ਤਾਜਾ ਖ਼ਬਰਾਂ


ਇਸਰੋ ਨੇ ਸ਼੍ਰੀਹਰੀਕੋਟਾ ਤੋਂ ਆਪਣਾ ਨਵਾਂ ਐਸ. ਐਸ. ਐਲ. ਵੀ.-ਡੀ .1 ਰਾਕੇਟ ਲਾਂਚ ਕੀਤਾ
. . .  1 minute ago
ਕੋਰੋਨਾ ਜਾਂਚ 'ਚ ਠੀਕ ਪਾਏ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਹੁਣ ਸਾਰੇ ਪ੍ਰੋਗਰਾਮਾਂ 'ਚ ਹੋਣਗੇ ਸ਼ਾਮਿਲ
. . .  about 1 hour ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 : ਵੈਸਟ ਇੰਡੀਜ਼ ਨੂੰ ਜਿੱਤਣ ਲਈ ਬਣਾਉਣੇ ਹੋਣਗੇ 189 ਸਕੋਰ
. . .  about 1 hour ago
ਵਿਧਾਇਕ ਬਲਕਾਰ ਸਿੱਧੂ ਨੇ ਏ.ਐਸ.ਆਈ. ਦੀ ਜੇਬ ’ਚੋਂ ਕਢਵਾਏ 5 ਹਜ਼ਾਰ ਰਿਸ਼ਵਤ ਦੇ ਨੋਟ
. . .  about 2 hours ago
ਭਗਤਾ ਭਾਈਕਾ, 7 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ ਅੱਜ ਇਕ ਏਐਸਆਈ ਦੀ ਜੇਬ ਵਿਚੋਂ 5 ਹਜ਼ਾਰ ਰਿਸ਼ਵਤ ਦੇ ਨੋਟ ਕਢਵਾ ਕੇ ਨਵੀਂ ਮਿਸ਼ਾਲ ਕਾਇਮ ਕੀਤੀ ...
ਮਾਮਲਾ ਕਿਸਾਨਾਂ ਦੀ ਅਦਾਇਗੀ ਦਾ: ਕੱਲ੍ਹ ਤੋਂ ਹੋਵੇਗਾ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਹਾਈਵੇ ਜਾਮ
. . .  about 2 hours ago
ਫਗਵਾੜਾ, 7 ਅਗਸਤ (ਹਰਜੋਤ ਸਿੰਘ ਚਾਨਾ)-ਇਥੋਂ ਦੀ ਗੰਨਾ ਮਿੱਲ ਵਲੋਂ ਕਿਸਾਨਾਂ ਦੀ ਗੰਨੇ ਦੀ 72 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਕੱਲ੍ਹ ਲੁਧਿਆਣਾ-ਜਲੰਧਰ, ਜਲੰਧਰ-ਲੁਧਿਆਣਾ ਤੇ ...
ਮਾਨ ਸਰਕਾਰ ਮਾਈਨਿੰਗ ਮਾਫੀਆ ਦੇ ਖ਼ਾਤਮੇ ਲਈ ਵਚਨਬੱਧ, ਹੁਣ ਤੱਕ 306 ਐਫ.ਆਈ.ਆਰ.- ਹਰਜੋਤ ਸਿੰਘ ਬੈਂਸ
. . .  about 3 hours ago
ਏਸ਼ੀਆ ਰਗਬੀ ਸੈਵਨਸ ਟਰਾਫੀ 2022 ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ ਨੇ ਚਾਂਦੀ ਦੇ ਤਗਮੇ ਨੂੰ ਚੁੰਮਿਆ
. . .  about 3 hours ago
ਪੰਜਾਬ ਦੀ ਇਕੋ-ਇਕ ਖਿਡਾਰਨ ਰਮਣੀਕ ਕੌਰ ਵੀ ਭਾਰਤੀ ਰਗਬੀ ਟੀਮ ’ਚ ਸ਼ਾਮਿਲ ਮਾਨਾਂਵਾਲਾ, 7 ਅਗਸਤ (ਗੁਰਦੀਪ ਸਿੰਘ ਨਾਗੀ)- ‘ਏਸ਼ੀਆ ਰਗਬੀ ਸੈਵਨਸ ਟਰਾਫੀ 2022’ ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ (ਭਾਰਤੀ ਟੀਮ) ਨੇ ਰਗਬੀ ਚੈਂਪੀਅਨਸ਼ਿਪ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ..
ਆਸਟ੍ਰੇਲੀਆ : ਰਾਜ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਸਿੱਖਾਂ, ਘੱਟ ਗਿਣਤੀਆਂ ਤੇ ਲੋਕ-ਕੇਂਦ੍ਰਿਤ ਸ਼ਾਸਨ ਮਾਡਲ ਨੂੰ ਦਰਸਾਉਂਦੀਆਂ 2 ਕਿਤਾਬਾਂ ਲੋਕ ਅਰਪਣ
. . .  about 3 hours ago
ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਸ਼ਰਤ ਕਮਲ ਅਤੇ ਸਾਥੀਆਨ ਨੇ ਪੁਰਸ਼ ਡਬਲਜ਼ ਟੇਬਲ ਟੈਨਿਸ ਵਿਚ ਚਾਂਦੀ ਦਾ ਤਗਮਾ ਜਿੱਤਿਆ
. . .  about 3 hours ago
ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ 48-50 ਕਿਲੋ ਫਲਾਈਵੇਟ ਵਰਗ ਵਿਚ ਸੋਨ ਤਗ਼ਮਾ ਜਿੱਤਿਆ
. . .  about 3 hours ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  about 3 hours ago
ਸਾਰੀ ਟੀਮ ਦੀ ਮਿਹਨਤ ਸਦਕਾ ਜਿੱਤਿਆ ਕਾਂਸੀ ਦਾ ਤਗ਼ਮਾ - ਗੁਰਜੀਤ ਕੌਰ ਮਿਆਦੀਆਂ
. . .  about 4 hours ago
ਅਜਨਾਲਾ ,7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੇ ਬਾਅਦ ਬਰਮਿੰਘਮ ਤੋਂ ਫੋਨ ’ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰਨ ...
ਪੰਜ ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦਾ ਉਪ ਪ੍ਰਧਾਨ ਕੀਤਾ ਨਿਯੁਕਤ
. . .  about 4 hours ago
ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਦਾ ਪਿੰਡ ਪਹੁੰਚਣ ’ਤੇ ਕੀਤਾ ਗਿਆ ਭਰਵਾਂ ਸਵਾਗਤ
. . .  about 4 hours ago
ਨਾਭਾ ,7 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਿਸ ਦੇ ਅੱਜ ਨਾਭਾ ਪਹੁੰਚਣ ’ਤੇ ਪਿੰਡ ਨਿਵਾਸੀਆਂ ਅਤੇ ਨਾਭਾ ਨਿਵਾਸੀਆਂ ਵਲੋਂ ਭਰਵਾਂ ...
ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਰਾਸ਼ਟਰ-ਮੰਡਲ ਖੇਡਾਂ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਦਿਲੋਂ ਮੁਬਾਰਕਾਂ- ਭਗਵੰਤ ਮਾਨ
. . .  about 5 hours ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਦੇ ਪਸ਼ੂਆਂ ਲਈ ‘ਗੋਟ ਪੋਕਸ ਵੈਕਸੀਨ’ ਸ਼ੁਰੂ
. . .  about 5 hours ago
ਬਰਨਾਲਾ/ਰੂੜੇਕੇ ਕਲਾਂ, 7 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਦੇ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਜ਼ਿਲ੍ਹਿਆਂ ਦੇ ਸਮੂਹ ਡਿਪਟੀ ...
ਪੰਜਾਬ ਭਰ ਤੋਂ ਸੰਗਰੂਰ ਪੁੱਜੇ ਸੈਂਕੜੇ ਅਧਿਆਪਕਾਂ ਨੇ ਡੀ.ਟੀ.ਐੱਫ਼. ਦੀ ਅਗਵਾਈ 'ਚ ਕੀਤਾ ਰੋਹ ਭਰਪੂਰ ਪ੍ਰਦਰਸ਼ਨ
. . .  about 5 hours ago
22 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਸੰਗਰੂਰ , 7 ਅਗਸਤ (ਧੀਰਜ ਪਸ਼ੌਰੀਆ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਵਿਚ ਸੂਬੇ ਦੇ ਸੈਂਕੜੇ ਅਧਿਆਪਕਾਂ ਨੇ ਜਨਤਕ ਸਿੱਖਿਆ ਤੇ ਮੁਲਾਜ਼ਮ ਵਿਰੋਧੀ ‘ਆਪ’ ਸਰਕਾਰ ਖਿਲਾਫ਼ ...
ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ
. . .  about 6 hours ago
ਅਜਨਾਲਾ , ਓਠੀਆਂ 7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਖ਼ਬਰ ਮਿਲਣ ਤੋਂ ਬਾਅਦ ...
ਨੀਤੀ ਆਯੋਗ ਦੀ ਬੈਠਕ ਨਵੀਂ ਦਿੱਲੀ 'ਚ ਸਮਾਪਤ, ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  about 6 hours ago
ਰਾਸ਼ਟਰਮੰਡਲ ਖੇਡਾਂ : ਪੁਰਸ਼ਾਂ ਦੀ ਤੀਹਰੀ ਛਾਲ ਫਾਈਨਲ ’ਚ ਭਾਰਤ ਦੇ ਐਲਡੋਜ਼ ਪਾਲ ਨੇ ਸੋਨ ਅਤੇ ਭਾਰਤ ਦੇ ਅਬਦੁੱਲਾ ਅਬੂਬੈਕਰ ਨੇ ਚਾਂਦੀ ਦਾ ਤਗਮਾ ਜਿੱਤਿਆ
. . .  about 6 hours ago
ਰਾਸ਼ਟਰਮੰਡਲ ਖ਼ੇਡਾਂ: ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ ਹਰਾ ਕੇ ਜਿੱਤਿਆ ਸੋਨੇ ਦਾ ਤਗਮਾ
. . .  about 7 hours ago
ਬਰਮਿੰਘਮ, 7 ਅਗਸਤ-ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ 48-51 ਕਿਲੋਗ੍ਰਾਮ ਭਾਰ ਵਰਗ 'ਚ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ 5-0 ਨਾਲ ਹਰਾ ਕੇ ਸੋਨ ਦਾ ਤਗ਼ਮਾ ਜਿੱਤਿਆ ਹੈ।
ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
. . .  about 8 hours ago
ਬਰਮਿੰਘਮ, 7 ਅਗਸਤ-ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
ਰਾਸ਼ਟਰਮੰਡਲ ਖੇਡਾਂ : ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ
. . .  about 8 hours ago
ਬਰਮਿੰਘਮ, 7 ਅਗਸਤ- ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਸ਼ੂਟਆਊਟ 'ਚ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ...
ਪਟਿਆਲਾ ਕੇਂਦਰੀ ਜੇਲ੍ਹ 'ਚ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ - ਹਰਜੋਤ ਸਿੰਘ ਬੈਂਸ
. . .  about 8 hours ago
ਚੰਡੀਗੜ੍ਹ, 7 ਅਗਸਤ - ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਦੱਸਿਆ ਕਿ ਪਟਿਆਲਾ ਕੇਂਦਰੀ ਜੇਲ੍ਹ 'ਚ ਅੱਜ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ...
ਢੰਡੋਲੀ ਕਲਾ ਦੀ ਹੱਡਾ ਰੋੜੀ ਰਾਹਗੀਰਾਂ ਲਈ ਬਣੀ ਮੁਸੀਬਤ, ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਗਾਵਾਂ ਸਮੇਤ ਦੋ ਮ੍ਰਿਤਕ ਵੱਛੇ ਸੁੱਟੇ
. . .  about 8 hours ago
ਸੂਲਰ ਘਰਾਟ, 7 ਅਗਸਤ (ਜਸਵੀਰ ਸਿੰਘ ਔਜਲਾ)-ਪਸ਼ੂਆਂ 'ਚ ਪਾਈ ਜਾਣ ਵਾਲੇ 'ਲੰਪੀ ਧਫ਼ੜੀ ਰੋਗ' ਦੀ ਬਿਮਾਰੀ ਨੂੰ ਲੈ ਕੇ ਜਿੱਥੇ ਲੋਕ ਚਿੰਤਤ ਹਨ, ਉੱਥੇ ਇਹ ਬਿਮਾਰੀ ਦਿਨੋਂ ਦਿਨ ਆਪਣੇ ਪੈਰ ਪਸਾਰ ਰਹੀ ਹੈ। ਹਲਕਾ ਦਿੜ੍ਹਬੇ ਦੇ ਪਿੰਡ ਢੰਡੋਲੀ ਕਲਾਂ ਦੀ ਸੂਲਰ ਘਰਾਟ ਤੋਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 27 ਫੱਗਣ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਹੋਲੀ ਦੇ ਰੰਗ ਪਏ ਫਿੱਕੇ

ਗੁਰਦਾਸਪੁਰ, 9 ਮਾਰਚ (ਭਾਗਦੀਪ ਸਿੰਘ ਗੋਰਾਇਆ)-ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦੇ ਬਾਅਦ ਦੇਸ਼ ਭਰ ਅੰਦਰ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ | ਪੰਜਾਬ ਅੰਦਰ ਵੀ ਕੋਰੋਨਾ ਵਾਇਰਸ ਦੀ ਦਸਤਕ ਨਾਲ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਵਾਇਰਸ ਦੀ ਦਹਿਸ਼ਤ ਕਾਰਨ ਅੱਜ ਗੁਰਦਾਸਪੁਰ ਸ਼ਹਿਰ ਅੰਦਰ ਹੋਲੀ ਦੇ ਰੰਗ ਫਿੱਕੇ ਪਏ ਨਜ਼ਰ ਆਏ | ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਜਿਥੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਲੋਕਾਂ ਵਲੋਂ ਹੋਲੀ ਦੇ ਤਿਉਹਾਰ ਨੰੂ ਮਨਾਉਣ ਲਈ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਗਈ ਤੇ ਬੱਚਿਆਂ ਦੇ ਮਾਪਿਆਂ ਵਲੋਂ ਵੀ ਇਸ ਵਾਇਰਸ ਦੇ ਡਰ ਕਾਰਨ ਆਪਣੇ ਬੱਚਿਆਂ ਨੰੂ ਹੋਲੀ ਆਦਿ ਖੇਡਣ ਤੋਂ ਗੁਰੇਜ਼ ਕੀਤਾ ਗਿਆ | ਇੱਥੇ ਇਹ ਵੀ ਦੱਸਣਯੋਗ ਹੈ ਕਿ ਹੋਲੀ ਦੇ ਤਿਉਹਾਰ 'ਤੇ ਵਰਤੇ ਜਾਂਦੇ ਰੰਗ ਵੀ ਚਾਈਨਾ ਦੇ ਹੋਣ ਕਰਕੇ ਲੋਕਾਂ ਵਲੋਂ ਇਸ ਵਾਰ ਹੋਲੀ ਦੇ ਰੰਗ ਆਦਿ ਦੀ ਖ਼ਰੀਦੋ ਫ਼ਰੋਖ਼ਤ ਨਹੀਂ ਕੀਤੀ ਗਈ | ਜਿਸ ਕਾਰਨ ਦੁਕਾਨਦਾਰਾਂ ਨੰੂ ਮਾਯੂਸੀ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਗੱਲਬਾਤ ਕਰਦਿਆਂ ਉੱਘੇ ਕਾਰੋਬਾਰੀ ਸੰਨ੍ਹੀ ਮਹਾਜਨ ਤੇ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਉਨ੍ਹਾਂ ਵਲੋਂ ਹੋਲੀ ਖੇਡਣ ਲਈ ਵਰਤਿਆ ਜਾਂਦਾ ਰੰਗ ਅਤੇ ਹੋਰ ਸਾਮਾਨ ਆਦਿ ਲੱਖਾਂ ਰੁਪਏ ਖ਼ਰਚ ਕਰਕੇ ਖ਼ਰੀਦਿਆ ਗਿਆ | ਪਰ ਨਾ ਤਾਂ ਛੋਟੇ ਦੁਕਾਨਦਾਰਾਂ ਵਲੋਂ ਇਹ ਸਮਾਨ ਖ਼ਰੀਦਣ ਲਈ ਕੋਈ ਦਿਲਚਸਪੀ ਦਿਖਾਈ ਅਤੇ ਨਾ ਹੀ ਬਾਜ਼ਾਰਾਂ ਵਿਚ ਗ੍ਰਾਹਕਾਂ ਵਲੋਂ ਇਹ ਸਾਮਾਨ ਖ਼ਰੀਦਿਆ ਗਿਆ | ਕੁੱਲ ਮਿਲਾ ਕੇ ਇਸ ਵਾਰ ਹੋਲੀ ਦੇ ਰੰਗ ਫਿੱਕੇ ਹੀ ਦਿਖਾਈ ਦਿੱਤੇ |

ਫ਼ਤਹਿਗੜ੍ਹ ਚੂੜੀਆਂ 'ਚ ਲਾਟਰੀ ਦਾ ਧੰਦਾ ਜ਼ੋਰਾਂ 'ਤੇ, ਲੋਕਾਂ ਦੀ ਹੋ ਰਹੀ ਹੈ ਲੁੱਟ-ਖਸੱੁਟ

ਫਤਹਿਗੜ੍ਹ ਚੂੜੀਆਂ, 9 ਮਾਰਚ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਮੇਨ ਬਾਜ਼ਾਰ ਦੀ ਇਕ ਮਾਰਕੀਟ ਵਿਚ ਦੋ ਨੰਬਰ ਲਾਟਰੀ ਦਾ ਧੰਦਾ ਜ਼ੋਰਾਂ ਉਪਰ ਚੱਲ ਰਿਹਾ ਹੈ, ਜਿਸ ਨਾਲ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ | ਇਸ ਦੋ ਨੰਬਰ ਦੇ ਧੰਦੇ ਕਾਰਨ ਸਵੇਰ ਤੋਂ ਲੈ ਕੇ ਸ਼ਾਮ ...

ਪੂਰੀ ਖ਼ਬਰ »

ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਉਦਘਾਟਨ

ਬਟਾਲਾ, 9 ਮਾਰਚ (ਕਾਹਲੋਂ)-ਬਟਾਲਾ ਤੋਂ ਡੇਰਾ ਬਾਬਾ ਨਾਨਕ ਰੋਡ ਫਲਾਈਓਵਰ ਬਿ੍ਜ ਦੇ ਨੇੜੇ ਅੰਮਿ੍ਤਸਰ-ਪਠਾਨਕੋਟ ਬਾਈਪਾਸ 'ਤੇ ਨਵਾਂ ਖੁੱਲਿ੍ਹਆ ਸਕੂਲ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ' ਦਾ ਉਦਘਾਟਨ ਹੋਇਆ | ਇਸ ਉਦਘਾਟਨ ਸਮਾਗਮ ਵਿਚ ਜਿਥੇ ਬੱਚਿਆਂ ਦੇ ...

ਪੂਰੀ ਖ਼ਬਰ »

-ਮਾਮਲਾ ਕੋਰੋਨਾ ਵਾਇਰਸ ਦਾ- ਇਟਲੀ ਤੋਂ ਆਏ ਦੋ ਲੋਕਾਂ ਨੇ ਸਿਹਤ ਵਿਭਾਗ ਬਟਾਲਾ ਨੂੰ ਪਾਈਆਂ ਭਾਜੜਾਂ

ਬਟਾਲਾ, 9 ਮਾਰਚ (ਕਾਹਲੋਂ)-ਸੰਸਾਰ ਪੱਧਰ 'ਤੇ ਕੋਰੋਨਾ ਵਾਇਰਸ ਦੇ ਚੱਲ ਰਹੇ ਮਾਮਲੇ ਨੂੰ ਲੈ ਕੇ ਜਿਥੇ ਲੋਕ ਦਹਿਸ਼ਤ ਭਰੇ ਮਾਹੌਲ 'ਚੋਂ ਗੁਜਰ ਰਹੇ ਹਨ, ਉਥੇ ਭਾਰਤ 'ਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ | ਇਸ ਤਰ੍ਹਾਂ ਦੇ ਸ਼ੱਕੀ ਮਾਮਲੇ ਨੂੰ ਲੈ ਕੇ ਇਟਲੀ ਤੋਂ ਪਰਤੇ ...

ਪੂਰੀ ਖ਼ਬਰ »

ਬਟਾਲਾ ਦੇ ਇਕ ਪਿੰਡ ਵਿਚ ਕੋਰੋਨਾ ਵਾਇਰਸ ਦਾ ਸ਼ੱਕੀ ਬੱਚਾ ਪਾਇਆ

ਬਟਾਲਾ, 9 ਮਾਰਚ (ਕਾਹਲੋਂ)-ਬਟਾਲਾ ਦੇ ਇਕ ਪਿੰਡ ਵਿਚ ਇਟਲੀ ਤੋਂ ਆਏ ਇਕ ਬੱਚੇ ਵਿਚ ਕੋਰੋਨਾ ਵਾਇਰਸ ਹੋਣ ਦੇ ਸ਼ੱਕ ਦਾ ਮਾਮਲਾ ਸਾਹਮਣੇ ਆਇਆ ਹੈ | ਸਿਹਤ ਵਿਭਾਗ ਵਲੋਂ ਬੱਚੇ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ | ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ...

ਪੂਰੀ ਖ਼ਬਰ »

ਰਾਮਪੁਰ, ਪਸਿਆਲ ਅਤੇ ਮਛਰਾਲਾ ਦੇ ਕਿਸਾਨਾਂ ਦੀਆਂ 6 ਮੋਟਰਾਂ ਚੋਰੀ

ਬਹਿਰਾਮਪੁਰ, 9 ਮਾਰਚ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਰਾਮਪੁਰ, ਪਸਿਆਲ ਅਤੇ ਮਛਰਾਲਾ ਦੇ ਕਿਸਾਨਾਂ ਦੀਆਂ ਇਕੋ ਰਾਤ ਵਿਚ 6 ਮੋਟਰਾਂ ਚੋਰੀ ਹੋਣ ਦੀ ਖ਼ਬਰ ਹੈ | ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਰਾਮਪੁਰ ਦੇ ਪੀੜਤ ਕਿਸਾਨ ਲੇਖਰਾਜ, ...

ਪੂਰੀ ਖ਼ਬਰ »

ਅਪਰਬਾਰੀ ਦੁਬਾਅ ਨਹਿਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਦੀਨਾਨਗਰ, 9 ਮਾਰਚ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਅੱਪਰਬਾਰੀ ਦਬਾਅ ਨਹਿਰ ਵਿਚੋਂ ਅੱਜ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾਨਗਰ ਥਾਣੇ ਦੇ ਐੱਸ.ਐੱਚ.ਓ. ਬਲਦੇਵ ਰਾਜ ਸ਼ਰਮਾ ਨੇ ਦੱਸਿਆ ਪਿੰਡ ਆਲੀਆ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਨਰਸਿੰਗ ਕਾਲਜ ਕਾਦੀਆਂ 'ਚ ਸਵਾਗਤੀ ਸਮਾਰੋਹ ਕਰਵਾਇਆ

ਬਟਾਲਾ, 9 ਮਾਰਚ (ਕਾਹਲੋਂ)-ਗੁਰੂ ਨਾਨਕ ਦੇਵ ਨਰਸਿੰਗ ਕਾਲਜ ਹਰਚੋਵਾਲ ਰੋਡ ਕਾਦੀਆਂ ਵਿਖੇ ਜੀ.ਐਨ.ਐਮ. ਅਤੇ ਏ.ਐਨ.ਐਮ. ਦੇ ਵਿਦਿਆਰਥੀਆ ਲਈ ਸਵਾਗਤੀ ਸਮਾਰੋਹ ਕੋਆਰਡੀਨੇਟਰ ਸਰਵਪ੍ਰੀਤ ਕੌਰ ਸੰਧੂ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਸਕੂਲ ਪੇਪਰ ਦੇਣ ਜਾ ਰਹੇ ਵਿਦਿਆਰਥੀ ਸਮੇਤ 3 ਜ਼ਖ਼ਮੀ

ਬਟਾਲਾ, 9 ਮਾਰਚ (ਕਾਹਲੋਂ)-ਅੱਜ ਸਵੇਰੇ ਪਿੰਡ ਕਿਲ੍ਹਾ ਲਾਲ ਸਿੰਘ ਨੇੜੇ ਦੇ ਮੋਟਰਸਾਈਕਲਾਂ ਦੀ ਟੱਕਰ ਹੋ ਜਾਣ 'ਤੇ ਪੇਪਰ ਦੇਣ ਜਾ ਰਹੇ ਵਿਦਿਆਰਥੀ ਸਮੇਤ ਤਿੰਨ ਜਣੇ ਜ਼ਖ਼ਮੀਆਂ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਤੇਜ ਪ੍ਰਕਾਸ਼ ਪੁੱਤਰ ...

ਪੂਰੀ ਖ਼ਬਰ »

ਨੰੂਹ-ਪੁੱਤ ਤੋਂ ਪ੍ਰੇਸ਼ਾਨ ਮਾਪਿਆਂ ਨੇ ਐਸ.ਐਸ.ਪੀ. ਨੰੂ ਕੀਤੀ ਸ਼ਿਕਾਇਤ-ਮੰਗਿਆ ਇਨਸਾਫ਼

ਪੁਰਾਣਾ ਸ਼ਾਲਾ, 9 ਮਾਰਚ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਮੇਘੀਆਂ ਦੇ ਬਜ਼ੁਰਗ ਮਾਪਿਆਂ ਨੇ ਆਪਣੇ ਨੰੂਹ-ਪੁੱਤਰ ਵਲੋਂ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਐਸ.ਐਸ.ਪੀ. ਗੁਰਦਾਸਪੁਰ ਨੰੂ ਲਿਖਤੀ ਦਰਖਾਸਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ | ਇਸ ...

ਪੂਰੀ ਖ਼ਬਰ »

10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਗਿ੍ਫ਼ਤਾਰ

ਸੁਜਾਨਪੁਰ, 9 ਮਾਰਚ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਭਾਰਤ ਭੂਸ਼ਣ ਸੈਣੀ ਦੀ ਅਗਵਾਈ ਵਿਚ ਇਕ ਔਰਤ ਕੋਲੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਜਿਸ ਦੀ ਪਹਿਚਾਣ ਨੇਹਾ ਪਤਨੀ ਸਤੀਸ਼ ਕੁਮਾਰ ਵਾਸੀ ਪ੍ਰੇਮ ਨਗਰ ਦੇ ਰੂਪ ਵਿਚ ਹੋਈ ਹੈ | ...

ਪੂਰੀ ਖ਼ਬਰ »

ਅਣਪਛਾਤੀ ਗੱਡੀ ਦੀ ਲਪੇਟ 'ਚ ਆਉਣ ਨਾਲ ਪਤੀ-ਪਤਨੀ ਗੰਭੀਰ ਜ਼ਖ਼ਮੀ

ਸੁਜਾਨਪੁਰ, 9 ਮਾਰਚ (ਜਗਦੀਪ ਸਿੰਘ)-ਪਿਛਲੇ ਦਿਨ ਦੇਰ ਸ਼ਾਮ ਸੁਜਾਨਪੁਰ-ਪਠਾਨਕੋਟ ਸੜਕ 'ਤੇ ਛੋਟੇਪੁਰ ਨੇੜੇ ਇਕ ਸਕੂਟਰੀ ਪੀ.ਬੀ. 35ਏ.ਏ. 4563 ਦੀ ਅਣਪਛਾਤੀ ਗੱਡੀ ਨਾਲ ਹੋਣ 'ਤੇ ਸਕੂਟਰੀ ਸਵਾਰ ਪਤੀ-ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਜਿਨ੍ਹਾਂ ਦੀ ਪਹਿਚਾਣ ਮੋਹਿਤ ...

ਪੂਰੀ ਖ਼ਬਰ »

ਮਾਣਯੋਗ ਅਦਾਲਤ ਵਲੋਂ ਚਾਰ ਲੁਟੇਰਿਆਂ ਨੂੰ ਭਗੌੜਾ ਕਰਾਰ

ਪੁਰਾਣਾ ਸ਼ਾਲਾ, 9 ਮਾਰਚ (ਅਸ਼ੋਕ ਸ਼ਰਮਾ)-ਥਾਣਾ ਤਿੱਬੜ ਦੀ ਪੁਲਿਸ ਵਲੋਂ ਬੀਤੇ ਸਾਲ 9 ਜਨਵਰੀ 2019 ਨੰੂ ਇਕ ਵਿਅਕਤੀ ਦੇ ਘਰ ਦਾਖਲ ਹੋ ਕੇ ਚਾਰ ਲੁਟੇਰਿਆਂ ਵਲੋਂ ਉਸ ਨੰੂ ਕਮਰੇ 'ਚ ਬੰਦ ਕਰਕੇ ਤੇ ਘਰ ਦਾ ਸਾਰਾ ਸਮਾਨ ਲੁੱਟ ਕੇ ਲੈ ਜਾਣ ਦੇ ਦੋਸ਼ ਹੇਠ ਚਾਰੇ ਲੁਟੇਰਿਆਂ ...

ਪੂਰੀ ਖ਼ਬਰ »

ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਵਿਖੇ ਕੋਰੋਨਾ ਵਾਇਰਸ ਸਬੰਧੀ ਵਰਕਸ਼ਾਪ ਲਗਾਈ

ਬਟਾਲਾ, 9 ਮਾਰਚ (ਕਾਹਲੋਂ)-ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ 'ਚ ਕੋਰੋਨਾ ਵਾਇਰਸ ਸਬੰਧੀ ਵਰਕਸ਼ਾਪ ਲਗਾਈ ਗਈ, ਜਿਸ ਵਿਚ ਡਾ. ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਨੰੂ ਕੀਤੀ ਐਲ.ਈ.ਡੀ. ਭੇਟ

ਗੁਰਦਾਸਪੁਰ, 5 ਮਾਰਚ (ਸੁਖਵੀਰ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਵਿਖੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲਾਂ ਨੰੂ ਸਮਾਰਟ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਟਵਾਰੀ ਮਨਦੀਪ ਕੁਮਾਰ ਦੀ ...

ਪੂਰੀ ਖ਼ਬਰ »

ਪਿੰਡ ਨੌਰੰਗਪੁਰ ਦਾ ਕਵਾਲੀ ਮੇਲਾ ਯਾਦਗਾਰੀ ਹੋ ਨਿੱਬੜਿਆ

ਬਟਾਲਾ, 9 ਮਾਰਚ (ਕਾਹਲੋਂ)-ਪਿੰਡ ਨੋਰੰਗਪੁਰ ਵਿਖੇ ਬਾਬਾ ਲੱਖ ਦਾਤਾ ਦੇ ਦਰਬਾਰ 'ਤੇ ਸਾਲਾਨਾ ਮੇਲਾ ਸ਼ਾਹਪੁਰ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਥਾਣਾ ਮੁਖੀ ਸਤਪਾਲ ਸਿੰਘ ਨੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉਘੇ ਮੇਲਾ ਪ੍ਰਮੋਟਰ ਪ੍ਰਧਾਨ ਜੰਗ ਬਹਾਦਰ ਪੱਪੂ ...

ਪੂਰੀ ਖ਼ਬਰ »

ਗੋਸਵਾਮੀ ਗੁਰੂ ਨਾਭਾ ਦਾਸ ਮਹਾਂ ਸੰਮਤੀ ਪੰਜਾਬ ਦੀ ਹੋਈ ਚੋਣ

ਗੁਰਦਾਸਪੁਰ, 9 ਮਾਰਚ (ਭਾਗਦੀਪ ਸਿੰਘ ਗੋਰਾਇਆ)-ਗੋਸਵਾਮੀ ਗੁਰੂ ਨਾਭਾ ਦਾਸ ਮਹਾਂ ਸੰਮਤੀ ਪੰਜਾਬ ਦੀ ਮੀਟਿੰਗ ਬਹਿਰਾਮਪੁਰ ਰੋਡ ਸਥਿਤ ਲਕਛਮੀ ਨਰਾਇਣ ਮੰਦਿਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਸਤਪਾਲ ਕਲੋਤਰਾ ਅਤੇ ਯੁੱਧਵੀਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ...

ਪੂਰੀ ਖ਼ਬਰ »

ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਕੀਤੇ ਗਏ ਤਸ਼ੱਦਦ ਦੀ ਸ਼ਖਤ ਨਿਖ਼ੇਧੀ

ਕੋਟਲੀ ਸੂਰਤ ਮੱਲ੍ਹੀ, 9 ਮਾਰਚ (ਕੁਲਦੀਪ ਸਿੰਘ ਨਾਗਰਾ)-ਆਪਣੇ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਸਰਕਾਰ ਵਲੋਂ ਕੀਤੇ ਗਏ ਤਸੱਦਦ ਦੀ ਈ.ਟੀ.ਟੀ. ਅਧਿਆਪਕ ਯੂਨੀਅਨ ਨੇ ਸਖ਼ਤ ਨਿਖੇਧੀ ਕਰਦਿਆਂ ਵਾਅਦੇ ਅਨੁਸਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ...

ਪੂਰੀ ਖ਼ਬਰ »

ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਪਾਇਆ ਲੈਂਟਰ

ਬਟਾਲਾ, 9 ਮਾਰਚ (ਕਾਹਲੋਂ)-ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਅਸਥਾਨ ਇਤਿਹਾਸਕ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਬਟਾਲਾ ਵਿਖੇ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ...

ਪੂਰੀ ਖ਼ਬਰ »

ਹੋਲੀ ਦੇ ਤਿਉਹਾਰ ਮੌਕੇ ਹੁੱਲੜ੍ਹਬਾਜ਼ੀ ਕਰਦੇ ਨੌਜਵਾਨਾਂ ਦੇ ਬੁਲਟ ਮੋਟਰਸਾਈਕਲ ਕੀਤੇ ਬਾਊਾਡ

ਗੁਰਦਾਸਪੁਰ, 9 ਮਾਰਚ (ਭਾਗਦੀਪ ਸਿੰਘ ਗੋਰਾਇਆ)-ਹੋਲੀ ਦੇ ਤਿਉਹਾਰ ਮੌਕੇ ਅੱਜ ਸ਼ਹਿਰ ਅੰਦਰ ਟਰੈਫ਼ਿਕ ਪੁਲਿਸ ਗੁਰਦਾਸਪੁਰ ਪੂਰੀ ਤਰ੍ਹਾਂ ਸਰਗਰਮ ਦਿਖਾਈ ਦਿੱਤੀ | ਜਿਸ ਦੇ ਚੱਲਦਿਆਂ ਟਰੈਫ਼ਿਕ ਪੁਲਿਸ ਵਲੋਂ ਅੱਜ ਸ਼ਹਿਰ ਅੰਦਰ ਬੁਲਟ ਮੋਟਰਸਾਈਕਲਾਂ 'ਤੇ ...

ਪੂਰੀ ਖ਼ਬਰ »

ਪਿੰਡ ਖੁਜਾਲਾ ਦੇ ਸ.ਸ.ਸ. ਸਕੂਲ 'ਚ ਪ੍ਰਵਾਸੀ ਭਾਰਤੀ ਦੀ ਮਦਦ ਨਾਲ ਬਣਾਏ ਬਾਥਰੂਮ

ਊਧਨਵਾਲ, 9 ਮਾਰਚ (ਪਰਗਟ ਸਿੰਘ)-ਪਿੰਡ ਖੁਜਾਲਾ ਦੇ ਸ.ਸ.ਸ. ਸਕੂਲ 'ਚ ਐਨ.ਆਰ.ਆਈ. ਹਰਜਿੰਦਰ ਸਿੰਘ ਕਾਹਲੋਂ ਦੀ ਮਦਦ ਨਾਲ ਬਾਥਰੂਮ ਬਣਵਾਏ ਗਏ | ਇਸ ਸਬੰਧੀ ਸਕੂਲ ਮੁਖੀ ਸ਼ਸ਼ੀ ਕਿਰਨ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ...

ਪੂਰੀ ਖ਼ਬਰ »

ਬੇਬੇ ਨਾਨਕੀ ਖ਼ਾਲਸਾ ਕਾਲਜ ਵਿਖੇ ਸਾਰੀਆਂ ਕਲਾਸਾਂ ਦੇ ਦਾਖ਼ਲੇ ਸ਼ੁਰੂ-ਸੀਮਿਤ ਸੀਟਾਂ

ਧਾਰੀਵਾਲ, 9 ਮਾਰਚ (ਜੇਮਸ ਨਾਹਰ)-ਬੇਬੇ ਨਾਨਕੀ ਖ਼ਾਲਸਾ ਕਾਲਜ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਸਾਰੀਆਂ ਕਲਾਸਾਂ ਦੇ ਦਾਖਲੇ ਨਿਰੰਤਰ ਜਾਰੀ ਹਨ | ਵਿੱਦਿਆਰਥੀ ਸਮੇਂ ਸਿਰ ਆਪਣਾ ਦਾਖਲਾ ਕਰਵਾ ਕੇ ਆਪਣੀ ਸੀਟ ਪੱਕੀ ਕਰ ...

ਪੂਰੀ ਖ਼ਬਰ »

ਲੋਕਾਂ ਨੂੰ ਮੌਤ ਵੰਡ ਰਹੇ ਹਨ ਬਿਜਲੀ ਦੇ ਉੱਲਰੇ ਖੰਭੇ-ਮਹਿਕਮਾ ਬੇਖ਼ਬਰ

ਸ੍ਰੀ ਹਰਿਗੋਬਿੰਦਪੁਰ, 9 ਮਾਰਚ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਆਸ-ਪਾਸ ਪਿੰਡਾਂ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ੳੇੁਲ੍ਹਰੇ ਬਿਜਲੀ ਦੇ ਖੰਭੇ ਲੋਕਾਂ ਨੂੰ ਮੌਤ ਵੰਡ ਰਹੇ ਹਨ | ਇਸੇ ਤਰ੍ਹਾਂ ਪਿੰਡ ਚੀਮਾ ਖੁੱਡੀ ਵਿਚ ਹਾਈ ਸਕੂਲ ...

ਪੂਰੀ ਖ਼ਬਰ »

ਪਿੰਡਾਂ 'ਚ ਨੌਜਵਾਨ ਸ਼੍ਰੋਮਣੀ ਅਕਾਲੀ ਦੇ ਹੱਕ 'ਚ ਕੀਤੇ ਜਾ ਰਹੇ ਹਨ ਲਾਮਬੱਧ-ਬੋਹੜਵਡਾਲਾ

ਕਲਾਨੌਰ, 9 ਮਾਰਚ (ਪੁਰੇਵਾਲ)-ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬੋਹੜਵਡਾਲਾ ਨੇ ਸਥਾਨਕ ਸ਼ੋ੍ਰਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਹਲਕੇ ਦੇ ਨੌਜਵਾਨ ਵਰਕਰਾਂ ਸਮੇਤ ਗੱਲਬਾਤ ਦੌਰਾਨ ਕਿਹਾ ਕਿ ਹਲਕੇ 'ਚ ਚਲਾਈ ਇਕ ਮੁਹਿੰਮ ਤਹਿਤ ਨੌਜਵਾਨ ਵਰਕਰਾਂ ਨਾਲ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਰਾਏ ਪਬਲਿਕ ਸਕੂਲ 'ਚ ਦਾਖ਼ਲੇ ਲਈ ਲੋਕਾਂ 'ਚ ਭਾਰੀ ਉਤਸ਼ਾਹ

ਕਿਲ੍ਹਾ ਲਾਲ ਸਿੰਘ, 9 ਮਾਰਚ (ਬਲਬੀਰ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਬੀ.ਜੀ.ਬਲਾਜ਼ਮ ਸਕੂਲ ਦੀ ਉਸਾਰੀ ਗਈ ਨਵੀਂ ਸ਼ਾਖਾ ਸ੍ਰੀ ਗੁਰੂ ਹਰਿਰਾਏ ਪਬਲਿਕ ਸਕੂਲ ਕਿਲ੍ਹਾ ਲਾਲ ਸਿੰਘ ਡੇਰਾ ਬਾਬਾ ਨਾਨਕ ਰੋਡ ਉੱਪਰ ਦਾਖ਼ਲੇ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 116 ਸਮੈਸਟਰਾਂ ਦੇ ਨਤੀਜਿਆਂ ਦਾ ਐਲਾਨ

ਅੰਮਿ੍ਤਸਰ, 9 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2019 'ਚ ਲਈਆਂ ਗਈਆਂ ਬੀ. ਐੱਸ. ਸੀ. (ਆਈ. ਟੀ.), ਸਮੈਸਟਰ-ਪੰਜਵਾਂ, ਬੀ. ਐੱਸ. ਸੀ. (ਫ਼ੈਸ਼ਨ ਡਿਜਾਈਨਿੰਗ) ਸਮੈਸਟਰ ਤੀਜਾ, ਬੀ. ਕਾਮ ਸਮੈਸਟਰ ਤੀਜਾ, ਬੀ. ਕਾਮ (ਵਿੱਤੀ ਸੇਵਾਵਾਂ) ਸਮੈਸਟਰ ...

ਪੂਰੀ ਖ਼ਬਰ »

ਟਰੱਕਾਂ ਦੀਆਂ ਬਾਡੀਆਂ ਨੂੰ ਖੁਰਦ-ਬੁਰਦ ਕਰਨ ਨੂੰ ਲੈ ਕੇ 2 ਔਰਤਾਂ ਸਮੇਤ ਪੰਜ ਖਿਲਾਫ਼ ਮਾਮਲਾ ਦਰਜ

ਫਤਹਿਗੜ੍ਹ ਚੂੜੀਆਂ, 9 ਮਾਰਚ (ਐਮ.ਐਸ. ਫੁੱਲ)-ਥਾਣਾ ਫਤਹਿਗੜ੍ਹ ਚੂੜੀਆਂ ਦੀ ਪੁਲਿਸ ਵਲੋਂ ਵਪਾਰਕ ਵਾਹਨਾਂ ਅਤੇ ਟਰੱਕਾਂ ਦੀਆਂ ਬਾਡੀਆਂ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਨੂੰ ਲੈ ਕੇ 2 ਔਰਤਾਂ ਸਮੇਤ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ...

ਪੂਰੀ ਖ਼ਬਰ »

ਸੰਤ ਪ੍ਰਤਾਪ ਸਿੰਘ (ਬਾਬਾ ਕਾਰਜੀ) ਤੇ ਸੰਤ ਕੰਧਾਰਾ ਸਿੰਘ ਦੀ ਯਾਦ 'ਚ ਸਾਲਾਨਾ ਗੁਰਮਤਿ ਸਮਾਗਮ ਅੱਜ ਤੇ ਕੱਲ੍ਹ

ਕਲਾਨੌਰ, 9 ਮਾਰਚ (ਪੁਰੇਵਾਲ)-ਸੰਤ ਪ੍ਰਤਾਪ ਸਿੰਘ (ਬਾਬਾ ਕਾਰ ਜੀ) ਦਾ ਜਨਮ ਸੰਨ 1892 ਈ. ਨੂੰ ਪਿਤਾ ਮੋਹਣ ਸਿੰਘ ਮਾਤਾ ਲਛਮੀ ਜੀ ਦੀ ਕੁਖੋਂ ਜ਼ਿਲ•ਾ ਸਿਆਲਕੋਟ ਪਿੰਡ ਪੜਤਾਂ ਵਾਲੀ ਪਾਕਿਸਤਾਨ ਵਿਖੇ ਹੋਇਆ | ਪ੍ਰਤਾਪ ਸਿੰਘ ਬਚਪਨ ਵਿਚ ਹੀ ਸਾਧਾਂ, ਸੰਤਾਂ ਦੀ ਸੰਗਤ ਅਤੇ ...

ਪੂਰੀ ਖ਼ਬਰ »

ਹੋਲੇ-ਮਹੱਲੇ ਮੌਕੇ ਨੀਲਧਾਰੀ ਸੰਪਰਦਾਇ ਵਲੋਂ ਨਗਰ ਕੀਰਤਨ ਸਜਾਇਆ

ਨੌਸ਼ਹਿਰਾ ਮੱਝਾ ਸਿੰਘ, 9 ਮਾਰਚ (ਤਰਸੇਮ ਸਿੰਘ ਤਰਾਨਾ)-ਖ਼ਾਲਸਾ ਪੰਥ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲੇ-ਮਹੱਲੇ ਦਾ ਤਿੰਨ ਦਿਨਾਂ ਧਾਰਮਿਕ ਮੇਲਾ ਨੀਲਧਾਰੀ ਸੰਪਰਦਾਇ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ਼ਰਧਾ ਪੂਰਵਕ ਬੀਤੇ ਕੱਲ੍ਹ ਆਰੰਭ ਹੋਏ, ਜਿਸ ਦੇ ਦੂਸਰੇ ਦਿਨ ...

ਪੂਰੀ ਖ਼ਬਰ »

ਐਸ.ਡੀ. ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਗੁਰਦਾਸਪੁਰ, 9 ਮਾਰਚ (ਸੁਖਵੀਰ ਸਿੰਘ ਸੈਣੀ)-ਪੰਡਿਤ ਮੋਹਣ ਲਾਲ ਐਸ.ਡੀ ਕਾਲਜ ਫ਼ਾਰ ਵੁਮੈਨ ਵਿਖੇ ਪਿ੍ੰਸੀਪਲ ਡਾ: ਨੀਰੂ ਸ਼ਰਮਾ ਦੀ ਪ੍ਰਧਾਨਗੀ ਅਤੇ ਐਨ.ਐਸ.ਐਸ. ਤੇ ਵੁਮੈਨ ਸੈੱਲ ਦੇ ਇੰਚਾਰਜ ਡਾ: ਰਮਾ ਗੰਡੋਤਰਾ ਤੇ ਡਾ: ਸੁਖਵਿੰਦਰ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਪਿ੍ੰ: ਸਰਬਜੀਤ ਕੌਰ ਬੋਪਾਰਾਏ ਨੂੰ ਦਿੱਤੀ ਵਿਦਾਇਗੀ ਪਾਰਟੀ

ਬਟਾਲਾ, 9 ਮਾਰਚ (ਕਾਹਲੋਂ)-ਸਥਾਨਕ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਕੂਲ ਦੇ ਸੇਵਾ-ਮੁਕਤ ਹੋ ਰਹੇ ਪਿ੍ੰਸੀਪਲ ਸਰਬਜੀਤ ਕੌਰ ਬੋਪਾਰਾਏ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਬਾਲ ਕ੍ਰਿਸ਼ਨ ਮਿੱਤਲ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਖਿਡਾਰੀ ਜਗੀਰ ਸਿੰਘ ਅਤੇ ਬਲਜਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਡੇਰਾ ਬਾਬਾ ਨਾਨਕ, 9 ਮਾਰਚ (ਵਿਜੇ ਸ਼ਰਮਾ)-ਸਰਹੱਦੀ ਕਸਬੇ ਦੇ ਪਿੰਡ ਘਣੀਏ ਕੇ ਬੇਟ ਦੇ ਅੰਤਰਰਾਸ਼ਟਰੀ ਖਿਡਾਰੀ ਜਗੀਰ ਸਿੰਘ ਅਤੇ ਪਿੰਡ ਖੋਦੇਬੇਟ ਦੇ ਅੰਤਰਰਾਸ਼ਟਰੀ ਖਿਡਾਰੀ ਬਲਜਿੰਦਰ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਅਮਰੀਕਾ, ਮਲੇਸ਼ੀਆ ਅਤੇ ਇਟਲੀ 'ਚ ਹੋਈਆਂ ...

ਪੂਰੀ ਖ਼ਬਰ »

ਸਤਿਕਾਰਤ ਸ਼ਖ਼ਸੀਅਤ ਬਾਰੇ ਘਟੀਆ ਸ਼ਬਦਾਵਲੀ ਵਰਤਣ 'ਤੇ ਨਿਸ਼ਾਨ ਸਿੰਘ ਕਾਹਲੋਂ ਵਲੋਂ ਸਖ਼ਤ ਨਿਖੇਧੀ

ਪੰਜਗਰਾਈਆਂ, 9 ਮਾਰਚ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਪੀਰੋਵਾਲੀ ਕਰਨਾਮਾ ਦੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਜਥੇ: ਨਿਸ਼ਾਨ ਸਿੰਘ ਕਾਹਲੋਂ ਨੇ ਨਿਊਜ਼ੀਲੈਂਡ ਵਾਸੀ ਹਰਨੇਕ ਸਿੰਘ ਨੇਕੀ ਵਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਾਲੀ ਦਾ ਗੰਭੀਰ ...

ਪੂਰੀ ਖ਼ਬਰ »

ਟਰਾਂਸਫਾਰਮਰ ਦਾ ਤੇਲ ਚੋਰੀ

ਕੋਟਲੀ ਸੂਰਤ ਮੱਲ੍ਹੀ, 9 ਮਾਰਚ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਮਹਿਮਾਚੱਕ ਤੋਂ ਬੀਤੀ ਰਾਤ ਬਿਜਲੀ ਟਰਾਂਸਫਾਰਮਰ ਦਾ ਤੇਲ ਚੋਰੀ ਹੋਣ ਕਰ ਕੇ ਅੱਧੀ ਦਰਜਨ ਤੋਂ ਵੱਧ ਟਿਊਬਵੈਲ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਮਿੱਲ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਭੁੱਖ ਹੜਤਾਲ 5ਵੇਂ ਦਿਨ ਵਿਚ ਸ਼ਾਮਿਲ

ਧਾਰੀਵਾਲ, 9 ਮਾਰਚ (ਰਮੇਸ਼ ਕੁਮਾਰ, ਜੇਮਸ ਨਾਹਰ/ਸਵਰਨ ਸਿੰਘ)-ਸਥਾਨਕ ਨਿਊ ਇਜਰਟਨ ਵੂਲਨ ਮਿੱਲ ਦੇ ਕਰੀਬ 300 ਮੁਲਾਜ਼ਮਾ ਵਲੋਂ ਅੱਜ 5ਵੇਂ ਦਿਨ ਵੀ ਗੇਟ ਰੈਲੀ ਕੀਤੀ ਜਿਸ ਤਹਿਤ ਅੱਜ ਵੂਲਨ ਮਿੱਲ ਦੇ 5 ਹੋਰ ਮੁਲਾਜ਼ਮਾਂ ਵਿਚ ਚੰਦਰ ਪ੍ਰਕਾਸ਼, ਦਵਿੰਦਰ ਕੁਮਾਰ, ਰਾਜ ਕੁਮਾਰ, ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਕੌਮਾਂਤਰੀ ਇਸਤਰੀ ਦਿਵਸ ਮਨਾਇਆ

ਬਟਾਲਾ, 9 ਮਾਰਚ (ਕਾਹਲੋਂ)-ਬਟਾਲਾ ਵਿਖੇ ਸ਼ਹੀਦ ਸੱੁਖਾ ਸਿੰਘ-ਮਹਿਤਾਬ ਸਿੰਘ ਚੌਕ ਪਾਰਕ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ | ਇਸ ਇਕੱਠ ਦੀ ਪ੍ਰਧਾਨਗੀ ਬੀਬੀ ਪ੍ਰਮਜੀਤ ਕੌਰ, ਕਸ਼ਮੀਰ ਕੌਰ, ਰਸ਼ਪਾਲ ਕੌਰ ਨੇ ਕੀਤੀ | ਸਭਾ ਦੀ ...

ਪੂਰੀ ਖ਼ਬਰ »

ਡੇਅਰੀ ਸਿਖਲਾਈ ਦੇਣ ਲਈ ਕੌ ਾਸਿਲੰਗ ਭਲਕੇ

ਗੁਰਦਾਸਪੁਰ, 9 ਮਾਰਚ (ਆਰਿਫ਼)-ਪੰਜਾਬ ਸਰਕਾਰ ਵਲੋਂ ਸੂਬੇ ਵਿਚੋਂ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀਆਾ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ ਹੋਰ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ¢ ਸਵੈ ਰੁਜ਼ਗਾਰ ਲਈ ...

ਪੂਰੀ ਖ਼ਬਰ »

ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਨੇ ਸਰਕਾਰੀ ਕਾਲਜ ਕਾਲਾ ਅਫਗਾਨਾ ਨੂੰ ਬਣਾਇਆ ਸਪੋਰਟਸ ਕਾਲਜ

ਅੰਮਿ੍ਤਸਰ, 9 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਨੇ ਗੁਰਦਾਸਪੁਰ ਜ਼ਿਲੇ੍ਹ 'ਚ ਸਥਿਤ ਸਰਕਾਰੀ ਕਾਲਜ ਕਾਲਾ ਅਫਗਾਨਾ ਨੂੰ ਆਪਣਾ ਕਾਂਸੀਚਿਊੲੈਂਟ ਕਾਲਜ ਬਣਾ ਦਿੱਤਾ ਹੈ | ਸਪੋਰਟਸ ਯੂਨੀਵਰਸਿਟੀ ਵਲੋਂ ਕਾਲਾ ...

ਪੂਰੀ ਖ਼ਬਰ »

ਪੁਲਿਸ ਵਲੋਂ ਲੁੱਟੇ ਗਏ ਬੈਗ ਦੀ ਭਾਲ 'ਚ ਨਹਿਰ 'ਚ ਚਲਾਇਆ ਤਲਾਸ਼ੀ ਅਭਿਆਨ

ਬਟਾਲਾ, 9 ਮਾਰਚ (ਬੁੱਟਰ)-ਸ਼ਹਿਰ ਦੇ ਬਹੁਚਰਚਿਤ ਮੁਕੇਸ਼ ਨਈਅਰ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਪੁਲਿਸ ਨੇ ਕਾਤਲਾਂ ਵਲੋਂ ਲੁੱਟੇ ਗਏ ਬੈਗ ਦੀ ਭਾਲ 'ਚ ਅੱਜ ਅੱਪਰਬਾਰੀ ਦੁਆਬ ਨਹਿਰ 'ਚ ਤਲਾਸ਼ੀ ਅਭਿਆਨ ਚਲਾਇਆ | ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ...

ਪੂਰੀ ਖ਼ਬਰ »

ਗੁੱਡਵਿਲ ਇੰਟਰਨੈਸ਼ਨਲ ਸਕੂਲ, ਢਡਿਆਲਾ ਨੱਤ

ਬਟਾਲਾ, 9 ਮਾਰਚ (ਕਾਹਲੋਂ)-ਸੀ.ਬੀ.ਐਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੀ ਸਥਾਪਨਾ ਸੰਨ 2003 ਵਿਚ ਪੇਂਡੂ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਕੀਤੀ ਗਈ | ਇਸ ਸਕੂਲ ਦੇ ਸੰਸਥਾਪਕ ਸ੍ਰੀ ਗੁਰਦਿਆਲ ਸਿੰਘ ਹਨ, ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸੀਨੀ: ਸੈਕੰ: ਸਕੂਲ, ਠੀਕਰੀਵਾਲ ਰੋਡ, ਕਾਦੀਆਂ

ਬਟਾਲਾ, 9 ਮਾਰਚ (ਕਾਹਲੋਂ)-ਕਾਦੀਆਂ ਇਲਾਕੇ ਦੇ ਵਿੱਦਿਅਕ ਖੇਤਰ 'ਚ ਵੱਖਰੀ ਪਹਿਚਾਣ ਰੱਖਦਾ ਸ੍ਰੀ ਦਸਮੇਸ਼ ਸੀਨੀ: ਸੈਕੰ: ਸਕੂਲ ਠੀਕਰੀਵਾਲ ਰੋਡ ਕਾਦੀਆਂ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਪਰਮਜੀਤ ...

ਪੂਰੀ ਖ਼ਬਰ »

ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ਦੇ ਵਿਕਾਸ ਕਾਰਜ ਬਿਨਾਂ ਪੱਖਪਾਤ ਕਰਵਾਵਾਂਗੇ-ਸਰਪੰਚ ਲਾਲੀ ਭੰਡਾਲ

ਵਡਾਲਾ ਬਾਂਗਰ, 9 ਮਾਰਚ (ਭੁੰਬਲੀ)-ਇਸ ਇਲਾਕੇ ਦੇ ਵਿਸ਼ਾਲ ਪਿੰਡ ਭੰਡਾਲ ਦੇ ਸਰਪੰਚ ਲਖਬੀਰ ਸਿੰਘ ਲਾਲੀ ਭੰਡਾਲ ਤੇ ਜ਼ੋਨ ਪ੍ਰਧਾਨ ਬਾਬਾ ਰਣਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅਸੀਂ ਆਪਣੇ ਪਿੰਡ ਦੇ ਸਮੁੱਚੇ ਵਿਕਾਸ ਕਾਰਜ ਹਲਕੇ ਦੇ ਕੈਬਨਿਟ ਮੰਤਰੀ ਸੁਖਜਿੰਦਰ ...

ਪੂਰੀ ਖ਼ਬਰ »

ਸੀ.ਐੱਚ.ਸੀ. ਬਧਾਨੀ ਵਿਖੇ ਗਰਭਵਤੀ ਮਾਵਾਂ ਦੀ ਮੁਫ਼ਤ ਸਕੈਨ ਕਰਵਾਉਣ ਦੀ ਸੁਵਿਧਾ ਸ਼ੁਰੂ

ਧਾਰ ਕਲਾਂ, 9 ਮਾਰਚ (ਨਰੇਸ਼ ਪਠਾਨੀਆ)-ਅੱਜ ਸਿਵਲ ਸਰਜਨ ਪਠਾਨਕੋਟ ਅਤੇ ਡਾ: ਸੁਨੀਤਾ ਸ਼ਰਮਾ ਐੱਸ.ਐੱਸ.ਓ. ਬਧਾਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ੱਐੱਚ ਸੀ ਬਧਾਨੀ ਵਿਖੇ ਜੇ.ਐੱਸ.ਐੱਸ.ਕੇ. ਅਤੇ ਪੀ.ਐੱਸ.ਐੱਸ.ਐਮ. ਅਧੀਨ ਗਰਭਵਤੀ ਮਾਵਾਂ ਦੀ ਮੁਫ਼ਤ ਸਕੈਨ ਕਰਵਾਉਣ ਦੀ ...

ਪੂਰੀ ਖ਼ਬਰ »

ਆਈ.ਆਈ.ਏ.ਈ. ਐਜੂਕੇਸ਼ਨ ਸੁਸਾਇਟੀ ਨੌਜਵਾਨਾਂ ਨੂੰ ਕਰਵਾਏਗੀ ਪੰਜ ਮਹੀਨਿਆਂ ਦਾ ਮੁਫ਼ਤ ਕੋਰਸ

ਪਠਾਨਕੋਟ 9 ਮਾਰਚ (ਚੌਹਾਨ)-ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕਰਵਾਏ ਜਾ ਰਹੇ ਮੁਫ਼ਤ ਕੋਰਸਾਂ ਨਾਲ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ | ਉੱਥੇ ਨੌਜਵਾਨ ਆਪਣੇ ਪੈਰਾਂ 'ਤੇ ਖੜੇ੍ਹ ਹੋ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ...

ਪੂਰੀ ਖ਼ਬਰ »

ਪ੍ਰੇਮ ਗਰਗ ਬਣੇ ਅਗਰਵਾਲ ਸਭਾ ਦੇ ਪੰਜਵੀਂ ਵਾਰ ਪ੍ਰਧਾਨ

ਪਠਾਨਕੋਟ, 9 ਮਾਰਚ (ਆਸ਼ੀਸ਼ ਸ਼ਰਮਾ)-ਅਗਰਵਾਲ ਸਭਾ ਵਲੋਂ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਵਿਚ ਪ੍ਰਧਾਨ ਪ੍ਰੇਮ ਗਰਗ ਅਤੇ ਮਹਾਂ ਮੰਤਰੀ ਸੰਜੇ ਅਗਰਵਾਲ ਨੇ ਪਿਛਲੇ ਦੋ ਸਾਲ ਦਾ ਲੇਖਾ ਜੋਖਾ ਅਤੇ ਸਭਾ ਵਲੋਂ ਕੀਤੇ ਗਏ ਕੰਮਾਂ ...

ਪੂਰੀ ਖ਼ਬਰ »

ਪੁਲ ਦਾ ਨਿਰਮਾਣ ਨਾ ਹੋਣ ਤੋਂ ਨਾਰਾਜ਼ ਲੋਕਾਂ ਨੇ ਪ੍ਰਸ਼ਾਸਨ ਿਖ਼ਲਾਫ਼ ਕੀਤਾ ਰੋਸ ਪ੍ਰਦਰਸ਼ਨ

ਧਾਰ ਕਲਾਂ, 9 ਮਾਰਚ (ਨਰੇਸ਼ ਪਠਾਨੀਆ)-ਬਲਾਕ ਧਾਰ ਕਲਾਂ ਅਧੀਨ ਪੈਂਦੇ ਪਿੰਡ ਨਾਰਾਇਣਪੁਰ ਲਾਗੇ ਹਰਿਆਲ ਮਾਰਗ 'ਤੇ ਬਰਸਾਤੀ ਨਾਲੇ (ਡੁੱਗਲੀ ਖੱਡ) 'ਤੇ ਪੁਲ ਨਿਰਮਾਣ ਨਾ ਹੋਣ ਕਾਰਨ ਲੋਕਾਂ ਨੇ ਪ੍ਰਸ਼ਾਸਨ ਦੇ ਿਖ਼ਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਸਾਬਕਾ ਪੰਚ ...

ਪੂਰੀ ਖ਼ਬਰ »

ਮੈਡੀਕਲ ਜਾਂਚ ਲਈ ਲਿਆਂਦਾ ਕਥਿਤ ਦੋਸ਼ੀ ਫ਼ਰਾਰ, ਮਾਮਲਾ ਦਰਜ

ਡਮਟਾਲ, 9 ਮਾਰਚ (ਰਾਕੇਸ਼ ਕੁਮਾਰ)-ਥਾਣਾ ਇੰਦੌਰਾ ਦੇ ਅਧੀਨ ਆਉਂਦੇ ਪਿੰਡ ਖਾਨਪੁਰ ਤੋਂ ਬੀਤੇ ਦਿਨ ਇਕ ਵਿਅਕਤੀ ਰਣਜੀਤ ਸਿੰਘ ਪੁੱਤਰ ਰਮੇਸ਼ ਕੁਮਾਰ ਨਿਵਾਸੀ ਖਾਨਪੁਰ ਤਹਿਸੀਲ ਇੰਦੌਰਾ ਨੰੂ ਇਕ ਨਾਬਾਲਗ ਦੇ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਸੀ | ਪਰ ...

ਪੂਰੀ ਖ਼ਬਰ »

ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਨੇ ਫੁੱਲਾਂ ਨਾਲ ਮਨਾਇਆ ਹੋਲੀ ਦਾ ਤਿਉਹਾਰ

ਪਠਾਨਕੋਟ, 9 ਮਾਰਚ (ਆਰ. ਸਿੰਘ)-ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਇੰਦਰਜੀਤ ਗੁਪਤਾ ਦੀ ਦੇਖਰੇਖ ਹੇਠ ਗਾਂਧੀ ਚੌਾਕ ਪਠਾਨਕੋਟ ਵਿਖੇ ਸ਼ਹਿਰ ਦੇ ਵਪਾਰੀਆਂ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ | ਜਿਸ ਵਿਚ ਨਗਰ ਸੁਧਾਰ ਟਰੱਸਟ ਦੇ ...

ਪੂਰੀ ਖ਼ਬਰ »

ਸੜਕ ਪਾਰ ਕਰਦੀ ਔਰਤ ਨੰੂ ਸਕੂਟਰੀ ਚਾਲਕ ਨੇ ਮਾਰੀ ਟੱਕਰ-ਔਰਤ ਜ਼ਖ਼ਮੀ

ਪਠਾਨਕੋਟ, 9 ਮਾਰਚ (ਆਸ਼ੀਸ਼ ਸ਼ਰਮਾ)-ਦਵਾਈ ਲੈਣ ਜਾ ਰਹੀ ਮਹਿਲਾ ਨੰੂ ਇਕ ਸਕੂਟਰੀ ਚਾਲਕ ਵਲੋਂ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਔਰਤ ਦੀ ਪਹਿਚਾਣ ਰਜਨੀ ਪਤਨੀ ਰਿਸ਼ੀ ਵਾਸੀ ਕੋਠੀ ਸਿਹੋੜਾ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਜਨੀ ਆਪਣੇ ਪਤੀ ਨਾਲ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ 28 ਮਾਰਚ ਨੂੰ ਸਰਕਾਰ ਵਿਰੋਧੀ ਰੈਲੀ 'ਚ ਰਿਕਾਰਡ ਤੋੜ ਇਕੱਠ ਹੋਵੇਗਾ-ਸੁਰਿੰਦਰ ਮਿੰਟੂ

ਪਠਾਨਕੋਟ, 9 ਮਾਰਚ (ਆਰ. ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਪੰਜਾਬ ਸਰਕਾਰ ਦੀ ਵਾਅਦਾ ਿਖ਼ਲਾਫ਼ੀ ਦੇ ਵਿਰੋਧ 'ਚ ਹੋ ਰਹੀਆਂ ਰੋਸ ਰੈਲੀਆਂ ਦੀ ਲੜੀ ਵਿਚ 28 ਮਾਰਚ ਦੀ ਸੁਖਬੀਰ ਬਾਦਲ ਦੀ ਪਠਾਨਕੋਟ ਵਿਖੇ ਹੋ ਰਹੀ ਰੈਲੀ ਵਿਚ ਪੂਰੇ ਪਠਾਨਕੋਟ ਜ਼ਿਲ੍ਹੇ ਵਿਚੋਂ ਭਾਰੀ ...

ਪੂਰੀ ਖ਼ਬਰ »

-ਮਾਮਲਾ ਅੰਤਰਿਮ ਰਿਲੀਫ਼ ਅਤੇ ਏ.ਸੀ.ਪੀ. ਸੁਵਿਧਾਵਾਂ ਲਾਗੂ ਨਾ ਕਰਨ ਦਾ- ਕੰਪਿਊਟਰ ਅਧਿਆਪਕਾਂ ਵਲੋਂ ਸੰਗਰੂਰ 'ਚ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ 15 ਨੂੰ

ਪਠਾਨਕੋਟ, 9 ਮਾਰਚ (ਚੌਹਾਨ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਅਮਨਦੀਪ ਸਿੰਘ, ਉਪ ਪ੍ਰਧਾਨ ਅਮਨ ਜੋਤੀ ਦੀ ਅਗਵਾਈ 'ਚ ਮੀਟਿੰਗ ਸ਼ਿਮਲਾ ਪਹਾੜੀ ਪਠਾਨਕੋਟ ਵਿਖੇ ਸੰਪੰਨ ਹੋਈ | ਜਾਣਕਾਰੀ ਦਿੰਦੇ ਹੋਏ ਅਮਨਜੋਤੀ ਨੇ ਦੱਸਿਆ ਕਿ ਯੂਨੀਅਲ ...

ਪੂਰੀ ਖ਼ਬਰ »

ਧਾਰ ਬਲਾਕ ਦੇ ਕਿਸਾਨਾਂ ਨੇ ਸਮਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਗਾਈ ਗੁਹਾਰ

ਧਾਰ ਕਲਾਂ, 9 ਮਾਰਚ (ਨਰੇਸ਼ ਪਠਾਨੀਆ)-ਧਾਰ ਬਲਾਕ ਦੇ ਕਿਸਾਨ ਕੁਦਰਤੀ ਮੀਂਹ 'ਤੇ ਨਿਰਭਰ ਹੁੰਦੇ ਹਨ, ਕਿਸਾਨਾਂ ਨੂੰ ਕਦੇ ਮੀਂਹ ਦਾ ਇੰਤਜਾਰ ਤੇ ਕਦੇ ਜੰਗਲੀ ਜਾਨਵਰਾਂ ਦਾ ਡਰ ਸਤਾਉਂਦਾ ਹੈ | ਜੇਕਰ ਇੰਦਰ ਦੇਵਤਾ ਧਾਰ ਖੇਤਰ ਦੇ ਕਿਸਾਨਾਂ 'ਤੇ ਮੇਹਰਬਾਨ ਹੋ ਜਾਵੇ ਤਾਂ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ

ਪਠਾਨਕੋਟ, 9 ਮਾਰਚ (ਆਸ਼ੀਸ਼ ਸ਼ਰਮਾ)-ਸ਼ੱਕੀ ਹਲਾਤ ਵਿਚ ਨੌਜਵਾਨ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ | ਨੌਜਵਾਨ ਦੀ ਹਾਲਤ ਨੰੂ ਗੰਭੀਰ ਦੇਖਦੇ ਹੋਏ ਉਸ ਨੰੂ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖ਼ਲ ਕਰਵਾਇਆ ਗਿਆ | ਜਿਸ ਦੀ ਪਹਿਚਾਣ ਅਮਨ ਵਾਸੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 9 ਮਾਰਚ (ਆਰ. ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦਾ ਬੀ.ਐੱਸ.ਸੀ ਫ਼ੈਸ਼ਨ ਡਿਜਾਈਨਿੰਗ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਕਾਲਜ ਦੇ ਪਿ੍ੰਸੀਪਲ ਡਾ: ਰਾਕੇਸ਼ ਮੋਹਨ ਸ਼ਰਮਾ ਨੇ ਦੱਸਿਆ ਕਿ ਕਾਲਜ ...

ਪੂਰੀ ਖ਼ਬਰ »

ਪਠਾਨਕੋਟ ਰੋਡਵੇਜ਼ ਡੀਪੂ ਦੇ ਜਨਰਲ ਮੈਨੇਜਰ ਦਾ ਅਹੁਦਾ ਦਰਸ਼ਨ ਸਿੰਘ ਗਿੱਲ ਨੇ ਸੰਭਾਲਿਆ

ਪਠਾਨਕੋਟ, 9 ਮਾਰਚ (ਸੰਧੂ)-ਪਠਾਨਕੋਟ ਰੋਡਵੇਜ਼ ਡਿਪੂ ਵਿਖੇ ਅੱਜ ਜਨਰਲ ਮੈਨੇਜਰ ਦੇ ਅਹੁਦੇ ਦਾ ਕਾਰਜਭਾਰ ਦਰਸ਼ਨ ਸਿੰਘ ਗਿੱਲ ਵਲੋਂ ਸੰਭਾਲ ਲਿਆ ਗਿਆ | ਅਹੁਦੇ ਸੰਭਾਲਣ ਮੌਕੇ ਪਠਾਨਕੋਟ ਰੋਡਵੇਜ਼ ਡਿਪੂ ਦੀ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਗੁਰਸ਼ਬਦ ਪ੍ਰਚਾਰ ਸਮਾਗਮ 15 ਨੰੂ

ਪਠਾਨਕੋਟ, 9 ਮਾਰਚ (ਚੌਹਾਨ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਪਠਾਨਕੋਟ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਜਿਸ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ 15 ...

ਪੂਰੀ ਖ਼ਬਰ »

ਸਰਕਾਰੀ ਸਕੂਲ ਨੌਸ਼ਹਿਰਾ ਨਲਬੰਦਾ ਵਿਖੇ ਕੈਂਪ ਲਗਾਇਆ

ਡਮਟਾਲ, 9 ਮਾਰਚ (ਰਾਕੇਸ਼ ਕੁਮਾਰ)-ਅੱਜ ਰਾਜ ਹਸਪਤਾਲ ਸਿੰਬਲ ਚੌਾਕ ਪਠਾਨਕੋਟ ਵਲੋਂ ਪਿੰਡ ਨੌਸ਼ਹਿਰਾ ਨਲਬੰਦਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕੈਂਪ ਲਗਾਇਆ ਗਿਆ | ਜਿਸ ਵਿਚ ਡਾ: ਸੁਨੈਨਾ ਸ਼ਰਮਾ ਨੇ ਵਿਦਿਆਰਥੀਆ ਨੰੂ ਜੀਵਨ ਵਿਚ ਸੰਤੁਲਿਤ ਖੁਰਾਕ ਲੈਣ ਦੇ ...

ਪੂਰੀ ਖ਼ਬਰ »

ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ

ਪਠਾਨਕੋਟ 9 ਮਾਰਚ (ਆਸ਼ੀਸ਼ ਸ਼ਰਮਾ) ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਪਠਾਨਕੋਟ ਵਲੋਂ ਪ੍ਰਧਾਨ ਬੀ.ਡੀ ਸ਼ਰਮਾ ਦੀ ਪ੍ਰਧਾਨਗੀ ਹੇਠ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਹੋਈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਕਰਮਚਾਰੀ ਦਲ ਪੰਜਾਬ ਰਣਜੀਤ ਸਾਗਰ ਡੈਮ ਦੀ ਮੀਟਿੰਗ

ਸ਼ਾਹਪੁਰ ਕੰਢੀ, 9 ਮਾਰਚ (ਰਣਜੀਤ ਸਿੰਘ)-ਕਰਮਚਾਰੀ ਦਲ ਪੰਜਾਬ ਰਣਜੀਤ ਸਾਗਰ ਡੈਮ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਸ਼ਾਹਪੁਰ ਕੰਢੀ ਵਿਖੇ ਹੋਈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਨਿਸ਼ਾਨ ਸਿੰਘ ...

ਪੂਰੀ ਖ਼ਬਰ »

ਮਹੀਨਾ ਮਾਰਚ ਦੌਰਾਨ ਲਗਾਏ ਜਾਣ ਵਾਲੇ ਪੰਜਾਬ ਪਲੇਸਮੈਂਟ ਕੈਂਪ ਅਗਲੇ ਹੁਕਮਾਂ ਤੱਕ ਮੁਲਤਵੀ

ਪਠਾਨਕੋਟ, 9 ਮਾਰਚ (ਚੌਹਾਨ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਸੂਬੇ ਵਿਚ 12 ਅਤੇ 13 ਮਾਰਚ ਨੂੰ ਅੰਮਿ੍ਤਸਰ ਗਰੁੱਪ ਆਫ਼ ਕਾਲਜ, 17-18 ਮਾਰਚ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, 19-20 ਮਾਰਚ ਨੂੰ ਐਮ.ਆਰ.ਐੱਸ. ਪੀ.ਟੀ.ਯੂ. ਬਠਿੰਡਾ, 23-24 ਮਾਰਚ ਨੂੰ ...

ਪੂਰੀ ਖ਼ਬਰ »

ਸੁਜਾਨਪੁਰ ਦੇ ਸਾਬਕਾ ਵਿਧਾਇਕ ਤੇ ਮੰਤਰੀ ਸਵ: ਸਤਪਾਲ ਸੈਣੀ ਨੂੰ 7ਵੀਂ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਟ

ਸੁਜਾਨਪੁਰ, 9 ਮਾਰਚ (ਜਗਦੀਪ ਸਿੰਘ)-ਸੁਜਾਨਪੁਰ ਹਲਕੇ ਦੇ ਸਾਬਕਾ ਵਿਧਾਇਕ ਤੇ ਮੰਤਰੀ ਅਤੇ ਜੰਗਲਾਤ ਵਿਭਾਗ ਦੇ ਸਾਬਕਾ ਚੇਅਰਮੈਨ ਸਵ: ਸਤਪਾਲ ਸੈਣੀ ਦੀ 7ਵੀਂ ਬਰਸੀ 'ਤੇ ਇਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਉਨ੍ਹਾਂ ਦੇ ਗ੍ਰਹਿ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤਾ ਗਿਆ | ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਪਠਾਨਕੋਟ, 9 ਮਾਰਚ (ਆਰ. ਸਿੰਘ)-ਆਰ.ਆਰ.ਐਮ.ਕੇ.ਆਰੀਆ ਮਹਿਲਾ ਕਾਲਜ ਪਠਾਨਕੋਟ ਦਾ ਬੀ.ਐੱਸ.ਸੀ (ਐਫ.ਡੀ ) ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਕਾਰਜਕਾਰੀ ਪਿੰ੍ਰਸੀਪਲ ਡਾ: ਸੁਨੀਤਾ ਡੋਗਰਾ ਨੇ ਦੱਸਿਆ ਕਿ ਕਾਲਜ ਦੀ ...

ਪੂਰੀ ਖ਼ਬਰ »

ਮਹਿਲਾ ਦਿਵਸ 'ਤੇ ਵਧੀਆ ਸੇਵਾਵਾਂ ਲਈ ਅਨੀਤਾ ਠਾਕੁਰ ਦਾ ਸਨਮਾਨ

ਪਠਾਨਕੋਟ, 9 ਮਾਰਚ (ਚੌਹਾਨ)-ਵਿਸ਼ਵ ਮਹਿਲਾ ਦਿਵਸ 'ਤੇ ਸ਼ਿਵ ਸੈਨਾ ਹਿੰਦ ਵਲੋਂ ਰਾਸ਼ਟਰੀ ਕੋਰ ਕਮੇਟੀ ਦੇ ਚੇਅਰਮੈਨ ਰਵੀ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵਲੋਂ ਆਪਣੇ ਖੇਤਰ ਵਿਚ ਵਧੀਆਂ ਸੇਵਾਵਾਂ ਦੇਣ ਅਤੇ ਅਪਰਾਧਾਂ 'ਤੇ ਨੱਥ ਪਾਉਣ ਲਈ ਥਾਣਾ ਮਾਮੂਨ ਕੈਂਟ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX