ਭਵਾਨੀਗੜ੍ਹ, 9 ਮਾਰਚ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸਥਾਨਕ ਅਤੇ ਪਿੰਡ ਫੱਗੂਵਾਲਾ ਦੇ ਹਸਪਤਾਲਾਂ ਦਾ ਦੌਰਾ ਕਰਦਿਆਂ ਸਫ਼ਾਈ ਪ੍ਰਬੰਧਾਂ ਤੋਂ ਨਰਾਜ਼ ਹੁੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਦੀ ਕਲਾਸ ਲਗਾਈ | ਇਸ ਮੌਕੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਵਿਸ਼ਵ ਵਿਚ ਫੈਲੇ ਕੋਰੋਨਾ ਵਾਇਰਸ ਸਬੰਧੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੈ, ਜਿਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 7 ਮੰਤਰੀਆਂ ਦੀ ਟੀਮ ਬਣਾ ਕੇ ਇਸ ਦੀ ਹਰ ਰੋਜ਼ ਰਿਪੋਰਟ ਲੈਂਦਿਆਂ ਪੰਜਾਬ ਵਿਚ ਹਰ ਪੱਧਰ 'ਤੇ ਕੋਰੋਨਾ ਦੀ ਜਾਂਚ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ | ਹਰ ਮਰੀਜ਼ ਜਿਸ 'ਤੇ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ, ਉਸ ਦੇ ਸੈਂਪਲ ਲੈ ਕੇ ਪੂਨੇ ਲੈਬ ਵਿਚ ਭੇਜੇ ਜਾਂਦੇ ਹਨ, ਹੁਣ ਤੱਕ ਕਰੀਬ 53 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਬ ਵਿਚ ਭੇਜੇ ਗਏ ਹਨ, ਜਿਨ੍ਹਾਂ ਵਿਚੋਂ 18 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ | ਉਨ੍ਹਾਂ ਦੱਸਿਆ ਪੰਜਾਬ ਵਿਚ ਪੈਂਦੇ ਦੋਵੇਂ ਏਅਰਪੋਰਟਾਂ ਤੋਂ ਇਲਾਵਾ ਜਿੱਥੇ ਵੀ ਬਾਹਰਲੇ ਸੂਬਿਆਂ ਤੋਂ ਐਾਟਰੀ ਹੁੰਦੀ ਹੈ, 'ਤੇ ਹਰ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਪੱਧਰ 'ਤੇ ਹੋ ਰਹੇ ਇਕੱਠਾਂ ਨੂੰ ਰੋਕਿਆ ਜਾ ਰਿਹਾ ਹੈ, ਹੋਲਾ-ਮਹੱਲਾ ਸਮਾਗਮ ਦੌਰਾਨ ਕੋਰੋਨਾ ਵਾਇਰਸ ਲਈ 14 ਕੇਂਦਰ ਬਣਾ ਕੇ ਹਰ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ | ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 2 ਮਰੀਜ਼ ਜੋ ਇਟਲੀ ਤੋਂ ਆਏ ਸਨ, ਦੀ ਜਾਂਚ ਦੌਰਾਨ ਇਕ ਮਰੀਜ਼ ਵਿਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ, ਜਿਸ ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਦਾਖ਼ਲ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ | ਉਨ੍ਹਾਂ ਇਸ ਮੌਕੇ 'ਤੇ ਹਸਪਤਾਲ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਹਾਜ਼ਰੀ ਵਿਚ ਭਵਾਨੀਗੜ੍ਹ ਦੇ ਹਸਪਤਾਲ ਨੂੰ ਅਪਗਰੇਡ ਕਰ ਕੇ ਸਬ ਡਵੀਜਨ ਪੱਧਰ ਦਾ ਹਸਪਤਾਲ ਬਣਾਉਣ ਦਾ ਐਲਾਨ ਕਰਦਿਆਂ ਦੱਸਿਆ ਕਿ ਹੁਣ ਇਸ ਹਸਪਤਾਲ ਵਿਚ 10 ਡਾਕਟਰ, 50 ਬੈਂਡ ਅਤੇ ਸਬ ਡਵੀਜਨ ਪੱਧਰ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ | ਇਸ ਮੌਕੇ 'ਤੇ ਉਨ੍ਹਾਂ ਦੋਵੇਂ ਹਸਪਤਾਲਾਂ ਦਾ ਦੌਰਾ ਕਰਦਿਆਂ ਸਫ਼ਾਈ ਪ੍ਰਬੰਧ ਸਹੀ ਨਾ ਹੋਣ ਕਾਰਨ ਸੀਨੀਅਰ ਮੈਡੀਕਲ ਅਫ਼ਸਰ ਦੀ ਕਲਾਸ ਲਗਾਉਂਦਿਆਂ ਹਸਪਤਾਲਾਂ ਦੀ ਸਫ਼ਾਈ ਅਤੇ ਵਿਕਾਸ ਲਈ ਅਹਿਮ ਉਪਰਾਲੇ ਕਰਨ ਦੇ ਆਦੇਸ਼ ਦਿੱਤੇ | ਕਾਂਗਰਸੀ ਆਗੂਆਂ ਵਲੋਂ ਡਾਕਟਰਾਂ ਵਲੋਂ ਪੈਸੇ ਲੈ ਕੇ ਇਲਾਜ ਕਰਨ ਦੀਆਂ ਕੀਤੀਆਂ ਸ਼ਿਕਾਇਤਾਂ 'ਤੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਭੇਜਣ ਲਈ ਕਿਹਾ ਤਾਂਕਿ ਕਾਰਵਾਈ ਕੀਤੀ ਜਾ ਸਕੇ | ਇਸ ਮੌਕੇ 'ਤੇ ਏ. ਡੀ. ਸੀ. ਰਾਜ਼ੇਸ ਤਿ੍ਪਾਠੀ, ਸੀ. ਐੱਮ. ਓ. ਰਾਜ ਕੁਮਾਰ, ਐੱਸ. ਡੀ. ਐੱਮ. ਅੰਕੁਰ ਮਹਿੰਦਰੂ, ਸੀਨੀਅਰ ਮੈਡੀਕਲ ਅਫ਼ਸਰ ਪ੍ਰਵੀਨ ਕੁਮਾਰ ਗਰਗ, ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦੀਪ ਕੱਦ, ਉਪ ਚੇਅਰਮੈਨ ਹਰੀ ਸਿੰਘ ਫੱਗੂਵਾਲਾ, ਪੀ.ਆਰ.ਟੀ.ਸੀ. ਦੇ ਡਾਇਰੈਕਟਰ ਕਪਿਲ ਗਰਗ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵੀਰ ਕੌਰ ਸਕਰੌਦੀ, ਮਹੇਸ਼ ਕੁਮਾਰ ਮੇਸ਼ੀ, ਰਾਏ ਸਿੰਘ ਬਖਤੜ੍ਹੀ, ਹਰਮਨ ਸਿੰਘ, ਅਵਤਾਰ ਸਿੰਘ ਤੂਰ ਤੇ ਕਰਮਜੀਤ ਸਿੰਘ ਸਰਪੰਚ ਫੱਗੂਵਾਲਾ ਆਦਿ ਮੌਜੂਦ ਸਨ |
ਜਖੇਪਲ, 9 ਮਾਰਚ (ਮੇਜਰ ਸਿੰਘ ਸਿੱਧੂ)-ਜਖੇਪਲ ਵਿਖੇ ਐੱਨ.ਆਰ.ਆਈ. ਸਪੋਰਟਸ ਵੈੱਲਫੇਅਰ ਕਲੱਬ ਦੀ ਮੀਟਿੰਗ ਸਰਪ੍ਰਸਤ ਹਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਰਿਟਾ. ਏ. ਡੀ. ਸੀ. ਭਗਵਾਨ ਸਿੰਘ ਸਿੱਧੂ ਨੂੰ ਪ੍ਰਧਾਨ, ਮੀਤ ਪ੍ਰਧਾਨ ਗੁਰਚਰਨ ਸਿੰਘ, ...
ਚੀਮਾ ਮੰਡੀ, 9 ਮਾਰਚ (ਜਸਵਿੰਦਰ ਸਿੰਘ ਸ਼ੇਰੋਂ)-ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦਾ 154ਵਾਂ ਜਨਮ ਦਿਵਸ ਸਮੂਹ ਸਾਧ ਸੰਗਤਾਂ ਵਲੋਂ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਤੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਸੰਤ ਅਤਰ ਸਿੰਘ ਦੇ ...
ਰੁੜਕੀ ਕਲਾਂ, 9 ਮਾਰਚ (ਜਤਿੰਦਰ ਮੰਨਵੀ)-ਇਲਾਕੇ ਦੇ ਲੋਕਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਕੋਟਲਾ ਬਰਾਂਚ ਨਹਿਰ ਦੀ ਪੱਟੜੀ ਉੱਪਰ ਜੋੜੇ ਪੁਲ ਤੋਂ ਬੱਬਣਪੁਰ ਤੱਕ ਸੜਕ ਬਣਾਉਣ ਦੀ ਮੰਗ ਨੂੰ ਪੂਰਾ ਕਰਦਿਆਂ ਅਕਾਲੀ ਸਰਕਾਰ ਵਲੋਂ ਕਰੀਬ 14 ਕਰੋੜ ਦੀ ਲਾਗਤ ਨਾਲ ਜੋੜੇ ਪੁਲ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਰੁਪਿੰਦਰ ਸਿੰਘ ਸੱਗੂ)-ਸੁਨਾਮ ਸ਼ਹਿਰ ਅੰਦਰ ਇਕ ਵਿਆਹ ਵਿਚ ਗੁਆਚੇ ਹੋਏ ਦੋ ਬੱਚੇ ਪੁਲਿਸ ਨੇ ਤਕਰੀਬਨ ਚਾਰ ਘੰਟਿਆਂ ਵਿਚ ਲੱਭ ਕੇ ਬੱਚਿਆਂ ਦੇ ਮਾਪਿਆਂ ਨੂੰ ਸੌਾਪ ਦਿੱਤੇ ਹਨ | ਇਸ ਮੌਕੇ ਤੇ ਡੀ.ਐੱਸ.ਪੀ. ਸੁਖਵਿੰਦਰ ਪਾਲ ਸਿੰਘ ਤੇ ...
ਨਦਾਮਪੁਰ, ਚੰਨੋਂ, 9 ਮਾਰਚ (ਹਰਜੀਤ ਸਿੰਘ ਨਿਰਮਾਣ)-ਅੱਜ ਇੱਥੇ ਸਰਕਾਰੀ ਡਿਸਪੈਂਸਰੀ ਵਿਖੇ ਵਿਸ਼ੇਸ਼ ਦੌਰੇ 'ਤੇ ਪਹੁੰਚੇ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਲੋਕਾਂ ਨੰੂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ...
ਭਵਾਨੀਗੜ੍ਹ, 9 ਮਾਰਚ (ਰਣਧੀਰ ਸਿੰਘ ਫੱਗੂਵਾਲਾ)-27 ਫਰਵਰੀ ਨੂੰ ਡਾਕਟਰਾਂ ਦੀ ਕਥਿਤ ਅਣਗਹਿਲੀ ਦਾ ਸ਼ਿਕਾਰ ਹੋਏ 2 ਦਿਨ ਦੇ ਬੱਚੇ ਦੀ ਮੌਤ ਹੋ ਜਾਣ ਦੀ ਜਾਂਚ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਐੱਸ. ਡੀ. ਐੱਮ ਅੰਕੁਰ ਮਹਿਦਰੂ ਨੂੰ ਕਰ ਕੇ ਉਸ ਦੀ ਰਿਪੋਰਟ ...
ਮੂਲੋਵਾਲ, 9 ਮਾਰਚ (ਰਤਨ ਸਿੰਘ ਭੰਡਾਰੀ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੂਲੋਵਾਲ ਵਲੋਂ ਸਰਕਾਰ ਦੀ ਅਧਿਆਪਕਾਂ ਦੀ ਭਰਤੀ ਨੀਤੀ ਦੀ ਨਿੰਦਿਆ ਕਰਦਿਆਂ ਅੱਜ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ 'ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ ਕਰਦਿਆਂ ...
ਭਵਾਨੀਗੜ੍ਹ, 9 ਮਾਰਚ (ਰਣਧੀਰ ਸਿੰਘ ਫੱਗੂਵਾਲਾ)-27 ਫਰਵਰੀ ਨੂੰ ਡਾਕਟਰਾਂ ਦੀ ਕਥਿਤ ਅਣਗਹਿਲੀ ਦਾ ਸ਼ਿਕਾਰ ਹੋਏ 2 ਦਿਨ ਦੇ ਬੱਚੇ ਦੀ ਮੌਤ ਹੋ ਜਾਣ ਦੀ ਜਾਂਚ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਐੱਸ. ਡੀ. ਐੱਮ ਅੰਕੁਰ ਮਹਿਦਰੂ ਨੂੰ ਕਰ ਕੇ ਉਸ ਦੀ ਰਿਪੋਰਟ ...
ਲਹਿਰਾਗਾਗਾ, 9 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਨੇੜਲੇ ਪਿੰਡ ਖੋਖਰ ਕਲਾਂ ਵਿਖੇ ਇਕ ਵਿਅਕਤੀ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਘਰ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ | ਮਿ੍ਤਕ ਦੀ ਪਹਿਚਾਣ ਹਰਬੰਸ ਸਿੰਘ ਕੇਵਲੀ ਪੁੱਤਰ ਮੁਖ਼ਤਿਆਰ ...
ਸੰਗਰੂਰ, 9 ਮਾਰਚ (ਧੀਰਜ ਪਸ਼ੌਰੀਆ)-ਵਧੀਕ ਸ਼ੈਸਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਨਸ਼ੀਲੇ ਟੀਕਿਆਂ ਦੇ ਕੇਸ ਵਿਚ ਇਕ ਵਿਅਕਤੀ ਨੂੰ ਦਸ ਸਾਲ ਕੈਦ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਲੌਾਗੋਵਾਲ ਵਿਖੇ 14 ਅਕਤੂਬਰ 2018 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਪਾਰਟੀ ਨੇ ਸ਼ੱਕੀ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਧਾਲੀਵਾਲ, ਭੁੱਲਰ)-ਸੁਨਾਮ ਵਿਚ ਪਿਛਲੇ ਕਈ ਦਿਨਾਂ ਤੋਂ ਗੁੰਡਾਗਰਦੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਸ਼ਹਿਰਵਾਸੀ ਕਾਫ਼ੀ ਚਿੰਤਤ ਹਨ, ਅੱਜ ਸ਼ਾਮ ਵਾਪਰੀ ਤਾਜਾ ਘਟਨਾ ਵਿਚ ਅੰਡਰਬਿ੍ਜ਼ ਦੇ ਨੇੜੇ ਸਰਕਾਰੀ ਕਾਲਜ ਸੜਕ 'ਤੇ ਅੱਧੀ ...
ਸੰਗਰੂਰ, 9 ਮਾਰਚ (ਚੌਧਰੀ ਨੰਦ ਲਾਲ ਗਾਂਧੀ)-ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਸੰਗਰੂਰ ਦੇ 35 ਮੈਂਬਰਾਂ ਦਾ ਇਕ ਦਿਨ ਦਾ ਟੂਰ ਪ੍ਰਧਾਨ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਅਤੇ ਵਿਨੋਦ ਕੁਮਾਰ ਰਿਸ਼ੀ ਐੱਮ. ਡੀ. ਰਿਸ਼ੀ ਪਬਲਿਕ ਸਕੂਲ ਵਲੋਂ ਭੇਜੀ ਸਕੂਲ ਬੱਸ ਦੇ ਸਹਿਯੋਗ ਨਾਲ ...
ਲਹਿਰਾਗਾਗਾ, 9 ਮਾਰਚ (ਸੂਰਜ ਭਾਨ ਗੋਇਲ)-ਲੋਕ ਚੇਤਨਾ ਮੰਚ ਲਹਿਰਾਗਾਗਾ ਦੀ ਇਕ ਮੀਟਿੰਗ ਸਿਵਲ ਹਸਪਤਾਲ ਦੇ ਜਲ ਘਰ ਵਿਖੇ ਹੋਈ, ਜਿਸ ਵਿਚ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਵਿਸ਼ਾਲ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਦੀ ਪ੍ਰਧਾਨਗੀ ...
ਸੰਗਰੂਰ, 9 ਮਾਰਚ (ਅਮਨਦੀਪ ਸਿੰਘ ਬਿੱਟਾ)-ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜਰਨੈਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਠੇਕਾਂ ਆਧਾਰਤ ਫਾਇਰ ਬਿ੍ਗੇਡ ਕਰਮਚਾਰੀਆਂ ਨੰੂ ਪਿਛਲੇ 5 ਮਹੀਨੇ ਤੋਂ ਤਨਖ਼ਾਹ ਨਾ ...
ਸੰਗਰੂਰ, 9 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸਾਹਿਤਕ ਕਲਾ ਮੰਚ ਸੰਗਰੂਰ ਵਲੋਂ ਮਾਂ-ਬੋਲੀ ਪੰਜਾਬੀ ਨੰੂ ਸਮਰਪਿਤ ਸਾਹਿਤਕ ਸਮਾਗਮ ਈਟਿੰਗ ਮਾਲ ਸੰਗਰੂਰ ਵਿਖੇ ਕਰਵਾਇਆ ਗਿਆ | ਸਮਾਗਮ ਦੇ ਸ਼ੁਰੂਆਤੀ ਦੌਰ ਵਿਚ ਔਰਤ ਦਿਵਸ ਨੰੂ ਯਾਦ ਕਰਦਿਆਂ ਸਮਾਜ ਅੰਦਰ ...
ਲੌਾਗੋਵਾਲ, 9 ਮਾਰਚ (ਸ. ਸ. ਖੰਨਾ, ਵਿਨੋਦ)-ਸਥਾਨਕ ਬਡਬਰ ਰੋਡ 'ਤੇ ਸਥਿਤ ਬਣੇ ਕਿੰਗ ਰਿਜ਼ਾਰਟ ਵਿਖੇ ਲੋਕ ਇਨਸਾਫ਼ ਪਾਰਟੀ ਦੇ ਨੌਜਵਾਨ ਵਰਕਰਾਂ ਵਲੋਂ ਰੱਖੇ ਗਏ ਇਕੱਠ ਨੂੰ ਸੰਬੋਧਨ ਕਰਨ ਲਈ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪਹੁੰਚੇ | ਉਨ੍ਹਾਂ ...
ਭਵਾਨੀਗੜ੍ਹ, 9 ਮਾਰਚ (ਰਣਧੀਰ ਸਿੰਘ ਫੱਗੂਵਾਲਾ)-ਲੰਘੇ ਦਿਨੀਂ ਪਏ ਮੀਂਹ ਤੋਂ ਠੰਡ ਲੱਗਣ ਕਾਰਨ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਚਹਿਲਾਂ ਪੱਤੀ ਦੇ ਵਾਸੀ ਜਗਨ ਨਾਥ ਪੁੱਤਰ ਲੱਖੀ ਰਾਮ ਨੇ ...
ਸੰਗਰੂਰ, 9 ਮਾਰਚ (ਸੁਖਵਿੰਦਰ ਸਿੰਘ ਫੁੱਲ)-ਤਕਰੀਬਨ 14 ਸਾਲ ਸਰਕਾਰੀ ਅਤੇ 18 ਸਾਲ ਪ੍ਰਾਈਵੇਟ ਸੇਵਾ ਨਿਭਾਉਣ ਤੋਂ ਬਾਅਦ ਡਾ. ਪ੍ਰਮੋਦ ਕੁਮਾਰ (ਗੋਲਡ ਮੈਡਲਿਸਟ) ਹੱਡੀਆਂ ਤੇ ਜੋੜਾਂ ਦੇ ਮਾਹਿਰ ਨੇ ਅੱਜ ਸਿਵਲ ਹਸਪਤਾਲ ਦੇ ਸਾਹਮਣੇ ਜਸਬੀਰ ਕੰਪਲੈਕਸ, ਜਸਬੀਰ ਮੈਡੀਕਲ ਐਾਡ ...
ਅਮਰਗੜ੍ਹ, 9 ਮਾਰਚ (ਸੁਖਜਿੰਦਰ ਸਿੰਘ ਝੱਲ)-ਗੁਰਦੁਆਰਾ ਭਾਈ ਸਾਹਿਬ ਸਿੰਘ ਪਿੰਡ ਚੌਾਦਾ ਵਿਖੇ 15 ਮਾਰਚ ਨੂੰ ਦੁਪਹਿਰ 2 ਵਜੇ ਹੋਣ ਵਾਲੀ ਪੰਥਕ ਅਕਾਲੀ ਲਹਿਰ ਦੀ ਇਕੱਤਰਤਾ ਸਬੰਧੀ ਤਿਆਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਸ਼ੁਰੂ ਕੀਤੀਆਂ ਗਈਆਂ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਧਾਲੀਵਾਲ, ਭੁੱਲਰ)-ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੀ ਇਕ ਮੀਟਿੰਗ ਅਧਿਆਪਕ ਦਲ ਪੰਜਾਬ (ਜਹਾਂਗੀਰ) ਦੇ ਸੂਬਾਈ ਆਗੂ ਗੁਰਸਿਮਰਤ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ...
ਮਲੇਰਕੋਟਲਾ, 9 ਮਾਰਚ (ਕੁਠਾਲਾ)-ਨੇੜਲੇ ਪਿੰਡ ਅਮਾਮਗੜ੍ਹ ਵਿਖੇ ਪ੍ਰਧਾਨ ਕਮਿੱਕਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਹਿਮ ਮੀਟਿੰਗ ਵਿਚ ਸ਼ਾਮਿਲ ਹੋਏ ਕਿਸਾਨਾਂ ਨੇ ਜਿੱਥੇ 18 ਮਾਰਚ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ...
ਸੰਗਰੂਰ, 9 ਮਾਰਚ (ਸੁਖਵਿੰਦਰ ਸਿੰਘ ਫੁੱਲ)-ਨਸ਼ਈ ਵਿਅਕਤੀ ਸਮਾਜ 'ਤੇ ਇਕ ਬੋਝ ਹੁੰਦਾ ਹੈ | ਨਸ਼ੇ ਦੀ ਪ੍ਰਾਪਤੀ ਲਈ ਉਹ ਭੀਖ ਮੰਗਦੇ, ਚੋਰੀਆਂ ਕਰਦੇ, ਪਤਨੀ ਤੇ ਬੱਚਿਆਂ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਸਮੁੱਚੇ ਪਰਿਵਾਰ ਦੀ ਜ਼ਿੰਦਗੀ ਵੀ ਤਬਾਹ ਕਰ ਦਿੰਦਾ ਹੈ | ਇਨ੍ਹਾਂ ...
ਲਹਿਰਾਗਾਗਾ, 9 ਮਾਰਚ (ਗਰਗ, ਢੀਂਡਸਾ)-ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਸਟੇਟ ਕਮੇਟੀ ਵਲੋਂ ਸਰਕਲ ਸੰਗਰੂਰ ਅਤੇ ਬਰਨਾਲਾ ਦੀ ਇਕ ਮੀਟਿੰਗ ਸਟੇਟ ਕਮੇਟੀ ਆਗੂ ਗੁਰਮੇਲ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਟੇਟ ਕਮੇਟੀ ਮੈਂਬਰ ਸੁਖਦੇਵ ਸਿੰਘ ਭੁਪਾਲ ਤੇ ...
ਸ਼ੇਰਪੁਰ, 9 ਮਾਰਚ (ਦਰਸਨ ਸਿੰਘ ਖੇੜੀ)-ਡੇਰਾ ਬਾਬਾ ਸੀ੍ਰ ਚੰਦ ਕਲੇਰਾਂ ਭੋਰਾ ਸਾਹਿਬ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਸਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਜਗਜੀਤ ਸਿੰਘ ਨੇ ਕਿਹਾ ਕਿ ਮਾਂ ...
ਧੂਰੀ, 9 ਮਾਰਚ (ਸੁਖਵੰਤ ਸਿੰਘ ਭੁੱਲਰ)-ਇਲਾਕੇ 'ਚ ਵਾਪਰੀਆਂ ਪਸ਼ੂ ਚੋਰੀ ਦੀਆਂ ਘਟਨਾਵਾਂ ਕਾਰਨ ਪਸ਼ੂ ਪਾਲਕ ਕਿਸਾਨਾਂ 'ਚ ਭਾਰੀ ਸਹਿਮ ਤੇ ਦਹਿਸ਼ਤ ਦਾ ਮਾਹੌਲ ਹੈ | ਧੂਰੀ ਲਾਗਲੇ ਪਿੰਡ ਖੇੜੀ ਜੱਟਾਂ 'ਚ ਬੀਤੀ ਰਾਤ 2 ਮੱਝਾਂ ਚੋਰੀ ਹੋਣ ਦੀ ਘਟਨਾ 'ਤੇ ਰੋਸ ਪ੍ਰਗਟ ਕਰਦਿਆਂ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਭੁੱਲਰ, ਧਾਲੀਵਾਲ)-ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਦੀ ਪ੍ਰਧਾਨਗੀ ਹੇਠ ਸੁਨਾਮ ਵਿਖੇ ਹੋਈ, ਜਿਸ ਵਿਚ ਸੀ.ਏ.ਏ., ਐੱਨ.ਆਰ.ਸੀ. ਅਤੇ ...
ਛਾਜਲੀ, 9 ਮਾਰਚ (ਗੁਰਸੇਵ ਸਿੰਘ ਛਾਜਲੀ)- ਆਯੂਰਵੈਦਿਕ ਸੇਵਾ ਸੰਘ ਦੀ ਮੀਟਿੰਗ ਸਿੰਗਲਾ ਰੈਸਟੋਰੈਂਟ ਵਿਖੇ ਡਾ. ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਡਾ. ਅੰਮਿਤ ਸੂਦ ਸਰਜਨ, ਡਾ. ਨਿਧੀ ਸੂਦ ਗਾਇਨੀ ਸਪੈਸ਼ਲਿਸਟ ਤੇ ਡਾ. ਸਾਲੂ ਜਿੰਦਲ ਨੱਕ, ਕੰਨ, ਗਲੇ ਦੇ ਡਾਕਟਰਾਂ ...
ਲਹਿਰਾਗਾਗਾ, 9 ਮਾਰਚ (ਗਰਗ, ਗੋਇਲ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ) ਸੰਗਰੂਰ ਨੇ ਆਰ.ਟੀ.ਈ. ਐਕਟ ਦੀ ਧਾਰਾ 18 (1) ਅਧੀਨ ਮਾਨਤਾ ਪ੍ਰਮਾਣ ਪੱਤਰ ਲਏ ਬਿਨਾ ਕਿਸੇ ਸਕੂਲ ਦੀ ਸਥਾਪਨਾ ਕਰਨ ਸਬੰਧੀ ਗੁਰੂ ਨਾਨਕ ਅਕੈਡਮੀ ਭੁਟਾਲ ਕਲਾਂ ਦੇ ਚੇਅਰਮੈਨ ਨੂੰ ਨੋਟਿਸ ਜਾਰੀ ਕੀਤਾ ਹੈ ...
ਸੰਗਰੂਰ, 9 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਆੜ੍ਹਤੀ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੋਮ ਨਾਥ ਸੋਮਾਂ ਬਾਂਸਲ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਰਵਿੰਦਰ ਸਿੰਘ ਚੀਮਾਂ ਦੇ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ | ਸੋਮਾਂ ਬਾਂਸਲ ਜੋ ਕਿ ਪਿਛਲੇ ਦਿਨੀਂ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਭੁੱਲਰ, ਧਾਲੀਵਾਲ)-ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈਾ ਰੱਖਣ ਦੇ ਮੰਤਵ ਨਾਲ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਡੀ. ਐੱਸ. ਪੀ. ਸੁਨਾਮ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਵਿਚ ਸ਼ਹਿਰ 'ਚ ਫਲੈਗ ...
ਰੁੜਕੀ ਕਲਾਂ, 9 ਮਾਰਚ (ਜਤਿੰਦਰ ਮੰਨਵੀ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਵੀਇੰਦਰ ਸਿੰਘ ਮੰਡੇਰ, ਜ਼ਿਲ੍ਹਾ ਪ੍ਰਧਾਨ ਸੰਗਰੂਰ ਜਗਦੀਸ਼ ਸ਼ਰਮਾ ਨੇ ਇਕ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਆਪਣੀਆਂ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਧਾਲੀਵਾਲ, ਭੁੱਲਰ, ਸੱਗੂ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਕਾਲਜ ਦੇ ਵੁਮੈਨ ਵੈੱਲਫੇਅਰ ਕਲੱਬ ਵਲੋਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਦੇ ਕਵਿਤਾ ਉਚਾਰਣ ਤੇ ਭਾਸ਼ਨ ਮੁਕਾਬਲੇ ਕਰਵਾਏ ...
ਮਸਤੂਆਣਾ ਸਾਹਿਬ, 9 ਮਾਰਚ (ਦਮਦਮੀ)-ਦੋ ਦਰਜਨ ਤੋਂ ਵੱਧ ਪੁਸਤਕਾਂ ਦੀ ਲੇਖਕਾ ਡਾ. ਹਰਪ੍ਰੀਤ ਕੌਰ ਦੀ ਨਵੀਂ ਪੁਸਤਕ ਤੋਸਾਖ਼ਾਨਾ ਲੋਕ ਅਰਪਣ ਕਰਨ ਦੀ ਰਸਮ ਬੀਬਾ ਗਗਨਜੀਤ ਕੌਰ ਢੀਂਡਸਾ ਸੁਪਤਨੀ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਨੇ ਅਦਾ ਕੀਤੀ | ਇੱਥੇ ਹੋਏ ...
ਧੂਰੀ, 9 ਮਾਰਚ (ਸੁਖਵੰਤ ਸਿੰਘ ਭੁੱਲਰ)-ਕਿੰਗਜਵਿਊ ਇੰਟਰਨੈਸ਼ਨਲ ਸਕੂਲ ਧੂਰਾ (ਧੂਰੀ) ਦੇ ਉਦਘਾਟਨੀ ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਅਮਰੀਕਾ ਦੇ ਡਾ. ਗੁਰਦੇਵ ਸਿੰਘ ਖੁਸ ਨੇ ਸ਼ਿਰਕਤ ਕੀਤੀ | ਉਦਘਾਟਨੀ ਸਮਾਰੋਹ ਸਮੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਡੀਸ਼ਨਲ ...
ਅਹਿਮਦਗੜ੍ਹ, 9 ਮਾਰਚ (ਰਣਧੀਰ ਸਿੰਘ ਮਹੋਲੀ)-ਪੰਜਾਬ ਨੰਬਰਦਾਰ ਯੂਨੀਅਨ ਸਬ-ਡਵੀਜ਼ਨ ਅਹਿਮਦਗੜ੍ਹ ਦੀ ਅਹਿਮ ਇਕੱਤਰਤਾ ਪ੍ਰਧਾਨ ਗੁਰਮੀਤ ਸਿੰਘ ਮਹੋਲੀ ਦੀ ਅਗਵਾਈ ਵਿਚ ਹੋਈ | ਤਹਿਸੀਲ ਕੰਪਲੈਕਸ ਵਿਖੇ ਨੰਬਰਦਾਰਾਂ ਦੇ ਸੀਨੀ. ਮੀਤ ਪ੍ਰਧਾਨ ਭਗਵਾਨ ਸਿੰਘ ਮਾਣਕੀ ਤੇ ...
ਧੂਰੀ, 9 ਮਾਰਚ (ਸੰਜੇ ਲਹਿਰੀ, ਦੀਪਕ)-ਦੀ ਧੂਰੀ ਟਰੱਕ ਓਪਰੇਟਰ ਯੂਨੀਅਨ ਦੀ ਪ੍ਰਧਾਨਗੀ ਲਈ ਮਨੋਜ ਕੁਮਾਰ ਰੰਚਨਾਂ ਨੂੰ ਸਰਬਸੰਮਤੀ ਨਾਲ ਟਰੱਕ ਯੂਨੀਅਨ ਧੂਰੀ ਦਾ ਨਵਾਂ ਪ੍ਰਧਾਨ ਬਣਾ ਦਿੱਤਾ ਗਿਆ ਹੈ | ਇਸ ਮੌਕੇ ਨਵੇਂ ਬਣੇ ਪ੍ਰਧਾਨ ਮਨੋਜ ਕੁਮਾਰ ਰੰਚਨਾਂ ਨੇ ਕਿਹਾ ਕਿ ...
ਸੰਦੌੜ, 9 ਮਾਰਚ (ਜਸਵੀਰ ਸਿੰਘ ਜੱਸੀ)-ਨੇੜਲੇ ਪਿੰਡ ਮਾਣਕੀ ਵਿਖੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੇ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸੰਤ ਰਣਜੀਤ ਸਿੰਘ ਪੰਜਗਰਾਈਆਂ ਦੇ ਵਰੋਸਾਏ ਸੰਤ ਬਾਬਾ ਬਲਕਾਰ ਸਿੰਘ ਪੰਜਗਰਾਈਆਂ ਵਾਲਿਆਂ ਦੇ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਭੁੱਲਰ, ਧਾਲੀਵਾਲ)-ਸ਼ਿਵ ਸ਼ਕਤੀ ਵੂਮੇਨ ਕਲੱਬ ਸੁਨਾਮ ਵਲੋਂ ਕੌਮਾਂਤਰੀ ਮਹਿਲਾ ਦਿਵਸ ਤੇ ਰੰਗਾ ਦਾ ਤਿਉਹਾਰ ਹੋਲੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਲੱਬ ਮੈਂਬਰਾਂ ਵਲੋਂ ਬਾਜ਼ਾਰੀ ਰੰਗਾ ਦੀ ਬਜਾਏ ਫੁੱਲਾਂ ਨਾਲ ਹੋਲੀ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਰੁਪਿੰਦਰ ਸਿੰਘ ਸੱਗੂ)-ਸੁਨਾਮ ਵਿਖੇ ਵਾਪਰੀ ਮੰਦਭਾਗੀ ਘਟਨਾ ਜਿਸ ਵਿਚ ਘਰ ਦੀ ਇਕ ਛੱਤ ਡਿੱਗਣ ਕਾਰਨ ਘਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਘਨਸਿਆਮ ਥੋਰੀ ਨੇ ...
ਸ਼ਹਿਣਾ, 9 ਮਾਰਚ (ਸੁਰੇਸ਼ ਗੋਗੀ)-ਸ਼ਹਿਣਾ ਪੰਚਾਇਤ ਵਲੋਂ ਪਿੰਡ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਐੱਨ.ਆਰ.ਆਈ. ਬਿਜ਼ਨਸਮੈਨ ਜੀਤ ਸਿੰਘ ਢੀਂਡਸਾ ਨੇ ਸ਼ਹਿਣਾ ਪੰਚਾਇਤ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾਨ ਦਿੱਤੀ ਹੈ | ਇਸ ਸਮੇਂ ਸਰਪੰਚ ਮਲਕੀਤ ...
ਮਾਲੇਰਕੋਟਲਾ, 9 ਮਾਰਚ (ਕੁਠਾਲਾ)-ਸਸਤੀ ਕਣਕ ਦੀ ਸਹੂਲਤ ਨਾਲ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਮਲੇਰਕੋਟਲਾ ਅਤੇ ਅਹਿਮਦਗੜ੍ਹ ਤਹਿਸੀਲਾਂ ਦੇ ਸੈਂਕੜੇ ਮਜਦੂਰ ਪਰਿਵਾਰਾਂ ਦੇ ਪਿੰਡਾਂ ਅੰਦਰਲੀ ਸਿਆਸੀ ਪਾਰਟੀਬਾਜ਼ੀ ਕਾਰਨ ਚੁਪ ਚੁਪੀਤੇ ਸਸਤੀ ਕਣਕ ਦੀ ਸੂਚੀ ...
ਭਵਾਨੀਗੜ੍ਹ, 9 ਮਾਰਚ (ਰਣਧੀਰ ਸਿੰਘ ਫੱਗੂਵਾਲਾ)-ਪੱਛੜੀਆਂ ਸ਼ੇ੍ਰਣੀਆਂ ਭੋਅ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵਲੋਂ ਪਿੰਡ ਪੰਨਵਾਂ ਦੇ ਪੱਛੜੀਆਂ ਸ਼ੇ੍ਰਣੀਆਂ ਨਾਲ ਸਬੰਧਿਤ ਵਿਅਕਤੀਆਂ ਨੂੰ ਸਹੂਲਤਾਂ ਦੇਣ ਲਈ ਕੈਂਪ ਲਗਾਇਆ ਗਿਆ, ਜਿਸ ਵਿਚ ਕਾਰਪੋਰੇਸ਼ਨ ਦੇ ਉ ੱਪ ...
ਚੀਮਾ ਮੰਡੀ, 9 ਮਾਰਚ (ਜਸਵਿੰਦਰ ਸਿੰਘ ਸ਼ੇਰੋਂ)-ਸਥਾਨਕ ਕਸਬਾ ਵਿਖੇ ਨਵੀਂ ਖੁੱਲ੍ਹ ਰਹੀ ਵਿੱਦਿਅਕ ਸੰਸਥਾ ਐੱਮ.ਐੱਲ.ਜੀ. ਕੌਨਵੈਂਟ ਸਕੂਲ ਦਾ ਉਦਘਾਟਨ ਹੁਣ 21 ਮਾਰਚ ਨੂੰ ਕੀਤਾ ਜਾ ਰਿਹਾ ਹੈ | ਸੰਸਥਾ ਦੇ ਮੈਨੇਜਿੰਗ ਕਮੇਟੀ ਦੇ ਅਹੁਦੇਦਾਰ ਰਜਿੰਦਰ ਚੀਮਾ, ਹੈਪੀ ਗੋਇਲ ਤੇ ...
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ (ਭੁੱਲਰ, ਧਾਲੀਵਾਲ)-ਗੁਰੂ ਨਾਨਕ ਦੇਵ ਡੈਂਟਲ ਕਾਲਜ ਤੇ ਹਸਪਤਾਲ ਵਲੋਂ ਸਾਬਕਾ ਮੰਤਰੀ ਸਵ: ਬਾਬੂ ਭਗਵਾਨ ਦਾਸ ਅਰੋੜਾ ਦੇ ਵੱਡੇ ਪੁੱਤਰ ਤੇ ਹਲਕਾ ਵਿਧਾਇਕ ਅਮਨ ਅਰੋੜਾ ਦੇ ਭਰਾ ਸਵ: ਕਮਲ ਅਰੋੜਾ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਪਹਿਲੀ ...
ਸੰਗਰੂਰ, 9 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਅਰਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਪ੍ਰਸਤ ਜਗਦੀਸ਼ ਸ਼ਰਮਾ ਨੇ ...
ਮਾਲੇਰਕੋਟਲਾ, 9 ਮਾਰਚ (ਮੁਹੰਮਦ ਹਨੀਫ਼ ਥਿੰਦ)-ਮੁਸਲਿਮ ਸਪੋਰਟਸ ਐਾਡ ਵੈੱਲਫੇਅਰ ਕਲੱਬ ਵਲੋਂ ਡਾ. ਜੇ. ਐੱਲ. ਬੱਸੀ ਦੇ ਸਹਿਯੋਗ ਸਦਕਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਕੈਂਪ ਦਾ ਉਦਘਾਟਨ ਡਾ. ...
ਸੰਗਰੂਰ, 9 ਮਾਰਚ (ਧੀਰਜ ਪਸ਼ੌਰੀਆ)-ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਜਨਰਲ ਸੈਕਟਰੀ ਪੰਕਜ ਗੁਪਤਾ, ਸਰਪ੍ਰਸਤ ਸਰਜੀਵਨ ਜਿੰਦਲ, ਨਰੇਸ਼ ਜਿੰਦਲ (ਬਾਲਾ ਜੀ), ਡਾ. ਪਰਤਾਪ ਸਿੰਘ ਧਾਲੀਵਾਲ, ਡਾ. ਐੱਲ. ਡੀ. ਛਾਬੜਾ ਅਤੇ ਕ੍ਰਿਸਨ ਲਾਲ ਦੀ ...
ਅਮਰਗੜ੍ਹ, 9 ਮਾਰਚ (ਸੁਖਜਿੰਦਰ ਸਿੰਘ ਝੱਲ)-ਬਾਗੜੀਆਂ ਤੋਂ ਧੂਰੀ ਅਤੇ ਬਾਗੜੀਆਂ ਤੋਂ ਛੀਟਾਂਵਾਲਾ ਸੜਕ ਦੀ ਤਰਸਯੋਗ ਹਾਲਤ ਿਖ਼ਲਾਫ਼ ਲੋਕ ਇਨਸਾਫ਼ ਪਾਰਟੀ 13 ਮਾਰਚ ਨੂੰ ਸਵੇਰੇ 10 ਤੋਂ 12 ਵਜੇ ਤੱਕ ਪੈਟਰੋਲ ਪੰਪ ਦੇ ਸਾਹਮਣੇ ਬਾਗੜੀਆਂ ਵਿਖੇ ਧਰਨਾ ਲਗਾਏਗੀ | ਇਸ ਸਬੰਧੀ ...
ਸੰਗਰੂਰ, 9 ਮਾਰਚ (ਚੌਧਰੀ ਨੰਦ ਲਾਲ ਗਾਂਧੀ)-ਸਤੰਬਰ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਪੱਕਾ ਮੋਰਚਾ ਲਾ ਕੇ ਬੈਠੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਨੂੰ 6 ਮਹੀਨਿਆਂ ਦਾ ਸਮਾਂ ਹੋ ...
ਕੁੱਪ ਕਲਾਂ, 9 ਮਾਰਚ (ਮਨਜਿੰਦਰ ਸਿੰਘ ਸਰੌਦ)-ਯੂਥ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਨੌਜਵਾਨ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਅਮਰਪ੍ਰੀਤ ਸਿੰਘ ਲਾਲੀ ਨੂੰ ਆਲ ਇੰਡੀਆਂ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਣਨ 'ਤੇ ਵਧਾਈ ਦਿੰਦਿਆਂ ਆਖਿਆ ਕਿ ਉਨ੍ਹਾਂ ਨੇ ਯੂਥ ਕਾਂਗਰਸ ਦੇ ...
ਮਲੇਰਕੋਟਲਾ, 9 ਮਾਰਚ (ਕੁਠਾਲਾ)-ਡੈਮੋਕ੍ਰੇਟਿਕ ਪ੍ਰੈੱਸ ਕਲੱਬ ਪੰਜਾਬ ਦੇ ਪ੍ਰਧਾਨ ਰਵੀ ਆਜ਼ਾਦ ਵਲੋਂ ਅੱਜ ਪ੍ਰੈੱਸ ਕਲੱਬ ਮਲੇਰਕੋਟਲਾ ਦੀ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਜਨਾਬ ਸ਼ਾਹਿਦ ਜ਼ੂਬੈਰੀ ਮਲੇਰਕੋਟਲਾ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX