ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਫੱਗਣ ਸੰਮਤ 551

ਹਰਿਆਣਾ

ਵਾਹਨ ਚੋਰੀ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰ ਗਿ੍ਫ਼ਤਾਰ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਵਾਹਨ ਚੋਰੀ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 15 ਮੋਟਰਸਾਈਕਲ ਅਤੇ ਇਕ ਸਕੂਟਰ ਬਰਾਮਦ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੇ ਕਬਜੇ ਵਿਚੋਂ ਪੁਲਿਸ ਨੇ 30 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਏ.ਸੀ.ਪੀ ਵਰਿਆਮ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਅਮਲ ਵਿਚ ਲਿਆਂਦੀ ਹੈ ਅਤੇ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੁਖਰਾਜ ਸਿੰਘ ਉਰਫ ਸੋਨੂੰ ਪੁੱਤਰ ਗੁਰਮੁਖ ਸਿੰਘ ਵਾਸੀ ਨੇੜੇ ਜਲੰਧਰ-ਬਾਈਪਾਸ, ਹਰਜੀਤ ਸਿੰਘ ਉਰਫ ਰਾਜਾ ਅਤੇ ਹਰਜੀਤ ਸਿੰਘ ਉਰਫ ਜੀਤੀ ਵਾਸੀਆਨ ਫਲੌਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ ਹਨ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੇ ਕਬਜ਼ੇ ਵਿੱਚੋਂ 14 ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਹਰਜੀਤ ਸਿੰਘ ਉਰਫ ਜੀਤੀ ਹੈ, ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਦਾ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਜਲੰਧਰ, ਫਿਲੌਰ, ਅਹਿਮਦਗੜ੍ਹ, ਲੁਧਿਆਣਾ, ਫਗਵਾੜਾ ਸਮੇਤ ਕਈ ਸ਼ਹਿਰਾਂ ਵਿਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ | ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਕਥਿਤ ਦੋਸ਼ੀ ਲੁਧਿਆਣਾ ਵਿਚ ਸਰਗਰਮ ਸਨ | ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਕਥਿਤ ਦੋਸ਼ੀ ਸਿਵਲ ਹਸਪਤਾਲ ਨੇੜੇ ਵਾਹਨ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਆ ਰਹੇ ਹਨ | ਪੁਲਿਸ ਵਲੋਂ ਲਗਾਏ ਗਏ ਨਾਕੇ ਤੇ ਜਦੋਂ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਉਥੋਂ ਭੱਜ ਪਏ | ਪਿੱਛਾ ਕਰਨ 'ਤੇ ਪੁਲਿਸ ਨੇ ਇਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਅਤੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇਹ ਵਾਹਨ ਅਤੇ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਅਧਿਕਾਰੀ ਦੱਸਿਆ ਕਿ ਕਥਿਤ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਚੋਰੀ ਕਰਨ ਉਪਰੰਤ ਇਹ ਵਾਹਨ ਸਸਤੇ ਭਾਅ ਤੇ ਅੱਗੇ ਵੇਚ ਦਿੰਦੇ ਸਨ | ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

ਵੱਖ-ਵੱਖ ਥਾਵਾਂ 'ਤੇ ਤਿੰਨ ਵਿਅਕਤੀਆਂ ਵਲੋਂ ਖੁਦਕੁਸ਼ੀ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਤਿੰਨ ਵਿਅਕਤੀਆਂ ਵਲੋਂ ਸ਼ੱਕੀ ਹਾਲਾਤ ਵਿਚ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ...

ਪੂਰੀ ਖ਼ਬਰ »

ਸੀ. ਐੱਮ. ਸਿਟੀ ਲਈ ਚੰਗੀ ਖ਼ਬਰ, ਹੁਣ ਤੱਕ ਨਹੀ ਹੈ ਕੋਰੋਨਾ ਵਾਇਰਸ ਦਾ ਕੋਈ ਮਾਮਲਾ

ਕਰਨਾਲ, 12 ਮਾਰਚ (ਗੁਰਮੀਤ ਸਿੰਘ ਸੱਗੂ)-ਦੁਨੀਆ ਅੰਦਰ ਤੇਜ਼ੀ ਨਾਲ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਇਸ ਸਬੰਧ ਵਿਚ ਬੈਠਕ ਕਰਦੇ ਹੋਏ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ...

ਪੂਰੀ ਖ਼ਬਰ »

ਗੜੇ ਪੈਣ ਨਾਲ ਕਣਕ ਤੇ ਸਰ੍ਹੋਂ ਦੀ ਫ਼ਸਲ ਦਾ ਭਾਰੀ ਨੁਕਸਾਨ

ਸਿਰਸਾ, 12 ਮਾਰਚ (ਅ. ਬ.)-ਬੀਤੇ ਕੱਲ੍ਹ ਦੇਰ ਸ਼ਾਮ ਇਲਾਕੇ ਵਿਚ ਮੀਂਹ ਤੇ ਗੜ੍ਹੇ ਪੈਣ ਨਾਲ ਇਕ ਦਰਜਨ ਤੋਂ ਵੱਧ ਪਿੰਡਾਂ ਵਿਚ ਹਾੜੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ | ਕਿਸਾਨ ਜਥੇਬੰਦੀਆਂ ਨੇ ਗੜਿ੍ਹਆਂ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਬੱਚਿਆਂ ਦੀ ਖ਼ੁਰਾਕ ਪੱਧਰ 'ਚ ਜ਼ਿਲ੍ਹਾ ਸਿਰਸਾ ਸੂਬੇ ਭਰ 'ਚੋਂ ਰਿਹਾ ਦੂਜੇ ਸਥਾਨ 'ਤੇ

ਸਿਰਸਾ, 12 ਮਾਰਚ (ਅ. ਬ.)-ਬੱਚਿਆਂ ਨੂੰ ਖ਼ੁਰਾਕ ਮੁਹੱਈਆ ਕਰਵਾਏ ਜਾਣ ਦੇ ਮਾਮਲੇ ਵਿਚ ਸਿਰਸਾ ਜ਼ਿਲ੍ਹਾ ਸੂਬੇ ਭਰ 'ਚੋਂ ਦੂਜੀ ਥਾਂ 'ਤੇ ਰਿਹਾ ਹੈ, ਜਿਸ ਕਾਰਨ ਜ਼ਿਲ੍ਹਾ ਬਾਲ ਕਲਿਆਣ ਵਿਭਾਗ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ | ਮਿੰਨੀ ਸਕੱਤਰੇਤ ...

ਪੂਰੀ ਖ਼ਬਰ »

ਜੀਵਨ ਨਗਰ 'ਚ ਹੋਲਾ ਮਹੱਲਾ ਮੇਲਾ ਅੱਜ ਤੋਂ

ਸਿਰਸਾ, 12 ਮਾਰਚ (ਜਗਤਾਰ ਸਮਾਲਸਰ)- ਵੀਰ-ਰਸ ਦਾ ਸੂਚਕ ਹੋਲਾ-ਮਹੱਲਾ ਨਾਮਧਾਰੀ ਸੰਗਤ ਵਲੋਂ ਗੁਰਦੁਆਰਾ ਸ੍ਰੀ ਜੀਵਨ ਨਗਰ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਸਤਿਗੁਰੂ ਦਲੀਪ ਸਿੰਘ ਦੀ ਦੇਖ-ਰੇਖ ਹੇਠ ਮਨਾਇਆ ਜਾਵੇਗਾ | ਇਸ ਸਮਾਗਮ ਬਾਰੇ ਨਾਮਧਾਰੀ ਗੁਰਦੁਆਰਾ ਕਮੇਟੀ ਦੇ ...

ਪੂਰੀ ਖ਼ਬਰ »

ਗੈਸ ਕੁਨੈਕਸ਼ਨ ਤਬਦੀਲ ਨਾ ਕਰਨ 'ਤੇ ਸੀ. ਐੱਮ. ਵਿੰਡੋ 'ਤੇ ਦਿੱਤੀ ਸ਼ਿਕਾਇਤ

ਕਾਲਾਂਵਾਲੀ, 12 ਮਾਰਚ (ਅ. ਬ.)-ਪਿੰਡ ਕਾਲਾਂਵਾਲੀ ਵਾਸੀ ਕਾਕਾ ਸਿੰਘ ਪੁੱਤਰ ਹਜ਼ੂਰਾ ਸਿੰਘ ਨੇ ਸੀ.ਐੱਮ. ਵਿੰਡੋ ਉੱਤੇ ਸ਼ਿਕਾਇਤ ਦੇ ਕੇ ਭਾਰਤ ਗੈਸ ਏਜੰਸੀ ਦੇ ਮਾਲਿਕਾਂ 'ਤੇ ਉਸ ਦੀ ਪਤਨੀ ਨੂੰ ਉੱਜਵਲਾ ਯੋਜਨਾ ਤਹਿਤ ਮਿਲੇ ਗੈਸ ਕਨੈਕਸ਼ਨ ਨੂੰ ਆਪਣੀ ਨੂੰਹ ਦੇ ਨਾਂ ...

ਪੂਰੀ ਖ਼ਬਰ »

ਮੈਟਰੋ ਸਟੋਰ ਨੇੜੇ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ-4 ਜ਼ਖਮੀਂ

ਲੁਧਿਆਣਾ, 12 ਮਾਰਚ (ਆਹੂਜਾ)-ਲੁਧਿਆਣਾ-ਜਲੰਧਰ ਮੁੱਖ ਸੜਕ 'ਤੇ ਅੱਜ ਰਾਤ ਮੈਟਰੋ ਸਟੋਰ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ 4 ਹੋਰ ਜ਼ਖਮੀਂ ਹੋ ਗਏ ਹਨ | ਜਾਣਕਾਰੀ ਅਨੁਸਾਰ ਇਹ ਸਾਰੇ ਨੌਜਵਾਨ ਵਿਆਹ ਸਮਾਗਮ ਤੋਂ ਵਾਪਸ ਕਾਰ ਵਿਚ ਪਰਤ ...

ਪੂਰੀ ਖ਼ਬਰ »

ਨਿਰੋਗੀ ਹਸਪਤਾਲ 'ਚ ਕਿਡਨੀ ਦਿਹਾੜੇ 'ਤੇ ਔਰਤਾਂ ਨੂੰ ਕੀਤਾ ਜਾਗਰੂਕ

ਸ਼ਾਹਬਾਦ ਮਾਰਕੰਡਾ, 12 ਮਾਰਚ (ਅਵਤਾਰ ਸਿੰਘ)-ਅੱਜ ਨਿਰੋਗੀ ਹਸਪਤਾਲ ਸ਼ਾਹਬਾਦ ਵਿਚ ਕੌਮੀ ਕਿਡਨੀ ਦਿਹਾੜੇ (ਵਰਲਡ ਕਿਡਨੀ-ਡੇ) 'ਤੇ ਔਰਤਾਂ ਨੂੰ ਜਾਗਰੂਕ ਕੀਤਾ ਗਿਆ | ਨਿਰੋਗੀ ਹਸਪਤਾਲ ਦੇ ਡਾਇਰੈਕਟਰ ਡਾ. ਅਭਿਮਨਿਊ ਅਰੋਨ ਨੇ ਦੱਸਿਆ ਕਿ ਡਿਜੀਜ (ਸੀ. ਕੇ. ਡੀ.) ਦੇ ਨਾਂਅ ...

ਪੂਰੀ ਖ਼ਬਰ »

ਹਰ ਵਿਕਾਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨਾ ਮੇਰਾ ਮੁੱਖ ਟੀਚਾ- ਚੌ. ਈਸ਼ਵਰ ਸਿੰਘ

ਗੁਹਲਾ ਚੀਕਾ, 12 ਮਾਰਚ (ਓ.ਪੀ. ਸੈਣੀ)-ਹਲਕਾ ਗੁਹਲਾ ਵਿਧਾਇਕ ਚੌ. ਈਸ਼ਵਰ ਸਿੰਘ ਨੇ ਕਿਹਾ ਕਿ ਜਿੰਨੀਆਂ ਵੀ ਹਲਕੇ ਦੀਆਂ ਵਿਕਾਸ ਯੋਜਨਾਵਾਂ ਹਨ, ਸਾਰੀਆਂ ਨੂੰ ਇਕ-ਇਕ ਕਰਕੇ ਪਹਿਲ ਦੇ ਆਧਾਰ 'ਤੇ ਕਰਵਾਉਣਾ ਮੇਰਾ ਮੁੱਖ ਟੀਚਾ ਹੈ | ਇਸ ਧੰਨਵਾਦੀ ਦੌਰੇ ਦੌਰਾਨ ਉਨ੍ਹਾਂ ਨੇ ...

ਪੂਰੀ ਖ਼ਬਰ »

ਦੇਸ਼ ਦੀ ਅੱਧੀ ਆਬਾਦੀ ਅਜੇ ਵੀ ਰਾਜਨੀਤੀ 'ਚ ਹਾਸ਼ੀਏ 'ਤੇ-ਗਿੱਲ

ਰਤੀਆ , 12 ਮਾਰਚ (ਬੇਅੰਤ ਕੌਰ ਮੰਡੇਰ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਦੀਪ ਕੌਰ ਗਿੱਲ ਨੇ ਪਿਛਲੇ ਹਫ਼ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਹਰਿਆਣਾ ਸਰਕਾਰ ਵਲੋਂ ਕੀਤੇ ਗਏ ਐਲਾਨ 'ਤੇ ਪ੍ਰਤੀਕਿ੍ਆ ਜ਼ਾਹਿਰ ਕਰਦਿਆਂ ਕਿਹਾ ਕਿ ਰਾਜ ਅਤੇ ਸਾਰੇ ਦੇਸ਼ ਵਿਚ ...

ਪੂਰੀ ਖ਼ਬਰ »

ਪਿੰਡ ਜੈ ਸਿੰਘਪੁਰਾ ਨੇ ਕੈਲੰਡਰ ਸਾਲ-2019 'ਚ ਚੰਗੇ ਿਲੰਗ ਅਨੁਪਾਤ ਨਾਲ ਦੂਜਿਆਂ ਨੂੰ ਦਿਖਾਇਆ ਰਾਹ

ਕਰਨਾਲ, 12 ਮਾਰਚ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹੇ ਦੇ ਪਿੰਡ ਜੈ ਸਿੰਘਪੁਰਾ ਨੇ ਇਕ ਹਜ਼ਾਰ ਲੜਕਿਆਂ ਪਿੱਛੇ 1333 ਲੜਕੀਆਂ ਦਾ ਿਲੰਗ ਅਨੁਪਾਤ ਬਣਾ ਕੇ ਹੋਰਨਾਂ ਨੂੰ ਇਹ ਰਾਹ ਦਿਖਾਇਆ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਨਵਰੀ 2020 ਵਿਚ ਜੈ ...

ਪੂਰੀ ਖ਼ਬਰ »

ਕਾਲਾ ਮੋਤੀਆ ਬਾਰੇ ਜਾਗਰੂਕਤਾ ਲਈ ਰੈਲੀ ਕੱਢੀ

ਨੀਲੋਖੇੜੀ, 12 ਮਾਰਚ (ਅਹੂਜਾ)-ਜਨਰਲ ਹਸਪਤਾਲ ਵਲੋਂ ਵਿਸ਼ਵ ਗਲੂਕੋਮਾ ਸਪਤਾਹ ਪ੍ਰੋਗਰਾਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਦੀ ਅਗਵਾਈ ਅੱਖਾਂ ਦੇ ਮਾਹਿਰ ਡਾ. ਆਸ਼ੂਤੋਸ਼ ਵਲੋਂ ਕੀਤੀ ਅਤੇ ਮੁੱਖ ਮੈਡੀਕਲ ਅਫ਼ਸਰ ਡਾ. ਵੰਦਨਾ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ...

ਪੂਰੀ ਖ਼ਬਰ »

ਸੀ.ਐੱਮ.ਸਿਟੀ ਵਿਖੇ ਇਕ ਪਲਾਟ ਨੂੰ ਲੈ ਕੇ ਭਿੜੀਆਂ ਦੋ ਧਿਰਾਂ

ਕਰਨਾਲ, 12 ਮਾਰਚ (ਗੁਰਮੀਤ ਸਿੰਘ ਸੱਗੂ)-ਸੀ. ਐੱਮ. ਸਿਟੀ ਦੇ ਮਸ਼ਹੂਰ ਬਾਜ਼ਾਰ ਸਦਰ ਬਾਜ਼ਾਰ ਵਿਖੇ ਅੱਜ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ ਜਦ ਇਕ ਪਲਾਟ 'ਚ ਗੇਟ ਲਗਾਉਣ ਨੰੂ ਲੈ ਕੇ ਦੋ ਧਿਰਾਂ ਆਪਸ ਵਿਚ ਟਕਰਾਅ ਗਈਆਂ ਅਤੇ ਮੌਕੇ 'ਤੇ ਆਈ ਪੁਲਿਸ ਸਾਹਮਣੇ ਹੀ ਦੋਵਾਂ ...

ਪੂਰੀ ਖ਼ਬਰ »

ਯੂਥ ਕਲੱਬ ਤੇ ਗ੍ਰਾਮ ਪੰਚਾਇਤ ਗੱਦੀਵਾਲ ਵਲੋਂ ਪੌਦੇ ਲਗਾਏ

ਨੂਰਪੁਰ ਬੇਦੀ, 12 ਮਾਰਚ (ਹਰਦੀਪ ਸਿੰਘ ਢੀਂਡਸਾ)-ਗ੍ਰਾਮ ਪੰਚਾਇਤ ਗੱਦੀਵਾਲ ਅਤੇ ਨੈਸ਼ਨਲ ਯੂਥ ਕਲੱਬ ਗੱਦੀਵਾਲ ਵਲੋਂ ਹੌਲੀ ਦੇ ਪਵਿੱਤਰ ਤਿਉਹਾਰ ਅਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਪਹਿਲ ਕਰਦਿਆਂ ਪਿੰਡ ਨੂੰ ਹਰਾ ਭਰਾ ਰੱਖਣ ਦਾ ਪ੍ਰਣ ਕੀਤਾ ਅਤੇ ਇਸ ...

ਪੂਰੀ ਖ਼ਬਰ »

ਐੱਚ. ਸੀ. ਐੱਸ. ਅਧਿਕਾਰੀ ਦਾ ਤਬਾਦਲਾ

ਚੰਡੀਗੜ੍ਹ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਐੱਚ. ਸੀ. ਐੱਸ. ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਹਨ | ਜ਼ਿਲ੍ਹਾ ਪ੍ਰੀਸ਼ਦ, ਭਿਵਾਨੀ ਅਤੇ ਡੀ.ਆਰ.ਡੀ.ਏ., ਭਿਵਾਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੈ ...

ਪੂਰੀ ਖ਼ਬਰ »

ਬਸਪਾ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਨਨਹੇੜੀਆਂ ਨੇ 15 ਮਾਰਚ ਦੇ ਸਮਾਰੋਹ ਸਬੰਧੀ ਕੀਤੀਆਂ ਮੀਟਿੰਗਾਂ

ਸ੍ਰੀ ਚਮਕੌਰ ਸਾਹਿਬ, 12 ਮਾਰਚ (ਜਗਮੋਹਣ ਸਿੰਘ ਨਾਰੰਗ)-ਬਹੁਜਨ ਸਮਾਜ ਪਾਰਟੀ ਵਲੋਂ 15 ਮਾਰਚ ਨੂੰ ਖੁਆਸਪੁਰਾ ਵਿਖੇ ਬਸਪਾ ਦੇ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਦੇ ਮਨਾਏ ਜਾ ਰਹੇ 86ਵੇਂ ਜਨਮ ਦਿਨ ਮੌਕੇ ਕੀਤੇ ਜਾ ਰਹੇ ਵੱਡੇ ਸਮਾਰੋਹ ਵਿਚ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ...

ਪੂਰੀ ਖ਼ਬਰ »

ਬਦ ਇੰਤਜ਼ਾਮੀ ਕਾਰਨ ਚਰਨ ਗੰਗਾ ਸਟੇਡੀਅਮ ਵਿਖੇ ਅੱਧੀ ਦਰਜਨ ਤੋਂ ਵੱਧ ਸ਼ਰਧਾਲੂ ਜ਼ਖਮੀ

ਸ੍ਰੀ ਅਨੰਦਪੁਰ ਸਾਹਿਬ, 12 ਮਾਰਚ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਦੇ ਅੰਤਿਮ ਦਿਨ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਕੱਢੇ ਗਏ ਮਹੱਲੇ ਦੌਰਾਨ ਇਤਿਹਾਸਿਕ ਚਰਨ ਗੰਗਾ ਸਟੇਡੀਅਮ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸੰਘਰਸ਼ 'ਤੇ ਬੈਠੇ ਗੈਸਟ ਫੈਕਲਟੀ ਲੈਕਚਰਾਰਾਂ ਦਾ ਸਮਰਥਨ

ਰੂਪਨਗਰ, 12 ਮਾਰਚ (ਸਤਨਾਮ ਸਿੰਘ ਸੱਤੀ)-ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਵਿਦਿਆਰਥੀ ਗੈਸਟ ਫੈਕਲਟੀ ਲੈਕਚਰਾਰਾਂ ਦੇ ਸਮਰਥਨ ਵਿਚ ਨਿੱਤਰੇ ਹਨ | ਜ਼ਿਲ੍ਹਾ ਆਗੂ ਰੋਹਿਤ ਕੁਮਾਰ ਅਤੇ ਰਵੀ ਗੱਗ ਨੇ ਕਿਹਾ ਕਿ ਇਹ ਮਸਲਾ ਸਿਰਫ਼ ਗੈਸਟ ਫੈਕਲਟੀ ਲੈਕਚਰਾਰਾਂ ਦਾ ...

ਪੂਰੀ ਖ਼ਬਰ »

ਅਥਾਹ ਸੁਹੱਪਣ ਦੇ ਬਾਵਜੂਦ ਨੰਗਲ ਨਹੀਂ ਬਣ ਸਕਿਆ ਸੈਰਗਾਹ

ਨੰਗਲ, 12 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਦੇ ਪੈਰਾਂ 'ਚ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੇ ਕੰਢੇ ਵਸਿਆ ਪੰਜਾਬ ਦਾ ਖ਼ੂਬਸੂਰਤ ਸ਼ਹਿਰ ਨੰਗਲ ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਸੈਰਗਾਹ ਨਹੀਂ ਬਣ ਸਕਿਆ | ਨੰਗਲ-ਭਾਖੜਾ ਪ੍ਰਾਜੈਕਟ ਦੇਖਣ ਹਰ ਵਰੇ੍ਹ ...

ਪੂਰੀ ਖ਼ਬਰ »

ਪਰਵ ਪ੍ਰੇਮ ਸੰਮਤੀ ਹਸਪਤਾਲ ਖੇਤਰ ਨੇ ਫੁੱਲਾਂ ਦੀ ਹੋਲੀ ਮਨਾਈ

ਨੀਲੋਖੇੜੀ, 12 ਮਾਰਚ (ਅਹੂਜਾ)-ਪਰਵ ਪ੍ਰੇਮ ਸੰਮਤੀ ਹਸਪਤਾਲ ਖੇਤਰ ਵਲੋਂ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਾਣੀ ਅਤੇ ਰੰਗਾਂ ਦਾ ਪ੍ਰਯੋਗ ਨਾ ਕਰਦੇ ਹੋਏ ਸਾਰਿਆਂ ਵਲੋਂ ਫੁੱਲਾਂ ਦੀ ਹੋਲੀ ਖੇਡੀ ਗਈ | ਸਮਾਗਮ ਵਿਚ ਸ਼ਹਿਰ ਦੇ ਮੋਹਤਬਰ ...

ਪੂਰੀ ਖ਼ਬਰ »

ਵਿਧਾਇਕ ਨੇ ਅਧਿਕਾਰੀਆਂ ਨੂੰ ਸਬਜ਼ੀ ਮੰਡੀ ਤੇ ਨੰਦੀਸ਼ਾਲਾ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ

ਰਤੀਆ, 12 ਮਾਰਚ (ਬੇਅੰਤ ਕੌਰ ਮੰਡੇਰ)- ਸਬਜ਼ੀ ਮੰਡੀ ਐਸੋਸੀਏਸ਼ਨ ਵਲੋਂ ਵਿਧਾਇਕ ਐਡਵੋਕੇਟ ਲਕਸ਼ਮਣ ਨਾਪਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ, ਜਿਸ ਵਿੱਚ ਐਸੋਸੀਏਸ਼ਨ ਦੇ ਨੁਮਾਇੰਦਿਆਾ ਨੇ ਸਬਜ਼ੀ ਮੰਡੀ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਕੀਤੇ ¢ ਵਿਧਾਇਕ ...

ਪੂਰੀ ਖ਼ਬਰ »

ਗੁਰੂ ਨਾਨਕ ਖਾਲਸਾ ਕਾਲਜ ਦੀ ਵਿਦਿਆਰਥਣਾਂ ਨੇ ਰਾਜ ਪੱਧਰੀ ਮੁਕਾਬਲੇ ਵਿਚ ਜਿਤੇ ਦੋ ਇਨਾਮ

ਕਰਨਾਲ, 12 ਮਾਰਚ (ਗੁਰਮੀਤ ਸਿੰਘ ਸੱਗੂ)-ਗੁਰੂ ਨਾਨਕ ਖਾਲਸਾ ਕਾਲਜ ਦੀਆਂ ਦੋ ਵਿਦਿਆਰਥਣਾਂ ਨੇ ਆਰੀਆ ਪੀ.ਜੀ. ਕਾਲੇਜ ਪਾਣੀਪਤ ਵਿਖੇ ਆਯੋਜਿਤ ਰਾਜ ਪੱਧਰੀ ਮੁਕਾਬਲੇ ਵਿਚ ਦੋ ਇਨਾਮ ਜਿਤ ਕੇ ਕਾਲਜ ਦਾ ਨਾਅ ਰੋਸ਼ਨ ਕੀਤਾ | ਕਾਲਜ ਪਹੁੰਚਨ ਤੇ ਵਿਦਿਆਰਥਣਾਂ ਦਾ ਪ੍ਰਬੰਧਕ ...

ਪੂਰੀ ਖ਼ਬਰ »

ਕਾਲਜ ਵਿਖੇ ਇਕ ਦਿਨਾ ਐਨ.ਐਸ.ਐਸ. ਕੈਂਪ ਲਗਾਇਆ

ਗੂਹਲਾ ਚੀਕਾ, 12 ਮਾਰਚ (ਓ.ਪੀ. ਸੈਣੀ)-ਡੀ. ਏ. ਵੀ. ਕਾਲਜ ਚੀਕਾ ਵਿਖੇ ਐਨ.ਐਸ.ਐਸ. ਇਕਾਈ ਵਲੋਂ ਇਕ ਦਿਨਾ ਕੈਂਪ ਲਗਾਇਆ ਗਿਆ | ਇਸ ਮੌਕੇ 'ਤੇ ਐਨ.ਐਸ.ਐਸ. ਅਧਿਕਾਰੀ ਡਾ. ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਸੇਵਾ ਯੋਜਨਾ ਦੇ ਵਿਦਿਆਰਥੀਆਂ 'ਚ ...

ਪੂਰੀ ਖ਼ਬਰ »

ਟਕਸਾਲੀਆਂ ਨੇ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਿਆ-ਕਕਰਾਲਾ

ਸਮਾਣਾ, 12 ਮਾਰਚ (ਸ਼ਰਮਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਆਉਂਦੀਆਂ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗਾ | ਇਹ ਸ਼ਬਦ ਸ਼ੋ੍ਰਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ...

ਪੂਰੀ ਖ਼ਬਰ »

ਹੋਲਾ ਮਹੱਲਾ ਸਮਾਗਮ ਦੇ ਆਖਰੀ ਦਿਨ ਨਗਰ ਕੀਰਤਨ ਸਜਾਇਆ

ਜਗਾਧਰੀ, 12 ਮਾਰਚ (ਜਗਜੀਤ ਸਿੰਘ)-ਡੇਰਾ ਸੰਤ ਨਿਸ਼ਚਲ ਸਿੰਘ ਥੜਾ ਸਾਹਿਬ ਜੋੜੀਆਂ ਵਿਖੇ 6 ਮਾਰਚ ਤੋਂ ਆਰੰਭ ਹੋਏ ਹੋਲਾ ਮਹੱਲਾ ਸਮਾਗਮ ਦੇ ਆਖਰੀ ਦਿਨ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਾ ਦੀ ...

ਪੂਰੀ ਖ਼ਬਰ »

ਨਵੇਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਬੰਧੀ ਬੈਠਕ

ਪਟਿਆਲਾ, 12 ਮਾਰਚ (ਚੱਠਾ)-ਸ਼ਹੀਦੀ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਵਿਦਿਅਕ ਅਤੇ ਭਲਾਈ ਟਰੱਸਟ (ਚੰਡੀਗੜ੍ਹ) ਦੀ ਇਕ ਬੈਠਕ ਹੋਈ, ਦੀ ਅਗਵਾਈ ਖਜਾਨਚੀ ਸਿਉਰਾਮ ਸਿੰਘ ਨੇ ਕੀਤੀ | ਮੀਟਿੰਗ ਵਿਚ ਪਟਿਆਲਾ ਜਿਲ੍ਹੇ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਵਿਚਾਰਾਂ ਕੀਤੀਆ ਗਈਆਂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਸੈਮੀਨਾਰ ਕਰਵਾਇਆ

ਕਾਲਾਂਵਾਲੀ, 12 ਮਾਰਚ (ਅ. ਬ.)-ਖੇਤਰ ਦੇ ਕਸਬਾ ਔਢਾਂ ਦੇ ਸਿਵਲ ਹਸਪਤਾਲ ਵਿਚ ਐੱਸ. ਐੱਮ. ਓ. ਡਾ. ਭੂਸ਼ਣ ਗਰਗ ਦੀ ਪ੍ਰਧਾਨਗੀ ਹੇਠ ਕਰਵਾਏ ਇਕ ਸੈਮੀਨਾਰ ਵਿਚ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਸੈਮੀਨਾਰ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਵੈਦਵਾਲਾ 'ਚ ਮੈਡੀਕਲ ਕਾਲਜ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਪੰਚਾਇਤ ਨੇ ਦਿੱਤਾ ਮੰਗ ਪੱਤਰ

ਸਿਰਸਾ, 12 ਮਾਰਚ (ਅ. ਬ.)-ਸਿਰਸਾ ਦੇ ਨਾਲ ਲਗਦੇ ਪਿੰਡ ਵੈਦਵਾਲ ਦੀ ਪੰਚਾਇਤੀ ਜ਼ਮੀਨ 'ਤੇ ਮੈਡੀਕਲ ਕਾਲਜ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਅੱਜ ਭਾਜਪਾ ਆਗੂ ਜਗਦੀਸ਼ ਚੋਪੜਾ ਨੂੰ ਮੰਗ ਪੱਤਰ ਸੌਾਪਿਆ ਹੈ | ਇਸ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਪੰਚਾਇਤੀ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ

ਯਮੁਨਾਨਗਰ, 12 ਮਾਰਚ (ਗੁਰਦਿਆਲ ਸਿੰਘ ਨਿਮਰ)-ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਦੀ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਦੇ ਮੈਂਬਰਾਂ ਦੀ ਇਕ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਪ੍ਰਤੀਮਾ ਚੌਧਰੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਕੱਤਰੇਤ ਦੇ ਮੀਟਿੰਗ ਹਾਲ ਵਿਚ ਹੋਈ | ...

ਪੂਰੀ ਖ਼ਬਰ »

ਪੋਸ਼ਣ ਮੁਹਿੰਮ ਤਹਿਤ ਲੜਕੀਆਂ ਦੀ ਸਾਈਕਲ ਰੈਲੀ ਕੱਢੀ

ਰਤੀਆ, 12 ਮਾਰਚ (ਬੇਅੰਤ ਕੌਰ ਮੰਡੇਰ)-ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਵਾਰਡ-9 'ਚ ਆਂਗਣਵਾੜੀ ਵਰਕਰਾਂ ਵਲੋਂ ਪੋਸ਼ਣ ਮੁਹਿੰਮ ਤਹਿਤ ਲੜਕੀਆਂ ਦੀ ਸਾਈਕਲ ਰੈਲੀ ਤੇ ਜਨ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ¢ ਰੈਲੀ 'ਚ ਆਂਗਣਵਾੜੀ ਵਰਕਰ ਰਜਨੀ ਮਿੱਤਲ, ਨਵਦੀਪ, ...

ਪੂਰੀ ਖ਼ਬਰ »

ਕਿਲ੍ਹਾ ਲੋਹਗੜ 'ਤੇ ਐੱਸ. ਜੀ. ਪੀ. ਸੀ. ਖ਼ਰਚ ਕਰੇਗੀ ਸਵਾ ਕਰੋੜ ਰੁਪਏ- ਜਥੇ. ਲਾਡਵਾ

ਸ਼ਾਹਬਾਦ ਮਾਰਕੰਡਾ, 12 ਮਾਰਚ (ਅਵਤਾਰ ਸਿੰਘ)-ਧਰਮ ਪ੍ਰਚਾਰ ਕਮੇਟੀ ਕੁਰੂਕਸ਼ੇਤਰ ਦੇ ਮੈਂਬਰ ਜਥੇਦਾਰ ਤੇਜਿੰਦਰਪਾਲ ਸਿੰਘ ਲਾਡਵਾ ਨੇ ਕਿਹਾ ਹੈ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਵੱਖ-ਵੱਖ ਰਾਜਾਂ ਵਿਚ ਧਰਮ ਪ੍ਰਚਾਰ ਦਾ ਕਾਰਜ ...

ਪੂਰੀ ਖ਼ਬਰ »

ਜ਼ਿਲ੍ਹਾ ਲੋਕ ਸੰਪਰਕ ਤੇ ਸਮੱਸਿਆ ਨਿਪਟਾਰਾ ਕਮੇਟੀ ਦੀ ਮੀਟਿੰਗ 27 ਨੂੰ

ਯਮੁਨਾਨਗਰ, 12 ਮਾਰਚ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਲੋਕ ਸੰਪਰਕ ਤੇ ਸਮੱਸਿਆ ਨਿਪਟਾਰਾ ਕਮੇਟੀ ਦੀ ਮੀਟਿੰਗ 13 ਮਾਰਚ 2020 ਨੂੰ ਸਵੇਰੇ 11 ਵਜੇ ਜ਼ਿਲ੍ਹਾ ਸਕੱਤਰੇਤ ਦੇ ਆਡੀਟੋਰੀਅਮ ਵਿਚ ਹੋਣੀ ਸੀ ਜੋ ਕਿ ਕਿਸੇ ਕਾਰਨ ਕਰ ਕੇ ਹੁਣ 27 ਮਾਰਚ 2020 ਨੂੰ ਕੀਤੀ ਜਾ ਰਹੀ ਹੈ, ਜਿਸ ਦੀ ...

ਪੂਰੀ ਖ਼ਬਰ »

ਸਾਰਿਆਂ ਨੂੰ ਬਿਜਲੀ ਬਚਾਉਣ ਦੀ ਆਦਤ ਪਾਉਣੀ ਚਾਹੀਦੀ ਹੈ- ਡੀ. ਸੀ.

ਯਮੁਨਾਨਗਰ, 12 ਮਾਰਚ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਕਿਹਾ ਕਿ ਬਿਜਲੀ ਦੀ ਬੱਚਤ ਕਰਨਾ ਇਸ ਦਾ ਉਤਪਾਦਨ ਹੈ | ਇਸ ਲਈ ਸਾਰੇ ਲੋਕਾਂ ਨੂੰ ਬਿਜਲੀ ਬਚਾਉਣ ਦੀ ਆਦਤ ਬਣਾਉਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਘਰ, ਦੁਕਾਨਾਂ ਅਤੇ ਦਫ਼ਤਰਾਂ ਆਦਿ ਵਿਚ ...

ਪੂਰੀ ਖ਼ਬਰ »

ਗਲੀ ਦਾ ਲੈਵਲ ਸਹੀ ਕਰਵਾਉਣ ਲਈ ਐੱਸ. ਡੀ. ਐੱਮ. ਨੂੰ ਦਿੱਤਾ ਮੰਗ ਪੱਤਰ

ਏਲਨਾਬਾਦ, 12 ਮਾਰਚ (ਜਗਤਾਰ ਸਮਾਲਸਰ)-ਪਿੰਡ ਤਲਵਾੜਾ ਖੁਰਦ ਨਿਵਾਸੀ ਰਾਜ ਕੁਮਾਰ ਪੁੱਤਰ ਬਿਹਾਰੀ ਲਾਲ ਨੇ ਸਥਾਨਕ ਐੱਸ. ਡੀ. ਐੱਮ. ਨੂੰ ਇਕ ਮੰਗ ਪੱਤਰ ਦੇ ਕੇ ਉਸ ਦੇ ਘਰ ਦੇ ਸਾਹਮਣੇ ਬਣਾਈ ਗਈ ਗਲੀ ਦਾ ਲੈਵਲ ਸਹੀ ਕੀਤੇ ਜਾਣ ਦੀ ਮੰਗ ਕੀਤੀ ਹੈ | ਅੱਜ ਐੱਸ. ਡੀ. ਐੱਮ. ਦਫ਼ਤਰ ...

ਪੂਰੀ ਖ਼ਬਰ »

ਬਲੋਸਮ ਸਕੂਲ ਦੀ 25ਵੀਂ ਵਰ੍ਹੇਗੰਢ ਮਨਾਈ

ਭਾਮੀਆਂ ਕਲਾਂ, 12 ਮਾਰਚ (ਜਤਿੰਦਰ ਭੰਬੀ)-ਬਲੋਸਮ ਸੀਨੀਅਰ ਸੈਕੰਡਰੀ ਸਕੂਲ ਮੁੰਡੀਆਂ ਕਲਾਂ ਵਿਖੇ ਸਕੂਲ ਦੀ 25ਵੀਂ ਵਰ੍ਹੇਗੰਢ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ...

ਪੂਰੀ ਖ਼ਬਰ »

ਪਿੰਡ ਮਜਾਰਾ 'ਚ ਗਾਇਕ ਕਰਨ ਔਜਲਾ ਦਾ ਅਖਾੜਾ ਲੱਗਣ ਦੀ ਪੇਂਡੂ ਵਿਕਾਸ ਤੇ ਪੰਚਾਇਤ ਨੂੰ ਸ਼ਿਕਾਇਤ

ਲੁਧਿਆਣਾ, 12 ਮਾਰਚ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਪਿੰਡ ਮਜਾਰਾ ਵਿਖੇ ਬੀਤੇ ਦਿਨੀਂ ਗਾਇਕ ਕਰਨ ਔਜਲਾ ਦਾ ਅਖਾੜਾ ਲੱਗਿਆ ਸੀ | ਜਿਸ ਦੇ ਵਿਰੁੱਧ ਸਹਾਇਕ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਹਥਿਆਰਾਂ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਮਹਿਲਾ ਵਰਗ ਨੂੰ ਮਾਣ-ਸਤਿਕਾਰ ਬਖਸ਼ਿਆ-ਉੱਪ ਚੇਅਰਪਰਸਨ

ਹੰਬੜਾਂ, 12 ਮਾਰਚ (ਹਰਵਿੰਦਰ ਸਿੰਘ ਮੱਕੜ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ 'ਚ ਆਰਥਿਕ ਵਿਕਾਸ ਕਰਨ ਦੇ ਨਾਲ ਲੋਕਾਂ ਦੇ ਸਮਾਜਿਕ ਵਿਕਾਸ ਲਈ ਵੀ ਤਰਜੀਹ ਦਿੱਤੀ ਗਈ ਹੈ | ਹੋਰ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਪੰਜਾਬ 'ਚ ...

ਪੂਰੀ ਖ਼ਬਰ »

ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਦੀ ਸਹੂਲਤ ਲਈ ਲੰਗਰ ਲਗਾਇਆ

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਹੋਲਾ ਮੁਹੱਲਾ ਦੇ ਪਵਿੱਤਰ ਮੌਕੇ ਤੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਭਾਈ ਰਣਧੀਰ ਸਿੰਘ ਨਗਰ ਨਿਵਾਸੀਆਂ ਗੁਰਿੰਦਰਪਾਲ ਸਿੰਘ ਪੱਪੂ, ਗੁਲਵੰਤ ਸਿੰਘ ਬਾਂਭੀ, ਸੁਰਜੀਤ ਸਿੰਘ ਅਰੋੜਾ, ਗੁਰਚਰਨ ...

ਪੂਰੀ ਖ਼ਬਰ »

ਹੈਬੋਵਾਲ ਸਮੇਤ ਵੱਖ-ਵੱਖ ਇਲਾਕਿਆਂ 'ਚ ਵੰਡੀ ਸਸਤੀ ਕਣਕ

ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਦੀ ਨੀਤੀ ਦੇ ਮੁਤਾਬਕ ਲਗਾਤਾਰ ਹੀ ਸਸਤੀ ਕਣਕ ਵੰਡਣ ਦਾ ਕੰਮ ਜਾਰੀ ਹੈ ਅਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੈਬੋਵਾਲ, ਸ਼ਿਮਲਾਪੁਰੀ, ਗਿਆਸਪੁਰਾ ਅਤੇ ਰਿਸ਼ੀ ...

ਪੂਰੀ ਖ਼ਬਰ »

ਰਾਤ ਦੇ ਸਮੇਂ ਸ਼ਰਾਬ ਦੀਆਂ ਦੁਕਾਨਾਂ 11 ਤੇ ਹੋਟਲ/ਢਾਬੇ 11:30 ਵਜੇ ਤੋਂ ਬਾਅਦ ਖੁੱਲ੍ਹੇ ਰਹਿਣ 'ਤੇ ਪਾਬੰਦੀ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਸ਼ਹਿਰ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ...

ਪੂਰੀ ਖ਼ਬਰ »

ਪਾਣੀ, ਸੀਵਰੇਜ ਬਿਲਾਂ ਦੀ ਅਦਾਇਗੀ ਨਾ ਕਰਨ 'ਤੇ 23 ਸੀਵਰੇਜ ਕੁਨੈਕਸ਼ਨ ਕੱਟੇ

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਫੀਲਡ ਵਿਚ ਉਤਰੇ ਓ.ਐਾਡ.ਐਮ ਸੈਲ ਅਧਿਕਾਰੀਆਂ ਨੇ ਬੁੱਧਵਾਰ 32 ਲੱਖ ਰੁਪਏ ਦੀ ਰਿਕਵਰੀ ਕੀਤੀ ਅਤੇ ਪਾਣੀ, ਸੀਵਰੇਜ ਬਿਲਾਂ ਦੀ ਬਕਾਇਆ ਰਕਮ ਨਾ ਦੇਣ ਵਾਲੇ 23 ...

ਪੂਰੀ ਖ਼ਬਰ »

ਖਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰ ਗਿ੍ਫ਼ਤਾਰ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਾਬਾ ਦੀ ਪੁਲਿਸ ਵਲੋਂ ਖਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ...

ਪੂਰੀ ਖ਼ਬਰ »

ਡੁਮੇਲੀ ਸੰਪਰਦਾ ਨਿਰਮਲ ਭੇਖ ਦਾ ਅਨਿੱਖੜਵਾਂ ਅੰਗ-ਸ੍ਰੀ ਮਹੰਤ ਨਿਰਮਲ ਭੇਖ

ਫਗਵਾੜਾ, 12 ਮਾਰਚ (ਅਸ਼ੋਕ ਕੁਮਾਰ ਵਾਲੀਆ)-ਹੋਲੇ ਮੁਹੱਲੇ ਦੇ ਸ਼ੁੱਭ ਦਿਹਾੜੇ ਮੌਕੇ ਸ੍ਰੀ ਪੰਚਾਇਤੀ ਅਖਾੜਾ ਨਿਰਮਲਾਂ ਕਨਖਲ ਹਰਿਦੁਆਰ ਅਤੇ ਸਮੂਹ ਨਿਰਮਲ ਭੇਖ ਵਲੋਂ ਸੰਤ ਬਾਬਾ ਪ੍ਰੀਤਮ ਸਿੰਘ ਨਿਰਮਲ ਕੁਟੀਆ ਡੁਮੇਲੀ ਵਾਲਿਆਂ ਨੂੰ ਨਿਰਮਲ ਭੇਖ ਰਤਨ ਦੇ ਿਖ਼ਤਾਬ ...

ਪੂਰੀ ਖ਼ਬਰ »

ਅੰਮਿ੍ਤਸਰ ਤੋਂ ਚੰਡੀਗੜ੍ਹ ਜਾਣ ਵਾਲੀ ਰੇਲ ਗੱਡੀ ਦਾ ਸਮਾਂ ਬਦਲਿਆ ਜਾਵੇ

ਜਲੰਧਰ, 12 ਮਾਰਚ (ਅ.ਬ)-ਅੰਮਿ੍ਤਸਰ ਤੋਂ ਚੰਡੀਗੜ੍ਹ ਜਾਣ ਵਾਲੀ ਰੇਲ ਗੱਡੀ ਦਾ ਰੋਜ਼ਾਨਾਂ ਸਫਰ ਕਰਨ ਵਾਲੇ ਯਾਤਰੀਆਂ ਨੇ ਸਮਾਂ ਬਦਲਣ ਦੀ ਮੰਗ ਕੀਤੀ ਹੈ | ਅੰਮਿ੍ਤਸਰ ਤੋਂ 17.25 'ਤੇ ਚਲਣ ਵਾਲੀ 12412 ਰੇਲ ਗੱਡੀ ਜਿਸ 'ਤੇ ਨੌਕਰੀ ਪੇਸ਼ਾ, ਕਾਰੋਬਾਰੀ ਤੇ ਹੋਰ ਰੋਜ਼ਾਨਾਂ ਵਾਲੇ ...

ਪੂਰੀ ਖ਼ਬਰ »

ਸਮਾਜ ਭਲਾਈ ਦੇ ਕੰਮਾਂ 'ਚ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇ-ਕੋਹਲੀ

ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)-ਪੰਜਾਬ ਇਲੈਕਟ੍ਰੋਪਲੇਟਿੰਗ ਮਟੀਰੀਅਲ ਡੀਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪਾਲ ਸਿੰਘ ਕੋਹਲੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ...

ਪੂਰੀ ਖ਼ਬਰ »

ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਮਨਾਏ ਪੰਦ੍ਹਰਵਾੜੇ ਦੌਰਾਨ 4863 ਵਿਅਕਤੀਆਂ ਦੀ ਸਿਹਤ ਜਾਂਚ

ਲੁਧਿਆਣਾ, 12 ਮਾਰਚ (ਸਲੇਮਪੁਰੀ)-ਭਾਰਤ ਸਰਕਾਰ ਦੇ ਕਿਰਤ ਮੰਤਰਾਲੇ ਤਹਿਤ ਸਥਾਪਤ ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਈ ਐਸ ਆਈ ਮਾਡਲ ਹਸਪਤਾਲ ਲੁਧਿਆਣਾ ਅਤੇ ਵੱਖ ਵੱਖ ਈ. ਐਸ. ਆਈ ਕੇਂਦਰਾਂ ਦੇ ਸਹਿਯੋਗ ਨਾਲ ਈ. ਐਸ. ਆਈ. ਨਿਗਮ ਦੇ ਖੇਤਰੀ ਦਫਤਰ ਤਹਿਤ ਖੇਤਰ ਵਿਚ ਵਿਸ਼ੇਸ਼ ...

ਪੂਰੀ ਖ਼ਬਰ »

ਬਿਨਾਂ ਵਰਦੀ ਤੋਂ ਦਿੱਤੀ ਜਾ ਰਹੀ ਰਸੋਈ ਗੈਸ ਦੀ ਸਪਲਾਈ!

ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਅਨੇਕਾਂ ਹੀ ਇਲਾਕਿਆਂ ਵਿਚ ਸ਼ਰੇਆਮ ਹੀ ਨਿਯਮਾਂ ਦੀ ਉਲੰਘਣਾ ਹੁੰਦੀ ਵੇਖੀ ਜਾ ਸਕਦੀ ਹੈ ਅਤੇ ਕਥਿਤ ਤੌਰ 'ਤੇ ਅਨੇਕਾਂ ਹੀ ਰੇਹੜਾ ਚਾਲਕ ਬਿਨ੍ਹਾਂ ਵਰਦੀ ਤੋਂ ਰਸੋਈ ਗੈਸ ਦੀ ਡਿਲਵਰੀ ਕਰਦੇ ਹੋਏ ਵੇਖੇ ਜਾ ਸਕਦੇ ...

ਪੂਰੀ ਖ਼ਬਰ »

ਡੀ .ਟੀ .ਐੱਫ ਵਲੋਂ ਡੀ.ਈ.ਓ ਖਿਲਾਫ਼ ਪ੍ਰਦਰਸ਼ਨ 24 ਨੂੰ -ਆਗੂ

ਲੁਧਿਆਣਾ, 12 ਮਾਰਚ (ਬੀ.ਐਸ.ਬਰਾੜ)-ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਰਾਜਿੰਦਰ ਕੌਰ ਜਗਰਾਉਂ ਖਿਲਾਫ਼ 24 ਮਾਰਚ ਨੂੰ ਰੈਲੀ ਕਰਨ ਦਾ ਐਲਾਨ ਕੀਤਾ ਹੈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਲੁਧਿਆਣਾ, 12 ਮਾਰਚ (ਬੀ.ਐਸ.ਬਰਾੜ)-ਪੰਜਾਬ ਯੂਨੀਵਰਸਿਟੀ ਵਲੋਂ ਪਿਛਲੇ ਸਾਲ ਦਸੰਬਰ ਵਿਚ ਐਮ. ਐਸ. ਸੀ. (ਫਿਜ਼ਿਕਸ) ਸਮੈਸਟਰ ਤੀਜਾ ਦੀ ਲਈ ਗਈ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਗੁਰੂ ਨਾਨਕ ਗਰਲਜ਼ ਕਾਲਜ ਦੀ ਵਿਦਿਆਰਥਣ ਤਮੰਨਾ ਨੇ 78.7 ਫੀਸਦੀ ਅੰਕ ਪ੍ਰਾਪਤ ...

ਪੂਰੀ ਖ਼ਬਰ »

ਪਿੰਡ ਅਰਜੇਹੜੀ ਹਰਿਆਣਾ ਦਾ ਪਹਿਲਾ ਡਿਜੀਟਲ, ਅਮੀਰ, ਪਲਾਸਟਿਕ ਮੁਕਤ ਤੇ ਸਮਾਜਿਕ ਸੁਰੱਖਿਆ ਵਾਲਾ ਪਿੰਡ ਬਣਿਆ

ਨੀਲੋਖੇੜੀ, 12 ਮਾਰਚ (ਅਹੂਜਾ)-ਪਿੰਡ ਅਰਜੇਹੜੀ ਸੂਬੇ ਦਾ ਪਹਿਲਾ ਡਿਜੀਟਲ, ਅਮੀਰ, ਪਲਾਸਟਿਕ ਮੁਕਤ ਤੇ ਪੂਰੀ ਤਰ੍ਹਾਂ ਸਮਾਜਿਕ ਸੁਰੱਖਿਆ ਵਾਲਾ ਪਿੰਡ ਬਣ ਗਿਆ ਹੈ | ਇਸ ਪਿੰਡ ਵਿਚ ਡਿਜੀਟਲ ਮੋਡ ਰਾਹੀਂ ਲੈਣ-ਦੇਣ ਕੀਤਾ ਜਾ ਰਿਹਾ ਹੈ | ਪਿੰਡ ਦੇ ਹਰ ਪਰਿਵਾਰ ਨੂੰ ਸਮਾਜਿਕ ...

ਪੂਰੀ ਖ਼ਬਰ »

ਪੀ.ਏ.ਯੂ ਵਲੋਂ ਮਹਿਲਾ ਦਿਵਸ ਸਬੰਧੀ ਲਗਾਏ ਕੈਂਪ

ਲੁਧਿਆਣਾ, 12 ਮਾਰਚ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਮਿਊਨਟੀ ਸਾਇੰਸ ਕਾਲਜ ਵਿਖੇ ਚੱਲ ਰਹੇ ਰਾਸ਼ਟਰੀ ਪੱਧਰ ਦੇ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਅਧੀਨ ਬੀਤੇ ਦਿਨੀਂ ਵੱਖ-ਵੱਖ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਗਏ | ਦੋਬੁਰਜੀ, ਕੱਦੋਂ, ...

ਪੂਰੀ ਖ਼ਬਰ »

ਟੈਕਨੀਕਲ ਐਜੂਕੇਸ਼ਨ ਬੋਰਡ ਨੇ ਡਿਪਲੋਮਾ ਇੰਨ ਫਾਰਮੇਸੀ ਸਾਲ ਪਹਿਲਾ ਦਾ ਸਾਲਾਨਾ ਨਤੀਜਾ ਐਲਾਨਿਆ

ਲੁਧਿਆਣਾ, 12 ਮਾਰਚ (ਸਲੇਮਪੁਰੀ)-ਪੰਜਾਬ ਸਰਕਾਰ ਦੇ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਾਡ ਇੰਡਸਟ੍ਰੀਅਲ ਟ੍ਰੇਨਿੰਗ ਪੰਜਾਬ ਚੰਡੀਗੜ੍ਹ ਵੱਲੋਂ ਡਿਪਲੋਮਾ ਇਨ ਫਾਰਮੈਸੀ ਸਾਲ ਪਹਿਲਾ ਦਾ ਸਾਲਾਨਾ ਨਤੀਜਾ ਐਲਾਨ ਦਿੱਤਾ ਗਿਆ ਹੈ ਜਿਸ ਦੌਰਾਨ ਸਿਗਮਾ ਕਾਲਜ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰ ਸੂਬੇ 'ਚ ਭਾਈਚਾਰਕ ਸਾਂਝ 'ਚ ਤਰੇੜਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ-ਮਹਿਤਾ

ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਮਹਿਤਾ ਨੇ ਕਿਹਾ ਹੈ ਕਿ ਕੁਝ ਸ਼ਰਾਰਤੀ ਅਨਸਰ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾਕੇ ਸੂਬੇ ਵਿਚ ਹਿੰਦੂ ਸਿੱਖ ਭਾਈਚਾਰੇ ਵਿਚ ਦਰਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਹਿੰਦੂ ...

ਪੂਰੀ ਖ਼ਬਰ »

ਹੋਲੇ ਮਹੱਲੇ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਭਾਈ ਚਾਵਲਾ ਵਲੋਂ ਉਦਘਾਟਨ

ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਖਾਲਸੇ ਦੀ ਜਨਮ ਭੂਮੀ ਤੇ ਇਤਿਹਾਸਕ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨੁੱਖਤਾ ਦੇ ਭਲੇ ਲਈ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ...

ਪੂਰੀ ਖ਼ਬਰ »

ਲੁਧਿਆਣਾ ਸ਼ਾਹੀਨ ਬਾਗ 'ਚ ਰੰਗਾਂ ਨਾਲ ਤਿਰੰਗੇ ਬਣਾ ਕੇ ਦਿੱਤਾ ਕੌਮੀ ਏਕਤਾ ਦਾ ਸੰਦੇਸ਼

ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ ਸ਼ਹਿਰ ਦੀ ਦਾਣਾ ਮੰਡੀ ਵਿਚ ਚੱਲ ਰਹੇ ਸ਼ਾਹੀਨ ਬਾਗ ਪ੍ਰਦਰਸ਼ਨ 'ਚ 28ਵੇਂ ਦਿਨ ਵੱਡੀ ਗਿਣਤੀ ਵਿਚ ਔਰਤਾਂ ਪਹੁੰਚੀਆਂ | ਇਸ ਮੌਕੇ ਹੈਬੋਵਾਲ ਵਲੋਕੀ ਤੋਂ ਪ੍ਰਧਾਨ ਨਾਜਿਮ ਸਲਮਾਨੀ, ਸ਼ਹਿਜਾਦ ...

ਪੂਰੀ ਖ਼ਬਰ »

ਵਿਦੇਸ਼ 'ਚ ਵਪਾਰ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਦੋਸ਼ ਤਹਿਤ ਦੋ ਖਿਲਾਫ਼ ਕੇਸ ਦਰਜ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਰਾਜੀਵ ਅਨੇਜਾ ਵਾਸੀ ਦੁੱਗਰੀ ਦੀ ਸ਼ਿਕਾਇਤ ਤੇ ਰਾਜੇਸ਼ ਕੁਮਾਰ ਬਾਜਵਾ ਵਾਸੀ ਜਲੰਧਰ ਅਤੇ ਆਨੰਦ ਕੇ ਸਿੰਘ ਵਾਸੀ ਦਿੱਲੀ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ...

ਪੂਰੀ ਖ਼ਬਰ »

ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਜੰਤਰ ਮੰਤਰ 'ਤੇ ਧਰਨਾ 18 ਨੂੰ -ਲੱਖੋਵਾਲ

ਲੁਧਿਆਣਾ, 12 ਮਾਰਚ (ਬੀ.ਐਸ.ਬਰਾੜ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸ. ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਫਸਲਾਂ ਦੀ ਖਰੀਦ ਤੋਂ ਭੱਜਣ ਦੇ ਬਹਾਨੇ ਬਣਾ ਰਹੀ ਹੈ | ਸਰਕਾਰ ਮੰਡੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਬਚਾਓ ਲਈ ਜਾਗਰੂਕ ਕੀਤਾ

ਫੁੱਲਾਂਵਾਲ, 12 ਮਾਰਚ (ਮਨਜੀਤ ਸਿੰਘ ਦੁੱਗਰੀ)-ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਪ੍ਰਸਾਰ ਨੂੰ ਠੱਲ੍ਹ ਪਾਉਣ ਲਈ ਅਗਾਊਾ ਬਚਾਅ ਕਰਦਿਆਂ ਫੁੱਲਾਂਵਾਲ ਸਥਿਤ ਆਂਗਣਵਾੜੀ ਸੈਂਟਰ ਵਿਖੇ ਗ੍ਰਾਮ ਪੰਚਾਇਤ ਮੋਤੀ ਨਗਰ, ਹਿਊਮਨ ਰਾਈਟਸ ਸੰਨਰਕਸ਼ਣ ਸੰਸਥਾ ਵਲੋਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਲਾ ਮਹੱਲਾ ਸਮਾਗਮ

ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਇਸਟੇਟ ਫੇਸ 2 ਦੁੱਗਰੀ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਲਾ ਮਹੱਲਾ ਸਮਾਗਮ ਕਰਵਾਇਆ | ਸਮਾਗਮ ਦੀ ਸ਼ੁਰੂਆਤ 'ਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਿਸ਼ਾਨ ਸਾਹਿਬ ਸੁਸ਼ੋਭਿਤ ਕੀਤਾ ...

ਪੂਰੀ ਖ਼ਬਰ »

ਹੋਲੇ ਮਹੱਲੇ ਦੇ ਸਬੰਧ 'ਚ ਨਗਰ ਕੀਰਤਨ ਸਜਾਇਆ

ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਭਾਈ ਰਣਧੀਰ ਸਿੰਘ ਨਗਰ ਜੋਨ ਵਲੋਂ ਹੋਲੇ ਮੱਹਲੇ ਦੇ ਸਬੰਧ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਭਾ ਈ-ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

4 ਮਹੀਨੇ ਪਹਿਲਾਂ ਪੈਚ ਲਗਾ ਕੇ ਰਿਪੇਅਰ ਕੀਤੀ ਸੜਕ ਦੀ ਹਾਲਤ ਪਹਿਲਾਂ ਨਾਲੋਂ ਵੀ ਖਸਤਾ

ਫੁੱਲਾਂਵਾਲ, 12 ਮਾਰਚ (ਮਨਜੀਤ ਸਿੰਘ ਦੁੱਗਰੀ)-ਫੁੱਲਾਂਵਾਲ ਚੌਕ ਤੋਂ ਧਾਂਦਰਾ ਰੋਡ ਨੂੰ ਜੋੜਦੀ 200 ਫੁੱਟੇ ਬਾਈਪਾਸ 'ਤੇ ਵੱਡੇ ਖੱਡ ਉਨ੍ਹਾਂ ਦਾ ਵਾਹਨ ਇਨ੍ਹਾਂ ਖੱਡਿਆਂ ਨੂੰ ਪਾਰ ਕਰਕੇ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਏਗਾ ਜਾਂ ਇੱਥੇ ਹੀ ਮਕੈਨਿਕ ਨੂੰ ਬੁਲਾਉਣਾ ...

ਪੂਰੀ ਖ਼ਬਰ »

ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੀ ਚੋਣ

ਲੁਧਿਆਣਾ, 12 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਤੈਨਾਤ ਫਾਰਮਾਸਿਸਟਾਂ ਦੀ ਜਥੇਬੰਦੀ ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਨਾਲ ਸਬੰਧਿਤ ਲੁਧਿਆਣਾ ਇਕਾਈ ਦੀ ਚੋਣ ਕਰਵਾਈ ਗਈ | ਇਸ ਮੌਕੇ ਐਸੋਸੀਏਸ਼ਨ ਦੇ ਸੂਬਾਈ ਆਗੂ ਨਰਿੰਦਰ ਮੋਹਣ ...

ਪੂਰੀ ਖ਼ਬਰ »

1776 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 6 ਗਿ੍ਫ਼ਤਾਰ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕਸਦਿਆਂ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਛੇ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ, ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 1776 ਬੋਤਲਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX