ਨੰਗਲ, 9 ਮਾਰਚ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਇਕ ਪਾਸੇ ਤਾਂ ਨੰਗਲ ਇਲਾਕੇ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਚਾਈ ਕੋਹਾਂ ਦੂਰ ਹੀ ਜਾਪ ਰਹੀ ਹੈ ਜਿਸ ਦੀ ਮਿਸਾਲ ਪੰਜਾਬ ਟੂਰਿਜ਼ਮ ਵਿਭਾਗ ਵਲੋਂ ਬਣਾਏ ਗਏ ਸਹੂਲਤਾਂ ਤੋਂ ਸੱਖਣੇ ਯਾਤਰੀ ਸੂਚਨਾ ਕੇਂਦਰ ਨੰਗਲ ਦੀ ਤਰਸਯੋਗ ਹਾਲਤ ਤੋਂ ਵੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਸਰਕਾਰੀ ਅਣਗਹਿਲੀ ਕਾਰਨ ਕੇਵਲ ਇਕ ਦਰਜਾ ਚਾਰ ਕਰਮਚਾਰੀ ਹੀ ਚਲਾ ਰਿਹੈ | ਦੱਸਣਯੋਗ ਹੈ ਕਿ ਹਰ ਸਾਲ ਨੰਗਲ ਸ਼ਹਿਰ 'ਚ ਲੱਖਾਂ ਦੀ ਤਾਦਾਦ 'ਚ ਸੈਲਾਨੀ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵੇਖਣ ਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ 'ਚ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ | ਇਨ੍ਹਾਂ ਸੈਲਾਨੀਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਪੰਜਾਬ ਟੂਰਿਜ਼ਮ ਵਿਭਾਗ ਵਲੋਂ ਤਹਿਸੀਲ ਕੰਪਲੈਕਸ ਨੰਗਲ ਦੇ ਪਿਛਲੇ ਪਾਸੇ ਤੇ ਬੱਸ ਸਟੈਂਡ ਨੰਗਲ ਦੇ ਬਾਹਰ ਬਣਾਏ ਹੋਏ 'ਯਾਤਰੀ ਸੂਚਨਾ ਕੇਂਦਰ' ਵੀ ਬਣਾਇਆ ਹੋਇਆ ਹੈ ਤਾਂ ਕਿ ਜਿਥੋਂ ਸਹੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਪਰ ਸਰਕਾਰੀ ਅਵੇਸਲੇਪਣ ਕਾਰਨ ਜਿਥੇ ਇਹ ਕੇਂਦਰ ਆਪਣੀ ਤਰਸਯੋਗ ਹਾਲਤ 'ਤੇ ਹੰਝੂ ਵਹਾਉਣ ਲਈ ਮਜਬੂਰ ਹੈ ਉਥੇ ਹੀ ਸੈਲਾਨੀਆਂ ਨੂੰ ਅਨੇਕਾਂ ਘਾਟਾਂ ਹੋਣ ਕਾਰਨ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਮੁਕੰਮਲ ਜਾਣਕਾਰੀ ਦੇਣ ਵਾਲਾ ਹੀ ਕੋਈ ਨਹੀਂ | ਅੱਜ ਜਦੋਂ ਇਸ ਪੱਤਰਕਾਰ ਵਲੋਂ ਇਸ ਯਾਤਰੀ ਸੂਚਨਾ ਕੇਂਦਰ ਦਾ ਦੌਰਾ ਕੀਤਾ ਤਾਂ ਉਥੇ ਡਿਊਟੀ 'ਤੇ ਹਾਜ਼ਰ ਇਕ ਅਪੰਗ ਦਰਜਾ ਚਾਰ ਕਰਮਚਾਰੀ ਹੀ ਮੌਜੂਦ ਸੀ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਸ ਦਫ਼ਤਰ 'ਚ ਡਿਊਟੀ ਦੇ ਰਿਹਾ ਹੈ | ਕੇਂਦਰ 'ਚ ਇਕ ਖ਼ਾਲੀ ਕਮਰਾ ਜਿਥੇ ਨਾ ਕੋਈ ਕੁਰਸੀ ਨਾ ਕੋਈ ਪੱਖਾ, ਇਥੇ ਨਾ ਤਾਂ ਯਾਤਰੀਆਂ ਦੇ ਬੈਠਣ ਲਈ ਕੋਈ ਫ਼ਰਨੀਚਰ, ਨਾ ਕੋਈ ਟੀ. ਵੀ., ਨਾ ਸ਼ੁੱਧ ਪੀਣ ਵਾਲਾ ਪਾਣੀ ਦਾ ਕੋਈ ਪ੍ਰਬੰਧ ਹੈ | ਇਸ ਦੇ ਕਮਰੇ ਦੀਆਂ ਕੰਧਾਂ ਵੀ ਸਲ੍ਹਾਬ ਨਾਲ ਹਰੀਆਂ ਹੋ ਚੁੱਕੀਆਂ ਹਨ ਜਿਥੇ ਛੱਤ ਵਾਲਾ ਪੱਖਾ ਵੀ ਫ਼ਰਸ਼ 'ਤੇ ਖੁੱਲ੍ਹਾ ਪਿਆ ਹੋਇਆ ਹੈ | ਉਕਤ ਘਾਟਾਂ ਕਾਰਨ ਯਾਤਰੀਆਂ ਨੂੰ ਇਸ ਦਾ ਕੋਈ ਲਾਭ ਭਾਵੇਂ ਨਹੀਂ ਮਿਲ ਰਿਹਾ ਬੱਸ ਇਕ ਨਾਂਅ ਦਾ ਹੀ ਯਾਤਰੀ ਸੂਚਨਾ ਕੇਂਦਰ ਬਣ ਕੇ ਰਹਿ ਗਿਆ | ਦੱਸਣਯੋਗ ਹੈ ਕਿ ਪੰਜਾਬ ਦੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੁਝ ਮਹੀਨੇ ਪਹਿਲਾਂ ਹੀ ਕਈ ਸਾਲਾਂ ਤੋਂ ਬੰਦ ਪਏ ਕਦੰਬਾ ਟੂਰਿਸਟ ਕੰਪਲੈਕਸ ਜੋ ਕਿ ਖੰਡਰ ਦਾ ਹੀ ਰੂਪ ਧਾਰਨ ਕਰ ਚੁੱਕਾ ਹੈ ਦਾ ਦੌਰਾ ਕੀਤਾ ਗਿਆ ਸੀ ਤੇ ਪੱਤਰਕਾਰਾਂ ਕੋਲ ਇਹ ਦਾਅਵਾ ਕੀਤਾ ਸੀ ਕਿ ਨੰਗਲ 'ਚ ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਨੂੰ ਵੇਖਦਿਆਂ ਇਸ ਖਿੱਤੇ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ | ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਤੇ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਨੂੰ ਗੁਹਾਰ ਲਗਾਈ ਕਿ ਯਾਤਰੀਆਂ ਦੀ ਸਹੂਲਤ ਲਈ ਬਣਾਏ ਗਏ ਇਸ ਕੇਂਦਰ ਦੀ ਦਸ਼ਾ ਸੁਧਾਰੀ ਜਾਵੇ ਤੇ ਹੋਰ ਸਟਾਫ਼ ਤਾਇਨਾਤ ਕੀਤਾ ਜਾਵੇ |
ਸ੍ਰੀ ਚਮਕੌਰ ਸਾਹਿਬ, 9 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁੁੱਗਾ ਮੈੜੀ ਦੇ ਮੰਦਰ 'ਚ ਬੀਤੀ ਰਾਤ ਚੋਰਾਂ ਨੇ ਗੋਲਕ ਤੋੜ ਕੇ ਚੋਰੀ ਕਰ ਲਈ | ਗੁੁੱਗਾ ਮੈੜੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਰਸ਼ਨ ਕੁਮਾਰ ਕਾਲਾ ਨੇ ਦੱਸਿਆ ਕਿ ਚੋਰਾਂ ਨੇ ਰਾਤ ਨੂੰ ਪਹਿਲਾਂ ਮੁੱਖ ...
ਨੂਰਪੁਰ ਬੇਦੀ, 9 ਮਾਰਚ (ਵਿੰਦਰਪਾਲ ਝਾਂਡੀਆਂ)-ਸਰਕਾਰੀ ਹਾਈ ਸਕੂਲ ਅਬਿਆਣਾ ਕਲਾਂ ਦੇ 10ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਮੁੱਖ ਅਧਿਆਪਕ ਪਰਦੀਪ ਕੁਮਾਰ ਦੀ ਅਗਵਾਈ 'ਚ ਵੱਖ-ਵੱਖ ਪ੍ਰਸਿੱਧ ਇਤਿਹਾਸਕ ਧਾਰਮਿਕ ਅਸਥਾਨਾਂ ਦਾ ਟੂਰ ਲਗਾਇਆ ਗਿਆ | ਟੂਰ ਦੌਰਾਨ ਬੱਚਿਆਂ ...
ਸ੍ਰੀ ਚਮਕੌਰ ਸਾਹਿਬ, 9 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਬਾਹਰ ਵਿਕ ਰਿਹਾ ਜਾਅਲੀ ਪਿੰਨੀਆਂ ਦਾ ਪ੍ਰਸ਼ਾਦ ਇਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਬਰਾਮਦ ਕਰ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...
ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਜੇ. ਐੱਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਪੰਜ ਪਿਆਰਾ ਪਾਰਕ ਲਾਗੇ ਕੌਮੀ ਜੋੜ ਮੇਲਾ ਹੋਲੇ ਮਹੱਲੇ ਨੂੰ ਸਮਰਪਿਤ ਲਗਾਏ ਵਿਸ਼ਾਲ ਖ਼ੂਨਦਾਨ ਕੈਂਪ ਦੇ ਦੂਜੇ ਦਿਨ ਦਾ ਉਦਘਾਟਨ ਕਾਰ ਸੇਵਾ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ...
ਨੂਰਪੁਰ ਬੇਦੀ, 9 ਮਾਰਚ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਅਬਿਆਣਾ ਦੇ ਨੌਜਵਾਨ ਹਰਪ੍ਰੀਤ ਸਿੰਘ ਦੇ ਅਫ਼ਸਰ ਟ੍ਰੇਨਿੰਗ ਅਕੈਡਮੀ ਚੇਨਈ ਤੋਂ ਲੈਫ਼ਟੀਨੈਂਟ ਦਾ ਕੋਰਸ ਪੂਰਾ ਕਰਨ ਉਪਰੰਤ ਘਰ ਪਰਤਣ 'ਤੇ ਢੋਲ ਢਮੱਕੇ ਨਾਲ ਸਵਾਗਤ ਕੀਤਾ ਗਿਆ | ਦਾਦਾ ...
ਨੂਰਪੁਰ ਬੇਦੀ, 9 ਮਾਰਚ (ਵਿੰਦਰਪਾਲ ਝਾਂਡੀਆਂ)-ਇਥੇ ਇਲਾਕੇ ਦੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ | ਜਿਸ 'ਚ ਸ਼ਾਮਿਲ ਆਗੂਆਂ ਤੇ ਵਰਕਰਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਵਿਖੇ ...
ਨੂਰਪੁਰ ਬੇਦੀ, 9 ਮਾਰਚ (ਪ. ਪ)-ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਵਧ ਰਹੇ ਬੇਰੁਜ਼ਗਾਰ ਈ. ਟੀ. ਟੀ. ਤੇ ਟੀ. ਈ. ਟੀ. ਟੈਸਟ ਪਾਸ ਅਧਿਆਪਕਾਂ 'ਤੇ ਪੰਜਾਬ ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਕੀਤਾ ਲਾਠੀਚਾਰਜ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ ਕਿਉਂਕਿ ਅਧਿਆਪਕ ਹੀ ਸਮਾਜ ...
ਰੂਪਨਗਰ, 9 ਮਾਰਚ (ਸਤਨਾਮ ਸਿੰਘ ਸੱਤੀ)-ਲੰਘੀ ਰਾਤ ਸਰਕਾਰੀ ਪ੍ਰਾਇਮਰੀ ਸਕੂਲ ਕੈਨਾਲ ਕਾਲੋਨੀ ਰੂਪਨਗਰ ਬਲਾਕ ਰੋਪੜ 'ਚ ਚੋਰੀ ਹੋ ਗਈ | ਸਕੂਲ ਦੀ ਮੁੱਖ ਅਧਿਆਪਕਾ ਸੁਰਿੰਦਰ ਕੌਰ ਨੇ ਦੱਸਿਆ ਕਿ ਐਤਵਾਰ ਨੂੰ ਛੁੱਟੀ ਹੋਣ ਕਾਰਨ ਜਦੋਂ ਉਹ ਅੱਜ ਸਵੇਰੇ ਸਕੂਲ ਪੁੱਜੇ ਤਾਂ ...
ਰੂਪਨਗਰ, 9 ਮਾਰਚ (ਸਤਨਾਮ ਸਿੰਘ ਸੱਤੀ)-ਨਰਿੰਦਰਾ ਕਾਲੋਨੀ ਵਿਖੇ ਚੋਰਾਾ ਨੇ ਦਿਨ ਦਿਹਾੜੇ ਘਰ ਦਾ ਜਿੰਦਰਾ ਤੋੜ ਕੇ ਸੋਨੇ ਦੇ ਗਹਿਣਿਆਂ ਸਮੇਤ 6500 ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ | ਇਸ ਬਾਰੇ ਸੁਖਜੀਤ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਨਰਿੰਦਰਾ ਕਾਲੋਨੀ ਨੇ ...
ਰੂਪਨਗਰ, 9 ਮਾਰਚ (ਪੱਤਰ ਪ੍ਰੇਰਕ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੱਦੇ 'ਤੇ ਜ਼ਿਲ੍ਹਾ ਰੂਪਨਗਰ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਦੀ ਅਗਵਾਈ ਹੇਠ ਰੋਸ ...
ਨੰਗਲ, 9 ਮਾਰਚ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਕੌਮੀ ਤਿਉਹਾਰ ਹੌਲਾ ਮਹੱਲਾ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀ ਸੰਗਤ ਵਲੋਂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਸਥਿਤ ਧਾਰਮਿਕ ਸਥਾਨਾਂ ਅਤੇ ਖ਼ਾਸਕਰ ਵਿਸ਼ਵ ਪ੍ਰਸਿੱਧ ...
ਸੰਤੋਖਗੜ੍ਹ, 9 ਮਾਰਚ (ਮਲਕੀਅਤ ਸਿੰਘ)-ਡੇਰਾ ਬਾਬਾ ਵਡਭਾਗ ਸਿੰਘ (ਮੈੜੀ) ਦੇ ਸਾਲਾਨਾ ਧਾਰਮਿਕ ਹੋਲੇ-ਮਹੱਲੇ ਦੇ ਮੌਕੇ 'ਤੇ ਦੇਸ਼ੋ-ਵਿਦੇਸ਼ੋ ਸੰਗਤਾਂ ਅਸਮਾਨ ਸਾਫ਼ ਹੰੁਦਿਆਂ ਹੀ ਭਾਰੀ ਗਿਣਤੀ 'ਚ ਆਉਣ ਲੱਗੀਆਂ ਹਨ | ਇਹ ਗੱਲ ਸੁਣਨ ਜਾਂ ਪੜ੍ਹਨ ਲਈ ਸ਼ਾਇਦ ਅਜੀਬੋ ਗ਼ਰੀਬ ...
ਰੂਪਨਗਰ, 9 ਮਾਰਚ (ਪੱਤਰ ਪ੍ਰੇਰਕ)-ਪਾਵਰਕਾਮ/ਟਰਾਂਸਕੋ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਰੋਪੜ ਦੇ ਅਹੁਦੇਦਾਰਾਂ ਦੀ ਮੀਟਿੰਗ ਬੀ. ਐਸ. ਸੈਣੀ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਜਥੇਬੰਦੀ ਦੀ ਮਿਤੀ 14 ਮਾਰਚ ਨੂੰ ਗਾਂਧੀ ਸਕੂਲ ਵਿਚ ਹੋਣ ਵਾਲੀ ਚੋਣ ਦੀ ...
ਮੋਰਿੰਡਾ, 9 ਮਾਰਚ (ਪਿ੍ਤਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਹੋਈ ਇਕੱਤਰਤਾ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਡਾ: ਜਸਵੀਰ ਸਿੰਘ ਗੜੀ ਦੀ ਹਾਜ਼ਰੀ ਹੇਠ ਜਸਪਾਲ ਸਿੰਘ ਰੰਗੀਆਂ ਨੂੰ ਜ਼ਿਲ੍ਹਾ ਇੰਚਾਰਜ ਰੂਪਨਗਰ, ਡਾ: ਸੁਰਜੀਤ ਰਾਮ ਲੱਖੇਵਾਲ ...
ਮੋਰਿੰਡਾ, 9 ਮਾਰਚ (ਪਿ੍ਤਪਾਲ ਸਿੰਘ)-ਪਟਿਆਲਾ ਵਿਖੇ ਬੇਰੁਜ਼ਗਾਰ ਟੈਟ ਪਾਸ ਅਧਿਆਪਕਾ 'ਤੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਜ਼ੋਰਦਾਰ ਨਿੰਦਾ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਡਾ: ਜਸਵੀਰ ਸਿੰਘ ਗੜੀ ਨੇ ਕਿਹਾ ...
ਨੂਰਪੁਰ ਬੇਦੀ, 9 ਮਾਰਚ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਮਿਲਕ ਪਲਾਂਟ ਮੁਹਾਲੀ ਵਲੋਂ ਪਿੰਡ ਬੜਵਾ ਵਿਖੇ ਦੀ ਦੁੱਧ ਉਤਪਾਦਕ ਸਭਾ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਮਾਸਟਰ ਗੁਰਨਾਇਬ ਸਿੰਘ ਗਿੱਲ ਦੀ ਅਗਵਾਈ 'ਚ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ | ...
ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਹੋਲੇ ਮਹੱਲੇ ਦੌਰਾਨ ਸਿਹਤ ਵਿਭਾਗ ਜਿਥੇ ਪੂਰੀ ਤਰ੍ਹਾਂ ਚੌਕਸੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਉਥੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਦੇ ਨਿਰਦੇਸ਼ ਤੇ ਸਿਹਤ ਵਿਭਾਗ ਵਲੋਂ ਲਗਾਈਆਂ ਮੈਡੀਕਲ ...
ਘਨੌਲੀ, 9 ਮਾਰਚ (ਜਸਵੀਰ ਸਿੰਘ ਸੈਣੀ)-ਨਿਧੜਕ ਆਗੂ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਜਿਥੇ ਪੂਰੇ ਪੰਜਾਬ 'ਚ ਵਡਮੁੱਲੀਆਂ ਸੇਵਾਵਾਂ ਰਾਹੀਂ ਪੰਜਾਬ 'ਚ ਭਿ੍ਸ਼ਟਾਚਾਰ ਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਰਹੀ ਹੈ ਉਸੇ ਮਿਸ਼ਨ ਦੇ ਤਹਿਤ ਘਨੌਲੀ ਇਲਾਕੇ ਦੇ ਡਾ: ...
ਨੰਗਲ, 9 ਮਾਰਚ (ਪ੍ਰੀਤਮ ਸਿੰਘ ਬਰਾਰੀ)-ਤਹਿਸੀਲ ਕੰਪਲੈਕਸ ਦੇ ਬਾਹਰ ਚੰਡੀਗੜ੍ਹ ਮੁੱਖ ਮਾਰਗ ਤੇ ਬੱਸ ਸਟੈਂਡ ਦੇ ਮੂਹਰੇ ਟ੍ਰੈਫਿਕ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਤੇ ਲੰਬਾ ਸਮਾਂ ਜਾਮ ਵਰਗੀ ਸਥਿਤੀ ਬਣੀ ਰਹੀ | ਦੱਸਣਯੋਗ ਹੈ ਕਿ ਹੋਲੇ ਮੁਹੱਲੇ ਮੌਕੇ ਸ੍ਰੀ ...
ਬੇਲਾ, 9 ਮਾਰਚ (ਮਨਜੀਤ ਸਿੰਘ ਸੈਣੀ)-ਆਮ ਆਦਮੀ ਪਾਰਟੀ ਵਲੋਂ ਮਿਸ ਕਾਲ ਮੈਂਬਰਸ਼ਿਪ ਭਰਤੀ ਦੇ ਕਾਊਾਟਰ ਲਗਾ ਕੇ ਮੈਂਬਰ ਬਣਾਏ | ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡਾ: ਚਰਨਜੀਤ ਸਿੰਘ ਦੀ ਅਗਵਾਈ ਹੇਠ ਗੁਰਚਰਨ ਸਿੰਘ ਮਾਣੇਮਾਜਰਾ ਜ਼ਿਲ੍ਹਾ ਉਪ ...
ਬੇਲਾ, 9 ਮਾਰਚ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਵਿਖੇ ਆਂਗਣਵਾੜੀ ਕੇਂਦਰ 3 ਵਿਖੇ ਪੰਜਾਬ ਯੂਥ ਕਲੱਬ ਬੇਲਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਆਂਗਣਵਾੜੀ ਵਰਕਰ ਰਵਨੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦਾ ਉਦਘਾਟਨ ਸੀ. ...
ਕੀਰਤਪੁਰ ਸਾਹਿਬ, 9 ਮਾਰਚ (ਬੀਰਅੰਮਿ੍ਤਪਾਲ ਸਿੰਘ ਸੰਨੀ)-ਛਤੀਸ਼ਗੜ੍ਹ ਦੇ ਵਧੀਕ ਡੀ. ਜੀ. ਪੀ ਗੁਰਜਿੰਦਰ ਪਾਲ ਸਿੰਘ ਦੇ ਸਾਲੇ ਪ੍ਰੀਤ ਕੰਵਲ ਸਿੰਘ (39) ਪੁੱਤਰ ਕਲਿਆਣ ਸਿੰਘ ਵਾਸੀ ਪਟਿਆਲਾ ਜੋ ਕਿ ਰੇਲਵੇ 'ਚ ਇਲੈੱਕਟ੍ਰਾਨਿਕ ਇੰਜੀਨੀਅਰ ਦਾ ਪਿਛਲੇ ਦਿਨੀਂ ਦਿਹਾਂਤ ਹੋ ...
ਸ੍ਰੀ ਚਮਕੌਰ ਸਾਹਿਬ, 9 ਮਾਰਚ (ਜਗਮੋਹਣ ਸਿੰਘ ਨਾਰੰਗ)-ਆਲ ਇੰਡੀਆ ਰਾਜੀਵ ਗਾਂਧੀ ਬਿ੍ਗੇਡ ਜ਼ਿਲ੍ਹਾ ਰੂਪਨਗਰ ਦੇ ਆਗੂ ਸਥਾਨਕ ਅਨਾਜ ਮੰਡੀ 'ਚ ਸਥਿਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ 'ਚ ਜ਼ਿਲ੍ਹਾ ਪ੍ਰਧਾਨ ਕਮਲਪ੍ਰੀਤ ਸਿੰਘ ਚੂਹੜਮਾਜਰਾ ਦੀ ਅਗਵਾਈ ...
ਸ੍ਰੀ ਚਮਕੌਰ ਸਾਹਿਬ, 9 ਮਾਰਚ (ਜਗਮੋਹਣ ਸਿੰਘ ਨਾਰੰਗ)-ਨੰਬਰਦਾਰ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ 'ਚ ਪ੍ਰਧਾਨ ਬਲਬੀਰ ਸਿੰਘ ਬੇਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਭ ਤੋਂ ਪਹਿਲਾਂ ਮਤਾ ਪਾ ਕੇ ਪੰਜਾਬ ...
ਰੂਪਨਗਰ, 9 ਮਾਰਚ (ਪੱਤਰ ਪ੍ਰੇਰਕ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਰੂਪਨਗਰ ਵਲੋਂ ਸਰਕਾਰੀ ਕ੍ਰਿਕਟ ਗਰਾਉਂਡ 'ਚ ਬਾਿਲੰਗ ਮਸ਼ੀਨ ਦਾ ਉਦਘਾਟਨ ਡਾ ਆਰ. ਐਸ. ਪਰਮਾਰ ਵਲੋਂ ਕੀਤਾ ਗਿਆ | ਇਸ ਮਸ਼ੀਨ ਦੇ ਆਉਣ ਨਾਲ ਕੋਚਿੰਗ ਸੈਂਟਰ 'ਚ ਪ੍ਰੈਕਟਿਸ ਕਰਦੇ ਬੱਚਿਆਂ (ਖਿਡਾਰੀਆਂ) ...
ਨੂਰਪੁਰ ਬੇਦੀ, 9 ਮਾਰਚ (ਹਰਦੀਪ ਸਿੰਘ ਢੀਂਡਸਾ)-ਭਾਰਤ ਗੈਸ ਏਜੰਸੀ ਨੂਰਪੁਰ ਬੇਦੀ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਪਿੰਡ ਸੈਣੀਮਾਜਰਾ ਵਿਖੇ ਮਨਾਇਆ ਗਿਆ | ਸਮਾਗਮ ਦੌਰਾਨ ਏਜੰਸੀ ਦੇ ਮੈਨੇਜਰ ਜਗਤਾਰ ਸਿੰਘ ਨੇ ਜਿਥੇ ਕੇਕ ਕੱਟ ਕੇ ...
ਨੰਗਲ, 9 ਮਾਰਚ (ਪ੍ਰੋ: ਅਵਤਾਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਦੀਆਂ ਨੰਗਲ ਤੇ ਭਾਖੜਾ ਸ਼ਾਖਾਵਾਂ ਵਲੋਂ ਇਕੱਠਿਆਂ ਸਾਂਝੇ ਰੂਪ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਪੀ. ਏ. ਸੀ. ਐਲ. ਕਾਲੋਨੀ 'ਚ ਮਨਾਇਆ ਗਿਆ | ਜਿਸ 'ਚ ਵੱਖ-ਵੱਖ ਖੇਤਰਾਂ 'ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ ...
ਸ੍ਰੀ ਚਮਕੌਰ ਸਾਹਿਬ, 9 ਮਾਰਚ (ਜਗਮੋਹਣ ਸਿੰਘ ਨਾਰੰਗ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ: ਜਸਵੀਰ ਸਿੰਘ ਗੜੀ ਨੇ ਨੇੜਲੇ ਪਿੰਡ ਭੂਰੜੇ ਦੇ ਬਸਪਾ ਦੇ ਸਰਗਰਮ ਆਗੂ ਗੁਰਪ੍ਰੀਤ ਸਿੰਘ ਭੂਰੜੇ ਨੂੰ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਇੰਚਾਰਜ ਨਿਯੁਕਤ ...
ਨੰਗਲ, 9 ਮਾਰਚ (ਪੱਤਰ ਪ੍ਰੇਰਕਾਂ ਰਾਹੀਂ)-ਵੁਮੈਨ ਇੰਪਾਵਰਮੈਂਟ ਸੈਂਟਰ ਪੁਰਾਣਾ ਗੁਰਦੁਆਰਾ ਸਾਹਿਬ ਨੰਗਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਅਰਪਨ ਸੰਸਥਾ ਵਲੋਂ ਇਕ ਸਮਾਗਮ ਪ੍ਰਧਾਨ ਪਰਮਿੰਦਰ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ | ਉਨ੍ਹਾਂ ਅੰਤਰਰਾਸ਼ਟਰੀ ...
ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਜੇ. ਐੱਸ. ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਨਗਰ ਕੌਾਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵਲੋਂ ਨਗਰ ਕੌਾਸਲ ਦਾ ਕਾਰਜ ਕਾਲ ਪੂਰਾ ਹੋਣ 'ਤੇ ਉਨ੍ਹਾਂ ਵਲੋਂ ਕੀਤੇ ਹੋਰ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਨੌਵੇਂ ...
ਬੇਲਾ, 9 ਮਾਰਚ (ਮਨਜੀਤ ਸਿੰਘ ਸੈਣੀ)-ਬੀਤੇ ਦਿਨੀਂ ਬਾਬਾ ਪਰਮਜੀਤ ਸਿੰਘ ਪਿੰਡ ਜੱਸੜਾਂ ਵਾਲੇ ਪ੍ਰਮਾਤਮਾ ਵਲੋਂ ਬਖ਼ਸ਼ੀ ਆਪਣੀ ਸਵਾਸਾਂ ਦੀ ਪੂਜੀ ਨੂੰ ਭੋਗਦਿਆਂ ਅਕਾਲ ਚਲਾਣਾ ਕਰ ਗਏ | ਬਾਬਾ ਪਰਮਜੀਤ ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਜੱਸੜਾਂ ਦੇ ਗੁਰਦੁਆਰਾ ਸਾਹਿਬ ...
Ðਰੂਪਨਗਰ, 9 ਮਾਰਚ (ਸਟਾਫ਼ ਰਿਪੋਰਟਰ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ 'ਚ ਮਿਸਡ ਕਾਲ ਮੈਂਬਰਸ਼ਿਪ ਅਭਿਆਨ ਪੂਰੇ ਜ਼ੋਰ ਨਾਲ ਸ਼ੁਰੂ ਕੀਤਾ ਹੋਇਆ ਹੈ | ਇਸੇ ਲੜੀ ਤਹਿਤ ਹਲਕਾ ਰੂਪਨਗਰ ਇਕਾਈ ਵਲੋਂ ਬੇਲਾ ਚੌਕ 'ਚ ਟੇਬਲ ਲਗਾ ਕੇ ਉਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ...
ਭਰਤਗੜ੍ਹ, 9 ਮਾਰਚ (ਜਸਬੀਰ ਸਿੰਘ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਨੁਮਾਇੰਦੇ ਤੇ ਸਾਬਕਾ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਪਿਛਲੇ ਤਿੰਨ ਵਰਿ੍ਹਆਂ ਦੀ ਕਾਰਗੁਜ਼ਾਰੀ ਪ੍ਰਤੀ ਵੇਖੀਏ ਤਾਂ ਸੂਬੇ ਅੰਦਰ ਸਰਕਾਰ ਲੋਕਾਂ ...
ਬੇਲਾ, 9 ਮਾਰਚ (ਮਨਜੀਤ ਸਿੰਘ ਸੈਣੀ)-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੀਨੀਅਰ ਕਾਂਗਰਸੀ ਆਗੂ ਮੈਂਬਰ ਪੰਜਾਬ ਪ੍ਰਦੇਸ਼ ਗਿਆਨ ਸਿੰਘ ਬੇਲਾ ਦੇ ਗ੍ਰਹਿ ਵਿਖੇ ਪਹੁੰਚ ਕੇ ਗਿਆਨ ਸਿੰਘ ਬੇਲਾ ਤੋਂ ਆਸ਼ੀਰਵਾਦ ਲਿਆ | ਗਿਆਨ ਸਿੰਘ ਬੇਲਾ ਦੇ ਸੰਸਦ ...
ਨੰਗਲ, 9 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਮਨੁੱਖਤਾ ਦੀ ਸੇਵਾ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਪ੍ਰਮਾਤਮਾ ਨਾਲ ਮਿਲਾਪ ਦਾ ਰਾਹ ਤਦੇ ਮਿਲੇਗਾ ਜੇ ਅਸੀਂ ਦੁਖੀ ਤੇ ਗ਼ਰੀਬ ਲੋਕਾਂ ਦੇ ਮਲਾਹ ਬਣਾਂਗੇ | ਇਹ ਵਿਚਾਰ ਬਾਬਾ ਬਾਲ ਨੇ ਇੰਦਰਾ ਨਗਰ 'ਚ ਵੱਡੇ ਧਾਰਮਿਕ ਸਮਾਗਮ ...
ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਨਿੱਕੂਵਾਲ, ਕਰਨੈਲ ਸਿੰਘ)-ਹੋਲੇ ਮਹੱਲੇ ਦੇ ਦੂਜੇ ਦਿਨ ਸ੍ਰੀ ਅਨੰਦਪੁਰ ਸਾਹਿਬ 'ਚ ਪਹੁੰਚ ਰਹੇ ਸ਼ਰਧਾਲੂਆਂ ਨੂੰ ਮੇਲੇ ਦੌਰਾਨ ਹਰ ਤਰ੍ਹਾਂ ਦੀ ਸਹੂਲਤ ਦੇਣ ਦਾ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਪੂਰਾ ਭਰੋਸਾ ਦਿੱਤਾ ਹੈ | ਉਨ੍ਹਾਂ ...
ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਨੂੰ ਦਰਸਾਉਂਦੀ ਵਿਕਾਸ ਪ੍ਰਦਰਸ਼ਨੀ ਵੇਖਣ ਲਈ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਗਿਣਤੀ ਵਿਚ ਲੋਕ ...
ਨੰਗਲ, 9 ਮਾਰਚ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਕੈਨਾਲ ਹਸਪਤਾਲ ਨੰਗਲ ਵਿਖੇ ਪੀ. ਐਮ. ਓ. ਡਾ: ਸ਼ਾਲਿਨੀ ਚੌਧਰੀ ਦੀ ਅਗਵਾਈ ਹੇਠ ਹੋਲੇ ਮਹੱਲੇ ਮੌਕੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਭੇਜੀਆਂ ਗਈਆਂ ਦਵਾਈਆਂ ਵੰਡਣ ਲਈ ਤੇ ਕਰੋਨਾ ਵਾਇਰਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX