ਤਾਜਾ ਖ਼ਬਰਾਂ


ਮਸ਼ਹੂਰ ਅੰਪਾਇਰ ਰੂਡੀ ਕੋਰਟਜ਼ੇਨ ਦੀ ਕਾਰ ਹਾਦਸੇ ਵਿਚ ਮੌਤ
. . .  1 day ago
ਦਸੂਹਾ ਦੀ ਮਸ਼ਹੂਰ ਬਜਾਜੀ ਦੀ ਦੁਕਾਨ ਸਿਲਕ ਸਟੋਰ ’ਤੇ ਲੱਗੀ ਅੱਗ, ਭਾਰੀ ਨੁਕਸਾਨ
. . .  1 day ago
ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ ਵਲੋਂ ਬੱਚੇ ਦੀ ਭਾਲ ਲਈ ਆਪ੍ਰੇਸ਼ਨ ਸ਼ੁਰੂ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)-ਸਥਾਨਕ ਸ਼ਾਲੀਮਾਰ ਬਾਗ ਰੋਡ 'ਤੇ ਪੈਂਦੇ ਇਕ ਨਿੱਜੀ ਹੋਟਲ ਦੇ ਸਾਹਮਣੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਅਭਿਲਾਸ਼ ਮੁਖੀਆ ਦੀ 8 ਘੰਟੇ ...
ਕਪੂਰਥਲਾ : ਬੱਚਾ ਅਜੇ ਵੀ ਨਹੀਂ ਨਿਕਲਿਆ ਬਾਹਰ ,ਐਨ. ਡੀ. ਆਰ. ਐਫ. ਦੀ ਟੀਮ ਵੀ ਮੌਕੇ 'ਤੇ ਪੁੱਜੀ
. . .  1 day ago
ਟੈਨਿਸ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ : ਬਿਕਰਮ ਮਜੀਠੀਆ ਦੀ ਜ਼ਮਾਨਤ ’ਤੇ ਹਾਈਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ,24 ਫਰਵਰੀ ਤੋਂ ਹਨ ਜੇਲ੍ਹ ਵਿਚ
. . .  1 day ago
ਖੇਡ ਮੰਤਰੀ ਮੀਤ ਹੇਅਰ ਵਲੋਂ ਪਿੰਡ ਮੈਹਸ ਪਹੁੰਚ ਕੇ ਹਰਜਿੰਦਰ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
. . .  1 day ago
ਨਾਭਾ, 9 ਅਗਸਤ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਜਿਸ ਨੇ ਬੀਤੇ ਦਿਨੀਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੇ ਘਰ ਪਿੰਡ ਮੈਹਸ ਵਿਖੇ ਵਿਸ਼ੇਸ਼ ਤੌਰ 'ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਅਤੇ ਉਸ ਦਾ ਸਨਮਾਨ ਕੀਤਾ।
ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 4 ਫ਼ੌਜੀਆਂ ਦੀ ਮੌਤ, 7 ਹੋਰ ਜ਼ਖ਼ਮੀ
. . .  1 day ago
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 4 ਫ਼ੌਜੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ...
ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਵੱਜਿਆ ਸਿੱਧੂ ਮੂਸੇਵਾਲਾ ਦਾ ਗੀਤ '295'
. . .  1 day ago
ਬਰਮਿੰਘਮ, 9 ਅਗਸਤ-ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਸਿੱਧੂ ਮੂਸੇਵਾਲਾ ਦਾ ਗੀਤ '295' ਵੱਜਿਆ। ਇਸ ਸੰਬੰਧੀ ਜਾਣਕਾਰੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦਿੱਤੀ। ਸਟੇਡੀਅਮ 'ਚ ਚੱਲ ਰਹੇ ਗੀਤ ਦੀ ਪ੍ਰੀਤ ਕੌਰ ਗਿੱਲ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਸੇਖੋਂ ਨਹੀਂ ਰਹੇ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ)- ਕੈਂਸਰ ਰੋਗਾਂ ਦੇ ਮਾਹਿਰ ਡਾ. ਜੇ.ਐੱਸ. ਸੇਖੋਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਇਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿਚ...
ਕੰਗਣਾ ਰਣੌਤ ਨੂੰ ਹੋਇਆ ਡੇਂਗੂ
. . .  1 day ago
ਮੁੰਬਈ, 9 ਅਗਸਤ-ਕੰਗਣਾ ਰਣੌਤ ਨੂੰ ਹੋਇਆ ਡੇਂਗੂ
ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ 'ਚ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ...
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਤੋਂ ਨਸ਼ਿਆਂ, ਹਥਿਆਰਾਂ ਤੇ ਵਿਸਫੋਟਕ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰ ਕੀਤੇ ਕਾਬੂ
. . .  1 day ago
ਤਰਨ ਤਾਰਨ, 9 ਅਗਸਤ-ਪੰਜਾਬ ਦੇ ਤਰਨ ਤਾਰਨ ਸ਼ਹਿਰ 'ਚ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਅਤੇ ਸੁੱਖ ਭਿਖਾਰੀਵਾਲ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦੋਵਾਂ ਕੋਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ...
ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਕੀਤਾ ਗਿਆ ਬੰਦ
. . .  1 day ago
ਬਰਨਾਲਾ /ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ)- ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਬੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬਰਨਾਲਾ-ਮਾਨਸਾ ਰਾਜ ਮਾਰਗ ਪਿੰਡ ਧਨੌਲਾ ਖ਼ੁਰਦ ਦੇ ਵਾਸੀਆਂ ਵਲੋਂ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਪਟਨਾ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
. . .  1 day ago
ਪਟਨਾ, 9 ਅਗਸਤ-ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
ਲੁਧਿਆਣਾ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਕਪੂਰਥਲਾ ਤੋਂ ਵੱਡੀ ਖ਼ਬਰ: ਡੇਢ ਸਾਲ ਦਾ ਬੱਚਾ ਨਾਲੇ 'ਚ ਡਿੱਗਿਆ, ਨਗਰ ਨਿਗਮ ਦੀ ਟੀਮ ਵਲੋਂ ਬੱਚੇ ਦੀ ਭਾਲ ਜਾਰੀ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਨੇੜੇ ਦੁਪਹਿਰ ਬਾਅਦ ਇਕ ਡੇਢ ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੱਚਾ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ...
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  1 day ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  1 day ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  1 day ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  1 day ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  1 day ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  1 day ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  1 day ago
ਚੰਡੀਗੜ੍ਹ, 9 ਅਗਸਤ-ਪੰਜਾਬ 'ਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ 'ਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵਲੋਂ ਉਲੀਕੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਫੱਗਣ ਸੰਮਤ 551

ਦਿੱਲੀ / ਹਰਿਆਣਾ

ਯੂ.ਕੇ 'ਚ ਫ਼ਿਲਮ 'ਇੱਕੋ ਮਿੱਕੇ' ਦੇ ਪ੍ਰੀਮੀਅਰ ਮੌਕੇ ਦਰਸ਼ਕਾਂ ਵਲੋਂ ਮਿਲੇ ਹੁੰਗਾਰੇ ਤੋਂ ਬੇਹੱਦ ਉਤਸ਼ਾਹਿਤ ਹਾਂ-ਸਤਿੰਦਰ ਸਰਤਾਜ

ਚੰਡੀਗੜ੍ਹ, 12 ਮਾਰਚ (ਅਜਾਇਬ ਸਿੰਘ ਔਜਲਾ)-ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਜਿਸ ਤਰ੍ਹਾਂ ਗਾਇਕੀ ਖੇਤਰ ਵਿਚ ਸਰੋਤਿਆਂ ਦਾ ਇਕ ਵੱਡਾ ਵਰਗ ਆਪਣੇ ਨਾਲ ਜੋੜਨ ਵਿਚ ਸਫ਼ਲਤਾ ਪਾਈ ਹੈ ਉੱਥੇ ਹੁਣ ਆਪਣੀ ਪਲੇਠੀ ਪੰਜਾਬੀ ਫ਼ਿਲਮ 'ਇੱਕੋ ਮਿੱਕੇ' ਰਾਹੀਂ ਵੀ ਵਧੀਆ, ਮਿਆਰੀ ਅਤੇ ਚੰਗੀ ਕਹਾਣੀ ਤੇ ਖ਼ੂਬਸੂਰਤ ਸਕ੍ਰਿਪਟ ਨਾਲ ਪੰਜਾਬੀ ਸਿਨੇਮੇ ਵਿਚ ਦਰਸ਼ਕਾਂ ਨੂੰ ਜੋੜਨ ਵਿਚ ਵੀ ਸਹਿਜੇ ਹੀ ਸਫ਼ਲ ਹੋਣ ਦੀ ਆਸ ਰੱਖੀ ਜਾ ਸਕਦੀ ਹੈ | ਉਲੇਖਣੀ ਗੱਲ ਇਹ ਹੈ ਕਿ ਸਤਿੰਦਰ ਸਰਤਾਜ ਵਲੋਂ ਦਰਸ਼ਕਾਂ ਨੂੰ ਫ਼ਿਲਮ ਦੇਖਣ ਲਈ ਖ਼ੁਦ ਪ੍ਰੀਮੀਅਰ ਅਤੇ ਹੋਰ ਸ਼ੋਆਂ ਮੌਕੇ ਇਹ ਸੱਦਾ ਵੀ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਫ਼ਿਲਮ ਦੇਖਣ ਆਉ ਤੇ ਫ਼ਿਲਮ ਦੇਖਣ ਤੋਂ ਬਾਅਦ ਤੁਸੀਂ ਨਿਰਾਸ਼ ਨਹੀਂ ਹੋਵੋਗੇ | ਇਸੇ ਦੌਰਾਨ ਯੂ.ਕੇ ਵਿਖੇ ਫ਼ਿਲਮ 'ਇੱਕੋ ਮਿੱਕੇ' ਦੇ ਪ੍ਰੀਮੀਅਰ ਮੌਕੇ ਜੋ ਭਰਪੂਰ ਹੁੰਗਾਰਾ ਦਰਸ਼ਕਾਂ ਦਾ ਮਿਲਿਆ ਉਸ ਤੋਂ ਸਤਿੰਦਰ ਸਰਤਾਜ ਜ਼ਰੂਰ ਬਾਗ਼ੋ-ਬਾਗ਼ ਹੋਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰੀਮੀਅਰ ਮੌਕੇ ਦਰਸ਼ਕਾਂ ਵਲੋਂ ਜੋ ਉਤਸ਼ਾਹ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ ਉਸ ਤੋਂ ਉਹ ਬੇਹੱਦ ਉਤਸ਼ਾਹਿਤ ਹਨ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪ੍ਰੀਮੀਅਰ ਤੋਂ ਬਾਅਦ ਦਰਸ਼ਕਾਂ ਨੇ ਇਸ ਫ਼ਿਲਮ ਪ੍ਰਤੀ ਜੋ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਉਹ ਪੰਜਾਬੀ ਸਿਨੇਮੇ ਲਈ ਮਾਣ ਵਾਲੀ ਗੱਲ ਹੈ | ਕਾਬਲੇ-ਗ਼ੌਰ ਹੈ ਕਿ ਸਤਿੰਦਰ ਸਰਤਾਜ ਦੇ ਨਿੱਜੀ ਬੈਨਰ 'ਫ਼ਿਰਦੌਸ ਫ਼ਿਲਮਸ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਪੰਕਜ ਵਰਮਾ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ | ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਪ੍ਰਤੀ ਯੂ ਦੇ ਦੇ ਦਰਸ਼ਕਾਂ ਦਾ ਇਹ ਵੀ ਬਿਆਨਣਾਂ ਕਿ ਇਹ ਫ਼ਿਲਮ ਇਕ ਪਰਿਵਾਰਕ ਫ਼ਿਲਮ ਹੈ, ਜੋ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਤੋਂ ਜਾਣੂ ਕਰਵਾਉਂਦੀ ਹੈ | ਦਰਸ਼ਕਾਂ ਮੁਤਾਬਕ ਸਤਿੰਦਰ ਸਰਤਾਜ ਤੋਂ ਅਜਿਹੀ ਹੀ ਫ਼ਿਲਮ ਦੀ ਆਸ ਸੀ, ਉਹ ਆਪਣੀ ਗਾਇਕੀ ਵਾਂਗ ਆਪਣੀ ਇਸ ਫ਼ਿਲਮ ਨਾਲ ਵੀ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉੱਤਰੇ ਹਨ | ਇਸ ਫ਼ਿਲਮ ਦਾ ਸੰਗੀਤ ਦਰਸ਼ਕਾਂ ਦੇ ਦਿਲਾਂ ਨੂੰ ਟੰੁਬਦਾ ਹੈ | ਜਿਸ ਤਰ੍ਹਾਂ ਸਤਿੰਦਰ ਸਰਤਾਜ ਇਸ ਫ਼ਿਲਮ ਲਈ ਵਧੇਰੇ ਆਸਵੰਦ ਹਨ ਉੱੇ 13 ਮਾਰਚ ਨੂੰ ਦੇਸ਼ ਵਿਦੇਸ਼ ਵਿਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ਪ੍ਰਤੀ ਦਰਸ਼ਕਾਂ ਵਿਚ ਵੀ ਉਤਸੁਕਤਾ ਪਾਈ ਜਾ ਰਹੀ ਹੈ |

ਪੁਲਿਸ ਵਲੋਂ 30 ਪੇਟੀਆਂ ਸ਼ਰਾਬ ਬਰਾਮਦ

ਨਵੀਂ ਦਿੱਲੀ, 12 ਮਾਰਚ (ਬਲਵਿੰਦਰ ਸਿੰਘ ਸੋਢੀ)-ਬਾਬਾ ਹਰੀਦਾਸ ਨਗਰ ਥਾਣੇ ਦੀ ਪੁਲਿਸ ਨੇ ਗੱਡੀਆਂ ਦੀ ਜਾਂਚ ਕਰਦੇ ਹੋਏ ਇਕ ਸ਼ਰਾਬ ਦੇ ਤਸਕਰ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ 30 ਸ਼ਰਾਬ ਦੀਆਂ ਪੇਟੀਆਂ ਫੜੀਆਂ ਹਨ | ਇਸ ਸ਼ਰਾਬ ਤਸਕਰ ਦਾ ਨਾਂਅ ਰਣਜੀਤ ਉਰਫ਼ ਦੀਪਕ ਹੈ ਜੋ ...

ਪੂਰੀ ਖ਼ਬਰ »

ਸ਼ਾਹੀਨ ਬਾਗ਼ 'ਚ ਪ੍ਰਦਰਸ਼ਨ ਦੇ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਹੋਇਆ ਚੌਪਟ

ਨਵੀਂ ਦਿੱਲੀ, 12 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਪਿਛਲੇ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਦੇ ਕਾਰਨ ਇਸ ਇਲਾਕੇ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਚੌਪਟ ਹੋ ਚੁੱਕਾ ਹੈ | ਇੱਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੰਦ ਪਈਆਂ ਦੁਕਾਨਾਂ ...

ਪੂਰੀ ਖ਼ਬਰ »

ਮਾਮਲਾ ਹਰੀ ਨਗਰ ਸਕੂਲ ਤੇ ਦਿੱਲੀ ਕਮੇਟੀ 'ਚ ਭਿ੍ਸ਼ਟਾਚਾਰ ਦਾ

ਪੰਥਕ ਫੋਰਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ

ਨਵੀਂ ਦਿੱਲੀ,12 ਮਾਰਚ (ਜਗਤਾਰ ਸਿੰਘ)-ਆਲ ਇੰਡੀਆ ਪੰਥਕ ਫੋਰਮ ਨੇ ਸ੍ਰੀ ਅਕਾਲ ਤਖ਼ਤ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਹਰੀ ਨਗਰ ਸਕੂਲ ਤੇ ਦਿੱਲੀ ਕਮੇਟੀ ਪ੍ਰਬੰਧ ਸਬੰਧੀ ਭਿ੍ਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਖ਼ੁਦ ਸੰਭਾਲਣ ਦੇ ਫ਼ੈਸਲੇ ਲਈ ...

ਪੂਰੀ ਖ਼ਬਰ »

ਕੋਰੋਨਾ ਦੀ ਦਹਿਸ਼ਤ ਕਾਰਨ ਖਾ ਣ-ਪੀਣ ਦੀਆਂ ਚੀਜ਼ਾਂ 'ਤੇ ਪੈ ਰਿਹਾ ਹੈ ਅਸਰ

ਨਵੀਂ ਦਿੱਲੀ, 12 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਇਤਨੀ ਫੈਲ ਗਈ ਹੈ ਕਿ ਇਸ ਦਾ ਅਸਰ ਖਾਣ ਪੀਣ ਵਾਲੀਆਂ ਚੀਜ਼ਾਂ 'ਤੇ ਵੀ ਪੈ ਰਿਹਾ ਹੈ | ਚਿਕਨ ਦੀ ਵਿਕਰੀ ਵਿਚ 80 ਫ਼ੀਸਦੀ ਕਮੀ ਆਈ ਹੈ | ਭਾਵੇਂ ਚਿਕਨ ਦੇ ਪ੍ਰਤੀ ਜਾਰੀ ਇਕ ਐਡਵਾਇਜ਼ਰੀ ...

ਪੂਰੀ ਖ਼ਬਰ »

ਦਿੱਲੀ ਦਾ ਆਰ.ਐੱਮ.ਐੱਲ ਹਸਪਤਾਲ ਨੋਡਲ ਸੈਂਟਰ ਬਣਿਆ

ਨਵੀਂ ਦਿੱਲੀ, 12 ਮਾਰਚ (ਬਲਵਿੰਦਰ ਸਿੰਘ ਸੋਢੀ)-ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਪ੍ਰਤੀ ਡਾ. ਰਾਮ ਮਨੋਹਰ ਲੋਹੀਆ ਹਸਪਤਾਲ (ਆਰ.ਐੱਮ.ਐੱਲ) ਨੂੰ ਨੋਡਲ ਸੈਂਟਰ ਬਣਾਇਆ ਗਿਆ ਹੈ, ਜਿਸ ਕਰਕੇ ਕੋਰੋਨਾ ਵਾਇਰਸ ਦੀ ਸਕਰੀਨਿੰਗ ਲਈ ਹਸਪਤਾਲ ਵਿਚ ਸਵੇਰੇ ਹੀ ਲੋਕਾਂ ਦੀਆਂ ...

ਪੂਰੀ ਖ਼ਬਰ »

ਗਲੂਕੋਮਾ ਨਾਲ ਹੋਣ ਵਾਲੇ ਅੰਨ੍ਹੇਪਣ ਨੂੰ ਸਮੇਂ 'ਤੇ ਕੀਤੀ ਜਾਂਚ ਰਾਹੀਂ ਰੋਕਿਆ ਜਾ ਸਕਦਾ ਹੈ-ਡਾ: ਮਹੀਪਾਲ ਸੱਚਦੇਵ

ਨਵੀਂ ਦਿੱਲੀ, 12 ਮਾਰਚ (ਬਲਵਿੰਦਰ ਸਿੰਘ ਸੋਢੀ)-ਮੇਰਾ ਉਦੇਸ਼ ਹੈ ਕਿ ਗਲੂਕੋਮਾ ਦੇ ਨਾਲ ਹੋਣ ਵਾਲੇ ਅੰਨ੍ਹੇਪਣ ਨੂੰ ਖ਼ਤਮ ਕਰਨਾ ਅਤੇ ਇਹ ਕੇਵਲ ਜਾਗਰੂਕਤਾ ਸਕਰੀਨਿੰਗ ਅਤੇ ਜੋਖ਼ਮ ਕਾਰਕਾਂ ਦੇ ਬਾਰੇ ਵਿਚ ਲੋਕਾਂ ਨੂੰ ਸਿੱ ਖਿਅਤ ਕਰ ਕੇ ਤੇ ਸਮੇਂ ਸਿਰ ਸਹੀ ਇਲਾਜ ਕਰ ਕੇ ...

ਪੂਰੀ ਖ਼ਬਰ »

ਸਮੁਦਾਇ ਭਵਨਾਂ ਨੂੰ ਵਿਸ਼ੇਸ਼ ਵਾਰਡ ਬਣਾਇਆ ਜਾਵੇਗਾ

ਨਵੀਂ ਦਿੱਲੀ, 12 ਮਾਰਚ (ਬਲਵਿੰਦਰ ਸਿੰਘ ਸੋਢੀ)-ਦੇਸ਼ ਭਰ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਵਾਧਾ ਹੋ ਰਿਹਾ ਹੈ, ਜੇਕਰ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਨਗਰ ਨਿਗਮ ਦੇ ਸਮੁਦਾਇ ਭਵਨਾਂ ਨੂੰ ਵਿਸ਼ੇਸ਼ ਵਾਰਡ ਬਣਾਇਆ ਜਾਵੇਗਾ, ਜਿਸ ਮਾਮਲੇ ਪ੍ਰਤੀ ਸਮੁਦਾਇ ...

ਪੂਰੀ ਖ਼ਬਰ »

ਤਿਹਾੜ ਜੇਲ੍ਹ ਦੇ ਕੈਦੀਆਂ ਵਲੋਂ ਤਿਆਰ ਗੁਜ਼ੀਆ ਮਿਠਾਈ ਨੂੰ ਖੂਬ ਪਸੰਦ ਕਰ ਰਹੇ ਨੇ ਲੋਕ

ਨਵੀਂ ਦਿੱਲੀ, 12 ਮਾਰਚ (ਬਲਵਿੰਦਰ ਸਿੰਘ ਸੋਢੀ)-ਹੋਲੀ ਦੇ ਤਿਉਹਾਰ ਮੌਕੇ ਬਣਨ ਵਾਲੀ ਖ਼ਾਸ ਮਿਠਾਈ ਗੁਜ਼ੀਆ ਦਾ ਵਿਸ਼ੇਸ਼ ਮਹੱਤਵ ਹੈ ਅਤੇ ਲੋਕ ਇਸ ਮਿਠਾਈ ਨੂੰ ਇਸ ਤਿਉਹਾਰ ਮੌਕੇ ਜ਼ਰੂਰ ਖਰੀਦਦੇ ਹਨ | ਦਿੱਲੀ ਦੀ ਤਿਹਾੜ ਜੇਲ੍ਹ ਦੇ ਕੈਦੀਆਂ ਵਲੋਂ ਤਿਆਰ ਕੀਤੀ ਗੁਜ਼ੀਆ ...

ਪੂਰੀ ਖ਼ਬਰ »

ਪੁਲਿਸ ਵਲੋਂ ਬੈਟਰੀ ਚੋਰ ਕਾਬੂ

ਨਵੀਂ ਦਿੱਲੀ, 12 ਮਾਰਚ (ਬਲਵਿੰਦਰ ਸਿੰਘ ਸੋਢੀ)-ਵੈਸਟ ਦਿੱਲੀ ਦੇ ਇਲਾਕੇ ਵਿਚ ਬੈਟਰੀ ਚੋਰੀ ਦੀਆਂ ਅਨੇਕਾਂ ਸ਼ਿਕਾਇਤਾਂ ਆਉਣ 'ਤੇ ਰਾਜੋਰੀ ਗਾਰਡਨ ਦੀ ਪੁਲਿਸ ਨੇ ਇਸ ਮਾਮਲੇ ਪ੍ਰਤੀ ਪੂਰੀ ਤਰ੍ਹਾਂ ਨਿਗਾ ਰੱਖਣੀ ਸ਼ੁਰੂ ਕੀਤੀ ਅਤੇ ਨਾਲ ਹੀ ਇਕ ਵਿਸ਼ੇਸ਼ ਟੀਮ ਵੀ ਬਣਾਈ ...

ਪੂਰੀ ਖ਼ਬਰ »

ਨਾਬਾਲਗ ਲੜਕੇ 'ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲੇ ਨੂੰ 10 ਸਾਲ ਕੈਦ

ਫ਼ਿਰੋਜ਼ਪੁਰ, 12 ਮਾਰਚ (ਰਾਕੇਸ਼ ਚਾਵਲਾ)-ਨਾਬਾਲਗ ਲੜਕੇ 'ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲੇ ਮਾਮਲੇ 'ਚ ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਇਕ ਨੌਜਵਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ | ਜਾਣਕਾਰੀ ਅਨੁਸਾਰ ਮੁੱਦਈ ਸੰਜੀਵ ਕੁਮਾਰ ਪੁੱਤਰ ਦਰਸ਼ਨ ਦਿਆਲ ਨੇ ਪੁਲਿਸ ...

ਪੂਰੀ ਖ਼ਬਰ »

'ਕੋਰੋਨਾ' ਨੂੰ ਲੈ ਕੇ ਗੁਰੂ ਘਰ ਗਿਆਰ੍ਹਵੀਂ ਵਾਲੇ ਦੌਧਰ ਵਲੋਂ ਬਰਸੀ ਸਮਾਗਮ ਰੱਦ

ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਵੱਖ-ਵੱਖ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈਣ ਵਾਲਾ 'ਕੋਰੋਨਾ' ਵਾਇਰਸ ਭਾਰਤ ਵਿਚ ਵੀ ਦਸਤਕ ਦੇ ਚੁੱਕਾ ਹੈ ਅਤੇ ਹੁਣ ਤੱਕ ਕਈ ਲੋਕਾਂ ਦੇ 'ਕੋਰੋਨਾ' ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ | ਇਕ ਮਨੁੱਖ ਤੋਂ ਦੂਜੇ ਮਨੁੱਖ ...

ਪੂਰੀ ਖ਼ਬਰ »

ਭਾਈ ਅਜਨਾਲਾ ਕੋਲ ਟੀ.ਵੀ. ਚੈਨਲ ਵੈਨ ਭੇਜਣ ਲਈ ਤਿਆਰ ਹਾਂ-ਭਾਈ ਢੱਡਰੀਆਂ ਵਾਲੇ

ਨਦਾਮਪੁਰ/ਚੰਨੋ, 12 ਮਾਰਚ (ਹਰਜੀਤ ਸਿੰਘ ਨਿਰਮਾਣ)-ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਉਹ ਭਾਈ ਅਮਰੀਕ ਸਿੰਘ ਅਜਨਾਲਾ ਦੀ ਚੁਣੌਤੀ ਕਬੂਲ ਕਰ ਕੇ ਉਨ੍ਹਾਂ ਨਾਲ ਟੀ.ਵੀ. ਚੈਨਲ ਰਾਹੀਂ ਸੰਵਾਦ ਕਰਨ ਲਈ ਤਿਆਰ ਹਨ ਅਤੇ ਟੀ.ਵੀ. ਚੈਨਲਾਂ ਵਾਲੇ ਵੀ ਭਾਈ ...

ਪੂਰੀ ਖ਼ਬਰ »

ਪੁਲਿਸ ਦਾ ਸਿਆਸੀਕਰਨ ਖ਼ਤਮ ਕਰਨ ਦੀ ਲੋੜ-ਹਰਪਾਲ ਸਿੰਘ ਚੀਮਾ

ਸੰਗਰੂਰ, 12 ਮਾਰਚ (ਸੁਖਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ: ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਮੁੱਦੇ ਹੱਲ ਹੋ ਸਕਦੇ ਹਨ ਜੇਕਰ ...

ਪੂਰੀ ਖ਼ਬਰ »

ਰੋਜ਼ੀ ਰੋਟੀ ਲਈ ਦੁਬਈ ਗਈ ਨੌਜਵਾਨ ਲੜਕੀ ਬਣਾਈ ਬੰਧਕ

ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਹਾਜ਼ਰੀ 'ਚ ਮੋਗਾ ਨਿਵਾਸੀ ਸਤਨਾਮ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਵਿਚ ਖ਼ੁਲਾਸਾ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਣ 'ਤੇ ਕਿਸਾਨ ਯੂਨੀਅਨ ਵਲੋਂ ਅਮਨ ਅਰੋੜਾ ਦਾ ਸਨਮਾਨ

ਸੰਗਰੂਰ, 12 ਮਾਰਚ (ਧੀਰਜ ਪਸ਼ੌਰੀਆ)-ਪੰਜਾਬ ਵਿਚ ਗੰਭੀਰ ਹੋ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਪੰਜਾਬ ਵਿਧਾਨ ਸਭਾ ਵਿਚ ਚੁੱਕਣ 'ਤੇ ਅੱਜ ਸੰਗਰੂਰ ਵਿਖੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਅਮਨ ਅਰੋੜਾ ਦਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ...

ਪੂਰੀ ਖ਼ਬਰ »

ਸਤਿੰਦਰਪਾਲ ਸਿੰਘ ਸਿੱਧਵਾਂ ਮਾਤਾ ਗੁਜਰੀ ਮੈਡੀਕਲ ਯੂਨੀਵਰਸਿਟੀ ਦੇ ਟਰੱਸਟੀ ਨਿਯੁਕਤ

ਨਵੀਂ ਦਿੱਲੀ, 12 ਮਾਰਚ (ਅਜੀਤ ਬਿਊਰੋ)-ਬਿਹਾਰ ਦੇ ਕਿਸ਼ਨਗੰਜ ਵਿਖੇ ਸਥਾਪਤ ਮਾਤਾ ਗੁਜਰੀ ਮੈਡੀਕਲ ਯੂਨੀਵਰਸਿਟੀ ਟਰੱਸਟ ਦੇ ਪ੍ਰਧਾਨ ਸ: ਬਲਵੰਤ ਸਿੰਘ ਰਾਮੰੂਵਾਲੀਆ ਤੇ ਸਮੂਹ ਟਰੱਸਟ ਕਮੇਟੀ ਨੇ ਸਰਬ ਸੰਮਤੀ ਨਾਲ ਫ਼ੈਸਲੇ ਅਨੁਸਾਰ ਪੰਜਾਬੀ ਲਹਿਰਾਂ ...

ਪੂਰੀ ਖ਼ਬਰ »

ਏ.ਟੀ.ਐਮ. ਤੋੜ ਕੇ 8 ਤੋਂ 10 ਲੱਖ ਰੁਪਏ ਚੋਰੀ

ਅਹਿਮਦਗੜ੍ਹ, 12 ਮਾਰਚ (ਸੋਢੀ, ਮਹੋਲੀ, ਪੁਰੀ)-ਅਹਿਮਦਗੜ੍ਹ ਦੀ ਬੱਸ ਸਟੈਂਡ ਰੋਡ ਵਿਖੇ ਸਥਿਤ ਕਾਰਪੋਰੇਸ਼ਨ ਬੈਂਕ ਦੇ ਏ. ਟੀ. ਐਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤੋੜ ਕੇ ਲੱਖਾਂ ਰੁਪਏ ਲੁੱਟ ਲਏ ਜਾਣ ਦਾ ਸਮਾਚਾਰ ਹੈ | ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪਹੁੰਚੇ ...

ਪੂਰੀ ਖ਼ਬਰ »

ਬੌਰਿਸ ਜਾਨਸਨ ਵਲੋਂ ਕੋਰੋਨਾ ਵਾਇਰਸ ਸੰਕਟ ਸਬੰਧੀ ਮੋਦੀ ਨਾਲ ਫੋਨ 'ਤੇ ਗੱਲਬਾਤ

ਲੰਡਨ, 12 ਮਾਰਚ (ਏਜੰਸੀ)-ਵਿਸ਼ਵ ਭਰ 'ਚ ਫੈਲ ਰਹੇ ਜਾਨਲੇਵਾ ਕੋੋਰੋਨਾ ਵਾਇਰਸ ਦੇ ਮੱਦੇਨਜ਼ਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਸੰਕਟ ਸਬੰਧੀ ਸਹਿਯੋਗ ...

ਪੂਰੀ ਖ਼ਬਰ »

ਕਾਂਗਰਸ ਵਲੋਂ ਕੇ.ਟੀ.ਐਸ. ਤੁਲਸੀ, ਵੇਣੂਗੋਪਾਲ ਤੇ ਦਿਗਵਿਜੇ ਸਿੰਘ ਸਮੇਤ 12 ਰਾਜ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ

ਨਵੀਂ ਦਿੱਲੀ, 12 ਮਾਰਚ (ਏਜੰਸੀ)-ਕਾਂਗਰਸ ਵਲੋਂ ਰਾਜ ਸਭਾ ਚੋਣਾਂ ਲਈ 12 ਉਮੀਦਵਾਰਾਂ ਦੇ ਨਾਂਅ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਚ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਦੀਪੇਂਦਰ ਹੁੱਡਾ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੇ.ਟੀ.ਐਸ. ਤੁਲਸੀ ਸ਼ਾਮਿਲ ਹਨ | ...

ਪੂਰੀ ਖ਼ਬਰ »

ਯੂ.ਪੀ. 'ਚ ਜਬਰ ਜਨਾਹ ਬਾਅਦ ਲੜਕੀ ਦੀ ਗਲਾ ਘੁੱਟ ਕੇ ਹੱਤਿਆ

ਮੈਨਪੁਰੀ, 12 ਮਾਰਚ (ਏਜੰਸੀ)-ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ ਧਨਾਹਰ ਪੁਲਿਸ ਥਾਣੇ 'ਚ ਪੈਂਦੇ ਇਕ ਪਿੰਡ 'ਚ ਲੜਕੀ ਦੀ ਝਾੜੀਆਂ 'ਚੋਂ ਲਾਸ਼ ਮਿਲੀ ਹੈ, ਜਿਸ ਦੀ ਜਬਰ ਜਨਾਹ ਉਪਰੰਤ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ | ਪੁਲਿਸ ਨੇ ਦੱਸਿਆ ਕਿ ਲੜਕੀ ਸੋਮਵਾਰ ਤੋਂ ...

ਪੂਰੀ ਖ਼ਬਰ »

ਯੂ.ਪੀ. 'ਚ 12 ਸਾਲਾ ਮੰਦਬੁੱਧੀ ਲੜਕੀ ਨਾਲ ਜਬਰ ਜਨਾਹ

ਬਾਂਦਾ, 12 ਮਾਰਚ (ਏਜੰਸੀ)- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ 12 ਸਾਲਾਂ ਦੀ ਮੰਦਬੁੱਧੀ ਲੜਕੀ ਨਾਲ ਉਨ੍ਹਾਂ ਦੇ ਇਕ ਗੁਆਂਢੀ ਵਲੋਂ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਹੈ | ਬਕੇਵਰ ਪੁਲਿਸ ਥਾਣਾ ਦੇ ਇੰਚਾਰਜ ਨੇ ਦੱਸਿਆ ਕਿ ਇਹ ਸ਼ਰਮਨਾਕ ਵਾਰਦਾਤ ...

ਪੂਰੀ ਖ਼ਬਰ »

ਪਾਕਿ ਫੌਜ ਵਲੋਂ ਪੁਣਛ 'ਚ ਜੰਗਬੰਦੀ ਦੀ ਉਲੰਘਣਾ

ਸ੍ਰੀਨਗਰ, 12 ਮਾਰਚ (ਮਨਜੀਤ ਸਿੰਘ)- ਪਾਕਿ ਫੌਜ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲੇ੍ਹ 'ਚ ਅੱਜ ਜੰਗਬੰਦੀ ਦੀ ਮੁੜ ਉਲੰਘਣਾ ਕਰਦਿਆਂ ਭਾਰਤੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ | ਸੂਤਰਾਂ ਨੇ ਦੱਸਿਆ ਕਿ ਪਾਕਿ ਫੌਜ ਨੇ ਪੁਣਛ ਦੇ ਮੰਡੀ ਤਹਿਸੀਲ ਦੇ ...

ਪੂਰੀ ਖ਼ਬਰ »

ਯੈੱਸ ਬੈਂਕ 'ਚ 7250 ਕਰੋੜ ਰੁਪਏ ਲਗਾਵੇਗਾ ਐਸ. ਬੀ. ਆਈ.

ਨਵੀਂ ਦਿੱਲੀ, 12 ਮਾਰਚ (ਏਜੰਸੀ)-ਭਾਰਤੀ ਸਟੇਟ ਬੈਂਕ ਦੇ ਬੋਰਡ ਨੇ ਯੈੱਸ ਬੈਂਕ 'ਚ 725 ਕਰੋੜ ਸ਼ੇਅਰ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ | ਐਸ.ਬੀ.ਆਈ. ਹੁਣ 10 ਰੁਪਏ ਪ੍ਰਤੀ ਸ਼ੇਅਰ ਦੇ ਭਾਅ ਨਾਲ ਯੈੱਸ ਬੈਂਕ 'ਚ 725 ਕਰੋੜ ਸ਼ੇਅਰ ਖ਼ਰੀਦੇਗਾ | ਇਸ ਦਾ ਮਤਲਬ ਹੈ ਕਿ ਯੈੱਸ ਬੈਂਕ ਨੂੰ ...

ਪੂਰੀ ਖ਼ਬਰ »

ਪੋਸਟਰ ਵਿਵਾਦ : ਯੂ.ਪੀ. ਸਰਕਾਰ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ, ਹਾਈਕੋਰਟ ਦੇ ਫ਼ੈਸਲੇ 'ਤੇ ਰੋਕ ਤੋਂ ਇਨਕਾਰ

ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਪ੍ਰਦਰਸ਼ਨ ਮਾਮਲੇ ਸਬੰਧੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਲਗਾਏ ਗਏ ਵਸੂਲੀ ਦੇ ਪੋਸਟਰਾਂ 'ਤੇ ਸੁਪਰੀਮ ਕੋਰਟ ਤੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਰਾਹਤ ਨਹੀਂ ਮਿਲੀ | ਇਲਾਹਾਬਾਦ ...

ਪੂਰੀ ਖ਼ਬਰ »

ਇਤਰਾਜ਼ਾਂ ਦੇ ਬਾਵਜੂਦ ਸਰਕਾਰ ਨੇ ਪੇਸ਼ ਕੀਤਾ 'ਮੇਜਰ ਪੋਰਟ ਅਥਾਰਟੀਜ਼ ਬਿੱਲ 2020'

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ 'ਚ ਪਹਿਲੀ ਵਾਰ ਬਿਨਾਂ ਰੁਕਾਵਟਾਂ ਦੇ ਚਲੀ ਲੋਕ ਸਭਾ ਦੀ ਕਾਰਵਾਈ 'ਚ ਕੇਂਦਰ ਨੇ ਵਿਰੋਧੀ ਧਿਰ ਦੇ ਇਤਰਾਜ਼ਾਂ ਦੇ ਬਾਵਜੂਦ 'ਮੇਜਰ ਪੋਰਟ ਅਥਾਰਟੀਜ਼ ਬਿੱਲ 2020' ਪੇਸ਼ ਕੀਤਾ | ਜਹਾਜ਼ਰਾਨੀ ...

ਪੂਰੀ ਖ਼ਬਰ »

ਇਰਾਕ 'ਚ ਹੋਏ ਹਮਲੇ ਦੌਰਾਨ 2 ਅਮਰੀਕੀ ਸੈਨਿਕਾਂ ਸਮੇਤ 3 ਹਲਾਕ-12 ਜ਼ਖ਼ਮੀ

ਵਾਸ਼ਿੰਗਟਨ, 12 ਮਾਰਚ (ਏਜੰਸੀ)-ਅਮਰੀਕੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਬੁੱਧਵਾਰ ਨੂੰ ਇਰਾਕ 'ਚ ਇਕ ਸੈਨਿਕ ਅੱਡੇ 'ਤੇ ਹੋਏ ਰਾਕੇਟ ਹਮਲੇ 'ਚ 2 ਅਮਰੀਕੀ ਸੈਨਿਕਾਂ ਸਮੇਤ 3 ਸੈਨਿਕ ਮਾਰੇ ਗਏ ਅਤੇ 12 ਹੋਰ ਜ਼ਖ਼ਮੀ ਹੋ ਗਏ ਹਨ | ਅਮਰੀਕੀ ਸੈਨਾ ਦੇ ਇਰਾਕ 'ਚ ਬੁਲਾਰੇ ਕਰਨਲ ਐਮ. ...

ਪੂਰੀ ਖ਼ਬਰ »

ਸਰਕਾਰ ਪੂਸਾ 44 ਝੋਨੇ ਦੀ ਖ਼ਰੀਦ ਬੰਦ ਕਰਨ ਦੀ ਤਿਆਰੀ 'ਚ

ਜਲੰਧਰ, 12 ਮਾਰਚ (ਮੇਜਰ ਸਿੰਘ)-ਪੰਜਾਬ ਤੇ ਹਰਿਆਣਾ ਵਿਚ ਝੋਨੇ ਦੀ ਪੂਸਾ 44 ਬੀਜੀ ਜਾਂਦੀ ਕਿਸਮ ਦੇ ਪੱਕਣ 'ਚ ਲੰਮਾ ਸਮਾਂ ਲੈਣ 'ਤੇ ਪਾਣੀ ਜ਼ਿਆਦਾ ਵਰਤੇ ਜਾਣ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਵਲੋਂ ਅਗਲੇ ਖ਼ਰੀਦ ਸੀਜ਼ਨ ਤੋਂ ਇਸ ਕਿਸਮ ਦੇ ਝੋਨੇ ਦੀ ਖ਼ਰੀਦ ਬੰਦ ਕਰਨ ਦੀ ...

ਪੂਰੀ ਖ਼ਬਰ »

9 ਕਮਿਊਨਿਸਟ ਪਾਰਟੀਆਂ ਦੇ ਸਾਂਝੇ ਫ਼ਰੰਟ ਵਲੋਂ ਲੁਧਿਆਣਾ ਵਿਖੇ ਰੈਲੀ 25 ਨੂੰ

ਜਲੰਧਰ, 12 ਮਾਰਚ (ਅਜੀਤ ਬਿਊਰੋ)-ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ 'ਚ ਸ਼ਾਮਿਲ ਖੱਬੇ ਪੱਖੀ ਰਾਜਨੀਤਕ ਪਾਰਟੀਆਂ ਦੇ ਸੱਦੇ 'ਤੇ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਹਮਲਿਆਂ ਨੂੰ ਭਾਂਜ ਦੇਣ ਲਈ 25 ਮਾਰਚ ਨੂੰ ਲੁਧਿਆਣਾ ਵਿਖੇ ਕੀਤੇ ਜਾ ਰਹੇ ਵਿਸ਼ਾਲ ਲੋਕ ਇਕੱਠ ਵਿਚ ਪ੍ਰਾਂਤ ...

ਪੂਰੀ ਖ਼ਬਰ »

ਜਸਟਿਸ ਜਸਪ੍ਰੀਤ ਸਿੰਘ ਨੇ ਚੋਲਾ ਸਾਹਿਬ ਵਿਖੇ ਮੱਥਾ ਟੇਕਿਆ

ਜਲੰਧਰ, 12 ਮਾਰਚ (ਅ.ਬ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਜੋੜ ਮੇਲੇ 'ਤੇ ਜਿੱਥੇ ਦੇਸ਼-ਵਿਦੇਸ਼ ਤੋਂ ਲੱਖਾਂ ਗੁਰੂ ਨਾਨਕ ਨਾਲ ਲੇਵਾ ਸੰਗਤਾਂ ਨੇ ਪੈਦਲ ਚੱਲ ਕੇ ਸ੍ਰੀ ਚੋਲਾ ਸਾਹਿਬ ਦੀ ਦੇ ਦਰਸ਼ਨ ਕੀਤੇ, ਉੱਥੇ ਇਲਾਹਾਬਾਦ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX