ਤਾਜਾ ਖ਼ਬਰਾਂ


ਸਿਟੀਜ਼ਨ ਅਰਬਨ ਕਾਰਪੋਰੇਟਿਵ ਬੈਂਕ ਦੇ ਚੇਅਰਮੈਨ ਕੇ.ਕੇ.ਸ਼ਰਮਾ ਦਾ ਸਸਕਾਰ ਅੱਜ 1 ਵਜੇ
. . .  28 minutes ago
ਜਲੰਧਰ,21 ਜੂਨ(ਹਰਵਿੰਦਰ ਸਿੰਘ ਫੁੱਲ)- ਸਿਟੀਜ਼ਨ ਅਰਬਨ ਕਾਰਪੋਰੇਟਿਵ ਬੈਂਕ ਦੇ...
ਹੁਣ ਵਿਸ਼ਵ ਨੂੰ ਐੱਮ-ਯੋਗਾ ਐਪ ਦੀ ਸ਼ਕਤੀ ਮਿਲਣ ਜਾ ਰਹੀ ਹੈ - ਪ੍ਰਧਾਨ ਮੰਤਰੀ
. . .  5 minutes ago
ਨਵੀਂ ਦਿੱਲੀ, 21 ਜੂਨ - ਡਵਲਯੂ.ਐੱਚ.ਓ. ਦੇ ਸਹਿਯੋਗ ਨਾਲ ਭਾਰਤ ਨੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ...
ਯੂ.ਪੀ. ਤੋਂ ਊਨਾ ਜਾ ਰਹੀ ਮਹਿੰਦਰ ਜੀਪ ਹਾਦਸਾਗ੍ਰਸਤ, ਇਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ
. . .  55 minutes ago
ਗੜ੍ਹਸ਼ੰਕਰ, 21 ਜੂਨ (ਧਾਲੀਵਾਲ)- ਯੂ.ਪੀ. ਤੋਂ ਪ੍ਰਵਾਸੀ ਲੋਕਾਂ ਨੂੰ ਲੈ ਕੇ ਊਨਾ ਜਾ ਰਹੀ ਮਹਿੰਦਰਾ ਜੀਪ ਗੜ੍ਹਸ਼ੰਕਰ ...
ਪਿੰਡ ਮੋਰਾਂਵਾਲੀ 'ਚ ਚੱਲੀਆਂ ਗੋਲੀਆਂ, ਇਕ ਜ਼ਖ਼ਮੀ
. . .  about 1 hour ago
ਗੜ੍ਹਸ਼ੰਕਰ, 21 ਜੂਨ (ਧਾਲੀਵਾਲ)- ਲੰਘੀ ਰਾਤ ਪਿੰਡ ਮੋਰਾਂਵਾਲੀ ਵਿਖੇ ਕੁਝ ਨੌਜਵਾਨਾਂ ਵਲੋਂ ਗੋਲੀਆਂ ਚਲਾਏ ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ 'ਚ ਮੁੱਠਭੇੜ, 3 ਅੱਤਵਾਦੀ ਮਾਰੇ ਗਏ
. . .  about 1 hour ago
ਜੰਮੂ-ਕਸ਼ਮੀਰ,21 ਜੂਨ - ਸੋਪੋਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਕੀਤਾ ਯੋਗ
. . .  about 1 hour ago
ਦਿੱਲੀ,21 ਜੂਨ - ਰਾਸ਼ਟਰਪਤੀ ਭਵਨ ਵਿਖੇ ...
ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਲਦਾਖ਼ ਵਿਚ ਕੀਤਾ ਯੋਗਾ
. . .  about 1 hour ago
ਲਦਾਖ਼, 21 ਜੂਨ - ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਨੇ ਅੱਜ ...
ਕਿਸਾਨ ਮੋਰਚੇ 'ਚ ਪਿੰਡ ਪਿੱਪਲੀ ਚੱਕ ਦਾ ਕਿਸਾਨ ਸ਼ਹੀਦ
. . .  about 1 hour ago
ਗੁਰੂ ਹਰਸਹਾਏ 21 ਜੂਨ ( ਹਰਚਰਨ ਸਿੰਘ ਸੰਧੂ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ....
ਅਮਰੀਕਾ ਦੇ ਟਾਈਮਜ਼ ਸਕੁਏਰ ਵਿਚ ਯੋਗ ਪ੍ਰੋਗਰਾਮ
. . .  about 1 hour ago
ਵਾਸ਼ਿੰਗਟਨ, 21 ਜੂਨ - ਅਮਰੀਕਾ ਦੇ ਟਾਈਮਜ਼ ਸਕੁਏਰ ਵਿਚ ਲਗਭਗ ...
ਯੋਗਾ ਕੋਰੋਨਾ ਯੁੱਗ 'ਚ ਇਕ ਉਮੀਦ ਦੀ ਕਿਰਨ - ਪ੍ਰਧਾਨ ਮੰਤਰੀ
. . .  4 minutes ago
ਨਵੀਂ ਦਿੱਲੀ, 21 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਯੋਗਾ ਦਿਵਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਕੌਮਾਂਤਰੀ ਯੋਗ ਦਿਵਸ 'ਤੇ ਅਜੀਤ ਵਲੋਂ ਸ਼ੁਭਕਾਮਨਾਵਾਂ।
. . .  about 2 hours ago
ਕੌਮਾਂਤਰੀ ਯੋਗ ਦਿਵਸ 'ਤੇ ਅਜੀਤ ਵਲੋਂ...
ਗ੍ਰੇਟ ਖਲੀ ਦੀ ਮਾਂ ਦਾ ਦਿਹਾਂਤ
. . .  1 day ago
ਲੁਧਿਆਣਾ, 20 ਜੂਨ {ਸਲੇਮਪੁਰੀ} -ਰੈਸਲਰ ਦ ਗ੍ਰੇਟ ਖਲੀ ਦੀ ਮਾਂ ਦਾ ਅੱਜ ਦਿਹਾਂਤ ਹੋ ਗਿਆ ਹੈ । ਉਹ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ 13 ਜੂਨ ਤੋਂ ਜੇਰੇ ਇਲਾਜ ਸਨ ...
ਕਤਲ ਕੇਸ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਕਰ ਰਹੀ ਹੈ ਕੰਮ -ਪੁਲਿਸ ਕਮਿਸ਼ਨਰ
. . .  1 day ago
ਜਲੰਧਰ, 20 ਜੂਨ{ ਚਿਰਾਗ਼ ਸ਼ਰਮਾ } - ਸਥਾਨਕ ਗੋਪਾਲ ਨਗਰ ਇਲਾਕੇ ਵਿਚ ਸੁਖਮੀਤ ਸਿੰਘ ਡਿਪਟੀ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਕਮਿਸ਼ਨਰੇਟ ਪੁਲਿਸ ਨੂੰ ਕੁਝ ਵੱਡੇ ਸੁਰਾਗ ਮਿਲੇ ਹਨ, ਜੋ ਮਾਮਲੇ ਨੂੰ ਥੋੜੇ ਸਮੇਂ ਵਿਚ ਹੀ ਸੁਲਝਾਉਣ ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਭਾਰਤ ਨੇ ਪਹਿਲੀ ਪਾਰੀ 'ਚ ਬਣਾਈਆਂ 217 ਦੌੜਾਂ
. . .  1 day ago
ਮੁੱਖ ਮੰਤਰੀ ਪੰਜਾਬ ਦੇ ਸਿਸਵਾਂ ਫਾਰਮ ਹਾਊਸ ਨੇੜੇ ਪੁਲਿਸ ਨੂੰ ਮਿਲੀ ਸਿਰ ਕਟੀ ਲਾਸ਼
. . .  1 day ago
ਮੁੱਲਾਂਪੁਰ ਗਰੀਬਦਾਸ (ਮੋਹਾਲੀ) , 20 ਜੂਨ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਪੁਲਿਸ ਥਾਣੇ ਅਧੀਨ ਸ਼ਿਵਾਲਿਕ ਪਹਾੜੀਆਂ ਵਿਚ ਸਥਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਮਹਿੰਦਰਾ ਬਾਗ ਨੇੜੇ ਅੱਜ ਸਿਰ ...
ਰਾਵੀ ਦਰਿਆ ਵਿਚ ਪਿਕਨਿਕ ਮਨਾਉਣ ਆਏ ਨੌਜਵਾਨਾਂ ਵਿਚੋਂ ਇਕ ਵਹਿਆ ਅਤੇ ਦੋ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ
. . .  1 day ago
ਮਾਧੋਪੁਰ ,20 ਜੂਨ (ਨਰੇਸ਼ ਮਹਿਰਾ) - ਐਤਵਾਰ ਦਿਨ ਸਮੇਂ ਰਾਵੀ ਦਰਿਆ ’ਚ ਪਿਕਨਿਕ ਮਨਾਉਣ ਆਏ ਕੁੱਝ ਨੌਜਵਾਨ ਰਣਜੀਤ ਸਾਗਰ ਡੈਮ ਤੋਂ ਅਚਾਨਕ ਪਾਣੀ ਜ਼ਿਆਦਾ ਆਣ ਕਰਕੇ ਰਾਵੀ ਦਰਿਆ ਦੇ ਵਿਚਕਾਰ ਫਸ ਗਏ ,ਜਿਨ੍ਹਾਂ ਨੂੰ ਸਥਾਨਕ ...
ਸਾਬਕਾ ਕੌਂਸਲਰ ਸੁਖਮੀਤ ਡਿਪਟੀ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਜਲੰਧਰ , 20 ਜੂਨ- ਮਿੱਕੀ ਅਗਵਾ ਕਾਂਡ 'ਚ ਸਜ਼ਾ ਕੱਟ ਚੁੱਕੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ 'ਤੇ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ , ਜਦੋਂ ਉਹ ਆਪਣੇ ਬੁਲੇਟ 'ਤੇ ਗੋਪਾਲ ਨਗਰ ਜਾ ਰਹੇ ਸੀ । 4 ਨੌਜਵਾਨਾਂ ਨੇ ...
ਪੰਜਾਬ ਸਰਕਾਰ ਵਲੋਂ 52 ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ 'ਤੇ ਅਗਲੇ ਹੁਕਮਾਂ ਤਕ ਲਗਾਈ ਰੋਕ
. . .  1 day ago
ਕੈਨੇਡਾ ਬੈਠੇ ਖਾਲਿਸਤਾਨ ਟਾਈਗਰ ਫੋਰਸ ਦੇ ਸੰਚਾਲਕ ਅਰਸ਼ ਡਾਲਾ ਦਾ ਕਰੀਬੀ ਸਾਥੀ ਮੋਗਾ ਪੁਲਿਸ ਵਲੋਂ ਗ੍ਰਿਫਤਾਰ
. . .  1 day ago
ਮੋਗਾ ,20 ਜੂਨ { ਗੁਰਦੇਵ ਭਾਮ }– ਮੋਗਾ ਪੁਲਿਸ ਨੇ ਐਤਵਾਰ ਨੂੰ ਇੱਕ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ...
ਪਿਸਤੌਲ ਦੀ ਨੋਕ 'ਤੇ ਅਣਪਛਾਤੇ ਲੁਟੇਰਿਆਂ ਵਲੋਂ 63 ਹਜ਼ਾਰ ਰੁਪਏ ਦੀ ਲੁੱਟ
. . .  1 day ago
ਜੰਡਿਆਲਾ ਗੁਰੂ , 20 ਜੂਨ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜਦੀਕ ਜੇ.ਸੀ. ਫਿਊਲ ਪੁਆਇੰਟ ਨਵਾਂ ਕੋਟ ਵਿਖੇ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਮੈਨੇਜਰ ਪਾਸੋਂ 63,190 ਰੁਪਏ ਲੁੱਟ ਕੇ ...
ਐਂਟੀਫੰਗਲ ਡਰੱਗ ਐਂਫੋਟੇਰੀਸਿਨ ਬੀ. ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
. . .  1 day ago
ਨਵੀਂ ਦਿੱਲੀ, 20 ਜੂਨ – ਡੀ.ਸੀ.ਪੀ. ਕ੍ਰਾਈਮ ਮੋਨਿਕਾ ਭਾਰਦਵਾਜ ਨੇ ਕਿਹਾ ਕਿ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਐਂਟੀਫੰਗਲ ਡਰੱਗ ਐਂਫੋਟੇਰੀਸਿਨ ਬੀ. ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ...
ਦੁਬਈ 'ਚ ਰੁੱਖ ਹੇਠਾਂ ਜ਼ਿੰਦਗੀ ਕੱਟ ਰਹੇ ਤਿੰਨ ਨੌਜਵਾਨ ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪਰਤੇ
. . .  1 day ago
ਅਜਨਾਲਾ , 20 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਕੌਮਾਂਤਰੀ ਪੱਧਰ ’ਤੇ ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ...
ਮੇਜਰ ਜਨਰਲ ਪ੍ਰੀਤ ਪਾਲ ਸਿੰਘ ਨੇ ਬਾਈਸਨ ਡਵੀਜ਼ਨ ਦੀ ਕਮਾਨ ਸੰਭਾਲੀ
. . .  1 day ago
ਨਵੀਂ ਦਿੱਲੀ, 20 ਜੂਨ- ਮੇਜਰ ਜਨਰਲ ਪ੍ਰੀਤ ਪਾਲ ਸਿੰਘ ਨੇ ਅੱਜ ਸਿਕੰਦਰਬਾਦ, ਤੇਲੰਗਾਨਾ ਵਿਖੇ 35 ਵੇਂ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਵਜੋਂ ਬਾਈਸਨ ਡਿਵੀਜ਼ਨ ਦਾ ਚਾਰਜ ਸੰਭਾਲ ...
ਹਦਵਾਣੇ ਭਰਨ ਲਈ ਮਜ਼ਦੂਰੀ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਮੌਤ
. . .  1 day ago
ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ 'ਚ ਘਰੋਂ ਗੱਡੀ 'ਚ ਹਦਵਾਣੇ ਭਰਨ ਦਾ ਕੰਮ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਫੱਗਣ ਸੰਮਤ 551

ਜਲੰਧਰ

ਨਿਗਮ ਹਾਊਸ ਵਲੋਂ ਵੱਡਾ ਫ਼ੈਸਲਾ, ਠੇਕੇ 'ਤੇ ਸੀਵਰਮੈਨ ਰੱਖਣ ਨੂੰ ਲੈ ਕੇ ਮੇਅਰ ਦੇ ਸਟੈਂਡ ਦਾ ਸਮਰਥਨ

ਜਲੰਧਰ, 24 ਫਰਵਰੀ (ਸ਼ਿਵ ਸ਼ਰਮਾ)- ਕਾਹਲੀ 'ਚ ਸੱਦੇ ਨਿਗਮ ਹਾਊਸ ਨੇ ਅੱਜ ਵੱਡਾ ਫ਼ੈਸਲਾ ਕਰਦੇ ਹੋਏ ਮੇਅਰ ਜਗਦੀਸ਼ ਰਾਜਾ ਦਾ ਠੇਕੇ 'ਤੇ ਰੱਖੇ ਗਏ ਸੀਵਰਮੈਨਾਂ ਦੇ ਮਾਮਲੇ 'ਚ ਲਏ ਸਟੈਂਡ ਦਾ ਨਾ ਸਿਰਫ਼ ਸਮਰਥਨ ਕਰ ਦਿੱਤਾ ਹੈ ਸਗੋਂ ਮੇਅਰ ਵਲੋਂ ਇਸ ਮਾਮਲੇ ਵਿਚ ਲਿਆਂਦੇ ਗਏ ਮਤੇ ਨੂੰ ਦੁਬਾਰਾ ਪਾਸ ਵੀ ਕਰ ਦਿੱਤਾ ਹੈ | ਇਸ ਮਤੇ ਦੇ ਿਖ਼ਲਾਫ਼ ਨਿਗਮ ਦੀ ਸਫ਼ਾਈ ਮਜ਼ਦੂਰ ਯੂਨੀਅਨਾਂ ਤੇ ਹੋਰ ਯੂਨੀਅਨਾਂ ਨੇ ਸਫ਼ਾਈ, ਕੂੜਾ ਚੁੱਕਣ ਦੇ ਕੰਮ ਦੀ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਸੀ | ਮੇਅਰ ਜਗਦੀਸ਼ ਰਾਜਾ ਨੇ ਬੈਠਕ 'ਚ 160 ਸੀਵਰਮੈਨਾਂ ਨੂੰ ਠੇਕੇ 'ਤੇ ਰੱਖਣ ਦਾ ਮਤਾ ਦੁਬਾਰਾ ਪਾਸ ਕਰਵਾ ਲਿਆ ਹੈ | ਜਿਸ ਨੂੰ ਹਾਊਸ ਨੂੰ ਸਮਰਥਨ ਦਿੰਦੇ ਹੋਏ ਕਿਹਾ ਕਿ ਉਹ ਮੇਅਰ ਦੇ ਇਸ ਸਟੈਂਡ ਦੇ ਨਾਲ ਹਨ | ਇਸ ਵੇਲੇ ਸ਼ਹਿਰ ਨੂੰ ਸੀਵਰਮੈਨਾਂ ਦੀ ਲੋੜ ਹੈ, ਕਿਉਂਕਿ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਸ਼ਹਿਰ 'ਚ ਕੰਮ ਪ੍ਰਭਾਵਿਤ ਹੋ ਰਿਹਾ ਹੈ | ਜੇਕਰ ਮੇਅਰ ਨੇ ਇਸ ਮਾਮਲੇ 'ਚ ਸਟੈਂਡ ਲਿਆ ਹੈ ਜਿਸ ਨਾਲ ਸ਼ਹਿਰ ਵਿਚ ਸੁਧਾਰ ਹੋਵੇਗਾ | ਹਾਊਸ ਵਿਚ ਨਿਗਮ 'ਚ ਵਿਰੋਧੀ ਧਿਰ ਦੇ ਉਪ ਆਗੂ ਸੁਸ਼ੀਲ ਸ਼ਰਮਾ ਤੇ ਹੋਰਾਂ ਨੇ ਕਿਹਾ ਕਿ ਉਹ ਨਿਗਮ ਵਿਚ ਡੀ.ਸੀ. ਰੇਟਾਂ 'ਤੇ ਮੁਲਾਜ਼ਮਾਂ ਨੂੰ ਰੱਖਣ ਦੀ ਮੰਗ ਕਰਦੇ ਹਨ ਤੇ ਇਸ ਬਾਰੇ ਪਹਿਲਾਂ ਹੀ ਇਕ ਵਾਰ ਹਾਊਸ ਦੀ ਬੈਠਕ ਵਿਚ ਮੰਗ ਕਰ ਚੁੱਕੇ ਹਨ | ਮੇਅਰ ਜਗਦੀਸ਼ ਰਾਜਾ ਨੇ ਯੂਨੀਅਨ ਵਲੋਂ ਕੀਤੀ ਜਾ ਰਹੀ ਹੜਤਾਲ ਨੂੰ ਪਹਿਲਾਂ ਹੀ ਗੈਰ ਕਾਨੂੰਨੀ ਦੱਸਦਿਆਂ ਸਪਸ਼ਟ ਕਿਹਾ ਹੈ ਕਿ ਉਹ ਕਿਸੇ ਵੀ ਦਬਾਅ ਹੇਠ ਨਹੀਂ ਆਉਣਗੇ | ਉਨ੍ਹਾਂ ਵਲੋਂ ਨਿਗਮ ਹਾਊਸ 'ਚ ਇਸ ਮਤੇ ਨੂੰ ਦੁਬਾਰਾ ਪਾਸ ਕਰਵਾਉਣਾ ਤੇ ਨਿਗਮ ਹਾਊਸ ਦਾ ਸਮਰਥਨ ਲੈਣ ਦੇ ਫ਼ੈਸਲੇ ਦੀ ਕਈ ਲੋਕਾਂ ਨੇ ਸ਼ਲਾਘਾ ਕੀਤੀ ਹੈ | ਉਧਰ ਇਸ ਮਤੇ ਦੇ ਮਾਮਲੇ 'ਤੇ ਬੈਠਕ ਸੱਦਣ ਲਈ ਕੌਾਸਲਰਾਂ ਨੂੰ 3 ਵਜੇ ਫ਼ੋਨ ਕਰਨੇ ਸ਼ੁਰੂ ਹੋਏ ਤੇ ਜਿਹੜਾ ਮਤਾ ਇਸ ਬਾਰੇ ਹਾਊਸ 'ਚ ਲਿਆਂਦਾ ਗਿਆ ਸੀ, ਉਸ ਨੂੰ ਵੱਟਸਐਪ 'ਤੇ ਭੇਜਿਆ ਗਿਆ | ਨਿਗਮ ਹਾਊਸ ਦੀ ਬੈਠਕ 'ਚ ਕਰੀਬ 56 ਕੌਾਸਲਰ ਸਨ ਜਿਨ੍ਹਾਂ ਵਿਚ ਅਕਾਲੀ-ਭਾਜਪਾ ਦੇ 6 ਤੇ ਇਕ ਆਜ਼ਾਦ ਕੌਾਸਲਰ ਸੀ | ਕਾਂਗਰਸੀ ਕੌਾਸਲਰਾਂ ਦੀ ਬਹੁਗਿਣਤੀ ਸੀ ਜਿਸ ਕਰ ਕੇ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ | ਬਾਅਦ 'ਚ ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਨਿਗਮ ਪ੍ਰਸ਼ਾਸਨ ਨੇ ਇਸ ਦੇ ਬਾਵਜੂਦ ਕਈ ਡੰਪਾਂ ਨੂੰ ਖ਼ਾਲੀ ਕਰਵਾਇਆ | ਘਰਾਂ ਤੋਂ ਕੂੜਾ ਚੁੱਕਿਆ ਗਿਆ ਪਰ ਜ਼ਿਆਦਾਤਰ ਘਰਾਂ 'ਚੋਂ ਕੂੜਾ ਨਹੀਂ ਚੁੱਕਿਆ ਗਿਆ | ਮੁਲਾਜ਼ਮ ਸਫ਼ਾਈ ਅਤੇ ਸੀਵਰ ਸਫ਼ਾਈ ਦਾ ਕੰਮ ਕਰ ਰਹੇ ਹਨ | ਮੇਅਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਘਰੋਂ ਕੂੜਾ ਲੈਣ ਲਈ ਮੁਲਾਜ਼ਮਾਂ ਨਹੀਂ ਆਉਂਦੇ ਤਾਂ ਉਹ ਆਪ ਡੰਪ 'ਤੇ ਜਾ ਕੇ ਕੂੜਾ ਸੁੱਟ ਸਕਦੇ ਹਨ |

ਹੜਤਾਲ ਦੇ ਪਹਿਲੇ ਦਿਨ ਨਿਗਮ ਕਮਿਸ਼ਨਰ ਤੇ ਅਧਿਕਾਰੀਆਂ ਦੀ ਨਿਗਰਾਨੀ 'ਚ ਕੁਝ ਡੰਪਾਂ ਤੋਂ ਹੀ ਚੁੱਕਿਆ ਕੂੜਾ

ਜਲੰਧਰ, 24 ਫਰਵਰੀ (ਸ਼ਿਵ ਸ਼ਰਮਾ)- 160 ਸੀਵਰਮੈਨ ਰੱਖਣ ਦੇ ਵਿਰੋਧ 'ਚ ਨਿਗਮ ਦੇ ਸਫ਼ਾਈ ਸੇਵਕਾਂ ਨੇ ਜਿੱਥੇ ਨਿਗਮ ਕੰਪਲੈਕਸ ਵਿਚ ਧਰਨਾ ਲਗਾ ਕੇ ਨਿਗਮ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਯੂਨੀਅਨ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ 160 ਸੀਵਰਮੈਨ ਠੇਕੇ 'ਤੇ ਰੱਖਣ ...

ਪੂਰੀ ਖ਼ਬਰ »

ਬਿਜਲੀ ਦੇ ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਕਾਰੋਬਾਰੀ ਦੇ ਲੜਕੇ ਦੀ ਮੌਤ

ਜਲੰਧਰ, 24 ਫਰਵਰੀ (ਐੱਮ.ਐੱਸ. ਲੋਹੀਆ)-ਨਕੋਦਰ ਰੋਡ 'ਤੇ ਅੰਬੇਡਕਰ ਭਵਨ ਨੇੜੇ ਅੱਜ ਤੜਕੇ ਕਰੀਬ 3 ਵਜੇ ਆਟੋਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਇਕ ਕਾਰੋਬਾਰੀ ਦੇ ਲੜਕੇ ਦੀ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ | ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਚਾਲਕ ...

ਪੂਰੀ ਖ਼ਬਰ »

ਡੀ.ਸੀ.ਪੀ. ਵਲੋਂ ਗੱਡੀ 'ਚ ਹਥਿਆਰ ਰੱਖ ਕੇ ਚੱਲਣ 'ਤੇ ਪਾਬੰਦੀ

ਜਲੰਧਰ, 24 ਫਰਵਰੀ (ਐੱਮ.ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹੱਦ ਅੰਦਰ ਕਿਸੇ ਕਿਸਮ ਦਾ ਹਥਿਆਰ ਜਿਵੇਂ ਕਿ ਬੇਸਬਾਲ, ਤੇਜ਼ ਹਥਿਆਰ, ਨੋਕੀਲਾ ਹਥਿਆਰ ਜਾਂ ਕੋਈ ਵੀ ਜਾਨਲੇਵਾ ਹਥਿਆਰ ਗੱਡੀ 'ਚ ਰੱਖ ਕੇ ਚੱਲਣ ...

ਪੂਰੀ ਖ਼ਬਰ »

5 ਗਰਾਮ ਹੈਰੋਇਨ ਸਮੇਤ ਪੇਂਟਰ ਕਾਬੂ

ਮਕਸੂਦਾਂ, 24 ਫਰਵਰੀ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਦੋਸ਼ੀ ਨੂੰ 5 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ | ਦੋਸ਼ੀ ਦੀ ਪਛਾਣ ਰਾਜਕੁਮਾਰ ਉਰਫ਼ ਰਾਜੂ ਪੁੱਤਰ ਰਾਮ ਚੰਦ ਵਾਸੀ ਨੂਰਪੁਰ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸੁਖਵਿੰਦਰ ...

ਪੂਰੀ ਖ਼ਬਰ »

3 ਬੱਚਿਆਂ ਦੇ ਪਿਓ ਨੇ ਕੀਤਾ ਨਾਬਾਲਗ ਲੜਕੀ ਨਾਲ ਜਬਰ ਜਨਾਹ

ਮਕਸੂਦਾਂ, 24 ਫਰਵਰੀ (ਲਖਵਿੰਦਰ ਪਾਠਕ)-ਥਾਣਾ 8 ਅਧੀਨ ਆਉਂਦੇ ਪਰਸ਼ੂਰਾਮ ਨਗਰ 'ਚ ਉਸ ਸਮੇਂ ਹੰਗਾਮੇ ਦਾ ਮਾਹੌਲ ਬਣ ਗਿਆ ਜਦ ਇਕ ਪਰਿਵਾਰ ਨੇ ਆਪਣੇ ਹੀ ਮੁਹੱਲੇ 'ਚ ਚੱਲ ਰਹੀ ਪਾਰਟੀ 'ਚ ਇਕ ਸ਼ਖ਼ਸ ਵਲੋਂ ਉਨ੍ਹਾਂ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਰੌਲਾ ਪਾ ਦਿੱਤਾ | ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਪੋਰਟਲ 26 ਤੋਂ 28 ਤੱਕ ਖੋਲਿ੍ਹਆ ਜਾਵੇਗਾ-ਕਿਰਪਾ ਸ਼ੰਕਰ ਸਰੋਜ

ਜਲੰਧਰ, 24 ਫਰਵਰੀ (ਰਣਜੀਤ ਸਿੰਘ ਸੋਢੀ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪ੍ਰਮੁੱਖ ਸਕੱਤਰ ਸਮਾਜਿਕ ਨਿਆਂ ਕਿਰਪਾ ਸ਼ੰਕਰ ਸਰੋਜ ਵਲੋਂ ਵਿਦਿਆਰਥੀਆਂ ਅਤੇ ਕਾਲਜ ਪ੍ਰਬੰਧਾਂ ਨਾਲ ਜਲੰਧਰ ਵਿਖੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਬੱਚਤ ਖਾਤੇ ਖੋਲ੍ਹ ਕੇ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਕੰਪਨੀ ਹੋਈ ਰਫ਼ੂਚੱਕਰ

ਜਲੰਧਰ, 24 ਫਰਵਰੀ (ਐੱਮ.ਐੱਸ. ਲੋਹੀਆ)-ਵਾਧੂ ਵਿਆਜ ਦਾ ਲਾਲਚ ਦੇ ਕੇ ਲੋਕਾਂ ਕੋਲੋਂ ਪੈਸੇ ਜਮ੍ਹਾਂ ਕਰਵਾਉਣ ਅਤੇ ਏਜੰਟਾਂ ਨੂੰ ਵਾਧੂ ਕਮੀਸ਼ਨ ਦੇ ਕੇ ਗਾਹਕ ਲਿਆਉਣ ਦਾ ਲਾਲਚ ਦੇਣ ਵਾਲੀ ਇਕ ਹੋਰ ਜਾਅਲੀ ਕੰਪਨੀ ਲੋਕਾਂ ਦੇ ਪੈਸੇ ਲੈ ਕੇ ਰਫ਼ੂਚੱਕਰ ਹੋ ਗਈ ਹੈ | ਕੰਪਨੀ ਦੀ ...

ਪੂਰੀ ਖ਼ਬਰ »

ਡੀ.ਸੀ.ਪੀ. ਵਲੋਂ ਵਾਹਨ ਪਾਰਕਿੰਗ ਵਾਲੀਆਂ ਥਾਵਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ ਜਾਰੀ

ਜਲੰਧਰ, 24 ਫਰਵਰੀ (ਐੱਮ.ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਨੇ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਪੈਂਦੀਆਂ ਵਾਹਨ ਖੜ੍ਹੀਆਂ ਕਰਨ ਦੀਆਂ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਥਾਵਾਂ, ਹਸਪਤਾਲ, ਭੀੜ ਵਾਲੇ ਬਜਾਰਾਂ ...

ਪੂਰੀ ਖ਼ਬਰ »

ਗੁਰਦੁਆਰਾ ਰਣਜੀਤ ਨਗਰ ਦੇ ਸਕੱਤਰ ਸੁਖਬੀਰ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਜਲੰਧਰ, 24 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸਿੰਘ ਸਭਾ ਰਣਜੀਤ ਨਗਰ ਸ਼ਾਂਤੀਪੁਰਾ ਦੇ ਸਕੱਤਰ ਸੁਖਬੀਰ ਸਿੰਘ ਬੀਤੀ ਰਾਤ ਅਕਾਲ ਚਲਾਣਾ ਕਰ ਗਏ¢ ਉਨ੍ਹਾਾ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਬੀ.ਐੱਸ.ਐਫ. ਚੌਕ ਨੇੜੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ¢ ਇਸ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚੋਂ ਬਰੀ

ਜਲੰਧਰ, 24 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਣਜੀਤ ਕੌਰ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਅਤੇ ਪੁਲਿਸ ਮੁਲਾਜ਼ਮ ਨੂੰ ਰਿਸ਼ਵਤ ਦੋਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਰਜਿੰਦਰ ਸਿੰਘ ਵਾਸੀ ਅਰਬਨ ਅਸਟੇਟ-1, ਜਲੰਧਰ ਨੂੰ ...

ਪੂਰੀ ਖ਼ਬਰ »

ਰਾਮਗੜ੍ਹੀਆ ਮਾਡਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਦਾ ਵਿਦਿਅਕ ਦੌਰਾ

ਜਲੰਧਰ, 24 ਫਰਵਰੀ (ਹਰਵਿੰਦਰ ਸਿੰਘ ਫੁੱਲ)-ਰਾਮਗੜ੍ਹੀਆ ਮਾਡਲ ਸਕੂਲ ਸੰਤੋਖਪੁਰਾ ਦੇ ਵਿਦਿਆਰਥੀਆਂ ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਦਾ ਵਿਦਿਅਕ ਦੌਰਾ ਕੀਤਾ ਗਿਆ | ਪਿ੍ੰਸੀਪਲ ਸੁਨੀਤਾ ਚੱਢਾ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਗੁਰੂ ਨਗਰੀ 'ਚ ਦਰਬਾਰ ਸਾਹਿਬ ਅਤੇ ...

ਪੂਰੀ ਖ਼ਬਰ »

ਪੁਰਾਣੇ ਡੀ.ਟੀ.ਓ. ਦਫ਼ਤਰ 'ਚ ਲੱਗੇ ਕੈਮਰੇ

ਜਲੰਧਰ, 24 ਫਰਵਰੀ (ਸ਼ਿਵ)-ਪੁਰਾਣੇ ਡੀ. ਟੀ. ਓ. ਦਫਤਰ ਵਿਚ ਸੋਮਵਾਰ ਤੋਂ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਬਾਰੇ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਸਨ ਕਿ ਕਈ ਕਥਿਤ ਏਜੰਟ ਕੰਮ ਕਰਵਾਉਣ ਲਈ ਤੁਰੇ ਰਹਿੰਦੇ ਹਨ | ਡਿਪਟੀ ਕਮਿਸ਼ਨਰ ਨੇ ...

ਪੂਰੀ ਖ਼ਬਰ »

ਸੀ.ਟੀ. ਗਰੁੱਪ ਨੇ 'ਕਰੀਅਰ ਗੁਰੂ ਐਵਾਰਡ' ਨਾਲ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਜਲੰਧਰ, 24 ਫਰਵਰੀ (ਰਣਜੀਤ ਸਿੰਘ ਸੋਢੀ)-ਸੀ.ਟੀ. ਗਰੁੱਪ ਸ਼ਾਹਪੁਰ ਕੈਂਪਸ ਵਿਖੇ 'ਕਰੀਅਰ ਗੁਰੂ ਐਵਾਰਡ-2020' ਨਾਲ ਜਲੰਧਰ, ਕਪੂਰਥਲਾ, ਫਗਵਾੜਾ, ਨਕੋਦਰ ਆਦਿ ਵੱਖ-ਵੱਖ ਕੋਚਿੰਗ ਸੈਂਟਰਾਂ ਤੋਂ 180 ਅਧਿਆਪਕਾਂ ਤੇ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ | ਸੀ.ਟੀ. ਗਰੁੱਪ ਦੇ ...

ਪੂਰੀ ਖ਼ਬਰ »

ਜਿੰਮਖਾਨਾ ਲੇਡੀਜ਼ ਕਲੱਬ ਨੇ ਕਰਵਾਇਆ ਸਿਹਤ ਸਬੰਧੀ ਸੈਮੀਨਾਰ

ਜਲੰਧਰ, 24 ਫਰਵਰੀ (ਹਰਵਿੰਦਰ ਸਿੰਘ ਫੁੱਲ)-ਜਿੰਮਖਾਨਾ ਲੇਡੀਜ਼ ਕਲੱਬ ਨੇ ਕਲੱਬ ਦੀ ਸਕੱਤਰ ਅਮਿਤਾ ਅਰੋੜਾ ਦੀ ਅਗਵਾਈ 'ਚ ਕਲੱਬ ਦੇ ਵਿਹੜੇ ਵਿਚ ਸਿਹਤ ਸਬੰਧੀ ਸੈਮੀਨਾਰ ਕਰਵਾਇਆ | ਜਿਸ ਵਿਚ ਡਾ. ਨੀਤੀ ਛਾਬੜਾ ਗੁਪਤਾ ਨੇ ਔਰਤਾਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ...

ਪੂਰੀ ਖ਼ਬਰ »

ਬੜਿੰਗ 'ਚ ਲੋਕਾਂ ਦੀ ਸੁਵਿਧਾ ਲਈ ਆਧਾਰ ਕਾਰਡ ਕੈਂਪ ਲਗਾਇਆ

ਜਲੰਧਰ ਛਾਉਣੀ, 24 ਫਰਵਰੀ (ਪਵਨ ਖਰਬੰਦਾ)-ਵਾਰਡ ਨੰਬਰ 11 ਵਿਖੇ ਬੜਿੰਗ 'ਚ ਅੱਜ ਕੌਾਸਲਰ ਪ੍ਰਵੀਨਾ ਮੰਨੂੰ ਤੇ ਸੀਨੀਅਰ ਕਾਂਗਰਸੀ ਆਗੂ ਮਨੋਜ ਮੰਨੂੰ ਦੀ ਦੇਖ-ਰੇਖ 'ਚ ਲੋਕਾਂ ਦੀ ਸੁਵਿਧਾ ਲਈ ਆਧਾਰ ਕਾਰਡ ਸਬੰਧੀ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

20.50 ਲੱਖ ਜਾਇਦਾਦ ਕਰ ਦੀ ਹੋਈ ਵਸੂਲੀ

ਜਲੰਧਰ, 24 ਫਰਵਰੀ (ਸ਼ਿਵ)-ਛੋਟ ਨਾਲ ਜਮਾਂ ਕਰਵਾਏ ਜਾ ਰਹੇ ਜਾਇਦਾਦ ਕਰ ਦੀ ਵਸੂਲੀ ਤੇਜ਼ੀ ਨਾਲ ਪ੍ਰਾਪਤ ਹੋ ਰਹੀ ਹੈ | ਨਿਗਮ ਦੇ ਸੁਪਰਡੈਂਟ ਭੁਪਿੰਦਰ ਸਿੰਘ ਬੜਿੰਗ ਨੇ ਦੱਸਿਆ ਕਿ ਜਾਇਦਾਦ ਕਰ ਛੋਟ ਨਾਲ ਦੇਣ ਵਾਲੀ ਨੀਤੀ ਦਾ ਸਮਾਂ 26 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ ਤੇ ਕਰ ...

ਪੂਰੀ ਖ਼ਬਰ »

ਗੋਡਾ ਬਦਲਣ ਤੋਂ ਬਾਅਦ ਚੌਕੜੀ ਮਾਰ ਸਕਦਾ ਹੈ ਮਰੀਜ਼ - ਡਾ. ਅਜੇ ਦੀਪ ਸਿੰਘ

ਜਲੰਧਰ, 24 ਫਰਵਰੀ (ਐੱਮ.ਐੱਸ. ਲੋਹੀਆ)-ਪਟੇਲ ਹਸਪਤਾਲ 'ਚ ਚੱਲ ਰਹੇ ਗੋਡੇ ਅਤੇ ਚੂਲੇ ਬਦਲਣ ਦੇ 2 ਦਿਨਾਂ ਦੇ ਰਿਆਇਤੀ ਕੈਂਪ ਦਾ ਅੱਜ ਆਖਰੀ ਦਿਨ ਹੈ, ਜਿਹੜੇ ਮਰੀਜ਼ ਇਸ ਕੈਂਪ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਅੱਜ ਆਪਣੀ ਡਾਕਟਰੀ ਜਾਂਚ ਕਰਵਾ ਕੇ ਇਸ ਕੈਂਪ ਦੌਰਾਨ ਦਿੱਤੀ ਜਾ ...

ਪੂਰੀ ਖ਼ਬਰ »

ਸ਼ਹੀਦ ਕਿਸ਼ਨ ਸਿੰਘ ਗੜਗੱਜ ਦੀ 94ਵੀਂ ਯਾਦ 'ਚ ਸਮਾਗਮ ਦੀਆਂ ਤਿਆਰੀਆਂ ਆਰੰਭ

ਜਲੰਧਰ ਛਾਉਣੀ, 24 ਫਰਵਰੀ (ਪਵਨ ਖਰਬੰਦਾ)-ਦੇਸ਼ ਦੀ ਆਜ਼ਾਦੀ ਲਈ ਬੱਬਰ ਲਹਿਰ ਚਲਾਉਂਦੇ ਹੋਏ ਆਪਣੇ 5 ਸਾਥੀਆਂ ਸਮੇਤ 27 ਫਰਵਰੀ 1926 ਨੂੰ ਫਾਂਸੀ 'ਤੇ ਚੜ੍ਹ ਕੇ ਸ਼ਹੀਦ ਹੋਣ ਵਾਲੇ ਮਹਾਨ ਸ਼ਹੀਦ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ 94ਵੀਂ ਯਾਦ 'ਚ 27 ਫਰਵਰੀ ਨੂੰ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਛਾਉਣੀ 'ਚ ਵਜਰਾ ਕੋਰ ਵਲੋਂ ਮਨਾਇਆ ਜਾਵੇਗਾ ਪਲੈਟੀਨਮ ਜੁਬਲੀ ਸਮਾਰੋਹ

ਜਲੰਧਰ ਛਾਉਣੀ, 24 ਫਰਵਰੀ (ਪਵਨ ਖਰਬੰਦਾ)-ਭਾਰਤ ਦੀ ਆਜ਼ਾਦੀ ਉਪਰੰਤ 1 ਮਾਰਚ 1950 ਨੂੰ ਹੋਂਦ 'ਚ ਆਈ ਭਾਰਤੀ ਸੈਨਾ ਦੀ ਪਹਿਲੀ ਕੋਰ 'ਵਜਰਾ ਕੋਰ' ਦੀ ਪਲੈਟੀਨਮ ਜੁਬਲੀ ਜਲੰਧਰ ਛਾਉਣੀ 'ਚ ਸੈਨਾ ਅਧਿਕਾਰੀਆਂ ਵਲੋਂ ਮਨਾਉਣ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ...

ਪੂਰੀ ਖ਼ਬਰ »

1 ਪੇਟੀ ਨਾਜਾਇਜ਼ ਸ਼ਰਾਬ ਸਮੇਤ 1 ਗਿ੍ਫ਼ਤਾਰ

ਜਲੰਧਰ, 24 ਫਰਵਰੀ (ਐੱਮ.ਐੱਸ. ਲੋਹੀਆ) - ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇਕ ਪੇਟੀ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਦੀਪਕ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਲਸੂੜੀ ਮੁਹੱਲਾ ਵਜੋਂ ਹੋਈ ਹੈ | ਥਾਣਾ ਮੁਖੀ ...

ਪੂਰੀ ਖ਼ਬਰ »

ਹਾਈਵੇ ਜਾਮ ਕਰਨ 'ਤੇ ਬੇਰੀ ਤੇ ਸਮਰਥਕਾਂ ਿਖ਼ਲਾਫ਼ ਕੇਸ ਦਰਜ ਕਰਨ ਲਈ ਐੱਸ.ਸੀ. ਕਮਿਸ਼ਨ ਵਲੋਂ ਨੋਟਿਸ ਜਾਰੀ

ਜਲੰਧਰ, 24 ਫਰਵਰੀ (ਸ਼ਿਵ)-ਐੱਸ.ਸੀ. ਕਮਿਸ਼ਨ ਨੇ ਕੁਝ ਦਿਨ ਪਹਿਲਾਂ ਹਾਈਵੇ ਜਾਮ ਕਰਨ ਦੌਰਾਨ ਇਲਾਜ ਕਰਵਾਉਣ ਜਾਣ ਵਾਲੇ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਨੂੰ ਲੈ ਕੇ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਤੇ ਸਮਰਥਕਾਂ 'ਤੇ ਕੇਸ ਦਰਜ ਕਰਨ ਨੂੰ ਲੈ ਕੇ ਪੁਲਿਸ ...

ਪੂਰੀ ਖ਼ਬਰ »

ਚੁਗਿੱਟੀ ਚੌਕ ਨੇੜੇ ਪਏ ਕੂੜੇ ਤੋਂ ਰਾਹਗੀਰ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 24 ਫਰਵਰੀ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਫਲਾਈਓਵਰ ਨੇੜੇ ਪਏ ਕੂੜੇ ਦੇ ਢੇਰਾਂ ਕਾਰਨ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਸਬੰਧੀ ਖੇਤਰ ਵਸਨੀਕਾਂ ਅਨੁਸਾਰ ਕਈ ਵਾਰ ਸਬੰਧਿਤ ਅਫਸਰਾਂ ਦੇ ਧਿਆਨ 'ਚ ਲਿਆਂਦਾ ਗਿਆ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਲੜਕੀਆਂ ਵਿਖੇ ਹੋਣਹਾਰ ਵਿਦਿਆਰਥਣਾਂ ਸਨਮਾਨਿਤ

ਜਲੰਧਰ, 24 ਫਰਵਰੀ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਸਕੂਲਜ਼ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਆਪਣੀ ਵਚਨਬੱਧਤਾ ਲਈ ਜਾਣੇ ਜਾਂਦੇ ਹਨ | ਇੱਥੇ ਸਿੱਖਿਆ ਪ੍ਰਾਪਤ ਕਰਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਸਹਿ-ਵਿੱਦਿਅਕ ਖੇਤਰਾਂ ਵਿਚ ...

ਪੂਰੀ ਖ਼ਬਰ »

ਮਾਂ ਬੋਲੀ ਨੂੰ ਸਮਰਪਿਤ ਪੰਜਾਬੀ ਜਾਗਿ੍ਤੀ ਮਾਰਚ ਭਲਕੇ, ਤਿਆਰੀਆਂ ਮੁਕੰਮਲ

ਜਲੰਧਰ, 24 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਜਾਗਿ੍ਤੀ ਮੰਚ ਜਲੰਧਰ, ਸਰਬੱਤ ਦਾ ਭਲਾ ਟਰੱਸਟ ਤੇ ਪੰਜਾਬ ਆਰਟਸ ਕੌਾਸਲ ਵਲੋਂ ਹੋਰ ਜਥੇਬੰਦੀਆਂ ਅਤੇ ਵਿਦਿਅਕ ਅਦਾਰਿਆਂ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ 26 ਫਰਵਰੀ ਨੂੰ ਲਾਇਲਪੁਰ ਖਾਲਸਾ ਸਕੂਲ ...

ਪੂਰੀ ਖ਼ਬਰ »

7ਵਾਾ ਹਰਬੰਸ ਅਰੋੜਾ ਯਾਦਗਾਰੀ ਮੇਲਾ ਯਾਦਗਾਰੀ ਹੋ ਨਿੱਬੜਿਆ

ਜਲੰਧਰ, 24 ਫਰਵਰੀ (ਰਣਜੀਤ ਸਿੰਘ ਸੋਢੀ)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 7ਵਾਂ ਹਰਬੰਸ ਅਰੋੜਾ ਯਾਦਗਾਰੀ ਸੱਭਿਆਚਾਰਕ ਮੇਲਾ ਦੁਸਹਿਰਾ ਗਰਾਊਾਡ ਮਾਡਲ ਹਾਊਸ 'ਚ ਬੜੇ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਇਆ | ਇਸ ਮੇਲੇ 'ਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ. ਬੋਰਡ ਦੀਆਂ ਦਸਵੀਂ-ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ

ਜਲੰਧਰ, 24 ਫਰਵਰੀ (ਰਣਜੀਤ ਸਿੰਘ ਸੋਢੀ)-ਸੀ.ਬੀ.ਐੱਸ.ਈ. ਬੋਰਡ ਦੀਆਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਮੁੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਅੱਜ ਤੋਂ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਐਮ.ਜੀ.ਐਨ. ਆਦਰਸ਼ ਨਗਰ, ਏ.ਪੀ.ਜੇ. ਕਾਲਜ ਮਹਾਂਵੀਰ ਮਾਰਗ ਤੇ ਕੇਂਦਰੀ ਵਿਦਿਆਲਿਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX