ਤਾਜਾ ਖ਼ਬਰਾਂ


ਕੋਲਕਾਤਾ : ਬੀ.ਐਸ.ਐਫ ਨੇ ਵਾਹਨ ਨੂੰ ਰੋਕ ਕੇ 4.20 ਕਰੋੜ ਰੁਪਏ ਦੇ 8.3 ਕਿਲੋ ਸੋਨੇ ਦੇ ਬਿਸਕੁਟਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ 'ਚ ਅੰਮ੍ਰਿਤਸਰ ਸ਼ਹਿਰੀ ਪੁਲਿਸ ਦੀ ਦਸਤਕ, ਵੱਡੇ ਮਾਮਲੇ 'ਚ ਹੋ ਸਕਦੀ ਛਾਪੇਮਾਰੀ
. . .  1 day ago
ਅਜਨਾਲਾ ,2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਸ਼ਹਿਰ ਅੰਦਰ ਅੰਮ੍ਰਿਤਸਰ ਸ਼ਹਿਰੀ ਪੁਲਸ ਵਲੋਂ ਦਸਤਕ ਦਿੱਤੀ ਗਈ ਹੈ I ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰੀ ਪੁਲਿਸ ਵਲੋਂ ਬੀਤੇ ...
ਛੱਤੀਸਗੜ੍ਹ : ਬੀਜਾਪੁਰ ਵਿਚ ਮੁਕਾਬਲੇ ਤੋਂ ਬਾਅਦ ਚਾਰ ਮਾਓਵਾਦੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ
. . .  1 day ago
ਰੂਸ ਨੇ ਯੂਕਰੇਨ ਗੱਲਬਾਤ ਲਈ ਬਾਈਡਨ ਦੀਆਂ ਸ਼ਰਤਾਂ ਨੂੰ ਕੀਤਾ ਰੱਦ
. . .  1 day ago
ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀ, 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ
. . .  1 day ago
ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਸਲਾਨਾ...
ਰਾਜਸਥਾਨ ਦੇ ਲੋਕ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਹਨ- ਅਸ਼ੋਕ ਗਹਿਲੋਤ
. . .  1 day ago
ਜੈਪੁਰ, 2 ਦਸੰਬਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 4 ਦਸੰਬਰ ਨੂੰ ਰਾਜਸਥਾਨ ਪੁੱਜ ਰਹੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਆਜ਼ਾਦੀ ...
ਫ਼ਿਲਹਾਲ ਕਾਂਗਰਸੀ ਹਾਂ, ਸਮਾਂ ਆਉਣ ’ਤੇ ਦੱਸਾਂਗੀ -ਪ੍ਰਨੀਤ ਕੌਰ
. . .  1 day ago
ਜ਼ੀਰਕਪੁਰ, 2 ਦਸੰਬਰ (ਹੈਪੀ ਪੰਡਵਾਲਾ)- ਇਸ ਸਮੇਂ ਪੰਜਾਬ ਵਿਚ ਸਾਡੇ ਪਰਿਵਾਰ ਦੀ ਜੋ ਵੀ ਹੈਸੀਅਤ ਹੈ, ਇਹ ਸਭ ਲੋਕਾਂ ਦੀ ਦੇਣ ਹੈ ਤੇ ਲੋਕਾਂ ਦੇ ਇਸ ਪਿਆਰ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ ਅਗਾਂਹ ਵੀ ਇਸ ਰਿਸਤੇ ਨੂੰ ਹੋਰ...
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜਗਮੀਤ ਸਿੰਘ ਬਰਾੜ ਨੂੰ ਨੋਟਿਸ
. . .  1 day ago
ਚੰਡੀਗੜ੍ਹ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ...
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਉਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ
. . .  1 day ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਦੀ...
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  1 day ago
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
ਗੁਜਰਾਤ ਚੋਣਾਂ 'ਚ ਬਹੁਮਤ ਹਾਸਲ ਕਰਾਂਗੇ : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ
. . .  1 day ago
ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ
. . .  1 day ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ
ਭਾਜਪਾ ਵਲੋਂ ਕੈਪਟਨ ਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ, ਕੌਮੀ ਕਾਰਜਕਾਰਨੀ ਦੇ ਮੈਂਬਰ ਨਿਯੁਕਤ
. . .  1 day ago
ਨਵੀਂ ਦਿੱਲੀ, 2 ਦਸੰਬਰ- ਭਾਜਪਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ...
ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ ’ਤੇ ਆਰ. ਐਮ. ਪੀ. ਡਾਕਟਰਾਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੇ- ਡਾ ਰਾਜੇਸ਼ ਸ਼ਰਮਾ
. . .  1 day ago
ਸੰਧਵਾਂ, 2 ਦਸੰਬਰ (ਪ੍ਰੇਮੀ ਸੰਧਵਾਂ)- ਬਲਾਕ ਬੰਗਾ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਪਿੰਡ ਸੰਧਵਾਂ ਵਿਖੇ ਇਕਾਈ ਆਗੂ ਡਾ. ਹਰਭਜਨ ਸਿੰਘ ਸੰਧੂ ਦੀ ਅਗਵਾਈ ’ਚ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਬੰਗਾ...
ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  1 day ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  1 day ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  1 day ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  1 day ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  1 day ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  1 day ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  1 day ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  1 day ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ-ਭਗਵੰਤ ਮਾਨ
. . .  1 day ago
ਚੰਡੀਗੜ੍ਹ, 2 ਦਸੰਬਰ-ਮੂਸੇਵਾਲਾ ਹੱਤਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਮੁਖੀ ਹੋਣ ਦੇ ਨਾਤੇ ਮੈਂ ਤਸਦੀਕ...
ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  1 day ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 24 ਫੱਗਣ ਸੰਮਤ 551

ਪੰਜਾਬ / ਜਨਰਲ

ਕਾਰ ਸੇਵਾ ਡੇਰੇ 'ਚੋਂ ਲੁੱਟੀ 1 ਕਰੋੜ 66 ਲੱਖ ਦੀ ਨਕਦੀ ਬਰਾਮਦ

ਤਰਨ ਤਾਰਨ, 6 ਮਾਰਚ (ਹਰਿੰਦਰ ਸਿੰਘ)-24 ਫਰਵਰੀ ਦੀ ਰਾਤ ਨੂੰ ਤਰਨ ਤਾਰਨ ਸਥਿਤ ਡੇਰਾ ਬਾਬਾ ਜਗਤਾਰ ਸਿੰਘ ਦੇ ਖਜ਼ਾਨਚੀ ਬਾਬਾ ਮਹਿੰਦਰ ਸਿੰਘ ਕੋਲੋਂ ਲੁਟੇਰਿਆਂ ਵਲੋਂ ਲੁੱਟੀ ਇਕ ਕਰੋੜ 66 ਲੱਖ ਦੀ ਸਾਰੀ ਰਾਸ਼ੀ ਨੂੰ ਤਰਨ ਤਾਰਨ ਅਤੇ ਅੰਮਿ੍ਤਸਰ ਪੁਲਿਸ ਨੇ ਸਾਂਝੇ ਤੌਰ 'ਤੇ ਬਰਾਮਦ ਕਰ ਲਿਆ ਹੈ | ਇਹ ਡਾਕਾ ਮਾਰਨ ਵਾਲੇ ਸਾਰੇ 6 ਲੁਟੇਰਿਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਕਰੋੜਾਂ ਰੁਪਏ ਦੀ ਹੋਏ ਲੁੱਟ ਦੇ ਇਸ ਹਾਈਪ੍ਰੋਫਾਈਲ ਮਾਮਲੇ ਨੂੰ ਕੁਝ ਹੀ ਦਿਨਾਂ ਵਿਚ ਸੁਲਝਾਉਣ ਲਈ ਐੱਸ.ਪੀ.ਡੀ. ਜਗਜੀਤ ਸਿੰਘ ਵਾਲੀਆ ਦੀ ਅਗਵਾਈ ਵਿਚ ਬਣੀ ਟੀਮ ਦੇ ਮੈਂਬਰਾਂ ਡੀ.ਐੱਸ.ਪੀ. (ਡੀ.) ਹਰੀਸ਼ ਬਹਿਲ, ਐੱਸ.ਐੱਚ.ਓ. ਸਿਟੀ ਅਤੇ ਆਈ.ਪੀ.ਐੱਸ. ਅਧਿਕਾਰੀ ਤੁਸ਼ਾਰ ਗੁਪਤਾ, ਸਬ ਇੰਸਪੈਕਟਰ ਮਨਮੋਹਨ ਸਿੰਘ ਨੇ ਅਹਿਮ ਰੋਲ ਨਿਭਾਇਆ | ਇਸ ਟੀਮ ਨੇ ਵਿਆਪਕ ਖੋਜ, ਖੁਫ਼ੀਆ ਜਾਣਕਾਰੀ ਅਤੇ ਤਕਨੀਕੀ ਵਿਸ਼ਲੇਸ਼ਣ 'ਤੇ ਕੰਮ ਕਰਕੇ ਸਾਰੇ ਲੁਟੇਰਿਆਂ ਨੂੰ ਕਾਬੂ ਕਰਕੇ ਲੁੱਟੀ ਹੋਈ ਸਾਰੀ ਰਕਮ ਨੂੰ ਬਰਾਮਦ ਕੀਤਾ | ਇਸ ਮਾਮਲੇ ਵਿਚ ਸੁਖਵਿੰਦਰ ਸਿੰਘ ਉਰਫ਼ ਬਾਬਾ ਭੂੰਡੀ, ਤਰਸੇਮ ਸਿੰਘ ਉਰਫ ਗਲੋਟਾ, ਬਲਵਿੰਦਰ ਸਿੰਘ ਉਰਫ਼ ਬਿੱਲਾ, ਸੁਖਚੈਨ ਸਿੰਘ ਚੈਨਾ (ਸਾਰੇ ਵਾਸੀਆਨ ਖੁਰਮਣੀਆਂ ਜ਼ਿਲ੍ਹਾ ਅੰਮਿ੍ਤਸਰ), ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਸੰਘਾ ਅਤੇ ਲਖਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਕੰਬੋਅ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਇਸ ਲੁੱਟ ਦਾ ਸਾਜਿਸ਼ਕਾਰ ਸਤਨਾਮ ਸਿੰਘ ਵਾਸੀ ਸੰਘਾ ਡੇਰੇ ਦਾ ਡਰਾਈਵਰ ਹੈ, ਜੋ ਕਿ ਡੇਰੇ ਬਾਰੇ ਸਾਰੀ ਜਾਣਕਾਰੀ ਰੱਖਦਾ ਸੀ | ਸੁਖਚੈਨ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਲੁਟੇਰਿਆਂ ਨੇ 24 ਫਰਵਰੀ ਦੀ ਰਾਤ ਨੂੰ ਸਵਿੱਫ਼ਟ ਕਾਰ ਵਿਚ ਆ ਕੇ ਡੇਰੇ 'ਚ ਡਾਕਾ ਮਾਰਿਆ ਹੈ | ਇਨ੍ਹਾਂ ਵਿਚੋਂ ਦੋ ਲੁਟੇਰੇ ਕਾਰ ਵਿਚ ਹੀ ਰਹੇ, ਜਦਕਿ ਤਿੰਨ ਲੁਟੇਰੇ ਬਾਬਾ ਮਹਿੰਦਰ ਸਿੰਘ ਦੇ ਕਮਰੇ ਵਿਚ ਕਰੋੜਾਂ ਰੁਪਏ ਦੀ ਰਾਸ਼ੀ ਨੂੰ ਲੁੱਟ ਕੇ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ | ਇਸ ਲੁੱਟ ਦੌਰਾਨ ਬਾਬਾ ਮਹਿੰਦਰ ਸਿੰਘ ਨੇ ਪੁਲਿਸ ਨੂੰ ਇਹ ਬਿਆਨ ਦਿੱਤੇ ਸਨ ਕਿ ਲੁਟੇਰਿਆਂ ਨੇ ਇਹ ਲੁੱਟ ਹਥਿਆਰਾਂ ਦੀ ਨੋਕ 'ਤੇ ਕੀਤੀ ਸੀ, ਪਰ ਪੁਲਿਸ ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਇਸ ਲੁੱਟ ਵਿਚ ਕਿਸੇ ਕਿਸਮ ਦੇ ਹਥਿਆਰ ਦੀ ਵਰਤੋਂ ਨਹੀਂ ਹੋਈ ਹੈ | ਤਰਨ ਤਾਰਨ ਪੁਲਿਸ ਵਲੋਂ ਲੁੱਟੇ ਹੋਏ 12 ਲੱਖ ਰੁਪਏ ਸੁਖਚੈਨ ਸਿੰਘ ਦੇ ਘਰੋਂ ਬਰਾਮਦ ਕੀਤੇ ਗਏ ਅਤੇ ਲਗਪਗ 5 ਲੱਖ 65 ਹਜ਼ਾਰ ਰੁਪਏ ਸਤਨਾਮ ਸਿੰਘ ਦੇ ਘਰੋਂ ਬਰਾਮਦ ਹੋਏ | ਪੁਲਿਸ ਅਧਿਕਾਰੀਆਂ ਅਨੁਸਾਰ ਸੁਖਚੈਨ ਸਿੰਘ ਚੈਨਾ ਨੇ ਪੁੱਛਗਿੱਛ ਦੌਰਾਨ ਪੁਲਿਸ ਕੋਲ ਇਹ ਗੱਲ ਕਬੂਲ ਕੀਤੀ ਕਿ ਉਸ ਨੇ ਲੁੱਟੀ ਹੋਈ ਰਕਮ ਵਿਚੋਂ 95 ਲੱਖ ਤੋਂ ਰਕਮ ਨੂੰ ਸੇਠੀ ਮਨੀ ਐਕਸਚੇਂਜ ਅੰਮਿ੍ਤਸਰ ਨੂੰ ਦੇ ਕੇ ਉਸ ਪਾਸੋਂ ਇਕ ਲੱਖ 30 ਹਜ਼ਾਰ ਅਮਰੀਕਨ ਡਾਲਰ ਹਾਸਲ ਕੀਤੇ ਸਨ, ਇਹ ਡਾਲਰ ਪੁਲਿਸ ਨੇ ਬਰਾਮਦ ਕਰ ਲਏ ਹਨ | ਇਸ ਤੋਂ ਇਲਾਵਾ ਸੁਖਚੈਨ ਸਿੰਘ ਵਲੋਂ ਲੁੱਟ ਕੇ ਪੰਜਾਬ ਐਾਡ ਸਿੰਧ ਬੈਂਕ ਅੰਮਿ੍ਤਸਰ ਵਿਖੇ ਲਾਕਰ ਵਿਚ ਰੱਖੀ 4 ਲੱਖ 50 ਹਜ਼ਾਰ ਰੁਪਏ ਦੀ ਰਕਮ ਨੂੰ ਵੀ ਚੈਨਾ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਿਆ ਹੈ | ਡੀ.ਜੀ.ਪੀ. ਦਿਨਕਰ ਗੁਪਤਾ ਨੇ ਇਸ ਹਾਈਪ੍ਰੋਫਾਈਲ ਮਾਮਲੇ ਨੂੰ ਸੁਲਝਾਉਣ ਲਈ ਐੱਸ.ਐੱਸ.ਪੀ. ਧਰੁਵ ਦਹੀਆ ਵਲੋਂ ਬਣਾਈ ਐੱਸ.ਪੀ. ਵਾਲੀਆ ਦੀ ਟੀਮ ਅਤੇ ਅੰਮਿ੍ਤਸਰ ਦੇ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਪ੍ਰਸੰਸਾ ਕੀਤੀ ਹੈ |

ਕੋਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ

ਕੋਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ, ਸਾਰੇ ਹਸਪਤਾਲਾਂ (ਸਰਕਾਰੀ ਅਤੇ ਨਿੱਜੀ) 'ਚ 'ਪੰਜਾਬ ...

ਪੂਰੀ ਖ਼ਬਰ »

ਝੂਠੇ ਮੁਕਾਬਲਿਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਬਾਰੇ ਕੇਂਦਰ ਤੋਂ ਜਵਾਬ ਤਲਬ

ਚੰਡੀਗੜ੍ਹ, 6 ਮਾਰਚ (ਸੁਰਜੀਤ ਸਿੰਘ ਸੱਤੀ)- ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਅਣਪਛਾਤੇ ਮਿ੍ਤਕਾਂ ਵਜੋਂ ਸਾੜੇ ਗਏ ਨੌਜਵਾਨਾਂ ਬਾਰੇ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੀ ਜਾਂਚ ਵਾਂਗ ਹੀ ਪੰਜਾਬ ਡਾਕੂਮੈਂਟ ਐਾਡ ਐਡਵੋਕੇਸੀ ਪ੍ਰੋਜੈਕਟ (ਪੀਡੀਏਪੀ) ...

ਪੂਰੀ ਖ਼ਬਰ »

ਕੋਰੋਨਾ ਨੂੰ ਦੇਖਦਿਆਂ ਹੋਲੇ ਮਹੱਲੇ ਮੌਕੇ ਸਾਵਧਾਨੀ ਵਰਤੀ ਜਾਵੇ-ਸਿੰਘ ਸਾਹਿਬ

ਤਲਵੰਡੀ ਸਾਬੋ, 6 ਮਾਰਚ (ਰਣਜੀਤ ਸਿੰਘ ਰਾਜੂ)-ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਭਾਵੇਂ ਦਹਿਸ਼ਤ ਦਾ ਮਾਹੌਲ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਖ਼ਾਲਸੇ ਦੀ ...

ਪੂਰੀ ਖ਼ਬਰ »

ਕੋਰੋਨਾ ਦੀ ਦਹਿਸ਼ਤ

ਅੰਮਿ੍ਤਸਰ 'ਚ ਇਟਲੀ ਤੋਂ ਆਏ 13 ਸੈਲਾਨੀਆਂ ਨੂੰ ਹੋਟਲ 'ਚ ਕੀਤਾ ਨਜ਼ਰਬੰਦ

ਅੰਮਿ੍ਤਸਰ, 6 ਮਾਰਚ (ਰੇਸ਼ਮ ਸਿੰਘ)-ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਸਵੇਰੇੇ ਅਚਾਨਕ ਇਟਲੀ ਤੋਂ ਆਏ 13 ਸੈਲਾਨੀਆਂ ਨੂੰ ਹੋਟਲ ਦੇ ਕਮਰਿਆਂ 'ਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਉਪਰੰਤ ਹੀ ਉਨ੍ਹਾਂ ...

ਪੂਰੀ ਖ਼ਬਰ »

ਵਿੱਤ ਵਿਭਾਗ ਵਲੋਂ 407 ਕਰੋੜ ਰੁਪਏ ਦੀ ਰਾਸ਼ੀ ਜਾਰੀ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)- ਵਿੱਤ ਵਿਭਾਗ ਵਲੋਂ ਪ੍ਰੋਵੀਡੈਂਟ ਫੰਡ (ਜੀ.ਪੀ.ਐਫ.) ਅਤੇ 31 ਜਨਵਰੀ, 2020 ਤੱਕ ਐਡਵਾਾਸ ਦੇ ਨਾਲ-ਨਾਲ ਸਮੱਗ੍ਰਾ ਸਿੱਖਿਆ ਅਭਿਆਨ (ਐਲੀਮੈਂਟਰੀ) ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 406.85 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਗਈ ਹੈ¢ਇਸ ...

ਪੂਰੀ ਖ਼ਬਰ »

ਹੋਲੀ ਬੰਪਰ ਨੇ ਸਰਵਨ ਸਿੰਘ ਦੀ ਜ਼ਿੰਦਗੀ 'ਚ ਭਰੇ ਹੋਰ ਰੰਗ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)- ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਹੋਲੀ ਬੰਪਰ-2020 ਨੇ ਫਾਜ਼ਿਲਕਾ ਵਾਸੀ ਸਰਵਨ ਸਿੰਘ ਦੀ ਜ਼ਿੰਦਗੀ ਰੰਗੀਨ ਬਣਾ ਦਿੱਤੀ ਹੈ | ਪਿਛਲੇ ਦਿਨੀਂ ਲੁਧਿਆਣਾ ਵਿਖੇ ਕੱਢੇ ਗਏ ਹੋਲੀ ਬੰਪਰ ਦੇ ਡਰਾਅ 'ਚ 1.50-1.50 ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ...

ਪੂਰੀ ਖ਼ਬਰ »

ਕੱਲ੍ਹ ਤੱਕ ਅੱਧੇ ਰੇਟਾਂ 'ਚ ਕਰਵਾਉ ਐਲਰਜੀ ਦੀ ਜਾਂਚ- ਜੈਰਥ ਲੈਬਜ਼

ਜਲੰਧਰ, 6 ਮਾਰਚ (ਅ. ਬ.)-ਜੈਰਥ ਲੈਬਜ਼ ਵਲੋਂ ਦੱਸਿਆ ਗਿਆ ਹੈ ਕਿ ਜੈਰਥ ਪੈਥ ਲੈਬ ਐਾਡ ਐਲਰਜੀ ਟੈਸਟਿੰਗ ਸੈਂਟਰ- ਲੁਧਿਆਣਾ, ਪਟਿਆਲਾ, ਮੋਗਾ, ਮਲੇਰਕੋਟਲਾ, ਬਟਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਖੰਨਾ, ਸਮਰਾਲਾ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਹਿਬ, ...

ਪੂਰੀ ਖ਼ਬਰ »

ਪੀ.ਐਫ. ਮੈਂਬਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰੋਗਰਾਮ 11 ਨੂੰ

ਅੰਮਿ੍ਤਸਰ, 6 ਮਾਰਚ (ਕੋਛੜ)-ਨਿੱਜੀ ਅਦਾਰਿਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਭਵਿਖ ਨਿਧੀ ਦੀਆਂ ਸਮੱਸਿਆਵਾਂ ਦੇ ਹਲ ਲਈ 11 ਮਾਰਚ ਨੂੰ ਕਰਮਚਾਰੀ ਭਵਿਖ ਨਿਧੀ ਸੰਗਠਨ ਦੇ ਮੁੱਖ ਦਫ਼ਤਰ ਅਤੇ ਡਿਸਟਿ੍ਕਟ ਦਫ਼ਤਰ ਬਟਾਲਾ ਵਿਖੇ ਸਮਾਰੋਹ ਕਰਾਇਆ ਜਾ ਰਿਹਾ ਹੈ | ਖੇਤਰੀ ...

ਪੂਰੀ ਖ਼ਬਰ »

ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਤਰੱਕੀ ਲਈ ਤਜਰਬਾ ਸ਼ਰਤ ਘੱਟ ਕਰਨ ਨੂੰ ਪ੍ਰਵਾਨਗੀ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)- ਪੰਜਾਬ ਦੇ ਮਾਲ ਵਿਭਾਗ ਦੇ ਕਰਮਚਾਰੀਆਂ ਦੀ ਜਥੇਬੰਦੀ 'ਦਿ ਪੰਜਾਬ ਸਟੇਟ ਡਿਸਟਿ੍ਕਟ ਆਫਿਸ ਇੰਪਲਾਈਜ਼ ਯੂਨੀਅਨ' ਦੇ ਵਫ਼ਦ ਦੀ ਅੱਜ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਾਗੜ ਨਾਲ ਹੋਈ ਮੀਟਿੰਗ 'ਚ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ...

ਪੂਰੀ ਖ਼ਬਰ »

ਪਾਕਿ 'ਚ 'ਮਹਿਲਾ ਮਾਰਚ' 'ਤੇ ਕੱਟੜਪੰਥੀ ਤੇ ਔਰਤਾਂ ਆਹਮੋ-ਸਾਹਮਣੇ

ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘਰੇਲੂ ਹਿੰਸਾ, ਜਬਰ ਜਨਾਹ, ਜਿਣਸੀ ਪ੍ਰੇਸ਼ਾਨੀ ਅਤੇ ਜਬਰੀ ਵਿਆਹ ਦੀਆਂ ਸ਼ਿਕਾਰ ਔਰਤਾਂ ਦੇ ਹੱਕ 'ਚ 8 ਮਾਰਚ ਨੂੰ ਮਹਿਲਾ ਦਿਵਸ ਮੌਕੇ 'ਮਹਿਲਾ ਮਾਰਚ' 'ਕੱਢਣ ਦੇ ਐਲਾਨ ਨੂੰ ਲੈ ਕੇ ਕੱਟੜਪੰਥੀਆਂ ਨੇ ਦਾਅਵਾ ਕੀਤਾ ਹੈ ...

ਪੂਰੀ ਖ਼ਬਰ »

ਮਾਲ ਪਟਵਾਰੀਆਂ ਦੀਆਂ 1090 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ- ਕਾਂਗੜ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਰਾਜ ਮਾਲ ਵਿਭਾਗ ਵਿਚ 1090 ਮਾਲ ਪਟਵਾਰੀਆਂ ਦੀਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਅਰੰਭ ਕਰ ਦਿੱਤੀ ਗਈ ਹੈ ¢ ਉਕਤ ਪ੍ਰਗਟਾਵਾ ਅੱਜ ਇੱਥੇ ਮਾਲ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤਾ ਗਿਆ | ਸ. ਕਾਂਗੜ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਅੱਜ ਪਹੁੰਚਣ ਵਾਲੇ ਨਗਰ ਕੀਰਤਨ ਦਾ ਹੋਵੇਗਾ ਨਿੱਘਾ ਸਵਾਗਤ

ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਥੰਮ ਸਾਹਿਬ ਕਰਤਾਰਪੁਰ ਤੋਂ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੇ 7 ਮਾਰਚ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ...

ਪੂਰੀ ਖ਼ਬਰ »

ਸੂਬੇ ਦੇ 2 ਲੱਖ ਦੇ ਕਰੀਬ ਟੈਟ ਉਮੀਦਵਾਰ ਨਤੀਜਾ ਨਾ ਆਉਣ ਕਾਰਨ ਅਸਾਮੀਆਂ ਭਰਨ ਤੋਂ ਵਾਂਝੇ

ਪਟਿਆਲਾ, 6 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਵਿਭਾਗ ਦੇ ਐਸ.ਸੀ.ਆਰ.ਟੀ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਟੈਟ ਦੀ ਪ੍ਰੀਖਿਆ ਸਾਲ ਵਿਚ 2 ਵਾਰੀ ਲੈਣ ਦੇ ਹੁਕਮ ਹਨ ਪਰ ਵਿਭਾਗ ਵਲੋਂ ਕਈ ਵਾਰ ਤਾਂ ਸਾਲ 'ਚ ਇਕ ਵਾਰੀ ਵੀ ਨਹੀਂ ਲਈ ਜਾਂਦੀ | ਦੱਸਣਯੋਗ ਹੈ ਕਿ 2011 ਤੋਂ ...

ਪੂਰੀ ਖ਼ਬਰ »

ਹਰਿਆਣਾ ਤੋਂ ਰਾਜ ਸਭਾ ਦੀਆਂ 3 ਸੀਟਾਂ ਲਈ ਚੋਣ 26 ਨੂੰ

ਚੰਡੀਗੜ੍ਹ, 6 ਮਾਰਚ (ਐਨ.ਐਸ. ਪਰਵਾਨਾ)-ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਤੋਂ ਰਾਜ ਸਭਾ ਦੀਆਂ ਦੋ ਖ਼ਾਲੀ ਸੀਟਾਂ ਨੂੰ ਭਰਨ ਲਈ ਚੋਣ ਪੋ੍ਰਗਰਾਮ ਜਾਰੀ ਕੀਤਾ ਹੈ | ਇਹ ਦੋਵੇਂ ਸੀਟਾਂ 9 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਰਾਮ ਕੁਮਾਰ ਕਸ਼ਯਪ ਅਤੇ ਕੁਮਾਰੀ ਸ਼ੈਲਜਾ ਦਾ ...

ਪੂਰੀ ਖ਼ਬਰ »

- ਬਜਟ ਅਨੁਮਾਨ ਕਮੇਟੀ ਦੀ ਰਿਪੋਰਟ 'ਚ ਖ਼ੁਲਾਸਾ-

ਕਈ ਸਰਕਾਰੀ ਸਕੂਲਾਂ 'ਚ ਬਿਜਲੀ ਨਹੀਂ ਪਰ ਲਾ ਦਿੱਤਾ ਬਾਇਓ ਮੈਟਿ੍ਕ ਹਾਜ਼ਰੀ ਸਿਸਟਮ

ਚੰਡੀਗੜ੍ਹ, 6 ਮਾਰਚ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਦੀ ਅਨੁਮਾਨ ਕਮੇਟੀ ਨੇ ਆਪਣੀ ਰਿਪੋਰਟ 'ਚ ਅਹਿਮ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਕਮੇਟੀ ਦੇ ਧਿਆਨ 'ਚ ਆਇਆ ਹੈ ਕਿ ਸੂਬੇ ਦੇ ਕਈ ਸਰਕਾਰੀ ਸਕੂਲਾਂ 'ਚ ਬਿਜਲੀ ਦੇ ਬਾਇਓਮੈਟਿ੍ਕ ਹਾਜ਼ਰੀ ਸਿਸਟਮ ਤਾਂ ਹੁੰਦੇ ਹਨ, ...

ਪੂਰੀ ਖ਼ਬਰ »

28 ਮਾਰਚ ਨੂੰ ਹੋਵੇਗਾ ਸ਼ੋਮਣੀ ਕਮੇਟੀ ਦਾ ਬਜਟ ਇਜਲਾਸ-ਭਾਈ ਲੌਾਗੋਵਾਲ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਵਾਰਡ ਤੇ ਆਈ.ਸੀ.ਸੀ.ਯੂ. ਸਥਾਪਤ

ਚੰਡੀਗੜ੍ਹ, 6 ਮਾਰਚ (ਐਨ.ਐਸ. ਪਰਵਾਨਾ)-ਸ਼੍ਰੋਮਣੀ ਕਮੇਟੀ ਦਾ ਸਾਲ 2020-2021 ਦਾ ਬਜਟ ਪਾਸ ਕਰਨ ਲਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਮਝੀ ਜਾਂਦੀ ਦਾ ਜਨਰਲ ਇਜਲਾਸ 28 ਮਾਰਚ ਨੂੰ ਅੰਮਿ੍ਤਸਰ ਵਿਚ ਬਾਅਦ ਦੁਪਹਿਰ 1 ਵਜੇ ਬੁਲਾਇਆ ਗਿਆ ਹੈ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ...

ਪੂਰੀ ਖ਼ਬਰ »

ਬਰਨਾਲਾ ਪੁਲਿਸ ਵਲੋਂ 40 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਟੀਕੇ ਬਰਾਮਦ

ਬਰਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼ਹਿਰ ਬਰਨਾਲਾ ਦੀ ਨਾਮੀ ਦਵਾਈਆਂ ਦੀ ਦੁਕਾਨ 'ਬੀਰੂ ਰਾਮ ਠਾਕੁਰ ਦਾਸ' ਤੋਂ ਪਿਛਲੇ ਦਿਨੀਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਤੋਂ ਬਾਅਦ ਬਰਨਾਲਾ ਪੁਲਿਸ ਵਲੋਂ ਦੁਕਾਨ ਮਾਲਕ ਨਰੇਸ਼ ਕੁਮਾਰ ਮਿੱਤਲ ਉਰਫ਼ ...

ਪੂਰੀ ਖ਼ਬਰ »

ਮਾਲ ਵਿਭਾਗ 'ਚ ਰਜਿਸਟਰੀਆਂ ਲਈ ਬਾਇਓਮੈਟਿ੍ਕ ਮਸ਼ੀਨਾਂ ਦੀ ਵਰਤੋਂ 'ਤੇ ਰੋਕ

ਲੁਧਿਆਣਾ, 6 ਮਾਰਚ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਕਾਰਨ ਜਿਥੇ ਮੁਲਾਜ਼ਮਾਂ ਦੀ ਹਾਜ਼ਰੀ ਲਈ ਬਾਇਓਮੈਟਰਿਕ ਮਸ਼ੀਨਾਂ ਦੀ ਵਰਤੋਂ ਉਪਰ ਰੋਕ ਲਗਾ ਦਿੱਤੀ ਗਈ ਹੈ, ਉਥੇ ਹੁਣ ਸਰਕਾਰ ਨੇ ਜਮੀਨਾਂ ਦੀ ਰਜਿਸਟਰੀ ਕਰਨ ਸਮੇਂ ਕੀਤੀ ਜਾਂਦੀ ਬਾਇਓਮੈਟਰਿਕ ...

ਪੂਰੀ ਖ਼ਬਰ »

ਜਸਟਿਸ ਮੁਰਲੀਧਰ ਨੂੰ ਅਹੁਦੇ ਦੀ ਸਹੁੰ ਚੁਕਾਈ

ਚੰਡੀਗੜ੍ਹ, 6 ਮਾਰਚ (ਸੁਰਜੀਤ ਸਿੰਘ ਸੱਤੀ)-ਸੀ.ਏ.ਏ. ਦੇ ਵਿਰੋਧ 'ਚ ਦਿੱਲੀ 'ਚ ਹੋਏ ਦੰਗਿਆਂ ਦੇ ਮਾਮਲੇ 'ਚ ਸੁਣਵਾਈ ਦੌਰਾਨ ਦਿੱਲੀ ਪੁਲਿਸ ਤੋਂ ਕਪਿਲ ਜੋਸ਼ੀ ਸਮੇਤ ਭਾਜਪਾ ਨੇਤਾਵਾਂ ਦੀ ਵੀਡੀਓ ਦਾ ਹਵਾਲਾ ਦਿੰਦਿਆਂ ਇਸ 'ਤੇ ਕਾਰਵਾਈ ਦਾ ਸੁਆਲ ਚੁੱਕਣ ਵਾਲੇ ਜਸਟਿਸ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਵਿਦਿਆਰਥੀ ਨੂੰ ਨਕਲ ਮਰਵਾਉਂਦਾ ਨਿੱਜੀ ਸਕੂਲ ਦਾ ਅਧਿਆਪਕ ਕਾਬੂ

ਗੁਰਦਾਸਪੁਰ/ਨਰੋਟ ਮਹਿਰਾ, 6 ਮਾਰਚ (ਆਰਿਫ਼/ਰਾਜ ਕੁਮਾਰੀ)-ਸੂਬੇ 'ਚ ਅੱਠਵੀਂ ਜਮਾਤ ਦੀ ਚੱਲ ਰਹੀ ਬੋਰਡ ਦੀ ਪ੍ਰੀਖਿਆ ਦੌਰਾਨ ਅੱਜ ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਵਲੋਂ ਪਠਾਨਕੋਟ ਜ਼ਿਲ੍ਹੇ ਦਾ ਅਚਨਚੇਤ ਦੌਰਾ ਕਰਦੇ ਹੋਏ ਇਕ ਸਰਕਾਰੀ ਸਕੂਲ 'ਚ ਬਾਹਰ ਤੋਂ ਆਏ ...

ਪੂਰੀ ਖ਼ਬਰ »

ਪਾਕਿ ਵਿਦੇਸ਼ ਸਕੱਤਰ ਦੀ ਪਤਨੀ ਵਲੋਂ ਕਰਤਾਰਪੁਰ ਲਾਂਘੇ ਦਾ ਦੌਰਾ

ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਸੁਹੇਲ ਮਹਿਮੂਦ ਦੀ ਪਤਨੀ ਬੀਬੀ ਮਹਵਿਸ਼ ਸੁਹੇਲ ਨੇ ਪਾਕਿਸਤਾਨ ਫ਼ੌਰਨ ਆਫ਼ਿਸ ਵੁਮੈਨ ਐਸੋਸੀਏਸ਼ਨ (ਪੀ. ਐਫ. ਓ. ਡਬਲਿਊ. ਏ.) ਦੇ ਇਕ ਵਫ਼ਦ ਨਾਲ ਕਰਤਾਰਪੁਰ ਲਾਂਘੇ ਦਾ ਦੌਰਾ ਕੀਤਾ ...

ਪੂਰੀ ਖ਼ਬਰ »

ਦਲ ਖ਼ਾਲਸਾ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ-2020 ਰਿਲੀਜ਼

ਅੰਮਿ੍ਤਸਰ, 6 ਮਾਰਚ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਜਥੇਬੰਦੀ ਵੱਲੋਂ ਸਿੱਖ ਪੰਥ ਦੀ ਵੱਖਰੀ ਹੋਂਦ ਹਸਤੀ ਨੂੰ ਦਰਸਾਉਂਦਾ ਤੇ 14 ਅਪ੍ਰੈਲ 2003 ਨੂੰ ਸਿੱਖ ਪੰਥ ਵੱਲੋਂ ਪ੍ਰਵਾਨਿਤ ਤੇ ਲਾਗੂ ਕੀਤਾ ਮੂਲ ਨਾਨਕਸ਼ਾਹੀ ਕੈਲੰਡਰ, ਸੰਮਤ 552 ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ...

ਪੂਰੀ ਖ਼ਬਰ »

ਕੈਪਟਨ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ

ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਨਾਂਅ 'ਤੇ ਕੌਮੀ ਬਹਾਦਰੀ ਪੁਰਸਕਾਰ ਦੇਣ ਦੀ ਅਪੀਲ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਹਿਬਜ਼ਾਦਾ ਫਤਹਿ ਸਿੰਘ ਦੇ ਨਾਂਅ 'ਤੇ ਕੌਮੀ ਬਹਾਦਰੀ ਪੁਰਸਕਾਰ ਦੇਣ ਅਤੇ ਦੀਵਾਨ ਟੋਡਰ ਮੱਲ ਦੇ ਸਤਿਕਾਰ 'ਚ ਸੋਨੇ ਦਾ ਯਾਦਗਾਰੀ ...

ਪੂਰੀ ਖ਼ਬਰ »

ਪਾਕਿਸਤਾਨ 'ਚ ਵੀ ਵਸਦਾ ਹੈ ਇਕ 'ਭਾਰਤ'

ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦਾ ਪਿੰਡ 'ਚੱਕ ਭਾਰਤ' ਅੱਜ ਵੀ ਆਪਣੇ ਪੁਰਾਣੇ ਨਾਂਅ ਨਾਲ ਕਾਇਮ ਹੈ ਅਤੇ ਇਥੋਂ ਦੇ ਨਿਵਾਸੀਆਂ ਦਾ ਦਾਅਵਾ ਹੈ ਕਿ ਉਹ ਇਹ ਨਾਂਅ ਕਦੇ ਵੀ ਬਦਲਣ ਨਹੀਂ ਦੇਣਗੇ | ਪਾਕਿ ਦਾ ਇਹ 'ਭਾਰਤ' ਸਿਆਲਕੋਟ ਦੀ ...

ਪੂਰੀ ਖ਼ਬਰ »

ਐੱਨ.ਆਰ.ਆਈ. ਸਭਾ ਦੀ ਚੋਣ 'ਚ ਅਕਾਲੀ-ਕਾਂਗਰਸੀ ਇਕੱਠੇ

ਜਲੰਧਰ, 6 ਮਾਰਚ (ਮੇਜਰ ਸਿੰਘ)-ਪੰਜਾਬ ਅੰਦਰ ਮੁੱਖ ਰੂਪ 'ਚ ਭਿੜਨ ਦਾ ਦਮ ਭਰਨ ਵਾਲੀਆਂ ਰਾਜਸੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਐੱਨ.ਆਰ.ਆਈ. ਸਭਾ ਪੰਜਾਬ ਦੀ ਚੋਣ ਵਿਚ ਇਕਮੁੱਠ ਹਨ ਤੇ ਰਲ ਕੇ ਅਮਰੀਕਾ ਵਸੇ ਓਵਰਸੀਜ਼ ਕਾਂਗਰਸ ਦੇ ਆਗੂ ਕਿਰਪਾਲ ਸਿੰਘ ਸਹੋਤਾ ਉਰਫ਼ ਪਾਲ ...

ਪੂਰੀ ਖ਼ਬਰ »

ਈ.ਟੀ.ਟੀ. ਅਧਿਆਪਕਾਂ ਦੀਆਂ 1664 ਆਸਾਮੀਆਂ ਭਰਨ ਨੂੰ ਪ੍ਰਵਾਨਗੀ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)-ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵਲੋਂ ਈ.ਟੀ.ਟੀ. ਅਧਿਆਪਕਾਂ ਦੀਆਂ 1664 ਆਸਾਮੀਆਂ ਨੂੰ ਭਰਨ ਸਬੰਧੀ ਪ੍ਰਵਾਨਗੀ ਦੇਣ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਨੇ ਇਨ੍ਹਾਂ ਆਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ | ...

ਪੂਰੀ ਖ਼ਬਰ »

ਲੇਖਾ ਸ਼ਾਖਾ ਦਾ ਸੀਨੀਅਰ ਸਹਾਇਕ ਮੁਅੱਤਲ

ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵਲੋਂ ਲੇਖਾ ਸ਼ਾਖਾ ਦੇ ਸੀਨੀਅਰ ਸਹਾਇਕ ਕਰਮਚਾਰੀ ਨੂੰ ਮੁੱਢਲੀ ਪੜਤਾਲ ਉਪਰੰਤ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ...

ਪੂਰੀ ਖ਼ਬਰ »

ਮੁਸ਼ੱਰਫ਼ ਦੀ ਮੌਤ ਦੀ ਸਜ਼ਾ 'ਤੇ ਰੋਕ ਦੇ ਲਾਹੌਰ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ

ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸਾਬਕਾ ਰਾਸ਼ਟਰਪਤੀ ਅਤੇ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਦੀ ਮੌਤ ਦੀ ਸਜ਼ਾ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ 'ਚ ਅਪੀਲ ਕੀਤੀ ਗਈ ਹੈ | ਪਾਕਿਸਤਾਨ ਬਾਰ ਕੌਾਸਲ ਨੇ ਮੁਸ਼ੱਰਫ਼ ਦੀ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ...

ਪੂਰੀ ਖ਼ਬਰ »

ਭੂਰਾ ਕੋਹਨਾ ਵਿਖੇ ਭਾਈ ਅਮਰੀਕ ਸਿੰਘ ਸ਼ਹੀਦ ਦੀ ਯਾਦ 'ਚ ਗੁਰਮਤਿ ਸਮਾਗਮ

ਖੇਮਕਰਨ, 6 ਮਾਰਚ (ਰਾਕੇਸ਼ ਬਿੱਲਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਦੇ ਜਨਮ ਦਿਨ ਸਬੰਧੀ ਗੁਰਮਤਿ ਸਮਾਗਮ ਗੁਰਦੁਆਰਾ ਖਾਲਸਾ ਦਰਬਾਰ ਪਿੰਡ ਭੂਰਾ ਕੋਹਨਾਂ ਵਿਖੇ ਮਨਾਇਆ ਗਿਆ, ਜਿਸ ਵਿਚ ਅਖੰਡ ਪਾਠ ਦੇ ਭੋਗ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 2100 ਐਸੋਸੀਏਟਿਡ ਸਕੂਲਾਂ ਨੂੰ ਬੰਦ ਕਰਨ ਦੀ ਤਿਆਰੀ

ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬ ਅੰਦਰ ਚੱਲ ਰਹੇ 2100 ਐਸੋਸੀਏਟਿਡ ਸਕੂਲਾਂ ਨੂੰ ਬੰਦ ਕਰਨ ਦੀ ਤਿਆਰੀ ਕਰ ਲਈ ਗਈ ਹੈ | ਇਸ ਸਬੰਧੀ ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

12ਵੀਂ ਦੀ ਅੰਗਰੇਜ਼ੀ (ਲਾਜ਼ਮੀ) ਦੀ ਪ੍ਰੀਖਿਆ ਦੌਰਾਨ ਨਕਲ ਦੇ 5 ਮਾਮਲੇ ਆਏ ਸਾਹਮਣੇ

ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸੂਬੇ ਅੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਾਰੀ ਸਾਲਾਨਾ ਪ੍ਰੀਖਿਆਵਾਂ ਦੌਰਾਨ ਅੱਜ ਸ਼ੁੱਕਰਵਾਰ ਨੂੰ 8ਵੀਂ ਅਤੇ 12ਵੀਂ ਸ਼੍ਰੇਣੀਆਂ ਦੇ ਅੰਗਰੇਜ਼ੀ (ਲਾਜ਼ਮੀ) ਵਿਸ਼ੇ ਦੀਆਂ ਪ੍ਰੀਖਿਆਵਾਂ ਕਰਵਾਈਆਂ ...

ਪੂਰੀ ਖ਼ਬਰ »

ਕੀ ਸੂਬਾ ਸਰਕਾਰ ਬਾਇਓਮੈਟਿ੍ਕ ਰਾਹੀਂ ਕਣਕ ਦੀ ਵੰਡ 'ਤੇ ਵੀ ਰੋਕ ਲਗਾਏਗੀ?

ਲੋਹਟਬੱਦੀ, 6 ਮਾਰਚ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਸਰਕਾਰ ਵਲੋਂ ਖ਼ਤਰਨਾਕ ਰੋਗ ਕੋਰੋਨਾ ਵਾਇਰਸ (ਕੋਵਿਡ-19) ਨੂੰ ਇਕ ਦੂਜੇ ਦੇ ਅੰਗੂਠੇ ਰਾਹੀਂ ਹੋਰਨਾਂ 'ਚ ਫ਼ੈਲਣ ਤੋਂ ਰੋਕਣ ਲਈ ਭਾਵੇਂ ਸਰਕਾਰੀ ਅਦਾਰਿਆਂ 'ਚ ਸ਼ੁਰੂ ਕੀਤੀ ਬਾਇਓਮੈਟਿ੍ਕ ਹਾਜ਼ਰੀ ਨੂੰ ਅਗਲੇ ...

ਪੂਰੀ ਖ਼ਬਰ »

ਪਾਕਿ 'ਚ ਕੈਮੀਕਲ ਫ਼ੈਕਟਰੀ 'ਚੋਂ ਗੈਸ ਲੀਕ-100 ਤੋਂ ਵਧੇਰੇ ਵਿਅਕਤੀ ਹਸਪਤਾਲ 'ਚ ਦਾਖ਼ਲ

ਅੰਮਿ੍ਤਸਰ, 6 ਮਾਰਚ (ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਪੋਰਟ ਕਾਸਿਮ ਖੇਤਰ 'ਚ ਐਗਰੋ ਪੋਲੀਮਰ ਅਤੇ ਕੈਮੀਕਲ ਪਲਾਂਟ 'ਚ ਗੈਸ ਲੀਕ ਹੋਣ ਨਾਲ ਘੱਟੋ-ਘੱਟ 100 ਲੋਕ ਪ੍ਰਭਾਵਿਤ ਹੋਏ ਹਨ | ਇਹ ਘਟਨਾ ਕਲੋਰੀਨ ਗੈਸ ਦੇ ਫੈਲਣ ਕਾਰਨ ਹੋਈ | ਮਰੀਜ਼ਾਂ ਨੂੰ ਤੁਰੰਤ ਇਲਾਜ ਲਈ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਵਲੋਂ ਪੰਜਾਬ 'ਚ ਰੀਅਲ ਅਸਟੇਟ, ਬਿਲਡਰਜ਼ ਤੇ ਐਕਸਪੋਰਟ ਸਮੂਹਾਂ 'ਤੇ ਵੱਡੀ ਕਾਰਵਾਈ

ਲੁਧਿਆਣਾ, 6 ਮਾਰਚ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਦੇ ਪੜਤਾਲੀ ਵਿੰਗ ਨੇ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਬਿਲਡਰਾਂ, ਰੀਅਲ ਅਸਟੇਟ, ਤੇਲ ਤੇ ਉਨ ਦਾ ਨਿਰਯਾਤ ਕਰਨ ਵਾਲੇ ਸਮੂਹਾਂ ਦੇ 5 ਦਰਜਨ ਦੇ ਕਰੀਬ ਟਿਕਾਣਿਆਂ 'ਤੇ ...

ਪੂਰੀ ਖ਼ਬਰ »

ਦਵਾਈਆਂ ਦੀਆਂ ਦੁਕਾਨਾਂ 'ਤੇ ਮਾਸਕ ਤੇ ਸੈਨੇਟਾਈਜ਼ਰਾਂ ਦੀ ਭਾਰੀ ਕਮੀ

-ਸ਼ਿਵ ਸ਼ਰਮਾ- ਜਲੰਧਰ, 6 ਮਾਰਚ-ਪੰਜਾਬ 'ਚ ਕੋਰੋਨਾ ਪੀੜਤਾਂ ਦੇ ਕੁਝ ਮਾਮਲੇ ਪਾਏ ਜਾਣ ਤੋਂ ਬਾਅਦ ਰਾਜ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੇ ਜਾਣ ਤੋਂ ਬਾਅਦ ਤੇ ਕਈ ਹਦਾਇਤਾਂ ਜਾਰੀ ਕਰਨ ਕਰਕੇ ਹੁਣ ਕਈ ਦਵਾਈਆਂ ਦੀਆਂ ਦੁਕਾਨਾਂ 'ਤੇ ਮੰੂਹ 'ਤੇ ਲਗਾਉਣ ...

ਪੂਰੀ ਖ਼ਬਰ »

ਬੋਰ ਕਰਦੇ ਸਮੇਂ 300 ਫੁੱਟ ਤੋਂ ਮਿਲੇ ਹੱਡੀਆਂ ਦੇ ਟੁਕੜੇ

ਅੰਮਿ੍ਤਸਰ/ਬੰਡਾਲਾ, 6 ਮਾਰਚ (ਸੁਰਿੰਦਰ ਕੋਛੜ, ਅੰਗਰੇਜ਼ ਸਿੰਘ ਹੁੰਦਲ)-ਨਜ਼ਦੀਕੀ ਕਸਬਾ ਅਤੇ ਪ੍ਰਸਿੱਧ ਪੁਰਾਤਤਵ ਸਾਈਟ ਬੰਡਾਲਾ ਵਿਖੇ ਇਕ ਕਿਸਾਨ ਮੁਖਤਾਰ ਸਿੰਘ ਦੇ ਘਰ 'ਚ ਸਬਮਰਸੀਬਲ ਮੋਟਰ ਦਾ ਬੋਰ ਕਰਵਾਉਂਦੇ ਸਮੇਂ 130 ਫੁੱਟ 'ਤੇ ਲੱਕੜੀ ਦੇ ਟੁਕੜੇ ਅਤੇ 300 ਫੁੱਟ 'ਤੇ ...

ਪੂਰੀ ਖ਼ਬਰ »

ਪਾਕਿ ਅਫ਼ਗ਼ਾਨਿਸਤਾਨ 'ਚ ਸੁਰੱਖਿਆ ਲਈ ਭਾਰਤ ਦੀ ਕੋਈ ਭੂਮਿਕਾ ਨਹੀਂ ਚਾਹੁੰਦਾ-ਕੁਰੈਸ਼ੀ

ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)¸ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪਾਕਿ ਅਫ਼ਗ਼ਾਨਿਸਤਾਨ 'ਚ ਸੁਰੱਖਿਆ ਲਈ ਭਾਰਤ ਦੀ ਕੋਈ ਭੂਮਿਕਾ ਨਹੀਂ ਚਾਹੁੰਦਾ ਹੈ | ਉਨ੍ਹਾਂ ਨੇ ਭਾਰਤ 'ਤੇ ਅਫ਼ਗ਼ਾਨਿਸਤਾਨ ਦੇ ਮਾਹੌਲ ਨੂੰ ਖ਼ਰਾਬ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਰੋਲ ਨੰਬਰਾਂ ਦੀ ਪੁੱਛਗਿੱਛ ਲਈ ਕੰਟਰੋਲ ਰੂਮ 'ਤੇ ਸੰਪਰਕ ਕਰਨ ਦੀ ਹਦਾਇਤ

ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਰੋਲ ਨੰਬਰਾਂ ਸਬੰਧੀ ਪੱੁਛਗਿੱਛ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਆਉਣ ਦੀ ਬਜਾਏ ਬੋਰਡ ਦੇ ਕੰਟਰੋਲ ਰੂਮ ਜਾਂ ਜ਼ਿਲੇ੍ਹ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਇਕ ਹੋਰ ਸ਼ੱਕੀ ਮਰੀਜ਼ ਪੀ.ਜੀ.ਆਈ. ਦਾਖ਼ਲ

ਚੰਡੀਗੜ੍ਹ, 6 ਮਾਰਚ (ਮਨਜੋਤ ਸਿੰਘ ਜੋਤ)- ਕੋਰੋਨਾ ਵਾਇਰਸ ਦੇ ਇਕ ਹੋਰ ਸ਼ੱਕੀ ਮਰੀਜ਼ ਨੂੰ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ | ਜਾਣਕਾਰੀ ਅਨੁਸਾਰ 25 ਸਾਲਾ ਨੌਜਵਾਨ ਕੁਝ ਦਿਨ ਪਹਿਲਾਂ ਹੰਗਰੀ ਤੋਂ ਵਾਪਸ ਪਰਤਿਆ ਸੀ | ਸਿਹਤ ਖ਼ਰਾਬ ਹੋਣ ਕਾਰਨ ਬੀਤੇ ਕੱਲ੍ਹ ਦੇਰ ਰਾਤ ...

ਪੂਰੀ ਖ਼ਬਰ »

ਟ੍ਰਾਂਜ਼ਿਸਟਰ ਬੰਬ ਧਮਾਕਾ ਮਾਮਲੇ 'ਚ 35 ਸਾਲ ਖੱਜਲ ਖੁਆਰ ਹੋਏ ਬੇਕਸੂਰ ਸਿੱਖਾਂ ਬਾਰੇ ਸਟੇਟ ਨੂੰ ਪਛਤਾਵਾ ਕਰਨ ਦੀ ਲੋੜ

ਨਵੀਂ ਦਿੱਲੀ, 6 ਮਾਰਚ (ਜਗਤਾਰ ਸਿੰਘ)- ਰਾਜਧਾਨੀ ਦਿੱਲੀ 'ਚ ਸਾਲ 1985 'ਚ ਹੋਏ ਲੜੀਵਾਰ ਟ੍ਰਾਂਜਿਸਟਰ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਾਕੇਤ ਕੋਰਟ ਵਲੋਂ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਲੈ ਕੇ ਕਈ ਸਿੱਖ ਆਗੂਆਂ ਵਲੋਂ ਖੁਸ਼ੀ ਜਤਾਉਂਦੇ ਹੋਏ ਵਧਾਈਆਂ ਦਿੱਤੀਆਂ ਜਾ ...

ਪੂਰੀ ਖ਼ਬਰ »

ਜੇਕਰ ਸਰਕਾਰ ਨੇ ਮੰਡੀਆਂ ਤੋੜੀਆਂ ਤਾਂ ਸਾਰਾ ਪੰਜਾਬ ਜਾਮ ਕਰ ਦਿਆਂਗੇ-ਰਾਜੇਵਾਲ

ਚੰਡੀਗੜ੍ਹ, 6 ਮਾਰਚ (ਅਜਾਇਬ ਸਿੰਘ ਔਜਲਾ)-ਕਿਸਾਨ ਭਵਨ ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰੀ ਰੋਕਾਂ ਦੇ ਬਾਵਜੂਦ 24 ...

ਪੂਰੀ ਖ਼ਬਰ »

ਨਿਖਿਲ ਸੀ.ਆਈ.ਆਈ. ਉੱਤਰੀ ਜ਼ੋਨ ਦੇ ਨਵੇਂ ਚੇਅਰਮੈਨ ਤੇ ਅਭਿਮੰਨਿਯੂ ਉਪ-ਚੇਅਰਮੈਨ ਚੁਣੇ

ਜਲੰਧਰ, 6 ਮਾਰਚ (ਅ.ਬ.)- ਸ੍ਰੀ ਨਿਖਿਲ ਸਾਹਨੀ ਅਤੇ ਅਭਿਮਨਿਯੂ ਮੁਜਾਲ ਕ੍ਰਮਵਾਰ ਸਾਲ 2020-21 ਲਈ ਸੀ.ਆਈ.ਆਈ. ਉੱਤਰੀ ਜ਼ੋਨ ਦੇ ਨਵੇਂ ਚੇਅਰਮੈਨ ਤੇ ਉਪ ਚੇਅਰਮੈਨ ਚੁਣੇ ਗਏ | ਇਨ੍ਹਾਂ ਦੋਹਾਂਾ ਸ਼ਖਸ਼ੀਅਤਾਂ ਦੀ ਚੋਣ ਖੇਤਰੀ ਕੌਾਸਿਲ ਦੇ ਨਵੇਂ ਚੁਣੇ ਗਏ ਮੈਂਬਰਾਂ ਦੀ ਅੱਜ ਹੋਈ ...

ਪੂਰੀ ਖ਼ਬਰ »

ਐਲ.ਆਈ.ਸੀ. ਵਲੋਂ 'ਮਾਈਕਰੋ ਇੰਸ਼ੋਰੈਂਸ ਪਾਲਸੀਆਂ' ਭਰਨ ਲਈ ਆਨਲਾਈਨ ਪ੍ਰਕਿਰਿਆ ਸ਼ੁਰੂ

ਜਲੰਧਰ, 6 ਮਾਰਚ (ਅਜੀਤ ਬਿਊਰੋ)-ਐਲ.ਆਈ.ਸੀ. ਇੰਡੀਆ ਨੇ ਅੱਜ ਮੁੰਬਈ ਵਿਖੇ ਪਹਿਲੀ ਵਾਰ 'ਮਾਈਕਰੋ ਇੰਸ਼ੋਰੈਂਸ' ਦੀਆਂ ਪਾਲਸੀਆਂ ਭਰਨ ਸਬੰਧੀ ਆਨਲਾਈਨ ਅਤੇ ਪੇਪਰ ਰਹਿਤ ਪ੍ਰਕਿਰਿਆ ਲਾਂਚ ਕੀਤੀ | ਇਹ ਵਿੱਤੀ ਤੌਰ 'ਤੇ ਕਮਜ਼ੋਰ ਵਰਗ ਤੱਕ ਡਿਜ਼ੀਟਲ ਤਰੀਕੇ ਨਾਲ ਪਹੁੰਚ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀ ਵਿਦੇਸ਼ ਯਾਤਰਾ ਲਈ ਛੁੱਟੀ 'ਤੇ ਰੋਕ

ਲੁਧਿਆਣਾ, 6 ਮਾਰਚ (ਸਲੇਮਪੁਰੀ)-ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਨੇ ਆਪਣੇ ਉਨ੍ਹਾਂ ਮੁਲਾਜ਼ਮਾਂ ਦੀ ਛੁੱਟੀ 'ਤੇ ਰੋਕ ਲਗਾ ਦਿੱਤੀ ਹੈ ਜਿਹੜੇ ਛੁੱਟੀ ਲੈ ਕੇ ਵਿਦੇਸ਼ ਯਾਤਰਾ 'ਤੇ ਜਾਣਾ ਚਾਹੁੰਦੇ ਹਨ¢ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਨਗਰ ਨਿਗਮ ਨੇ ਧਰਮਿੰਦਰ ਦੇ 'ਹੀ ਮੈਨ ਢਾਬੇ' ਨੂੰ ਕੀਤਾ ਸੀਲ

ਕਰਨਾਲ, 6 ਮਾਰਚ (ਗੁਰਮੀਤ ਸਿੰਘ ਸੱਗੂ)-ਸੀ.ਐਮ.ਸਿਟੀ ਵਿਖੇ ਜਰਨੈਲੀ ਸੜਕ 'ਤੇ ਬਾਲੀਵੁੱਡ ਸਟਾਰ ਧਰਮਿੰਦਰ ਵਲੋਂ ਬਣਾਏ ਗਏ 'ਹੀ ਮੈਨ ਢਾਬੇ' ਨੂੰ ਅੱਜ ਨਗਰ ਨਿਗਮ ਨੇ ਨਾਜਾਇਜ਼ ਉਸਾਰੀ ਦੇ ਦੋਸ਼ ਹੇਠ ਸੀਲ ਕਰ ਦਿੱਤਾ | ਅੱਜ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਥਾਣਾ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਨਸ਼ਾ ਛੁਡਾਊ ਮੁਹਿੰਮ ਦੇ ਦੂਤ ਬਣਨ ਦਾ ਲਿਆ ਅਹਿਦ

ਬੁਢਲਾਡਾ, 6 ਮਾਰਚ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਪੰਜਾਬ ਪੁਲਿਸ ਦੀ ਜੀਵਨ ਸ਼ਾਂਤੀ ਜਾਂਚ ਪ੍ਰਕਿਰਿਆ ਤਹਿਤ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਪੰਜਾਬ ਦੀ ਪਹਿਲੀ ਨਸ਼ਾ ਮੁਕਤ ਸੰਸਥਾ ਐਲਾਨਿਆ ਗਿਆ ਹੈ | ਕਾਲਜ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ...

ਪੂਰੀ ਖ਼ਬਰ »

ਬਰਨਾਲਾ ਪੁਲਿਸ ਵਲੋਂ 40 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਟੀਕੇ ਬਰਾਮਦ

ਬਰਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼ਹਿਰ ਬਰਨਾਲਾ ਦੀ ਨਾਮੀ ਦਵਾਈਆਂ ਦੀ ਦੁਕਾਨ 'ਬੀਰੂ ਰਾਮ ਠਾਕੁਰ ਦਾਸ' ਤੋਂ ਪਿਛਲੇ ਦਿਨੀਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਤੋਂ ਬਾਅਦ ਬਰਨਾਲਾ ਪੁਲਿਸ ਵਲੋਂ ਦੁਕਾਨ ਮਾਲਕ ਨਰੇਸ਼ ਕੁਮਾਰ ਮਿੱਤਲ ਉਰਫ਼ ...

ਪੂਰੀ ਖ਼ਬਰ »

ਕਈ ਸਾਬਕਾ ਮੰਤਰੀ ਤੇ ਵਿਧਾਇਕ ਅਗਲੇ ਹਫ਼ਤੇ ਸਿਧਾਂਤਕ ਲਹਿਰ 'ਚ ਹੋਣਗੇ ਸ਼ਾਮਿਲ-ਢੀਂਡਸਾ

ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਧਾਲੀਵਾਲ, ਭੁੱਲਰ, ਸੱਗੂ)-ਪੰਜਾਬ ਵਿਚ ਸ਼ੁਰੂ ਹੋਈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਿਧਾਂਤਕ ਲੀਹਾਂ 'ਤੇ ਲਿਆਉਣ ਦੀ ਵਿੱਢੀ ਮੁਹਿੰਮ ਨੂੰ ਸੂਬੇ 'ਚ ਭਰਪੂਰ ਹੰੁਗਾਰਾ ਮਿਲ ਰਿਹਾ ਹੈ ਅਤੇ ਆਉਂਦੇ ਕੁਝ ਦਿਨਾਂ ਵਿਚ ਕਈ ਸਾਬਕਾ ਮੰਤਰੀ, ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਮੌੜ ਮੰਡੀ, 6 ਮਾਰਚ (ਗੁਰਜੀਤ ਸਿੰਘ ਕਮਾਲੂ)-ਪਿੰਡ ਜੋਧਪੁਰ ਪਾਖਰ ਵਿਖੇ ਕਰਜ਼ੇ ਕਾਰਨ ਇਕ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਗੁਰਪ੍ਰੀਤ ਸਿੰਘ (33 ਸਾਲ) ਪੁੱਤਰ ਉਜਾਗਰ ਸਿੰਘ ਨੇ ਅੱਜ ਆਪਣੇ ਘਰ 'ਚ ਹੀ ਫਾਹਾ ਲੈ ਕੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਪੰਜਾਬ ਦੇ ਐਸ.ਬੀ.ਆਈ.ਦੀਆਂ ਬਰਾਚਾਂ 'ਚ ਖੁੱਲੇ੍ਹ ਹਜ਼ਾਰਾਂ ਖਾਤੇ ਹੁਣ ਹੋਣਗੇ ਬੰਦ

ਸੰਗਰੂਰ, 6 ਮਾਰਚ (ਧੀਰਜ ਪਸ਼ੌਰੀਆ)-ਲੰਮੇਂ ਸਮੇਂ ਤੋਂ ਸਿੱਖਿਆ ਵਿਭਾਗ ਪੰਜਾਬ ਅਤੇ ਸਟੇਟ ਬੈਂਕ ਆਫ ਇੰਡੀਆ ਦਰਮਿਆਨ ਬੈਂਕ ਚਾਰਚਿਜ ਲਗਾਉਣ ਦੇ ਮੁੱਦੇ ਦਾ ਕੋਈ ਹੱਲ ਨਾ ਨਿਕਲਣ 'ਤੇ ਹੁਣ ਸਿੱਖਿਆ ਵਿਭਾਗ ਪੰਜਾਬ ਨੇ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਅ. ਸ.) ਨੂੰ ...

ਪੂਰੀ ਖ਼ਬਰ »

ਭਾਈ ਲੌ ਾਗੋਵਾਲ ਦੇ ਲੜਕੇ ਵਲੋਂ ਸਿੱਧੂ ਮੂਸੇਵਾਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲੈ ਕੇ ਜਾਣ ਨੇ ਛੇੜੀ ਚਰਚਾ

ਅਮਰਗੜ੍ਹ, 6 ਮਾਰਚ (ਸੁਖਜਿੰਦਰ ਸਿੰਘ ਝੱਲ)-ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਲੜਕੇ ਨਵਇੰਦਰਪ੍ਰੀਤ ਸਿੰਘ ਵਲੋਂ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਜਾਉਣ ਨੇ ਸਿਆਸੀ ਤੇ ਧਾਰਮਿਕ ...

ਪੂਰੀ ਖ਼ਬਰ »

ਪੈਰਾਗੋਨ ਗਰੁੱਪ ਨੇ 3 ਦਿਨ 'ਚ ਆਸਟ੍ਰੇਲੀਆ ਦਾ ਲਗਵਾਇਆ ਸਟੱਡੀ ਵੀਜ਼ਾ

ਸੰਗਰੂਰ, 6 ਮਾਰਚ (ਸੁਖਵਿੰਦਰ ਸਿੰਘ ਫੁੱਲ)-ਪੈਰਾਗੋਨ ਗਰੁੱਪ ਨੇ ਆਸਟਰੇਲੀਆ ਦਾ ਇਕ ਹੋਰ ਸਟੱਡੀ ਵੀਜ਼ਾ ਲਗਵਾ ਕੇ ਗੁਰਸੇਵਕ ਸਿੰਘ ਦਾ ਸੁਪਨਾ ਸਾਕਾਰ ਕਰਨ ਦਾ ਦਾਅਵਾ ਕੀਤਾ ਹੈ | ਗਰੁੱਪ ਦੇ ਡਾਇਰੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਦਾ ਸਟੱਡੀ ਵੀਜ਼ਾ 3 ...

ਪੂਰੀ ਖ਼ਬਰ »

8ਵੀਂ ਦੇ 3 ਲੱਖ ਮਾਸੂਮ ਸਿੱਖਿਆ ਵਿਭਾਗ ਦੀ ਧੱਕੇਸ਼ਾਹੀ ਦਾ ਹੋ ਰਹੇ ਨੇ ਸ਼ਿਕਾਰ

ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 6 ਮਾਰਚ-ਸਿੱਖਿਆ ਸੁਧਾਰਾਂ ਦੇ ਨਾਂਅ 'ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਬੋਰਡ ਅਧੀਨ ਲਈ ਜਾਣ ਦਾ ਫ਼ੈਸਲਾ ਲੈ ਨੰਨ੍ਹੇ-ਮੁੰਨੇ ਬੱਚਿਆਂ ਦੇ ਸਕੂਲਾਂ ਤੋਂ 10 ਤੋਂ 15 ਕਿੱਲੋਮੀਟਰ ਦੂਰ ...

ਪੂਰੀ ਖ਼ਬਰ »

ਕਰਨਾਟਕ ਵਿਚ ਐਸ.ਯੂ.ਵੀ. ਤੇ ਕਾਰ ਦੀ ਟੱਕਰ 'ਚ 13 ਹਲਾਕ

ਬੈਂਗਲੁਰੂ, 6 ਮਾਰਚ (ਏਜੰਸੀ)- ਕਰਨਾਟਕ ਦੇ ûਮਾਕੁਰੂ ਜ਼ਿਲ੍ਹੇ ਦੇ ਕੁਨੀਗਲ ਨੇੜੇ ਅੱਜ ਸਵੇਰੇ ਇਕ ਐਸ.ਯੂ.ਵੀ. ਅਤੇ ਇਕ ਕਾਰ ਵਿਚਾਲੇ ਹੋਈ ਟੱਕਰ 'ਚ 5 ਔਰਤਾਂ ਤੇ 2 ਬੱਚਿਆਂ ਸਮੇਤ 13 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਇਹ ...

ਪੂਰੀ ਖ਼ਬਰ »

ਦਿੱਲੀ ਹਾਈਕੋਰਟ 'ਚ 12 ਨੂੰ ਹੋਵੇਗੀ ਹਿੰਸਾ ਨਾਲ ਜੁੜੇ ਸਾਰੇ ਮਾਮਲਿਆਂ ਦੀ ਸੁਣਵਾਈ

ਨਵੀਂ ਦਿੱਲੀ, 6 ਮਾਰਚ (ਜਗਤਾਰ ਸਿੰਘ)-ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਦਿੱਲੀ ਹਾਈਕੋਰਟ ਵਲੋਂ ਦਿੱਲੀ ਹਿੰਸਾ ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਣਵਾਈ ਸ਼ੁਰੂ ਕਰ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਪਹਿਲਾਂ ਇਨ੍ਹਾਂ ਪਟੀਸ਼ਨਾਂ 'ਤੇ ਸੁਣਵਾਈ ਅਪ੍ਰੈਲ ਮਹੀਨੇ 'ਚ ...

ਪੂਰੀ ਖ਼ਬਰ »

ਸਮਾਜਿਕ ਅਸਮਾਨਤਾ ਸਮੇਤ ਭਾਰਤ 'ਤੇ ਮੰਡਰਾ ਰਹੇ ਨੇ ਤਿੰਨ ਤਰ੍ਹਾਂ ਦੇ ਖ਼ਤਰੇ-ਡਾ. ਮਨਮੋਹਨ ਸਿੰਘ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਅਤੇ ਮੰਨੇ-ਪ੍ਰਮੰਨੇ ਅਰਥ-ਸ਼ਾਸ਼ਤਰੀ ਡਾ. ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ 'ਤੇ ਇਸ ਸਮੇਂ ਤਿੰਨ ਤਰ੍ਹਾਂ ਦੇ ਖ਼ਤਰੇ ਮੰਡਰਾ ਰਹੇ ਹਨ | ਸਮਾਜਿਕ ਅਸਮਾਨਤਾ, ਆਰਥਿਕ ...

ਪੂਰੀ ਖ਼ਬਰ »

ਪੁਲਵਾਮਾ ਹਮਲਾ-ਐਨ.ਆਈ.ਏ. ਵਲੋਂ ਦੋ ਹੋਰ ਗਿ੍ਫ਼ਤਾਰ

ਸ੍ਰੀਨਗਰ, 6 ਮਾਰਚ (ਏਜੰਸੀ)-14 ਫਰਵਰੀ 2019 ਵਿਚ ਹੋਏ ਪੁਲਵਾਮਾ ਹਮਲੇ ਮਾਮਲੇ ਵਿਚ ਐਨ.ਆਈ.ਏ. ਨੇ ਦੋ ਹੋਰ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਦੇ ਨਾਂਅ ਵਜ਼ੀਰ ਉਲ ਇਸਲਾਮ ਅਤੇ ਮੁਹੰਮਦ ਅੱਬਾਸ ਦੱਸੇ ਜਾ ਰਹੇ ਹਨ | ਇਨ੍ਹਾਂ ਵਿਚੋਂ ਇਕ ਸ੍ਰੀਨਗਰ ਅਤੇ ਦੂਸਰਾ ...

ਪੂਰੀ ਖ਼ਬਰ »

ਬਿਮਲ ਜੁਲਕਾ ਨਵੇਂ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਰਾਸ਼ਟਰਪਤੀ ਭਵਨ ਵਲੋਂ ਜਾਰੀ ਹੋਏ ਅਧਿਕਾਰਤ ਬਿਆਨ 'ਚ ਦੱਸਿਆ ਗਿਆ ਹੈ ਅੱਜ ਇਥੇ ਹੋਏ ਸਮਾਗਮ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਬਿਮਲ ਜੁਲਕਾ ਨੂੰ ਦੇਸ਼ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ (ਸੀ. ਆਈ. ਸੀ.) ਵਜੋਂ ਸਹੁੰ ਚੁਕਾਈ ਗਈ ਹੈ | ...

ਪੂਰੀ ਖ਼ਬਰ »

ਮੋਦੀ ਨੇ ਅਰਥਚਾਰੇ ਨੂੰ ਬਰਬਾਦ ਕਰ ਦਿੱਤਾ-ਰਾਹੁਲ ਗਾਂਧੀ

ਨਵੀਂ ਦਿੱਲੀ, 6 ਮਾਰਚ (ਏਜੰਸੀ)- ਯੈੱਸ ਬੈਂਕ ਸੰਕਟ 'ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ | ਰਾਹੁਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਵਿਚਾਰਾਂ ਨੇ ਅਰਥਚਾਰੇ ...

ਪੂਰੀ ਖ਼ਬਰ »

ਸੀ.ਆਈ.ਡੀ. ਦੀ ਵੈੱਬਸਾਈਟ ਹੈਕ ਕਰ ਕੇ ਮੋਦੀ ਸਰਕਾਰ ਨੂੰ ਦਿੱਤੀ ਚਿਤਾਵਨੀ

ਮੁੰਬਈ, 6 ਮਾਰਚ (ਏਜੰਸੀ)-ਮਹਾਰਾਸ਼ਟਰ ਪੁਲਿਸ ਦੀ ਸੀ. ਆਈ. ਡੀ. ਦੀ ਵੈੱਬਸਾਈਟ ਸ਼ੁੱਕਰਵਾਰ ਨੂੰ ਹੈੱਕ ਕਰ ਲਈ ਗਈ ਅਤੇ ਉਸ 'ਤੇ ਭਾਰਤੀ ਪੁਲਿਸ ਅਤੇ ਮੋਦੀ ਸਰਕਾਰ ਿਖ਼ਲਾਫ਼ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਸਬੰਧੀ ਚਿਤਾਵਨੀ ਲਿਖੀ ਗਈ | ਰਾਜ ਦੇ ਸੀ. ਆਈ. ਡੀ. ...

ਪੂਰੀ ਖ਼ਬਰ »

ਤਾਹਿਰ ਹੁਸੈਨ ਨੂੰ 7 ਦਿਨ ਦੀ ਪੁਲਿਸ ਹਿਰਾਸਤ 'ਚ ਭੇਜਿਆ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਅੱਜ ਦਿੱਲੀ ਹਿੰਸਾ ਦੌਰਾਨ ਖੁਫ਼ੀਆ ਵਿਭਾਗ ਦੇ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੇ ਦੋਸ਼ 'ਚ ਗਿ੍ਫ਼ਤਾਰ 'ਆਪ' ਦੇ ਕੌਾਸਲਰ ਤਾਹਿਰ ਹੁਸੈਨ ਨੂੰ 7 ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ | ...

ਪੂਰੀ ਖ਼ਬਰ »

5 ਸਾਲ 'ਚ ਜ਼ਮੀਨ 'ਤੇ ਕਬਜ਼ਾ ਨਾ ਹੋਣ ਅਤੇ ਮੁਆਵਜ਼ਾ ਨਾ ਦੇਣ 'ਤੇ ਹੀ ਰੱਦ ਹੋਵੇਗੀ ਖਰੀਦ-ਸੁਪਰੀਮ ਕੋਰਟ

ਨਵੀਂ ਦਿੱਲੀ, 6 ਮਾਰਚ (ਏਜੰਸੀ)-ਜ਼ਮੀਨ ਪ੍ਰਾਪਤੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਦਿੱਤਾ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਜ਼ਮੀਨ ਖਰੀਦ ਕਾਨੂੰਨ ਤਹਿਤ ਉਥੇ ਹੀ ਖਰੀਦ ਦੀ ਪ੍ਰਕਿਰਿਆ ਰੱਦ ਹੋਵੇਗੀ ਜਿਥੇ ਸਰਕਾਰ ਨੇ 5 ਸਾਲ ਦੇ ਅੰਦਰ ਨਾ ਤਾਂ ਜ਼ਮੀਨ 'ਤੇ ...

ਪੂਰੀ ਖ਼ਬਰ »

ਸੀ.ਬੀ.ਆਈ. ਨੇ ਅਕਾਲੀਆਂ ਦੇ ਇਸ਼ਾਰੇ 'ਤੇ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ-ਕੈਪਟਨ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)-ਬਰਗਾੜੀ ਬੇਅਦਬੀ ਕੇਸ 'ਚ ਸੀ.ਬੀ.ਆਈ. ਵਲੋਂ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ 'ਤੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਜਾਂਚ ਏਜੰਸੀ 'ਤੇ ਕੇਂਦਰ ਸਰਕਾਰ 'ਚ ਭਾਈਵਾਲ ਸ਼੍ਰੋਮਣੀ ...

ਪੂਰੀ ਖ਼ਬਰ »

ਮੁੱਖ ਮੰਤਰੀ ਆਪਣੇ ਮੰਤਰੀਆਂ ਦੇ ਗੁਨਾਹਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹੈ-ਅਕਾਲੀ ਦਲ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਲਾਏ ਇਨ੍ਹਾਂ ਦੋਸ਼ਾਂ ਨੰੂ ਕੋਰਾ ਝੂਠ ਕਰਾਰ ਦਿੱਤਾ ਹੈ ਕਿ ਅਕਾਲੀ ਦਲ ਸੀ.ਬੀ.ਆਈ. 'ਤੇ ਪ੍ਰਭਾਵ ਪਾ ਕੇ ਇਨਸਾਫ਼ ਦੇ ਰਾਹ 'ਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ...

ਪੂਰੀ ਖ਼ਬਰ »

ਵਿਸ਼ੇਸ਼ ਗਿਰਦਾਵਰੀ ਦੇ ਹੁਕਮ

ਚੰਡੀਗੜ੍ਹ, 6 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਬੇਮੌਸਮੇ ਮੀਂਹ ਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ | ਸਰਕਾਰੀ ਬੁਲਾਰੇ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX