• ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ 'ਚ • ਉੱਤਰਾਖੰਡ ਨੇ ਮਹਾਂਮਾਰੀ ਐਲਾਨਿਆ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 15 ਮਾਰਚ-ਕੋਰੋਨਾ ਵਾਇਰਸ ਦੇ ਦਿਨੋ-ਦਿਨ ਵਧ ਰਹੇ ਮਾਮਲਿਆਂ 'ਚ ਭਾਰਤ 'ਚ ਪ੍ਰਭਾਵਿਤ ਵਿਅਕਤੀਆਂ ਦੀ ਤਦਾਦ ਸੈਂਕੜਾ ਪਾਰ ਕਰ ਗਈ ਹੈ | ਐਤਵਾਰ ਨੂੰ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਉਣ 'ਤੇ ਇਹ ਗਿਣਤੀ ਵਧ ਕੇ 110 ਹੋ ਗਈ ਹੈ, ਜਿਸ 'ਚ ਸਭ ਤੋਂ ਵੱਧ 32 ਮਾਮਲਿਆਂ ਦੀ ਪੁਸ਼ਟੀ ਮਹਾਰਾਸ਼ਟਰ 'ਚ ਹੋਈ ਹੈ | ਭਾਰਤ ਵਲੋਂ ਕੋਰੋਨਾ ਨੂੰ ਨੋਟੀਫ਼ਾਇਡ ਬਿਮਾਰੀ ਐਲਾਲਣ ਤੋਂ ਬਾਅਦ ਦਹਿਸ਼ਤ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਜਨਤਕ ਤੌਰ 'ਤੇ ਇਕੱਠੇ ਹੋਣ ਤੋਂ ਰੋਕਣ ਲਈ ਕਈ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ ਜਿਨ੍ਹਾਂ 'ਚ ਸਕੂਲਾਂ, ਕਾਲਜਾਂ ਨੂੰ ਬੰਦ ਕਰਨ ਤੋਂ ਇਲਾਵਾ ਸਿਨੇਮਾ ਹਾਲ, ਮੈਰਿਜ ਪੈਲੇਸ, ਲਾਇਬ੍ਰੇਰੀਆਂ ਸਵਿਮਿੰਗ ਪੂਲ ਆਦਿ ਨੂੰ ਵੀ ਬੰਦ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ | ਸਰਕਾਰ ਵਲੋਂ ਦਿੱਤੇ ਜਾ ਰਹੇ ਭਰੋਸੇ ਤੋਂ ਇਲਾਵਾ ਬੀਮਾ ਕੰਪਨੀਆਂ ਵੀ ਇਹ ਸਪੱਸ਼ਟ ਕਰਨ 'ਤੇ ਜ਼ੋਰ ਦੇ ਰਹੀਆਂ ਹਨ ਕਿ ਕੁਝ ਬੀਮਾ ਪਾਲਸੀਆਂ ਨੂੰ ਛੱਡ ਕੇ ਸਾਰੀਆਂ ਪਾਲਸੀਆਂ 'ਚ ਕੋਰੋਨਾ ਦੇ ਇਲਾਜ ਨੂੰ ਵੀ ਬੀਮਾ ਸੁਰੱਖਿਆ 'ਚ ਸ਼ਾਮਿਲ ਕੀਤਾ ਗਿਆ ਹੈ |
ਪ੍ਰਧਾਨ ਮੰਤਰੀ ਨੇ ਕੀਤੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲ
ਦੇਸ਼ ਦੇ 13 ਰਾਜਾਂ 'ਚ ਆਪਣਾ ਪ੍ਰਸਾਰ ਫੈਲਾ ਚੁੱਕੇ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਫੈਲਾਅ ਮਹਾਰਾਸ਼ਟਰ 'ਚ ਹੋਇਆ ਹੈ | ਜਿੱਥੇ ਐਤਵਾਰ ਤੱਕ 32 ਮਾਮਲੇ ਸਾਹਮਣੇ ਆਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਤ ਦੀ ਜਾਣਕਾਰੀ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲਬਾਤ ਕੀਤੀ | ਮਹਾਰਾਸ਼ਟਰ ਸਰਕਾਰ ਸਿਨੇਮਾ ਹਾਲ ਅਤੇ ਸਕੂਲ ਪਹਿਲਾਂ ਹੀ ਬੰਦ ਕਰ ਚੁੱਕੀ ਜਦਕਿ 31 ਮਾਰਚ ਤੱਕ ਰਾਜ ਦੇ ਸਾਰੇ ਸ਼ਾਪਿੰਗ ਮਾਲ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ | ਮੁੰਬਈ 'ਚ ਸਾਮੂਹਿਕ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਗਈ ਹੈ | ਮੁੰਬਈ ਪੁਲਿਸ ਨੇ ਇਹ ਵੀ ਕਿਹਾ ਕਿ ਲੋੜ ਪੈਣ 'ਤੇ ਅਜਿਹੀ ਯਾਤਰਾ 'ਤੇ ਜਾਣ ਲਈ ਪੁਲਿਸ ਕਮਿਸ਼ਨਰ ਦੀ ਇਜਾਜ਼ਤ ਲੈਣੀ ਹੋਵੇਗੀ | ਸਾੲੀਂ ਬਾਬਾ ਸੰਸਥਾਨ ਟਰੱਸਟ, ਸ਼ਿਰਡੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਅਗਲੇ ਕੁਝ ਦਿਨਾਂ ਤੱਕ ਸ਼ਰਧਾਲੂਆਂ ਨੂੰ ਮੰਦਰ ਨਾ ਆਉਣ ਦੀ ਅਪੀਲ ਕੀਤੀ ਹੈ |
ਹੋਰਨਾਂ ਰਾਜਾਂ 'ਚ ਕੋਰੋਨਾ ਦੀ ਸਥਿਤੀ
ਮਹਾਰਾਸ਼ਟਰ 'ਚ 32 ਮਾਮਲਿਆਂ ਤੋਂ ਬਾਅਦ ਕੇਰਲ 22 ਮਾਮਲਿਆਂ ਨਾਲ ਦੂਜੇ ਨੰਬਰ 'ਤੇ ਹੈ | ਜਦਕਿ ਹਰਿਆਣਾ 'ਚ 14, ਉੱਤਰ ਪ੍ਰਦੇਸ਼ 'ਚ 13, ਦਿੱਲੀ 'ਚ 7, ਕਰਨਾਟਕ 'ਚ 6, ਰਾਜਸਥਾਨ 'ਚ 4, ਲੱਦਾਖ ਅਤੇ ਤੇਲੰਗਾਨਾ 'ਚ 3-3 ਅਤੇ ਜੰਮੂ ਕਸ਼ਮੀਰ 'ਚ 2 ਮਾਮਲੇ ਸਾਹਮਣੇ ਆਏ ਹਨ | ਪੰਜਾਬ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ 1-1 ਮਾਮਲਾ ਸਾਹਮਣੇ ਆਇਆ ਹੈ |
ਮਿ੍ਤਕਾਂ ਦੇ ਅੰਤਿਮ ਸੰਸਕਾਰ ਲਈ ਸੇਧਾਂ ਦੀ ਤਿਆਰੀ
ਦਿੱਲੀ 'ਚ ਕੋਰੋਨਾ ਪ੍ਰਭਾਵਿਤ 68 ਸਾਲਾ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸਿਹਤ ਮੰਤਰਾਲੇ ਵਲੋਂ ਇਸ ਸਬੰਧੀ ਸੇਧਾਂ 'ਤੇ ਤਿਆਰੀ ਕੀਤੀ ਜਾ ਰਹੀ ਹੈ | ਸਿਹਤ ਮੰਤਰਾਲੇ ਦੇ ਅਧਿਕਾਰੀ ਮੁਤਾਬਿਕ ਕਿਸੇ ਮਿ੍ਤਕ ਤੋਂ ਬਿਮਾਰੀ ਨਾ ਫ਼ੈਲਣ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਇਹ ਸੇਧਾਂ ਜਾਰੀ ਕੀਤੀਆਂ ਜਾਣਗੀਆਂ | ਵਿਸ਼ਵ ਸਿਹਤ ਸੰਸਥਾ ਦੀਆਂ ਸੇਧਾਂ 'ਚ ਸ਼ਮਸ਼ਾਨਘਾਟ ਜਾਂ ਕਬਰਸਤਾਨ ਪਹੁੰਚਾਉਣ ਲਈ ਲਾਸ਼ ਨੂੰ ਇਕ ਥੈਲੇ 'ਚ ਪੂਰੀ ਤਰ੍ਹਾਂ ਸੀਲਬੰਦ ਕਰਨ ਨੂੰ ਕਿਹਾ ਗਿਆ ਹੈ ਤਾਂ ਜੋ ਉਸ ਵਿਚੋਂ ਕਿਸੇ ਕਿਸਮ ਦੇ ਰਿਸਾਵ ਨੂੰ ਟਾਲਿਆ ਜਾ ਸਕੇ | ਡਬਲਿਊ.ਐੱਚ.ਓ. ਨੇ ਸ਼ਮਸ਼ਾਨਘਾਟ ਦੇ ਮੁਲਾਜ਼ਮਾਂ ਨੂੰ ਹੱਥਾਂ ਨੂੰ ਸਾਫ਼ ਰੱਖਣ ਲਈ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਹੈ | ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਦੇਸ਼ 'ਚ ਦੂਜੀ ਅਤੇ ਦਿੱਲੀ 'ਚ ਪਹਿਲੀ ਮੌਤ ਹੋਣ 'ਤੇ ਜਦ ਉਸ ਨੂੰ ਸ਼ਮਸ਼ਾਨਘਾਟ ਲੈ ਜਾਇਆ ਗਿਆ ਤਾਂ ਬਿਮਾਰੀ ਦੇ ਖ਼ਤਰੇ ਨੂੰ ਵੇਖਦਿਆਂ ਸਸਕਾਰ ਨੂੰ ਲੈ ਕੇ ਕੁਝ ਵਿਵਾਦ ਹੋਇਆ ਸੀ | ਜਿਸ ਤੋਂ ਬਾਅਦ ਅੰਤਿਮ ਰਸਮਾਂ ਸੀ.ਐੱਨ.ਜੀ. ਵਾਲੇ ਸ਼ਮਸ਼ਾਨਘਾਟ 'ਚ ਕੀਤੀਆਂ ਗਈਆਂ ਸਨ |
ਹੁਣ ਏ.ਸੀ. ਟ੍ਰੇਨਾਂ 'ਚ ਨਹੀਂ ਮਿਲਣਗੇ ਕੰਬਲ
ਕੇਂਦਰੀ ਅਤੇ ਪੱਛਮੀ ਰੇਲਵੇ ਨੇ ਏ.ਸੀ. ਰੇਲ ਗੱਡੀਆਂ 'ਚੋਂ ਕੰਬਲ ਅਤੇ ਪਰਦੇ ਹਟਾਉਣ ਦਾ ਆਦੇਸ਼ ਦੇ ਦਿੱਤਾ ਹੈ | ਆਦੇਸ਼ ਮੁਤਾਬਿਕ ਕੰਬਲ ਅਤੇ ਪਰਦੇ ਰੋਜ਼ ਨਾ ਧੋਣ ਕਾਰਨ ਇਨ੍ਹਾਂ ਨੂੰ ਯਾਤਰੀਆਂ ਨੂੰ ਨਹੀਂ ਦਿੱਤਾ ਜਾਵੇਗਾ | ਰੇਲਵੇ ਨੇ ਮੁਸਾਫ਼ਰਾਂ ਨੂੰ ਆਪਣੇ ਕੰਬਲ ਨਾਲ ਲੈ ਕੇ ਯਾਤਰਾ ਕਰਨ ਦੀ ਹਿਦਾਇਤ ਦਿੱਤੀ | ਹਾਲਾਂਕਿ ਹੰਗਾਮੀ ਹਾਲਾਤ 'ਚ ਰੇਲਵੇ ਨੇ ਚਾਦਰ ਮੁਹੱਈਆ ਕਰਵਾਉਣ ਦਾ ਵਿਕਲਪ ਖੁੱਲ੍ਹਾ ਰੱਖਿਆ ਹੈ | ਰੇਲਵੇ ਵਲੋਂ ਟ੍ਰੇਨਾਂ ਦੀ ਫਿਟਿੰਗ ਨੂੰ ਗਰਮ ਪਾਣੀ ਨਾਲ ਸਾਫ਼ ਕਰਨ ਅਤੇ ਕੀਟਾਣੂ ਰਹਿਤ ਕਰਨ ਦੀ ਵੀ ਕਵਾਇਦ ਕੀਤੀ ਜਾ ਰਹੀ ਹੈ ਜਿਸ 'ਚ ਸੀਟ, ਫੜਣ ਵਾਲੇ ਹੈਾਡਲ, ਦਰਵਾਜ਼ੇ ਦੇ ਹੈਾਡਲ ਉੱਪਰ ਵਾਲੀ ਸੀਟ 'ਤੇ ਚੜ੍ਹਣ ਵਾਲੀਆਂ ਪੌੜੀਆਂ, ਸਵਿੱਚ ਬੋਰਡ ਆਦਿ ਸ਼ਾਮਿਲ ਹਨ |
ਨੋਇਡਾ 'ਚ ਨਕਲੀ ਸੈਨੇਟਾਈਜ਼ਰ ਅਤੇ ਮਾਸਕ ਬਣਾਉਣ ਵਾਲੀ ਫੈਕਟਰੀ ਕੀਤੀ ਸੀਲ
ਸੈਨੇਟਾਈਜ਼ਰ ਅਤੇ ਮਾਸਕ ਦੀ ਕਿੱਲਤ ਕਾਰਨ ਵਧੀ ਕਾਲਾਬਾਜ਼ਾਰੀ 'ਤੇ ਰੋਕ ਲਾਉਣ ਲਈ ਕੀਤੀ ਕਾਰਵਾਈ ਤਹਿਤ ਨੋਇਡਾ ਦੀ ਇਕ ਫੈਕਟਰੀ ਸੀਲ ਕਰ ਦਿੱਤੀ ਗਈ | ਇਸ ਫੈਕਟਰੀ 'ਚ ਛਾਪਾ ਮਾਰਨ 'ਤੇ ਵੱਡੀ ਤਾਦਾਦ 'ਚ ਨਕਲੀ ਸੈਨੇਟਾਈਜ਼ਰ ਅਤੇ ਮਾਸਕ ਬਰਾਮਦ ਕੀਤੇ ਗਏ | ਇਹ ਮਾਲ ਬਿਨਾਂ ਲਾਈਸੰਸ ਅਤੇ ਬਿਨਾਂ ਕੈਮੀਕਲ ਤੋਂ ਤਿਆਰ ਕੀਤਾ ਜਾ ਰਿਹਾ ਸੀ | ਨੋਇਡਾ ਦੇ ਸੈਕਟਰ 3 ਦੇ ਏ ਬਲਾਕ 'ਚ ਸਥਿਤ ਇਸ ਕੰਪਨੀ ਦਾ ਸਾਰਾ ਮਾਲ ਜ਼ਬਤ ਕਰ ਲਿਆ ਗਿਆ |
ਉੱਤਰਾਖੰਡ ਨੇ ਮਹਾਂਮਾਰੀ ਐਲਾਨਿਆ
ਦੇਹਰਾਦੂਨ- ਉੱਤਰਾਖੰਡ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਦਿਆਂ ਸੂਬੇ ਭਰ 'ਚ ਸਾਰੇ ਮਲਟੀਪਲੈਕਸ, ਸਿਨੇਮਾ ਹਾਲ, ਡਿਗਰੀ ਕਾਲਜ ਤੇ ਤਕਨੀਕੀ ਸੰਸਥਾਵਾਂ 31 ਮਾਰਚ ਤੱਕ ਬੰਦ ਕਰ ਦਿੱਤੀਆਂ ਹਨ |
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਐਡਵਾਈਜ਼ਰੀ ਜਾਰੀ
ਜੰਮੂ, (ਏਜੰਸੀ)-ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਐਤਵਾਰ ਨੂੰ ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ੀਆਂ ਨੂੰ ਸਲਾਹ ਜਾਰੀ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਭਾਰਤ ਪਹੁੰਚਣ ਤੋਂ ਬਾਅਦ 28 ਦਿਨਾਂ ਤੱਕ ਮੰਦਰ ਦੇ ਦਰਸ਼ਨ ਕਰਨ ਲਈ ਨਾ ਆਉਣ | ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਿਆਸੀ ਤਿ੍ਕੁਟਾ ਦੀਆਂ ਪਹਾੜੀਆਂ 'ਤੇ ਸਥਿਤ ਪਵਿੱਤਰ ਅਸਥਾਨ ਦੀ ਯਾਤਰਾ ਕਰਨ ਆਉਣ ਵਾਲੇ ਘਰੇਲੂ ਤੀਰਥ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਖੰਘ, ਭਾਰੀ ਬੁਖਾਰ ਜਾਂ ਸਾਹ ਲੈਣ 'ਚ ਪ੍ਰੇਸ਼ਾਨੀ ਆ ਰਹੀ ਹੈ ਤਾਂ ਉਹ ਆਪਣੀ ਯਾਤਰਾ ਮੁਅੱਤਲ ਕਰ ਦੇਣ | ਸ਼ਰਾਈਨ ਬੋਰਡ ਦੇ ਬੁਲਾਰੇ ਅਨੁਸਾਰ ਸਾਵਧਾਨੀ ਵਜੋਂ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਤਾਰਾਕੋਟ, ਬੰਗੰਗਾ ਤੇ ਹੈਲੀਪੈਡ ਵਿਖੇ 'ਥਰਮਲ ਸਕੈਨਿੰਗ' ਵੀ ਕੀਤੀ ਜਾ ਰਹੀ ਹੈ |
14 ਦਿਨਾਂ ਤੱਕ ਨਿਗਰਾਨੀ ਕੇਂਦਰਾਂ 'ਚ ਰੱਖਿਆ ਜਾਵੇਗਾ
ਨਵੀਂ ਦਿੱਲੀ, 15 ਮਾਰਚ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਦੇ ਖਤਰੇ ਕਾਰਨ ਵਿਸ਼ਵ ਦੇ ਵੱਖ-ਵੱਖ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਦੀ ਕਵਾਇਦ 'ਚ ਈਰਾਨ ਅਤੇ ਇਟਲੀ ਤੋਂ 452 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ | ਐਤਵਾਰ ਨੂੰ ਏਅਰ ਇੰਡੀਆ ਦੇ ਦੋ ਵਿਸ਼ੇਸ਼ ਹਵਾਈ ਜਹਾਜ਼ਾਂ ਰਾਹੀਂ ਦਿੱਲੀ ਅਤੇ ਮੁੰਬਈ ਲਿਆਂਦਾ ਗਿਆ |
ਇਟਲੀ ਤੋਂ ਲਿਆਂਦੇ ਗਏ 211 ਭਾਰਤੀ ਵਿਦਿਆਰਥੀ
ਇਟਲੀ ਤੋਂ ਲਿਆਂਦੇ ਗਏ 218 ਮੁਸਾਫ਼ਰਾਂ 'ਚੋਂ 211 ਵਿਦਿਆਰਥੀ ਹਨ | ਇਨ੍ਹਾਂ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ | ਇਟਲੀ ਦੇ ਮਿਲਾਨ ਸ਼ਹਿਰ ਤੋਂ ਉਡਾਣ ਭਰਨ ਵਾਲੇ ਇਸ ਜਹਾਜ਼ 'ਚ 211 ਵਿਦਿਆਰਥੀਆਂ ਤੋਂ ਇਲਾਵਾ ਮਨੁੱਖਤਾ ਦੇ ਆਧਾਰ 'ਤੇ ਲਿਆਂਦੇ ਜਾ ਰਹੇ 7 ਹੋਰ ਨਾਗਰਿਕ ਵੀ ਸ਼ਾਮਿਲ ਹਨ | ਇਟਲੀ 'ਚ ਭਾਰਤੀ ਦੂਤਘਰ ਨੇ ਇਹ ਜਾਣਕਾਰੀ ਦਿੰਦਿਆਂ ਏਅਰ ਇੰਡੀਆ ਦੀ ਟੀਮ ਅਤੇ ਇਟਲੀ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਰੱਦ ਹੋਈਆਂ ਉਡਾਣਾਂ ਕਾਰਨ ਇਹ ਲੋਕ ਉਥੇ ਹੀ ਫਸੇ ਰਹਿ ਗਏ |
ਈਰਾਨ 'ਚ ਫਸੇ 234 ਭਾਰਤੀ ਮੁੰਬਈ ਪਹੁੰਚੇ
ਈਰਾਨ ਤੋਂ 234 ਭਾਰਤੀ ਲੋਕਾਂ ਨੂੰ ਐਤਵਾਰ ਸਵੇਰੇ ਮੁੰਬਈ ਲਿਆਂਦਾ ਗਿਆ | ਮੁੰਬਈ ਤੋਂ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਦੋ ਵਿਸ਼ੇਸ਼ ਉਡਾਣਾਂ ਰਾਹੀਂ ਰਾਜਸਥਾਨ ਦੇ ਜੈਸਲਮੇਰ ਲਿਆਂਦਾ ਗਿਆ | ਜੈਸਲਮੇਰ 'ਚ 1000 ਲੋਕਾਂ ਦੀ ਸਮਰੱਥਾ ਵਾਲੇ ਫ਼ੌਜ ਦੇ ਨਵੇਂ ਬਣੇ ਨਿਗਰਾਨੀ ਸੈਂਟਰ 'ਚ ਇਨ੍ਹਾਂ ਸਾਰੇ ਲੋਕਾਂ ਨੂੰ 14 ਦਿਨਾਂ ਲਈ ਰੱਖਿਆ ਜਾਵੇਗਾ | ਲਿਆਂਦੇ ਗਏ 234 ਭਾਰਤੀਆਂ 'ਚੋਂ 131 ਵਿਦਿਆਰਥੀ ਅਤੇ 103 ਸ਼ਰਧਾਲੂ ਹਨ | ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਲੋਕ ਸਭਾ ਨੂੰ ਆਪਣੇ ਤੌਰ 'ਤੇ ਦਿੱਤੇ ਬਿਆਨ 'ਚ ਕਿਹਾ ਸੀ ਕਿ ਈਰਾਨ 'ਚ 6000 ਤੋਂ ਵੱਧ ਫਸੇ ਭਾਰਤੀਆਂ ਨੂੰ ਸਰਕਾਰ ਛੇਤੀ ਤੋਂ ਛੇਤੀ ਕੱਢਣ ਦੀ ਕੋਸ਼ਿਸ਼ ਕਰੇਗੀ | ਉਨ੍ਹਾਂ ਕਿਹਾ ਸੀ ਕਿ ਵਿਦਿਆਰਥੀਆਂ ਅਤੇ ਸ਼ਰਧਾਲੂਆਂ ਨੂੰ ਕੱਢਣਾ ਸਰਕਾਰ ਦੀ ਤਰਜੀਹ ਹੋਵੇਗੀ | 234 ਭਾਰਤੀਆਂ ਨੂੰ ਕੱਢਣ ਤੋਂ ਪਹਿਲਾਂ ਸਰਕਾਰ ਨੇ 58 ਵਿਦਿਆਰਥੀਆਂ ਨੂੰ ਉੱਥੋਂ ਕੱਢਿਆ ਸੀ | ਵਿਦੇਸ਼ ਮੰਤਰੀ ਨੇ ਐਤਵਾਰ ਤੜਕੇ 234 ਭਾਰਤੀਆਂ ਦੇ ਆਉਣ ਦੀ ਖ਼ਬਰ ਸਾਂਝੀ ਕਰਦਿਆਂ ਈਰਾਨ 'ਚ ਭਾਰਤੀ ਰਾਜਦੂਤ ਅਤੇ ਦੂਤਘਰ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਦਿੱਤਾ |
ਈਰਾਨ 'ਚ 113 ਹੋਰ ਮੌਤਾਂ
ਈਰਾਨ 'ਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ | ਈਰਾਨ ਨੇ ਐਤਵਾਰ ਨੂੰ 113 ਨਵੀਆਂ ਮੌਤਾਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਹੁਣ ਤੱਕ ਇਕ ਦਿਨ ਵਿਚ ਇੱਥੇ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ | ਵਾਇਰਸ ਨਾਲ ਪੀੜਤਾਂ ਦੀ ਗਿਣਤੀ 724 ਤੱਕ ਪਹੁੰਚ ਗਈ ਹੈ |
ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ
ਵੀਨਸ, 15 ਮਾਰਚ (ਹਰਦੀਪ ਸਿੰਘ ਕੰਗ)-ਇਟਲੀ 'ਚ ਕੋਰੋਨਾ ਵਾਇਰਸ ਕਿਸ ਹੱਦ ਤੱਕ ਮਹਾਂਮਾਰੀ ਬਣ ਚੁੱਕਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ (ਐਤਵਾਰ ਨੂੰ ) 'ਚ ਹੀ ਇੱਥੇ 368 ਮੌਤਾਂ ਹੋ ਗਈਆਂ ਹਨ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 1809 ਤੱਕ ਪਹੁੰਚ ਗਿਆ ਹੈ ਅਤੇ ਪੀੜਤਾਂ ਦੀ ਗਿਣਤੀ 24747 ਪੁੱਜ ਚੁੱਕੀ ਹੈ | ਇਟਲੀ ਵਿਚ ਮੌਤਾਂ ਦੀ ਗਿਣਤੀ 'ਚ ਹੋ ਰਿਹਾ
ਲਗਾਤਾਰ ਵਾਧਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ |
ਵਿਸ਼ਵ ਭਰ ਵਿਚ ਮੌਤਾਂ ਦੀ ਗਿਣਤੀ 6000 ਤੋਂ ਟੱਪੀ
ਮੈਡਿ੍ਡ (ਏਜੰਸੀ)-ਸਪੇਨ ਅਤੇ ਚੀਨ ਵਿਚ ਹੋਈਆਂ ਨਵੀਆਂ ਮੌਤਾਂ ਨਾਲ ਹੁਣ ਇਸ ਮਾਰੂ ਵਾਇਰਸ ਕਾਰਨ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 6000 ਤੋਂ ਟੱਪ ਗਈ ਹੈ ਜਦੋਂ ਕਿ ਪੀੜਤਾਂ ਦੀ ਗਿਣਤੀ 1,59,844 ਹੋ ਚੁੱਕੀ ਹੈ | ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਤੋਂ ਬਾਅਦ ਹੁਣ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਦੀ ਪਤਨੀ ਬੇਗੋਨਾ ਗੋਮੇਜ਼ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਈ ਹੈ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਗੋਮੇਜ਼ ਦੀ ਟੈਸਟ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ | ਸਰਕਾਰੀ ਸੂਤਰਾਂ ਅਨੁਸਾਰ ਦੋਵਾਂ ਦੀ ਸਥਿਤੀ ਅਜੇ ਤੱਕ ਠੀਕ ਹੈ ਅਤੇ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ | ਇਸ ਖ਼ਬਰ ਤੋਂ ਕੇਵਲ ਤਿੰਨ ਘੰਟੇ ਪਹਿਲਾਂ ਹੀ ਸਪੇਨ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਵਿਚ ਕੌਮੀ ਐਮਰਜੈਂਸੀ ਐਲਾਨਦਿਆਂ ਇਟਲੀ ਦੀ ਤਰਜ਼ 'ਤੇ ਪੂਰੇ ਦੇਸ਼ 'ਚ 15 ਦਿਨਾਂ ਲਈ ਸਕੂਲਾਂ, ਯੂਨੀਵਰਸਿਟੀਆਂ, ਰੈਸਟੋਰੈਂਟਾਂ, ਸਿਨੇਮਾ ਘਰਾਂ ਸਮੇਤ ਲਗਪਗ ਸਾਰੇ ਸਪੇਨ 'ਚ ਪਾਬੰਦੀਆਂ ਲਗਾਈਆਂ ਸਨ | ਸਪੇਨ ਵਿਚ ਕੰਮ 'ਤੇ ਜਾਣ, ਸਿਹਤ ਜਾਂਚ ਜਾਂ ਖਾਣਾ ਖਰੀਦਣ ਤੋਂ ਬਿਨਾਂ ਘਰਾਂ 'ਚੋਂ ਬਾਹਰ ਨਿਕਲਣ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ | ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਸਪੇਨ ਵਿਚ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ 2000 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ | ਦੱਸਣਯੋਗ ਹੈ ਕਿ ਹੁਣ ਤੱਕ ਸਪੇਨ 'ਚ 183 ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ 6300 ਲੋਕ ਇਸ ਵਾਇਰਸ ਤੋਂ ਪੀੜਤ ਹਨ, ਜਿਸ ਕਾਰਨ ਬੱਸਾਂ ਅਤੇ ਰੇਲ ਗੱਡੀਆਂ ਦੀਆਂ ਸੇਵਾਵਾਂ 50 ਫ਼ੀਸਦੀ ਤੱਕ ਘਟਾ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਸਪੇਨ ਦੇ ਕਈ ਹੋਰ ਰਾਜਨੀਤਿਕ ਆਗੂ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ |
ਇਸਲਾਮਿਕ ਸਟੇਟ ਵੀ ਦਹਿਸ਼ਤ 'ਚ
ਕੋਰੋਨਾ ਦੀ ਦਹਿਸ਼ਤ ਪੂਰੀ ਦੁਨੀਆ 'ਚ ਇਸ ਹੱਦ ਤੱਕ ਫੈਲ ਰਹੀ ਹੈ ਕਿ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਭਾਵ ਇਸਲਾਮਿਕ ਸਟੇਟ ਵੀ ਘਬਰਾ ਗਿਆ ਹੈ | ਇਸ ਸਗੰਠਨ ਨੇ ਆਪਣੇ ਅੱਤਵਾਦੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ | ਇਸਲਾਮਿਕ ਸਟੇਟ ਨੇ ਯੂਰਪ ਨੂੰ 'ਮਹਾਂਮਾਰੀ ਦੀ ਧਰਤੀ' ਦੱਸਦਿਆਂ ਆਪਣੇ ਅੱਤਵਾਦੀਆਂ ਨੂੰ ਯੂਰਪ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ |
ਪਾਕਿ 'ਚ ਪੀੜਤਾਂ ਦੀ ਗਿਣਤੀ ਹੋਈ 53
ਪਾਕਿਸਤਾਨ ਵਿਚ ਐਤਵਾਰ ਨੂੰ ਨਵੇਂ ਮਾਮਲੇ ਪਾਜ਼ੀਟਿਵ ਹੋਣ ਨਾਲ ਦੇਸ਼ 'ਚ ਪੀੜਤਾਂ ਦੀ ਗਿਣਤੀ 53 ਹੋ ਗਈ ਹੈ | ਮੀਡੀਆ ਰਿਪੋਰਟਾਂ ਅਨੁਸਾਰ ਸਿੰਧ ਸੂਬੇ ਵਿਚ ਲਗਪਗ 13 ਲੋਕਾਂ ਦੇ ਟੈੱਸਟ ਪਾਜ਼ਿਟਿਵ ਪਾਏ ਗਏ | ਇਸ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਲਾਹੌਰ ਅਤੇ ਇਸਲਾਮਾਬਾਦ 'ਚ ਪਹਿਲੀ ਵਾਰ ਇਕ-ਇਕ ਮਾਮਲਾ ਸਾਹਮਣੇ ਆਇਆ ਹੈ |
ਚੀਨ 'ਚ 10 ਮੌਤਾਂ ਨਾਲ ਫਿਰ ਖੌਫ਼
ਚੀਨ ਵਿਚ ਐਤਵਾਰ ਨੂੰ ਹੋਈਆਂ 10 ਮੌਤਾਂ ਕਾਰਨ ਉੱਥੇ ਲੋਕਾਂ 'ਚ ਕੋਰੋਨਾ ਦੀ ਦਹਿਸ਼ਤ ਇਕ ਵਾਰ ਫਿਰ ਫੈਲ ਗਈ | ਚੀਨ 'ਚ ਮੌਤਾਂ ਦੀ ਗਿਣਤੀ 3199 ਹੋ ਗਈ ਹੈ | 111 ਨਵੇਂ ਵਿਦੇਸ਼ੀ ਵਾਇਰਸ ਨਾਲ ਪੀੜਤ ਹੋਣ ਨਾਲ ਚੀਨ ਨੇ ਹੁਣ ਇੱਥੇ ਆਉਣ ਵਾਲੇ ਵਿਦੇਸ਼ੀਆਂ ਨੂੰ 14 ਦਿਨਾਂ ਤੱਕ ਵਿਸ਼ੇਸ਼ ਨਿਗਰਾਨੀ ਹੇਠ ਰੱਖਣਾ ਜ਼ਰੂਰੀ ਕਰ ਦਿੱਤਾ ਹੈ |
ਅਮਰੀਕਾ ਨੇ ਇੰਗਲੈਂਡ ਦੀ ਯਾਤਰਾ ਲਈ ਪਾਬੰਦੀ ਵਧਾਈ
ਉੱਧਰ ਦੂਜੇ ਪਾਸੇ ਅਮਰੀਕਾ ਨੇ ਯੂਰਪੀ ਦੇਸ਼ਾਂ ਸਮੇਤ ਇੰਗਲੈਂਡ ਅਤੇ ਆਇਰਲੈਂਡ ਲਈ ਯਾਤਰਾ 'ਤੇ ਲਗਾਈ ਪਾਬੰਦੀ ਨੂੰ ਹੋਰ ਵਧਾ ਦਿੱਤਾ ਹੈ | ਇਹ ਫ਼ੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੋਰੋਨਾ ਵਾਇਰਸ ਸਬੰਧੀ ਚੁੱਕੇ ਕਦਮਾਂ ਦੀ ਸਮੀਖਿਆ ਤੋਂ ਬਾਅਦ ਲਿਆ ਗਿਆ | ਹੁਣ ਤੱਕ ਅਮਰੀਕਾ ਵਿਚ ਕੋਰੋਨਾ ਕਾਰਨ 55 ਲੋਕਾਂ ਦੀ ਜਾਨ ਜਾ ਚੁੱਕੀ ਹੈ |
ਕੋਰੋਨਾ ਵਾਇਰਸ ਕਾਰਨ ਗ੍ਰਹਿ ਮੰਤਰਾਲੇ ਨੇ ਲਿਆ ਫ਼ੈਸਲਾ
ਡਾ: ਕਮਲ ਕਾਹਲੋਂ
ਬਟਾਲਾ, 15 ਮਾਰਚ-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਸੋਮਵਾਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸ਼ਰਧਾਲੂਆਂ ਲਈ ਬੰਦ ਕੀਤਾ ਜਾ ਰਿਹਾ ਹੈ | ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਮੁਤਾਬਿਕ ਕਰਤਾਰਪੁਰ ਲਾਂਘਾ ਅਸਥਾਈ ਤੌਰ 'ਤੇ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਸ੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਬੀ. ਐਸ. ਐਫ. ਦੇ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲਾਂਘੇ ਲਈ ਰਜਿਸਟ੍ਰੇਸ਼ਨ ਤੇ ਹੋਰ ਸੇਵਾਵਾਂ ਮੁਅੱਤਲ ਕੀਤੀਆਂ ਜਾ ਰਹੀਆਂ ਹਨ | ਇਹ ਪਹਿਲਾ ਮੌਕਾ ਹੋਵੇਗਾ ਜਦੋਂ 9 ਨਵੰਬਰ 2019 ਨੂੰ ਸ਼ੁਰੂ ਹੋਣ ਤੋਂ ਬਾਅਦ ਕਰਤਾਰਪੁਰ ਲਾਂਘਾ ਪਹਿਲੀ ਵਾਰ ਬੰਦ ਕੀਤਾ ਜਾਵੇਗਾ | ਦੇਸ਼ ਘਾਤਕ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਿਹਾ ਹੈ | ਭਾਰਤ 'ਚ ਕੋਰੋਨਾ ਦੇ ਕੇਸ ਵਧ ਕੇ 109 ਹੋ ਗਏ ਹਨ, ਜਿਨ੍ਹਾਂ 'ਚੋਂ 17 ਵਿਦੇਸ਼ੀ ਨਾਗਰਿਕ ਹਨ | ਭਾਰਤ ਸਰਕਾਰ ਨੇ ਕੋਰੋਨਾ ਨੂੰ ਕੌਮੀ ਤਬਾਹੀ ਐਲਾਨਿਆ ਹੈ ਤੇ ਇਸ ਦੀ ਦਹਿਸ਼ਤ ਨੇ ਗੁਰੂ ਘਰਾਂ 'ਤੇ ਵੀ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ | ਬਣੇ ਅਜਿਹੇ ਹਾਲਾਤ ਵਿਚ ਬੀਤੇ ਕੱਲ੍ਹ ਅਹਿਤਿਆਤ ਵਜੋਂ ਪਾਕਿਸਤਾਨ ਸਰਕਾਰ ਨੇ ਆਪਣੇ ਵਸਨੀਕਾਂ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ 'ਤੇ ਪਾਬੰਦੀ ਲਗਾ ਦਿੱਤੀ ਸੀ ਤਾਂ ਕਿ ਭਾਰਤੀ ਸ਼ਰਧਾਲੂ ਬੇਖੌਫ਼ ਹੋ ਕੇ ਗੁਰੂ ਘਰ ਦੇ ਦਰਸ਼ਨ ਕਰ ਸਕਣ, ਪਰ
ਜਾਨਲੇਵਾ ਕੋਰੋਨਾ ਦੀ ਦਹਿਸ਼ਤ ਕਾਰਨ ਭਾਰਤ ਸਰਕਾਰ ਵਲੋਂ ਵੀ 16 ਮਾਰਚ ਤੋਂ 16 ਅਪ੍ਰੈਲ ਤੱਕ ਫਿਲਹਾਲ ਇਕ ਮਹੀਨੇ ਲਈ ਲਾਂਘੇ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ |
ਦਰਸ਼ਨ ਸਥੱਲ 'ਤੇ ਨਹੀਂ ਦੇਖਿਆ ਕੋਰੋਨਾ ਦਾ ਅਸਰ-ਹਜ਼ਾਰਾਂ ਸ਼ਰਧਾਲੂਆਂ ਨੇ ਕੀਤੇ ਦੂਰਬੀਨ ਰਾਹੀਂ ਦਰਸ਼ਨ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਦੀ ਸਾਵਧਾਨੀ ਵਜੋਂ ਜਿਥੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ ਹੈ ਉਥੇ ਪਹਿਲਾਂ ਤੋਂ ਹੀ ਬਣੇ ਦਰਸ਼ਨ ਸਥਲ 'ਤੇ ਅੱਜ ਵੀ ਹਜ਼ਾਰਾਂ ਸ਼ਰਧਾਲੂਆਂ ਨੇ ਦੂਰਬੀਨ ਰਾਹੀਂ ਦਰਸ਼ਨ ਕੀਤੇ ਤੇ ਉਥੇ ਖਲੋ੍ਹ ਕੇ ਕੋਰੋਨਾ ਵਾਇਰਸ ਦੇ ਖਾਤਮੇ ਲਈ ਅਰਦਾਸ ਵੀ ਕੀਤੀ |
15 ਮਾਰਚ ਨੂੰ ਗਏ 879 ਸ਼ਰਧਾਲੂ
ਗ੍ਰਹਿ ਮੰਤਰਾਲੇ ਵਲੋਂ 15 ਮਾਰਚ ਦਿਨ ਐਤਵਾਰ ਨੂੰ ਕਰੀਬ 9 ਵਜੇ ਸਵੇਰੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬੰਦ ਦਾ ਐਲਾਨ ਕੀਤਾ ਗਿਆ, ਪ੍ਰੰਤੂ 15 ਮਾਰਚ ਨੂੰ ਆਮ ਦਿਨਾਂ ਤੋਂ ਵੱਧ 879 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ |
ਲਾਂਘਾ ਬੰਦ ਕੀਤੇ ਜਾਣ ਨਾਲ ਸ਼ਰਧਾਲੂ ਨਹੀਂ ਸਹਿਮਤ
ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚੱਲਦਿਆਂ ਭਾਰਤ ਸਰਕਾਰ ਵਲੋਂ ਵੀ ਸੁਰੱਖਿਆ ਦੇ ਮੱਦੇਨਜ਼ਰ ਕਰਤਾਰਪੁਰ ਲਾਂਘੇ ਨੂੰ 16 ਅਪ੍ਰੈਲ ਤੱਕ ਬੰਦ ਕੀਤੇ ਜਾਣ ਸਬੰਧੀ ਲਏ ਫੈਸਲੇ ਨਾਲ ਸ਼ਰਧਾਲੂਆਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਲੁਧਿਆਣਾ ਦੇ ਨਾਹਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ ਭਾਰਤ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਨੂੰ ਅਸਥਾਈ ਤੌਰ 'ਤੇ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ ਕਿਉਂਕਿ ਇਹ ਮੁੱਦਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ | ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣ ਤੇ ਉਥੋਂ ਵਾਪਸ ਪਰਤਣ ਦੌਰਾਨ ਉਨ੍ਹਾਂ ਨੂੰ ਕਿਧਰੇ ਵੀ ਕੋਰੋਨਾ ਵਾਇਰਸ ਦਾ ਅਸਰ ਨਜ਼ਰ ਨਹੀਂ ਆਇਆ | ਕਪੂਰਥਲਾ ਦੇ ਮਨਜੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣ ਲਈ ਪਹਿਲਾਂ ਭਾਰਤ ਤੇ ਫਿਰ ਪਾਕਿਸਤਾਨ ਵਾਲੇ ਪਾਸੇ ਸ਼ਰਧਾਲੂਆਂ ਦਾ ਮੈਡੀਕਲ ਚੈਕਅੱਪ ਕੀਤੇ ਜਾਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਜਾਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕੋਰੋਨਾ ਦੀ ਆੜ 'ਚ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਕੇ ਸਿੱਖ ਸੰਗਤਾਂ ਦੇ ਧਾਰਮਿਕ ਮਾਮਲਿਆਂ 'ਚ ਦਖ਼ਲਅੰਦਾਜ਼ੀ ਕਰ ਰਹੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਪਸੀ ਤਾਲਮੇਲ ਬਣਾ ਕੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕਰਨ, ਪਰ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਕਰਦਿਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਨਾ ਕੀਤਾ ਜਾਵੇ | ਮੀਰਾਪੁਰ ਜਲੰਧਰ ਦੇ ਦਲਜਿੰਦਰ ਸਿੰਘ ਤੇ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਵਰਗੀ ਲਾਇਲਾਜ਼ ਬਿਮਾਰੀ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਕੁਝ ਦਿਨਾਂ ਲਈ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਉਹ ਸਹਿਮਤ ਹਨ ਕਿਉਂਕਿ ਇਸ ਬਿਮਾਰੀ ਦਾ ਪ੍ਰਕੋਪ ਸਾਰੀ ਦੁਨੀਆਂ ਅੰਦਰ ਫੈਲ ਰਿਹਾ ਹੈ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਲਦ ਹੀ ਭਾਰਤ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਲਈ ਮੁੜ ਖੋਲ੍ਹ ਦਿੱਤਾ ਜਾਵੇਗਾ |
ਮੌਸਮ ਬਦਲਦਿਆਂ ਹੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧੀ ਸੀ
ਪਿਛਲੇ ਦਿਨੀਂ ਕੜਾਕੇ ਦੀ ਠੰਢ ਤੋਂ ਮਿਲੀ ਨਿਜਾਤ ਅਤੇ ਮੌਸਮ ਬਦਲਦਿਆਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧ ਗਈ ਸੀ ਅਤੇ ਵਧਦੀ ਗਿਣਤੀ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਸ਼ਰਧਾਲੂਆਂ 'ਚ ਆਪਸੀ ਮੁਹੱਬਤ ਵੀ ਵੇਖਣ ਨੂੰ ਮਿਲ ਰਹੀ ਸੀ | ਪਾਕਿਸਤਾਨੀ ਸ਼ਰਧਾਲੂਆਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਵਧੀ ਸੀ ਤੇ ਕੋਰੋਨਾ ਵਾਇਰਸ ਦਾ ਅਸਰ ਵੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਬਹੁਤਾ ਦਿਖਾਈ ਦਿੰਦਾ ਨਹੀਂ ਸੀ ਜਾਪਦਾ |
9 ਨਵੰਬਰ ਤੋਂ ਲੈ ਕੇ 15 ਮਾਰਚ ਤੱਕ ਲਗਪਗ 62774 ਸ਼ਰਧਾਲੂਆਂ ਨੇ ਦਰਸ਼ਨ ਕੀਤੇ
ਜ਼ਿਕਰਯੋਗ ਹੈ ਕਿ 9 ਨਵੰਬਰ 2019 ਨੂੰ ਬਿਨਾਂ ਵੀਜ਼ਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹ ਗਿਆ ਸੀ | ਇਹ ਲਾਂਘਾ ਇਤਿਹਾਸ ਦੇ ਪੰਨੇ 'ਤੇ ਯਾਦਗਾਰੀ ਹੋ ਨਿਬੜਿਆ ਹੈ ਤੇ ਗੁਰਦੁਆਰਾ ਸਾਹਿਬ ਵਿਚ ਵੱਡੀ ਤਾਦਾਦ ਵਿਚ ਵੱਖ-ਵੱਖ ਧਰਮਾਂ ਦੇ ਲੋਕ ਨਤਮਸਤਕ ਹੋਣ ਲਈ ਪਹੁੰਚਦੇ ਰਹੇ ਹਨ | ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਾਰੇ ਧਰਮਾਂ ਦਾ ਵੱਡਾ ਟੂਰਿਜ਼ਮ ਬਣਾਉਣ 'ਚ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ | ਲਾਂਘਾ ਖੁੱਲ੍ਹਣ ਦੇ 4 ਮਹੀਨੇ ਤੇ 6 ਦਿਨਾਂ 'ਚ ਭਾਰਤ ਤੋਂ ਸਿੱਖ ਤੇ ਹੋਰ ਧਰਮਾਂ ਦੇ ਸ਼ਰਧਾਲੂਆਂ ਸਮੇਤ ਲਗਪਗ 62774 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ |
ਬੰਗਲਾਦੇਸ਼, ਭੂਟਾਨ, ਨਿਪਾਲ, ਮਿਆਂਮਾਰ ਤੇ ਪਾਕਿਸਤਾਨ ਨਹੀਂ ਜਾ ਸਕਣਗੇ ਯਾਤਰੀ
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ਨਾਲ ਲਗਦੀਆਂ ਕੌਮਾਂਤਰੀ ਸਰਹੱਦਾਂ 'ਤੇ ਸੜਕਾਂ ਰਾਹੀਂ ਯਾਤਰਾ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ | ਇਹ ਰੋਕ ਅੱਜ ਤੋਂ ਹੀ ਸ਼ੁਰੂ ਹੋ ਚੁੱਕੀ ਹੈ | ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਦੱਸਿਆ ਗਿਆ ਹੈ ਕਿ ਭਾਰਤ ਦੇ ਆਸਾਮ, ਬਿਹਾਰ, ਮੇਘਾਲਿਆ, ਮਿਜੋਰਮ, ਤਿ੍ਪੁਰਾ, ਉੱਤਰ ਪ੍ਰਦੇਸ਼, ਉਤਰਾਖੰਡ ਤੇ ਪੱਛਮੀ ਬੰਗਾਲ ਤੋਂ ਯਾਤਰੀ ਸੜਕਾਂ ਰਾਹੀਂ ਬੰਗਲਾਦੇਸ਼, ਭੂਟਾਨ, ਨਿਪਾਲ, ਮਿਆਂਮਾਰ ਤੇ ਪਾਕਿਸਤਾਨ ਹੁਣ ਨਹੀਂ ਜਾ ਸਕਣਗੇ | ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਤੇ ਸਾਵਧਾਨੀਆਂ ਵਜੋਂ ਇਹ ਕਦਮ ਉਠਾਇਆ ਗਿਆ ਹੈ |
ਸਤਨਾਮ ਸਿੰਘ ਸੱਤੀ
ਰੂਪਨਗਰ, 15 ਮਾਰਚ-ਬਹੁਜਨ ਸਮਾਜ ਪਾਰਟੀ ਨੇ ਬਸਪਾ ਦੇ ਸੰਸਥਾਪਕ ਸਵਰਗੀ ਕਾਂਸ਼ੀ ਰਾਮ ਦਾ 86ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ 'ਸੱਤਾ ਪ੍ਰਾਪਤ ਕਰੋ ਮੇਲਾ' ਨਾਮਕ ਰੈਲੀ ਕਰਕੇ ਮਨਾਇਆ | ਰੈਲੀ 'ਚ ਬਸਪਾ ਦੇ ਵੱਡੀ ਗਿਣਤੀ 'ਚ ਵਰਕਰਾਂ ਨੇ 2022 'ਚ ਸੱਤਾ ਪ੍ਰਾਪਤੀ ਦਾ ਸੰਕਲਪ ਲਿਆ | ਇਸ ਮੌਕੇ ਮੁੱਖ ਤੌਰ 'ਤੇ ਬਸਪਾ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪੁਲ ਕੁਮਾਰ ਤੇ ਕਾਂਸ਼ੀ ਰਾਮ ਦੀ ਭੈਣ ਕੁਲਵੰਤ ਕੌਰ ਸੋਲਖੀਆਂ ਸ਼ਾਮਿਲ ਹੋਏ | ਰੈਲੀ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਮੰਚ ਸੰਚਾਲਨ ਸੂਬਾ ਜਨਰਲ ਸਕੱਤਰ ਡਾ: ਨਛੱਤਰ ਪਾਲ ਨੇ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਪੰਜਾਬ ਨੂੰ ਪਿਛਲੇ 70 ਸਾਲਾਂ ਤੋਂ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਨੇ ਬੁਰੀ ਤਰ੍ਹਾਂ ਲੁੱਟਿਆ ਤੇ ਕੁੱਟਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਹਰ ਸਮੱਸਿਆ ਦੇ ਹੱਲ ਦੀ ਚਾਬੀ ਬਸਪਾ ਕੋਲ ਹੈ ਤੇ ਪੰਜਾਬ 'ਚ ਗ਼ੈਰ-ਕਾਂਗਰਸ ਤੇ ਗ਼ੈਰ-ਭਾਜਪਾ ਸਰਕਾਰ ਬਣਾਉਣ ਦਾ ਸੁਪਨਾ ਬਸਪਾ ਪੂਰਾ ਕਰੇਗੀ | ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਪੰਜਾਬ ਅੰਦਰ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣਾ ਜਨ-ਆਧਾਰ ਵਧਾਉਣ ਲਈ ਸੰਘਰਸ਼ਸ਼ੀਲ ਹੈ ਤੇ 2022 ਤੋਂ ਪਹਿਲਾਂ ਵੱਡੀ ਲਾਮਬੰਦੀ ਕਰਕੇ ਸਾਰੇ ਵਰਗਾਂ ਤੱਕ ਪਹੁੰਚ ਕਰਕੇ ਪੰਜਾਬ ਅੰਦਰ ਸਰਕਾਰ ਖੜ੍ਹੀ ਕਰਾਂਗੇ | ਉਨ੍ਹਾਂ ਨੇ ਦੂਜੀਆਂ ਸਿਆਸੀ ਧਿਰਾਂ ਦੇ ਸੱਤਾ ਹਾਸਲ ਕਰਨ ਦੀ ਗੱਲ 'ਤੇ ਤਨਜ਼ ਕਰਦਿਆਂ ਕਿਹਾ ਕਿ ਇਸ ਵਾਰ 2022 'ਚ ਪੰਜਾਬ ਅੰਦਰ ਬਸਪਾ ਤੋਂ ਬਿਨਾਂ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ |
ਉਨ੍ਹਾਂ ਐਨ.ਪੀ.ਆਰ., ਸੀ.ਏ.ਏ. ਤੇ ਐਨ.ਆਰ.ਸੀ. ਵਰਗੇ ਕਾਲੇ ਕਾਨੂੰਨਾਂ ਦੀ ਆਲੋਚਨਾ ਕੀਤੀ | ਉਨ੍ਹਾਂ ਪੋਸਟ ਮੈਟਿ੍ਕ ਸਕਾਲਰਸ਼ਿਪ ਨੂੰ ਸਹੀ ਤਰ੍ਹਾਂ ਲਾਗੂ ਨਾ ਕਰਨ 'ਤੇ ਸਰਕਾਰ ਦੀ ਨਿੰਦਾ ਕੀਤੀ ਤੇ ਵਿਦਿਆਰਥੀਆਂ ਨੂੰ ਤੁਰੰਤ ਰਾਹਤ ਦੇਣ ਦੀ ਗੱਲ ਕਹੀ | ਇਸ ਮੌਕੇ ਵਿਪੁਲ ਕੁਮਾਰ ਇੰਚਾਰਜ ਬਸਪਾ ਪੰਜਾਬ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ 'ਚ ਰਾਜ ਕਰਦੀਆਂ ਸਰਕਾਰਾਂ ਨੇ ਹਮੇਸ਼ਾ ਪੱਛੜੇ ਵਰਗ ਨਾਲ ਧੱਕਾ ਕੀਤਾ ਹੈ | ਰੈਲੀ 'ਚ ਬਸਪਾ ਪੰਜਾਬ ਦੇ ਸੀਨੀਅਰ ਆਗੂ ਹਰਜੀਤ ਸਿੰਘ ਲੌਾਗੀਆ (ਉਪ ਪ੍ਰਧਾਨ), ਡਾ: ਨਛੱਤਰ ਪਾਲ ਰਾਹੋਂ, ਸਤਵਿੰਦਰ ਸਿੰਘ ਛੱਜਲਵੱਡੀ, ਬਲਦੇਵ ਸਿੰਘ ਮਹਿਰਾ, ਠੇਕੇਦਾਰ ਭਗਵਾਨ ਦਾਸ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਕੁਲਦੀਪ ਸਿੰਘ ਸਰਦੂਲਗੜ੍ਹ, ਗੁਰਮੇਲ ਚੁੰਬਰ, ਬਲਵਿੰਦਰ ਕੁਮਾਰ, ਅੰਮਿ੍ਤਪਾਲ ਭੌਾਸਲੇ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ, ਮਨਜੀਤ ਸਿੰਘ ਅਟਵਾਲ, ਡਾ: ਜਸਪ੍ਰੀਤ ਸਿੰਘ, ਅਜੀਤ ਸਿੰਘ ਭੈਣੀ, ਸੰਤ ਰਾਮ ਮੱਲ੍ਹੀਆਂ, ਲਾਲ ਸਿੰਘ ਸੁਲਹਾਣੀ, ਤੀਰਥ ਰਾਜਪੁਰਾ, ਜਗਦੀਪ ਸਿੰਘ ਗੋਗੀ, ਚਮਕੌਰ ਸਿੰਘ ਵੀਰ, ਗੁਰਮੇਲ ਸਿੰਘ ਜੀ.ਕੇ., ਰਾਜੇਸ਼ ਕੁਮਾਰ, ਦਲਜੀਤ ਰਾਏ, ਪਰਮਜੀਤ ਮੱਲ੍ਹ, ਪੀ. ਡੀ. ਸ਼ਾਂਤ, ਚੌਧਰੀ ਖੁਸ਼ੀ ਰਾਮ, ਸੋਢੀ ਵਿਕਰਮ ਸਿੰਘ, ਨਿਰਮਲ ਸਿੰਘ ਸੁਮਨ ਸਮੇਤ ਵੱਡੀ ਗਿਣਤੀ 'ਚ ਬਸਪਾ ਵਰਕਰ ਤੇ ਇਲਾਕਾ ਵਾਸੀ ਹਾਜ਼ਰ ਸਨ |
ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁਖਾਤਿਬ ਹੋਏ ਸਾਰਕ ਆਗੂ
ਨਵੀਂ ਦਿੱਲੀ, 15 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਲ ਦੁਨੀਆ ਦੀ 20 ਫ਼ੀਸਦੀ ਆਬਾਦੀ ਵਾਲੇ ਸਾਰਕ ਦੇਸ਼ਾਂ ਨੂੰ ਇਕੱਠੇ ਹੋ ਕੇ ਕੋਰੋਨਾ ਵਾਇਰਸ ਿਖ਼ਲਾਫ਼ ਤਿਆਰੀ ਕਰਨ ਅਤੇ ਕੋਵਿਡ-19 ਐਮਰਜੈਂਸੀ ਫ਼ੰਡ ਬਣਾਉਣ ਦਾ ਸੁਝਾਅ ਦਿੱਤਾ ਹੈ | ਪ੍ਰਧਾਨ ਮੰਤਰੀ ਦੀ ਪਹਿਲ 'ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਾਰਕ ਦੇਸ਼ਾਂ ਦੇ ਆਗੂ ਇਕ-ਦੂਜੇ ਨਾਲ ਮੁਖਾਤਿਬ ਹੋਏ, ਜਿਸ 'ਚ ਕੋਵਿਡ-19 ਫ਼ੰਡ ਦੇ ਐਲਾਨ ਦੇ ਨਾਲ ਮੋਦੀ ਨੇ ਭਾਰਤ ਵਲੋਂ 1 ਕਰੋੜ ਡਾਲਰ ਦੇਣ ਦਾ ਐਲਾਨ ਵੀ ਕੀਤਾ | ਸਾਰਕ ਦੇਸ਼ਾਂ 'ਚ ਸ਼ਾਮਿਲ 8 ਦੇਸ਼ਾਂ 'ਚੋਂ ਸਿਰਫ਼ ਗੁਆਂਢੀ ਮੁਲਕ ਪਾਕਿਸਤਾਨ ਦੀ ਬੇਰੁਖੀ ਸਾਹਮਣੇ ਆਈ, ਜਿਸ 'ਚ ਉੱਥੋਂ ਦੇ ਪ੍ਰਧਾਨ ਮੰਤਰੀ
ਇਮਰਾਨ ਖ਼ਾਨ ਸ਼ਾਮਿਲ ਨਹੀਂ ਹੋਏ ਸਗੋਂ ਉਨ੍ਹਾਂ ਦੇ ਵਿਸ਼ੇਸ਼ ਸਲਾਹਕਾਰ ਅਤੇ ਸਿਹਤ ਮੰਤਰੀ ਡਾ: ਜ਼ਫ਼ਰ ਮਿਰਜ਼ਾ ਨੇ ਚਰਚਾ 'ਚ ਹਿੱਸਾ ਲਿਆ | ਜਦਕਿ ਬਾਕੀ ਸਾਰੇ ਦੇਸ਼ਾਂ ਦੇ ਮੁਖੀ ਹੀ ਇਸ ਚਰਚਾ 'ਚ ਸ਼ਾਮਿਲ ਹੋਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਕੋਰੋਨਾ ਨਾਲ ਨਜਿੱਠਣ ਲਈ ਮੂਲ ਮੰਤਰ ਸਾਂਝਾ ਕਰਦਿਆਂ ਕਿਹਾ ਕਿ ਬਿਨਾਂ ਘਬਰਾਏ ਕੋਰੋਨਾ ਨਾਲ ਲੜਨ ਲਈ ਤਿਆਰ ਰਹਿਣਾ ਹੀ ਭਾਰਤ ਦਾ ਮੰਤਵ ਰਿਹਾ ਹੈ | ਮੋਦੀ ਨੇ ਸਾਰਕ ਦੇਸ਼ਾਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਰਲ ਕੇ ਕੰਮ ਕਰਨ ਦਾ ਸੁਝਾਅ ਦਿੱਤਾ | ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਸਮੇਤ ਸਾਰਕ ਦੇ 8 ਦੇਸ਼ਾਂ 'ਚ ਹਾਲੇ ਤੱਕ 178 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ 'ਚ 110 ਮਾਮਲਿਆਂ ਨਾਲ ਭਾਰਤ ਪਹਿਲੇ ਨੰਬਰ 'ਤੇ ਜਦਕਿ ਪਾਕਿਸਤਾਨ 53 ਮਾਮਲਿਆਂ ਨਾਲ ਦੂਜੇ ਨੰਬਰ 'ਤੇ ਹੈ | ਮੋਦੀ ਨੇ ਭਾਰਤ ਵਲੋਂ ਚੁੱਕੇ ਕਦਮਾਂ ਦੀ ਜਾਣਕਾਰੀ 'ਚ ਯਾਤਰਾ ਪਾਬੰਦੀਆਂ, ਲੋਕਾਂ ਦਰਮਿਆਨ ਜਾਗਰੂਕਤਾ ਅਤੇ ਮੈਡੀਕਲ ਸਟਾਫ਼ ਦੀ ਟ੍ਰੇਨਿੰਗ ਨੂੰ ਸਭ ਤੋਂ ਅਹਿਮ ਦੱਸਿਆ | ਉਨ੍ਹਾਂ ਕਿਹਾ ਕਿ ਜਨਵਰੀ ਦੇ ਮੱਧ ਤੋਂ ਹੀ ਭਾਰਤ 'ਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਸੀ ਜਦਕਿ ਹੌਲੀ-ਹੌਲੀ ਯਾਤਰਾ 'ਚ ਪਾਬੰਦੀਆਂ ਵੀ ਲਾਈਆਂ | ਉਨ੍ਹਾਂ 2 ਮਹੀਨੇ 'ਚ ਜਾਂਚ ਲਈ 1 ਲੈਬ ਤੋਂ ਵਧਾ ਕੇ 60 ਕਰਨ ਨੂੰ ਵੀ ਭਾਰਤ ਦੀ ਵੱਡੀ ਉਪਲਬਧੀ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਭਾਰਤ ਨੇ ਵੱਖ-ਵੱਖ ਦੇਸ਼ਾਂ 'ਚ ਫਸੇ ਆਪਣੇ 1400 ਨਾਗਰਿਕਾਂ ਨੂੰ ਵੀ ਬਾਹਰ ਕੱਢਿਆ | ਪ੍ਰਧਾਨ ਮੰਤਰੀ ਨੇ ਇਸ ਖ਼ਤਰੇ ਦੀ ਗੰਭੀਰਤਾ ਨੂੰ ਇਹ ਕਹਿ ਕੇ ਬਿਆਨ ਕੀਤਾ ਕਿ ਹੁਣ ਵੀ ਅਸੀਂ ਅਜਿਹੀ ਸਥਿਤੀ 'ਚ ਹਾਂ ਜਿੱਥੇ ਪਤਾ ਨਹੀਂ ਕਿ ਅੱਗੇ ਕੀ ਹੋਵੇਗਾ | ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਨਿਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਓਲੀ ਦਾ ਧੰਨਵਾਦ ਕੀਤਾ ਜਿਨ੍ਹਾਂ ਹਾਲ 'ਚ ਹੀ ਸਰਜਰੀ ਕਰਵਾਉਣ ਦੇ ਬਾਵਜੂਦ ਚਰਚਾ 'ਚ ਹਿੱਸਾ ਲਿਆ | ਸਾਰਕ ਮੁਖੀਆਂ ਨੇ ਕੋਰੋਨਾ ਕਾਰਨ ਅਰਥਵਿਵਸਥਾ 'ਤੇ ਪਏ ਪ੍ਰਭਾਵ ਦੀ ਵੀ ਚਰਚਾ ਕੀਤੀ | ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਇਸ ਨੂੰ ਅਰਥਚਾਰੇ ਲਈ ਵੱਡਾ ਝਟਕਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਨਾਲ ਵਿਸ਼ੇਸ਼ ਤੌਰ 'ਤੇ ਸੈਰ-ਸਪਾਟਾ ਖੇਤਰ ਪ੍ਰਭਾਵਿਤ ਹੋਇਆ ਹੈ ਜੋ ਕਿ ਪਿਛਲੇ ਸਾਲ ਦੇ ਅੱਤਵਾਦੀ ਹਮਲੇ ਤੋਂ ਬਾਅਦ ਹਾਲੇ ਉੱਭਰ ਰਿਹਾ ਸੀ | ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਟੇਲੀ ਮੈਡੀਸਨ ਦਾ ਇਕ ਢਾਂਚਾ ਤਿਆਰ ਕਰਨ ਦਾ ਸੁਝਾਅ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਸਰਹੱਦਾਂ ਬੰਦ ਹੋਣ ਕਾਰਨ ਭੋਜਨ, ਦਵਾਈਆਂ ਅਤੇ ਮੁਢਲੀਆਂ ਵਸਤਾਂ ਦੀ ਉਪਲਬਧਤਾ ਦੀ ਸਮੱਸਿਆ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ | ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਭਾਰਤੀ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ 23 ਵਿਦਿਆਰਥੀਆਂ ਨੂੰ ਲਿਆਉਣ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ | ਭੂਟਾਨ ਦੇ ਪ੍ਰਧਾਨ ਮੰਤਰੀ ਲੋਤੇ ਸ਼ੈਰਿੰਗ ਨੇ ਅਜਿਹੇ ਸਮੇਂ ਜਦੋਂ ਦੁਨੀਆ ਇਸ ਮਹਾਂਮਾਰੀ ਨਾਲ ਲੜ ਰਹੀ ਹੈ, ਆਪਣੇ ਮਤਭੇਦਾਂ ਨੂੰ ਪਿੱਛੇ ਛੱਡਣ ਦੀ ਅਪੀਲ ਕੀਤੀ | ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਅਤੇ ਨਿਪਾਲ ਦੇ ਪ੍ਰਧਾਨ ਮੰਤਰੀ ਨੇ ਕੇ. ਪੀ. ਓਲੀ ਨੇ ਵੀ ਇਸ ਸਬੰਧ 'ਚ ਠੋਸ ਰਣਨੀਤੀ ਤਿਆਰ ਕਰਨ ਦੀ ਵਕਾਲਤ ਕੀਤੀ | ਪਾਕਿਸਤਾਨ ਵਲੋਂ ਸ਼ਾਮਿਲ ਹੋਏ ਸਿਹਤ ਰਾਜ ਮੰਤਰੀ ਨੇ ਦੁਨੀਆ 'ਚ ਫੈਲੀ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ |
ਕੋਰੋਨਾ ਵਾਇਰਸ ਦੇ ਬਹਾਨੇ ਪਾਕਿ ਨੇ ਉਠਾਇਆ ਕਸ਼ਮੀਰ ਦਾ ਮੁੱਦਾ
ਨਵੀਂ ਦਿੱਲੀ, 15 ਮਾਰਚ (ਏਜੰਸੀ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਰਕ ਦੇਸ਼ਾਂ ਵਲੋਂ ਕੀਤੀ ਵੀਡੀਓ ਕਾਨਫ਼ਰੰਸ ਦੌਰਾਨ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਕੋਰੋਨਾ ਵਾਇਰਸ ਦੇ ਬਹਾਨੇ ਉਸ ਨੇ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਪਾਕਿ ਦੇ ਸਿਹਤ ਰਾਜ ਮੰਤਰੀ ਜ਼ਫ਼ਰ ਮਿਰਜ਼ਾ ਨੇ ਨਾਪਾਕ ਹਰਕਤਾਂ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਜੰਮੂ-ਕਸ਼ਮੀਰ 'ਚੋਂ ਸਾਰੀਆਂ ਪਾਬੰਦੀਆਂ ਨੂੰ ਹਟਾ ਦੇਣਾ ਚਾਹੀਦਾ ਹੈ | ਇਹ ਪਹਿਲੀ ਵਾਰ ਨਹੀਂ ਜਦੋਂ ਪਾਕਿਸਤਾਨ ਨੇ ਇਸ ਤਰ੍ਹਾਂ ਦੀ ਨਾਪਾਕ ਹਰਕਤ ਕੀਤੀ ਹੋਵੇ | ਇਸ ਤੋਂ ਪਹਿਲਾਂ ਵੀ ਪਾਕਿਸਤਾਨ ਕਈ ਕੌਮਾਂਤਰੀ ਮੰਚਾਂ 'ਤੇ ਕਸ਼ਮੀਰ ਦਾ ਮੁੱਦਾ ਉਠਾ ਚੁੱਕਿਆ ਹੈ, ਜਿਸ 'ਚ ਉਸ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ ਹੈ | ਜ਼ਫ਼ਰ ਮਿਰਜ਼ਾ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਦੇ ਮੱਦੇਨਜ਼ਰ ਪੈਦਾ ਹੋਈਆਂ ਸਥਿਤੀਆਂ ਨਾਲ ਨਜਿੱਠਣ ਤੋਂ ਕੋਈ ਵੀ ਦੇਸ਼ ਮੂੰਹ ਨਹੀਂ ਮੋੜ ਸਕਦਾ | ਉਨ੍ਹਾਂ ਕੋਰੋਨਾ ਵਾਇਰਸ ਨਾਲ ਲੜਨ ਲਈ ਚੀਨ ਵਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ | ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਪਾਕਿ ਨੇ ਸਾਰਕ 'ਚ ਮਨੁੱਖਤਾਵਾਦੀ ਮੁੱਦੇ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ | ਭਾਰਤ ਨੇ ਪਾਕਿ ਵਲੋਂ ਦਿੱਤੇ ਬਿਆਨ ਨੂੰ ਬੇਤੁਕਾ ਕਰਾਰ ਦਿੰਦੇ ਹੋਏ ਇਸ ਕਾਰਵਾਈ ਨੂੰ ਬੇਹੱਦ ਮੰਦਭਾਗਾ ਕਿਹਾ ਹੈ |
ਤਲਵੰਡੀ ਸਾਬੋ, 15 ਮਾਰਚ (ਰਣਜੀਤ ਸਿੰਘ ਰਾਜੂ)-ਕਰਤਾਰਪੁਰ ਸਾਹਿਬ ਦਾ ਲਾਂਘਾ ਆਰਜ਼ੀ ਤੌਰ 'ਤੇ ਬੰਦ ਕੀਤੇ ਜਾਣ ਦੇ ਫ਼ੈਸਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਹਿਮਤੀ ਪ੍ਰਗਟਾਈ ਹੈ | ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਭਾਰਤ ਸਰਕਾਰ ਅਟਾਰੀ ਬਾਰਡਰ ਵੀ ਬੰਦ ਕਰ ਚੁੱਕੀ ਹੈ, ਲਿਹਾਜ਼ਾ ਸੰਗਤ ਦੀ ਸਿਹਤ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਭਾਰਤ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਆਰਜ਼ੀ ਤੌਰ 'ਤੇ ਬੰਦ ਕਰਨਾ ਗ਼ਲਤ ਨਹੀਂ ਹੋਵੇਗਾ | ਸਿੰਘ ਸਾਹਿਬ ਨੇ ਸੰਗਤ ਨੂੰ ਵਿਸ਼ੇਸ਼ ਅਹਿਤਿਆਤ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਗਤ ਹੱਥ ਮਿਲਾਉਣ ਦੀ ਜਗ੍ਹਾ ਫ਼ਤਹਿ ਬੁਲਾਉਣ ਨੂੰ ਤਰਜੀਹ ਦੇਵੇ |
6 ਜ਼ਿਲਿ੍ਹਆਂ 'ਚ 9 ਗਿ੍ਫ਼ਤਾਰ ਤੇ 18 ਮਸ਼ੀਨਾਂ ਕੀਤੀਆਂ ਜ਼ਬਤ-ਪੁਲਿਸ ਮੁਖੀ
ਚੰਡੀਗੜ੍ਹ, 15 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੁਲਿਸ ਵਲੋਂ ਸਨਿਚਰਵਾਰ ਨੂੰ ਸੂਬੇ ਦੇ ਛੇ ਜ਼ਿਲਿ੍ਹਆਂ 'ਚ ਰਾਤ ਵੇਲੇ ਹੁੰਦੀ ਮਾਈਨਿੰਗ ...
ਦਵਾਈਆਂ, ਮਾਸਕ, ਸੈਨੇਟਾਈਜ਼ਰ, ਹੱਥ ਧੋਣ ਵਾਲੇ ਘੋਲ ਤੇ ਕਿੱਟਾਂ ਦਾ ਨਹੀਂ ਕੋਈ ਪ੍ਰਬੰਧ
ਮੰਡਵੀ, 15 ਮਾਰਚ (ਪ੍ਰਵੀਨ ਮਦਾਨ)-ਕੋਰੋਨਾ ਵਾਇਰਸ ਕਿਸ ਤਰ੍ਹਾਂ ਪੂਰੀ ਦੁਨੀਆ 'ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਉਹ ਕਿਸੇ ਤੋਂ ਵੀ ਛੁਪਿਆ ਨਹੀਂ ਹੈ | ਵਰਲਡ ਹੈਲਥ ...
ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ ਵੀਨਸ, 15 ਮਾਰਚ (ਹਰਦੀਪ ਸਿੰਘ ਕੰਗ)-ਇਟਲੀ 'ਚ ਕੋਰੋਨਾ ਵਾਇਰਸ ਕਿਸ ਹੱਦ ਤੱਕ ਮਹਾਂਮਾਰੀ ਬਣ ਚੁੱਕਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ (ਐਤਵਾਰ ਨੂੰ ) 'ਚ ਹੀ ਇੱਥੇ 368 ਮੌਤਾਂ ...
ਨਵੀਂ ਦਿੱਲੀ, 15 ਮਾਰਚ (ਏਜੰਸੀ)-ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੋਂ ਬਾਅਦ ਜੰਮੂ ਕਸ਼ਮੀਰ ਦੇ ਬਾਕੀ ਰਾਜਨੀਤਿਕ ਕੈਦੀਆਂ ਨੂੰ ਵੀ ਬਹੁਤ ਜਲਦੀ ਰਿਹਾਅ ਕੀਤਾ ਜਾਵੇਗਾ | ਉਕਤ ਜਾਣਕਾਰੀ ਜੰਮੂ ਕਸ਼ਮੀਰ 'ਚ ...
ਚੰਡੀਗੜ੍ਹ, 15 ਮਾਰਚ (ਅਜੀਤ ਬਿਊਰੋ)- ਪੰਜਾਬ ਦੇ ਤਕਨੀਕੀ ਸਿੱਖਿਆ ਅਦਾਰਿਆਂ ਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਹੋਣਗੀਆਂ | ਕੋਰੋਨਾ ਵਾਇਰਸ ਕਾਰਨ ਸਾਵਧਾਨੀ ਵਜੋਂ ਕੱਲ੍ਹ ਜਾਰੀ ਕੀਤੇ ਗਏ ਹੁਕਮਾਂ ...
ਜੰਮੂ, 15 ਮਾਰਚ (ਏਜੰਸੀ)-ਪਾਕਿ ਸੈਨਾ ਵਲੋਂ ਬੀਤੀ ਰਾਤ ਜੰਮੂ-ਕਸ਼ਮੀਰ ਦੇ ਪੁਣਛ ਅਤੇ ਕਠੂਆ ਜ਼ਿਲਿ੍ਹਆਂ 'ਚ ਸਰਹੱਦ 'ਤੇ ਅਗਾਊਾ ਚੌਕੀਆਂ 'ਤੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਬਿਨਾਂ ਕਿਸੇ ਬਹਿਕਾਵੇ ਦੀ ਗੋਲੀਬਾਰੀ ਕੀਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ...
ਜੈਤੋ, 15 ਮਾਰਚ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)- ਬਾਬਾ ਗੋਕਲ ਦਾਸ ਲੋਕ ਭਲਾਈ ਕਲੱਬ ਰੋੜੀਕਪੂਰਾ ਵਲੋਂ ਪਿੰਡ ਦੇ ਸਕੂਲ ਵਿਚ ਕਰਵਾਏ ਜਾ ਰਹੇ 13ਵੇਂ ਕਬੱਡੀ ਟੂਰਨਾਮੈਂਟ ਦੇ ਅੱਜ ਅਖੀਰਲੇ ਦਿਨ ਰਾਤ ਕਰੀਬ 8 ਵਜੇ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਚਲਾਈਆਂ ...
ਸ੍ਰੀਨਗਰ, 15 ਮਾਰਚ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰਾਂ ਸਮੇਤ 4 ਸਥਾਨਕ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਇਸ ...
ਸਤਨਾਮ ਸਿੰਘ ਸੱਤੀ
ਰੂਪਨਗਰ, 15 ਮਾਰਚ-ਬਹੁਜਨ ਸਮਾਜ ਪਾਰਟੀ ਨੇ ਬਸਪਾ ਦੇ ਸੰਸਥਾਪਕ ਸਵਰਗੀ ਕਾਂਸ਼ੀ ਰਾਮ ਦਾ 86ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ 'ਸੱਤਾ ਪ੍ਰਾਪਤ ਕਰੋ ਮੇਲਾ' ਨਾਮਕ ਰੈਲੀ ਕਰਕੇ ਮਨਾਇਆ | ਰੈਲੀ 'ਚ ਬਸਪਾ ਦੇ ਵੱਡੀ ਗਿਣਤੀ 'ਚ ...
ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਨਿੱਕੂਵਾਲ, ਕਰਨੈਲ ਸਿੰਘ)-ਸੂਬਾ ਸਰਕਾਰ ਵਲੋਂ ਲਏ ਫ਼ੈਸਲੇ ਮੁਤਾਬਿਕ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਅਧੀਨ ਆਉਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖ਼ਾਲਸਾ ਨੂੰ ਅਗਲੇ ਹੁਕਮਾਂ ਤੱਕ ਸੈਲਾਨੀਆਂ ਲਈ ਬੰਦ ਕਰ ਦਿੱਤਾ ...
ਕੋਰੋਨਾ ਵਾਇਰਸ ਦੇ ਫੈਲਾਅ ਤੇ ਦਹਿਸ਼ਤ ਨੇ ਅਨੇਕਾਂ ਚਰਚਿਤ ਮੁੱਦਿਆਂ ਨੂੰ ਦਬਾ ਕੇ ਰੱਖ ਦਿੱਤਾ ਹੈ | ਦਿੱਲੀ ਹਿੰਸਾ 'ਚ ਹੋਈਆਂ ਬੇਦੋਸ਼ੇ ਲੋਕਾਂ ਦੀਆਂ ਮੌਤਾਂ ਤੇ ਕਰੋੜਾਂ ਰੁਪਏ ਦੀ ਸੰਪਤੀ ਦਾ ਨੁਕਸਾਨ, ਕੇਂਦਰ ਸਰਕਾਰ ਦਾ ਬਜਟ ਇਜਲਾਸ, ਕਈ ਬੈਂਕਾਂ ਦਾ ਰਲੇਵਾਂ, ...
ਭਾਰਤ ਤੇ ਪੰਜਾਬ ਦੇ ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਤੇ ਅਵਾਰਾ ਪਸ਼ੂਆਂ ਦੀ ਮਾਰ ਪੈ ਰਹੀ ਹੈ | ਬੇਮੌਸਮੀ ਮੀਂਹ ਤੇ ਗੜਿਆਂ ਨਾਲ ਫ਼ਸਲਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ | ਹੁਣ ਕਿਸਾਨਾਂ ਦੀ ਕਣਕ ਦੀ ਫ਼ਸਲ ਸਿੱਟਿਆਂ 'ਤੇ ਆਈ ਹੈ, ਜਿਸ ਨੂੰ ਗੜੇਮਾਰੀ ਨਾਲ ਨੁਕਸਾਨ ...
ਪੁਰਾਣੇ ਸਮੇਂ 'ਚ ਚਿੜੀਆਂ ਚੂਕਣ ਦੇ ਨਾਲ ਹੀ ਕਿਸਾਨ ਖੇਤਾਂ ਨੂੰ ਵਾਹੁਣ ਲਈ ਘਰੋਂ ਬਲਦ ਹੱਕ ਲੈਂਦੇ ਸਨ ਤੇ ਘਰਾਂ 'ਚ ਸੁਆਣੀਆਂ ਦੁੱਧ 'ਚ ਮਧਾਣੀ ਪਾ ਕੇ ਦੁੱਧ ਰਿੜਕਣ ਦਾ ਕੰਮ ਆਰੰਭ ਕਰ ਦਿੰਦੀਆਂ ਸਨ | ਪੁਰਾਣੇ ਸਮੇਂ 'ਚ ਘਰ ਕੱਚੇ ਹੁੰਦੇ ਸਨ ਤੇ ਸਰ-ਕਾਨਿਆਂ ਦੀਆਂ ਛੱਤਾਂ ...
ਭਾਵੇਂ ਹਾਈਕੋਰਟ ਦੀ ਘੁਰਕੀ ਨਾਲ ਹੀ ਸਹੀ, ਪੰਜਾਬ ਸਰਕਾਰ ਵਲੋਂ ਹਿੰਸਾ ਤੇ ਹੋਰ ਗ਼ੈਰ-ਸਮਾਜਿਕ ਰੁਚੀਆਂ ਨੂੰ ਹਲੂਣਾ ਦੇਣ ਵਾਲੇ ਪੰਜਾਬੀ ਗੀਤਾਂ ਿਖ਼ਲਾਫ਼ ਵਿਖਾਈ ਜਾ ਰਹੀ ਸਖ਼ਤੀ ਸ਼ਲਾਘਾਯੋਗ ਉਪਰਾਲਾ ਹੈ | ਪੰਜਾਬੀ ਸੰਗੀਤ ਦੇ ਬੇਹੱਦ ਨੇੜੇ ਨੌਜਵਾਨ ਪੀੜ੍ਹੀ ...
ਮਹਿਲਾਵਾਂ ਨੂੰ ਸਮਾਜ ਵਿਚ ਵਿਚਰਨ ਤੇ ਲੋਕ ਸੇਵਾ ਦਾ ਮੌਕਾ ਦੇਣ ਦੇ ਮਕਸਦ ਨਾਲ ਕੈਪਟਨ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿਚ ਮਹਿਲਾਵਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਸੀ ਪਰ ਰਾਜਨੀਤੀ ਪ੍ਰਤੀ ਬੇਰੁਖ਼ੀ ਤੇ ਮਰਦ ਪ੍ਰਧਾਨ ਮਾਨਸਿਕਤਾ ਦਾ ਪਲੜਾ ਭਾਰੀ ਹੋਣ ...
ਹਰਿਆਵਲ ਭਾਵ ਦਰੱਖਤ, ਜੇ ਅੱਜ ਅਸੀਂ ਧਰਤੀ 'ਤੇ ਜੀਵਨ ਦਾ ਅਨੰਦ ਮਾਣ ਰਹੇ ਹਾਂ ਤਾਂ ਇਹ ਸਿਰਫ਼ ਰੁੱਖਾਂ ਕਰਕੇ ਹੀ ਸੰਭਵ ਹੈ | ਰੁੱਖ ਹੀ ਹਨ, ਜੋ ਸਾਡੇ ਸਾਹ ਲੈਣ ਲਈ ਸ਼ੁੱਧ ਹਵਾ (ਆਕਸੀਜਨ) ਦਾ ਪ੍ਰਬੰਧ ਕਰਦੇ ਹਨ, ਦਵਾਈਆਂ ਦਿੰਦੇ ਹਨ ਤੇ ਸਾਡੀਆਂ ਕਈ ਹੋਰ ਲੋੜਾਂ ਪੂਰੀਆਂ ...
ਵਾਸ਼ਿੰਗਟਨ, 15 ਮਾਰਚ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ ਆ ਗਈ ਹੈ | ਟਰੰਪ (73) ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ 24 ਘੰਟੇ ਤੋਂ ਵੀ ਘੱਟ ਸਮੇਂ 'ਚ ਆਈ, ਜੋ ਨੈਗੇਟਿਵ ਹੈ | ਟਰੰਪ ਦੇ ਟੈਸਟ ਰਿਪੋਰਟ ਦੀ ਜਾਣਕਾਰੀ ਦਿੰਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX