ਤਾਜਾ ਖ਼ਬਰਾਂ


ਸ਼ਹੀਦ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮਾਰਚ ਕੱਢਿਆ
. . .  9 minutes ago
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾਂ...
ਲੁਧਿਆਣਾ 'ਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਦੁਕਾਨਦਾਰ ਤੋਂ ਦੋ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ
. . .  8 minutes ago
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਮੋਬਾਈਲ ਅਤੇ ਮਨੀ ਤਬਦੀਲ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਤੋਂ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸੇਖੇਵਾਲ ਰੋਡ ਸਥਿਤ...
2 ਕਰੋੜ ਦੀ ਆਬਾਦੀ 'ਚੋਂ 1.35 ਕਰੋੜ ਨਾਗਰਿਕਾਂ ਨੂੰ ਸਾਡੀ ਪੁਨਰ-ਵਿਕਾਸ ਯੋਜਨਾ ਦਾ ਹੋਵੇਗਾ ਲਾਭ-ਹਰਦੀਪ ਪੁਰੀ
. . .  27 minutes ago
ਨਵੀਂ ਦਿੱਲੀ, 30 ਨਵੰਬਰ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਬਿਨਾਂ ਘਰ ਵਾਲਿਆਂ ਲਈ 10 ਲੱਖ ਲਾਭਪਾਤਰੀ ਹੋਣਗੇ। ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਪ੍ਰਧਾਨ ਮੰਤਰੀ ਉਦੈ ਨੇ ਲਗਭਗ 50,000 ਲੋਕਾਂ ਨੂੰ ਲਾਭ ਪਹੁੰਚਾਇਆ ਹੈ। 2 ਕਰੋੜ...
ਸਰਹੱਦ 'ਤੇ ਘੁਸਪੈਠ ਦੀਆਂ ਸੱਤ ਕੋਸ਼ਿਸ਼ਾਂ ਨੂੰ ਬੀ.ਐਸ.ਐਫ. ਨੇ ਕੀਤਾ ਨਾਕਾਮ-ਡੀ.ਜੀ., ਬੀ.ਐਸ.ਐਫ.
. . .  36 minutes ago
ਸ੍ਰੀਨਗਰ, 30 ਨਵੰਬਰ-ਬੀ.ਐਸ.ਐਫ. ਦੇ ਆਈ.ਜੀ. ਡੀ.ਕੇ. ਬੂਰਾ ਨੇ ਕਿਹਾ ਕਿ ਬੀ.ਐਸ.ਐਫ. ਨੇ ਗੁਆਂਢੀ ਖੇਤਰਾਂ ਦੇ ਕਈ ਯਤਨਾਂ ਦੇ ਬਾਵਜੂਦ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਸਰਹੱਦਾਂ ਨੂੰ ਘਟਨਾਵਾਂ ਤੋਂ ਮੁਕਤ ਰੱਖਿਆ...
2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ
. . .  44 minutes ago
ਸਿਓਲ, 30 ਨਵੰਬਰ-ਜੁਆਇੰਟ ਚੀਫ਼ ਆਫ਼ ਸਟਾਫ ਦੇ ਹਵਾਲੇ ਨਾਲ ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ 2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ ਵਿਚ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤਣ ਲਈ ਦਿੱਤਾ 220 ਦੌੜਾਂ ਦਾ ਟੀਚਾ
. . .  47 minutes ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਜੇ ਤੇ ਆਖ਼ਰੀ ਇਕ ਦਿਨਾਂ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਦੀ ਪੂਰੀ ਟੀਮ 219 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 220 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ...
ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਕੀਤਾ ਅਭਿਆਸ ਸੁਦਰਸ਼ਨ ਪ੍ਰਹਾਰ
. . .  about 1 hour ago
ਨਵੀਂ ਦਿੱਲੀ, 30 ਨਵੰਬਰ-ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਅਭਿਆਸ ਸੁਦਰਸ਼ਨ ਪ੍ਰਹਾਰ ਕੀਤਾ। ਭਾਰਤੀ ਫ਼ੌਜਜ ਦੇ ਅਧਿਕਾਰੀ ਅਨੁਸਾਰ ਇਹ ਅਭਿਆਸ ਬਲ ਗੁਣਕ ਦੇ ਏਕੀਕਰਣ ਅਤੇ ਨਵੀਂ ਲੜਾਈ ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਅਭਿਆਸ ਕਰ ਕੇ ਲੜਾਈ ਸ਼ਕਤੀ ਦੇ ਸਹਿਯੋਗੀ...
ਕਰਨਾਟਕ:ਡਾਕਟਰਾਂ ਨੇ ਮਰੀਜ਼ ਦੇ ਸਰੀਰ 'ਚੋਂ ਕੱਢੇ 181 ਸਿੱਕੇ
. . .  about 1 hour ago
ਬਾਗਲਕੋਟ, 30 ਨਵੰਬਰ-ਕਰਨਾਟਕ ਦੇ ਬਾਗਲਕੋਟ ਦੇ ਹਨਗਲ ਸ਼੍ਰੀ ਕੁਮਾਰੇਸ਼ਵਰ ਹਸਪਤਾਲ ਅਤੇ ਖੋਜ ਕੇਂਦਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮਰੀਜ਼ ਦੇ ਸਰੀਰ 'ਚੋਂ ਆਪ੍ਰੇਸ਼ਨ ਕਰ ਕੇ 187 ਸਿੱਕੇ ਕੱਢੇ ਹਨ ਜੋ ਉਲਟੀਆਂ ਅਤੇ ਪੇਟ ਵਿਚ ਬੇਅਰਾਮੀ...
ਦਿੱਲੀ 'ਚ ਹਵਾਦੀ ਦੀ ਗੁਣਵੱਤਾ ਅੱਜ ਵੀ ਬਹੁਤ ਮਾੜੀ ਸ਼੍ਰੇਣੀ 'ਚ ਦਰਜ
. . .  about 1 hour ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਵਿਚ ਸਰਦੀਆਂ ਦੀ ਸ਼ੁਰੂਆਤ ਅਤੇ ਹਵਾ ਦੀ ਵਿਗੜਦੀ ਹੋਈ ਗੁਣਵੱਤਾ ਨੇ ਰਾਸ਼ਟਰੀ ਰਾਜਧਾਨੀ ਨੂੰ ਅੱਜ ਸਵੇਰੇ ਧੁੰਦ ਦੀ ਇਕ ਪਰਤ ਵਿਚ ਢੱਕ ਲਿਆ ਗਿਆ ਹੈ। ਰਾਸ਼ਟਰੀ ਰਾਜਧਾਨੀ...
ਭਾਰਤ ਨੇ ਜੈਵਿਕ ਗੈਰ-ਬਾਸਮਤੀ ਚੌਲਾਂ 'ਤੇ ਹਟਾਈ ਨਿਰਯਾਤ ਪਾਬੰਦੀ
. . .  about 2 hours ago
ਨਵੀਂ ਦਿੱਲੀ, 30 ਨਵੰਬਰ -ਭਾਰਤ ਨੇ ਟੁੱਟੇ ਹੋਏ ਚੌਲਾਂ ਸਮੇਤ ਜੈਵਿਕ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ। ਸਤੰਬਰ ਦੇ ਸ਼ੁਰੂ ਵਿਚ, ਭਾਰਤ ਨੇ ਟੁੱਟੇ ਹੋਏ ਚੌਲਾਂ...
ਯੂ.ਪੀ: ਬੱਸ ਅਤੇ ਟਰੱਕ ਦੀ ਟੱਕਰ 'ਚ 6 ਮੌਤਾਂ, 15 ਜ਼ਖਮੀ
. . .  about 2 hours ago
ਬਹਿਰਾਇਚ, 30 ਨਵੰਬਰ-ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਤੱਪੇ ਸਿਪਾਹ ਖੇਤਰ 'ਚ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਸਟੇਸ਼ਨ ਹਾਊਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ...
ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ ਦਿਹਾਂਤ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਹੇਬਲ ਸ਼ਮਸ਼ਾਨਘਾਟ, ਬੈਂਗਲੁਰੂ ਵਿਖੇ...
ਹਰਿਆਣਾ:13 ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫਤਾਰ
. . .  about 2 hours ago
ਅੰਬਾਲਾ, 30 ਨਵੰਬਰ-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਬਾਲਾ ਵਿਚ 13 ਕੁਇੰਟਲ ਅਤੇ 14 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੂਰਾ ਪੋਸਤ ਰਾਜਸਥਾਨ ਤੋਂ ਲਿਆਂਦੀ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:30 ਓਵਰਾਂ ਬਾਅਦ ਭਾਰਤ 135/5
. . .  about 2 hours ago
ਖਮਾਣੋਂ ਪੁਲਿਸ ਵਲੋਂ ਪਿੰਡ ਜਟਾਣਾ ਉੱਚਾ ਵਿਖੇ ਮਾੜੇ ਅਨਸਰਾਂ ਖ਼ਿਲਾਫ਼ ਘਰ ਘਰ ਤਲਾਸ਼ੀ
. . .  about 3 hours ago
ਜਟਾਣਾ ਉੱਚਾ, 30 ਨਵੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਵਲੋਂ ਅੱਜ ਵੱਡੇ ਤੜਕੇ ਛਾਪੇਮਾਰੀ ਕਰ ਕੇ ਪਿੰਡ ਜਟਾਣਾ ਉੱਚਾ ਵਿਖੇ ਵਿੱਚ ਘਰ ਘਰ ਦੀ ਤਲਾਸ਼ੀ ਲਈ ਗਈ।ਸਬ ਡਵੀਜ਼ਨ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ 'ਚ ਐਸ.ਐਚ.ਓ. ਖਮਾਣੋਂ ਸਬ ਇੰਸਪੈਕਟਰ...
ਐਨ.ਡੀ.ਟੀ.ਵੀ. ਦੇ ਸਹਿ-ਸੰਸਥਾਪਕ ਪ੍ਰਣਯ ਰਾਏ ਅਤੇ ਪਤਨੀ ਵਲੋਂ ਐਨ.ਡੀ.ਟੀ.ਵੀ. ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫ਼ਾ
. . .  about 3 hours ago
ਨਵੀਂ ਦਿੱਲੀ, 30 ਨਵੰਬਰ-ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ, ਚੈਨਲ ਨਵੀਂ ਦਿੱਲੀ ਟੈਲੀਵਿਜ਼ਨ (ਐਨ.ਡੀ.ਟੀ.ਵੀ.) ਦੇ ਸੰਸਥਾਪਕ ਅਤੇ ਪ੍ਰਮੋਟਰ, ਨੇ ਐਨ.ਡੀ.ਟੀ.ਵੀ. ਦੇ ਪ੍ਰਮੋਟਰ ਸਮੂਹ ਵਾਹਨ, ਆਰ.ਆਰ.ਪੀ.ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਬੋਰਡ ਦੇ ਨਿਰਦੇਸ਼ਕ...
ਰੂਸ 'ਚ ਵਿਗਿਆਨੀਆਂ ਨੇ 48,500 ਸਾਲ ਪੁਰਾਣਾ ਜ਼ੋਂਬੀ ਵਾਇਰਸ ਮੁੜ ਕੀਤਾ ਸੁਰਜੀਤ
. . .  about 1 hour ago
ਮਾਸਕੋ, 30 ਨਵੰਬਰ -ਫਰਾਂਸ ਦੇ ਵਿਗਿਆਨੀਆਂ ਨੇ ਹੁਣ ਤੱਕ ਰੂਸ ਵਿਚ ਇੱਕ ਜੰਮੀ ਹੋਈ ਝੀਲ ਦੇ ਹੇਠਾਂ ਦੱਬੇ ਹੋਏ 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਨੂੰ ਮੁੜ ਸੁਰਜੀਤ ਕੀਤਾ ਹੈ।ਨਿਊਯਾਰਕ ਪੋਸਟ ਦੇ ਅਨੁਸਾਰ, ਫਰਾਂਸੀਸੀ ਵਿਗਿਆਨੀਆਂ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  about 3 hours ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  1 day ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  1 day ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  1 day ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ।
. . .  1 day ago
ਐਸ. ਏ. ਐਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ
ਪਾਸਪੋਰਟ ਸੇਵਾ ਕੇਂਦਰ 3 ਦਸੰਬਰ (ਸ਼ਨੀਵਾਰ) ਨੂੰ ਰਹਿਣਗੇ ਖੁੱਲ੍ਹੇ
. . .  1 day ago
ਜਲੰਧਰ, 29 ਨਵੰਬਰ- ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸ਼ਨੀਵਾਰ ਯਾਨੀ 3 ਦਸੰਬਰ, 2022 ਨੂੰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 24 ਫੱਗਣ ਸੰਮਤ 551

ਪਹਿਲਾ ਸਫ਼ਾ

ਦੇਸ਼ 'ਚ ਕੋਰੋਨਾ ਦਾ ਡਰ
ਇਕ ਹੋਰ ਮਾਮਲੇ ਨਾਲ ਮਰੀਜ਼ਾਂ ਦੀ ਗਿਣਤੀ ਹੋਈ 31

ਦਿੱਲੀ 'ਚ ਆਂਗਣਵਾੜੀ ਕੇਂਦਰ ਬੰਦ • ਕੋਰੋਨਾ ਨੂੰ ਗੰਭੀਰਤਾ ਨਾਲ ਲਿਆ ਜਾਵੇ-ਵਿਸ਼ਵ ਸਿਹਤ ਸੰਗਠਨ • ਦੁਨੀਆ ਭਰ 'ਚ 3300 ਤੋਂ ਵੱਧ ਮੌਤਾਂ
ਨਵੀਂ ਦਿੱਲੀ, 6 ਮਾਰਚ (ਉਪਮਾ ਡਾਗਾ ਪਾਰਥ)-ਦੇਸ਼ ਦੇ 7 ਰਾਜਾਂ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਇਕ ਹੋਰ ਵਿਅਕਤੀ ਦੇ ਸ਼ਾਮਿਲ ਹੋਣ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ | ਪੰਜਾਬ 'ਚ ਵੀ ਇਸ ਦੇ ਲੱਛਣਾਂ ਨਾਲ ਪ੍ਰਭਾਵਿਤ 13 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ | 13 ਸੈਲਾਨੀਆਂ ਦਾ ਇਹ ਗਰੁੱਪ ਈਰਾਨ ਤੋਂ ਆਇਆ ਹੈ | ਇਨ੍ਹਾਂ ਸੈਲਾਨੀਆਂ ਨੂੰ ਅੰਮਿ੍ਤਸਰ ਦੇ ਇਕ ਹੋਟਲ 'ਚ ਵੱਖ ਕਰ ਕੇ ਰੱ ਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਸਮੇਂ ਤੱਕ ਹੋਟਲ ਦੇ ਅੰਦਰ ਹੀ ਰਹਿਣ ਨੂੰ ਕਿਹਾ ਗਿਆ ਹੈ | ਜਦ ਤੱਕ ਉਨ੍ਹਾਂ ਦੀ ਮੈਡੀਕਲ ਜਾਂਚ ਪੂਰੀ ਨਹੀਂ ਹੁੰਦੀ | ਰਾਸ਼ਟਰੀ ਪੱਧਰ 'ਤੇ ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਤਿਆਰੀਆਂ 'ਚ ਲੱਗੀ ਸਰਕਾਰ ਨੇ ਭੀੜ-ਭਾੜ ਤੋਂ ਬਚਣ ਅਤੇ ਸੰਪਰਕ ਘਟਾਉਣ ਦੀ ਕਵਾਇਦ ਹੇਠ ਕਈ ਫ਼ੈਸਲੇ ਲਏ ਹਨ | ਜਿਨ੍ਹਾਂ 'ਚ ਕੇਂਦਰ ਸਰਕਾਰ ਵਲੋਂ 31 ਮਾਰਚ ਤੱਕ ਸਾਰੇ ਸਰਕਾਰੀ ਦਫ਼ਤਰਾਂ 'ਚ ਬਾਇਓਮੈਟਿ੍ਕ ਹਾਜ਼ਰੀ 'ਤੇ ਰੋਕ, ਲੋਕ ਸਭਾ 'ਚ ਸੰਸਦ ਮੈਂਬਰਾਂ ਲਈ ਐਡਵਾਈਜ਼ਰੀ, ਮਿਲਟਰੀ ਹਸਪਤਾਲ 'ਚ ਵੱਖਰੇ ਵਾਰਡ, ਸਕਰੀਨਿੰਗ ਵਾਲੇ ਹਵਾਈ ਅੱ ਡਿਆਂ ਦੀ ਗਿਣਤੀ 'ਚ ਵਾਧਾ ਅਤੇ ਕੁਝ ਸਮਾਗਮਾਂ ਨੂੰ ਰੱਦ ਕਰਨਾ ਸ਼ਾਮਿਲ ਹੈ |
ਦਿੱਲੀ 'ਚ ਇਕ ਹੋਰ ਮਰੀਜ਼ ਮਿਲਿਆ
ਦਿੱਲੀ 'ਚ ਕੋਰੋਨਾ ਵਾਇਰਸ ਦੇ ਇਕ ਹੋਰ ਮਰੀਜ਼ ਦੀ ਪੁਸ਼ਟੀ ਹੋਣ ਕਾਰਨ ਮਰੀਜ਼ਾਂ ਦੀ ਤਦਾਦ 31 ਹੋ ਗਈ ਹੈ | ਸਿਹਤ ਮੰਤਰਾਲੇ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਸਬੰਧਿਤ ਵਿਅਕਤੀ ਉੱਤਮ ਨਗਰ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਹ ਥਾਈਲੈਂਡ ਅਤੇ ਮਲੇਸ਼ੀਆ ਦੀ ਯਾਤਰਾ ਕਰ ਕੇ ਆਇਆ ਹੈ |
ਹੁਣ 30 ਹਵਾਈ ਅੱ ਡਿਆਂ 'ਤੇ ਹੋਵੇਗੀ ਸਕਰੀਨਿੰਗ
ਹਵਾਈ ਅੱ ਡਿਆਂ 'ਤੇ ਕੀਤੀ ਜਾਣ ਵਾਲੀ ਸਕਰੀਨਿੰਗ ਨੂੰ ਵੇਖਦਿਆਂ ਸਰਕਾਰ ਨੇ 9 ਹੋਰ ਹਵਾਈ ਅੱ ਡਿਆਂ 'ਤੇ ਇਹ ਸੁੁਵਿਧਾ ਸ਼ੁਰੂ ਕਰ ਦਿੱਤੀ ਹੈ | ਅਜੇ ਤੱਕ ਇਹ ਸੁਵਿਧਾ 21 ਹਵਾਈ ਅੱ ਡਿਆਂ 'ਤੇ ਮੁਹੱਈਆ ਕਰਵਾਈ ਜਾ ਰਹੀ ਸੀ, ਜਿਨ੍ਹਾਂ ਦੀ ਗਿਣਤੀ ਵਧ ਕੇ ਹੁਣ 31 ਹੋ ਗਈ ਹੈ |
ਮਿਲਟਰੀ ਹਸਪਤਾਲਾਂ 'ਚ ਤਿਆਰ ਕੀਤੇ ਵੱਖਰੇ ਵਾਰਡ
ਮਿਲਟਰੀ ਹਸਪਤਾਲਾਂ ਲਈ ਵੀ ਜਵਾਨਾਂ ਲਈ ਵੱਖਰੇ ਵਾਰਡ ਤਿਆਰ ਕੀਤੇ ਗਏ ਹਨ | ਫ਼ੌਜ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ 1500 ਜਵਾਨਾਂ ਲਈ ਇਹ ਸੁਵਿਧਾ ਤਿਆਰ ਕੀਤੀ ਗਈ ਹੈ | ਭਾਰਤੀ ਹਵਾਈ ਫ਼ੌਜ ਅਤੇ ਹਥਿਆਰਬੰਦ ਫ਼ੌਜ ਨੇ ਆਪਣੇ ਮੁਲਾਜ਼ਮਾਂ ਨੂੰ ਸੇਧਾਂ ਜਾਰੀ ਕਰ ਕੇ ਗ਼ੈਰ ਜ਼ਰੂਰੀ ਵਿਦੇਸ਼ ਯਾਤਰਾ ਤੋਂ ਬਚਣ ਲਈ ਕਿਹਾ ਹੈ | ਇਸ ਤੋਂ ਇਲਾਵਾ ਹਰ ਰੋਜ਼ ਪਰੇਡ ਦੌਰਾਨ ਜਵਾਨਾਂ ਦੀ ਸਕਰੀਨਿੰਗ ਕੀਤੀ ਜਾਵੇਗੀ | ਜਿਨ੍ਹਾਂ ਜਵਾਨਾਂ ਅੰਦਰ ਸਰਦੀ-ਖਾਂਸੀ ਦੇ ਲੱਛਣ ਪਾਏ ਜਾਣਗੇ, ਉਨ੍ਹਾਂ ਦੀ ਅੱਗੇ ਜਾਂਚ ਕੀਤੀ ਜਾਵੇਗੀ |
ਸੰਸਦ ਮੈਂਬਰਾਂ ਲਈ ਜਾਰੀ ਕੀਤੀ ਐਡਵਾਈਜ਼ਰੀ
ਲੋਕ ਸਭਾ 'ਚ ਸੰਸਦ ਮੈਂਬਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਸੰਸਦ ਦੇ ਅੰਦਰ ਲੋੜੀਂਦੇ ਅਧਿਕਾਰੀਆਂ ਤੋਂ ਇਲਾਵਾ ਮੁਲਾਕਾਤੀਆਂ ਦੇ ਆਉਣ 'ਤੇ ਪਾਬੰਦੀ ਲਗਾਉਣ ਦਾ ਸੁਝਾਅ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਸੰਸਦ ਭਵਨ 'ਚ ਵੀ ਜ਼ਿਆਦਾ ਭੀੜ-ਭਾੜ ਤੋਂ ਬਚਣ ਦੀ ਸਲਾਹ ਦਿੱਤੀ ਗਈ |
ਅੰਮਿ੍ਤਸਰ 'ਚ 13 ਈਰਾਨੀ ਸੈਲਾਨੀ
ਅੰਮਿ੍ਤਸਰ ਦੇ ਇਕ ਹੋਟਲ 'ਚ 13 ਈਰਾਨੀ ਸੈਲਾਨੀਆਂ ਨੂੰ ਉਨ੍ਹਾਂ ਦੇ ਕਮਰੇ 'ਚ ਹੀ ਵੱਖ ਰੱ ਖਿਆ ਗਿਆ ਹੈ | ਇਹ ਸੈਲਾਨੀ ਵੀਰਵਾਰ ਰਾਤ ਨੂੰ ਹੀ ਅੰਮਿ੍ਤਸਰ ਪਹੁੰਚੇ ਸਨ | ਅਧਿਕਾਰੀਆਂ ਮੁਤਾਬਿਕ ਉਨ੍ਹਾਂ ਦੀ ਮੈਡੀਕਲ ਜਾਂਚ ਹੋਣ ਤੱਕ ਉਨ੍ਹਾਂ ਨੂੰ ਕਮਰੇ 'ਚ ਹੀ ਰਹਿਣ ਨੂੰ ਕਿਹਾ ਗਿਆ ਹੈ |
ਯੂ. ਜੀ. ਸੀ. ਨੇ ਵੀ ਜਾਰੀ ਕੀਤੇ ਨਿਰਦੇਸ਼
ਯੂ. ਜੀ. ਸੀ. ਨੇ ਵੀ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸਾਰੀਆਂ ਯੂਨੀਵਰਸਿਟੀਆਂ ਨੂੰ ਨਿਰਦੇਸ਼ ਜਾਰੀ ਕਰ ਕੇ ਕੈਂਪਸ 'ਚ ਭੀੜ-ਭਾੜ ਤੋਂ ਬਚਣ ਦੀ ਸਲਾਹ ਦਿੱਤੀ ਹੈ | ਇਸ ਤੋਂ ਇਲਾਵਾ ਪਿਛਲੇ 28 ਦਿਨਾਂ 'ਚ ਕਿਸੇ ਪ੍ਰਭਾਵਿਤ ਦੇਸ਼ ਜਾਂ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਕਿਸੇ ਵੀ ਵਿਦਿਆਰਥੀ ਜਾਂ ਮੁਲਾਜ਼ਮ ਨੂੰ 14 ਦਿਨ ਤੱਕ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ |
ਦਿੱਲੀ 'ਚ ਆਂਗਣਵਾੜੀ ਬੰਦ
ਦਿੱਲੀ ਸਰਕਾਰ ਨੇ ਵੀ ਸਾਰੇ ਆਂਗਣਵਾੜੀ ਕੇਂਦਰਾਂ ਨੂੰ ਫੌਰੀ ਪ੍ਰਭਾਵ ਤੋਂ 31 ਮਾਰਚ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ | ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਾਨਲੇਵਾ ਵਾਇਰਸ 'ਚ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਬਾਲ ਦੇਖ-ਭਾਲ ਕੇਂਦਰਾਂ ਬੰਦ ਕਰ ਦਿੱਤਾ ਹੈ |
ਮਾਸਕ ਦੀ ਵੱਧ ਕੀਮਤ ਵਸੂਲਣ ਵਾਲੇ ਦੁਕਾਨਦਾਰਾਂ 'ਤੇ ਕੀਤੀ ਜਾਏਗੀ ਕਾਰਵਾਈ-ਸਿਹਤ ਮੰਤਰੀ
ਕੋਰੋਨਾ ਵਾਇਰਸ ਦੀ ਦਹਿਸ਼ਤ ਨੂੰ ਵੇਖਦਿਆਂ ਕਈ ਸ਼ਹਿਰਾਂ 'ਚ ਮਾਸਕਾਂ ਅਤੇ ਸੈਨੀਟਾਈਜ਼ਰ ਦੀ ਭਾਰੀ ਕਿੱਲਤ ਹੋ ਗਈ ਹੈ | ਦੁਕਾਨਦਾਰਾਂ ਵਲੋਂ ਇਨ੍ਹਾਂ ਦੋਹਾਂ ਵਸਤਾਂ ਦੀਆਂ ਕੀਮਤਾਂ 'ਚ ਤਕਰੀਬਨ ਦੁੱਗਣਾ ਵਾਧਾ ਕਰ ਦਿੱਤਾ ਗਿਆ ਹੈ | ਇਨ੍ਹਾਂ ਸ਼ਿਕਾਇਤਾਂ ਦਰਮਿਆਨ ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਮਾਸਕ ਦੀ ਤੈਅ ਕੀਮਤ ਤੋਂ ਵੱਧ ਵਸੂਲ ਕਰਨ ਵਾਲੇ ਦੁਕਾਨਦਾਰਾਂ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਭੋਜਨ ਪਦਾਰਥਾਂ ਨਾਲ ਨਹੀਂ ਫੈਲਦਾ ਕੋਰੋਨਾ ਵਾਇਰਸ-ਐਫ਼. ਐਸ. ਐਸ. ਏ .ਆਈ.
ਜਲੰਧਰ, (ਐੱਮ.ਐੱਸ. ਲੋਹੀਆ)-ਫੂਡ ਸੇਫ਼ਟੀ ਐਾਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ (ਐਫ਼. ਐਸ. ਐਸ. ਏ. ਆਈ.) ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਚੰਗੀ ਤਰ੍ਹਾਂ ਪਕਾਏ ਭੋਜਨ ਅਤੇ ਮਾਸ ਦੇ ਸੇਵਨ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ | ਐਫ਼.ਐਸ.ਐਸ.ਏ.ਆਈ. ਵਲੋਂ ਬਣਾਈ ਗਈ ਮਾਹਰਾਂ ਦੀ ਕਮੇਟੀ ਨੇ ਇਸ ਤੋਂ ਇਲਾਵਾ ਦੱਸਿਆ ਹੈ ਕਿ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਤੋਂ ਅਯਾਤ ਕੀਤੇ ਗਏ ਭੋਜਨ ਪਦਾਰਥ ਸੇਵਨ ਕਰਨ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ | ਕਮੇਟੀ ਨੇ ਅੰਤਰਰਾਸ਼ਟਰੀ ਸਿਹਤ ਅਦਾਰਿਆਂ ਦੀ ਸਲਾਹ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਵਾਇਰਸ ਕੇਵਲ ਮਨੁੱਖ ਤੋਂ ਮਨੁੱਖ ਤੱਕ ਹੀ ਫੈਲਦਾ ਹੈ |

ਅਫ਼ਗਾਨਿਸਤਾਨ 'ਚ ਸਿਆਸੀ ਰੈਲੀ 'ਤੇ ਹਮਲਾ-32 ਹਲਾਕ

ਕਾਬੁਲ, 6 ਮਾਰਚ (ਏਜੰਸੀ)-ਅਫ਼ਗਾਨਿਸਤਾਨ 'ਚ ਅੱਜ ਇਕ ਰਾਜਨੀਤਕ ਰੈਲੀ ਦੌਰਾਨ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੀ ਗੋਲੀਬਾਰੀ 'ਚ 32 ਲੋਕ ਮਾਰੇ ਗਏ ਅਤੇ 58 ਹੋਰ ਜ਼ਖ਼ਮੀ ਹੋ ਗਏ ਹਨ | ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਮਰਨ ਵਾਲਿਆਂ ਤੇ ਜ਼ਖ਼ਮੀਆਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ | ਹਮਲੇ 'ਚ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਬਾਲ-ਬਾਲ ਬਚ ਗਏ | ਘੱਟ-ਗਿਣਤੀ ਸ਼ੀਆ ਭਾਈਚਾਰੇ ਦੇ ਮਰਹੂਮ ਨੇਤਾ ਅਬਦੁਲ ਅਲੀ ਮਜ਼ਾਰੀ ਦੀ ਯਾਦ 'ਚ ਹੋਣ ਵਾਲੇ ਸਮਾਗਮ ਦੌਰਾਨ ਹੋਏ ਇਸ ਹਮਲੇ ਦੀ ਅਜੇ ਤੱਕ ਤਾਲਿਬਾਨ ਜਾਂ ਕਿਸੇ ਹੋਰ ਅੱਤਵਾਦੀ ਸੰਗਠਨ ਨੇ ਜ਼ਿੰਮੇਵਾਰ ਨਹੀਂ ਲਈ, ਜਿਸ 'ਚ 32 ਲੋਕਾਂ ਦੀ ਮੌਤ ਹੋ ਗਈ ਹੈ | ਬੀਤੇ ਸਾਲ ਵੀ ਇਥੇ ਹੋਏ ਸਮਾਗਮ ਦੌਰਾਨ ਆਈ.ਐਸ. ਅੱਤਵਾਦੀਆਂ ਵਲੋਂ ਕੀਤੇ ਮੋਰਟਾਰ ਹਮਲੇ 'ਚ 11 ਲੋਕ ਮਾਰੇ ਗਏ ਸਨ | ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਇਸ ਹਮਲੇ ਨੂੰ 'ਮਾਨਵਤਾ ਿਖ਼ਲਾਫ਼ ਅਪਰਾਧ' ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ | ਇਸ ਦੌਰਾਨ ਗ੍ਰਹਿ ਮੰਤਰਾਲੇ ਵਲੋਂ ਦੱਸਿਆ ਗਿਆ ਹੈ ਕਿ ਰੈਲੀ 'ਚ ਸ਼ਾਮਿਲ ਅਫ਼ਗਾਨਿਸਤਾਨ ਦੇ ਚੀਫ਼ ਐਗਜੈਕਟਿਵ ਅਬਦੁੱਲਾ ਅਬਦੁੱਲਾ ਸਮੇਤ ਸਭ ਉੱਚ-ਅਧਿਕਾਰੀ ਤੇ ਨੇਤਾ ਸੁਰੱਖਿਅਤ ਹਨ | ਅਧਿਕਾਰੀਆਂ ਨੇ ਦੱਸਿਆ ਕਿ ਇਹ ਜਾਨਲੇਵਾ ਹਮਲਾ ਅਮਰੀਕਾ ਵਲੋਂ ਤਾਲਿਬਾਨ ਨਾਲ 29 ਫਰਵਰੀ ਨੂੰ ਕੀਤੇ ਸ਼ਾਂਤੀ ਸਮਝੌਤੇ ਬਾਅਦ ਹੋਇਆ ਹੈ, ਜਿਸ ਤਹਿਤ ਅਗਲੇ 14 ਮਹੀਨਿਆਂ ਦੌਰਾਨ ਵਿਦੇਸ਼ੀ ਸੈਨਾਵਾਂ ਅਫ਼ਗਾਨਿਸਤਾਨ 'ਚੋਂ ਚਲੀਆਂ ਜਾਣਗੀਆਂ |

ਯੈੱਸ ਬੈਂਕ ਦੇ ਖਾਤਾਧਾਰਕਾਂ ਦਾ ਪੈਸਾ ਸੁਰੱਖਿਅਤ-ਸੀਤਾਰਮਨ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਯੈੱਸ ਬੈਂਕ ਸੰਕਟ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਾਰੇ ਗਾਹਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਮੈਂ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਨਾਲ ਲਗਾਤਾਰ ਗੱਲਬਾਤ ਕਰ ਰਹੀ ਹਾਂ | ਬੈਂਕ ਗਾਹਕਾਂ ਨੂੰ ਬਿਲਕੁਲ ਨਹੀਂ ਘਬਰਾਉਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਰਿਜ਼ਰਵ ਬੈਂਕ ਨੂੰ ਕਿਹਾ ਹੈ ਕਿ ਉਹ ਜਾਂਚ ਕਰੇ ਕਿ ਗ਼ਲਤ ਕਿੱਥੇ ਹੋਇਆ ਹੈ ਤੇ ਜ਼ਿੰਮੇਵਾਰ ਅਧਿਕਾਰੀਆਂ ਿਖ਼ਲਾਫ਼ ਕਾਰਵਾਈ ਕਰੇ | ਇਸ ਤੋਂ ਪਹਿਲਾਂ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 30 ਦਿਨਾਂ ਲਈ ਇਹ ਲਿਮਟ ਲਗਾਈ ਹੈ, ਛੇਤੀ ਹੀ ਆਰ.ਬੀ.ਆਈ. ਯੈੱਸ ਬੈਂਕ ਨੂੰ ਸੰਕਟ 'ਚੋਂ ਕੱਢਣ ਲਈ ਤੇਜ਼ੀ ਨਾਲ ਕਾਰਵਾਈ ਕਰੇਗਾ | ਦਾਸ ਨੇ ਕਿਹਾ ਕਿ ਤੁਹਾਨੂੰ ਬੈਂਕ ਨੂੰ ਸਮਾਂ ਦੇਣਾ ਪਵੇਗਾ | ਬੈਂਕ ਪ੍ਰਬੰਧਨ ਨੂੰ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਸੀ | ਜਦੋਂ ਸਾਨੂੰ ਲੱਗਾ ਕਿ ਇਹ ਕੌਸ਼ਿਸ਼ ਕੰਮ ਨਹੀਂ ਕਰ ਰਹੀ ਸੀ ਤਾਂ ਆਰ.ਬੀ.ਆਈ. ਨੇ ਦਖਲ ਦਿੱਤਾ | ਨਵੀਂ ਦਿੱਲੀ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜੇ ਕਿਸੇ ਨੂੰ ਐਮਰਜੈਂਸੀ ਹੈ ਤਾਂ ਉਹ ਨਿਯਮਾਂ ਤਹਿਤ ਹੋਰ ਪੈਸੇ ਵੀ ਕਢਵਾ ਸਕਦਾ ਹੈ | ਨੋਟੀਫਿਕੇਸ਼ਨ 'ਚ ਦਿੱਤੀ ਜਾਣਕਾਰੀ ਅਨੁਸਾਰ ਕੁਝ ਖਾਸ ਹਾਲਾਤ 'ਚ ਖਾਤਾਧਾਰਕ ਆਪਣੇ ਖਾਤੇ 'ਚੋਂ 50 ਹਜ਼ਾਰ ਤੋਂ ਵੱਧ ਰਕਮ ਵੀ ਕੱਢਵਾ ਸਕਦਾ ਹੈ | ਨੋਟੀਫਿਕੇਸ਼ਨ ਮੁਤਾਬਿਕ ਜੇ ਖਾਤਾਧਾਰਕ ਨੂੰ ਮੈਡੀਕਲ ਐਮਰਜੈਂਸ, ਸਿੱਖਿਆ ਜਾਂ ਵਿਆਹ ਸਮਾਗਮ ਲਈ ਪੈਸੇ ਚਾਹੀਦੇ ਹੋਣਗੇ ਤਾਂ ਉਹ 50 ਹਜ਼ਾਰ ਰੁਪਏ ਤੋਂ ਵੱਧ ਰਕਮ ਕੱਢਵਾ ਸਕਦਾ ਹੈ |
ਲੋਕਾਂ 'ਚ ਅਫਰਾ-ਤਫਰੀ
ਮੁੰਬਈ-ਲੋਕਾਂ ਵਲੋਂ ਯੈੱਸ ਬੈਂਕ ਦੇ ਏ. ਟੀ. ਐਮਾਂ. ਅਤੇ ਬੈਂਕਾਂ 'ਚੋਂ ਆਪਣੀ ਨਕਦੀ ਕਢਵਾਉਣ ਲਈ ਵੱਡੀ ਗਿਣਤੀ 'ਚ ਪੁੱਜਣ ਦੇ ਮੱਦੇਨਜ਼ਰ ਬੈਂਕ ਦੇ ਹੈੱਡ ਕੁਆਰਟਰਾਂ 'ਤੇ ਕੋਈ ਅਣਸੁਖਾਵੀਂ ਘਟਨਾ ਨੂੰ ੂ ਰੋਕਣ ਲਈ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ | ਆਰ. ਬੀ. ਆਈ. ਨੇ ਵੀਰਵਾਰ ਨੂੰ ਯੈੱਸ ਬੈਂਕ 'ਚੋਂ 50 ਹਜ਼ਾਰ ਤੋਂ ਵੱਧ ਦੀ ਨਕਦੀ ਕਢਵਾਉਣ 'ਤੇ ਪਾਬੰਦੀ ਲਾ ਦਿੱਤੀ ਸੀ | ਸ਼ੁੱਕਰਵਾਰ ਸਵੇਰ ਤੋਂ ਹੀ ਬਹੁਤ ਸਾਰੇ ਖਾਤਾ ਧਾਰਕ ਆਪਣਾ ਪੈਸਾ ਡੁੱਬਣ ਦੇ ਡਰ ਕਾਰਨ ਆਪਣੀ ਨਕਦੀ ਕਢਵਾਉਣ ਲਈ ਏ. ਟੀ. ਐਮਾਂ. ਅਤੇ ਯੈਸ ਬੈਂਸ ਦੀਆਂ ਸ਼ਾਖ਼ਾਵਾਂ 'ਤੇ ਵੱਡੀ ਗਿਣਤੀ 'ਚ ਪੁੱਜਣੇ ਸ਼ੁਰੂ ਹੋ ਗਏ ਸਨ |

ਪੰਜਾਬ ਸਰਕਾਰ ਵਲੋਂ ਮਹਿਲਾ ਦਿਵਸ ਸਬੰਧੀ ਸਮਾਗਮ ਰੱਦ

ਲੁਧਿਆਣਾ, 6 ਮਾਰਚ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ 7 ਤੇ 8 ਮਾਰਚ ਨੂੰ ਪੰਜਾਬ ਭਰ ਵਿਚ ਕੌਮਾਂਤਰੀ ਮਹਿਲਾ ਦਿਵਸ ਨੂੰ ਮਨਾਉਣ ਸਬੰਧੀ ਸਮਾਗਮ ਕੋਰੋਨਾ ਵਾਇਰਸ ਕਰਕੇ ਰੱਦ ਕਰ ਦਿੱਤੇ ਹਨ | ਜਾਣਕਾਰੀ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਵਿਭਾਗ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਕੌਮਾਂਤਰੀ ਮਹਿਲਾ ਦਿਸਵ ਨੂੰ ਸਮਰਪਿਤ ਦੋ ਦਿਨਾਂ ਸਮਾਗਮ ਨਾ ਕਰਨ ਦੀ ਹਦਾਇਤ ਕੀਤੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਭੀੜ ਵਾਲੇ ਸਥਾਨਾਂ 'ਤੇ ਜਾਣ ਤੋਂ ਬਚਿਆ ਜਾਵੇ ਅਤੇ ਵਾਰ-ਵਾਰ ਪਾਣੀ ਪੀਣ ਤੇ ਹੱਥ ਸਾਬਣ ਨਾਲ ਧੌਣ ਨੂੰ ਵੀ ਯਕੀਨੀ ਬਣਾਇਆ ਜਾਵੇ | ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੇ ਮਕਸਦ ਨਾਲ 7 ਤੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਜਾਣੇ ਸਨ |

ਪੰਜਾਬੀ ਫ਼ਿਲਮ ਫ਼ੈਸਟੀਵਲ ਮੁਲਤਵੀ

ਚੰਡੀਗੜ੍ਹ (ਅਜੀਤ ਬਿਊਰੋ)-ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਅੰਤਰਰਾਸ਼ਟਰੀ ਪੰਜਾਬੀ ਫ਼ਿਲਮ ਫ਼ੈਸਟੀਵਲ ਮੁਲਤਵੀ ਕਰ ਦਿੱਤਾ ਹੈ | ਇਹ ਫ਼ੈਸਲਾ ਅੱਜ ਇਥੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਦੌਰਾਨ ਲਿਆ ਗਿਆ | ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸੂਬੇ ਦੇ ਲੋਕਾਂ ਨੂੰ ਰੋਕਥਾਮ ਉਪਾਅ ਵਜੋਂ ਭੀੜ-ਭੜੱਕੇ ਵਾਲੇ ਸਥਾਨਾਂ ਤੋਂ ਦੂਰ ਰਹਿਣ ਲਈ ਇਕ ਐਡਵਾਈਜ਼ਰੀ ਜਾਰੀ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਥਿਤੀ ਆਮ ਵਾਂਗ ਹੁੰਦੇ ਹੀ ਅੰਤਰਰਾਸ਼ਟਰੀ ਫ਼ਿਲਮ ਉਤਸਵ ਸਬੰਧੀ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ |

ਅਟਾਰੀ ਤੇ ਹੁਸੈਨੀਵਾਲਾ 'ਚ ਰੀਟ੍ਰੀਟ ਸੈਰਾਮਨੀ 'ਚ ਦਰਸ਼ਕਾਂ ਦੇ ਆਉਣ ਦੀ ਮਨਾਹੀ

ਅੰਮਿ੍ਤਸਰ/ਫ਼ਿਰੋਜ਼ਪੁਰ, 6 ਮਾਰਚ (ਹਰਜਿੰਦਰ ਸਿੰਘ ਸ਼ੈਲੀ, ਜਸਵਿੰਦਰ ਸਿੰਘ ਸੰਧੂ)-ਜਾਨਲੇਵਾ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਦਿੱਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ 'ਤੇ ਪ੍ਰਸ਼ਾਸਨ ਵਲੋਂ ਭੀੜ-ਭੜੱਕੇ ਵਾਲੇ ਕਰਵਾਏ ਜਾਣ ਵਾਲੇ ਸਮੂਹ ਸਮਾਗਮ ਰੱਦ ਕੀਤੇ ਜਾ ਰਹੇ ਹਨ | ਕੋਰੋਨਾ ਵਾਇਰਸ ਦੀ ਮਾਰ ਤੋਂ ਬਚਾਅ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਵਲੋਂ ਦਿੱਤੀ ਸਲਾਹ ਦੇ ਬਾਅਦ ਹੁਣ ਅਟਾਰੀ-ਵਾਹਗਾ ਸਰਹੱਦ ਅਤੇ ਹੁਸੈਨੀਵਾਲਾ ਵਿਖੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਝੰਡਾ ਉਤਾਰਨ ਦੀ ਰਸਮ (ਰੀਟ੍ਰੀਟ ਸੈਰਾਮਨੀ) ਵਿਚ ਹੁਣ ਆਮ ਦਰਸ਼ਕ ਸ਼ਾਮਿਲ ਨਹੀਂ ਹੋ ਸਕਣਗੇ | ਬੀ. ਐਸ. ਐਫ. ਦੇ ਬੁਲਾਰੇ ਨੇ ਦੱਸਿਆ ਕਿ ਸਨਿਚਰਵਾਰ ਤੋਂ ਰੀਟ੍ਰੀਟ ਸੈਰਾਮਨੀ 'ਚ ਆਮ ਲੋਕਾਂ ਨੂੰ ਸ਼ਾਮਿਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਧਿਆਨ 'ਚ ਰੱਖਦੇ ਹੋਏ ਸਾਵਧਾਨੀ ਵਜੋਂ ਇਹ ਕਦਮ ਚੁੱਕਿਆ ਗਿਆ ਹੈ, ਕਿਉਂਕਿ ਰੀਟ੍ਰੀਟ ਸੈਰਾਮਨੀ 'ਚ ਸ਼ਾਮਿਲ ਹੋਣ ਲਈ ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਅਟਾਰੀ-ਵਾਹਗਾ ਸਰਹੱਦ ਅਤੇ ਹੁਸੈਨੀਵਾਲਾ ਵਿਖੇ ਪਹੁੰਚਦੇ ਹਨ | ਬੁਲਾਰੇ ਨੇ ਦੱਸਿਆ ਕਿ ਬੀ. ਐਸ. ਐਫ. ਵਲੋਂ ਰੋਜ਼ਾਨਾ ਝੰਡਾ ਉਤਾਰਨ ਦੀ ਰਸਮ ਆਮ ਦਰਸ਼ਕਾਂ ਦੀ ਹਾਜ਼ਰੀ ਦੇ ਬਗੈਰ ਹੀ ਜਾਰੀ ਰੱਖੀ ਜਾਵੇਗੀ |

ਬੇਅਦਬੀ ਮਾਮਲਾ

ਸੀ.ਬੀ.ਆਈ. ਵਲੋਂ ਸੁਪਰੀਮ ਕੋਰਟ 'ਚ ਰੀਵਿਊ ਪਟੀਸ਼ਨ ਦਾਇਰ

ਐੱਸ. ਏ. ਐੱਸ. ਨਗਰ, 6 ਮਾਰਚ (ਜਸਬੀਰ ਸਿੰਘ ਜੱਸੀ)-ਸੀ. ਬੀ. ਆਈ. ਵਲੋਂ ਸੁਪਰੀਮ ਕੋਰਟ 'ਚ ਰੀਵਿਊ ਪਟੀਸ਼ਨ ਦਾਇਰ ਕਰ ਕੇ 20 ਫਰਵਰੀ ਨੂੰ ਉਨ੍ਹਾਂ ਦੀ ਖ਼ਾਰਜ ਹੋਈ ਪਟੀਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ | ਸੀ. ਬੀ. ਆਈ. ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸਾਲ 2015 'ਚ ਹੋਏ ਬੇਅਦਬੀ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਵਾਪਸ ਲੈਣ ਦੀ ਪ੍ਰਵਾਨਗੀ ਦਿੱਤੀ ਗਈ ਸੀ | ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਜੀ. ਐੱਸ. ਸੇਖੋਂ ਦੀ ਅਦਾਲਤ 'ਚ ਚੱਲੀ ਅੱਜ ਦੀ ਸੁਣਵਾਈ ਦੌਰਾਨ ਸੀ. ਬੀ. ਆਈ. ਨੇ ਦੱਸਿਆ ਕਿ ਬੇਅਦਬੀ ਮਾਮਲੇ ਨਾਲ ਜੁੜੇ ਤਿੰਨ ਮਾਮਲਿਆਂ ਬਾਰੇ ਅਦਾਲਤ 'ਚ ਦਾਖ਼ਲ ਕਲੋਜ਼ਰ ਰਿਪੋਰਟ ਨੂੰ ਫ਼ਿਲਹਾਲ ਮੁਲਤਵੀ ਰੱਖਿਆ ਜਾਵੇ ਕਿਉਂਕਿ ਸੀ. ਬੀ. ਆਈ. ਵਲੋਂ ਰੀਵਿਊ ਪਟੀਸ਼ਨ ਦਾਇਰ ਕੀਤੀ ਗਈ ਹੈ | ਉੱਧਰ ਅਦਾਲਤ 'ਚ ਸ਼ਿਕਾਇਤਕਰਤਾ ਗੋਰਾ ਸਿੰਘ ਤੇ ਰਣਜੀਤ ਸਿੰਘ ਦੇ ਵਕੀਲ ਗਗਨਪ੍ਰਦੀਪ ਸਿੰਘ ਬੱਲ ਪੇਸ਼ ਹੋਏ ਅਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਉਹ ਬਾਕੀ ਰਹਿੰਦੀ ਬਹਿਸ ਅਗਲੀ ਪੇਸ਼ੀ 'ਤੇ ਕਰਨਗੇ | ਅਦਾਲਤ ਵਲੋਂ ਇਸ ਮਾਮਲੇ ਦੀ
ਅਗਲੀ ਸੁਣਵਾਈ ਲਈ 1 ਅਪ੍ਰੈਲ ਦੀ ਤਰੀਕ ਨਿਸਚਿਤ ਕੀਤੀ ਗਈ ਹੈ ਅਤੇ ਸੰਭਾਵਨਾ ਹੈ ਕਿ ਉਸ ਦਿਨ ਪੰਜਾਬ ਸਰਕਾਰ ਵਾਲੀ ਅਰਜ਼ੀ, ਜਿਸ 'ਚ ਸੀ. ਬੀ. ਆਈ. ਕੋਲੋਂ ਬੇਅਦਬੀ ਮਾਮਲੇ ਦੀਆਂ ਫਾਈਲਾਂ ਵਾਪਸ ਮੰਗੀਆਂ ਗਈਆਂ ਹਨ, ਦਾ ਨਿਪਟਾਰਾ ਵੀ ਹੋ ਜਾਵੇਗਾ। ਸੀ. ਬੀ. ਆਈ. ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪਿਛਲੇ ਜਨਵਰੀ 2019 ਵਾਲੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸੀ. ਬੀ. ਆਈ. ਵਲੋਂ 4 ਜੁਲਾਈ 2019 ਨੂੰ ਡੇਰਾ ਸਿਰਸਾ ਦੇ ਪੈਰੋਕਾਰਾਂ ਮਹਿੰਦਰਪਾਲ ਸਿੰਘ ਬਿੱਟੂ, ਸੁਖਜਿੰਦਰ ਸਿੰਘ ਸੰਨੀ ਅਤੇ ਸ਼ਕਤੀ ਸਿੰਘ ਨੂੰ ਕਲੀਨ ਚਿੱਟ ਦਿੰਦਿਆਂ ਸੀ. ਬੀ. ਆਈ. ਅਦਾਲਤ 'ਚ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ ਗਈ ਸੀ। ਉੱਧਰ ਕੁਝ ਦਿਨਾਂ ਬਾਅਦ ਮਹਿੰਦਰਪਾਲ ਸਿੰਘ ਬਿੱਟੂ ਦਾ ਜੇਲ੍ਹ 'ਚ ਹੀ ਕਤਲ ਕਰ ਦਿੱਤਾ ਗਿਆ ਸੀ।

ਕਸ਼ਮੀਰ 'ਚ ਬਰਫ਼ਾਨੀ ਤੋਦੇ ਹੇਠ ਆਉਣ ਕਾਰਨ ਪੰਜਾਬੀ ਦੀ ਮੌਤ

ਸ੍ਰੀਨਗਰ, 6 ਮਾਰਚ (ਮਨਜੀਤ ਸਿੰਘ)- ਕੇਂਦਰੀ ਕਸ਼ਮੀਰ ਦੇ ਜ਼ਿਲ੍ਹਾ ਗਾਂਦਰਬਲ ਵਿਖੇ ਉਸਾਰੀ ਹੇਠ ਬਿਜਲੀ ਪ੍ਰਾਜੈਕਟ ਤੇ ਬਰਫਾਨੀ ਤੋਦਾ ਡਿਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ ਹੈ | ਸੂਤਰਾਂ ਅਨੁਸਾਰ ਗਾਂਦਰਬਲ (ਕੰਗਨ) ਦੇ ਰਾਇਲ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਮੀਂਹ ਕਾਰਨ ਮਕਾਨ ਦੀ ਛੱਤ ਡਿਗੀ-4 ਜੀਆਂ ਦੀ ਮੌਤ

ਅੰਮਿ੍ਤਸਰ, 6 ਮਾਰਚ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਬਾਹਰੀ ਇਲਾਕੇ ਪਿੰਡ ਮੂਲੇ ਚੱਕ ਦੀ ਭਾਈ ਵੀਰ ਸਿੰਘ ਕਾਲੋਨੀ 'ਚ ਬੀਤੀ ਅੱਧੀ ਰਾਤ ਮੀਂਹ ਕਾਰਨ ਇਕ ਮਕਾਨ ਦੀ ਛੱਤ ਡਿਗਣ ਕਰ ਕੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਪਤੀ-ਪਤਨੀ ਤੋਂ ਇਲਾਵਾ ...

ਪੂਰੀ ਖ਼ਬਰ »

ਤਰਾਲ ਵਿਖੇ ਅੱਤਵਾਦੀਆਂ ਵਲੋਂ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

ਸ੍ਰੀਨਗਰ, 6 ਮਾਰਚ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਤਰਾਲ ਕਸਬੇ 'ਚ ਦੇਰ ਸ਼ਾਮ ਸ਼ੱਕੀ ਅੱਤਵਾਦੀਆਂ ਨੇ ਇਕ ਵਿਅਕਤੀ ਦੀ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਤਰਾਲ ਇਲਾਕੇ ਦੇ ਦੀਵਰ ਪਿੰਡ 'ਚ ...

ਪੂਰੀ ਖ਼ਬਰ »

ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਮੁਲਤਵੀ

ਲੁਧਿਆਣਾ (ਅਜੀਤ ਬਿਊਰੋ)-ਭਾਰਤ ਅਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੇ ਸਾਉਣੀ ਦੇ ਸਾਰੇ ਕਿਸਾਨ ਮੇਲੇ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ¢ ਕਿਸਾਨ ...

ਪੂਰੀ ਖ਼ਬਰ »

ਮੀਂਹ ਤੇ ਗੜੇਮਾਰੀ ਨਾਲ ਕਣਕਾਂ ਵਿਛੀਆਂ

• ਵਿਸ਼ੇਸ਼ ਗਿਰਦਾਵਰੀ ਦੇ ਹੁਕਮ • ਪਹਾੜਾਂ 'ਤੇ ਬਰਫ਼ਬਾਰੀ ਨਾਲ ਮੁੜ ਵਧੀ ਠੰਢ ਜਲੰਧਰ/ਮਾਨਸਾ, 6 ਮਾਰਚ (ਜਸਪਾਲ ਸਿੰਘ/ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਪੂਰੇ ਪੰਜਾਬ 'ਚ ਬੀਤੇ ਵੀਰਵਾਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੇ ਕੁਝ ਥਾਵਾਂ 'ਤੇ ...

ਪੂਰੀ ਖ਼ਬਰ »

ਨਿਰਭੈਆ ਦੇ ਦੋਸ਼ੀ ਮੁਕੇਸ਼ ਵਲੋਂ ਨਵੀਂ ਪਟੀਸ਼ਨ ਦਾਖ਼ਲ

ਨਵੀਂ ਦਿੱਲੀ, 6 ਮਾਰਚ (ਜਗਤਾਰ ਸਿੰਘ)-ਨਿਰਭੈਆ ਮਾਮਲੇ 'ਚ ਦੋਸ਼ੀ ਮੁਕੇਸ਼ ਨੇ ਸੁਪਰੀਮ ਕੋਰਟ 'ਚ ਇਕ ਨਵੀਂ ਪਟੀਸ਼ਨ ਦਾਖ਼ਲ ਕੀਤੀ ਹੈ | ਮੁਕੇਸ਼ ਨੇ ਇਹ ਪਟੀਸ਼ਨ ਵਕੀਲ ਐਮ. ਐਲ. ਸ਼ਰਮਾ ਰਾਹੀ ਦਾਖ਼ਲ ਕੀਤੀ ਹੈ | ਮੁਕੇਸ਼ ਨੇ ਆਪਣੀ ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਅਦਾਲਤ ...

ਪੂਰੀ ਖ਼ਬਰ »

ਸੰਸਦ ਮੈਂਬਰਾਂ ਦੇ ਵਿਵਹਾਰ ਦੀ ਘੋਖ ਲਈ ਬਣੇਗੀ ਕਮੇਟੀ

ਵਿਰੋਧੀ ਧਿਰਾਂ ਨੇ ਮੁਅੱਤਲੀ ਨੂੰ 'ਅਨੁਪਾਤਹੀਣ' ਕਰਾਰ ਦਿੱਤਾ ਨਵੀਂ ਦਿੱਲੀ, 6 ਮਾਰਚ (ਉਪਮਾ ਡਾਗਾ ਪਾਰਥ)-ਲੋਕ ਸਭਾ ਦੇ 7 ਮੈਂਬਰਾਂ ਦੀ ਮੁਅੱਤਲੀ ਦੇ ਮੁੱਦੇ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਅੰਦਰ-ਬਾਹਰ ਸਰਗਰਮੀ ਵਧਾਈ ਰੱਖੀ | ਜਿਥੇ ਮੁਅੱਤਲ ਸੰਸਦ ਮੈਂਬਰ, ਸੰਸਦ ਦੇ ...

ਪੂਰੀ ਖ਼ਬਰ »

ਸੋਨੀਆ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਿਪਟਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਅਤੇ ਪੂਰੀ ਤਿਆਰੀ ਰੱਖਣ | ਪੰਜਾਬ, ਮੱਧ ...

ਪੂਰੀ ਖ਼ਬਰ »

ਦੁਨੀਆ ਭਰ 'ਚ 3300 ਤੋਂ ਵੱਧ ਮੌਤਾਂ

ਬੀਜਿੰਗ, 6 ਮਾਰਚ (ਏਜੰਸੀ)- ਚੀਨ ਸਮੇਤ ਵਿਸ਼ਵ ਦੇ ਕਰੀਬ 85 ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਹੁਣ ਤੱਕ 3300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦਕਿ 1 ਲੱਖ ਦੇ ਕਰੀਬ ਲੋਕ ਇਸ ਵਾਇਰਸ ਤੋਂ ਪੀੜਤ ਹਨ | ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੇਸ਼ਾਂ ਨੂੰ ...

ਪੂਰੀ ਖ਼ਬਰ »

'ਸਹੀ ਕੰਮ' ਕਰਨ ਵਾਲਿਆਂ ਨਾਲ ਨਫ਼ਰਤ ਕਰ ਰਹੇ ਹਨ 'ਸਹੀ ਗੱਲ' ਕਰਨ ਵਾਲੇ-ਮੋਦੀ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸਰਕਾਰ ਦੇ ਨਵੇਂ ਨਾਗਰਿਕਤਾ ਕਾਨੂੰਨ ਅਤੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਸਮਾਪਤ ਕਰਨ ਵਰਗੇ ਫ਼ੈਸਲਿਆਂ ਦੀ ਅਲੋਚਨਾ ਕਰਨ ਵਾਲਿਆਂ 'ਤੇ ਤੰਨਜ਼ ਕੱਸਿਆ | ਉਨ੍ਹਾਂ ...

ਪੂਰੀ ਖ਼ਬਰ »

ਈ.ਡੀ. ਵਲੋਂ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਘਰ 'ਚ ਛਾਪਾ

ਮੁੰਬਈ, 6 ਮਾਰਚ (ਏਜੰਸੀ)-ਹਵਾਲਾ ਰਾਸ਼ੀ ਦੇ ਮਾਮਲੇ ਵਿਚ ਅੱਜ ਯੈੱਸ ਬੈਂਕ ਦੇ ਨਿਰਮਾਤਾ ਰਾਣਾ ਕਪੂਰ ਦੇ ਮੁੰਬਈ ਵਿਖੇ ਸਥਿਤ ਘਰ ਵਿਚ ਇਨਫੋਰਸਮੈਂਟ ਵਿਭਾਗ ਵਲੋਂ ਛਾਪਾ ਮਾਰਿਆ ਗਿਆ | ਇਸ ਸਬੰਧੀ ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ...

ਪੂਰੀ ਖ਼ਬਰ »

ਸੈਂਸੈਕਸ 894 ਅੰਕਾਂ ਦੀ ਭਾਰੀ ਗਿਰਾਵਟ ਨਾਲ ਬੰਦ

ਮੁੰਬਈ, 6 ਮਾਰਚ (ਏਜੰਸੀ)- ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਦੇ ਵਿਚਕਾਰ ਵਿਸ਼ਵ ਦੇ ਬਾਜ਼ਾਰਾਂ 'ਚ ਬਿਕਵਾਲੀ ਦਾ ਸਿਲਸਿਲਾ ਚੱਲਣ ਨਾਲ ਇਥੇ ਮੁੰਬਈ ਸ਼ੇਅਰ ਬਾਜ਼ਾਰ ਦੇ ਸੈਂਸੈਕਸ 'ਚ 894 ਅੰਕਾਂ ਦੀ ਭਾਰੀ ਗਿਰਾਵਟ ਆਈ | ਮੁੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX