ਨਵੀਂ ਦਿੱਲੀ, 9 ਮਾਰਚ (ਏਜੰਸੀ)-ਹੋਲੀ ਤੋਂ ਇਕ ਦਿਨ ਪਹਿਲਾਂ ਪੈਟਰੋਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ | ਤੇਲ ਕੰਪਨੀਆਂ ਨੇ ਸੋਮਵਾਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ 23 ਤੋਂ 25 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ, ਉਥੇ ਹੀ ਡੀਜ਼ਲ ਦੀਆਂ ਕੀਮਤਾਂ 25 ਤੋਂ 26 ਪੈਸੇ ਪ੍ਰਤੀ ਲੀਟਰ ਘੱਟ ਹੋਈਆਂ ਹਨ | ਰਾਜਧਾਨੀ ਦਿੱਲੀ 'ਚ ਪੈਟਰੋਲ ਕਾਫੀ ਸਸਤਾ ਹੋ ਗਿਆ ਹੈ | ਇਥੇ ਇਕ ਲੀਟਰ ਪੈਟਰੋਲ ਦੀ ਕੀਮਤ 70.59 ਰੁਪਏ ਹੋ ਗਈ ਹੈ | ਇਸੇ ਤਰ੍ਹਾਂ ਇਕ ਲੀਟਰ ਡੀਜ਼ਲ ਦੀ ਕੀਮਤ 63.26 ਰੁਪਏ ਹੋ ਗਈ ਹੈ | ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ 'ਚ ਪੈਟਰੋਲ ਦੀਆਂ ਕੀਮਤਾਂ ਘੱਟ ਕੇ ਕ੍ਰਮਵਾਰ 70.59 ਰੁਪਏ, 73.28 ਰੁਪਏ, 76.29 ਰੁਪਏ ਅਤੇ 73.33 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ | ਚਾਰਾਂ ਮਹਾਨਗਰਾਂ 'ਚ ਡੀਜ਼ਲ ਦੀਆਂ ਕੀਮਤਾਂ ਵੀ ਘਟ ਕੇ ਕ੍ਰਮਵਾਰ 63.26 ਰੁਪਏ, 65.65 ਰੁਪਏ, 66.24 ਰੁਪਏ, 66.75 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ | ਚੀਨ 'ਚ ਕੱਚੇ ਤੇਲ ਦੀ ਮੰਗ 'ਚ ਕਮੀ ਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਭਾਅ 'ਚ ਕਟੌਤੀ ਦਾ ਸਿੱਧਾ ਅਸਰ ਘਰੇਲੂ ਬਾਜ਼ਾਰ 'ਚ ਵੀ ਵੇਖਣ ਨੂੰ ਮਿਲੇਗਾ | 2020 'ਚ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ 'ਚ 4 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਹੋ ਚੁੱਕੀ ਹੈ, ਇਸੇ ਤਰ੍ਹਾਂ ਡੀਜ਼ਲ 'ਚ ਵੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 4.15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਹੋਈ ਹੈ | ਜੇਕਰ ਡਾਲਰ ਦੇ ਮੁਕਾਬਲੇ ਰੁਪਏ 'ਚ ਤੇਜ਼ੀ ਆਉਂਦੀ ਹੈ ਤਾਂ ਘਰੇਲੂ ਬਾਜ਼ਾਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 3-4 ਰੁਪਏ ਪ੍ਰਤੀ ਲੀਟਰ ਤੱਕ ਕਟੌਤੀ ਦੀ ਉਮੀਦ ਹੈ |
ਨਵੀਂ ਦਿੱਲੀ, 9 ਮਾਰਚ (ਏਜੰਸੀ)-ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਵਿਸ਼ਵ ਅਰਥ ਵਿਵਸਥਾ 'ਤੇ ਮੰਦੀ ਦੇ ਖਤਰੇ ਦੀਆਂ ਸੰਭਾਵਨਾਵਾਂ ਕਾਰਨ ਕੱਚੇ ਤੇਲ ਦੀ ਘੱਟਦੀ ਮੰਗ ਵਿਚਾਲੇ ਤੇਲ ਬਾਜ਼ਾਰ 'ਤੇ ਅਧਿਕਾਰ ਸਥਾਪਿਤ ਕਰਨ ਦੀ ਲੜਾਈ ਇਕ ਵਾਰ ਫਿਰ ਤੇਜ਼ ਹੋ ਗਈ ਹੈ | ਤੇਲ ...
ਨਵੀਂ ਦਿੱਲੀ, 9 ਮਾਰਚ (ਏਜੰਸੀ)-ਕੋਰੋਨਾ ਵਾਇਰਸ ਦਾ ਅਸਰ ਹੁਣ ਭਾਰਤ ਦੀਆਂ ਵੱਡੀਆਂ ਕੰਪਨੀਆਂ 'ਤੇ ਵੀ ਪੈਣ ਲੱਗਾ ਹੈ | ਦੇਸ਼ ਦੀਆਂ ਵੱਡੀ ਕੰਪਨੀਆਂ 'ਚੋਂ ਇਕ ਟਾਟਾ ਸਟੀਲ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕੀ | ਟਾਟਾ ਸਟੀਲ ਨੇ ਮੰਨਿਆ ਹੈ ਕਿ ਹੁਣ ਕੱਚੇ ਮਾਲ ਲਈ ਕੰਪਨੀ ...
ਮੁੰਬਈ, 9 ਮਾਰਚ (ਏਜੰਸੀ)-ਭਾਰਤੀ ਰੁਪਏ 'ਚ ਗਿਰਾਵਟ ਦਾ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਿਹਾ | ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 16 ਪੈਸੈ ਟੁੱਟ ਕੇ 74.03 'ਤੇ ਆ ਗਿਆ | ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ ਗਿਰਾਵਟ ਅਤੇ ਕੋਰੋਨਾ ਵਾਇਰਸ ਦੇ ...
ਮੁੰਬਈ, 9 ਮਾਰਚ (ਏਜੰਸੀ)- ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਕਤਰ ਦੇ ਭਾਰਤੀਆਂ 'ਤੇ ਯਾਤਰਾ ਕਰਨ 'ਤੇ ਰੋਕ ਲਗਾਉਣ ਦੇ ਬਾਅਦ ਇੰਡੀਗੋ ਨੇ 17 ਮਾਰਚ ਤੱਕ ਆਪਣੀਆਂ ਦੋਹਾ ਦੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ | ਕੰਪਨੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਇਹ ...
ਨਵੀਂ ਦਿੱਲੀ, 9 ਮਾਰਚ (ਏਜੰਸੀ)-ਵਿਸ਼ਵ ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁਖ ਨੂੰ ਵੇਖਦੇ ਹੋਏ ਕਾਰੋਬਾਰੀਆਂ ਨੇ ਆਪਣੇ ਸੌਦਿਆਂ 'ਚ ਕਟੌਤੀ ਕੀਤੀ, ਜਿਸ ਨਾਲ ਬਾਜ਼ਾਰ ਕਾਰੋਬਾਰ 'ਚ ਸੋਨਾ 73 ਰੁਪਏ ਦੀ ਗਿਰਾਵਟ ਨਾਲ 44,085 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ | ਐਮ.ਸੀ.ਐਕਸ. 'ਤੇ ...
ਮੁੰਬਈ, 9 ਮਾਰਚ (ਏਜੰਸੀ)-ਸੰਕਟ 'ਚ ਘਿਰੇ ਯੈੱਸ ਬੈਂਕ ਨੂੰ ਉਮੀਦ ਹੈ ਕਿ ਉਸ ਦੇ ਕੰਮਕਾਜ 'ਤੇ ਲੱਗੀ ਰੋਕ ਇਸ ਸਨਿਚਰਵਾਰ ਨੂੰ ਹਟਾ ਲਈ ਜਾਵੇਗੀ | ਰਿਜ਼ਰਵ ਬੈਂਕ ਵਲੋਂ ਨਿਯੁਕਤ ਬੈਂਕ ਦੇ ਪ੍ਰਸ਼ਾਸਕ ਪ੍ਰਸ਼ਾਂਤ ਕੁਮਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ | ਉਨ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX