ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਨਗਰ ਨਿਗਮ ਜਨਰਲ ਹਾਊਸ ਦੀ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਵਿਤੀ ਵਰ੍ਹੇ 2020-21 ਲਈ 1044 ਕਰੋੜ ਰੁਪਏ ਦੀ ਪ੍ਰਸਤਾਵਿਤ ਆਮਦਨ ਦਾ ਬਜਟ ਵਿਚਾਰ ਵਟਾਂਦਰੇ ਤੋਂ ਬਾਅਦ ਪਾਸ ਕਰ ਦਿੱਤਾ ਗਿਆ, ਜਿਸ ਨੂੰ ਮਨਜੂਰੀ ਲਈ ਰਾਜ ਸਰਕਾਰ ਕੋਲ ਭੇਜਿਆ ਜਾਵੇਗਾ | ਪ੍ਰਸਤਾਵਿਤ ਆਮਦਨ ਵਿਚ ਜੀ.ਐਸ.ਟੀ. ਦੇ ਹਿੱਸੇ ਦੀ ਕਿਸ਼ਤ 460 ਰੁਪਏ, ਪ੍ਰਾਪਰਟੀ ਟੈਕਸ ਟੀਚਾ 130 ਕਰੋੜ, ਓ.ਐਾਡ. ਐਮ.ਸੈਲ (ਪਾਣੀ, ਸੀਵਰੇਜ, ਡਿਸਪੋਜਲ ਚਾਰਜਿਜ) 90 ਕਰੋੜ, ਇਸ਼ਤਿਹਾਰਬਾਜ਼ੀ ਸ਼ਾਖਾ 23 ਰੋੜ, ਲਾਇਸੰਸ ਫੀਸ ਢਾਈ ਕਰੋੜ, ਐਡੀਸ਼ਨਲ ਐਕਸਾਈਜ਼ ਡਿਊਟੀ 39 ਕਰੋੜ, ਬਿਜਲੀ ਤੋਂ ਮਿਊਾਸੀਪਲ ਟੈਕਸ 45 ਕਰੋੜ, ਕਿਰਾਇਆ ਅਤੇ ਤਹਿਬਾਜ਼ਾਰੀ 10 ਕਰੋੜ, ਵਹੀਕਲਜ਼ ਲਾਇਸੰਸ ਫੀਸ, ਸਲਾਟਰ ਹਾਊਸ ਤੋਂ 50 ਲੱਖ, ਬੈਂਕ ਤੋਂ ਕਰਜਾ 150 ਕਰੋੜ ਅਤੇ ਦੂਸਰੇ ਵਿਭਾਗਾਂ ਤੋਂ 52 ਕਰੋੜ ਸਮੇਂ ਕੁੱਲ 1044 ਕਰੋੜ ਰੁਪਏ ਸ਼ਾਮਿਲ ਹਨ, ਜਿਸ ਵਿਚੋਂ 2649 ਕਰੋੜ (62.17) ਵਿਕਾਸਕਾਰਜ, 370 ਕਰੋੜ (35.44 ਫੀਸਦੀ), ਤਨਖ਼ਾਹਾਂ, 25 ਕਰੋੜ (2.39 ਫੀਸਦੀ) ਹੋਰਨਾਂ ਕੰਮਾਂ 'ਤੇ ਖਰਚ ਕੀਤਾ ਜਾਣ ਦਾ ਪ੍ਰਸਤਾਵ ਹੈ |
ਪ੍ਰਸਤਾਵਿਤ ਬਜਟ ਹਵਾਈ ਕਿਲ੍ਹਾ-ਡੰਗ
ਨਗਰ ਨਿਗਮ ਵਿਰੋਧੀ ਧਿਰ ਦੇ ਆਗੂ ਜਥੇਦਾਰ ਹਰਭਜਨ ਸਿੰਘ ਡੰਗ ਨੇ 1044 ਕਰੋੜ ਦੀ ਪ੍ਰਸਤਾਵਿਤ ਆਮਦਨ ਦੇ ਬਜਟਨ ਨੂੰ ਹਵਾਈ ਕਿਲ੍ਹਾ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਪ੍ਰਸਤਾਵਿਤ ਆਮਦਨ 846 ਕਰੋੜ ਵਿਚੋਂ ਸਿਰਫ਼ 500 ਕਰੋੜ ਰੁਪਏ ਇਕੱਤਰ ਹੋਏ ਹਨ | ਸਤਾਧਾਰੀ ਦਲ ਦੇ ਆਗੂ ਰਾਜ ਸਰਕਾਰ ਤੋਂ ਜੀ.ਐਸ.ਟੀ. ਅਤੇ ਐਡੀਸ਼ਨਲ ਐਕਸਾਈਜ਼ ਡਿਊਟੀ ਦੇ ਬਕਾਇਆ 230 ਕਰੋੜ ਲਿਆਉਣ ਦੀ ਬਜਾਏ 150 ਕਰੋੜ ਦਾ ਕਰਜਾ ਲੈ ਕੇ ਨਗਰ ਨਿਗਮ ਤੇ ਵਾਧੂ ਦਾ ਵਿਤੀ ਬੋਝ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾਕਿ ਸਟਾਫ਼ ਦੀ ਕਮੀ ਕਾਰਨ ਸੜਕਾਂ ਦੀ ਸਫਾਈ ਨਹੀਂ ਹੋ ਰਹੀ | ਸੀਵਰੇਜ ਮੇਨ ਹੋਲ ਦੀ ਸਫਾਈ ਮੈਨੂਅਲ ਕਰਨ 'ਤੇ ਰੋਕ ਹੈ ਇਸ ਲਈ ਮਸ਼ੀਨਰੀ ਲਈ 15 ਕਰੋੜ ਦੀ ਬਜਾਏ 30 ਕਰੋੜ ਰੱਖੇ ਜਾਣੇ ਚਾਹੀਦੇ ਹਨ |
ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਤਿਆਰੀ ਕਰਨੀ ਚਾਹੀਦੀ ਹੈ-ਸੰਨੀ ਭੱਲਾ
ਕਾਂਗਰਸੀ ਕੌਾਸਲਰ ਸੰਨੀ ਭੱਲਾ ਨੇ ਕਿਹਾ ਕਿ ਸੰਸਾਰ ਭਰ ਵਿਚ ਖ਼ਤਰਨਾਕ ਕੋਰਾਨਾ ਵਾਇਰਸ ਦੇ ਮਾਮਲੇ ਵੱਧਣ ਕਾਰਨ ਲੋਕ ਦਹਿਸ਼ਤ ਵਿਚ ਹਨ | ਹਾਲਾਂਕਿ ਪੰਜਾਬ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਨਾਮਾਤਰ ਹੈ ਪ੍ਰੰਤੂ ਇਸ ਨਾਲ ਨਜਿੱਠਣ ਲਈ ਹਰ ਵਾਰਡ ਵਿਚ ਦੋ ਐਾਬੂਲੈਂਸ ਵੈਨਾਂ ਅਤੇ ਦੂਸਰਾ ਸਟਾਫ਼ ਤੈਨਾਤ ਕੀਤਾ ਜਾਵੇ ਅਤੇ ਵਿਸ਼ੇਸ਼ ਫ਼ੰਡ ਰਾਖ਼ਵਾਂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਗੰਦਗੀ ਦੇ ਮਾਹੌਲ ਵਿਚ ਕੰਮ ਕਰ ਰਹੇ ਹਨ | ਉਨ੍ਹਾਂ ਲਈ ਮਾਸਕ ਅਤੇ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਵਲੋਂ ਇਕ ਮਹੀਨੇ ਦਾ ਭੱਤਾ ਇਸ ਫ਼ੰਡ ਲਈ ਦੇਣ ਦਾ ਐਲਾਨ ਕੀਤਾ, ਜਿਸ ਦਾ ਮੇਅਰ ਬਲਕਾਰ ਸਿੰਘ ਸੰਧੂ ਕੌਾਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਸਵਾਗਤ ਕੀਤਾ ਅਤੇ ਕਰੀਬ ਇਕ ਦਰਜਨ ਕੌਾਸਲਰਾਂ ਨੇ ਵੀ ਆਪਣਾ ਇਕ ਮਹੀਨੇ ਦਾ ਭੱਤਾ ਇਸ ਫੰਡ ਲਈ ਦੇਣ ਦਾ ਐਲਾਨ ਕੀਤਾ |
ਚੈਰੀਟੇਬਲ ਦੀ ਆੜ ਹੇਠ ਪ੍ਰਾਪਰਟੀ ਟੈਕਸ ਦੀ ਚੋਰੀ ਰੋਕੀ ਜਾਵੇ-ਗੁਰਪ੍ਰੀਤ ਗੋਗੀ
ਪੰਜਾਬ ਸਟੇਟ ਇੰਡਸਟਰੀ ਐਾਡ ਐਕਸਪੌਰਟ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਕੌਾਸਲਰ ਗੁਰਪ੍ਰੀਤ ਗੋਗੀ ਨੇ ਸ਼ਹਿਰ ਦੇ ਵੱਡੇ ਹਸਪਤਾਲਾਂ ਵਿਚ ਬਣੀਆਂ ਇਮਾਰਤਾਂ, ਹੋਟਲਾਂ, ਮੈਰਿਜ ਪੈਲੇਸਾਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਸਖਤੀ ਕੀਤੀ ਜਾਵੇ | ਸ਼ਹਿਰ ਵਿਚ ਬਣ ਰਹੀਆਂ ਇਮਾਰਤਾਂ ਤੋਂ ਸੀ.ਐਲ.ਯੂ. ਰਾਜੀਨਾਮਾ ਫੀਸ ਵਸੂਲੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਅਵਾਰਾ ਪਸ਼ੂ ਜੋ ਸਾਂਭ ਸੰਭਾਲ ਲਈ ਗਊਸ਼ਾਲਾ ਨੂੰ ਸੌਾਪੇ ਜਾ ਰਹੇ ਹਨ ਤੇ ਨਿਗਰਾਨੀ ਰੱਖੀ ਜਾਵੇ ਕਿਉਂਕਿ ਕਈ ਥਾਵਾਂ 'ਤੇ ਸਿਰਫ ਦੁਧਾਰੂ ਪਸ਼ੂਆਂ ਨੂੰ ਰੱਖ ਲਿਆ ਜਾਂਦਾ ਹੈ, ਝੋਟੇ, ਬਲਦ ਮੁੜ ਸੜਕ ਤੇ ਛੱਡ ਦਿੱਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸਾਹਨੇਵਾਲ ਨਜ਼ਦੀਕ ਅਵਾਰਾ ਪਸ਼ੂ ਕਾਰਨ ਹੋਏ ਹਾਦਸੇ ਦੌਰਾਨ ਉਨ੍ਹਾਂ ਦੇ ਵਾਰਡ ਵਿਚ ਰਹਿੰਦੇ ਪਿਉ-ਪੱੁਤਰ ਦੀ ਮੌਤ ਹੋ ਗਈ, ਪਿਛੇ ਪਰਿਵਾਰ ਵਿਚ ਬਿਮਾਰ ਔਰਤ ਅਤੇ 8 ਸਾਲਾ ਬੱਚੀ ਬੇਸਹਾਰਾ ਹੋ ਗਏ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਨਅਤੀ ਇਲਾਕਿਆਂ ਦੀ ਸੀਵਰੇਜ ਸਫਾਈ ਲਈ ਇਕ ਕਰੋੜ 8 ਲੱਖ ਨਾਲ ਦੋ ਮਸ਼ੀਨਾਂ ਖਰੀਦੀਆਂ ਹਨ ਜੋ ਨਗਰ ਨਿਗਮ ਦੀ ਲੋੜ ਪੈਣ 'ਤੇ ਵਰਤ ਸਕੇਗਾ | ਇਸ ਤੋਂ ਇਲਾਵਾ 66 ਕਰੋੜ ਰੁਪਏ ਵਿਕਾਸ ਕਾਰਜਾਂ 'ਤੇ ਕਾਰਪੋਰੇਸ਼ਨ ਵਲੋਂ ਖਰਚ ਕੀਤੇ ਜਾਣੇ ਹਨ | ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਤਰਜ 'ਤੇ ਬਹੁਮੰਜਿਲਾ ਵਿਚ ਅੱਗ ਲੱਗਣ ਦੀ ਘਟਨਾ ਤੇ ਕਾਬੂ ਪਾਉਣ ਲਈ ਹਾਈਡਰੋਲਿਕ ਪੌੜੀ ਦੀ ਬਜਾਏ ਹੈਲੀਕਾਪਟਰ ਖਰੀਦਿਆ ਜਾਣਾ ਚਾਹੀਦਾ ਹੈ |
ਬਾਹਰੀ ਵਾਰਡਾਂ 'ਚ ਸੀਵਰੇਜ ਦੀ ਸਫਾਈ ਲਈ ਮਸ਼ੀਨਰੀ ਖਰੀਦੀ ਜਾਵੇ-ਗਿਆਸਪੁਰਾ
ਸ਼੍ਰੋਮਣੀ ਅਕਾਲੀ ਦਲ ਕੌਾਸਲਰ ਗੁੱਟ ਦੇ ਆਗੂ ਜਸਪਾਲ ਸਿੰਘ ਗਿਆਸਪੁਰਾ ਨੇ ਮੰਗ ਕੀਤੀ ਕਿ ਬਾਹਰੀ ਵਾਰਡ ਜਿਥੇ ਭਾਰੀ ਗਿਣਤੀ 'ਚ ਇੰਡਸਟਰੀਅਲ ਯੂਨਿਟ ਹਨ ਵਿਚ ਸੀਵਰੇਜ ਜਾਮ ਦੀ ਵੱਡੀ ਸਮੱਸਿਆ ਹੈ ਜਿਸ ਦੇ ਹੱਲ ਲਈ 50 ਕਰੋੜ ਦੀ ਮਸ਼ੀਨਰੀ ਖਰੀਦੀ ਜਾਵੇ | ਉਨ੍ਹਾਂ ਚੇਅਰਮੈਨ ਗੁਰਪ੍ਰੀਤ ਗੋਗੀ ਜਿਨ੍ਹਾਂ ਦੇ ਵਿਭਾਗ ਕੋਲ 1200 ਕਰੋੜ ਦਾ ਫ਼ੰਡ ਦਾ ਸਹਿਯੋਗ ਸ਼ਹਿਰ ਦੇ ਵਿਕਾਸ ਲਈ ਲਿਆ ਜਾਵੇ | ਉਨ੍ਹਾਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਮੇਅਰ ਸ. ਸੰਧੂ ਦਾ ਬੁੱਢੇ ਨਾਲੇ ਲਈ 650 ਕਰੋੜ ਦਾ ਪ੍ਰੋਜੈਕਟ ਮਨਜੂਰ ਕਰਾਉਣ ਅਤੇ ਸ਼ੇਰਪੁਰ ਪੁਲ ਦਾ ਨਿਰਮਾਣ ਸ਼ੁਰੂ ਕਰਾਉਣ ਤੇ ਧੰਨਵਾਦ ਕੀਤਾ |
ਕਰਜਾ ਲੈਣ ਦੀ ਬਜਾਏ ਜਾਇਦਾਦ ਵੇਚ ਕੇ ਆਮਦਨ ਵਧਾਈ ਜਾਵੇ-ਚਹਿਲ
ਲੋਕ ਇਨਸਾਫ ਪਾਰਟੀ ਦੇ ਕੌਾਸਲਰ ਸਵਰਨਦੀਪ ਸਿੰਘ ਚਹਿਲ ਨੇ ਕਿਹਾ ਕਿ ਬੈਂਕਾਂ ਤੋਂ ਲੋਨ ਲੈ ਕੇ ਜਨਤਾ ਤੇ ਬੋਝ ਪਾਉਣ ਦੀ ਨੀਤੀ ਬਦਲਕੇ ਵਧਾਈ ਜਾਵੇ |
ਨਗਰ ਨਿਗਮ ਦੀਆਂ ਲੋਕਾਂ ਦੇ ਕਬਜ਼ੇ ਹੇਠ ਬੇਸਕੀਮਤੀ ਜ਼ਮੀਨਾਂ ਵੇਚਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਪਾਣੀ, ਸੀਵਰੇਜ, ਪ੍ਰਾਪਰਟੀ ਟੈਕਸ ਦੇ ਛੋਟੇ ਬਕਾਏਦਾਰਾਂ ਦੀ ਬਜਾਏ ਵੱਡੇ ਮਗਰਮੱਛਾਂ ਤੋਂ ਪਹਿਲਾਂ ਟੈਕਸ ਵਸੂਲਿਆ ਜਾਵੇ ਕਿਉਂਕਿ ਕਈ ਲੋਕ ਜੋ ਲੱਖਾਂ ਰੁਪਏ ਕਿਰਾਇਆ ਲੈਂਦੇ ਹਨ ਪ੍ਰੰਤੂ ਘੱਟ ਕਿਰਾਇਆ ਦਿਖਾਉਣ ਲਈ ਝੂਠੇ ਇਕਰਾਰਨਾਮੇ/ਹਲਫੀਆ ਬਿਆਨ ਦੇ ਰਹੇ ਹਨ ਜਿਨ੍ਹਾਂ ਦੀ ਜਾਂਚ ਕਰਾਉਣ 'ਤੇ ਕਰੋੜਾਂ ਰੁਪਏ ਦੀ ਸਲਾਨਾ ਆਮਦਨ ਵੱਧ ਸਕਦੀ ਹੈ |
ਵੇਚਣ ਵਾਲੀ ਪ੍ਰਾਪਰਟੀ ਦਾ ਵੇਰਵਾ ਦਿੱਤਾ ਜਾਵੇ-ਵਿਧਾਇਕ ਪਾਂਡੇ
ਕਾਂਗਰਸ ਦੇ ਵਿਧਾਇਕ ਰਕੇਸ਼ ਪਾਂਡੇ ਨੇ ਪਿਛਲੇ ਸਾਲ ਦੀ ਆਮਦਨ ਟੀਚੇ ਪੂਰੇ ਨਾ ਹੋਣ ਦਾ ਮੁੱਦਾ ਉਠਾਇਆ ਅਤੇ ਪੁੱਛਿਆ ਕਿ 2019-20 ਲਈ ਪ੍ਰਾਪਰਟੀ ਵੇਚਣ ਤੋਂ ਆਮਦਨ ਟੀਚਾ 5 ਕਰੋੜ ਸੀ ਆਏ ਸਿਰਫ਼ 17 ਲੱਖ ਅਗਲੇ ਸਾਲ ਲਈ ਟੀਚਾ 10 ਕਰੋੜ ਕਰ ਦਿੱਤਾ ਹੈ ਪ੍ਰੰਤੂ ਕਿਹੜੀ ਪ੍ਰਾਪਰਟੀ ਵੇਚਣੀ ਹੈ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਗਊਸ਼ਾਲਾ ਨੂੰ ਅਵਾਰਾ ਪਸ਼ੂਆਂ ਦੀ ਸੰਭਾਲ ਬਦਲੇ ਦਿੱਤੀ ਜਾ ਰਹੀ ਰਕਮ ਦੀ ਡਿਟੇਲ ਵੀ ਜਨਤਕ ਕਰਨ ਲਈ ਕਿਹਾ | ਉਨ੍ਹਾਂ ਰੋਸ ਪ੍ਰਗਟ ਕਰਦਿਆਂ ਵਿਧਾਇਕ ਗਰਾਂਟ ਲੈਣ ਜਾਂ ਦੂਸਰੇ ਕੰਮਾਂ ਲਈ ਰਾਜ ਸਰਕਾਰ ਤੱਕ ਪਹੁੰਚ ਕਰਨ ਲਈ ਤਿਆਰ ਹਨ ਪ੍ਰੰਤੂ ਸਾਨੂੰ ਵਿਸ਼ਵਾਸ਼ ਵਿਚ ਹੀ ਨਹੀਂ ਲਿਆ ਜਾਂਦਾ |
ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਦਿੱਤੀ ਜਾਵੇ-ਚੌਧਰੀ ਯਸ਼ਪਾਲ
ਭਾਜਪਾ ਕੌਾਸਲਰ ਚੌਧਰੀ ਯਸ਼ਪਾਲ ਨੇ ਕਿਹਾ ਕਿ ਰਾਜ ਸਰਕਾਰ ਤੋਂ ਜੀ.ਐਸ.ਟੀ. ਦੇ ਹਿੱਸੇ ਦੀ ਕਿਸ਼ਤ ਅਤੇ ਐਕਸਾਈਜ਼ ਡਿਊਟੀ ਦੀ ਰਕਮ ਹਰ ਮਹੀਨੇ ਲਿਆਂਦੀ ਜਾਵੇ, ਜਿਸ ਨਾਲ ਮੁਲਾਜ਼ਮਾਂ ਦੀ ਸਮੇਂ ਸਿਰ ਤਨਖ਼ਾਹ ਦੇਣ ਦੇ ਵਿਕਾਸ ਕਾਰਜਾਂ ਹੋ ਸਕਣ | ਉਨ੍ਹਾਂ ਕਿਹਾ ਕਿ ਸਮੇਂ ਸਿਰ ਤਨਖ਼ਾਹ ਨਾ ਮਿਲਣ ਕਾਰਨ ਮੁਲਾਜ਼ਮਾਂ ਜਿੰਨ੍ਹਾਂ ਨੇ ਦੋ ਪਹੀਆਂ ਵਾਹਨਾਂ ਜਾਂ ਹੋਰਨਾਂ ਕੰਮਾਂ ਲਈ ਬੈਂਕ ਤੋਂ ਕਰਜਾ ਲਿਆ ਹੋਇਆ ਹੈ ਸਮੇਂ ਸਿਰ ਕਿਸ਼ਤ ਜਮ੍ਹਾਂ ਨਾ ਹੋਣ ਕਾਰਨ ਬੈਂਕਾਂ ਦੇ ਡਿਫਾਲਟਰ ਹੋ ਰਹੇ ਹਨ |
<br/>
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਇਸਲਾਮ ਗੰਜ ਵਿਚ ਰਹਿੰਦੇ ਇਕ ਰੇਹੜੀ ਚਾਲਕ ਵਲੋਂ ਸ਼ੱਕੀ ਹਲਾਤਾਂ ਵਿਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਸੱਚਬੀਰ ਸਿੰਘ ਉਰਫ ਮੰਗੂ ਵਜੋਂ ਕੀਤੀ ...
ਲੁਧਿਆਣਾ, 12 ਮਾਰਚ (ਪੁਨੀਤ ਬਾਵਾ)-ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਨੇ ਕਪੜਾ ਕਾਰਖਾਨੇ ਤੋਂ ਛਾਪੇਮਾਰੀ ਦੌਰਾਨ 2 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ ਹੈ | ਜਿੰਨ੍ਹਾਂ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ | ਤਾਂ ਕਮੇਟੀ ਨੇ ਦੋਵੇਂ ਬੱਚਿਆਂ ਨੂੰ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਇਲਾਕੇ ਬਾਲਾ ਜੀ ਕਾਲੋਨੀ ਵਿਚ ਅੱਜ ਸਵੇਰੇ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਵਿਨੇ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਰੋੜਾ ਪੈਲੇਸ ਨੇੜੇ ਇਕ ਤੇਜ਼ ਰਫ਼ਤਾਰ ਦੇ ਕੈਂਟਰ ਨੇ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਚੱਲ ਰਹੇ ਲੋਧੀ ਕਲੱਬ ਵਿਚ ਸੋਮਵਾਰ ਦੀ ਦੇਰ ਰਾਤ ਸੁਰੱਖਿਆ ਮੁਲਾਜ਼ਮਾਂ ਨਾਲ ਹੋਈ ਬਹਿਸ ਤੋਂ ਬਾਅਦ ਕੁਝ ਨੌਜਵਾਨਾਂ ਵਲੋਂ ਕਈ ਰੌਾਦ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਅੱਜ ਤੀਜੇ ਦਿਨ ...
ਮੁੱਲਾਂਪੁਰ ਦਾਖਾ/ਗੁਰੂਸਰ ਸੁਧਾਰ, 12 ਮਾਰਚ (ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ)- ਬਲਾਕ ਸੁਧਾਰ ਅਧੀਨ ਪਿੰਡ ਹਿੱਸੋਵਾਲ ਵਿਖੇ ਰਾਜਵਿੰਦਰ ਸਿੰਘ ਹਿੱਸੋਵਾਲ ਦੇ ਗ੍ਰਹਿ ਸੀਨੀ: ਅਕਾਲੀ ਆਗੂ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਖ਼ੁਦ ਪਹੁੰਚ ...
ਲੁਧਿਆਣਾ, 12 ਮਾਰਚ (ਪੁਨੀਤ ਬਾਵਾ)-ਨੋਵਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅਗਾਂਊ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ...
ਹੰਬੜਾਂ, 12 ਮਾਰਚ (ਹਰਵਿੰਦਰ ਸਿੰਘ ਮੱਕੜ)-ਹਲਕਾ ਦਾਖਾ ਵਾਸੀਆਂ ਦੀ ਸੇਵਾ ਕਰਨਾ ਹੀ ਮੇਰਾ ਇਕੋ-ਇਕ ਮਕਸਦ ਹੈ ਤੇ ਆਪਣੇ ਵਾਅਦੇ ਮੁਤਾਬਕ ਹਲਕੇ 'ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ | ਇਹ ਪ੍ਰਗਟਾਵਾ ਕਰਦਿਆਂ ਹਲਕਾ ...
ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਤੇਲ ਦੇ ਪ੍ਰਤੀ ਦਿਨ ਬੈਰਲ ਰੇਟ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਆ ਰਹੀ ਗਿਰਾਵਟ ਨੂੰ ਧਿਆਨ ਵਿਚ ਰੱਖਦਿਆਂ ਤੇਲ ਦੇ ਰੇਟ ਤੈਅ ਕੀਤੇ ਜਾਣ | ਉਨ੍ਹਾਂ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੌਜ ਭਰਤੀ ਕੇਂਦਰ ਦੇ ਡਾਇਰੈਕਟਰ ਰਿਕਰੂਟਿੰਗ ਕਰਨਲ ਸਜੀਵ ਐੱਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੱਛੇ ਜਿਹੇ ਭਰਤੀ ਕੀਤੇ ਗਏ ਨੌਜਵਾਨਾਂ ਵਿਚੋਂ 120 ਨੌਜਵਾਨਾਂ ਦੇ ਬੈਚ ਨੂੰ ਅੱਜ ਵੱਖ-ਵੱਖ ਸਿਖ਼ਲਾਈ ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਇਲਾਕੇ ਦੀਆਂ ਸੰਗਤਾਂ, ਗੁਰਦੁਆਰਾ ਕਮੇਟੀਆਂ ਅਤੇ ਇਸਤਰੀ ਸਤਿਸੰਗ ਸਭਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਫੇਜ਼-1, ਅਰਬਨ ਅਸਟੇਟ, ਦੁੱਗਰੀ ਦੇ ਨਾਲ ਲੱਗਦੀ ...
ਹੰਬੜਾਂ, 12 ਮਾਰਚ (ਹਰਵਿੰਦਰ ਸਿੰਘ ਮੱਕੜ)-ਨਜ਼ਦੀਕੀ ਪਿੰਡ ਸਲੇਮਪੁਰ ਢਾਹਾ ਵਿਖੇ ਹਜ਼ਰਤ ਪੀਰ ਸ਼ਾਹਬਾਜ ਸ਼ਾਹ ਕਾਦਰੀ ਦੀ ਦਰਗਾਹ 'ਤੇ ਸਲਾਨਾ ਭੰਡਾਰਾ ਮੁੱਖ ਸੇਵਾਦਾਰ ਬਾਬਾ ਜੋਰੇ ਸ਼ਾਹ ਕਾਦਰੀ, ਸਰਪੰਚ ਇੰਦਰਜੀਤ ਸਿੰਘ ਸਲੇਮਪੁਰ, ਸਮੂਹ ਗ੍ਰਾਮ ਪੰਚਾਇਤ ਤੇ ਨਗਰ ...
ਡਾਬਾ/ਲੁਹਾਰਾ, 12 ਮਾਰਚ (ਕੁਲਵੰਤ ਸਿੰਘ ਸੱਪਲ)-ਸਮਾਜ ਸੇਵਕ ਟੀ.ਐਸ. ਕਾਕਾ ਲੁਹਾਰਾ ਨੇ ਲੁਹਾਰਾ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵ. ਬਾਪੂ ਗੁਰਦੇਵ ਸਿੰਘ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੀ ਬਰਸੀ 'ਤੇ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਵੇਗਾ | ...
ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਹਲਕਾ ਦੱਖਣੀ ਵਿਖੇ ਸੀਨੀਅਰ ਕਾਂਗਰਸੀ ਆਗੂ ਨਰੇਸ਼ ਸ਼ਰਮਾ ਵਲੋਂ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਸੀਨੀਅਰ ਕਾਂਗਰਸੀ ਆਗੂ ਇਸ਼ਵਰਜੋਤ ਸਿੰਘ ਚੀਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਜਿੱਥੇ ...
ਲੁਧਿਆਣਾ, 12 ਮਾਰਚ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਪੰਕਜ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਆਟੋ ਮੋਬਾਇਲ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਡੀਜਲ ਤੇ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਕਰਜ਼ ਦੇ ਮਾਮਲੇ ਵਿਚ ਬੈਂਕ ਨਾਲ ਠੱਗੀ ਕਰਨ ਵਾਲੇ ਪੰਜ ਵਿਅਕਤੀਆਂ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਿਲ ਹਨ | ਪੁਲਿਸ ਵੱਲੋਂ ਇਹ ਕਾਰਵਾਈ ਐੱਸ.ਬੀ.ਆਈ. ਬੈਂਕ ਡੰਡੀ ਸਵਾਮੀ ਚੌਕ ਦੇ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੀ ਪੁਲਿਸ ਨੇ ਕਿਰਾਏਦਾਰ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਮਕਾਨ ਮਾਲਕ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਨਾਨਕ ਨਗਰ ਦੀ ਰਹਿਣ ਵਾਲੀ ਅੰਜਲੀ ਸੂਦ ਦੀ ਸ਼ਿਕਾਇਤ 'ਤੇ ਅਮਲ ਵਿਚ ...
ਆਲਮਗੀਰ, 12 ਮਾਰਚ (ਜਰਨੈਲ ਸ਼ਿੰਘ ਪੱਟੀ)-ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿਖੇ ਸਭ ਲਈ ਬਰਾਬਰਤਾ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਟੀਕਵਿਪ ਦੁਆਰਾ ਆਯੋਜਿਤ ਕੌਮਾਂਤਰੀ ਮਹਿਲਾ ਦਿਵਸ ਮਨਾਇਆ | ਸੈਮੀਨਾਰ 'ਚ ਡਾ. ਨੀਲਮ ਸੋਢੀ ਵਲੋਂ ਬਤੌਰ ਮਾਹਿਰ ਬੁਲਾਰੇ ਵਜੋਂ ...
ਢੰਡਾਰੀ ਕਲਾਂ, 12 ਮਾਰਚ (ਪਰਮਜੀਤ ਸਿੰਘ ਮਠਾੜੂ)- ਕੋਰੋਨਾ ਵਾਇਰਸ ਕਰਕੇ ਮਾਲ ਦੀ ਆਵਾਜਾਈ ਦੀ ਗਤੀ ਧੀਮੀ ਹੋ ਗਈ ਹੈ ¢ ਡਰ ਦੇ ਮਾਹੌਲ ਕਰਕੇ ਬਾਹਰਲੇ ਰਾਜਾਂ ਤੋਂ ਵਪਾਰੀ ਨਹੀਂ ਆ ਰਿਹਾ ਅਤੇ ਸ਼ਹਿਰ ਦਾ ਵਪਾਰੀ ਵੀ ਬਾਹਰਲੇ ਰਾਜਾਾ ਵਿਚ ਜਾਣ ਤੋਂ ਝਿਜਕ ਰਿਹਾ ਹੈ ¢ ਇਸ ਗੱਲ ...
ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਕੇਂਦਰ ਸਰਕਾਰ ਦੇ ਨਾਗਰਿਕਤਾ ਸੰਸੋਧਨ ਕਾਨੂੰਨ ਖਿਲਾਫ ਚੱਲ ਰਹੇ ਅੰਦੋਲਨ ਦਾ ਸਾਥ ਦੇਣ ਲਈ ਲੁਧਿਆਣਾ ਸ਼ਾਹੀਨ ਬਾਗ 'ਚ ਚੱਲ ਰਹੇ ਰੋਸ ਪ੍ਰਦਰਸ਼ਨ ਦੇ 30ਵੇਂ ਦਿਨ ਵੱਡੀ ਗਿਣਤੀ ਵਿਚ ਔਰਤਾਂ ਨੇ ਇਕੱਠੀਆਂ ਹੋਕੇ ਮਹਿਲਾ ਸ਼ਕਤੀ ਦਾ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼-2 ਦੀ ਪੁਲਿਸ ਨੇ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਮੋਬਾਈਲ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ-2 ਦੇ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਪਿੰਡ ਈਸੇਵਾਲ ਵਿਚ ਪਿਛਲੇ ਸਾਲ ਫਰਵਰੀ ਮਹੀਨੇ ਵਿਚ ਹੋਏ ਇਕ ਨੌਜਵਾਨ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ਦੀ ਸੁਣਵਾਈ ਅਦਾਲਤ ਨੇ 20 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਅੱਜ ਅਦਾਲਤ ਵਿਚ ਇਸ ਮਾਮਲੇ ...
ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੂੰ ਮਿਲਿਆ ਅਤੇ ਮੈਮੋਰੰਡਮ ਦੇ ਕੇ ਮੰਗ ਕੀਤੀ ਕਿ ਕੋਰੋਨਾ ਵਾਇਰਸ ਕਾਰਨ ਅਪ੍ਰੈਲ ਮਹੀਨੇ ਦੇ ਅਖੀਰ ਤੱਕ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਖ਼ਤਰਨਾਕ ਲੁਟੇਰਾ ਗਰੋਹ ਅਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ 5 ਮੈਂਬਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚ ਭਾਰੀ ਮਾਤਰਾ ਵਿਚ ...
ਲੁਧਿਆਣਾ, 12 ਮਾਰਚ (ਬੀ.ਐਸ.ਬਰਾੜ)-ਗਲਾਡਾ ਦੇ ਅਧਿਕਾਰ ਖੇਤਰ ਵਿਚ ਆਉਂਦੇ ਇਲਾਕਿਆਂ ਵਿਚ ਟੈਕਸ ਭਰਨ ਵਾਲੇ ਆਮ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਦੀ ਜਿੰਮੇਵਾਰੀ ਗਲਾਡਾ ਸਿਰ ਬਣਦੀ ਹੈ ਪਰ ਜੇਕਰ ਗਲਾਡਾ ਵਲੋਂ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੀ ਗੱਲ ਕਰ ਲਈ ...
ਲੁਧਿਆਣਾ, 12 ਮਾਰਚ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਸੂਖਮ, ਲਘੂ ਤੇ ਮੱਧਮ ਸਨਅਤਾਂ (ਐਮ.ਐਸ.ਐਮ.ਈ.) ਵਿਭਾਗ ਵਲੋਂ ਪੰਜਾਬ ਟਰੇਡ ਸੈਂਟਰ ਇੰਡਸਟਰੀਅਲ ਅਸਟੇਟ ਲੁਧਿਆਣਾ ਵਿਖੇ 14 ਤੋਂ 16 ਮਾਰਚ ਨੂੰ ਕਰਵਾਇਆ ਜਾਣ ਵਾਲਾ ਜ਼ਿਲ੍ਹਾ ਪੱਧਰੀ ਐਮ.ਐਸ.ਐਮ.ਈ. ਕਨਕਲੇਵ ਜ਼ਿਲ੍ਹਾ ...
ਲੁਧਿਆਣਾ, 12 ਮਾਰਚ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੁਆਲੋਜੀ ਵਿਭਾਗ ਵਿਚ ਪੀ.ਐਚ.ਡੀ ਕਰ ਰਹੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ਸਰਵੋਤਮ ਪੋਸਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਐਵਾਰਡ ਜਲੰਧਰ ਦੇ ਡੀ.ਏ.ਵੀ. ਕਾਲਜ ਵਿਖੇ ਆਯੋਜਤ ਕੌਮੀ ...
ਭਾਮੀਆਂ ਕਲਾਂ, 12 ਮਾਰਚ (ਜਤਿੰਦਰ ਭੰਬੀ)-ਯੂਥ ਕਾਂਗਰਸ ਹਲਕਾ ਸਾਹਨੇਵਾਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਕਾਲੂ ਮਾਂਗਟ ਦੀ ਅਗਵਾਈ ਹੇਠ ਯੂਥ ਆਗੂਆਂ ਦਾ ਵਫ਼ਦ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਮਿਲਿਆ¢ ਇਸ ਮੌਕੇ ਵਫ਼ਦ ਨੇ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ 10 ਸਾਲ ਕੈਦ ਦੀ ਸਜਾ ਸੁਣਾਈ ਹੈ | ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਦੋ ਜੂਨ 2014 ਨੂੰ ਗੁਰਪ੍ਰੀਤ ਸਿੰਘ ਅਤੇ ਸਤਨਾਮ ...
ਚੰਡੀਗੜ੍ਹ, 12 ਮਾਰਚ (ਸੁਰਜੀਤ ਸਿੰਘ ਸੱਤੀ)-ਕਿਚਲੂਨਗਰ ਲੁਧਿਆਣਾ ਵਿਖੇ ਨਗਰ ਸੁਧਾਰ ਟਰੱਸਟ ਲੁਧਿਆਣਾ ਅਤੇ ਲੁਧਿਆਣਾ ਨਗਰ ਨਿਗਮ ਵਲੋਂ ਉਸਾਰੇ ਜਾ ਰਹੇ ਪਖਾਨਿਆਂ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ | ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਅਖਿਲ ਭਾਰਤੀਯ ਸਫਾਈ ਮਜਦੂਰ ਕਾਂਗਰਸ ਦੇ ਮੀਤ ਪ੍ਰਧਾਨ ਨਿਤਰਪਾਲ ਸਿੰਘ ਗਾਬਰੀਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਵੇਦਪਾਲ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-1984 ਸਿੱਖ ਕਤਲੇਆਮ ਪੀੜ੍ਹਤ ਵੈਲਫੇਅਰ ਸੁਸਾਇਟੀ ਪੰਜਾਬ ਦਾ ਵਫ਼ਦ ਪ੍ਰਧਾਨ ਸੁਰਜੀਤ ਸਿੰਘ ਅਤੇ ਔਰਤ ਵਿੰਗ ਦੀ ਪ੍ਰਧਾਨ ਸ੍ਰੀਮਤੀ ਗੁਰਦੀਪ ਕੌਰ ਦੀ ਅਗਵਾਈ ਹੇਠ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਅਤੇ ...
ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)-ਇਕ ਡਾਕਟਰੀ ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਚੰਦਰ ਨਗਰ ਸਥਿਤ ਇਲਾਕੇ ਕੁੰਦਨਪੁਰੀ ਡਿਸਪੈਂਸਰੀ ਵਲੋਂ ਇਕ ਡਾਕਟਰੀ ਕੈਂਪ ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਬੀਬੀ ਗਗਨਦੀਪ ਕੌਰ, ਭਾਈ ਸੁਖਪ੍ਰੀਤ ਸਿੰਘ, ਬੀਬੀ ਗਗਨਦੀਪ ਕੌਰ ਪਹੁਵਿੰਡ ਵਾਲਿਆਂ ਨੇ ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਜ਼ਿਲ੍ਹਾ ਪੁਲਿਸ ਅਤੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਸਾਂਝੀ ਕਾਰਵਾਈ ਤਹਿਤ ਵੀਰਵਾਰ ਨੂੰ ਸ਼ੇਰਪੁਰ ਰੋਡ ਨੇੜੇ ਆਰਤੀ ਸਟੀਲ 'ਤੇ ਅਣ-ਅਧਿਕਾਰਤ ਤੌਰ 'ਤੇ ...
ਫੁੱਲਾਂਵਾਲ, 12 ਮਾਰਚ (ਮਨਜੀਤ ਸਿੰਘ ਦੁੱਗਰੀ)-ਅੱਜ ਦੇਰ ਰਾਤ ਅਨੰਦ ਵਿਹਾਰ ਪਿੰਡ ਫੁੱਲਾਂਵਾਲ ਵਿਖੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਚੌਵੀ ਸਾਲਾ ਲੜਕੀ (ਕਾਲਪਨਿਕ ਨਾਮ) ਬਬੀਤਾ ਨੇ ਉਸ ਦੇ ਸਹੁਰਿਆਂ ਵਲੋਂ ਕੀਤੀ ਬੁਲਟ ਮੋਟਰਸਾਈਕਲ ਦੀ ਮੰਗ ਨੂੰ ਠੁਕਰਾਉਂਦਿਆਂ ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਹੱਲ ਲਈ ਸੜਕਾਂ ਤੋਂ ਹਟਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਦਾ ਸਵਾਗਤ ਕਰਦਿਆਂ ਮੰਨਾ ਸਿੰਘ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ...
ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਹੋਰ ਇਲਾਕਿਆਂ ਸਮੇਤ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਚ ਆਉਂਦੇ ਇਲਾਕਿਆਂ ਵਿਚ ਖੁਰਾਕ ਸਪਲਾਈ ਵਿਭਾਗ ਵਲੋਂ ਸਸਤੀ ਕਣਕ ਵੰਡੀ ਜਾ ਰਹੀ ਹੈ | ਹਲਕਾ ਪੂਰਬੀ ਦੇ ਵਾਰਡ ਨੰ. 14 ਦੇ ਇਲਾਕੇ ਗੀਤਾ ਕਾਲੋਨੀ ਵਿਚ ਸਸਤੀ ...
ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਦੋ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਰੀਮਪੁਰਾ ਬਾਜ਼ਾਰ ਚੌਕ ਵਿਚ ਦੋ ਹਥਿਆਰਬੰਦ ਮੋਟਰਸਾਈਕਲ ਸਵਾਰ ਹਥਿਆਰਬੰਦ ਨੌਜਵਾਨ ਲੁਟੇਰੇ ਇਕ ਨੌਜਵਾਨ ਪਾਸੋਂ ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਲੁੱਟ ਕੇ ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਜੋਧੇਵਾਲ ਬਸਤੀ ਨਜ਼ਦੀਕ ਨਿਰਮਾਣ ਅਧੀਨ ਮੇਨਹੋਲ ਵਿਚ ਡਿੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਗੋਪਾਲ ਨਗਰ ਟਿੱਬਾ ਰੋਡ ਨਿਵਾਸੀ ਹੈਪੀ ਨਾਮਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸੋਮਵਾਰ ਨਗਰ ਨਿਗਮ ਮੁੱਖ ਦਫ਼ਤਰ ਦੇ ਬਾਹਰ ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਅਖਿਲ ਭਾਰਤੀਯ ਸਫਾਈ ਮਜਦੂਰ ਕਾਂਗਰਸ ਦੇ ਮੀਤ ਪ੍ਰਧਾਨ ਨਿਤਰਪਾਲ ਸਿੰਘ ਗਾਬਰੀਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਵੇਦਪਾਲ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ...
ਲੁਧਿਆਣਾ, 12 ਮਾਰਚ (ਸਲੇਮਪੁਰੀ) ਸੰਸਾਰ ਗੁਰਦਾ ਦਿਵਸ ਮੌਕੇ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿਚ ਗੁਰਦਿਆਂ ਦੀ ਸੁਰੱਖਿਅਤਾ ਲਈ ਸਿਹਤ ਜਾਗਰੂਕਤਾ ਸਮਾਗਮ ਕਰਵਾਏ ਗਏ | ਐਸ ਪੀ ਐਸ ਹਸਪਤਾਲ ਵਿਚ ਸਮਾਗਮ- ਗੁਰਦਾ ਦਿਵਸ ਮੌਕੇ ਐਸਪੀਐਸ ਹਸਪਤਾਲ ...
ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਆਰੰਭ ਕੀਤੀ ਆਧੁਨਿਕ ਪ੍ਰਣਾਲੀ ਦੀ ਸਹੂਲਤ ਅਨੁਸਾਰ ਲੋਕਾਂ ਦੇ ਸਮੇਂ ਦੀ ਬਹੁਤ ਜ਼ਿਆਦਾ ਬੱਚਤ ਹੋ ਰਹੀ ਹੈ ਅਤੇ ਹੁਣ ਲੋਕ ਆਰੰਭ ਕੀਤੀ ਗਈ ਆਨਲਾਈਨ ਪ੍ਰਣਾਲੀ ਰਾਹੀਂ ਦਸਤਾਵੇਜੀ ਕਾਰਵਾਈਆਂ ਮੁਕੰਮਲ ...
ਫੁੱਲਾਂਵਾਲ, 12 ਮਾਰਚ (ਮਨਜੀਤ ਸਿੰਘ ਦੁੱਗਰੀ)-ਅੱਜ ਦੇਰ ਰਾਤ ਅਨੰਦ ਵਿਹਾਰ ਪਿੰਡ ਫੁੱਲਾਂਵਾਲ ਵਿਖੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਚੌਵੀ ਸਾਲਾ ਲੜਕੀ (ਕਾਲਪਨਿਕ ਨਾਮ) ਬਬੀਤਾ ਨੇ ਉਸ ਦੇ ਸਹੁਰਿਆਂ ਵਲੋਂ ਕੀਤੀ ਬੁਲਟ ਮੋਟਰਸਾਈਕਲ ਦੀ ਮੰਗ ਨੂੰ ਠੁਕਰਾਉਂਦਿਆਂ ...
ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਅਤੇ ਟਰੇਡਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਵਪਾਰੀ ਆਗੂ ਅਮਰਜੀਤ ਸਿੰਘ ਹੈਪੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਅਰਥ ਵਿਵਸਥਾ ਦੀ ਮਜਬੂਤੀ ਲਈ ਠੋਸ ਕਦਮ ਚੁੱਕੇ | ਉਨ੍ਹਾਂ ...
ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਵਿਤੀ ਵਰ੍ਹੇ 2019-20 ਦੀ ਜੀ.ਐਸ.ਟੀ. ਦੀ ਬਕਾਇਆ ਰਕਮ 195 ਕਰੋੜ ਅਤੇ ਐਡੀਸ਼ਨਲ ਐਕਸਾਈਜ਼ ਡਿਊਟੀ 36 ਕਰੋੜ ਰੁਪਏ ਰਾਜ ਸਰਕਾਰ ਵਲੋਂ ਨਾ ਭੇਜੇ ਜਾਣ ਦੇ ਮੁੱਧੇ 'ਤੇ ਜਨਰਲ ਹਾਊਸ ਦੀ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਸਤਾਧਾਰੀ ਦਲ ਅਤੇ ...
ਲੁਧਿਆਣਾ, 12 ਮਾਰਚ (ਪੁਨੀਤ ਬਾਵਾ)-ਮੰਨਾ ਸਿੰਘ ਨਗਰ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਜੂ ਚਾਵਲਾ ਨੇ ਕਿਹਾ ਕਿ ਜਿਹੜੇ ਵੀ ਸਕੂਲ ਜਾਂ ਦੁਕਾਨਦਾਰ ਕਿਤਾਬਾਂ ਦਾ ਸੈੱਟ ਮਹਿੰਗੇ ਭਾਅ ਵੇਚ ਰਹੇ ਹਨ, ਉਨ੍ਹਾਂ ਦੇ ਖਿਲਾਫ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX