ਨਿਹਾਲ ਸਿੰਘ ਵਾਲਾ, 12 ਮਾਰਚ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਮੋਗਾ ਜ਼ਿਲ੍ਹੇ ਦੀ ਵਪਾਰੀ ਵਰਗ 'ਚ ਅਹਿਮ ਸਥਾਨ ਰੱਖਦੀ ਮੰਡੀ ਨਿਹਾਲ ਸਿੰਘ ਵਾਲਾ ਦੇ ਨਾਮੀ ਵਪਾਰੀ ਪਰਿਵਾਰ ਦੇ 7 ਮੈਂਬਰਾਂ ਦੀ ਭੇਦਭਰੀ ਹਾਲਤ 'ਚ ਗੁੰਮ ਹੋਣ ਦੀ ਉੱਘ-ਸੱੁਘ ਦਾ ਦੂਸਰੇ ਦਿਨ ਵੀ ਨਾ ਪਤਾ ਲੱਗਣਾ ਚਿੰਤਾਜਨਕ ਬਣਿਆ ਹੋਇਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਹਲਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਬੇਸ਼ੱਕ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਹਰ ਪਹਿਲੂ ਤੋਂ ਗੰਭੀਰਤਾ ਨਾਲ ਲੈਂਦਾ ਹੋਇਆ ਇਸ ਪਰਿਵਾਰ ਦੇ ਜੀਆਂ ਨੂੰ ਲੱਭਣ ਲਈ ਦਿਨ ਰਾਤ ਜੱਦੋ-ਜਹਿਦ ਕਰ ਰਿਹਾ ਹੈ, ਪਰ ਸ਼ਹਿਰ ਅੰਦਰ ਇਸ ਮਾਮਲੇ ਨੂੰ ਲੈ ਕੇ ਨਵੀਆਂ ਚਰਚਾਵਾਂ ਨੇ ਵੀ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ | ਜਿੱਥੇ ਕਿ ਕੁੱਝ ਲੋਕਾਂ ਵਲੋਂ ਇਸ ਪਰਿਵਾਰ ਵਲੋਂ ਜਾਣ ਸਮੇਂ ਆਪਣੇ ਘਰੋਂ ਪੈਸਾ, ਸੋਨਾ ਅਤੇ ਕੀਮਤੀ ਚੀਜ਼ਾਂ ਵੀ ਨਾਲ ਲਿਜਾਣਾ ਦੱਸਿਆ ਜਾ ਰਿਹਾ ਹੈ ਅਤੇ ਅੱਜ ਸਾਰਾ ਦਿਨ ਇਸ ਵਪਾਰੀ ਪਰਿਵਾਰ ਤੋਂ ਬੈਂਕਾਂ ਅਤੇ ਲੋਕਾਂ ਵਲੋਂ ਕਰੋੜਾਂ ਰੁਪਏ ਲੈਣ ਦਾ ਮਾਮਲਾ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਵਪਾਰੀ ਪਰਿਵਾਰ ਦੇ ਗੁੰਮਨਾਮ ਹੋ ਜਾਣ ਤੋਂ ਬਾਅਦ ਅੱਜ ਸਥਾਨਿਕ ਸ਼ਹਿਰ ਦੇ ਧਨਾਢ ਸ਼ਾਹੂਕਾਰਾਂ ਤੋਂ ਇਲਾਵਾ ਆਸੇ-ਪਾਸੇ ਦੇ ਕਸਬਿਆਂ ਦੇ ਵਪਾਰੀਆਂ ਅਤੇ ਲੋਕਾਂ ਵਲੋਂ ਵੀ ਆਪਣੇ ਪੈਸੇ ਦੀ ਵਸੂਲੀ ਲਈ ਸਿਆਸੀ ਆਗੂਆਂ ਦਾ ਸਹਾਰਾ ਲੈਂਦੇ ਹੋਏ ਥਾਣੇ-ਦਰਬਾਰੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ | ਜਿਸ ਕਾਰਨ ਪੁਲਿਸ ਪ੍ਰਸ਼ਾਸਨ ਲਈ ਇਹ ਮਾਮਲਾ ਹੋਰ ਵੀ ਗੁੰਝਲਦਾਰ ਬਣਦਾ ਜਾ ਰਿਹਾ ਹੈ, ਕਿਉਂਕਿ ਗੁੰਮ ਹੋਏ ਇਸ ਪਰਿਵਾਰ ਵਲੋਂ ਵੀ ਆਪਣੇ ਘਰੋਂ ਜਾਣ ਸਮੇਂ ਆਪਣੇ ਘਰ ਉੱਪਰ ਕੱੁਝ ਲੋਕਾਂ ਵਲੋਂ ਵਪਾਰੀ ਵਰਗ 'ਚ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆਂ ਆਪਣੇ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਹੋਣ ਅਤੇ ਵਪਾਰ 'ਚ ਪਏ ਘਾਟੇ ਲਈ ਜ਼ਿੰਮੇਵਾਰ ਦੱਸਦਿਆਂ ਇਕ ਨੋਟਿਸ ਲਗਾਇਆ ਗਿਆ ਹੈ, ਜਿਸ ਕਾਰਨ ਜਿਨ੍ਹਾਂ ਲੋਕਾਂ ਦੇ ਨਾਂਅ ਉਸ ਨੋਟਿਸ 'ਚ ਆਏ ਹਨ, ਉਨ੍ਹਾਂ ਅੰਦਰ ਇਸ ਮਾਮਲੇ ਨੂੰ ਲੈ ਕੇ ਹੜਕੰਪ ਮੱਚ ਗਿਆ ਹੈ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ, ਐੱਸ.ਪੀ.ਐੱਚ. ਪਰਮਬੀਰ ਸਿੰਘ ਪਰਮਾਰ, ਐੱਸ.ਪੀ.ਡੀ. ਰਤਨ ਸਿੰਘ ਬਰਾੜ, ਡੀ.ਐੱਸ.ਪੀ. ਮਨਜੀਤ ਸਿੰਘ ਢੇਸੀ, ਡੀ.ਐੱਸ.ਪੀ.ਡੀ. ਜੰਗਜੀਤ ਸਿੰਘ, ਸਥਾਨਿਕ ਐੱਸ. ਐੱਚ. ਓ. ਜਸਵੰਤ ਸਿੰਘ ਸੰਧੂ, ਥਾਣਾ ਮੁਖੀ ਨਵਪ੍ਰੀਤ ਸਿੰਘ ਬੱਧਨੀ ਕਲਾਂ, ਵਧੀਕ ਥਾਣਾ ਮੁਖੀ ਬੇਅੰਤ ਸਿੰਘ ਭੱਟੀ, ਸੀ.ਆਈ.ਏ. ਇੰਚਾਰਜ ਤਿ੍ਲੋਚਨ ਸਿੰਘ, ਚੌਕੀ ਇੰਚਾਰਜ ਬਿਲਾਸਪੁਰ ਰਾਮ ਲੁਭਾਇਆ, ਚੌਕੀ ਇੰਚਾਰਜ ਦੀਨਾ ਸਾਹਿਬ ਪੂਰਨ ਸਿੰਘ ਅਤੇ ਚੌਕੀ ਇੰਚਾਰਜ ਪ੍ਰੀਤਮ ਸਿੰਘ ਲੋਪੋ ਵਲੋਂ ਸ਼ਹਿਰ ਦੇ ਉੱਘੇ ਵਪਾਰੀਆਂ ਅਤੇ ਪਤਵੰਤਿਆਂ ਨਾਲ ਇਸ ਮਾਮਲੇ ਨੂੰ ਹੱਲ ਕਰਨ ਲਈ ਰਾਬਤਾ ਕਾਇਮ ਕਰਦਿਆਂ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੂੰ ਗੱਡੀ ਰਾਹੀਂ ਛੱਡ ਕੇ ਆਉਣ ਵਾਲੇ ਜਿੱਥੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਪਰਿਵਾਰਕ ਮੈਂਬਰਾਂ ਦੀ ਤਲਾਸ਼ ਲਈ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ | ਦੂਸਰੇ ਪਾਸੇ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵਪਾਰੀ ਦੇ ਸ਼ੈਲਰ 'ਚੋਂ ਲੱਖਾਂ ਬੋਰੀਆਂ ਚੌਲ ਗ਼ਾਇਬ ਹੋਣਾ ਦੱਸਿਆ ਜਾ ਰਿਹਾ ਹੈ ਅਤੇ ਜੋ ਚੌਲਾਂ ਦੇ ਗੱਟੇ ਇਸ ਵੇਲੇ ਪਏ ਹਨ ਉਹ ਵੀ ਕੱਚੀ ਜਗ੍ਹਾ 'ਤੇ ਪਏ ਦੱਸੇ ਜਾ ਰਹੇ ਹਨ ਅਤੇ ਇਸ ਪਰਿਵਾਰ ਨੇ ਜਿੱਥੇ ਜਾਣ ਤੋਂ ਪਹਿਲਾਂ ਆਪਣੇ ਸ਼ੈਲਰ 'ਚ ਲੱਗੇ ਕੈਮਰਿਆਂ ਨਾਲ ਛੇੜਛਾੜ ਕੀਤੀ ਹੈ, ਉੱਥੇ ਕੁੱਝ ਸਬੰਧਿਤ ਜ਼ਰੂਰੀ ਰਿਕਾਰਡ ਸਾੜਨ ਦਾ ਮਾਮਲਾ ਵੀ ਸਾਹਮਣੇ ਆਉਣ ਨਾਲ ਸਬੰਧਿਤ ਵਿਭਾਗ ਦੇ ਅਫ਼ਸਰਾਂ ਅੰਦਰ ਵੀ ਹਫ਼ੜਾ-ਦਫ਼ੜੀ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਇਸ ਘਪਲੇ 'ਚ ਸਬੰਧਿਤ ਮਹਿਕਮੇ ਦੀ ਅਫ਼ਸਰਸ਼ਾਹੀ ਵੀ ਆਪਣੇ ਨਾਂਅ ਨਸ਼ਰ ਹੋਣ ਤੋਂ ਡਰੀ ਹੋਈ ਹੈ | ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਇਸ ਸ਼ਹਿਰ ਦੇ ਕੁੱਝ ਧਨਾਢ ਵਪਾਰੀਆਂ ਵਲੋਂ ਵੀ ਆਪਣੇ ਵਪਾਰ 'ਚ ਘਾਟਾ ਪੈ ਜਾਣ ਦੇ ਬਹਾਨੇ ਬਣਾ ਕੇ ਇਸ ਤਰ੍ਹਾਂ ਭੱਜਣ ਦੇ ਮਾਮਲੇ ਵੀ ਜੱਗ ਜ਼ਾਹਿਰ ਹੋਏ ਸਨ, ਜਿਸ ਕਰਕੇ ਚਿੰਤਤ ਅਤੇ ਬੱੁਧੀਜੀਵੀ ਲੋਕਾਂ ਵਲੋਂ ਅਜਿਹੀਆਂ ਘਟਨਾਵਾਂ ਵਾਪਰਨ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵਪਾਰੀ ਅਤੇ ਆਮ ਲੋਕਾਂ ਦਾ ਆਪਸ 'ਚ ਬੜਾ ਗੂੜਾ ਸਬੰਧ ਹੁੰਦਾ ਹੈ, ਪਰ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਬੇਵਿਸ਼ਵਾਸੀ ਪੈਦਾ ਹੋ ਜਾਂਦੀ ਹੈ |
ਮੋਗਾ, 12 ਮਾਰਚ (ਗੁਰਤੇਜ ਸਿੰਘ)-ਬੀਤੀ ਦੇਰ ਸ਼ਾਮ ਮੋਗਾ ਵਿਖੇ ਇਕ ਖ਼ਰਾਬ ਖੜ੍ਹੇ ਟਰੱਕ ਨੂੰ ਹੇਠਾਂ ਵੜ ਕੇ ਠੀਕ ਕਰ ਰਹੇ ਡਰਾਈਵਰ ਦੀ ਇਕ ਹੋਰ ਟਰੱਕ ਵਲੋਂ ਟੱਕਰ ਮਾਰਨ 'ਤੇ ਉਸ ਦੇ ਹੀ ਟਰੱਕ ਦੇ ਟਾਇਰ ਥੱਲੇ ਆਉਣ 'ਤੇ ਮੌਤ ਹੋ ਗਈ ਜਦ ਕਿ ਕੰਡਕਟਰ ਗੰਭੀਰ ਰੂਪ ਵਿਚ ਜ਼ਖ਼ਮੀ ...
ਬਾਘਾ ਪੁਰਾਣਾ, 12 ਮਾਰਚ (ਬਲਰਾਜ ਸਿੰਗਲਾ)-ਬੀਤੀ ਦੇਰ ਸ਼ਾਮ ਬਾਘਾ ਪੁਰਾਣਾ ਸ਼ਹਿਰ ਅਤੇ ਇਲਾਕੇ ਅੰਦਰ ਮੋਹਲੇਧਾਰ ਵਰਖਾ ਹੋਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਕਿਉਂਕਿ ਪੱਕਣ 'ਤੇ ਆਈ ਹੋਈ ਕਣਕ ਦੀ ਫ਼ਸਲ ਮੁੜ ਖੇਤਾਂ ਵਿੱਚ ਵਿਛਣ ਲੱਗ ਪਈ | ...
ਨਿਹਾਲ ਸਿੰਘ ਵਾਲਾ, 12 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਡੀ. ਐੱਸ. ਪੀ. ਮਨਜੀਤ ਸਿੰਘ ਨਿਹਾਲ ਸਿੰਘ ਵਾਲਾ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਸੰਧੂ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਸਹਾਇਕ ...
ਬਾਘਾ ਪੁਰਾਣਾ, 12 ਮਾਰਚ (ਬਲਰਾਜ ਸਿੰਗਲਾ)-ਵਿਦੇਸ਼ ਭੇਜਣ ਦੇ ਨਾਂਅ 'ਤੇ ਚਾਰ ਜਣਿਆਂ ਨਾਲ 1270000 ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਮਿਲਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਜੋਬਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰੋਡੇ ਖ਼ੁਰਦ, ਇੰਦਰਜੀਤ ਸਿੰਘ ...
ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਸ਼ਿਕਾਇਤ ਦੇਣ ਸਮੇਂ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਤੇ ਯੂਥ ਪ੍ਰਧਾਨ ਅੰਮਿ੍ਤਪਾਲ ਸਿੰਘ ਪੀੜਤ ਜਰਨੈਲ ਸਿੰਘ ਨਾਲ | ਅਜੀਤ ਤਸਵੀਰ
ਮੋਗਾ, 12 ਮਾਰਚ (ਗੁਰਤੇਜ ਸਿੰਘ/ ਸੁਰਿੰਦਰਪਾਲ ...
ਅਜੀਤਵਾਲ, 12 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਮਹਿਣਾ ਥਾਣੇ ਅਧੀਨ ਬੁੱਘੀਪੁਰਾ ਚੌਾਕ ਨੇੜਿਓ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਚੋਰੀ ਹੋਏ 1 ਲੱਖ 68 ਹਜ਼ਾਰ ਰੁਪਏ ਹੋਣ 'ਤੇ ਤਕਰੀਬਨ ਚਾਰ ਸਾਲ ਬਾਅਦ ਮੁਕੱਦਮਾ ਦਰਜ ਹੋਇਆ ਹੈ | ਇਸ ਕੇਸ ਵਿਚੋਂ ਦੋ ਵਿਅਕਤੀਆਂ ਸਣੇ ਚਾਰਾਂ 'ਤੇ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਔਰਤਾਂ ਦੇ ਸ਼ਸਕਤੀਕਰਨ ਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹੈ ਤੇ 'ਪੋਸ਼ਣ ਅਭਿਆਨ' ਤਹਿਤ ਜ਼ਿਲ੍ਹੇ ਦੇ 0 ਤੋਂ 6 ਸਾਲ ਦੇ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਔਰਤਾਂ ਤੇ ਦੁੱਧ ਪਿਲਾਊ ਮਾਵਾਂ ...
ਮੋਗਾ, 12 ਮਾਰਚ (ਸ਼ਿੰਦਰ ਸਿੰਘ ਭੁਪਾਲ)-ਬਲਜੀਤ ਸਿੰਘ ਪੁੱਤਰ ਚੰਦ ਸਿੰਘ ਵਾਸੀ ਚੀਮਾਂ ਥਾਣਾ ਧਰਮਕੋਟ ਦੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ਅਧੀਨ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮੋਗਾ ਨੇ ਕੀਤੀ ਅਤੇ ਇਸ ਰਿਪੋਰਟ ਦੇ ਅਧਾਰ 'ਤੇ ...
ਬਾਘਾ ਪੁਰਾਣਾ, 12 ਮਾਰਚ (ਬਲਰਾਜ ਸਿੰਗਲਾ)-ਚਾਈਨਾ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਜੋ ਕਿ ਲੱਗਪਗ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਸਾਰੇ ਲੋਕ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ ਨੂੰ ਲੈ ਕੇ ਸਾਰੇ ਹੀ ਦੇਸ਼ਾਂ ਵਲੋਂ ਆਪਣੇ ...
ਸਮਾਲਸਰ, 12 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਬੰਬੀਹਾ ਭਾਈ ਦੀ ਗ੍ਰਾਮ ਪੰਚਾਇਤ ਨੇ ਸਮੂਹ ਨਗਰ ਨਿਵਾਸੀਆਂ, ਆੜ੍ਹਤੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਬੰਬੀਹਾ ਭਾਈ ਦੀ ਨਵੀਂ ਬਣ ਰਹੀ ਦਾਣਾ ਮੰਡੀ ਵਿਚ ਭਰਤ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ | ...
ਸਮਾਧ ਭਾਈ, 12 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਕਰਨ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਾਬ ਇਸਤਰੀ ਸਭਾ ਵਲੋਂ ਇਕ ਭਰਵੀਂ ਮੀਟਿੰਗ ਹਰਪ੍ਰੀਤ ਕੌਰ ਤਖਾਣਵੱਧ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੀਨੀਅਰ ਸੂਬਾ ਮੀਤ ਸਕੱਤਰ ਨਰਿੰਦਰ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਔਰਤਾਂ ਦੇ ਸ਼ਸਕਤੀਕਰਨ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹੈ ਅਤੇ 'ਪੋਸ਼ਣ ਅਭਿਆਨ' ਤਹਿਤ ਜ਼ਿਲ੍ਹੇ ਦੇ 0 ਤੋਂ 6 ਸਾਲ ਦੇ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਊ ...
ਸਮਾਲਸਰ, 12 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਪਿਛਲੇ ਸਮੇਂ ਦੌਰਾਨ ਪਿੰਡ ਮੱਲਕੇ (ਮੋਗਾ) ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਖ ਗਵਾਹ ਸੇਵਕ ਸਿੰਘ ਫ਼ੌਜੀ ਨੂੰ ਜੋ ਐਸ.ਐਸ.ਪੀ ਮੋਗਾ ਵਲੋਂ ਸਕਿਉਰਿਟੀ ਦਿੱਤੀ ਗਈ ਸੀ | ਉਸ ਨੂੰ ਬੀਤੇ ਕੱਲ੍ਹ ਵਾਪਸ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ 'ਚ ਨੇੜੇ ਬੱਸ ਅੱਡਾ ਲੁਧਿਆਣਾ ਜੀ.ਟੀ.ਰੋਡ 'ਤੇ ਸਥਿਤ ਬੈਟਰ ਫ਼ਿਊਚਰ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਕਿ ਆਸਟੇ੍ਰਲੀਆ ਤੇ ਕੈਨੇਡਾ ਦੇ ਸਟੱਡੀ ਵੀਜ਼ੇ ਲਗਵਾਉਣ 'ਚ ਮਾਹਿਰ ਹੈ ਦੇ ਐਮ.ਡੀ. ਅਰਸ਼ਦੀਪ ਸਿੰਘ ਹਠੂਰ ਤੇ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਲਗਾਤਾਰ 19 ਸਾਲ ਵੈਟਰਨਰੀ ਡਿਸਪੈਂਸਰੀ ਮਹਿਰੋਂ ਵਿਚ ਬਤੌਰ ਵੈਟਰਨਰੀ ਇੰਸਪੈਕਟਰ ਸੇਵਾ ਨਿਭਾ ਕੇ ਰਿਟਾਇਰ ਹੋਏ ਡਾ. ਮਹਿੰਦਰਪਾਲ ਵਲੋਂ ਸੈਰੀਬਰਲ ਪਾਲਸੀ ਤੋਂ ਪੀੜਤ ਲੜਕੀ ਜਾਨਵੀ ਨੂੰ ਆਧੁਨਿਕ ਟਰਾਈ ਸਾਈਕਲ ...
ਨੱਥੂਵਾਲਾ ਗਰਬੀ, 12 ਮਾਰਚ (ਸਾਧੂ ਰਾਮ ਲੰਗੇਆਣਾ)-ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਸਕੂਲ ਸਿੱਖਿਆ ਦੇ ਸੁਧਾਰ ਲਈ 'ਸਮਾਰਟ ਸਕੂਲ' ਮੁਹਿੰਮ ਪੰਜਾਬ ਭਰ ਵਿਚ ਚਲਾਈ ਜਾ ਰਹੀ ਹੈ | ਇਸ ਮੁਹਿੰਮ ਵਿਚ ਐਨ. ਆਰ. ਆਈ. ਪਰਿਵਾਰ ਬਹੁਤ ਯੋਗਦਾਨ ਪਾ ਰਹੇ ਹਨ | ਪਿੰਡ ਨਾਥੇਵਾਲਾ ਦੇ ...
ਬਾਘਾ ਪੁਰਾਣਾ, 12 ਮਾਰਚ (ਬਲਰਾਜ ਸਿੰਗਲਾ)-ਚਾਈਨਾ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਜੋ ਕਿ ਲੱਗਪਗ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਸਾਰੇ ਲੋਕ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ ਨੂੰ ਲੈ ਕੇ ਸਾਰੇ ਹੀ ਦੇਸ਼ਾਂ ਵਲੋਂ ਆਪਣੇ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਪਲਸ-1 ਕਾਮਰਸ ਦੇ ਐਲਾਨ ਕੀਤੇ ਗਏ ਪਰੀਖਿਆ ਨਤੀਜੇ ਵਿਚ ਸੈਕਸ਼ਨ-ਬੀ ਦੇ ਮਨੰਤਪਾਲ ਸਿੰਘ ਗਿੱਲ ਨੇ 98.9 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਹੀ ਸਕੂਲ ਦਾ ਪਿਛਲੇ ਸਾਲ ਦਾ 98 ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਦੀ ਐਡਮਨਿਸਟਰ ਪਰਮਜੀਤ ਕੌਰ ਪੰਮੀ ਨੂੰ ਪ੍ਰਭਾਵਸ਼ਾਲੀ ਸਮਾਗਮ ਵਿਖੇ ਵੋਮੈਨ ਐਕਸੀਲੈਂਸ ਐਵਾਰਡ ਨਾਲ ਕੋਹਲੀ ਸਟਾਰ ਇਮੇਜ ਸਕੂਲ ਤੇ ...
ਭਲੂਰ, 12 ਮਾਰਚ (ਬੇਅੰਤ ਗਿੱਲ)-ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਤੇ ਸਮੁੱਚੀ ਜ਼ਿਲ੍ਹਾ ਪੁਲਿਸ ਮੋਗਾ ਵਲੋਂ ਹਰ ਪਿੰਡ ਵਿਚ ਇਕ ਵਿਲੇਜ਼ (ਵੀ. ਪੀ. ਓ.) ਪੁਲਿਸ ਅਫ਼ਸਰ ਦੀ ਨਿਯੁਕਤੀ ਕੀਤੀ ਗਈ ਹੈ¢ ਇਸੇ ਨਿਯੁਕਤੀ ਵਜੋਂ ਤਾਇਨਾਤ ਐੱਸ. ਐੱਚ. ਓ. ਥਾਣਾ ਸਮਾਲਸਰ ...
ਮੋਗਾ, 12 ਮਾਰਚ (ਜਸਪਾਲ ਸਿੰਘ ਬੱਬੀ)-ਜਲ ਸਪਲਾਈ ਤੇ ਸੈਨੀਟੇਸ਼ਨ ਸਬ ਡਵੀਜ਼ਨ-2 ਮੋਗਾ ਵਿਖੇ ਪੀ. ਡਬਲਯੂ. ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਰ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਿਅਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਉਨ੍ਹਾਂ ਦੱਸਿਆ ...
ਮੋਗਾ, 12 ਮਾਰਚ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲ੍ਹਾ ਮੋਗਾ ਦੀ ਮੀਟਿੰਗ ਨਵੇਂ ਚੁਣੇ ਗਏ ਪ੍ਰਧਾਨ ਜਗਰੂਪ ਸਿੰਘ ਸੁਲਹਾਣੀ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮੋਗਾ ਵਿਖੇ ਹੋਈ ਅਤੇ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਵਿਚਾਰਾਂ ...
ਨਿਹਾਲ ਸਿੰਘ ਵਾਲਾ, ਸਮਾਧ ਭਾਈ, 12 ਮਾਰਚ (ਟਿਵਾਣਾ, ਖਾਲਸਾ, ਮਾਣੂੰਕੇ)-ਨਕਸਲਬਾੜੀ ਲਹਿਰ ਦੇ ਸ਼ਹੀਦ ਚਰਨ ਸਿੰਘ ਮਾਣੂੰਕੇ ਦੀ ਸਾਲਾਨਾ ਬਰਸੀ ਪਿੰਡ ਮਾਣੂੰਕੇ ਵਿਖੇ ਨਸਲੀ ਸ਼ਹੀਦ ਚਰਨ ਸਿੰਘ ਮਾਣੂੰਕੇ ਯਾਦਗਾਰ ਕਮੇਟੀ ਵਲੋਂ ਮਨਾਈ ਗਈ¢ ਕਿਰਤੀ ਕਿਸਾਨ ਯੂਨੀਅਨ ਦੇ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਦੇ ਮੇਨ ਚੌਾਕ ਦੇ ਨਜ਼ਦੀਕ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਡੈਫੋਡਿਲਜ਼ ਸਟੱਡੀ ਅਬਰੋਡ ਪ੍ਰਾਈਵੇਟ ਲਿਮਟਿਡ ਜਿੱਥੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਰਹੀ ਹੈ | ਉੱਥੇ ਹੀ ਵਿਦਿਆਰਥੀ ਆਪਣਾ ਤੇ ...
ਅਜੀਤਵਾਲ, 12 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਪੁਲਿਸ ਮੁਲਾਜ਼ਮ ਦੇ ਲੜਕੇ ਨਾਲ ਵਿਆਹ ਕਰਕੇ ਲੜਕੀ ਵਲੋਂ ਕਨੇਡਾ ਲਿਜਾਣ ਤੋਂ ਇਨਕਾਰ ਕਰਨ 'ਤੇ ਠੱਗੀ ਮਾਰਨ ਦਾ ਮਾਮਲਾ ਲੜਕੀ ਅਤੇ ਉਸ ਦੇ ਪਿਤਾ ਵਿਰੁੱਧ ਦਰਜ ਹੋਇਆ ਹੈ | ਪੁਲਿਸ ਅਨੁਸਾਰ ਬਲਜਿੰਦਰ ਸਿੰਘ ਪੁਲਿਸ ਮੁਲਾਜ਼ਮ ...
ਮੋਗਾ, 12 ਮਾਰਚ (ਸ਼ਿੰਦਰ ਸਿੰਘ ਭੁਪਾਲ) -ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਤੇ ਉਸ ਦੇ ਸਹਿਯੋਗੀਆਂ ਵਲੋਂ ਪਾਰਸ ਮਸਾਲਾ ਫ਼ੈਕਟਰੀ ਖੋਸਾ ਪਾਂਡੋ, ਟਰੱਕ ਯੂਨੀਅਨ ਮੋਗਾ, ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-'ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ' ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਨੇ ਹਰ ਖੇਤਰ ਵਿਚ ਮੱਲ੍ਹਾਂ ਮਾਰ ਕੇ ਨਾਮਣਾ ਖੱਟਿਆ ਹੈ | ਇਹ ਸੰਸਥਾ ਸਮੇਂ-ਸਮੇਂ 'ਤੇ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਬਹੁਤ ...
ਮੋਗਾ, 12 ਮਾਰਚ (ਜਸਪਾਲ ਸਿੰਘ ਬੱਬੀ)-ਸਮਾਜ ਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵਲੋਂ ਦਫ਼ਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ 150 ਵਿਧਵਾ ਅੇ ਲੋੜਵੰਦਾਂ ਨੂੰ ਪੈਨਸ਼ਨ ਦੇ ਚੈੱਕ ਦਵਿੰਦਰਜੀਤ ਸਿੰਘ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਦੇ ਦਿਨ-ਬ-ਦਿਨ ਵਧ ਰਹੇ ਪ੍ਰਭਾਵ ਦੇ ਕਾਰਨ ਲੋਕਾਂ ਵਿਚ ਪੈਦਾ ਹੋ ਰਹੇ ਭਾਰੀ ਉਤਸ਼ਾਹ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ 'ਆਪ' ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ...
ਕੋਟ ਈਸੇ ਖਾਂ, 12 ਮਾਰਚ (ਗੁਰਮੀਤ ਸਿੰਘ ਖਾਲਸਾ)-ਸਥਾਨਕ ਜ਼ੀਰਾ ਰੋਡ 'ਤੇ ਨੀਵੇਂ ਲੱਗੇ ਹੋਏ ਟਰਾਂਸਫ਼ਾਰਮਰ ਤੋਂ ਡਿੱਗੇ ਚੰਗਿਆੜਿਆਂ ਕਾਰਨ ਇਕ ਦੋਪਹੀਆ ਵਾਹਨਾਂ ਦੀ ਰਿਪੇਅਰ ਵਾਲੀ ਦੁਕਾਨ ਅੰਦਰ ਅੱਗ ਲੱਗ ਗਈ ਅਤੇ ਜਾਨੀ ਨੁਕਸਾਨ ਹੋਣੋਂ ਮਸਾਂ ਬਚਿਆ¢ ਘਟਨਾ ਸਥਾਨ 'ਤੇ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਤੀਸਰੀ ਵਾਰ ਬਣੀ ਸਰਕਾਰ ਨਾਲ ਆਮ ਲੋਕਾਂ ਦਾ ਆਮ ਆਦਮੀ ਪਾਰਟੀ ਨਾਲ ਇਨ੍ਹਾਂ ਵਿਸ਼ਵਾਸ ਬੱਝ ਗਿਆ ਹੈ ਕਿ ਲੋਕ ਦੂਸਰੀਆਂ ਪਾਰਟੀਆਂ ਵਿਚੋਂ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਨਾਲ ...
ਨਿਹਾਲ ਸਿੰਘ ਵਾਲਾ, 12 ਮਾਰਚ (ਸੁਖਦੇਵ ਸਿੰਘ ਖਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋ ਵਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਹੋਲੇ-ਮਹੱਲੇ ਮੌਕੇ ਦੌਰਾਨ ਸੰਤ ਆਸ਼ਰਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਚਾਰ ...
ਕੋਟ ਈਸੇ ਖਾਂ, 12 ਮਾਰਚ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਆਪਣੀਆਂ ਮੰਗਾਂ ਬਾਰੇ ਮੰਗ ਪੱਤਰ ਦਿੱਤਾ | ਇਸ ...
ਸਮਾਧ ਭਾਈ, 12 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਅਨੰਦ ਸਾਗਰ ਪਬਲਿਕ ਸਕੂਲ ਰੌਾਤਾ ਵਿਖੇ ਗੁਰੂ ਨਾਨਕ ਮਲਟੀ ਵਰਸਿਟੀ ਤੇ ਪੰਜਾਬ ਐਜੂਕੇਟਰ ਪ੍ਰੋਜੈਕਟ ਦੁਆਰਾ ਆਯੋਜਿਤ ਗੁਰਮਤਿ ਪ੍ਰੀਖਿਆ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਮਲਟੀ ਵਰਸਿਟੀ ਤੇ ...
ਕਿਸ਼ਨਪੁਰਾ ਕਲਾਂ, 12 ਮਾਰਚ (ਅਮੋਲਕ ਸਿੰਘ ਕਲਸੀ)-ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਚੱਕ ਤਾਰੇ ਵਾਲਾ ਵਿਖੇ ਮਾਤਾ ਸੁਰਜੀਤ ਕੌਰ ਦੀ ਮਿੱਠੀ ਯਾਦ ਨੂੰ ਸਮਰਪਿਤ ਦੋ ਰੋਜਾ ਵਾਲੀਬਾਲ ਟੂਰਨਾਮੈਂਟ ਤੇ ਟਰਾਲੀ ਬੈਕ ਦੇ ਮੁਕਾਬਲੇ ਪਿੰਡ ਵਾਸੀ, ਐਨ.ਆਰ.ਆਈ. ...
ਮੋਗਾ, 12 ਮਾਰਚ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਪਿ੍ੰਸੀਪਲ ਡਾ. ਗੋਬਿੰਦ ਸਿੰਘ ਦੀ ਅਗਵਾਈ ਹੇਠ ਕੌਮੀ ਸੇਵਾ ਯੋਜਨਾ ਯੂਨਿਟ ਅਤੇ ਰੈੱਡ ਰਿਬਨ ਕਲੱਬ ਵਲੋਂ ਮਹਿਲਾ ਦਿਵਸ 'ਤੇ ਲੇਖ, ਕਵਿਤਾ ਮੁਕਾਬਲੇ ਕਰਵਾਇਆ ਗਿਆ | ਲੇਖ ਰਚਨਾ ਮੁਕਾਬਲੇ ਵਿਚ ਪਹਿਲਾ ...
ਭਲੂਰ, 12 ਮਾਰਚ (ਬੇਅੰਤ ਗਿੱਲ)-ਗੀਤਕਾਰ ਅਤੇ ਗਾਇਕ ਰਾਜਿੰਦਰ ਨਾਗੀ ਨੇ ਦੱਸਿਆ ਕਿ ਜਲਦ ਹੀ ਉਨ੍ਹਾਂ ਦਾ ਨਵਾਂ ਗੀਤ ਲੋਕ ਕਚਹਿਰੀ ਵਿਚ ਆ ਰਿਹਾ ਹੈ ¢ ਰਾਜਿੰਦਰ ਨਾਗੀ ਵਿਸ਼ੇਸ਼ ਤੌਰ 'ਤੇ ਅੱਜ ਇੱਥੇ ਨੌਜਵਾਨ ਸਾਹਿਤ ਸਭਾ ਭਲੂਰ ਦੇ ਦਫ਼ਤਰ ਵਿਖੇ ਪੁੱਜੇ ¢ ਇਸ ਮੌਕੇ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਵਿਰੋਧੀ ਸੈਮੀਨਾਰ ਸਾਂਝ ਕੇਂਦਰ ਥਾਣਾ ਸਿਟੀ ਮੋਗਾ ...
ਫਤਹਿਗੜ੍ਹ ਪੰਜਤੂਰ, 12 ਮਾਰਚ (ਜਸਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਸ਼ਾਨਦਾਰ ਜਿੱਤ ਹੋਣ 'ਤੇ ਪਾਰਟੀ ਦੇ ਵਰਕਰਾਂ ਦਾ ਮਨੋਬਲ ਹੋਰ ੳੱੁਚਾ ਹੋਇਆ ਹੈ | ਜਿਸ ਤਹਿਤ ਹਲਕਾ ਧਰਮਕੋਟ ਦੇ ਅਧੀਨ ਕਸਬਾ ਫਤਹਿਗੜ੍ਹ ਪੰਜਤੂਰ ਦੇ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਾਂਗਰਸ ਦੀ ਸਰਗਰਮ ਆਗੂ ਕਮਲਜੀਤ ਕੌਰ ਧੱਲੇਕੇ ਦੇ ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਵਜੋਂ ਨਿਯੁਕਤ ਹੋਣ 'ਤੇ ਕਾਂਗਰਸੀ ਆਗੂਆਂ ਵਲੋਂ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਗਿਆ | ਇਸ ...
ਕੋਟ ਈਸੇ ਖਾਂ, 12 ਮਾਰਚ (ਨਿਰਮਲ ਸਿੰਘ ਕਾਲੜਾ)-ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ...
ਬਾਘਾ ਪੁਰਾਣਾ, 12 ਮਾਰਚ (ਬਲਰਾਜ ਸਿੰਗਲਾ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ੋਕ ਸਭਾ ਕੀਤੀ ਗਈ, ਜਿਸ ਵਿਚ ਕਾਨੰੂਗੋ ਦਰਸ਼ਨ ਸਿੰਘ ਹਮੀਰਗੜ੍ਹ ਅਤੇ ਰਿਟਾ: ਕਾਨੰੂਗੋ ਸੁਖਚੈਨ ਸਿੰਘ ਗਿੱਲ ਵਾਸੀ ਰਣ ਸਿੰਘ ...
ਕੋਟ ਈਸੇ ਖਾਂ, 12 ਮਾਰਚ (ਗੁਰਮੀਤ ਸਿੰਘ ਖਾਲਸਾ)-ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਚੂਹੜਚੱਕ ਦੇ ਕਾਂਗਰਸ ਸਮਰਥਕ 20 ਪਰਿਵਾਰਾਂ ਨੇ ਝਾੜੂ ਫੜਿਆ¢ ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ ਸੰਜੀਵ ਕੋਛੜ ਨੇ ਕੀਤੀ ਵਿਸ਼ੇਸ਼ ਬੈਠਕ ਦੌਰਾਨ ਸੰਬੋਧਨ ...
ਕੋਟ ਈਸੇ ਖਾਂ, 12 ਮਾਰਚ (ਗੁਰਮੀਤ ਸਿੰਘ ਖਾਲਸਾ)-ਸਥਾਨਕ ਸੁੰਦਰ ਨਗਰ 'ਚ ਸਥਿਤ ਸਰਕਾਰੀ ਟੈਂਕੀ ਦਾ ਪਾਣੀ ਘਰਾਂ 'ਚ ਨਾ ਆਉਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਘਰਾਂ ਦੀਆਂ ਟੂਟੀਆਂ 'ਚ ਪਾਣੀ ਨਾ ਆਉਣ ਤੋਂ ਪ੍ਰੇਸ਼ਾਨ ਹੋਈਆਂ ...
ਕੋਟ ਈਸੇ ਖਾਂ, 12 ਮਾਰਚ (ਗੁਰਮੀਤ ਸਿੰਘ ਖਾਲਸਾ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਕਿ ਨੀਲੇ ਕਾਰਡ ਧਾਰਕਾਂ ਨੂੰ ਖੰਡ, ਘਿਉ, ਚਾਹ ਪੱਤੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਪਰ ਸਰਕਾਰ ਦੀ ਇਹ ਭਲਾਈ ਸਕੀਮ ਤਾਂ ਸਿਰੇ ਨਾ ਚੜ੍ਹ ...
ਮੋਗਾ, 12 ਮਾਰਚ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸੀਨੀਅਰ ਸਿਟੀਜ਼ਨ ਕੌਾਸਲ (ਸੇਵਾ ਮੁਕਤ ਮੁਲਾਜ਼ਮ) ਫੈਡਰੇਸ਼ਨ ਕਾਰਜਕਾਰਨੀ ਮੀਟਿੰਗ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰਧਾਨ ਸਰਦਾਰੀ ਲਾਲ ...
ਮੋਗਾ, 12 ਮਾਰਚ (ਜਸਪਾਲ ਸਿੰਘ ਬੱਬੀ)-ਮੋਗਾ ਸ਼ਹਿਰ ਦੇ ਵਾਰਡ ਨੰਬਰ 10 ਸਿਵਲ ਲਾਈਨ ਧਰਮਸ਼ਾਲਾ ਦੱਤ ਰੋਡ ਵਿਖੇ ਸਮਾਜ ਸੇਵੀ ਵਨੀਤ ਚੋਪੜਾ ਪੁੱਤਰ ਸਾਬਕਾ ਕੌਾਸਲਰ ਰੀਟਾ ਚੋਪੜਾ ਨੇ ਵਾਰਡ ਦੀਆਂ ਔਰਤਾਂ ਨੂੰ ਬੁਢਾਪਾ ਪੈਨਸ਼ਨ ਸਰਟੀਫਿਕੇਟ ਦਿੱਤੇ | ਇਸ ਮੌਕੇ ਸਾਬਕਾ ...
ਨੱਥੂਵਾਲਾ ਗਰਬੀ, 12 ਮਾਰਚ (ਸਾਧੂ ਰਾਮ ਲੰਗੇਆਣਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਸਰਬਜੀਤ ਕੌਰ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਪਿੰਡ ਲੰਗੇਆਣਾ ਨਵਾਂ ਵਿਖੇ ਹੋਈ | ਇਸ ਮੀਟਿੰਗ ਵਿਚ ਆਂਗਣਵਾੜੀ ਮੁਲਾਜ਼ਮ ਯੂਨੀਅਨ ...
ਬਾਘਾ ਪੁਰਾਣਾ, 12 ਮਾਰਚ (ਬਲਰਾਜ ਸਿੰਗਲਾ)-ਦੇਸ਼ ਵਿਦੇਸ਼ ਵਿਚ ਪ੍ਰਸਿੱਧੀ ਹਾਸਲ ਮਾਲਵੇ ਦਾ ਬਹੁਤ ਹੀ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਜੀ (ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਹਰੇਕ ਸਾਲ ਦੀ ...
ਕਿਸ਼ਨਪੁਰਾ ਕਲਾਂ, 12 ਮਾਰਚ (ਪਰਮਿੰਦਰ ਸਿੰਘ ਗਿੱਲ)-ਗੁਰਦੁਆਰਾ ਬਾਬਾ ਸੰਮਣ ਜੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਬਾਠ ਹਸਪਤਾਲ ਜ਼ੀਰਾ ਦੀ ਟੀਮ ਵਲੋਂ ਪਿੰਡ ਭਿੰਡਰ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਡਾ. ਜਗਰੂਪ ਸਿੰਘ ਬਾਠ ...
ਧਰਮਕੋਟ, 12 ਮਾਰਚ (ਪਰਮਜੀਤ ਸਿੰਘ)-ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਸ੍ਰੀ ਦਰਬਾਰਾ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਸੰਗਤਾਂ ਲਈ ਭੇਜੇ ਜਾਂਦੇ ਲੰਗਰ ਸੰਬੰਧੀ ਗੱਲਬਾਤ ਕਰਦਿਆਂ ਸ਼ਹਿਰੀ ਪ੍ਰਧਾਨ ਯੂਥ ਹਰਪ੍ਰੀਤ ਸਿੰਘ ਰਿੱਕੀ ...
ਬੱਧਨੀ ਕਲਾਂ, 12 ਮਾਰਚ (ਸੰਜੀਵ ਕੋਛੜ) -ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਪ੍ਰਬੰਧਕੀ ਕਮੇਟੀ, ਸਮੂਹ ਕਲੱਬਾਂ, ਨਗਰ ਪੰਚਾਇਤ ਬੱਧਨੀ ਕਲਾਂ, ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰਾਂ ਸੰਤ ਰਾਮਪਾਲ ਸਿੰਘ ਪਿੰਡ ...
ਬੱਧਨੀ ਕਲਾਂ, 12 ਮਾਰਚ (ਸੰਜੀਵ ਕੋਛੜ) -ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਪ੍ਰਬੰਧਕੀ ਕਮੇਟੀ, ਸਮੂਹ ਕਲੱਬਾਂ, ਨਗਰ ਪੰਚਾਇਤ ਬੱਧਨੀ ਕਲਾਂ, ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰਾਂ ਸੰਤ ਰਾਮਪਾਲ ਸਿੰਘ ਪਿੰਡ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਤੇ ਸਿਵਲ ਸਰਜਨ ਡਾ. ਅੰਦੇਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਦਫ਼ਤਰ ਮੋਗਾ ਦੇ ਟੇ੍ਰਨਿੰਗ ਹਾਲ ਵਿਚ ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਦੀ ...
ਬਿਲਾਸਪੁਰ, 12 ਮਾਰਚ (ਸੁਰਜੀਤ ਸਿੰਘ ਗਾਹਲਾ)-ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਵਿਖੇ ਗੁਰਦੁਆਰਾ ਮਾਲੂਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਵਾਂਗ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉਕਤ ਗੁਰਦੁਆਰਾ ਸਾਹਿਬ ਵਿਖੇ ਹਲਕੇ ਦੀ ਸੁਖ ...
ਨਿਹਾਲ ਸਿੰਘ ਵਾਲਾ, 12 ਮਾਰਚ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਸਿਹਤ ਵਿਭਾਗ ਵਲੋਂ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਦੇ ਮੈਡੀਕਲ ...
ਮੋਗਾ, 12 ਮਾਰਚ (ਗੁਰਤੇਜ ਸਿੰਘ)-ਸ਼ਰਨ ਫਾਊਾਡੇਸ਼ਨ ਵਲੋਂ ਪਿੰਡ ਧੱਲੇਕੇ ਵਿਚ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਦੇ ਸਹਿਯੋਗ ਨਾਲ ਸ੍ਰ. ਸ਼ਰਨਜੀਤ ਸਿੰਘ ਵਾਲੀਆ ਦੀ ਯਾਦ ਵਿਚ ਖੂਨ ਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ...
ਸਮਾਧ ਭਾਈ, 12 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਸਮਾਧ ਭਾਈ ਵਲੋਂ ਹੋਲਾ-ਮੁਹੱਲਾ ਦਿਵਸ ਨੂੰ ਸਿੱਖ ਸਵੈਮਾਨ ਦਿਵਸ ਦੇ ਰੂਪ ਵਿਚ ਗੁਰੂ ਨਾਨਕ ਦੇਵ ਪਾਰਕ ਸਮਾਧ ਭਾਈ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ | ਦਿਵਸ ਦੀ ਆਰੰਭਤਾ ...
ਮੋਗਾ, 12 ਮਾਰਚ (ਜਸਪਾਲ ਸਿੰਘ ਬੱਬੀ)-ਮਜ਼ਦੂਰ ਸ਼ਕਤੀ ਪਾਰਟੀ ਭਾਰਤ ਦੀ ਮੀਟਿੰਗ ਪ੍ਰੀਤਮ ਸਿੰਘ ਫ਼ਤਿਹਗੜ੍ਹ ਕੋਰੋਟਾਣਾ ਜ਼ਿਲ੍ਹਾ ਪ੍ਰਧਾਨ ਮੋਗਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਿਰਮਲ ਸਿੰਘ ਰਾਜੇਆਣਾ ਕੌਮੀ ਪ੍ਰਧਾਨ ਮਜ਼ਦੂਰ ਸ਼ਕਤੀ ਪਾਰਟੀ ਭਾਰਤ ਉਚੇਚੇ ਤੌਰ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਪ੍ਰਗਤੀਸ਼ੀਲ ਮੰਚ ਵਲੋਂ ਪਿੰਡ ਜੋਗੇਵਾਲਾ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਜਾ ਰਹੇ ਸਭਿਆਚਾਰਕ ਮੇਲੇ ਦੀ ਤਿਆਰੀ ਲਈ ਪਿੰਡ ਸੱਦਾ ਸਿੰਘ ਵਾਲਾ ਵਿਖੇ ਵਿਦਿਆਰਥੀ ਤੇ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ | ਮੀਟਿੰਗ ...
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਮੌਕੇ ਮਹਿਲਾ ਕਾਂਗਰਸ ਸ਼ਹਿਰੀ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ ਨੇ ਮੋਗਾ ਦੇ ਵਾਰਡ ਨੰਬਰ 27 'ਚ ਵਿਸ਼ੇਸ਼ ਤੇ ਸਾਦਾ ਸਮਾਗਮ ਕਰਵਾਇਆ | ਸਮਾਗਮ ...
ਮੋਗਾ, 12 ਮਾਰਚ (ਅਮਰਜੀਤ ਸਿੰਘ ਸੰਧੂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਮੌਕੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਪੂਰੇ ਨੇ ਆਪਣੇ ਗ੍ਰਹਿ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ 71ਵਾਂ ਜਨਮ ਦਿਨ ਮਨਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX