ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਖੋਲ੍ਹੇ ਗਏ ਲਾਂਘੇ ਸਬੰਧੀ ਦਿੱਤੇ ਵਿਵਾਦਿਤ ਬਿਆਨ ਨੂੰ ਸਿੱਖ ਵਿਰੋਧੀ ਦੱਸਦੇ ਹੋਏ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਇਕੱਠੇ ਹੋ ਕੇ ਡੀ.ਸੀ. ਦਫ਼ਤਰ ਸਾਹਮਣੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀ ਕਹਿ ਰਹੇ ਸਨ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ-ਦੀਦਾਰੇ ਕਰਨ ਜਾਂਦੀ ਸੰਗਤ ਨੂੰ ਅੱਤਵਾਦ ਨਾਲ ਜੋੜਨ ਸਬੰਧੀ ਬਿਆਨ ਦੇ ਕੇ ਦੁਨੀਆਂ ਭਰ ਵਿਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ | ਉਕਤ ਵਿਵਾਦ ਪਿੱਛੇ ਵੱਡੀ ਸਾਜ਼ਿਸ਼ ਹੋਣ ਦੀ ਸ਼ੰਕਾ ਜਤਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਡੀ.ਜੀ.ਪੀ. ਦਿਨਕਰ ਗੁਪਤਾ ਿਖ਼ਲਾਫ਼ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਜਾਵੇ | ਅੱਜ ਡੀ.ਸੀ. ਦਫ਼ਤਰ ਦੇ ਸਾਹਮਣੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਖਾਈ ਫੇਮੇ ਕੀ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਇੰਟਰਨੈਸ਼ਨਲ ਪੰਥਕ ਦਲ ਤੇ ਅਲਾਇੰਸ ਆਫ਼ ਸਿੱਖ ਆਰਗਨਾਈਜ਼ ਵਲੋਂ ਸਾਂਝੇ ਤੌਰ 'ਤੇ ਹੱਥਾਂ 'ਚ ਤਖ਼ਤੀਆਂ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ 'ਤੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ, ਬਾਬਾ ਸਤਨਾਮ ਸਿੰਘ ਵੱਲੀਆਂ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ, ਮੌੜਾ ਸਿੰਘ ਅਨਜਾਣ, ਭਾਈ ਲਖਵਿੰਦਰ ਸਿੰਘ ਪੰਜਾਬ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਆਦਿ ਬੁਲਾਰਿਆਂ ਨੇ ਕਿਹਾ ਕਿ ਉਕਤ ਬਿਆਨ ਨਾਲ ਡੀ.ਜੀ.ਪੀ. ਗੁਪਤਾ ਦਾ ਸਿੱਖ ਵਿਰੋਧੀ ਚਿਹਰਾ ਜੱਗ ਜ਼ਾਹਿਰ ਹੋ ਚੁੱਕਾ ਹੈ, ਜਿਸ ਅੰਦਰ ਸਿੱਖਾਂ ਪ੍ਰਤੀ ਨਫ਼ਰਤ ਦੀ ਭਾਵਨਾ ਸਾਫ਼ ਨਜ਼ਰ ਆ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਤੁਰੰਤ ਬਦਲਿਆ ਜਾਵੇ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਪ੍ਰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੁਖਚੈਨ ਸਿੰਘ ਖਾਈ, ਯਾਦਵਿੰਦਰ ਸਿੰਘ ਭੁੱਲਰ, ਨਸੀਬ ਸਿੰਘ, ਗੁਰਜੀਤ ਸਿੰਘ, ਚਤਰ ਸਿੰਘ ਸੱਗੂ, ਜਗਦੀਪ ਸਿੰਘ, ਗੁਰਪਿੰਦਰ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ, ਸੁਖਪਾਲ ਸਿੰਘ ਨੱਢਾ ਪ੍ਰਧਾਨ ਜ਼ਿਲ੍ਹਾ ਕਾਲਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਸਮਰਾ ਆਦਿ ਹਾਜ਼ਰ ਸਨ |
ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਕੁੱਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਅਬੋਹਰ ਦੀ ਜਨਰਲ ਬਾਡੀ ਦੀ ਮੀਟਿੰਗ ਕੁਲਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸੂਬਾ ਕੌਾਸਲ ਵਲੋਂ ਅਬਜ਼ਰਵਰ ਦੇ ਤੌਰ 'ਤੇ ਹੋਏ ਪੰਜਾਬ ਇਕਾਈ ਦੇ ਐਕਟਿੰਗ ਪ੍ਰਧਾਨ ਬਲਕਰਨ ...
ਅਬੋਹਰ, 26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੀ ਨਵੀਂ ਆਬਾਦੀ 'ਚ ਇੱਕ ਔਰਤ ਨਾਲ ਉਸ ਦੇ ਘਰ ਵਿਚ ਜਾ ਕੇ ਛੇੜਛਾੜ ਕਰਨ ਦੇ ਨਾਲ ਮਾਰਕੁੱਟ ਕਰਨ ਦੇ ਮਾਮਲੇ 'ਚ ਪੁਲਿਸ ਨੇ ਇੱਕ ਨੌਜਵਾਨ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਗਲੀ ਨੰਬਰ 18 ਨਿਵਾਸੀ ...
ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਿਤੂ ਬਾਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਅਬੋਹਰ ਵਿਖੇ ਬਣੇ ਪੰਘੂੜੇ 'ਚ ਪਿਛਲੇ ਦਿਨੀਂ ਲਾਵਾਰਸ ਹਾਲਤ 'ਚ ਨਵਜਾਤ ਬੱਚੀ ਮਿਲੀ | ਉਨ੍ਹਾਂ ਦੱਸਿਆ ਕਿ ਬੱਚੀ ਦੀ ਸ਼ਨਾਖ਼ਤ ਕਰਕੇ ...
ਜਲਾਲਾਬਾਦ, 26 ਫਰਵਰੀ (ਜਤਿੰਦਰ ਪਾਲ ਸਿੰਘ)-ਕਾਫ਼ੀ ਲੰਮੇ ਸਮੇਂ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕਾਂ ਦੀ ਮੀਟਿੰਗ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਪਾਰਕ ਵਿਚ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਵਿਚ ਹੋਈ | ...
ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੇ ਦੇ ਵਰਤੋਂ 'ਚ ਆਉਣ ਵਾਲੀਆਂ ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਦੇ ਸਹਾਇਕ ਥਾਣੇਦਾਰ ...
ਸ੍ਰੀਗੰਗਾਨਗਰ, 26 ਫਰਵਰੀ (ਦਵਿੰਦਰਜੀਤ ਸਿੰਘ)-ਮੈਡੀਕਲ ਤੇ ਸਿਹਤ ਵਿਭਾਗ ਦੀ ਟੀਮ ਨੇ ਰਾਜ ਸਰਕਾਰ ਦੁਆਰਾ ਨਾਜਾਇਜ਼ ਢੰਗ ਨਾਲ ਪਾਬੰਦੀਸ਼ੁਦਾ ਤੰਬਾਕੂ ਵੇਚਣ ਵਾਲੇ ਦੋ ਥੋਕ ਵਿਕੇ੍ਰਤਾਵਾਂ ਿਖ਼ਲਾਫ਼ ਵੱਡੀ ਕਾਰਵਾਈ ਕੀਤੀ | ਦੋਵੇਂ ਥੋਕ ਵਿਕੇ੍ਰਤਾਵਾਂ ਕੋਲੋਂ ...
ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਥਾਣਾ ਖੂਈਆਂ ਸਰਵਰ ਹੇਠ ਪੈਂਦੇ ਪਿੰਡ ਵਰਿਆਮਖੇੜਾ ਦੀ ਢਾਣੀ ਵਾਸੀ ਸਕੂਲੀ ਵਿਦਿਆਰਥਣ ਦੀ ਮੌਤ ਦਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ | ਇਸ ਢਾਣੀ ਦੇ ਰਹਿਣ ਵਾਲੇ ਮਨਜੀਤ ਕੁਮਾਰ ਨਾਮਕ ਵਿਅਕਤੀ ਦੀ ਧੀ ਨਿਰਮਲਾ ਦੀ ਅੱਜ ...
ਫਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਕਿਸਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਪੰਜਾਬ ਸਰਕਾਰ ਦੇ ਬਾਗ਼ਬਾਨੀ ਵਿਭਾਗ ਵਲੋਂ ਭਾਰੀ ਸਬਸਿਡੀ ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...
ਜ਼ੀਰਾ, 26 ਫਰਵਰੀ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਵਿਖੇ ਨਾਬਾਲਗ ਲੜਕੇ ਨੂੰ ਨਸ਼ੀਲੀ ਵਸਤੂ ਖੁਆ ਕੇ ਉਸ ਨਾਲ ਬਦਫੈਲੀ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪੁਲਿਸ ਵਲੋਂ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਲੜਕਿਆਂ ਵਿਰੁੱਧ ਮਾਮਲਾ ਦਰਜ ਕੀਤਾ ...
ਫ਼ਾਜ਼ਿਲਕਾ, 26 ਫ਼ਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ ਦੀ ਅਕਤੂਬਰ ਤੋਂ ਦਸੰਬਰ ਮਹੀਨੇ ਦੀ ਤਿਮਾਹੀ ਮੀਟਿੰਗ ਜੁਡੀਸ਼ੀਅਲ ਕੋਰਟ ...
ਫ਼ਿਰੋਜ਼ਪੁਰ, 26 ਫਰਵਰੀ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਅਦਾਲਤ ਨੇ ਜਾਅਲੀ ਵਸੀਅਤ ਰਾਹੀਂ ਜ਼ਮੀਨ ਹੜੱਪਣ ਦੇ ਮਾਮਲੇ 'ਚ ਭੁਗਤੀਆਂ ਗਵਾਹੀਆਂ ਨੂੰ ਵੇਖਦੇ ਹੋਏ ਸੱਸ ਤੇ ਜੇਠ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ-ਤਿੰਨ ਸਾਲ ਕੈਦ ਦੀ ਸਜਾ ਸੁਣਾਈ ਹੈ | ਜਾਣਕਾਰੀ ...
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)-ਕੌਮਾਂਤਰੀ ਸਰਹੱਦ ਸਥਿਤ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ 'ਚ ਹੋਣ ਵਾਲੇ ਸ਼ਹੀਦੀ ਸਮਾਗਮ ਲਈ ਲੋੜੀਂਦੇ ਪ੍ਰਬੰਧਾਂ ਦੇ ਮੱਦੇਨਜ਼ਰ ਡਿਪਟੀ ...
ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਸਰਕਲ ਫ਼ਿਰੋਜ਼ਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਬਲਕਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜਥੇਬੰਦੀ ਦੀਆਂ ਸਰਗਰਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ...
ਜ਼ੀਰਾ, 26 ਫਰਵਰੀ (ਮਨਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਜ਼ੀਰਾ ਦਾ ਸਾਲਾਨਾ ਸਮਾਗਮ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਜੌਹਲ ਤੇ ਸਕੂਲ ਦੇ ਪਿ੍ੰਸੀਪਲ ਅਮਰਨਾਥ ਵਿੱਜ ਦੀ ਦੇੇਖ-ਰੇਖ ਹੇਠ ...
ਮੱਲਾਂਵਾਲਾ, 26 ਫਰਵਰੀ (ਗੁਰਦੇਵ ਸਿੰਘ)-ਨੈਸ਼ਨਲ ਗਰੀਨ ਕਾਰਪਸ ਮਿਸ਼ਨ ਤਹਿਤ ਸਰਕਾਰੀ ਮਿਡਲ ਸਕੂਲ ਸੁਧਾਰਾ ਵਿਖੇ ਮਾਸਟਰ ਪਵਨ ਕੁਮਾਰ, ਦੀਪਕ ਕੁਮਾਰ ਤੇ ਮੈਡਮ ਰਣਦੀਪ ਕੌਰ ਦੀ ਅਗਵਾਈ 'ਚ ਵੱਖ-ਵੱਖ ਤਰ੍ਹਾਂ ਦੇ ਹਰਬਲ ਬੂਟੇ ਲਗਾਏ ਗਏ | ਮਾਸਟਰ ਪਵਨ ਕੁਮਾਰ ਨੇ ਦੱਸਿਆ ਕਿ ...
ਮਖੂ, 26 ਫਰਵਰੀ (ਵਰਿੰਦਰ ਮਨਚੰਦਾ)-ਸੈਕਟਰੀ ਸੁਰਿੰਦਰਪਾਲ ਨੇ ਦਫਤਰ ਮਾਰਕੀਟ ਕਮੇਟੀ ਮਖੂ ਦਾ ਚਾਰਜ ਸੰਭਾਲਿਆ | ਮਾਰਕੀਟ ਕਮੇਟੀ ਮਖੂ ਦੇ ਮੰਡੀ ਸੁਪਰਵਾਈਜ਼ਰ ਰਮੇਸ਼ ਕਾਲੜਾ, ਦਵਿੰਦਰ ਕਾਲੜਾ, ਅਕਾਊਟੈਂਟ ਨਛੱਤਰ ਸਿੰਘ, ਆਕਸ਼ਨ ਰਿਕਾਰਡ ਅਸ਼ੋਕ ਮੋਂਗਾ ਵਲੋਂ ਸੈਕਟਰੀ ...
ਫ਼ਿਰੋਜ਼ਪੁਰ, 26 ਫਰਵਰੀ (ਗੁਰਿੰਦਰ ਸਿੰਘ)-18 ਤੋਂ 23 ਫਰਵਰੀ ਤੱਕ ਕਾਨਪੁਰ ਵਿਖੇ ਆਯੋਜਿਤ 48ਵੀਂ ਸੀਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਵਿਚ ਜਿੱਥੇ ਭਾਰਤੀ ਰੇਲਵੇ ਦੀ ਟੀਮ ਸਿਲਵਰ ਮੈਡਲ ਜਿੱਤ ਕੇ ਉੱਪ ਜੇਤੂ ਰਹੀ, ਉੱਥੇ ਰੇਲਵੇ ਟੀਮ ਦੀ ਪ੍ਰਤੀਨਿਧਤਾ ਕਰਦਿਆਂ ...
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)-ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਫ਼ਿਰੋਜ਼ਪੁਰ ਵਲੋਂ ਸਟੇਟ ਨੈਸ਼ਨਲ ਪੱਧਰ ਦੀਆਂ ਖੇਡਾਂ 'ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜੀਦਪੁਰ ਵਿਖੇ ...
ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਮਾਨਵ ਸੇਵਾ ਸੰਮਤੀ ਦੇ ਸੇਵਾਦਾਰਾਂ ਵਲੋਂ ਅਬੋਹਰ ਸ਼ਹਿਰ ਦੇ ਤਿੰਨ ਭਲੇ ਵਿਅਕਤੀਆਂ ਦੀ ਦੇਖ-ਭਾਲ ਕੀਤੀ ਗਈ ਤੇ ਤਿੰਨ ਅਜਿਹੇ ਟਰੀ ਗਾਰਡਾਂ ਵਿਚ ਬੂਟੇ ਲਗਾਏ ਗਏ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੇਵਾਦਾਰਾਂ ...
ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਵਿਧਾਇਕ ਅਰੁਣ ਨਾਰੰਗ ਨੇ ਸਥਾਨਕ ਅਜੀਮਗੜ੍ਹ ਦਾ ਦੌਰਾ ਕਰਕੇ ਉੱਥੇ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਉਨ੍ਹਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਉਨ੍ਹਾਂ ਦੋਸ਼ ਲਗਾਇਆ ਕਿ ਰਾਜਨੀਤਕ ਦਖ਼ਲ ...
ਜਲਾਲਾਬਾਦ, 25 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਆਮ ਆਦਮੀ ਪਾਰਟੀ ਜਲਾਲਾਬਾਦ ਦੇ ਹਲਕਾ ਇੰਚਾਰਜ ਮਹਿੰਦਰ ਸਿੰਘ ਕਚੂਰਾ ਵਲੋਂ ਪਿੰਡ ਪੱਧਰ 'ਤੇ ਆਪ ਦੇ ਵਰਕਰਾਂ ਨਾਲ ਸ਼ੁਰੂ ਕੀਤੀ ਸੰਪਰਕ ਮੁਹਿੰਮ ਤਹਿਤ ਤਾਰੇ ਵਾਲਾ, ਤੰਬੂ ਵਾਲਾ, ਰੱਤਾ ਥੇੜ, ਤੇਲੁਪੂਰਾ, ਚੱਕ ਜਾਨੀਸਰ, ...
ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)- ਭਾਰਤੀ ਜਨਤਾ ਪਾਰਟੀ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਨੂੰ ਮਜ਼ਬੂਤ ਕਰਨ ਤੇ ਵਰਕਰਾਂ 'ਚ ਜੋਸ਼ ਭਰਨ ਦੇ ਮੰਤਵ ਤਹਿਤ ਭਾਜਪਾ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ...
ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੰਜਾਬ ਹੋਮਗਾਰਡ ਅੰਦਰ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਨਿਭਾਉਣ ਵਾਲੇ ਅਫ਼ਸਰਾਂ ਨੂੰ ਗ੍ਰਹਿ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਵਲੋਂ ਤਰੱਕੀਆਂ ਦਿੱਤੇ ਜਾਣ ਤੋਂ ਬਾਅਦ ਨਿਯੁਕਤੀਆਂ ਵੀ ਕਰ ਦਿੱਤੀਆਂ ...
ਮੰਡੀ ਲਾਧੂਕਾ, 26 ਫਰਵਰੀ (ਰਾਕੇਸ਼ ਛਾਬੜਾ)-ਸਰਕਾਰੀ ਮਿਡਲ ਸਕੂਲ ਪਿੰਡ ਹੌਜ ਖ਼ਾਸ ਵਿਖੇ ਪੰਜਾਬ ਸਟੇਟ ਕੌਾਸਲ ਫ਼ਾਰ ਸਾਇੰਸ ਐਾਡ ਟੈਕਨੌਲੋਜੀ ਦੁਆਰਾ ਕਰਵਾਏ ਜਾ ਰਹੇ ਨੈਸ਼ਨਲ ਗਰੀਨ ਕਾਰਪਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਚੰਗੇ ਵਾਤਾਵਰਨ ਬਾਰੇ ਜਾਣਕਾਰੀ ਦਿੱਤੀ ...
ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਉਪ ਮੰਡਲ ਦੇ ਪਿੰਡ ਚੂਹੜੀ ਵਾਲਾ ਧੰਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਵਾਤਾਵਰਨ ਜਾਗਰੂਕਤਾ ਦਿਹਾੜਾ ਮਨਾਇਆ ਗਿਆ | ਪਿ੍ੰਸੀਪਲ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਦੇ ਮੁੱਖ ਮਹਿਮਾਨ ਵਾਤਾਵਰਨ ...
ਜਲਾਲਾਬਾਦ, 26 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਹੌਜ ਖ਼ਾਸ ਦੀ ਗ੍ਰਾਮ ਪੰਚਾਇਤ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਗਨਰੇਗਾ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਵਿਚ ਮਗਨਰੇਗਾ ਦੇ ਕਾਫ਼ੀ ਜੌਬ ਕਾਰਡ ਧਾਰਕ ਹਾਜਰ ਸੀ | ਪਿੰਡ ਦੀ ਮੌਜੂਦਾ ਸਰਪੰਚ ...
ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਫ਼ਿਰੋਜ਼ਪੁਰ ਛਾਉਣੀ ਦਾਣਾ ਮੰਡੀ ਅੰਦਰ ਕੀਤੀ ਰੋਸ ਰੈਲੀ 'ਚ ਹੋਏ ਵਿਸ਼ਾਲ ਇਕੱਠ ਤੇ ਮਿਲੇ ਵੱਡੇ ਲੋਕ ਹੰੁਗਾਰੇ ਨੂੰ ਸਫਲਤਾ ਦੱਸਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਤੇ ...
ਜਲਾਲਾਬਾਦ, 26 ਫਰਵਰੀ (ਜਤਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਬੱਚਿਆਂ ਦੇ ਸੁਨਹਿਰੇ ਭਵਿੱਖ ਨੂੰ ਯਕੀਨੀ ਕਰਨ ਲਈ ਤੇ ਬੱਚਿਆਂ ਦੀ ਚੰਗੀ ਸਿਹਤ ਤੇ ਪੋਸ਼ਣ ਲਈ ਚਲਾਏ ਗਏ ਅਭਿਆਨ ਤਹਿਤ ਬਲਾਕ ਪੱਧਰ ਦੀਆਂ ਆਂਗਣਵਾੜੀ ਸੁਪਰਵਾਈਜ਼ਰਾਂ ਦੀ ਟਰੇਨਿੰਗ ਕਰਵਾਈ ਗਈ | ਇਸ 'ਚ ...
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਸਲਾ ਲਾਇਸੰਸ ਜਿਨ੍ਹਾਂ ਨੂੰ ਯੂ.ਆਈ.ਐਨ ਨੰਬਰ ਨਹੀਂ ਲੱਗਿਆ ਹੈ, ਉਹ ਅਸਲਾ ਲਾਇਸੰਸ ਧਾਰਕ ਜਲਦ ਹੀ ਅਸਲਾ ਲਾਇਸੰਸ ਨੂੰ ਯੂ.ਆਈ.ਐਨ ਨੰਬਰ ਲਗਵਾਉਣ | ...
ਤਲਵੰਡੀ ਭਾਈ, 26 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਦੇ ਅਧਿਆਪਕਾਂ ਵਲੋਂ ਸਕੂਲ 'ਚ ਬੱਚਿਆਂ ਦਾ ਦਾਖ਼ਲਾ ਵਧਾਉਣ ਲਈ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ ਹੈ | ਜਿਸ ਤਹਿਤ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਪਿੰਡ ਵਿਚ ਜਾਗਰੂਕਤਾ ...
ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਹੋਈ, ਜਿਸ 'ਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ...
ਮਮਦੋਟ, 26 ਫਰਵਰੀ (ਸੁਖਦੇਵ ਸਿੰਘ ਸੰਗਮ)- ਸ਼ਹੀਦ ਊਧਮ ਸਿੰਘ ਯੂਥ ਐਾਡ ਸਪੋਰਟਸ ਕਲੱਬ ਪਿੰਡ ਪੋਜੋ ਕੇ ਉਤਾੜ (ਨਹਿਰੂ ਯੁਵਾ ਕੇਂਦਰ) ਵਲੋਂ ਭਾਰਤ ਸਰਕਾਰ ਦੇ ਯੂਥ ਮਾਮਲੇ ਤੇ ਖੇਡ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਲਾਕ ਪੱਧਰੀ ਗੁਆਂਢ ਯੁਵਾ ਸੰਸਦ ਪ੍ਰੋਗਰਾਮ ਪੋਜੋ ...
ਫ਼ਿਰੋਜ਼ਪੁਰ, 26 ਫਰਵਰੀ (ਜਸਵਿੰਦਰ ਸਿੰਘ ਸੰਧੂ)-ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਪੰਜਾਬ ਵਲੋਂ 1 ਮਾਰਚ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਦੀਆਂ ਤਿਆਰੀਆਂ ਜ਼ੋਰਾਂ 'ਤੇ ਵਿੱਢ ਦਿੱਤੀਆਂ ਗਈਆਂ ਹਨ, ਜਿਸ ਤਹਿਤ ਯੂਨੀਅਨ ...
ਫ਼ਿਰੋਜ਼ਸ਼ਾਹ, 26 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਅਜੋਕੇ ਸਮੇਂ 'ਚ ਭੱਜ-ਦੌੜ ਵਾਲੀ ਜ਼ਿੰਦਗੀ ਦੌਰਾਨ ਦਰੁਸਤ ਖਾਣ-ਪਾਣ ਦੇ ਬਾਵਜੂਦ ਬਿਮਾਰੀਆਂ ਨਾਲ ਲਿਪਤ ਹੋ ਰਹੇ ਮਨੁੱਖ ਨੂੰ ਬਚਾਉਣ ਦੇ ਮਨੋਰਥ ਨਾਲ ਫ਼ਿਰੋਜ਼ਸ਼ਾਹ ਵਿਖੇ ਡਾ: ਵਨੀਤਾ ਭੁੱਲਰ ਸੀਨੀਅਰ ਮੈਡੀਕਲ ...
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਉਸ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕਰਨ ਲਈ ਪਿੰਡ ਤੂਤ ਵਿਖੇ ਜਾਗਰੂਕਤਾ ਕੈਂਪ ...
ਫ਼ਿਰੋਜ਼ਪੁਰ, 26 ਫਰਵਰੀ (ਰਾਕੇਸ਼ ਚਾਵਲਾ)-ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਿਰੋਜ਼ਪੁਰ ਅਮਨਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਇਕ ਗੁੰਮਸ਼ੁਦਾ ਬੱਚੇ ਨੂੰ ਮਾਪਿਆਂ ਨਾਲ ਮਿਲਾਇਆ ਗਿਆ | ਇਹ ਬੱਚਾ ਚਾਈਲਡ ਲਾਈਨ ਫ਼ਿਰੋਜ਼ਪੁਰ ...
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)-ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸੇਜ ਐਾਡ ਰਿਸਰਚ ਕਾਲਜ ਵਲੋਂ ਰਾਸ਼ਟਰੀ ਓਰਲ ਪੈਥੋਲਾਜਿਸਟ ਦਿਵਸ ਮੌਕੇ ਉੱਤਮ ਓਰਲ ਪੈਥੋਲਾਜਿਸਟ ਡਾ: ਐੱਚ.ਐਮ ਢੋਲੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ...
ਗੁਰੂਹਰਸਹਾਏ, 26 ਫਰਵਰੀ (ਹਰਚਰਨ ਸਿੰਘ ਸੰਧੂ)-ਆਉਣ ਵਾਲੇ ਦਿਨਾਂ 'ਚ ਹਲਕਾ ਗੁਰੂਹਰਸਹਾਏ ਅੰਦਰ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜਿ੍ਹਆ ਜਾਵੇਗਾ ਤੇ ਪਿੰਡਾਂ ਦੇ ਵਿਕਾਸ ਲਈ ਵੀ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਹ ਵਿਚਾਰ ਕੈਬਨਿਟ ਮੰਤਰੀ ...
ਗੁਰੂਹਰਸਹਾਏ, 26 ਫਰਵਰੀ (ਹਰਚਰਨ ਸਿੰਘ ਸੰਧੂ)-ਆਉਣ ਵਾਲੇ ਦਿਨਾਂ 'ਚ ਹਲਕਾ ਗੁਰੂਹਰਸਹਾਏ ਅੰਦਰ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜਿ੍ਹਆ ਜਾਵੇਗਾ ਤੇ ਪਿੰਡਾਂ ਦੇ ਵਿਕਾਸ ਲਈ ਵੀ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਹ ਵਿਚਾਰ ਕੈਬਨਿਟ ਮੰਤਰੀ ...
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)-ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਵਿਸ਼ੇਸ਼ ਉਪਰਾਲੇ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਵਿਧਾਨ ਸਭਾ ਦੇ ਸੈਸ਼ਨ 'ਚ ...
ਫ਼ਿਰੋਜ਼ਪੁਰ, 26 ਫਰਵਰੀ (ਕੰਵਰਜੀਤ ਸਿੰਘ ਜੈਂਟੀ)-ਚੋਰਾਂ ਨੇ ਇਕ ਵਿਅਕਤੀ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਪਹਿਲਾਂ ਮੱਛੀ ਮੋਟਰ, ਮਿਸਤਰੀ ਦੇ ਲੱਕੜ ਦੇ ਸੰਦ ਤੇ ਹੁਣ ਘਰ ਦੇ ਬਾਹਰੋਂ ਪਲੈਟੀਨਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ, ਜਿਸ ਸਬੰਧੀ ਉਸ ਵਲੋਂ ਸਬੰਧਿਤ ...
ਮਖੂ, 26 ਫਰਵਰੀ (ਵਰਿੰਦਰ ਮਨਚੰਦਾ)- ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ 'ਚ ਪੰਜਾਬ ਅੰਦਰ ਵਿਸ਼ੇਸ਼ ਭਰਤੀ ਮੁਹਿੰਮ ਸ਼ੁਰੂ ਕਰੇਗੀ | ਪਹਿਲੀ ਮਾਰਚ ਤੋਂ ਇਸ ਮੁਹਿੰਮ ਤਹਿਤ ਲੋਕਾਂ ਕੋਲ ਘਰ-ਘਰ ਜਾ ਕੇ ਪਾਰਟੀ ਦਾ ਸਾਥ ਦੇਣ ਲਈ ਪ੍ਰੇਰਿਆ ਜਾਵੇਗਾ | ਇਹ ਜਾਣਕਾਰੀ ਆਪ ਦੇ ...
ਮੱਲਾਂਵਾਲਾ, 26 ਫਰਵਰੀ (ਗੁਰਦੇਵ ਸਿੰਘ)-ਸੰਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੀ ਯਾਦ 'ਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਅਨਾਜ ਮੰਡੀ ਮੱਲਾਂਵਾਲਾ ਵਿਖੇ ਸੰਤ ਬਾਬਾ ਅਵਤਾਰ ਸਿੰਘ ਮੁਖੀ ਦਲ ਬਾਬਾ ਬਿਧੀ ਚੰਦ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਕ ਮੌਕੇ ਸ੍ਰੀ ਅਖੰਡ ...
ਮੱਲਾਂਵਾਲਾ, 26 ਫਰਵਰੀ (ਗੁਰਦੇਵ ਸਿੰਘ)-ਸੰਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੀ ਯਾਦ 'ਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਅਨਾਜ ਮੰਡੀ ਮੱਲਾਂਵਾਲਾ ਵਿਖੇ ਸੰਤ ਬਾਬਾ ਅਵਤਾਰ ਸਿੰਘ ਮੁਖੀ ਦਲ ਬਾਬਾ ਬਿਧੀ ਚੰਦ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਕ ਮੌਕੇ ਸ੍ਰੀ ਅਖੰਡ ...
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਨੂੰਨੀ ਜਾਗਰੂਕਤਾ ਵਿਸ਼ੇ 'ਤੇ ਨੈਸ਼ਨਲ ਕਮਿਸ਼ਨ ਫ਼ਾਰ ਵੂਮੈਨ ਨਵੀਂ ਦਿੱਲੀ ਵਲੋਂ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ...
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣਾ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਵਰਗੇ ਜਲਦਬਾਜ਼ੀ ਵਿਚ ਲਏ ਫ਼ੈਸਲਿਆਂ ਨੇ ਦੇਸ਼ ਵਿਚ ਅਰਾਜਕਤਾ ਪੈਦਾ ਕਰ ਦਿੱਤੀ ਹੈ | ਇਹ ...
ਮਲੋਟ, 26 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਮਲੋਟ, ਕਿੱਲਿਆਂਵਾਲੀ ਅਤੇ ਗਿੱਦੜਬਾਹਾ ਦੀ ਅਗਜੈਕਟਿਵ ਬਾਡੀ ਦੀ ਮੀਟਿੰਗ ਹਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕਾਰਜਕਾਰਨੀ ਇੰਜੀਨੀਅਰ ...
ਲੰਬੀ, 26 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡ ਫੁੱਲੂਖੇੜਾ ਵਿਖੇ ਫੁੱਲੂਖੇੜਾ ਸਪੋਰਟਸ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਲੀਬਾਲ ਦਾ ਦੋ ਦਿਨਾਂ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ...
ਗਿੱਦੜਬਾਹਾ, 26 ਫ਼ਰਵਰੀ (ਬਲਦੇਵ ਸਿੰਘ ਘੱਟੋਂ)-ਬੀਤੀ ਸ਼ਾਮ ਗਿੱਦੜਬਾਹਾ ਪੁਲਿਸ ਨੇ ਡੋਡੇ ਪੋਸਤ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਆਈ. ਰਮਨਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਸਹਿਯੋਗੀ ...
ਮੰਡੀ ਬਰੀਵਾਲਾ, 26 ਫ਼ਰਵਰੀ (ਨਿਰਭੋਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੀਵਾਲਾ 'ਚ ਨੈਸ਼ਨਲ ਗ੍ਰੀਨ ਕਾਰਪਸ ਪ੍ਰੋਗਰਾਮ ਅਧੀਨ ਈਕੋ ਕਲੱਬ ਇੰਚਾਰਜ ਮੈਡਮ ਜਸਬੀਰ ਕੌਰ ਅਤੇ ਪਿੰ੍ਰਸੀਪਲ ਸ੍ਰੀਮਤੀ ਰੇਨੂ ਕਟਾਰੀਆ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਆਲੇ ...
ਗਿੱਦੜਬਾਹਾ, 26 ਫ਼ਰਵਰੀ (ਬਲਦੇਵ ਸਿੰਘ ਘੱਟੋਂ)-ਦਿੱਲੀ ਵਿਚ ਵੱਡੀ ਜਿੱਤ ਉਪਰੰਤ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਵਜੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸੇ ਲੜੀ ਤਹਿਤ ਅੱਜ ਹਲਕਾ ਗਿੱਦੜਬਾਹਾ ਦੇ ਪਿੰਡ ...
ਮੰਡੀ ਲਾਧੂਕਾ, 26 ਫਰਵਰੀ (ਮਨਪ੍ਰੀਤ ਸਿੰਘ ਸੈਣੀ)-ਪਿੰਡ ਚੱਕ ਦੁਮਾਲ ਟਿੰਡਾਂ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ਹੀਦ ਦੀ ਯਾਦ 'ਚ ਅੱਠਵਾਂ ਸਾਲਾਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਵਾਲੀਬਾਲ ਟੂਰਨਾਮੈਂਟ 'ਚ ਕੁੱਲ 26 ਟੀਮਾਂ ਨੇ ਭਾਗ ਲਿਆ | ਇਸ ...
ਮੰਡੀ ਰੋੜਾਂਵਾਲੀ , 26 ਫਰਵਰੀ (ਮਨਜੀਤ ਸਿੰਘ ਬਰਾੜ)-ਸਰਕਾਰੀ ਹਾਈ ਸਕੂਲ ਸੜ੍ਹੀਆਂ ਵਿਖੇ ਬੱਚਿਆਂ ਦੇ ਨੈਸ਼ਨਲ ਗਰੀਨ ਕਾਰਪਸ ਅਧੀਨ ਮੁਕਾਬਲੇ ਕਰਵਾਏ ਗਏ | ਮੈਥ ਅਧਿਆਪਕ ਭਰਪੂਰ ਸਿੰਘ ਵਲੋਂ ਬੱਚਿਆਂ ਨੂੰ ਵਾਤਾਵਰਨ, ਹਵਾ ਤੇ ਪਾਣੀ ਦੀ ਸੰਭਾਲ ਤੇ ਸਾਫ਼ ਸਫ਼ਾਈ ਰੱਖਣ ...
ਅਬੋਹਰ, 26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇੱਥੇ ਸੁੰਦਰ ਨਗਰੀ ਗਲੀ ਨੰਬਰ 2 'ਚ ਬਣਿਆ ਅੰਮਿ੍ਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਇੱਕ ਜੋਤ ਆਈ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਜਿਸ 'ਚ 250 ਤੋਂ ਵੱਧ ਬੱਚਿਆਂ ਦੀ ਅੱਖਾਂ ਦੀ ਜਾਂਚ ਕੀਤੀ ...
ਮੰਡੀ ਘੁਬਾਇਆ, 26 ਫ਼ਰਵਰੀ (ਅਮਨ ਬਵੇਜਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘੁਬਾਇਆ ਵਿਖੇ ਪਿ੍ੰਸੀਪਲ ਮੈਡਮ ਰੰਜਨਾ ਦੀ ਅਗਵਾਈ 'ਚ ਨੈਸ਼ਨਲ ਗਰੀਨ ਪ੍ਰੋਗਰਾਮ ਅਧੀਨ ਪੇਂਟਿੰਗ ਮੁਕਾਬਲੇ, ਭਾਸ਼ਣ ਪ੍ਰਤੀਯੋਗਤਾ ਤੇ ਸਫ਼ਾਈ ...
ਅਬੋਹਰ, 26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸੀਫੇਟ 'ਚ ਬਣੇ ਕਿ੍ਸ਼ੀ ਵਿਗਿਆਨ ਕੇਂਦਰ 'ਚ ਔਰਤਾਂ ਨੂੰ ਸਬਜ਼ੀਆਂ ਸੁਕਾਉਣ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨ ਸਬੰਧੀ ਤਿੰਨ ਰੋਜ਼ਾ ਸਿਖਲਾਈ ਦਿੱਤੀ ਗਈ | ਇਸ ਦੌਰਾਨ ਔਰਤਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਸਬਜ਼ੀਆਂ ...
ਮੰਡੀ ਘੁਬਾਇਆ, 26 ਫ਼ਰਵਰੀ (ਅਮਨ ਬਵੇਜਾ)-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੱਕ ਬੁੱਧੋ ਕੇ ਵਿਖੇ ਨੈਸ਼ਨਲ ਗਰੀਨ ਕਾਰਪਸ ਪ੍ਰੋਗਰਾਮ ਅਧੀਨ ਸਕੂਲ ਦੇ ਵਿਦਿਆਰਥੀਆਂ ਲਈ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਪਿ੍ੰਸੀਪਲ ...
ਅਬੋਹਰ, 26 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਰਾਸ਼ਟਰੀ ਪੱਧਰ 'ਤੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਵਿਚ ਹਫ਼ਤਾ ਮਨਾਇਆ ਗਿਆ | ਜਿਸ ਵਿਚ ਲੇਖ ਲਿਖਣ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ...
ਮੰਡੀ ਲਾਧੂਕਾ, 26 ਫਰਵਰੀ (ਮਨਪ੍ਰੀਤ ਸਿੰਘ ਸੈਣੀ)-ਚੰਗੀਆਂ ਸੇਵਾਵਾਂ ਦੇਣ 'ਤੇ ਮੰਡੀ ਲਾਧੂਕਾ ਦੀ ਸਮੂਹ ਪੰਚਾਇਤ ਦਾ ਮੰਡੀ ਲਾਧੂਕਾ ਦੇ ਸਮਾਜ ਸੇਵਕ ਵਰਿੰਦਰ ਕਾਲੜਾ ਤੇ ਸਮੂਹ ਪਰਿਵਾਰ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਮੰਡੀ ਲਾਧੂਕਾ ਦੀ ਸਰਪੰਚ ਪ੍ਰਵੀਨ ਰਾਣੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX