ਅਮਰਕੋਟ, 9 ਮਾਰਚ, (ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦਾ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਪਿੰਡ ਪੂੰਨੀਆਂ ਵਿਖੇ ਲੰਮੇ ਸਮੇਂ ਤੋਂ ਵਿਕਾਸ ਕਾਰਜ ਨਾ ਹੋਣ ਕਰਕੇ ਪਿੰਡ ਵਾਸੀ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ ਹਨ, ਪਰ ਅਜੇ ਤੱਕ ਪੰਚਾਇਤ ਤੇ ਸਰਕਾਰ ਵਲੋਂ ਪਿੰਡ ਦੇ ਵਿਕਾਸ ਲਈ ਕੋਈ ਮਾਸਟਰ ਪਲਾਨ ਤਿਆਰ ਨਹੀਂ ਕੀਤਾ ਗਿਆ ਪਿੰਡ 'ਚ ਜਿਥੇ ਜਗ੍ਹਾ-ਜਗ੍ਹਾ ਚਿੱਕੜ ਵੇਖਣ ਨੂੰ ਮਿਲਿਆ ਉਥੇ ਪਿੰਡ ਦੇ ਸਰਕਾਰੀ ਸਕੂਲ ਲਾਗੇ ਅੰਤਾ ਦੀ ਗੰਦਗੀ ਦੇਖਣ ਨੂੰ ਮਿਲੀ, ਜਿਸ ਕਾਰਨ ਮਹਾਂਮਾਰੀ ਫੈਲਣ ਦਾ ਡਰ ਹਮੇਸ਼ਾ ਬਣਿਆ ਹੋਇਆ ਹੈ, ਪਿੰਡ ਦੀਆਂ ਮੁੱਖ ਗਲੀਆਂ ਛੱਪੜਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਅਤੇ ਪਿੰਡ ਦੀ ਫਿਰਨੀ ਵੀ ਕਿਸੇ ਝੀਲ ਵਰਗੀ ਲੱਗਦੀ ਹੈ | ਇਸ ਸਬੰਧੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਵਾਲੀ ਟੈਂਕੀ ਖੁਦ ਪਿੰਡ ਦੇ ਗੰਦੇ ਪਾਣੀ 'ਚ ਘਿਰੀ ਹੋਈ ਹੈ | ਇਹ ਗੰਦਾ ਪਾਣੀ ਪਿੰਡ ਦੀ ਟੈਂਕੀ ਦੇ ਪੰਜ ਸੋ ਫੁੱਟ ਖੁਲੇ੍ਹ ਬੋਰ ਰਾਹੀਂ ਧਰਤੀ 'ਚ ਜਾ ਰਿਹਾ ਹੈ | ਪਰ ਵਾਟਰ ਸਪਲਾਈ ਮਹਿਕਮੇ ਨੇ ਕਦੀ ਵੀ ਇਸ ਖੁਲ੍ਹੇ ਬੋਰ ਨੂੰ ਬੰਦ ਕਰਨ ਦੀ ਖੇਚਲ ਨਹੀਂ ਸਮਝੀ, ਇਸ ਖੁੱਲੇ ਪੰਜ ਸੋ ਫੁੱਟ ਬੋਰ 'ਚ ਕਿਸੇ ਵੀ ਵਕਤ ਕੋਈ ਬੱਚਾ ਡਿੱਗ ਸਕਦਾ ਹੈ, ਪਰ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਨੇ ਬੋਰਵੈਲ ਰਾਹੀਂ ਕਿਨੇ ਹਾਦਸੇ ਵਾਪਰ ਚੁੱਕੇ ਹਨ, ਉਸ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਇਸ ਖੁਲੇ੍ਹ ਬੋਰਵੈਲ ਲਾਗੇ ਦਲਿਤ ਭਾਈਚਾਰੇ ਦੇ ਘਰ ਨੇ ਜਿੰਨ੍ਹਾ ਦੇ ਬੱਚੇ ਬਾਹਰ ਖੇਡਦੇ ਰਹਿੰਦੇ ਹਨ | ਪਿੰਡ ਵਾਸੀਆਂ ਨੇ ਪੰਚਾਇਤ ਉਪਰ ਇਹ ਵੀ ਦੋਸ਼ ਲਾਇਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਪੈਸੇ ਨਾਲ ਵੀ ਪਿੰਡ ਦਾ ਥੋੜ੍ਹਾ ਬਹੁਤ ਵਿਕਾਸ ਹੋ ਸਕਦਾ ਸੀ, ਪਰ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਇਨ੍ਹਾਂ ਨੇ ਵੀ ਪਿਛਲੀ ਸਰਕਾਰ ਵਾਗੂ ਕੋਈ ਕੰਮ ਨਹੀਂ ਕਰਵਾਇਆ ਤੇ ਪੰਚਾਇਤੀ ਜ਼ਮੀਨ ਦੇ ਪੈਸੇ ਪਤਾ ਨਹੀਂ ਕਿਧਰ ਜਾ ਰਹੇ ਹਨ | ਇਸ ਸਬੰਧੀ ਬੀ.ਡੀ.ਪੀ.ਓ. ਲਾਲ ਸਿੰਘ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਗਰਾਂਟ ਜਾਰੀ ਕਰ ਦਿੱਤੀ ਗਈ ਹੈ, ਜਲਦ ਸ਼ੀਵਰੇਜ ਪਾ ਕੇ ਪਿੰਡ ਦੇ ਪਾਣੀ ਦਾ ਨਿਕਾਸ ਕੀਤਾ ਜਾਵੇਗਾ, ਜਦੋਂ ਉਨ੍ਹਾਂ ਨੂੰ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਪੈਸੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਸਰਪੰਚ ਨੇ ਮਹਿਕਮੇ ਦੇ ਬਗੈਰ ਬੋਲੀ ਕਰਵਾ ਲਈ ਸੀ ਫਿਰ ਚਿੱਠੀਆਂ ਕੱਢ ਕੇ 30 ਫੀਸਦੀ ਪੈਸੇ ਜਮ੍ਹਾਂ ਕਰਵਾਏ ਗਏ ਬਾਕੀ ਪੈਸੇ ਪੰਚਾਇਤ ਕੋਲ ਹਨ | ਇਸ ਸਬੰਧੀ ਪਿੰਡ ਦੇ ਪੰਚਾਇਤ ਦਾ ਕੰਮ ਵੇਖ ਰਹੇ ਰਣਜੀਤ ਸਿੰਘ ਰਾਣਾ ਜੋ ਸਰਪੰਚ ਕਰਮ ਸਿੰਘ ਦਾ ਪੋਤਰਾ ਨੇ ਕਿਹਾ ਕਿ ਉਨ੍ਹਾਂ ਵਿਕਾਸ ਕੰਮਾਂ ਦਾ ਠੇਕਾ ਦੇ ਦਿੱਤਾ ਗਿਆ ਜਲਦ ਕੰਮ ਸ਼ੁਰੂ ਹੋ ਜਾਵੇਗਾ | ਇਸ ਮੌਕੇ ਬੋਹੜ ਸਿੰਘ, ਹਰਨੇਕ ਸਿੰਘ, ਕਸ਼ਮੀਰ ਸਿੰਘ, ਰਣਜੀਤ ਸਿੰਘ, ਸੁਖਚੈਨ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਭੇਜ ਸਿੰਘ, ਗੁਰਸਾਹਿਬ ਸਿੰਘ ਆਦਿ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਅਤੇ ਹੁਣ ਮੌਜੂਦਾ ਸਰਕਾਰ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਰੱਖ ਕੇ ਕਿਸੇ ਨੇ ਵੀ ਵਿਕਾਸ਼ ਕਾਰਜ ਨਹੀਂ ਕਰਵਾਏ ਗਏ, ਜਿਸ ਕਾਰਨ ਪਿੰਡ ਵਾਸੀਆਂ ਦੀ ਜਿੰਦਗੀ ਨਰਕ ਬੱਦ ਤੋਂ ਬਦਤਰ ਹੋ ਗਈ ਹੈ |
ਫਤਿਆਬਾਦ, 9 ਮਾਰਚ (ਹਰਵਿੰਦਰ ਸਿੰਘ ਧੂੰਦਾ)-ਹਲਕਾ ਖਡੂਰ ਸਾਹਿਬ ਦੇ ਪਿੰਡ ਭੈਲ ਢਾਏ ਵਾਲਾ ਵਿਖੇ ਨਸ਼ਿਆਂ ਦੇ ਪ੍ਰਕੋਪ ਤੋਂ ਤੰਗ ਆਏ ਲੋਕਾਂ ਅਤੇ ਨਸ਼ੇ ਦੀ ਵਾਧੂ ਡੋਜ ਨਾਲ ਮਰ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਵਲੋਂ ਪਿੰਡ ਵਾਸੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ...
ਗੋਇੰਦਵਾਲ ਸਾਹਿਬ, 9 ਮਾਰਚ (ਸਕੱਤਰ ਸਿੰਘ ਅਟਵਾਲ)¸ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹੇ ਵਿਚ ਚੱਲ ਰਹੇ ਸੇਵਾ ਕੇਂਦਰਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਅੱਜ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੇ ਸੇਵਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਅਤੇ ...
ਪੱਟੀ, 9 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਵਲੋਂ ਸਥਾਨਕ ਜੂਡੀਸ਼ੀਅਲ ਕੋਰਟ ਕੰਪਲੈਕਸ ਦਾ ਦੌਰਾ ਕੀਤਾ ਗਿਆ, ਇਸ ਮੌਕੇ ਅਦਾਲਤਾਂ ਦੇ ਕੰਮਕਾਜ ਦਾ ਨਿਰੀਖਣ ਵੀ ਕੀਤਾ | ਇਸ ਮੌਕੇ ਜਸਟਿਸ ...
ਤਰਨ ਤਾਰਨ, 9 ਮਾਰਚ (ਪਰਮਜੀਤ ਜੋਸ਼ੀ)-ਬਸਪਾ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸਹੋਤਾ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਵਿਚ ਮੁੱਖ ਤੌਰ ਤੇ ਪੰਜਾਬ ਦੇ ਜਨਰਲ ਸਕੱਤਰ ਸਵਿੰਦਰ ਸਿੰਘ ਛੱਜਲਵੱਡੀ ਨੇ ਭਾਗ ਲਿਆ | ਮੀਟਿੰਗ ਵਿਚ ਪਾਰਟੀ ਵਲੋਂ ...
ਤਰਨ ਤਾਰਨ, 9 ਮਾਰਚ (ਲਾਲੀ ਕੈਰੋਂ)¸ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਵਲੋਂ ਡਿਪਟੀ ਡਾਇਰੈਕਟਰ ਦਫ਼ਤਰ ਤਰਨ ਤਾਰਨ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਐਸੋ: ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰਪਾਲ ਸਿੰਘ ਲੌਹਕਾ ਦੀ ਅਗਵਾਈ ਹੇਠ ਬਾਅਦ ਦੁਪਿਹਰ 3 ...
ਮੀਆਂਵਿੰਡ, 9 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)-ਮੀਆਂਵਿੰਡ ਵਿਖੇ ਬੀਤੀ ਰਾਤ ਚੋਰਾਂ ਵਲੋਂ ਦੋ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰ ਲਿਆ | ਇਕ ਟਰਾਂਸਫਾਰਮਰ ਸਰਕਾਰੀ ਹਾਈ ਸਕੂਲ ਅਤੇ ਦੂਸਰਾ ਪਿੰਡ ਦੇ ਬਿਲਕੁਲ ਨਜ਼ਦੀਕ ਸੀ | ਸੂਚਨਾ ਮਿਲਣ 'ਤੇ ਬਿਜਲੀ ਵਿਭਾਗ ਦੇ ਐੱਸ.ਡੀ.ਓ. ...
ਝਬਾਲ, 9 ਮਾਰਚ (ਸਰਬਜੀਤ ਸਿੰਘ)- ਥਾਣਾ ਝਬਾਲ ਅਧੀਨ ਪੈਂਦੇ ਪਿੰਡ ਪੱਧਰੀ ਕਲਾਂ ਵਿਖੇ ਬੀਤੇ ਦਿਨੀਂ ਦੁਕਾਨਾਂ 'ਚ ਹੋਈਆਂ ਚੋਰੀ ਦੀਆਂ ਵੱਖ-ਵੱਖ ਘਟਨਾਵਾਂ ਬਾਰੇ ਅੱਜ ਤਕਰੀਬਨ ਅੱਧਾ ਮਹੀਨਾ ਬੀਤਣ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਪਤਾ ਨਾ ਲਗਾਏ ਜਾਣ ਕਾਰਨ ਲੋਕਾਂ 'ਚ ...
ਸਰਾਏਾ ਅਮਾਨਤ ਖਾਂ, 9 ਮਾਰਚ (ਨਰਿੰਦਰ ਸਿੰਘ ਦੋਦੇ)-ਜ਼ਿਲ੍ਹਾ ਤਰਨ ਤਾਰਨ ਦੇ ਪੁਲਿਸ ਮੁਖੀ ਧਰੁਵ ਦਹੀਆ ਅਤੇ ਡੀ.ਐੱਸ.ਪੀ. ਸਿਟੀ ਸੁੱਚਾ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਸਰਾਏਾ ਅਮਾਨਤ ਖਾਂ ਦੀ ਪੁਲਿਸ ਪਾਰਟੀ ਨੂੰ ਸਫ਼ਲਤਾ ਮਿਲੀ, ਜਦੋਂ ਬੀਤੀ ਰਾਤ 60 ਗ੍ਰਾਮ ...
ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਐੱਸ.ਆਈ. ਕੇਵਲ ...
ਤਰਨ ਤਾਰਨ, 9 ਮਾਰਚ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਤਰਨ ਤਾਰਨ ਨੂੰ ਸੁਰਜੀਤ ...
ਅੰਮਿ੍ਤਸਰ, 9 ਮਾਰਚ (ਹਰਮਿੰਦਰ ਸਿੰਘ)-ਮੇਅਰ ਕਰਮਜੀਤ ਸਿੰਘ ਰਿੰਟੂ ਦੇ ਸਿਆਸੀ ਸਲਾਹਕਾਰ ਸ੍ਰੀ ਦਵਾਰਕਾ ਦਾਸ ਅਰੋੜਾ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਬਣਾਇਆ ਗਿਆ ਹੈ | ਸ੍ਰੀ ਦਵਾਰਕਾ ਦਾਸ ਅਰੋੜਾ ...
ਅੰਮਿ੍ਤਸਰ, 9 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2019 'ਚ ਲਈਆਂ ਗਈਆਂ ਬੀ. ਐੱਸ. ਸੀ. (ਆਈ. ਟੀ.), ਸਮੈਸਟਰ-ਪੰਜਵਾਂ, ਬੀ. ਐੱਸ. ਸੀ. (ਫ਼ੈਸ਼ਨ ਡਿਜਾਈਨਿੰਗ) ਸਮੈਸਟਰ ਤੀਜਾ, ਬੀ. ਕਾਮ ਸਮੈਸਟਰ ਤੀਜਾ, ਬੀ. ਕਾਮ (ਵਿੱਤੀ ਸੇਵਾਵਾਂ) ਸਮੈਸਟਰ ...
ਖੇਮਕਰਨ, 9 ਮਾਰਚ (ਰਾਕੇਸ਼ ਬਿੱਲਾ)-ਖੇਮਕਰਨ ਸ਼ਹਿਰ ਅੰਦਰ ਬਾਬਾ ਖੇਤਰਫਲ ਦੀ ਯਾਦ 'ਚ ਸਾਲਾਨਾ ਮੇਲਾ ਗੱਦੀਨਸ਼ੀਨ ਬਾਬਾ ਅਮਰਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਜਿਸ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਸ਼ਰਧਾਲੂਆਂ ਨੇ ਬਾਬਾ ਜੀ ਦੇ ਅਸਥਾਨ ਤੇ ਮੱਥਾ ਟੇਕਿਆ ਤੇ ...
ਖੇਮਕਰਨ, 9 ਮਾਰਚ (ਰਾਕੇਸ਼ ਬਿੱਲਾ)-ਉੜੀਸਾ ਦੇ ਸ਼ਹਿਰ ਭੁਵਨੇਸ਼ਵਰ ਵਿਚ ਹੋਈਆਂ ਆਲ ਇੰਡੀਆਂ ਫੋਰੈਸਟ ਖੇਡਾਂ ਵਿਚ ਇਕ ਵਾਰ ਫਿਰ ਜੰਗਲਾਤ ਵਿਭਾਗ ਜੰਡਿਆਲਾ ਗੁਰੂ ਵਿਖੇ ਡਿਊਟੀ ਕਰਦੇ ਗਾਰਡ ਗੁਰਦੀਪ ਸਿੰਘ ਪੂਹਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100, 200 ਮੀਟਰ, 110 ...
ਅਮਰਕੋਟ, 9 ਮਾਰਚ (ਭੱਟੀ)-ਪਿੰਡ ਆਸਲ ਉਤਾੜ ਡੇਰਾ ਬਾਬਾ ਸ਼ਿਵ ਰਾਮ ਦੇ ਦਰਬਾਰ ਵਿਖੇ ਬਾਬਾ ਅਜੀਤ ਰਾਮ ਦੇ ਜਨਮ ਦਿਹਾੜੇ ਸਬੰਧੀ ਸਾਲਾਨਾ ਜੋੜ ਮੇਲਾ ਉਘੇ ਸਮਾਜ ਸੇਵੀ ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ ਦੀ ਅਗਵਾਈ ਵਿਚ ਮਨਾਇਆ ਗਿਆ | ...
ਪੱਟੀ, 9 ਮਾਰਚ (ਅਵਤਾਰ ਸਿੰਘ ਖਹਿਰਾ)-10 ਮਾਰਚ 2015 ਨੂੰ ਨਗਰ ਕੌਾਸਲ ਪੱਟੀ ਦੀ ਬਣੀ ਅਕਾਲੀ ਦਲ ਨਾਲ ਸਬੰਧਤ ਕੈਬਨਿਟ ਦੀ ਮਿਆਦ ਪੂਰੀ ਹੋਣ 'ਤੇ ਨਗਰ ਕੌਾਸਲ ਦੇ ਸਮੂਹ ਮੁਲਾਜਮਾਂ ਨੇ ਪ੍ਰਧਾਨ ਸੁਰਿੰਦਰ ਕੁਮਾਰ ਸਿੰਦਾ ਸਮੇਤ 18 ਕੌਾਸਲਰਾਂ ਨੂੰ ਨਿੱਘੀ ਵਿਦਾਇਗੀ ਦਿੱਤੀ ...
ਅਮਰਕੋਟ, 9 ਮਾਰਚ (ਗੁਰਚਰਨ ਸਿੰਘ ਭੱਟੀ)¸ਅਮਰ ਸ਼ਹੀਦ ਬਾਬਾ ਲਖਮੀਰ ਸਿੰਘ ਦੀ ਯਾਦ ਕਰਵਾਏ ਜਾ ਜੋੜ ਮੇਲੇ 'ਤੇ ਇੰਟਰਨੈਸ਼ਨਲ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਅੱਜ 9 ਮਾਰਚ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ ਤੇ 11, 12 ਨੂੰ ਭਾਰੀ ...
ਪੱਟੀ, 9 ਮਾਰਚ (ਅਵਤਾਰ ਸਿੰਘ ਖਹਿਰਾ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਮਨੋਰਥ ਹਰ ਹੱਥ ਨੂੰ ਹੁਨਰਮੰਦ ਬਣਾਉਣ ਦਾ ਹੈ ਤਾਂ ਜੋ ਇਨਸਾਨ ਲੋੜ ਪੈਣ 'ਤੇ ਆਪਣੇ ਹੁਨਰ ਨੂੰ ਰੁਜ਼ਗਾਰ ਦਾ ਸਾਧਨ ਬਣਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਪਿ੍ੰਸ ...
ਪੱਟੀ, 9 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ ਵਿਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਨੂੰ 'ਸ਼ੀ-ਟੋਕ' ਦਾ ਨਾਂ ਦਿੱਤਾ ਗਿਆ | ਇਹ ਪ੍ਰੋਗਰਾਮ ਸਕੂਲ ਦੇ ਚੈਅਰਮੈਨ ਮਨਮੀਤ ਸਿੰਘ, ਡਾਇਰੈਕਟਰ ਮਲਕੀਤ ਸਿੰਘ ...
ਝਬਾਲ, 9 ਮਾਰਚ (ਸਰਬਜੀਤ ਸਿੰਘ)¸ਇਸਤਰੀ ਸਭਾ ਦੀ ਸੂਬਾ ਕਮੇਟੀ ਮੈਂਬਰ ਅਤੇ ਸੀ.ਪੀ.ਆਈ. ਦੀ ਜ਼ਿਲ੍ਹਾ ਕੌਾਸਲ ਦੀ ਮੈਂਬਰ ਕਾ. ਸੁਖਰਾਜ ਕੌਰ ਪੰਜਵੜ ਦੇ ਪਿਛਲੇ ਦਿਨੀਂ ਹੋਏ ਹਾਦਸੇ ਉਪਰੰਤ ਬੇਵਕਤ ਮੌਤ ਹੋਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪੈਣ ਦੇ ਨਾਲ ਸੀ.ਪੀ.ਆਈ. ਅਤੇ ...
ਫਤਿਆਬਾਦ, 9 ਮਾਰਚ (ਹਰਵਿੰਦਰ ਸਿੰਘ ਧੂੰਦਾ)-ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸ਼ਾਤੀ ਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰ ਰਹੀਆਂ ਈ.ਟੀ.ਟੀ. ਮਹਿਲਾ ਅਧਿਆਪਕਾ 'ਤੇ ਅੰਨ੍ਹੇਵਾਹ ਡਾਗਾਂ ਵਰਾਉਣਾ ਕੈਪਟਨ ਅਮਰਿੰਦਰ ਸਿੰਘ ਦੀ ਤਾਨਾਸ਼ਾਹ ...
ਤਰਨ ਤਾਰਨ, 9 ਮਾਰਚ (ਲਾਲੀ ਕੈਰੋਂ)-ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਤਰਨ ਤਾਰਨ ਦੇ ਇੰਚਾਰਜ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਹਲਕੇ ਵਿਚ ਵਿੱਢੀਆ ਮੀਟਿੰਗਾਂ ਤਹਿਤ ਤਰਨ ਤਾਰਨ ਸ਼ਹਿਰ ਦੀ ਵਾਰਡ ਨੰਬਰ 2 ...
ਤਰਨ ਤਾਰਨ, 9 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸਕੂਲ ਵਿਚੋਂ ਨਗਦੀ ਅਤੇ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ...
ਫਤਿਆਬਾਦ, 9 ਮਾਰਚ (ਹਰਵਿੰਦਰ ਸਿੰਘ ਧੂੰਦਾ)¸ਪੰਜਾਬ ਸਰਕਾਰ ਵਿਕਾਸ ਦੇ ਜੋ ਦਾਅਵੇ ਕਰਦੀ ਹੈ ਉਸ ਵੇਲੇ ਸਭ ਝੂਠੇ ਸਾਬਤ ਹੁੰਦੇ ਹਨ ਜਦੋਂ ਅਸੀਂ ਹਲਕਾ ਖਡੂਰ ਸਾਹਿਬ ਦੀਆਂ ਸੜਕਾਂ ਜਿਵੇਂ ਪਿੰਡ ਸੇਰੋਂ ਤੋਂ ਲੈ ਕੇ ਪਿੰਡ ਜਾਮਾਰਾਏ ਤੱਕ ਮੁੱਖ ਸੜਕ ਹੈ ਜੋ ਕਿ ਲਗਪਗ 35 ...
ਝਬਾਲ, 9 ਮਾਰਚ (ਸਰਬਜੀਤ ਸਿੰਘ)-ਮਾਝੇ ਦੇ ਧਾਰਮਿਕ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸ੍ਰੀ ਐੱਚ.ਐੱਸ. ਮਦਾਨ ਪਰਿਵਾਰ ਸਮੇਤ ਨਤਮਸਤਕ ਹੋਏ | ਇਸ ਸਮੇਂ ਉਨ੍ਹਾਂ ਗੁਰਦੁਆਰਾ ਸਾਹਿਬ ਜੀ ...
ਗੋਇੰਦਵਾਲ ਸਾਹਿਬ, 9 ਮਾਰਚ (ਸਕੱਤਰ ਸਿੰਘ ਅਟਵਾਲ)-ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਹੋ ਚੁੱਕੀਆਂ ਹਨ | ਕੁਦਰਤ ਦੇ ਇਸ ਕਹਿਰ ਨੇ ਕਿਸਾਨਾਂ ਦੇ ਚਿਹਰੇ 'ਤੇ ਮਾਯੂਸੀ ਲਿਆ ਦਿੱਤੀ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ...
ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)-ਸਾਬਕਾ ਸੰਸਦੀ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਮੀਤ ਸਿੰਘ ਸੰਧੂ ਨੇ ਆਪਣੇ ਗ੍ਰਹਿ ਵਿਖੇ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਰੋਜਗਾਰ ਦੀ ਮੰਗ ਕਰ ਰਹੇ ਈ.ਟੀ.ਟੀ. ਟੈੱਟ ਪਾਸ ...
ਪੱਟੀ, 9 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸੇਵਾਮੁਕਤ ਥਾਣੇਦਾਰ ਕੁਲਵੰਤ ਸਿੰਘ ਰੀਡਰ (ਪੱਖੋਕੇ ਵਾਲੇ) ਦਾ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦੇ ਪੁੱਤਰ ਅਜੇਪਾਲ ਸਿੰਘ ਨੇ ਦੱਸਿਆ ਕਿ ਪੂਰੀ ਤਰ੍ਹਾਂ ਸਿਹਤਮੰਦ ਸਨ, ਸਵੇਰੇ ਜਦੋਂ ਨਹਾ ਕੇ ...
ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹਾ ਤਰਨ ਤਾਰਨ ਵਿਚ ਲਗਾਏ ਗਏ 89 ਜ਼ਿਲ੍ਹਾ ਪੱਧਰੀ 'ਤੇ ਇਕ ਦਿਨਾਂ ਰੋਜ਼ਗਾਰ ਮੇਲਿਆਂ ਦੌਰਾਨ 14698 ਯੋਗ ਉਮੀਦਵਾਰਾਂ ਨੂੰ ਪ੍ਰਾਈਵੇਟ ਕੰਪਨੀਆਂ ...
ਖਡੂਰ ਸਾਹਿਬ, 9 ਮਾਰਚ (ਕੁਲਾਰ)¸ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹਾਲ ਹੀ ਵਿਚ ਹੋਈ ਕਨਵੋਕੇਸ਼ਨ ਵਿਚ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼ ਦੇ ਤਿੰਨ ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ ਹਨ | ਐੱਮ.ਏ. ਫਾਈਨਲ (ਧਰਮ ਅਧਿਅਨ) ਵਿਚ ...
ਖਡੂਰ ਸਾਹਿਬ, 9 ਮਾਰਚ (ਰਸ਼ਪਾਲ ਸਿੰਘ ਕੁਲਾਰ)-ਗ੍ਰਾਮ ਪੰਚਾਇਤ ਮੀਆਂਵਿੰਡ ਦੇ ਸਰਪੰਚ ਦੀਦਾਰ ਸਿੰਘ, ਤੇਜਿੰਦਰ ਸਿੰਘ ਸ਼ਾਹ ਸੰਮਤੀ ਮੈਂਬਰ, ਰਾਜਮਹਿੰਦਰ ਸਿੰਘ ਰਾਜਾ, ਹਰਜੀਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਬਚਿੱਤਰ ਸਿੰਘ, ਡਾਇਰੈਕਟਰ ਜਗਤਾਰ ਸਿੰਘ, ਸਰਬਜੀਤ ਸਿੰਘ ...
ਮੀਆਂਵਿੰਡ, 9 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)-ਜ਼ਿਲ੍ਹਾ ਜੀ.ਓ.ਜੀ. ਹੈੱਡ ਕਰਨਲ ਏ.ਐੱਸ.ਗਿੱਲ ਅਤੇ ਤਹਿਸੀਲ ਹੈੱਡ ਵਿਕਰਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੈਪਟਨ ਜਸਬੀਰ ਸਿੰਘ ਦੀ ਅਗਵਾਈ ਵਿਚ ਜੀ.ਓ.ਜੀ. ਟੀਮ ਨੇ ਨੇੜਲੇ ਪਿੰਡ ਅੱਲੋਵਾਲ ਵਿਖੇ ਸਰਕਾਰੀ ਐਲੀਮੈਂਟਰੀ ...
ਤਰਨ ਤਾਰਨ, 9 ਮਾਰਚ (ਲਾਲੀ ਕੈਰੋਂ)¸ਤਰਨ ਤਾਰਨ ਦੀ ਨਾਮਵਰ ਵਿੱਦਿਅਕ ਸੰਸਥਾ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਹੋਲੀ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰ: ਮੁਕਤਾ ਤ੍ਰੇਹਨ ਦੀ ਅਗਵਾਈ ਵਿਚ ਬੱਚਿਆਂ ਵਲੋਂ ਇਹ ਤਿਉਹਾਰ ਰਸਾਇਣਿਕ ਰੰਗਾਂ ਦੀ ...
ਭਿੱਖੀਵਿੰਡ, 9 ਮਾਰਚ (ਬੌਬੀ)¸ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸ਼ੁੱਧ ਰੱਖਣ ਲਈ ਪਿ੍ੰਸੀਪਲ ਅੰਜੂ ਰਾਣੀ ਅਤੇ ਰੋਜ਼ ਈਕੋ ਕਲੱਬ ਦੇ ਇੰਚਾਰਜ ਸਤਵਿੰਦਰ ਸਿੰਘ ਪੰਨੂੰ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ...
ਖਾਲੜਾ, 9 ਮਾਰਚ (ਜੱਜਪਾਲ ਸਿੰਘ ਜੱਜ)-ਸਰਹੱਦੀ ਪਿੰਡ ਛੀਨਾ ਬਿਧੀ ਚੰਦ ਵਿਖੇ ਪਸ਼ੂਆਂ ਨੂੰ ਮੂੰਹ ਖੁਰ ਦੇ ਟੀਕੇ ਨਾਂ ਲੱਗਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਵਰਨਣਯੋਗ ਹੈ ਕਿ ਪਿੰਡ ਛੀਨਾ ਬਿਧੀ ਚੰਦ ਵਿਚ ਜਿਆਦਾ ਲੋਕ ਦੁੱਧ ਵੇਚਣ ਦਾ ਧੰਦਾ ਅਪਨਾ ਕੇ ਆਪਣਾ ...
ਹਰੀਕੇ, 9 ਮਾਰਚ (ਸੰਜੀਵ ਕੁੰਦਰਾ)-ਸਥਾਨਕ ਕਸਬੇ ਦਾ ਗੁਰਦੁਆਰਾ ਬਾਬਾ ਭਗਤ ਸਿੰਘ ਸਿੱਧ ਮਸਤ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਕਵੀਸ਼ਰੀ ਜਥੇ ਵਲੋਂ ...
ਖਡੂਰ ਸਾਹਿਬ, 9 ਮਾਰਚ (ਕੁਲਾਰ)¸ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਵਿਖੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਸਮਾਗਮ ਨੂੰ ਮੁੱਖ ਤੌਰ 'ਤੇ ਪ੍ਰੋ. ਅਨੁਪ੍ਰੀਤ ਕੌਰ ...
ਤਰਨ ਤਾਰਨ, 9 ਮਾਰਚ (ਗੁਰਪ੍ਰੀਤ ਸਿੰਘ ਕੱਦਗਿੱਲ)¸ਅਮਨਦੀਪ ਵੈੱਲਫੇਅਰ ਸੁਸਾਇਟੀ ਵਲੋਂ ਸਟੇਟ ਡਾਇਰੈਕਟਰ ਸੁਖਦੇਵ ਸਿੰਘ ਵਿਰਕ ਅਤੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਮਹਿਮਾ ਡਾਗਰ ਦੀ ...
ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)-9 ਖੱਬੀਆਂ ਪਾਰਟੀਆਂ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ 25 ਮਾਰਚ ਨੂੰ ਲੁਧਿਆਣਾ ਵਿਖੇ ਵਿਸ਼ਾਲ ਰੈਲੀ ਫਾਸ਼ੀਵਾਦੀ ਵਿਰੋਧੀ ਫਰੰਟ ਦੇ ਸੱਦੇ 'ਤੇ ਕੀਤੀ ਜਾ ਰਹੀ ਹੈ, ਰੈਲੀ ਵਿਚ ਇਕ ਲੱਖ ਲੋਕ ਸ਼ਾਮਲ ਹੋਣਗੇ | ਰੈਲੀ ਦੀਆਂ ...
ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)-ਸਥਾਨਕ ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਖੇ ਨਾਰੀ ਦਿਵਸ ਸਬੰਧੀ ਪ੍ਰੋਗਰਾਮ ਮਨਾਇਆ ਗਿਆ | ਇਹ ਪ੍ਰੋਗਰਾਮ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸਾਂਝੇ ਉਪਰਾਲਿਆਂ ਸਦਕਾ ਨੇਪਰੇ ਚਾੜਿ੍ਹਆ ਗਿਆ | ਇਸ ਪ੍ਰੋਗਰਾਮ ਮੌਕੇ ...
ਪੱਟੀ, 9 ਮਾਰਚ (ਬੋਨੀ ਕਾਲੇਕੇ)¸ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਮੰਡਲ ਪੱਟੀ ਦੀ ਮਹੀਨਾਵਾਰੀ ਮੀਟਿੰਗ ਮੰਡਲ ਪ੍ਰਧਾਨ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਫ਼ਤਰ ਵਿਖੇ ਹੋਈ, ਜਿਸ ਵਿਚ ਪੈਨਸ਼ਨਰਾਂ ਨੇ ਵੱਡੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX