ਬਠਿੰਡਾ ਛਾਉਣੀ, 12 ਮਾਰਚ (ਪਰਵਿੰਦਰ ਸਿੰਘ ਜੌੜਾ, ਬਿੱਕਰ ਸਿੰਘ ਸਿੱਧੂ)-ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ-ਰਾਹ 'ਤੇ ਪਿੰਡ ਭੁੱਚੋ ਖ਼ੁਰਦ ਨਜ਼ਦੀਕ ਸਥਿਤ ਆਦੇਸ਼ ਹਸਪਤਾਲ ਵਿਖੇ ਹਫ਼ਤਾ ਪਹਿਲਾਂ ਛਾਤੀ ਵਿਚ ਚਾਕੂ ਮਾਰ ਕੇ ਜ਼ਖ਼ਮੀ ਕੀਤੇ ਨੌਜਵਾਨ ਦੀ ਬੀਤੀ ਰਾਤ ਮੌਤ ਹੋ ਗਈ | ਹਸਪਤਾਲ ਪ੍ਰਬੰਧਕਾਂ ਵਲੋਂ ਜ਼ਖ਼ਮੀ ਨੌਜਵਾਨ ਦੇ ਇਕ ਹਫ਼ਤੇ ਦੇ ਇਲਾਜ ਦਾ 5 ਲੱਖ 35 ਹਜ਼ਾਰ ਰੁਪਏ ਬਿੱਲ ਬਣਾ ਦਿੱਤਾ ਗਿਆ | ਇਸ ਤੋਂ ਖ਼ਫ਼ਾ ਮਿ੍ਤਕ ਦੇ ਮਾਪਿਆਂ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਹਸਪਤਾਲ ਦੇ ਗੇਟ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਮਿ੍ਤਕ ਦੇ ਪੀੜ੍ਹਤ ਮਾਪੇ ਮੰਗ ਕਰ ਰਹੇ ਸਨ ਕਿ ਇਹ ਨੌਜਵਾਨ ਆਦੇਸ਼ ਹਸਪਤਾਲ ਦਾ ਹੀ ਮੁਲਾਜ਼ਮ ਸੀ ਤੇ ਕਤਲ ਕਰਨ ਵਾਲਾ ਮੁਲਜ਼ਮ ਵੀ ਆਦੇਸ਼ ਹਸਪਤਾਲ ਦਾ ਮੁਲਾਜ਼ਮ ਸੀ ਤੇ ਘਟਨਾ ਵੀ ਹਸਪਤਾਲ ਵਿਖੇ ਹੀ ਵਾਪਰੀ ਸੀ, ਇਸ ਲਈ ਹਸਪਤਾਲ ਨੂੰ ਇਹ ਮੋਟਾ ਬਿੱਲ ਨਾ ਬਣਾ ਕੇ ਇਲਾਜ ਮੁਫ਼ਤ ਕਰਨਾ ਚਾਹੀਦਾ ਸੀ | ਧਰਨੇ ਦੀ ਖ਼ਬਰ ਸੁਣਦਿਆਂ ਹੀ ਥਾਣਾ ਛਾਉਣੀ ਦੀ ਪੁਲਿਸ ਇੰਸਪੈਕਟਰ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਹਸਪਤਾਲ ਵਿਖੇ ਪਹੁੰਚ ਗਈ ਸੀ | ਦੱਸ ਦਈਏ ਕਿ 4 ਮਾਰਚ ਵਾਲੇ ਦਿਨ ਆਦੇਸ਼ ਹਸਪਤਾਲ ਵਿਖੇ ਨਰਸਿੰਗ ਦਾ ਕੋਰਸ ਕਰਦੇ ਨੌਜਵਾਨ ਜੋਤੀ ਪੁੱਤਰ ਬੂਟਾ ਸਿੰਘ ਵਾਸੀ ਭੁੱਚੋ ਕਲਾਂ ਜ਼ਿਲ੍ਹਾ ਬਠਿੰਡਾ ਨੇ ਇਸੇ ਹਸਪਤਾਲ ਵਿਖੇ ਨਿਊਲੋਜੀ ਵਿਭਾਗ ਦੇ ਮੁਲਾਜ਼ਮ ਜਸਕੁਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਦੀ ਛਾਤੀ ਵਿਚ ਦਿਲ ਵਾਲੇ ਪਾਸੇ ਚਾਕੂ ਦਾ ਜ਼ੋਰਦਾਰ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ | ਉਸ ਸਮੇਂ ਜਸਕੁਲਵਿੰਦਰ ਸਿੰਘ ਹਸਪਤਾਲ ਵਿਖੇ ਹੀ ਬਠਿੰਡਾ ਵਾਸੀ ਅਤੇ ਇਸ ਹਸਪਤਾਲ ਦੀ ਰਹਿ ਚੁੱਕੀ ਕਿਸੇ ਵਿਦਿਆਰਥਣ ਨਾਲ ਗੱਲਾਂ ਕਰ ਰਿਹਾ ਸੀ | ਸੂਤਰਾਂ ਅਨੁਸਾਰ ਪੁਲਿਸ ਕੋਲ ਪੁੱਛਗਿੱਛ ਵਿਚ ਮੁਲਜ਼ਮ ਜੋਤੀ ਨੇ ਇਕਬਾਲ ਕੀਤਾ ਹੈ ਕਿ ਜਿਸ ਲੜਕੀ ਨਾਲ ਜਸਕੁਲਵਿੰਦਰ ਸਿੰਘ ਗੱਲਾਂ ਕਰ ਰਿਹਾ ਸੀ, ਉਸ ਨੂੰ ਉਹ (ਜੋਤੀ) ਦਿਲੋਂ ਚਾਹੁੰਦਾ ਸੀ ਅਤੇ ਉਸ ਨਾਲ ਵਿਆਹ ਕਰਵਾਉਣ ਦਾ ਇੱਛੁਕ ਸੀ ਅਤੇ ਕਿਸੇ ਹੋਰ ਨੌਜਵਾਨ ਦਾ ਉਸ ਲੜਕੀ ਨਾਲ ਗੱਲਾਂ ਕਰਨਾ ਉਸ ਤੋਂ ਬਰਦਾਸ਼ਤ ਨਹੀਂ ਹੋਇਆ | ਥਾਣਾ ਛਾਉਣੀ ਦੀ ਪੁਲਿਸ ਵਲੋਂ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਇਰਾਦਾ ਕਤਲ ਦੀ ਧਾਰਾ 307 ਤਹਿਤ ਮੁਕੱਦਮਾ ਦਰਜ ਕਰ ਲਿਆ ਸੀ | ਅੱਜ ਹਸਪਤਾਲ ਅੱਗੇ ਧਰਨਾ ਪ੍ਰਦਰਸ਼ਨ ਦੌਰਾਨ ਮਿ੍ਤਕ ਲੜਕੇ ਦੇ ਪਿਤਾ ਗੁਰਜੰਟ ਸਿੰਘ ਤੇ ਹੋਰਨਾਂ ਸਕੇ ਸਬੰਧੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੈਬ ਸਿੰਘ ਘਣੀਆ, ਬਲਾਕ ਬਾਜਾਖਾਨਾ ਦੇ ਪ੍ਰਧਾਨ ਮੇਜਰ ਸਿੰਘ, ਬਲਜਿੰਦਰ ਸਿੰਘ ਬਾੜਾਭਾਈ, ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ, ਬਲਾਕ ਨਥਾਣਾ ਦੇ ਜਨਰਲ ਸਕੱਤਰ ਅੰਗਰੇਜ਼ ਸਿੰਘ, ਬਲਾਕ ਬਾਜਾਖਾਨਾ ਦੇ ਖ਼ਜ਼ਾਨਚੀ ਗੁਰਾਦਿੱਤਾ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਵੀ ਹਾਜ਼ਰ ਸਨ | ਉਨ੍ਹਾਂ ਹਸਪਤਾਲ ਪ੍ਰਸ਼ਾਸਨ ਦੇ ਿਖ਼ਲਾਫ਼ ਕਾਫ਼ੀ ਭੜਾਸ ਕੱਢੀ |
ਸਮਾਜ ਸੇਵੀਆਂ ਨੇ ਨੌਜਵਾਨ ਦੇ ਇਲਾਜ ਲਈ 37 ਯੂਨਿਟ ਖ਼ੂਨਦਾਨ ਦਿੱਤਾ
ਚਾਕੂ ਛਾਤੀ ਵਿਚ ਦਿਲ ਵਾਲੇ ਪਾਸੇ ਡੂੰਘਾ ਵੱਜਣ ਕਾਰਨ ਜ਼ਖ਼ਮੀ ਨੌਜਵਾਨ ਦਾ ਕਾਫ਼ੀ ਖ਼ੂਨ ਵਹਿ ਗਿਆ ਸੀ ਅਤੇ ਜ਼ਖ਼ਮ ਜਲਦੀ ਬੰਦ ਨਹੀਂ ਹੋ ਰਿਹਾ ਸੀ | ਜ਼ਖ਼ਮੀ ਨੌਜਵਾਨ ਦੇ ਖ਼ੂਨ ਦਾ ਗਰੁੱਪ ਬੀ-ਨੈਗੇਟਿਵ ਸੀ, ਜੋ ਕਿ ਬਹੁਤ ਘੱਟ ਲੋਕਾਂ ਦਾ ਹੁੰਦਾ ਹੈ | ਇਸ ਦੇ ਬਾਵਜੂਦ ਇਲਾਕੇ ਦੇ ਲੋਕਾਂ ਨੇ ਇਸ ਨੌਜਵਾਨ ਦੇ ਇਲਾਜ ਲਈ 37 ਯੂਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਅਤੇ ਸਮਾਜ ਸੇਵਾ ਦੀ ਬੇਤੋੜ ਮਿਸਾਲ ਪੈਦਾ ਕਰ ਦਿੱਤੀ | ਖ਼ੂਨਦਾਨ ਕਰਨ ਵਿਚ ਔਰਤਾਂ ਵੀ ਸ਼ਾਮਲ ਸਨ |
ਹਸਪਤਾਲ ਨੇ ਬਿੱਲ ਸਾਰਾ ਬਿੱਲ ਮੁਆਫ਼ ਕਰ ਕੇ ਲਾਸ਼ ਸੌਾਪੀ
ਆਦੇਸ਼ ਹਸਪਤਾਲ ਦੇ ਪ੍ਰਬੰਧਕਾਂ ਨੇ ਮਿ੍ਤਕ ਨੌਜਵਾਨ ਦੇ ਮਾਪਿਆਂ ਨਾਲ ਹਮਦਰਦੀ ਜਤਾਉਂਦਿਆਂ ਮਿ੍ਤਕ ਦੇ ਇਲਾਜ ਦਾ ਸਾਰਾ ਬਿੱਲ 5 ਲੱਖ 35 ਹਜ਼ਾਰ ਰੁਪਏ ਮੁਆਫ਼ ਕਰ ਦਿੱਤਾ ਤੇ ਲਾਸ਼ ਵਾਰਸਾਂ ਨੂੰ ਸੌਾਪ ਦਿੱਤੀ ਹਾਲਾਂਕਿ ਹਸਪਤਾਲ ਪ੍ਰਬੰਧਕਾਂ ਵਲੋਂ ਕਿਸਾਨ ਜਥੇਬੰਦੀਆਂ ਦੇ ਵਫ਼ਦ ਨਾਲ ਗੱਲਬਾਤ ਤੋਂ ਬਾਅਦ ਇਹ ਬਿੱਲ ਮੁਆਫ਼ ਕੀਤਾ ਗਿਆ | ਉਪਰੰਤ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ |
ਮੁਲਜ਼ਮ ਿਖ਼ਲਾਫ਼ ਧਾਰਾ 'ਚ ਵਾਧਾ ਕਰਕੇ 302 ਲਾਈ
ਥਾਣਾ ਛਾਉਣੀ ਦੀ ਪੁਲਿਸ ਵਲੋਂ ਮੁਲਜ਼ਮ ਿਖ਼ਲਾਫ਼ ਪਹਿਲਾਂ ਦਰਜ ਇਰਾਦਾ ਕਤਲ ਦੀ ਧਾਰਾ 307 'ਚ ਵਾਧਾ ਕਰਕੇ ਜਾਨੋਂ ਮਾਰਨ ਦੀ ਧਾਰਾ 302 ਲਗਾ ਦਿੱਤੀ ਹੈ | ਥਾਣਾ ਛਾਉਣੀ ਦੇ ਮੁਖੀ ਨਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਮੁਲਜ਼ਮ ਬਠਿੰਡਾ ਜੇਲ੍ਹ ਵਿਖੇ ਬੰਦ ਹੈ ਤੇ ਜ਼ਖ਼ਮੀ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਮੁਲਜ਼ਮ ਿਖ਼ਲਾਫ਼ ਧਾਰਾ ਵਿਚ ਵਾਧਾ ਕਰ ਦਿੱਤਾ ਸੀ |
ਮਾਨਸਾ, 12 ਮਾਰਚ (ਧਾਲੀਵਾਲ)- ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਦੀ ਤਰੱਕੀ ਸਮੇਂ ਉੱਚ ਵਿੱਦਿਆ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ | ਯੂਨੀਅਨ ਦੀ ਸੂਬਾਈ ਆਗੂ ਜਸਵੰਤ ਕੌਰ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਦੁਬਾਰਾ ਫੂਲ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪੋਲਟਰੀ ਫਾਰਮ ਮਾਲਕ ਹਰਦੇਵ ਸਿੰਘ ਗੋਗੀ ਜਟਾਣਾ ਦੇ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਥਾਨਕ ਸ਼ਹਿਰ 'ਚ 6060 ਅਧਿਆਪਕ ਯੂਨੀਅਨ ਪੰਜਾਬ, ਅਧਿਆਪਕ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਦਾ ਵਫ਼ਦ ਝੂਠੇ ਪਰਚੇ ਰੱਦ ਕਰਵਾਉਣ ਸੰਬੰਧੀ ਐਸ.ਐਸ.ਪੀ. ਬਠਿੰਡਾ ਨੂੰ ਮਿਲਿਆ¢ ਵਫ਼ਦ ਨੂੰ ਐਸ.ਐਸ.ਪੀ. ਡਾ:ਨਾਨਕ ਸਿੰਘ ...
ਤਲਵੰਡੀ ਸਾਬੋ, 12 ਮਾਰਚ (ਰਣਜੀਤ ਸਿੰਘ ਰਾਜੂ)- ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਭਾਰਤ ਵਿਚ ਪਏ ਪ੍ਰਭਾਵ ਤੋਂ ਬਾਅਦ ਭਾਰਤ ਵਲੋਂ ਚੀਨ ਨਾਲੋਂ ਸਮੁੱਚਾ ਵਪਾਰਕ ਰਾਬਤਾ ਤੋੜਨ ਤੋਂ ਬਾਅਦ ਦੇਸ਼ 'ਚ ਚੀਨ ਦੇ ਮਾਲ ਦੀ ਭਾਰੀ ਘਾਟ ਪੈਣ ਦੇ ਚੱਲਦਿਆਂ ...
ਸਰਦੂਲਗੜ੍ਹ, 12 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)- ਪਿੰਡ ਜਟਾਣਾ ਖੁਰਦ ਦੇ ਮਗਨਰੇਗਾ ਕਾਮਿਆ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸਰਦੂਲਗੜ੍ਹ ਦੇ ਸਰਦੂਲੇਵਾਲਾ ਵਿਖੇ ਸਥਿਤ ਦਫ਼ਤਰ ਮੂਹਰੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੁਰਮੀਤ ਸਿੰਘ ਨੰਦਗੜ੍ਹ ...
ਮਾਨਸਾ, 12 ਮਾਰਚ (ਧਾਲੀਵਾਲ)- ਪੰਜਾਬ ਦੀਆਂ ਕੁਝ ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਨੂੰ ਛੱਡ ਕੇ ਬਹੁਤੀਆਂ ਨਗਰ ਕੌਾਸਲਾਂ/ਪੰਚਾਇਤਾਂ ਦੇ ਮੁਲਾਜ਼ਮਾਂ ਨੂੰ ਕਾਫ਼ੀ ਸਮੇਂ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਹਾਲਤ ਕਾਫ਼ੀ ਤਰਸਯੋਗ ਹੋ ਚੁੱਕੀ ਹੈ ਅਤੇ ਇਹ ਮੁਲਾਜ਼ਮ ...
ਲਹਿਰਾ ਮੁਹੱਬਤ, 12 ਮਾਰਚ (ਸੁਖਪਾਲ ਸਿੰਘ ਸੁੱਖੀ)- ਸਥਾਨਕ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦੇ ਕੱਚੇ ਮੁਲਾਜ਼ਮਾਂ ਨੇ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਫਰਵਰੀ ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਠੇਕੇਦਾਰ ਤੇ ਮੈਨੇਜਮੈਂਟ ਿਖ਼ਲਾਫ਼ ...
ਬਠਿੰਡਾ, 12 ਮਾਰਚ (ਅਵਤਾਰ ਸਿੰਘ)- ਦਸਤਾਰ ਪ੍ਰਤੀ ਨੌਜਵਾਨਾਂ ਨੂੰ ਸਦਾ ਹੀ ਤਤਪਰ ਰਹਿਣ ਵਾਲੇ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਸਰਦਾਰੀਆਂ ਟਰੱਸਟ ਦੇ ਮੈਂਬਰ ਮਨਪ੍ਰੀਤ ਸਿੰਘ ਓਲਪਿੰਕ ਨਾਲ ਬੀਤੇ ਦਿਨ ਦੀ ਦੇਰ ਸ਼ਾਮ ਬਠਿੰਡਾ ਬੱਸ ਸਟੈਂਡ ਵਿਚ ...
ਬੁਢਲਾਡਾ, 12 ਮਾਰਚ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਸਤੌਜ ਐਲੀਫੈਂਟ ਸਪੋਰਟਸ ਕਲੱਬ ਵਲੋਂ 21 ਮਾਰਚ ਤੋਂ 12 ਅਪ੍ਰੈਲ ਤੱਕ 20-20 ਕਿ੍ਕਟ ਟੂਰਨਾਮੈਂਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ | 'ਟੀ-20 ਬਲਾਸਟ' ਨਾਕਮ ਦੀ ਇਸ ਕਿ੍ਕਟ ਸੀਰੀਜ਼ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ...
ਮਾਨਸਾ, 12 ਮਾਰਚ (ਸ.ਰਿ.)- ਸੱਤਵਾਂ ਰਣਜੀਤ ਸਿੰਘ ਖੜਗ ਯਾਦਗਾਰੀ ਸਨਮਾਨ ਸਮਾਗਮ 18 ਮਾਰਚ ਨੂੰ ਸਵੇਰੇ 11 ਵਜੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ (ਜਲੰਧਰ) ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਸਿੱਧ ਕਵੀ ਸੇਵਾ ਸਿੰਘ ਭਾਸ਼ੋ ਨੂੰ ਰਣਜੀਤ ਸਿੰਘ ਖੜਗ ਕਵਿਤਾ ...
ਬੋਹਾ, 12 ਮਾਰਚ (ਰਮੇਸ਼ ਤਾਂਗੜੀ)- ਕਸਬਾ ਬੋਹਾ ਸਥਿਤ ਸੀਵਰੇਜ ਬੋਰਡ ਦੇ ਠੇਕੇਦਾਰ ਵਲੋਂ ਸੀਵਰੇਜ ਪਾਉਣ ਅਤੇ ਸੜਕਾਂ ਬਣਾਉਣ ਦਾ ਕੰਮ ਅੱਧ ਵਿਚਾਲੇ ਠੱਪ ਕਰ ਦਿੱਤਾ ਗਿਆ ਅਤੇ ਸ਼ਹਿਰ ਵਿਚ 40 ਪ੍ਰਤੀਸ਼ਤ ਕੰਮ ਬਾਕੀ ਰਹਿ ਜਾਣ ਕਰ ਕੇ ਕਸਬੇ ਦੇ ਲੋਕਾਂ ਵਿਚ ਰੋਹ ਪੈਦਾ ਹੋ ...
ਮਾਨਸਾ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਸੰਵਿਧਾਨ ਬਚਾਓ ਮੰਚ ਪੰਜਾਬ ਵਲੋਂ ਨਾਗਰਿਕਤਾ ਸੋਧ ਬਿਲ ਿਖ਼ਲਾਫ਼ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲਗਾਇਆ ਰੋਸ ਧਰਨਾ 30ਵੇਂ ਦਿਨ 'ਚ ਸ਼ਾਮਿਲ ਹੋ ਗਿਆ | ਬੁਲਾਰਿਆਂ ਨੇ ਸਾਮਰਾਜੀ ਇਸ਼ਾਰੇ 'ਤੇ ਫਾਈਨਾਂਸ ਕੈਪੀਟਲ ...
ਸਰਦੂਲਗੜ੍ਹ, 12 ਮਾਰਚ (ਅਰੋੜਾ)- ਸਿਵਲ ਹਸਪਤਾਲ ਵਿਖੇ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਵਰਕਸ਼ਾਪ ਸਿਹਤ ਇੰਸਪੈਕਟਰ ਹੰਸ ਰਾਜ ਦੀ ਅਗਵਾਈ ਵਿਚ ਲਗਾਈ ਗਈ ਜਿਸ ਵਿਚ ਬਲਾਕ ਸਰਦੂਲਗੜ੍ਹ ਦੀਆਂ ਆਸ਼ਾ ਵਰਕਰਾਂ, ਸਿਹਤ ਕਰਮਚਾਰੀ, ਸਿਹਤ ਇੰਸਪੈਕਟਰ ਨੇ ਸ਼ਮੂਲੀਅਤ ਕੀਤੀ | ...
ਜੋਗਾ, 12 ਮਾਰਚ (ਹਰਜਿੰਦਰ ਸਿੰਘ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਪਾਰਟੀ ਵਲ਼ੋਂ ਮੋਦੀ ਸਰਕਾਰ ਦੇ ਫ਼ਿਰਕੂ ਨਾਗਰਿਕਤਾ ਸੋਧ ਕਾਨੂੰਨ ਅਤੇ ਪੰਜਾਬ ਸਰਕਾਰ ਦੇ ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ਵੇਚਣ ਅਤੇ ਰਾਸ਼ਨ ਕਾਰਡ ਬੰਦ ਕਰਨ ...
ਬੁਢਲਾਡਾ, 12 ਮਾਰਚ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਪੁਰਾਣੇ ਸਬਡਵੀਜ਼ਨ ਮੈਜਿਸਟ੍ਰੇਟ ਦਫ਼ਤਰ ਅੰਦਰਲੀ ਇਮਾਰਤ ਸੜਕ ਤੋਂ ਕਈ ਫੁੱਟ ਨੀਵੀਂ ਹੋ ਜਾਣ ਕਾਰਨ ਅਤੇ ਪਾਣੀ ਨਿਕਾਸੀ ਦੀ ਦਰਪੇਸ਼ ਸਮੱਸਿਆ ਦੇ ਚੱਲਦਿਆਂ ਇੱਥੇ ਮੌਜੂਦ ਸਰਕਾਰੀ ਦਫ਼ਤਰਾਂ ਨੂੰ ਜਾਣ ...
ਬੋਹਾ, 12 ਮਾਰਚ (ਰਮੇਸ਼ ਤਾਂਗੜੀ)- ਇਕ ਪਾਸੇ ਪੰਜਾਬ ਦਾ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਸਕੂਲ ਅਧਿਆਪਕਾਂ ਨੂੰ ਘਰ ਘਰ ਜਾ ਕੇ ਬੱਚੇ ਲਿਆਉਣ ਲਈ ਆਖ ਰਿਹਾ ਹੈ ਪਰ ਦੂਜੇ ਪਾਸੇ ਇਸ ਖੇਤਰ ਦੀ ਸੁੰਦਰ ਬਸਤੀ ਗਾਮੀਵਾਲਾ ...
ਮਾਨਸਾ, 12 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਵਲੋਂ ਸਥਾਨਕ ਅਰਵਿੰਦ ਨਗਰ ਵਿਖੇ ਇਕ ਫਾਈਨਾਂਸ ਕੰਪਨੀ ਦੇ ਦਫ਼ਤਰ ਅੱਗੇ ਰੋਸ ਧਰਨਾ ਲਗਾਇਆ | ਉਨ੍ਹਾਂ ਦਾ ਦੋਸ਼ ਸੀ ਕਿ ਟਰੈਕਟਰ ਦੇ ਕਰਜ਼ੇ ਦੇ ਮਾਮਲੇ 'ਚ ਕੰਪਨੀ ਵਲੋਂ 1 ਕਿਸਾਨ ...
ਮਾਨਸਾ, 12 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਗੈੱਸਟ ਫੈਕਲਟੀ ਲੈਕਚਰਾਰਾਂ ਦੀ ਹੜਤਾਲ ਕਾਰਨ ਸਥਾਨਕ ਨਹਿਰੂ ਮੈਮੋਰੀਅਲ ਸਰਕਾਰ ਕਾਲਜ ਦੇ ਬਹੁ-ਗਿਣਤੀ ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਹੋ ਰਹੇ ਹਨ | ਬਿਨਾਂ ਸ਼ਰਤ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ...
ਸਰਦੂਲਗੜ੍ਹ, 12 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)- ਸਰਦੂਲੇਵਾਲਾ ਵਿਖੇ ਸਮੂਹ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਿਰਸਾ-ਮਾਨਸਾ ਮੁੱਖ ਮਾਰਗ ਨੂੰ ਜਾਮ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੇ ਿਖ਼ਲਾਫ਼ ਧਰਨਾ ਲਾਇਆ | ਧਰਨਾਕਾਰੀ ਉਪਰੋਕਤ ਸੜਕ 'ਤੇ ਸਪੀਡ ਬਰੇਕਰ ਬਣਾਉਣ ...
ਬੁਢਲਾਡਾ, 12 ਮਾਰਚ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)- ਭਾਰਤ ਸਰਕਾਰ ਦੇ ਬਾਇਉ ਟਕਨਾਲੌਜੀ ਵਿਭਾਗ ਵਲ਼ੋਂ ਸਥਾਨਕ ਗੁਰੂ ਨਾਨਕ ਕਾਲਜ ਦੇ ਰਸਾਇਣ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ 'ਸਾਇੰਸ ਅਤੇ ਤਕਨਾਲੋਜੀ 'ਚ ਜ਼ਿੰਮੇਵਾਰ ਖੋਜ ਤੇ ਨਵੀਨਤਾ' ਵਿਸ਼ੇ 'ਤੇ ਰਾਸ਼ਟਰੀ ...
ਭੀਖੀ, 12 ਮਾਰਚ (ਸਿੱਧੂ)- ਪਿੰਡ ਅਤਲਾ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਲੱਖਾ ਸਿੰਘ ਦੀ 29ਵੀਂ ਬਰਸੀ ਮਨਾਈ ਗਈ | ਅਖੰਡ ਪਾਠ ਦੇ ਭੋਗ ਤੋਂ ਬਾਅਦ ਧਾਰਮਿਕ ਫ਼ਿਲਮ ਵੀ ਵਿਖਾਈ ਗਈ | ਸਾਬਕਾ ਸਰਪੰਚ ਹਿੰਮਤ ਸਿੰਘ ਅਤਲਾ ਨੇ ਸੰਤ ਜੀ ਦੇ ਜੀਵਨ ਬਾਰੇ ਸੰਗਤ ਨੂੰ ...
ਬਰੇਟਾ, 12 ਮਾਰਚ (ਪ.ਪ.)- ਸਥਾਨਕ ਮੁਨੀਮ ਮੁਨਸ਼ੀ ਯੂਨੀਅਨ ਦੀ ਸਾਲਾਨਾ ਚੋਣ 'ਚ ਗੋਬਿੰਦ ਰਾਮ ਸ਼ਰਮਾ ਨੂੰ 14ਵੀਂ ਵਾਰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਤੇਜੀ ਸਿੰਘ ਨੂੰ ਚੇਅਰਮੈਨ, ਰਕੇਸ਼ ਕੁਮਾਰ ਨੂੰ ਮੀਤ ਪ੍ਰਧਾਨ, ਸੰਜੀਵ ਯਾਦਵ ਖ਼ਜ਼ਾਨਚੀ, ਕਿ੍ਸ਼ਨ ...
ਮਾਨਸਾ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਢਾਈ ਏਕੜ ਵਾਲੇ ਖੇਤੀ ਮੋਟਰਾਂ ਤੋਂ ਵਾਂਝੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਤੁਰੰਤ ਦਿੱਤੇ ਜਾਣ | ਇਸ ਸਬੰਧੀ ਜਥੇਬੰਦੀ ਵਲ਼ੋਂ ...
ਮੌੜ ਮੰਡੀ, 12 ਮਾਰਚ-(ਲਖਵਿੰਦਰ ਸਿੰਘ ਮੌੜ)-ਅੱਜ ਸ਼ਾਮ ਥੋੜ੍ਹਾ ਸਮਾਂ ਪਏ ਭਾਰੀ ਮੀਂਹ ਨੇ ਮੌੜ ਮੰਡੀ ਸ਼ਹਿਰ ਦੀਆਂ ਸੜਕਾਂ ਦਰਿਆ ਦੀ ਸ਼ਕਲ ਵਿਚ ਬਦਲ ਦਿੱਤੀਆਂ | ਪਾਣੀ ਦੀ ਉਚਿੱਤ ਨਿਕਾਸੀ ਨਾ ਹੋਣ ਕਾਰਨ ਇਥੇ ਹਲਕੇ ਜਿਹੇ ਮੀਂਹ ਨਾਲ ਹੀ ਜਲ-ਥਲ ਏਕ ਹੋਣ ਵਾਲੀ ਗੱਲ ਹੋ ...
ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)- ਆਕਲੀਆ ਕਾਲਜ ਆਫ਼ ਇਸਟੀਚਿਉਟ ਵਿਖੇ ਵੀ ਕੌਮੀ ਔਰਤ ਦਿਵਸ ਮਨਾਇਆ ਗਿਆ ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਰਲ ਕੇ ਸਾਂਝਾ ਸੈਮੀਨਾਰ ਕਰਵਾਇਆ | ਸੈਮੀਨਾਰ ਦੀ ਸ਼ੁਰੂਆਤ ਚੇਅਰਮੈਨ ਗੁਰਤੇਜ ਸਿੰਘ ਬਰਾੜ ਦੇ ਸੰਬੋਧਨੀ ...
ਰਾਮਾਂ ਮੰਡੀ, 12 ਮਾਰਚ (ਅਮਰਜੀਤ ਸਿੰਘ ਲਹਿਰੀ)- ਆਮ ਆਦਮੀ ਪਾਰਟੀ ਦੀ ਕੇਂਦਰੀ ਕਾਰਜਕਾਰਨੀ ਮੈਂਬਰ ਅਤੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਜਨਤੱਕ ਮੀਟਿੰਗਾਂ ਕੀਤੀਆਂ | ਵਿਧਾਇਕਾ ਨੇ ਪਿੰਡ ਸੁੱਖਲੱਧੀ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ ਤੋਂ ਬਚਾਓ ਦੇ ਤਰੀਕਿਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਸਿਹਤ ਵਿਭਾਗ ਵਲੋਂ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਟੇਟ ਪ੍ਰੋਜੈਕਟ ਡਾਇਰੈਕਟਰ ਸਿੱਖਿਆ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਲਾਬ ਗੜ੍ਹ ਵਿਖੇ ਬਲਜਿੰਦਰ ਸਿੰਘ ਜ਼ਿਲ੍ਹਾ ਗਾਈਡੈਂਸ ਕੌਾਸਲਰ ਅਤੇ ਸੁਨੀਤਾ ਕੁਮਾਰੀ ਪਿ੍ੰਸੀਪਲ ਦੀ ਅਗਵਾਈ ਵਿਚ ਕੈਰੀਅਰ ...
ਬੁਢਲਾਡਾ, 12 ਮਾਰਚ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਸਤੌਜ ਐਲੀਫੈਂਟ ਸਪੋਰਟਸ ਕਲੱਬ ਵਲੋਂ 21 ਮਾਰਚ ਤੋਂ 12 ਅਪ੍ਰੈਲ ਤੱਕ 20-20 ਕਿ੍ਕਟ ਟੂਰਨਾਮੈਂਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ | 'ਟੀ-20 ਬਲਾਸਟ' ਨਾਕਮ ਦੀ ਇਸ ਕਿ੍ਕਟ ਸੀਰੀਜ਼ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ...
ਬੋਹਾ, 12 ਮਾਰਚ (ਰਮੇਸ਼ ਤਾਂਗੜੀ)- ਕਸਬਾ ਬੋਹਾ ਸਥਿਤ ਸੀਵਰੇਜ ਬੋਰਡ ਦੇ ਠੇਕੇਦਾਰ ਵਲੋਂ ਸੀਵਰੇਜ ਪਾਉਣ ਅਤੇ ਸੜਕਾਂ ਬਣਾਉਣ ਦਾ ਕੰਮ ਅੱਧ ਵਿਚਾਲੇ ਠੱਪ ਕਰ ਦਿੱਤਾ ਗਿਆ ਅਤੇ ਸ਼ਹਿਰ ਵਿਚ 40 ਪ੍ਰਤੀਸ਼ਤ ਕੰਮ ਬਾਕੀ ਰਹਿ ਜਾਣ ਕਰ ਕੇ ਕਸਬੇ ਦੇ ਲੋਕਾਂ ਵਿਚ ਰੋਹ ਪੈਦਾ ਹੋ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਲੋਟ ਦੇ ਇਕ ਜੋੜੇ ਵਲੋਂ ਜਾਅਲੀ ਕਾਗ਼ਜ਼ਾਤ ਸਹਾਰੇ ਬਠਿੰਡਾ ਸਥਿਤ ਐਲ.ਆਈ.ਸੀ. ਬੈਕ ਦੇ ਮੈਨੇਜਰ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਬੈਂਕ ਮੈਨੇਜਰ ਦੇ ...
ਜੋਗਾ, 12 ਮਾਰਚ (ਹਰਜਿੰਦਰ ਸਿੰਘ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਪਾਰਟੀ ਵਲ਼ੋਂ ਮੋਦੀ ਸਰਕਾਰ ਦੇ ਫ਼ਿਰਕੂ ਨਾਗਰਿਕਤਾ ਸੋਧ ਕਾਨੂੰਨ ਅਤੇ ਪੰਜਾਬ ਸਰਕਾਰ ਦੇ ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ਵੇਚਣ ਅਤੇ ਰਾਸ਼ਨ ਕਾਰਡ ਬੰਦ ਕਰਨ ...
ਬੁਢਲਾਡਾ, 12 ਮਾਰਚ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਪੁਰਾਣੇ ਸਬਡਵੀਜ਼ਨ ਮੈਜਿਸਟ੍ਰੇਟ ਦਫ਼ਤਰ ਅੰਦਰਲੀ ਇਮਾਰਤ ਸੜਕ ਤੋਂ ਕਈ ਫੁੱਟ ਨੀਵੀਂ ਹੋ ਜਾਣ ਕਾਰਨ ਅਤੇ ਪਾਣੀ ਨਿਕਾਸੀ ਦੀ ਦਰਪੇਸ਼ ਸਮੱਸਿਆ ਦੇ ਚੱਲਦਿਆਂ ਇੱਥੇ ਮੌਜੂਦ ਸਰਕਾਰੀ ਦਫ਼ਤਰਾਂ ਨੂੰ ਜਾਣ ...
ਬੋਹਾ, 12 ਮਾਰਚ (ਰਮੇਸ਼ ਤਾਂਗੜੀ)- ਇਕ ਪਾਸੇ ਪੰਜਾਬ ਦਾ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਸਕੂਲ ਅਧਿਆਪਕਾਂ ਨੂੰ ਘਰ ਘਰ ਜਾ ਕੇ ਬੱਚੇ ਲਿਆਉਣ ਲਈ ਆਖ ਰਿਹਾ ਹੈ ਪਰ ਦੂਜੇ ਪਾਸੇ ਇਸ ਖੇਤਰ ਦੀ ਸੁੰਦਰ ਬਸਤੀ ਗਾਮੀਵਾਲਾ ...
ਮਾਨਸਾ, 12 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਗੈੱਸਟ ਫੈਕਲਟੀ ਲੈਕਚਰਾਰਾਂ ਦੀ ਹੜਤਾਲ ਕਾਰਨ ਸਥਾਨਕ ਨਹਿਰੂ ਮੈਮੋਰੀਅਲ ਸਰਕਾਰ ਕਾਲਜ ਦੇ ਬਹੁ-ਗਿਣਤੀ ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਹੋ ਰਹੇ ਹਨ | ਬਿਨਾਂ ਸ਼ਰਤ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ...
ਰਾਮਾਂ ਮੰਡੀ, 12 ਮਾਰਚ (ਅਮਰਜੀਤ ਸਿੰਘ ਲਹਿਰੀ)- ਪਿਛਲੇ 6 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਤੋਂ ਦੁਖੀ ਪੰਚਾਇਤ ਸਕੱਤਰਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਗਟ ਕੀਤਾ | ਇਸ ਮੌਕੇ ਪੰਚਾਇਤ ਸਕੱਤਰਾਂ ਨੇ ਪੰਜਾਬ ਸਰਕਾਰ ਤੋਂ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਯੂਨਾਈਟਿਡ ਅਕਾਲੀ ਦਲ ਦੀ ਪੰਚ ਪ੍ਰਧਾਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਨੈਤਿਕ ਜੱਫੀ ਵਿਰੁੱਧ ਲੋਕ ਰਾਇ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਇਸ ਸਬੰਧੀ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਮ ਆਦਮੀ ਪਾਰਟੀ 'ਕੰਮ ਦੀ ਰਾਜਨੀਤੀ' ਰਾਹੀਂ ਦੇਸ਼ ਦਾ ਨਿਰਮਾਣ ਕਰੇਗੀ | ਇਸ ਕਰਕੇ ਪਾਰਟੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿਕਾਸ ਮਾਡਲ ਨੂੰ ਪੰਜਾਬ ਦੇ ਘਰ-ਘਰ ਤੱਕ ਪਹੁੰਚਾ ਰਹੀ ਹੈ ਅਤੇ ਲੋਕਾਂ ਨੂੰ ਮਿਸਡ ਕਾਲ ਜਰੀਏ ...
ਸੀਂਗੋ ਮੰਡੀ, 12 ਮਾਰਚ (ਲੱਕਵਿੰਦਰ ਸ਼ਰਮਾ) - ਖੇਤਰ ਦੇ ਸਮੂਹ ਪੰਚਾਇਤ ਸੰਮਤੀ ਦੇ ਪੰਚਾਇਤ ਸਕੱਤਰ ਤੇ ਮੁਲਾਜ਼ਮਾਂ ਨੂੰ ਪਿਛਲੇ ਛੇ ਮਹੀਨਿਆਂ ਦੀਆਂ ਤਨਖ਼ਾਹਾਂ ਨਾ ਮਿਲਣ ਕਰ ਕੇ ਸਮੂਹ ਮੁਲਾਜ਼ਮਾਂ ਨੇ ਹੜਤਾਲ ਕਰ ਕੇ ਤਨਖ਼ਾਹਾਂ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ...
ਬਠਿੰਡਾ, 12 ਮਾਰਚ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੇ ਅਮਰਪੁਰਾ ਰਹਿਣ ਵਾਲੇ ਮੰਗਲ ਸਿੰਘ ਉਰਫ਼ ਅਜੈਬ ਸਿੰਘ (50) ਪੁੱਤਰ ਪੂਰਨ ਸਿੰਘ, ਗਲੀ ਨੰਬਰ 7 ਦਾ ਰਹਿਣ ਵਾਲਾ ਸਵੇਰੇ 7ਕੁ ਵਜੇ ਆਪਣੇ ਸਾਈਕਲ 'ਤੇ ਜਾ ਰਿਹਾ ਸੀ ਕਿ ਜਦ ਉਹ ਪਟਿਆਲਾ ਫਾਟਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ...
ਸਰਦੂਲਗੜ੍ਹ, 12 ਮਾਰਚ (ਨਿ.ਪ.ਪ)- ਸਥਾਨਕ ਸ਼ਹਿਰ 'ਚ ਲੋਕ ਕਰੋਨਾ ਵਾਇਰਸ ਤੋਂ ਡਰਦਿਆਂ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਲਈ ਮਾਸਕ ਨਾ ਮਿਲਣ ਕਾਰਨ ਦੁਖੀ ਹੋ ਕੇ ਕੱਪੜੇ ਦੇ ਬਣਾਉਣ ਦੀ ਸੋਚਣ ਲੱਗੇ ਹਨ | ਮਾਸਕ ਬਣਾਉਣ ਵਾਲੀਆਂ ਕੰਪਨੀਆਂ ਦੀ ਚਾਂਦੀ ਬਣ ਗਈ ਹੈ | ਸ਼ਹਿਰ ...
ਬਠਿੰਡਾ, 12 ਮਾਰਚ (ਅਵਤਾਰ ਸਿੰਘ)-ਜਰ-ਜ਼ਮੀਨ-ਜੋਰੂ ਨੇ ਅਨੇਕਾਂ ਹੀ ਘਰ ਬਰਬਾਦ ਕੀਤੇ ਅਤੇ ਹੁੰਦੇ ਰਹਿਣਗੇ ਅਜਿਹੇ ਹੀ ਇਕ ਮਾਮਲੇ ਤਹਿਤ ਬਠਿੰਡਾ ਦੇ ਪਿੰਡ ਮਹਿਤਾ ਵਿਚ ਇਕ ਪਰਿਵਾਰਕ ਝਗੜੇ ਵਿਚ ਬਜ਼ੁਰਗ ਹਰਦਿਆਲ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ | ਮਿ੍ਤਕ ਦੇ ...
ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)- ਲਾਇਨੋਂ ਪਾਰ ਇਲਾਕੇ ਵਿਚ ਸਥਾਨਕ ਰਾਜਾ ਬਸਤੀ ਦੇ ਵਾਰਡ ਨੰ. 1 ਵਿਚ ਨਗਰ ਕੌਾਸਲ ਦੇ ਠੇਕੇਦਾਰ ਵਲੋਂ ਬਣਾਈ ਗਈ ਸੈਨ ਸਮਾਜ ਧਰਮਸ਼ਾਲਾ ਦੀ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਕਿਉਂਕਿ ਉਹ ਧਰਮਸ਼ਾਲਾ ਨਗਰ ਕੌਾਸਲ ਦੇ ਠੇਕੇਦਾਰਾਂ ...
ਮਾਨਸਾ, 12 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਮਾਨਸਾ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਿਸਾਨੀ ਸਮੱਸਿਆਵਾਂ ਸਬੰਧੀ ...
ਬੁਢਲਾਡਾ, 12 ਮਾਰਚ (ਸੁਨੀਲ ਮਨਚੰਦਾ)- ਸਥਾਨਕ ਗੁਰਦਾਸੀ ਦੇਵੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਕਾਲਜ ਦੇ 15 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾਇਆ ਹੈ | ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਪਿ੍ੰਸੀਪਲ ਨਵਨੀਤ ਸਿੰਘ ਮਿੱਤਲ ਨੇ ...
ਸਰਦੂਲਗੜ੍ਹ, 12 ਮਾਰਚ (ਨਿ.ਪ.ਪ)- ਸਥਾਨਕ ਸ਼ਹਿਰ 'ਚ ਲੋਕ ਕਰੋਨਾ ਵਾਇਰਸ ਤੋਂ ਡਰਦਿਆਂ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਲਈ ਮਾਸਕ ਨਾ ਮਿਲਣ ਕਾਰਨ ਦੁਖੀ ਹੋ ਕੇ ਕੱਪੜੇ ਦੇ ਬਣਾਉਣ ਦੀ ਸੋਚਣ ਲੱਗੇ ਹਨ | ਮਾਸਕ ਬਣਾਉਣ ਵਾਲੀਆਂ ਕੰਪਨੀਆਂ ਦੀ ਚਾਂਦੀ ਬਣ ਗਈ ਹੈ | ਸ਼ਹਿਰ ...
ਮਾਨਸਾ, 12 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਮਿਊਨਿਸਟ ਪਾਰਟੀ (ਐਮ.ਐਲ.) ਲਿਬਰੇਸ਼ਨ ਦੀ ਪੰਜਾਬ ਇਕਾਈ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦੀ ਗਿਰਾਵਟ ਦੇ ਮੱਦੇਨਜ਼ਰ ਤੇਲ ਪਦਾਰਥਾਂ ਦੇ ਭਾਅ ...
ਸੰਗਤ ਮੰਡੀ, 12 ਮਾਰਚ (ਅੰਮਿ੍ਤਪਾਲ ਸ਼ਰਮਾ/ਸ਼ਾਮ ਸੁੰਦਰ ਜੋਸ਼ੀ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਜੱਸੀ ਬਾਗ਼ਵਾਲੀ ਨੇੜੇ ਇਕ ਵਿਅਕਤੀ ਨੂੰ 15 ਗਰਾਮ ਨਸ਼ੀਲੇ ਪਦਾਰਥ (ਚਿੱਟਾ) ਸਮੇਤ ਕਾਬੂ ਕੀਤਾ ਹੈ | ਪੁਲਿਸ ਚੌਕੀ ਜੱਸੀ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ: ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਇਨ੍ਹਾਂ ਸਕੀਮਾਂ ਦੇ ਮੱਦੇਨਜ਼ਰ 18 ਤੋਂ 40 ...
ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)- ਬੀਤੇ ਦਿਨੀਂ ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਨੈਸ਼ਨਲ ਹਾਈਵੇ ਐਨ. ਐਚ-54 'ਤੇ ਪਿੰਡ ਗਿੱਲਪੱਤੀ ਅਤੇ ਭੋਖੜਾ ਦੇ ਦਰਮਿਆਨ ਦੋ ਕਾਰਾਂ ਵਿਚ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅਸਲੇ ਦੀ ਨੌਕ 'ਤੇ ਇਕ ਕਾਰ ਚਾਲਕ ਦੀ ਇਕ ਸਵਿਫ਼ਟ ...
ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)- ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਪਿੰਡ ਜੀਦਾ 'ਚ ਇਕ ਸ਼ਰਾਬ ਤਸਕਰ ਦੇ ਥਾਂ ਟਿਕਾਣੇ 'ਤੇ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਹੈ ਜਦੋਂ ਕਿ ਸ਼ਰਾਬ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ | ਬਲਜੀਤ ...
ਰਾਮਪੁਰਾ ਫੂੂਲ, 12 ਮਾਰਚ (ਗੁਰਮੇਲ ਸਿੰਘ ਵਿਰਦੀ)- ਲੋਕ ਸੰਗਰਾਮ ਮੰਚ (ਆਰ.ਡੀ.ਐਫ.) ਪੰਜਾਬ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਨਸ਼ਿਆਂ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਫੂਲ ਟਾਊਨ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ...
ਬਠਿੰਡਾ ਛਾਉਣੀ, 12 ਮਾਰਚ (ਪਰਵਿੰਦਰ ਸਿੰਘ ਜੌੜਾ)- ਕੇਂਦਰੀ ਜੇਲ੍ਹ ਬਠਿੰਡਾ ਵਿਚ ਛੁੱਟੀ ਕੱਟ ਕੇ ਵਾਪਸ ਪਹੁੰਚੇ ਕੈਦੀ ਕੋਲੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ | ਜੇਲ੍ਹ ਦੇ ਸਹਾਇਕ ਸੁਪਰਡੈਂਟ ਜੋਗਿੰਦਰ ਸਿੰਘ ਵਲੋਂ ਥਾਣਾ ਛਾਉਣੀ ਦੀ ਪੁਲਿਸ ਨੂੰ ਭੇਜੇ ਪੱਤਰ ਵਿਚ ...
ਭੁੱਚੋ ਮੰਡੀ, 12 ਮਾਰਚ (ਬਿੱਕਰ ਸਿੰਘ ਸਿੱਧੂ)- ਸਥਾਨਕ ਪਰਜਾਪਤ ਬਰਾਦਰੀ ਨੇ ਮਿਲ ਕੇ ਪਰਜਾਪਤ ਵੈੱਲਫੇਅਰ ਸੁਸਾਇਟੀ ਦਾ ਗਠਨ ਕੀਤਾ ਅਤੇ ਇਸ ਦੀ ਸਰਵ ਸੰਮਤੀ ਨਾਲ ਚੋਣ ਕੀਤੀ | ਇਸ ਚੋਣ ਵਿਚ ਜੱਗ ਰਾਮ ਪ੍ਰਧਾਨ, ਕ੍ਰਿਸ਼ਨ ਲਾਲ ਮੀਤ ਪ੍ਰਧਾਨ, ਸੋਨੂ ਲਾਲ ਸਕੱਤਰ, ਬੱਬੂ ...
ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ) - ਭਾਰਤ ਸਰਕਾਰ ਦੇ ਖ਼ੁਦ ਮੁਖ਼ਤਿਆਰ ਅਦਾਰੇ ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਐਾਡ ਕਮਿਊਨਿਟੀ ਡਿਵੈਲਪਮੈਂਟ ਕੈਂਪ ਦਾ ਜ਼ਿਲ੍ਹਾ ਯੂਥ ਕੋਆਰਡੀਨੇਟਰ ਹਰਸ਼ਰਨ ਸਿੰਘ ਦੀ ਅਗਵਾਈ ਹੇਠ ...
ਤਲਵੰਡੀ ਸਾਬੋ, 12 ਮਾਰਚ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਇੰਜੀ. ਹਰਪਾਲ ਸਿੰਘ ਦੀ ਯੋਗ ਅਗਵਾਈ ਵਿਚ ਕੁਲਵੰਤ ਜੋਸ਼ੀ ਮੈਮੋਰੀਅਲ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਨਾਂ ਵਿਖੇ ...
ਰਾਮਾਂ ਮੰਡੀ, 12 ਮਾਰਚ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਬਾਘਾ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਜਿਸ ਵਿਚ ਐਸ.ਪੀ. (ਡੀ) ਬਠਿੰਡਾ ਗੁਰਵਿੰਦਰ ਸਿੰਘ ਸੰਘਾ ਅਤੇ ਰਾਮਾਂ ਥਾਣਾ ਮੁਖੀ ...
ਤਲਵੰਡੀ ਸਾਬੋ, 12 ਮਾਰਚ (ਰਣਜੀਤ ਸਿੰਘ ਰਾਜੂ)- ਪੀ. ਡਬਲਯੂ. ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਤਲਵੰਡੀ ਸਾਬੋ ਵਿਖੇ ਲਖਵੀਰ ਸਿੰਘ ਭਾਗੀਵਾਂਦਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮੰਗ ਕੀਤੀ ਗਈ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ...
ਮੌੜ ਮੰਡੀ, 12 ਮਾਰਚ (ਲਖਵਿੰਦਰ ਸਿੰਘ ਮੌੜ)- ਕੇਂਦਰ ਸਰਕਾਰ ਦੀ 'ਕਿਸਾਨ ਨਿਧੀ ਯੋਜਨਾ' ਦਾ ਲਾਭ ਉਠਾਉਣ ਲਈ ਕਈ ਕਿਸਾਨ ਵਾਂਝੇ ਰਹਿ ਗਏ ਸਨ ਅਤੇ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਬਲਾਕ ਮੌੜ ਦੇ ਪ੍ਰਧਾਨ ਬਲਵਿੰਦਰ ਸਿੰਘ ਜੋਧਪੁਰ ਪਾਖਰ ਅਤੇ ਪ੍ਰੈੱਸ ਸਕੱਤਰ ...
ਮਹਿਰਾਜ, 12 ਮਾਰਚ (ਸੁਖਪਾਲ ਮਹਿਰਾਜ)- ਸਿੱਖਿਆ ਵਿਭਾਗ ਵਿਚ ਵਧੀਆਂ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਸਕੱਤਰ ਸਿੱਖਿਆ ਕਿ੍ਸ਼ਨ ਕੁਮਾਰ ਆਈ.ਏ.ਐਸ. ਵਲੋਂ ਚੱਲ ਰਹੇ ਮਿਸ਼ਨ ਸਤ ਪ੍ਰਤੀਸ਼ਤ ਪ੍ਰੋਜੈਕਟ ਤਹਿਤ ਅੱਜ ਕਸਬਾ ਮਹਿਰਾਜ ਵਿਖੇ ਸਰਕਾਰੀ ...
ਚਾਉਕੇ, 12 ਮਾਰਚ (ਮਨਜੀਤ ਸਿੰਘ ਘੜੈਲੀ)- ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਦੀਆਂ ਵਿਦਿਆਰਥਣਾਂ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਇਕ ਰੋਜ਼ਾ ਵਿਦਿਅਕ ਟੂਰ ਲਗਾਇਆ ਗਿਆ | ਪਿ੍ੰਸੀਪਲ ਡਾ: ਬਲਜੀਤ ਕੌਰ ਸਿੱਧੂ ਨੇ ਦੱਸਿਆ ਕਿ ਬੀ. ਏ. ਭਾਗ ਦੂਜਾ ਅਤੇ ਬੀ. ਸੀ. ਏ. ਭਾਗ ...
ਰਾਮਾਂ ਮੰਡੀ, 12 ਮਾਰਚ (ਤਰਸੇਮ ਸਿੰਗਲਾ)- ਸਥਾਨਕ ਪੁਲਿਸ ਸਾਂਝ ਕੇਂਦਰ ਵਲੋਂ ਕਰੋਨਾ ਵਾਇਰਸ ਤੋਂ ਬਚਾਓ ਲਈ ਹਿੰਦੂ ਸੀਨੀਅਰ ਸਕੈਂਡਰੀ ਸਕੂਲ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਸਾਂਝ ਕੇਂਦਰ ਇੰਚਾਰਜ ਬਲਕਰਨ ਸਿੰਘ ਨੇ ਬੱਚਿਆਂ ਨੂੰ ਕਰੋਨਾ ...
ਮੌੜ ਮੰਡੀ, 12 ਮਾਰਚ (ਲਖਵਿੰਦਰ ਸਿੰਘ ਮੌੜ)- ਕੱਲ੍ਹ ਸ਼ਾਮ ਵੇਲੇ ਹੋਈ ਥੋੜ੍ਹਾ ਸਮਾਂ ਪਰ ਤੇਜ਼ ਬਾਰਸ਼ ਨਾਲ ਬੱਲੀਦਾਰ ਕਣਕਾਂ ਕਿਧਰੇ ਵਿਛ ਜਾਣ ਕਾਰਨ ਨੁਕਸਾਨ ਹੋਇਆ ਹੈ ਅਤੇ ਕਿਧਰੇ ਬਚਾਅ ਰਿਹਾ ਹੈ | ਇਸ ਬਾਰਿਸ਼ ਨਾਲ ਜ਼ਿਆਦਾ ਨੁਕਸਾਨ ਉਨ੍ਹਾਂ ਕਣਕਾਂ ਨੂੰ ਪੁੱਜਿਆ ...
ਸੰਗਤ ਮੰਡੀ, 12 ਮਾਰਚ (ਸ਼ਾਮ ਸੁੰਦਰ ਜੋਸ਼ੀ)- ਸੰਗਤ ਬਲਾਕ ਦੇ ਪੰਚਾਇਤ ਸਕੱਤਰਾਂ ਵਲੋਂ ਤਨਖ਼ਾਹ ਨਾ ਮਿਲਣ ਕਾਰਨ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਕਲਮ ਛੋੜ ਹੜ੍ਹਤਾਲ ਅੱਜ 11ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ ਅਤੇ ਪੰਚਾਇਤ ਸੰਮਤੀ ਦਫ਼ਤਰ ਸੰਗਤ ਦੇ ਮੂਹਰੇ ਲਗਾਇਆ ...
ਬਠਿੰਡਾ ਛਾਉਣੀ, 12 ਮਾਰਚ (ਪਰਵਿੰਦਰ ਸਿੰਘ ਜੌੜਾ)- ਵਿਧਾਨ ਸਭਾ ਹਲਕਾ ਭੁੱਚੋ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਪੁੱਤਰ ਰੁਪਿੰਦਰ ਸਿੰਘ ਕੋਟਭਾਈ ਨੇ ਪਿੰਡ ਤੁੰਗਵਾਲੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਨਗਰ ...
ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)- 'ਨਰੋਏ ਸਰੀਰ ਵਿਚ ਹੀ ਨਰੋਏ ਮਨ ਦਾ ਵਾਸਾ ਹੁੰਦਾ ਹੈ' ਇਸ ਧਾਰਨਾਂ ਦੀ ਪਾਲਨਾ ਕਰਦਿਆਂ ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ, ਬਠਿੰਡਾ ਵਲੋਂ ਰੈੱਡ ਰਿਬਨ ਕਲੱਬ ਅਤੇ ਬਡੀ ਗਰੁੱਪ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX