ਤਾਜਾ ਖ਼ਬਰਾਂ


ਤਰਨਤਾਰਨ ’ਚ ਐਨ.ਆਈ.ਏ.ਦੀ ਕਾਰਵਾਈ ਤੋਂ ਖਫ਼ਾ ਸੁਨਾਮ ਦੇ ਵਕੀਲਾਂ ਨੇ ਕੰਮਕਾਜ ਕੀਤਾ ਠੱਪ
. . .  2 minutes ago
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਤਰਲੋਕ ਸਿੰਘ ਭੰਗੂ ਦੀ ਅਗਵਾਈ ਵਿਚ ਐਨ.ਆਈ.ਏ.ਵਲੋਂ ਤਰਨਤਾਰਨ ਦੇ ਵਕੀਲ ਦੇ ਘਰ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ਦੇ ਵਿਰੋਧ...
ਫਰਾਂਸ ਦੀ ਸਟੈਫਨੀ ਫਰਾਪਾਰਟ ਬਣੇਗੀ ਫੀਫਾ ਪੁਰਸ਼ ਵਿਸ਼ਵ ਕੱਪ ਦੀ ਪਹਿਲੀ ਮਹਿਲਾ ਰੈਫਰੀ
. . .  26 minutes ago
ਅਲ ਖੋਰ (ਕਤਰ), 30 ਨਵੰਬਰ -ਇਤਿਹਾਸ ਰਚਿਆ ਜਾਵੇਗਾ ਜਦੋਂ ਕੋਸਟਾ ਰੀਕਾ 1 ਦਸੰਬਰ ਨੂੰ ਅਲ ਬੈਤ ਸਟੇਡੀਅਮ ਵਿਚ ਜਰਮਨੀ ਦਾ ਸਾਹਮਣਾ ਕਰੇਗਾ। ਫਰਾਂਸ ਦੀ ਸਟੈਫਨੀ ਫਰੈਪਾਰਟ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਮੈਚ ਰੈਫਰੀ ਕਰਨ ਵਾਲੀ...
ਭਾਰਤੀ ਹੱਥ ਕਰਨਗੇ ਵਿਸ਼ਵ ਪੱਧਰੀ ਰੇਲ ਗੱਡੀਆਂ ਦਾ ਡਿਜ਼ਾਈਨ ਅਤੇ ਨਿਰਮਾਣ-ਅਸ਼ਵਿਨੀ ਵੈਸ਼ਨਵ
. . .  48 minutes ago
ਨਵੀਂ ਦਿੱਲੀ, 30 ਨਵੰਬਰ-ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਰੇਲਾਂ ਦਾ ਮਤਲਬ ਹੈ ਕਿ ਤੁਹਾਨੂੰ ਜਾਪਾਨ, ਜਰਮਨੀ ਅਤੇ ਫਰਾਂਸ ਜਾਣਾ ਪਵੇਗਾ। ਪ੍ਰਧਾਨ ਮੰਤਰੀ ਨੇ ਬਹੁਤ ਸਪੱਸ਼ਟ ਨਿਰਦੇਸ਼ ਦਿੱਤੇ ਕਿ ਭਾਰਤੀ ਦਿਮਾਗ ਵਿਸ਼ਵ ਪੱਧਰੀ ਰੇਲ ਗੱਡੀਆਂ ਨੂੰ...
ਧੁੰਦ ਕਾਰਨ ਵਾਪਰੇ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਤਿੰਨ ਜ਼ਖ਼ਮੀ
. . .  47 minutes ago
ਕੁੱਲਗੜ੍ਹੀ, 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨੇੜੇ ਸੰਘਣੀ ਧੁੰਦ ਕਾਰਨ ਇਕ ਸਵਿਫ਼ਟ ਕਾਰ ਅਤੇ ਟਰਾਲੇ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਉਸ ਦੇ...
ਸ਼ਹੀਦ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮਾਰਚ ਕੱਢਿਆ
. . .  about 1 hour ago
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾਂ...
ਲੁਧਿਆਣਾ 'ਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਦੁਕਾਨਦਾਰ ਤੋਂ ਦੋ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ
. . .  about 1 hour ago
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਮੋਬਾਈਲ ਅਤੇ ਮਨੀ ਤਬਦੀਲ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਤੋਂ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸੇਖੇਵਾਲ ਰੋਡ ਸਥਿਤ...
2 ਕਰੋੜ ਦੀ ਆਬਾਦੀ 'ਚੋਂ 1.35 ਕਰੋੜ ਨਾਗਰਿਕਾਂ ਨੂੰ ਸਾਡੀ ਪੁਨਰ-ਵਿਕਾਸ ਯੋਜਨਾ ਦਾ ਹੋਵੇਗਾ ਲਾਭ-ਹਰਦੀਪ ਪੁਰੀ
. . .  about 1 hour ago
ਨਵੀਂ ਦਿੱਲੀ, 30 ਨਵੰਬਰ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਬਿਨਾਂ ਘਰ ਵਾਲਿਆਂ ਲਈ 10 ਲੱਖ ਲਾਭਪਾਤਰੀ ਹੋਣਗੇ। ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਪ੍ਰਧਾਨ ਮੰਤਰੀ ਉਦੈ ਨੇ ਲਗਭਗ 50,000 ਲੋਕਾਂ ਨੂੰ ਲਾਭ ਪਹੁੰਚਾਇਆ ਹੈ। 2 ਕਰੋੜ...
ਸਰਹੱਦ 'ਤੇ ਘੁਸਪੈਠ ਦੀਆਂ ਸੱਤ ਕੋਸ਼ਿਸ਼ਾਂ ਨੂੰ ਬੀ.ਐਸ.ਐਫ. ਨੇ ਕੀਤਾ ਨਾਕਾਮ-ਡੀ.ਜੀ., ਬੀ.ਐਸ.ਐਫ.
. . .  54 minutes ago
ਸ੍ਰੀਨਗਰ, 30 ਨਵੰਬਰ-ਬੀ.ਐਸ.ਐਫ. ਦੇ ਆਈ.ਜੀ. ਡੀ.ਕੇ. ਬੂਰਾ ਨੇ ਕਿਹਾ ਕਿ ਬੀ.ਐਸ.ਐਫ. ਨੇ ਗੁਆਂਢੀ ਖੇਤਰਾਂ ਦੇ ਕਈ ਯਤਨਾਂ ਦੇ ਬਾਵਜੂਦ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਸਰਹੱਦਾਂ ਨੂੰ ਘਟਨਾਵਾਂ ਤੋਂ ਮੁਕਤ ਰੱਖਿਆ...
2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ
. . .  about 1 hour ago
ਸਿਓਲ, 30 ਨਵੰਬਰ-ਜੁਆਇੰਟ ਚੀਫ਼ ਆਫ਼ ਸਟਾਫ ਦੇ ਹਵਾਲੇ ਨਾਲ ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ 2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ ਵਿਚ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤਣ ਲਈ ਦਿੱਤਾ 220 ਦੌੜਾਂ ਦਾ ਟੀਚਾ
. . .  about 1 hour ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਜੇ ਤੇ ਆਖ਼ਰੀ ਇਕ ਦਿਨਾਂ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਦੀ ਪੂਰੀ ਟੀਮ 219 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 220 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ...
ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਕੀਤਾ ਅਭਿਆਸ ਸੁਦਰਸ਼ਨ ਪ੍ਰਹਾਰ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਅਭਿਆਸ ਸੁਦਰਸ਼ਨ ਪ੍ਰਹਾਰ ਕੀਤਾ। ਭਾਰਤੀ ਫ਼ੌਜਜ ਦੇ ਅਧਿਕਾਰੀ ਅਨੁਸਾਰ ਇਹ ਅਭਿਆਸ ਬਲ ਗੁਣਕ ਦੇ ਏਕੀਕਰਣ ਅਤੇ ਨਵੀਂ ਲੜਾਈ ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਅਭਿਆਸ ਕਰ ਕੇ ਲੜਾਈ ਸ਼ਕਤੀ ਦੇ ਸਹਿਯੋਗੀ...
ਕਰਨਾਟਕ:ਡਾਕਟਰਾਂ ਨੇ ਮਰੀਜ਼ ਦੇ ਸਰੀਰ 'ਚੋਂ ਕੱਢੇ 181 ਸਿੱਕੇ
. . .  about 2 hours ago
ਬਾਗਲਕੋਟ, 30 ਨਵੰਬਰ-ਕਰਨਾਟਕ ਦੇ ਬਾਗਲਕੋਟ ਦੇ ਹਨਗਲ ਸ਼੍ਰੀ ਕੁਮਾਰੇਸ਼ਵਰ ਹਸਪਤਾਲ ਅਤੇ ਖੋਜ ਕੇਂਦਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮਰੀਜ਼ ਦੇ ਸਰੀਰ 'ਚੋਂ ਆਪ੍ਰੇਸ਼ਨ ਕਰ ਕੇ 187 ਸਿੱਕੇ ਕੱਢੇ ਹਨ ਜੋ ਉਲਟੀਆਂ ਅਤੇ ਪੇਟ ਵਿਚ ਬੇਅਰਾਮੀ...
ਦਿੱਲੀ 'ਚ ਹਵਾਦੀ ਦੀ ਗੁਣਵੱਤਾ ਅੱਜ ਵੀ ਬਹੁਤ ਮਾੜੀ ਸ਼੍ਰੇਣੀ 'ਚ ਦਰਜ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਵਿਚ ਸਰਦੀਆਂ ਦੀ ਸ਼ੁਰੂਆਤ ਅਤੇ ਹਵਾ ਦੀ ਵਿਗੜਦੀ ਹੋਈ ਗੁਣਵੱਤਾ ਨੇ ਰਾਸ਼ਟਰੀ ਰਾਜਧਾਨੀ ਨੂੰ ਅੱਜ ਸਵੇਰੇ ਧੁੰਦ ਦੀ ਇਕ ਪਰਤ ਵਿਚ ਢੱਕ ਲਿਆ ਗਿਆ ਹੈ। ਰਾਸ਼ਟਰੀ ਰਾਜਧਾਨੀ...
ਭਾਰਤ ਨੇ ਜੈਵਿਕ ਗੈਰ-ਬਾਸਮਤੀ ਚੌਲਾਂ 'ਤੇ ਹਟਾਈ ਨਿਰਯਾਤ ਪਾਬੰਦੀ
. . .  about 3 hours ago
ਨਵੀਂ ਦਿੱਲੀ, 30 ਨਵੰਬਰ -ਭਾਰਤ ਨੇ ਟੁੱਟੇ ਹੋਏ ਚੌਲਾਂ ਸਮੇਤ ਜੈਵਿਕ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ। ਸਤੰਬਰ ਦੇ ਸ਼ੁਰੂ ਵਿਚ, ਭਾਰਤ ਨੇ ਟੁੱਟੇ ਹੋਏ ਚੌਲਾਂ...
ਯੂ.ਪੀ: ਬੱਸ ਅਤੇ ਟਰੱਕ ਦੀ ਟੱਕਰ 'ਚ 6 ਮੌਤਾਂ, 15 ਜ਼ਖਮੀ
. . .  about 3 hours ago
ਬਹਿਰਾਇਚ, 30 ਨਵੰਬਰ-ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਤੱਪੇ ਸਿਪਾਹ ਖੇਤਰ 'ਚ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਸਟੇਸ਼ਨ ਹਾਊਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ...
ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ ਦਿਹਾਂਤ
. . .  about 3 hours ago
ਨਵੀਂ ਦਿੱਲੀ, 30 ਨਵੰਬਰ-ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਹੇਬਲ ਸ਼ਮਸ਼ਾਨਘਾਟ, ਬੈਂਗਲੁਰੂ ਵਿਖੇ...
ਹਰਿਆਣਾ:13 ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫਤਾਰ
. . .  about 3 hours ago
ਅੰਬਾਲਾ, 30 ਨਵੰਬਰ-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਬਾਲਾ ਵਿਚ 13 ਕੁਇੰਟਲ ਅਤੇ 14 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੂਰਾ ਪੋਸਤ ਰਾਜਸਥਾਨ ਤੋਂ ਲਿਆਂਦੀ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:30 ਓਵਰਾਂ ਬਾਅਦ ਭਾਰਤ 135/5
. . .  about 3 hours ago
ਖਮਾਣੋਂ ਪੁਲਿਸ ਵਲੋਂ ਪਿੰਡ ਜਟਾਣਾ ਉੱਚਾ ਵਿਖੇ ਮਾੜੇ ਅਨਸਰਾਂ ਖ਼ਿਲਾਫ਼ ਘਰ ਘਰ ਤਲਾਸ਼ੀ
. . .  about 4 hours ago
ਜਟਾਣਾ ਉੱਚਾ, 30 ਨਵੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਵਲੋਂ ਅੱਜ ਵੱਡੇ ਤੜਕੇ ਛਾਪੇਮਾਰੀ ਕਰ ਕੇ ਪਿੰਡ ਜਟਾਣਾ ਉੱਚਾ ਵਿਖੇ ਵਿੱਚ ਘਰ ਘਰ ਦੀ ਤਲਾਸ਼ੀ ਲਈ ਗਈ।ਸਬ ਡਵੀਜ਼ਨ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ 'ਚ ਐਸ.ਐਚ.ਓ. ਖਮਾਣੋਂ ਸਬ ਇੰਸਪੈਕਟਰ...
ਐਨ.ਡੀ.ਟੀ.ਵੀ. ਦੇ ਸਹਿ-ਸੰਸਥਾਪਕ ਪ੍ਰਣਯ ਰਾਏ ਅਤੇ ਪਤਨੀ ਵਲੋਂ ਐਨ.ਡੀ.ਟੀ.ਵੀ. ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫ਼ਾ
. . .  about 4 hours ago
ਨਵੀਂ ਦਿੱਲੀ, 30 ਨਵੰਬਰ-ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ, ਚੈਨਲ ਨਵੀਂ ਦਿੱਲੀ ਟੈਲੀਵਿਜ਼ਨ (ਐਨ.ਡੀ.ਟੀ.ਵੀ.) ਦੇ ਸੰਸਥਾਪਕ ਅਤੇ ਪ੍ਰਮੋਟਰ, ਨੇ ਐਨ.ਡੀ.ਟੀ.ਵੀ. ਦੇ ਪ੍ਰਮੋਟਰ ਸਮੂਹ ਵਾਹਨ, ਆਰ.ਆਰ.ਪੀ.ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਬੋਰਡ ਦੇ ਨਿਰਦੇਸ਼ਕ...
ਰੂਸ 'ਚ ਵਿਗਿਆਨੀਆਂ ਨੇ 48,500 ਸਾਲ ਪੁਰਾਣਾ ਜ਼ੋਂਬੀ ਵਾਇਰਸ ਮੁੜ ਕੀਤਾ ਸੁਰਜੀਤ
. . .  about 2 hours ago
ਮਾਸਕੋ, 30 ਨਵੰਬਰ -ਫਰਾਂਸ ਦੇ ਵਿਗਿਆਨੀਆਂ ਨੇ ਹੁਣ ਤੱਕ ਰੂਸ ਵਿਚ ਇੱਕ ਜੰਮੀ ਹੋਈ ਝੀਲ ਦੇ ਹੇਠਾਂ ਦੱਬੇ ਹੋਏ 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਨੂੰ ਮੁੜ ਸੁਰਜੀਤ ਕੀਤਾ ਹੈ।ਨਿਊਯਾਰਕ ਪੋਸਟ ਦੇ ਅਨੁਸਾਰ, ਫਰਾਂਸੀਸੀ ਵਿਗਿਆਨੀਆਂ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  about 4 hours ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  1 day ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 24 ਫੱਗਣ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਤੇਜ਼ ਹਨੇਰੀ-ਝੱਖੜ ਨੇ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛਾਈ

ਕੋਟਲੀ ਸੂਰਤ ਮੱਲ੍ਹੀ, 6 ਮਾਰਚ (ਕੁਲਦੀਪ ਸਿੰਘ ਨਾਗਰਾ)-ਬੀਤੀ ਰਾਤ ਚੱਲੇ ਤੇਜ਼ ਹਨੇਰੀ ਝੱਖੜ ਤੇ ਮੀਂਹ ਕਰ ਕੇ ਜਿਥੇ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ 24 ਘੰਟੇ ਫੀਡਰਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਤ ਹੋਈ ਹੈ, ਜਦੋਂ ਕਿ ਅਸਮਾਨੀ ਨਾਲ ਕਈ ਬਿਜਲੀ ਦੇ ਮੀਟਰ ਸੜ੍ਹ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਿਸਾਨ ਆਗੂ ਕਾਮਰੇਡ ਮਨਜੀਤ ਸਿੰਘ ਰਾਉਵਾਲ, ਸਾਬਕਾ ਸਰਪੰਚ ਗੁਰਮੇਜ਼ ਸਿੰਘ ਕੁਹਾਲੀ, ਸੁਖਦੇਵ ਸਿੰਘ ਮੰਮਣ, ਹਰਭਜਨ ਸਿੰਘ ਰਾਉਵਾਲ ਸਮੇਤ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਚੱਲੇ ਤੇਜ਼ ਹਨੇਰੀ ਝੱਖੜ ਨੇ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛਾ ਦਿੱਤੀ ਹੈ, ਜਦੋਂ ਕਿ ਗਰਮੀ ਦੇ ਮੌਸਮ ਲਈ ਬੀਜੀਆਂ ਸਬਜੀਆਂ ਤੇ ਸ਼ਰੋਂ ਦੀ ਫ਼ਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਇਸ ਵਾਰ ਬੇਮੌਸਮੀ ਬਰਸਾਤ ਕਰ ਕੇ ਕਣਕ ਦੀ ਫ਼ਸਲ ਦੀ ਸਮੇਂ ਸਿਰ ਬਿਜਾਈ ਨਹੀਂ ਹੋਈ ਤੇ ਹੁਣ ਫਿਰ ਬਰਸਾਤ ਤੇ ਤੇਜ਼ ਹਨੇਰੀ-ਝੱਖੜ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰਦਿਆਂ ਫ਼ਸਲ ਜ਼ਮੀਨ 'ਤੇ ਵਿਛਾ ਦਿੱਤੀ ਹੈ, ਜਿਸ ਕਰਕੇ ਕਣਕ ਦੀ ਫ਼ਸਲ ਦਾ ਝਾੜ ਘਟਣ ਦਾ ਕਿਸਾਨਾਂ ਨੂੰ ਡਰ ਸਤਾ ਰਿਹਾ ਹੈ | ਇਸੇ ਤਰ੍ਹਾਂ ਕੋਟਲੀ ਸੂਰਤ ਮੱਲ੍ਹੀ ਸਮੇਤ ਨੇੜਲੇ ਪਿੰਡ ਦੇ ਖਪਤਕਾਰਾਂ ਨੇ ਦੱਸਿਆ ਕਿ ਬੀਤੀ ਰਾਤ ਅਸਮਾਨੀ ਬਿਜਲੀ ਨਾਲ ਉਨ੍ਹਾਂ ਦੇ ਬਿਜਲੀ ਦੇ ਮੀਟਰ ਸੜ੍ਹ ਗਏ ਹਨ, ਜਦੋਂ ਕਿ ਕੁਝ ਬਿਜਲੀ ਦੇ ਟਰਾਂਸਫਾਰਮਰ ਤੇ ਯੰਤਰ ਵੀ ਪ੍ਰਭਾਵਿਤ ਹੋਏ ਹਨ |

ਗੜ੍ਹੇਮਾਰੀ ਅਤੇ ਮੀਂਹ ਨੇ ਕੀਤਾ ਕਣਕ ਦੀ ਫ਼ਸਲ ਦਾ ਨੁਕਸਾਨ

ਪੁਰਾਣਾ ਸ਼ਾਲਾ, 6 ਮਾਰਚ (ਅਸ਼ੋਕ ਸ਼ਰਮਾ)-ਬੀਤੀ ਰਾਤ ਪਏ ਬੇਮੌਸਮੀ ਮੀਂਹ ਨੇ ਕਣਕ ਦੀ ਖੜ੍ਹੀ ਪੱਕੀ ਫ਼ਸਲ ਨੂੰ ਬੇਹੱਦ ਨੁਕਸਾਨ ਪਹੁੰਚਾਇਆ | ਰਾਤ 9 ਅਤੇ 10 ਵਜੇ ਦੇ ਦਰਮਿਆਨ ਗੜੇ੍ਹਮਾਰੀ, ਮੀਂਹ ਅਤੇ ਤੇਜ਼ ਹਵਾ ਕਾਰਨ ਜ਼ਿਲੇ੍ਹ ਦੇ ਬਹੁਤ ਸਾਰੇ ਪਿੰਡਾਂ ਅੰਦਰ ਕਰੀਬ ਤਿੰਨ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਡੀ.ਸੀ. ਦਫ਼ਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ-ਦਿੱਤੀਆਂ ਗਿ੍ਫ਼ਤਾਰੀਆਂ

ਗੁਰਦਾਸਪੁਰ, 6 ਮਾਰਚ (ਭਾਗਦੀਪ ਸਿੰਘ ਗੋਰਾਇਆ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਡੀ.ਸੀ ਦਫ਼ਤਰ ਸਾਹਮਣੇ ਕੀਤੇ ਰੋਸ ਪ੍ਰਦਰਸ਼ਨ ਦੇ ਤਹਿਤ ਗੁਰਦਾਸਪੁਰ ਵਿਖੇ ਵੀ ਆਂਗਣਵਾੜੀ ਵਰਕਰ ਹੈਲਪਰਾਂ ਨੇ ਹੱਥਾਂ ਵਿਚ ਬੈਨਰ ...

ਪੂਰੀ ਖ਼ਬਰ »

ਅੰਮੂ ਚੀਮਾ ਤੇ ਗਗਨ ਚੀਮਾ ਦੀ ਅਗਵਾਈ ਵਿਚ 5 ਅਪ੍ਰੈਲ ਦੇ ਧਰਨੇ ਨੂੰ ਲੈ ਕੇ ਯੂਥ ਵਰਕਰਾਂ ਦੀ ਹੋਈ ਵਿਸ਼ਾਲ ਮੀਟਿੰਗ

ਬਟਾਲਾ, 6 ਮਾਰਚ (ਕਾਹਲੋਂ)-ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੀ ਗਈ ਵਾਅਦਾਖਿਲਾਫ਼ੀ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਪੂਰੇ ਪੰਜਾਬ ਵਿਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਗੁਰਦਾਸਪੁਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਐਾਬੂਲੈਂਸਾਂ ਦੀ ਗਿਣਤੀ 242 ਤੋਂ ਵਧਾ ਕੇ 400 ਕੀਤੀ ਜਾਵੇਗੀ-ਚੇਅਰਮੈਨ ਚੀਮਾ

ਬਟਾਲਾ, 6 ਮਾਰਚ (ਕਾਹਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ 108 ਐਾਬੂਲੈਂਸ ਰਾਹੀਂ ਸੂਬੇ ਵਿਚ ਐਾਬੂਲੈਂਸ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਉਨ੍ਹਾਂ ਦੇ ਦਰਾਂ 'ਤੇ ਫੌਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਵਿਅਕਤੀ ਗੰਭੀਰ ਜ਼ਖ਼ਮੀ

ਧਾਰੀਵਾਲ, 6 ਮਾਰਚ (ਸਵਰਨ ਸਿੰਘ)-ਇੱਥੋਂ ਨਜ਼ਦੀਕ ਪਿੰਡ ਤਰੀਜਾ ਨਗਰ ਨੇੜੇ ਨੈਸ਼ਨਲ ਹਾਈਵੇ 'ਤੇ ਸੜਕ ਦੁਰਘਟਨਾ ਵਿਚ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੱਬੂ ਵਾਸੀ ਪਿੰਡ ਸੋਹਲ ਸੜਕ 'ਤੇ ਪੈਦਲ ਜਾ ਰਿਹਾ ਸੀ ਕਿ ...

ਪੂਰੀ ਖ਼ਬਰ »

ਐਸ.ਐਸ. ਬਾਜਵਾ ਮੈਮੋਰੀਅਲ ਸਕੂਲ ਕਾਦੀਆਂ

ਬਟਾਲਾ, 6 ਮਾਰਚ (ਕਾਹਲੋਂ)-ਕਾਦੀਆਂ ਇਲਾਕੇ ਦੇ ਵਿਦਿਅਕ ਖੇਤਰ ਵਿਚ ਵੱਖਰੀ ਪਛਾਣ ਰੱਖਣ ਵਾਲਾ ਐਸ.ਐਸ. ਬਾਜਵਾ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੇ ਡਾਇਰੈਕਟਰ ਸ੍ਰੀ ਮਨੋਹਰ ...

ਪੂਰੀ ਖ਼ਬਰ »

6 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਗਿ੍ਫ਼ਤਾਰ

ਦੀਨਾਨਗਰ, 6 ਮਾਰਚ (ਸੰਧੂ/ ਸੋਢੀ/ ਸ਼ਰਮਾ)-ਦੀਨਾਨਗਰ ਪੁਲਿਸ ਨੇ ਇਕ ਮਹਿਲਾ ਨੂੰ 6 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾਨਗਰ ਥਾਣੇ ਦੇ ਐੱਸ.ਐੱਚ.ਓ. ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਐੱਸ.ਆਈ. ...

ਪੂਰੀ ਖ਼ਬਰ »

ਕਾਰ ਸਵਾਰ 4 ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਦਿਹਾੜੀਦਾਰ ਨੌਜਵਾਨ ਦੀ ਕੀਤੀ ਲੁੱਟ

ਕਲਾਨੌਰ, 6 ਮਾਰਚ (ਪੁਰੇਵਾਲ / ਕਾਹਲੋਂ)-ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਖੇਤਰ 'ਚੋਂ ਕਾਰ ਸਵਾਰ 4 ਲੁਟੇਰਿਆਂ ਵਲੋਂ ਚਿੱਟੇ ਦਿਨ ਪਿਸਤੌਲ ਦੀ ਨੋਕ 'ਤੇ ਸਥਾਨਕ ਕਸਬਾ ਵਾਸੀ ਮਿਹਨਤੀ ਦਿਹਾੜੀਦਾਰ ਨੌਜਵਾਨ ਕੋਲੋਂ 600 ਰੁਪਏ ਨਕਦੀ ਤੇ ਮੋਬਾਈਲ ਖੋਹਣ ਦਾ ...

ਪੂਰੀ ਖ਼ਬਰ »

'ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦਾ ਉਦਘਾਟਨ ਭਲਕੇ

ਬਟਾਲਾ, 6 ਮਾਰਚ (ਕਾਹਲੋਂ)-ਸਥਾਨਕ ਹਾਈਵੇ ਨੇੜੇ ਫਲਾਈਓਵਰ ਪੁਲ ਗੋਖੂਵਾਲ ਬਾਈਪਾਸ 'ਤੇ ਨਵੇਂ ਖੁੱਲ੍ਹੇ ਸਕੂਲ 'ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਵਿਖੇ ਬਟਾਲਾ ਦਾ ਉਦਘਾਟਨ 8 ਮਾਰਚ ਨੂੰ ਸਵੇਰੇ 11 ਵਜੇ ਹੋਵੇਗਾ | ਸਕੂਲ ਦੇ ਸੰਸਥਾਪਕ ਅਤੇ ਚੇਅਰਮੈਨ ਬੂਟਾ ਸਿੰਘ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਗੁਰਦਾਸਪੁਰ ਦੀ ਰੈਲੀ ਇਤਿਹਾਸਕ ਹੋਵੇਗੀ-ਅਕਾਲੀ ਆਗੂ

ਫਤਹਿਗੜ੍ਹ ਚੂੜੀਆਂ, 6 ਮਾਰਚ (ਧਰਮਿੰਦਰ ਸਿੰਘ ਬਾਠ)-ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਤਹਿਤ 5 ਅਪ੍ਰੈਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਗੁਰਦਾਸਪੁਰ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ ਅਤੇ ਹਲਕਾ ਇੰਚਾਰਜ ਰਵੀਕਰਨ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼: - ਪਿ੍ੰਸੀਪਲ ਪਿ੍ਤਪਾਲ ਕੌਰ

ਕੋਟਲੀ ਸੂੁਰਤ ਮੱਲ੍ਹੀ-ਸੇਵਾ-ਮੁਕਤ ਪਿ੍ੰਸੀਪਲ ਪਿ੍ਤਪਾਲ ਕੌਰ ਦਾ ਜਨਮ ਬਾਊ ਸੂਰਤ ਸਿੰਘ ਦੇ ਗ੍ਰਹਿ ਮਾਤਾ ਵੀਰਮ ਕੌਰ ਦੀ ਕੁੱਖੋ 1947 'ਚ ਪਿੰਡ ਗਾਜੀਨੰਗਲ 'ਚ ਹੋਇਆ | ਉਨ੍ਹਾਂ ਮੁੱਢਲੀ ਸਿੱਖਿਆ ਸ਼ਹੀਦ ਲਛਮਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ ਤੇ ...

ਪੂਰੀ ਖ਼ਬਰ »

ਠੇਕੇਦਾਰ ਕਸ਼ਮੀਰ ਸਿੰਘ ਮਿਸ਼ਰਪੁਰਾ ਦਾ ਦਿਹਾਂਤ

ਬਟਾਲਾ, 6 ਮਾਰਚ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਠੇਕੇਦਾਰ ਕਸ਼ਮੀਰ ਸਿੰਘ ਮਿਸ਼ਰਪੁਰਾ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ...

ਪੂਰੀ ਖ਼ਬਰ »

ਬਟਾਲਾ ਕਾਲਜ ਬੁਲ੍ਹੋਵਾਲ ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 6 ਮਾਰਚ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਏ. ਸਮੈਸਟਰ ਪਹਿਲਾ ਦੇ ਨਤੀਜੇ 'ਚ ਬਟਾਲਾ ਕਾਲਜ ਬੁਲੋਵਾਲ (ਨੇੜੇ ਅਲੀਵਾਲ) ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਚੇਅਰਮੈਨ ਬਿਕਰਮਜੀਤ ਸਿੰਘ ਬਾਠ ਨੇ ਦੱਸਿਆ ਕਿ ਕਾਲਜ ਦੇ ਸਾਰੇ ...

ਪੂਰੀ ਖ਼ਬਰ »

ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਬਟਾਲਾ, 6 ਮਾਰਚ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਪਿ੍ੰ: ਡਾ. ਪ੍ਰੋ: ਨੀਰੂ ਚੱਢਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾ. ਰਿਤੂ ਗੋਸਵਾਮੀ ਮੁਖੀ ਬੋਟਨੀ ਵਿਭਾਗ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ

ਅੰਮਿ੍ਤਸਰ, 6 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2019 'ਚ ਲਈਆਂ ਗਈਆ ਬੀ. ਐਸ. ਸੀ. ਫੈਸ਼ਨ ਡਿਜ਼ਾਇਨਿੰਗ ਸਮੈਸਟਰ ਪਹਿਲਾ, ਬੀ. ਐਸ. ਸੀ. ਆਈ. ਟੀ. ਸਮੈਸਟਰ ਤੀਜਾ, ਬੀ. ਏ. ਫਾਈਨ ਆਰਟਸ ਸਮੈਸਟਰ ਪਹਿਲਾ, ਐਡਵਾਂਸ ਡਿਪਲੋਮਾ ਇਨ ਡਰੈਸ ...

ਪੂਰੀ ਖ਼ਬਰ »

ਪ੍ਰਧਾਨ ਦੀ ਚੋਣ ਨੰੂ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਮੀਟਿੰਗ

ਗੁਰਦਾਸਪੁਰ, 6 ਮਾਰਚ (ਆਲਮਬੀਰ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਨੰੂ ਲੈ ਕੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਸਾਲ 2020 ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਨੰੂ ਲੈ ਕੇ ਐਡਵੋਕੇਟ ...

ਪੂਰੀ ਖ਼ਬਰ »

ਸ. ਸ. ਸ. ਸਕੂਲ ਦਿਆਲਗੜ੍ਹ ਦਾ ਸਾਲਾਨਾ ਇਨਾਮ ਵੰਡ ਸਮਾਗਮ ਹੋਇਆ

ਬਟਾਲਾ, 6 ਮਾਰਚ (ਕਾਹਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ੍ਹ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਹਰਭਜਨ ਸਿੰਘ ਬਾਜਵਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ੳੱੁਘੇ ਸਮਾਜ ਸੇਵੀ ਡਾ. ਸੁਖਬੀਰ ਕੌਰ ਨੇ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਵਲੋਂ ਸੰਗਰੂਰ ਵਿਖੇ 15 ਨੰੂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

ਗੁਰਦਾਸਪੁਰ, 6 ਮਾਰਚ (ਸੁਖਵੀਰ ਸਿੰਘ ਸੈਣੀ)-ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 15 ਮਾਰਚ ਨੰੂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਅਧਿਆਪਕ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਪੰਜਾਬ ਇਕਾਈ ਗੁਰਦਾਸਪੁਰ ਦੇ ਪ੍ਰਧਾਨ ...

ਪੂਰੀ ਖ਼ਬਰ »

ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਘੁਮਾਣ, 6 ਮਾਰਚ (ਬਾਵਾ)-ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਦੀ ਓ.ਐਸ.ਡੀ ਮੈਡਮ ਨਿਰਮਲ ਪਾਂਧੀ ਤੇ ਕੰਪਿਊਟਰ ਵਿਭਾਗ ਦੇ ਸਹਾਇਕ ਪ੍ਰੋਫੈਸਰਾਂ ਸਮਸ਼ੇਰ ਸਿੰਘ, ਨਵਨੀਤ ਕੌਰ ਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ...

ਪੂਰੀ ਖ਼ਬਰ »

ਰੰਧਾਵਾ ਦੇ ਯਤਨਾਂ ਸਦਕਾ ਅਸੀਂ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਾਂਗੇ-ਕਾਹਲੋਂ ਤੇ ਸਾਥੀ ਸਰਪੰਚ

ਵਡਾਲਾ ਬਾਗਰ, 6 ਮਾਰਚ (ਭੁੰਬਲੀ)-ਸੀਨੀ: ਕਾਂਗਰਸੀ ਆਗੂ ਤੇ ਮੁਖੀ ਗੰਨਾ ਸਲਾਹਕਾਰ ਪੰਜਾਬ ਸ਼ੂਗਰਫੈੱਡ ਗੁਰਇਕਬਾਲ ਸਿੰਘ ਕਾਹਲੋਂ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਜਿਨ੍ਹਾਂ ਵਿਚ ਮਸਾਣਾ, ਸਹਾਰੀ, ਬਦੀਉਲਜਮਾਨ ਛੀਨਾ, ਭੋਜਰਾਜ, ਦੂਲਾਨੰਗਲ, ਬਜ਼ੁਰਗਵਾਲ ...

ਪੂਰੀ ਖ਼ਬਰ »

ਤਨਖਾਹਾਂ ਨਾ ਮਿਲਣ ਨੂੰ ਲੈ ਕੇ ਮਿੱਲ ਮੁਲਾਜ਼ਮਾਂ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਰਹੀ ਜਾਰੀ

ਧਾਰੀਵਾਲ, 6 ਮਾਰਚ (ਸਵਰਨ ਸਿੰਘ/ਜੇਮਸ ਨਾਹਰ)-ਸਥਾਨਕ ਸ਼ਹਿਰ ਵਿਚ ਸਥਿਤ ਗਰਮ ਕੱਪੜੇ ਦੀ ਮਿੱਲ 'ਦੀ ਨਿਊ ਇਜ਼ਰਟਨ ਵੁੂਲਨ' ਮਿੱਲ ਦੇ ਕਰਮਚਾਰੀਆਂ ਨੂੰ ਪਿਛਲੇ ਲਗਪਗ 28 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਨੂੰ ਲੈ ਕੇ ਮੁਲਾਜ਼ਮਾਂ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ...

ਪੂਰੀ ਖ਼ਬਰ »

ਆਰਟ ਆਫ਼ ਲਿਵਿੰਗ ਸੰਸਥਾ ਨੇ ਤਿੰਨ ਰੋਜ਼ਾ ਧਿਆਨ ਯੋਗਾ ਕੈਂਪ ਲਗਾਇਆ

ਬਟਾਲਾ, 6 ਮਾਰਚ (ਬੁੱਟਰ)-ਆਰਟ ਆਫ਼ ਲਿਵਿੰਗ ਬਟਾਲਾ ਵਲੋਂ ਸਥਾਨਕ ਅਗਰਵਾਲ ਭਵਨ ਵਿਖੇ ਤਿੰਨ ਰੋਜ਼ਾ ਸਹਿਜ ਸਮਾਧੀ ਧਿਆਨ ਯੋਗਾ ਕੈਂਪ ਲਗਾਇਆ ਗਿਆ | ਇਸ ਮੌਕੇ ਪੰਚਕੁਲਾ ਤੋਂ ਵਿਸ਼ੇਸ਼ ਤੌਰ 'ਤੇ ਪਹੰੁਚੇ ਗੌਰੀ ਸ਼ਾਰਦਾ ਦਾ ਵਿਵੇਚਨਾ, ਧਿਆਨ ਮੰਤਰ ਦਾ ਮਨ 'ਤੇ ਪ੍ਰਭਾਵ, ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਟਰਪੱਲਾ ਵਿਖੇ ਸਾਲਾਨਾ ਸਮਾਰੋਹ ਕਰਵਾਇਆ

ਫਤਹਿਗੜ੍ਹ ਚੂੜੀਆਂ, 6 ਮਾਰਚ (ਧਰਮਿੰਦਰ ਸਿੰਘ ਬਾਠ)-ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਟਰਪੱਲਾ ਵਿਖੇ ਸਕੂਲ ਸਟਾਫ਼, ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਸਹਿਯੋਗ ਨਾਲ ਸਾਲਾਨਾ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪਿੰਡ ਦੇ ਸਰਪੰਚ ...

ਪੂਰੀ ਖ਼ਬਰ »

ਬਾਬਾ ਬਲਬੀਰ ਸਿੰਘ ਬੇਦੀ ਵਲੋਂ ਸੰਗਤਾਂ ਦਾ ਨਿੱਘਾ ਸਵਾਗਤ

ਡੇਰਾ ਬਾਬਾ ਨਾਨਕ, 6 ਮਾਰਚ (ਵਿਜੇ ਸ਼ਰਮਾ, ਹੀਰਾ ਸਿੰਘ ਮਾਂਗਟ)-ਗੁਰੂ ਨਾਨਕ ਅੰਸ-ਬੰਸ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਵਲੋਂ ਜੋੜ ਮੇਲੇ 'ਚ ਸੰਗ ਦੇ ਰੂਪ 'ਚ ਪਹੁੰਚੀਆਂ ਸੰਗਤਾਂ ਦਾ ਨਿੱਘਾ ਸਵਾਗਤ ਕਰਦਿਆਂ ਅਰਦਾਸ ਕੀਤੀ ਗਈ ਕਿ ਗੁਰੂ ਨਾਨਕ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫ਼ਸਰ ਡਾ: ਰਮਿੰਦਰ ਸਿੰਘ ਨੇ ਅਹੁਦਾ ਸੰਭਾਲਿਆ

ਗੁਰਦਾਸਪੁਰ, 6 ਮਾਰਚ (ਆਰਿਫ਼)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਜ਼ਿਲਿਆਂ ਅੰਦਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਨਿਯੁਕਤ ਕੀਤੇ ਗਏ ਮੁੱਖ ਖੇਤੀਬਾੜੀ ਅਫ਼ਸਰ ...

ਪੂਰੀ ਖ਼ਬਰ »

ਸੰਸਥਾ 'ਬੜਤੇ ਕਦਮ' ਵਲੋਂ ਮੰਗਾਂ ਸਬੰਧੀ ਡੀ.ਸੀ. ਨੰੂ ਮੰਗ-ਪੱਤਰ

ਗੁਰਦਾਸਪੁਰ, 6 ਮਾਰਚ (ਆਲਮਬੀਰ ਸਿੰਘ)-ਬੜਤੇ ਕਦਮ ਸੰਸਥਾ ਵਲੋਂ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੰੂ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਲੀਅਮ ਗਿੱਲ ਨੇ ਦਿਵਿਆਂਗ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਜਿਸ 'ਤੇ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਕੌਮੀ ਸਾਇੰਸ ਦਿਵਸ ਧੂਮਧਾਮ ਨਾਲ ਮਨਾਇਆ

ਦੀਨਾਨਗਰ, 6 ਮਾਰਚ (ਸੰਧੂ/ਸ਼ਰਮਾ/ਸੋਢੀ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦੇ ਸਾਇੰਸ ਵਿਭਾਗ ਨੇ ਅੱਜ ਨੈਸ਼ਨਲ ਸਾਇੰਸ ਦਿਵਸ ਮਨਾਇਆ | ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਹ ਦਿਵਸ ਮਨਾਉਣ ਦਾ ਮੱੁਖ ਮਕਸਦ ਮਹਿਲਾਵਾਂ ਅਤੇ ਸਾਇੰਸ | ...

ਪੂਰੀ ਖ਼ਬਰ »

ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ 'ਚ ਸ੍ਰੀ ਗੁਰੂ ਰਾਮਦਾਸ ਕਾਲਜ ਪੰਧੇਰ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਫਤਹਿਗੜ੍ਹ ਚੂੜੀਆਂ, 6 ਮਾਰਚ (ਐਮ.ਐਸ. ਫੁੱਲ)-ਬੀਤੇ ਦਿਨ ਭਾਈ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਮੁਕਾਬਲੇ 'ਚ ਦੀਵੇ ਦੀ ਲੋਅ ਦੀ ਰਸਮ ਸੋਨੀਆ ਪਾਹੜਾ ਨੇ ਨਿਭਾਈ | ਮੇਲੇ ਦੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਡਿਜੀਟਲ ਤਕਨੀਕ ਰਾਹੀਂ ਸਿੱਖਿਆ ਖੇਤਰ 'ਚ ਚੜ੍ਹਦਾ ਸੂਰਜ ਕਲਾਨੌਰ ਦਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ

ਕਲਾਨੌਰ, 6 ਮਾਰਚ (ਪੁਰੇਵਾਲ)-ਪਿਛਲੇ ਮਹਿਜ਼ 7 ਸਾਲਾਂ 'ਚ ਸਰਹੱਦੀ ਖੇਤਰ ਪਿੰਡਾਂ ਦੇ ਸੈਂਕੜੇ ਬੱਚਿਆਂ ਨੂੰ ਤਾਲੀਮ ਦੇਣ ਵਾਲਾ ਸਥਾਨਕ ਕਸਬੇ 'ਚ ਸਥਿਤ ਸੀ.ਬੀ.ਐਸ.ਈ. ਨਵੀਂ ਦਿੱਲੀ ਦੀ ਮਾਨਤਾ ਪ੍ਰਾਪਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, ਕਾਦੀਆਂ-ਬਟਾਲਾ ਰੋਡ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ

ਕਾਦੀਆਂ, 6 ਮਾਰਚ (ਗੁਰਪ੍ਰੀਤ ਸਿੰਘ)-ਬਟਾਲਾ-ਕਾਦੀਆਂ ਰੋਡ ਨੇੜੇ ਜੱਸਾ ਸਿੰਘ ਰਾਮਗੜ੍ਹੀਆ ਚੌਕ ਬੱਸ ਸਟੈਂਡ ਕਾਦੀਆਂ ਨਜ਼ਦੀਕ ਸੜਕ ਦੇ ਵਿਚ ਪਏ ਡੂੰਘੇ ਟੋਇਆਂ ਦੇ ਵਿਚ ਬਰਸਾਤੀ ਪਾਣੀ ਖੜ੍ਹਾ ਹੋਣ ਦੇ ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਵਿਚ ਭਾਰੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਭੇਟ ਚੜਿ੍ਹਆ ਵਿਸ਼ਵ ਮਹਿਲਾ ਦਿਵਸ

ਗੁਰਦਾਸਪੁਰ, 6 ਮਾਰਚ (ਸੁਖਵੀਰ ਸਿੰਘ ਸੈਣੀ)-ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਜਿੱਥੇ ਵਿਸ਼ਵ ਭਰ ਵਿਚ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ | ਉੱਥੇ ਹੀ ਇਸ ਵਾਇਰਸ ਦੇ ਭਾਰਤ ਅੰਦਰ ਦਾਖ਼ਲ ਹੋਣ ਦੀ ਪੁਸ਼ਟੀ ਤੋਂ ਬਾਅਦ ਸਰਕਾਰ ਵਲੋਂ ਇਸ ਨੰੂ ਫੈਲਣ ਤੋਂ ਰੋਕਣ ਲਈ ...

ਪੂਰੀ ਖ਼ਬਰ »

ਸਹਿਕਾਰਤਾ ਮੰਤਰੀ ਹੋਇਆ ਫੇਲ੍ਹ, ਛੱਡੇ ਅਹੁਦਾ-ਮਲੂਕਾ, ਵਾਹਲਾ

ਬਟਾਲਾ, 6 ਮਾਰਚ (ਬੁੱਟਰ)-ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਚੇਅਰਮੈਨ ਸ਼ੂਗਰਫੈੱਡ ਸੁਖਬੀਰ ਸਿੰਘ ਵਾਹਲਾ ਨੇ ਜ਼ਿਲ੍ਹੇ ਨਾਲ ਸਬੰਧਤ ਅਕਾਲੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ...

ਪੂਰੀ ਖ਼ਬਰ »

ਬੀ.ਸੀ.ਏ. ਪਹਿਲੇ ਸਮੈਸਟਰ ਦਾ ਐੱਸ.ਐੱਸ.ਐਮ. ਕਾਲਜ ਦੀਨਾਨਗਰ ਦਾ ਨਤੀਜਾ ਰਿਹਾ ਸ਼ਾਨਦਾਰ

ਦੀਨਾਨਗਰ, 28 ਫਰਵਰੀ (ਸ਼ਰਮਾ/ਸੰਧੂ/ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਇਸ ਸਾਲ ਬੀ.ਸੀ.ਏ ਪਹਿਲੇ ਸਮੈਸਟਰ ਦਾ ਐਲਾਨਿਆ ਗਿਆ ਨਤੀਜਾ ਐੱਸ.ਐੱਸ.ਐਮ. ਕਾਲਜ ਦੀਨਾਨਗਰ ਦਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿੰ੍ਰਸੀਪਲ ਡਾ: ...

ਪੂਰੀ ਖ਼ਬਰ »

ਸਰਕਾਰੀ ਕਾਲਜ ਕਾਲਾ ਅਫਗਾਨਾ ਨੂੰ ਵਿਕਸਤ ਕਰਵਾਉਣ ਲਈ ਬਾਜਵਾ ਦਾ ਕੀਤਾ ਧੰਨਵਾਦ

ਫਤਹਿਗੜ੍ਹ ਚੂੜੀਆਂ, 6 ਮਾਰਚ (ਧਰਮਿੰਦਰ ਸਿੰਘ ਬਾਠ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨ੍ਰਪੀਤ ਸਿੰਘ ਬਾਦਲ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਸਰਕਾਰੀ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਨੂੰ ਫਿਜੀਕਲ ਐਜੂਕੇਸ਼ਨ ਸਪੋਰਟਸ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀਆਂ ਰੋਸ ਰੈਲੀਆਂ 'ਚ ਵਿਸ਼ਾਲ ਇਕੱਠ ਵੇਖ ਕਾਂਗਰਸ ਬੌਖਲਾਹਟ 'ਚ-ਇੰਦਰਜੀਤ

ਕਲਾਨੌਰ, 6 ਮਾਰਚ (ਪੁਰੇਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸੂਬੇ ਭਰ 'ਚ ਲੋਕਾਂ ਨੂੰ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਣੂ ਕਰਵਾਉਣ ਲਈ ਆਰੰਭੀਆਂ ਗਈਆਂ ਰੋਸ ਰੈਲੀਆਂ 'ਚ ਪਾਰਟੀ ...

ਪੂਰੀ ਖ਼ਬਰ »

ਰੈੱਡ ਲੀਫ਼ ਨੇ ਦੋ ਸਾਲ ਦੇ ਗੈਪ ਵਾਲੇ ਵਿਦਿਆਰਥੀ ਦਾ 3 ਦਿਨਾਂ 'ਚ ਲਗਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਗੁਰਦਾਸਪੁਰ, 6 ਮਾਰਚ (ਸੁਖਵੀਰ ਸਿੰਘ ਸੈਣੀ)-ਸਥਾਨਿਕ ਬਟਾਲਾ ਰੋਡ ਸਥਿਤ ਰੈੱਡ ਲੀਫ਼ ਸੰਸਥਾ ਵਲੋਂ ਇਕ ਵਿਦਿਆਰਥੀ ਦਾ 2 ਸਾਲ ਦਾ ਗੈਪ ਹੋਣ ਦੇ ਬਾਵਜੂਦ ਉਸ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਵਿਦੇਸ਼ ਪੜ੍ਹਾਈ ਕਰਨ ਦੇ ਸੁਪਨੇ ਨੰੂ ਸਾਕਾਰ ਕੀਤਾ ਗਿਆ ਹੈ | ਇਸ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਤੋਂ ਆਏ ਨਗਰ ਕੀਰਤਨ ਦਾ ਓਠੀਆਂ ਸਾਹਿਬ ਵਿਖੇ ਨਿੱਘਾ ਸਵਾਗਤ

ਬਟਾਲਾ, 6 ਮਾਰਚ (ਕਾਹਲੋਂ)-ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਸ਼ੁਰੂ ਹੋਏ ਨਗਰ ਕੀਰਤਨ ਦਾ ਗੁਰਦੁਆਰਾ ਓਠੀਆਂ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਜਥੇ: ਸੱਜਣ ਸਿੰਘ ਬੱਜੂਮਾਨ ਦੀ ...

ਪੂਰੀ ਖ਼ਬਰ »

ਘਰੋਟਾ ਦੇ ਤਿੰਨ ਨਵੇਂ ਰੂਟਾਂ 'ਤੇ ਬੱਸ ਸੇਵਾ ਸ਼ੁਰੂ ਕਰਨ ਦੀ 90 ਪਿੰਡਾਂ ਦੇ ਲੋਕਾਂ ਕੀਤੀ ਮੰਗ

ਘਰੋਟਾ, 6 ਮਾਰਚ (ਸੰਜੀਵ ਗੁਪਤਾ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਮਿੰਨੀ ਬੱਸਾਂ ਦੇ 5 ਹਜ਼ਾਰ ਨਵੇਂ ਰੂਟ ਪਰਮਿਟ ਜਾਰੀ ਕਰਨ ਦੀ ਤਜਵੀਜ਼ ਦਿੱਤੀ ਹੈ | ਉੱਥੇ ਹੁਣ ਘਰੋਟਾ ਇਲਾਕੇ ਦੇ 3 ਨਵੇਂ ਰੂਟਾਂ 'ਤੇ ਰੂਟ ਪਰਮਿਟ 'ਤੇ ਬੱਸ ਸੇਵਾ ਜਾਰੀ ਕਰਨ ਦੀ ਮੰਗ ਤੇਜ਼ ਹੋ ਗਈ ਹੈ | ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਾਜਵਾ ਵਲੋਂ ਕਰੋੜਾਂ ਦੀ ਗ੍ਰਾਂਟ ਨਾਲ ਬਟਾਲਾ ਦੇ ਸੁੰਦਰੀਕਰਨ 'ਤੇ ਕੀਤਾ ਗਿਆ ਵਿਕਾਸ ਸ਼ਲਾਘਾਯੋਗ-ਬੁੱਧੀਜੀਵੀ

ਬਟਾਲਾ, 6 ਮਾਰਚ (ਕਾਹਲੋਂ)-ਬੁੱਧੀਜੀਵੀ ਤੇ ਸੀਨੀਅਰ ਸਿਟੀਜਨ ਫੋਰਮ ਦੀ ਵਿਸ਼ੇਸ਼ ਮੀਟਿੰਗ ਸੇਵਾ ਮੁਕਤ ਪਿ੍ੰਸੀਪਲ ਹਰਬੰਸ ਸਿੰਘ ਦੀ ਅਗਵਾਈ 'ਚ ਹੋਈ ਮੀਟਿੰਗ ਵਿਚ ਹਾਜ਼ਰ ਬੁੱਧੀਜੀਵੀਆਂ ਨੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਸ਼ਹਿਰ ਦੇ ਕੀਤੇ ਜਾ ...

ਪੂਰੀ ਖ਼ਬਰ »

ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਤੰਗ ਕਰਨ ਦੀ ਬਜਾਏ ਉਤਸ਼ਾਹਿਤ ਕੀਤਾ ਜਾਵੇ-ਖੁਸ਼ਹਾਲਪੁਰ

ਕਲਾਨੌਰ, 6 ਮਾਰਚ (ਪੁਰੇਵਾਲ)-ਪਿਛਲੇ 7 ਦਹਾਕਿਆਂ ਤੋਂ ਸੰਸਾਰ ਭਰ 'ਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਦੀ ਬਦੌਲਤ ਲੰਘੇ ਵਰ੍ਹੇ ਦੌਰਾਨ ਪਾਕਿਸਤਾਨ 'ਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ...

ਪੂਰੀ ਖ਼ਬਰ »

ਅਕਾਲੀ ਲੀਡਰ ਕੰਵਲਪ੍ਰੀਤ ਸਿੰਘ ਕਾਕੀ ਨੇ ਮਾਸਟਰ ਧਜਮੋਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਸਠਿਆਲੀ, 6 ਮਾਰਚ (ਜਸਪਾਲ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਨੈਨੋਕੋਟ ਵਿਚ ਪਿਛਲੇ ਦਿਨੀਂ ਉੱਘੇ ਸਮਾਜ ਸੇਵੀ ਅਤੇ ਕਾਂਗਰਸੀ ਆਗੂ ਮਾਸਟਰ ਧਜਮੋਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਸੀ | ਯੂਥ ਅਕਾਲੀ ਲੀਡਰ ਕੰਵਲਪ੍ਰੀਤ ਸਿੰਘ ਕਾਕੀ ਵਲੋਂ ...

ਪੂਰੀ ਖ਼ਬਰ »

ਅੱਜ ਸਮਾਜ ਵਿਚੋਂ ਲੋਕ ਸੇਵਾ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ-ਰਮਨ ਬਹਿਲ

ਦੀਨਾਨਗਰ, 28 ਫਰਵਰੀ (ਸ਼ਰਮਾ/ਸੰਧੂ/ਸੋਢੀ)-ਅੱਜ ਸਮਾਜ ਵਿਚ ਆਏ ਨਿਘਾਰ ਨੂੰ ਠੱਲ੍ਹ ਪਾਉਣ ਦੇ ਲਈ ਸਾਨੂੰ ਪੰਡਿਤ ਰਾਮਭਜ ਦੱਤ ਅਤੇ ਸਵਰਗੀ ਸੱਤਪਾਲ ਜੀ ਆਰੀਆ ਭਿਕਸ਼ੂ ਵਰਗੇ ਕਰਮਯੋਗੀ ਤੇ ਨਿਸ਼ਕਾਮ ਸੇਵਕਾਂ ਦੀ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਮਨ ਬਹਿਲ ...

ਪੂਰੀ ਖ਼ਬਰ »

ਪਿ੍ੰ. ਸਰਬਜੀਤ ਕੌਰ ਬੋਪਾਰਾਏ ਨੂੰ ਦਿੱਤੀ ਵਿਦਾਇਗੀ ਪਾਰਟੀ

ਬਟਾਲਾ, 6 ਮਾਰਚ (ਕਾਹਲੋਂ)-ਸਥਾਨਕ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਚ ਸਕੂਲ ਦੇ ਪਿ੍ੰ. ਸਰਬਜੀਤ ਕੌਰ ਬੋਪਾਰਾਏ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਕੂਲ ਦੇ ਚੇਅਰਮੈਨ ਬੀ.ਕੇ. ਮਿੱਤਲ ਅਤੇ ਮੈਨੇਜਰ ਨੀਰੂ ਚੱਢਾ ਪਿ੍ੰ. ਆਰ.ਆਰ. ...

ਪੂਰੀ ਖ਼ਬਰ »

ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੇ ਸਮੂਹ ਪੰਜਾਬ ਦੇ ਸਿੱਖਿਆ ਅਧਿਕਾਰੀਆਂ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਕੀਤਾ ਸੰਬੋਧਨ

ਪਠਾਨਕੋਟ, 6 ਮਾਰਚ (ਆਸ਼ੀਸ਼ ਸ਼ਰਮਾ)-ਸਕੂਲ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਅੱਜ ਸ਼ੁੱਕਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿਚ ਅੱਠਵੀਂ ਜਮਾਤ ਦੇ ਚੱਲ ਰਹੇ ਅੰਗਰੇਜ਼ੀ ਦੇ ਪੇਪਰ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ਸਕੂਲ ਦੇ ...

ਪੂਰੀ ਖ਼ਬਰ »

ਭਵਿੱਖ 'ਚ ਜੇਕਰ ਕੋਰੋਨਾ ਵਾਇਰਸ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਪ੍ਰਸ਼ਾਸਨ ਨੇ ਕੀਤੀ ਪੂਰੀ ਤਿਆਰੀ-ਡਿਪਟੀ ਕਮਿਸ਼ਨਰ

ਪਠਾਨਕੋਟ, 6 ਮਾਰਚ (ਚੌਹਾਨ)-ਭਾਵੇਂ ਕਿ ਅੱਜ ਤੱਕ ਪਠਾਨਕੋਟ ਅਤੇ ਇਸ ਦੇ ਨਾਲ ਲੱਗਦੇ ਹੋਰ ਸੂਬਿਆਂ ਜਾਂ ਪੰਜਾਬ ਅੰਦਰ ਕੋਈ ਵੀ ਕੋਰੋਨਾ ਵਾਈਰਸ ਦਾ ਪਾਜਟਿਵ ਕੇਸ ਨਹੀਂ ਪਾਇਆ ਗਿਆ | ਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਅੰਦਰ ਵੀ ਭਵਿੱਖ ਵਿਚ ਜੇਕਰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 6 ਮਾਰਚ (ਆਰ. ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦਾ ਬੀ.ਐੱਸ.ਸੀ ਨਾਨ ਮੈਡੀਕਲ ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਕਾਲਜ ਦੇ ਪਿ੍ੰਸੀਪਲ ਡਾ: ਰਾਕੇਸ਼ ਮੋਹਨ ਸ਼ਰਮਾ ਨੇ ਦੱਸਿਆ ਕਿ ਕਾਲਜ ਦਾ ...

ਪੂਰੀ ਖ਼ਬਰ »

ਏ.ਐਾਡ ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਪਠਾਨਕੋਟ ਵਿਖੇ ਲਗਾਈ ਪ੍ਰਦਰਸ਼ਨੀ

ਪਠਾਨਕੋਟ , 6 ਮਾਰਚ (ਆਰ. ਸਿੰਘ)-ਏ.ਐਾਡ ਐਮ. ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਪਠਾਨਕੋਟ ਵਿਖੇ ਡਾਇਰੈਕਟਰ ਡਾ: ਰੇਣੂਕਾ ਮਹਾਜਨ ਦੀ ਪ੍ਰਧਾਨਗੀ ਹੇਠ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਕਾਲਜ ਦੇ ਉਪ ਪ੍ਰਧਾਨ ਅਕਸ਼ੈ ਮਹਾਜਨ ਅਤੇ ਜਨਰਲ ਸਕੱਤਰ ਸੋਨੂੰ ਮਹਾਜਨ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਨਾਲ ਯੂਨੀਅਨ ਦੀ ਹੋਈ ਮੀਟਿੰਗ

ਪਠਾਨਕੋਟ, 6 ਮਾਰਚ (ਚੌਹਾਨ)-ਜਲ ਸਪਲਾਈ ਵਿਭਾਗ ਮੰਡਲ ਪਠਾਨਕੋਟ ਦੇ ਕਰਮਚਾਰੀਆਂ ਦੀਆਂ ਮੰਗਾਂ ਨੰੂ ਲੈ ਕੇ ਪੀ.ਡਬਲਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਮੰਡਲ-1 ਅਨੁਜ ਸ਼ਰਮਾ ਨਾਲ ਮੀਟਿੰਗ ਹੋਈ | ਜਿਸ ...

ਪੂਰੀ ਖ਼ਬਰ »

ਚਿੱਟੇ ਸਮੇਤ ਨੌਜਵਾਨ ਗਿ੍ਫ਼ਤਾਰ

ਡਮਟਾਲ, 6 ਮਾਰਚ (ਰਾਕੇਸ਼ ਕੁਮਾਰ)-ਡਮਟਾਲ ਥਾਣੇ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਕੋਲੋਂ ਚਿੱਟਾ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਡਮਟਾਲ ਥਾਣੇ ਦੇ ਇੰਚਾਰਜ ਹਰੀਸ਼ ਗੁਲੇਰੀਆ ਨੇ ਦੱਸਿਆ ਕਿ ਪੁਲਿਸ ਪਾਰਟੀ ਰੇਲਵੇ ਫਾਟਕ ਦੇ ਕੋਲ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਵਲੋਂ ਸੰਗਰੂਰ ਵਿਖੇ 15 ਨੰੂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

ਗੁਰਦਾਸਪੁਰ, 6 ਮਾਰਚ (ਸੁਖਵੀਰ ਸਿੰਘ ਸੈਣੀ)-ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 15 ਮਾਰਚ ਨੰੂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਅਧਿਆਪਕ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਪੰਜਾਬ ਇਕਾਈ ਗੁਰਦਾਸਪੁਰ ਦੇ ਪ੍ਰਧਾਨ ...

ਪੂਰੀ ਖ਼ਬਰ »

ਸ. ਸ. ਸ. ਸਕੂਲ ਦਿਆਲਗੜ੍ਹ ਦਾ ਸਾਲਾਨਾ ਇਨਾਮ ਵੰਡ ਸਮਾਗਮ ਹੋਇਆ

ਬਟਾਲਾ, 6 ਮਾਰਚ (ਕਾਹਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ੍ਹ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਹਰਭਜਨ ਸਿੰਘ ਬਾਜਵਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ੳੱੁਘੇ ਸਮਾਜ ਸੇਵੀ ਡਾ. ਸੁਖਬੀਰ ਕੌਰ ਨੇ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਡੈਮ ਸੇਫ਼ਟੀ ਕਮੇਟੀ ਵਲੋਂ ਦੂਸਰੇ ਦਿਨ ਡੈਮ ਦੀਆਂ ਸੁਰੰਗਾਂ ਦੀ ਜਾਂਚ ਪੜਤਾਲ

ਸ਼ਾਹਪੁਰ ਕੰਢੀ, 6 ਮਾਰਚ (ਰਣਜੀਤ ਸਿੰਘ)-ਡੈਮ ਸੇਫ਼ਟੀ ਪੈਨਲ ਕਮੇਟੀ ਵਲੋਂ ਅੱਜ ਰਣਜੀਤ ਸਾਗਰ ਡੈਮ ਦੀਆਂ ਸੁਰੰਗਾਂ ਦੀ ਜਾਂਚ ਪੜਤਾਲ ਕੀਤੀ ਗਈ | ਸੁਰੰਗਾਂ ਨੰੂ ਪੱਲਗ ਕਰਨ ਤੇ ਕਿਸੇ ਵੀ ਪ੍ਰਕਾਸ਼ ਦੀ ਲੀਕੇਜ਼ ਨਾ ਹੋ ਸਕੇ ਇਸ ਦੇ ਲਈ ਕਮੇਟੀ ਦੇ ਚੇਅਰਮੈਨ ਚੀਫ਼ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਵਿਦੇਸ਼ ਜਾਣ 'ਤੇ ਰੋਕ

ਪਠਾਨਕੋਟ, 6 ਮਾਰਚ (ਸੰਧੂ)-ਚੀਨ ਤੋਂ ਫੈਲੇ ਕਰੋਨਾ ਵਾਈਰਸ ਕਾਰਨ ਦੁਨੀਆਂ ਭਰ ਦੇ ਮੁਲਕਾਂ ਵਿੱਚ ਕਰੋਨਾ ਵਾਈਰਸ ਨੂੰ ਲੈ ਕੇ ਡਰ ਦਾ ਮਾਹੌਲ ਬਣ ਚੁੱਕਿਆ ਹੈ ਤੇ ਦੁਨੀਆਂ ਭਰ ਦੇ ਮੁਲਕਾਂ ਦੀਆਂ ਸਰਕਾਰਾਂ ਵਲੋਂ ਆਪਣੇ ਦੇਸ਼ ਵਾਸੀਆਂ ਨੂੰ ਇਸ ਜਾਨਲੇਵਾ ਵਾਈਰਸ ਤੋਂ ...

ਪੂਰੀ ਖ਼ਬਰ »

28 ਮਾਰਚ ਦੀ ਰੋਸ ਰੈਲੀ ਦੀਆਂ ਤਿਆਰੀਆਂ ਲੈ ਕੇ ਲਗਾਈਆਂ ਡਿਊਟੀਆਂ

ਪਠਾਨਕੋਟ, 6 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਦੀ ਕਾਂਗਰਸ ਸਰਕਾਰ ਦੇ ਿਖ਼ਲਾਫ਼ ਸ਼ੁਰੂ ਕੀਤੀਆਂ ਗਈਆਂ ਰੋਸ ਰੈਲੀਆਂ ਦੀ ਮੁਹਿੰਮ ਤਹਿਤ ਜ਼ਿਲ੍ਹਾ ਪਠਾਨਕੋਟ ਵਿਚ ਕੀਤੀ ਜਾਣ ਵਾਲੀ 28 ਮਾਰਚ ਦੀ ਰੋਸ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ ਦਾ ਬੀ.ਸੀ.ਏ. ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 6 ਮਾਰਚ (ਆਰ. ਸਿੰਘ)-ਆਰ.ਆਰ.ਐਮ.ਕੇ.ਆਰੀਆ ਮਹਿਲਾ ਕਾਲਜ ਪਠਾਨਕੋਟ ਦਾ ਬੀ.ਸੀ.ਏ. ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਨੇ ਦੱਸਿਆ ਕਿ ਕਾਲਜ ਦਾ ਬੀ.ਸੀ.ਏ. ਪਹਿਲੇ ...

ਪੂਰੀ ਖ਼ਬਰ »

ਬਟਾਲਾ ਕਾਲਜ ਬੁਲੋਵਾਲ ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 6 ਮਾਰਚ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਏ. ਸਮੈਸਟਰ ਪਹਿਲਾ ਦੇ ਨਤੀਜੇ 'ਚ ਬਟਾਲਾ ਕਾਲਜ ਬੁਲੋਵਾਲ (ਨੇੜੇ ਅਲੀਵਾਲ) ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਚੇਅਰਮੈਨ ਬਿਕਰਮਜੀਤ ਸਿੰਘ ਬਾਠ ਨੇ ਦੱਸਿਆ ਕਿ ਕਾਲਜ ਦੇ ਸਾਰੇ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਮਤਿ ਸਮਾਗਮ ਭਲਕੇ

ਪਠਾਨਕੋਟ, 6 ਮਾਰਚ (ਚੌਹਾਨ)-ਸਰਬੱਤ ਖ਼ਾਲਸਾ ਸੰਸਥਾ ਦੀ ਮੀਟਿੰਗ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖਰੇਖ ਹੇਠ ਹੋਈ | ਜਿਸ ਵਿਚ ਹਫ਼ਤਾਵਾਰੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸਾਲਾਨਾ 7 ਰੋਜ਼ਾ ਹੋਲੇ-ਮਹੱਲੇ ਦੀ ਆਰੰਭਤਾ 9 ਨੂੰ

ਪੰਜਗਰਾਈਆਂ, 6 ਮਾਰਚ (ਬਲਵਿੰਦਰ ਸਿੰਘ)-ਸਥਾਨਕ ਪਿੰਡ ਪੰਜਗਰਾਈਆਂ ਦੇ ਬਾਬਾ ਬ੍ਰਹਮ ਦੇਵ ਜੀ ਦੇ ਡੇਰੇ ਵਲੋਂ ਨਗਰ ਪੰਜਗਰਾਈਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 7 ਰੋਜ਼ਾ ਹੋਲੇ-ਮਹੱਲੇ ਦੀ ਆਰੰਭਤਾ 9 ਮਾਰਚ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX