ਲੁਧਿਆਣਾ, 9 ਮਾਰਚ (ਬੀ.ਐਸ.ਬਰਾੜ)-ਮਹਾਂਨਗਰ ਨੂੰ ਹਰਿਆਂ ਭਰਿਆਂ ਬਣਾਉਣ ਲਈ ਕਾਰਪੋਰੇਸ਼ਨ ਵਲੋਂ ਹਰ ਸਾਲ ਸ਼ਹਿਰ ਅੰਦਰ ਮਹਿੰਗੇ ਸਜਾਵਟੀ ਬੂਟੇ ਲਾਉਣ ਦੇ ਨਾਲ ਨਾਲ ਛਾਂਦਾਰ ਰੁੱਖ ਵੀ ਲਾਏ ਜਾਂਦੇ ਹਨ | ਕਾਰਪੋਰੇਸ਼ਨ ਨੇ ਸ਼ਹਿਰ ਦੇ ਚੌਾਕਾਂ ਦੀ ਸਾਂਭ ਸੰਭਾਲ ਲਈ ਕੁਝ ਚੌਕ ਵੱਖ-ਵੱਖ ਪ੍ਰਾਈਵੇਟ ਸੰਸਥਾਵਾਂ ਅਤੇ ਉਦਯੋਗਪਤੀਆਂ ਆਦਿ ਨੂੰ ਦਿੱਤੇ ਹਨ | ਉਦਯੋਗਪਤੀਆਂ ਵਲੋਂ ਚੌਾਕਾਂ ਵਿਚ ਸਜਾਵਟੀ ਫੁੱਲ ਬੂਟੇ ਅਤੇ ਰੁੱਖ ਲਾ ਕਿ ਚੌਕਾਂ ਦੀ ਨਹਾਰ ਬਦਲ ਦਿੱਤੀ ਹੈ | ਜਲੰਧਰ ਬਾਈਪਾਸ ਚੌਾਕ ਵਿਚ ਇਕ ਪ੍ਰਾਈਵੇਟ ਕੰਪਨੀ ਵਲੋਂ ਪੁੱਲ ਥੱਲੇ ਲਾਏ ਸਜਾਵਟੀ ਫੁੱਲ ਬੂਟੇ ਚੌਾਕ ਦੀ ਸੁੰਦਰਤਾ ਨੂੰ ਚਾਰ ਚੰਦ ਲਾ ਰਹੇ ਹਨ, ਪਰ ਉਸ ਹੀ ਪੁੱਲ ਥੱਲੇ ਲੱਗੇ ਖੰਜੂਰਾਂ ਅਤੇ ਬੋਤਲ ਪਾਮ ਦੇ ਵੱਡੇ ਰੁੱਖਾਂ ਨੂੰ ਦੇਖ ਕਿ ਲੋਕ ਹੈਰਾਨ ਵੀ ਹਨ | ਇਸ ਸਬੰਧੀ ਕਾਰਪੋਰੇਸ਼ਨ ਵਿਚ ਕੰਮ ਕਰਦੇ ਕੁਝ ਮਾਲੀਆਂ ਦਾ ਕਹਿਣਾ ਕਿ ਖਜੂਰ ਅਤੇ ਬੋਤਲ ਪਾਮ ਦੇ ਰੁੱਖਾਂ ਦੀ ਉਚਾਈ ਲਗਪਗ 20 ਤੋਂ 25 ਫੁੱਟ ਤੱਕ ਜਾਂਦੀ ਹੈ | ਇਸ ਕਰਕੇ ਇਨ੍ਹਾਂ ਰੁੱਖਾਂ ਨੂੰ ਆਮ ਤੌਰ 'ਤੇ ਖੁੱਲੀ ਥਾਂ 'ਤੇ ਲਾਇਆ ਜਾਂਦਾ ਹੈ | ਪੁੱਲ ਥੱਲੇ ਲੱਗੇ ਇਨ੍ਹਾਂ ਰੁੱਖਾਂ ਦਾ ਵਿਕਾਸ ਪੁੱਲ ਦੀ ਉਚਾਈ ਤੱਕ ਹੀ ਸੀਮਤ ਹੋ ਕਿ ਰਹਿ ਜਾਵੇਗਾ | ਬਾਗਬਾਨੀ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਅਜਿਹੇ ਰੁੱਖ ਪੁੱਲਾਂ ਆਦਿ ਥੱਲੇ ਲਾਉਣ ਦੀ ਬਾਜਏ, ਚੌਾਕ ਦੇ ਆਸ ਪਾਸ ਲਾਏ ਜਾਣ | ਇੱਥੇ ਹੀ ਬਸ ਨਹੀਂ ਸਹਿਰ ਵਿਚ ਮਾਲ ਰੋਡ 'ਤੇ ਇਕ ਜਿਊਲਰ ਵਲੋਂ ਭਾਰਤ ਨਗਰ ਚੌਾਕ ਤੋਂ ਲੈ ਕਿ ਫਹਾਰਾ ਚੌਾਕ ਤੱਕ ਬੋਤਲ ਪਾਮ ਲਾਏ ਗਏ ਹਨ, ਜਾਣਕਾਰੀ ਅਨੁਸਾਰ ਇਹ ਦਰਜ਼ਨਾਂ ਬੋਤਲ ਪਾਮ ਕਾਰਪੋਰੇਸ਼ਨ ਦੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਅਨੁਸਾਰ ਹੀ ਲਾਏ ਗਏ ਹਨ | ਦੱਸਣਯੋਗ ਹੈ ਕਿ ਮਾਲ ਰੋਡ 'ਤੇ ਸੜਕ ਵਿਚਕਾਰ ਬਣੇ ਡਿਵਾਈਡਰ 'ਤੇ ਲਾਏ ਬੋਤਲ ਪਾਮ ਦੇ ਉਪਰ ਦੀ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਜਿੱਥੇ ਪਹਿਲਾਂ ਲੱਗੇ ਨਿੰਮ ਆਦਿ ਦੇ ਦਰਖ਼ਤਾਂ 'ਤੇ ਹਰ ਸਾਲ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਆਰੀ ਚੱਲਦੀ ਹੈ | ਤਾਰਾਂ ਥੱਲੇ ਲੱਗੇ ਮਹਿੰਗੇ ਇਨ੍ਹਾਂ ਬੋਤਲ ਪਾਮ ਦੇ ਦਰਖ਼ਤਾਂ ਦੀ ਜਿੰਦਗੀ ਬਹੁਤੀ ਲੰਮੀ ਨਹੀਂ ਜਾਪਦੀ | ਆਉਣ ਵਾਲੇ ਕੁਝ ਸਾਲਾਂ ਬਾਅਦ ਇਨ੍ਹਾਂ ਬੋਤਲ ਪਾਮ ਦੇ ਰੁੱਖਾਂ ਉਪਰ ਵੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਚੱਲਣ ਵਾਲੀ ਆਰੀ ਨੂੰ ਅੱਖੋਂ ਪਰਖੋਂ ਨਹੀਂ ਕੀਤਾ ਜਾ ਸਕਦਾ | ਰੁੱਖ ਲਾਉਣ ਤੋਂ ਪਹਿਲਾਂ ਕਾਰਪੋਰੇਸ਼ਨ ਅਧਿਕਾਰੀਆਂ ਵਲੋਂ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਦੇ ਕੰਮਾਂ ਨੂੰ ਧਿਆਨ ਵਿਚ ਨਹੀਂ ਰੱਖਿਆ ਜਾ ਰਿਹਾ | ਜਿਸ ਨਾਲ ਕਾਰਪੋਰੇਸ਼ਨ ਦਾ ਪੈਸਾ ਅਤੇ ਸਮਾਂ ਖਰਾਬ ਹੋ ਰਿਹਾ ਹੈ | ਫਿਰੋਜ਼ਪੁਰ ਰੋਡ 'ਤੇ ਕਾਰਪੋਰੇਸ਼ਨ ਵਲੋਂ ਲਗਾਏ ਮਹਿੰਗੇ ਦਰਖਤਾਂ ਦੀ ਪੁੱਲ ਬਨਣ ਕਾਰਨ ਹੁਣ ਕਟਾਈ ਕੀਤੀ ਜਾ ਰਹੀ ਹੈ | ਕਾਰਪੋਰੇਸ਼ਨ ਦੇ ਬਾਗਬਾਨੀ ਵਿਭਾਗ ਦੇ ਜੇ.ਈ ਕ੍ਰਿਪਾਲ ਸਿੰਘ ਨੇ ਦੱ ਸਿਆ ਕਿ ਮਾਲ ਰੋਡ 'ਤੇ ਲੱਗੇ ਬੋਤਲ ਪਾਮ ਦੀ ਉਚਾਈ 10 ਤੋਂ 12 ਫੁੱਟ ਤੋਂ ਵੱਧ ਨਹੀਂ ਹੋਵੇਗੀ | ਇਸ ਕਰਕੇ ਇਹ ਰੁੱਖ ਇੱਥੇ ਲਗਵਾਏ ਗਏ ਹਨ | ਉਨ੍ਹਾਂ ਦੱਿ ਸਆ ਕਿ ਜਲੰਧਰ ਬਾਈਪਾਸ ਪੁੱਲ ਥੱਲੇ ਲੱਗੀਆਂ ਖਜੂਰਾਂ ਆਦਿ ਬਾਰੇ ਉਨ੍ਹਾਂ ਦੇ ਵਿਭਾਗ ਕੋਲ ਕੋਈ ਜਾਣਕਾਰੀ ਨਹੀਂ ਹੈ | ਇਸ ਬਾਰੇ ਬੀ.ਐਾਡ ਆਰ ਜਾਂ ਨੈਸ਼ਨਲ ਹਾਈਵੇ ਦੇ ਕਰਮਚਾਰੀ ਹੀ ਦੱਸ ਸਕਦੇ ਹਨ |
ਲੁਧਿਆਣਾ, 9 ਮਾਰਚ (ਕਿਸ਼ਨ ਬਾਲੀ)-ਥਾਣਾ ਟਿੱਬਾ ਵਿਚ ਪੈਂਦੇ ਇਲਾਕੇ ਸਵਤੰਤਰ ਨਗਰ ਵਿਚ ਬੀਤੇ ਦਿਨ ਦੋ ਗੁਆਂਢੀਆਂ ਦੇ ਵਿਚ ਸਫਾਈ ਕਰਦੇ ਸਮੇਂ ਗਲੀ ਵਿਚ ਪਾਣੀ ਇਕੱਠਾ ਹੋਣ ਨੂੰ ਲੈ ਕੇ ਤਕਰਾਰ ਹੋਇਆ ਸੀ | ਜਿਸ ਵਿਚ ਮਹਿਲਾ ਜਸਵਿੰਦਰ ਕੌਰ ਨੇ ਥਾਣਾ ਟਿੱਬਾ ਪਹੁੰਚ ਕੇ ...
ਲੁਧਿਆਣਾ, 9 ਮਾਰਚ (ਪੁਨੀਤ ਬਾਵਾ)-ਹਲਕਾ ਸਾਹਨੇਵਾਲ ਦੇ ਪਿੰਡ ਕੁਹਾੜਾ ਦੀ ਵਸਨੀਕ ਸੁਖਜੀਤ ਕੌਰ ਗਰਚਾ ਆਪਣੇ ਭੈਣ 'ਤੇ ਜ਼ਮੀਨ ਹੜੱਪਣ ਦਾ ਦੋਸ਼ ਲਗਾ ਕੇ ਆਪਣੇ ਬਿਮਾਰ ਪਿਤਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਪੁੱਜੀ | ਜਿਸ ਨੇ ਐਸ.ਡੀ.ਐਮ. 'ਤੇ ਇਨਸਾਫ ਨਾ ...
ਲੁਧਿਆਣਾ, 9 ਮਾਰਚ (ਅਮਰੀਕ ਸਿੰਘ ਬੱਤਰਾ)-ਸੋਮਵਾਰ ਸਵੇਰੇ ਚੰਡੀਗੜ੍ਹ ਰੋਡ ਸਥਿਤ ਬੇਅੰਤਪੁਰਾ ਵਿਚ ਇਕ ਟੈਕਸਟਾਈਲ ਫੈਕਟਰੀ 'ਚ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਸਾਮਾਨ ਅਤੇ ਮਸ਼ੀਨਰੀ ਸੜ ਗਈ | ਫਾਇਰ ਬਿ੍ਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 9.45 ਵਜੇ ...
ਲੁਧਿਆਣਾ, 9 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਡੀ ਅਧੀਨ ਪੈਂਦੇ ਕ੍ਰਿਸ਼ਨਾ ਨਗਰ ਘੁੰਮਾਰ ਮੰਡੀ ਦੇ ਇਕ ਰਿਹਾਇਸ਼ੀ ਪਲਾਟ ਵਿਚ ਪੀ.ਜੀ. ਬਣਾਉਣ ਲਈ ਉਸਾਰੀ ਜਾ ਰਹੀ ਬਹੁਮੰਜਿਲਾ ਇਮਾਰਤਾਂ ਕਾਰਨ ਗੁਆਂਢੀ ਮਕਾਨ ਦੀਆਂ ਦੀਵਾਰਾਂ ਵਿਚ ਤਰੇੜਾਂ ਆ ਗਈਆਂ ਹਨ, ...
ਲੁਧਿਆਣਾ, 9 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਵਿਤੀ ਵਰ੍ਹੇ 2020-21 ਲਈ 1044 ਕਰੋੜ ਰੁਪਏ ਦੀ ਪ੍ਰਸਤਾਵਿਤ ਆਮਦਨ ਦੇ ਤਿਆਰ ਕੀਤੇ ਬਜਟ 'ਤੇ ਵਿਚਾਰ ਵਟਾਂਦਰਾ ਕਰਕੇ ਮਨਜੂਰੀ ਦੇਣ ਲਈ 12 ਮਾਰਚ ਵੀਰਵਾਰ ਨੂੰ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਹੋ ...
ਲੁਧਿਆਣਾ, 9 ਮਾਰਚ (ਪੁਨੀਤ ਬਾਵਾ)-ਏਵਨ ਸਾਈਕਲ ਦੇ ਚੇਅਰਮੈਨ ਕਮ ਪ੍ਰਬੰਧਕ ਨਿਰਦੇਸ਼ਕ ਅਤੇ ਆਲ ਇੰਡੀਆ ਸਾਈਕਲ ਮੈਨੂੰਫ਼ੈਚਰਜ਼ ਐਸੋਸੀਏਸ਼ਨ (ਐਕਮਾ) ਦੇ ਤੀਸਰੀ ਵਾਰ ਪ੍ਰਧਾਨ ਬਣੇ ਉਂਕਾਰ ਸਿੰਘ ਪਾਹਵਾ ਨੂੰ ਅੱਜ ਮਹਾਂਨਗਰ ਦੀਆਂ ਵੱਖ-ਵੱਖ ਸਨਅਤੀ ਜਥੇਬੰਦੀਆਂ ਦੇ ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ 'ਚ ਸ਼ਹਿਰ ਵਾਸੀਆਂ ਨੂੰ ਮਾਸਕ ਵੰਡੇ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕਤਾ ਪੈਦਾ ਕੀਤੀ ਗਈ ਅਤੇ ਰੇਲਵੇ ਸਟੇਸ਼ਨ ਨੇੜੇ 1000 ਤੋਂ ਵੱਧ ਮਾਸਕ ਵੰਡੇ ...
ਲੁਧਿਆਣਾ, 9 ਮਾਰਚ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵਲੋਂ ਸੰਸਾਰ ਨੂੰ ਆਪਣੀ ਲਪੇਟ ਵਿਚ ਲੈਣ ਵਾਲੇ ਨੋਬਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹੌਲੈਂਡ ਮਹੱਲੇ ਦੇ ਸਬੰਧ ਵਿਚ ਲੰਗਰ ਲਗਾਉਣ ਵਾਲਿਆਂ ਤੇ ਹੋਲੀ ਦਾ ਤਿਉਹਾਰ ਮਨਾਉਣ ਸਬੰਧੀ ਕਈ ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਨੇ ਕਿਹਾ ਹੈ ਕਿ ਹੋਲੀ ਦਾ ਪਵਿੱਤਰ ਤਿਉਹਾਰ ਸਮਾਜ ਦੇ ਸਮੂੰਹ ਵਰਗਾਂ ਨੂੰ ਰਲ ਮਿਲਕੇ ਮਨਾਉਣਾ ਚਾਹੀਦਾ ਹੈ | ...
ਲੁਧਿਆਣਾ, 9 ਮਾਰਚ (ਅਮਰੀਕ ਸਿੰਘ ਬੱਤਰਾ)-ਸੀਨੀਅਰ ਅਕਾਲੀ ਆਗੂ ਸ੍ਰੀਮਤੀ ਨਰਿੰਦਰ ਕੌਰ ਲਾਂਬਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੋਦਾਮ ਤੋਂ ਗੈਸ ਸਿਲੰਡਰ ਲਿਜਾਣ ਵਾਲੇ ਖਪਤਕਾਰਾਂ ਤੋਂ ਏਜੰਸੀ ਮਾਲਕਾਂ ਵਲੋਂ 27 ਰੁਪਏ ਦੀ ਕੀਤੀ ਜਾਂਦੀ ਵਾਧੂ ਵਸੂਲੀ ਬੰਦ ਕਰਨ ...
ਭਾਮੀਆਂ ਕਲਾਂ, 9 ਮਾਰਚ (ਜਤਿੰਦਰ ਭੰਬੀ)-ਯੂਥ ਕਲੱਬ ਵਲੋਂ 33ਫੁੱਟਾ ਰੋਡ ਮੁੰਡੀਆਂ ਕਲਾਂ ਵਿਖੇ ਚਮੜੀ ਰੋਗ ਦਾ ਮੁਫ਼ਤ ਮੈਡੀਕਲ ਕੈਂਪ ਪ੍ਰਧਾਨ ਸੰਨੀ ਪਾਲ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਦਾ ਉਦਘਾਟਨ ਵਾਰਡ ਨੰਬਰ 27 ਦੇ ਕੌਾਸਲਰ ਸੁਰਜੀਤ ਰਾਏ ਨੇ ਕੀਤਾ | ਕੈਂਪ ਵਿਚ ...
ਮੁੱਲਾਂਪੁਰ-ਦਾਖਾ, 9 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਨੰਬਰਦਾਰ ਯੂਨੀਅਨ ਗਾਲਿਬ ਦਾ ਇਕ ਵਫ਼ਦ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਤੇ ਹਲਕਾ ਦਾਖਾ ਇੰ: ਕੈਪ: ...
ਲੁਧਿਆਣਾ, 9 ਮਾਰਚ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਤੇ ਹਲਕਾ ਲੁਧਿਆਣਾ ਦੱਖਣੀ ਦੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਵਲੋਂ ਕੰਮ ਕਰਨ ਵਾਲੇ, ਮਿਹਨਤੀ ਤੇ ਹਰ ਵਰਗ ਦੀ ਭਲਾਈ ...
ਲੁਧਿਆਣਾ, 9 ਮਾਰਚ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਡਿਜੀਟਲ ਇੰਡੀਆ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਦੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਵਿਖੇ ਪੰਚਾਇਤ ਸਕੱਤਰਾਂ, ਲੇਖਾਕਾਰਾਂ ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-27ਵੇਂ ਦਿਨ ਚੱਲ ਰਹੇ ਅੰਦੋਲਨ 'ਚ ਭੀਮ ਆਰਮੀ ਦੇ ਪ੍ਰਮੁੱਖ ਚੰਦਰ ਸ਼ੇਖਰ ਆਜ਼ਾਦ ਦੇ ਲੁਧਿਆਣਾ ਸ਼ਾਹੀਨ ਬਾਗ ਵਿਚ ਪੁੱਜਣ 'ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਲੁਧਿਆਣਵੀ ਸਮੇਤ ਸਾਥੀਆਂ ਨੇ ਸਵਾਗਤ ਕੀਤਾ | ਚੰਦਰ ਸ਼ੇਖਰ ...
ਲੁਧਿਆਣਾ, 9 ਮਾਰਚ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮੁਹੱਲਾ ਸਬੰਧੀ ਐਤਵਾਰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਾਇਆ ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-ਗੁਰੂ ਸਾਹਿਬਾਂ ਵਲੋਂ ਬਖਸ਼ੇ ਨਿਧਾਰਤ ਰਾਗਾਂ ਵਿਚ ਗੁਰਬਾਣੀ ਕੀਰਤਨ ਕਰਨ 'ਤੇ ਗੁਰਮਤਿ ਸੰਗੀਤ ਨੂੰ ਆਲਮੀ ਪੱਧਰ 'ਤੇ ਪ੍ਰਫੁਲਿਤ ਕਰਨ ਵਾਲੇ ਕਾਫਲੇ ਦੇ ਮੁਖੀ ਜਵੱਦੀ ਟਕਸਾਲ ਦੇ ਸਥਾਪਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਦੇ ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-ਪੰਜਾਬੀ ਸੱਭਿਆਚਾਰ ਅਕਾਦਮੀ ਦੀ ਕਾਰਜਕਾਰਨੀ ਮੀਟਿੰਗ ਡਾ. ਮਹਿੰਦਰ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ | ਅਕਾਦਮੀ ਵਲੋਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਸਾਹਿਰ ਲੁਧਿਆਣਵੀ ਦੇ ਨਾਂਅ ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-ਨਾਰੀ ਏਕਤਾ ਆਸਰਾ ਸੰਸਥਾ ਵਲੋਂ ਲੜਕੀਆਂ ਨੂੰ ਸਮਾਜ ਅੰਦਰ ਲੜਕਿਆਂ ਦੇ ਬਰਾਬਰ ਦਾ ਮਾਣ-ਸਨਮਾਨ ਦਿਵਾਉਣ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਗਿੱਲ ਰੋਡ, ਲੇਬਰ ਕਲੋਨੀ ਵਿਖੇ ਧੂਮ-ਧਾਮ ਨਾਲ ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-ਡਾ. ਏ.ਵੀ.ਐੱਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸਾ ਨਗਰੀ ਵਿਖੇ ਮਹਿਲਾ ਦਿਵਸ ਮਨਾਇਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ, ਪਿ੍ੰਸੀਪਲ ਮਨੀਸ਼ਾ ਗਾਬਾ, ਵਾਈਸ ਪਿ੍ੰਸੀਪਲ ਉੁਮਾ, ਗਗਨਪ੍ਰੀਤ ਕੌਰ, ਦਮਨਜੀਤ ਕੌਰ, ...
ਜਲੰਧਰ, 9 ਮਾਰਚ (ਹਰਵਿੰਦਰ ਸਿੰਘ ਫੁੱਲ)-ਰਾਣਾ ਕੁਕਿੰਗ ਸਕੂਲ ਜਿਸ ਨੂੰ ਆਰ.ਸੀ.ਐੱਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਡੇ ਪੱਧਰ 'ਤੇ ਮਨਾਇਆ ਗਿਆ | ਜਿਸ 'ਚ ਆਰ.ਸੀ.ਐੱਸ. ਦੇ ਐਮ.ਡੀ ਤਰਨਜੀਤ ਕੌਰ ...
ਫੁੱਲਾਂਵਾਲ, 9 ਮਾਰਚ (ਮਨਜੀਤ ਸਿੰਘ ਦੁੱਗਰੀ)-ਪਿੰਡ ਧਾਂਦਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਵਿਚ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਆਟੋਆਂ ਵਿਚ ਬੇਹਤਾਸ਼ਾ ਬੱਚੇ ਲੱਦੇ ਹੋਏ ਮਿਲੇ ¢ ਚੰਦ ਪੈਸਿਆਂ ਦੇ ਲਾਲਚ ਵਿਚ ਇਹ ਆਟੋ ਚਾਲਕ ਕਿਵੇਂ ਸੁਰੱਖਿਆ ਨਿਯਮਾਂ ਨੂੰ ਟਿੱਚ ...
ਲੁਧਿਆਣਾ, 9 ਮਾਰਚ (ਕਿਸ਼ਨ ਬਾਲੀ)-ਥਾਣਾ ਮੇਹਰਬਾਨ ਵਿਚ ਪੈਂਦੇ ਇਲਾਕੇ ਰਾਹੋਂ ਰੋਡ ਨਜਦੀਕ ਰਾਇਲ ਪੈਲਸ ਵਿਚ ਹੋਏ ਹਾਦਸੇ ਵਿਚ ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਕ ਮਿ੍ਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ...
ਲੁਧਿਆਣਾ, 9 ਮਾਰਚ (ਕਿਸ਼ਨ ਬਾਲੀ)-ਥਾਣਾ ਡਿਵੀਜਨ ਨੰਬਰ ਦੋ ਦੀ ਪੁਲਿਸ ਨੇ ਸਿਵਲ ਹਸਪਤਾਲ ਦੇ ਨਜਦੀਕ ਸਥਿਤ ਸ਼ਨੀ ਦੇਵ ਮੰਦਰ ਦੇ ਬਾਹਰ ਤੋਂ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫਤਾਰ ਕਰ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ ਹਨ | ...
ਲੁਧਿਆਣਾ, 9 ਮਾਰਚ (ਕਿਸ਼ਨ ਬਾਲੀ)-ਥਾਣਾ ਫੋਕਲ ਪੁਾਇੰਟ ਦੀ ਪਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਤਸਕਰ ਨੂੰ ਗਿ੍ਫਤਾਰ ਕਰ ਉਸ ਦੇ ਕਬਜ਼ੇ ਤੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮਹੁੰਮਦ ਜਮੀਲ ਨੇ ...
ਲੁਧਿਆਣਾ, 9 ਮਾਰਚ (ਕਿਸ਼ਨ ਬਾਲੀ)-ਥਾਣਾ ਡਵੀਜਨ ਨੰਬਰ 7 ਵਿਚ ਪੈਂਦੇ ਇਲਾਕੇ ਗੁਰੂ ਅਰਜਨ ਦੇਵ ਨਗਰ ਨਜਦੀਕ ਐਲ ਆਈ ਜੀ ਫਲੈਟ ਵਿਚ ਅੱਜ ਸ਼ਾਮ ਗੱਡੀ ਦੀ ਐਨ. ਓ. ਸੀ. ਨੂੰ ਲੈ ਕੇ ਨੌਜਵਾਨਾਂ ਦਾ ਆਪਸ ਵਿਚ ਵਿਵਾਦ ਹੋ ਗਿਆ | ਜਿਸ ਨਾਲ ਗੁਸੇ ਵਿਚ ਆਏ ਨੌਜਵਾਨ ਨੇ ਰਿਵਾਲਵਰ ਕੱਢ ...
ਲੁਧਿਆਣਾ, 9 ਮਾਰਚ (ਕਿਸ਼ਨ ਬਾਲੀ)-ਥਾਣਾ ਡਵੀਜਨ ਨੰਬਰ 7 ਵਿਚ ਪੈਂਦੇ ਇਲਾਕੇ ਗੁਰੂ ਅਰਜਨ ਦੇਵ ਨਗਰ ਨਜਦੀਕ ਐਲ ਆਈ ਜੀ ਫਲੈਟ ਵਿਚ ਅੱਜ ਸ਼ਾਮ ਗੱਡੀ ਦੀ ਐਨ. ਓ. ਸੀ. ਨੂੰ ਲੈ ਕੇ ਨੌਜਵਾਨਾਂ ਦਾ ਆਪਸ ਵਿਚ ਵਿਵਾਦ ਹੋ ਗਿਆ | ਜਿਸ ਨਾਲ ਗੁਸੇ ਵਿਚ ਆਏ ਨੌਜਵਾਨ ਨੇ ਰਿਵਾਲਵਰ ਕੱਢ ...
ਲੁਧਿਆਣਾ, 9 ਮਾਰਚ (ਸਲੇਮਪੁਰੀ)-ਉਘੇ ਮੁਲਾਜਮ ਆਗੂ ਅਤੇ ਸੇਵਾ ਮੁਕਤ ਪਿ੍ੰਸੀਪਲ ਅਮਰ ਸਿੰਘ ਸ਼ੰਕਰ ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ, ਦੇ ਪੀੜਤ ਪਰਿਵਾਰ ਨਾਲ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਇਸ ...
ਲੁਧਿਆਣਾ, 9 ਮਾਰਚ (ਬੀ.ਐਸ.ਬਰਾੜ)-ਜ਼ਿਲ੍ਹਾ ਸਿੱਖਿਆ ਅਫਸ਼ਰ ਪ੍ਰਾਇਮਰੀ ਦੇ ਨਾਲ ਲੱਗਦੇ ਮਿਡ ਡੇ ਮੀਲ ਸੈਲ ਦੇ ਕਮਰੇ ਦੀ ਕੰਧ ਦਿਨ ਸ਼ਨੀਵਾਰ ਨੂੰ ਤੋੜ ਦਿੱਤੀ ਗਈ, ਇਸ ਦੇ ਸਬੰਧ ਵਿਚ ਮਿਡ ਡੇ ਮੀਲ ਸੈਲ ਦੇ ਸਟਾਫ ਨੇ ਜਦ ਸੋਮਵਾਰ ਨੂੰ ਆਪਣਾ ਕਮਰਾ ਖੋਲਿਆ ਤਾਂ ਉਹ ਆਪਣੇ ...
ਲੁਧਿਆਣਾ, 9 ਮਾਰਚ (ਅਮਰੀਕ ਸਿੰਘ ਬੱਤਰਾ)-ਨਿਊ ਰਾਜ ਗੁਰੂ ਨਗਰ ਨਿਵਾਸੀਆਂ ਨੇ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋੜੀਂਦੀਆਂ ਮਨਜੂਰੀਆਂ ਲਏ ਬਗੈਰ ਫਿਰੋਜਪੁਰ ਰੋਡ 'ਤੇ ਬਣਾਈ ਜਾ ਰਹੀ ਬਹੁਮੰਜਿਲਾ ਇਮਾਰਤ ਦੀ ਉਸਾਰੀ ਬੰਦ ਕਰਾਈ ਜਾਵੇ ਅਤੇ ...
ਲੁਧਿਆਣਾ, 9 ਮਾਰਚ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚੋਂ ਨਿਕਲਦੇ ਕੂੜੇ ਦੀ ਸਾਂਭ ਸੰਭਾਲ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਮਾਰਟ ਸਿਟੀ ਯੋਜਨਾ ਤਹਿਤ ਲਗਾਏ ਜਾ ਰਹੇ ਸਟੈਟਿਕ ਕੰਪੈਕਟਰਾਂ ਲਈ ਜਗ੍ਹਾ ਨਾ ਮਿਲਣ ਕਾਰਨ ਪ੍ਰਸ਼ਾਸਨ ਵਲੋਂ ਜੇਲ੍ਹ ਵਿਭਾਗ ਦੀਆਂ ਜ਼ਮੀਨਾਂ ...
ਲੁਧਿਆਣਾ, 9 ਮਾਰਚ (ਅਮਰੀਕ ਸਿੰਘ ਬੱਤਰਾ)-ਮਹਿਲਾ ਦਿਵਸ ਮੌਕੇ ਮਹਿਲਾ ਸੇਵਾ ਵੈਲਫੇਅਰ ਸੁਸਾਇਟੀ ਦੀ ਇਕ ਅਹਿਮ ਮਿਟਿੰਗ ਪ੍ਰਧਾਨ ਕੁਲਦੀਪ ਕੌਰ ਅਤੇ ਜਨਰਲ ਸਕੱਤਰ ਬੀਮਾ ਸੈਨ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕੁਲਦੀਪ ਕੌਰ ਅਤੇ ਬੀਮਾ ਸੈਨ ਨੇ ਕਿਹਾ ਕਿ ਮਹਿਲਾ ਦਿਵਸ ...
ਲੁਧਿਆਣਾ, 9 ਮਾਰਚ (ਬੀ.ਐਸ.ਬਰਾੜ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਭਰ ਤੋਂ ਬੇਰੁਜ਼ਗਾਰ ਲਾਈਨਮੈਨ ਹਾਜ਼ਰ ਸਨ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਿਚ ਸੂਬਾ ...
ਲੁਧਿਆਣਾ, 9 ਮਾਰਚ (ਬੀ.ਐਸ.ਬਰਾੜ)-ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ (ਪੰਜਾਬ ਜਿਲ੍ਹਾ ਲੁਧਿਆਣਾ) ਦੀ ਮੀਟਿੰਗ ਵਿਚ ਪ੍ਰਧਾਨ ਸੌਦਾਗਰ ਸਿੰਘ 'ਤੇ ਸਕੱਤਰ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਖਾਸ ਤੌਰ ...
ਲੁਧਿਆਣਾ, 9 ਮਾਰਚ (ਸਲੇਮਪੁਰੀ)-ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਸੁਖਦੇਵ ਸ਼ਾਖ਼ਾ ਲੁਧਿਆਣਾ ਵਲੋਂ ਪ੍ਰੀਸ਼ਦ ਦੇ ਮੈਂਬਰਾਂ ਲਈ ਸ਼ਹਿਰ ਦੇ ਇਕ ਹੋਟਲ ਵਿਚ ਪਰਿਵਾਰ ਮਿਲਣ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸ਼੍ਰੀ ਸਤਪਾਲ ਦੁਆਰਾ ਗਾਏ ਗਏ ਭਜਨ ਦੁਆਰਾ ਕੀਤੀ ਗਈ | ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲੁਧਿਆਣਾ ਦੀ ਮਹਿਲਾ ਜੇਲ੍ਹ ਵਿਚ ਗੈਰ ਸਰਕਾਰੀ ਸੰਸਥਾ ਮਿਰਾਜ ਵੈਲਫੇਅਰ ਸੁਸਾਇਟੀ ਤੇ ਗੰਗਾ ਫਾਂਊਡੇਸ਼ਨ ਵਲੋਂ ਜੇਲ੍ਹ ਵਿਭਾਗ ਦੇ ਸਹਿਯੋਗ ਨਾਲ ਮਹਿਲਾ ਦਿਵਸ ਮਨਾਇਆ ਗਿਆ ਅਤੇ ਕੈਦੀ ...
ਲੁਧਿਆਣਾ, 9 ਮਾਰਚ (ਕਵਿਤਾ ਖੁੱਲਰ)-ਸ਼ਿਵਸੈਨਾ ਹਿੰਦੁਸਤਾਨ ਦੇ ਲੀਗਲ ਸੈਲ ਇੰਚਾਰਜ ਐਡਵੋਕੇਟ ਨਿਤੀਨ ਘੰਡ, ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੌਤਮ ਸੂਦ ਅਤੇ ਸ਼ਹਿਰੀ ਪ੍ਰਧਾਨ ਗਗਨ ਗੱਗੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਜਦੀਕ ਦਫ਼ਤਰ 'ਚ ਮੀਟਿੰਗ ਹੋਈ, ਜਿਸ ਵਿਚ ...
ਲੁਧਿਆਣਾ, 9 ਮਾਰਚ (ਸਲੇਮਪੁਰੀ)-ਸਿਵਲ ਹਸਪਤਾਲ ਲੁਧਿਆਣਾ ਇਕ ਅਜਿਹਾ ਹਸਪਤਾਲ ਹੈ, ਜਿਹੜਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਹੈ | ਕਦੀ ਇਸ ਹਸਪਤਾਲ ਵਿਚ ਕੁੱਤਿਆਂ ਦੇ ਵੱਢੇ ਹੋਏ ਮਰੀਜ਼ਾਂ ਲਈ ਐਾਟੀਰੈਸੀਜ਼ ਟੀਕੇ ਨਹੀਂ ਹੁੰਦੇ, ਕਦੀ ਦਵਾਈਆਂ ਦੀ ...
ਲੁਧਿਆਣਾ, 9 ਮਾਰਚ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਮੁੜ ਤੀਸਰੀ ਵਾਰ ਸਰਕਾਰ ਬਣਨ ਨਾਲ ਪੰਜਾਬ ਦੇ ਆਪ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਚੱਲ ਪਈ ਹੈ ਪਰ ਪੰਜਾਬ ਦੀ ਸਨਅਤੀ ਰਾਜਧਨੀ ਲੁਧਿਆਣਾ ਵਿਚ ਲੰਮੇ ਸਮੇਂ ਤੋਂ ਪ੍ਰਧਾਨ ਨਾ ਹੋਣ ਕਰਕੇ ਆਪ ਦੇ ...
ਲੁਧਿਆਣਾ, 9 ਮਾਰਚ (ਬੀ.ਐਸ.ਬਰਾੜ)-ਐਮ.ਜੀ.ਐਮ ਪਬਲਿਕ ਸਕੂਲ ਵਿਚ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਫੁੱਲਾਂ ਨਾਲ ਹੋਲੀ ਮਨਾਈ | ਇਸ ਮੌਕੇ ਵਿਦਿਆਰਥੀਆਂ ਦੁਆਰਾ ਕਿ੍ਸ਼ਨ-ਭਗਤੀ ਨਾਲ ਸੰਬੰਧਤ ਮੰਤਰ ਮੁਗਧ ਕਰਨ ਵਾਲਾ ਭਜਨ ਵੀ ਪੇਸ਼ ...
ਲੁਧਿਆਣਾ, 9 ਮਾਰਚ (ਬੀ.ਐਸ.ਬਰਾੜ)-ਸਪਰਿੰਗ ਡੇਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਵਾਲੀਆ ਦੀ ਯਾਦ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਕਰਵਾਇਆ ਗਿਆ, ਜਿਸ ਵਿਚ ਸਭ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX