ਹੁਸ਼ਿਆਰਪੁਰ, 15 ਮਾਰਚ (ਬਲਜਿੰਦਰਪਾਲ ਸਿੰਘ)- ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਾਰੇ ਦੇਸ਼ਾਂ 'ਚ ਇਸ ਤੋਂ ਬਚਾਅ ਲਈ ਯਤਨ ਕੀਤੇ ਜਾ ਰਹੇ ਹਨ | ਭਾਰਤ ਸਰਕਾਰ ਵਲੋਂ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀ ਇਸ ਬਿਮਾਰੀ ਦੇ ਚੱਲਦਿਆਂ ਇਸ ਨੂੰ ਕੌਮੀ ਮਹਾਂਮਾਰੀ ਐਲਾਨਿਆ ਗਿਆ ਹੈ | ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰਾਂ ਨੂੰ ਵੀ ਇਸ ਤੋਂ ਬਚਾਅ ਸਬੰਧੀ ਸਖ਼ਤੀ ਨਾਲ ਹੁਕਮ ਜਾਰੀ ਕੀਤੇ ਗਏ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸੂਬੇ 'ਚ ਪੁਖਤਾ ਪ੍ਰਬੰਧ ਕੀਤੇ ਹਨ | ਮੁੱਖ ਮੰਤਰੀ ਵਲੋਂ ਪਹਿਲਾਂ ਹੀ ਹੁਕਮ ਜਾਰੀ ਕਰਕੇ ਸੂਬੇ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ 31 ਮਾਰਚ ਤੱਕ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ | ਸਰਕਾਰ ਵਲੋਂ ਰੋਜ਼ਾਨਾਂ ਵੱਧ ਰਹੀ ਇਸ ਬਿਮਾਰੀ ਨੂੰ ਲੈ ਕੇ ਸੂਬੇ ਦੇ ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਕਾਨਫ਼ਰੰਸਾਂ, ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ 'ਤੇ ਵੀ ਰੋਕ ਲਗਾਈ ਗਈ ਹੈ | ਇਨ੍ਹਾਂ ਹੁਕਮਾਂ ਦੇ ਚੱਲਦਿਆਂ ਅੱਜ ਸ਼ਹਿਰ 'ਚ ਸਥਿਤ ਵੱਖ-ਵੱਖ ਸਿਨੇਮਾਂ ਘਰਾਂ ਤੇ ਜਿੰਮਾਂ ਆਦਿ 'ਚ ਬੇਰੋਣਕੀ ਪਸਰੀ ਰਹੀ | ਸਾਰੇ ਸਿਨੇਮਾਂ ਘਰਾਂ ਨੂੰ ਬੰਦ ਦਰ ਦਿੱਤਾ ਗਿਆ | ਪ੍ਰੰਤੂ ਵੱਖ-ਵੱਖ ਮਾਲ, ਸ਼ਾਪਿੰਗ ਕੰਪਲੈਕਸ ਅਤੇ ਘੰਟਾ ਘਰ ਨਜ਼ਦੀਕ ਲੱਗਣ ਵਾਲੀ ਸੰਡੇ ਮਾਰਕੀਟ ਆਮ ਦਿਨਾਂ ਵਾਂਗ ਹੀ ਖੁੱਲ੍ਹੀ ਰਹੀ ਤੇ ਲੋਕ ਖਰੀਦਦਾਰੀ ਕਰਦੇ ਰਹੇ | ਇਸ ਸਬੰਧੀ ਜਦੋਂ ਮਾਰਕੀਟਾਂ ਦਾ ਦੌਰਾ ਕੀਤਾ ਗਿਆ ਤਾਂ ਉਥੇ ਵੀ ਲੋਕ ਆਮ ਦਿਨਾਂ ਵਾਂਗ ਹੀ ਖਰੀਦਦਾਰੀ ਕਰ ਰਹੇ ਸਨ |
ਬੁੱਲ੍ਹੋਵਾਲ, 15 ਮਾਰਚ (ਲੁਗਾਣਾ/ਜਸਵੰਤ ਸਿੰਘ)- ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਦੇ ਨਿਰਦੇਸ਼ਾਂ ਅਨੁਸਾਰ ਸੌਰਵ ਪਵਨ ਆਦੀਆ ਵਲੋਂ ਹਲਕਾ ਸ਼ਾਮ ਚੁਰਾਸੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ | ਇਸ ...
ਬੁੱਲੋ੍ਹਵਾਲ, 15 ਮਾਰਚ (ਜਸਵੰਤ ਸਿੰਘ)- ਅੰਤਰਰਾਸ਼ਟਰੀ ਐਵਾਰਡ ਜੇਤੂ ਦੀ ਲਾਂਬੜਾ ਕਾਂਗੜੀ ਮਲਟੀਪਰਪਜ਼ ਕੋਆਪਰੇਟਿਵ ਸਰਵਿਸ ਸੁਸਾਇਟੀ ਲਾਂਬੜਾ ਦਾ ਸਾਲਾਨਾ ਮੁਨਾਫ਼ਾ ਵੰਡ ਸਮਾਗਮ ਜੋ 21 ਮਾਰਚ ਨੂੰ ਸਵੇਰੇ 11.30 ਵਜੇ ਕਰਵਾਇਆ ਜਾ ਰਿਹਾ ਸੀ, ਇਹ ਸਮਾਗਮ ਅਗਲੇ ਅਣਮਿਥੇ ...
ਚੰਡੀਗੜ੍ਹ, 15 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ | ਇਨ੍ਹਾਂ 'ਚ ਐਮ.ਕਾਮ (ਇੰਟਰਪਰਨਿਉਰਸ਼ਿਪ ਐਾਡ ਫੈਮਿਲੀ ਬਿਜ਼ਨਸ) ਤੀਜਾ ਸਮੈਸਟਰ, ਐਮ.ਏ ਸਾਈਕੋਲੋਜੀ ਪਹਿਲਾ ਸਮੈਸਟਰ, ਬੈਚੁਲਰ ਆਫ਼ ਟਰੈਵਲ ...
ਹੁਸ਼ਿਆਰਪੁਰ, 15 ਮਾਰਚ (ਬਲਜਿੰਦਰਪਾਲ ਸਿੰਘ)- ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ | ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ 'ਚ ਰੇਨ ਵਾਟਰ ਹਾਰਵੇਸਟਿੰਗ ...
ਹਰਿਆਣਾ, 15 ਮਾਰਚ (ਖੱਖ)-ਹਰੀ ਸਿੰਘ ਨਲੂਆ ਵੈਲਫੇਅਰ ਸੁਸਾਇਟੀ ਭੂੰਗਾ ਵਿਖੇ ਅੱਜ ਹੋਣ ਵਾਲਾ ਪਹਿਲਾ ਕਬੱਡੀ ਕੱਪ ਟੂਰਨਾਮੈਟ ਕੋਰੋਨਾ ਵਾਇਰਸ ਕਾਰਨ ਰੱਦ ਕਰਨਾ ਪਿਆ | ਇਸ ਸਬੰਧੀ ਪੋਸਟਰ ਜਾਰੀ ਕਰਦਿਆਂ ਮੋਨੂੰ ਭੂੰਗਾ ਪ੍ਰਧਾਨ ਹਰੀ ਸਿੰਘ ਨਲੂਆ ਵੈਲਫੇਅਰ ਸੁਸਾਇਟੀ ...
ਮਿਆਣੀ, 15 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਬੇਟ ਇਲਾਕੇ ਦੇ ਪਿੰਡ ਰੜਾ 'ਚ ਭਗਵਾਨ ਵਾਲਮੀਕ ਦੇ ਪੁਰਾਤਨ ਥੜੇ੍ਹ ਨੂੰ ਤੋੜਨ ਦੇ ਦੋਸ਼ 'ਚ ਟਾਂਡਾ ਪੁਲਿਸ ਨੇ ਪਿੰਡ ਦੇ ਹੀ ਤਿੰਨ ਭਰਾਵਾਂ ਿਖ਼ਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰੁਚਾਉਣ ਦਾ ਮਾਮਲਾ ਦਰਜ ਕੀਤਾ ਹੈ | ...
ਦਸੂਹਾ, 15 ਮਾਰਚ (ਕੌਸ਼ਲ)-ਦੁਨੀਆ ਭਰ 'ਚ ਫੈਲੇ ਕਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਜਿੱਥੇ ਹਰ ਇਕ ਦੇ ਮਨ 'ਚ ਇੱਕ ਵੱਡਾ ਡਰ ਬਣਿਆ ਹੋਇਆ ਹੈ, ਉੱਥੇ ਹੀ ਹਲਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਮਿੱਕੀ ਨੇ ਹਲਕੇ ਦੀ ਜਨਤਾ ਨੂੰ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਕੋਰੋਨਾ ...
ਹੁਸ਼ਿਆਰਪੁਰ, 15 ਮਾਰਚ (ਬਲਜਿੰਦਰਪਾਲ ਸਿੰਘ)- ਐਨ.ਆਰ.ਆਈ. ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਦੇ ਮਾਮਲੇ 'ਚ ਪਿਓ-ਧੀ ਨੂੰ ਨਾਮਜ਼ਦ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੀਪਕ ਕੁਮਾਰ ਨਿਵਾਸੀ ਮੁਰਾਦਪੁਰ ਨਰਿਆਲ ਨੇ ਦੱਸਿਆ ਕਿ ਜਿਲਾ ...
ਹੁਸ਼ਿਆਰਪੁਰ, 15 ਮਾਰਚ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)- ਵਿਆਹ ਤੋਂ ਬਾਅਦ ਆਪਣੇ ਨਾਲ ਕੈਨੇਡਾ ਲੈ ਕੇ ਜਾਣ ਤੇ ਬਿਨਾਂ ਤਲਾਕ ਦਿੱਤੇ ਦੂਸਰਾ ਵਿਆਹ ਕਰਵਾਉਣ ਦੇ ਨਾਂਅ 'ਤੇ ਨੌਜਵਾਨਾਂ ਤੋਂ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਘਟਨਾਕ੍ਰਮ 'ਚ ਸ਼ਾਮਿਲ ...
ਹਰਿਆਣਾ, 15 ਮਾਰਚ (ਹਰਮੇਲ ਸਿੰਘ ਖੱਖ)- ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਚੱਕ ਗੁੱਜਰਾਂ ਵਿਖੇ ਹੋ ਰਹੀ ਰੇਤਾ ਦੀ ਨਾਜਾਇਜ਼ ਮਾਈਨਿੰਗ ਸਬੰਧੀ ਪ੍ਰਮੁੱਖਤਾ ਨਾਲ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਤਾਂ ਪੁਲਿਸ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਕੁੰਭਕਰਨੀ ...
ਹਾਜੀਪੁਰ, 15 ਮਾਰਚ (ਪੁਨੀਤ ਭਾਰਦਵਾਜ, ਜੋਗਿੰਦਰ ਸਿੰਘ)-ਮੁਕੇਰੀਆਂ ਹਾਈਡਲ ਨਹਿਰ ਜਿਸ 'ਤੇ ਚਾਰ ਪਾਵਰ-ਹਾਊਸ ਚੱਲ ਰਹੇ ਹਨ ਤੇ ਸਰਕਾਰ ਵੱਲੋਂ ਇਸ ਤੋਂ ਰੋਜ਼ਾਨਾ ਲੱਖਾਂ ਰੁਪਏ ਦੀ ਬਿਜਲੀ ਬਣਾਈ ਜਾਂਦੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਤੇ ਵਿਭਾਗ ਇਸ ਮੁਕੇਰੀਆਂ ...
ਮੁਕੇਰੀਆਂ, 15 ਮਾਰਚ (ਸਰਵਜੀਤ ਸਿੰਘ)-ਰਜੇਸ਼ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਹਾਜੀਪੁਰ ਤਹਿਸੀਲ ਮੁਕੇਰੀਆਂ ਨੇ ਜੋ ਕੇਸ ਮੇਰੇ 'ਤੇ ਨੈਸ਼ਨਲ ਲੋਕ ਅਦਾਲਤ 'ਚ ਕੀਤਾ ਸੀ, ਉਸ ਵਿਅਕਤੀ ਨੇ ਅਦਾਲਤ 'ਚ ਆਪਣਾ ਰਾਜ਼ੀਨਾਮਾ ਦੇ ਕੇ ਕਬੂਲ ਕੀਤਾ ਕਿ ਉਸ ਨੇ ਕੁੱਝ ਲੋਕਾਂ ਦੇ ਕਹਿਣ ...
ਗੜ੍ਹਸ਼ੰਕਰ, 15 ਮਾਰਚ (ਧਾਲੀਵਾਲ)- ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਨੇ ਪਿੰਡ ਪੁਰਖੋਵਾਲ ਵਿਖੇ ਪੰਚਾਇਤ ਨੂੰ ਸੋਲਰ ਲਾਈਟਾਂ ਭੇਟ ਕੀਤੀਆਂ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ...
ਦਸੂਹਾ, 15 ਮਾਰਚ (ਭੁੱਲਰ)- ਵਾਹਿਗੁਰੂ ਆਸਰਾ ਚੈਰੀਟੇਬਲ ਟਰੱਸਟ ਰਜਿਸਟਰਡ ਪਿੰਡ ਭੂਸ਼ਾਂ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਉੱਘੇ ਕਥਾਵਾਚਕ ਵਲੋਂ ਚਲਾਈ ਸ਼ਗਨ ਸਕੀਮ ਤਹਿਤ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਤੇ 20 ਹਜ਼ਾਰ ਰੁਪਏ ਭੇਟ ਕੀਤੇ ਗਏ | ਇਸ ਮੌਕੇ ...
ਬੁੱਲੋ੍ਹਵਾਲ, 15 ਮਾਰਚ (ਜਸਵੰਤ ਸਿੰਘ)- ਖੇਤੀ ਵਿਰਾਸਤ ਮਿਸ਼ਨ ਵਲੋਂ ਸੁਲਤਾਨਪੁਰ ਲੋਧੀ ਵਿਖੇ 16 ਮਾਰਚ ਤੱਕ ਕੁਦਰਤੀ ਖੇਤੀ ਕੁਦਰਤੀ ਸਿਹਤ ਕਾਰਜਸ਼ਾਲਾ ਲਗਾਈ ਜਾ ਰਹੀ ਹੈ ਜਿਸ ਵਿਚ ਭਾਗ ਲੈਣ ਲਈ ਬੁੱਲੋ੍ਹਵਾਲ ਤੋਂ ਕੁਦਰਤੀ ਖੇਤੀ ਕਾਸ਼ਤਕਾਰ ਮਾਸਟਰ ਮਦਨ ਲਾਲ ਦੀ ...
ਮੁਕੇਰੀਆਂ, 15 ਮਾਰਚ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੇ ਪ੍ਰਧਾਨ ਅਨੰਤ ਰਾਮ ਨੇ ਦੱਸਿਆ ਕਿ ਪੈਨਸ਼ਨਰਜ਼ ਜਥੇਬੰਦੀ ਦੀ 16 ਮਾਰਚ ਨੂੰ ਹੋਣ ਵਾਲੀ ਮੀਟਿੰਗ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਅਣਮਿਥੇ ਸਮੇਂ ਲਈ ਮੁਲਤਵੀ ...
ਹੁਸ਼ਿਆਰਪੁਰ, 15 ਮਾਰਚ (ਬਲਜਿੰਦਰਪਾਲ ਸਿੰਘ)- ਬੀਤੇ ਦਿਨੀਂ ਭਾਰੀ ਮੀਂਹ ਕਾਰਨ ਅੱਜੋਵਾਲ ਪਿੰਡ ਦੇ ਵਾਸੀ ਕੇਵਲ ਸਿੰਘ ਦੇ ਮਕਾਨ ਦੀ ਛੱਤ ਡਿੱਗਣ ਨਾਲ ਘਰ ਅੰਦਰ ਸੁੱਤੀ ਉਸ ਦੀ ਪੁੱਤਰੀ ਸੁਨੀਤਾ ਤੇ ਦੋਹਤੀ ਹਰਪ੍ਰੀਤ ਕੌਰ ਛੱਤ ਦੇ ਮਲਬੇ ਥੱਲੇ ਆਉਣ ਨਾਲ ਗੰਭੀਰ ਜ਼ਖਮੀ ...
ਹੁਸ਼ਿਆਰਪੁਰ, 15 ਮਾਰਚ (ਬਲਜਿੰਦਰਪਾਲ ਸਿੰਘ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਨਿਗਮ ਦੇ ਟਰੱਸਟੀਆਂ ਤੇ ...
ਹੁਸ਼ਿਆਰਪੁਰ 15 ਮਾਰਚ (ਨਰਿੰਦਰ ਸਿੰਘ ਬੱਡਲਾ)-ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ 'ਚ ਲੋਕ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ | ਪਾਰਟੀ 'ਚ ਸ਼ਾਮਿਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਅਤੇ ...
ਪੱਸੀ ਕੰਢੀ, 15 ਮਾਰਚ (ਜਗਤਾਰ ਸਿੰਘ ਰਜਪਾਲਮਾ)- ਸਬ ਸੈਂਟਰ ਮੱਕੋਵਾਲ ਵਿਖੇ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਲੋਕਾਂ ਜਾਣਕਾਰੀ ਦਿੰਦੇ ਹੋਏ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਇਕ ਨਵਾਂ ਵਾਇਰਸ ਹੈ ਜੋ ਕਿ 2019 'ਚ ਵਹਾਨ ਚੀਨ 'ਚ ਪਾਇਆ ਗਿਆ | ...
ਦਸੂਹਾ, 15 ਮਾਰਚ (ਭੁੱਲਰ)- ਪਸ਼ੂ ਡਿਸਪੈਂਸਰੀ ਪਿੰਡ ਸ਼ਾਹਪੁਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਡਾਕਟਰ ਨਾ ਹੋਣ ਕਾਰਨ ਲੋਕਾਂ 'ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ | ਇਸ ਸਬੰਧੀ ਅਮਨਦੀਪ ਸਿੰਘ ਬਾਜਵਾ, ਲੰਬੜਦਾਰ ਦਲੀਪ ਸਿੰਘ ਬਾਜਵਾ, ਮੈਂਬਰ ਪੰਚਾਇਤ ਬਲਵੀਰ ਸਿੰਘ, ਮੈਂਬਰ ...
ਹੁਸ਼ਿਆਰਪੁਰ, 15 ਮਾਰਚ (ਬਲਜਿੰਦਰਪਾਲ ਸਿੰਘ)-ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਪਿ੍ੰ: ਵੈਸ਼ਾਲੀ ਸ਼ਰਮਾ ਦੀ ਅਗਵਾਈ 'ਚ 'ਕਿੰਡਰਗਾਰਟਨ ਗ੍ਰੈਜੂਏਸ਼ਨ ਸੈਰੇਮਨੀ' ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵਾਸਲ ਐਜੂਕੇਸ਼ਨ ਗਰੁੱਪ ਦੀ ਡਾਇਰੈਕਟਰ ...
ਹੁਸ਼ਿਆਰਪੁਰ, 15 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਵੀ ਅਵਤਾਰ ਸਿੰਘ ਆਦਮਪੁਰੀ ਵੱਲੋਂ ਬੇਘਰਿਆਂ ਦੇ ਘਰ ਬਣਾਉਣ ਵਾਲੀ ਸੰਸਥਾ ਹੋਮ-ਫਾਰ-ਹੋਮਲੈਸ ਨੂੰ ਡੇਢ ਲੱਖ ਰੁਪਇਆ ਦਾਨ ਕੀਤਾ ਗਿਆ | ਸੰਸਥਾ ...
ਟਾਂਡਾ ਉੜਮੁੜ, 15 ਮਾਰਚ (ਭਗਵਾਨ ਸਿੰਘ ਸੈਣੀ)- ਐੱਮ. ਐੱਸ. ਕੇ. ਡੇ ਬੋਰਡਿੰਗ ਸੀ ਬੀ ਐੱਸ ਈ ਸੈਕੰਡਰੀ ਸਕੂਲ ਕੋਟਲੀ ਜੰਡ ਵਿਖੇ ਸਕੂਲ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਦੀ ਦੇਖ ਹੇਠ ਪਿ੍ੰਸੀਪਲ ਪਰਵਿੰਦਰ ਕÏਰ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਕ ...
ਹੁਸ਼ਿਆਰਪੁਰ, 15 ਮਾਰਚ (ਹਰਪ੍ਰੀਤ ਕੌਰ)-ਮੀਂਹ ਨੇ ਜਿੱਥੇ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਕੀਤੇ ਹਨ, ਉੱਥੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ | ਸ਼ਹਿਰ ਦੇ ਹਰੇਕ ਵਾਰਡ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਥਾਂ-ਥਾਂ ਪਏ ਟੋਏ ...
ਦਸੂਹਾ, 15 ਮਾਰਚ (ਕੌਸ਼ਲ) -ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਐਲੂਮਨੀ ਮੀਟ ਕਰਵਾਈ ਗਈ ਜਿਸ ਵਿਚ ਵੱਖ-ਵੱਖ ਸੈਸ਼ਨਾਂ ਦੇ ਕਰੀਬ 250 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ...
ਗੜ੍ਹਦੀਵਾਲਾ, 15 ਮਾਰਚ (ਚੱਗਰ) ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਮਿਨਹਾਸ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ਼ ਮੁਲਾਕਾਤ ਕਰਕੇ ਮੀਂਹ ਹਨੇਰੀ ਤੇ ਗੜੇਮਾਰੀ ਨਾਲ ਹਾੜੀ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੈਪਟਨ ਸਰਕਾਰ ਤੱਕ ...
ਸੈਲਾ ਖ਼ੁਰਦ, 15 ਮਾਰਚ (ਹਰਵਿੰਦਰ ਸਿੰਘ ਬੰਗਾ)- ਸਥਾਨਕ ਕਸਬੇ 'ਚ ਬੀਤੀ ਰਾਤ ਚੋਰਾਂ ਵਲੋਂ ਵੱਖ-ਵੱਖ ਥਾਵਾਂ 'ਤੇ 3 ਚੋਰੀਆਂ ਨੂੰ ਅੰਜਾਮ ਦੇਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਕਸਬੇ ਦੇ ਬਾਜ਼ਾਰ 'ਚ ਸਥਿਤ ਵਿਸ਼ਵਕਰਮਾ ਟਰੈਕਟਰ ਵਰਕਰਜ਼ ਵਿਖੇ ਬੀਤੀ ਰਾਤ ਚੋਰ ...
ਸ਼ਾਮਚੁਰਾਸੀ, 15 ਮਾਰਚ (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡਾਂ ਵਿਚ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਸਤੇ ਪਿੰਡ ਆਹਰਾਂ ਹਾਜੀ ਖ਼ਾਨਪੁਰ ਵਿਖੇ ਸਵਰਗਵਾਸੀ ਟਕਸਾਲੀ ਅਕਾਲੀ ਆਗੂ ਸਰਦਾਰ ਜਸਜੀਤ ਸਿੰਘ ਥਿਆੜਾ ਦੀ ਯਾਦ 'ਚ ਲਾਇਬ੍ਰੇਰੀ ਸਥਾਪਿਤ ਕਰਨ ਦਾ ...
ਟਾਂਡਾ ਉੜਮੁੜ, 15 ਮਾਰਚ (ਭਗਵਾਨ ਸਿੰਘ ਸੈਣੀ)-ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸ.ਐਮ.ਓ. ਟਾਂਡਾ ਦੀ ਅਗਵਾਈ 'ਚ ਕਾਲੇ ਮੋਤੀਏ ਸਬੰਧੀ 7 ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਜਸਵਿੰਦਰ ਕੁਮਾਰ ਨੇ ਕਾਲੇ ਮੋਤੀਏ ਸਬੰਧੀ ਜਾਗਰੂਕ ...
ਦਸੂਹਾ, 15 ਮਾਰਚ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ.ਏ. (ਅੰਗਰੇਜ਼ੀ) ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚ ਜੇ. ਸੀ. ਡੀ.ਏ.ਵੀ. ਕਾਲਜ ਦਸੂਹਾ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਪਣੀ ਅਕਾਦਮਿਕਤਾ ...
ਹਰਿਆਣਾ, 15 ਮਾਰਚ (ਹਰਮੇਲ ਸਿੰਘ ਖੱਖ)- ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵਲੋਂ ਕੰਢੀ ਖੇਤਰ ਦੇ ਕਿਸਾਨਾਂ ਨੂੰ 24 ਘੰਟੇ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਹੁਣ ਕੁੱਝ ਸਮੇਂ ਤੋਂ ਕੰਢੀ ਖੇਤਰ ਦੇ ਟਿਊਬਵੈੱਲਾਂ ਲਈ ਦਿੱਤੀ ਜਾ ਰਹੀ ...
ਦਸੂਹਾ, 15 ਮਾਰਚ (ਭੁੱਲਰ)- ਆਮ ਆਦਮੀ ਪਾਰਟੀ ਦੀ ਇਕੱਤਰਤਾ ਪਿ੍ੰਸੀਪਲ ਸੁਰਿੰਦਰ ਸਿੰਘ ਬਸਰਾ ਹਲਕਾ ਇੰਚਾਰਜ ਦਸੂਹਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪਿ੍ੰਸੀਪਲ ਸੁਰਿੰਦਰ ਸਿੰਘ ਬਸਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ | ਉਨ੍ਹਾਂ ਕਿਹਾ ਕਿ ...
ਹਰਿਆਣਾ, 15 ਮਾਰਚ (ਹਰਮੇਲ ਸਿੰਘ ਖੱਖ)- ਗੁਰਦੁਆਰਾ ਸਿੰਘ ਸਭਾ ਭੂੰਗਾ ਦੀ ਮੀਟਿੰਗ ਹੋਈ, ਜਿਸ 'ਚ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ | ਮੀਟਿੰਗ ਦੌਰਾਨ ਪਰਮਜੀਤ ਸਿੰਘ ਪੰਮੀ ਨੂੰ ਪ੍ਰਧਾਨ, ਮਲਕੀਤ ਸਿੰਘ ਬਿੱਕਾ ਨੂੰ ਮੀਤ ਪ੍ਰਧਾਨ, ਅਵਤਾਰ ਸਿੰਘ ਤਾਰੀ ਨੂੰ ਜਨਰਲ ...
ਗੜ੍ਹਸ਼ੰਕਰ, 15 ਮਾਰਚ (ਧਾਲੀਵਾਲ)- ਦਸਮੇਸ਼ ਸਪੋਰਟਸ ਐਾਡ ਵੈੱਲਫੇਅਰ ਕਲੱਬ ਗੋਗੋਂ ਵੱਲੋਂ ਗੁਰਦੁਆਰਾ ਸਿੰਘ ਸਭਾ ਗੋਗੋਂ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਤੀਜਾ ਸਵੈ-ਇਛੁ ੱਕ ਖ਼ੂਨਦਾਨ ਕੈਂਪ ਲਗਾਇਆ ਗਿਆ | ਖ਼ੂਨਦਾਨ ਕੈਂਪ ਦਾ ਉਦਘਾਟਨ ਡਾ. ਜੰਗ ਬਹਾਦਰ ਸਿੰਘ ...
ਦਸੂਹਾ, 15 ਮਾਰਚ (ਕੌਸ਼ਲ)- ਪਾਂਡਵ ਸਰੋਵਰ ਨਿਰਮਾਣ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ ਸ਼ਿੰਗਾਰੀ ਨੇ ਸਰੋਵਰ 'ਚੋਂ ਪਾਣੀ ਕੱਢਣ ਉਪਰੰਤ ਸਰੋਵਰ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰੋਵਰ ਦੀ ਮੁਰੰਮਤ ਦਾ ਕਾਰਜ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ | ...
ਰਾਮਗੜ੍ਹ ਸੀਕਰੀ, 15 ਮਾਰਚ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਲੱਬਰ ਦੇ ਗ਼ਰੀਬ ਪਰਿਵਾਰ ਦੀ ਹੋਣਹਾਰ ਵਿਦਿਆਰਥਣ ਵਰਖਾ ਰਾਣੀ ਜਿਸ ਨੇ ਜਪਾਨ ਵੱਲੋਂ ਚੁਣੇ ਗਏ 35 ਦੇਸ਼ਾਂ ਦੇ 50 ਹੋਣਹਾਰ ਵਿਦਿਆਰਥੀਆਂ ਵਿਚ ਸਥਾਨ ਹਾਸਲ ਕਰਕੇ ਇਸ ਪਿਛੜੇ ਇਲਾਕੇ ਦਾ ਨਾਂਅ ਚਮਕਾਇਆ ਹੈ, ਦਾ ...
ਕੋਟਫ਼ਤੂਹੀ, 15 ਮਾਰਚ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ 'ਚ ਚੱਲ ਰਹੇ ਮੇਲੇ ਦੇ ਸਮਾਗਮ ਦੌਰਾਨ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕੀਤੀ, ਜਿਸ ਨੂੰ ਰੋਕਣ 'ਤੇ ਇਹ ਨੌਜਵਾਨ ਹੋਮਗਾਰਡ ਜਵਾਨ ਨਾਲ ਹੱਥੋਪਾਈ ਹੋ ਕੇ ਰਫ਼ੂ ਚੱਕਰ ...
ਦਸੂਹਾ, 15 ਮਾਰਚ (ਭੁੱਲਰ)- ਅੱਜ ਦਸੂਹਾ ਦੇ ਮੁਹੱਲਾ ਕੈਂਥਾਂ ਵਿਖੇ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਰੋਜੀ ਰੋਟੀ ਲਈ 10 ਸਾਲ ਪਹਿਲਾਂ ਸਿੰਗਾਪੁਰ ਵਿਖੇ ਗਏ ਮਨਦੀਪ ਕੁਮਾਰ (38 ) ਪੁੱਤਰ ਰਤਨ ਲਾਲ ਵਾਸੀ ਮੁਹੱਲਾ ਕੈਂਥਾਂ ਦਸੂਹਾ ਦੀ ਮਿ੍ਤਕ ਦੇਹ ਸਿੰਗਾਪੁਰ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX