ਅੰਮਿ੍ਤਸਰ, 15 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਜ਼ਿਲ੍ਹੇ ਵਿਚ ਕੋਵਿਡ 19 ਦੇ ਖ਼ਤਰੇ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਵਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ | ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਵੱਖਰੇ ਰੱਖਣ ਲਈ ਪ੍ਰਬੰਧ ਕਰਨ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਲੋੜ ਲਈ ਜ਼ਿਲ੍ਹੇ ਨੂੰ ਤਿਆਰ ਕੀਤਾ ਜਾ ਰਿਹਾ ਹੈ | ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਜਾਗਰੂਕ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਅੱਜ ਇਸ ਸਬੰਧੀ ਮੁੱਢਲੀ ਸਿਖਲਾਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ 2-2 ਕਰਮਚਾਰੀਆਂ ਨੂੰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਵੱਡੇ ਇਕੱਠਾਂ ਨੂੰ ਰੋਕਣ ਤੇ ਸਰਕਾਰ ਦੁਆਰਾ ਬੰਦ ਕੀਤੇ ਗਏ ਅਦਾਰੇ, ਜਿਨ੍ਹਾ ਵਿਚ ਜਿੰਮ, ਸਕੂਲ, ਕਾਲਜ, ਆਂਗਨਵਾੜੀ ਕੇਂਦਰ, ਆਇਲੈਟਸ ਸੈਂਟਰ ਆਦਿ ਉਤੇ ਸਰਕਾਰੀ ਹੁੱਕਮ ਲਾਗੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਵਲੋਂ ਵਿਚਾਰ-ਵਟਾਂਦਰਾ ਕੀਤਾ ਗਿਆ | ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਲੋੜੀਂਦੀਆਂ ਦਵਾਈਆਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਉਪਲਬੱਧਤਾ ਤੇ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਸਬੰਧੀ ਵਿਚਾਰ-ਚਰਚਾ ਕੀਤੀ | ਸਿਵਲ ਸਰਜਨ ਡਾ: ਪ੍ਰਭਜੋਤ ਕੌਰ ਜੌਹਲ ਨੇ ਦੱਸਿਆ ਕਿ ਕੋਵਿਡ-19 ਦੇ ਸੱਕੀ ਮਰੀਜ਼ਾਂ ਨੂੰ ਵੱਖ-ਵੱਖ ਰੱਖਿਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਭਾਵੇਂ ਅੰਮਿ੍ਤਸਰ ਵਿਚ ਇਕ ਹੀ ਮਰੀਜ਼, ਜੋ ਕਿ ਇਟਲੀ ਤੋਂ ਆਇਆ ਸੀ, ਦੀ ਪੁਸ਼ਟੀ ਹੋਈ ਹੈ, ਪਰ ਸਾਡੇ ਪ੍ਰਬੰਧਾਂ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ |
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ-ਆਪ ਨੂੰ ਕੋਵਿਡ-19 ਤੋਂ ਬਚਾਉਣ ਲਈ ਹੱਥ ਮਿਲਾਉਣ, ਭੀੜ ਵਾਲੀਆਂ ਥਾਵਾਂ 'ਤੇ ਜਾਣ, ਧਾਰਮਿਕ ਇਕੱਠ ਵਿੱਚ ਜਾਣ ਤੋਂ ਗੁਰੇਜ ਕਰਨ ਸਬੰਧੀ ਜਾਗਰੂਕ ਕਰਨ ਲਈ ਸਾਰੇ ਸਰਕਾਰੀ ਵਿਭਾਗਾਂ, ਇੰਡੀਅਨ ਮੈਡੀਕਲ ਐਸੋਸੀਏਸਨ (ਆਈ. ਐੱਮ. ਏ.), ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਐੱਨ. ਜੀ. ਓਜ਼. ਦੇ ਨਾਲ ਸਾਂਝੇ ਤੌਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾਏਗੀ | ਇਸ ਤੋਂ ਇਲਾਵਾ ਆਂਗਣਵਾੜੀ ਵਰਕਰ, ਡੀ. ਡੀ. ਪੀ. ਓਜ਼. / ਬੀ. ਡੀ. ਪੀ. ਓਜ਼. ਅਤੇ ਪੰਚਾਇਤ ਸੱਕਤਰ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਨਿੱਜੀ ਤੌਰ 'ਤੇ ਜਾਗਰੂਕ ਕਰਨਗੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਅਨਮਜੋਤ ਕੌਰ, ਸਿਵਲ ਸਰਜਨ ਡਾ: ਪ੍ਰਭਜੋਤ ਕੌਰ ਜੌਹਲ, ਡਾ: ਮਦਨ ਮੋਹਨ, ਐੱਸ. ਡੀ. ਐੱਮ. ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ |
ਅੰਮਿ੍ਤਸਰ, 15 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)¸ਆਮ ਆਦਮੀ ਪਾਰਟੀ ਦੀ ਮੀਟਿੰਗ ਹਲਕਾ ਪੱਛਮੀ 'ਚ ਐੱਸ. ਸੀ. ਵਿੰਗ ਦੇ ਪ੍ਰਧਾਨ ਪਦਮ ਐਾਥਨੀ ਦੀ ਅਗਵਾਈ ਵਿੱਚ ਹੋਈ | ਇਸ ਮੌਕੇ ਹਲਕਾ ਅਬਜ਼ਰਵਰ ਰਣਜੀਤ ਕੁਮਾਰ ਅਤੇ ਨੈਸ਼ਨਲ ਕੌਾਸਿਲ ਮੈਂਬਰ ਹਰਿੰਦਰ ਸਿੰਘ ਨੇ ਸਾਂਝੇ ਤੌਰ ...
ਅੰਮਿ੍ਤਸਰ, 15 ਮਾਰਚ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬਾਬਾ ਅਜੈ ਸਿੰਘ ਖ਼ਾਲਸਾ ਕਾਲਜ ਗੁਰਦਾਸ ਨੰਗਲ (ਗੁਰਦਾਸਪੁਰ) ਦੀ ਹੋਣਹਾਰ ਵਿਦਿਆਰਥਣ ਬਲਜਿੰਦਰ ਕੌਰ ਭਾਰਤੀ ਹਾਕੀ ਟੀਮ ਲਈ ਚੁਣੀ ਗਈ ਹੈ | ਵੱਖ-ਵੱਖ ਟੂਰਨਾਮੈਂਟਾਂ ਵਿਚ ਵਧੀਆ ...
ਅੰਮਿ੍ਤਸਰ, 15 ਮਾਰਚ (ਗਗਨਦੀਪ ਸ਼ਰਮਾ)-194 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਗਏ ਕਾਂਗਰਸੀ ਕੌਾਸਲਰ ਦੇ ਲੜਕੇ ਸਾਹਿਲ ਸ਼ਰਮਾ ਤੋਂ ਸਿੰਮ ਬਰਾਮਦ ਕੀਤਾ ਗਿਆ ਹੈ | ਕੇਂਦਰੀ ਸੁਧਾਰ ਘਰ (ਅੰਮਿ੍ਤਸਰ ਜੇਲ੍ਹ) 'ਚ ਤੈਨਾਨ ਅਸਿਸਟੈਂਟ ਸੁਪਰੀਟੈਂਡੈਂਟ ...
ਅੰਮਿ੍ਤਸਰ, 15 ਮਾਰਚ (ਗਗਨਦੀਪ ਸ਼ਰਮਾ)-ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਔਰਤ ਦਾ ਪਰਸ ਖੋਹਣ ਦੀ ਸ਼ਿਕਾਇਤ ਮਿਲਣ 'ਤੇ ਕੇਸ ਦਰਜ ਕਰ ਲਿਆ ਗਿਆ ਹੈ | ਪੀੜਤ ਅਨਮੋਲ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਰੋਹਿਨ ਨਾਲ ਐਕਟਿਵਾ 'ਤੇ ਜਾ ਰਹੀ ਸੀ | ਮੀਂਹ ਤੇਜ ਹੋਣ ...
ਅੰਮਿ੍ਤਸਰ, 15 ਮਾਰਚ (ਗਗਨਦੀਪ ਸ਼ਰਮਾ)-ਕੇਂਦਰੀ ਸੁਧਾਰ ਘਰ (ਅੰਮਿ੍ਤਸਰ ਜੇਲ੍ਹ) 'ਚ ਅਚਾਨਕ ਚੈਕਿੰਗ ਦੌਰਾਨ 7 ਮੋਬਾਈਲ ਤੇ ਇਕ ਸਿੰਮ ਕਾਰਡ ਬਰਾਮਦ ਹੋਇਆ ਹੈ, ਜਿਸ 'ਚ 7 ਨੂੰ ਨਾਮਜਦ ਕੀਤਾ ਗਿਆ ਹੈ | ਇਨ੍ਹਾਂ 'ਚੋਂ ਦੋ ਲਵਾਰਿਸ ਹਾਲਤ 'ਚ ਮੋਬਾਈਲ ਬਰਾਮਦ ਹੋਏ | ਅਸਿਸਟੈਂਟ ...
ਅਜਨਾਲਾ, 15 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਬੀ. ਐੱਸ. ਐੱਫ. ਦੀ 32 ਬਟਾਲੀਅਨ ਦੇ ਇਕ ਜਵਾਨ ਦੀ ਡਿਊਟੀ ਦੌਰਾਨ ਦੇਰ ਰਾਤ ਅਚਾਨਕ ਮੌਤ ਹੋਣ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਬੀ. ਐੱਸ. ਐੱਫ. 32 ਬਟਾਲੀਅਨ ਦੇ ਕਮਾਡੈਂਟ ਸ੍ਰੀ ਵਿਜੇ ਓਜਾ ਨੇ ਦੱਸਿਆ ਕਿ ਸਿਪਾਹੀ ਮਨਵਿੰਦਰ ...
ਛੇਹਰਟਾ, 15 ਮਾਰਚ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਕੀ ਟਾਊਨ ਛੇਹਰਟਾ ਵਿਖੇ ਸੀਤਾ ਰਾਣੀ ਪਤਨੀ ਦਿਲਬਾਗ ਰਾਏ ਵਾਸੀ ਹੇਤ ਰਾਮ ਕਲੋਨੀ ਨਰੈਣਗੜ੍ਹ ਨੇ ਦਰਖਾਸਤ ਦਿਤੀ ਕਿ ਦੇਵੀ ਸ਼ਰਨ ਪੁੱਤਰ ਜਨਕ ਰਾਜ ਵਾਸੀ ਬੈਂਕ ਵਾਲੀ ਗਲੀ ਨੇੜੇ ਕੰਗ ਡੇਅਰੀ ਹੇਤ ਰਾਮ ਕਲੋਨੀ ...
ਅੰਮਿ੍ਤਸਰ, 15 ਮਾਰਚ (ਹਰਮਿੰਦਰ ਸਿੰਘ)¸ਨਗਰ ਨਿਗਮ ਦੀ ਵਾਰਡ ਨੰ: 12 ਦੇ ਇਲਾਕੇ ਡਾਇਮੰਡ ਐਵੀਨਿਊ, ਮੂਨ ਐਵੀਨਿਊ ਵਿਖੇ ਸੀਮੈਂਟ ਕੰਕਰੀਟ ਦੀਆਂ ਗਲੀਆਂ ਬਣਾਉਣ ਅਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ | ਇਸ ...
ਬਾਬਾ ਬਕਾਲਾ ਸਾਹਿਬ, 15 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ-ਧਿਆਨਪੁਰ ਸੰਪਰਕ ਸੜਕ 'ਤੇ ਚੋਰਾਂ ਵਲੋਂ ਇਕ ਬੰਬੀ ਤੋਂ ਇਕ ਕਿਸਾਨ ਦੀਆਂ 2 ਲਵੇਰੀਆਂ ਮੱਝਾਂ ਚੋਰੀ ਕਰ ਲਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਦਲਬੀਰ ਸਿੰਘ ਬਿੱਟੂ ਪੁੱਤਰ ਜਗੀਰ ਸਿੰਘ ...
ਅੰਮਿ੍ਤਸਰ, 15 ਮਾਰਚ (ਗਗਨਦੀਪ ਸ਼ਰਮਾ)-ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਮਾਮਲੇ 'ਚ ਇਕ ਨੂੰ ਨਾਮਜਦ ਕੀਤਾ ਗਿਆ ਹੈ | ਰਣਜੀਤ ਐਵੇਨਿਊ ਪੁਲਿਸ ਥਾਣੇ 'ਚ ਇਹ ਮਾਮਲਾ ਕੁਲਦੀਪ ਸਿੰਘ ਨਾਂਅ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਉਸਨੇ ...
ਹਰਸਾ ਛੀਨਾ, 15 ਮਾਰਚ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੀ ਪੁਲਿਸ ਚੌਕੀ ਕੁਕੜਾਂਵਾਲਾ ਦੇ ਖੇਤਰ ਖੰਡ ਮਿੱਲ ਭਲਾ ਪਿੰਡ ਵਿਖੇ ਬੀਤੀ ਦੇਰ ਸ਼ਾਮ ਹੋਏ ਮੋਟਰਸਾਈਕਲ ਕਾਰ ਦੀ ਟੱਕਰ ਦੌਰਾਨ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ...
ਅੰਮਿ੍ਤਸਰ, 15 ਮਾਰਚ (ਗਗਨਦੀਪ ਸ਼ਰਮਾ)-ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਗੈਰਸਮਾਜਿਕ ਤੱਤਾਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਤਿੰਨ ਵੱਖ-ਵੱਖ ਥਾਂਵਾਂ ਤੋਂ ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਚਾਰ ...
ਅੰਮਿ੍ਤਸਰ, 15 ਮਾਰਚ (ਜੱਸ)-ਪਟਿਆਲਾ ਨਿਵਾਸੀ ਸ਼ਿੰਗਾਰਾ ਸਿੰਘ ਸ਼ੇਰਗਿੱਲ ਨਾਂਅ ਦੇ ਇਕ ਸਰੀਰਕ ਤੌਰ 'ਤੇ ਅੰਗਹੀਣ ਸ਼ਰਧਾਲੂ ਸਮੇਤ ਕਈ ਹੋਰ ਅੰਗਹੀਣ ਸ਼ਰਧਾਲੂਆਂ ਵਲੋਂ ਸ਼ੋ੍ਰਮਣੀ ਕਮੇਟੀ 'ਤੇ ਪ੍ਰਸ਼ਾਸਨ 'ਤੇ ਦੋਸ਼ ਲਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ...
ਅੰਮਿ੍ਤਸਰ, 15 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਖੇਡ ਵਿਭਾਗ ਵਲੋਂ ਸਾਰੇ ਖੇਡ ਕੇਂਦਰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ...
ਹਰੀਕੇ ਪੱਤਣ, 15 ਮਾਰਚ (ਸੰਜੀਵ ਕੁੰਦਰਾ)-ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਗੁਰਦੁਆਰਾ ਰੋੜੀ ਸਾਹਿਬ ਪਿੰਡ ਅਲੀਪੁਰ ਬੁਰਜਦੇਵਾ ਸਿੰਘ ਵਿਖੇ ਬਾਬਾ ਸੂਬਾ ਸਿੰਘ ਗਦਰੀ ਦੀ 92ਵੀਂ ਬਰਸੀ ਮਨਾਈ ਗਈ | ਇਹ ਸਾਰੇ ਸਮਾਗਮ ਬਾਬਾ ਬੰਤਾ ਸਿੰਘ ਤੇ ਬਾਬਾ ਜੀਵਾ ਸਿੰਘ ਸੰਪ੍ਰਦਾਇ ...
ਅਜਨਾਲਾ, 15 ਮਾਰਚ (ਐੱਸ. ਪ੍ਰਸ਼ੋਤਮ)-ਅੱਜ ਇਥੇ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੀਨੀਅਰ ਸੂਬਾ ਆਗੂ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਪਾਰਟੀ ਦੀ ...
ਅੰਮਿ੍ਤਸਰ, 15 ਮਾਰਚ (ਹਰਮਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਫ਼ੈਲਾਅ ਕਾਰਨ ਵਿਸ਼ਵ ਭਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ | ਇਸ ਦੀ ਰੋਕਥਾਮ ਲਈ ਸਰਕਾਰਾਂ ਤੋਂ ਇਲਾਵਾ ਸਿੱਖਿਆ, ਧਾਰਮਿਕ ਤੇ ਸੱਭਿਆਚਾਰ ਖ਼ੇਤਰ ਵਲੋਂ ਆਪਣੇ-ਆਪਣੇ ਪੱਧਰ 'ਤੇ ਉਪਰਾਲੇ ਕੀਤਾ ਜਾ ਰਿਹਾ ਹੈ ...
ਅਜਨਾਲਾ, 15 ਮਾਰਚ (ਐੱਸ. ਪ੍ਰਸ਼ੋਤਮ)-ਇਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਤਹਿਸੀਲ ਪੱਧਰੀ ਕੰਪਲੈਕਸ ਵਿਖੇ ਸਭਾ ਦੀ ਤਹਿਸੀਲ ਇਕਾਈ ਦੇ ਅਹੁਦੇਦਾਰਾਂ ਤੇ ਸਰਗਰਮ ਕਾਰਕੁੰਨਾਂ ਦੀ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਜੋ ਸੂਬੇ ਦੇ ਸੀਨੀਅਰ ਮੀਤ ...
ਅੰਮਿ੍ਤਸਰ, 15 ਮਾਰਚ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਵਲੋਂ 31 ਮਾਰਚ ਤੱਕ ਕਰਵਾਏ ਜਾਣ ਵਾਲਾ ਦੂਸਰਾ ਅੰਮਿ੍ਤਸਰ ਰੰਗਮੰਚ ਉਤਸਵ 2020 ਕੋਰੋਨਾ ਵਾਇਰਸ ਨੂੰ ਲੈ ਕੇ ਸਾਵਧਾਨੀ ਵਰਤਦਿਆ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ | ਇਹ ਐਲਾਨ ਵਿਰਸਾ ਵਿਹਾਰ ...
ਅਜਨਾਲਾ, 15 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪੂਰੇ ਵਿਸ਼ਵ ਵਿਚ ਫੈਲੇ ਕੋਰੋਨਾ ਵਾਇਰਸ ਨਾਲ ਨਜਿੱਠਣ ਤੇ ਇਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਹੈ ਤੇ ਹੁਣ ਪੁਲਿਸ ਵਿਭਾਗ ਵਲੋਂ ਲੋਕਾਂ ਦੀ ਸਹਾਇਤਾ ਲਈ ਨਿਯੁਕਤ ਕੀਤੇ ਵਿਲੇਜ਼ ...
ਚੌਕ ਮਹਿਤਾ, 15 ਮਾਰਚ (ਧਰਮਿੰਦਰ ਸਿੰਘ ਸਦਾਰੰਗ)-ਸ੍ਰੀ ਗੁਰੂ ਰਾਮਦਾਸ ਭਲਾਈ ਸੋਸਾਇਟੀ ਚੰਨਣਕੇ, ਸ੍ਰੀ ਗੁਰੂ ਰਾਮਦਾਸ ਸਪੋਰਟਸ ਕਲੱਬ ਚੰਨਣਕੇ ਅਤੇ ਗੁਰਦੁਆਰਾ ਬਾਬਾ ਚੰਨਣ ਦੀ ਪ੍ਰਬੰਧਕੀ ਕਮੇਟੀ ਵਲੋਂ ਨਗਰ ਦੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਚੰਨਣਕੇ ...
ਲੋਪੋਕੇ, 15 ਮਾਰਚ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਮੁੱਧ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ ਉਪਰੰਤ ...
ਚੋਗਾਵਾਂ, 15 ਮਾਰਚ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀ ਹਾਲਤ ਨੂੰ ਵਧੀਆ ਬਣਾਉਣ ਤੇ ਉਨ੍ਹਾਂ ਨੂੰ ਲਾਹੇਵੰਦ ਧੰਦੇ ਨਾਲ ਜੋੜਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਨ੍ਹਾਂ ਕਾਰਜਾਂ ਲਈ ਸਹਿਕਾਰੀ ਕੋ: ...
ਰਈਆ, 15 ਮਾਰਚ (ਸ਼ਰਨਬੀਰ ਸਿੰਘ ਕੰਗ)-ਰਈਆ ਦੀ ਆੜ੍ਹਤੀ ਐਸੋਸੀਏਸ਼ਨ ਦੀ ਇੱਕ ਚੋਣ ਮੀਟਿੰਗ ਹੋਈ ਜਿਸ ਵਿਚ ਪਿਛਲੇ ਪ੍ਰਧਾਨ ਰਾਜੀਵ ਕੁਮਾਰ ਭੰਡਾਰੀ ਨੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਜੋ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ | ਇਸ ...
ਸੁਧਾਰ, 15 ਮਾਰਚ (ਜਸਵਿੰਦਰ ਸਿੰਘ ਸੰਧੂ)-ਸਤਨਾਮ ਸਿੰਘ ਰੰਧਾਵਾ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਨਿਵਾਸ ਸਥਾਨ ਕਸਬਾ ਸੁਧਾਰ ਵਿਖੇ ਪਾਇਆ ਗਿਆ | ਉਪਰੰਤ ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਲੋਂ ਕੀਰਤਨ ਕੀਤਾ ਗਿਆ | ...
ਅੰਮਿ੍ਤਸਰ, 15 ਮਾਰਚ (ਜਸਵੰਤ ਸਿੰਘ ਜੱਸ)-ਦਮਦਮੀ ਟਕਸਾਲ ਅਜਨਾਲਾ ਤੇ ਗੁਰਦਾਸਪੁਰ ਹਲਕੇ ਦੇ ਕੁੱਝ ਅਕਾਲੀ ਵਰਕਰਾਂ ਨਾਲ ਸਬੰਧਤ ਇਕ ਵਫਦ ਵਲੋਂ ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਨਾਂ ਮੰਗ ਪੱਤਰ ਸੌਾਪ ਕੇ ਕੁੱਝ ਸਮਾਂ ਪਹਿਲਾਂ ਸਿੱਖ ਪੰਥ ਵਿਚੋਂ ...
ਮਜੀਠਾ, 15 ਮਾਰਚ (ਮਨਿੰਦਰ ਸਿੰਘ ਸੋਖੀ)-ਦਰਗਾਹ ਹਜ਼ਰਤ ਪੀਰ ਬਾਬਾ ਫਲ੍ਹੇ ਸ਼ਾਹ ਕਾਦਰੀ ਮਜੀਠਾ ਸ਼ਰੀਫ ਵਿਖੇ ਪੀਰ ਮੀਆਂ ਅਬਦੁਲ ਅਮੀਰ ਕਾਦਰੀ ਰਤਨੀਪੁਰ ਕਸ਼ਮੀਰ ਦੇ ਰਹਿਮੋਕਰਮ ਨਾਲ ਹਜ਼ਰਤ ਪੀਰ ਬਾਬਾ ਮਹੇਸ਼ ਸ਼ਾਹ ਦਾ ਸਾਲਾਨਾ ਮੇਲਾ 16 ਮਾਰਚ ਦਿਨ ਸੋਮਵਾਰ ਨੂੰ ...
ਅੰਮਿ੍ਤਸਰ, 15 ਮਾਰਚ (ਰੇਸ਼ਮ ਸਿੰਘ)-ਟ੍ਰੈਫਿਕ ਪੁਲਿਸ ਵਲੋਂ ਇਥੇ ਸਟਾਰਵਾਲਟ ਸਕੂਲ ਵਿਖੇ ਵੂਮੈਨ ਡੇਅ ਮਨਾਇਆ ਗਿਆ ਜਿਸ 'ਚ ਮੁੱਖ ਮਹਿਮਾਨ ਵਜੋਂ ਏ.ਡੀ.ਸੀ.ਪੀ. ਜਸਵੰਤ ਕੌਰ ਰਿਆੜ ਨੇ ਸ਼ਿਰਕਤ ਕੀਤੀ ਪਿ੍ੰਸੀਪਲ ਮਨੀ ਸ਼ਾ ਧਨੂਕਾ ਵਲੋਂ ਸ੍ਰੀਮਤੀ ਰਿਆੜ ਦੀ ਆਮਦ ਦਾ ਨਿੱਘਾ ...
ਓਠੀਆਂ, 15 ਮਾਰਚ (ਗੁਰਵਿੰਦਰ ਸਿੰਘ ਛੀਨਾ)-ਸਿੱਖਿਆ ਵਿਭਾਗ ਵਲੋਂ ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਬਿਹਤਰੀ ਲਈ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਉਣ ਲਈ ਅੱਜ ਨਜ਼ਦੀਕ ਪੈਂਦੇ ਪਿੰਡ ਜੋਸ਼-ਮੁਹਾਰ ਦੇ ਸਰਕਾਰੀ ਹਾਈ ਸਕੂਲ ਤੋ ਰੈਲੀ ਕੱਢੀ ਗਈ, ਜੋ ਪਿੰਡ ...
ਬਾਬਾ ਬਕਾਲਾ ਸਾਹਿਬ, 15 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਹਾਲ ਈ ਵਿਚ ਪੀ. ਏ. ਡੀ. ਬੀ. ਬਾਬਾ ਬਕਾਲਾ ਸਾਹਿਬ ਦੇ ਨਵ ਨਿਯੁਕਤ ਚੇਅਰਮੈਨ ਗੁਰਮੀਤ ਸਿੰਘ ਨੰਗਲੀ ਨੇ ਗੁਰਦੁਆਰਾ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖੇ ਨਤਮਸਤਕ ਹੋਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ...
ਛੇਹਰਟਾ, 15 ਮਾਰਚ (ਸੁੱਖ ਵਡਾਲੀ)-ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਮੈਨੇਜਰ ਲਾਲ ਸਿੰਘ ਦੀ ਦੇਖ ਰੇਖ ਹੇਠ ਸੁਰਿੰਦਰ ਸਿੰਘ ਨਮਕ ਮੰਡੀ, ਜਸਮੀਤ ਸਿੰਘ, ਅਮਨ ਆਦਿ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਹੋਲੇ-ਮਹੱਲੇ ਦੇ ਜੋੜ ਮੇਲੇ ਨੂੰ ...
ਅੰਮਿ੍ਤਸਰ, 15 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਸਰਕਾਰ ਵਲੋਂ ਸਨਿਚਰਵਾਰ ਆਦੇਸ਼ ਦਿੱਤੇ ਗਏ ਸਨ ਕਿ ਕੋਰੋਨਾ ਵਾਇਰਸ ਦੇ ਡਰ ਦੇ ਚੱਲਦਿਆਂ ਕਲੱਬਾਂ, ਜਿੰਮ, ਸਵੀਮਿੰਗ ਪੂਲ ਬੰਦ ਰੱਖੇ ਜਾਣ ਪਰ ਦੂਸਰੇ ਪਾਸੇ ਸਰਕਾਰੀ ਆਦੇਸ਼ਾਂ ਨੂੰ ਟਿੱਚ ਜਾਣਦਿਆਂ ਜ਼ਿਲ੍ਹੇ ...
ਅੰਮਿ੍ਤਸਰ, 15 ਮਾਰਚ (ਹਰਮਿੰਦਰ ਸਿੰਘ)-ਸਥਾਨਕ ਵੱਡਾ ਹਰੀਪੁਰਾ ਇਲਾਕੇ 'ਚ ਅਵਾਰਾ ਕੁੱਤਿਆਂ ਵਲੋਂ ਕੱਟਣ ਦਾ ਨਵਾਂ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਸ ਇਲਾਕੇ ਦੀ ਗਲੀ ਨੰ: 2 ਦੀ ਵਸਨੀਕ ਆਸ਼ਾ ਰਾਣੀ ਆਪਣੀ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਹੀ ਕਿ ਕੁੱਤਿਆਂ ...
ਅੰਮਿ੍ਤਸਰ, 15 ਮਾਰਚ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਜਿਹੀ ਖ਼ਤਰਨਾਕ ਬਿਮਾਰੀ, ਜਿਸ ਤੋਂ ਬਚਣਾ ਹੀ ਇਸ ਦਾ ਇਲਾਜ ਹੈ, ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਘਰ-ਘਰ ਪਹੁੰਚ ਕਰੇਗਾ | ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵਲੋਂ ਤਿਆਰ ...
ਸੁਲਤਾਨਵਿੰਡ, 15 ਮਾਰਚ (ਗੁਰਨਾਮ ਸਿੰਘ ਬੁੱਟਰ)-ਸਥਾਨਕ ਸੁਲਤਾਨਵਿੰਡ ਅੱਪਰ ਦੁਆਬ ਨਹਿਰ ਨੇੜੇ ਸਥਿਤ ਅਮਨਦੀਪ ਕ੍ਰਿਕਟ ਗਰਾਊਾਡ ਵਿਖੇ ਹਰਭਜਨ ਸਿੰਘ ਇੰਸਟੀਚਿਊਟ ਆਫ਼ ਕ੍ਰਿਕਟ ਵਲੋਂ 9 ਮਾਰਚ ਤੋਂ ਸ਼ੁਰੂ ਹੋਏ 7 ਰੋਜ਼ਾ ਏ.ਪੀ.ਐੱਲ.-2020 ਟੂਰਨਾਮੈਂਟ ਦੇ ਅੱਜ ...
ਅੰਮਿ੍ਤਸਰ, 15 ਮਾਰਚ (ਹਰਮਿੰਦਰ ਸਿੰਘ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਪਿੰਡ ਮੂਲੇਚੱਕ ਵਿਖੇ ਬੀਤੇ ਦਿਨੀਂ ਬਰਸਾਤ ਕਾਰਨ ਅਜੇ ਕੁਮਾਰ ਨਾਮਕ ਇਕ ਵਿਅਕਤੀ ਦੇ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ...
ਮਾਨਾਂਵਾਲਾ, 15 ਮਾਰਚ (ਗੁਰਦੀਪ ਸਿੰਘ ਨਾਗੀ)-ਲੋਕ ਸਭਾ ਹਲਕਾ ਅੰਮਿ੍ਤਸਰ, ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਤੇ ਨਗਰ ਨਿਗਮ ਅੰਮਿ੍ਤਸਰ ਅਧੀਨ ਵਾਰਡ ਨੰਬਰ: 32 'ਚ ਪੁੱਡਾ ਵਲੋਂ ਮਾਨਤਾ ਪ੍ਰਾਪਤ ਅੰਮਿ੍ਤਸਰ ਦੀਆਂ ਵਧੇਰੇ ਭਾਅ ਵਾਲੀਆਂ ਕਲੋਨੀਆਂ 'ਚ ਸ਼ੁਮਾਰ 'ਗਾਰਡਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX