ਜਲੰਧਰ, 8 ਮਾਰਚ (ਸ਼ਿਵ)-ਸਨਿਚਰਵਾਰ ਨੂੰ ਮੀਂਹ ਕਰਕੇ ਕੂੜਾ ਨਾ ਚੁੱਕੇ ਜਾਣ ਤੋਂ ਬਾਅਦ ਐਤਵਾਰ ਨੂੰ ਨਿਗਮ ਦੀਆਂ ਗੱਡੀਆਂ ਕੂੜਾ ਚੁੱਕਣ ਦਾ ਕੰਮ ਕਰਦੀਆਂ ਰਹੀਆਂ | ਮੀਂਹ ਕਰਕੇ ਸਨਿਚਰਵਾਰ ਨੂੰ ਤਾਂ ਵਰਿਆਣਾ ਡੰਪ ਦੇ ਹਲਾਤ ਕਾਫ਼ੀ ਖ਼ਰਾਬ ਹੋ ਗਏ ਸਨ | ਵਰਿਆਣਾ ਡੰਪ ਦੀ ਹਾਲਾਤ ਖ਼ਰਾਬ ਹੋਣ ਕਰਕੇ ਹੀ ਕਈ ਵਾਰ ਡਰਾਈਵਰ ਗੱਡੀਆਂ ਹਾਦਸਾ ਹੋਣ ਦੇ ਡਰ ਤੋਂ ਲੈ ਜਾਣਾ ਬੰਦ ਕਰ ਦਿੰਦੇ ਹਨ ਕਿਉਂਕਿ ਪਹਿਲਾਂ ਵੀ ਉਸ ਜਗਾ ਹਾਦਸਾ ਹੋ ਚੁੱਕਾ ਹੈ | ਸ਼ਹਿਰ ਵਿਚ ਰੋਜ਼ਾਨਾ 600 ਟਨ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ | ਸ਼ਹਿਰ ਦੀਆਂ ਕਈ ਸਾਈਟਾਂ 'ਤੇ ਅਜੇ ਵੀ 700 ਤੋਂ 800 ਟਨ ਕੂੜਾ ਪਿਆ ਹੈ ਜਿਸ ਨੂੰ ਸਾਫ਼ ਕਰਨ ਲਈ ਕੁੱਝ ਦਿਨ ਹੋਰ ਲੱਗ ਸਕਦੇ ਹਨ | ਕੂੜਾ ਚੁੱਕਣ ਦੇ ਕੰਮ ਦੀ ਹੈਲਥ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਕਈ ਡੰਪਾਂ 'ਤੇ ਆਪ ਕੰਮ ਦੀ ਨਿਗਰਾਨੀ ਕੀਤੀ | ਸ੍ਰੀ ਕ੍ਰਿਸ਼ਨ ਸ਼ਰਮਾ ਦਾ ਕਹਿਣਾ ਸੀ ਕਿ ਕਈ ਡੰਪਾਂ ਤੋਂ ਕੂੜਾ ਚੁਕਵਾਇਆ ਗਿਆ ਹੈ | ਇਸ ਕੰਮ ਲਈ ਨਿੱਜੀ ਠੇਕੇਦਾਰਾਂ ਦੇ ਟਿੱਪਰ ਦੀ ਸਹਾਇਤਾ ਲਈ ਗਈ | ਹੈਲਥ ਅਫ਼ਸਰ ਦਾ ਕਹਿਣਾ ਸੀ ਕਿ ਇਹੋ ਯਤਨ ਕੀਤੇ ਜਾ ਰਹੇ ਹਨ ਕਿ ਸਾਰਾ ਕੂੜਾ ਸੋਮਵਾਰ ਤੱਕ ਚੁਕਵਾ ਦਿੱਤਾ ਜਾਵੇ ਤਾਂ ਜੋ ਆਉਂਦੇ ਦਿਨਾਂ 'ਚ ਮੀਂਹ ਹੋਣ ਕਰਕੇ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ |
ਨਿਗਮ 'ਚ ਵੀ ਕੋਰੋਨਾ ਦਾ ਖ਼ੌਫ਼
ਮੇਅਰ ਵਲੋਂ ਹਾਊਸ ਦੀ ਮੀਟਿੰਗ ਮੁਲਤਵੀ - ਪੰਜਾਬ ਵਿਚ ਕੋਰੋਨਾ ਦੀ ਦਸਤਕ ਨਾਲ ਖ਼ੌਫ਼ ਪਾਇਆ ਜਾ ਰਿਹਾ ਹੈ ਤੇ ਇਹ ਖ਼ੌਫ਼ ਨਿਗਮ ਵਿਚ ਵੀ ਦੇਖਿਆ ਜਾ ਰਿਹਾ ਹੈ | ਨਿਗਮ ਵਿਚ ਬਾਈਓਮੈਟਿ੍ਕ ਹਾਜ਼ਰੀ ਲਗਾਉਣ ਦਾ ਕੰਮ ਬੰਦ ਕਰਨ, ਮਹਿਲਾ ਦਿਵਸ ਮੌਕੇ ਸਮਾਗਮ ਮੁਲਤਵੀ ਕਰਨ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ 9 ਮਾਰਚ ਨੂੰ ਹੋਣ ਵਾਲੀ ਨਿਗਮ ਹਾਊਸ ਦੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ | ਇਸ ਦਾ ਕਾਰਨ ਕੋੋਰੋਨਾ ਵਾਇਰਸ ਨੂੰ ਦੱਸਿਆ ਜਾ ਰਿਹਾ ਹੈ | ਮੀਟਿੰਗ ਵਿਚ 160 ਸੀਵਰਮੈਨਾਂ ਨੂੰ ਪੱਕਾ ਜਾਂ ਡੀ. ਸੀ. ਰੇਟ 'ਤੇ ਰੱਖਣ ਵਾਲੇ ਅਹਿਮ ਮਤੇ ਸਮੇਤ ਹੋਰ ਮਤੇ ਸ਼ਾਮਿਲ ਸਨ | ਸਫ਼ਾਈ ਯੂਨੀਅਨਾਂ ਦੀ ਮੰਗ 'ਤੇ ਇਸ ਮਤੇ ਨੂੰ ਵਿਸ਼ੇਸ਼ ਤੌਰ 'ਤੇ ਪਾਸ ਕਰਨ ਲਈ ਸਰਕਾਰ ਨੂੰ ਭੇਜਿਆ ਜਾਣਾ ਸੀ | ਸਫ਼ਾਈ ਯੂਨੀਅਨ ਸੀਵਰਮੈਨਾਂ ਨੂੰ ਠੇਕੇ 'ਤੇ ਰੱਖੇ ਜਾਣ ਦਾ ਵਿਰੋਧ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਸ ਮੰਗ ਨੂੰ ਲੈ ਕੇ ਹੀ ਹੜਤਾਲ ਖ਼ਤਮ ਕੀਤੀ ਸੀ | ਮੇਅਰ ਜਗਦੀਸ਼ ਰਾਜਾ ਬੀਤੇ ਦਿਨੀਂ ਗੋਆ ਚਲੇ ਗਏ ਸਨ | ਉਹ ਗੋਆ ਤੋਂ ਵਾਪਸ ਆ ਗਏ ਹਨ | ਮੀਟਿੰਗ ਮੁਲਤਵੀ ਕਰਨ ਦੀ ਸੂਚਨਾ ਅੱਜ ਦੁਪਹਿਰ ਵੇਲੇ ਹੀ ਦਿੱਤੀ ਗਈ |
ਮੋਬਾਈਲ 'ਤੇ ਵੀ ਕੋਰੋਨਾ ਤੋਂ ਬਚਣ ਲਈ ਕੀਤਾ ਜਾ ਰਿਹਾ ਜਾਗਰੂਕ
ਕੋਰੋਨਾ ਵਾਇਰਸ ਤੋਂ ਬਚਣ ਲਈ ਰਾਜ ਸਰਕਾਰਾਂ ਵਲੋਂ ਲੋਕਾਂ ਨੂੰ ਵੱਖ-ਵੱਖ ਤਰੀਕੇ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਹੁਣ ਮੋਬਾਈਲ ਕੰਪਨੀਆਂ ਨੇ ਲੋਕਾਂ ਦੇ ਮੋਬਾਈਲ 'ਤੇ ਦੂਜੀਆਂ ਸਾਰੀਆਂ ਲੱਗੀਆਂ ਟਿਊਨਾਂ ਜਾਂ ਵੱਜਦੇ ਗੀਤਾਂ ਨੂੰ ਹਟਾ ਕੇ ਕੋੋਰੋਨਾ ਤੋਂ ਬਚਣ ਵਾਲੀ ਟੇਪ ਲਗਾ ਦਿੱਤੀ ਹੈ |
ਜਦੋਂ ਲੋਕ ਕਿਸੇ ਨੂੰ ਮੋਬਾਈਲ ਕਰਦੇ ਹਨ ਤਾਂ ਕੋਰੋਨਾ ਤੋਂ ਜਾਗਰੂਕ ਕਰਨ ਲਈ ਪਹਿਲਾਂ ਖੰਘ ਦੀ ਆਵਾਜ਼ ਸੁਣਦੀ ਹੈ ਤਾਂ ਬਾਅਦ ਵਿਚ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੇ ਤਰੀਕੇ ਦੱਸ ਕੇ ਜਾਗਰੂਕ ਕੀਤਾ ਜਾ ਰਿਹਾ ਹੈ | ਕਈ ਵਾਰ ਤਾਂ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਜਿਸ ਨੂੰ ਉਹ ਮੋਬਾਈਲ ਫ਼ੋਨ ਕਰ ਰਹੇ ਹਨ ਕਿ ਉਸ ਨੂੰ ਖੰਘ ਹੋ ਗਈ ਹੈ |
ਜਲੰਧਰ/ਮਕਸੂਦਾਂ 8 ਮਾਰਚ (ਜਸਪਾਲ ਸਿੰਘ, ਲਖਵਿੰਦਰ ਪਾਠਕ)-ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਤਰ ਹੋਏ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪੁਤਲਾ ...
ਜਲੰਧਰ, 8 ਮਾਰਚ (ਸ਼ੈਲੀ)-ਥਾਣਾ ਚਾਰ 'ਚ ਪੈਂਦੇ ਫੁੱਟਬਾਲ ਚੌਕ ਦੇ ਨੇੜੇ ਪੈਦਲ ਜਾ ਰਹੀ ਇਕ ਲੜਕੀ ਦਾ ਦੋ ਮੋਟਰਸਾਈਕਲ ਸਵਾਰ ਮੋਬਾਈਲ (ਆਈ ਫੋਨ) ਖੋਹ ਕੇ ਲੈ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਚਾਰ ਦੀ ਪੁਲਿਸ, ਥਾਣਾ ਦੋ ਦੀ ਪੁਲਿਸ ਅਤੇ ਸੀਆਈਏ ਸਟਾਫ ਦੀ ਪੁਲਿਸ ਮੌਕੇ ...
ਕਰਤਾਰਪੁਰ, 8 ਮਾਰਚ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੇ ਟਾਹਲੀ ਸਾਹਿਬ ਰੋਡ ਨੇੜੇ ਗੁਰਦੁਆਰਾ ਬਾਬਾ ਨਿਧਾਨ ਸਿੰਘ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧ ਵਿਚ ਮਿ੍ਤਕ ਅਭਿਸ਼ੇਕ ਕੁਮਾਰ (21) ਦੇ ਪਿਤਾ ਪੰਨਾ ...
ਫਿਲੌਰ, 8 ਮਾਰਚ (ਇੰਦਰਜੀਤ ਚੰਦੜ੍ਹ)-ਸਥਾਨਕ ਨੈਸ਼ਨਲ ਹਾਈਵੇ 'ਤੇ ਸਥਿਤ ਮਾਰਕਫੈਡ ਦੇ ਗੁਦਾਮ 'ਚੋਂ ਬੀਤੀ ਰਾਤ ਚੋਰ 11 ਲੱਖ ਰੁਪਏ ਦੀ ਕੀਮਤ ਦੀਆਂ 1042 ਬੋਰੀਆਂ ਕਣਕ ਦੀਆਂ ਲੁੱਟ ਕੇ ਲੈ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਗੁਦਾਮ ਇੰਚਾਰਜ ਦਵਿੰਦਰ ਦੱਤ ਤੇ ਹਾਜ਼ਰ ...
ਜਲੰਧਰ, 8 ਮਾਰਚ (ਸ਼ੈਲੀ)-ਕਮਿਸ਼ਨਰੇਟ ਪੁਲਿਸ ਦੀ ਸਪੈਸ਼ਲ ਓਪ੍ਰੇਸ਼ਨ ਯੂਨਿਟ ਦੀ ਪੁਲਿਸ ਨੇ ਚੋਰੀ ਦੇ ਸਮਾਨ ਸਮੇਤ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਉਂਕਾਰ ਸਿੰਘ ਉਰਫ ਨਿਕਾਰੀ ਪੁੱਤਰ ਜਗਦੀਸ਼ ਸਿੰਘ ਨਿਵਾਸੀ ਪਿੰਡ ਖਾਨਪੁਰ ਥਾਣਾ ...
ਮਕਸੂਦਾਂ, 8 ਮਾਰਚ (ਲਖਵਿੰਦਰ ਪਾਠਕ)-ਥਾਣਾ 8 ਅਧੀਨ ਆਉਂਦੇ ਇਕ ਮੁਹੱਲੇ ਦੇ ਸਨਅਤਕਾਰ ਤੇ ਨਾਮਵਰ ਸਕੂਲ ਦੀ 8 ਜਮਾਤ ਦੀ 14 ਸਾਲਾ ਵਿਦਿਆਰਥਣ ਜੋਕਿ ਬੀਤੇ ਕੱਲ੍ਹ ਘਰੋਂ ਟਿਊਸ਼ਨ ਪੜ੍ਹਨ ਗਈ ਪਰ ਘਰ ਵਾਪਸ ਪਰਤਣ ਦੀ ਬਜਾਏ ਬਿਨ੍ਹਾਂ ਕਿਸੇ ਨੂੰ ਦੱਸੇ ਕਿਤੇ ਹੋਰ ਚਲੀ ਗਈ, ਤੜਕੇ ...
ਮਕਸੂਦਾਂ/ਕਿਸ਼ਨਗੜ੍ਹ 8 ਮਾਰਚ (ਲਖਵਿੰਦਰ ਪਾਠਕ, ਹੋਠੀ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਠਾਨਕੋਟ ਰੋਡ 'ਤੇ ਰਾਤ 9 ਵਜੇ ਦੇ ਕਰੀਬ ਹੇਮਕੁੰਟ ਪਬਲਿਕ ਸਕੂਲ ਨੇੜੇ ਬਣੀ ਛੋਟੀ ਪੁਲੀ ਤੋਂ ਲੰਘ ਰਹੀ ਇਕ ਆਲਟੋ ਕਾਰ ਪੁਲੀ ਨਾਲ ਟਕਰਾ 'ਤੇ ਸਰਵਿਸ ਲੇਨ 'ਤੇ ਜਾ ਡਿੱਗੀ ਜਿਸ ...
ਜਲੰਧਰ, 8 ਮਾਰਚ (ਸ਼ਿਵ)-ਵਾਰਡ ਨੰਬਰ 59 ਦੇ ਗੁਰੂ ਰਾਮ ਦਾਸ ਨਗਰ ਕਮਲ ਹਸਪਤਾਲ ਦੇ ਪਿਛਲੇ ਪਾਸੇ ਇਲਾਕੇ ਵਿਚ ਕਈ ਲੋਕਾਂ ਦੇ ਗੰਦੇ ਪਾਣੀ ਨਾਲ ਬਿਮਾਰ ਹੋਣ ਦੇ ਮਾਮਲੇ ਸਾਹਮਣੇ ਆਏ ਹਨ | ਲੋਕਾਂ ਵਲੋਂ ਦੋ ਹਫ਼ਤੇ ਪਹਿਲਾਂ ਕੌਾਸਲਰ ਨੂੰ ਇਸ ਬਾਰੇ ਸੂਚਨਾ ਦੇਣ ਦੇ ਬਾਵਜੂਦ ਵੀ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਜ਼ਾਰ ਸ਼ੇਖ਼ਾਂ ਵਿਖੇ ਹੋਲੇ ਮਹੱਲੇ 'ਤੇ ਪੂਰਨਮਾਸ਼ੀ ਦੇ ਵਿਸ਼ੇਸ਼ ਦੀਵਾਨ 9 ਮਾਰਚ ਦਿਨ ਸੋਮਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 9.30 ਵਜੇ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਜਾ ਰਹੇ ਹਨ ...
ਜਲੰਧਰ, 8 ਮਾਰਚ (ਮੇਜਰ ਸਿੰਘ)-ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ਼ਕੁੰਤਲਾ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ...
ਜਲੰਧਰ, 8 ਮਾਰਚ (ਰਣਜੀਤ ਸਿੰਘ ਸੋਢੀ)-ਹੋਲੀ ਦਾ ਤਿਉਹਾਰ ਇੱਕ ਖ਼ੁਸ਼ੀਆਂ ਭਰਿਆ ਤਿਉਹਾਰ ਹੈ, ਜਿਸ ਨੂੰ ਸਾਰੇ ਆਪਸੀ ਪ੍ਰੇਮ-ਪਿਆਰ ਨਾਲ ਮਨਾਉਂਦੇ ਹਨ | ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਦਿੱਲੀ ਪਬਲਿਕ ਸਕੂਲ, ਜਲੰਧਰ ਵਿਚ ਹੋਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਰਾਣਾ ਕੁਕਿੰਗ ਸਕੂਲ ਜਿਸ ਨੂੰ ਆਰ.ਸੀ.ਐੱਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਡੇ ਪੱਧਰ 'ਤੇ ਮਨਾਇਆ ਗਿਆ | ਜਿਸ 'ਚ ਆਰ.ਸੀ.ਐੱਸ. ਦੇ ਐਮ.ਡੀ ਤਰਨਜੀਤ ਕੌਰ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰੂੁ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਤੇ ਸਮੂਹ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸ੍ਰ. ...
ਜਲੰਧਰ, 8 ਮਾਰਚ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਧੂਮ-ਧਾਮ ਨਾਲ ਹੋਲੀ ਮਨਾਈ | ਇਸ 'ਚ ਜਾਂਬੀਆਂ, ਮਲਾਵੀ ਤੇ ਹੋਰ ਅਫ਼ਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਨੇ ਹੋਲੀ ਮਨਾਈ | ...
ਜਲੰਧਰ, 8 ਮਾਰਚ (ਸ਼ਿਵ)-ਡਾ. ਜਸਲੀਨ ਸੇਠੀ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਕੌਾਸਲਰ ਨੇ ਵਾਰਡ ਨੰਬਰ -20 ਵਲੋਂ ਨਕੋਦਰ ਚੌਕ ਤੋਂ ਜੋਤੀ ਚੌਕ ਤੱਕ ਸੜਕ ਵਿਚ ਡਵਾਈਡਰ ਨਾ ਹੋਣ ਕਰਕੇ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਨੂੰ ਲੈ ਕੇ ਕਮਿਸ਼ਨਰ ਦੀਪਰਵਾ ਲਾਕੜਾ ਨੂੰ ...
ਜਲੰਧਰ, 8 ਮਾਰਚ (ਸ਼ਿਵ)- ਨਿਊ ਰਤਨ ਗਰ ਵਿਚ ਪੰਜਾਬ ਦਲਿਤ ਫੈਡਰੇਸ਼ਨ ਦੀ ਚੇਅਰਪਰਸਨ ਸ੍ਰੀਮਤੀ ਆਸ਼ਾ ਸਮਰਾਏ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਕਰਕੇ ਸੈਂਕੜੇ ਮਹਿਲਾਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਜਿਸ ...
ਜਲੰਧਰ, 8 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੁਸਾਇਟੀ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਕ ਨਿਵੇਕਲਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਦੇ ...
ਚੁਗਿੱਟੀ/ਜੰਡੂਸਿੰਘਾ, 8 ਮਾਰਚ (ਨਰਿੰਦਰ ਲਾਗੂ)-ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਵਲੋਂ ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਤਯਾਨੰਦ ਯਾਦਵ ਦੇ ਦਿਸ਼ਾ-ਨਿਰਦੇਸ਼ 'ਤੇ ਕੋਟਰਾਮਦਾਸ ਵਿਖੇ ਔਰਤ ਦਿਵਸ ਮਨਾਇਆ ਗਿਆ | ਇਸ ਮੌਕੇ ...
ਜਲੰਧਰ, 8 ਮਾਰਚ (ਸਾਬੀ)-ਲਾਇਲਪੁਰ ਖ਼ਾਲਸਾ ਕਾਲਜ ਦੇ ਪੀ.ਜੀ. ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਵਲੋਂ ''ਫਿਟਨੈਸ.ਆਈ.ਟੀ.' ਕਰਵਾਈ ਗਈ | ਇਸ ਦਾ ਉਦਘਾਟਨ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਮਨੋਹਰ ਸਿੰਘ, ਮੁਖੀ ਕੰਪਿਊਟਰ ਵਿਭਾਗ ਅਤੇ ਪ੍ਰੋ. ਜਸਰੀਨ ਕੌਰ ਡੀਨ ਨੇ ...
ਜਲੰਧਰ, 8 ਮਾਰਚ (ਸਾਬੀ)- ਸਰਬ ਭਾਰਤੀ ਪੁਲਿਸ ਕੰਟਰੋਲ ਬੋਰਡ ਵਲੋਂ ਹਰਿਆਣਾ ਦੇ ਪੰਚਕੁਲਾ ਵਿਖੇ ਕਰਵਾਈ ਗਈ ਸਰਬ ਭਾਰਤੀ ਪੁਲਿਸ ਅਥਲੈਟਿਕਸ ਚੈਪੀਅਨਸ਼ਿਪ 'ਚੋਂ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ 5 ਸੋਨ, 4 ਚਾਂਦੀ ਤੇ 6 ਕਾਂਸੀ ਤੇ ਕੁੱਲ 15 ਤਗਮੇ ਜਿੱਤ ਕੇ ਪੰਜਾਬ ਪੁਲਿਸ ...
ਚੁਗਿੱਟੀ/ਜੰਡੂਸਿੰਘਾ, 8 ਮਾਰਚ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਰਾਮ ਨੌਮੀ ਦੇ ਸਬੰਧ 'ਚ ਪਹਿਲਾਂ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ | ਇਸ ਉਪਰੰਤ ਹਰ ਵਰ੍ਹੇ ਵਾਂਗ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਸਥਿਤ ...
ਜਲੰਧਰ, 8 ਮਾਰਚ (ਜਸਪਾਲ ਸਿੰਘ)-ਜ਼ਿਲ੍ਹਾ ਮਹਿਲਾ ਕਾਂਗਰਸ ਜਲੰਧਰ ਦਿਹਾਤੀ ਦੀ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਮੁਲਤਾਨੀ ਦੀ ਅਗਵਾਈ ਹੇਠ ਮਹਿਲਾ ਦਿਵਸ ਸਾਬੋਵਾਲ ਵਿਖੇ ਮਨਾਇਆ ਗਿਆ | ਇਸ ਮੌਕੇ ਜਿੱਥੇ ਔਰਤਾਂ ਨੂੰ ਫਲ ਵੰਡੇ ਗਏ, ਉੱਥੇ ਕੋਰੋਨਾ ਵਾਇਰਸ ਤੋਂ ਵੀ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਰਕਾਰ ਵਲੋਂ ਦਿਵਿਆਂਗ ਵਿਅਕਤੀਆਂ ਨੰੂ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ) ਜਾਰੀ ਕੀਤੇ ਜਾ ਰਹੇ ਹਨ | ਦਿਵਿਆਂਗ ਵਿਅਕਤੀ ਸੇਵਾ ਕੇਂਦਰਾਂ ਜਾਂ ...
ਨੂਰਮਹਿਲ, 8 ਮਾਰਚ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਏਜੰਟ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਮੁਕੱਦਮਾ ਨਰਿੰਦਰ ਕੁਮਾਰੀ ਭੰਡਾਲ ਰੋਡ ਨੂਰਮਹਿਲ ਦੀ ਸ਼ਿਕਾਇਤ ਉੱਪਰ ਦਰਜ ਕੀਤਾ ਗਿਆ | ਉਸ ਨੇ ...
ਜਲੰਧਰ, 8 ਮਾਰਚ (ਜਸਪਾਲ ਸਿੰਘ)-ਅੰਮਿ੍ਤਸਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਂ ਦੇ ਚੇਅਰਮੈਨ ਭੁਪਿੰਦਰ ਸਿੰਘ ਖਾਲਸਾ ਨੇ ਸਰਾਂ ਵਿਚਲੀਆਂ ਖਾਮੀਆਂ ਦੇ ਸਬੰਧ 'ਚ ਇਕ ਮੰਗ ਪੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਮੰਗ ਪੱਤਰ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਵਿਭਾਗ ਨੰੂ ਸੈਨੇਟਾਈਜ਼ਰ, ਮਾਸਕ ਤੇ ਹੋਰ ਦਵਾਈਆਂ ਦੀ ਨਕਲੀ ਘਾਟ ਦੇ ਦੋਸ਼ੀਆਂ ਿਖ਼ਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਸਿਹਤ ਵਿਭਾਗ ਨਾਲ ਗੱਲਬਾਤ ਕਰਦਿਆਂ ਡਿਪਟੀ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸੂਫ਼ੀ ਮੰਚ ਵਲੋਂ ਮਾਸਿਕ ਮੁਸ਼ਾਇਰਾ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਹਰਬੰਸ ਸਿੰਘ ਅਕਸ, ਡਾ. ਵਿਨੋਦ ਕੁਮਾਰ, ਮੇਜਰ ਜਨਰਲ ਲਖਵਿੰਦਰ ਸਿੰਘ ਵੋਹਰਾ ਤੇ ਸ਼ਾਹਿਦ ਹਸਨ ਸ਼ਾਹਿਦ ਨੇ ...
ਜਲੰਧਰ, 8 ਮਾਰਚ (ਐੱਮ.ਐੱਸ. ਲੋਹੀਆ)-ਜੇਕਰ ਕਿਸੇ ਵਿਅਕਤੀ ਦੀ ਨਜ਼ਰ ਅਚਾਨਕ ਘੱਟ ਜਾਵੇ ਅਤੇ ਉਸ ਨੂੰ ਦੇਖਣ 'ਚ ਭਾਰੀ ਸਮੱਸਿਆ ਹੋਵੇ ਤਾਂ ਇਸ ਦਾ ਕਾਰਨ ਦਿਮਾਗੀ ਬਿਮਾਰੀ ਵੀ ਹੋ ਸਕਦਾ ਹੈ | ਇਹ ਜਾਣਕਾਰੀ ਦਿਮਾਗ ਅਤੇ ਨਾੜੀਆਂ ਦੀਆਂ ਬਿਮਾਰੀਆਂ ਦੀ ਮਾਹਿਰ ਡਾ. ਨੇਹਾ ...
ਚੁਗਿੱਟੀ/ਜੰਡੂਸਿੰਘਾ, 8 ਮਾਰਚ (ਨਰਿੰਦਰ ਲਾਗੂ)-ਵਾਰਡ ਨੰ: 16 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ 'ਚ ਪਿਛਲੇ ਕਰੀਬ 1 ਮਹੀਨੇ ਤੋਂ ਬੰਦ ਪਏ ਸੀਵਰੇਜ ਦੀ ਸਮੱਸਿਆ ਤੋਂ ਦੁਖੀ ਲੋਕਾਂ ਵਲੋਂ ਐਤਵਾਰ ਨੂੰ ਨਗਰ ਨਿਗਮ ਦੀ ਸੀਵਰੇਜ ਬ੍ਰਾਂਚ ਦੇ ਅਧਿਕਾਰੀਆਂ ਵਿਰੁੱਧ ਰੋਸ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਬੋਲੀ ਦੇ ਸਿਰਮੌਰ ਹਸਤਾਖਰ ਗੀਤਕਾਰ ਜਸਬੀਰ ਗੁਣਾਚੌਰੀਆ ਦੇ ਬਾਰੇ ਲਿਖੇ ਲੇਖਾਂ ਦੀ ਪੁਸਤਕ 'ਸ਼ਬਦਾਂ ਦਾ ਵਣਜਾਰਾ' ਜਿਸਨੂੰ ਮਨਦੀਪ ਕੌਰ ਢੀਂਡਸਾ ਵਲੋਂ ਸੰਪਾਦਿਤ ਕੀਤਾ ਗਿਆ ਹੈ, ਨੂੰ ਸਥਾਨਕ ਪੰਜਾਬ ਪ੍ਰੈੱਸ ਕਲੱਬ ...
ਜਲੰਧਰ, 8 ਮਾਰਚ (ਜਸਪਾਲ ਸਿੰਘ)-ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਫੋਲੜੀਵਾਲ ਵਲੋਂ ਐਨ. ਆਰ. ਆਈ. ਵੀਰਾਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਸਰਪੰਚ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਫੁੱਟਬਾਲ ...
ਜਲੰਧਰ, 8 ਮਾਰਚ (ਮੇਜਰ ਸਿੰਘ)-ਉੱਘੇ ਸਮਾਜ ਸੇਵੀ ਤੇ ਸੇਵਾ ਮੁਕਤ ਜ਼ਿਲ੍ਹਾ ਰੁਜ਼ਗਾਰ ਅਫਸਰ ਕ੍ਰਿਸ਼ਨ ਸਰੂਪ ਰਾਏ ਵਲੋਂ ਆਪਣੇ ਜੱਦੀ ਪਿੰਡ ਝਿੰਗੜ ਕਲਾਂ ਵਿਖੇ ਗੁਰਦੁਆਰਾ ਸਾਹਿਬ ਦੇ ਲੰਗਰ ਦੀ ਕੀਤੀ ਸ਼ੁਰੂਆਤ ਪਿੰਡ ਦੇ ਹੀ ਪ੍ਰਵਾਸੀ ਪੰਜਾਬੀ ਪਰਿਵਾਰ ਡਾ: ਹਰਪ੍ਰੀਤ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਿੱਖ ਕੌਮ ਲਈ ਵੱਖ-ਵੱਖ ਖੇਤਰਾਂ 'ਚ ਮਾਣਮੱਤੀਆਂ ਸੇਵਾਵਾਂ ਦੇਣ ਲਈ ਸਿੱਖ ਬੀਬੀਆਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਿੱਖ ...
ਜਲੰਧਰ, 8 ਮਾਰਚ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਯੂਨੀਵਰਸਿਟੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਦੇ ਪ੍ਰੋ. ਡਾ. ਅਤੁਲ ਖੰਨਾ ਨੇ ਦੁਨੀਆਂ ਨੂੰ ਬਦਲਣ ਵਾਲੀਆਂ ਖੋਜਾਂ ਸਬੰਧੀ ਤੇ ਭਾਰਤ 'ਚ ਵਿਗਿਆਨ ਕਾਰਜਾਂ ਲਈ ਕੈਰੀਅਰ ਵਜੋਂ ਸਥਾਪਿਤ ਹੋਣ ਲਈ ...
ਜਲੰਧਰ, 8 ਮਾਰਚ (ਸ਼ਿਵ)-ਤੇਰਾ ਤੇਰਾ ਹੱਟੀ ਵਲੋਂ ਐਤਵਾਰ ਨੂੰ ਆਧਾਰ ਕਾਰਡ ਕੈਂਪ ਲਗਾਇਆ ਗਿਆ, ਜਿਸ 'ਚ ਜਲੰਧਰ ਪੋਸਟਲ ਡਿਵੀਜ਼ਨ ਦੀ ਆਧਾਰ ਕਾਰਡ ਟੀਮ ਦੇ ਅਨੁਦੀਪ ਸ਼ਰਮਾ, ਬਲਵਿੰਦਰ ਸਿੰਘ, ਸੁਮਿਤ ਸ਼ਰਮਾ, ਮੈਡਮ ਤਨੁ ਜੀ ਦੀ ਅਗਵਾਈ ਹੇਠ ਨਵੇਂ ਆਧਾਰ ਕਾਰਡ, ਨਾਮ ਠੀਕ, ...
ਜਲੰਧਰ, 8 ਮਾਰਚ (ਸ਼ਿਵ, ਫੁੱਲ)- ਜਲੰਧਰ ਇਲੈਕਟ੍ਰੀਕਲ ਟਰੇਡਰ ਐਾਡ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਿੱਤ ਸਹਿਗਲ ਤੇ ਇਲੈਕਟੋ੍ਰਨਿਕ ਟਰੇਡਰ ਐਾਡ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੋਲੀ ਦੇ ...
ਜਲੰਧਰ, 8 ਮਾਰਚ (ਸ਼ਿਵ)- ਵਾਰਡ ਨੰਬਰ 45 ਦੇ ਕੌਾਸਲਰ ਸ੍ਰੀਮਤੀ ਜਸਪਾਲ ਕੌਰ ਭਾਟੀਆ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਇਲਾਕੇ ਵਿਚ ਸਮਾਜ ਸੇਵਾ ਦੇ ਕੰਮ ਜਾਰੀ ਰੱਖਦੇ ਹੋਏ ਲੋੜਵੰਦ ਬਜ਼ੁਰਗਾਂ, ਵਿਧਵਾਵਾਂ ਤੇ ਅਪੰਗ ਵਿਅਕਤੀਆਂ ਲਈ ਹੁਣ ...
ਜਲੰਧਰ, 3 ਮਾਰਚ (ਸ਼ਿਵ)-ਡਾ. ਜਸਲੀਨ ਸੇਠੀ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਕੌਾਸਲਰ ਨੇ ਵਾਰਡ ਨੰਬਰ -20 ਵਲੋਂ ਨਕੋਦਰ ਚੌਕ ਤੋਂ ਜੋਤੀ ਚੌਕ ਤੱਕ ਸੜਕ ਵਿਚ ਡਵਾਈਡਰ ਨਾ ਹੋਣ ਕਰਕੇ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਨੂੰ ਲੈ ਕੇ ਕਮਿਸ਼ਨਰ ਦੀਪਰਵਾ ਲਾਕੜਾ ਨੂੰ ...
ਕਰਤਾਰਪੁਰ, 8 ਮਾਰਚ (ਭਜਨ ਸਿੰਘ ਧੀਰਪੁਰ)-ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦਿਆਲਪੁਰ ਵਲੋਂ ਐਨ ਆਰ. ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੇਜਰ ਲੀਗ ਦੀਆਂ ਟੀਮਾਂ ਦਾ ਤੀਸਰਾ ਹੋਲਾ ਮਹੱਲਾ ਕਬੱਡੀ ਕੱਪ ਪਿੰਡ ਦਿਆਲਪੁਰ ਵਿਖੇ ਹਜਾਰਾਂ ਦਰਸ਼ਕਾਂ ਦੇ ਇਕੱਠ ਵਿੱਚ ...
ਆਦਮਪੁਰ, 8 ਮਾਰਚ (ਹਰਪ੍ਰੀਤ ਸਿੰਘ)-ਪੁਲਿਸ ਨੇ ਲੱੁਟਾਂ ਖੋਹਾਂ ਤੇ ਕਤਲ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਪੁਲ ਸੂਆ, ਟੀ ਪੁਆਇੰਟ ...
ਜਮਸ਼ੇਰ ਖਾਸ, 8 ਮਾਰਚ (ਜਸਬੀਰ ਸਿੰਘ ਸੰਧੂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਮਸ਼ੇਰ ਖਾਸ ਵਿਖੇ ਵੱਖ-ਵੱਖ ਖੇਤਰ ਦੀਆਂ 5 ਔਰਤਾਂ ਨੂੰ 'ਕੌਮਾਂਤਰੀ ਔਰਤ ਦਿਵਸ' 'ਤੇ ਸਨਮਾਨਿਤ ਕੀਤਾ ਗਿਆ | ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਮਸ਼ੇਰ ...
ਸ਼ਾਹਕੋਟ, 8 ਮਾਰਚ (ਬਾਂਸਲ)-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਲੰਧਰ ਅਮਰਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਡੀ.ਪੀ.ਓ. ਸ਼ਾਹਕੋਟ ਜਗਦੀਸ਼ ਕੌਰ ਦੀ ਅਗਵਾਈ ਅਤੇ ਸਰਕਲ ਬਲਵੀਰ ਕੌਰ ਦੀ ਦੇਖ-ਰੇਖ ਹੇਠ ਪਿੰਡ ਢੰਡੋਵਾਲ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ...
ਜਲੰਧਰ, 8 ਮਾਰਚ (ਜਸਪਾਲ ਸਿੰਘ)-ਜ਼ਿਲ੍ਹਾ ਮਹਿਲਾ ਕਾਂਗਰਸ ਜਲੰਧਰ ਦਿਹਾਤੀ ਦੀ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਮੁਲਤਾਨੀ ਦੀ ਅਗਵਾਈ ਹੇਠ ਮਹਿਲਾ ਦਿਵਸ ਸਾਬੋਵਾਲ ਵਿਖੇ ਮਨਾਇਆ ਗਿਆ | ਇਸ ਮੌਕੇ ਜਿੱਥੇ ਔਰਤਾਂ ਨੂੰ ਫਲ ਵੰਡੇ ਗਏ, ਉੱਥੇ ਕੋਰੋਨਾ ਵਾਇਰਸ ਤੋਂ ਵੀ ...
ਚੁਗਿੱਟੀ/ਜੰਡੂਸਿੰਘਾ, 8 ਮਾਰਚ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਰਾਮ ਨੌਮੀ ਦੇ ਸਬੰਧ 'ਚ ਪਹਿਲਾਂ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ | ਇਸ ਉਪਰੰਤ ਹਰ ਵਰ੍ਹੇ ਵਾਂਗ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਸਥਿਤ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਰਕਾਰ ਵਲੋਂ ਦਿਵਿਆਂਗ ਵਿਅਕਤੀਆਂ ਨੰੂ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ) ਜਾਰੀ ਕੀਤੇ ਜਾ ਰਹੇ ਹਨ | ਦਿਵਿਆਂਗ ਵਿਅਕਤੀ ਸੇਵਾ ਕੇਂਦਰਾਂ ਜਾਂ ...
ਜੰਡਿਆਲਾ ਮੰਜਕੀ, 8 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਸਮਰਾਏ ਵਿਚ 'ਫਾਸ਼ੀ ਹਮਲਿਆਾ ਵਿਰੋਧੀ ਫਰੰਟ' ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਕੌਮੀ ਆਬਾਦੀ ਰਜਿਸਟਰ ਅਤੇ ਕੌਮੀ ਨਾਗਰਿਕਤਾ ਰਜਿਸਟਰ ਦਾ 'ਆਮ ਲੋਕਾਾ ਤੇ ਪ੍ਰਭਾਵ' ਵਿਸ਼ੇ ਤੇ ਸੈਮੀਨਾਰ ਅਤੇ ...
ਨੂਰਮਹਿਲ, 8 ਮਾਰਚ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਏਜੰਟ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਮੁਕੱਦਮਾ ਨਰਿੰਦਰ ਕੁਮਾਰੀ ਭੰਡਾਲ ਰੋਡ ਨੂਰਮਹਿਲ ਦੀ ਸ਼ਿਕਾਇਤ ਉੱਪਰ ਦਰਜ ਕੀਤਾ ਗਿਆ | ਉਸ ਨੇ ...
ਫਿਲੌਰ, 8 ਮਾਰਚ (ਇੰਦਰਜੀਤ ਚੰਦੜ੍ਹ) -ਭਾਰਤੀ ਜੀਵਨ ਬੀਮਾ ਸ਼ਾਖਾ ਫਿਲੌਰ ਵਲੋਂ ਸ਼ਾਖਾ ਦੇ ਮੈਨੇਜਰ ਗੁਰਸੰਦੀਪ ਸਿੰਘ ਮਲਵਈ ਦੀ ਪ੍ਰਧਾਨਗੀ ਹੇਠ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਸ਼ਾਖਾ ਅੰਦਰ ...
ਨਕੋਦਰ, 8 ਮਾਰਚ (ਗੁਰਵਿੰਦਰ ਸਿੰਘ)- ਨਗਰ ਕੌਾਸਲ ਦੀ ਮੀਟਿੰਗ ਨਗਰ ਕੌਾਸਲ ਪ੍ਰਧਾਨ ਆਦਿਤਿਆ ਭੱਟਾਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਮੁਹੱਲਾ ਸਫ਼ਾਈ ਕਮੇਟੀਆਂ ਦੇ 37 ਸਫਾਈ ਕਰਮਚਾਰੀਆਂ ਨੂੰ ਡੀ ਸੀ ਰੇਟ, 5 ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ, 10 ਸੀਵਰ ਮੈਨ ...
ਰੁੜਕਾ ਕਲਾਂ, 8 ਮਾਰਚ (ਦਵਿੰਦਰ ਸਿੰਘ ਖ਼ਾਲਸਾ)-ਮਿੱਡ ਡੇ-ਮੀਲ ਵਰਕਰਜ਼ ਯੂਨੀਅਨ ਜਲੰਧਰ, ਬਲਾਕ ਇਕਾਈ ਰੁੜਕਾ ਕਲਾਂ ਵਲੋਂ ਕੌਮਾਂਤਰੀ ਮਹਿਲਾ ਦਿਵਸ ਰੁੜਕਾ ਕਲਾਂ ਵਿਖੇ ਕੁਲਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਇਸਤਰੀ ਮੁਲਾਜ਼ਮ ...
ਮਲਸੀਆਂ, 8 ਮਾਰਚ (ਸੁਖਦੀਪ ਸਿੰਘ)- ਮਲਸੀਆਂ ਨਗਰ ਦੀਆਂ ਪੱਤੀਆਂ ਦੇ ਵਿਕਾਸ ਲਈ ਵੱਖ-ਵੱਖ ਦੇਸ਼ਾਂ ਦੇੇ ਐੱਨ.ਆਰ.ਆਈਜ਼. ਵਲੋਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਮੁਲਾਕਾਤ ਕਰਕੇ ਵਿਚਾਰ-ਚਰਚਾ ਕੀਤੀ ਗਈ | ਇਸ ...
ਲੋਹੀਆਂ ਖਾਸ, 8 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)-ਆਲ ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ ਦੀ ਅਗਵਾਈ ਹੇਠ ਹੋਈ 68ਵੀਂ 'ਆਲ ਇੰਡੀਆ ਪੁਲਿਸ ਬਾਡੀ ਬਿਲਡਿੰਗ ਚੈਂਪੀਅਨਸ਼ਿਪ' 'ਚ ਪੰਜਾਬ ਪੁਲਿਸ ਦੇ ਜਵਾਨ ਜਤਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਸੰਧਾ ਵਾਸੀ ...
ਸ਼ਾਹਕੋਟ, 8 ਮਾਰਚ (ਸਚਦੇਵਾ)-ਹਲਕਾ ਸ਼ਾਹਕੋਟ ਤੋਂ ਪੰਜ ਵਾਰ ਵਿਧਾਇਕ ਦੀ ਚੋਣ ਜਿੱਤੇ ਸਵ. ਜਥੇਦਾਰ ਅਜੀਤ ਸਿੰਘ ਕੋਹਾੜ ਸਾਬਕਾ ਕੈਬਨਿਟ ਮੰਤਰੀ ਦਾ 12 ਮਾਰਚ ਨੂੰ ਪਿੰਡ ਕੋਹਾੜ ਖੁਰਦ (ਸ਼ਾਹਕੋਟ) 'ਚ ਕਰਵਾਇਆ ਜਾ ਰਿਹਾ ਬਰਸੀ ਸਮਾਗਮ ਰੱਦ ਕਰ ਦਿੱਤਾ ਗਿਆ ਹੈ | ਜਾਣਕਾਰੀ ...
ਬਿਲਗਾ, 8 ਮਾਰਚ (ਰਾਜਿੰਦਰ ਸਿੰਘ ਬਿਲਗਾ)-ਥਾਣਾ ਬਿਲਗਾ ਅਧੀਨ ਪਿੰਡਾਂ 'ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫਲਾਉਣ ਵਾਲਾ ਗਰੋਹ ਨੂੰ ਏਅਰ ਗੰਨ ਪਿਸਤੌਲ, ਦਾਤਰ, ਪਲਟੀਨਾ ਮੋਟਰ ਸਾਈਕਲ ਸਮੇਤ ਗਿ੍੍ਰਫ਼ਤਾਰ ਕੀਤਾ ਗਿਆ ਹੈ | ਥਾਣਾ ਬਿਲਗਾ ...
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਜ਼ਾਰ ਸ਼ੇਖ਼ਾਂ ਵਿਖੇ ਹੋਲੇ ਮਹੱਲੇ 'ਤੇ ਪੂਰਨਮਾਸ਼ੀ ਦੇ ਵਿਸ਼ੇਸ਼ ਦੀਵਾਨ 9 ਮਾਰਚ ਦਿਨ ਸੋਮਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 9.30 ਵਜੇ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਜਾ ਰਹੇ ਹਨ ...
ਫਿਲੌਰ, 8 ਮਾਰਚ (ਇੰਦਰਜੀਤ ਚੰਦੜ੍ਹ)ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਲੰਧਰ ਦੀ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਫਿਲੌਰ ਸ਼ਕੰੁਤਲਾ ਰਾਣੀ ਦੀ ਦੇਖ ਰੇਖ ਹੇਠ ਸਰਕਲ ਨਗਰ ਵਿਖੇ ...
ਕਰਤਾਰਪੁਰ, 8 ਮਾਰਚ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੇ ਮੁਹੱਲਾ ਚਰਖੜੀ ਦੇ ਆਂਗਣਵਾੜੀ ਸੈਂਟਰ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਤਹਿਤ ਨਵਜੰਮੀਆਂ ਲੜਕੀਆਂ ਦੇ ਜਨਮ ਦਿਨ ਮਨਾਏ | ਇਸ ਮੌਕੇ ਬੱਚੀਆਂ ਦੀਆਂ ਮਾਵਾਂ ਨੂੰ ਬੇਬੀ ਗਰੂਮਿੰਗ ਕਿੱਟਾਂ ਵੰਡੀਆਂ ...
ਮਲਸੀਆਂ, 8 ਮਾਰਚ (ਸੁਖਦੀਪ ਸਿੰਘ)- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ. ਸ਼ਾਹਕੋਟ ਜਗਦੀਸ਼ ਕੌਰ ਦੀ ਅਗਵਾਈ ਅਤੇ ਸਰਕਲ ਸੁਪਰਵਾਈਜ਼ਰ ਕੁਲਦੀਪ ਕੁਮਾਰੀ ਦੀ ਦੇਖ-ਰੇਖ ਹੇਠ ਆਂਗਣਵਾੜੀ ਸੈਂਟਰ ਮਲਸੀਆਂ ...
ਸ਼ਾਹਕੋਟ, 8 ਮਾਰਚ (ਸੁਖਦੀਪ ਸਿੰਘ)- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ. ਲੋਹੀਆਂ ਖਾਸ ਨੀਲਮ ਸੂਰ ਦੀ ਅਗਵਾਈ ਅਤੇ ਸਰਕਲ ਸੁਪਰਵਾਈਜ਼ਰ ਨਰਿੰਦਰ ਕੌਰ ਦੀ ਦੇਖ-ਰੇਖ ਹੇਠ ਆਂਗਣਵਾੜੀ ਸੈਂਟਰ ਲਸੂੜੀ ਵਿਖੇ ...
ਭੋਗਪੁਰ, 8 ਮਾਰਚ (ਕੁਲਦੀਪ ਸਿੰਘ ਪਾਬਲਾ)- ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਾਰੀ ਹਦਾਇਤਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਭੋਗਪੁਰ ਇੰਦਰਜੀਤ ਕੌਰ ਦੀ ਅਗਵਾਈ ਹੇਠ ਪਿੰਡ ਕੰਧਾਲਾ ਗੁਰੂ ਵਿਖੇ ...
ਰੁੜਕਾ ਕਲਾਂ, 8 ਮਾਰਚ (ਦਵਿੰਦਰ ਸਿੰਘ ਖ਼ਾਲਸਾ)- ਵਿਸ਼ਵ ਭਰ ਵਿਚ 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਔਰਤਾਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਾਪਤੀਆਂ ਨੂੰ ਪ੍ਰਗਟਾਉਂਦਾ ਹੈ | ਇਸ ਦਿਵਸ ਦੀ ਸ਼ੁਰੂਆਤ ਔਰਤਾਂ ...
ਭੋਗਪੁਰ, 8 ਮਾਰਚ (ਕੁਲਦੀਪ ਸਿੰਘ ਪਾਬਲਾ)-ਨਗਰ ਕੌਾਸਲ ਭੋਗਪੁਰ ਦੀ ਸੀਨੀਅਰ ਮੀਤ ਪ੍ਰਧਾਨ ਤੇ ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਬੀਬੀ ਵਿਦਵੰਤ ਕੌਰ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਦੇ ਵਰਕਰਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦਿਆਂ ਸ਼ਹਿਰ 'ਚ ਲੱਡੂ ਵੰਡੇ | ...
ਭੋਗਪੁਰ, 8 ਮਾਰਚ (ਕੁਲਦੀਪ ਸਿੰਘ ਪਾਬਲਾ)-ਹਾਈ ਡਰੀਮਜ਼ ਇੰਟਰਨੈਸ਼ਨਲ ਪਬਲਿਕ ਸਕੂਲ ਭੋਗਪੁਰ ਵਿਖੇ ਸਕੂਲੀ ਵਿਦਿਆਰਥੀਆਂ ਵਿਚਕਾਰ ਗੁਰਮਤਿ ਕਾਵਿ ਮੁਕਾਬਲੇ ਕਰਵਾਏ ਗਏ | ਸਕੂਲ ਚੇਅਰਮੈਨ ਰਣਜੀਤ ਸਿੰਘ, ਵਾਈਸ ਚੇਅਰਮੈਨ ਰਜਿੰਦਰ ਕੌਰ, ਪਿ੍ੰਸੀਪਲ ਚਰਨਜੀਤ ਕੌਰ ...
ਗੁਰਾਇਆ, 8 ਮਾਰਚ (ਦਵਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਦੀ ਰਹਿਨੁਮਾਈ ਤੇ ਬਾਲ ਵਿਕਾਸ ਪ੍ਰਾਜੈਕਟ ਅਫਸਰ ...
ਲੋਹੀਆਂ ਖਾਸ, 8 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਧੀਆਂ ਦਾ ਮਾਣ ਵਧਾਉਣ ਦੇ ਅਨੇਕਾਂ ਉਪਰਾਲੇ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ...
ਕਰਤਾਰਪੁਰ, 8 ਮਾਰਚ (ਜਸਵੰਤ ਵਰਮਾ, ਧੀਰਪੁਰ)-ਕੌਮਾਂਤਰੀ ਮਹਿਲਾ ਦਿਵਸ ਮੌਕੇ ਭਾਜਪਾ ਮੰਡਲ ਕਰਤਾਰਪੁਰ ਦੀ ਮਹਿਲਾ ਮੋਰਚਾ ਵਲੋਂ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਨੇ ਕਿਹਾ ਜੇਕਰ ਦੇਸ਼ ਦੀਆਂ ਔਰਤਾਂ ਸਸ਼ਕਤ (ਮਜ਼ਬੂਤ) ਹਨ ਤਾਂ ਹੀ ...
ਕਰਤਾਰਪੁਰ, 8 ਮਾਰਚ (ਜਸਵੰਤ ਵਰਮਾ, ਧੀਰਪੁਰ)-ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਰੇਡੀਓ ਕਵੀ ਦਰਬਾਰ ਰੇਡੀਓ ਚੜ੍ਹਦੀ ਕਲਾ (ਅਮਰੀਕਾ) ਦੇ ਪ੍ਰੋਗਰਾਮ ਸਤਰੰਗ ਵਿਚ ਸਾਹਿਤ ਸਭਾ ਕਰਤਾਰਪੁਰ ਦੇ ਸਹਿਯੋਗ ਨਾਲ ਕਰਤਾਰਪੁਰ ਵਿਖੇ ਕਰਵਾਇਆ ਗਿਆ | ਇਸ ਮੌਕੇ ਜਲੰਧਰ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX