ਤਾਜਾ ਖ਼ਬਰਾਂ


ਸੀ.ਬੀ.ਆਈ. ਦੀ ਟੀਮ ਨੇ ਮੇਰਾ ਕੰਪਿਊਟਰ ਅਤੇ ਫ਼ੋਨ ਜ਼ਬਤ ਕਰ ਲਿਆ , ਅਸੀਂ ਕੋਈ ਗਲਤ ਕੰਮ ਨਹੀਂ ਕੀਤਾ - ਮਨੀਸ਼ ਸਿਸੋਦੀਆ
. . .  1 day ago
ਵਿਨੇ ਕੁਮਾਰ ਸਕਸੈਨਾ ਨੇ 12 ਆਈ.ਏ.ਐਸ .ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ
. . .  1 day ago
ਨਵੀਂ ਦਿੱਲੀ, 19 ਅਗਸਤ - ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਤੁਰੰਤ ਪ੍ਰਭਾਵ ਨਾਲ 12 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ ।
ਭਾਰਤੀ ਹਵਾਈ ਸੈਨਾ ਅਭਿਆਸ ਪਿਚ ਬਲੈਕ-2022 ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚੀ
. . .  1 day ago
ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਜੰਡਿਆਲਾ ਗੁਰੂ ਵਿਖੇ ਲੰਪੀ ਚਮੜੀ ਰੋਗ ਨਾਲ ਮਰ ਰਹੀਆਂ ਗਾਵਾਂ
. . .  1 day ago
ਜੰਡਿਆਲਾ ਗੁਰੂ, 19 ਅਗਸਤ-(ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ) - ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਜੰਡਿਆਲਾ ਗੁਰੂ ਵਿਖੇ ਪਿਛਲੇ ਕੁਝ ਦਿਨਾਂ ਤੋਂ ਲੰਪੀ ਚਮੜੀ ਰੋਗ ਨਾਲ ਰੋਜ਼ਾਨਾ ਗਾਵਾਂ ਮਰ ਰਹੀਆਂ ...
ਨਵੀਂ ਦਿੱਲੀ - ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਦੇ ਕਾਰਜਕਾਲ 'ਚ ਇਕ ਸਾਲ ਦਾ ਹੋਰ ਵਾਧਾ
. . .  1 day ago
ਓਮ ਬਿਰਲਾ ਕੈਨੇਡਾ ਵਿਚ 65ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ ਵਿਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ
. . .  1 day ago
ਪਹਿਲੀ ਭਾਰਤੀ ਮਹਿਲਾ ਪਾਇਲਟ ਨੂੰ ਉੱਤਰੀ ਧਰੁਵ ਉੱਤੇ ਰਿਕਾਰਡ ਤੋੜ ਉਡਾਣ ਲਈ ਅਮਰੀਕਾ ਸਥਿਤ ਏਵੀਏਸ਼ਨ ਮਿਊਜ਼ੀਅਮ ਵਿਚ ਮਿਲੀ ਜਗ੍ਹਾ
. . .  1 day ago
ਇਕ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ
. . .  1 day ago
ਕੁੱਲਗੜ੍ਹੀ ,19 ਅਗਸਤ ( ਸੁਖਜਿੰਦਰ ਸਿੰਘ ਸੰਧੂ )- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਅਧੀਨ ਪਿੰਡ ਯਾਰੇ ਸ਼ਾਹ ਵਾਲਾ ਇਕ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸ਼ਵਿੰਦਰ ਸਿੰਘ ਖਾਰਾ ...
ਮਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੀ.ਬੀ.ਆਈ .ਐਫ.ਆਈ.ਆਰ. ਵਿਚ ਕੀਤਾ ਨਾਮਜ਼ਦ
. . .  1 day ago
ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ
. . .  1 day ago
ਉਡੀਸ਼ਾ, 19 ਅਗਸਤ - ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਹੜ੍ਹ ਦਾ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ
ਨਿਊਯਾਰਕ ਸਿਟੀ: ਮਹਾਤਮਾ ਗਾਂਧੀ ਦੇ ਬੁੱਤ ਦੀ ਦੋ ਹਫ਼ਤਿਆਂ ਵਿਚ ਦੂਜੀ ਵਾਰ ਕੀਤੀ ਗਈ ਭੰਨਤੋੜ
. . .  1 day ago
ਸ੍ਰੀ ਮੁਕਤਸਰ ਸਾਹਿਬ: ਜਲ ਨਿਕਾਸੀ ਮਹਿਕਮੇ ਦੇ ਸਰਕਲ ਦਫ਼ਤਰ ਬੰਦ ਕਰਨ ਨਾਲ ਹੋਰ ਸੰਕਟ ਪੈਦਾ ਹੋਵੇਗਾ - ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ, ਅਬੋਹਰ ਅਤੇ ਗਿੱਦੜਬਾਹਾ ਦੇ ਇਲਾਕਿਆਂ ਵਿਚ ਸੇਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਏ ਹੜ੍ਹਾਂ ਨਾਲ ...
ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ ਮੁਆਵਜ਼ਾ - ਧਾਲੀਵਾਲ
. . .  1 day ago
ਰਮਦਾਸ, ਅਜਨਾਲਾ, 19 ਅਗਸਤ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ,ਜਸਵੰਤ ਸਿੰਘ ਵਾਹਲਾ, ਅਵਤਾਰ ਸਿੰਘ ਰੰਧਾਵਾ)-ਪਿਛਲੇ ਦਿਨੀਂ ਰਾਵੀ ਦਰਿਆ ਵਿਚ ਅਚਾਨਕ ਪਾਣੀ ਵਧਣ ਕਾਰਨ ਖ਼ਰਾਬ ਹੋਈਆਂ ਫ਼ਸਲਾਂ ...
ਪੱਛਮੀ ਬੰਗਾਲ : ਵਿਸ਼ੇਸ਼ ਟਾਸਕ ਫੋਰਸ ਨੇ ਅਲ ਕਾਇਦਾ ਨਾਲ ਸ਼ਮੂਲੀਅਤ ਲਈ 2 ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਆਂਧਰਾ ਦੇ ਕਾਕੀਨਾਡਾ 'ਚ ਖੰਡ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ
. . .  1 day ago
ਲਸ਼ਕਰ-ਏ- ਤਾਇਬਾ ਦੀ ਫੰਡਿੰਗ 'ਚ ਸ਼ਾਮਿਲ ਜੰਮੂ-ਕਸ਼ਮੀਰ ਦਾ ਹਵਾਲਾ ਸੰਚਾਲਕ ਅਲ ਬਦਰ ਗ੍ਰਿਫ਼ਤਾਰ
. . .  1 day ago
ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਕੀਤੀ ਆਤਮ ਹੱਤਿਆ
. . .  1 day ago
ਫ਼ਰੀਦਕੋਟ, 19 ਅਗਸਤ ( ਜਸਵੰਤ ਪੁਰਬਾ ) – ਸਾਦਿਕ ਦੇ ਪਿੰਡ ਬੁੱਟਰ 'ਚ ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਅੱਜ ਦੁਪਹਿਰ ਕਰੀਬ 2:30 ਵਜੇ ਬੁੱਟਰ ਵਿਖੇ ਨਹਿਰ ਕੋਲ ਖੜ੍ਹੇ ਸਫੈਦੇ ਦੇ ...
ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਰੈਲੀਆਂ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 19 ਅਗਸਤ (ਅਜਾਇਬ ਸਿੰਘ ਔਜਲਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਥਾਵਾਂ 'ਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਚੰਡੀਗੜ੍ਹ ਵਿਖੇ ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ...
ਕਿਸਾਨਾਂ ਨੇ ਨੰਗੇ ਧੜ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਅਬੋਹਰ,19 ਅਗਸਤ (ਸੰਦੀਪ ਸੋਖਲ) - ਕੌਮੀ ਮਾਰਗ 'ਤੇ ਰਾਜਸਥਾਨ ਸਰਹੱਦ ਦੇ ਨਾਲ ਪੈਂਦੇ ਪਿੰਡ ਗੁੰਮਜਾਲ ’ਤੇ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੱਕੇ ਤੌਰ ’ਤੇ ਲਗਾਏ ਗਏ ਧਰਨੇ ਨੂੰ 48 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵਲੋਂਂ ਕੋਈ ਸੁਣਵਾਈ...
ਮੁੱਖ ਮੰਤਰੀ ਭਗਵੰਤ ਮਾਨ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਕੀਤੀਆਂ ਪੂਰੀਆਂ
. . .  1 day ago
ਚੰਡੀਗੜ੍ਹ, 19 ਅਗਸਤ - ਵਾਲਮੀਕਿ ਭਾਈਚਾਰੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਸਮਾਪਤ ਹੋ ਗਈ ਹੈ ਤੇ ਮੁੱਖ ਮੰਤਰੀ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਹੈ।ਇਸ ਮੌਕੇ ਵਾਲਮੀਕਿ ਭਾਈਚਾਰੇ ਨੇ ਭਗਵੰਤ ਮਾਨ ਦੀ ਤਾਰੀਫ਼ ਕਰਦਿਆ ਕਿਹਾ ਕਿ ਅਜਿਹਾ ਮੁੱਖ ਮੰਤਰੀ ਪਹਿਲੀ ਵਾਰ...
ਭਗਵੰਤ ਮਾਨ ਵਲੋਂ ਪੀ.ਏ.ਯੂ. ਦੇ ਨਵਨਿਯੁਕਤ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁੱਭਕਾਮਨਾਵਾਂ
. . .  1 day ago
ਚੰਡੀਗੜ੍ਹ, 19 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਨਵਨਿਯੁਕਤ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁੱਭਕਾਮਨਾਵਾਂ...
ਹਨੀਟ੍ਰੈਪ 'ਚ ਫਸਾ ਕੇ ਇਕ ਨੌਜਵਾਨ ਨੂੰ ਅਗਵਾ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
. . .  1 day ago
ਐਸ.ਏ.ਐਸ. ਨਗਰ, 19 ਅਗਸਤ (ਜਸਬੀਰ ਸਿੰਘ ਜੱਸੀ) - ਖਰੜ ਨਜ਼ਦੀਕ ਇਕ ਯੂਨੀਵਰਸਿਟੀ ਵਿਚ ਪੜ੍ਹਦੇ ਇਕ ਵਿਦਿਆਰਥੀ ਨੂੰ ਹਨੀਟ੍ਰੈਪ 'ਚ ਫਸਾ ਕੇ ਅਗਵਾ ਕਰਨ ਵਾਲੀ ਇਕ ਲੜਕੀ ਸਮੇਤ ਤਿੰਨ ਮੁਲਜ਼ਮਾਂ ਨੂੰ ਮੁਹਾਲੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਸ...
ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ
. . .  1 day ago
ਚੌਲਾਂਗ, 19 ਅਗਸਤ (ਸੁਖਦੇਵ ਸਿੰਘ) - ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ ਦਿੱਤਾ ਗਿਆ। ਇਸ ਸੰਬੰਧੀ ਨੰਬਰਦਾਰ ਦਲੀਪ ਸਿੰਘ ਮੁੱਖ ਬੁਲਾਰਾ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਦੱਸਿਆ ਕਿ ਕੱਲ੍ਹ ਮੈਂ ਚੌਲਾਂਗ ਟੋਲ ਪਲਾਜ਼ਾ ਤੋਂ ਲੰਘਿਆ...
ਡਾ. ਐਸ.ਐਸ.ਗੋਸਲ ਪੀ.ਏ.ਯੂ. ਦੇ ਉਪ ਕੁਲਪਤੀ ਨਿਯੁਕਤ
. . .  1 day ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ ਅਤੇ ਪੀ.ਏ.ਯੂ. ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਐਸ.ਐਸ. ਗੋਸਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਪ ਕੁਲਪਤੀ...
ਪੰਚਾਇਤ ਮੰਤਰੀ ਧਾਲੀਵਾਲ ਵਲੋਂ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੀ ਸਰਪੰਚ ਦਾ ਸਨਮਾਨ
. . .  1 day ago
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅੱਜ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨੇੜਲੇ ਪਿੰਡ ਮੰਡਿਆਣੀ ਪਹੁੰਚ ਕੇ ਪਿਛਲੇ ਸਮੇਂ ਨਸ਼ਿਆਂ ਖ਼ਿਲਾਫ਼...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 27 ਫੱਗਣ ਸੰਮਤ 551

ਹਰਿਆਣਾ

ਪਿੰਡ ਕੁਟੇਲ ਦੇ ਸੁਨਿਆਰੇ ਦੇ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਵਲੋਂ ਸੁਲਝਾਈ

ਕਰਨਾਲ, 9 ਮਾਰਚ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਪਿੰਡ ਗੜੀ ਖਜੂਰ ਵਿਖੇ ਦੁਕਾਨ ਕਰਦੇ ਅਤੇ ਪਿੰਡ ਕੁਟੇਲ ਨਿਵਾਸੀ ਸੁਣਿਆਰੇ ਦੇ ਅੰਨੇ ਕਤਲ ਦੀ ਗੁਥੀ ਨੂੰ ਹਲ ਕਰਦੇ ਹੋਏ ਮੁਲਜਮ ਨੂੰ ਗਿ੍ਫਤਾਰ ਕਰ ਉਸ ਦੇ ਕਬਜੇ ਵਿਚੋ ਇਕ ਮੋਟਰ ਸਾਈਕਲ ਸਮੇਤ ਲੁਟੇ ਹੋਏ ਸੋਨੇ ਅਤੇ ਚਾਂਦੀ ਦੇ ਗਹਿਣਿਆ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਆਈ. ਏ. 1 ਇੰਚਾਰਜ ਦੀਪੇਂਦਰ ਰਾਣਾ ਨੇ ਦਸਿਆ ਕਿ ਬੀਤੀ 25 ਫਰਵਰੀ ਨੂੰ ਥਾਣਾ ਮਧੂਬਨ ਦੇ ਪਿੰਡ ਕੁਅੇਲ ਦੇ ਖੇਤਾਂ ਵਿਚੋ ਰਾਜ ਕੁਮਾਰ ਪੁਤਰ ਇੰਦਰਜੀਤ ਨਿਵਾਸੀ ਪਿੰਡ ਕੁਟੇਲ ਜੋਕਿ ਪਿੰਡ ਗੜੀ ਖਜੂਰ ਵਿਖੇ ਜਿਉਲਰਜ ਦਾ ਕੰਮ ਕਰਦਾ ਸੀ ਦੀ ਲਾਸ਼ ਬਰਾਮਦ ਹੋਈ ਸੀ ਜਿਸ ਤੋ ਬਾਅਦ ਮਿ੍ਤਕ ਦੇ ਭਰਾ ਵਿਜੈ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ | ਉਨ੍ਹਾਂ ਦਸਿਆ ਕਿ ਇਸ ਮਾਮਲੇ ਦੇ ਸਬੰਧ ਵਿਚ ਬਣਾਈ ਗਈ ਪੁਲਿਸ ਟੀਮ ਨੇ ਗੁਪਤ ਸੂਤਰਾਂ ਤੋ ਮਿਲੀ ਜਾਣਕਾਰੀ ਦੇ ਆਧਾਰ ਤੇ ਪਿੰਡ ਲਾਲਪੁਰਾ ਮੇਰਠ ਰੋੜ ਤੋ ਮੁਲਜਮ ਸੁਸ਼ੀਲ ਉਰਫ ਅਰਜੁਨ ਪੁਤਰ ਓਮ ਪ੍ਰਕਾਸ਼ ਨਿਵਾਸੀ ਪਿੰਡ ਕੁਟੇਲ ਨੂੰ ਗਿਰਫਤਾਰ ਕਰਕੇ ਪੁਛਗਿਛ ਕੀਤੀ ਤਾ ਉਸ ਨੇ ਦਸਿਆ ਕਿ ਉਸ ਨੇ ਮਿ੍ਤਕ ਰਾਜਕੁਮਾਰ ਨੂੰ ਇਕ ਸੋਨੀ ਦੀ ਚੇਨ 34 ਹਜਾਰ ਰੁਪਏ ਵਿਚ ਵੇਚੀ ਸੀ ਜਿਸ ਬਦਲੇ ਉਸ ਨੇ 15 ਹਜ਼ਾਰ ਰੁਪਏ ਲਏ ਸਨ ਜਦਕਿ ਬਾਕੀ ਦੀ ਰਕਮ ਬਾਰ ਬਾਰ ਮੰਗਣ ਤੇ ਵੀ ਰਾਜ ਕੁਮਾਰ ਉਸ ਨੂੰ ਨਹੀ ਦੇ ਰਿਹਾ ਸੀ ਜਿਸ ਕਾਰਨ ਉਸ ਦੇ ਮਨ ਵਿਚ ਰਾਜ ਕੁਮਾਰ ਪ੍ਰਤੀ ਰੰਜਿਸ਼ ਸੀ | ਉਸ ਨੇ ਦਸਿਆ ਕਿ ਰਾਜ ਕੁਮਾਰ ਨੂੰ ਸਬਕ ਸਿਖਾਉਣ ਲਈ ਉਸ ਨੇ ਰਾਜ ਕੁਮਾਰ ਨਾਲ ਸ਼ਰਾਬ ਪੀਣ ਦਾ ਪ੍ਰੋਗਰਾਮ ਬਣਾਇਆ ਅਤੇ ਰਾਹ ਵਿਚ ਇਕ ਢਾਬੇ ਤੇ ਉਨ੍ਹਾਂ ਨੇ ਸ਼ਰਾਬ ਪੀਤੀ ਜਿਸ ਤੋ ਬਾਅਦ ਵਾਪਸ ਆਪਣੇ ਪਿੰਡ ਆਉਂਦੇ ਹੋਏ ਰਾਹ ਵਿਚ ਪਿੰਡ ਕੁਟੇਲ ਦੇ ਸੁਨਸਾਨ ਖੇਤ ਨੇੜੇ ਪੇਸ਼ਾਬ ਕਰਨ ਦੇ ਬਹਾਨੇ ਨਾਲ ਮੋਟਰ ਸਾਈਕਲ ਰੁਕਵਾਈ ਤੇ ਮੌਕਾ ਮਿਲਦੇ ਹੀ ਉਸ ਨੇ ਚਾਕੂ ਨਾਲ ਹਮਲਾ ਕਰਕੇ ਰਾਜ ਕੁਮਾਰ ਦੀ ਹੱਤਿਆ ਕਰ ਦਿਤੀ ਉਸ ਦਾ ਸਾਰਾ ਸਾਮਾਨ ਲੈ ਕੇ ਫਰਾਰ ਹੋ ਗਿਆ | ਇੰਸਪੈਕਟਰ ਰਾਣਾ ਨੇ ਦਸਿਆ ਕਿ ਮੁਲਜਮ ਤੋਂ ਇਕ ਮੋਟਰ ਸਾਈਕਲ, ਇਕ ਆਧਾਰ ਕਾਰਡ, ਦੋ ਸੋਨੇ ਦੀਆਂ ਕੰਨ ਦੀਆਂ ਵਾਲੀਆਂ, ਪੰਜ ਹਜਾਰ ਰੁਪਏ ਨਕਦ, 2 ਸੋਨੇ ਦੀਆਂ ਮੁੰਦਰੀਆਂ, 6 ਸੋਨੇ ਦੀਆਂ ਛੋਟੀਆਂ ਕੰਨ ਦੀਆਂ ਵਾਲੀਆਂ, 3 ਸੋਨੇ ਦੇ ਨੱਕ ਦੇ ਕੋਕੇ, ਦੋ ਚਾਂਦੀ ਦੀਆਂ ਚੈਨਾਂ, 2 ਚਾਂਦੀ ਦੀਆਂ ਚੁਟਕੀਆਂ, 2 ਚਾਂਦੀ ਦੀਆਂ ਮੁੰਦਰੀਆਂ ਨਗ ਵਾਲੀਆਂ, ਇਕ ਛੱਡਾ ਆਰਟੀਫੀਸ਼ੀਅਲ ਅਤੇ ਇਕ ਰੁਦਰਾਕਸ਼ ਬਰਾਮਦ ਕੀਤਾ ਗਿਆ ਹੈ |

ਤੀਸਰਾ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਪੁਰਸਕਾਰ ਡਾ. ਜਗਦੀਸ਼ ਵਾਡੀਆ ਦੀ ਝੋਲੀ

ਬਾਬਾ ਬਕਾਲਾ ਸਾਹਿਬ, 9 ਮਾਰਚ (ਰਾਜਨ)-ਪਿਛਲੇ 34 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਜੁਟੀ ਚਰਚਿਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ...

ਪੂਰੀ ਖ਼ਬਰ »

ਭੂਨਾ ਦੇ ਨੌਜਵਾਨ ਕੋਲੋਂ ਹੈਰੋਇਨ ਬਰਾਮਦ

ਟੋਹਾਣਾ, 9 ਮਾਰਚ (ਗੁਰਦੀਪ ਸਿੰਘ ਭੱਟੀ) - ਕਸਬਾ ਭੂਨਾ ਦੇ ਰਾਧਾ-ਸਵਾਮੀ ਸਤਸੰਗ ਘਰ ਦੇ ਸਾਹਮਣੇ ਸੜਕ ਨਾਕੇ ਪੈਦਲ ਜਾ ਰਹੇ ਨੌਜਵਾਨ ਕੋਲੇਂ 8.20 ਗਰਾਮ ਹੈਰੋਇਨ ਬਰਾਮਦ ਹੋਣ ਤੇ ਭੂਨਾ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਭੂਨਾ ਦੇ ਵਾਰਡ-5 ਦਾ ਦੀਪਕ ਉਰਫ ਦੀਪ ਹੈ ਤੇ ਉਸ ਵਿਰੁੱਧ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਵਲੋਂ ਬਾਜ਼ਾਰਾਂ 'ਚ ਕੀਤਾ ਤਹਿਸੀਲ ਪੱਧਰੀ ਮਹਿਲਾ ਲਾਮਬੰਦੀ ਮਾਰਚ

ਅਜਨਾਲਾ, 9 ਮਾਰਚ (ਐਸ. ਪ੍ਰਸ਼ੋਤਮ)-ਅੱਜ ਇਥੋਂ ਦੇ ਬਜ਼ਾਰਾਂ 'ਚ ਜਨਵਾਦੀ ਇਸਤਰੀ ਸਭਾ ਦੀ ਸੂਬਾ ਜਨਰਲ ਸਕਤਰ ਬੀਬੀ ਨੀਲਮ ਘੁੰਮਾਣ ਦੀ ਅਗਵਾਈ 'ਚ ਸੈਂਕੜੇ ਔਰਤਾਂ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਿਖ਼ਲਾਫ਼ ਅਪਰਾਧਾਂ ਨੂੰ ਨਕੇਲ ਪਾਉਣ ਤੇ ਸਮਾਜਿਕ ਨਾ ਬਰਾਬਰੀ ...

ਪੂਰੀ ਖ਼ਬਰ »

ਕਾਰ ਸਵਾਰਾਂ ਕੋਲੋਂ 150 ਗਰਾਮ ਹੈਰੋਇਨ ਬਰਾਮਦ, ਦੋ ਕਾਬੂ

ਟੋਹਾਣਾ, 9 ਮਾਰਚ (ਗੁਰਦੀਪ ਸਿੰਘ ਭੱਟੀ)-ਦਿੱਲੀ-ਸਿਰਸਾ ਕੌਮੀ ਸੜਕ ਮਾਰਗ ਤੇ ਬੜੋਪਲ ਚੌਾਕੀ ਨਜਦੀਕ ਸੀ.ਆਈ.ਏ. ਫਤਿਹਾਬਾਦ ਦੀ ਟੀਮ ਨੇ ਵਾਹਨਾਂ ਦੀ ਚੈਕਿੰਗ ਦੌਰਾਨ ਕਾਰ ਸਵਾਰਾਂ ਤੋਂ 150 ਗਰਾਮ ਹੈਰੋਇਨ ਬਰਾਮਦ ਕਰਕੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ...

ਪੂਰੀ ਖ਼ਬਰ »

30 ਗਰਾਮ ਹੈਰੋਇਨ ਸਹਿਤ ਮੋਟਰ-ਸਾਈਕਲ ਸਵਾਰ ਦੋ ਕਾਬੂ

ਏਲਨਾਬਾਦ, 9 ਮਾਰਚ (ਜਗਤਾਰ ਸਮਾਲਸਰ)-ਸੀਆਈਏ ਸਿਰਸਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਾ ਨੂੰ ਕਾਬੂ ਕਰਕੇ ਉਨ੍ਹਾਾ ਦੇ ਕਬਜ਼ੇ ਵਿਚੋਂ 30 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਭੀਮ ਸਿੰਘ ਪੁੱਤਰ ...

ਪੂਰੀ ਖ਼ਬਰ »

ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਪੜ੍ਹੋ ਪੰਜਾਬ ਦੇ ਪ੍ਰਾਜੈਕਟਾਂ ਦਾ ਬਾਈਕਾਟ ਕਰਨ ਦੀ ਧਮਕੀ

ਅੰਮਿ੍ਤਸਰ, 9 ਮਾਰਚ (ਜੱਸ)-ਅੰਮਿ੍ਤਸਰ ਜ਼ਿਲ੍ਹੇ ਦੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਇਕੱਤਰਤਾ ਅੱਜ ਇੱਥੇ ਕੰਪਨੀ ਬਾਗ ਵਿਖੇ ਹੋਈ, ਜਿਸ ਵਿਚ ਪਿਛਲੇ 12-14 ਸਾਲਾਂ ਤੋਂ ਪੰਜਾਬ ਭਰ ਵਿਚ ਨਿਗੁਣੀਆਂ ਤਨਖ਼ਾਹਾਂ 'ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾ ਰਹੇ ...

ਪੂਰੀ ਖ਼ਬਰ »

ਮਾਰੂਤੀ ਕਾਰ ਸਵਾਰ ਦੋ ਨੌਜਵਾਨਾਂ ਤੋਂ ਚੂਰਾਪੋਸਤ ਬਰਾਮਦ

ਟੋਹਾਣਾ, 9 ਮਾਰਚ (ਗੁਰਦੀਪ ਸਿੰਘ ਭੱਟੀ)-ਬੀਤੀ ਰਾਤ ਪੁਲਿਸ ਗਸ਼ਤੀ ਟੀਮ ਨੇ ਮਰੂਤੀ ਸਵਿਫ਼ਟ ਕਾਰ ਦਾ ਪਿੱਛਾ ਕਰਦੇ ਹੋਏ ਮਲੜ੍ਹ ਪਿੰਡ ਦੇ ਬਸ ਸਟੈਂਡ 'ਤੇ ਕਾਬੂ ਕਰ ਲਿਆ ਤਾਂ ਮਰੂਤੀ ਵਿੱਚ ਪੰਜ ਪਲਾਸਟਿਕ ਬੈਗ ਬਰਮਾਦ ਕੀਤੇ ਗਏ ਜਿਨ੍ਹਾਂ ਵਿੱਚ ਚੂਰਾਪੋਸਤ ਭਰਿਆ ਹੋਇਆ ...

ਪੂਰੀ ਖ਼ਬਰ »

ਚੋਰੀ ਦੀਆਂ ਦੋ ਵਾਰਦਾਤਾਂ ਵਿਚ ਮਾਮਲੇ ਦਰਜ

ਏਲਨਾਬਾਦ, 9 ਮਾਰਚ (ਜਗਤਾਰ ਸਮਾਲਸਰ)-ਸ਼ਹਿਰ ਦੇ ਵਾਰਡ ਨੰਬਰ 3 ਵਾਸੀ ਅਨਿਲ ਕੁਮਾਰ ਪੁੱਤਰ ਛੋਟੂ ਰਾਮ ਨੇ ਉਸਦੀ ਦੁਕਾਨ ਵਿਚੋਂ ਚੋਰੀ ਹੋਏ ਸਮਾਨ ਦਾ ਸੁਰਾਗ ਲਗਾਏ ਜਾਣ ਦੀ ਗੁਹਾਰ ਲਗਾਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਨਿਲ ਕੁਮਾਰ ਨੇ ਲਿਖਿਆ ਹੈ ਕਿ ਉਸ ਦੀ ...

ਪੂਰੀ ਖ਼ਬਰ »

ਫੋਕਲ ਪੁਆਇੰਟ ਡਿਸਪੋਜ਼ਲ ਤੇ ਸੀਵਰੇਜ ਪਾਈਪਾਂ ਪਾਉਣ ਅਤੇ ਵਾਰਡ ਨੰਬਰ 45 'ਚ ਗਲੀਆਂ ਬਣਾਉਣ ਦਾ ਮੇਅਰ ਵਲੋਂ ਉਦਘਾਟਨ

ਅੰਮਿ੍ਤਸਰ, 9 ਮਾਰਚ (ਹਰਮਿੰਦਰ ਸਿੰਘ)-ਫੋਕਲ ਪੁਆਇੰਟ ਡਿਸਪੋਜ਼ਲ ਵਿਖੇ ਸੀਵਰੇਜ਼ ਦੀਆਾ ਪਾਈਪਾਂ ਪਾਉਣ ਦਾ ਰਸਮੀ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ | ਇਸ ਕੰਮ 'ਤੇ ਕਰੀਬ 38 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ¢ ਇਸ ਮੌਕੇ ਅੰਮਿ੍ਤਸਰ ਫੋਕਲ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਡਰ ਕਾਰਨ ਹੋਲੀ ਦੇ ਤਿਉਹਾਰ ਦਾ ਰੰਗ ਪਿਆ ਫਿੱਕਾ

ਅਜਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਦੀ ਦਹਿਸ਼ਤ ਹੁਣ ਪੂਰੇ ਵਿਸ਼ਵ ਦੇ ਨਾਲ-ਨਾਲ ਹਿੰਦੁਸਤਾਨ ਦੇ ਪ੍ਰਸਿੱਧ ਤਿਉਹਾਰ ਹੋਲੀ 'ਤੇ ਵੀ ਦਿਸਣੀ ਸ਼ੁਰੂ ਹੋ ਗਈ ਹੈ, ਜਿਸ ਦੇ ਚੱਲਦੇ ਇਸ ਵਾਰ ਹੋਲੀ ਦੇ ਤਿਉਹਾਰ ਦਾ ਰੰਗ ਫਿੱਕਾ-ਫਿੱਕਾ ਨਜ਼ਰ ਆ ਰਿਹਾ ...

ਪੂਰੀ ਖ਼ਬਰ »

ਦੋ ਸੜਕ ਹਾਦਸਿਆਂ ਵਿੱਚ ਦੋ ਮੌਤਾਂ

ਟੋਹਾਣਾ, 9 ਮਾਰਚ (ਗੁਰਦੀਪ ਸਿੰਘ ਭੱਟੀ)-ਇਥੋਂ ਦੀ ਚੰਡੀਗੜ੍ਹ ਰੋਡ ਤੇ ਅੱਜ ਸਵੇਰੇ 4.30 ਵਜੇ ਪੈਦਲ ਜਾ ਰਹੇ ਇਕ ਵਿਅਕਤੀ ਕਾਰ ਦੀ ਲਪੇਟ ਵਿੱਚ ਆਕੇ ਮੌਕੇ ਤੇ ਹੀ ਮਾਰਿਆ ਗਿਆ | ਮਿ੍ਤਕ 60 ਸਾਲਾ ਓਮ ਪ੍ਰਕਾਸ਼ ਚੰਡੀਗਡ੍ਹ ਰੋਡ 'ਤੇ ਭਾਖੜਾ ਪੁਲ ਦੇ ਨਜਦੀਕ ਚਾਹ-ਦੁੱਧ ਦੀ ਦੁਕਾਨ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਬਾਈਕ ਸਵਾਰ ਕਾਬੂ

ਟੋਹਾਣਾ, 9 ਮਾਰਚ (ਗੁਰਦੀਪ ਸਿੰਘ ਭੱਟੀ)-ਬਸ ਸਟੈਂੜ ਟੋਹਾਣਾ ਇਲਾਕੇ ਵਿੱਚ ਗਸਤ ਕਰ ਰਹੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਨ ਵਾਲੇ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ | ਗਸਤੀ ਟੀਮ ਦੇ ਥਾਂਣੇਦਾਰ ਜੈਵੀਰ ਨੇ ਦੱਸਿਆ ਕਿ ਹੜ੍ਹਬੜੀ ਵਿੱਚ ਦਵਾਈ ਦੇ ਪੱਤੇ ...

ਪੂਰੀ ਖ਼ਬਰ »

ਜਿੰਦਲ ਸਕੂਲ 'ਚ ਭਾਰਤੀ ਸਭਿਅਤਾ ਦੇ ਪ੍ਰਾਚੀਨ ਤਿਉਹਾਰ ਹੋਲੀ 'ਤੇ ਸਮਾਰੋਹ ਕਰਵਾਇਆ

ਰਤੀਆ, 9 ਮਾਰਚ (ਬੇਅੰਤ ਕੌਰ ਮੰਡੇਰ)-ਪੀ. ਐਲ ਜਿੰਦਲ ਕੋਨਵੈਂਟ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਉਣ ਲਈ ਪ੍ਰੋਗਰਾਮ ਅਨੁਸ਼ਾਸਨੀ ਢੰਗ ਨਾਲ ਆਯੋਜਿਤ ਕੀਤਾ ਗਿਆ | ਸਮਾਰੋਹ ਦੀ ਪ੍ਰਧਾਨਗੀ ਪਿ੍ੰਸੀਪਲ ਮੋਨਾ ਤਨੇਜਾ ਨੇ ਕੀਤੀ ਜਦਕਿ ਵਿਸ਼ੇਸ਼ ਤੌਰ 'ਤੇ ਕਮੇਟੀ ਮੈਂਬਰ ...

ਪੂਰੀ ਖ਼ਬਰ »

ਇੰਡੀਆ ਬਲੱਡ ਹੈਲਪ ਸੈਂਟਰ ਨੇ ਖੂਨਦਾਨ ਕੈਂਪ ਲਗਾਇਆ

ਜਗਾਧਰੀ, 9 ਮਾਰਚ (ਜਗਜੀਤ ਸਿੰਘ)-ਡੇਰਾ ਸੰਤ ਨਿਸ਼ਚਲ ਸਿੰਘ ਥੜਾ ਸਾਹਿਬ ਜੌੜੀਆਂ ਵਿਖੇ ਮਨਾਏ ਜਾ ਰਹੇ ਹੋਲਾ-ਮਹੱਲਾ ਸਮਾਗਮ ਦੌਰਾਨ ਇੰਡੀਆ ਬਲੱਡ ਹੈਲਪ ਸੈਂਟਰ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ | ਇਸ ਖੂਨਦਾਨ ਕੈਂਪ ਵਿਚ 125 ਯੂਨਿਟ ਖੂਨ ਇਕੱਤਰ ਕੀਤਾ ਗਿਆ | ਖੂਨਦਾਨ ...

ਪੂਰੀ ਖ਼ਬਰ »

ਭਵਿੱਖ 'ਚ ਵੀ ਲੋਕ ਹਿਤ ਲਈ ਕੰਮ ਕਰਦਾ ਰਹਾਂਗਾ-ਰਾਜੇਸ਼ ਚੌਧਰੀ

ਨੰਗਲ, 9 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਭਾਜਪਾ ਨੰਗਲ ਮੰਡਲ ਪ੍ਰਧਾਨ ਤੇ ਚਰਚਿਤ ਕੌਾਸਲਰ ਰਾਜੇਸ਼ ਚੌਧਰੀ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਉਹ ਲੋਕਾਂ ਨੂੰ ਸਮਰਪਿਤ ਹਨ | ਪਿਛਲੇ 5 ਵਰਿ੍ਹਆਂ ਦੌਰਾਨ ਮੈਂ ਕਾਫ਼ੀ ਸੰਘਰਸ਼ ਕੀਤਾ ਪਰ ਹਕੂਮਤ ਦਾ 'ਹਲਵਾ' ਤੇ ...

ਪੂਰੀ ਖ਼ਬਰ »

ਦਹੀਰਪੁਰ ਜਟਵਾਹੜ ਵਿਖੇ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ 'ਤੇ ਕੀਤੀ ਜਾ ਰਹੀ ਰੈਲੀ ਸਬੰਧੀ ਮੀਟਿੰਗਾਂ

ਨੂਰਪੁਰ ਬੇਦੀ, 9 ਮਾਰਚ (ਵਿੰਦਰਪਾਲ ਝਾਂਡੀਆਂ)-ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਦੇ 15 ਮਾਰਚ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੁਵਾਸਪੁਰਾ ਵਿਖੇ ਮਨਾਏ ਜਾ ਰਹੇ ਜਨਮ ਦਿਨ ਮੌਕੇ 'ਤੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਲਾਮਬੰਦੀ ...

ਪੂਰੀ ਖ਼ਬਰ »

ਘਪਲੇ ਸਮੇਂ ਕੌ ਾਸਲਰਾਂ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ

ਨੰਗਲ, 9 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਦੀ ਬਹੁਚਰਚਿਤ ਕੌਾਸਲਰ ਸ਼ਿਵਾਨੀ ਠਾਕੁਰ ਨੇ ਮੰਗ ਕੀਤੀ ਹੈ ਕਿ ਕੌਾਸਲਰਾਂ ਦੀ ਜ਼ਿੰਮੇਵਾਰੀ ਵਧਾਈ ਜਾਵੇ ਤਾਂ ਜੋ ਘਪਲੇ ਸਮੇਂ ਉਨ੍ਹਾਂ ਨੂੰ ਵੀ ਸਲਾਖ਼ਾਂ ਪਿੱਛੇ ਡੱਕਿਆ ਜਾ ਸਕੇ | ਹਰ ਕੰਮ ਦੀ ਪੇਮੈਂਟ ਤਦੇ ਹੋਵੇ ਜੇ ...

ਪੂਰੀ ਖ਼ਬਰ »

ਬੱਸ ਸੇਵਾ ਲਈ ਨਾਨਗਰਾਂ ਵਾਸੀਆਂ ਵਲੋਂ 41000 ਰੁਪਏ ਭੇਟ

ਸੁਖਸਾਲ, 9 ਮਾਰਚ (ਧਰਮ ਪਾਲ)-ਪਿੰਡ ਨਾਨਗਰਾਂ ਦੇ ਵਸਨੀਕਾਂ ਵਲੋਂ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੂੰ ਪੀ. ਜੀ. ਆਈ. ਚੰਡੀਗੜ੍ਹ ਜਾਣ ਵਾਲੀ ਮੁਫ਼ਤ ਬੱਸ ਸੇਵਾ ਲਈ 41000 ਰੁਪਏ ਦਾ ਦਾਨ ਦਿੱਤਾ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਨੇ ਦੱਸਿਆ ਕਿ ਹਰੇਕ ਪਿੰਡ ...

ਪੂਰੀ ਖ਼ਬਰ »

ਆਰਜ਼ੀ ਟੈਂਟ ਸਿਟੀ ਦਾ ਐਸ. ਡੀ. ਐਮ. ਕੰਨੂ ਗਰਗ ਵਲੋਂ ਉਦਘਾਟਨ

ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਜੇ. ਐੱਸ. ਨਿੱਕੂਵਾਲ, ਕਰਨੈਲ ਸਿੰਘ)-ਮਾਤਾ ਗੁਜਰੀ ਵੈੱਲਫੇਅਰ ਸੋਸਾਇਟੀ ਵਲੋਂ ਕੌਮੀ ਜੋੜ ਮੇਲਾ ਹੋਲਾ ਮਹੱਲਾ ਨੂੰ ਲੈ ਕੇ ਬਣਾਈ ਗਈ ਆਰਜ਼ੀ ਟੈਂਟ ਸਿਟੀ ਦਾ ਉਦਘਾਟਨ ਉਪ ਮੰਡਲ ਮੈਜਿਸਟ੍ਰੇਟ ਕੰਨੂ ਗਰਗ ਵਲੋਂ ਉਦਘਾਟਨ ਕੀਤਾ ਗਿਆ | ...

ਪੂਰੀ ਖ਼ਬਰ »

ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਹੋਲੇ ਮਹੱਲੇ ਸਬੰਧੀ ਗੁਰਮਤਿ ਸਮਾਗਮ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਜੇ. ਐੱਸ. ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਹੋਲਾ ਮਹੱਲਾ ਨੂੰ ਲੈ ਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਡੇਰਾ ਦਮਦਮੀ ਟਕਸਾਲ ਵਿਖੇ ਗੁਰਮਤਿ ਸਮਾਗਮ ਸ਼ੁਰੂ ਹੋ ਗਏ ਹਨ | ਸੰਤ ਸਮਾਜ ਦੇ ਪ੍ਰਧਾਨ ਤੇ ...

ਪੂਰੀ ਖ਼ਬਰ »

ਰੇਲਵੇ ਰੋਡ ਦੀ ਮੁੱਖ ਸੜਕ ਤੇ ਬੱਸ ਸਟੈਂਡ ਦੇ ਬਾਹਰ ਵਾਲੀ ਸੜਕ ਦੀ ਹਾਲਤ ਤਰਸਯੋਗ

ਨੰਗਲ, 9 ਮਾਰਚ (ਪ੍ਰੀਤਮ ਸਿੰਘ ਬਰਾਰੀ)-ਰੇਲਵੇ ਰੋਡ ਨੂੰ ਜਾਣ ਵਾਲੀ ਸੜਕ ਤੇ ਬੱਸ ਸਟੈਂਡ ਨੰਗਲ ਦੇ ਬਾਹਰੋਂ ਗੁਜ਼ਰਦੀ ਸੜਕ ਦੀ ਹਾਲਤ ਜਿਥੇ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਉਥੇ ਹੀ ਬੱਸ ਸਟੈਂਡ ਦੇ ਬਾਹਰ ਤੇ ਭਾਖੜਾ ਨਹਿਰ ਦੇ ਪੁਲ 'ਤੇ ਸੜਕ ਵਿਚਕਾਰ ਪਿਛਲੇ ਕਈ ਦਿਨਾ ...

ਪੂਰੀ ਖ਼ਬਰ »

ਅਵਾਰਾ ਜਾਨਵਰਾਂ ਦੀ ਸਮੱਸਿਆ ਦੇ ਹੱਲ ਬਿਨਾਂ ਵਿਕਾਸ ਦਾ ਕੋਈ ਅਰਥ ਨਹੀਂ

ਨੰਗਲ, 9 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਡਾ: ਅਸ਼ੋਕ ਸ਼ਰਮਾ, ਜਰਨੈਲ ਸਿੰਘ ਸੰਧੂ ਤੇ ਆਰ. ਟੀ. ਆਈ. ਕਾਰਕੁਨ ਯੋਗੇਸ਼ ਸਚਦੇਵਾ ਨੇ ਆਵਾਰਾ ਜਾਨਵਰਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ | ਨਗਰ ਕੌਾਸਲ ਵਿਕਾਸ ਦੇ ਨਾਂਅ 'ਤੇ ...

ਪੂਰੀ ਖ਼ਬਰ »

ਭੰਗਾਲਾ-ਮਨਸਾਲੀ ਸੜਕ ਦੀ ਹਾਲਤ ਤਰਸਯੋਗ

ਪੁਰਖਾਲੀ, 9 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਘਾੜ ਇਲਾਕੇ ਦੇ ਪਿੰਡਾਂ ਨੂੰ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਭੰਗਾਲਾ-ਮਨਸਾਲੀ ਸੜਕ ਥਾਂ-ਥਾਂ ਤੋਂ ਟੋਇਆਂ ਦਾ ਸ਼ਿਕਾਰ ਹੋਈ ਪਈ ਹੈ ਪਰ ਇਨ੍ਹਾਂ ਟੋਇਆਂ ਨੂੰ ਦਰੁਸਤ ਕਰਨ ਲਈ ਸਬੰਧਿਤ ...

ਪੂਰੀ ਖ਼ਬਰ »

ਗੁ: ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਤੇ ਗੁ: ਮੰਜੀ ਸਾਹਿਬ ਭਰਤਗੜ੍ਹ 'ਚ ਸੰਗਤ ਦੀ ਭਰਵੀਂ ਆਮਦ

ਭਰਤਗੜ੍ਹ, 9 ਮਾਰਚ (ਜਸਬੀਰ ਸਿੰਘ ਬਾਵਾ)-ਖ਼ਾਲਸਾਈ ਜਾਹੌ-ਜਲਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮੁਹੱਲੇ ਮੌਕੇ ਨਤਮਸਤਕ ਹੋਣ ਲਈ ਸੰਗਤ ਦੀ ਆਮਦ ਵਧਣ ਨਾਲ ਇਤਿਹਾਸਕ ਅਸਥਾਨ ਗੁ: ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ, ਗੁ: ਟਿੱਬੀ ਸਾਹਿਬ ਹਜ਼ਾਰਾ, ਗੁ: ਮੰਜੀ ਸਾਹਿਬ ...

ਪੂਰੀ ਖ਼ਬਰ »

ਗੁ: ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਵਿਖੇ 50 ਯੂਨਿਟ ਖ਼ੂਨ ਇਕੱਤਰ

ਭਰਤਗੜ੍ਹ, 9 ਮਾਰਚ (ਜਸਬੀਰ ਸਿੰਘ ਬਾਵਾ)-ਰਹਿਰਾਸ ਸੇਵਾ ਸੁਸਾਇਟੀ ਲੁਧਿਆਣਾ ਦੇ ਸਮੂਹ ਨੁਮਾਇੰਦਿਆਂ ਵਲੋਂ ਸ੍ਰੀ ਰਘੂਨਾਥ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਗੁ: ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ 'ਚ ਖ਼ੂਨਦਾਨ ਕੈਂਪ ਲਗਾਇਆ | ਇਸ ਦੌਰਾਨ ਗੁ: ਪਰਿਵਾਰ ਵਿਛੋੜਾ ...

ਪੂਰੀ ਖ਼ਬਰ »

ਖ਼ੁਸਰਿਆਂ ਦੀ ਕਾਰ ਦਾ ਚਾਲਕ ਰੌਸ਼ਨ ਭੇਦਭਰੀ ਹਾਲਤ ਵਿੱਚ ਗਾਇਬ

ਟੋਹਾਣਾ, 9 ਮਾਰਚ (ਗੁਰਦੀਪ ਸਿੰਘ ਭੱਟੀ)-ਭੂਨਾ ਦੇ ਖ਼ੁਸਰਿਆਂ ਦੀ ਟੋਲੀ ਦੇ ਗਰੂਪ ਵਿੱਚ ਦੀ ਗੱਡੀ ਚਲਾਉਣ ਵਾਲਾ ਪਿੰਡ ਬੋਸਤੀ ਦਾ ਰੋਸ਼ਨ ਦੇ ਭੇਦਭਰੀ ਹਾਲਤ ਵਿੱਚ ਗਾਇਬ ਹੋਣ ਤੇ ਟੋਲੀ ਦੇ ਮਹੰਤ ਅਮਨ ਦੇ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ | ਪੁਲਿਸ ਨੇ ਅਮਨ ਨੂੰ ਤਲਬ ...

ਪੂਰੀ ਖ਼ਬਰ »

ਐਕਸਟੈਂਸ਼ਨ ਲੈਕਚਰਾਰਜ ਵਲੋਂ ਸੀ. ਐੱਮ. ਸਿਟੀ ਵਿਖੇ ਪ੍ਰਦਰਸ਼ਨ

ਕਰਨਾਲ, 9 ਮਾਰਚ (ਗੁਰਮੀਤ ਸਿੰਘ ਸੱਗੂ)-ਆਪਣੀਆਂ ਮੰਗਾਂ ਨੂੰ ਲੈ ਕੇ ਸੀ.ਐਮ.ਸਿਟੀ ਵਿਖੇ ਐਕਸਟੈਂਸ਼ਨ ਲੈਕਚਰਾਰਜ ਨੇ ਸੀ.ਐਮ.ਸਿਟੀ ਵਿਖੇ ਪ੍ਰਦਰਸ਼ਨ ਕਰਦੇ ਹੋਏ ਐਸ.ਡੀ.ਐਮ.ਨੂੰ ਮੰਗ ਪੱਤਰ ਦਿਤਾ | ਇਸ ਮੌਕੇ ਪ੍ਰਰਦਸ਼ਨਕਾਰੀਆਂ ਦੀ ਅਗਵਾਈ ਕਰਦੇ ਹੋਏ ਸੁਬਾਈ ਸਕਤਰ ਡਾ. ...

ਪੂਰੀ ਖ਼ਬਰ »

ਹਿੰਦੀ ਅਧਿਆਪਕਾ ਅਨੀਤਾ ਭਾਰਤ ਨੂੰ ਨਾਰੀ ਸ਼ਕਤੀ ਸਨਮਾਨ ਨਾਲ ਨਵਾਜਿਆ

ਨੀਲੋਹੇੜੀ, 9 ਮਾਰਚ (ਅਹੂਜਾ)-ਹਿੰਦੀ ਦੀ ਅਧਿਆਪਕਾ ਅਨੀਤਾ ਭਾਰਤ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਗੀਤਾ ਧਾਮ ਕੁਰੂਕਸ਼ੇਤਰ ਵਿਚ ਆਯੋਜਿਤ ਇਕ ਸਮਾਗਮ ਵਿਚ ਨਾਰੀ ਸ਼ਕਤੀ ਸਨਮਾਨ ਨਾਲ ਨਵਾਜਿਆ ਗਿਆ | ਇਸ ਮੌਕੇ ਉਨ੍ਹਾਂ ਦੀ ਬੇਟੀ ਅਰਸ਼ੀ ਨੇ ਆਪਣੀ ਮਾਂ ਲਈ ਗੀਤ ...

ਪੂਰੀ ਖ਼ਬਰ »

ਦੂਨ ਵਾਟੀਕਾ ਪਲੇ ਐਾਡ ਐਜੂਕੇਸ਼ਨ ਸਕੂਲ ਫਾਰ ਦ ਜੀਨੀਅਸ ਵਿਖੇ ਮਨਾਈ ਹੋਲੀ

ਕਰਨਾਲ, 9 ਮਾਰਚ (ਗੁਰਮੀਤ ਸਿੰਘ ਸੱਗੂ)-ਸੈਕਟਰ 7 ਸਥਿਤ ਦੂਨ ਵਾਟਿਕਾ ਪਲੇ ਐਾਡ ਫਾਉਡੇਸ਼ਨ ਸਕੂਲ ਫਾਰ ਦ ਜੀਨੀਅਸ ਵਿਖੇ ਰੰਗਾ ਦਾ ਤਿਉਹਾਰ ਹੋਲੀ ਬਣੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬਚਿਆਂ ਨੇ ਕ੍ਰਿਸ਼ਨ ਅਤੇ ਰਾਧਾ ਦੇ ਨਾਲ ਬਿ੍ਜਭੂਮੀ ਵਿਖੇ ਡਾਂਸ ਕਰਦੀਆਂ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਦੀ ਮੀਟਿੰਗ

ਰੂਪਨਗਰ, 9 ਮਾਰਚ (ਪੱਤਰ ਪ੍ਰੇਰਕ)-ਜ਼ਿਲ੍ਹੇ ਦੀਆਂ ਦਰਜਨ ਦੇ ਕਰੀਬ ਜਨਤਕ ਜਥੇਬੰਦੀਆਂ ਨੇ ਮੋਹਨ ਸਿੰਘ ਧਮਾਣਾ ਦੀ ਪ੍ਰਧਾਨਗੀ ਹੇਠ ਰਣਜੀਤ ਬਾਗ਼ 'ਚ ਮੀਟਿੰਗ ਕਰਦੇ ਹੋਏ ਕਿਹਾ ਕਿ ਆਰ. ਐਸ. ਐਸ. ਵਰਕਰਾਂ ਵਲੋਂ ਸਰਕਾਰੀ ਕਾਲਜ 'ਚ ਮਾਹੌਲ ਨੂੰ ਤਣਾਅਪੂਰਨ ਬਣਾਉਣ ਦੀ ...

ਪੂਰੀ ਖ਼ਬਰ »

ਬੜਵਾ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਸਮਾਗਮ

ਨੂਰਪੁਰ ਬੇਦੀ, 9 ਮਾਰਚ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਬੜਵਾ ਨੇ ਮਿਲਕ ਪਲਾਂਟ ਮੁਹਾਲੀ ਵਲੋਂ ਪ੍ਰਾਪਤ ਹੋਇਆ ਕੀਮਤ ਅੰਤਰ ਦੁੱਧ ਉਤਪਾਦਕ ਨੂੰ ਵੰਡਣ ਲਈ ਸਮਾਗਮ ਕਰਵਾਇਆ ਗਿਆ | ਜਿਸ 'ਚ ਬਤੌਰ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਹੋਲੇ ਮਹੱਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਸਿਹਤ, ਸੁਰੱਖਿਆ ਦੇ ਕੀਤੇ ਜਾ ਰਹੇ ਹਨ ਢੁਕਵੇਂ ਪ੍ਰਬੰਧ

ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ 'ਚ 10 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ 'ਚ ਪੁੱਜ ਰਹੇ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂਆਂ ਨੂੰ ਪ੍ਰਸ਼ਾਸਨ ਨੇ ਹਰ ਤਰ੍ਹਾਂ ਦੀ ਸਿਹਤ ਤੇ ਸੁਰੱਖਿਆਂ ਦੀ ...

ਪੂਰੀ ਖ਼ਬਰ »

ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਥਿਤੀ 'ਚ ਗੁਜ਼ਰ ਰਹੇ ਹਨ-ਚੰਦੂਮਾਜਰਾ

ਸ੍ਰੀ ਚਮਕੌਰ ਸਾਹਿਬ, 9 ਮਾਰਚ (ਜਗਮੋਹਣ ਸਿੰਘ ਨਾਰੰਗ)-ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਨੇੜਲੇ ਪਿੰਡ ਭੂਰੜੇ ਵਿਖੇ ਸੋਈ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਗਰਚਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ...

ਪੂਰੀ ਖ਼ਬਰ »

ਮਹਿਲਾ ਅਧਿਕਾਰਾਂ ਸਬੰਧੀ ਜਾਗਰੂਕ ਕਰਦੀ ਰੈਲੀ ਕਰਵਾਈ

ਯਮੁਨਾਨਗਰ, 9 ਮਾਰਚ (ਗੁਰਦਿਆਲ ਸਿੰਘ ਨਿਮਰ)-ਅੰਤਰਰਾਸ਼ਟਰੀ ਮਹਿਲਾ ਹਫਤੇ ਦੇ ਆਖ਼ਰੀ ਦਿਨ ਗੁਰੂਨਾਨਕ ਖਾਲਸਾ ਕਾਲਜ ਯਮੁਨਾਨਗਰ ਨੇ ਅੰਤਰਰਾਸ਼ਟਰੀ ਪ੍ਰਸਿੱਧ ਮਲਟੀਨੈਸ਼ਨਲ ਕੰਪਨੀ ਜਮਨਾ ਆਟੋ ਇੰਡਸਟਰੀ ਦੇ ਸ਼ਿਸ਼ਟਾਚਾਰ ਨਾਲ ਸਮਾਜ ਅਤੇ ਦੇਸ਼ ਦੀਆਂ ਔਰਤਾਂ ਨੂੰ ...

ਪੂਰੀ ਖ਼ਬਰ »

ਡੇਰਾ ਸੰਤ ਨਿਸ਼ਚਲ ਸਿੰਘ ਥੜਾ ਸਾਹਿਬ ਜੌੜੀਆਂ ਵਿਖੇ ਹੋਲਾ-ਮਹੱਲਾ ਸਮਾਗਮ

ਜਗਾਧਰੀ, 9 ਮਾਰਚ (ਜਗਜੀਤ ਸਿੰਘ)-ਡੇਰਾ ਸੰਤ ਨਿਸ਼ਚਲ ਸਿੰਘ ਥੜਾ ਸਾਹਿਬ ਜੌੜੀਆਂ ਵਿਖੇ ਚੱਲ ਰਹੇ ਹੋਲਾ-ਮਹੱਲਾ ਸਮਾਗਮ 'ਚ ਸੰਗਤਾਂ ਦੂਰ-ਦੁਰਾਡੇ ਤੋਂ ਪੁੱਜ ਰਹੀਆਂ ਹਨ | ਚੱਲ ਰਹੇ ਗੁਰਬਾਣੀ ਪ੍ਰਵਾਹ 'ਚ ਉਚੇਚੇ ਤੌਰ 'ਤੇ ਪੰਥ ਦੀਆਂ ਸਿਰਮੌਰ ਸਖ਼ਸ਼ੀਅਤਾਂ, ਸੰਤ ...

ਪੂਰੀ ਖ਼ਬਰ »

ਦਿਗਵਿਜੈ ਚੌਟਾਲਾ ਵਲੋਂ ਬੱਸ ਦੁਰਘਟਨਾ ਵਿਚ ਲੱਤ ਗਵਾ ਚੁੱਕੇ ਨੌਜਵਾਨ ਨਾਲ ਮੁਲਾਕਾਤ

ਸ਼ਾਹਬਾਦ ਮਾਰਕੰਡਾ, 9 ਮਾਰਚ (ਅਵਤਾਰ ਸਿੰਘ)-ਇਤਿਹਾਸਕ ਪਿੰਡ ਜੋਤੀਸਰ ਨੇੜੇ ਬੀਤੇ ਦਿਨੀ ਵਾਪਰੀ ਬੱਸ ਦੁਰਘਟਨਾ ਵਿਚ ਲੱਤ ਗਵਾ ਚੁੱਕੇ 19 ਸਾਲ ਦਾ ਨੌਜਵਾਨ ਗੌਰੀਸ਼ੰਕਰ ਦੇ ਘਰ ਹਰਿਆਣਾ ਦੇ ਡਿਪਟੀ ਸੀ. ਐੱਮ. ਦੁਸ਼ੀਅੰਤ ਚੌਟਾਲਾ ਦੇ ਭਰਾ ਅਤੇ ਜਜਪਾ ਨੇਤਾ ਦਿਗਵੀਜੈ ...

ਪੂਰੀ ਖ਼ਬਰ »

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਹਰਿਆਣਾ ਚੈਪਟਰ ਕਾਰਜਕਾਰਨੀ ਦੀ ਮੀਟਿੰਗ ਸਮਾਪਤ

ਸ਼ਾਹਬਾਦ ਮਾਰਕੰਡਾ, 9 ਮਾਰਚ (ਅਵਤਾਰ ਸਿੰਘ)-ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਹਰਿਆਣਾ ਚੈਪਟਰ ਕਾਰਜਕਾਰਨੀ ਦੀ ਪਹਿਲੀ ਮੀਟਿੰਗ ਸਭਾ ਦੇ ਸਰਪ੍ਰਸਤ ਡਾ: ਰਤਨ ਸਿੰਘ ਢਿੱਲੋਂ, ਪ੍ਰਧਾਨ ਡਾ: ਅਮਰਜੀਤ ਸਿੰਘ ਅਤੇ ਮੀਤ-ਪ੍ਰਧਾਨ ਡਾ: ਗੁਰਪ੍ਰੀਤ ਕੌਰ ਗਿੱਲ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਫੋਕਲ ਪੁਆਇੰਟ 'ਚ ਡਿਸਪੋਜ਼ਲ ਤੇ ਸੀਵਰੇਜ ਪਾਈਪਾਂ ਪਾਉਣ ਅਤੇ ਵਾਰਡ ਨੰਬਰ 45 'ਚ ਗਲੀਆਂ ਬਣਾਉਣ ਦਾ ਮੇਅਰ ਵਲੋਂ ਉਦਘਾਟਨ

ਅੰਮਿ੍ਤਸਰ, 9 ਮਾਰਚ (ਹਰਮਿੰਦਰ ਸਿੰਘ)-ਫੋਕਲ ਪੁਆਇੰਟ ਡਿਸਪੋਜ਼ਲ ਵਿਖੇ ਸੀਵਰੇਜ਼ ਦੀਆਾ ਪਾਈਪਾਂ ਪਾਉਣ ਦਾ ਰਸਮੀ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ | ਇਸ ਕੰਮ 'ਤੇ ਕਰੀਬ 38 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ¢ ਇਸ ਮੌਕੇ ਅੰਮਿ੍ਤਸਰ ਫੋਕਲ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਅਜਨਾਲਾ ਵਲੋਂ ਜਸਟਿਸ ਅਜੇ ਤਿਵਾੜੀ ਸਨਮਾਨਿਤ

ਅਜਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਕੋਰਟ ਕੰਪਲੈਕਸ 'ਚ ਪੜਤਾਲ ਕਰਨ ਪਹੁੰਚੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸ੍ਰੀ ਅਜੇ ਤਿਵਾੜੀ ਦਾ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਬਿ੍ਜ ਮੋਹਨ ਔਲ ਦੀ ਅਗਵਾਈ 'ਚ ਸਮੂਹ ਮੈਂਬਰਾਂ ਵਲੋਂ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ

ਅੰਮਿ੍ਤਸਰ, 9 ਮਾਰਚ (ਹਰਜਿੰਦਰ ਸਿੰਘ ਸ਼ੈਲੀ)¸ਪੂਰੀ ਦੁਨੀਆ ਇਸ ਵੇਲੇ ਖ਼ਤਰਨਾਕ ਕੋਰੋਨਾ ਵਾਇਰਸ ਦੀ ਚਪੇਟ 'ਚ ਹੈ ਅਤੇ ਬੀਤੇ ਦਿਨੀਂ ਦਿੱਲੀ 'ਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ | ਸੰਯੁਕਤ ਰਾਸ਼ਟਰ ਦੇ ਅਧੀਨ ਆਉਂਦੀ 'ਯੂਨੀਸੇਫ਼' ਸੰਸਥਾ ਵੱਲੋਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ

ਅਜਨਾਲਾ, 9 ਮਾਰਚ (ਐਸ. ਪ੍ਰਸ਼ੋਤਮ)-ਇਥੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਦੀ ਪ੍ਰਧਾਨਗੀ 'ਚ ਯੂਨੀਅਨ ਦੀ ਕਰਵਾਈ ਗਈ ਜ਼ਿਲ੍ਹਾ ਪੱਧਰੀ ਵਿਸਥਾਰੀ ਮੀਟਿੰਗ ਦੌਰਾਨ ਹਾਲ 'ਚ ਹੀ ਦਿੱਲੀ 'ਚ ਵਾਪਰੀ ਫਿਰਕੂ ਹਿੰਸਾ ਦੀ 1984 ਦੇ ਦਿੱਲੀ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਨਰੈਣਗੜ੍ਹ ਦਾ 20ਵਾਂ ਇਨਾਮ ਵੰਡ ਸਮਾਗਮ

ਛੇਹਰਟਾ, 9 ਮਾਰਚ (ਸੁਰਿੰਦਰ ਸਿੰਘ ਵਿਰਦੀ)-ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਗੁਰੂ ਅਮਰਦਾਸ ਐਵੀਨਿਊ ਨਰੈਣਗੜ ਦਾ 20ਵੇਂ ਇਨਾਮ ਵੰਡ ਸਮਾਗਮ ਸਕੂਲ ਦੇ ਵਿਹੜੇ ਵਿਚ ਕੀਤਾ ਗਿਆ¢ ਜਿਸਦੀ ਸ਼ੁਰੂਆਤ ਨਰਸਰੀ ਕਲਾਸ ਦੇ ਬੱਚਿਆਂ ਵਲੋਂ ਗੁਰਬਾਣੀ ਪਾਠ ਨਾਲ ਕੀਤੀ ਗਈ | ਉਪਰੰਤ ...

ਪੂਰੀ ਖ਼ਬਰ »

ਹੋਲੇ ਮਹੱਲੇ ਸਬੰਧੀ ਉਦੋਨੰਗਲ ਵਿਖੇ ਲੱਗਾ ਵਿਸ਼ਾਲ ਲੰਗਰ

ਚੌਕ ਮਹਿਤਾ, 9 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਹੋਲੇ ਮੁਹੱਲੇ ਸਬੰਧੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਦੇ ਛਕਣ-ਛਕਾਉਣ ਲਈ ਇਲਾਕੇ 'ਚ ਜਗ੍ਹਾ-ਜਗ੍ਹਾ ਤੇ ਲੰਗਰ ਲੱਗੇ ਹਨ | ਇਸੇ ਤਰ੍ਹਾਂ ਮਹਿਤਾ-ਅੰਮਿ੍ਤਸਰ ਰੋਡ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਸਾਲਾਨਾ ਡਿਗਰੀ ਵੰਡ ਸਮਾਗਮ 'ਚ 800 ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ

ਅੰਮਿ੍ਤਸਰ, 9 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਡੀ.ਏ.ਵੀ. ਕਾਲਜ ਹਾਥੀ ਗੇਟ 'ਚ ਅੱਜ 62ਵਾਂ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ ਤੇ ਇਸ ਡਿਗਰੀ ਵੰਡ ਸਮਾਗਮ ਮੌਕੇ 800 ਤੋਂ ਵੱਧ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਵੰਡੀਆਂ ...

ਪੂਰੀ ਖ਼ਬਰ »

ਮਰਹੂਮ ਸੀਵਰਮੈਨ ਦੇ ਇਕ ਪਰਿਵਾਰਕ ਮੈਂਬਰ ਨੂੰ ਜਲਦ ਦਿੱਤੀ ਜਾਵੇਗੀ ਸਰਕਾਰੀ ਨੌਕਰੀ-ਚੇਅਰਮੈਨ

ਵੇਰਕਾ, 9 ਮਾਰਚ (ਪਰਮਜੀਤ ਸਿੰਘ ਬੱਗਾ)-ਕੁਝ ਦਿਨ ਪਹਿਲਾ ਵਾਰਡ ਨੰ: 7 'ਚ ਸੀਵਰੇਜ ਜਗੀਰ ਸਿੰਘ ਜਿਸ ਦੀ ਸਫ਼ਾਈ ਕਰਦਿਆਂ ਮੌਤ ਹੋ ਗਈ ਸੀ, ਦੇ ਗ੍ਰਹਿ ਵੇਰਕਾ ਵਿਖੇ ਪੀੜਤ ਪਰਿਵਾਰ ਨਾਲ ਹਮਦਰਦੀ ਕਰਨ ਪੁੱਜੇ ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਨੇ ...

ਪੂਰੀ ਖ਼ਬਰ »

ਪਿੰਡ ਵਡਾਲਾ ਕਲਾਂ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ

ਬਾਬਾ ਬਕਾਲਾ ਸਾਹਿਬ, 9 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਜ਼ਦੀਕੀ ਪਿੰਡ ਵਡਾਲਾ ਕਲਾਂ ਵਿਖੇ ਕਾਂਗਰਸ ਪਾਰਟੀ ਦੀ ਇਕ ਅਹਿਮ ਮੀਟਿੰਗ ਬਲਕਾਰ ਸਿੰਘ ਵਡਾਲਾ ਚੇਅਰਮੈਨ ਐੱਸ.ਸੀ.ਐੱਸ.ਟੀ. ਸੈੱਲ ਪੰਜਾਬ ਦੀ ਅਗਵਾਈ ਹੇਠ ਹੋਈ, ਜਿਸਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪੰਜਾਬ ਸੂਫ਼ੀ ਮੰਚ ਨੇ ਕਰਵਾਇਆ ਮੁਸ਼ਾਇਰਾ

ਜਲੰਧਰ, 9 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸੂਫ਼ੀ ਮੰਚ ਵਲੋਂ ਮਾਸਿਕ ਮੁਸ਼ਾਇਰਾ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਹਰਬੰਸ ਸਿੰਘ ਅਕਸ, ਡਾ. ਵਿਨੋਦ ਕੁਮਾਰ, ਮੇਜਰ ਜਨਰਲ ਲਖਵਿੰਦਰ ਸਿੰਘ ਵੋਹਰਾ ਤੇ ਸ਼ਾਹਿਦ ਹਸਨ ਸ਼ਾਹਿਦ ਨੇ ...

ਪੂਰੀ ਖ਼ਬਰ »

ਜੇਕਰ ਅਚਾਨਕ ਨਜ਼ਰ ਘੱਟ ਜਾਵੇ ਤਾਂ ਇਹ ਹੋ ਸਕਦੀ ਹੈ ਦਿਮਾਗੀ ਬਿਮਾਰੀ- ਡਾ. ਨੇਹਾ

ਜਲੰਧਰ, 9 ਮਾਰਚ (ਐੱਮ.ਐੱਸ. ਲੋਹੀਆ)-ਜੇਕਰ ਕਿਸੇ ਵਿਅਕਤੀ ਦੀ ਨਜ਼ਰ ਅਚਾਨਕ ਘੱਟ ਜਾਵੇ ਅਤੇ ਉਸ ਨੂੰ ਦੇਖਣ 'ਚ ਭਾਰੀ ਸਮੱਸਿਆ ਹੋਵੇ ਤਾਂ ਇਸ ਦਾ ਕਾਰਨ ਦਿਮਾਗੀ ਬਿਮਾਰੀ ਵੀ ਹੋ ਸਕਦਾ ਹੈ | ਇਹ ਜਾਣਕਾਰੀ ਦਿਮਾਗ ਅਤੇ ਨਾੜੀਆਂ ਦੀਆਂ ਬਿਮਾਰੀਆਂ ਦੀ ਮਾਹਿਰ ਡਾ. ਨੇਹਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਿੱਖ ਕੌਮ ਲਈ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੀਆਂ ਬੀਬੀਆਂ ਸਨਮਾਨਿਤ

ਜਲੰਧਰ, 9 ਮਾਰਚ (ਹਰਵਿੰਦਰ ਸਿੰਘ ਫੁੱਲ)-ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਿੱਖ ਕੌਮ ਲਈ ਵੱਖ-ਵੱਖ ਖੇਤਰਾਂ 'ਚ ਮਾਣਮੱਤੀਆਂ ਸੇਵਾਵਾਂ ਦੇਣ ਲਈ ਸਿੱਖ ਬੀਬੀਆਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਿੱਖ ...

ਪੂਰੀ ਖ਼ਬਰ »

ਡੀ.ਸੀ. ਵਲੋਂ ਸੈਨੇਟਾਈਜ਼ਰ ਤੇ ਮਾਸਕ ਦੀ ਨਕਲੀ ਘਾਟ ਹੋਣ 'ਤੇ ਦੋਸ਼ੀਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ

ਜਲੰਧਰ, 9 ਮਾਰਚ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਵਿਭਾਗ ਨੰੂ ਸੈਨੇਟਾਈਜ਼ਰ, ਮਾਸਕ ਤੇ ਹੋਰ ਦਵਾਈਆਂ ਦੀ ਨਕਲੀ ਘਾਟ ਦੇ ਦੋਸ਼ੀਆਂ ਿਖ਼ਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਸਿਹਤ ਵਿਭਾਗ ਨਾਲ ਗੱਲਬਾਤ ਕਰਦਿਆਂ ਡਿਪਟੀ ...

ਪੂਰੀ ਖ਼ਬਰ »

ਸੀ.ਟੀ. ਗਰੁੱਪ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸੁੱਕੇ ਰੰਗਾਂ ਨਾਲ ਮਨਾਈ ਹੋਲੀ

ਜਲੰਧਰ, 9 ਮਾਰਚ (ਰਣਜੀਤ ਸਿੰਘ ਸੋਢੀ)- ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਧੂਮ-ਧਾਮ ਨਾਲ ਹੋਲੀ ਮਨਾਈ | ਇਸ 'ਚ ਜਾਂਬੀਆਂ, ਮਲਾਵੀ ਤੇ ਹੋਰ ਅਫ਼ਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਨੇ ਹੋਲੀ ਮਨਾਈ | ...

ਪੂਰੀ ਖ਼ਬਰ »

ਬੱਸਾਂ ਵਿਚ ਅੱਧੀ ਟਿਕਟ ਲੱਗਣ ਦਾ ਮਹਿਲਾਵਾਂ ਨੇ ਕੀਤਾ ਸਵਾਗਤ

ਜਲੰਧਰ, 9 ਮਾਰਚ (ਸ਼ਿਵ)- ਨਿਊ ਰਤਨ ਗਰ ਵਿਚ ਪੰਜਾਬ ਦਲਿਤ ਫੈਡਰੇਸ਼ਨ ਦੀ ਚੇਅਰਪਰਸਨ ਸ੍ਰੀਮਤੀ ਆਸ਼ਾ ਸਮਰਾਏ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਕਰਕੇ ਸੈਂਕੜੇ ਮਹਿਲਾਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਜਿਸ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਜਲੰਧਰ, 9 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੁਸਾਇਟੀ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਕ ਨਿਵੇਕਲਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਦੇ ...

ਪੂਰੀ ਖ਼ਬਰ »

ਡੀ.ਏ.ਵੀ. ਯੂਨੀਵਰਸਿਟੀ ਵਿਖੇ ਸੈਮੀਨਾਰ

ਜਲੰਧਰ, 9 ਮਾਰਚ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਯੂਨੀਵਰਸਿਟੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਦੇ ਪ੍ਰੋ. ਡਾ. ਅਤੁਲ ਖੰਨਾ ਨੇ ਦੁਨੀਆਂ ਨੂੰ ਬਦਲਣ ਵਾਲੀਆਂ ਖੋਜਾਂ ਸਬੰਧੀ ਤੇ ਭਾਰਤ 'ਚ ਵਿਗਿਆਨ ਕਾਰਜਾਂ ਲਈ ਕੈਰੀਅਰ ਵਜੋਂ ਸਥਾਪਿਤ ਹੋਣ ਲਈ ...

ਪੂਰੀ ਖ਼ਬਰ »

ਏਕਤਾ ਨਗਰ 'ਚ ਬੰਦ ਸੀਵਰੇਜ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 9 ਮਾਰਚ (ਨਰਿੰਦਰ ਲਾਗੂ)-ਵਾਰਡ ਨੰ: 16 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ 'ਚ ਪਿਛਲੇ ਕਰੀਬ 1 ਮਹੀਨੇ ਤੋਂ ਬੰਦ ਪਏ ਸੀਵਰੇਜ ਦੀ ਸਮੱਸਿਆ ਤੋਂ ਦੁਖੀ ਲੋਕਾਂ ਵਲੋਂ ਐਤਵਾਰ ਨੂੰ ਨਗਰ ਨਿਗਮ ਦੀ ਸੀਵਰੇਜ ਬ੍ਰਾਂਚ ਦੇ ਅਧਿਕਾਰੀਆਂ ਵਿਰੁੱਧ ਰੋਸ ...

ਪੂਰੀ ਖ਼ਬਰ »

ਏਕਤਾ ਨਗਰ 'ਚ ਬੰਦ ਸੀਵਰੇਜ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 9 ਮਾਰਚ (ਨਰਿੰਦਰ ਲਾਗੂ)-ਵਾਰਡ ਨੰ: 16 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ 'ਚ ਪਿਛਲੇ ਕਰੀਬ 1 ਮਹੀਨੇ ਤੋਂ ਬੰਦ ਪਏ ਸੀਵਰੇਜ ਦੀ ਸਮੱਸਿਆ ਤੋਂ ਦੁਖੀ ਲੋਕਾਂ ਵਲੋਂ ਐਤਵਾਰ ਨੂੰ ਨਗਰ ਨਿਗਮ ਦੀ ਸੀਵਰੇਜ ਬ੍ਰਾਂਚ ਦੇ ਅਧਿਕਾਰੀਆਂ ਵਿਰੁੱਧ ਰੋਸ ...

ਪੂਰੀ ਖ਼ਬਰ »

ਜਸਵੀਰ ਗੁਣਾਚੌਰੀਆ ਨੂੰ ਸਮਰਪਿਤ 'ਸ਼ਬਦਾਂ ਦਾ ਵਣਜਾਰਾ' ਪੁਸਤਕ ਲੋਕ ਅਰਪਣ

ਜਲੰਧਰ, 9 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਬੋਲੀ ਦੇ ਸਿਰਮੌਰ ਹਸਤਾਖਰ ਗੀਤਕਾਰ ਜਸਬੀਰ ਗੁਣਾਚੌਰੀਆ ਦੇ ਬਾਰੇ ਲਿਖੇ ਲੇਖਾਂ ਦੀ ਪੁਸਤਕ 'ਸ਼ਬਦਾਂ ਦਾ ਵਣਜਾਰਾ' ਜਿਸਨੂੰ ਮਨਦੀਪ ਕੌਰ ਢੀਂਡਸਾ ਵਲੋਂ ਸੰਪਾਦਿਤ ਕੀਤਾ ਗਿਆ ਹੈ, ਨੂੰ ਸਥਾਨਕ ਪੰਜਾਬ ਪ੍ਰੈੱਸ ਕਲੱਬ ...

ਪੂਰੀ ਖ਼ਬਰ »

ਪ੍ਰਵਾਸੀ ਪਰਿਵਾਰ ਦੇ ਸਹਿਯੋਗ ਨਾਲ ਲੰਗਰ ਹਾਲ ਦੀ ਉਸਾਰੀ ਮੁਕੰਮਲ

ਜਲੰਧਰ, 9 ਮਾਰਚ (ਮੇਜਰ ਸਿੰਘ)-ਉੱਘੇ ਸਮਾਜ ਸੇਵੀ ਤੇ ਸੇਵਾ ਮੁਕਤ ਜ਼ਿਲ੍ਹਾ ਰੁਜ਼ਗਾਰ ਅਫਸਰ ਕ੍ਰਿਸ਼ਨ ਸਰੂਪ ਰਾਏ ਵਲੋਂ ਆਪਣੇ ਜੱਦੀ ਪਿੰਡ ਝਿੰਗੜ ਕਲਾਂ ਵਿਖੇ ਗੁਰਦੁਆਰਾ ਸਾਹਿਬ ਦੇ ਲੰਗਰ ਦੀ ਕੀਤੀ ਸ਼ੁਰੂਆਤ ਪਿੰਡ ਦੇ ਹੀ ਪ੍ਰਵਾਸੀ ਪੰਜਾਬੀ ਪਰਿਵਾਰ ਡਾ: ਹਰਪ੍ਰੀਤ ...

ਪੂਰੀ ਖ਼ਬਰ »

ਐਨ.ਆਰ.ਆਈ. ਸਭਾ ਦਾ ਪ੍ਰਧਾਨ ਬਣਨ 'ਤੇ ਗਾਖਲ ਵਲੋਂ ਸਹੋਤਾ ਨੂੰ ਵਧਾਈ

ਜਲੰਧਰ, 9 ਮਾਰਚ (ਮੇਜਰ ਸਿੰਘ)-ਜਲੰਧਰ ਨੇੜਲੇ ਪਿੰਡ ਗਾਖਲ ਦੇ ਜੰਮਪਲ ਤੇ ਅਮਰੀਕਾ 'ਚ ਕੈਲੀਫੋਰਨੀਆ ਰਹਿੰਦੇ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਅਮੋਲਕ ਸਿੰਘ ਗਾਖਲ ਨੇ ਪਾਲ ਸਹੋਤਾ ਦੇ ਐਨ. ਆਰ. ਆਈ. ਸਭਾ ਦੇ ਪ੍ਰਧਾਨ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਤੇਰਾ ਤੇਰਾ ਹੱਟੀ ਨੇ ਲਗਵਾਇਆ ਆਧਾਰ ਕੈਂਪ

ਜਲੰਧਰ, 9 ਮਾਰਚ (ਸ਼ਿਵ)-ਤੇਰਾ ਤੇਰਾ ਹੱਟੀ ਵਲੋਂ ਐਤਵਾਰ ਨੂੰ ਆਧਾਰ ਕਾਰਡ ਕੈਂਪ ਲਗਾਇਆ ਗਿਆ, ਜਿਸ 'ਚ ਜਲੰਧਰ ਪੋਸਟਲ ਡਿਵੀਜ਼ਨ ਦੀ ਆਧਾਰ ਕਾਰਡ ਟੀਮ ਦੇ ਅਨੁਦੀਪ ਸ਼ਰਮਾ, ਬਲਵਿੰਦਰ ਸਿੰਘ, ਸੁਮਿਤ ਸ਼ਰਮਾ, ਮੈਡਮ ਤਨੁ ਜੀ ਦੀ ਅਗਵਾਈ ਹੇਠ ਨਵੇਂ ਆਧਾਰ ਕਾਰਡ, ਨਾਮ ਠੀਕ, ...

ਪੂਰੀ ਖ਼ਬਰ »

ਕੌ ਾਸਲਰ ਹੈਪੀ ਨੇ ਮਹਿਲਾਵਾਂ ਨਾਲ ਮਨਾਇਆ ਔਰਤ ਦਿਵਸ

ਜਲੰਧਰ, 9 ਮਾਰਚ (ਸ਼ਿਵ)-ਵਾਰਡ ਨੰ: 31 ਦੀ ਕੌਾਸਲਰ ਤੇ ਬੀ. ਐਾਡ ਆਰ. ਕਮੇਟੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਆਪਣੇ ਵਾਰਡ ਦੀਆਂ ਮਹਿਲਾਵਾਂ ਨਾਲ 'ਔਰਤ ਦਿਵਸ' ਮਨਾਇਆ¢ ਇਸ ਮੌਕੇ ਵਾਰਡ ਦੀਆਂ ਮਹਿਲਾਵਾਂ ਨਾਲ ਇਕੱਠਿਆਂ ਹੋ ਕੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਤੇ ਦੱਸਿਆ ਕਿ ...

ਪੂਰੀ ਖ਼ਬਰ »

ਭਾਟੀਆ ਪਰਿਵਾਰ ਨੇ ਲੋੜਵੰਦਾਂ ਨੂੰ ਪਾਸ ਕਰਵਾ ਕੇ ਵੰਡੇ 75 ਮਨਜ਼ੂਰੀ ਪੱਤਰ

ਜਲੰਧਰ, 9 ਮਾਰਚ (ਸ਼ਿਵ)- ਵਾਰਡ ਨੰਬਰ 45 ਦੇ ਕੌਾਸਲਰ ਸ੍ਰੀਮਤੀ ਜਸਪਾਲ ਕੌਰ ਭਾਟੀਆ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਇਲਾਕੇ ਵਿਚ ਸਮਾਜ ਸੇਵਾ ਦੇ ਕੰਮ ਜਾਰੀ ਰੱਖਦੇ ਹੋਏ ਲੋੜਵੰਦ ਬਜ਼ੁਰਗਾਂ, ਵਿਧਵਾਵਾਂ ਤੇ ਅਪੰਗ ਵਿਅਕਤੀਆਂ ਲਈ ਹੁਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX