ਤਾਜਾ ਖ਼ਬਰਾਂ


ਰਿਸ਼ਵਤ ਲੈਂਦੇ ਹੌਲਦਾਰ ਦੀ ਵੀਡੀਓ ਵਾਇਰਲ, ਕੀਤਾ ਮੁਅੱਤਲ
. . .  19 minutes ago
ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਅਧੀਨ ਪੈਂਦੀ ਵਰਧਮਾਨ ਪੁਲਿਸ ਚੌਕੀ ਦੇ ਹੌਲਦਾਰ ਵਿਨੋਦ ਕੁਮਾਰ ਦੀ ਜੂਏ ਦੇ ਮਾਮਲੇ ਸੰਬੰਧੀ ਫੜ੍ਹੇ ਗਏ ਇਕ ਵਿਅਕਤੀ ਤੋਂ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਈ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ
. . .  19 minutes ago
ਚੰਡੀਗੜ੍ਹ, 18 ਅਗਸਤ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ...
ਰਾਵੀ ਦਰਿਆ ਦੇ ਪਾਣੀ ਦਾ ਤੀਸਰੇ ਦਿਨ ਪੱਧਰ ਹੋਇਆ ਹੇਠਾਂ, ਲੋਕਾਂ ਨੂੰ ਮਿਲੀ ਵੱਡੀ ਰਾਹਤ
. . .  51 minutes ago
ਡੇਰਾ ਬਾਬਾ ਨਾਨਕ, 18 ਅਗਸਤ (ਅਵਤਾਰ ਸਿੰਘ ਰੰਧਾਵਾ)- ਅੱਜ ਤੀਸਰੇ ਦਿਨ ਰਾਵੀ ਦਰਿਆ ਦਾ ਪਾਣੀ ਹੇਠਾਂ ਜਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਜੋ ਪਾਣੀ ਦਾ ਵਹਾਅ ਸੜਕ ਦੇ ਉੱਪਰੋਂ ਦੀ ਚੱਲ ਰਿਹਾ ਸੀ ਉਹ ਵੀ ਹੇਠਾਂ...
ਜਗਦੀਸ਼ ਟਾਈਟਲਰ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਉਣ ਦਾ ਭਖਿਆ ਮਾਮਲਾ, ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਪ੍ਰਤਾਪ ਸਿੰਘ ਨੇ ਕੀਤੀ ਨਿੰਦਾ
. . .  about 1 hour ago
ਅੰਮ੍ਰਿਤਸਰ, 18 ਅਗਸਤ-ਸ੍ਰੀ ਦਰਬਾਰ ਸਾਹਿਬ 'ਚ ਇਕ ਵਿਅਕਤੀ ਵਲੋਂ 1984 ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਵਲੋਂ ਅਲੋਚਨਾ ਕੀਤੀ ਜਾ ਰਹੀ...
ਪੰਜਾਬ ਪੁਲਿਸ ਕਾਂਸਟੇਬਲ ਲਈ ਚੁਣੇ ਉਮੀਦਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ 4358 ਕਾਂਸਟੇਬਲਾਂ ਨੂੰ ਦੇਵੇਗੀ ਨਿਯੁਕਤੀ ਪੱਤਰ
. . .  about 1 hour ago
ਚੰਡੀਗੜ੍ਹ, 18 ਅਗਸਤ (ਲਲਿਤਾ)-ਪੰਜਾਬ 'ਚ ਕਾਂਸਟੇਬਲ ਦੀ ਭਰਤੀ ਲਈ ਮੁੰਡੇ -ਕੁੜੀਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਾਨ ਸਰਕਾਰ ਵਲੋਂ ਪੁਲਿਸ ਵਿਭਾਗ 'ਚ ਕਾਂਸਟੇਬਲ ਭਰਤੀ ਨੂੰ ਲੈ ਕੇ ਖ਼ਬਰ ਹੈ ਕਿ ਮਾਨ ਸਰਕਾਰ ਜਲਦ ਹੀ 4358 ਕਾਂਸਟੇਬਲਾਂ...
ਮੁਖਤਾਰ ਅੰਸਾਰੀ ਦੇ ਠਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ
. . .  about 2 hours ago
ਨਵੀਂ ਦਿੱਲੀ, 18 ਅਗਸਤ- ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਟਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਈ.ਡੀ. ਦੀ ਇਹ ਕਾਰਵਾਈ ਮੁਖਤਾਰ ਅੰਸਾਰੀ ਦੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ 11 ਟਿਕਾਣਿਆਂ 'ਤੇ ਚੱਲ...
ਚੀਨ 'ਚ ਅਚਾਨਕ ਆਏ ਹੜ੍ਹ ਕਾਰਨ 16 ਲੋਕਾਂ ਦੀ ਮੌਤ, 36 ਲਾਪਤਾ
. . .  about 2 hours ago
ਬੀਜਿੰਗ, 18 ਅਗਸਤ-ਚੀਨ ਦੇ ਉੱਤਰ ਪੱਛਮੀ ਕਿੰਗਹਾਈ ਸੂਬੇ ਦੀ ਇਕ ਕਾਉਂਟੀ 'ਚ ਵੀਰਵਾਰ ਨੂੰ ਅਚਾਨਕ ਹੜ੍ਹ ਆਉਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਲਾਪਤਾ ਹੋ ਗਏ ਹਨ।
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, 7 ਭਾਰਤੀ ਅਤੇ 1 ਪਾਕਿਸਤਾਨੀ ਯੂ-ਟਿਊਬ ਚੈਨਲ ਕੀਤੇ ਬਲਾਕ
. . .  about 2 hours ago
ਨਵੀਂ ਦਿੱਲੀ, 18 ਅਗਸਤ-ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਈ ਭਾਰਤੀ ਅਤੇ ਪਾਕਿਸਤਾਨੀ ਯੂ-ਟਿਊਬ ਚੈਨਲਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ...
ਸਾਧੂ ਸਿੰਘ ਧਰਮਸੋਤ ਅਤੇ ਦਲਜੀਤ ਸਿੰਘ ਗਿਲਜੀਆਂ ਦੀ ਜ਼ਮਾਨਤ 'ਤੇ ਅੱਜ ਹੋਵੇਗੀ ਸੁਣਵਾਈ
. . .  about 3 hours ago
ਚੰਡੀਗੜ੍ਹ, 18 ਅਗਸਤ-ਸਾਧੂ ਸਿੰਘ ਧਰਮਸੋਤ ਅਤੇ ਦਲਜੀਤ ਸਿੰਘ ਗਿਲਜੀਆਂ ਦੀ ਜ਼ਮਾਨਤ 'ਤੇ ਅੱਜ ਹੋਵੇਗੀ ਸੁਣਵਾਈ
ਰਾਵੀ ਦਰਿਆ ਨੇੜੇ ਸੜਕ ’ਤੇ ਪਏ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ ਤੇ ਫੌਜ ਵਲੋਂ ਕੰਮ ਸ਼ੁਰੂ
. . .  about 3 hours ago
ਰਮਦਾਸ/ਅਜਨਾਲਾ, 18 ਅਗਸਤ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਦੋ ਦਿਨ ਪਹਿਲਾਂ ਰਾਵੀ ਦਰਿਆ 'ਚ ਅਚਾਨਕ ਪਾਣੀ ਵਧਣ ਕਾਰਨ ਪਿੰਡ ਘੋਹਨੇਵਾਲਾ ਨਜ਼ਦੀਕ ਰਾਵੀ ਦਰਿਆ 'ਤੇ ਬਣੇ ਪੁਲ ਨੂੰ ਜਾਂਦੀ ਲਿੰਕ ਸੜਕ 'ਚ ਪਾੜ ਪੈ ਗਿਆ ਸੀ। ਰਾਵੀ ਦਰਿਆ...
ਭਾਰਤ 'ਚ ਪਿਛਲੇ 24 ਘੰਟਿਆਂ 'ਚ 12,608 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 18 ਅਗਸਤ-ਭਾਰਤ 'ਚ ਪਿਛਲੇ 24 ਘੰਟਿਆਂ 'ਚ 12,608 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 16,251 ਦੀ ਰਿਕਵਰੀ ਰਿਪੋਰਟ ਦਰਜ ਕੀਤੀ ਗਈ ਹੈ।
ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਹੋਏ ਨਤਮਸਤਕ
. . .  about 4 hours ago
ਮਜੀਠਾ, 18 ਅਗਸਤ-ਡਰੱਗ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਨਤਮਸਤਕ ਹੋਏ। ਗੁਰਦੁਆਰਾ...
ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਸਾਂਝਾ ਕਿਸਾਨ ਮੋਰਚਾ ਕੇਂਦਰ ਸਰਕਾਰ ਖ਼ਿਲਾਫ਼ ਕਰੇਗਾ ਰੋਸ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 18 ਅਗਸਤ-ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਸਾਂਝਾ ਕਿਸਾਨ ਮੋਰਚਾ ਕੇਂਦਰ ਸਰਕਾਰ ਖ਼ਿਲਾਫ਼ ਕਰੇਗਾ ਰੋਸ ਪ੍ਰਦਰਸ਼ਨ
ਦਿੱਲੀ: ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਨੀਵੇਂ ਇਲਾਕਿਆਂ 'ਚ ਬਣੀ ਹੜ੍ਹ ਵਰਗੀ ਸਥਿਤੀ
. . .  about 5 hours ago
ਨਵੀਂ ਦਿੱਲੀ, 18 ਅਗਸਤ-ਦਿੱਲੀ 'ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਨੀਵੇਂ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਅਫਗਾਨਿਸਤਾਨ: ਕਾਬੁਲ 'ਚ ਮਸਜਿਦ ਵਿਚ ਬੰਬ ਧਮਾਕਾ
. . .  1 day ago
ਜੰਡਿਆਲਾ ਨੇੜੇ ਪੁਲਿਸ ਮੁਕਾਬਲੇ ਉਪਰੰਤ ਦੋ ਗੈਂਗਸਟਰ ਗ੍ਰਿਫ਼ਤਾਰ ਦੋ ਕਿੱਲੋਗਰਾਮ ਹੈਰੋਇਨ ਤੇ ਪਿਸਤੌਲ ਬਰਾਮਦ
. . .  1 day ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ , ਗੁਰਪ੍ਰੀਤ ਸਿੰਘ ਢਿੱਲੋਂ )-ਜੰਡਿਆਲਾ ਨੇੜੇ ਪੁਲਿਸ ਨਾਲ ਹੋਈ ਮੁੱਠਭੇੜ ਉਪਰੰਤ ਪੁਲਿਸ ਵਲੋਂ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦਾ ਸਬੰਧ ਜੱਗੂ ਭਗਵਾਨਪੁਰੀਆ ਗਰੁੱਪ ਨਾਲ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ 'ਚ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ,ਪੁਲਿਸ ਪਾਰਟੀ ’ਤੇ ਫਾਇਰਿੰਗ
. . .  1 day ago
ਸੂਰਤ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰਿਆ
. . .  1 day ago
ਮਲੌਦ ਪੀ.ਏ.ਡੀ.ਬੀ. ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪੰਜ ਤੇ ਅਕਾਲੀ ਦਲ ਦੇ ਚਾਰ ਡਾਇਰੈਕਟਰ ਬਣੇ
. . .  1 day ago
ਮਲੌਦ, 17 ਅਗਸਤ (ਨਿਜ਼ਾਮਪੁਰ/ਚਾਪੜਾ)- ਮਲੌਦ ਪੀ.ਏ.ਡੀ.ਬੀ. ਬੈਂਕ ਦੀਆਂ ਚੋਣਾਂ 'ਚ ਪੰਜ ਸੀਟਾਂ 'ਤੇ ਚੋਣ ਹੋਈ, ਜਿਸ 'ਚ ਇਕ ਸੀਟ ਆਮ ਆਦਮੀ ਪਾਰਟੀ ਅਤੇ ਚਾਰ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ। ਜ਼ਿਕਰਯੋਗ ਹੈ ਕਿ ਕੁੱਲ 9 ਮੈਂਬਰਾਂ 'ਚੋਂ ਚਾਰ...
ਅਟਾਰੀ ਸਰਹੱਦ 'ਤੇ ਆਈ.ਸੀ.ਪੀ. 'ਚ ਹੋਇਆ ਧਮਾਕਾ, ਡਰਾਈ ਫਰੂਟ ਦੇ ਟਰੱਕ ਥੱਲੇ ਚੁੰਬਕ ਨਾਲ ਲਮਕਾਇਆ ਗਿਆ ਸੀ ਲੋਹੇ ਦਾ ਡੱਬਾ
. . .  1 day ago
ਅਟਾਰੀ, 17 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਵਪਾਰਕ ਸੌਦੇ ਨੂੰ ਚਲਾਉਣ ਵਾਲੀ ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ...
ਡੀ.ਜੀ. ਸੀ.ਏ. ਨੇ ਕੋਰੋਨਾ ਦੇ ਮੱਦੇਨਜ਼ਰ ਏਅਰਲਾਈਨਜ਼ ਕੰਪਨੀਆਂ ਨੂੰ ਜਾਰੀ ਕੀਤੀ ਨਵੀਆਂ ਹਦਾਇਤਾਂ
. . .  1 day ago
ਨਵੀਂ ਦਿੱਲੀ, 17 ਅਗਸਤ- ਦੇਸ਼ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ. ਸੀ.ਏ.) ਨੇ ਏਅਰਲਾਈਨਜ਼ ਕੰਪਨੀਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ...
ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਮਿਲੀ ਇਤਰਾਜ਼ਯੋਗ ਚੀਜ਼
. . .  1 day ago
ਅਜਨਾਲਾ, 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਅਫ਼ਗਾਨਿਸਤਾਨ ਦਰਮਿਆਨ ਚੱਲ ਰਹੇ ਵਪਾਰ ਦੌਰਾਨ ਅੱਜ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਇਤਰਾਜ਼ਯੋਗ ਚੀਜ਼ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ...
ਸੈਂਕੜੇ ਅਧਿਆਪਕਾਂ ਨੇ ਧਰਨਾ ਦੇ ਕੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਸੰਗਰੂਰ ਵਿਖੇ ਸੈਂਕੜੇ ਅਧਿਆਪਕਾਂ ਨੇ ਅਧਿਆਪਕ ਮੰਗਾਂ ਦੀ ਅਣਦੇਖੀ ਕਰਨ ਖ਼ਿਲਾਫ਼ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਅੱਗੇ ਇਕੱਠੇ ਹੋ ਕੇ ਜ਼ਬਰਦਸਤ ਨਾਅਰੇਬਾਜ਼ੀ...
ਕੁਲਦੀਪ ਧਾਲੀਵਾਲ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਵੰਡੀਆਂ ਮਸ਼ੀਨਾਂ 'ਚ 150 ਕਰੋੜ ਰੁਪਏ ਦੇ ਘਪਲੇ ਸੰਬੰਧੀ ਵਿਜੀਲੈਂਸ ਜਾਂਚ ਦੇ ਹੁਕਮ
. . .  1 day ago
ਚੰਡੀਗੜ੍ਹ 17 ਅਗਸਤ, ਭਗਵੰਤ ਮਾਨ ਸਰਕਾਰ ਵਲੋਂ ਸੂਬੇ 'ਚ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਪਹਿਲੇ ਦਿਨ ਤੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਚੱਲਦਿਆਂ ਪਹਿਲੀਆਂ ਸਰਕਾਰਾਂ 'ਚ ਲੋਕਾਂ ਦੇ ਪੈਸੇ ਦੀ ਲੁੱਟ-ਖਸੁੱਟ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਰਾਜਸੀ ਆਗੂਆਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਫੱਗਣ ਸੰਮਤ 551

ਖੇਡ ਸੰਸਾਰ

ਭਾਰਤ-ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਮੈਚ ਬਾਰਿਸ਼ ਕਾਰਨ ਰੱਦ

ਧਰਮਸ਼ਾਲਾ, 12 ਮਾਰਚ (ਏਜੰਸੀ)- ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾਂ ਇਕ ਦਿਨਾਂ ਮੈਚ ਵੀਰਵਾਰ ਨੂੰ ਲਗਾਤਾਰ ਪੈਂਦੀ ਰਹੀ ਬਾਰਿਸ਼ ਕਾਰਨ ਟਾਸ ਕੀਤੇ ਬਿਨਾਂ ਰੱਦ ਹੋ ਗਿਆ | ਭਾਰਤ ਟੀਮ ਨਿਊਜ਼ੀਲੈਂਡ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਤੋਂ ਬਾਅਦ ਇਸ ਮੁਕਾਬਲੇ 'ਚ ਉੱਤਰ ਰਹੀ ਸੀ, ਜਦਕਿ ਦੱਖਣੀ ਅਫ਼ਰੀਕਾ ਨੇ ਆਪਣੀ ਘਰੇਲੂ ਲੜੀ 'ਚ ਆਸਟ੍ਰੇਲੀਆ ਨੂੰ 3-0 ਨਾਲ ਹਰਾਇਆ ਸੀ | ਦੱਖਣੀ ਅਫ਼ਰੀਕਾ ਦੀ ਟੀਮ ਪਿਛਲੇ ਸਾਲ ਭਾਰਤ 'ਚ ਟੈਸਟ ਲੜੀ 'ਚ 0-3 ਨਾਲ ਹਾਰੀ ਸੀ, ਪਰ ਪਹਿਲੇ ਇਕ ਦਿਨਾਂ 'ਚ ਦੋਵਾਂ ਟੀਮਾਂ ਨੂੰ ਬਾਰਿਸ਼ ਕਾਰਨ ਕੋਈ ਮੌਕਾ ਨਹੀਂ ਮਿਲ ਸਕਿਆ ਅਤੇ ਮੈਚ ਨੂੰ ਟਾਸ ਕੀਤੇ ਬਿਨਾਂ ਰੱਦ ਕਰ ਦੇਣਾ ਪਿਆ | ਤਿੰਨ ਮੈਚਾਂ ਦੀ ਲੜੀ ਦਾ ਦੂਜਾ ਮੈਚ ਲਖਨਊ 'ਚ 15 ਮਾਰਚ ਨੂੰ ਅਤੇ ਤੀਜਾ ਮੈਚ ਕੋਲਕਾਤਾ 'ਚ 18 ਮਾਰਚ ਨੂੰ ਖੇਡਿਆ ਜਾਵੇਗਾ | ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਲੜੀ ਦੇ ਬਾਕੀ ਦੋ ਮੈਚ ਸਟੇਡੀਅਮ 'ਚ ਦਰਸ਼ਕਾਂ ਦੀ ਮੌਜੂਦਗੀ ਦੇ ਬਿਨਾਂ ਖੇਡੇ ਜਾ ਸਕਦੇ ਹਨ | ਕੇਂਦਰ ਸਰਕਾਰ ਨੇ ਆਪਣੀ ਸਲਾਹ 'ਚ ਕਿਹਾ ਹੈ ਕਿ ਜੇਕਰ ਮੈਚਾਂ ਦਾ ਆਯੋਜਨ ਜ਼ਰੂਰੀ ਹੈ ਤਾਂ ਇਨ੍ਹਾਂ ਨੂੰ ਦਰਸ਼ਕਾਂ ਦੀ ਮੌਜੂਦਗੀ ਦੇ ਬਿਨਾਂ ਕਰਵਾਇਆ ਜਾਵੇ | ਭਾਰਤ ਦੇ ਖੇਡ ਮੰਤਰਾਲੇ ਨੇ ਬੀ.ਸੀ.ਸੀ.ਆਈ. ਸਮੇਤ ਸਾਰੀਆਂ ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਇਹ ਸਲਾਹ ਜਾਰੀ ਕੀਤੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਖੇਡ ਟੂਰਨਾਮੈਂਟ ਦੇ ਆਯੋਜਨ 'ਚ ਦਰਸ਼ਕ ਮੌਜੂਦ ਨਾ ਰਹਿਣ |

ਆਲ ਇੰਗਲੈਂਡ ਚੈਂਪੀਅਨਸ਼ਿਪ

ਸਿੰਧੂ ਕੁਆਰਟਰ ਫਾਈਨਲ 'ਚ, ਲਕਸ਼ੇ ਤੇ ਸਾਇਨਾ ਬਾਹਰ

ਬਰਮਿੰਘਮ, 12 ਮਾਰਚ (ਏਜੰਸੀ)- ਭਾਰਤੀ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਅੱਜ ਇੱਥੇ ਸੁੰਗ ਜੀ ਹਿਊਨ 'ਤੇ ਸਿੱਧੇ ਸੈੱਟਾਂ ਨਾਲ ਜਿੱਤ ਦਰਜ ਕਰਕੇ ਆਲ ਇੰਗਲੈਂਡ ਓਪਨ ਦੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ | 6ਵੇਂ ਰੈਂਕਿੰਗ ਅਤੇ ਉਲੰਪਿਕ ਦੀ ...

ਪੂਰੀ ਖ਼ਬਰ »

ਸੁਨੀਲ ਗਾਵਸਕਰ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮਿ੍ਤਸਰ, 12 ਮਾਰਚ (ਜੱਸ)- ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਤੇ ਦੁਨੀਆ ਦੇ ਮਹਾਨ ਬੱਲੇਬਾਜ਼ ਵਜੋਂ ਜਾਣੇ ਜਾਂਦੇ ਪ੍ਰਸਿੱਧ ਕ੍ਰਿਕਟਰ ਸੁਨੀਲ ਮਨੋਹਰ ਗਾਵਸਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ | ਇਸ ਮੌਕੇ ਉਨ੍ਹਾਂ ਗੁਰੂ ਦਰ 'ਤੇ ਸੀਸ ਨਿਵਾਇਆ ਤੇ ...

ਪੂਰੀ ਖ਼ਬਰ »

ਖਾਲੀ ਸਟੇਡੀਅਮਾਂ 'ਚ ਹੋਣਗੀਆਂ ਖੇਡ ਪ੍ਰਤੀਯੋਗਤਾਵਾਂ

ਨਵੀਂ ਦਿੱਲੀ, 12 ਮਾਰਚ (ਏਜੰਸੀ)- ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਭਾਰਤੀ ਖੇਡਾਂ 'ਤੇ ਸਾਫ਼ ਨਜ਼ਰ ਆਉਣ ਲੱਗਾ ਹੈ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਜ਼ਿਆਦਾਤਰ ਖੇਡ ਪ੍ਰਤੀਯੋਗਤਾਵਾਂ 'ਚ ਦਰਸ਼ਕਾਂ ਨੂੰ ਦੂਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਆਈ.ਪੀ.ਐਲ. 'ਤੇ ਵੀ ਕੋਰੋਨਾ ਦਾ ਸਾਇਆ

ਨਵੀਂ ਦਿੱਲੀ, (ਇੰਟ.)- ਕੋਰੋਨਾ ਵਾਇਰਸ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ ਦੇ ਸਕਦਾ ਹੈ | ਕੋਰੋਨਾ ਵਾਇਰਸ ਦੇ ਚੱਲਦਿਆਂ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਆਈ.ਪੀ.ਐਲ.-2020 ਦੇ ਆਯੋਜਨ 'ਤੇ ਸੰਕਟ ਦੇ ਬਦਲ ਮੰਡਰਾ ਰਹੇ ਹਨ | ਮੀਡੀਆ ਰਿਪੋਰਟ ਅਨੁਸਾਰ ਕਰਨਾਟਕ ਸਰਕਾਰ ...

ਪੂਰੀ ਖ਼ਬਰ »

ਮਹਿੰਦਰ ਸਿੰਘ ਕੇ.ਪੀ. ਬਣੇ ਪੰਜਾਬ ਪੈਰਾ ਉਲੰਪਿਕ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ

ਪਟਿਆਲਾ, 12 ਮਾਰਚ (ਚਹਿਲ)- ਭਾਰਤੀ ਪੈਰਾ ਉਲੰਪਿਕ ਐਸੋਸੀਏਸ਼ਨ ਵਲੋਂ ਆਪਣੇ ਪੰਜਾਬ ਚੈਪਟਰ ਦਾ ਪੁਨਰਗਠਨ ਕਰਨ ਤਹਿਤ ਅੱਜ ਸਾਬਕਾ ਸੰਸਦ ਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ.ਪੀ. ਨੂੰ ਪੰਜਾਬ ਪੈਰਾ ਉਲੰਪਿਕ ਐਸੋਸੀਏਸ਼ਨ ਦਾ ਮੁੱਖ ਸਰਪ੍ਰਸਤ ਨਿਯੁਕਤ ਕੀਤਾ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੇ ਖਿਡਾਰੀਆਂ ਨੂੰ ਲਿਆ ਆਪਣੇ ਕਲਾਵੇ 'ਚ

ਨਵੀਂ ਦਿੱਲੀ, 12 ਮਾਰਚ (ਏਜੰਸੀ)- ਚੀਨ ਤੋਂ ਸ਼ੁਰੂ ਹੋਏ ਖ਼ਤਰਨਾਕ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਦਹਿਸ਼ਤ ਫੈਲਾਈ ਹੋਈ ਹੈ | ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਹੁਣ ਤੱਕ ਕਈ ਪ੍ਰਸਿੱਧ ਪ੍ਰਤੀਯੋਗਤਾਵਾਂ ਤੇ ਟੂਰਨਾਮੈਂਟ ਮੁਲਤਵੀ ਜਾਂ ਰੱਦ ਹੋ ...

ਪੂਰੀ ਖ਼ਬਰ »

ਨੀਤਾ ਅੰਬਾਨੀ ਖੇਡ ਜਗਤ ਦੀਆਂ ਸਿਖ਼ਰਲੀਆਂ 10 ਪ੍ਰਭਾਵਸ਼ਾਲੀ ਔਰਤਾਂ 'ਚ

ਨਵੀਂ ਦਿੱਲੀ, 12 ਮਾਰਚ (ਏਜੰਸੀ)- ਆਈ.ਪੀ.ਐਲ. ਦੀ ਮੁੰਬਈ ਇੰਡੀਅਨਜ਼ ਕ੍ਰਿਕਟ ਟੀਮ ਦੀ ਮਾਲਕ ਅਤੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ. ਓ. ਸੀ.) 'ਚ ਭਾਰਤ ਦੀ ਪ੍ਰਤੀਨਿਧੀ ਨੀਤਾ ਅੰਬਾਨੀ ਨੂੰ 2020 'ਚ ਵਿਸ਼ਵ ਖੇਡ ਜਗਤ ਦੀਆਂ 10 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ 'ਚ ਸਥਾਨ ਮਿਲਿਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX