ਤਾਜਾ ਖ਼ਬਰਾਂ


ਚੰਡੀਗੜ੍ਹ : ਪੰਜਾਬ ਸਰਕਾਰ ਨੇ 31 ਮਈ ਤੱਕ ਵਧਾਈਆਂ ਪਾਬੰਦੀਆਂ
. . .  0 minutes ago
ਜਲੰਧਰ ਦੇ ਸੋਢਲ ਮੰਦਰ ਨਜ਼ਦੀਕ ਚਲੀ ਗੋਲੀ
. . .  43 minutes ago
ਜਲੰਧਰ , 16 ਮਈ -ਸੋਢਲ ਮੰਦਰ ਨਜ਼ਦੀਕ ਗੋਲੀ ਚੱਲਣ ਨਾਲ ਹਾਹਾਕਾਰ ਮੱਚ ਗਈ। ਗੋਲੀ ਚੱਲਣ ਦਾ ਕਾਰਨ ਕਲ੍ਹ ਰਾਤ ਮੁਹੱਲੇ 'ਚ ਰਹਿ ਰਹੇ ਨਿਹੰਗ ਸਿੰਘ ਨੇ ਕੁਝ ਨੌਜਵਾਨਾ ਨੂੰ ਖੜ੍ਹੇ ਹੋਣ ਤੋਂ ਰੋਕਿਆ ਸੀ। ਇਸੇ ਰੰਜਸ਼ ਦੇ ...
ਜੈਤੋ ’ਚ ਕੋਰੋਨਾ ਨਾਲ 2 ਔਰਤਾਂ ਦੀ ਮੌਤ
. . .  51 minutes ago
ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਅੰਦਰ ਕੋਰੋਨਾ ਦੀ ਭਿਆਨਕ ਬਿਮਾਰੀ ਦੇ ਕਾਰਨ 2 ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਐਸ.ਐਮ.ਓ ...
ਥਾਣੇਦਾਰਾਂ ਦੇ ਕਤਲ ਮਾਮਲੇ 'ਚ ਲੋੜੀਂਦੇ ਗੈਂਗਸਟਰਾਂ ਦੇ ਪੁਲਿਸ ਨੇ ਪੋਸਟਰ ਕੀਤੇ ਜਾਰੀ
. . .  about 1 hour ago
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ) - ਜਗਰਾਉਂ ਦੀ ਦਾਣਾ ਮੰਡੀ ਵਿਚ ਬੀਤੀ ਸ਼ਾਮ ਦੋ ਥਾਣੇਦਾਰਾਂ ਦੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਗੈਂਗਸਟਰਾਂ ਤੇ ਪੁਲਿਸ ਵਲੋਂ ਪੋਸਟਰ ਜਾਰੀ ਕਰ ਦਿੱਤੇ ਗਏ ਹਨ ਅਤੇ ਆਮ ਲੋਕਾਂ ਨੂੰ ਇਨ੍ਹਾਂ ਬਾਰੇ ਇਤਲਾਹ...
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟਾਉਣ ਲਈ ਉਨ੍ਹਾਂ ਦੇ ਗ੍ਰਹਿ ਪੁੱਜੇ
. . .  about 1 hour ago
ਅੰਮ੍ਰਿਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਪਰਿਵਾਰ...
ਰਾਹੁਲ ਗਾਂਧੀ ਦੀ ਚੁਣੌਤੀ, ਮੋਦੀ ਜੀ, ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ? ਹੁਣ ਮੈਨੂੰ ਵੀ ਗ੍ਰਿਫ਼ਤਾਰ ਕਰੋ
. . .  about 2 hours ago
ਨਵੀਂ ਦਿੱਲੀ, 16 ਮਈ - ਕੋਰੋਨਾ ਵੈਕਸੀਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਦਿੱਲੀ 'ਚ ਲੱਗੇ ਪੋਸਟਰਾਂ ਦੇ ਮਾਮਲੇ ਵਿਚ ਵੱਖ ਵੱਖ ਥਾਣਿਆਂ 'ਚ ਹੁਣ ਤੱਕ ਕੁੱਲ 21 ਮਾਮਲੇ ਦਰਜ ਕੀਤੇ ਗਏ ਹਨ ਅਤੇ 17 ਲੋਕਾਂ...
ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਹਥਿਆਰ ਬਰਾਮਦ
. . .  about 3 hours ago
ਫ਼ਾਜ਼ਿਲਕਾ, 16 ਮਈ (ਪ੍ਰਦੀਪ ਕੁਮਾਰ) - ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਪਾਕਿਸਤਾਨ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਮਾ ਸੁਰੱਖਿਆ...
ਹਰਿਆਣਾ 'ਚ 24 ਮਈ ਤੱਕ ਵਧਾਇਆ ਗਿਆ ਲਾਕਡਾਊਨ, ਖੱਟਰ ਨੇ ਕਿਹਾ ਲੋਕਾਂ ਦੀ ਮਰਜ਼ੀ ਅਨੁਸਾਰ ਲਿਆ ਫ਼ੈਸਲਾ
. . .  about 3 hours ago
ਫ਼ਰੀਦਾਬਾਦ, 16 ਮਈ - ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਲੋਂ ਰਾਜ ਵਿਚ ਲਾਕਡਾਊਨ 24 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਸਖ਼ਤੀ...
ਤੂਫ਼ਾਨ ਕਾਰਨ ਕੇਰਲ 'ਚ ਦੋ ਤੇ ਕਰਨਾਟਕ 'ਚ 4 ਮੌਤਾਂ, ਅਮਿਤ ਸ਼ਾਹ ਵਲੋਂ ਸਥਿਤੀ ਦਾ ਲਿਆ ਜਾ ਰਿਹਾ ਹੈ ਜਾਇਜ਼ਾ
. . .  about 2 hours ago
ਪਣਜੀ, 16 ਮਈ - ਤੂਫ਼ਾਨ 'ਤੌਕਤੇ' ਕੇਰਲ, ਕਰਨਾਟਕ ਤੇ ਗੋਆ ਦੇ ਤੱਟਾਂ ਨਾਲ ਟਕਰਾ ਗਿਆ ਹੈ। ਜਿਸ ਕਾਰਨ ਕੇਰਲ 'ਚ ਦੋ ਮੌਤਾਂ ਤੇ ਕਰਨਾਟਕ ਵਿਚ 4 ਮੌਤਾਂ ਹੋਈਆਂ ਹਨ ਤੇ ਗੋਆ ਵਿਚ ਜ਼ੋਰਦਾਰ ਮੀਂਹ ਪੈ ਰਿਹਾ ਹੈ। ਇਸ...
ਲੁਧਿਆਣਾ 'ਚ ਕਰਫ਼ਿਊ ਦੀ ਮਿਆਦ ਇਕ ਹਫ਼ਤਾ ਵਧਾਈ ਗਈ
. . .  1 minute ago
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਬਾਅਦ ਦੁਪਹਿਰ ਇਹ ਹੁਕਮ ਜਾਰੀ ਕਰਕੇ ਜ਼ਿਲ੍ਹੇ ਵਿਚ ਲਗਾਏ ਗਏ ਕਰਫ਼ਿਊ ਦੀ ਮਿਆਦ 23 ਮਈ ਤੱਕ ਵਧਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਵਰਿੰਦਰ...
ਗੁਰਦੁਆਰਾ ਸ਼ਹੀਦਾਂ ਸਾਹਿਬ ਦੀ ਕਾਰ ਪਾਰਕਿੰਗ ਦਾ ਲੈਂਟਰ ਪਾਇਆ
. . .  about 4 hours ago
ਅੰਮ੍ਰਿਤਸਰ, 16 ਮਈ (ਹਰਮਿੰਦਰ ਸਿੰਘ) - ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ...
ਨਵੇਂ ਭੇਸ ਵਿਚ ਘੁੰਮ ਰਿਹਾ ਜੈਪਾਲ ਫਿਰੋਜ਼ਪੁਰੀਆ, ਖੁੱਲ੍ਹਿਆ ਭੇਦ
. . .  about 4 hours ago
ਜਗਰਾਉਂ, 16 ਮਈ (ਜੋਗਿੰਦਰ ਸਿੰਘ) - ਜਗਰਾਉਂ 'ਚ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰਕੇ ਦੋ ਥਾਣੇਦਾਰਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਨਾਮਜ਼ਦ ਗੈਂਗਸਟਰ ਜੈਪਾਲ ਫਿਰੋਜ਼ਪੁਰੀਆ ਨਵੇਂ ਭੇਸ 'ਚ ਘੁੰਮ ਰਿਹਾ ਹੈ। ਉਸ ਨੇ ਆਪਣੀ...
ਦਿੱਲੀ 'ਚ ਇਕ ਹਫ਼ਤੇ ਲਈ ਹੋਰ ਵਧਾਇਆ ਗਿਆ ਲਾਕਡਾਊਨ, 24 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
. . .  about 4 hours ago
ਨਵੀਂ ਦਿੱਲੀ, 16 ਮਈ - ਕੋਰੋਨਾ ਮਹਾਂਮਾਰੀ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਇਕ ਵਾਰ ਫਿਰ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਇਹ ਲਾਕਡਾਊਨ 24 ਮਈ ਦੀ...
ਬਾਰਦਾਨਾ ਨਾ ਆਉਣ ਕਾਰਨ ਮੰਡੀ ਵਿਚ ਲੱਗੇ ਕਣਕ ਦੇ ਅੰਬਾਰ
. . .  about 5 hours ago
ਓਠੀਆਂ, 16 ਮਈ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੀ ਮੰਡੀ ਵਿਚ ਬਾਰਦਾਨਾ ਨਾ ਆਉਣ ਕਾਰਨ ਮੰਡੀ ਵਿਚ ਕਣਕ ਦੇ ਖੁੱਲ੍ਹੇ ਅਸਮਾਨ ਵਿਚ ਢੇਰ ਲੱਗੇ ਹੋਏ...
ਮੋਗਾ ਵਿਖੇ ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨ ਦੀ ਮੌਤ ਪਰਿਵਾਰ ਨੇ ਲਗਾਇਆ ਮਾਰ ਦੇਣ ਦਾ ਦੋਸ਼
. . .  about 5 hours ago
ਮੋਗਾ, 16 ਮਈ (ਗੁਰਤੇਜ ਸਿੰਘ ਬੱਬੀ)- ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਵਿਖੇ ਇਕ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਇਕ ਨਸ਼ਾ ਛੁਡਾਊ ਕੇਂਦਰ ਵਿਚ ਇਕ 24 ਸਾਲਾ ਨੌਜਵਾਨ ਸਤਨਾਮ...
ਜਗਰਾਉਂ 'ਚ ਥਾਣੇਦਾਰਾਂ ਦੇ ਕਤਲ ਮਾਮਲੇ 'ਚ ਨਾਮੀ ਗੈਂਗਸਟਰ ਜੈਪਾਲ ਫਿਰੋਜ਼ਪੁਰੀਏ ਦਾ ਹੱਥ
. . .  about 5 hours ago
ਜਗਰਾਉਂ/ਲੁਧਿਆਣਾ, 16 ਮਈ (ਜੋਗਿੰਦਰ ਸਿੰਘ/ਪਰਮਿੰਦਰ ਸਿੰਘ ਆਹੂਜਾ) - ਜਗਰਾਉਂ 'ਚ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਕੇ ਦੋ ਥਾਣੇਦਾਰਾਂ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ ਨਾਮੀ ਗੈਂਗਸਟਰ ਜੈਪਾਲ ਫਿਰੋਜ਼ਪੁਰੀਆ ਤੇ ਉਸ ਦੇ ਦੋ ਹੋਰ ਸਾਥੀਆਂ ਦੀ ਇਸ ਮਾਮਲੇ 'ਚ ਸ਼ਮੂਲੀਅਤ ਦਾ ਪਤਾ ਲਗਾ...
ਵਿਧਾਇਕ ਬੈਂਸ ਅਤੇ ਅਕਾਲੀ ਆਗੂ ਗੋਸ਼ਾ ਵਿਚਾਲੇ ਤਕਰਾਰ
. . .  about 5 hours ago
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਜਨਤਾ ਨਗਰ ਵਿਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ...
ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 6 hours ago
ਮੁੰਬਈ, 16 ਮਈ - ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦਾ ਅੱਜ ਸਵੇਰੇ ਇਕ ਨਿੱਜੀ ਹਸਪਤਾਲ ਵਿਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਉਹ 46 ਸਾਲ ਦੇ ਸਨ। ਨੌਜਵਾਨ ਆਗੂ ਦੀ ਕੋਰੋਨਾ ਕਾਰਨ ਮੌਤ ਤੋਂ ਬਾਅਦ ਕਾਂਗਰਸ...
ਭਾਰਤ ਵਿਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 4 ਹਜ਼ਾਰ ਤੋਂ ਵਧੇਰੇ ਹੋਈਆਂ ਮੌਤਾਂ, ਤਿੰਨ ਲੱਖ 11 ਹਜ਼ਾਰ ਤੋਂ ਵੱਧ ਆਏ ਮਾਮਲੇ
. . .  about 7 hours ago
ਨਵੀਂ ਦਿੱਲੀ, 16 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3 ਲੱਖ 11 ਹਜ਼ਾਰ 170 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਿਆਦ ਦੌਰਾਨ 4 ਹਜ਼ਾਰ 77 ਲੋਕਾਂ ਦੀ ਮੌਤ...
ਗੁਜਰਾਤ ਤੱਟ ਵੱਲ ਤੇਜ਼ੀ ਨਾਲ ਵੱਧ ਰਿਹਾ ਤੂਫ਼ਾਨ ਤੌਕਤੇ, ਮਹਾਰਾਸ਼ਟਰ 'ਚ ਵੀ ਚੌਕਸੀ
. . .  about 3 hours ago
ਮੁੰਬਈ, 16 ਮਈ - ਮੌਸਮ ਵਿਭਾਗ ਅਨੁਸਾਰ 18 ਮਈ ਨੂੰ ਚੱਕਰਵਰਤੀ ਤੂਫ਼ਾਨ ਤੌਕਤੇ ਗੁਜਰਾਤ ਦੇ ਵੇਰਾਵਲ ਤੇ ਪੋਰਬੰਦਰ ਵਿਚਕਾਰ ਮਾਂਗਰੋਲ ਦੇ ਕੋਲ ਟਕਰਾਏਗਾ। ਗੁਜਰਾਤ ਦੇ ਕੱਛ ਤੇ ਸੁਰਾਸ਼ਟਰ ਦੇ ਸਮੁੰਦਰੀ...
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਭਲਕੇ
. . .  about 9 hours ago
ਅੰਮ੍ਰਿਤਸਰ 16 ਮਈ (ਜਸਵੰਤ ਸਿੰਘ ਜੱਸ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਜੋ ਬੀਤੀ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ...
ਕੋਰੋਨਾ ਨੇ ਬੁਝਾਈ ਸ਼ਾਇਰ ਮਹਿੰਦਰ ਸਾਥੀ ਦੀ ਮਸ਼ਾਲ
. . .  about 9 hours ago
ਨੂਰਪੁਰ ਬੇਦੀ, 16 ਮਈ (ਹਰਦੀਪ ਸਿੰਘ ਢੀਂਡਸਾ) - 'ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ' ਵਾਲੇ ਪੰਜਾਬ ਦੇ ਕਿਰਤੀ ਲੋਕਾਂ ਦੇ ਸ਼ਾਇਰ ਮਹਿੰਦਰ ਸਾਥੀ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਨੂਰਪੁਰ ਬੇਦੀ ਜ਼ਿਲ੍ਹਾ...
ਅੱਜ ਦਾ ਵਿਚਾਰ
. . .  about 9 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ
. . .  1 day ago
ਅੰਮ੍ਰਿਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ...
ਠਾਣੇ 'ਚ ਇਮਾਰਤ ਡਿੱਗਣ ਕਾਰਨ ਬੱਚੇ ਸਮੇਤ 4 ਦੀ ਮੌਤ
. . .  1 day ago
ਮੁੰਬਈ, 15 ਮਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਅੱਜ ਸਨਿੱਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸਲੈਬ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 12 ਸਾਲਾ ਬੱਚਾ ਵੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਫੱਗਣ ਸੰਮਤ 551

ਲੁਧਿਆਣਾ

ਬੀਮਾ ਕੰਪਨੀ ਦੇ ਦਫ਼ਤਰ 'ਚੋਂ ਲੱਖਾਂ ਦੀ ਚੋਰੀ ਕਰਨ ਵਾਲਾ ਨੌਜਵਾਨ ਸਾਥੀ ਸਮੇਤ ਗਿ੍ਫ਼ਤਾਰ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੁੰਦਰ ਨਗਰ 'ਚ ਬੀਮਾ ਕੰਪਨੀ ਦੇ ਦਫ਼ਤਰ ਵਿਚ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 4 ਲੱਖ 26 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ 'ਚ ਰਮਨ ਕੁਮਾਰ ਖੋਸਲਾ ਉਰਫ ਲਾਲਾ ਪੁੱਤਰ ਸ਼ਾਮ ਕੁਮਾਰ ਵਾਸੀ ਵਾਲਮੀਕਿ ਨਗਰ ਅਤੇ ਰੋਮਨ ਉਰਫ਼ ਟਿੰਕੂ ਪੁੱਤਰ ਰਾਮ ਜੀ ਦਾਸ ਵਾਸੀ ਸੁੰਦਰ ਨਗਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਸੁੰਦਰ ਨਗਰ ਸਥਿਤ ਸੁਨੀਲ ਕੁਮਾਰ ਦੇ ਦਫਤਰ 'ਚੋਂ 4 ਲੱਖ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ ਤੇ ਫਰਾਰ ਹੋ ਗਏ ਸਨ | ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸੁਨੀਲ ਕੁਮਾਰ ਨੇ ਦੱਸਿਆ ਸੀ ਕਿ 22 ਫਰਵਰੀ ਨੂੰ ਉਹ ਆਪਣਾ ਦਫ਼ਤਰ ਬੰਦ ਕਰਕੇ ਗਿਆ ਸੀ, ਅਗਲੇ ਦਿਨ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਨੌਜਵਾਨ ਨੇ ਦਫਤਰ ਦੇ ਤਾਲੇ ਟੁੱਟਣ ਬਾਰੇ ਦੱਸਿਆ | ਜਦੋਂ ਉਹ ਦਫਤਰ ਪਹੁੰਚਿਆ ਤਾਂ ਉਸ ਦੀ ਨਕਦੀ ਚੋਰੀ ਹੋ ਚੁੱਕੀ ਸੀ | ਏ.ਡੀ.ਸੀ.ਪੀ. ਨੇ ਦੱਸਿਆ ਕਿ ਸੁਨੀਲ ਕੁਮਾਰ ਐੱਲ.ਆਈ.ਸੀ. ਕੰਪਨੀ ਦਾ ਅਧਿਕਾਰਿਤ ਏਜੰਟ ਹੈ ਅਤੇ ਇੱਥੇ ਹੀ ਉਹ ਬੀਮਾ ਦੀਆਂ ਕਿਸ਼ਤਾਂ ਜਮ੍ਹਾਂ ਕਰ ਲੈਂਦਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਚੈਕਿੰਗ ਕੀਤੀ ਗਈ ਤਾਂ ਪੁਲਿਸ ਨੂੰ ਕਥਿਤ ਦੋਸ਼ੀਆਂ ਬਾਰੇ ਕੁਝ ਸੁਰਾਗ ਹਾਸਿਲ ਹੋਏ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤਾ ਗਿਆ ਕਥਿਤ ਦੋਸ਼ੀ ਰਮਨ ਕੁਮਾਰ ਦੀ ਪਤਨੀ ਰੇਨੂੰ ਖੋਸਲਾ ਉਕਤ ਦਫ਼ਤਰ ਵਿਚ ਬਤੌਰ ਖਜ਼ਾਨਚੀ ਕੰਮ ਕਰਦੀ ਹੈ, ਜਿਸ ਕਾਰਨ ਰਮਨ ਕੁਮਾਰ ਦਾ ਉੱਥੇ ਆਉਣਾ ਜਾਣਾ ਸੀ, ਰਮਨ ਖੁਦ ਵੀ ਐੱਲ. ਆਈ. ਸੀ. ਦਾ ਏਜੰਟ ਹੈ ਅਤੇ ਆਪਣੀਆਂ ਕਿਸ਼ਤਾਂ ਵੀ ਇਸੇ ਦਫ਼ਤਰ ਵਿਚ ਵੀ ਜਮ੍ਹਾਂ ਕਰਵਾਉਂਦਾ ਸੀ | ਉਨ੍ਹਾਂ ਦੱਸਿਆ ਕਿ ਦਫਤਰ ਦੀ ਚਾਬੀ ਅਨਿਲ ਦੇ ਇਕ ਮੁਲਾਜ਼ਮ ਪਾਸ ਹੈ ਅਤੇ ਉਹ ਆਪਣੇ ਮੋਟਰਸਾਈਕਲ ਦੀ ਚਾਬੀ ਦੇ ਨਾਲ ਹੀ ਰੱਖਦਾ ਹੈ | ਉਨ੍ਹਾਂ ਦੱਸਿਆ ਕਿ ਚੋਰੀ ਕਰਨ ਤੋਂ ਇਕ ਦਿਨ ਪਹਿਲਾਂ ਕਥਿਤ ਦੋਸ਼ੀ ਰਮਨ ਉਸਦਾ ਮੋਟਰਸਾਈਕਲ ਮੰਗ ਕੇ ਲੈ ਗਿਆ ਅਤੇ ਉਸ ਦੌਰਾਨ ਹੀ ਰਮਨ ਨੇ ਦਫਤਰ ਦੀ ਡੁਪਲੀਕੇਟ ਚਾਬੀ ਬਣਾ ਲਈ ਅਤੇ ਚਾਬੀਆਂ ਨਾਲ ਹੀ ਇਨ੍ਹਾਂ ਨੇ ਦਫ਼ਤਰ ਦੇ ਤਾਲੇ ਖੋਲ੍ਹੇ ਅਤੇ ਉੱਥੇ ਪਈ ਨਕਦੀ ਚੋਰੀ ਕਰ ਲਈ | ਉਨ੍ਹਾਂ ਦੱਸਿਆ ਕਿ ਇਸ ਕੰਮ ਵਿਚ ਰਮਨ ਨੇ ਆਪਣੇ ਸਾਥੀ ਟਿੰਕੂ ਨੂੰ ਵੀ ਨਾਲ ਮਿਲਾ ਲਿਆ | ਪੁਲਿਸ ਨੇ ਇਨ੍ਹਾਂ ਦੋਵਾਂ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਦਫ਼ਤਰ ਵਿਚ ਪਈ ਕਰੀਬ ਸਾਢੇ ਚਾਰ ਲੱਖ ਦੀ ਨਕਦੀ ਚੋਰੀ ਕੀਤੀ ਗਈ ਸੀ, ਜਿਨ੍ਹਾਂ 'ਚੋਂ ਪੁਲਿਸ ਨੇ 4 ਲੱਖ 26 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ |

ਖ਼ਤਰਨਾਕ ਵਾਹਨ ਚੋਰ ਗਰੋਹ ਦੇ 4 ਮੈਂਬਰ ਲੱਖਾਂ ਰੁਪਏ ਮੁੱਲ ਦੇ ਵਾਹਨਾਂ ਸਮੇਤ ਗਿ੍ਫ਼ਤਾਰ-ਹਥਿਆਰ ਵੀ ਬਰਾਮਦ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਖ਼ਤਰਨਾਕ ਵਾਹਨ ਚੋਰ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਅਤੇ ਹਥਿਆਰ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਲੁਧਿਆਣਾ ਸ਼ਾਹੀਨ ਬਾਗ 'ਚ ਦਿੱਲੀ ਪੁਲਿਸ ਿਖ਼ਲਾਫ਼ ਔਰਤਾਂ ਵਲੋਂ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-ਮਹਾਂਨਗਰ ਦੇ ਸ਼ਾਹੀਨ ਬਾਗ 'ਚ 15ਵੇਂ ਦਿਨ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਜਾਰੀ ਹੈ | ਅੱਜ ਟਿੱਬਾ ਰੋਡ, ਪੰਜਾਬੀ ਬਾਗ ਤੋਂ ਮੌਲਾਨਾ ਮੁਫਤੀ ਆਰਿਫ ਕਾਸਮੀ, ਹਾਜੀ ਅਸ਼ਰਫ, ਪ੍ਰਵੇਜ਼ ਆਲਮ, ਹਾਜੀ ...

ਪੂਰੀ ਖ਼ਬਰ »

ਗੁਆਂਢੀਆਂ ਤੋਂ ਦੁਖੀ ਹੋਈ ਔਰਤ ਨੇ ਲਗਾਈ ਅੱਗ, ਹਾਲਤ ਗੰਭੀਰ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਮਗੜ੍ਹ ਰੋਡ 'ਤੇ ਗੁਆਂਢੀਆਂ ਤੋਂ ਦੁਖੀ ਹੋਈ ਇਕ ਔਰਤ ਨੇ ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ | ਗੰਭੀਰ ਹਾਲਤ 'ਚ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ ਪੁਲਿਸ ਵਲੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਜੰਮੂ ਕਾਲੋਨੀ 'ਚ ਛਾਪੇਮਾਰੀ ਕਰਕੇ ਮਨਜੀਤ ਕੌਰ ਪਤਨੀ ਭੁਪਿੰਦਰ ...

ਪੂਰੀ ਖ਼ਬਰ »

ਐਾਬੂਲੈਂਸ ਵੈਨਾਂ ਦੇ ਮਾਮਲੇ 'ਚ ਸਫਾਈ ਸੇਵਕ ਬਣਿਆ ਬਲੀ ਦਾ ਬੱਕਰਾ

ਲੁਧਿਆਣਾ, 26 ਫਰਵਰੀ (ਸਲੇਮਪੁਰੀ)- ਸਿਵਲ ਹਸਪਤਾਲ ਲੁਧਿਆਣਾ 'ਚ ਮਰੀਜਾਂ ਅਤੇ ਮਿ੍ਤਕਾਂ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਘਰ ਜਾਂ ਹੋਰ ਹਸਪਤਾਲਾਂ ਵਿਚ ਲਿਜਾਣ ਲਈ ਜਿੱਥੇ ਸਰੀਰਿਕ ਐਾਬੂਲੈਸ ਵੈਨਾਂ ਹਰ ਵੇਲੇ ਹਸਪਤਾਲ ਵਿਚ ਮੌਜੂਦ ਹੰੁੰਦੀਆਂ ਹਨ, ਉੱਥੇ ਹਸਪਤਾਲ ਵਿਚ ...

ਪੂਰੀ ਖ਼ਬਰ »

-ਆਸ਼ੂ ਤੇ ਸੇਖੋਂ ਵਿਵਾਦ- ਕਾਂਗਰਸੀ ਆਗੂਆਂ ਨੇ ਸੇਖੋਂ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਪ ਪੁਲਿਸ ਕਪਤਾਨ ਬਲਵਿੰਦਰ ਸਿੰਘ ਸੇਖੋਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਕਾਂਗਰਸੀ ਆਗੂਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਹੈ ਕਿ ...

ਪੂਰੀ ਖ਼ਬਰ »

ਵਿਆਜ਼/ਜੁਰਮਾਨੇ ਤੋਂ ਬਿਨਾਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ ਨੂੰ ਇਕੱਤਰ ਹੋਇਆ 2 ਕਰੋੜ ਤੋਂ ਵੱਧ ਟੈਕਸ

ਲੁਧਿਆਣਾ, 26 ਫਰਵਰੀ (ਅਮਰੀਕ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਯਕਮੁਸ਼ਤ ਜਮ੍ਹਾਂ ਕਰਵਾਉਣ ਤੇ ਜੁਰਮਾਨਾ/ਵਿਆਜ਼ ਮੁਆਫ ਕਰਨ ਦੀ ਦਿੱਤੀ ਸਹੂਲਤ ਦੇ ਆਖਰੀ ਦਿਨ (26 ਫਰਵਰੀ) 5216 ਜਾਇਦਾਦ ਮਾਲਕਾਂ ਨੇ ਰਿਟਰਨ ਫਾਈਲ ਕਰਕੇ 2 ਕਰੋੜ 4 ਲੱਖ 56 ...

ਪੂਰੀ ਖ਼ਬਰ »

ਵਿਸ਼ਵਕਰਮਾ ਇੰਡਸਟਰੀਜ਼ ਨੇ ਚੀਨ ਨਾਲੋਂ ਸਸਤੇ ਤੇ ਯੂਰੋਪੀ ਗੁਣਵੱਤਾ ਵਾਲੇ ਉਤਪਾਦ ਕੀਤੇ ਜਾਰੀ

ਲੁਧਿਆਣਾ, 26 ਫਰਵਰੀ (ਪੁਨੀਤ ਬਾਵਾ)-ਵਿਸ਼ਵਕਰਮਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕ ਨਿਰਕੇਸ਼ਕ ਕਮ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਅੱਜ ਇੱਥੇ ਆਪਣੀ ਕੰਪਨੀ ਦੀ ਨਵੀਂ ਯੂਰੂ ਸ਼੍ਰੇਣੀ ਨੂੰ ਭਾਰਤੀ ਤੇ ਯੂਰੋਪੀ ਬਾਜ਼ਾਰ ਦੇ ਲਈ ਜਾਰੀ ਕੀਤਾ ...

ਪੂਰੀ ਖ਼ਬਰ »

ਸ਼ਿਵ ਸੈਨਾ ਆਗੂ 'ਤੇ ਮੁੜ ਹਮਲਾ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-7 ਦੇ ਘੇਰੇ ਅੰਦਰ ਪੈਂਦੇ ਇਲਾਕੇ ਸੁਖਦੇਵ ਨਗਰ 'ਚ ਅੱਜ ਰਾਤ ਹਿੰਦੂ ਸ਼ਿਵ ਸੈਨਾ ਦੇ ਆਗੂ ਅਮਿਤ ਅਰੋੜਾ 'ਤੇ ਕੁਝ ਨੌਜਵਾਨਾਾ ਵਲੋਂ ਮੁੜ ਤੋਂ ਹਮਲਾ ਕਰ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਉਹ ਜ਼ਖ਼ਮੀ ...

ਪੂਰੀ ਖ਼ਬਰ »

ਬਾਵਾ ਦੀ ਅਗਵਾਈ ਹੇਠ ਖਪਤਕਾਰਾਂ ਦੀ ਬੈਠਕ

ਲੁਧਿਆਣਾ, 26 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਪ੍ਰਤਾਪ ਬਾਜ਼ਾਰ ਵਿਖੇ ਹੋਈ ਖਪਤਕਾਰਾਂ ਦੀ ਬੈਠਕ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਜਥੇਬੰਦੀ ਦੇ ਆਗੂ ਪਰਮਵੀਰ ਸਿੰਘ ਬਾਵਾ ਦੀ ਅਗਵਾਈ ਹੇਠ ਹੋਈ ਇਸ ਬੈਠਕ 'ਚ ਵੱਡੀ ਗਿਣਤੀ 'ਚ ਖਪਤਕਾਰ ਸ਼ਾਮਿਲ ...

ਪੂਰੀ ਖ਼ਬਰ »

ਨਾਬਾਲਿਗਾ ਨਾਲ ਛੇੜਛਾੜ ਦੇ ਦੋਸ਼ ਤਹਿਤ ਨੌਜਵਾਨ ਨੂੰ 5 ਸਾਲ ਕੈਦ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਨਾਬਾਲਿਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਅਦਾਲਤ ਨੇ ਇਕ ਨੌਜਵਾਨ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ 29 ਮਈ 2017 ਨੂੰ ਥਾਣਾ ਡਾਬਾ ਦੀ ਪੁਲਿਸ ਨੇ ਬਿਹਾਰ ਦੇ ਰਹਿਣ ਵਾਲੇ ਰੌਸ਼ਨ ਕੁਮਾਰ ਗੁਪਤਾ ...

ਪੂਰੀ ਖ਼ਬਰ »

ਡੀ. ਜੀ. ਪੀ. ਦੇ ਬਿਆਨ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ-ਜਥੇ. ਰਣਜੀਤ ਸਿੰਘ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਡੀ. ਜੀ. ਪੀ. ਦੇ ਕੋਰੀਡੋਰ ਮਾਮਲੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ | ਭਾਈ ਰਣਜੀਤ ਸਿੰਘ ਨੇ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਇਹ ਸਮਾਂ ਡਾਕਟਰੀ ਨੈਤਿਕਤਾ ਦੁਆਰਾ ਦੇਸ਼ ਦੇ ਧਰਮ ਨਿਰਪੱਖ ਲੋਕਤੰਤਰੀ ਸੰਵਿਧਾਨ ਨੂੰ ਬਚਾਉਣ ਦਾ ਹੈ-ਜਥੇਬੰਦੀ

-ਮਾਮਲਾ ਦਿੱਲੀ ਦੰਗਿਆਂ ਦਾ- ਲੁਧਿਆਣਾ, 26 ਫਰਵਰੀ (ਸਲੇਮਪੁਰੀ)-ਡਾਕਟਰਾਂ ਦੀ ਕੌਮੀ ਜਥੇਬੰਦੀ ਇੰਡੀਅਨ ਡਾਕਟਰਜ ਫਾਰ ਪੀਸ ਐਾਡ ਡਿਵੈੱਲਪਮੈਂਟ (ਆਈ.ਡੀ.ਪੀ.ਡੀ.) ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਕਟ ਦੀ ਇਸ ਘੜੀ 'ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ...

ਪੂਰੀ ਖ਼ਬਰ »

9 ਦਿਨ ਬਾਅਦ ਵੀ ਪੁਲਿਸ ਨਹੀਂ ਲਗਾ ਸਕੀ ਲੁਟੇਰਿਆਂ ਦਾ ਸੁਰਾਗ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਰੋਡ ਸਥਿਤ ਆਈ. ਆਈ. ਐੱਫ. ਐੱਲ. ਗੋਲਡ ਲੋਨ ਕੰਪਨੀ 'ਚ ਚਾਰ ਲੁਟੇਰਿਆਂ ਵਲੋਂ 12 ਕਰੋੜ ਦੇ ਗਹਿਣਿਆਂ ਦੀ ਲੁੱਟ ਸਬੰਧੀ 9 ਦਿਨ ਬਾਅਦ ਵੀ ਪੁਲਿਸ ਲੁਟੇਰਿਆਂ ਦਾ ਸੁਰਾਗ ਨਹੀਂ ਲਗਾ ਸਕੀ | ਜਾਣਕਾਰੀ ਅਨੁਸਾਰ ਗਿੱਲ ...

ਪੂਰੀ ਖ਼ਬਰ »

ਲੁਟੇਰੇ ਵਪਾਰੀ ਨੂੰ ਜ਼ਖ਼ਮੀ ਕਰਕੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫਰਾਰ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-4 ਦੇ ਘੇਰੇ ਅੰਦਰ ਪੈਂਦੇ ਇਲਾਕੇ ਗਾਂਧੀ ਨਗਰ 'ਚ ਅੱਜ ਦਿਨ-ਦਿਹਾੜੇ ਦੋ ਐਕਟਿਵਾ ਸਵਾਰ ਲੁਟੇਰੇ ਵਪਾਰੀ ਨੂੰ ਜ਼ਖ਼ਮੀ ਕਰਨ ਉਪਰੰਤ 60 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ | ਘਟਨਾ ਅੱਜ ਸ਼ਾਮ ਉਸ ਸਮੇਂ ...

ਪੂਰੀ ਖ਼ਬਰ »

ਲੁਟੇਰੇ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਫਰਾਰ

ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੰਧੂ ਨਗਰ 'ਚ ਹਥਿਆਰਬੰਦ ਲੁਟੇਰੇ ਦੋ ਨੌਜਵਾਨਾਂ ਨੂੰ ਜ਼ਖ਼ਮੀ ਕਰਨ ਉਪਰੰਤ ਹਜ਼ਾਰਾਂ ਦੀ ਨਕਦੀ, ਮੋਬਾਈਲ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ ਹਨ | ਗੰਭੀਰ ਹਾਲਤ 'ਚ ...

ਪੂਰੀ ਖ਼ਬਰ »

ਈ-ਸਕੂਲ ਫਿਰੋਜ਼ਪੁਰ ਦੀ ਹੋਈ ਸ਼ੁਰੂਆਤ

ਲੁਧਿਆਣਾ, 26 ਫਰਵਰੀ (ਕਵਿਤਾ ਖੁੱਲਰ)-ਈ-ਸਕੂਲ ਫਿਰੋਜ਼ਪੁਰ ਦੀ ਸ਼ੁਰੂਆਤ ਹੋਈ, ਜਿਸ ਦਾ ਉਦਘਾਟਨ ਵਿਸ਼ਾਲ ਗੁਪਤਾ ਆਈ. ਡੀ. ਪੀ. ਹੈੱਡ (ਦੱਖਣੀ ਏਸ਼ੀਆ) ਅਤੇ ਇੰਦਰਪ੍ਰੀਤ ਸਿੰਘ ਆਈਲੈਟਸ ਹੈੱਡ (ਇੰਡੀਆ) ਨੇ ਕੀਤਾ ਗਿਆ | ਰੁਪਿੰਦਰ ਸਿੰਘ ਸਰਸੂਆ ਈ-ਸਕੂਲ ਮੈਨੇਜਿੰਗ ...

ਪੂਰੀ ਖ਼ਬਰ »

ਬਾਬਰੀ ਮਸਜਿਦ ਢਾਹੇ ਜਾਣ ਵਾਲੇ ਦਿਨ ਹੋਈ ਸੀ ਸ਼ੁਰੂਆਤ
ਪੱਤਰਕਾਰਾਂ 'ਤੇ ਭੀੜਤੰਤਰੀ ਹਮਲੇ ਪਹਿਲੇ ਨਹੀਂ

ਮੇਜਰ ਸਿੰਘ ਜਲੰਧਰ, 26 ਫਰਵਰੀ-6 ਦਸੰਬਰ, 1992 ਨੂੰ ਜਦ ਮੈਂ ਕਵਰੇਜ ਲਈ ਅਯੁਧਿਆ 'ਚ ਬਾਬਰੀ ਮਸਜਿਦ ਵਾਲੇ ਕੰਪਲੈਕਸ ਵਿਚ ਪੁੱਜਾ ਤਾਂ ਬਾਬਰੀ ਮਸਜਿਦ ਦਾ ਵੱਡਅਕਾਰੀ ਢਾਂਚਾ ਪੂਰੀ ਤਰ੍ਹਾਂ ਸੁਰੱਖਿਅਤ ਖੜ੍ਹਾ ਸੀ ਅਤੇ ਸਵੇਰੇ 10 ਕੁ ਵਜੇ ਬਾਬਰੀ ਮਸਜਿਦ ਦੇ ਸੱਜੇ ਪਾਸੇ ਬਣੇ ...

ਪੂਰੀ ਖ਼ਬਰ »

ਅਸੀਂ ਪੰਜਾਬ 'ਚੋਂ ਇਕ-ਇਕ ਬੂੰਦ ਪਾਣੀ ਲਿਆਵਾਂਗੇ-ਹੁੱਡਾ

ਚੰਡੀਗੜ੍ਹ, 26 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਨ 'ਤੇ ਧੰਨਵਾਦ ਦੇ ਮਤੇ 'ਤੇ ਅੱਜ ਵੀ ਬਹਿਸ ਜਾਰੀ ਰਹੀ | ਅੱਜ ਪ੍ਰੈੱਸ ਲਾਬੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਦਾਅਵਾ ...

ਪੂਰੀ ਖ਼ਬਰ »

ਪੱਤਰਕਾਰਾਂ 'ਤੇ ਭੀੜਤੰਤਰੀ ਹਮਲੇ ਪਹਿਲੇ ਨਹੀਂ

ਮੇਜਰ ਸਿੰਘ ਜਲੰਧਰ, 26 ਫਰਵਰੀ-6 ਦਸੰਬਰ, 1992 ਨੂੰ ਜਦ ਮੈਂ ਕਵਰੇਜ ਲਈ ਅਯੁਧਿਆ 'ਚ ਬਾਬਰੀ ਮਸਜਿਦ ਵਾਲੇ ਕੰਪਲੈਕਸ ਵਿਚ ਪੁੱਜਾ ਤਾਂ ਬਾਬਰੀ ਮਸਜਿਦ ਦਾ ਵੱਡਅਕਾਰੀ ਢਾਂਚਾ ਪੂਰੀ ਤਰ੍ਹਾਂ ਸੁਰੱਖਿਅਤ ਖੜ੍ਹਾ ਸੀ ਅਤੇ ਸਵੇਰੇ 10 ਕੁ ਵਜੇ ਬਾਬਰੀ ਮਸਜਿਦ ਦੇ ਸੱਜੇ ਪਾਸੇ ਬਣੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX