ਕਪੂਰਥਲਾ, 9 ਮਾਰਚ (ਸਡਾਨਾ)-ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿਮ ਤਹਿਤ ਡੀ.ਐਸ.ਪੀ. ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਦੀ ਦੇਖ ਰੇਖ ਹੇਠ ਥਾਣਾ ਕੋਤਵਾਲੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਗਸ਼ਤ ਤੇ ਨਾਕਾਬੰਦੀ ਦੌਰਾਨ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਤਰਸੇਮ ਸਿੰਘ ਨੇ ਗਸ਼ਤ ਦੌਰਾਨ ਬਿਸ਼ਨਪੁਰ ਅਰਾਈਆਂ ਨੇੜੇ ਕਥਿਤ ਦੋਸ਼ੀ ਸੁਰਿੰਦਰ ਸਿੰਘ ਉਰਫ਼ ਸ਼ਿੰਦਾ ਵਾਸੀ ਡੈਣਵਿੰਡ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋਂ 5 ਗਰਾਮ ਹੈਰੋਇਨ ਤੇ 20 ਗਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ | ਜਿਸ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਉਰਫ਼ ਸ਼ਿੰਦਾ ਵਿਰੁੱਧ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ | ਉਨ੍ਹਾਂ ਦੱਸਿਆ ਕਿ ਦੂਸਰੇ ਮਾਮਲੇ ਵਿਚ ਏ.ਐਸ.ਆਈ. ਰੁਪਿੰਦਰ ਸਿੰਘ ਨੇ ਪਿੰਡ ਡੈਣਵਿੰਡ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਮਲਕੀਤ ਸਿੰਘ ਉਰਫ਼ ਮੰਗਾ ਤੇ ਸੰਪੂਰਨ ਸਿੰਘ ਉਰਫ਼ ਕਾਲੂ ਵਾਸੀਆਨ ਡੈਣਵਿੰਡ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ 10 ਗਰਾਮ ਹੈਰੋਇਨ ਤੇ 105 ਗਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਤੇ ਇਨ੍ਹਾਂ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸੰਪੂਰਨ ਸਿੰਘ ਉਰਫ਼ ਕਾਲੂ ਤੇ ਮਲਕੀਤ ਸਿੰਘ ਉਰਫ਼ ਮੰਗਾ ਦੇ ਿਖ਼ਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ | ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਤੀਸਰੇ ਮਾਮਲੇ ਤਹਿਤ ਏ.ਐਸ.ਆਈ. ਜਸਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਡੈਣਵਿੰਡ ਨੇੜੇ ਕਥਿਤ ਦੋਸ਼ੀ ਸ਼ਿੰਦਰ ਕੌਰ ਉਰਫ਼ ਕਾਲੋ ਵਾਸੀ ਡੈਣਵਿੰਡ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋਂ 5 ਗਰਾਮ ਹੈਰੋਇਨ ਤੇ 115 ਗਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਤੇ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ਣ ਵਿਰੁੱਧ ਪਹਿਲਾਂ ਵੀ ਨਸ਼ਾ ਤਸਕਰੀ ਦੇ ਤਿੰਨ ਕੇਸ ਥਾਣਾ ਸਦਰ ਤੇ ਕੋਤਵਾਲੀ ਵਿਖੇ ਦਰਜ ਹਨ | ਇਸ ਮੌਕੇ ਥਾਣਾ ਮੁਖੀ ਦੇ ਨਾਲ ਬਾਦਸ਼ਾਹਪੁਰ ਚੌਕੀ ਇੰਚਾਰਜ ਸਬ ਇੰਸਪੈਕਟਰ ਅਮਨਦੀਪ ਕੁਮਾਰ ਤੇ ਹੋਰ ਹਾਜ਼ਰ ਸਨ |
ਤਲਵੰਡੀ ਚੌਧਰੀਆਂ, 9 ਮਾਰਚ (ਭੋਲਾ)-ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸਤਿੰਦਰ ਸਿੰਘ ਤੇ ਡੀ.ਐਸ.ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਤਲਵੰਡੀ ਚੌਧਰੀਆਂ ਦੇ ਏ.ਐਸ.ਆਈ. ਸਰਬਜੀਤ ਸਿੰਘ ਨੇ ...
ਹੁਸੈਨਪੁਰ, 9 ਮਾਰਚ (ਸੋਢੀ)-ਪੁਲਿਸ ਚੌਕੀ ਭੁਲਾਣਾ ਅਧੀਨ ਆਉਂਦੇ ਪਿੰਡ ਸੁਖੀਆ ਨੰਗਲ ਦੇ ਇਕ ਵਿਅਕਤੀ ਦਾ ਸਵੇਰੇ 7.30 ਵਜੇ ਦੇ ਕਰੀਬ ਭੇਦਭਰੀ ਹਾਲਤ ਵਿਚ ਕਥਿਤ ਤੌਰ 'ਤੇ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਲਗਭਗ 70 ਸਾਲਾ ਕਰਮ ਸਿੰਘ ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਅਧਿਆਪਕ ਦਲ ਪੰਜਾਬ ਜਹਾਂਗੀਰ ਦੇ ਸੂਬਾ ਇੰਚਾਰਜ ਵਰਿੰਦਰ ਸਿੰਘ ਕੰਬੋਜ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਸਰਪ੍ਰਸਤ ਜਸਪਾਲ ਸਿੰਘ ਨੇ ਅਧਿਆਪਕ ਦਲ ਕਪੂਰਥਲਾ ਵਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ...
ਸੁਲਤਾਨਪੁਰ ਲੋਧੀ, 9 ਮਾਰਚ (ਪ.ਪ੍ਰ.)-ਪੰਜਾਬ ਸਰਕਾਰ ਇਕ ਪਾਸੇ ਵੱਡੇ ਦਾਅਵੇ ਕਰ ਰਹੀ ਹੈ ਕਿ 11 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਰੁਜ਼ਗਾਰ ਮੰਗ ਰਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਕੁੱਟਿਆ ਅਤੇ ਜੇਲ੍ਹਾਂ ...
ਕਪੂਰਥਲਾ, 9 ਮਾਰਚ (ਵਿ.ਪ੍ਰ.)-ਡੈਮੋਕਰੇਟਿਕ ਟੀਚਰ ਫ਼ਰੰਟ ਨੇ ਪਟਿਆਲਾ ਵਿਚ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਵਿਖਾਵਾ ਕਰ ਰਹੇ ਅਧਿਆਪਕਾਂ 'ਤੇ ਅੰਨ੍ਹੇਵਾਹ ਲਾਠੀਚਾਰਜ ਕਰਨ ਦੀ ਪੁਰਜ਼ੋਰ ਸ਼ਬਦਾਂ ...
ਤਲਵੰਡੀ ਚੌਧਰੀਆਂ, 9 ਮਾਰਚ (ਪਰਸਨ ਲਾਲ ਭੋਲਾ)-ਹਦੀਰਾ ਯਾਦਗਾਰੀ ਇਮਾਰਤ ਨੂੰ 22 ਜੂਨ 1979 ਦੀ ਅਧਿਸੂਚਨਾ ਮੁਤਾਬਿਕ ਪੰਜਾਬ ਪੁਰਾਤਨ ਇਤਿਹਾਸ ਯਾਦਗਾਰਾਂ ਅਤੇ ਪੁਰਾਤਤਵ ਖੰਡਰਾਤ ਐਕਟ 1964 ਅਧੀਨ ਸੁਰੱਖਿਅਤ ਕੀਤਾ ਗਿਆ ਹੈ | ਹਦੀਰਾ ਸ਼ਬਦ ਹਜੀਰਾ ਦਾ ਪ੍ਰਚਲਿਤ ਰੂਪ ਹੈ ਜਿਸ ...
ਕਪੂਰਥਲਾ, 9 ਮਾਰਚ (ਸਡਾਨਾ)-ਥਾਣਾ ਸਿਟੀ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਅਸ਼ੋਕ ਕੁਮਾਰ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਕੋਟੂ ਚੌਾਕ ਨੇੜੇ ਗਸ਼ਤ ਦੌਰਾਨ ਕਥਿਤ ...
ਸੁਲਤਾਨਪੁਰ ਲੋਧੀ, 9 ਮਾਰਚ (ਹੈਪੀ, ਥਿੰਦ)-ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵਲੋਂ ਵਿਸ਼ਾਲ ਨਰੂਲਾ ਪੁੱਤਰ ਦਰਸ਼ਨ ਲਾਲ ਨਰੂਲਾ ਨਿਵਾਸੀ ਮਹੱਲਾ ਅਰੋੜਾ ਰਸਤਾ ਸੁਲਤਾਨਪੁਰ ਲੋਧੀ ਦੇ ਬਿਆਨਾਂ 'ਤੇ ਇੱਕ ਅਣਪਛਾਤੇ ਟਰੱਕ ਡਰਾਈਵਰ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ...
ਹੁਸੈਨਪੁਰ, 9 ਮਾਰਚ (ਸੋਢੀ)-ਪਿੰਡ ਭਾਣੋ ਲੰਗਾ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਉਣ ਸਬੰਧੀ ਸਮੂਹ ਪਿੰਡ ਵਾਸੀਆਂ ਦੀ ਸਾਂਝੀ ਮੀਟਿੰਗ ਹੋਈ, ਜਿਸ ਦੌਰਾਨ ਸਰਪੰਚ ਰਛਪਾਲ ਸਿੰਘ, ਸਾਬਕਾ ਸਰਪੰਚ ਮੇਹਰ ਸਿੰਘ, ਪ੍ਰਧਾਨ ਗੁਰਮੇਲ ਸਿੰਘ ਚਾਹਲ, ਤੀਰਥ ਸਿੰਘ ਭਾਊ, ਫ਼ਕੀਰ ਸਿੰਘ ...
ਫਗਵਾੜਾ, 9 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਰਾਵਲਪਿੰਡੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ ਨਾਲ ਇੱਕ ਆਟੋ ਚਾਲਕ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਥਾਣਾ ਰਾਵਲਪਿੰਡੀ ਵਿਚ ਤਾਇਨਾਤ ਏ. ਐਸ. ਆਈ. ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਇੱਕ ...
ਬੇਗੋਵਾਲ, 9 ਮਾਰਚ (ਸੁਖਜਿੰਦਰ ਸਿੰਘ)-ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਸੱਤਾ ਹਥਿਆਉਣ ਲਈ ਪੰਜਾਬ ਦੇ ਲੋਕਾਂ ਨੂੰ ਘਰ-ਘਰ ਨੌਕਰੀ ਦੇਣ, ਨਸ਼ਾ ਚਾਰ ਹਫ਼ਤਿਆਂ ਵਿਚ ਖ਼ਤਮ ਕਰਨ ਦਾ, ਲੰਮੇ ਸਮੇਂ ਤੋਂ ਚੱਲ ਰਹੇ ਬੇਰੁਜ਼ਗਾਰਾਂ ਮਾਣ ਭੱਤਾ ਆਦਿ ਦੇਣ ਦੇ ਵੱਡੇ-ਵੱਡੇ ...
ਕਪੂਰਥਲਾ, 9 ਮਾਰਚ (ਅਮਰਜੀਤ ਕੋਮਲ)-ਅਸਲਾ ਲਾਇਸੈਂਸ ਧਾਰਕ ਹੁਣ ਆਪਣੇ ਲਾਇਸੈਂਸ 'ਤੇ 2 ਤੋਂ ਵੱਧ ਹਥਿਆਰ ਨਹੀਂ ਰੱਖ ਸਕਦੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਚਾਬਾ ਵਧੀਕ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ...
ਫਗਵਾੜਾ, 9 ਮਾਰਚ (ਹਰੀਪਾਲ ਸਿੰਘ)-ਹੁਸ਼ਿਆਰਪੁਰ ਰੋਡ 'ਤੇ ਕਸਬਾ ਰਿਹਾਣਾਂ ਜੱਟਾਂ ਦੇ ਨੇੜੇ ਦੋ ਕਾਰਾਂ ਦੀ ਟੱਕਰ ਵਿਚ ਚਾਰ ਔਰਤਾਂ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ | ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ | ਜ਼ਖਮੀਆਂ ਦੇ ਵਿਚ ਜਤਿੰਦਰ ...
ਕਪੂਰਥਲਾ, 9 ਮਾਰਚ (ਅ.ਬ.)-ਪਾਵਰਕਾਮ ਦੇ 66ਕੇਵੀ ਨੰਗਲ ਨਰਾਇਣਗੜ੍ਹ ਸਬ ਸਟੇਸ਼ਨ ਤੋਂ ਚੱਲਦੇ ਸਾਰੇ 11 ਕੇਵੀ ਫੀਡਰ 10 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ | ਜਿਸ ਨਾਲ ਇੰਡਸਟਰੀ ਏਰੀਆ, ਤਲਵੰਡੀ ਮਹਿਮਾ, ...
ਕਪੂਰਥਲਾ, 9 ਮਾਰਚ (ਸਡਾਨਾ)-ਇਕ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਦਿਆਲ ਚੰਦ ਵਾਸੀ ਭਗਤਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਕਪੂਰਥਲਾ ਸ਼ਹਿਰ ਵਿਖੇ ਇਕ ਵਿਅਕਤੀ ਦੇ ਘਰ ਬਜ਼ੁਰਗ ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਸਰਬੱਤ ਦਾ ਭਲਾ ਟਰੱਸਟ ਯੂ.ਕੇ. ਦੇ ਚੇਅਰਮੈਨ ਬੀਬੀ ਨਰਿੰਦਰ ਕੌਰ ਦੀ ਅਗਵਾਈ ਹੇਠ ਹੋਲੇ ਮੁਹੱਲੇ ਅਤੇ ਮਹਿਲਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਪਿੰਡ ਗੰਢਵਾਂ ਵਿਖੇ ਕੀਤਾ ਗਿਆ¢ ਇਸ ਮੌਕੇ ਸਮਾਗਮ ਦਾ ਆਯੋਜਨ ਗੁਰੂ ...
ਜਲੰਧਰ, 9 ਮਾਰਚ (ਚੰਦੀਪ ਭੱਲਾ)-ਸ਼ਹਿਰ ਵਾਸੀਆਂ ਨੂੰ ਹੋਲੀ ਦਾ ਤੋਹਫ਼ਾ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ 29 ਮਾਰਚ ਤੋਂ ਰੋਜ਼ਾਨਾ ਆਦਮਪੁਰ ਹਵਾਈ ਅੱਡੇ ਤੋਂ ਜੈਪੁਰ ਲਈ ਹਵਾਈ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ | ਆਦਮਪੁਰ ਹਵਾਈ ਅੱਡੇ ...
ਢਿਲਵਾਂ, 9 ਮਾਰਚ (ਗੋਬਿੰਦ ਸੁਖੀਜਾ)-ਨਵੇਂ ਉੱਭਰ ਰਹੇ ਗਾਇਕ ਅਰਸ਼ ਬਰਾੜ ਦਾ ਸਿੰਗਲ ਟਰੈਕ 'ਦੁੱਖ ਤੋੜਦਾ, 15 ਮਾਰਚ ਨੂੰ ਵਿਸ਼ਵ ਭਰ ਵਿਚ ਏ.ਜੇ. ਰਿਕਾਰਡਜ਼ ਤੇ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ | ਇਸ ਸਬੰਧੀ ਏ.ਜੇ. ਰਿਕਾਰਡਜ਼ ਕੰਪਨੀ ਦੇ ਅਰੁਣਜੀਤ ਧੀਮਾਨ, ਜਗਜੀਤ ਸਿੰਘ ...
ਕਪੂਰਥਲਾ-ਡੈਮੋਕਰੇਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਕਾਰਜਸ਼ੀਲ ਅਸ਼ਵਨੀ ਟਿੱਬਾ ਨੇ ਲੋਕਪੱਖੀ ਲਹਿਰ ਦਾ ਜੁਝਾਰੂ ਵਰਕਰ ਬਣ ਕੇ ਅਧਿਆਪਨ ਦੇ ਖੇਤਰ ਵਿਚ ਅਧਿਆਪਕ ਮਸਲਿਆਂ ਲਈ ਹਰ ਸੰਘਰਸ਼ ਵਿਚ ਮੋਹਰੀ ਭੂਮਿਕਾ ਅਦਾ ਕੀਤੀ | 4 ਅਪ੍ਰੈਲ 1969 ਨੂੰ ਪਿੰਡ ...
ਅੰਮਿ੍ਤਸਰ, 9 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2019 'ਚ ਲਈਆਂ ਗਈਆਂ ਬੀ. ਐੱਸ. ਸੀ. (ਆਈ. ਟੀ.), ਸਮੈਸਟਰ-ਪੰਜਵਾਂ, ਬੀ. ਐੱਸ. ਸੀ. (ਫ਼ੈਸ਼ਨ ਡਿਜਾਈਨਿੰਗ) ਸਮੈਸਟਰ ਤੀਜਾ, ਬੀ. ਕਾਮ ਸਮੈਸਟਰ ਤੀਜਾ, ਬੀ. ਕਾਮ (ਵਿੱਤੀ ਸੇਵਾਵਾਂ) ਸਮੈਸਟਰ ...
ਸੁਲਤਾਨਪੁਰ ਲੋਧੀ, 9 ਮਾਰਚ (ਥਿੰਦ, ਹੈਪੀ)-ਥਿੰਦ ਸੈਨੇਟਰੀ ਅਤੇ ਬਿਲਡਿੰਗ ਮੈਟੀਰੀਅਲ ਸਟੋਰ ਬੂਲਪੁਰ ਵਲੋਂ ਹੋਲੀ ਦੇ ਤਿਉਹਾਰ ਮੌਕੇ ਗ੍ਰਾਹਕਾਂ ਲਈ ਸੈਨੇਟਰੀ, ਫ਼ਰਸ਼ੀ ਟਾਈਲਾਂ, ਪੇਂਟ ਤੇ ਹੋਰ ਸਮਾਨ 'ਤੇ ਵਿਸ਼ੇਸ਼ ਆਫ਼ਰ ਦਿੱਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ...
ਬੇਗੋਵਾਲ, 9 ਮਾਰਚ (ਸੁਖਜਿੰਦਰ ਸਿੰਘ)-ਇੱਥੋਂ ਨੇੜਲੇ ਪਿੰਡ ਨੰਗਲ ਲੁਬਾਣਾ ਦੇ ਬਾਨੀ ਸੰਤ ਬਾਬਾ ਦਲੀਪ ਸਿੰਘ ਦੀ 235ਵੀਂ ਸਾਲਾਨਾ ਬਰਸੀ ਸਬੰਧੀ ਤਿੰਨ ਰੋਜ਼ਾ ਗੁਰਮਤਿ ਸਮਾਗਮ 13 ਮਾਰਚ ਤੋਂ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਇਸ ਸਬੰਧੀ ...
ਫਗਵਾੜਾ, 9 ਮਾਰਚ (ਕਿੰਨੜਾ, ਚਾਵਲਾ)-ਬਲੱਡ ਬੈਂਕ ਫਗਵਾੜਾ ਵਲੋਂ ਵਰਲਡ ਕੈਂਸਰ ਚੈਰੀਟੇਬਲ ਟਰੱਸਟ ਯੂ.ਕੇ. ਅਤੇ ਮੱਖਣ ਸਿੰਘ ਜੌਹਲ ਜਗਤਪੁਰ ਜੱਟਾਂ ਦੇ ਸਹਿਯੋਗ ਨਾਲ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ ਫ਼ਰੀ ਮੈਡੀਕਲ ਕੈਂਪ 10 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10 ਤੋਂ ...
ਨਡਾਲਾ, 9 ਮਾਰਚ (ਮਾਨ)-ਨਵੇਂ ਨਾਨਕਸ਼ਾਹੀ ਸਾਲ ਦੀ ਆਮਦ 'ਤੇ 13 ਮਾਰਚ ਰਾਤ ਨੂੰ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸ਼ਾਮ ਨੂੰ ਰਹਿਰਾਸ ਸਾਹਿਬ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਜਾਏ ਜਾਣਗੇ | ਜਿਸ ਵਿਚ ਭਾਈ ਹਰਪਾਲ ...
ਨਡਾਲਾ, 9 ਮਾਰਚ (ਮਾਨ)-ਸਤਿਗੁਰੂ ਬਾਵਾ ਤਪਾ ਗੋਪਾਲ ਕੌਸ਼ਕ-ਟਾਹ ਬ੍ਰਾਹਮਣ ਦੇ ਵੰਸ਼ੀ ਜਠੇਰਿਆਂ ਦੀ ਯਾਦ ਵਿਚ ਸਾਲਾਨਾ ਭੰਡਾਰਾ ਤੇ ਜੋੜ ਮੇਲਾ ਢਿਲਵਾਂ ਰੋਡ ਸਥਿਤ ਮੰਦਰ ਨਡਾਲਾ ਵਿਖੇ 13 ਤੇ 14 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਮੁੱਖ ...
ਸੁਲਤਾਨਪੁਰ ਲੋਧੀ, 9 ਮਾਰਚ (ਹੈਪੀ, ਥਿੰਦ) -ਮਿਡ ਡੇ ਵਰਕਰਜ਼ ਯੂਨੀਅਨ ਸੁਲਤਾਨਪੁਰ ਲੋਧੀ ਬਲਾਕ-2 ਅਤੇ ਲੋਹੀਆ ਵਲੋਂ ਕੌਮਾਂਤਰੀ ਮਹਿਲਾ ਸੁਲਤਾਨਪੁਰ ਲੋਧੀ ਵਿਖੇ ਜਸਵਿੰਦਰ ਕੌਰ ਟਾਹਲੀ ਅਤੇ ਮਮਤਾ ਸੈਦਪੁਰ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੀ ਅਗਵਾਈ ਹੇਠ ਮਨਾਇਆ ਗਿਆ | ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਹੋਲਾ ਮਹੱਲਾ ਲੰਗਰ ਕਮੇਟੀ ਪਿੰਡ ਭੁੱਲਾਰਾਈ ਵਲੋਂ ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਪਿੰਡ ਭੁੱਲਾਰਾਈ ਗੇਟ ਤੇ ਚਾਹ-ਪਕੌੜਿਆਂ ਦਾ ਦੋ ਰੋਜ਼ਾ ਲੰਗਰ ਸ਼ੁਰੂ ਕੀਤਾ ਗਿਆ | ਇਸ ਦੌਰਾਨ ...
ਕਪੂਰਥਲਾ, 9 ਮਾਰਚ (ਸਡਾਨਾ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਬੀ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ ਤੀਜਾ ਦੇ ਨਤੀਜਿਆਂ ਵਿਚ ਕਿਰਨਦੀਪ ਕੌਰ ਨੇ 91 ...
ਕਪੂਰਥਲਾ, 9 ਮਾਰਚ (ਸਡਾਨਾ)-ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸਥਾਨਕ ਰੈਸਟ ਹਾਊਸ ਵਿਖੇ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ...
ਕਪੂਰਥਲਾ, 9 ਮਾਰਚ (ਵਿ.ਪ੍ਰ.)-ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੀ ਮੀਟਿੰਗ ਮੋਰਚੇ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੀ ਅਗਵਾਈ ਵਿਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਨੇ ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਭਗਤ ਜਵਾਲਾ ਦਾਸ ਡਿਵੈਲਪਮੈਂਟ ਸਕੂਲ ਕਮੇਟੀ ਪਿੰਡ ਲੱਖਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਉਸਾਰੀ ਜਾ ਰਹੀ ਇਮਾਰਤ ਲਈ ਪ੍ਰਵਾਸੀ ਭਾਰਤੀ ਸੋਹਨ ਸਿੰਘ ਯੂ.ਕੇ. ਨੇ 2 ਲੱਖ ਰੁਪਏ ਦਾ ਚੈੱਕ ਸਕੂਲ ਪਿ੍ੰਸੀਪਲ ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)- ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਸਬੰਧ 10 ਮਾਰਚ ਨੂੰ ਕੱਢੇ ਜਾਣ ਵਾਲੇ ਮੁਹੱਲੇ 'ਚ ਵੱਧ ਤੋਂ ਵੱਧ ਸੰਗਤਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਹਰਬੰਸਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੋਲਾ ਮਹੱਲਾ ਸਮਾਗਮ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਵਿਚ ...
ਫਗਵਾੜਾ, 9 ਮਾਰਚ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਐਗਰੋ ਇੰਡਸਟਰੀ ਚੇਅਰਮੈਨ ਸ: ਜੋਗਿੰਦਰ ਸਿੰਘ ਮਾਨ ਅੱਜ ਪਿੰਡ ਪਲਾਹੀ ਵਿਖੇ ਲਗਾਏ ਗਏ ਹੋਲਾ-ਮੁਹੱਲਾ ਲੰਗਰ ਵਿਖੇ ਪਹੁੰਚੇ ਅਤੇ ਸੰਗਤਾਂ ਦਾ ਆਸ਼ੀਰਵਾਦ ਲਿਆ | ਪਿੰਡ ਪਲਾਹੀ ਵਿਖੇ ਲਗਾਇਆ ਇਹ ਲੰਗਰ, ਲੰਗਰ ਕਮੇਟੀ ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਸਿੱਧ ਜੋਗੀ ਪ੍ਰੇਮ ਨਾਥ ਮਹਾਰਾਜ, ਸਿੱਧ ਜੋਗੀ ਕਿਸ਼ੋਰ ਨਾਥ ਜੀ, ਸਿੱਧ ਜੋਗੀ ਭਵੀਰੀ ਨਾਥ ਜਾ, ਸਿੱਧ ਜੋਗੀ ਮੋਜ ਨਾਥ, ਸਿੱਧ ਜੋਗੀ ਸ਼ੁਕਰ ਨਾਥ, ਸਿੱਧ ਜੋਗੀ ਮਨਸਾ ਨਾਥ ਅਤੇ ਸਿੱਧ ਜੋਗੀ ਦੇਵਨਾਥ ਮਹਾਰਾਜ ਦੇ ਅਸ਼ੀਰਵਾਦ ਸਦਕਾ ਜਲ ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਐਸੋਸੀਏਸ਼ਨ ਪਿੰਡ ਖਲਵਾੜਾ ਦੀ ਮਹੀਨਾਵਾਰ ਮੀਟਿੰਗ ਸਤਪਾਲ ਦੀ ਅਗਵਾਈ ਵਿਚ ਪ੍ਰਧਾਨ ਸੋਹਣ ਲਾਲ ਦੀ ਦੇਖ ਰੇਖ ਹੇਠ ਹੋਈ | ਇਸ ਮੌਕੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਐਸੋਸੀਏਸ਼ਨ ...
ਸੁਲਤਾਨਪੁਰ ਲੋਧੀ, 9 ਮਾਰਚ (ਹੈਪੀ, ਥਿੰਦ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਿੰਡ ਸੁਲਤਾਨਪੁਰ ਦਿਹਾਤੀ ਵਿਖੇ ਨੌਜਵਾਨਾਂ ਦੀ ਮੀਟਿੰਗ ਹੋਈ | ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਸਭਾ ਵਲੋਂ ਪ੍ਰਧਾਨ ਬਿਕਰਮਜੀਤ ਸਿੰਘ ਦੀ ਅਗਵਾਈ 'ਚ ਪਿੰਡ ਸੁਲਤਾਨਪੁਰ ਦਿਹਾਤੀ ਨੂੰ ...
ਸੁਲਤਾਨਪੁਰ ਲੋਧੀ, 9 ਮਾਰਚ (ਨਰੇਸ਼ ਹੈਪੀ, ਥਿੰਦ)-ਬਸਪਾ ਅੰਬੇਡਕਰ ਦੀ ਇਕ ਮੀਟਿੰਗ ਪਿੰਡ ਮਾਛੀਜੋਆ ਵਿਖੇ ਪ੍ਰਕਾਸ਼ ਸਿੰਘ ਜੱਬੋਵਾਲ ਦੀ ਅਗਵਾਈ ਹੇਠ ਹੋਈ | ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਬਲਵੰਤ ਸਿੰਘ ਸੁਲਤਾਨਪੁਰੀ ਉਚੇਚੇ ਤੌਰ 'ਤੇ ਪੁੱਜੇ | ਆਪਣੇ ਸੰਬੋਧਨ ਵਿਚ ...
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਗੁਰੂ ਨਾਨਕ ਬਿਰਧ ਅਨਾਥ ਨੇਤਰਹੀਣ ਅਤੇ ਅਪਾਹਜ ਆਸ਼ਰਮ ਪਿੰਡ ਸਾਹਨੀ ਵਿਖੇ ਅੱਜ ਐਲ.ਪੀ.ਯੂ. ਦੇ ਵਿਦਿਆਰਥੀਆਂ ਦੀ ਸੰਸਥਾ 'ਸਰਵ ਪੂਅਰ, ਸਰਵ ਨੇਸ਼ਨ' (ਐਸ. ਪੀ. ਐਸ. ਐਨ.) ਵਲੋਂ ਆਮਿਰ ਸਦੀਕੀ ਦੀ ਅਗਵਾਈ ਹੇਠ ਆਸ਼ਿ੍ਤਾਂ ਨੂੰ ਫਲ-ਫਰੂਟ ...
ਨਡਾਲਾ, 9 ਮਾਰਚ (ਮਾਨ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ. ਐਸ. ਐਸ. ਵਿਭਾਗ ਦੀਆਂ ਜਾਰੀ ਹਦਾਇਤਾਂ ਅਨੁਸਾਰ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮਨਾਇਆ ਗਿਆ | ਇਸ ...
ਕਪੂਰਥਲਾ, 9 ਮਾਰਚ (ਸਡਾਨਾ)-ਕ੍ਰਾਈਸਟ ਦਾ ਕਿੰਗ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਆਰੰਭਤਾ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਮਾਗਮ ਦੀ ਆਰੰਭਤਾ ਮੌਕੇ ਪ੍ਰਮਾਤਮਾ ਦੇ ...
ਫਗਵਾੜਾ, 9 ਮਾਰਚ (ਤਰਨਜੀਤ ਸਿੰਘ ਕਿੰਨੜਾ)-ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ, ਫਗਵਾੜਾ ਵਿਖੇ ਹੋਲੀ ਦਾ ਤਿਉਹਾਰ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਹੋਲੀ ਦੇ ਤਿਉਹਾਰ ਨੂੰ ਵਾਤਾਵਰਣ ਦੇ ਅਨੁਕੂਲ ਮਨਾਇਆ ਗਿਆ | ਹਰ ਸਾਲ ਇਹ ਤਿਉਹਾਰ ਵੱਡੀ ਮਾਤਰਾ ਵਿਚ ਪਾਣੀ ...
ਕਪੂਰਥਲਾ, 9 ਮਾਰਚ (ਸਡਾਨਾ)-ਸੀਨੀਅਰ ਸੁਰੱਖਿਆ ਅਧਿਕਾਰੀ ਕਮਲਜੋਤ ਬਰਾੜ ਰੇਲਵੇ ਸੁਰੱਖਿਆ ਬੱਲ ਅਤੇ ਹਰੀ ਸਿੰਘ ਰਾਵਲ ਸਹਾਇਕ ਸੁਰੱਖਿਆ ਅਧਿਕਾਰੀ ਦੇ ਨਿਰਦੇਸ਼ਾਂ ਤਹਿਤ ਰੇਲਵੇ ਸੁਰੱਖਿਆ ਪੁਲਿਸ ਦੇ ਅਧਿਕਾਰੀ ਕੁਲਦੀਪ ਰਾਏ, ਅਮਿੱਤ ਪਵਾਰ ਤੇ ਵਿਨੋਦ ਕੁਮਾਰ ਨੇ ...
ਭੁਲੱਥ, 9 ਮਾਰਚ (ਮੁਲਤਾਨੀ)-ਸਰਬਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਕਮਰਾਏ ਦੀ ਸਮੂਹ ਸੰਗਤ ਵਲੋਂ ਅੱਜ 10 ਮਾਰਚ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਕਮਰਾਏ ਵਿਖੇ ਕਰਵਾਇਆ ਜਾਵੇਗਾ | ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਿੱਖ ਕੌਮ ਦੇ ਮਹਾਨ ਕੀਰਤਨੀਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX