ਚੰਡੀਗੜ੍ਹ, 26 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਅੱਜ ਸਵੇਰੇ 2 ਵਜੇ ਦੇ ਕਰੀਬ ਮਟਕਾ ਚੌਕ ਤੋਂ ਸੈਕਟਰ 9/10 ਨੂੰ ਜਾਂਦੀ ਸੜਕ 'ਤੇ ਇਕ ਤੇਜ਼ ਰਫ਼ਤਾਰ ਲੈਂਡ ਕਰੂਜ਼ਰ ਕਾਰ ਸੜਕ ਡਿਵਾਈਡਰ 'ਤੇ ਲੱਗੇ ਖੰਭੇ ਨਾਲ ਟਕਰਾ ਗਈ | ਟੱਕਰ ਲੱਗਣ ਕਾਰਨ ਕਾਰ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ | ਮਿ੍ਤਕ ਦੀ ਪਛਾਣ ਸਿ੍ਸ਼ਟੀ ਗੋਇਲ (26) ਵਜੋਂ ਹੋਈ ਹੈ ਜੋ ਮੁਜ਼ੱਫਰਪੁਰ ਯੂਪੀ ਦੀ ਰਹਿਣ ਵਾਲੀ ਸੀ | ਮਿਲੀ ਜਾਣਕਾਰੀ ਅਨੁਸਾਰ ਮੁਜ਼ੱਫ਼ਰਨਗਰ ਯੂਪੀ ਦੇ ਰਹਿਣ ਵਾਲੇ ਦੋ ਜੋੜੇ ਜਿਨ੍ਹਾਂ ਵਿਚ ਸਿ੍ਸ਼ਟੀ ਗੋਇਲ, ਉਸ ਦਾ ਪਤੀ ਰਾਗਵ ਗੋਇਆ, ਆਰੂ ਗੁਪਤਾ ਅਤੇ ਉਸ ਦਾ ਪਤੀ ਮੁਧਿਤ ਗੁਪਤਾ ਆਪਣੇ ਪਾਣੀਪਤ ਦੇ ਰਹਿਣ ਵਾਲੇ ਦੋਸਤ ਕੁਨਾਲ ਨਾਲ ਦੋ ਦਿਨ ਪਹਿਲਾ ਸ਼ਿਮਲਾ ਘੰੁਮਣ ਆਏ ਹੋਏ ਸਨ | ਉਹ ਵਾਪਸ ਪੰਚਕੂਲਾ ਜਾਣ ਲਈ ਨਿਕਲੇ ਅਤੇ ਡੀ.ਏ.ਵੀ. ਕਾਲਜ ਸਾਹਮਣੇ ਵਾਲੀ ਸੜਕ ਰਾਹੀ ਸੈਕਟਰ 10/16 ਨੂੰ ਵੰਡਦੀ ਸੜਕ 'ਤੇ ਪਹੁੰਚ ਗਏ | ਕਾਰ ਨੂੰ ਕੁਨਾਲ ਚਲਾ ਰਿਹਾ ਸੀ ਜਿਸ ਨੇ ਤੇਜ਼ ਰਫ਼ਤਾਰ ਵਿਚ ਮਟਕਾ ਚੌਕ ਤੋਂ ਖੱਬੇ ਪਾਸੇ ਵੱਲ ਕਾਰ ਮੋੜੀ ਤਾਂ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਡਵਾਈਡਰ 'ਤੇ ਲੱਗੇ ਸਾਈਨ ਬੋਰਡ ਦੇ ਖੰਭੇ ਨਾਲ ਜਾ ਟਕਰਾਈ | ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਕਾਰ ਦੇ ਸਾਰੇ ਏਅਰ ਬੈਗ ਖੁੱਲ੍ਹ ਗਏ ਅਤੇ ਖੰਭੇ ਨਾਲ ਟਕਰਾ ਕੇ ਕਾਰ ਦਾ ਅਗਲਾ ਟਾਇਰ ਵੱਖਰਾ ਹੋ ਗਿਆ | ਹਾਦਸੇ ਦੀ ਸੂਚਨਾ ਮਿਲਦੇ ਹੀ ਪੀ.ਸੀ.ਆਰ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਸਿ੍ਸ਼ਟੀ ਗੋਇਲ ਨੂੰ ਪੀ.ਜੀ.ਆਈ ਵਿਚ ਡਾਕਟਰਾਂ ਦੀ ਟੀਮ ਨੇ ਮਿ੍ਤਕ ਕਰਾਰ ਦੇ ਦਿੱਤਾ | ਪੁਲਿਸ ਨੇ ਕਾਰ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਚੰਡੀਗੜ੍ਹ, 26 ਫਰਵਰੀ(ਆਰ.ਐਸ.ਲਿਬਰੇਟ)-ਡਾ. ਜੀ. ਦੀਵਾਨ ਨਿਰਦੇਸ਼ਕ ਸਿਹਤ ਅਤੇ ਪਰਿਵਾਰ ਭਲਾਈ ਨੇ ਸੈਕਟਰ -8 ਬੀ, ਚੰਡੀਗੜ੍ਹ ਦੀ ਅੰਦਰੂਨੀ ਮਾਰਕੀਟ ਐਸੋਸੀਏਸ਼ਨ ਨੂੰ ਕਲੀਨ ਸਟ੍ਰੀਟ ਫੂਡ ਹੱਬ ਦਾ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ | ਐਫ.ਐਸ.ਐਸ.ਏ.ਆਈ. ਦੀ ਪਹਿਲਕਦਮੀ ...
ਚੰਡੀਗੜ੍ਹ, 26 ਫਰਵਰੀ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਦੇ ਮੌਖਿਕ ਸਿਹਤ ਵਿਗਿਆਨ ਵਿਭਾਗ ਵਲੋਂ ਬੱਚਿਆਂ ਦੇ ਦੰਦਾਂ ਦੀ ਦੇਖਭਾਲ ਲਈ ਵੱਡਾ ਉਪਰਾਲਾ ਕਰਦਿਆਂ ਸ਼ਹਿਰ ਦੇ ਚਾਰ ਸਰਕਾਰੀ ਸਕੂਲਾਂ ਦੇ ਲਗਪਗ 5 ਹਜ਼ਾਰ ਬੱਚਿਆਂ ਦੇ ਦੰਦਾਂ 'ਤੇ 'ਫਿਸ਼ਰ ਸੀਲੈਂਟ' ਨਾਮਕ ਪਰਤ ...
ਚੰਡੀਗੜ੍ਹ, 26 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਵਿਅਕਤੀ ਨੂੰ ਪੰਜ ਲੱਖ ਰੁਪਏ ਦੀ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੈਕਟਰ 52 ਦੇ ਰਹਿਣ ਵਾਲੇ ਗੌਰਵ ਕੁਮਾਰ ਵਜੋਂ ਹੋਈ ਹੈ | ਮਿਲੀ ...
ਚੰਡੀਗੜ੍ਹ, 26 ਫਰਵਰੀ (ਮਨਜੋਤ ਸਿੰਘ ਜੋਤ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਦੇ ਰਾਜਨੀਤਿਕ ਵਿਗਿਆਨ ਵਿਭਾਗ ਵਲੋਂ 'ਦੱਖਣੀ ਏਸ਼ੀਆ ਵਿਚ ਸੰਘਰਸ਼ ਅਤੇ ਸ਼ਾਂਤੀ ' ਵਿਸ਼ੇ 'ਤੇ ਇਕ ਪੈਨਲ ਵਿਚਾਰ-ਵਟਾਂਦਰਾ ਕਰਵਾਇਆ ਗਿਆ ¢ ਇਸ ਵਿਚਾਰ-ਵਟਾਂਦਰੇ ਨੂੰ ਪੈਨਲ ...
ਚੰਡੀਗੜ੍ਹ, 26 ਫਰਵਰੀ (ਰਣਜੀਤ ਸਿੰਘ)-ਚੰਡੀਗੜ੍ਹ ਪੁਲਿਸ ਵਿਚ ਪੰਜ ਸਾਲ ਪਹਿਲਾ ਰਿਸ਼ਵਤ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਡੀ.ਐਸ.ਪੀ ਆਰ.ਸੀ. ਮੀਨਾ, ਐਸ.ਆਈ. ਸੁਰਿੰਦਰ ਸਮੇਤ ਚੰਡੀਗੜ੍ਹ ਦੇ ਦੋ ਵੱਡੇ ਵਪਾਰੀ ਗਿ੍ਫ਼ਤਾਰ ਹੋਏ ਸਨ | ਹੁਣ ਪੰਜ ਸਾਲ ਬਾਅਦ ...
ਚੰਡੀਗੜ੍ਹ, 26 ਫਰਵਰੀ (ਆਰ.ਐਸ.ਲਿਬਰੇਟ)-ਅੱਜ ਐਸ.ਡੀ.ਐਮਜ ਦੁਆਰਾ ਗਠਿਤ ਟੀਮ ਨੇ ਜਾਂਚ ਬਾਅਦ 12 ਹੋਰ ਪੀਜੀ ਬੰਦ ਕਰ ਦਿੱਤੇ ਹਨ ਜਦਕਿ 6 ਬੀਤੇ ਕੱਲ੍ਹ ਕਰਵਾਏ ਗਏ ਸਨ | ਇਸ ਦੇ ਨਾਲ ਹੀ 47 ਹੋਰ ਨਜਾਇਜ਼ ਪੀਜੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਦਕਿ ਹੈਲਪਲਾਈਨ ਨੰਬਰ 'ਤੋਂ 29 ...
ਚੰਡੀਗੜ੍ਹ, 26 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਖੇ ਏ.ਸੀ. ਜੋਸ਼ੀ ਲਾਇਬ੍ਰੇਰੀ ਵਿਚ ਲੇਖਕ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਡੀਨ ਫੈਕਲਟੀ ਆਫ਼ ਆਰਟ ਅਤੇ ਪੀ.ਯੂ ਫੈਲੋ ਪ੍ਰੋ.ਰੌਣਕੀ ਰਾਮ ਨੇ ਭਾਸ਼ਣ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਮਾਜ ਵਿਗਿਆਨ ਵਿਚ ...
ਚੰਡੀਗੜ੍ਹ, 26 ਫਰਵਰੀ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਨੇ ਸੰਗਠਨ ਦਾ ਵਿਸਥਾਰ ਕਰਦੇ ਹੋਏ ਪਾਰਟੀ ਦੇ ਦੋ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕਰਦੇ ਹੋਏ ਜਿਤੇਂਦਰ ਪਾਲ ਮਲਹੋਤਰਾ ਨੂੰ ਜ਼ਿਲ੍ਹਾ ਨੰਬਰ-1 ਅਤੇ ਰਵਿੰਦਰ ਪਠਾਨੀਆ ...
ਚੰਡੀਗੜ੍ਹ, 26 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਅੱਜ ਵੀ ਬਹਿਸ ਜਾਰੀ ਰਹੀ। ਨਵੇਂ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੁਣ ਕੱਲ੍ਹ 27 ਫਰਵਰੀ ਨੂੰ ਬਹਿਸ ਦਾ ਉੱਤਰ ਦੇਣਗੇ। ਸਪੀਕਰ ਗਿਆਨ ...
ਚੰਡੀਗੜ੍ਹ, 26 ਫਰਵਰੀ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਵਲੋਂ ਅੰਗਦਾਨ ਨੂੰ ਉਤਸ਼ਾਹਿਤ ਕਰਨ ਲਈ ਸਪੋਰਟਸ ਕੰਪਲੈਕਸ ਵਿਖੇ 'ਟਰਾਂਸਪਲਾਂਟ ਗੇਮਜ਼ 2020' ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਦੇਸ਼ ਭਰ ਦੇ 500 ਤੋਂ ਵੱਧ ਟਰਾਂਸਪਲਾਂਟ ਪ੍ਰਾਪਤ ਕਰਨ ਵਾਲੇ ਅਤੇ ਦਾਨੀ ਪਰਿਵਾਰਾਂ ...
ਚੰਡੀਗੜ੍ਹ, 26 ਫਰਵਰੀ (ਅਜਾਇਬ ਸਿੰਘ ਔਜਲਾ)-ਇੰਟਕ ਅਤੇ ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਬੈਨਰ ਹੇਠ ਚੰਡੀਗੜ੍ਹ ਦੇ ਸੈਕਟਰ 25 ਵਿਖੇ 72 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਦੇ ਮੱਦੇ ਨਜ਼ਰ ਕੱਚੇ ਕਰਮਚਾਰੀਆਂ ਵਲੋਂ ਧਰਨਾ ਦਿੱਤਾ ਗਿਆ | ਇਸ ਮੌਕੇ ...
ਖਰੜ, 26 ਫਰਵਰੀ (ਮਾਨ)-ਖਰੜ ਸ਼ਹਿਰ ਦੇ ਵਾਰਡ ਨੰ: 6, 7 ਤੇ 8 ਦੇ ਸਮੂਹ ਕਾਂਗਰਸੀ ਵਰਕਰਾਂ ਵਲੋਂ ਯਾਦਵਿੰਦਰਾ ਸਿੰਘ ਬੰਨੀ ਕੰਗ ਨੂੰ ਪੰਜਾਬ ਇੰਨਫੋਟੈੱਕ ਦਾ ਸੀਨੀਅਰ ਵਾਈਸ ਚੇਅਰਮੈਨ ਅਤੇ ਰਾਜਬੀਰ ਸਿੰਘ ਰਾਜੀ ਨੂੰ ਵਿਧਾਨ ਸਭਾ ਹਲਕਾ ਖਰੜ ਦਾ ਯੂਥ ਪ੍ਰਧਾਨ ਚੁਣੇ ਜਾਣ ਦੀ ...
ਐੱਸ. ਏ. ਐੱਸ. ਨਗਰ, 26 ਫਰਵਰੀ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਡਾ: ਹਰਪ੍ਰੀਤ ਕੌਰ ਦੀ ਅਦਾਲਤ ਵਲੋਂ ਇਰਾਦਾ ਕਤਲ ਦੇ ਇਕ ਮਾਮਲੇ 'ਚ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਿ੍ਤਕਾ ਦੇ ਪਤੀ ਰੋਹਿਤ ਮੰਦੋਕ ਵਾਸੀ ...
ਐੱਸ. ਏ. ਐੱਸ. ਨਗਰ, 26 ਫਰਵਰੀ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਵਲੋਂ ਡੀ. ਐੱਸ. ਪੀ. ਅਤੁਲ ਸੋਨੀ ਿਖ਼ਲਾਫ਼ ਲੁੱਕ ਆਊਟ ਨੋਟਿਸ (ਐਲ. ਓ. ਸੀ.) ਜਾਰੀ ਕੀਤਾ ਗਿਆ ਹੈ | ਅਤੁਲ ਸੋਨੀ ਜਿਸ ਨੂੰ ਪੁਲਿਸ ਵਿਭਾਗ ਵਲੋਂ ਸਸਪੈਂਡ ਕੀਤਾ ਜਾ ਚੁੱਕਾ ਹੈ, 'ਤੇ ਦੋਸ਼ ਹੈ ਕਿ ਉਸ ਨੇ ਆਪਣੇ ...
ਐੱਸ. ਏ. ਐੱਸ. ਨਗਰ, 26 ਫਰਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਪ੍ਰਸ਼ਾਸਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੀ. ਜੀ. ਹਾਊਸਾਂ ਦੇ ਮਾਲਕਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰੇਗਾ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ...
ਐੱਸ. ਏ. ਐੱਸ. ਨਗਰ, 26 ਫਰਵਰੀ (ਕੇ. ਐੱਸ. ਰਾਣਾ)-ਸਥਾਨਕ ਫੇਜ਼-9 ਵਿਖੇ ਦਿਨ ਪ੍ਰਤੀ ਦਿਨ ਆਵਾਰਾ ਕੁੱਤਿਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ | ਅੱਜ ਫਿਰ ਮਕਾਨ ਨੰ: ਐੱਲ 425 ਦੇ ਰਹਿਣ ਵਾਲੀ ਪਰਮਜੀਤ ਕੌਰ (32) ਨੂੰ ਉਸ ਸਮੇਂ ਆਵਾਰਾ ਕੁੱਤੇ ਨੇ ਕੱਟ ਲਿਆ, ਜਦੋਂ ਉਹ ਦੇਰ ਸ਼ਾਮ ਕਿਸੇ ...
ਖਰੜ, 26 ਫਰਵਰੀ (ਜੰਡਪੁਰੀ)-ਮਿਊਾਸੀਪਲ ਇੰਪਲਾਈਜ਼ ਯੂਨੀਅਨ ਨਗਰ ਕੌਾਸਲ ਖਰੜ ਵਲੋਂ ਕੌਾਸਲ ਸਟਾਫ਼ ਦੇ ਸਹਿਯੋਗ ਨਾਲ ਭਲਕੇ 28 ਫਰਵਰੀ ਨੂੰ ਕਮਿਊਨੀਟੀ ਸੈਂਟਰ ਖਾਨਪੁਰ ਵਿਖੇ 6ਵਾਂ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ...
ਐੱਸ. ਏ. ਐੱਸ. ਨਗਰ, 26 ਫਰਵਰੀ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਜ਼ਮੀਨੀ ਪੱਧਰ 'ਤੇ ਇਕ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਵਿਕਾਸ ਕੇਂਦਰਿਤ ਨੀਤੀਆਂ ਦਾ ਲਾਭ ਆਮ ਲੋਕਾਂ ਤੱਕ ਬਿਨਾਂ ਕਿਸੇ ਰੁਕਾਵਟ ਦੇ ਪਹੁੰਚ ਸਕੇ | ਇਹ ...
ਪੰਚਕੂਲਾ, 26 ਫਰਵਰੀ (ਕਪਿਲ)-ਪੰਚਕੂਲਾ ਦੇ ਸੈਕਟਰ-20 ਤਹਿਤ ਪੈਂਦੇ ਪਿੰਡ ਕੁੰਡੀ ਦੀ ਰਹਿਣ ਵਾਲੀ ਇਕ ਅੱਠਵੀਂ ਜਮਾਤ ਦੀ ਵਿਦਿਆਰਥਣ ਵਲੋਂ ਆਪਣੇ ਘਰ ਅੰਦਰ ਹੀ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਫਾਹਾ ਲਗਾਉਣ ਸਮੇਂ ਲੜਕੀ ਘਰ ...
ਲਾਲੜੂ, 26 ਫਰਵਰੀ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਮਾਰਗ 'ਤੇ ਲਾਲੜੂ ਨੇੜੇ ਇਕ 24 ਸਾਲਾ ਨੌਜਵਾਨ ਨੇ ਰੇਲ ਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਕਰ ਲਈ | ਮਾਮਲੇ ਦੀ ਜਾਂਚ ਕਰ ਰਹੇ ਰੇਲਵੇ ਪੁਲਿਸ ਦੇ ਏ. ਐਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਕਰਨ ਪੁੱਤਰ ਓਮ ਪ੍ਰਕਾਸ਼ ...
ਚੰਡੀਗੜ੍ਹ, 26 ਫਰਵਰੀ (ਆਰ.ਐਸ.ਲਿਬਰੇਟ)-ਬੀਤੇ ਦਿਨ ਸਦਨ ਦੀ ਬੈਠਕ ਵਿਚ ਦੇਰ ਸ਼ਾਮ ਨੂੰ ਪਾਣੀ ਦੀਆਂ ਦਰਾਂ ਘਟਾਉਣ ਸਬੰਧੀ ਪੇਸ਼ ਕੀਤੇ ਟੇਬਲ 'ਤੇ 'ਆਪ' ਅਤੇ ਕਾਂਗਰਸ ਦੀ ਸਥਾਨਕ ਇਕਾਈ ਨੇ ਸਵਾਲ ਉਠਾਏ ਹਨ | 'ਆਪ-ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਪੇਸ਼ ਟੇਬਲ ਏਜੰਡੇ 'ਤੇ ...
ਚੰਡੀਗੜ੍ਹ, 26 ਫਰਵਰੀ (ਅਜਾਇਬ ਸਿੰਘ ਔਜਲਾ)-ਪੂਰਬੀ ਦਿੱਲੀ ਵਿਚ ਵਿਊਾਤਵਧ ਤਰੀਕੇ ਨਾਲ ਪੁਲਿਸ ਦੀ ਸ਼ਹਿ ਅਤੇ ਹਾਜ਼ਰੀ ਵਿਚ ਕੀਤੇ ਹਮਲੇ, ਨਵੰਬਰ 1984 ਵਿਚ ਸਿੱਖ ਘੱਟ-ਗਿਣਤੀ ਕਤਲੇਆਮ ਦਾ ਇੰਨ-ਬਿੰਨ ਦੁਹਰਾਓ ਹੈ, ਜਿਸ ਦੀ ਸਿੱਖ ਵਿਚਾਰ ਮੰਚ ਚੰਡੀਗੜ੍ਹ ਪੁਰਜ਼ੋਰ ਨਿਖੇਧੀ ...
ਐੱਸ. ਏ. ਐੱਸ. ਨਗਰ, 26 ਫਰਵਰੀ (ਕੇ. ਐੱਸ. ਰਾਣਾ)-ਪੰਜਾਬੀ ਲੋਕਧਾਰਾ ਗਰੁੱਪ ਵਲੋਂ 15 ਮਾਰਚ ਨੂੰ ਕਰਵਾਏ ਜਾ ਰਹੇ ਸੂਬਾ ਪੱਧਰੀ ਸਾਲਾਨਾ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਗਰੁੱਪ ਦੇ ਜ਼ਿਲ੍ਹਾ ਮੁਹਾਲੀ, ਫ਼ਤਿਹਗੜ੍ਹ ਸਾਹਿਬ ਤੇ ਚੰਡੀਗੜ੍ਹ ਨਾਲ ਸਬੰਧਿਤ ਮੈਂਬਰਾਂ ਦੀ ...
ਐੱਸ. ਏ. ਐੱਸ. ਨਗਰ, 26 ਫਰਵਰੀ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮਾਂ ਦੀ ਪਛਾਣ ਰਜਨੀਸ਼ ਕੁਮਾਰ ਵਾਸੀ ਜ਼ੀਰਕਪੁਰ ਅਤੇ ਰਾਜੇਸ਼ ਰੋਹਿਲਾ ਵਾਸੀ ...
ਮੁੱਲਾਂਪੁਰ ਗਰੀਬਦਾਸ, 26 ਫਰਵਰੀ (ਖੈਰਪੁਰ)-ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਭਲਕੇ 28 ਫਰਵਰੀ ਨੂੰ ਬਾਅਦ ਦੁਪਹਿਰ 1 ਵਜੇ ਮੁੱਲਾਂਪੁਰ ਗਰੀਬਦਾਸ ਵਿਖੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ | ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ...
ਡੇਰਾਬੱਸੀ, 26 ਫਰਵਰੀ (ਗੁਰਮੀਤ ਸਿੰਘ)-ਡੇਰਾਬੱਸੀ ਦੇ ਸੈਕਟਰ-5 'ਚ ਪੈਂਦੇ ਪਿੰਡ ਮੀਰਪੁਰ ਵਿਖੇ 6 ਕੁੜੀਆਂ ਸਮੇਤ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੀ ਗ਼ਰੀਬ ਵਿਧਵਾ ਔਰਤ ਦੇ ਘਰ ਆਿਖ਼ਰ ਬਿਜਲੀ ਦਾ ਮੀਟਰ ਲੱਗ ਹੀ ਗਿਆ | ਸੈਕਟਰ-5 ਦੇ ਮਕਾਨ ਨੰਬਰ 2321 'ਚ ਰਹਿਣ ਵਾਲੀ ਰਾਧਾ ...
ਐੱਸ. ਏ. ਐੱਸ. ਨਗਰ, 26 ਫਰਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਦੀ ਚੋਣ ਮਈ ਦੇ ਅਖੀਰਲੇ ਹਫ਼ਤੇ ਜਾਂ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਕਰਵਾਈ ਜਾ ਸਕਦੀ ਹੈ ਅਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਇਸ ਸਬੰਧੀ ਤਿਆਰੀਆਂ ਵੀ ਵਿੱਢ ਦਿੱਤੀਆਂ ਗਈਆਂ ਹਨ | ਸਥਾਨਕ ...
ਲਾਲੜੂ, 26 ਫਰਵਰੀ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੇਰੀਟੇਬਲ ਟਰੱਸਟ ਨੇ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਪ੍ਰਦੂਸ਼ਣ ਅਤੇ ਧੂੰਆਂ ਮੁਕਤ ਕਰਨ ਦੇ ਮਕਸਦ ਨਾਲ ਅੱਜ ਲਾਲੜੂ ਇਲਾਕੇ ਦੇ 5 ਸਰਕਾਰੀ ਸਕੂਲਾਂ, ਜਿਨ੍ਹਾਂ ਵਿਚ ਸਰਕਾਰੀ ਕੰਨਿਆ ਸੀਨੀਅਰ ...
ਐੱਸ. ਏ. ਐੱਸ. ਨਗਰ, 26 ਫਰਵਰੀ (ਜਸਬੀਰ ਸਿੰਘ ਜੱਸੀ)-ਨੈਸ਼ਨਲ ਹਾਈਵੇਅ-205 'ਤੇ ਸਥਿਤ ਖਰੜ-ਕੁਰਾਲੀ ਤੋਂ ਬੰਨ੍ਹਮਾਜਰਾ ਜਾਣ ਵਾਲੀ ਸੜਕ ਜੋ ਕਿ ਪਡਿਆਲਾ ਜੰਕਸ਼ਨ ਵਿਖੇ ਆਪਸ 'ਚ ਮਿਲਦੀਆਂ ਹਨ, ਵਿਖੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ | ਇਸ ਏਰੀਏ 'ਚ ਪਿਛਲੇ ਕੁਝ ਸਮੇਂ ਦੌਰਾਨ ...
ਐੱਸ. ਏ. ਐੱਸ. ਨਗਰ, 26 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਦੱਸਿਆ ਕਿ ਸੀਟੂ ਦੀ 16ਵੀਂ ਕੌਮੀ ਕਾਨਫ਼ਰੰਸ ਦੇ ਸੱਦੇ 'ਤੇ ਪੰਜਾਬ ਅਤੇ ਚੰਡੀਗੜ੍ਹ ਅੰਦਰ ਵੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ...
ਐੱਸ. ਏ. ਐੱਸ. ਨਗਰ, 26 ਫਰਵਰੀ (ਕੇ. ਐੱਸ. ਰਾਣਾ)-ਸਥਾਨਕ ਸੈਕਟਰ-66 ਤੋਂ 69, 76 ਤੋਂ 80 ਅਤੇ ਐਰੋਸਿਟੀ ਦੇ ਵਸਨੀਕਾਂ ਦੇ ਇਕ ਵਫ਼ਦ ਵਲੋਂ ਲੋਕਲ ਬਾਡੀਜ਼ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਰਾਕੇਸ਼ ਕੁਮਾਰ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਇਕ ਮੰਗ-ਪੱਤਰ ਸੌਾਪਿਆ ਗਿਆ | ...
ਖਰੜ, 26 ਫਰਵਰੀ (ਜੰਡਪੁਰੀ)-ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਤਾਂ ਆਪਣੀਆਂ ਤਨਖ਼ਾਹਾਂ ਵਧਾ ਲਈਆਂ ਹਨ, ਪਰ ਸੂਬੇ ਦੇ ਪੰਚ-ਸਰਪੰਚ ਮਾਣ ਭੱਤੇ ਲਈ ਅਤੇ ਵਿਧਵਾਵਾਂ ਪੈਨਸ਼ਨਾਂ ਲਈ ਤਰਸ ਰਹੀਆਂ ਹਨ, ਜਿਨ੍ਹਾਂ ਦੀ ਕਾਂਗਰਸ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ | ਇਸ ...
ਖਰੜ, 26 ਫਰਵਰੀ (ਜੰਡਪੁਰੀ)-ਨਗਰ ਕੌਾਸਲ ਦੀ ਪ੍ਰਧਾਨ ਅੰਜੂ ਚੰਦਰ ਵਲੋਂ ਅੱਜ ਵਾਰਡ ਨੰ: 12 ਤਹਿਤ ਪੈਂਦੇ ਸ਼ਮਸ਼ਾਨਘਾਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਕੌਾਸਲ ਪ੍ਰਧਾਨ ਅੰਜੂ ਚੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ...
ਖਰੜ, 26 ਫਰਵਰੀ (ਜੰਡਪੁਰੀ)-ਸਰਕਾਰੀ ਹਾਈ ਸਕੂਲ ਰਸਨਹੇੜੀ ਵਿਖੇ ਪਿ੍ੰਸੀਪਲ ਸਰਬਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ...
ਮੁੱਲਾਂਪੁਰ ਗਰੀਬਦਾਸ, 26 ਫਰਵਰੀ (ਖੈਰਪੁਰ)-ਪਿੰਡ ਛੋਟੀ ਪੜਛ ਵਿਖੇ ਪਿੰਡ ਵਾਸੀਆਂ ਦੀ ਆਪਸੀ ਰੰਜਿਸ਼ ਦੇ ਚਲਦਿਆਂ ਪੰਚਾਇਤ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ 'ਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਰਜਿੰਦਰ ...
ਐੱਸ. ਏ. ਐੱਸ. ਨਗਰ, 26 ਫਰਵਰੀ (ਕੇ. ਐੱਸ. ਰਾਣਾ)-ਜ਼ਿਲ੍ਹੇ 'ਚ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ 100 ਫ਼ੀਸਦੀ ਟੀਕਾਕਰਨ ਯਕੀਨੀ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਅੱਜ ਜ਼ਿਲ੍ਹੇ ਅੰਦਰ ਵਿਆਪਕ ਜਾਂਚ ਮੁਹਿੰਮ ਚਲਾਈ ਗਈ | ਮੁਹਿੰਮ ਦੇ ਚਲਦਿਆਂ ਸਿਵਲ ਸਰਜਨ ...
ਐੱਸ. ਏ. ਐੱਸ. ਨਗਰ, 26 ਫਰਵਰੀ (ਕੇ. ਐੱਸ. ਰਾਣਾ)-ਜ਼ਿਲ੍ਹੇ 'ਚ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ 100 ਫ਼ੀਸਦੀ ਟੀਕਾਕਰਨ ਯਕੀਨੀ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਅੱਜ ਜ਼ਿਲ੍ਹੇ ਅੰਦਰ ਵਿਆਪਕ ਜਾਂਚ ਮੁਹਿੰਮ ਚਲਾਈ ਗਈ | ਮੁਹਿੰਮ ਦੇ ਚਲਦਿਆਂ ਸਿਵਲ ਸਰਜਨ ...
ਐੱਸ. ਏ. ਐੱਸ. ਨਗਰ, 26 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਪੰਜਾਬੀ ਗਾਇਕ ਹਰਜੀਤ ਹਰਮਨ ਵਲੋਂ ਅੱਜ ਆਪਣੇ ਗੀਤ 'ਦਿਲ ਦੀਆਂ ਫ਼ਰਦਾਂ' ਨੂੰ ਦੁਨੀਆਂ ਭਰ ਵਿਚ ਜਾਰੀ ਕੀਤਾ ਗਿਆ | ਇਸ ਮੌਕੇ ਮੁਹਾਲੀ ਵਿਖੇ ਗਾਇਕ ਹਰਜੀਤ ਹਰਮਨ ਅਤੇ ਗੀਤ ਦੇ ਲੇਖਕ ਬਚਨ ਬੇਦਿਲ ਨੇ ਪੱਤਰਕਾਰਾਂ ...
ਖਰੜ, 26 ਫਰਵਰੀ (ਗੁਰਮੁੱਖ ਸਿੰਘ ਮਾਨ)-ਪਿੰਡ ਖਾਨਪੁਰ ਦੇ ਖੇਡ ਗਰਾਊਾਡ ਦਾ ਮਾਮਲਾ ਹੁਣ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਵੀ ਗੂੰਜੇਗਾ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਪਿੰਡ ਖਾਨਪੁਰ ਦੇ ਵਸਨੀਕ ਤੇ 'ਆਪ' ਦੇ ਵਲੰਟੀਅਰ ਐਡਵੋਕੇਟ ਗੁਰਜੀਤ ਸਿੰਘ ਲਾਡੀ ਵਲੋਂ ਪੰਜਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX