ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)- ਅੱਜ ਨਗਰ ਨਿਗਮ ਦੇ ਡਾ. ਬੀ. ਆਰ ਅੰਬੇਡਕਰ ਮੀਟਿੰਗ ਹਾਲ 'ਚ ਕੌਾਸਲਰਾਂ ਦੀ ਹੋਈ ਮੀਟਿੰਗ ਮੌਕੇ ਕੌਾਸਲਰਾਂ ਵਲੋਂ ਇਕ ਦੂਸਰੇ 'ਤੇ ਜੰਮ ਕੇ ਦੂਸ਼ਣਬਾਜ਼ੀ ਕਰਦਿਆਂ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ਨੂੰ ਵੀ ਕੋਸਿਆ ਗਿਆ | ਇਥੋਂ ਤਕ ਕਿ ਨਿਗਮ ਕਮਿਸ਼ਨ ਵਲੋਂ ਕਵਰੇਜ ਕਰਨ ਗਏ ਪੱਤਰਕਾਰਾਂ ਨੂੰ ਹਾਲ 'ਚੋਂ ਬਾਹਰ ਜਾਣ ਦਾ ਕਹਿਣ 'ਤੇ ਕਾਫ਼ੀ ਹੰਗਾਮਾ ਹੋਇਆ ਜਦਕਿ ਕੌਾਸਲਰਾਂ ਵਲੋਂ ਪੱਤਰਕਾਰਾਂ ਨੂੰ ਮੀਟਿੰਗ ਹਾਲ 'ਚ ਰਹਿਣ ਲਈ ਕਿਹਾ ਗਿਆ | ਤਕਰਾਰ ਦੇ ਚੱਲਦਿਆਂ ਪੱਤਰਕਾਰਾਂ ਨੇ ਮੀਟਿੰਗ ਹਾਲ 'ਚੋਂ ਬਾਹਰ ਜਾਣ ਦਾ ਫ਼ੈਸਲਾ ਕੀਤਾ, ਪ੍ਰੰਤੂ ਜਦੋਂ ਮੀਟਿੰਗ ਖ਼ਤਮ ਹੋਣ ਉਪਰੰਤ ਪੱਤਰਕਾਰ ਅੰਦਰ ਜਾਣ ਲੱਗੇ ਤਾਂ ਨਿਗਮ ਦੇ ਕਮਿਸ਼ਨ ਵਲੋਂ ਦੁਬਾਰਾ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਜਿਸ 'ਤੇ ਪੱਤਰਕਾਰਾਂ ਨੇ ਸਖ਼ਤ ਇਤਰਾਜ਼ ਜਤਾਇਆ | ਇਸ ਤੋਂ ਬਾਅਦ ਕੌਾਸਲਰ ਸੁਦਰਸ਼ਨ ਧੀਰ ਅਤੇ ਕੌਾਸਲਰ ਨਿਪੁਨ ਸ਼ਰਮਾ ਪੱਤਰਕਾਰਾਂ ਨੂੰ ਮਨਾਉਣ ਲਈ ਹਾਲ ਤੋਂ ਬਾਹਰ ਆਏ | ਪੱਤਰਕਾਰ ਭਾਈਚਾਰੇ ਵਲੋਂ ਨਿਗਮ ਦੇ ਕਮਿਸ਼ਨਰ ਦੇ ਵਿਵਹਾਰ ਦੀ ਨਿੰਦਾ ਕੀਤੀ ਗਈ | ਮੇਅਰ ਸ਼ਿਵ ਸੂਦ ਅਤੇ ਅਕਾਲੀ ਭਾਜਪਾ ਕੌਾਸਲਰਾਂ ਨੇ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਨਿਗਮ ਨੂੰ ਵਿਕਾਸ ਕਾਰਜਾਂ ਲਈ ਕੋਈ ਵੀ ਗ੍ਰਾਂਟ ਨਹੀਂ ਮਿਲੀ ਹੈ ਇਥੋਂ ਤੱਕ ਕਿ ਸਾਬਕਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਐਲਾਨੀ ਗਈ 101 ਕਰੋੜ ਦੀ ਰਾਸ਼ੀ ਵੀ ਅਜੇ ਤੱਕ ਨਹੀਂ ਮਿਲੀ ਹੈ | ਦੂਸਰੇ ਪਾਸੇ ਕਾਂਗਰਸੀ ਕੌਾਸਲਰਾਂ ਦਾ ਕਹਿਣਾ ਹੈ ਕਿ ਨਿਗਮ 'ਤੇ ਅਕਾਲੀ ਭਾਜਪਾ ਪਾਰਟੀ ਦੇ ਕੌਾਸਲਰਾਂ ਦਾ ਕਬਜ਼ਾ ਹੈ ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ |
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)-ਅੱਜ ਬਾਅਦ ਦੁਪਹਿਰ ਉਸ ਸਮੇਂ ਸਥਾਨਕ ਅੰਬੇ ਵੈਲੀ ਕਾਲੋਨੀ 'ਚ ਹਫ਼ਰਾ-ਤਫਰੀ ਦਾ ਮਾਹੌਲ ਬਣ ਗਿਆ, ਜਦੋਂ ਕਾਲੋਨੀ ਨਜਦੀਕ ਸਥਿਤ ਭਗਤ ਗੋਦਾਮ 'ਚ ਬਗੜ ਨੂੰ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰਬਿ੍ਗੇਡ ...
ਹੁਸ਼ਿਆਰਪੁਰ, 9 ਮਾਰਚ (ਹਰਪ੍ਰੀਤ ਕੌਰ)-ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਸੰਯੁਕਤ ਸਕੱਤਰ ਅਜੀਬ ਦਿਵੇਦੀ ਅਤੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਜਲੋਟਾ ਨੇ ਪਟਿਆਲਾ ਵਿਖੇ ਰੁਜ਼ਗਾਰ ਦੀ ਮੰਗ ਕਰ ਰਹੇ ...
ਨੰਗਲ ਬਿਹਾਲਾਂ, 9 ਮਾਰਚ (ਵਿਨੋਦ ਮਹਾਜਨ)- ਨਜ਼ਦੀਕੀ ਪਿੰਡ ਜਿਉਚੱਕ ਦੇ ਇੱਟਾਂ ਵਾਲੇ ਭੱਠੇ ਤੋਂ ਇਕ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਭਜਾ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਦਸੂਹਾ ਪੁਲਿਸ ਨੂੰ ਇਕ ਲਿਖਤੀ ਬੇਨਤੀ ਵਿਚ ਲੜਕੀ ਦੇ ਪਿਤਾ ਵਾਸੀ ਜਿਉਚੱਕ ਨੇ ...
ਰਾਮਗੜ੍ਹ ਸੀਕਰੀ, 9 ਮਾਰਚ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਬਿ੍ੰਗਲੀ ਦੀ ਸਤ ਸਾਲਾ ਜਾਹਨਵੀ ਜੋ ਥੈਲੇਸੀਮਿਆ ਬਿਮਾਰੀ ਤੋਂ ਪੀੜਤ ਹੈ, ਦੇ ਇਲਾਜ ਲਈ ਗੈਰ ਸਰਕਾਰੀ ਤੇ ਸਮਾਜ ਸੇਵੀ ਸੰਗਠਨ ਆਰ. ਈ. ਆਰ. ਸੀ. ਵਡਮੁੱਲਾ ਤੇ ਬੇਮਿਸਾਲ ਯੋਗਦਾਨ ਦੇ ਰਿਹਾ ਹੈ | ਇਥੇ ਇਹ ਦੱਸਣਯੋਗ ...
ਹੁਸ਼ਿਆਰਪੁਰ, 9 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਨਗਰ ਨਿਗਮ ਭੰਗ ਹੋਣ ਤੋਂ ਇਕ ਦਿਨ ਪਹਿਲਾਂ ਅੱਜ ਹੋਈ ਹਾਊਸ ਦੀ ਮੀਟਿੰਗ ਵਿਚ ਸਾਲ 2020-21 ਲਈ 65 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ | ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਮੈਂਬਰਾਂ ਨੇ ਸਰਬ ...
ਭੰਗਾਲਾ, 9 ਮਾਰਚ (ਸਰਵਜੀਤ ਸਿੰਘ)-ਬੀਤੀ ਰਾਤ ਕਰੀਬ 12 ਵਜੇ ਚੋਰਾਂ ਨੇ ਉਪ ਮੰਡਲ ਮੁਕੇਰੀਆਂ ਦੇ ਪਿੰਡ ਹਿਯਾਤਪੁਰ ਦੇ ਇਕ ਘਰ ਦੇ ਦਰਵਾਜ਼ੇ ਤੋੜ ਕੇ ਘਰ ਅੰਦਰ ਪਏ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਏ | ਘਰ ਦੇ ਮਾਲਕ ਬਖ਼ਸ਼ੀਸ਼ ਸਿੰਘ ਪੁੱਤਰ ਮੇਲਾ ਸਿੰਘ ਨੇ ...
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)- ਗੁਜਰਾਤ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਰਵੀ ਬਾਲਾਚੌਰੀਆ ਸਮੇਤ 4 ਕਥਿਤ ਦੋਸ਼ੀਆਂ ਨੂੰ ਅਦਾਲਤ ਨੇ 5 ਦਿਨਾਂ ਦੇ ਰਿਮਾਂਡ 'ਤੇ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਹਨ | ਗੈਂਗਸਟਰ ਰਵੀ ਬਾਲਾਚੌਰੀਆ ਸਮੇਤ 4 ਕਥਿਤ ...
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਫੇਰੀ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਮਾਡਲ ਟਾਊਨ ਕਲੱਬ 'ਚ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਮੈਂਬਰ ਰਾਜ ਸਭਾ ਦੀ ਅਗਵਾਈ 'ਚ ਓਮ ਬਿਰਲਾ ਦਾ ਸਨਮਾਨ ...
ਮਿਆਣੀ, 9 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਸੀਨੀਅਰ ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ, ਉੱਘੇ ਕਾਰੋਬਾਰੀ ਸੁਰਿੰਦਰ ਸਿੰਘ ਅਮਰੀਕਾ ਨੇ ਮੁਲਾਕਾਤ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ...
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)-ਲੇਬਰ ਪਾਰਟੀ ਵਲੋਂ ਮਜਾਰਾ ਡੀਂਗਰੀਆਂ ਐਗਰੀਕਲਚਰ ਕੋਆਪ੍ਰੇਟਿਵ ਸੁਸਾਇਟੀ ਅੰਦਰ ਫੈਲੇ ਭਿ੍ਸ਼ਟਾਚਾਰ ਵਿਰੁੱਧ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮੋਹਨ ਲਾਲ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮੰਗ ਪੱਤਰ ...
ਮੁਕੇਰੀਆਂ, 9 ਮਾਰਚ (ਰਾਮਗੜ੍ਹੀਆ, ਸਰਵਜੀਤ ਸਿੰਘ)-ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਲਿਮ.) ਚੰਡੀਗੜ੍ਹ ਵੱਲੋਂ ਸੰਨ 2001 ਵਿਚ 24 ਮੈਨੇਜਰਾਂ ਦੀ ਭਰਤੀ ਕੀਤੀ ਗਈ ਸੀ | ਸਤੰਬਰ 2018 ਵਿਚ ਪ੍ਰਬੰਧਕ ਨਿਰਦੇਸ਼ਕ ਚੰਡੀਗੜ੍ਹ ਤੇ ਹੋਰ ਅਧਿਕਾਰੀਆਂ ਨੂੰ ...
ਹਾਜੀਪੁਰ, 9 ਮਾਰਚ (ਪੁਨੀਤ ਭਾਰਦਵਾਜ, ਜੋਗਿੰਦਰ ਸਿੰਘ)-ਹਾਜੀਪੁਰ ਪੁਲਿਸ ਵਲੋਂ ਐਸ.ਐਸ.ਪੀ. ਹੁਸ਼ਿਆਰਪੁਰ ਗੌਰਵ ਗਰਗ ਅਤੇ ਡੀ.ਐਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ੇ ਿਖ਼ਲਾਫ਼ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਇਕ ਵਿਅਕਤੀ ਨੂੰ ਨਸ਼ੀਲੇ ...
ਦਸੂਹਾ, 9 ਮਾਰਚ (ਭੁੱਲਰ)- ਨਗਰ ਕੌਾਸਲ ਦਸੂਹਾ ਦੇ ਮੀਤ ਪ੍ਰਧਾਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਪੰਜ ਸਾਲ ਪਹਿਲਾਂ ਵਿਕਾਸ ਮੰਚ ਦਸੂਹਾ ਦੇ ਕੌਾਸਲਰ ਜਿਤਾ ਕੇ ਨਗਰ ਕੌਾਸਲ ਵਿਚ ਭੇਜੇ ਸਨ ਅਤੇ ਹੁਣ ਪੂਰੇ ਪੰਜ ਸਾਲ ਦੇ ਕਰਵਾਏ ਵਿਕਾਸ ...
ਦਸੂਹਾ, 9 ਮਾਰਚ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੀਤ ਪ੍ਰਧਾਨ ਪੰਜਾਬ ਰਘੁਨਾਥ ਰਾਣਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੈਨੇਜਰ ਰਤਨ ਸਿੰਘ ਕੰਗ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ | ਇਸ ਮੌਕੇ ...
ਹੁਸ਼ਿਆਰਪੁਰ, 9 ਮਾਰਚ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਅਤੇ ਨੌਜਵਾਨ ਆਗੂ ਅਗਮ ਖੰਨਾ ਨੂੰ ਕਰਮਯੋਗੀ ਪੁਰਸਕਾਰ ਲਈ ਚੁਣਿਆ ਗਿਆ ਹੈ | ਉਨ੍ਹਾਂ ਨੂੰ ਇਹ ੁੁਪੁਰਸਕਾਰ 14 ਮਾਰਚ ਨੂੰ ਚੰਡੀਗੜ੍ਹ ਵਿਖੇ ਹੋ ਰਹੇ ਸਮਾਰੋਹ ਦੌਰਾਨ ਇੰਡੀਅਨ ...
ਭੰਗਾਲਾ, 9 ਮਾਰਚ (ਸਰਵਜੀਤ ਸਿੰਘ)-ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਦੀ ਮੈਨੇਜਮੈਂਟ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਚੇਅਰਮੈਨ ਸੁਰਜੀਤ ਸਿੰਘ ਅਤੇ ਡਾਇਰੈਕਟਰ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਹਾਫ਼ ਮੈਰਾਥਨ ਦੌੜ ਕਰਵਾਈ ਗਈ | ਇਹ ...
ਭੰਗਾਲਾ, 9 ਮਾਰਚ (ਸਰਵਜੀਤ ਸਿੰਘ)-ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖ਼ੂਹ ਵਿਖੇ ਹੋਲੀ ਦਾ ਤਿਉਹਾਰ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਪੰਧੇਰ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਮੇਂ ਮੈਡਮ ਪੰਧੇਰ ਨੇ ਸੰਬੋਧਨ ਕਰਦਿਆ ਹੋਲੀ ਦੇ ਤਿਉਹਾਰ ਦੇ ਮਹੱਤਵ ...
ਹਾਜੀਪੁਰ, 9 ਮਾਰਚ (ਜੋਗਿੰਦਰ ਸਿੰਘ)-ਭਾਰਤੀ ਫ਼ੌਜ ਅਤੇ ਅਰਧ ਸੈਨਿਕ ਬਲਾਂ ਨੂੰ ਸਮਰਪਿਤ ਚੌਥਾ ਵਾਲੀਬਾਲ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ | ਟੂਰਨਾਮੈਂਟ ਦਾ ਫਾਈਨਲ ਮੈਚ ਮਹਿਮੂਦਪੁਰ ਅਤੇ ਸਰਨਾ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿਚ ਮਹਿਮੂਦਪੁਰ ਦੀ ਟੀਮ ਜੇਤੂ ...
ਮੁਕੇਰੀਆਂ, 9 ਮਾਰਚ (ਰਾਮਗੜ੍ਹੀਆ)-ਐਸ.ਪੀ.ਐਨ. ਕਾਲਜ ਮੁਕੇਰੀਆਂ ਦਾ ਐਮ.ਐਸ.ਸੀ. ਸਮੈਸਟਰ ਫਿਜੀਕਸ ਸਮੈਸਟਰ ਤੀਸਰਾ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਦੱਸਿਆ ਕਿ ਸਾਡੇ ਵਿਦਿਆਰਥੀਆਂ ਨੇ ...
ਮੁਕੇਰੀਆਂ, 9 ਮਾਰਚ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦਾ ਬੀ.ਏ. ਸਮੈਸਟਰ ਪਹਿਲਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਪਿ੍ੰਸੀਪਲ ਡਾ. ਸ੍ਰੀਮਤੀ ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸ਼ਾਕਸ਼ੀ ...
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)- ਦੇਸ਼ ਦੇ ਹਰੇਕ ਨਾਗਰਿਕ ਨੂੰ ਰੁਜ਼ਗਾਰ ਦੇਣਾ ਹਰ ਸਰਕਾਰ ਦਾ ਮੁੱਢਲਾ ਫ਼ਰਜ਼ ਹੈ ਅਤੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਉੱਤੇ ਪੁਲਿਸ ਤੋਂ ਅੰਨ੍ਹੇਵਾਹ ਡਾਂਗਾਂ ਮਰਵਾਉਣਾ ਸਰਕਾਰ ਦਾ ਅਤਿ ...
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸਵਿੰਦਰ ਸਿੰਘ ਚੁਤਾਲਾ ਦੇ ਨਿਰਦੇਸ਼ਾਂ ਤਹਿਤ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ, ਐਸ.ਡੀ.ਐਮ. ਦਸੂਹਾ, ...
ਮੁਕੇਰੀਆਂ, 9 ਮਾਰਚ (ਰਾਮਗੜ੍ਹੀਆ)- ਕਾਂਗਰਸ ਸਰਕਾਰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਹੋਂਦ ਵਿਚ ਆਈ ਸੀ, ਪਰ ਸਰਕਾਰ ਨੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ, ਸਗੋਂ ਉਲਟ ਕੱਲ੍ਹ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਪਟਿਆਲਾ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ...
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)- ਇੰਡੀਅਨ ਬੈਂਕ ਵੱਲੋਂ ਪਿੰਡ ਭੀਖੋਵਾਲ 'ਚ ਖੋਲ੍ਹੀ ਗਈ ਇੰਡੀਅਨ ਬੈਂਕ ਦੀ ਬ੍ਰਾਂਚ ਦੇ ਉਦਘਾਟਨ ਮੌਕੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕੁਲਵੰਤ ਸਿੰਘ ਹਾਜ਼ਰ ਹੋਏ ਜਦਕਿ ...
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਐਸ.ਸੀ. ਐਗਰੀਕਲਚਰ ਦੇ ਪਹਿਲੇ ਸਮੈਸਟਰ (ਦਸੰਬਰ 2019) ਦੇ ਨਤੀਜਿਆਂ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ਨਤੀਜਿਆਂ ਦੀ ਜਾਣਕਾਰੀ ...
ਬੁੱਲੋ੍ਹਵਾਲ 9 ਮਾਰਚ (ਲੁਗਾਣਾ)- ਸੈਣੀਵਾਰ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਅਜਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀਵਾਰ ਕਾਲਜ ਬੁੱਲ੍ਹੋਵਾਲ (ਖਡਿਆਲਾ ਸੈਣੀਆਂ) ਦੇ ਐਮ.ਏ ਸਮੈਸਟਰ-1 ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸੰਬੰਧੀ ...
ਹੁਸ਼ਿਆਰਪੁਰ, 9 ਮਾਰਚ (ਬਲਜਿੰਦਰਪਾਲ ਸਿੰਘ)- ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਉਂਟਵਾਲ ਦੇ ਵਾਸੀ ਜਸਵੀਰ ਸਿੰਘ ਦੇ ਘਰ ਪਹੁੰਚ ਕੀਤੀ ਅਤੇ ਉਨ੍ਹਾਂ ਦੀ ਬਿਮਾਰ ਬੱਚੀ ਲਵਪ੍ਰੀਤ ਕੌਰ ਨਾਲ ਮਿਲ ਕੇ ਉਨ੍ਹਾਂ ਦਾ ਦੁੱਖ ਵੰਡਾਇਆ | ਲਵਪ੍ਰੀਤ ਤਿੰਨ ਕੁ ਸਾਲ ...
ਟਾਂਡਾ ਉੜਮੁੜ, 9 ਮਾਰਚ (ਭਗਵਾਨ ਸਿੰਘ ਸੈਣੀ)-ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਵਿਚ ਹੋਏ ਸਨਮਾਨ ਸਮਾਗਮ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਇੰਟਰ ਕਾਲਜ ਗਤਕਾ ਮੁਕਾਬਲਿਆਂ ਵਿਚ ਤਗਮੇ ਜਿੱਤਣ ਵਾਲੇ ਕਾਲਜ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ...
ਜਲੰਧਰ, 9 ਮਾਰਚ (ਚੰਦੀਪ ਭੱਲਾ)-ਸ਼ਹਿਰ ਵਾਸੀਆਂ ਨੂੰ ਹੋਲੀ ਦਾ ਤੋਹਫ਼ਾ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ 29 ਮਾਰਚ ਤੋਂ ਰੋਜ਼ਾਨਾ ਆਦਮਪੁਰ ਹਵਾਈ ਅੱਡੇ ਤੋਂ ਜੈਪੁਰ ਲਈ ਹਵਾਈ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ | ਆਦਮਪੁਰ ਹਵਾਈ ਅੱਡੇ ...
ਮਿਆਣੀ, 9 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੀਨੀਅਰ ਮੈਡੀਕਲ ਅਫ਼ਸਰ ਟਾਂਡਾ ਡਾ. ਆਰ.ਕੇ. ਬਾਲੀ ਦੀ ਅਗਵਾਈ ਵਿਚ ਪਿੰਡ ਦਬੁਰਜੀ ਵਿਖੇ ਕਾਰੋਨਾ ਵਾਇਰਸ ਤੋਂ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX