ਤਾਜਾ ਖ਼ਬਰਾਂ


ਭਾਰਤੀ ਹੱਥ ਕਰਨਗੇ ਵਿਸ਼ਵ ਪੱਧਰੀ ਰੇਲ ਗੱਡੀਆਂ ਦਾ ਡਿਜ਼ਾਈਨ ਅਤੇ ਨਿਰਮਾਣ-ਅਸ਼ਵਿਨੀ ਵੈਸ਼ਨਵ
. . .  19 minutes ago
ਨਵੀਂ ਦਿੱਲੀ, 30 ਨਵੰਬਰ-ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਰੇਲਾਂ ਦਾ ਮਤਲਬ ਹੈ ਕਿ ਤੁਹਾਨੂੰ ਜਾਪਾਨ, ਜਰਮਨੀ ਅਤੇ ਫਰਾਂਸ ਜਾਣਾ ਪਵੇਗਾ। ਪ੍ਰਧਾਨ ਮੰਤਰੀ ਨੇ ਬਹੁਤ ਸਪੱਸ਼ਟ ਨਿਰਦੇਸ਼ ਦਿੱਤੇ ਕਿ ਭਾਰਤੀ ਦਿਮਾਗ ਵਿਸ਼ਵ ਪੱਧਰੀ ਰੇਲ ਗੱਡੀਆਂ ਨੂੰ...
ਧੁੰਦ ਕਾਰਨ ਵਾਪਰੇ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਤਿੰਨ ਜ਼ਖ਼ਮੀ
. . .  18 minutes ago
ਕੁੱਲਗੜ੍ਹੀ, 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨੇੜੇ ਸੰਘਣੀ ਧੁੰਦ ਕਾਰਨ ਇਕ ਸਵਿਫ਼ਟ ਕਾਰ ਅਤੇ ਟਰਾਲੇ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਉਸ ਦੇ...
ਸ਼ਹੀਦ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮਾਰਚ ਕੱਢਿਆ
. . .  40 minutes ago
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾਂ...
ਲੁਧਿਆਣਾ 'ਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਦੁਕਾਨਦਾਰ ਤੋਂ ਦੋ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ
. . .  39 minutes ago
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਮੋਬਾਈਲ ਅਤੇ ਮਨੀ ਤਬਦੀਲ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਤੋਂ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸੇਖੇਵਾਲ ਰੋਡ ਸਥਿਤ...
2 ਕਰੋੜ ਦੀ ਆਬਾਦੀ 'ਚੋਂ 1.35 ਕਰੋੜ ਨਾਗਰਿਕਾਂ ਨੂੰ ਸਾਡੀ ਪੁਨਰ-ਵਿਕਾਸ ਯੋਜਨਾ ਦਾ ਹੋਵੇਗਾ ਲਾਭ-ਹਰਦੀਪ ਪੁਰੀ
. . .  58 minutes ago
ਨਵੀਂ ਦਿੱਲੀ, 30 ਨਵੰਬਰ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਬਿਨਾਂ ਘਰ ਵਾਲਿਆਂ ਲਈ 10 ਲੱਖ ਲਾਭਪਾਤਰੀ ਹੋਣਗੇ। ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਪ੍ਰਧਾਨ ਮੰਤਰੀ ਉਦੈ ਨੇ ਲਗਭਗ 50,000 ਲੋਕਾਂ ਨੂੰ ਲਾਭ ਪਹੁੰਚਾਇਆ ਹੈ। 2 ਕਰੋੜ...
ਸਰਹੱਦ 'ਤੇ ਘੁਸਪੈਠ ਦੀਆਂ ਸੱਤ ਕੋਸ਼ਿਸ਼ਾਂ ਨੂੰ ਬੀ.ਐਸ.ਐਫ. ਨੇ ਕੀਤਾ ਨਾਕਾਮ-ਡੀ.ਜੀ., ਬੀ.ਐਸ.ਐਫ.
. . .  25 minutes ago
ਸ੍ਰੀਨਗਰ, 30 ਨਵੰਬਰ-ਬੀ.ਐਸ.ਐਫ. ਦੇ ਆਈ.ਜੀ. ਡੀ.ਕੇ. ਬੂਰਾ ਨੇ ਕਿਹਾ ਕਿ ਬੀ.ਐਸ.ਐਫ. ਨੇ ਗੁਆਂਢੀ ਖੇਤਰਾਂ ਦੇ ਕਈ ਯਤਨਾਂ ਦੇ ਬਾਵਜੂਦ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਸਰਹੱਦਾਂ ਨੂੰ ਘਟਨਾਵਾਂ ਤੋਂ ਮੁਕਤ ਰੱਖਿਆ...
2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ
. . .  about 1 hour ago
ਸਿਓਲ, 30 ਨਵੰਬਰ-ਜੁਆਇੰਟ ਚੀਫ਼ ਆਫ਼ ਸਟਾਫ ਦੇ ਹਵਾਲੇ ਨਾਲ ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ 2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ ਵਿਚ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤਣ ਲਈ ਦਿੱਤਾ 220 ਦੌੜਾਂ ਦਾ ਟੀਚਾ
. . .  about 1 hour ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਜੇ ਤੇ ਆਖ਼ਰੀ ਇਕ ਦਿਨਾਂ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਦੀ ਪੂਰੀ ਟੀਮ 219 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 220 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ...
ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਕੀਤਾ ਅਭਿਆਸ ਸੁਦਰਸ਼ਨ ਪ੍ਰਹਾਰ
. . .  about 1 hour ago
ਨਵੀਂ ਦਿੱਲੀ, 30 ਨਵੰਬਰ-ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਅਭਿਆਸ ਸੁਦਰਸ਼ਨ ਪ੍ਰਹਾਰ ਕੀਤਾ। ਭਾਰਤੀ ਫ਼ੌਜਜ ਦੇ ਅਧਿਕਾਰੀ ਅਨੁਸਾਰ ਇਹ ਅਭਿਆਸ ਬਲ ਗੁਣਕ ਦੇ ਏਕੀਕਰਣ ਅਤੇ ਨਵੀਂ ਲੜਾਈ ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਅਭਿਆਸ ਕਰ ਕੇ ਲੜਾਈ ਸ਼ਕਤੀ ਦੇ ਸਹਿਯੋਗੀ...
ਕਰਨਾਟਕ:ਡਾਕਟਰਾਂ ਨੇ ਮਰੀਜ਼ ਦੇ ਸਰੀਰ 'ਚੋਂ ਕੱਢੇ 181 ਸਿੱਕੇ
. . .  about 1 hour ago
ਬਾਗਲਕੋਟ, 30 ਨਵੰਬਰ-ਕਰਨਾਟਕ ਦੇ ਬਾਗਲਕੋਟ ਦੇ ਹਨਗਲ ਸ਼੍ਰੀ ਕੁਮਾਰੇਸ਼ਵਰ ਹਸਪਤਾਲ ਅਤੇ ਖੋਜ ਕੇਂਦਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮਰੀਜ਼ ਦੇ ਸਰੀਰ 'ਚੋਂ ਆਪ੍ਰੇਸ਼ਨ ਕਰ ਕੇ 187 ਸਿੱਕੇ ਕੱਢੇ ਹਨ ਜੋ ਉਲਟੀਆਂ ਅਤੇ ਪੇਟ ਵਿਚ ਬੇਅਰਾਮੀ...
ਦਿੱਲੀ 'ਚ ਹਵਾਦੀ ਦੀ ਗੁਣਵੱਤਾ ਅੱਜ ਵੀ ਬਹੁਤ ਮਾੜੀ ਸ਼੍ਰੇਣੀ 'ਚ ਦਰਜ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਵਿਚ ਸਰਦੀਆਂ ਦੀ ਸ਼ੁਰੂਆਤ ਅਤੇ ਹਵਾ ਦੀ ਵਿਗੜਦੀ ਹੋਈ ਗੁਣਵੱਤਾ ਨੇ ਰਾਸ਼ਟਰੀ ਰਾਜਧਾਨੀ ਨੂੰ ਅੱਜ ਸਵੇਰੇ ਧੁੰਦ ਦੀ ਇਕ ਪਰਤ ਵਿਚ ਢੱਕ ਲਿਆ ਗਿਆ ਹੈ। ਰਾਸ਼ਟਰੀ ਰਾਜਧਾਨੀ...
ਭਾਰਤ ਨੇ ਜੈਵਿਕ ਗੈਰ-ਬਾਸਮਤੀ ਚੌਲਾਂ 'ਤੇ ਹਟਾਈ ਨਿਰਯਾਤ ਪਾਬੰਦੀ
. . .  about 2 hours ago
ਨਵੀਂ ਦਿੱਲੀ, 30 ਨਵੰਬਰ -ਭਾਰਤ ਨੇ ਟੁੱਟੇ ਹੋਏ ਚੌਲਾਂ ਸਮੇਤ ਜੈਵਿਕ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ। ਸਤੰਬਰ ਦੇ ਸ਼ੁਰੂ ਵਿਚ, ਭਾਰਤ ਨੇ ਟੁੱਟੇ ਹੋਏ ਚੌਲਾਂ...
ਯੂ.ਪੀ: ਬੱਸ ਅਤੇ ਟਰੱਕ ਦੀ ਟੱਕਰ 'ਚ 6 ਮੌਤਾਂ, 15 ਜ਼ਖਮੀ
. . .  about 2 hours ago
ਬਹਿਰਾਇਚ, 30 ਨਵੰਬਰ-ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਤੱਪੇ ਸਿਪਾਹ ਖੇਤਰ 'ਚ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਸਟੇਸ਼ਨ ਹਾਊਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ...
ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ ਦਿਹਾਂਤ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਹੇਬਲ ਸ਼ਮਸ਼ਾਨਘਾਟ, ਬੈਂਗਲੁਰੂ ਵਿਖੇ...
ਹਰਿਆਣਾ:13 ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫਤਾਰ
. . .  about 2 hours ago
ਅੰਬਾਲਾ, 30 ਨਵੰਬਰ-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਬਾਲਾ ਵਿਚ 13 ਕੁਇੰਟਲ ਅਤੇ 14 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੂਰਾ ਪੋਸਤ ਰਾਜਸਥਾਨ ਤੋਂ ਲਿਆਂਦੀ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:30 ਓਵਰਾਂ ਬਾਅਦ ਭਾਰਤ 135/5
. . .  about 3 hours ago
ਖਮਾਣੋਂ ਪੁਲਿਸ ਵਲੋਂ ਪਿੰਡ ਜਟਾਣਾ ਉੱਚਾ ਵਿਖੇ ਮਾੜੇ ਅਨਸਰਾਂ ਖ਼ਿਲਾਫ਼ ਘਰ ਘਰ ਤਲਾਸ਼ੀ
. . .  about 3 hours ago
ਜਟਾਣਾ ਉੱਚਾ, 30 ਨਵੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਵਲੋਂ ਅੱਜ ਵੱਡੇ ਤੜਕੇ ਛਾਪੇਮਾਰੀ ਕਰ ਕੇ ਪਿੰਡ ਜਟਾਣਾ ਉੱਚਾ ਵਿਖੇ ਵਿੱਚ ਘਰ ਘਰ ਦੀ ਤਲਾਸ਼ੀ ਲਈ ਗਈ।ਸਬ ਡਵੀਜ਼ਨ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ 'ਚ ਐਸ.ਐਚ.ਓ. ਖਮਾਣੋਂ ਸਬ ਇੰਸਪੈਕਟਰ...
ਐਨ.ਡੀ.ਟੀ.ਵੀ. ਦੇ ਸਹਿ-ਸੰਸਥਾਪਕ ਪ੍ਰਣਯ ਰਾਏ ਅਤੇ ਪਤਨੀ ਵਲੋਂ ਐਨ.ਡੀ.ਟੀ.ਵੀ. ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫ਼ਾ
. . .  about 3 hours ago
ਨਵੀਂ ਦਿੱਲੀ, 30 ਨਵੰਬਰ-ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ, ਚੈਨਲ ਨਵੀਂ ਦਿੱਲੀ ਟੈਲੀਵਿਜ਼ਨ (ਐਨ.ਡੀ.ਟੀ.ਵੀ.) ਦੇ ਸੰਸਥਾਪਕ ਅਤੇ ਪ੍ਰਮੋਟਰ, ਨੇ ਐਨ.ਡੀ.ਟੀ.ਵੀ. ਦੇ ਪ੍ਰਮੋਟਰ ਸਮੂਹ ਵਾਹਨ, ਆਰ.ਆਰ.ਪੀ.ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਬੋਰਡ ਦੇ ਨਿਰਦੇਸ਼ਕ...
ਰੂਸ 'ਚ ਵਿਗਿਆਨੀਆਂ ਨੇ 48,500 ਸਾਲ ਪੁਰਾਣਾ ਜ਼ੋਂਬੀ ਵਾਇਰਸ ਮੁੜ ਕੀਤਾ ਸੁਰਜੀਤ
. . .  about 2 hours ago
ਮਾਸਕੋ, 30 ਨਵੰਬਰ -ਫਰਾਂਸ ਦੇ ਵਿਗਿਆਨੀਆਂ ਨੇ ਹੁਣ ਤੱਕ ਰੂਸ ਵਿਚ ਇੱਕ ਜੰਮੀ ਹੋਈ ਝੀਲ ਦੇ ਹੇਠਾਂ ਦੱਬੇ ਹੋਏ 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਨੂੰ ਮੁੜ ਸੁਰਜੀਤ ਕੀਤਾ ਹੈ।ਨਿਊਯਾਰਕ ਪੋਸਟ ਦੇ ਅਨੁਸਾਰ, ਫਰਾਂਸੀਸੀ ਵਿਗਿਆਨੀਆਂ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  about 4 hours ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  1 day ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  1 day ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  1 day ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 24 ਫੱਗਣ ਸੰਮਤ 551

ਪਟਿਆਲਾ

ਡਿਪਟੀ ਕਮਿਸ਼ਨਰ ਵਲੋਂ ਕੋਰੋਨਾ ਵਾਇਰਸ ਸਬੰਧੀ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ

ਪਟਿਆਲਾ, 6 ਮਾਰਚ (ਜਸਪਾਲ ਸਿੰਘ ਢਿੱਲੋਂ/ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੀ ਸਾਂਝੀ ਬੈਠਕ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕੁਮਾਰ ਅਮਿੱਤ ਨੇ ਕੀਤੀ | ਇਸ ਮੌਕੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ | ਇਸ ਮੌਕੇ ਮਾਹਿਰਾਂ ਵਲੋਂ ਲੋਕਾਂ ਨੂੰ ਕੋਰੋਨਾ ਦੇ ਲੱਛਣ ਤੇ ਬਚਾਅ ਦੇ ਤਰੀਕਿਆਂ ਦੀ ਜਾਣਕਾਰੀ ਵੀ ਦਿੱਤੀ ਗਈ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਉਪ ਮੰਡਲਾਂ 'ਚ ਕੋਰੋਨਾ ਵਾਇਰਸ ਸਬੰਧੀ ਵੱਖਰੀਆਂ ਮੀਟਿੰਗਾਂ ਕਰਕੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਬਾਹਰਲੇ ਦੇਸ਼ ਤੋਂ ਆਇਆ ਹੈ ਤਾਂ ਉਸ ਦੀ ਜਾਣਕਾਰੀ ਲੁਕਾਈ ਨਾ ਜਾਵੇ ਅਤੇ ਉਸ ਦੀ ਮੈਡੀਕਲ ਜਾਂਚ ਕਰਾਈ ਜਾਵੇ | ਇਸ ਸਬੰਧੀ ਜਾਣਕਾਰੀ ਪਿੰਡ ਪੱਧਰ 'ਤੇ ਪਹੁੰਚਾਈ ਜਾਵੇ | ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਪਟਿਆਲਾ ਜ਼ਿਲ੍ਹੇ ਲਈ ਆਈਸੋਲੇਸ਼ਨ ਵਾਰਡ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਥਾਪਤ ਕੀਤਾ ਗਿਆ ਹੈ, ਜਿੱਥੇ ਸ਼ੱਕੀ ਤੇ ਕਨਫਰਮਡ ਕੇਸ ਰੱਖੇ ਜਾਣਗੇ | ਇਸ ਤੋਂ ਬਿਨਾਂ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਿਹਤ ਕੇਂਦਰ ਆਪਣੇ ਸਟਾਫ਼ ਨੂੰ ਸਿੱਖਿਅਤ ਕਰਨ ਅਤੇ ਮਰੀਜ਼ਾਂ ਲਈ ਜਾਰੀ ਸਪੱਸ਼ਟ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਮਨੀਕੈਸ਼ਨ ਪਲਾਨ ਲਈ ਚਾਰ ਮੈਂਬਰੀ ਟੀਮ ਬਣਾਈ ਗਈ ਹੈ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਪੁਲਿਸ ਕਪਤਾਨ ਸਥਾਨਿਕ ਨਵਨੀਤ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੇ ਰਜਿੰਦਰਾ ਹਸਪਤਾਲ ਤੇ ਸਿਹਤ ਨਿਗਰਾਨ ਡਾ. ਪਾਰਸ ਕੁਮਾਰ ਪਾਂਡਵ ਸ਼ਾਮਲ ਹੋਣਗੇ ਜੋ ਸਾਰੀ ਸਥਿਤੀ ਦੀ ਨਜ਼ਰਸਾਨੀ ਕਰਨਗੇ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰਨਗੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਵਲੋਂ ਕਿਸੇ ਸ਼ੱਕੀ ਮਰੀਜ਼ ਨੂੰ ਸਿੱਧਾ ਸਰਕਾਰੀ ਰਜਿੰਦਰਾ ਹਸਪਤਾਲ ਭੇਜਿਆ ਜਾਵੇਗਾ ਤੇ ਜੋ ਉਸ ਦੀ ਸੂਚਨਾ ਜ਼ਿਲ੍ਹਾ ਸਰਵੈਂਲੈਂਸ ਅਫ਼ਸਰ ਡਾ. ਯੁਵਰਾਜ ਨਾਰੰਗ ਫੋਨ ਨੰਬਰ 9877474532 ਅਤੇ ਸ੍ਰੀ ਪ੍ਰਦੀਪ ਸਿੰਘ ਫੋਨ ਨੰਬਰ 9815839175 'ਤੇ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਨਿੱਜੀ ਪ੍ਰਯੋਗਸ਼ਾਲਾ ਜਾਂ ਹਸਪਤਾਲ ਕੋਰੋਨਾ ਵਾਇਰਸ ਦੀ ਜਾਂਚ ਲਈ ਨਮੂਨੇ ਨਾ ਲੈਣ ਅਤੇ ਡਰ ਦੇ ਮਾਹੌਲ ਦਾ ਕਿਸੇ ਵੀ ਤਰ੍ਹਾਂ ਨਾਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਨਾ ਕਰੇ | ਆਰ.ਐਮ.ਪੀ. ਜੇਕਰ ਅਜਿਹੇ ਕਿਸੇ ਮਰੀਜ ਦੀ ਜਾਣਕਾਰੀ ਛੁਪਾਉਣਗੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਹਸਪਤਾਲ ਤੋਂ ਅਫ਼ਵਾਹਾਂ ਫੈਲਣ ਦੀ ਸੂਰਤ ਵਿੱਚ ਜਾਂ ਕਿਸੇ ਕੋਤਾਹੀ ਵਰਤਣ ਦੀ ਸੂਰਤ 'ਚ ਸਬੰਧਤ ਵਿਰੁੱਧ ਕਾਰਵਾਈ ਕੀਤੀ ਜਾਵੇਗੀ |
ਕੁਮਾਰ ਅਮਿਤ ਨੇ ਵਿੱਦਿਅਕ ਅਦਾਰਿਆਂ ਵਿੱਚ ਵਿਦੇਸ਼ੀ ਡੈਲੀਗੇਟ ਜਾਂ ਕੋਰੋਨਾ ਪ੍ਰਭਾਵਤ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸੂਚਨਾ ਡਾ. ਯੁਵਰਾਜ ਸਿੰਘ ਤੇ ਪ੍ਰਦੀਪ ਸਿੰਘ ਸਾਂਝੀ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ 'ਚ ਕੋਰੋਨਾ ਵਾਇਰਸ ਬਾਰੇ ਅਫ਼ਵਾਹਾਂ ਫੈਲਾਉਣ ਤੋਂ ਰੋਕਿਆ ਜਾਵੇ, ਅਜਿਹਾ ਕਰਨ ਦੀ ਸੂਰਤ 'ਚ ਕਾਰਵਾਈ ਕੀਤੀ ਜਾਵੇਗੀ ਅਤੇ ਆਪਣੇ ਸੰਸਥਾਨ 'ਚ ਹਦਾਇਤਾਂ ਦੀ ਪਾਲਣਾ ਕਰਨ 'ਚ ਅਸਮਰੱਥ ਨਿਗਰਾਨ ਅਫ਼ਸਰ, ਡਾਇਰੈਕਟਰ, ਪਿ੍ੰਸੀਪਲ ਆਦਿ ਵਿਰੁੱਧ ਵੀ ਕਾਰਵਾਈ ਹੋਵੇਗੀ | ਉਨ੍ਹਾਂ ਫੌਜ ਦੇ ਹਸਪਤਾਲ ਦੇ ਡਾਕਟਰਾਂ ਨੂੰ ਕਿਹਾ ਕਿ ਉਹ ਛੁੱਟੀ 'ਤੇ ਗਏ ਫ਼ੌਜੀਆਂ ਦੇ ਵਾਪਸ ਆਉਣ 'ਤੇ ਮੈਡੀਕਲ ਜਾਂਚ ਕਰਨਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਫ਼ੌਜ ਦੇ ਹਸਪਤਾਲ 'ਚ ਵੀ ਪ੍ਰਬੰਧ ਕਰਨ | ਇਸ ਮੌਕੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਪਰਦਰਸ਼ਨੀ ਰਾਹੀਂ ਕੋਰੋਨਾ ਵਾਇਰਸ ਦੇ ਲੱਛਣਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਵਾਇਰਸ ਤਾਂ ਹੀ ਹੁੰਦਾ ਹੈ ਜੇਕਰ ਅਸੀ ਕਿਸੇ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਪਟਿਆਲਾ ਜ਼ਿਲ੍ਹੇ ਵਿਚ ਅਜੇ ਤੱਕ ਕੋਈ ਵੀ ਮਰੀਜ਼ ਨਹੀਂ ਹੈ ਅਤੇ ਜੇਕਰ ਕੋਈ ਪਿੱਛਲੇ ਇਕ ਮਹੀਨੇ ਦੌਰਾਨ ਵਿਦੇਸ਼ ਯਾਤਰਾਂ ਖਾਸ ਤੌਰ 'ਤੇ ਉਨ੍ਹਾਂ ਸੱਤ ਦੇਸ਼ਾਂ ਦੀ ਜਿਥੇ ਕੋਰੋਨਾ ਵਾਇਰਸ ਫੈਲਿਆਂ ਹੈ ਕਰਕੇ ਆਇਆ ਹੈ ਤਾਂ ਉਹ ਆਪਣੀ ਮੈਡੀਕਲ ਜਾਂਚ ਕਰਵਾਉਣਾ ਯਕੀਨੀ ਬਣਾਉਣ |
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਪਿੁਲਸ ਕਪਤਾਨ ਸਥਾਨਿਕ ਨਵਨੀਤ ਸਿੰਘ ਬੈਂਸ, ਉਪ ਮੰੇਡਲ ਮੈਜਿਸਟ੍ਰੇਟਾਂ 'ਚ ਦੁਧਨਸਾਧਾਂ ਦੇ ਅਜੈ ਅਰੋੜਾ, ਪਟਿਆਲਾ ਦੇ ਚਰਨਜੀਤ ਸਿੰਘ, ਸਮਾਣਾ ਦੇ ਨਮਨ ਮੜਕਨ,. ਪਾਤੜਾਂ ਦੇ ਪਾਲਿਕਾ ਅਰੋੜਾ, ਨਾਭਾ ਦੇ. ਸੂਬਾ ਸਿੰਘ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |

ਭਗਤ ਸਿੰਘ ਚੌਕ 'ਚ ਕੌਮੀ ਮਾਰਗ ਨੂੰ ਵੰਨ ਵੇਅ ਕਰਨ 'ਤੇ ਲੋਕਾਂ ਵਲੋਂ ਨਾਅਰੇਬਾਜ਼ੀ

ਪਾਤੜਾਂ, 6 ਮਾਰਚ (ਜਗਦੀਸ਼ ਸਿੰਘ ਕੰਬੋਜ)-ਜਾਖਲ ਰੋਡ ਅਤੇ ਨਰਵਾਣਾ ਰੋਡ ਨੂੰ ਜੋੜਦੇ ਪਾਤੜਾਂ ਸ਼ਹਿਰ ਦੇ ਭਗਤ ਚੌਕ ਵਿਚ ਕੌਮੀ ਮਾਰਗ ਨੂੰ ਵੰਨ ਵੇਅ ਕਰਨ ਲਈ ਛੱਡੇ ਹੋਏ ਕੱਟ ਨੂੰ ਜਦੋਂ ਬੰਦ ਕਰਨ ਲਈ ਠੇਕੇਦਾਰ ਨੇ ਗਰਿੱਲਾਂ ਲਾਉਣੀਆਂ ਸ਼ੁਰੂ ਕੀਤੀਆਂ ਤਾਂ ਸ਼ਹਿਰ ਦੇ ...

ਪੂਰੀ ਖ਼ਬਰ »

ਕਿਣ-ਮਿਣ ਪਏ ਮੀਂਹ ਨੇ ਸੜਕਾਂ ਕੀਤੀਆਂ ਜਲ-ਥਲ

ਪਟਿਆਲਾ, 6 ਮਾਰਚ (ਜਸਪਾਲ ਸਿੰਘ ਢਿੱਲੋਂ)-ਪਟਿਆਲਾ 'ਚ ਅੱਜ ਸਵੇਰ ਤੋਂ ਹੀ ਪਹਿਲਾਂ ਕਿਣਮਣ ਕਾਣੀ ਤੇ ਸ਼ਾਮ ਸਮੇਂ ਕਾਫ਼ੀ ਜ਼ਿਆਦਾ ਬਰਸਾਤ ਹੋਈ, ਜਿਸ ਨਾਲ ਸੜਕਾਂ 'ਤੇ ਜਲ-ਥਲ ਹੋ ਗਈ | ਬਰਸਾਤ ਕਾਰਨ ਕਈ ਖੇਤਰਾਂ 'ਚ ਪਾਣੀ ਜਮ੍ਹਾ ਹੋ ਗਿਆ ਤੇ ਕਈ ਇਲਾਕਿਆਂ 'ਚ ਸੜਕਾਂ 'ਤੇ ...

ਪੂਰੀ ਖ਼ਬਰ »

ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਯੈੱਸ ਬੈਂਕ 'ਚ ਖ਼ਾਤਾਧਾਰਕਾਂ ਦੀ ਭੀੜ

ਪਟਿਆਲਾ, 6 ਮਾਰਚ (ਅ.ਸ. ਆਹਲੂਵਾਲੀਆ)-ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਵਲੋਂ ਯੈਸ ਬੈਂਕ ਦੇ ਖਾਤਾਧਾਰਕਾਂ ਵਲੋਂ 50 ਹਜ਼ਾਰ ਰੁਪਏ ਤੱਕ ਹੀ ਆਪਣੇ ਅਕਾਊਾਟ 'ਚੋਂ ਕਢਵਾਉਣ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਖਾਤਾਧਾਰਕ ਕਾਫ਼ੀ ਪ੍ਰੇਸ਼ਾਨ ਦਿਖੇ | ਲੀਲ੍ਹਾ ਭਵਨ ...

ਪੂਰੀ ਖ਼ਬਰ »

ਡੰਡਿਆਂ ਨਾਲ ਹਮਲਾ ਕਰਕੇ ਨਕਾਬਪੋਸ਼ 65 ਹਜਾਰ ਰੁਪਏ ਖੋਹ ਕੇ ਫ਼ਰਾਰ

ਪਾਤੜਾਂ, 6 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਿੰਡ ਖਾਨੇਵਾਲ ਨੇੜੇ ਇਕ ਮੋਟਰਸਾਈਕਲ 'ਤੇ ਜਾ ਰਹੇ ਇਕ ਕੰਪਨੀ ਦੇ 2 ਕਰਮਚਾਰੀਆਂ ਕੋਲੋਂ 2 ਮੋਟਰਸਾਈਕਲਾਂ 'ਤੇ ਸਵਾਰ ਪਿੱਛਾ ਕਰ ਰਹੇ 4 ਨਕਾਬਪੋਸ਼ਾਂ ਵਲੋਂ ਬੇਸਬਾਲਾਂ ਤੇ ਡੰਡਿਆਂ ਨਾਲ ਹਮਲਾ ਕਰਕੇ ਉਨ੍ਹਾਂ ਤੋਂ 65000 ਖੋਹ ਕੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 6 ਮਾਰਚ (ਧਰਮਿੰਦਰ ਸਿੰਘ ਸਿੱਧੂ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਪੰਜਾਬ ਦੇ 22 ਜ਼ਿਲਿ੍ਹਆਂ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ | ਜ਼ਿਲ੍ਹਾ ਪਟਿਆਲਾ ਵਿਚ ਹਜ਼ਾਰਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਵਲੋਂ ...

ਪੂਰੀ ਖ਼ਬਰ »

ਢੀਂਡਸਾ ਤੇ ਬੀਰਦਵਿੰਦਰ ਵਿਚਕਾਰ ਮੀਟਿੰਗ ਨੇ ਭਖਾਈ ਸਿਆਸਤ

ਪਟਿਆਲਾ, 6 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅਕਾਲੀ ਦਲ ਟਕਸਾਲੀ ਵਲੋਂ ਕੀਤੀ ਜਾ ਰਹੀ ਨਵੀਂ ਸਫਬੰਦੀ ਤਹਿਤ 7 ਮਾਰਚ ਨੂੰ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਲੁਧਿਆਣਾ ਤੋਂ 12 ਮਾਰਚ ਨੂੰ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਪਟਿਆਲਾ 'ਚੋਂ ਤਿੰਨ ਮੋਬਾਈਲ ਬਰਾਮਦ

ਪਟਿਆਲਾ, 6 ਮਾਰਚ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਸਫ਼ਾਈ ਦੌਰਾਨ ਤਿੰਨ ਮੋਬਾਈਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪਹਿਲੇ ਕੇਸ 'ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਝਿਰਮਲ ਸਿੰਘ ਨੇ ਥਾਣਾ ਤਿ੍ਪੜੀ 'ਚ ਸ਼ਿਕਾਇਤ ਦਰਜ ਕਰਵਾਈ ਕਿ 4 ਮਾਰਚ ਵਾਲੇ ਦਿਨ ...

ਪੂਰੀ ਖ਼ਬਰ »

ਤੇਜ਼ ਹਵਾ ਅਤੇ ਮੀਂਹ ਕਾਰਨ ਕਈਆਂ ਥਾਵਾਂ 'ਤੇ ਕਣਕ ਡਿਗੀ

ਰਾਜਪੁਰਾ, 6 ਮਾਰਚ (ਰਣਜੀਤ ਸਿੰਘ)-ਹਲਕੇ ਵਿਚ ਪੈ ਰਹੀ ਮੀਂਹ ਕਾਰਨ ਜਿੱਥੇ ਕਈਆਂ ਪਿੰਡਾਂ ਵਿਚ ਕਣਕ ਦੀ ਫਸਲ ਤੇਜ਼ ਹਵਾ ਕਾਰਨ ਧਰਤੀ 'ਤੇ ਡਿੱਗ ਗਈ ਹੈ ਅਤੇ ਇਸ ਕਾਰਨ ਕਣਕ ਦੇ ਝਾੜ 'ਤੇ ਕਾਫੀ ਜ਼ਿਆਦਾ ਫ਼ਰਕ ਪੈਣ ਦੀ ਸੰਭਾਵਨਾ ਹੈ | ਇਸ ਦੇ ਨਾਲ ਹੀ ਮੀਂਹ ਕਾਰਨ ਕਣਕ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਪਟਿਆਲਾ, 6 ਮਾਰਚ (ਮਨਦੀਪ ਸਿੰਘ ਖਰੋੜ)-ਪਟਿਆਲਾ-ਪਹੇਵਾ ਰੋਡ 'ਤੇ ਸਥਿਤ ਜੋੜੀਆਂ ਸੜਕਾਂ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਹੈ | ਮਿ੍ਤਕਾਂ ਦੀ ਪਹਿਚਾਣ ਰਾਜੇਸ਼ (25) ਅਤੇ ਜਸਪਾਲ ਸਿੰਘ (30) ...

ਪੂਰੀ ਖ਼ਬਰ »

ਨਸ਼ਿਆਂ ਦੇ ਮੁੱਦੇ 'ਤੇ ਕੈਪਟਨ ਦੇ ਵਿਧਾਇਕ, ਰਾਜ ਸਭਾ ਮੈਂਬਰ ਕਰ ਰਹੇ ਹਨ ਸਵਾਲ-ਨੱਸੂਪੁਰ

ਸਮਾਣਾ, 6 ਮਾਰਚ (ਗੁਰਦੀਪ ਸ਼ਰਮਾ)-ਕਾਂਗਰਸ ਪਾਰਟੀ ਨੇ ਹਮੇਸ਼ਾ ਫੁੱਟ ਪਾਓ ਰਾਜ ਕਰੋ ਦੀ ਨੀਤੀ ਅਪਣਾਈ ਹੈ ਅਤੇ ਲੋਕਾਂ ਵਿਚ ਵੰਡੀਆਂ ਪਾ ਕੇ ਹਮੇਸ਼ਾ ਸੱਤਾ ਹਾਸਲ ਕੀਤੀ ਹੈ ਅਤੇ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਤੇ ਪਾਰਟੀ ਵਿਚ ਪੂਰੀ ਫੁੱਟ ਨਜ਼ਰ ਆ ਰਹੀ ਹੈ | ਇਨ੍ਹਾਂ ...

ਪੂਰੀ ਖ਼ਬਰ »

ਆਵਾਜਾਈ 'ਚ ਵੱਡੀ ਸਮੱਸਿਆ ਪੈਦਾ ਕਰਦੇ ਹਨ ਸਿੱਖਿਆ ਸੰਸਥਾਵਾਂ ਦੇ ਬਾਹਰ ਖੜ੍ਹਦੇ ਵਹੀਕਲ

ਪਟਿਆਲਾ, 6 ਮਾਰਚ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਦੀਆਂ ਨਾਮੀ ਵਿੱਦਿਅਕ ਸੰਸਥਾਵਾਂ ਦੇ ਬਾਹਰ ਸੜਕਾਂ ਦੇ ਕਿਨਾਰਿਆਂ ਤੇ ਖੜਦੇ ਵਾਹਨ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ ਆਵਾਜਾਈ ਦੇ ਲਈ ਵੀ ਵੱਡੀ ਸਮੱਸਿਆ ਪੈਦਾ ਕਰਦੇ ਹਨ | ਸ਼ਹਿਰ ਦੇ ਨਾਮੀ ਸਰਕਾਰੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਗਿਆਨ ਸਾਗਰ ਹਸਪਤਾਲ 'ਚ ਬਣਾਏ ਦੋ ਵਾਰਡ

ਬਨੂੜ, 6 ਮਾਰਚ (ਭੁਪਿੰਦਰ ਸਿੰਘ)-ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਵਧਦੀ ਦਸਤਕ ਦੇ ਕਾਰਨ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੋਕੰਨੇ ਹੋ ਗਏ ਹਨ | ਭਾਵੇਂ ਕਿ ਪੰਜਾਬ 'ਚ ਕੁਝ ਸ਼ੱਕੀ ਮਰੀਜ਼ ਪਾਏ ਗਏ ਹਨ | ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸੂਬਾ ਸਰਕਾਰ ਤੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦਾ ਧਰਨਾ ਤੀਜੇ ਦਿਨ ਖ਼ਰਾਬ ਮੌਸਮ 'ਚ ਵੀ ਜਾਰੀ

ਪਟਿਆਲਾ, 6 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵਲੋਂ ਅੱਜ ਲਗਾਤਾਰ ਤੀਜੇ ਦਿਨ ਵੀ ਉਪ-ਕੁਲਪਤੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਖ਼ਰਾਬ ਮੌਸਮ ਦੇ ਬਾਵਜੂਦ ਵੀ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਇਸ ਧਰਨੇ ਵਿਚ ਹਿੱਸਾ ਲਿਆ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਬਣੀ ਸੜਕ ਥਾਂ-ਥਾਂ ਤੋਂ ਟੁੱਟੀ

ਘਨੌਰ, 6 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ)-ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਸ਼ੰਭੂ ਘਨੌਰ ਮੁੱਖ ਸੜਕ ਤੋਂ ਕਾਮੀ ਖ਼ੁਰਦ ਤੱਕ ਬਣੀ ਸੰਪਰਕ ਸੜਕ ਥਾਂ-ਥਾਂ ਤੋ ਟੁੱਟਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਗੈਰ-ਅਧਿਆਪਨ ਕਰਮਚਾਰੀ ਸੰਘ ਵਲੋਂ ਧਰਨਾ

ਪਟਿਆਲਾ, 6 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ-ਅਧਿਆਪਨ ਕਰਮਚਾਰੀ ਸੰਘ ਵਲੋਂ ਪ੍ਰਧਾਨ ਰਜਿੰਦਰ ਸਿੰਘ ਰਾਜੂ ਦੀ ਅਗਵਾਈ ਵਿਚ ਉਪ-ਕੁਲਪਤੀ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ | ਇਸ ਮੌਕੇ ਰਜਿੰਦਰ ਸਿੰਘ ਰਾਜੂ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਨੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਦੇਵੀਗੜ੍ਹ, 6 ਮਾਰਚ (ਰਾਜਿੰਦਰ ਸਿੰਘ ਮੌਜੀ)-ਦੁਧਨਸਾਧਾਂ ਤਹਿਸੀਲ ਦੀ ਨੰਬਰਦਾਰ ਯੂਨੀਅਨ ਨੇ ਤਹਿਸੀਲ ਪ੍ਰਧਾਨ ਨੰਬਰਦਾਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਅੱਜ ਤਹਿਸੀਲਦਾਰ ਰਕੇਸ਼ ਕੁਮਾਰ ਨਹਿਰਾ ਨੂੰ ਇਲਾਕੇ ਦੀਆਂ ਸਮੱਸਿਆਵਾਂ ਅਤੇ ਨੰਬਰਦਾਰਾਂ ਦੀਆਂ ਮੰਗਾਂ ...

ਪੂਰੀ ਖ਼ਬਰ »

ਬਿਜਲੀ ਕਰਮਚਾਰੀਆਂ ਦੀ 2 ਸਾਲਾਂ ਲਈ ਚੋਣ ਸਹਿਮਤੀ ਨਾਲ ਹੋਈ

ਗੁਹਲਾ ਚੀਕਾ, 6 ਮਾਰਚ (ਓ.ਪੀ. ਸੈਣੀ)-ਅੱਜ ਇਥੇ ਚੀਕਾ ਬਿਜਲੀ ਬੋਰਡ ਦੇ ਵਿਹੜੇ ਵਿਚ ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਯੂਨਿਟ ਗੁਹਲਾ ਦੀ ਦੋ ਸਾਲਾਂ ਲਈ ਸਹਿਮਤੀ ਨਾਲ ਚੋਣ ਹੋਈ | ਇਸ ਮੌਕੇ 'ਤੇ ਸਬ ਯੂਨਿਟ ਸੀਵਨ, ਚੀਕਾ, ਗੁਹਲਾ ਦੇ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਮੰਗਾਂ ਦੇ ਹੱਕ 'ਚ ਆਂਗਣਵਾੜੀ ਵਰਕਰਾਂ ਵਲੋਂ ਰੋਸ ਮੁਜ਼ਾਹਰਾ

ਸਮਾਣਾ, 6 ਮਾਰਚ (ਸਾਹਿਬ ਸਿੰਘ)-ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੇ ਸਰਕਾਰੀ ਰਵੱਈਏ ਤੋਂ ਤੰਗ ਆ ਕੇ ਆਂਗਣਵਾੜੀ ਵਰਕਰਾਂ ਨੇ ਰਾਜ ਭਰ ਵਿਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ | ਸਮਾਣਾ ਵਿਖੇ ਰੋਸ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਿਖ਼ਲਾਫ਼ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਅਤੇ ਮੈਡੀਕਲ ਸਿਖਿਆ ਸੰਸਥਾਵਾਂ ਬਚਾਓ ਕਮੇਟੀ ਨੇ ਕੱਢੀ ਰੋਸ ਰੈਲੀ

ਪਟਿਆਲਾ, 6 ਮਾਰਚ (ਮਨਦੀਪ ਸਿੰਘ ਖਰੋੜ)-ਸਿਹਤ ਸੰਸਥਾਵਾਂ ਦੇ ਨਿੱਜੀਕਰਨ ਦੇ ਿਖ਼ਲਾਫ਼ ਪੰਜਾਬ ਸਟੇਟ ਮੈਡੀਕਲ ਅਤੇ ਡੈਂਟਲ ਟੀਚਰਜ਼ ਐਸੋਸੀਏਸ਼ਨ, ਪੈਰਾ ਮੈਡੀਕਲ ਜੁਆਇੰਟ ਐਕਸ਼ਨ ਕਮੇਟੀ, ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ, ਸਰਕਾਰੀ ਨਰਸਿੰਗ ਕਾਲਜ ਟੀਚਰ ਐਸੋਸੀਏਸ਼ਨ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਵਿਭਾਗਾਂ ਵਲੋਂ ਪਹਿਲਾਂ ਤੋਂ ਤਿਆਰੀ ਆਰੰਭ

ਪਟਿਆਲਾ, 6 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਭਵਿੱਖ ਅੰਦਰ ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਲਈ, ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਲੋਂ ਹੁਣ ਤੋਂ ਹੀ ਯਤਨ ਅਰੰਭ ਦਿੱਤੇ ਗਏ ਹਨ | ਪਟਿਆਲਾ ਤੋਂ ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ 426 ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਅਤੇ ਉਪਕਰਨ ਪ੍ਰਦਾਨ ਕੀਤੇ-ਡਿਪਟੀ ਕਮਿਸ਼ਨਰ

ਪਟਿਆਲਾ, 6 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਇੰਡੀਅਨ ਆਇਲ ਦੇ ਸੀ.ਐੱਸ.ਆਰ. ਪ੍ਰੋਜੈਕਟ ਤਹਿਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਜ਼ਿਲ੍ਹਾ ਪੁਨਰਵਾਸ ਕੇਂਦਰ ਵਲੋਂ 14 ਜਨਵਰੀ ਤੋਂ 17 ਜਨਵਰੀ ਤੱਕ ਰੈਡ ਕਰਾਸ ਭਵਨ ਵਿਚ ਲਗਾਏ ਗਏ ਕੈਂਪ ਦੌਰਾਨ ਜਿਨ੍ਹਾਂ ਦਿਵਿਆਂਗ ...

ਪੂਰੀ ਖ਼ਬਰ »

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਮਨਾਇਆ ਮਹਿਲਾ ਦਿਵਸ

ਨਾਭਾ, 6 ਮਾਰਚ (ਕਰਮਜੀਤ ਸਿੰਘ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨਾਭਾ (ਲੜਕੇ) ਵਿਖੇ ਪਿ੍ੰ. ਪ੍ਰਦੁਮਣ ਸਿੰਘ ਦੀ ਅਗਵਾਈ ਹੇਠ ਅਤੇ ਕੇਵਲ ਸਿੰਘ ਪ੍ਰੋਗਰਾਮ ਅਫਸਰ ਦੀ ਦੇਖ ਰੇਖ ਹੇਠ ਮਹਿਲਾ ਦਿਵਸ ਮਨਾਇਆ ਗਿਆ, ਜਿਸ 'ਚ ਜਤਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਪਟਿਆਲਾ, 6 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਨਿਰਦੇਸ਼ਕ ਵਿਮੈਨ ਸਟੱਡੀ ਸੈਂਟਰ ਪ੍ਰੋ. ਰਿਤੂ ਲਹਿਲ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ, ਅਧਿਆਪਕ ...

ਪੂਰੀ ਖ਼ਬਰ »

ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ ਦੇ ਹੁਕਮ ਜਾਰੀ

ਪਟਿਆਲਾ, 6 ਮਾਰਚ (ਜ.ਸ.ਢਿੱਲੋਂ)-ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਕੁਮਾਰ ਅਮਿਤ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਸ਼ਾਮ ਨੂੰ ਸੂਰਜ ਡੁੱਬਣ ਤੋਂ ...

ਪੂਰੀ ਖ਼ਬਰ »

ਵਿਦਿਆਰਥਣਾਂ ਵਲੋਂ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ

ਪਟਿਆਲਾ, 6 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲੜਕੀਆਂ ਦੇ ਹੋਸਟਲ ਡਾ. ਭੀਮ ਰਾਓ ਅੰਬੇਦਕਰ (ਹੋਸਟਲ ਨੰ 7) ਦੀਆਂ ਵਿਦਿਆਰਥਣਾਂ ਵਲੋਂ ਅੱਜ ਸ਼ਾਮ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਦੀ ਅਗਵਾਈ ਵਿਚ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ...

ਪੂਰੀ ਖ਼ਬਰ »

ਸਕੂਲ ਦੇ ਵਿਦਿਆਰਥੀਆਂ ਵਲੋਂ ਫ਼ੋਟੋਗ੍ਰਾਫ਼ਰ ਦੀ ਕੁੱਟਮਾਰ, ਮਾਮਲਾ ਦਰਜ

ਦੇਵੀਗੜ੍ਹ, 6 ਮਾਰਚ (ਰਾਜਿੰਦਰ ਸਿੰਘ ਮੌਜੀ)-ਲਗਾਤਾਰ ਤੇਜ਼ੀ ਨਾਲ ਵਧ ਰਹੇ ਇੰਟਰਨੈੱਟ ਦਾ ਬੱਚਿਆਂ 'ਤੇ ਕਿੰਨਾ ਮਾੜਾ ਪ੍ਰਭਾਵ ਪੈ ਰਿਹਾ ਹੈ | ਇਸ ਗੱਲ ਦਾ ਇੱਥੋਂ ਪਤਾ ਚੱਲਦਾ ਹੈ ਕਿ ਕੁੜੀਆਂ ਦੀਆਂ ਫ਼ੋਟੋਆਂ ਆਪਣੇ ਪਾਈਨਡਰਾਈਵ 'ਚ ਨਾ ਪਾਉਣ ਕਾਰਨ ਸਕੂਲ ਦੇ ਮੁੰਡਿਆਂ ...

ਪੂਰੀ ਖ਼ਬਰ »

460 ਨਸ਼ੀਲੀਆਂ ਗੋਲੀਆਂ ਸਣੇ ਡਰਾਈਵਰ ਕੰਡਕਟਰ ਕਾਬੂ

ਸਮਾਣਾ, 6 ਮਾਰਚ (ਹਰਵਿੰਦਰ ਸਿੰਘ ਟੋਨੀ)-ਗਾਜੇਵਾਸ ਪੁਲਿਸ ਚੌਾਕੀ ਵਲੋਂ ਰਾਜਸਥਾਨ ਤੋਂ ਆ ਰਹੇ ਇਕ ਟਰੱਕ ਨੂੰ ਰੋਕ ਕੇ ਲਈ ਤਲਾਸ਼ੀ ਦੌਰਾਨ 460 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਟਰੱਕ ਡਰਾਈਵਰ ਅਤੇ ਕੰਡਕਟਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧ ਵਿਚ ...

ਪੂਰੀ ਖ਼ਬਰ »

ਪਬਲਿਕ ਕਾਲਜ ਸਮਾਣਾ ਵਿਖੇ ਲਿਖਤੀ ਮੁਕਾਬਲੇ ਕਰਵਾਏ

ਸਮਾਣਾ, 6 ਮਾਰਚ (ਪ੍ਰੀਤਮ ਸਿੰਘ ਨਾਗੀ)-ਪਬਲਿਕ ਕਾਲਜ ਸਮਾਣਾ ਵਿਖੇ ਅੰਗਰੇਜ਼ੀ ਵਿਭਾਗ ਅਤੇ 'ਲੀਗਲ ਲਿਟਰੇਸੀ ਸੈੱਲ' ਵਲੋਂ ਵਿਦਿਆਰਥੀਆਂ ਦੇ ਲਿਖਤੀ ਮੁਕਾਬਲੇ ਕਰਵਾਏ ਗਏ | ਕਾਲਜ ਪਿ੍ੰਸੀਪਲ ਡਾ. ਜਤਿੰਦਰ ਦੇਵ ਨੇ ਕਿਹਾ ਕਿ ਅੱਜ ਦਾ ਵਿਦਿਆਰਥੀ ਮੋਬਾਈਲ ਫ਼ੋਨ ਦੀ ...

ਪੂਰੀ ਖ਼ਬਰ »

ਨੰਬਰਦਾਰਾਂ ਨੇ ਪਾਤੜਾਂ 'ਚ ਜ਼ਿਲ੍ਹਾ ਪੱਧਰ ਦਾ ਸਮਾਗਮ ਕਰਵਾਇਆ

ਪਾਤੜਾਂ, 6 ਮਾਰਚ (ਜਗਦੀਸ਼ ਸਿੰਘ ਕੰਬੋਜ)-ਨੰਬਰਦਾਰ ਯੂਨੀਅਨ ਵਲੋਂ ਇਕ ਜ਼ਿਲ੍ਹਾ ਪੱਧਰ ਦਾ ਸਮਾਗਮ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਅਤੇ ਬਲਾਕ ਪਾਤੜਾਂ ਪ੍ਰਧਾਨ ਹਰਪਾਲ ਸਿੰਘ ਦੁਗਾਲ ਦੀ ਪ੍ਰਧਾਨਗੀ ਹੇਠ ਪਾਤੜਾਂ ਵਿਖੇ ਕਰਵਾਇਆ ਗਿਆ, ਜਿਸ 'ਚ ਯੂਨੀਅਨ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨਾਲ ਰੇਲਵੇ ਤੇ ਜੇਲ੍ਹ ਮੁਲਾਜ਼ਮਾਂ 'ਚ ਚਿੰਤਾ

ਪਟਿਆਲਾ, 6 ਮਾਰਚ (ਅ.ਸ. ਆਹਲੂਵਾਲੀਆ)-'ਕੋਰੋਨਾ ਵਾਇਰਸ' ਜਿਸ ਨੇ ਵਿਦੇਸ਼ਾਂ 'ਚ ਹਜ਼ਾਰਾਂ ਨਾਗਰਿਕਾਂ ਦੀ ਜਾਨ ਲਈ ਉਸ ਦੇ ਭਾਰਤ ਤੇ ਪੰਜਾਬ 'ਚ ਦਾਖ਼ਲੇ ਦੀ ਖ਼ਬਰ ਨੇ ਨਾਗਰਿਕਾਂ ਨੂੰ ਹਰ ਹੀਲੇ ਇਸ ਦੇ ਟਾਕਰੇ ਲਈ ਸੁਚੇਤ ਰਹਿਣ ਲਈ ਝੰਜੋੜ ਦਿੱਤਾ ਹੈ | ਇਸ ਦੇ ਫੈਲਣ ਦਾ ਜੋ ...

ਪੂਰੀ ਖ਼ਬਰ »

ਲਾਲੀ ਦਾ ਰਾਸ਼ਟਰੀ ਜਨਰਲ ਸਕੱਤਰ ਬਣਨਾ ਹੋਰਨਾਂ ਲਈ ਪ੍ਰੇਰਨਾ ਸਰੋਤ-ਸੰਜੀਵ ਕਾਲੂ

ਪਟਿਆਲਾ, 6 ਮਾਰਚ (ਅ.ਸ. ਆਹਲੂਵਾਲੀਆ)-ਯੂਥ ਕਾਂਗਰਸ ਪੰਜਾਬ ਦੀ ਪ੍ਰਧਾਨਗੀ ਕਰ ਚੁੱਕੇ ਅਮਰਪ੍ਰੀਤ ਸਿੰਘ ਲਾਲੀ ਨੂੰ ਆਲ ਇੰਡੀਆ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਾਏ ਜਾਣ ਤੋਂ ਬਾਅਦ ਨੌਜਵਾਨ ਨਵੀਂ ਸੇਧ ਤੇ ਉਤਸ਼ਾਹ ਨਾਲ ਪਾਰਟੀ ਲਈ ਕੰਮ ਕਰਨਗੇ | ਇਹ ਗੱਲ ਪ੍ਰਧਾਨ ...

ਪੂਰੀ ਖ਼ਬਰ »

ਇੰਡੀਆ ਵੇਟ ਲਿਫ਼ਟਿੰਗ 'ਚ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੇ ਭਾਰਤ 'ਚੋਂ ਪਹਿਲਾ ਸਥਾਨ ਮੱਲਿ੍ਹਆ

ਨਾਭਾ, 6 ਮਾਰਚ (ਕਰਮਜੀਤ ਸਿੰਘ)-ਇਲਾਕਾ ਨਿਵਾਸੀਆਂ ਦਾ ਉਸ ਸਮੇਂ ਸਿਰ ਮਾਣ ਨਾਲ ਉੱਚਾ ਹੋ ਗਿਆ ਜਦੋਂ ਰਿਆਸਤੀ ਸ਼ਹਿਰ ਨਾਭਾ ਦੇ ਪਿੰਡ ਮੈਹਸ ਦੀ 23 ਸਾਲਾ ਧੀ ਹਰਜਿੰਦਰ ਕੌਰ ਨੇ ਉੜੀਸਾ ਦੇ ਭੁਵਨੇਸ਼ਵਰ 'ਚ ਖੇਲੇ ਗਏ ਇੰਡੀਆ ਵੇਟ ਲਿਫ਼ਟਿੰਗ ਮੁਕਾਬਲੇ 'ਚ 191 ਕਿੱਲੋ ਭਾਰ ...

ਪੂਰੀ ਖ਼ਬਰ »

ਲਗਾਤਾਰ ਪੈਂਦੀ ਬਰਸਾਤ 'ਚ ਵੀ ਅਕਾਲੀ ਦਲ ਸੁਤੰਤਰ ਵਲੋਂ ਨਗਰ ਕੌਾਸਲ ਿਖ਼ਲਾਫ਼ 12ਵੇਂ ਦਿਨ ਧਰਨਾ ਰਿਹਾ ਜਾਰੀ

ਨਾਭਾ, 6 ਮਾਰਚ (ਅਮਨਦੀਪ ਸਿੰਘ ਲਵਲੀ)-ਵਿਰਾਸਤੀ ਸ਼ਹਿਰ ਨਾਭਾ 'ਚ ਸਥਿਤ ਇਤਿਹਾਸਕ ਅਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ (ਘੋੜਿਆਂ ਵਾਲਾ) ਦੇ ਨਜ਼ਦੀਕ ਪਿਛਲੇ ਲੰਮੇ ਸਮੇਂ ਤੋਂ ਲੱਗੇ ਗੰਦਗੀ ਦੇ ਢੇਰ ਅਤੇ ਗੰਦਗੀ ਨਾਲ ਭਰੇ ਨਾਲੇ ਕਾਰਨ ਸੰਗਤਾਂ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ ਹੁਕਮ ਜਾਰੀ

ਪਟਿਆਲਾ, 6 ਮਾਰਚ (ਜ.ਸ. ਢਿੱਲੋਂ)-ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਕੁਮਾਰ ਅਮਿਤ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹੱਦ 'ਚ ਵਿਆਹ ਸ਼ਾਦੀਆਂ ਜਾਂ ਹੋਰ ਖ਼ੁਸ਼ੀ ਦੇ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੀ ਅਥਲੀਟ ਸੀਮਾ ਦੇਵੀ ਨੇ ਜਿੱਤੇ ਕੌਮੀ ਚੈਂਪੀਅਨਸ਼ਿਪ 'ਚੋਂ ਸੋਨ ਤਗਮੇ

ਪਟਿਆਲਾ, 6 ਮਾਰਚ (ਚਹਿਲ)-ਕੁੱਲ ਹਿੰਦ ਪੁਲਿਸ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਪੰਜਾਬ ਦੇ ਦੋ ਅਥਲੀਟਾਂ ਨੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੀ.ਆਈ.ਐਸ. ਦੇ ਕੋਚ ਗੁਰਦੇਵ ਸਿੰਘ ਨਾਗਰਾ ਦੀ ਸ਼ਾਗਿਰਦ ਸੀਮਾ ਦੇਵੀ ਦੀਨਾ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪਿੰਡ ਰੋਹਟੀ ਮੌੜਾਂ ਦਾ ਦੌਰਾ

ਨਾਭਾ, 6 ਮਾਰਚ (ਕਰਮਜੀਤ ਸਿੰਘ)-ਪੰਜਾਬ ਦੇ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਦਿਹਾਤੀ ਦੇ ਪਿੰਡ ਰੋਹਟੀ ਮੌੜਾਂ ਵਿਖੇ ਪਹੁੰਚੇ ਅਤੇ ਇਕ ਧਾਰਮਿਕ ਅਸਥਾਨ ਤੇ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਕਈ ਆਗੂ ਵੀ ...

ਪੂਰੀ ਖ਼ਬਰ »

ਸੂਏ 'ਚੋਂ ਮਿਲੀ ਗੂਹਲਾ ਤੋਂ ਚੋਰੀ ਕੀਤੀ ਏ.ਟੀ.ਐਮ. ਮਸ਼ੀਨ

ਘੱਗਾ, 6 ਮਾਰਚ (ਵਿਕਰਮਜੀਤ ਸਿੰਘ ਬਾਜਵਾ)-ਇਥੋਂ ਨੇੜਲੇ ਪਿੰਡ ਬੂਟਾ ਸਿੰਘ ਵਾਲਾ ਨੂੰ ਜਾਂਦਿਆਂ ਰਸਤੇ ਵਿਚ ਆਉਂਦੇ ਪਾਣੀ ਵਾਲੇ ਸੂਏ ਵਿਚੋਂ ਵੱਢੀ ਕੱਟੀ ਏ.ਟੀ.ਐਮ. ਮਸ਼ੀਨ ਦੇ ਹਿੱਸੇ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

'ਆਪ' ਨਾਲ ਜੁੜਨ ਲਈ ਜਾਗਰੂਕਤਾ ਕੈਂਪ ਲਗਾਇਆ

ਬਨੂੜ, 6 ਮਾਰਚ (ਭੁਪਿੰਦਰ ਸਿੰਘ)-ਆਮ ਆਦਮੀ ਪਾਰਟੀ ('ਆਪ') ਵਲੋਂ ਪੰਜਾਬ ਦੇ ਭਲੇ ਲਈ ਪਾਰਟੀ ਨਾਲ ਜੁੜਨ ਅਤੇ ਮੈਂਬਰ ਬਣਾਉਣ ਲਈ ਮਿਸ ਕਾਲ ਕਰਨ ਸਬੰਧੀ ਵਿੱਢੀ ਮੁਹਿੰਮ ਤਹਿਤ ਬਨੂੜ ਵਿਖੇ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਦੌਰਾਨ 500 ਦੇ ਕਰੀਬ ਨਵੇਂ ਬਣੇ ਮੈਂਬਰਾਂ ਦੇ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਸੇਵਾ ਦਲ ਦੀ ਬੈਠਕ ਹੋਈ

ਦੇਵੀਗੜ੍ਹ, 6 ਮਾਰਚ (ਰਾਜਿੰਦਰ ਸਿੰਘ ਮੌਜੀ)-ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇਵੀਗੜ੍ਹ ਦੀ ਅਹਿਮ ਬੈਠਕ ਜਤਿੰਦਰ ਸਿੰਘ ਬਹਿਰੂ ਦੀ ਰਹਿਨੁਮਾਈ ਹੇਠ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀ ਸੰਗਤ ਨੇ ਸ਼ਮੂਲੀਅਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX