ ਗੱਲਬਾਤ ਕਰਨਗੇ।

ਪਟਿਆਲਾ 'ਚ ਐਨ.ਸੀ.ਸੀ. ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ-ਗਰੁੱਪ ਕੈਪਟਨ ਦੀ ਮੌਤ

* ਕੈਡੇਟ ਗੰਭੀਰ ਜ਼ਖ਼ਮੀ * ਕੈਪਟਨ ਵਲੋਂ ਦੁੱਖ ਦਾ ਪ੍ਰਗਟਾਵਾ

ਪਟਿਆਲਾ, 24 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਰੋਜ਼ਾਨਾ ਦੀ ਤਰ੍ਹਾਂ ਐਨ.ਸੀ.ਸੀ. ਕੈਡਿਟਾਂ ਨੂੰ ਭਵਿੱਖ 'ਚ ਮਾਹਿਰ ਪਾਇਲਟ ਬਣਾਉਣ ਲਈ ਏਵੀਏਸ਼ਨ ਕਲੱਬ ਪਟਿਆਲਾ ਤੋਂ ਉੱਡਿਆ ਮਾਈਕ੍ਰੋ ਲਾਈਟ ਹਵਾਈ ਜਹਾਜ਼ ਦੁਪਹਿਰ ਤਕਰੀਬਨ 12.45 ਵਜੇ ਹਾਦਸਾਗ੍ਰਸਤ ਹੋ ਗਿਆ। ਐਨ.ਸੀ.ਸੀ. ਦੀ ਤੀਜੀ ਏਅਰ ਸਕਵਾਰਡਨ ਬਟਾਲੀਅਨ ਦਾ ਇਹ ਜਹਾਜ਼ ਨਾਲ ਲਗਦੇ ਫ਼ੌਜ ਦੇ ਇਲਾਕੇ 'ਚ ਜਾ ਡਿੱਗਾ। ਇਸ ਅੰਦਰ ਸਵਾਰ ਗਰੁੱਪ ਲੀਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ ਤੇ ਇਕ ਹੋਰ ਕੈਡਿਟ ਵਿਪਨ ਕੁਮਾਰ ਯਾਦਵ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਉਸ ਨੂੰ ਸੈਨਿਕ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਰੱਖਿਆ ਹੋਇਆ ਸੀ। ਪਹਿਲੀ ਨਜ਼ਰ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਲਗਦਾ ਹੈ। ਪਰੰਤੂ ਇਸ ਦੇ ਕਾਰਨਾਂ ਦਾ ਅਧਿਕਾਰਤ ਤੌਰ 'ਤੇ ਪਤਾ ਪੜਤਾਲ ਕਰ ਰਹੇ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਫ਼ਿਲਹਾਲ ਕਿਸੇ ਵੀ ਸੈਨਿਕ ਅਧਿਕਾਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਤੇ ਘਟਨਾ ਸਥਾਨ ਤੋਂ ਵੀ ਮੀਡੀਆ ਕਰਮੀਆਂ ਨੂੰ ਮੁਨਾਸਬ ਦੂਰੀ 'ਤੇ ਰੱਖਿਆ ਗਿਆ। ਹਾਦਸੇ ਤੋਂ ਬਾਅਦ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵੀ ਏਵੀਏਸ਼ਨ ਕਲੱਬ ਦਾ ਦੌਰਾ ਕੀਤਾ। ਗੱਲ ਕਰਨ 'ਤੇ ਉਨ੍ਹਾਂ ਵੀ ਮਾਮਲਾ ਸੈਨਾ ਦੇ ਅਧਿਕਾਰ ਖੇਤਰ ਦਾ ਦੱਸਦਿਆਂ ਕੁਝ ਕਹਿਣ 'ਚ ਅਸਮਰੱਥਾ ਜਤਾਈ। ਮੌਕੇ 'ਤੇ ਸੈਨਾ ਦੇ ਅਧਿਕਾਰੀਆਂ ਦੀ ਟੀਮ ਵੀ ਹਾਦਸਾਗ੍ਰਸਤ ਜਹਾਜ਼ ਕੋਲ ਤਸਵੀਰਾਂ ਆਦਿ ਖਿੱਚਦੀ ਤੇ ਮਲਬੇ ਦੀ ਪੜਤਾਲ ਕਰਦੀ ਦਿਖੀ। ਸੂਤਰਾਂ ਮੁਤਾਬਿਕ ਸਵਰਗੀ ਚੀਮਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਫ਼ਿਲਹਾਲ ਰਜਿੰਦਰਾ ਹਸਪਤਾਲ ਨਹੀਂ ਲਿਆਂਦਾ ਗਿਆ। ਮ੍ਰਿਤਕ ਦੇ ਸੈਨਿਕ ਹਸਪਤਾਲ 'ਚ ਹੋਣ ਦੀ ਗੱਲ ਦੱਸੀ ਗਈ। ਇਸ ਅਚਨਚੇਤ ਹੋਏ ਹਵਾਈ ਹਾਦਸੇ 'ਚ ਜਾਨ ਗਵਾ ਚੁੱਕੇ ਸਵ. ਚੀਮਾ ਦੀ ਮੌਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਐਨ.ਸੀ.ਸੀ. ਕੈਡੇਟ ਯਾਦਵ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਵਿਛੜੀ ਆਤਮਾ ਨੂੰ ਪ੍ਰਮਾਤਮਾ ਵਲੋਂ ਆਪਣੇ ਚਰਨਾਂ 'ਚ ਵਾਸ ਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਗਲ ਵੀ ਕਹੀ। ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਵਲੋਂ ਵੀ ਘਟਨਾ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਸੈਨਾ ਦੇ ਅਧਿਕਾਰੀਆਂ ਵਲੋਂ ਤਿਆਰ ਰਿਪੋਰਟ ਤੋਂ ਬਾਅਦ ਮਾਮਲਾ ਹਵਾਬਾਜ਼ੀ ਮੰਤਰੀ ਭਾਰਤ ਸਰਕਾਰ ਦੇ ਧਿਆਨ 'ਚ ਲਿਆਉਣ ਦੀ ਗੱਲ ਕਹੀ।

ਲਾਸ ਏਂਜਲਸ 'ਚ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ, 24 ਫਰਵਰੀ (ਏਜੰਸੀ)-ਲਾਸ ਏਂਜਲਸ ਵਿਖੇ ਇਕ ਨਕਾਬਪੋਸ਼ ਹਮਲਾਵਰ ਨੇ ਪੰਜਾਬੀ ਨੌਜਵਾਨ ਮਨਿੰਦਰ ਸਿੰਘ ਸਾਹੀ ਦੀ ਕਰਿਆਨਾ ਸਟੋਰ 'ਤੇ ਸਨਿਚਰਵਾਰ ਦੀ ਸਵੇਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 31 ਸਾਲਾਂ ਦਾ ਮਨਿੰਦਰ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਕਰਨਾਲ ਦਾ ਰਹਿਣ ਵਾਲਾ ਮਨਿੰਦਰ 6 ਕੁ ਮਹੀਨੇ ਪਹਿਲਾਂ ਹੀ ਅਮਰੀਕਾ ਆਇਆ ਸੀ ਅਤੇ ਉਸ ਨੇ ਸਿਆਸੀ ਸ਼ਰਨ ਮੰਗੀ ਸੀ। ਉਹ ਕੈਲੀਫੋਰਨੀਆ ਦੇ ਲਾਸ ਏਂਜਲਸ 'ਚ ਵਾਈਟੀਅਰ ਸਿਟੀ 'ਚ 7-ਇਲੈਵਨ ਕਰਿਆਨਾ ਸਟੋਰ 'ਤੇ ਕੰਮ ਕਰਦਾ ਸੀ। ਅਮਰੀਕਾ 'ਚ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਨਿੰਦਰ ਪਰਿਵਾਰ 'ਚ ਇਕੋ ਕਮਾਉਣ ਵਾਲਾ ਮੈਂਬਰ ਸੀ ਅਤੇ ਉਹ ਪਿੱਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਖ਼ਰਚਾ ਭੇਜਦਾ ਸੀ। ਵਾਈਟੀਅਰ ਪੁਲਿਸ ਅਨੁਸਾਰ ਇਹ ਘਟਨਾ ਸਨਿਚਰਵਾਰ ਸਵੇਰੇ 5.43 ਵਜੇ ਵਾਪਰੀ। ਮੁਢਲੀ ਜਾਂਚ ਤੋਂ ਲਗਦਾ ਹੈ ਕਿ ਸ਼ੱਕੀ ਹਥਿਆਰ ਸਮੇਤ ਸਟੋਰ 'ਚ ਲੁੱਟ ਦੀ ਮਨਸ਼ਾ ਨਾਲ ਆਇਆ ਸੀ। ਘਟਨਾ ਸਮੇਂ ਦੋ ਗਾਹਕ ਵੀ ਸਟੋਰ 'ਚ ਮੌਜੂਦ ਸਨ। ਹਮਲਾਵਰ ਕਾਲਾ ਵਿਅਕਤੀ ਸੀ। ਪੀੜਤ ਦੇ ਭਰਾ ਨੇ ਪੈਸੇ ਇਕੱਤਰ ਕਰਨ ਲਈ ਗੋ ਫੰਡ ਪੇਜ਼ ਬਣਾਇਆ ਹੈ ਤਾਂ ਕਿ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾ ਸਕੇ। ਉਸ ਦੇ ਭਰਾ ਨੇ ਪੇਜ਼ 'ਤੇ ਲਿਖਿਆ ਕਿ ਉਹ ਆਪਣੇ ਪਿੱਛੇ ਮਾਤਾ ਪਿਤਾ, ਪਤਨੀ ਅਤੇ 5 ਅਤੇ 9 ਸਾਲ ਦੇ ਦੋ ਛੋਟੇ ਬੱਚੇ ਛੱਡ ਗਿਆ ਹੈ। ਉਸ ਨੇ ਲਿਖਿਆ ਕਿ ਉਹ ਮਨਿੰਦਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਸਹਾਇਤਾ ਮੰਗ ਰਿਹਾ ਹੈ ਤਾਂ ਕਿ ਉਸ ਦੀ ਪਤਨੀ ਅਤੇ ਬੱਚੇ ਆਖਰੀ ਵਾਰ ਉਸ ਨੂੰ ਦੇਖ ਸਕਣ।

ਵਾਰਤਾਕਾਰਾਂ ਨੇ ਸ਼ਾਹੀਨ ਬਾਗ਼ ਬਾਰੇ ਸੀਲਬੰਦ ਰਿਪੋਰਟ ਸੌਂਪੀ

ਨਵੀਂ ਦਿੱਲੀ, 24 ਫਰਵਰੀ (ਉਪਮਾ ਡਾਗਾ ਪਾਰਥ)-ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕਰਨ ਲਈ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰਾਂ ਨੇ ਆਪਣੀ ਰਿਪੋਰਟ ਸੀਲਬੰਦ ਲਿਫ਼ਾਫ਼ੇ 'ਚ ਅਦਾਲਤ ਨੂੰ ਸੌਂਪ ਦਿੱਤੀ ਹੈ। ਸੁਪਰੀਮ ਕੋਰਟ ਇਸ ਰਿਪੋਰਟ ਦੀ ਘੋਖ ਕਰਨ ਤੋਂ ਬਾਅਦ 26 ਫਰਵਰੀ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਕਰੇਗੀ। ਅਦਾਲਤ ਨੇ ਇਸ ਸੀਲਬੰਦ ਰਿਪੋਰਟ ਦੀ ਕਾਪੀ ਨਾ ਤਾਂ ਪਟੀਸ਼ਨਕਰਤਾਵਾਂ ਨੂੰ ਤੇ ਨਾ ਹੀ ਕੇਂਦਰ ਸਰਕਾਰ ਨੂੰ ਅਤੇ ਨਾ ਹੀ ਦਿੱਲੀ ਪੁਲਿਸ ਦਾ ਪੱਖ ਰੱਖਣ ਵਾਲੇ ਵਕੀਲ ਨੂੰ ਦਿੱਤੀ ਹੈ। ਜਸਟਿਸ ਐਸ. ਕੇ. ਕੌਲ ਅਤੇ ਕੇ. ਐਮ. ਜੋਸੇਫ਼ ਦੀ ਬੈਂਚ ਨੇ ਇਹ ਕਹਿ ਕੇ ਰਿਪੋਰਟ ਦੀ ਕਾਪੀ ਦੇਣ ਦੀ ਮੰਗ ਖਾਰਜ ਕਰ ਦਿੱਤੀ ਕਿ ਉਹ ਪਹਿਲਾਂ ਆਪ ਇਸ ਰਿਪੋਰਟ ਦਾ ਅਧਿਐਨ ਕਰਨਗੇ। ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਰਸਤਾ ਖੁੱਲ੍ਹਵਾਉਣ ਲਈ ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਨੂੰ ਉਨ੍ਹਾਂ ਨਾਲ ਚਰਚਾ ਕਰਨ ਨੂੰ ਕਿਹਾ ਸੀ। ਵਾਰਤਾਕਾਰਾਂ ਵਲੋਂ 4 ਦਿਨਾਂ ਤੱਕ ਸ਼ਾਹੀਨ ਬਾਗ ਜਾ ਕੇ ਗੱਲਬਾਤ ਕੀਤੀ ਗਈ ਪਰ ਇਹ ਚਰਚਾ ਬੇਸਿੱਟਾ ਰਹੀ ਅਤੇ ਪ੍ਰਦਰਸ਼ਨਕਾਰੀਆਂ ਨੇ ਉਥੋਂ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਸਾਬਕਾ ਮੁੱਖ ਸੂਚਨਾ ਕਮਿਸ਼ਨਰ ਵਜਾਹਤ ਹਬੀਬੁੱਲਾ ਨੇ ਐਤਵਾਰ ਨੂੰ ਹਲਫ਼ਨਾਮਾ ਦਾਇਰ ਕਰਕੇ ਧਰਨੇ ਕਾਰਨ ਆ ਰਹੀਆਂ ਸਮੱਸਿਆਵਾਂ ਲਈ ਦਿੱਲੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਦਿੱਲੀ 'ਚ ਭੜਕੀ ਹਿੰਸਾ, ਪੁਲਿਸ ਜਵਾਨ ਸਮੇਤ 4 ਮੌਤਾਂ

* ਡੀ.ਸੀ.ਪੀ. ਸਮੇਤ 50 ਜ਼ਖ਼ਮੀ * ਪੈਟਰੋਲ ਪੰਪ, ਘਰਾਂ, ਦੁਕਾਨਾਂ ਤੇ ਵਾਹਨਾਂ ਦੀ ਸਾੜਫੂਕ

ਨਵੀਂ ਦਿੱਲੀ, 24 ਫਰਵਰੀ (ਉਪਮਾ ਡਾਗਾ ਪਾਰਥ)-ਉੱਤਰੀ-ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਬੀਤੇ ਦਿਨ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ 'ਚ ਜਾਰੀ ਪ੍ਰਦਰਸ਼ਨਾਂ ਦੇ ਅੱਜ ਹਿੰਸਕ ਹੋ ਜਾਣ ਨਾਲ ਦਿੱਲੀ ਪੁਲਿਸ ਦੇ ਇਕ ਹੈਡ ਕਾਂਸਟੇਬਲ ਅਤੇ 3 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਦਿੱਲੀ ਪੁਲਿਸ ਦੇ ਇਕ ਡੀ.ਸੀ.ਪੀ., ਇਕ ਏ.ਸੀ.ਪੀ., ਦਰਜ਼ਨ ਦੇ ਕਰੀਬ ਪੁਲਿਸ ਕਰਮੀਆਂ ਸਮੇਤ 50 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਵਲੋਂ ਪਥਰਾਅ ਕਰਨ, ਘਰਾਂ, ਦੁਕਾਨਾਂ, ਵਾਹਨਾਂ ਤੇ ਇਕ ਪੈਟਰੋਲ ਪੰਪ ਨੂੰ ਅੱਗ ਲਗਾਉਣ ਬਾਅਦ ਵਿਰੋਧ ਪ੍ਰਦਰਸ਼ਨ ਜੰਗ ਦੇ ਅਖਾੜੇ 'ਚ ਤਬਦੀਲ ਹੋ ਗਏ ਅਤੇ ਸੜਕਾਂ 'ਤੇ ਚਾਰ-ਚੁਫੇਰੇ ਪੱਥਰ, ਇੱਟਾਂ ਤੇ ਕੱਚ ਦੇ ਟੁਕੜੇ ਖਿੱਲਰੇ ਨਜ਼ਰ ਆ ਰਹੇ ਹਨ। ਇਸ ਦੌਰਾਨ ਅੱਜ ਹੋਈ ਹਿੰਸਾ ਨੂੰ ਵੇਖਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦੱਸਿਆ ਕਿ ਮੰਗਲਵਾਰ ਨੂੰ ਉੱਤਰੀ-ਪੂਰਬੀ ਦਿੱਲੀ ਜ਼ਿਲ੍ਹੇ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲ ਤੇ ਕਾਲਜ ਬੰਦ ਰਹਿਣਗੇ ਅਤੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆ ਗਈਆਂ ਹਨ। ਇਸ ਦੌਰਾਨ ਗ੍ਰਹਿ ਮੰਤਰਾਲੇ 'ਚ ਦੇਰ ਰਾਤ ਸਕੱਤਰ ਪੱਧਰ ਦੀ ਬੈਠਕ ਹੋਈ, ਜਿਸ ਵਿਚ ਦਿੱਲੀ 'ਚ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਗਈ। ਹਿੰਸਕ ਝੜਪਾਂ ਤੋਂ ਬਾਅਦ ਪੁਲਿਸ ਨੇ ਮੌਜਪੁਰ, ਚਾਂਦ ਬਾਗ, ਯਮੁਨਾ ਵਿਹਾਰ, ਭਜਨਪੁਰਾ, ਦਿਆਲਪੁਰਾ ਅਤੇ ਕਰਦਮਪੁਰੀ ਸਮੇਤ 10 ਇਲਾਕਿਆਂ 'ਚ ਧਾਰਾ 144 ਲਾਗੂ ਕਰ ਦਿੱਤੀ। ਦਿੱਲੀ 'ਚ ਇਹ ਹਿੰਸਕ ਝੜਪਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਸ਼ੁਰੂ ਹੋਈਆਂ, ਜਿਸ 'ਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ 'ਤੇ ਪੱਥਰਬਾਜ਼ੀ ਕੀਤੀ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ। ਪੁਲਿਸ ਮੁਤਾਬਿਕ ਦਿੱਲੀ ਪੁਲਿਸ ਦਾ ਹੈੱਡਕਾਂਸਟੇਬਲ ਰਤਨ ਲਾਲ ਦੀ ਚਾਂਦ ਬਾਗ 'ਚ ਹੋਏ ਹਿੰਸਕ ਪ੍ਰਦਰਸ਼ਨਾਂ 'ਚ ਮੌਤ ਹੋ ਗਈ ਜਦਕਿ ਗੋਕਲਪੁਰੀ 'ਚ ਤਾਇਨਾਤ ਡੀ. ਸੀ. ਪੀ. ਅਮਿਤ ਸ਼ਰਮਾ ਜ਼ਖ਼ਮੀ ਹੋ ਗਏ ਜੋ ਕਿ ਜ਼ੇਰੇ ਇਲਾਜ ਹਨ। ਇਸ ਦੌਰਾਨ ਭਜਨਪੁਰਾ 'ਚ ਇਕ ਪੈਟਰੋਲ ਪੰਪ ਵੀ ਸਾੜ ਦਿੱਤਾ ਗਿਆ। ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਫਰਾਬਾਦ, ਮੌਜਪੁਰ ਸਮੇਤ ਆਸਪਾਸ ਦੇ ਇਲਾਕਿਆਂ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਨੇ ਆਹਮੇ-ਸਾਹਮਣੇ ਹੋ ਕੇ ਇਕ-ਦੂਜੇ 'ਤੇ ਪਥਰਾਅ ਕੀਤਾ ਅਤੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹਾਲਾਤ ਨੂੰ ਵੇਖਦਿਆਂ ਦਿੱਲੀ ਮੈਟਰੋ ਨੇ ਮੌਜਪੁਰ, ਬਾਬਰਪੁਰ ਮੈਟਰੋ, ਗੋਕਲਪੁਰੀ, ਜੌਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ।
ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਮੰਗੀ ਮਦਦ
ਦਿੱਲੀ ਦੇ ਵਿਗੜਦੇ ਹਾਲਤ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ। ਟਵਿੱਟਰ 'ਤੇ ਪਾਏ ਸੰਦੇਸ਼ 'ਚ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਕੁਝ ਹਿੱਸਿਆਂ 'ਚ ਸ਼ਾਂਤੀ ਅਤੇ ਸਦਭਾਵਨਾ 'ਚ ਗੜਬੜੀ ਦੀ ਸੂਚਨਾ ਪ੍ਰੇਸ਼ਾਨ ਕਰਨ ਵਾਲੀ ਹੈ। ਉਨ੍ਹਾਂ ਉਪ ਰਾਜਪਾਲ ਅਤੇ ਗ੍ਰਹਿ ਮੰਤਰੀ ਨੂੰ ਕਾਨੂੰਨ ਵਿਵਸਥਾ ਬਹਾਲ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਉਪ-ਰਾਜਪਾਲ ਨੇ ਲੋਕਾਂ ਨੂੰ ਸੰਜਮ ਰੱਖਣ ਦੀ ਕੀਤੀ ਅਪੀਲ
ਉਪ-ਰਾਜਪਾਲ ਅਨਿਲ ਬੈਜਲ ਨੇ ਦਿੱਲੀ ਪੁਲਿਸ ਨੂੰ ਕਾਨੂੰਨ ਵਿਵਸਥਾ ਯਕੀਨੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਸੰਜਮ ਰੱਖਣ ਦੀ ਅਪੀਲ ਕੀਤੀ।
ਵਿਧਾਇਕ ਗੋਪਾਲ ਰਾਏ ਵਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਦਿੱਲੀ ਦੇ ਮੰਤਰੀ ਅਤੇ ਬਾਬਰਪੁਰ ਦੇ ਵਿਧਾਇਕ ਗੋਪਾਲ ਰਾਏ ਨੇ ਸੋਮਵਾਰ ਨੂੰ ਖੇਤਰ 'ਚ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਪ-ਰਾਜਪਾਲ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਹੋਰ ਪੁਲਿਸ ਕਰਮੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਟਵੀਟ ਕੀਤਾ ਕਿ ਉਹ ਹੱਥ ਜੋੜ ਕੇ ਬਾਬਰਪੁਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਬੇਨਤੀ ਕਰਦੇ ਹਨ।
ਦਿੱਲੀ 'ਚ ਸਥਿਤੀ ਪੂਰੀ ਤਰਾਂ ਕਾਬੂ ਹੇਠ-ਗ੍ਰਹਿ ਸਕੱਤਰ
ਦਿੱਲੀ ਦੇ ਕੁੱਝ ਹਿੱਸਿਆਂ 'ਚ ਹਿੰਸਾ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਢੁਕਵੀਂ ਗਿਣਤੀ 'ਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਗ੍ਰਹਿ ਸਕੱਤਰ ਦਾ ਇਹ ਬਿਆਨ ਹਿੰਸਕ ਝੜਪਾਂ ਦੌਰਾਨ ਹੈਡ ਕਾਂਸਟੇਬਲ ਦੇ ਮਾਰੇ ਜਾਣ ਦੇ ਬਾਅਦ ਸਾਹਮਣੇ ਆਇਆ ਹੈ।
ਰਾਹੁਲ ਗਾਂਧੀ ਨੇ ਹਿੰਸਾ ਦੀ ਨਿੰਦਾ ਕਰਦਿਆਂ ਅਮਿਤ ਸ਼ਾਹ ਤੋਂ ਮੰਗਿਆ ਅਸਤੀਫ਼ਾ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ 'ਚ ਹੋਈਆਂ ਹਿੰਸਕ ਝੜਪਾਂ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ 'ਤੇ ਸਵਾਲ ਕਰਦਿਆਂ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਹਿੰਸਾ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੜਕਾਹਟ 'ਚ ਨਾ ਆਉਣ ਅਤੇ ਸੰਜਮ ਅਤੇ ਸਮਝਦਾਰੀ ਤੋਂ ਕੰਮ ਲੈਣ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਸਿਹਤਮੰਦ ਲੋਕਤੰਤਰ ਦਾ ਪ੍ਰਤੀਕ ਹੈ ਪਰ ਹਿੰਸਾ ਨੂੰ ਕਦੇ ਵੀ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਰਾਹੁਲ ਨੇ ਟਵੀਟ ਕੀਤਾ ਕਿ ਦਿੱਲੀ 'ਚ ਅੱਜ ਦੀ ਹਿੰਸਾ ਪ੍ਰੇਸ਼ਾਨ ਕਰਨ ਵਾਲੀ ਹੈ ਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਸਿਹਤਮੰਦ ਲੋਕਤੰਤਰ ਦਾ ਪ੍ਰਤੀਕ ਹੈ ਪਰ ਹਿੰਸਾ ਨੂੰ ਕਦੇ ਵੀ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਮੈਂ ਦਿੱਲੀ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਭੜਕਾਹਟ 'ਚ ਨਾ ਆਉਣ, ਸੰਜਮ ਅਤੇ ਸਮਝਦਾਰੀ ਦਿਖਾਉਣ। ਕਾਂਗਰਸ ਪਾਰਟੀ ਨੇ ਦਿੱਲੀ ਪੁਲਿਸ 'ਤੇ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਅਸਫਲ ਰਹਿਣ ਦਾ ਦੋਸ਼ ਲਾਇਆ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਆਲੋਚਨਾ ਕੀਤੀ। ਰਾਹੁਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਟਰੰਪ ਸਾਹਮਣੇ ਮੁੱਦੇ ਨੂੰ ਵੱਡਾ ਦਿਖਾਉਣ ਲਈ ਭੜਕਾਈ ਹਿੰਸਾ-ਸੂਤਰ
ਨਵੀਂ ਦਿੱਲੀ-ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਟਰੰਪ ਸਾਹਮਣੇ ਮੁੱਦੇ ਨੂੰ ਵੱਡਾ ਬਣਾਉਣ ਲਈ ਹੀ ਹਿੰਸਾ ਨੂੰ ਭੜਕਾਇਆ ਜਾ ਰਿਹਾ ਹੈ। ਦਿੱਲੀ ਪੁਲਿਸ ਕਮਿਸ਼ਨਰ ਅਮੁੱਲਿਆ ਪਟਨਾਇਕ ਪੁਲਿਸ ਕੰਟਰੋਲ ਰੂਮ 'ਚ ਹਨ ਅਤੇ ਸਥਿਤੀ 'ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਦਿੱਲੀ ਦੇ ਕੁਝ ਹਿੱਸਿਆਂ 'ਚ ਹਿੰਸਾ ਇਸ ਤਰਾਂ ਹੋ ਰਹੀ ਹੈ ਤਾਂ ਕਿ ਇਸ ਵਿਚ ਸ਼ਾਮਿਲ ਲੋਕਾਂ ਨੂੰ ਪ੍ਰਸਿੱਧੀ ਮਿਲ ਸਕੇ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ 'ਤੇ ਹਨ।
ਭੀੜ ਨੇ ਟਾਇਰ ਮਾਰਕੀਟ ਸਾੜੀ
ਭੜਕੀ ਭੀੜ ਨੇ ਗੋਕਲਪੁਰੀ ਇਲਾਕੇ 'ਚ ਸਥਿਤ ਟਾਇਰਾਂ ਦੀ ਮਾਰਕੀਟ ਨੂੰ ਅੱਗ ਲਗਾ ਦਿੱਤੀ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 8.30 ਵਜੇ ਉਕਤ ਇਲਾਕੇ 'ਚ ਵੱਡੀ ਪੱਧਰ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਤੁਰੰਤ ਅੱਗ ਬੁਝਾਊ ਦਸਤੇ ਦੀਆਂ 15 ਗੱਡੀਆਂ ਮੌਕੇ 'ਤੇ ਭੇਜੀਆ। ਉਸ ਵੇਲੇ ਤੱਕ ਕਾਫ਼ੀ ਦੁਕਾਨਾਂ ਅੱਗ ਦੀ ਲਪੇਟ 'ਚ ਆ ਚੁੱਕੀਆਂ ਸਨ ਅਤੇ ਰਾਤ 11.40 ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ।

ਟਰੰਪ ਦੇ ਸਨਮਾਨ 'ਚ ਹੋਣ ਵਾਲੀ ਦਾਅਵਤ 'ਚ ਸ਼ਾਮਿਲ ਨਹੀਂ ਹੋਣਗੇ ਮਨਮੋਹਨ ਸਿੰਘ ਤੇ ਕਾਂਗਰਸੀ ਆਗੂ

ਨਵੀਂ ਦਿੱਲੀ, 24 ਫਰਵਰੀ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਨਮਾਨ 'ਚ 25 ਫਰਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਦਿੱਤੀ ਜਾਣ ਵਾਲੀ ਅਧਿਕਾਰਕ ਦਾਅਵਤ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰ ਕਾਂਗਰਸੀ ਆਗੂ ਸ਼ਾਮਿਲ ਨਹੀਂ ਹੋਣਗੇ। ਹਾਲਾਂਕਿ ਪਹਿਲਾਂ ਡਾ. ਮਨਮੋਹਨ ਸਿੰਘ ਨੇ ਸੱਦੇ ਨੂੰ ਸਵੀਕਾਰ ਕੀਤਾ ਸੀ ਪਰ ਹੁਣ ਦਾਅਵਤ 'ਚ ਸ਼ਾਮਿਲ ਹੋਣ 'ਤੇ ਅਸਮਰੱਥਾ ਜਤਾਈ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਨੇੜਲੇ ਸੂਤਰਾਂ ਅਨੁਸਾਰ ਉਨ੍ਹਾਂ ਦਾਅਵਤ 'ਚ ਸ਼ਾਮਿਲ ਨਾ ਹੋਣ ਦੇ ਲਈ ਰਾਸ਼ਟਰਪਤੀ ਦੇ ਦਫ਼ਤਰ ਕੋਲ ਅਫ਼ਸੋਸ ਜ਼ਾਹਰ ਕੀਤਾ ਹੈ। ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਵੀ ਦਾਅਵਤ 'ਚ ਸ਼ਾਮਿਲ ਨਹੀਂ ਹੋਣਗੇ ਕਿਉਂਕਿ ਕਾਂਗਰਸ ਮੁਖੀ ਸੋਨੀਆ ਗਾਂਧੀ ਨੂੰ ਸੱਦਾ ਨਹੀਂ ਭੇਜਿਆ ਗਿਆ। ਵਿਰੋਧੀ ਧਿਰ ਕਾਂਗਰਸ ਆਪਣੀ ਪਾਰਟੀ ਦੇ ਉੱਚ ਨੇਤਾਵਾਂ ਨੂੰ ਅਮਰੀਕੀ ਰਾਸ਼ਟਰਪਤੀ ਨੂੰ ਨਾ ਮਿਲਣ ਦੇਣ ਕਰਕੇ ਮੋਦੀ ਸਰਕਾਰ ਤੋਂ ਨਾਰਾਜ਼ ਹੈ। ਲੋਕ ਸਭਾ 'ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਵੀ ਦਾਅਵਤ 'ਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ।

ਕਸ਼ਮੀਰ ਵਾਦੀ 'ਚ 7 ਮਹੀਨੇ ਬਾਅਦ ਮੁੜ ਖੁੱਲ੍ਹੇ ਸਕੂਲ

ਸ੍ਰੀਨਗਰ, 24 ਫਰਵਰੀ (ਏਜੰਸੀ)- ਕਸ਼ਮੀਰ ਵਾਦੀ 'ਚ ਸੋਮਵਾਰ ਨੂੰ ਕਰੀਬ 7 ਮਹੀਨਿਆਂ ਬਾਅਦ ਮੁੜ ਸਕੂਲ ਖੁੱਲ੍ਹਣ 'ਤੇ ਹਜ਼ਾਰਾਂ ਵਿਦਿਆਰਥੀ ਆਪੋ ਆਪਣੀਆਂ ਜਮਾਤਾਂ 'ਚ ਜਾ ਕੇ ਬੇਹੱਦ ਖੁਸ਼ ਨਜ਼ਰ ਆਏ, ਬੀਤੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤੇ ਜਾਣ ਬਾਅਦ ਪੈਦਾ ਹੋਈ ਤਣਾਅਪੂਰਨ ਸਥਿਤੀ ਦੇ ਚਲਦਿਆਂ ਵਾਦੀ 'ਚ ਸਕੂਲ ਬੰਦ ਕਰਨੇ ਪੈ ਗਏ ਸਨ। ਜੰਮੂ-ਕਸ਼ਮੀਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਘਰਾਂ ਤੋਂ ਸਕੂਲ ਆ ਕੇ ਵਿਦਿਆਰਥੀ ਬਹੁਤ ਖੁਸ਼ ਹਨ ਅਤੇ ਵਿਦਿਆਰਥੀਆਂ ਦੀ ਸਕੂਲਾਂ 'ਚ ਹਾਜ਼ਰੀ ਯਕੀਨੀ ਬਣਾਉਣ ਲਈ ਸਭ ਜ਼ਰੂਰੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਘਰਾਂ 'ਚ ਰਹਿ-ਰਹਿ ਕੇ ਥੱਕ ਗਏ ਸਨ ਅਤੇ ਹੁਣ ਆਪਣੇ ਸਾਥੀਆਂ ਨੂੰ ਮਿਲ ਕੇ ਖੁਸ਼ ਹਨ। ਬੀਤੇ ਸਾਲ ਅਗਸਤ ਤੋਂ ਸਕੂਲਾਂ ਦੇ ਬੰਦ ਹੋਣ 'ਤੇ ਪ੍ਰਸ਼ਾਸਨ ਵਲੋਂ ਕਈ ਵਾਰ ਸਕੂਲਾਂ ਨੂੰ ਮੁੜ ਖੋਲ੍ਹਣ ਤੇ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਦੀਆਂ ਸਭ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਸਨ ਕਿਉਂਕਿ ਬੱਚਿਆਂ ਦੇ ਮਾਪੇ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਕੂਲ ਭੇਜਣ ਲਈ ਤਿਆਰ ਨਹੀਂ ਸਨ। ਕਸ਼ਮੀਰ ਦੇ ਸਕੂਲ ਸਿੱਖਿਆ ਨਿਰਦੇਸ਼ਕ ਵਲੋਂ ਮੁਹੰਮਦ ਯੂਨਿਸ ਮਲਿਕ ਨੇ ਅਧਿਆਪਕਾਂ ਨੂੰ ਪੂਰੀ ਸਮਰਪਣ ਭਾਵਨਾ ਨਾਲ ਕੰਮ ਕਰਨ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਪ੍ਰੇਰਨ ਦੀ ਸਲਾਹ ਦਿੱਤੀ ਹੈ।

ਵਿਸ਼ਵ ਭਰ 'ਚ ਮਨੁੱਖੀ ਅਧਿਕਾਰਾਂ 'ਤੇ ਹੋ ਰਹੇ ਨੇ ਹਮਲੇ-ਗੁਟਰੇਸ

7 ਨੁਕਾਤੀ 'ਕਾਲ ਟੂ ਐਕਸ਼ਨ' ਪ੍ਰੋਗਰਾਮ ਦੀ ਸ਼ੁਰੂਆਤ

ਜਨੇਵਾ, 24 ਫਰਵਰੀ (ਏਜੰਸੀ)-ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਸ ਨੇ ਦੁਨੀਆ ਭਰ 'ਚ ਮਨੁੱਖੀ ਅਧਿਕਾਰਾਂ 'ਤੇ ਵਧਦੇ ਹਮਲਿਆਂ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਘੱਟ ਕਰਨ ਲਈ 'ਕਾਲ ਟੂ ਐਕਸ਼ਨ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਹ ਘੱਟ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX