ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)ਪੀ.ਓ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ 2 ਮੋਟਰਸਾਈਕਲਾਂ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਚੋਰੀ ਕੀਤੇ ਹੋਏ 3 ਮੋਟਰਸਾਈਕਲ ਬਰਾਮਦ ਕਰਵਾ ਦਿੱਤੇ ਹਨ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਵਲੋਂ ਪੁਲਿਸ ਪਾਰਟੀ ਸਮੇਤ ਹੋਲੀ ਸਿਟੀ ਕਾਲੋਨੀ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਸਾਲ ਸਿੰਘ ਉਰਫ ਬਿੱਲੂ ਪੁੱਤਰ ਰੇਸ਼ਮ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨ ਤਾਰਨ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੇਜਰ ਸਿੰਘ ਵਾਸੀ ਕਾਜੀਕੋਟ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਇਲਾਕੇ ਵਿਚ ਘੁੰਮ ਰਹੇ ਹਨ ਤਾਂ ਉਨ੍ਹਾਂ ਵਲੋਂ ਹੋਲੀ ਸਿਟੀ ਕਾਲੋਨੀ ਤਰਨ ਤਾਰਨ ਨਜ਼ਦੀਕ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਉਨ੍ਹਾਂ ਵਲੋਂ 2 ਵੱਖ-ਵੱਖ ਬਿਨਾਂ ਨੰਬਰ ਤੋਂ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆ ਰਹੇ 2 ਨੌਜਵਾਨਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਪਾਸੋਂ ਮੋਟਰਸਾਈਕਲ ਦੇ ਕਾਗਜ਼ ਦਿਖਾਉਣ ਨੂੰ ਕਿਹਾ, ਪ੍ਰੰਤੂ ਉਹ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਅਤੇ ਮੋਟਰਸਾਈਕਲ ਚੋਰੀ ਦੇ ਨਿਕਲੇ | ਉਨ੍ਹਾਂ ਦੱਸਿਆ ਕਿ ਉਕਤ ਫੜੇ ਗਏ ਵਿਅਕਤੀਆਂ ਨੇ ਆਪਣਾ ਨਾਂਅ ਰਸਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੱਸਿਆ ਜਿਨ੍ਹਾਂ ਪਾਸੋਂ ਜਦੋਂ ਸਖ਼ਤੀ ਨਾਲ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਚੋਰੀ ਕੀਤੇ ਹੋਏ 3 ਹੋਰ ਮੋਟਰਸਾਈਕਲ ਪੁਲਿਸ ਨੂੰ ਬਰਾਮਦ ਕਰਵਾ ਦਿੱਤੇ ਹਨ | ਉਨ੍ਹਾਂ ਦੱਸਿਆ ਕਿ ਉਕਤ ਫੜੇ ਗਏ ਵਿਅਕਤੀਆਂ ਿਖ਼ਲਾਫ਼ ਥਾਣਾ ਸਿਟੀ ਵਿਖੇ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ |
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)¸ ਜ਼ਿਲ੍ਹਾ ਤਰਨ ਤਾਰਨ 'ਚ ਮਗਨਰੇਗਾ ਸਕੀਮ ਅਧੀਨ 1 ਅਪ੍ਰੈਲ 2019 ਤੋਂ ਲੈ ਕੇ ਹੁਣ ਤੱਕ 1,17,314 ਜਾਬ ਕਾਰਡ ਆਧਾਰਿਤ ਪਰਿਵਾਰਾਂ ਨੂੰ 7,18,339 ਦਿਹਾੜੀਆਂ ਦਾ ਰੁਜ਼ਗਾਰ ਦਿੱਤਾ ਗਿਆ ਹੈ | ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ...
ਫਤਿਆਬਾਦ, 12 ਮਾਰਚ (ਹਰਵਿੰਦਰ ਸਿੰਘ ਧੂੰਦਾ)-ਪੁਲਿਸ ਜ਼ਿਲ੍ਹਾ ਮੁਖੀ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਚੌਕੀ ਫਤਿਆਬਾਦ ਵਲੋਂ 15 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਅਤੇ ਪੁਲਿਸ ਚੌਕੀ ਡੇਹਰਾ ਸਾਹਿਬ ਵਲੋਂ 6 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ...
ਤਰਨ ਤਾਰਨ, 12 ਮਾਰਚ (ਪਰਮਜੀਤ ਜੋਸ਼ੀ)ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਘਰ ਦੇ ਬਾਹਰ ਗਲੀ ਵਿਚ ਖੜੀ ਐਕਟਿਵਾ ਸਕੂਟਰੀ ਚੋਰੀ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਸਿਟੀ ਤਰਨ ...
ਪੱਟੀ, 12 ਮਾਰਚ (ਅਵਤਾਰ ਸਿੰਘ ਖਹਿਰਾ) ਲੋੜਵੰਦ ਲੋਕਾਂ ਦੇ ਆਟਾ ਦਾਲ ਸਕੀਮ ਤਹਿਤ ਕੱਟੇ ਗਏ ਕਾਰਡਾਂ ਦੇ ਵਿਰੋਧ ਵਿਚ ਦਿਹਾਤੀ ਮਜ਼ਦੂਰ ਸਭਾ ਵਲੋਂ ਐੱਸ.ਡੀ.ਐਮ. ਪੱਟੀ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਧਰਨੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਮਰਦਾਂ ਨੇ ਭਾਗ ...
ਹਰੀਕੇ ਪੱਤਣ, 12 ਮਾਰਚ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਅੰਮਿ੍ਸਤਰ ਰੋਡ 'ਤੇ ਸਥਿਤ ਪਲਾਟ ਬਸਤੀ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਸਾਲਾਂ ਤੋਂ ਨਰਕ ਭੋਗ ਰਹੇ ਹਨ | ਲੋਕਾਂ ਦੀ ਇਸ ਮੁਸ਼ਕਿਲ ਨੂੰ ਵੇਖਦਿਆਂ ਹੋਇਆਂ ਹਲਕਾ ਵਿਧਾਇਕ ਹਰਮਿੰਦਰ ...
ਚੋਹਲਾ ਸਾਹਿਬ, 12 ਮਾਰਚ (ਬਲਵਿੰਦਰ ਸਿੰਘ)¸ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰਧਾਨ ਡਾ. ਘਨੱ੍ਹਈਆ ਕੁਮਾਰ ਤੇ ਦਿੱਲੀ ਦੀ 'ਆਪ' ਪਾਰਟੀ ਦੀ ਸਰਕਾਰ ਵਲੋਂ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਪ੍ਰਵਾਨਗੀ ਦੇਣ ਦਾ ਮਤਲਬ ਇਹ ਹੈ ...
ਚੋਗਾਵਾਂ, 12 ਮਾਰਚ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀ ਹਾਲਤ ਨੂੰ ਵਧੀਆ ਬਣਾਉਣ ਤੇ ਉਨ੍ਹਾਂ ਨੂੰ ਲਾਹੇਵੰਦ ਧੰਦੇ ਨਾਲ ਜੋੜਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਨ੍ਹਾਂ ਕਾਰਜਾਂ ਲਈ ਸਹਿਕਾਰੀ ਕੋ: ...
ਅਮਰਕੋਟ, 12 ਮਾਰਚ (ਗੁਰਚਰਨ ਸਿੰਘ ਭੱਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦ ਭਾਈ ਲਖਮੀਰ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਭਾਈ ਲਖਮੀਰ ਸਿੰਘ ਘਰਿਆਲਾ ਵਿਖੇ ਸੰਤ ਮਹਾਂਪੁਰਖ ਬਾਬਾ ਅਵਤਾਰ ਸਿੰਘ ਘਰਿਆਲਾ ਕਾਰ ਸੇਵਾ ਵਾਲਿਆਂ ...
ਚੋਹਲਾ ਸਾਹਿਬ, 12 ਮਾਰਚ (ਬਲਵਿੰਦਰ ਸਿੰਘ)¸ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ...
ਪੱਟੀ 12 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)- ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪਿੰਡ ਚੂਸਲੇਵੜ੍ਹ ਦੀ ਮੀਟਿੰਗ ਕਾਮਰੇਡ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਨਵੀਨੀਕਰਨ ਫਾਰਮ ਭਰੇ ਗਏ | ਪਾਰਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਲਮਕਾ 'ਚ ...
ਖਡੂਰ ਸਾਹਿਬ, 12 ਮਾਰਚ (ਰਸ਼ਪਾਲ ਸਿੰਘ ਕੁਲਾਰ)- ਹਲਕਾ ਬਾਬਾ ਬਕਾਲਾ 'ਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਦੇ ਹੱਕ 'ਚ ਹਲਕੇ ਦੇ ਵਰਕਰ ਚਟਾਨ ਵਾਂਗ ਖੜ੍ਹੇ ਹਨ | ਇਨ੍ਹਾਂ ਸ਼ਬਦਾ ਦਾ ਪ੍ਰਗਟਵਾ ...
ਮੀਆਂਵਿੰਡ, 12 ਮਾਰਚ (ਗੁਰਪ੍ਰਤਾਪ ਸਿੰਘ ਸੰਧੂ)- ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਹਲਕੇ ਦੀ ਸੇਵਾ ਮਿਲਣ ਨਾਲ ਹਲਕਾ ਬਾਬਾ ਬਕਾਲਾ ਸਾਹਿਬ 'ਚ ਅਕਾਲੀ ਵਰਕਰ ਪੂਰੇ ਉਤਸ਼ਾਹਿਤ ਨਜ਼ਰ ਆ ਰਹੇ ਹਨ | ਉਨ੍ਹਾਂ ਦੇ ਗ੍ਰਹਿ ਵਿਖੇ ਆਏ ਹੋਏ ਹਲਕੇ ਦੇ ਮੁਹਤਬਰਾਂ ਦੀ ...
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀਆਂ ਹਦਾਇਤਾਂ ਮੁਤਾਬਕ ਡਾ: ਕੁਲਜੀਤ ਸਿੰੰਘ ਸੈਣੀ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਅਤੇ ਸਹਾਇਕ ਮਹਿਕਮਿਆਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ | ...
ਤਰਨ ਤਾਰਨ, 12 ਮਾਰਚ (ਲਾਲੀ ਕੈਰੋਂ)- ਮਾਊਾਟ ਲਿਟਰਾ ਜ਼ੀ ਸਕੂਲ ਦੇ ਕਿੰਡਰ ਗਾਰਟਨ ਵਿੰਗ ਦੇ ਵਿਦਿਆਰਥੀਆਂ ਦਾ ਪਿ੍ੰਸੀਪਲ ਮੁਕਤਾ ਤ੍ਰੇਹਨ ਦੀ ਅਗਵਾਈ 'ਚ ਪੰਜਾਬ ਸਟੇਟ ਵਾਰ ਮੈਮੋਰੀਅਲ ਐਾਡ ਮਿਊਜ਼ੀਅਮ ਅੰਮਿ੍ਤਸਰ ਦਾ ਟੂਰ ਲਿਜਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ...
ਖਡੂਰ ਸਾਹਿਬ, 12 ਮਾਰਚ (ਰਸ਼ਪਾਲ ਸਿੰਘ ਕੁਲਾਰ)- ਬਾਬਾ ਉੱਤਮ ਸਿੰਘ ਦੁਆਰਾ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨੈਕ ਵਲੋਂ 'ਏ' ਗਰੇਡ ਪ੍ਰਾਪਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਸੰਗੀਤ ਵਿਭਾਗ ਵਲੋਂ ਪ੍ਰਸਿੱਧ ਤਬਲਾ ...
ਖਡੂਰ ਸਾਹਿਬ, 12 ਮਾਰਚ (ਰਸ਼ਪਾਲ ਸਿੰਘ ਕੁਲਾਰ)-ਕਾਰ ਸੇਵਾ ਖਡੂਰ ਸਾਹਿਬ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 14 ਤੋਂ 18 ਮਾਰਚ ਤੱਕ ਸ੍ਰੀ ਗੁਰੂ ਅੰਗਦ ਦੇਵ ਖੇਡ ਸਟੇਡੀਅਮ ਵਿਚ ਲਗਾਇਆ ਜਾਣ ਵਾਲਾ ਖੇਡ ਕੈਂਪ ਅਤੇ ਇਸ ਕੈਂਪ ਦੇ ਅਖੀਰਲੇ ਦਿਨ ਆਯੋਜਿਤ ਕੀਤਾ ਜਾਣ ...
ਚੋਹਲਾ ਸਾਹਿਬ, 12 ਮਾਰਚ (ਬਲਵਿੰਦਰ ਸਿੰਘ)¸ਬਲਾਕ ਚੋਹਲਾ ਸਾਹਿਬ ਨਾਲ ਸਬੰਧਿਤ ਸਮੁੱਚੀਆਂ ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦਾ ਸਿਖਲਾਈ ਕੈਂਪ ਅੱਜ ਮਿਤੀ 13 ਮਾਰਚ ਦਿਨ ਸ਼ੁੱਕਰਵਾਰ ਨੂੰ ਬੀ.ਡੀ.ਪੀ.ਓ. ਦਫ਼ਤਰ ਚੋਹਲਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਜਿਸ ਸਬੰਧੀ ...
ਸਰਾਏਾ ਅਮਾਨਤ ਖਾਂ, 12 ਮਾਰਚ (ਨਰਿੰਦਰ ਸਿੰਘ ਦੋਦੇ)¸ਪਿੰਡ ਗੰਡੀਵਿੰਡ ਦੇ ਗੁਰਦੁਆਰਾ ਬਾਬਾ ਪੂਰਨ ਦਾਸ ਵਿਖੇ ਗੁਰੂ ਅਮਰਦਾਸ ਚੈਰੀਟੇਬਲ ਹਸਪਤਾਲ ਗੋਇੰਦਵਾਲ ਦੇ ਡਾਕਟਰਾਂ ਦੀ ਟੀਮ ਨੇ ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ...
ਪੱਟੀ, 12 ਮਾਰਚ (ਬੋਨੀ ਕਾਲੇਕੇ)¸ਪੱਟੀ ਸ਼ਹਿਰ ਵਿਚ ਬੀਤੇ ਕੁਝ ਸਮੇਂ ਤੋਂ ਹੋ ਰਹੀਆਂ ਲਗਾਤਾਰ ਨੌਜਵਾਨਾਂ ਦੀਆਂ ਸੜਕ ਹਾਦਸਿਆਂ 'ਚ ਮੌਤਾਂ ਸਬੰਧੀ ਸ਼ਹਿਰ ਦੇ ਕੁਝ ਨੌਜਵਾਨਾਂ ਵਲੋਂ ਇਕੱਤਰ ਹੋ ਕੇ ਅੱਜ ਦੁਸਹਿਰਾ ਗਰਾਊਾਡ ਵਿਚ ਰਾਵਨ ਦੇ ਪੁਤਲੇ ਵਾਲੀ ਜਗ੍ਹਾ ਹਵਨ ...
ਪੱਟੀ, 12 ਮਾਰਚ (ਅਵਤਾਰ ਸਿੰਘ ਖਹਿਰਾ)- ਦਿੱਲੀ 'ਚ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਬੱਠੇਭੈਣੀ ਦੇ ਦਰਜਨਾਂ ਅਕਾਲੀ ਅਤੇ ਕਾਂਗਰਸੀ ਆਗੂ ਤੇ ਵਰਕਰ ਯੂਥ ਆਗੂ ਬਲਜਿੰਦਰ ਸਿੰਘ ਬੱਠੇਭੈਣੀ ਦੀ ਪ੍ਰੇਰਣਾ ਸਦਕਾ ...
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)- ਰੰਗਾ ਦਾ ਤਿਉਹਾਰ ਹੋਲੀ ਬੱਚਿਆਂ ਅਤੇ ਵੱਡਿਆਂ, ਔਰਤਾਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ ਅਤੇ ਇਕ ਦੂਸਰੇ ਦੇ ਰੰਗ ਲਗਾ ਕੇ ਖੁਸ਼ੀ ਸਾਂਝੀ ਕੀਤੀ ਗਈ | ਗਲੀ ਛੱਪੜ ਵਾਲੀ ਵਿਚ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਸੇਵਾ ਭਾਰਤੀ ਦੇ ...
ਪੱਟੀ, 12 ਮਾਰਚ (ਬੋਨੀ ਕਾਲੇਕੇ)¸ਇਸ ਵਾਰ ਕੋਰੋਨਾ ਵਾਇਰਸ ਤੇ ਮਹਿੰਗਾਈ ਦੀ ਮਾਰ ਨੇ ਹੋਲੀ ਦੇ ਰੰਗ ਫਿੱਕੇ ਪਾ ਦਿੱਤੇ, ਜਿਸ ਨਾਲ ਇਸ ਵਾਰ ਮਾਰਧਾੜ ਨਜ਼ਰ ਨਹੀਂ ਆਈ | ਜਾਣਕਾਰੀ ਅਨੁਸਾਰ ਪਿਛਲੇ ਸਮੇਂ ਵਿਚ ਕਰੀਬ 20 ਰੁਪਏ ਕਿੱਲੋ ਵਿੱਕਣ ਵਾਲੇ ਰੰਗ ਇਸ ਵਾਰ 100-120 ਰੁਪਏ ਕਿੱਲੋ ...
ਤਰਨ ਤਾਰਨ, 12 ਮਾਰਚ (ਲਾਲੀ ਕੈਰੋਂ)¸ ਅਧਿਆਪਕ ਦਲ ਪੰਜਾਬ ਜਹਾਂਗੀਰ ਦੀ ਜ਼ਿਲ੍ਹਾ ਇਕਾਈ ਤਰਨ ਤਾਰਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਅਧਿਆਪਕ ਆਗੂਆਂ ਵਲੋਂ ਪਿਛਲੇ ਦਿਨੀਂ ਬੇਰੁਜ਼ਗਾਰ ਅਧਿਆਪਕਾਂ 'ਤੇ ...
ਤਰਨ ਤਾਰਨ, 12 ਮਾਰਚ (ਗੁਰਪ੍ਰੀਤ ਸਿੰਘ ਕੱਦਗਿੱਲ)¸ਸੰਸਾਰ ਭਰ 'ਚ ਕਰੋਨਾ ਵਾਇਰਸ ਦੀ ਜਿੱਥੇ ਕਰੋਪੀ ਜਾਰੀ ਹੈ, ਉੱਥੇ ਭਾਰਤ 'ਚ ਵੀ ਇਸ ਦੇ ਕੁੱਝ ਸ਼ੱਕੀ ਮਰੀਜ਼ ਸਾਹਮਣੇ ਆਉਣ ਨਾਲ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ | ਤਰਨ ਤਾਰਨ ਦੇ ਪਿੰਡ ਕੱਦਗਿੱਲ ਦੇ ਰਹਿਣ ਵਾਲੇ ...
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ 'ਚ ਸ਼ਰਾਬ ਦੇ ਕਾਰੋਬਾਰ ਲਈ ਆਬਕਾਰੀ ਵਿਭਾਗ ਵਲੋਂ ਬਣਾਏ ਗਏ 9 ਸਰਕਲਾਂ ਵਿਚ ਸਾਲ 2020-21 ਲਈ ਸ਼ਰਾਬ ਦੇ ਠੇਕੇ ਲੈਣ ਲਈ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਪਾਲਿਸੀ ਨੂੰ ਨਜ਼ਰਅੰਦਾਜ਼ ਕਰਦਿਆਂ 9 'ਚੋਂ ...
ਤਰਨ ਤਾਰਨ, 12 ਮਾਰਚ (ਲਾਲੀ ਕੈਰੋਂ)- ਸਿੱਖਿਆ ਵਿਭਾਗ ਵਿਚ ਪਿਛਲੇ 10-12 ਸਾਲਾਂ ਤੋਂ ਕੰਮ ਕਰਦੇ ਆ ਰਹੇ ਨਾਨ ਟੀਚਿੰਗ ਦਫ਼ਤਰੀ ਕਰਮਚਾਰੀ ਐੱਸ.ਐੱਸ.ਏ./ਰਮਸਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ | ਸਰਕਾਰ ਬਣਨ ਤੋਂ ਬਾਅਦ ...
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)-ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਵਿਦਿਆਰਥੀ ਅਮਰਦੀਪ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਸੋਹਲ ਜਿਸ ਨੇ ਸਾਲ 2018 'ਚ ਬੀ.ਕਾਮ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਸੀ | ਉਸ ਨੇ ਪੰਜਾਬ ਦੇ ਨਾਮਵਰ ਏਜੰਟਾਂ ਰਾਹੀਂ ਕੈਨੇਡਾ ...
ਪੱਟੀ, 12 ਮਾਰਚ (ਅਵਤਾਰ ਸਿੰਘ ਖਹਿਰਾ)¸ਰੋਡਵੇਜ਼ ਡੀਪੂ ਪੱਟੀ ਦੇ ਲੋਕਲ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕਰਕੇ ਕਿਲੋਮੀਟਰ ਪੂਰੇ ਕਰਨ ਦੇ ਮਨਸੂਬੇ ਤਹਿਤ ਲੰਬੇ ਰੂਟਾਂ 'ਤੇ ਚਲਾਈਆਂ ਜਾ ਰਹੀਆਂ ਬੱਸਾਂ ਕਾਰਨ ਖੇਮਕਰਨ, ਭਿੱਖੀਵਿੰਡ ਦੇ ਵਸਨੀਕ ...
ਖਡੂਰ ਸਾਹਿਬ, 12 ਮਾਰਚ (ਰਸ਼ਪਾਲ ਸਿੰਘ ਕੁਲਾਰ)-ਭਾਰਤ ਸਰਕਾਰ ਵਲੋਂ ਪੋਸ਼ਣ ਪੰਦਰਵਾੜਾ ਜੋ ਕਿ 22 ਮਾਰਚ ਤੱਕ ਚਲਾਇਆ ਜਾ ਰਿਹਾ ਹੈ, ਦੇ ਸਬੰਧ 'ਚ ਡਾ. ਬਲਿਹਾਰ ਸਿੰਘ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਹਰਿੰਦਰਪਾਲ ਸਿੰਘ ਵੇਗਲ ...
ਝਬਾਲ, 12 ਮਾਰਚ (ਸੁਖਦੇਵ ਸਿੰਘ)-ਬਾਬਾ ਬੁੱਢਾ ਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਪਿੰ੍ਰਸੀਪਲ ਤਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਲੱਛਣ ਆਮ ਵਾਇਰਸ ਵਾਂਗ ਹੁੰਦੇ ਹਨ, ...
ਤਰਨ ਤਾਰਨ, 12 ਮਾਰਚ (ਗੁਰਪ੍ਰੀਤ ਸਿੰਘ ਕੱਦਗਿੱਲ)¸ਇੰਡੀਆ ਰੈੱਡ ਕਰਾਸ ਸੁਸਾਇਟੀ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਚੰਡੀਗੜ੍ਹ ਦੀ ਡਿਪਟੀ ਡਾਇਰੈਕਟਰ ਸੁਰਿੰਦਰ ਸੈਣੀ ਵਲੋਂ ...
ਪੱਟੀ, 12 ਮਾਰਚ (ਬੋਨੀ ਕਾਲੇਕੇ)- ਭਾਈ ਲਾਲੋ ਸਮਾਜ ਸੇਵਾ ਸੰਸਥਾ ਪੱਟੀ ਦੇ ਚੇਅਰਮੈਨ ਡਾ. ਹਰਜਿੰਦਰ ਸਿੰਘ ਢਿੱਲੋਂ ਕਥਾਵਾਚਕ ਨੇ ਦੱਸਿਆ ਕਿ ਸੰਸਥਾ ਵਲੋਂ ਸਮਾਜ ਭਲਾਈ ਕਾਰਜਾਂ ਦੇ ਨਾਲ-ਨਾਲ ਹਰ ਸਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ...
ਪੱਟੀ 12 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)- ਰੱਤੋਕੇ ਵਾਸੀ ਕਸ਼ਮੀਰ ਸਿੰਘ ਨੂੰ 2010 'ਚ ਐੱਸ.ਪੀ. ਸਿੰਘ ਉਬਰਾਏ ਬਲੱਡ ਮਨੀ ਦੇ ਕੇ ਦੁਬਈ ਤੋਂ ਲੈ ਕੇ ਆਏ ਸਨ | 2015 ਵਿਚ ਕਸ਼ਮੀਰ ਸਿੰਘ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ | ਬੀਤੀ 27 ਫ਼ਰਵਰੀ ਨੂੰ ਐੱਸ.ਪੀ. ਸਿੰਘ ਉਬਰਾਏ ...
ਗੋਇੰਦਵਾਲ ਸਾਹਿਬ, 12 ਮਾਰਚ (ਸਕੱਤਰ ਸਿੰਘ ਅਟਵਾਲ)¸ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੁਣ ਤੱਕ ਕਰੋਨਾ ਵਾਇਰਸ ਕਾਰਨ ਚੀਨ 'ਚ ਕਾਫ਼ੀ ਗਿਣਤੀ ਵਿਚ ਮੌਤਾਂ ਹੋ ਚੁੱਕੀਆਂ ਹਨ ਅਤੇ ਭਾਰਤ ਵਿਚ ਵੀ ...
ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)- ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਹੁਣ ਤੱਕ ਵੱਖ-ਵੱਖ ਸਕੀਮਾਂ ਅਧੀਨ ਜ਼ਿਲ੍ਹੇ ਦੇ 77406 ਯੋਗ ਲਾਭਪਾਤਰੀਆਂ ਨੂੰ ਬਣਦੇ ਲਾਭ ਮੁਹੱਈਆ ਕਰਵਾਏ ਜਾ ਚੁੱਕੇ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ...
ਖੇਮਕਰਨ, 12 ਮਾਰਚ (ਰਾਕੇਸ਼ ਬਿੱਲਾ)-ਖੇਮਕਰਨ ਸੈਕਟਰ ਹਿੰਦ-ਪਾਕਿ ਸਰਹੱਦ 'ਤੇ ਬਾਬਾ ਸ਼ੇਖ ਬ੍ਰਹਮ ਦੀ ਯਾਦ ਵਿਚ ਮੇਲਾ ਲਗਾਇਆ ਗਿਆ | ਬੀ.ਐੱਸ.ਐਫ. ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਸਖਤ ਪ੍ਰਬੰਧਾਂ ਹੇਠ ਹਜ਼ਾਰਾਂ ਦੀ ਤਾਦਾਦ ਵਿਚ ਸ਼ਰਧਾਲੂਆਂ ਨੇ ਕੰਡਿਆਲੀ ਤਾਰ ਤੋਂ ...
ਤਰਨ ਤਾਰਨ, 12 ਮਾਰਚ (ਗੁਰਪ੍ਰੀਤ ਸਿੰਘ ਕੱਦਗਿੱਲ)¸ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਸੰਗਠਨ ਵਲੋਂ ਤਰਨ ਤਾਰਨ ਦੇ ਯੂਥ ਹੋਸਟਲ ਵਿਖੇ ਸਟੇਟ ਡਾਇਰੈਕਟਰ ਸੁਖਦੇਵ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਰਨ ਤਾਰਨ ਦੇ ਚੱਲ ਰਹੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ...
ਖੇਮਕਰਨ, 12 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਤੋਂ ਅੰਮਿ੍ਤਸਰ ਦਰਮਿਆਨ ਕੇਂਦਰ ਸਰਕਾਰ ਵਲੋਂ ਬਣਾਈ ਗਈ ਨੈਸ਼ਨਲ ਹਾਈਵੇ 354 ਦੀ ਹਾਲਤ ਖੇਮਕਰਨ ਸਹਿਰ ਦੇ ਅੰਦਰੂਨੀ ਇਲਾਕੇ ਅੰਦਰ ਏਨੀ ਮਾੜੀ ਹੈ ਕਿ ਸ਼ਹਿਰ ਵਾਸੀ ਪਹਿਲਾਂ ਨਾਲੋਂ ਵੀ ਜਿਆਦਾ ਪ੍ਰੇਸ਼ਾਨ ਹੋ ਗਏ ਹਨ | ...
ਝਬਾਲ, 12 ਮਾਰਚ (ਸੁਖਦੇਵ ਸਿੰਘ)- ਝਬਾਲ ਖੇਤਰ ਦੀਆਂ ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂਆਂ ਦੇ ਝੁੰਡ ਕਾਰਨ ਰੋਜਾਨਾ ਹੀ ਅਨੇਕਾਂ ਕੀਮਤੀ ਜਾਨਾਂ ਹਾਦਸਿਆਂ 'ਚ ਅਜ਼ਾਈਾ ਜਾ ਰਹੀਆਂ ਹਨ, ਪਰ ਪ੍ਰਸ਼ਾਸਨ ਇਨ੍ਹਾਂ ਅਵਾਰਾ ਪਸ਼ੂਆਂ 'ਤੇ ਕਾਬੂ ਪਾਉਣ ਲਈ ਬੇਵੱਸ ਨਜ਼ਰ ਆ ਰਿਹਾ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX