ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਫੱਗਣ ਸੰਮਤ 551

ਖੰਨਾ / ਸਮਰਾਲਾ

ਕੌਂਸਲ ਕਰਮਚਾਰੀ ਬਕਾਇਆ ਅਦਾਇਗੀ ਸੋਮਵਾਰ ਤੱਕ ਨਾ ਹੋਣ 'ਤੇ ਕਰਨਗੇ ਹੜਤਾਲ


ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਨਗਰ ਕੌਂਸਲ ਕਰਮਚਾਰੀਆਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੇ ਤਨਖ਼ਾਹ ਸਮੇਂ 'ਤੇ ਨਾ ਮਿਲਣ ਅਤੇ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਦੇ ਬਕਾਏ ਨਾ ਮਿਲਣ ਦੇ ਵਿਰੋਧ ਵਿਚ ਰੋਸ ਪ੍ਰਗਟ ਕੀਤਾ ਤੇ ਨਗਰ ਕੌਂਸਲ ਖੰਨਾ ਦੇ ਈ.ਓ. ਨਾਲ ਬਹਿਸ ਵੀ ਕੀਤੀ। ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਐਡ. ਮਦਨ ਲਾਲ ਬਾਲੂ ਤੇ ਮਿਊਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਦੀ ਅਗਵਾਈ ਵਿਚ ਕਰਮਚਾਰੀ ਈ.ਓ. ਖੰਨਾ ਰਣਬੀਰ ਸਿੰਘ ਨੂੰ ਮਿਲੇ ਅਤੇ ਤਨਖ਼ਾਹ ਨਾ ਮਿਲਣ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਨੇਤਾਵਾਂ ਨੇ ਈ. ਓ. ਨੂੰ ਕਿਹਾ ਕਿ ਜਦ ਤੋਂ ਅਕਾਊਂਟੈਂਟ ਹਰਦੀਪ ਸਿੰਘ ਰਿਟਾਇਰ ਹੋਏ ਹਨ, ਉਨ੍ਹਾਂ ਦੀ ਜਗਾ ਤੇ ਆਏ ਅਕਾਊਂਟੈਂਟ ਦੇ ਵਲੋਂ ਆਪਣੇ ਚਹੇਤਿਆਂ ਨੂੰ ਪੇਮੈਂਟ ਦਿੱਤੀ ਜਾ ਰਹੀ ਹੈ, ਪਰ ਹੋਰਾਂ ਨੂੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਯੂਨੀਅਨ ਨੇਤਾਵਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਕਾਇਆ ਅਦਾਇਗੀ ਸੋਮਵਾਰ ਤੱਕ ਨਾ ਕੀਤੀ ਗਈ ਤਾਂ ਉਹ ਹੜਤਾਲ 'ਤੇ ਬੈਠਣਗੇ। ਇਸ ਮੌਕੇ ਅਮਰਜੀਤ ਸਿੰਘ, ਜਸਵਿੰਦਰ ਸਿੰਘ ਜੱਸਾ, ਚੰਚਲ ਕੁਮਾਰ, ਅਸ਼ਵਨੀ ਤੇਜਪਾਲ ਆਸ਼ੂ, ਮਨੀਸ਼ ਰਤਨ, ਰਵੀ ਭੂਸ਼ਨ, ਟੇਕ ਚੰਦ, ਕਾਲੂ ਰਾਮ, ਸ਼ਾਮ ਲਾਲ, ਮਾਲੀ, ਬੀਰਪਾਲ, ਮੇਨਪਾਲ ਆਦਿ ਵੱਡੀ ਸੰਖਿਆ ਵਿਚ ਕਰਮਚਾਰੀ ਮੌਜੂਦ ਸਨ। ਉੱਥੇ ਦੂਜੇ ਪਾਸੇ ਈ. ਓ. ਰਣਬੀਰ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਫ਼ੰਡ ਹੋਣ ਤੇ ਕਿਸੇ ਨੂੰ ਪੇਮੈਂਟ ਦੇ ਲਈ ਮਨਾਂ ਨਹੀਂ ਕੀਤਾ ਜਾ ਸਕਦਾ। ਚਹੇਤਿਆਂ ਨੂੰ ਪੇਮੈਂਟ ਕਰਨ ਦੇ ਲਗਾਏ ਜਾ ਰਹੇ ਦੋਸ਼ ਸਹੀ ਨਹੀਂ ਹਨ। ਉੱਥੇ ਪੇਮੈਂਟ ਵਿਚ ਕਦੇ ਕਦੇ ਦੇਰੀ ਜੀ.ਐਸ. ਟੀ. ਫ਼ੰਡ ਨਾ ਮਿਲਣ ਦੇ ਕਾਰਨ ਹੋ ਜਾਂਦੀ ਹੈ। ਫ਼ੰਡ ਆਉਂਦੇ ਹੀ ਪਹਿਲ ਦੇ ਆਧਾਰ ਤੇ ਕਰਮਚਾਰੀਆਂ ਨੂੰ ਪੇਮੈਂਟ ਕੀਤੀ ਜਾਂਦੀ ਹੈ। ਅੱਗੇ ਵੀ ਕਰ ਦਿੱਤੀ ਜਾਵੇਗੀ।

ਅੱਜ ਹੋਵੇਗੀ ਨਗਰ ਕੌਾਸਲ ਦੀ 55 ਕਰੋੜ ਦੇ ਬਜਟ ਦੀ ਹੰਗਾਮਾ ਭਰੀ ਮੀਟਿੰਗ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਨਗਰ ਕੌਾਸਲ ਖੰਨਾ ਦੇ 16 ਮਾਰਚ ਨੂੰ ਪੂਰੇ 5 ਸਾਲ ਹੋਣ ਤੇ ਭੰਗ ਹੋ ਜਾਣੀ ਹੈ | ਕੌਾਸਲ ਦੀ ਆਖ਼ਰੀ ਮੀਟਿੰਗ ਇਕ ਹਫ਼ਤੇ ਪਹਿਲਾਂ ਸ਼ੁੱਕਰਵਾਰ ਨੂੰ ਬੁਲਾਈ ਗਈ ਹੈ, ਜਿਸ ਵਿਚ ਨਗਰ ਕੌਾਸਲ ਦਾ ਕਰੀਬ 55 ਕਰੋੜ ਦਾ ਬਜਟ ਪੇਸ਼ ਕੀਤਾ ਜਾਣਾ ਹੈ | ...

ਪੂਰੀ ਖ਼ਬਰ »

ਕੁੱਟਮਾਰ ਦੌਰਾਨ ਇਕ ਜ਼ਖ਼ਮੀ

ਖੰਨਾ, 12 ਮਾਰਚ (ਮਨਜੀਤ ਸਿੰਘ ਧੀਮਾਨ)- ਆਪਸੀ ਝਗੜੇ ਵਿਚ ਇਕ ਵਿਅਕਤੀ ਹੋ ਗਿਆ | ਨੇਤਰ ਸਿੰਘ ਵਾਸੀ ਭਾਦਲਾ ਨੀਚਾ ਨੇ ਪਿੰਡ ਦੇ ਵਿਅਕਤੀ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ | ਉਸ ਨੇ ਕਿਹਾ ਕਿ ਮੇਰੇ ਪਰਿਵਾਰਕ ਮੈਂਬਰਾਂ ਨੇ ਮੇਰਾ ਰੌਲਾ ਸੁਣ ਕੇ ਮੈਨੂੰ ਛੁਡਵਾਇਆ ਅਤੇ ...

ਪੂਰੀ ਖ਼ਬਰ »

26 ਦੇ ਭਾਰਤ ਬੰਦ ਲਈ ਕਾਲੀ ਦੀ ਅਗਵਾਈ 'ਚ ਮੀਟਿੰਗ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਫੂਲੇ ਸ਼ਾਹੂ ਅੰਬੇਡਕਰ ਲੋਕ ਜਗਾਓ ਮੰਚ, ਬਹੁਜਨ ਕ੍ਰਾਂਤੀ ਪਾਰਟੀ, ਬਾਮਸੇਫ, ਮੁਸਲਮਾਨ ਸੰਗਠਨਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਅਸੰਵਿਧਾਨਿਕ ਐਨ.ਆਰ.ਸੀ ਤੇ ਸੀ.ਏ.ਏ. ਵਿਰੁੱਧ, ਡੀ.ਐਨ.ਏ. ਆਧਾਰਿਤ ਐਨ.ਆਰ.ਸੀ. ਲਾਗੂ ਕਰਨ, ...

ਪੂਰੀ ਖ਼ਬਰ »

ਰੋਹਣੋਂ ਖ਼ੁਰਦ ਤੇ ਰੋਹਣੋਂ ਕਲਾਂ 'ਚ ਬਿਜਲੀ ਦੀਆਂ ਤਾਰਾਂ ਚੋਰੀ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਨੇੜਲੇ ਪਿੰਡ ਰੋਹਣੋਂ ਖ਼ੁਰਦ ਅਤੇ ਰੋਹਣੋਂ ਕਲਾਂ ਵਿਚ ਚੋਰਾਂ ਨੇ ਚੋਰੀ ਦੀਆਂ ਕਈ ਘਟਨਾਵਾਂ ਕਰਕੇ ਵੱਡੀ ਮਾਤਰਾ ਵਿਚ ਸਾਮਾਨ ਚੋਰੀ ਕਰ ਲਿਆ | ਨੰਬਰਦਾਰ ਤੇ ਆਰ.ਟੀ.ਆਈ. ਕਾਰਜਕਰਤਾ ਸੰਤੋਖ ਸਿੰਘ ਬੈਨੀਪਾਲ ਨੇ ਇਨ੍ਹਾਂ ਘਟਨਾਵਾਂ ...

ਪੂਰੀ ਖ਼ਬਰ »

4 ਕਾਲਜਾਂ ਤੇ 3 ਸਕੂਲਾਂ ਨੂੰ ਚਲਾਉਣ ਵਾਲੀ ਸੰਸਥਾ ਦੀ ਚੋਣ 'ਚ ਸੀਨੀਆਰਤਾ ਵਿਚ ਚੌਥੇ ਪ੍ਰੋਫ਼ੈਸਰ ਬਣੇ ਮੁੱਖ ਚੋਣ ਅਧਿਕਾਰੀ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਇਸ ਵੇਲੇ ਭਾਵੇਂ ਖੰਨਾ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਏ. ਐੱਸ. ਹਾਈ ਸਕੂਲ ਅਤੇ ਕਾਲਜ ਮੈਨੇਜਮੈਂਟ ਜੋ ਖੰਨਾ ਦੇ 4 ਪ੍ਰਮੁੱਖ ਕਾਲਜ ਅਤੇ 3 ਪ੍ਰਮੁੱਖ ਸਕੂਲ ਚਲਾਉਂਦੀ ਹੈ ਦੀਆਂ ਚੋਣਾਂ ਹੋ ਰਹੀਆਂ ਹਨ, ਦੇ ਮੁੱਖ ਚੋਣ ਅਧਿਕਾਰੀ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਨੇ ਨਗਰ ਕੌਾਸਲ ਦਫ਼ਤਰ ਅੱਗੇ ਕੂੜਾ ਸੁੱਟ ਕੇ ਦਿੱਤਾ ਧਰਨਾ

ਪਾਇਲ, 12 ਮਾਰਚ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਨਗਰ ਕੌਾਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ 5 ਮਹੀਨਿਆਂ ਤੋਂ ਤਨਖ਼ਾਹ ਮਿਲਣ ਕਾਰਨ ਨਗਰ ਕੌਾਸਲ ਦਫ਼ਤਰ ਅੱਗੇ ਕੂੜਾ ਸੁੱਟ ਕੇ ਪ੍ਰਧਾਨ ਸਤਪਾਲ ਬਾਲੂ ਦੀ ਅਗਵਾਈ 'ਚ ਰੋਸ ਧਰਨਾ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜ਼ਹਿਰੀਲਾ ਪਦਾਰਥ ਖਾਣ ਨਾਲ ਵਿਅਕਤੀ ਦੀ ਹਾਲਤ ਵਿਗੜੀ

ਖੰਨਾ, 12 ਮਾਰਚ (ਮਨਜੀਤ ਸਿੰਘ ਧੀਮਾਨ)- ਗੁਰੂ ਗੋਬਿੰਦ ਸਿੰਘ ਨਗਰ ਖੰਨਾ ਦੇ ਇਕ ਵਿਅਕਤੀ ਵਲੋਂ ਅਚਾਨਕ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦੀ ਕਥਿਤ ਕੋਸ਼ਿਸ਼ ਦੀ ਖ਼ਬਰ ਮਿਲੀ ਹੈ | ਸਿਵਲ ਹਸਪਤਾਲ ਵਿਚ ਦਾਖ਼ਲ ਮੁਨੀਸ਼ ਕੁਮਾਰ ਬਾਰੇ ਦੱਸਿਆ ਗਿਆ ਹੈ ਕਿ ਉਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਦਿਆਰਥੀ ਜ਼ਖ਼ਮੀ

ਈਸੜੂ, 12 ਮਾਰਚ (ਬਲਵਿੰਦਰ ਸਿੰਘ)- ਸੜਕ ਹਾਦਸੇ ਵਿਚ ਇਕ ਵਿਦਿਆਰਥੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਰੋਹਣੋਂ ਕਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੜੂ ਤੋਂ ਸਾਲਾਨਾ ਇਮਤਿਹਾਨ ਦੇ ...

ਪੂਰੀ ਖ਼ਬਰ »

ਕਾਲਖ ਵਿਖੇ ਗੁਰਮਤਿ ਸਮਾਗਮ ਕਰਵਾਇਆ

ਡੇਹਲੋਂ, 12 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਕਾਲਖ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੀਰ ਕਮਲਜੀਤ ਸਿੰਘ ਮਾਜਰੀ ਦੇ ਜਥੇ ਨੇ ਕੀਰਤਨ ਕੀਤਾ | ਉਪਰੰਤ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਭੈਣ ...

ਪੂਰੀ ਖ਼ਬਰ »

ਬੱਸ ਸਟੈਂਡ ਮਲੌਦ ਵਿਖੇ ਕੋਰੋਨਾ ਵਾਇਰਸ ਬਾਰੇ ਵਿਸ਼ੇਸ਼ ਕੈਂਪ ਲਗਾਇਆ

ਮਲੌਦ, 12 ਮਾਰਚ (ਦਿਲਬਾਗ ਸਿੰਘ ਚਾਪੜਾ)- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਐਮ.ਓ. ਮਲੌਦ ਡਾ. ਗੋਬਿੰਦ ਰਾਮ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮਲੌਦ ਦੇ ਕਰਮਚਾਰੀਆਂ ਵਲੋਂ ਜਾਗਰੂਕਤਾ ਰੈਲੀ ਕੱਢ ਕੇ ਵਿਸ਼ੇਸ਼ ਕੈਂਪ ਲਗਾਇਆ ਗਿਆ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀ ਵਲੋਂ ਲੋੜਵੰਦ ਪਰਿਵਾਰ ਦੀ ਸਹਾਇਤਾ

ਦੋਰਾਹਾ, 12 ਮਾਰਚ (ਮਨਜੀਤ ਸਿੰਘ ਗਿੱਲ)- ਲਾਗਲੇ ਪਿੰਡ ਕੱਦੋਂ ਦੇ ਜੰਮਪਲ ਤੇ ਜਰਮਨ 'ਚ ਵੱਸਦੇ ਪ੍ਰਵਾਸੀ ਮੇਹਰ ਸਿੰਘ ਮੂੰਡੀ ਵਲੋਂ ਲੋੜਵੰਦ ਪਰਿਵਾਰ ਦੀਆਂ ਬੱਚੀਆਂ ਦੀ ਪੜ੍ਹਾਈ ਲਈ ਸਹਾਇਤਾ ਰਾਸ਼ੀ ਦਾਨ ਕੀਤੀ ਗਈ | ਮੇਹਰ ਸਿੰਘ ਮੂੰਡੀ ਲੈ ਲੋੜਵੰਦ ਪਰਿਵਾਰ ਨੂੰ ਕਰੀਬ ...

ਪੂਰੀ ਖ਼ਬਰ »

ਕੈਂਬਿ੍ਜ ਮਾਡਰਨ ਹਾਈ ਸਕੂਲ ਮਲੌਦ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਮਲੌਦ, 12 ਮਾਰਚ (ਸਹਾਰਨ ਮਾਜਰਾ)- ਸਿੱਖਿਆ ਦੇ ਖੇਤਰ ਵਿਚ ਨਾਮਵਰ ਸੰਸਥਾ ਕੈਂਬਿ੍ਜ਼ ਮਾਡਰਨ ਹਾਈ ਸਕੂਲ ਮਲੌਦ ਦੀਆਂ ਲੜਕੀਆਂ ਨੇ ਪੰਜਾਬ ਪੱਧਰੀ ਪ੍ਰੀਖਿਆ ਵਿਚੋਂ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿੰ੍ਰ: ਸੰਜੀਵ ਮੋਦਗਿਲ ਨੇ ਇਨ੍ਹਾਂ ...

ਪੂਰੀ ਖ਼ਬਰ »

ਬਾਦਲਾਂ ਦੇ ਪਰਿਵਾਰ ਤੋਂ ਪੰਜਾਬ ਦੇ ਲੋਕ ਅੰਤਾਂ ਦੇ ਦੁਖੀ-ਰਵੀਇੰਦਰ ਸਿੰਘ

ਸਮਰਾਲਾ, 12 ਮਾਰਚ (ਰਾਮ ਗੋਪਾਲ ਸੋਫ਼ਤ, ਕੁਲਵਿੰਦਰ ਸਿੰਘ)- ਬਾਦਲ ਵਿਰੋਧੀ ਸੁਖਦੇਵ ਸਿੰਘ ਢੀਂਡਸਾ ਵਾਲੇ ਫਰੰਟ 'ਚ ਸ਼ਾਮਿਲ ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਸੇ ਸਾਲ ਹੋਣ ਦੀ ਸੰਭਾਵਨਾ ਹੈ ...

ਪੂਰੀ ਖ਼ਬਰ »

ਬਿ੍ਜ ਲਾਲ ਕਾਂਤਾ ਦੇਵੀ ਟਰੱਸਟ ਵਲੋਂ ਏ. ਐੱਸ. ਕਾਲਜ ਨੂੰ 60 ਹਜ਼ਾਰ ਦੀ ਰਾਸ਼ੀ ਭੇਟ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਬਿ੍ਜ ਲਾਲ ਕਾਂਤਾ ਦੇਵੀ ਚੈਰੀਟੇਬਲ ਟਰੱਸਟ ਖੰਨਾ ਵਲੋਂ ਸਵਰਗਵਾਸੀ ਬਿ੍ਜ ਲਾਲ ਗੁਪਤਾ ਦੇ ਨਕਸ਼-ਏ-ਕਦਮ 'ਤੇ ਚੱਲਦਿਆਂ ਉਨ੍ਹਾਂ ਦੀ ਯਾਦ ਵਿਚ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਏ. ਐੱਸ. ਕਾਲਜ ਨੂੰ 60 ਹਜ਼ਾਰ ਦੀ ਰਾਸ਼ੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਕੁਹਾੜਾ, 12 ਮਾਰਚ (ਤੇਲੂ ਰਾਮ ਕੁਹਾੜਾ) - ਕੋਰੋਨਾ ਵਾਇਰਸ ਤੋਂ ਫੈਲਣ ਵਾਲੀ ਬਿਮਾਰੀ ਵਿਸ਼ਵ ਭਰ ਵਿਚ ਵਡੀ ਚਿੰਤਾ ਦਾ ਵਿਸ਼ਾ ਹੈ | ਇਸ ਸਬੰਧੀ ਜਾਗਰੂਕ ਕਰਨ ਲਈ ਨਨਕਾਣਾ ਸਾਹਿਬ ਕਾਲਜ ਆਫ਼ ਐਜੂਕੇਸ਼ਨ ਕੋਟ ਗੰਗੂ ਰਾਏ ਕਾਲਜ ਦੇ ਐਨ.ਐੱਸ.ਐੱਸ. ਵਿੰਗ ਵਲੋਂ ਸਰਕਾਰੀ ...

ਪੂਰੀ ਖ਼ਬਰ »

ਸੁਖਦੇਵ ਮਾਦਪੁਰੀ ਨਾਲ ਰੂ-ਬਰੂ ਖੰਨਾ ਵਿਖੇ ਕੱਲ੍ਹ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਲੋਕ-ਪੱਖੀ ਚਿੰਤਕ ਸੁਖਦੇਵ ਮਾਦਪੁਰੀ ਨਾਲ ਰੂ-ਬਰੂ, ਸੁਪਨਸਾਜ਼ ਖੰਨਾ ਦੇ ਸਹਿਯੋਗ ਨਾਲ 14 ਮਾਰਚ (ਸ਼ਨੀਵਾਰ) ਨੂੰ ਸਵੇਰੇ 10 ਵਜੇ, ਨਰੋਤਮ ਵਿੱਦਿਆ ਮੰਦਰ, ਲਲਹੇੜੀ ਰੋਡ ਖੰਨਾ ਵਿਖੇ ਹੋ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ ਰਾਮਗੜ੍ਹ 'ਚ ਰੈੱਡ ਰਿਬਨ ਕਲੱਬ ਵਲੋਂ ਭਾਸ਼ਨ ਮੁਕਾਬਲੇ

ਕੁਹਾੜਾ, 12 ਮਾਰਚ (ਤੇਲੂ ਰਾਮ ਕੁਹਾੜਾ)- ਰੈੱਡ-ਰਿਬਨ ਕਲੱਬ ਲੁਧਿਆਣਾ ਵਲੋਂ ਮਾਈ ਭਾਗੋ ਕਾਲਜ (ਲੜਕੀਆਂ) ਰਾਮਗੜ੍ਹ ਵਿਚ ਪਿੰ੍ਰਸੀਪਲ ਕੁਲਦੀਪ ਕੌਰ ਦੀ ਦੇਖ-ਰੇਖ ਹੇਠ ਭਾਸ਼ਨ ਮੁਕਾਬਲੇ ਕਰਵਾਏ ਗਏ, ਜਿਸ ਦੀ ਪ੍ਰਧਾਨਗੀ ਪ੍ਰੋ: ਮਾਲਤੀ ਬਸੀ ਨੇ ਕੀਤੀ | ਮੁਕਾਬਲਿਆਂ ਵਿਚ ...

ਪੂਰੀ ਖ਼ਬਰ »

ਕਾਨਵੈਂਟ ਸਕੂਲ ਸਾਹਨੇਵਾਲ 'ਚ ਨਵੇਂ ਸੈਸ਼ਨ ਮੌਕੇ ਪ੍ਰਾਰਥਨਾ ਸਭਾ

ਸਾਹਨੇਵਾਲ, 12 ਮਾਰਚ (ਹਰਜੀਤ ਸਿੰਘ ਢਿੱਲੋਂ) - ਸੈਕਰਡ ਹਾਰਟ ਕਾਨਵੈਂਟ ਸੀਨੀ. ਸੈਕੰ. ਸਕੂਲ ਸਾਹਨੇਵਾਲ ਵਿਖੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਮੌਕੇ ਸਕੂਲ ਡਾਇਰੈਕਟਰ, ਪਿ੍ੰਸੀਪਲ, ਅਧਿਆਪਕ ਤੇ ਵਿਦਿਆਰਥੀ ਪ੍ਰਾਰਥਨਾ ਸਭਾ ਲਈ ਇਕੱਤਰ ਹੋਏ | ਇਸ ਮੌਕੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਲਹਿਲ ਸਕੂਲ ਨੂੰ ਸਮੱਗਰਾ ਸਿੱਖਿਆ ਯੋਜਨਾ ਤਹਿਤ 16 ਲੱਖ ਦੀ ਗ੍ਰਾਂਟ ਜਾਰੀ

ਮਲੌਦ, 12 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਨੂੰ ਸਮਗਰਾ ਸਿੱਖਿਆ ਯੋਜਨਾ ਤਹਿਤ 16 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਣ ਉਪਰੰਤ ਸਰਪੰਚ ਦਿਲਬਾਗ ਸਿੰਘ ਲਹਿਲ ਤੇ ਪਿ੍ੰਸੀਪਲ ਹਰਜੀਤ ਕੌਰ ਦੀ ਹਾਜ਼ਰੀ ...

ਪੂਰੀ ਖ਼ਬਰ »

ਅੰਬੇਡਕਰ ਮਿਸ਼ਨ ਸੁਸਾਇਟੀ ਦੀ ਮੀਟਿੰਗ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਸਥਾਨਕ ਖੰਨਾ ਦੇ ਅੰਬੇਡਕਰ ਭਵਨ ਵਿਖੇ ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦੀ ਮੀਟਿੰਗ ਪਿ੍ੰ. ਜਸਵੰਤ ਸਿੰਘ ਮਿੱਤਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ...

ਪੂਰੀ ਖ਼ਬਰ »

ਰੂਪੀ ਮਾਂਹਪੁਰ 'ਆਪ' ਦੇ ਬਲਾਕ ਪ੍ਰਧਾਨ ਨਿਯੁਕਤ

ਜੌੜੇਪੁਲ ਜਰਗ, 12 ਮਾਰਚ (ਪਾਲਾ ਰਾਜੇਵਾਲੀਆ)- ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਪਾਰਟੀ ਦੀਆਂ ਸਰਗਰਮੀਆਂ ਵਿਚ ਅਹਿਮ ਸੰਘਰਸ਼ ਕਰਨ ਵਾਲੇ ਪਿੰਡ ਮਾਂਹਪੁਰ ਦੇ ਨੌਜਵਾਨ ਰੁਪਿੰਦਰ ਸਿੰਘ ਰੂਪੀ ਮਾਂਹਪੁਰ ਨੂੰ ਪਾਇਲ ਬਲਾਕ ਦੇ ਵਰਕਿੰਗ ਪ੍ਰਧਾਨ ਨਿਯੁਕਤ ...

ਪੂਰੀ ਖ਼ਬਰ »

ਰੰਜਸ਼ ਤਹਿਤ ਕੁੱਟਮਾਰ ਕਰ ਕੇ ਸਰਪੰਚ ਤੇ ਉਸ ਦਾ ਚਾਚਾ ਕੀਤਾ ਜ਼ਖ਼ਮੀ

ਰਾੜਾ ਸਾਹਿਬ, 12 ਮਾਰਚ (ਸਰਬਜੀਤ ਸਿੰਘ ਬੋਪਾਰਾਏ)- ਸਥਾਨਕ ਪਿੰਡ ਕਰਮਸਰ ਦੇ ਵਸਨੀਕ ਪਿ੍ੰਸ ਗਰਗ (ਸਰਪੰਚ) ਪੁੱਤਰ ਜਸਵੀਰ ਕੁਮਾਰ ਗਰਗ ਵਾਸੀ ਕਰਮਸਰ ਰਾੜਾ ਸਾਹਿਬ ਨੇ ਰੰਜਸ਼ ਕਾਰਨ ਕੁੱਟਮਾਰ ਕਰਕੇ ਜ਼ਖਮੀ ਕਰਨ ਦੀ ਸਬੰਧੀ ਪਾਇਲ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ...

ਪੂਰੀ ਖ਼ਬਰ »

ਐਨ.ਆਰ.ਆਈ. ਵਲੋਂ ਮਹਿੰਦੀਪੁਰ ਦੀ ਫੁੱਟਬਾਲ ਟੀਮ ਸਨਮਾਨਿਤ

ਬੀਜਾ, 12 ਮਾਰਚ (ਅਵਤਾਰ ਸਿੰਘ ਜੰਟੀ)- ਪਿੰਡ ਮਹਿੰਦੀਪੁਰ ਦੀ ਫੁੱਟਬਾਲ ਦੀ ਟੀਮ ਨੂੰ ਪਿੰਡਾਂ ਵਿਚ ਫੁੱਟਬਾਲ ਦੀਆਂ ਖੇਡਾਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਨ 'ਤੇ ਪਿੰਡ ਦੇ ਨੌਜਵਾਨ ਐਨ.ਆਰ.ਆਈ ਅਰਮਿੰਦਰ ਸਿੰਘ ਵਲੋਂ ਟੀਮ ਨੂੰ ਜਰਸੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਅਕਾਲੀ ਦਲ ਦੀ ਆਤਮਾ ਨੂੰ ਬਚਾਉਣ ਲਈ ਪੰਥਕ ਚਿਹਰਿਆਂ ਦੀ ਲੋੜ-ਢੀਂਡਸਾ

ਮੁੱਲਾਂਪੁਰ ਦਾਖਾ/ਗੁਰੂਸਰ ਸੁਧਾਰ, 12 ਮਾਰਚ (ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ)- ਬਲਾਕ ਸੁਧਾਰ ਅਧੀਨ ਪਿੰਡ ਹਿੱਸੋਵਾਲ ਵਿਖੇ ਰਾਜਵਿੰਦਰ ਸਿੰਘ ਹਿੱਸੋਵਾਲ ਦੇ ਗ੍ਰਹਿ ਸੀਨੀ: ਅਕਾਲੀ ਆਗੂ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਖ਼ੁਦ ਪਹੁੰਚ ...

ਪੂਰੀ ਖ਼ਬਰ »

ਐਨ.ਆਰ.ਆਈ. ਵਿੰਗ ਕਾਂਗਰਸ ਦੇ ਚੇਅਰਮੈਨ ਕੰਵਲਪ੍ਰੀਤ ਸਿੰਘ ਮਾਂਗਟ ਦਾ ਸਵਾਗਤ

ਦੋਰਾਹਾ, 12 ਮਾਰਚ (ਮਨਜੀਤ ਸਿੰਘ ਗਿੱਲ)- ਐਨ. ਆਰ. ਆਈ. ਵਿੰਗ ਕਾਂਗਰਸ ਹਲਕਾ ਖੰਨਾ ਤੇ ਪਾਇਲ ਦੇ ਨਵਨਿਯੁਕਤ ਚੇਅਰਮੈਨ ਕੰਵਲਪ੍ਰੀਤ ਸਿੰਘ ਮਾਂਗਟ ਬੇਗੋਵਾਲ ਦਾ ਉਨ੍ਹਾਂ ਦੇ ਜੱਦੀ ਪਿੰਡ ਪੁੱਜਣ 'ਤੇ ਵੱਖ-ਵੱਖ ਆਗੂਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਹਲਕਾ ...

ਪੂਰੀ ਖ਼ਬਰ »

ਨੌਜਵਾਨ ਵਰਗ ਕਾਂਗਰਸ ਦੀਆਂ ਨੀਤੀਆਂ ਤੋਂ ਪੂਰਨ ਤੌਰ 'ਤੇ ਸੰਤੁਸ਼ਟ-ਹਰਦੀਪ ਰੌਣੀ

ਜੌੜੇਪੁਲ ਜਰਗ, 12 ਮਾਰਚ (ਪਾਲਾ ਰਾਜੇਵਾਲੀਆ)- ਪਿੰਡ ਰੌਣੀ ਵਿਖੇ ਬਹੁਮੰਤਵੀ ਖੇਤੀਬਾੜੀ ਸਾਹਿਕਾਰੀ ਸਭਾ ਰੌਣੀ 'ਤੇ ਕਾਬਜ਼ ਹੋਣ ਉਪਰੰਤ ਸੀਨੀਅਰ ਕਾਂਗਰਸੀ ਆਗੂ ਹਰਦੀਪ ਰੌਣੀ ਨੇ ਆਪਣੇ ਸਾਥੀ ਆਗੂਆਂ ਨਾਲ ਸੁਸਾਇਟੀ ਦੇ ਡਾਇਰੈਕਟਰ ਬਣੇ ਗੁਰਦੀਪ ਸਿੰਘ ਗੋਗੀ ਰੌਣੀ ਦਾ ...

ਪੂਰੀ ਖ਼ਬਰ »

ਦੋਰਾਹਾ ਪਬਲਿਕ ਸਕੂਲ 'ਚ ਕਿੰਡਰ ਗਾਰਟਨ ਸਪੋਰਟਸ ਡੇਅ ਮੌਕੇ ਫਲਾਵਰ ਸ਼ੋਅ

ਦੋਰਾਹਾ, 12 ਮਾਰਚ (ਜਸਵੀਰ ਝੱਜ)- ਦੋਰਾਹਾ ਪਬਲਿਕ ਸਕੂਲ ਵਿਚ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੂੰ ਖੇਡਾਂ ਪ੍ਰਤੀ ਆਕਰਸ਼ਿਤ ਕਰਨ ਲਈ ਰਾਈਮ, ਰਿਧਮ ਐਾਡ ਰੇਸ ਦੇ ਸਲੋਗਨ ਹੇਠ ਕਿੰਡਰ ਗਾਰਟਨ ਸਪੋਰਟਸ ਡੇਅ ਦਾ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਤਪਵੀਰ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਗੜ੍ਹ 'ਚ ਦਾਨੀ ਸੱਜਣ ਸਨਮਾਨਿਤ

ਸਮਰਾਲਾ, 12 ਮਾਰਚ (ਗੋਪਾਲ ਸੋਫਤ) - ਇੱਥੋਂ ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸ਼ਾਮਗੜ੍ਹ ਵਿਖੇ ਬੀਤੇ ਸਮੇਂ ਦੌਰਾਨ ਸਕੂਲ ਦੀ ਦਿੱਖ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਲਈ ਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ¢ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ...

ਪੂਰੀ ਖ਼ਬਰ »

ਗੁੱਜਰਵਾਲ ਵਿਖੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ

ਜੋਧਾਂ, 12 ਮਾਰਚ (ਗੁਰਵਿੰਦਰ ਸਿੰਘ ਹੈਪੀ) - ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਿੱਥੇ ਹਲਕੇ ਅੰਦਰ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਉੱਥੇ ਪਿੰਡ ਗੁੱਜਰਵਾਲ ਵਿਖੇ ...

ਪੂਰੀ ਖ਼ਬਰ »

ਮਾ: ਨਿਰਭੈ ਸਿੰਘ ਨੂੰ ਸਦਮਾ-ਚਾਚੇ ਦੀ ਮੌਤ

ਜੌੜੇਪੁਲ ਜਰਗ, 12 ਮਾਰਚ (ਪਾਲਾ ਰਾਜੇਵਾਲੀਆ)- ਸਮਾਜ ਸੇਵੀ ਮਾ. ਨਿਰਭੈ ਸਿੰਘ ਜਰਗ ਨੂੰ ਉਦੋਂ ਸਦਮਾ ਪੁੱਜਾ, ਜਦ ਉਨ੍ਹਾਂ ਦੇ ਚਾਚਾ ਮਾ. ਸ਼ਮਿੰਦਰ ਸਿੰਘ ਜਰਗ ਸਦੀਵੀਂ ਵਿਛੋੜਾ ਦੇ ਗਏ | ਮਾ. ਸ਼ਮਿੰਦਰ ਸਿੰਘ ਮਾ. ਹਰਪ੍ਰੀਤ ਸਿੰਘ ਜਰਗ ਦੇ ਪਿਤਾ ਸਨ | ਮਾ. ਸ਼ਮਿੰਦਰ ਸਿੰਘ ਦੀ ...

ਪੂਰੀ ਖ਼ਬਰ »

ਗਰੀਬ ਪਰਿਵਾਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ-ਉਮੈਦਪੁਰੀ

ਸਮਰਾਲਾ, 12 ਮਾਰਚ (ਕੁਲਵਿੰਦਰ ਸਿੰਘ)- ਸਮਰਾਲਾ ਹਲਕੇ ਦੇ ਕਈ ਪਿੰਡਾਂ 'ਚ ਪ੍ਰਸ਼ਾਸਨ ਵਲੋਂ ਆਟਾ-ਦਾਲ ਸਕੀਮ ਸੈਂਕੜੇ ਗਰੀਬ ਪਰਿਵਾਰਾਂ ਦੇ ਨਾਂਅ ਇਸ ਸਕੀਮ 'ਚੋਂ ਕੱਟੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਜਥੇਦਾਰ ਸੰਤਾ ਸਿੰਘ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸਥਾਨਕ ਜਰਗ ਚੌਾਕ ਵਿਖੇ ਹਰਜਿੰਦਰ ਸਿੰਘ ਪ੍ਰਧਾਨ ਐਸ.ਸੀ.ਬੀ.ਸੀ. ਇੰਪਲਾਈਜ਼ ਅਤੇ ਲੋਕ ਏਕਤਾ ਫਰੰਟ ਖੰਨਾ ਦੀ ਮੀਟਿੰਗ ਵਿਚ ਸਰਕਾਰ ਵਲੋਂ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਗੁਰਵੀਰ ਸਿੰਘ ਢਿੱਲੋਂ ਸਹਾਇਕ ਐਡਵੋਕੇਟ ਜਰਨਲ ਨਿਯੁਕਤ

ਸਮਰਾਲਾ, 12 ਮਾਰਚ (ਕੁਲਵਿੰਦਰ ਸਿੰਘ)- ਨਗਰ ਕੌਾਸਲ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਦੇ ਸਪੁੱਤਰ ਗੁਰਵੀਰ ਸਿੰਘ ਢਿੱਲੋਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਬਤੌਰ ਸਹਾਇਕ ਐਡਵੋਕੇਟ ਜਰਨਲ ਨਿਯੁਕਤ ਹੋ ਕੇ ਸ਼ਹਿਰ ਦੇ ਨਾਲ ਨਾਲ ...

ਪੂਰੀ ਖ਼ਬਰ »

ਛਾਹੜੀਆ ਨੇ ਐਮ.ਪੀ. ਸੂਰਿਆ ਨੂੰ ਖੰਨਾ ਬੁਲਾਇਆ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਭਾਜਪਾ ਦੇ ਯੁਵਾ ਨੇਤਾ ਅਨੁਜ ਛਾਹੜੀਆ ਦੇਸ਼ ਦੇ ਸੱਭ ਤੋਂ ਨੌਜਵਾਨ ਸਾਂਸਦ ਤੇਜੱਸਵੀ ਸੂਰਿਆ ਨੂੰ ਮਿਲ ਕੇ ਖੰਨਾ ਵਿਚ ਨਿਊ ਇੰਡੀਆ ਅਤੇ ਨਾਗਰਿਕ ਸੋਧ ਕਾਨੂੰਨ ਤੇ ਬੋਲਣ ਦੇ ਲਈ ਖੰਨਾ ਸੱਦਾ ਦਿੱਤਾ ਹੈ? ਜੋ ਉਨ੍ਹਾਂ ਨੇ ਸਵੀਕਾਰ ...

ਪੂਰੀ ਖ਼ਬਰ »

ਦੂਲੋਂ ਵਲੋਂ ਦਿੱਤੀ 15 ਲੱਖ ਦੀ ਗ੍ਰਾਂਟ ਨਾਲ ਕਮਿਊਨਿਟੀ ਸੈਂਟਰ ਦਾ ਲੈਂਟਰ ਪਾਇਆ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਵਾਰਡ ਨੰਬਰ-19 ਆਨੰਦ ਨਗਰ ਵਿਖੇ ਸ਼ਮਸ਼ੇਰ ਸਿੰਘ ਦੂਲੋ ਮੈਂਬਰ ਰਾਜ ਸਭਾ ਵਲੋਂ ਭੇਜੀ 15 ਲੱਖ ਦੀ ਗਰਾਂਟ ਨਾਲ ਵਾਰਡ ਦੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਕਮਿਊਨਿਟੀ ਸੈਂਟਰ ਦੇ ਹਾਲ ਦਾ ਲੈਂਟਰ ਪਾਇਆ ਗਿਆ | ਵਾਰਡ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਮਾਨੂੰਪੁਰ ਸੀ. ਐੱਚ. ਸੀ. ਦੇ 33 ਸਬ ਸੈਂਟਰਾਂ ਦੀ ਮੀਟਿੰਗ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਸਿਹਤ ਵਿਭਾਗ ਪੰਜਾਬ ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਮੈਡੀਕਲ ਅਫ਼ਸਰ ਡਾ: ਰਮੇਸ਼ ਕੁਮਾਰ ਤੇ ਡਾ: ਦਿਵਜੋਤ ਸਿੰਘ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਲੁਧਿਆਣਾ ਵਿਖੇ ਨੋਵਲ ਕੋਰੋਨਾ ਵਾਇਰਸ ਸਬੰਧੀ ...

ਪੂਰੀ ਖ਼ਬਰ »

ਕਿਸਾਨਾਂ 'ਚ 18 ਦੀ ਦਿੱਲੀ ਕਿਸਾਨ ਪੰਚਾਇਤ ਲਈ ਉਤਸ਼ਾਹ-ਪਾਲਮਾਜਰਾ, ਮੇਹਲੋ

ਸਮਰਾਲਾ, 12 ਮਾਰਚ (ਗੋਪਾਲ ਸੋਫਤ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਨੇ ਅੱਜ ਯੂਨੀਅਨ ਦੀ ਮੀਟਿੰਗ ਉਪਰੰਤ ਕਿਹਾ ਕਿ ਕੇਂਦਰ ਸਰਕਾਰ ਫ਼ਸਲਾਂ ਦੀ ਖ਼ਰੀਦ ਤੋਂ ਭੱਜਣ ਦੇ ਬਹਾਨੇ ਬਣਾ ਰਹੀ ਹੈ, ਇਸ ਲਈ ਸਰਕਾਰ ਮੰਡੀ ਬੋਰਡ ਨੂੰ ...

ਪੂਰੀ ਖ਼ਬਰ »

ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਕਰਮਸਰ ਕਾਲਜ 'ਚ ਹੜਤਾਲ

ਰਾੜਾ ਸਾਹਿਬ, 12 ਮਾਰਚ (ਸਰਬਜੀਤ ਸਿੰਘ ਬੋਪਾਰਾਏ) - ਪੰਜਾਬ ਦੇ ਸਰਕਾਰੀ ਕਾਲਜਾਂ 'ਚ ਲੰਬੇ ਸਮੇਂ ਤੋਂ ਕੰਮ ਕਰਦੇ 1011 ਦੇ ਕਰੀਬ ਗੈਸਟ ਫੈਕਲਟੀ ਸਹਾਇਕ ਪੋ੍ਰਫੈਸਰਾਂ ਦੀ ਨੌਕਰੀ ਨੂੰ ਬਿਨਾਂ ਸ਼ਰਤ ਸੁਰੱਖਿਅਤ ਕਰਨਾ ਪੰਜਾਬ ਸਰਕਾਰ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ | ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਦੀ ਚੋਣ ਭਾਰੀ ਰੌਲੇ ਰੱਪੇ ਬਾਅਦ ਸਿਰੇ ਚੜ੍ਹੀ

ਅਹਿਮਦਗੜ੍ਹ 12 ਮਾਰਚ (ਪੁਰੀ, ਮਹੋਲੀ) - ਆੜ੍ਹਤੀ ਐਸੋਸੀਏਸ਼ਨ ਅਹਿਮਦਗੜ੍ਹ ਦੇ ਪ੍ਰਧਾਨ ਦੀ ਚੋਣ ਸਬੰਧੀ ਪਿਛਲੇ ਕਈ ਦਿਨਾਂ ਤੋਂ ਚਲਦਾ ਆ ਰਿਹਾ ਰੇੜਕਾ ਅੱਜ ਭਾਵੇਂ ਸਰਬਸੰਮਤੀ ਨਾਲ ਨਿੱਬੜ ਗਿਆ, ਪਰ ਅੱਜ ਪੋਲਿੰਗ ਬਾਅਦ ਵੋਟਾਂ ਦੀ ਗਿਣਤੀ ਕੀਤੇ ਜਾਣ ਮੌਕੇ ਚੋਣ ...

ਪੂਰੀ ਖ਼ਬਰ »

ਖੰਨਾ ਦੇ 13 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਕਰੀਬ 27 ਲੱਖ ਦੀ ਗ੍ਰਾਂਟ ਦਿੱਤੀ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਵਲੋਂ ਪਿੰਡਾਂ ਦੀ ਵਿਕਾਸ ਲਈ ਪੰਚਾਇਤਾਂ ਨੂੰ ਕਰੀਬ 27 ਲੱਖ ਰੁਪਏ ਦੀ ਗਰਾਂਟ ਵੰਡੀ ਗਈ | ਇਸ ਵਿਚ ਪਿੰਡ ਰਤਨਹੇੜੀ ਨੂੰ 2 ਲੱਖ 78 ਹਜ਼ਾਰ ਰੁਪਏ, ਪਿੰਡ ਰਸੂਲੜਾ ਨੂੰ 3 ਲੱਖ 64 ...

ਪੂਰੀ ਖ਼ਬਰ »

ਬੇਰ ਖ਼ੁਰਦ 'ਚ ਸਰਕਾਰੀ ਡਿਸਪੈਂਸਰੀ ਨੂੰ ਮੁਫ਼ਤ ਦਵਾਈਆਂ ਦਿੱਤੀਆਂ

ਮਲੌਦ, 12 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੇਰਖੁਰਦ ਵਿਖੇ ਸਰਪੰਚ ਸਤਪਾਲ ਸਿੰਘ, ਗਿੱਲ ਮੈਡੀਕਲ ਸਟੋਰ ਮਲੌਦ ਤੇ ਬਲਵਿੰਦਰ ਸਿੰਘ ਕੈਨੇਡਾ ਵਲੋਂ ਪਿੰਡ ਵਿਚ ਸਥਾਪਿਤ ਸਰਕਾਰੀ ...

ਪੂਰੀ ਖ਼ਬਰ »

ਲੋਕ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ-ਪ੍ਰੋ: ਚੀਮਾ

ਮਲੌਦ, 12 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਮੁੱਖ ਬੁਲਾਰੇ ...

ਪੂਰੀ ਖ਼ਬਰ »

ਪਿੰਡ ਭੱਟੀਆਂ 'ਚ ਸੀਤਲਾ ਮਾਤਾ ਦੀ ਮੂਰਤੀ ਸਥਾਪਤ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਸਥਾਨਕ ਵਾਰਡ ਨੰਬਰ 28 ਪਿੰਡ ਭੱਟੀਆਂ ਵਿਚ ਸ਼ੀਤਲਾ ਮਾਤਾ ਦੀ ਮੂਰਤੀ ਦੀ ਸਥਾਪਤ ਕੀਤੀ ਗਈ | ਸਥਾਪਨਾ ਤੋਂ ਪਹਿਲਾਂ ਪਿੰਡ ਵਿਚ ਸ਼ੋਭਾ ਯਾਤਰਾ ਕੱਢੀ ਗਈ ਅਤੇ ਬਾਅਦ ਵਿਚ ਵਿਧੀਪੂਰਵਕ ਭਗਵਾਨ ਦੀ ਮੂਰਤੀਆਂ ਦੀ ਸਥਾਪਨਾ ਕੀਤੀ ਗਈ | ਇਸ ...

ਪੂਰੀ ਖ਼ਬਰ »

ਓਲੰਪੀਆਡ ਪ੍ਰੀਖਿਆ ਲਈ ਵਿਦਿਆਰਥੀ ਸਨਮਾਨਿਤ

ਈਸੜੂ, 12 ਮਾਰਚ (ਬਲਵਿੰਦਰ ਸਿੰਘ)- ਅਕਾਦਮਿਕ ਸੈਸ਼ਨ 2019 -20 ਦੌਰਾਨ ਸਕੂਲ ਕੁਨੈਕਟ ਓਲੰਪੀਆਡ ਟੀਮ ਵੱਲੋਂ ਆਯੋਜਿਤ ਏ. ਆਈ. ਦੇ ਇਮਤਿਹਾਨ ਵਿਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ 77 ਵਿਦਿਆਰਥੀਆਂ ਨੇ ਆਨ ਲਾਈਨ ਪੇਪਰ ਦਿੱਤੇ | ਜਿਸ ਵਿਚੋਂ 17 ...

ਪੂਰੀ ਖ਼ਬਰ »

ਏ.ਐੱਸ. ਵੁਮੈਨ ਕਾਲਜ ਦੇ ਸ਼ਾਨਦਾਰ ਨਤੀਜੇ

ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਮ. ਐੱਸ. ਸੀ. ਮੈਥ ਤੀਜੇ ਸਮੈਸਟਰ ਦੇ ਨਤੀਜੇ ਐਲਾਨੇ ਗਏ, ਜਿਸ ਵਿਚ ਏ. ਐੱਸ. ਵਿਮਨ ਕਾਲਜ ਦੀ ਕੁਲਵੰਤ ਕੌਰ ਨੇ ਕਾਲਜ 'ਚੋਂ ਪਹਿਲਾ, ਹਰਪ੍ਰੀਤ ਕੌਰ ਨੇ ਕਾਲਜ 'ਚੋਂ ਦੂਜਾ ਅਤੇ ਵੀਭੂਤੀ ਗੁਪਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX