ਪਟਿਆਲਾ, 12 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਨਗਰ ਨਿਗਮ ਦੇ ਕੰਮਾਂ ਨੂੰ ਅੱਗੇ ਤੋਰਨ ਲਈ ਵਿੱਤ ਤੇ ਠੇਕਾ (ਐਫ.ਐਾਡ.ਸੀ.) ਕਮੇਟੀ ਦੀ ਬੈਠਕ ਅੱਜ ਮੇਅਰ ਸੰਜੀਵ ਕੁਮਾਰ ਸ਼ਰਮਾ ਬਿੱਟੂ ਅਤੇ ਕਮਿਸ਼ਨਰ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਲਗਪਗ 12 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ | ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਸ਼ਹਿਰ 'ਚ ਵੱਖ-ਵੱਖ ਥਾਵਾਂ ਅਸੁਰੱਖਿਅਤ ਇਮਾਰਤਾਂ ਦੀ ਬਣਾਈ ਸੂਚੀ ਦੇ ਆਧਾਰ 'ਤੇ ਇਨ੍ਹਾਂ ਨੂੰ ਢਾਹਿਆ ਜਾਵੇਗਾ | ਸਾਲ 2020-2021 ਲਈ 13745.50 ਲੱਖ ਰੁਪਏ ਦੇ ਬਜਟ ਰੱਖਿਆ ਗਿਆ ਹੈ, ਜਦਕਿ ਚਾਲੂ ਵਿੱਤੀ ਸਾਲ ਦੌਰਾਨ 31 ਮਾਰਚ 2020 ਤੱਕ ਨਿਗਮ ਦੀ ਆਮਦਨ 11440.11 ਲੱਖ ਰੁਪਏ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ¢ 13745.50 ਲੱਖ ਰੁਪਏ ਦੀ ਆਮਦਨ ਵਿਚੋਂ ਅਮਲੇ ਤੇ 8320.50 ਲੱਖ ਰੁਪਏ ਖ਼ਰਚ ਕੀਤਾ ਜਾਵੇਗਾ ਜੋ ਕਿ ਬਜਟ ਦੇ 61 ਫ਼ੀਸਦੀ ਬਣਦਾ ਹੈ ¢ ਇਸ ਤੋਂ ਇਲਾਵਾ ਅਚਨਚੇਤ ਖ਼ਰਚ ਤੇ 280.00 ਲੱਖ ਰੁਪਏ ਰੱਖੇ ਗਏ ਹਨ | ਵਿਕਾਸ ਕੰਮਾਂ ਲਈ 5145.00 ਲੱਖ ਰੁਪਏ ਖ਼ਰਚ ਕੀਤੇ ਜਾਣਗੇ | ਨਗਰ ਨਿਗਮ ਨੂੰ ਵੱਖ-ਵੱਖ ਵਸੀਲਿਆਂ ਤੋ ਹੋਣ ਵਾਲੀ ਆਮਦਨ ਵਿਚੋਂ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਤੋ 2300.00 ਲੱਖ ਰੁਪਏ ਦੀ ਆਮਦਨ ਹੋਣ ਉਮੀਦ ਜਤਾਈ ਗਈ ਹੈ¢ ਸਾਲ 2020-2021 ਲਈ ਜੀ.ਐਸ.ਟੀ. ਦੀ ਆਮਦਨ 5200 ਲੱਖ ਰੁਪਏ ਮਿਥੀ ਗਈ ਹੈ | ਇਸ ਤਰ੍ਹਾਂ ਵਿੱਤੀ ਸਾਲ ਦੌਰਾਨ ਐਡੀਸ਼ਨਲ ਐਕਸਾਈਜ਼ ਡਿਊਟੀ ਮਦ ਅਧੀਨ 600 ਲੱਖ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਗਿਆ ਹੈ ਬਿਲਡਿੰਗ ਐਪਲੀਕੇਸ਼ਨ ਲਈ 1500 ਲੱਖ ਰੁਪਏ ਆਮਦਨ ਦਾ ਟੀਚਾ ਹੈ ਅਤੇ ਵਾਟਰ ਸਪਲਾਈ ਤੇ ਸੀਵਰੇਜ ਲਈ 1550 ਲੱਖ ਰੁਪਏ ਦੀ ਆਮਦਨ ਦਾ ਟੀਚਾ ਹੈ ¢ ਇਸ ਮੌਕੇ ਨਿਗਮ ਦੇ ਵਿਹੜੇ 'ਚ ਇਕ ਰੈਂਪ ਦਾ ਨਿਰਮਾਣ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਨਿਗਮ ਦਫ਼ਤਰ ਪਹੁੰਚਣ ਵਾਲੇ ਅਪਾਹਜ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਪਿਛਲੇ ਸਾਲ ਦੇ ਵਿੱਤੀ ਬਜਟ ਵਿੱਚ, ਨਿਗਮ ਨੇ ਪ੍ਰਾਪਰਟੀ ਟੈਕਸ ਦਾ ਟੀਚਾ 28 ਕਰੋੜ ਰੁਪਏ ਨਿਰਧਾਰਿਤ ਕੀਤਾ ਸੀ, ਜਿਸ ਤਹਿਤ ਨਿਗਮ ਨੇ ਹੁਣ ਤੱਕ 17 ਕਰੋੜ ਰੁਪਏ ਇਕੱਠੇ ਕੀਤੇ ਹਨ | ਇਸ ਕਰਕੇ ਪ੍ਰਾਪਰਟੀ ਟੈਕਸ ਦੀ ਵਸੂਲੀ ਨੂੰ ਬਿਹਤਰ ਬਣਾਉਣ ਲਈ, ਕਾਰਪੋਰੇਸ਼ਨ ਹੋਰ ਰਾਜਾਂ ਦੀ ਤਰਜ਼ 'ਤੇ ਕੰਮ ਕਰਦੇ ਹੋਏ ਆਪਣੀ ਵਸੂਲੀ 'ਚ ਸੁਧਾਰ ਲਿਆਉਣ 'ਤੇ ਧਿਆਨ ਦੇਵੇਗੀ | ਇਸ ਸਮੇਂ ਦੌਰਾਨ ਮੇਅਰ ਨੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਸੁਪਰਡੈਂਟ ਸੰਜੀਵ ਗਰਗ ਅਤੇ ਰਮਿੰਦਰ ਸਿੰਘ ਨੂੰ ਸਾਰੀਆਂ ਸਹੂਲਤਾਂ ਅਤੇ ਲੋੜੀਂਦਾ ਸਟਾਫ਼ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ | ਐੱਫ ਐਾਡ ਸੀ.ਸੀ. ਦੇ ਮੈਂਬਰ ਅਨਿਲ ਮੋਦਗਿਲ ਨੇ ਦੱਸਿਆ ਕਿ ਇਸ ਸਾਲ ਸ਼ਹਿਰ ਦੇ ਕਿਸੇ ਵੀ ਵਾਰਡ 'ਚ ਪ੍ਰਾਪਰਟੀ ਬਰਾਂਚ ਵੱਲੋਂ ਕੋਈ ਕੈਂਪ ਨਹੀਂ ਲਗਾਇਆ ਗਿਆ ਹੈ, ਜਦਕਿ ਕੈਂਪ ਲਗਾ ਕੇ ਰਿਕਵਰੀ 'ਚ ਵਾਧਾ ਕੀਤਾ ਜਾ ਸਕਦਾ ਸੀ | ਮੇਅਰ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਬਰਾਂਚ ਨੂੰ ਨਵੇਂ ਕੰਪਿਊਟਰ ਜਾਂ ਲੈਪਟਾਪ ਦਿੱਤੇ ਜਾਣ ਤਾਂ ਜੋ ਪ੍ਰਾਪਰਟੀ ਟੈਕਸ ਸ਼ਾਖਾ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਸਕੇ | ਰਿਕਵਰੀ ਵਧਾਉਣ ਲਈ, ਪ੍ਰਾਪਰਟੀ ਟੈਕਸ ਬਰਾਂਚ ਵੀ ਇੰਜੀਨੀਅਰਿੰਗ ਸਟਾਫ਼ ਦੀ ਸਹਾਇਤਾ ਲੈ ਸਕੇਗੀ, ਤਾਂ ਜੋ ਸਬੰਧਿਤ ਯੂਨਿਟ ਨੂੰ ਮੌਕੇ 'ਤੇ ਮਾਪਿਆ ਜਾ ਸਕੇ | ਐੱਫ ਐਾਡ ਸੀ. ਸੀ. ਦੀ ਬੈਠਕ ਦੌਰਾਨ ਸੀਵਰੇਜ ਅਤੇ ਵਾਟਰ ਸਪਲਾਈ ਬਰਾਂਚ ਦੇ ਸੁਪਰਡੈਂਟ ਰਵਦੀਪ ਸਿੰਘ ਨੇ ਕਿਹਾ ਕਿ ਇਸ ਦੇ ਟੀਚੇ ਦੀ ਪ੍ਰਾਪਤੀ ਦੇ ਰਾਹ 'ਚ ਤਕਨੀਕੀ ਕਾਰਨ ਆ ਰਹੇ ਹਨ | ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਘਰੇਲੂ ਜਾਂ ਵਪਾਰਕ ਇਮਾਰਤ ਬਣਾਉਣਾ ਚਾਹੁੰਦਾ ਹੈ, ਤਾਂ ਉਸ ਦੀ ਸ਼ਾਖਾ ਨਵੇਂ ਪਾਣੀ ਅਤੇ ਸੀਵਰੇਜ ਦਾ ਕੁਨੈਕਸਨ ਜਾਰੀ ਨਹੀਂ ਕਰ ਸਕਦੀ | ਨਿਯਮਾਂ ਦੇ ਅਨੁਸਾਰ ਪਾਸ ਕੀਤਾ ਘਰੇਲੂ ਜਾਂ ਵਪਾਰਕ ਨਕਸ਼ਾ ਪ੍ਰਦਾਨ ਕਰਨਾ ਲਾਜ਼ਮੀ ਹੈ | ਜ਼ਿਆਦਾਤਰ ਲੋਕ ਕਈ ਸਾਲਾਂ ਬਾਅਦ ਗ਼ੈਰਕਾਨੰੂਨੀ ਪਾਣੀ ਦਾ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾ ਰਹੇ ਹਨ | ਜੇਕਰ ਜਾਇਦਾਦ ਦੀ ਮਾਲਕੀਅਤ ਦੇ ਕੇ ਪਾਣੀ ਜਾਂ ਸੀਵਰੇਜ ਦਾ ਕੁਨੈਕਸ਼ਨ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਲੋਕਾਂ ਨੂੰ ਭਾਰੀ ਲਾਭ ਹੋ ਸਕਦਾ ਹੈ | ਇਸ ਮੌਕੇ ਵਾਰਡ ਨੰਬਰ 54 'ਚ ਸਥਿਤ ਬਾਲਮੀਕੀ ਧਰਮਸ਼ਾਲਾ ਲਈ 5 ਲੱਖ, ਵਾਰਡ ਨੰਬਰ 60 'ਚ ਸਥਿਤ ਭਾਰਤ ਨਗਰ ਦੀ ਧਰਮਸਾਲਾ ਲਈ 7 ਲੱਖ 20 ਹਜ਼ਾਰ ਅਤੇ ਵਾਰਡ ਨੰਬਰ 54 'ਚ ਬਾਬਾ ਜੀਵਨ ਸਿੰਘ ਬਸਤੀ ਦੀ ਧਰਮਸ਼ਾਲਾ ਲਈ 14 ਲੱਖ ਰੁਪਏ ਜਾਰੀ ਕੀਤੇ ਹਨ |
ਇਸ ਤੋਂ ਇਲਾਵਾ ਵਾਰਡ ਨੰਬਰ 30, 31, 32, 45, 51, 17, 23, 24, 29 ਅਤੇ 27 ਦੀਆਂ ਸੜਕਾਂ ਅਤੇ ਗਲੀਆਂ ਦੇ ਨਵੀਨੀਕਰਨ ਲਈ 4 ਕਰੋੜ 16 ਲੱਖ 61 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ | ਇਸੇ ਤਰ੍ਹਾਂ ਭਗਤ ਸਿੰਘ ਚੌਕ ਤੋਂ ਪੀ.ਆਰ.ਟੀ.ਸੀ. ਤੱਕ ਸੜਕ ਨੂੰ ਚਾਰ ਹਿੱਸਿਆਂ 'ਚ ਬਣਾਇਆ ਜਾਣਾ ਹੈ, ਜਿਸ ਲਈ 4 ਕਰੋੜ 89 ਲੱਖ ਰੁਪਏ ਪਾਸ ਕੀਤੇ ਗਏ ਹਨ | ਇਸ ਤੋਂ ਇਲਾਵਾ ਗੋਬਿੰਦ ਬਾਗ਼ ਕਾਲੋਨੀ ਤੋਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਜਾਣ ਵਾਲੀ ਸੜਕ ਨੂੰ ਕੋਲੇ ਦੇ ਟਾਰ ਨਾਲ ਤਿਆਰ ਕਰਨਾ ਹੈ, ਜਿਸ ਲਈ 34 ਲੱਖ 16 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਜੁਆਇੰਟ ਕਮਿਸਨਰ ਲਾਲ ਵਿਸਵਾਸ, ਐੱਫ ਐਾਡ ਸੀਸੀ ਮੈਂਬਰ ਅਨਿਲ ਮੋਦਗਿਲ, ਹਰਵਿੰਦਰ ਸਿੰਘ ਨਿੱਪੀ, ਸੁਪਰਡੈਂਟ ਗੁਰਵਿੰਦਰ ਸਿੰਘ, ਸੰਜੀਵ ਗਰਗ, ਰਮਿੰਦਰ ਸਿੰਘ, ਵਿਸਾਲ ਸਿਆਲ, ਰੱਬਦੀਪ ਸਿੰਘ, ਐਕਸੀਅਨ ਸਿਆਮ ਲਾਲ ਆਦਿ ਮੌਜੂਦ ਸਨ |
n ਨਗਰ ਨਿਗਮ ਪਟਿਆਲਾ ਵਿਖੇ ਹੋਈ ਐਫ ਐਾਡ ਸੀ.ਸੀ. ਦੀ ਬੈਠਕ ਦਾ ਦਿ੍ਸ਼ | ਤਸਵੀਰ: ਵਰੁਣ ਸੈਣੀ
ਨਾਭਾ, 12 ਮਾਰਚ (ਕਰਮਜੀਤ ਸਿੰਘ)-ਸਰਕਾਰੀ ਰਿਪੁਦਮਨ ਕਾਲਜ, ਨਾਭਾ ਵਿਖੇ ਅੱਜ ਤੋਂ ਅਣਮਿਥੇ ਸਮੇਂ ਲਈ ਕੀਤੀ ਮੁਕੰਮਲ ਹੜਤਾਲ, ਅੱਜ ਦੂਜੇ ਦਿਨ 'ਚ ਸ਼ਾਮਿਲ ਹੋਈ | ਇਹ ਮੁਕੰਮਲ ਹੜਤਾਲ ਪੰਜਾਬ ਦੇ 48 ਸਰਕਾਰੀ ਕਾਲਜਾਂ 'ਚ ਹੋ ਰਹੀ ਹੈ | ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ...
ਪਟਿਆਲਾ, 12 ਮਾਰਚ (ਜਸਪਾਲ ਸਿੰਘ ਢਿੱਲੋਂ)-ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮੁੱਖ ਦਫ਼ਤਰ ਪਟਿਆਲਾ ਵਿਖੇ ਕਾਮਿਆਂ ਦੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਮੋਰਚਾ ਅੱਜ ਦੂਜੇ ਦਿਨ 'ਚ ਸ਼ਾਮਿਲ ਹੋ ਗਿਆ ਹੈ | ਇਸ ਮੌਕੇ ਸੂਬਾ ਪ੍ਰਧਾਨ ਸੰਦੀਪ ...
ਘਨੌਰ, 12 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ)-ਭਾਵੇਂ ਲੱਖਾਂ ਰੁਪਏ ਖ਼ਰਚ ਕਰਕੇ ਬਹਾਦਰਗੜ੍ਹ ਤੋਂ ਸ਼ੰਭੂ ਤੱਕ ਸੜਕ ਨੂੰ ਚੌੜਾ ਕਰਕੇ ਨਵੇਂ ਸਿਰਿਓਾ ਬਣਾਇਆ ਗਿਆ ਹੈ | ਪ੍ਰੰਤੂ ਸ਼ੰਭੂ ਘਨੌਰ ਰੋਡ 'ਤੇ ਪਿੰਡ ਪਿੱਪਲ ਮੰਗੋਲੀ ਨੇੜੇ ਉਭਰੀ ਪੁਲੀ ਕਾਰਨ ਵਾਪਰੇ ਸੜਕ ਹਾਦਸੇ ...
ਪਟਿਆਲਾ, 12 ਮਾਰਚ (ਮਨਦੀਪ ਸਿੰਘ ਖਰੋੜ)-ਧੂਰੀ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਭਾਣਜੇ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਲੈਣ ਵਾਲੇ ਪਤੀ ਪਤਨੀ ਿਖ਼ਲਾਫ਼ ਥਾਣਾ ਸਦਰ ਦੀ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 420,120 ਬੀ ਤਹਿਤ ਕੇਸ ਦਰਜ ਕਰ ਲਿਆ ...
ਪਟਿਆਲਾ, 12 ਮਾਰਚ (ਮਨਦੀਪ ਸਿੰਘ ਖਰੋੜ)- ਸਥਾਨਕ ਸੰਜੇ ਕਾਲੋਨੀ ਵਿਖੇ ਹੋਲੀ ਖੇਡਦੇ ਦੋ ਵਿਅਕਤੀਆਂ ਦੀ ਕਿਸੇ ਗੱਲ ਨੂੰ ਲੈ ਕੇ ਸੰਦੀਪ ਸਿੰਘ ਅਤੇ ਰਾਜਵੀਰ ਸਿੰਘ ਵਾਸੀਆਨ ਪਟਿਆਲਾ ਨਾਲ ਤਕਰਾਰ ਹੋ ਗਈ, ਜਿਸ ਤਹਿਤ ਉਕਤ ਵਿਅਕਤੀਆਂ ਨੇ ਵਿੱਕੀ ਅਤੇ ਉਸ ਦੇ ਦੋਸਤ ਦੀ ...
ਪਟਿਆਲਾ, 12 ਮਾਰਚ (ਜਸਪਾਲ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਇੱਥੇ ਮੈਸਰਜ਼ ਗਜਰਾਜ ਟੈਕਸਟਾਈਲਜ ਸਮਾਣਾ ਤੇ ਜੀ.ਐਸ.ਏ.ਆਈ. ਇੰਡਸਟਰੀ ਦੇ ਮਾਲਕਾਂ ਤੇ ਨੁਮਾਇੰਦਿਆਂ ਨਾਲ ਇਨਵੈਸਟ ਪੰਜਾਬ ਦੇ ਬਿਜਨੈਸ ਫਰਸਟ ਪੋਰਟਲ ਸਬੰਧੀ ਇਕ ਬੈਠਕ ਕੀਤੀ | ਇਸ ...
ਪਟਿਆਲਾ, 12 ਮਾਰਚ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਕਾਲਜ ਗੈਸਟ-ਫੈਕਲਟੀ ਸਹਾਇਕ ਪ੍ਰੋਫ਼ੈਸਰਜ਼ ਸੰਘਰਸ਼ ਕਮੇਟੀ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਦੇ ਕੀਤੇ ਗਏ ਐਲਾਨ ਤਹਿਤ ਅੱਜ ਸਰਕਾਰੀ ਮਹਿੰਦਰਾ ਕਾਲਜ ਵਿਖੇ ਦੂਜੇ ਦਿਨ ਵੀ ਉਪਰੋਕਤ ਪੋ੍ਰਫੈਸਰਾਂ ਵਲੋਂ ਕਲਾਸਾਂ ...
ਨਾਭਾ, 12 ਮਾਰਚ (ਅਮਨਦੀਪ ਸਿੰਘ ਲਵਲੀ)-ਅਨਾਜ ਮੰਡੀ 'ਚ ਕੰਮ ਕਰਦੇ ਆੜਤੀਆਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਜੇਕਰ ਕਿਸੇ ਕੰਮ ਸਬੰਧੀ ਸਰਕਾਰੀ ਤੌਰ ...
ਪਟਿਆਲਾ, 12 ਮਾਰਚ (ਜ. ਸ. ਢਿੱਲੋਂ)-ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਕੇ.ਕੇ. ਮਲਹੋਤਰਾ ਦੀ ਅਗਵਾਈ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਬੀਰਜੀ ਅਪਾਹਜ ਆਸ਼ਰਮਾਂ ਰਾਜਪੁਰਾ ਰੋਡ ਵਿਖੇ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ...
ਪਟਿਆਲਾ, 12 ਮਾਰਚ (ਢਿੱਲੋਂ)-ਗੁਰਦੁਆਰਾ ਕੰਬਲੀ ਵਾਲਾ ਵਿਖੇ ਅੱਜ ਹੋਲੇ ਮੁਹੱਲੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼ੋ੍ਰਮਣੀ ਕਮੇਟੀ ਵੀ ਸ਼ਾਮਿਲ ਹੋਏ | ਇਸ ਮੌਕੇ ਸੰਗਤਾਂ ਨੂੰ ...
ਨਾਭਾ, 12 ਮਾਰਚ (ਕਰਮਜੀਤ ਸਿੰਘ)-ਆਈਲੈਟਸ ਤੇ ਵੀਜ਼ਾ ਸੇਵਾਵਾਂ ਪ੍ਰਦਾਨ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਵਲੋਂ ਵਿਦੇਸ਼ ਜਾਣ ਵਾਲਿਆਂ ਦੇ ਸੁਪਨੇ ਸਾਕਾਰ ਕਰਦੇ ਹੋਏ ਵੱਡੀ ਗਿਣਤੀ 'ਚ ਸਟੱਡੀ ਵੀਜ਼ੇ, ਵਿਜ਼ਟਰ ਵੀਜ਼ੇ ਅਤੇ ਓਪਨ ਵਰਕ ਪਰਮਿਟ ...
ਪਟਿਆਲਾ, 12 ਮਾਰਚ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਦਫ਼ਤਰ ਪਟਿਆਲਾ ਵਿਖੇ ਡਾਕਟਰਾਂ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਮਾਹਿਰ ਡਾਕਟਰਾਂ ਵਲੋਂ ਕੋਰੋਨਾ ਵਾਇਰਸ ਪ੍ਰਤੀਰੋਧਕ ਸਮਰਥਾ ਵਧਾਉਣ ਲਈ ...
ਪਟਿਆਲਾ, 12 ਮਾਰਚ (ਅ.ਸ. ਆਹਲੂਵਾਲੀਆ)-ਇਸ ਵਾਰ ਸਰਦੀ ਦੇ ਕਾਰਨ ਸੈਂਕੜੇ ਏਕੜ ਖ਼ਰਾਬ ਹੋਈ ਟਮਾਟਰ ਦੀ ਫ਼ਸਲ ਦੀ ਕੀਤੀ ਗਈ ਗਿਰਦਾਵਰੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ | ਹਲਕਾ ਸਨੌਰ ਤੋਂ ਵਿਧਾਇਕ ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ਸਰਕਾਰ ਵਲੋਂ ਕਰਵਾਈ ਗਈ ...
ਪਟਿਆਲਾ, 12 ਮਾਰਚ (ਢਿੱਲੋਂ)-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਅਗਵਾਈ 'ਚ ਵੱਖ-ਵੱਖ ਯੋਜਨਾਵਾਂ ਅਧੀਨ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਸਰਕਾਰ ...
ਰਾਜਪੁਰਾ, 12 ਮਾਰਚ (ਰਣਜੀਤ ਸਿੰਘ)-ਇੱਥੋਂ ਦੇ ਗੁਰਦੁਆਰਾ ਰਾਮਗੜ੍ਹੀਆ ਵਿਚ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਦੀ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ | ਇਸ ਵਿਚ ਰਾਮਗੜ੍ਹੀਆ ਸਿਖ ਫੈਡਰੇਸ਼ਨ ਆਫ਼ ਉਂਟਾਰੀਉ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੂੰ ਵਿਸ਼ੇਸ਼ ...
ਪਟਿਆਲਾ, 12 ਮਾਰਚ (ਆਹਲੂਵਾਲੀਆ)-ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਸ ਮਹੀਨੇ ਲਗਾਏ ਜਾਣ ਵਾਲੇ ਮੈਡੀਕਲ ਅਤੇ ਅੱਖਾਂ ਦੇ ਚੈਕਅੱਪ ਤੇ ਅਪ੍ਰੇਸ਼ਨ ਕੈਂਪਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ | ਟਰੱਸਟ ...
ਪਟਿਆਲਾ, 12 ਮਾਰਚ (ਔਲਖ)-ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੁਆਰਾ, ਨੋਰਥ ਜੋਨ ਕਲਚਰ ਸੈਂਟਰ, ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਅੰਤਰਰਾਜੀ ਕਵਿੱਤਰੀ ਸੰਮੇਲਨ 'ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਸੰਮੇਲਨ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ...
ਪਟਿਆਲਾ, 12 ਮਾਰਚ (ਗੁਰਵਿੰਦਰ ਸਿੰਘ ਔਲਖ)-ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਲੋਕ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਲਿਖੀ ਪੁਸਤਕ 'ਅਨੁਭਵ' ਲੋਕ ਅਰਪਣ ਕੀਤੀ ਗਈ | ਯੂਨੀਵਰਸਿਟੀ ਵਿਚ ਹੋਏ ...
ਪਟਿਆਲਾ, 12 ਮਾਰਚ (ਜ.ਸ. ਢਿੱਲੋਂ)-ਰਬਾਰੀ ਰਾਇਕਾ ਬਰਾਦਰੀ ਦੀ ਚੋਣ ਸਾਬਕਾ ਸੂਬੇਦਾਰ ਨਵਾਬ ਸਿੰਘ ਪ੍ਰਧਾਨ ਪੰਜਾਬ ਦੀ ਅਗਵਾਈ 'ਚ ਹੋਈ | ਇਸ ਮੌਕੇ ਸਰਵਸੰਮਤੀ ਨਾਲ ਚੋਣ ਕੀਤੀ ਗਈ, ਜਿਸ 'ਚ ਸੀਨੀਅਰ ਪ੍ਰਧਾਨ ਮਹਾਵੀਰ ਸਿੰਘ ਚਲਾਣਾ, ਪ੍ਰਧਾਨ ਕਰਨ ਰਾਇਕਾ, ਮੀਤ ਪ੍ਰਧਾਨ ...
ਨਾਭਾ, 12 ਮਾਰਚ (ਕਰਮਜੀਤ ਸਿੰਘ)-ਪੰਜਾਬ ਪੁਲਿਸ ਵਲੋਂ ਨਸ਼ਿਆਂ ਨੂੰ ਲੈ ਕੇ ਸਖ਼ਤੀ ਵਰਤੀ ਜਾ ਰਹੀ ਹੈ ਪਰ ਨਸ਼ਾ ਤਸਕਰ ਇਸ ਧੰਦੇ ਤੋਂ ਕਾਲੀ ਕਮਾਈ ਕਰਨ ਤੋਂ ਬਾਜ਼ ਨਹੀਂ ਆ ਰਹੇ ਤੇ ਫੇਰ ਪੁਲਿਸ ਅੜਿੱਕੇ ਚੜ ਹੀ ਜਾਂਦੇ ਹਨ | ਤਾਜ਼ਾ ਮਾਮਲੇ ਮੁਤਾਬਿਕ ਸੀ.ਆਈ.ਏ. ਸਟਾਫ਼ ਨਾਭਾ ...
ਪਟਿਆਲਾ, 12 ਮਾਰਚ (ਮਨਦੀਪ ਸਿੰਘ ਖਰੋੜ)-ਇੱਥੋਂ ਦੇ ਰਹਿਣ ਵਾਲੇ ਚਾਰ ਵਿਅਕਤੀਆਂ ਤੋਂ 30 ਲੱਖ ਰੁਪਏ ਲੈ ਕੇ ਯੂਰਪ ਭੇਜਣ ਦੀ ਬਜਾਏ ਪਟਿਆਲਾ ਦੇ ਏਜੰਟਾਂ ਵਲੋਂ ਜਾਰਜੀਆ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸ਼ਿਕਾਇਤਕਰਤਾ ਰਕੇਸ਼ ਸ਼ਰਮਾ, ਪਵਲਿੰਦਰ ਸਿੰਘ, ...
ਪਟਿਆਲਾ, 12 ਮਾਰਚ (ਮਨਦੀਪ ਸਿੰਘ ਖਰੋੜ)-ਥਾਣਾ ਪਸਿਆਣਾ ਦੀ ਪੁਲਿਸ ਨੇ ਗਸ਼ਤ ਦੌਰਾਨ ਪਸਿਆਣਾ ਬਾਈਪਾਸ 'ਤੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਇਕ ਦੇਸੀ ਪਿਸਟਲ 32 ਬੋਰ ਅਤੇ ਦੋ ਕਾਰਤੂਸ ਬਰਾਮਦ ਹੋਏ | ਮੁਲਜ਼ਮ ਦੀ ਪਹਿਚਾਣ ਜਗਸੀਰ ਸਿੰਘ ਵਾਸੀ ਸਮਾਣਾ ...
ਰਾਜਪੁਰਾ, 12 ਮਾਰਚ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਕਸਤੂਰਬਾ ਪੁਲਿਸ ਚੌਾਕੀ ਦੀ ਪੁਲਿਸ ਨੇ ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਨਾਕਾਬੰਦੀ ਦੌਰਾਨ ਕਾਰ ਸਵਾਰ 3 ਵਿਅਕਤੀਆਂ ਨੂੰ 200 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ...
ਪਟਿਆਲਾ, 12 ਮਾਰਚ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਲੋਂ ਕਰਵਾਈ ਗਈ ਤੀਜੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਦਾ ਆਗਾਜ਼ ਭਾਈ ਗੋਬਿੰਦ ਸਿੰਘ ਲੌਾਗੋਵਾਲ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨਗੀ ...
ਘਨੌਰ, 12 ਮਾਰਚ (ਬਲਜਿੰਦਰ ਸਿੰਘ ਗਿੱਲ, ਜਾਦਵਿੰਦਰ ਸਿੰਘ ਜੋਗੀਪੁਰ)-ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਖ਼ਤ ਯਤਨਾਂ ਸਦਕਾ ਹਲਕੇ ਦੇ ਪਿੰਡਾਂ ਉਲਾਣਾ, ਚਪੜ੍ਹ, ਅਜਰੌਰ, ਸੀਲ, ਮੰਜੌਲੀ, ਮੰਡੌਲੀ, ਨੇਪਰਾਂ, ਸੰਧਾਰਸੀ ਅਤੇ ਸੂਹਰੋਂ 'ਚ 1 ਕਰੋੜ 25 ਲੱਖ 64 ਹਜ਼ਾਰ ਰੁਪਏ ਦੀ ਲਾਗਤ ...
ਪਟਿਆਲਾ, 12 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਸਮਾਚਾਰਾਂ ਨਾਲ ਸਬੰਧਿਤ ਆਸਰਾ ਫਾਉਂਡੇਸ਼ਨ ਅਤੇ ਦਮਦਮੀ ਟਕਸਾਲ, ਜਥਾ ਰਾਜਪੁਰਾ ਵਲੋਂ ਕਰਵਾਏ ਜਾ ਰਹੇ ਕੁਇਜ਼ ...
ਪਟਿਆਲਾ, 12 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਰਦੂ, ਫ਼ਾਰਸੀ ਅਤੇ ਅਰਬੀ ਵਿਭਾਗ ਵਲੋਂ ਉਰਦੂ ਭਾਸ਼ਾ ਸਿਖਲਾਈ ਵਰਕਸ਼ਾਪ ਲਗਾਈ ਜਾ ਰਹੀ ਹੈ | ਹਫ਼ਤਾ ਭਰ ਚੱਲਣ ਵਾਲੀ ਇਸ ਵਰਕਸ਼ਾਪ ਦਾ ਉਦਘਾਟਨ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵਲੋਂ ਕੀਤਾ ...
ਪਟਿਆਲਾ, 12 ਮਾਰਚ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨਾਭਾ ਰੋਡ ਪਟਿਆਲਾ ਵਿਖੇ ਵੀ.ਕੇ. ਬਾਂਸਲ ਡਿਪਟੀ ਡਾਇਰੈਕਟਰ ਕਮ ਪਿੰ੍ਰਸੀਪਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਈ.ਟੀ.ਆਈ ਪਟਿਆਲਾ ਦੇ ਸਿੱਖਿਆਰਥੀਆਂ ਨੂੰ ਫਾਇਰ ਬਿ੍ਗੇਡ ਦੀ ਟੀਮ ਵਲੋਂ ਅੱਗ ...
ਨਾਭਾ- ਹਲਕਾ ਨਾਭਾ ਦੇ ਪਿੰਡ ਅਲਹੋਰਾ ਖੁਰਦ ਦੇ ਵਸਨੀਕ ਜਥੇ. ਕਰਮਜੀਤ ਸਿੰਘ ਅਲਹੋਰਾ ਅਤੇ ਅਮਰਜੀਤ ਸਿੰਘ ਦੇ ਸਤਿਕਾਰਯੋਗ ਪਿਤਾ ਸਵ. ਬੰਤ ਸਿੰਘ ਨੇ ਆਪਣੇ 4 ਪੁੱਤਰ ਅਤੇ 2 ਧੀਆਂ ਨੂੰ ਜਿੱਥੇ ਗੁਰੂ ਸਿੱਖੀ ਨਾਲ ਬਚਪਨ ਤੋਂ ਹੀ ਜੋੜੀ ਰੱਖਿਆ ਉੱਥੇ ਹੀ ਚੰਗੇ ਸੰਸਕਾਰ ਵੀ ...
ਪਟਿਆਲਾ, 12 ਮਾਰਚ (ਮਨਦੀਪ ਸਿੰਘ ਖਰੋੜ)-ਪੰਜਾਬ ਜੇਲ੍ਹ ਸਿਖਲਾਈ ਸਕੂਲ 'ਚ ਬੰਦੀਆਂ ਦੇ ਹੱਕਾਂ (ਪਿ੍ਜਨਰ ਰਾਈਟਸ) ਸਬੰਧੀ ਚੱਲ ਰਿਹਾ ਤਿੰਨ ਦਿਨਾ ਸੈਮੀਨਾਰ ਅੱਜ ਸਮਾਪਤ ਹੋ ਗਿਆ ਹੈ | ਇਸ ਸੈਮੀਨਾਰ ਵਿਚ ਮਹਾਰਾਸ਼ਟਰ, ਓਡੀਸ਼ਾ, ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਹਿਮਾਚਲ ...
ਘਨੌਰ, 12 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ)-ਮੋਹਾਲੀ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਪਹਿਲੀ ਹਵਾਈ ਯਾਤਰਾ ਸ਼ੁਰੂ ਹੋਣ ਨਾਲ ਸੰਗਤ ਦਾ ਪਟਨਾ ਸਾਹਿਬ ਜਾਣ ਦਾ ਸੁਪਨਾ ਪੂਰਾ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ...
ਸਮਾਣਾ, 12 ਮਾਰਚ (ਹਰਵਿੰਦਰ ਸਿੰਘ ਟੋਨੀ)-ਸਮਾਣਾ ਨੇੜਲੇ ਪਿੰਡ 'ਚ ਇਕ ਕਲਯੁਗੀ ਮਾਮਾ ਵਲੋਂ ਆਪਣੀ ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਮਾਮਾ ਦੇ ਿਖ਼ਲਾਫ਼ ...
ਪਟਿਆਲਾ, 12 ਮਾਰਚ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਵਲੋਂ 'ਖ਼ੁਸ਼ਹਾਲੀ ਅਤੇ ਇਸ ਦੇ ਨਿਯਮ' ਵਿਸ਼ੇ 'ਤੇ ਭਾਸ਼ਣ ਕਰਵਾਇਆ ਗਿਆ | ਇਸ ਮੌਕੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਉਪਕੁਲਪਤੀ ਡਾ. ਪਰਮਜੀਤ ਸਿੰਘ ਜਸਵਾਲ ਨੇ ਮੁੱਖ ਮਹਿਮਾਨ ...
ਬਨੂੜ, 12 ਮਾਰਚ (ਭੁਪਿੰਦਰ ਸਿੰਘ)-ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਸ ਖੇਤਰ ਦੇ ਅੱਠ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੌਣੇ ਦੋ ਕਰੋੜ ਦੇ ਕਰੀਬ ਰਾਸ਼ੀ ਦੀ ਗਰਾਂਟ ਭੇਟ ਕੀਤੀ | ਉਨ੍ਹਾਂ ਕੁੱਝ ਗਰਾਂਟਾਂ ਦੇ ਚੈੱਕ ਸਰਪੰਚਾਂ ਨੂੰ ਸੌਾਪੇ ਅਤੇ ...
ਡਕਾਲਾ, 12 ਮਾਰਚ (ਮਾਨ)-ਦਿੱਲੀ ਦੀ ਜਿੱਤ ਤੋਂ ਉਤਸ਼ਾਹਿਤ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਨੌਰ ਹਲਕੇ 'ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਪਾਰਟੀ ਦੇ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਲਗਾਤਾਰ ਪਿੰਡਾਂ ਵਿਚ ਜਾ ਕੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ ਅਤੇ ...
ਪਟਿਆਲਾ, 12 ਮਾਰਚ (ਅ. ਸ. ਆਹਲੂਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਸੂਬੇ 'ਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਿਖ਼ਲਾਫ਼ ਆਵਾਜ਼ ਬੁਲੰਦ ਕਰ ਆਪਣੀ ਲੋਕਪੱਖੀ ਹੋਂਦ ਦਰਸਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ | ਜਿਸ 'ਚ ਮੁਲਾਜ਼ਮਾਂ, ਕਿਸਾਨਾਂ ਤੇ ਵਿਦਿਆਰਥੀਆਂ ਵਲੋਂ ...
ਘਨੌਰ, 12 ਮਾਰਚ (ਬਲਜਿੰਦਰ ਸਿੰਘ ਗਿੱਲ)-ਸ਼ੰਭੂ ਬਲਾਕ ਦੇ ਪਿੰਡ ਨਨਹੇੜਾ ਦੇ ਗ਼ਰੀਬ ਲੋਕਾਂ ਵਲੋਂ ਸਸਤੀ ਕਣਕ ਦੇ ਬਣੇ ਰਾਸ਼ਨ ਕਾਰਡ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਪੀੜਤ ਲਾਭਪਾਤਰੀਆਂ ਨੇ ਡਿਪੂ ਹੋਲਡਰ ਨੂੰ ਕਣਕ ਵੰਡਣ ਤੋਂ ਰੋਕ ਦਿੱਤਾ | ਇਸ ਮਾਮਲੇ ...
ਨਾਭਾ, 12 ਮਾਰਚ (ਅਮਨਦੀਪ ਸਿੰਘ ਲਵਲੀ)- ਸਮੁੱਚੀ ਕੌਮ ਨੂੰ ਇੱਕਜੁੱਟ ਹੋ ਤੱਥਾਂ ਦੇ ਆਧਾਰ 'ਤੇ ਮਰਿਆਦਾ ਅਤੇ ਕੌਮ ਦੇ ਸਿਧਾਂਤ ਨੂੰ ਮੁੱਖ ਰੱਖ ਕੌਮ 'ਚ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਅਤੇ ਬਿਨਾਂ ਪੱਖਪਾਤ ਤੋਂ ਜੋ ਅਸਲ ਸਚਾਈ ਹੈ ਉਸ ਨੂੰ ...
ਪਟਿਆਲਾ, 12 ਮਾਰਚ (ਗੁਰਵਿੰਦਰ ਸਿੰਘ ਔਲਖ)-ਗ਼ਜ਼ਲਕਾਰ ਅੰਮਿ੍ਤਪਾਲ ਸਿੰਘ ਸ਼ੈਦਾ ਦੇ ਪਲੇਠੇ ਗ਼ਜ਼ਲ ਸੰਗ੍ਰਹਿ 'ਫ਼ਸਲ ਧੁੱਪਾਂ ਦੀ' ਨੂੰ ਪੰਜਾਬ ਦੀ ਵਕਾਰੀ ਸਾਹਿਤ ਸੰਸਥਾ ਕੌਮਾਂਤਰੀ ਲੇਖਕ ਮੰਚ ਬੰਗਾ ਵਲੋਂ 14 ਮਾਰਚ ਨੂੰ 'ਕਲਮ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾ ...

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX